MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਰਤ-ਨੇਪਾਲ ਪਾਈਪਲਾਈਨ ਦਾ ਉਦਘਾਟਨ : ਪ੍ਰਧਾਨ ਮੰਤਰੀ ਮੋਦੀ ਨੇ ਕਿਹਾ - ਨਿਰਧਾਰਤ ਸਮੇਂ ਤੋਂ ਪਹਿਲਾਂ ਬਣ ਕੇ ਹੋਈ ਤਿਆਰ

ਨਵੀਂ ਦਿੱਲੀ, 10 ਸਤੰਬਰ (ਮਪ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਵੀਡੀਓ ਲਿੰਕ ਜ਼ਰੀਏ ਸਾਂਝੇ ਤੌਰ 'ਤੇ ਭਾਰਤ ਨੇਪਾਲ (ਮੋਤੀਹਾਰੀ-ਅਮਲੇਖਗੰਜ) ਪਾਈਪਲਾਈਨ ਦਾ ਮੰਗਲਵਾਰ ਨੂੰ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ 'ਚ ਆਪਣੇ ਦਫ਼ਤਰ ਤੋਂ ਰਿਮੋਰਟ ਜ਼ਰੀਏ ਮਹੱਤਵਪੂਰਨ ਮੋਤੀਹਾਰੀ-ਅਮਲੇਖਗੰਜ ਪੈਟਰੋਲੀਅਮ ਪਾਈਪਲਾਈਨ ਨੂੰ ਸਮਰਪਿਤ ਕੀਤਾ। ਇਸ ਮੌਕੇ 'ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਮੈਨੂੰ ਖ਼ੁਸ਼ੀ ਹੈ ਕਿ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਦੋਵਾਂ ਦੇਸ਼ਾਂ ਦੀ ਦੁਵੱਲੀ ਤਰੱਕੀ ਹੋ ਰਹੀ ਹੈ। ਅੱਜ ਅਸੀਂ ਮੋਤੀਹਾਰੀ-ਅਮਲੇਖਗੰਜ ਪਾਈਪਲਾਈਨ ਦੇ ਸਾਂਝੇ ਉਦਘਾਟਨ 'ਚ ਹਿੱਸਾ ਲੈ ਰਹੇ ਸਨ। ਨੇਪਾਲ 'ਚ ਭਾਰਤੀ ਰਾਜਦੂਤ ਸੰਜੀਵ ਸਿੰਘ ਨੇ ਜੂਨ 'ਚ ਦੱਸਿਆ ਸੀ ਕਿ ਇਹ ਪਾਈਪਲਾਈਨ ਨੇਪਾਲ ਲਈ 'ਗੇਮ ਚੇਂਜ਼ਰ' ਹੋਵੇਗੀ। ਮੋਤੀਹਾਰੀ-ਅਮਲੇਖਗੰਜ ਪਾਈਪਲਾਈਨ ਨਾਲ ਨੇਪਾਲ 'ਚ ਤੇਲ ਭੰਡਾਰ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ 'ਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਕੀਮਤ 'ਚ ਤਾਂ ਰਾਹਤ ਦੇਵੇਗੀ ਹੀ ਨਾਲ ਹੀ ਵਾਤਾਵਰਨ ਦੇ ਅਨੁਕੂਲ ਵੀ ਹੈ। ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ 'ਚ ਬਨੌਰੀ ਰਿਫਾਇਨਰੀ ਤੋਂ ਦੱਖਣੀ ਪੂਰਬੀ ਨੇਪਾਲ ਦੇ ਅਮਲੇਖਗੰਜ ਤਕ ਜਾਣ ਵਾਲੀ ਪਾਈਪਲਾਈਨ ਨਾਲ ਈਧਨ ਦਾ ਟਰਾਂਸਪੋਰਟ ਕੀਤਾ ਜਾਵੇਗਾ। ਨੇਪਾਲ ਆਇਲ ਕਾਰਪੋਰੇਸ਼ਨ (ਐੱਨਓਸੀ) ਦੇ ਬੁਲਾਰੇ ਬਿਰੇਂਦਰ ਗੋਇਤ ਅਨੁਸਾਰ 69 ਕਿਮੀ ਲੰਮੇ ਪਾਈਪਲਾਈਨ ਦੇ ਆਉਣ ਕਾਰਨ ਭਾਰਤ ਤੋਂ ਨੇਪਾਲ ਵਿਚਾਲੇ ਈਧਨ ਦੇ ਟਰਾਂਸਪੋਰਟ 'ਤੇ ਖ਼ਰਚ 'ਚ ਕਾਫ਼ੀ ਕਟੌਤੀ ਆਵੇਗੀ। ਦੱਸ ਦੇਈਏ ਕਿ ਅਮਾਲੇਖਗੰਜ ਪੂਰਬੀ ਚੰਪਾਰਣ ਜ਼ਿਲ੍ਹੇ ਦੇ ਰਕਸੌਲ ਸਰਹੱਦ 'ਤੇ ਸਥਿਤ ਹੈ। ਅਮਲੇਖਗੰਜ ਈਧਨ ਡਿਪੂ ਦੀ ਭੰਡਾਰਨ ਸਮਰੱਥਾ 16,000 ਕਿਮੀ ਪੈਟਰੋਲੀਅਮ ਉਤਪਾਦਨ ਦੀ ਹੋ ਜਾਵੇਗੀ।