MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮਾਸੂਮ ਫਤਿਹਵੀਰ ਦੀ ਮੌਤ ਲਈ ਜਿੰਮੇਵਾਰ ਕੈਪਟਨ ਅਤੇ ਡਿਜੀਟਲ ਇੰਡੀਆ ਵਾਲੀ    ਮੋਦੀ ਸਰਕਾਰ ਨੂੰ ਲੋਕਾਂ ਪਾਈਆਂ ਲਾਹਣਤਾਂ

ਜੋਧਾਂ 11 ਜੂਨ (ਮਨਦੀਪ ਸਰੋਏ)  ਜਿਲਾ ਸੰਗਰੂਰ ਦੇ ਕਸਬਾ ਸੁਨਾਮ ਦੇ ਨੇੜਲੇ ਪਿੰਡ ਭਗਵਾਨ ਪੁਰਾ ਦੇ 2 ਸਾਲਾ ਮਾਸੂਮ ਬੱਚੇ ਫਤਿਹਵੀਰ ਸਿੰਘ ਦੀ  ਬੇਵਕਤੀ ਮੌਤ ਨੂੰ ਜੇਕਰ ਦੇਖਿਆ ਜਾਵੇ ਤਾਂ ਇਹ ਸਾਡੀਆਂ ਸਰਕਾਰਾਂ ਅਤੇ ਗੰਦੇ ਸਿਸਟਮ ਦੀ ਸਰਾਸਰ ਨਲਾਇਕੀ ਦਾ ਨਤੀਜਾ ਹੈ, ਕਿਉਂਕਿ ਪ੍ਰਸਾਂਸਨ ਦਾਅਵੇ ਕੁਝ ਹੋਰ ਕਰਦਾ ਸੀ ਪਰ ਹੋਇਆ ਸਭ ਉਸਦੇ ਉਲਟ।ਜਿਵੇਂ ਹੀ ਲੋਕਾਂ ਨੂੰ ਫਤਿਹਵੀਰ ਦੀ ਮੌਤ ਬਾਰੇ ਜਾਣਕਾਰੀ ਮਿਲੀ ਤਾਂ ਲੋਕਾਂ ਨੇ ਕੈਪਟਨ ਦੀ ਕਾਂਗਰਸ ਸਰਕਾਰ ਅਤੇ ਡਿਜੀਟਲ ਇੰਡੀਆ ਦਾ ਢੰਡੋਰਾ ਪਿੱਟਣ ਵਾਲੀ ਮੋਦੀ ਸਰਕਾਰ ਦੇ ਖਿਲਾਫ ਸ਼ੋਸ਼ਲ ਮੀਡੀਆ ਤੇ ਰੱਜ ਕੇ ਭੜਾਸ ਕੱਢੀ।ਲੋਕਾਂ ਕਾਂਗਰਸੀ ਮੰਤਰੀ ਵਿਜੇਇੰਦਰ ਸਿੰਗਲਾ ਤੇ ਵੀ ਨਿਸ਼ਾਨਾ ਸਾਧਿਆ ਜਿਨਾਂ ਕਿਹਾ ਸੀ ਕਿ ਜਿਵੇਂ ਹੀ ਫਤਿਹਵੀਰ ਬੋਰਵੈਲ ਚੋਂ ਬਾਹਰ ਆਵੇਗਾ ਤਾਂ ਉਸਨੂੰ ਹਵਾਈ ਜਹਾਜ ਰਾਂਹੀ ਹਸਪਤਾਲ ਲਿਜਾਇਆ ਜਾਵੇਗਾ, ਪਰ ਫਤਿਹਵੀਰ ਨੂੰ ਐਂਬੂਲੈਂਸ ਰਾਂਹੀ ਸੜਕੀ ਮਾਰਗ ਰਾਂਹੀ ਹੀ ਚੰਡੀਗੜ ਹਸਪਤਾਲ ਲਿਜਾਇਆ ਗਿਆ।ਲੋਕਾਂ ਨੇ ਸ਼ੋਸ਼ਲ ਮੀਡੀਆ ਰਾਂਹੀ ਮਾਰਤਾ ਜਵਾਕ ਬੁਚੜਾਂ ਨੇ, ਆਹ ਕੈਪਟਨ ਨੇ ਤਾਂ ਪੰਜਾਬ ਹੀ ਨਹੀਂ ਪੂਰੇ ਇੰਡੀਆ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ, ਰੋਸ ਪੰਜਾਬ ਸਰਕਾਰ ਮੁਰਦਾਬਾਦ, ਸਰਕਾਰ ਦੀਆਂ ਗਲਤੀਆਂ ਦੀ ਕੀਮਤ ਫਤਿਹ ਨੁੰ ਜਾਨ ਦੇ ਕੇ ਚੁਕਾਉਣੀ ਪਈ, ਮੈਨੂੰ ਇਹ ਫਤਿਹ ਦੀ ਲਾਸ਼ ਨਹੀਂ ਬਲਕਿ ਦੇਸ਼ ਦੇ ਗੰਦੇ ਸਿਸਟਮ ਦੀ ਲਾਸ਼ ਜਾਪਦੀ ਏ, ਮਾਸੂਮ ਦੀ ਜਿੰਦ ਕੁਰਲਾਉਂਦੀ ਰਹੀ, ਸਰਕਾਰ ਡੇਰੇ ਨਾਲ ਯਾਰੀ ਨਿਭਾਉਂਦੀ ਰਹੀ, ਕੀ ਕਰੋਗੇ 3000 ਕਰੋੜ ਦੀ ਮੂਰਤੀ ਦਾ, ਇੱਕ ਮਾਂ ਦਾ ਹੀਰਿਆਂ ਤੋ ਵੀ ਕੀਮਤੀ ਪੁੱਤ ਤੁਸੀ ਬਚਾ ਨਾ ਸਕੇ, ਪੰਜਾਬ ਸਰਕਾਰ ਲਈ ਕਾਲਾ ਦਿਨ, ਆਦਿ ਤਰਾਂ ਤਰਾਂ ਦੇ ਕੁਮੈਂਟਸ ਨਾਲ ਸਰਕਾਰਾਂ ਖਿਲਾਫ ਗੁੱਸਾ ਜਾਹਰ ਕੀਤਾ।