MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਚੀਨ ਨੇ ਭਾਰਤ ਨੂੰ ਫਿਰ ਉਕਸਾਇਆ, ਲੇਹ-ਲੱਦਾਖ 'ਚ ਡੇਮਚੋਕ ਕੋਲ 6-7 ਕਿਮੀ ਅੰਦਰ ਆਈ ਫ਼ੌਜ

ਨਵੀਂ ਦਿੱਲੀ 12 ਜੁਲਾਈ  (ਮਪ) ਅਰੁਣਾਚਲ ਪ੍ਰਦੇਸ਼ ਦੇ ਡੋਕਲਾਮ 'ਚ ਭਾਰਤੀ ਤੇ ਚੀਨੀ ਹਥਿਆਰਬੰਦ ਫ਼ੌਜਾਂ ਦਰਮਿਆਨ ਦੋ ਸਾਲ ਤਕ ਵੱਡੇ ਪੈਮਾਨੇ 'ਤੇ ਵਿਰੋਧ ਤੋਂ ਬਾਅਦ ਇਕ ਵਾਰ ਫਿਰ ਦੋਵਾਂ ਦੇਸ਼ਾਂ ਦਰਮਿਆਨ ਤਨਾਅ ਦੀਆਂ ਖ਼ਬਰਾਂ ਹਨ। ਚੀਨ ਨੇ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਵਧਾਉਂਦੇ ਹੋਏ ਜੰਮੂ-ਕਸ਼ਮੀਰ ਦੀ ਸਰਹੱਦ ਕੋਲ ਇਕ ਵੱਡਾ ਪ੍ਰਦਰਸ਼ਨ ਕੀਤਾ ਹੈ। ਚੀਨ ਨੇ ਜੰਮੂ ਤੇ ਕਸ਼ਮੀਰ ਦੇ ਲੇਹ-ਲੱਦਾਖ ਖੇਤਰ ਵਿਚ ਆਪਣਾ ਰਾਸ਼ਟਰੀ ਝੰਡਾ ਲਗਾਉਣ ਵਾਲੀ ਚੀਨੀ ਫ਼ੌਜ ਦੀ ਤਸਵੀਰ ਆਉਣ ਤੋਂ ਬਾਅਦ ਭਾਰਤ ਨੂੰ ਫਿਰ ਤੋਂ ਉਕਸਾਇਆ ਹੈ।
ਡੇਮਚੋਕ, ਲੇਹ ਦਾ ਇਕ ਛੋਟਾ ਜਿਹਾ ਪਿੰਡ ਹੈ ਤੇ ਵਰਤਮਾਨ ਵਿਚ ਭਾਰਤ-ਚੀਨ ਸੰਬੰਧੀ ਨਵੀਂ ਘਟਨਾ ਦਾ ਕੇਂਦਰ ਬਿੰਦੂ ਹੈ। ਡੇਮਚੋਕ ਇਕ ਸਰਗਰਮ ਫੌਜੀ ਖੇਤਰ ਹੈ ਕਿਉਂਕਿ ਇਹ ਅਸਲੀ ਕੰਟਰੋਲ ਲਾਈਨ, ਅੰਤਰਰਾਸ਼ਟਰੀ ਸਰਹੱਦ ਕੋਲ ਪੈਂਦਾ ਹੈ, ਜਿਸ ਨੂੰ ਭਾਰਤ ਚੀਨ ਨਾਲ ਸਾਂਝਾ ਕਰਦਾ ਹੈ।
ਰਿਪੋਰਟ ਅਨੁਸਾਰ, ਚੀਨ ਜਦੋਂ ਭਾਰਤੀ ਖੇਤਰ ਵਿਚ ਦਾਖ਼ਲ ਹੋਇਆ ਉਸ ਸਮੇਂ ਤਿੱਬਤੀ, ਜੋ ਇਸ ਖੇਤਰ ਵਿਚ ਜਨਸੰਖਿਆ ਦਾ ਇਕ ਵੱਡਾ ਹਿੱਸਾ ਹੈ, ਬੋਧ ਧਰਮ ਦੇ ਅਧਿਆਤਮਕ ਮੁਖੀ ਦਲਾਈਲਾਮਾ ਦਾ ਜਨਮ ਦਿਨ ਮਨਾ ਰਹੇ ਸਨ।
ਡੇਮਚੋਕ ਦੀ ਸਰਪੰਚ ਉਰਗੇਨ ਚੋਡਨ ਨੇ ਦੱਸਿਆ ਕਿ ਇਹ ਇਕ ਅਜਿਹੀ ਥਾਂ ਹੈ ਜਿਥੇ ਤਿੰਨ ਥਾਵਾਂ ਦੇ ਲੋਕ ਦਲਾਈਲਾਮਾ ਦਾ ਜਨਮ ਦਿਨ ਮਨਾਉਣ ਲਈ ਆਉਂਦੇ ਹਨ। ਇਸ ਮੌਕੇ 'ਤੇ ਅਸੀਂ ਰਾਸ਼ਟਰੀ ਝੰਡੇ ਦੇ ਨਾਲ-ਨਾਲ ਤਿੱਬਤੀ ਝੰਡੇ ਤੇ ਬੋਧ ਝੰਡੇ ਵੀ ਲਗਾਉਂਦੇ ਹਾਂ। ਇਸ ਨੇ ਕਦੀ ਕਿਸੇ ਨੂੰ ਨਹੀਂ ਉਕਸਾਇਆ। ਅਜਿਹਾ ਲੱਗਦਾ ਹੈ ਕਿ ਉਹ ਇਸ ਤੋਂ ਨਾਰਾਜ਼ ਹੋ ਗਏ ਤੇ ਸਾਡੇ ਖੇਤਰ ਦੇ 6-7 ਕਿਲੋਮੀਟਰ ਅੰਦਰ ਆਏ ਤੇ ਉਨ੍ਹਾਂ ਨੇ ਆਪਣੇ ਝੰਡੇ ਲਗਾਏ।
ਬਾਅਦ ਵਿਚ ਭਾਰਤੀ ਫ਼ੌਜ ਨੇ ਕਿਹਾ ਕਿ ਚੀਨ ਦੀ ਫੌਜ ਨੇ ਘੁਸਪੈਠ ਨਹੀਂ ਕੀਤੀ, ਪਰ ਦਾਅਵਾ ਕੀਤਾ ਕਿ ਜੋ ਲੋਕ ਦਾਖ਼ਲ ਹੋਏ ਉਹ ਨਿਸ਼ਚਿਤ ਰੂਪ ਨਾਲ ਚੀਨੀ ਮੂਲ ਦੇ ਨਾਗਰਿਕ ਸਨ।
ਡੋਕਲਾਮ ਗਤੀਵਿਧੀਆਂ ਦੇ ਦੋ ਸਾਲਾਂ ਬਾਅਦ ਤੇ ਇਕ ਸਾਲ ਪਹਿਲੇ ਚੀਨੀ ਫੌਜ ਦੁਆਰਾ ਇਸ ਸਮੇਂ ਦੇ ਆਸਪਾਸ ਉਸੇ ਖੇਤਰ ਵਿਚ ਟੈਂਟ ਸਥਾਪਿਤ ਕਰਨ ਦੀ ਕੋਸ਼ਿਸ਼ ਤੋਂ ਬਾਅਦ ਇਸ ਕਦਮ ਨਾਲ ਭਾਰੀ ਗੁੱਸਾ ਹੈ। ਸਰਪੰਚ ਨੇ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਕੋਲ ਚੁੱਕਿਆ ਹੈ ਤੇ ਅੱਗੇ ਇਹ ਮਾਮਲਾ ਹੋਰ ਵੱਡਾ ਹੋਣ ਤੋਂ ਰੋਕਣ ਲਈ ਜ਼ਰੂਰੀ ਕਾਰਵਾਈ ਕਰਨ ਲਈ ਪ੍ਰਸ਼ਾਸਨ ਨਾਲ ਚਰਚਾ ਕੀਤੀ ਹੈ।