MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਹੁਲ ਗਾਂਧੀ ਦੇ ਪ੍ਰਧਾਨਗੀ ਅਹੁਦਾ ਛੱਡਣ ਨਾਲ ਖ਼ਤਰੇ 'ਚ ਪਾਰਟੀ ਦਾ ਭਵਿੱਖ, ਸਲਮਾਨ ਖੁਰਸ਼ੀਦ ਦਾ ਵੱਡਾ ਬਿਆਨ

ਨਵੀਂ ਦਿੱਲੀ 9 ਅਕਤੂਬਰ (ਮਪ) ਸੀਨੀਅਰ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਸਾਡੇ ਆਗੂ ਰਾਹੁਲ ਗਾਂਧੀ ਦੇ ਪ੍ਰਧਾਨ ਅਹੁਦੇ ਨੂੰ ਛੱਡ ਕੇ ਚੱਲੇ ਜਾਣ ਤੋਂ ਪਾਰਟੀ ਦਾ ਭਵਿੱਖ ਖ਼ਤਰੇ 'ਚ ਪੈ ਗਿਆ ਹੈ। ਕਾਂਗਰਸ ਦੀ ਜੋ ਹਾਲਤ ਹੈ ਉਸ 'ਚ ਉਹ ਆਪਣਾ ਭਵਿੱਖ ਤੈਅ ਨਹੀਂ ਕਰ ਸਕਦੀ ਹੈ। ਸਮਾਚਾਰ ਏਜੰਸੀ ਨਾਲ ਗੱਲਬਾਤ 'ਚ ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਾਡੇ ਆਗੂ(ਰਾਹੁਲ ਗਾਂਧੀ) ਪਾਰਟੀ ਨੂੰ ਅੱਧ ਵਿਚਕਾਰ ਛੱਡ ਕੇ ਚੱਲੇ ਗਏ ਹਨ।
ਖੁਰਸ਼ੀਦ ਨੇ ਕਿਹਾ, 'ਲੋਕ ਸਭਾ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਦਾ ਕਾਂਗਰਸ ਅਹੁਦਾ ਛੱਡਣਾ ਸਾਡੇ ਸਾਰਿਆਂ ਲਈ ਇਕ ਵੱਡਾ ਝਟਕਾ ਸੀ। ਰਾਹੁਲ ਦੇ ਅਸਤੀਫ਼ੇ ਤੋਂ ਬਾਅਦ ਇਕ ਖਾਲੀਪਨ ਪੈਦਾ ਹੋਇਆ ਹੈ। ਇਹ ਸੰਕਟ ਤੇ ਵਿਕਰਾਲ ਉਦੋਂ ਦਿਖਾਉਂਦਾ ਹੈ ਜਦੋਂ ਸੋਨੀਆ ਗਾਂਧੀ ਉਨ੍ਹਾਂ ਦੇ ਸਥਾਨ 'ਤੇ ਅਸਥਾਈ ਤੌਰ 'ਤੇ ਕਮਾਨ ਸੰਭਾਲ ਰਹੀ ਹੈ। ਸਾਡੇ ਆਗੂ ਲਗਾਤਾਰ ਪਾਰਟੀ ਨੂੰ ਛੱਡ ਰਹੇ ਹਨ। ਮੌਜੂਦਾ ਸਮੇਂ 'ਚ ਪਾਰਟੀ ਅਜਿਹੇ ਪੱਧਰ 'ਤੇ ਪਹੁੰਚ ਗਈ ਹੈ ਕਿ ਉਹ ਆਪਣਾ ਭਵਿੱਖ ਤਕ ਤੈਅ ਨਹੀਂ ਕਰ ਸਕਦੀ।
ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ, 'ਮੈਂ ਨਹੀਂ ਚਾਹੁੰਦਾ ਕਿ ਰਾਹੁਲ ਅਸਤੀਫ਼ਾ ਦੇਣ। ਮੈਂ ਮੰਨਦਾ ਹਾਂ ਕਿ ਪਾਰਟੀ ਦੇ ਸਾਰੇ ਵਰਕਰਾਂ ਦੀ ਇੱਛਾ ਸੀ ਕਿ ਉਹ ਪਾਰਟੀ 'ਚ ਬਣੇ ਰਹਿਣ ਤੇ ਉਹ ਉਸ ਦੀ ਅਗਵਾਈ ਕਰਨ। ਸੋਨੀਆ ਗਾਂਧੀ ਉਨ੍ਹਾਂ ਦੇ ਸਥਾਨ 'ਤੇ ਅਸਥਾਈ ਤੌਰ 'ਤੇ ਪਾਰਟੀ ਦੀ ਕਮਾਨ ਸੰਭਾਲ ਰਹੀ ਹੈ ਪਰ ਉਹ ਅਸਥਾਈ ਵਿਵਸਥਾ ਦੇ ਤੌਰ 'ਤੇ ਹੈ। ਮੈਂ ਪਾਰਟੀ ਮੁਖੀ ਦੀ ਅਸਥਾਈ ਵਿਵਸਥਾ ਤੋਂ ਖੁਸ਼ ਨਹੀਂ ਹਾਂ। ਸਾਨੂੰ ਇਕ ਇੱਕਜੁਟ ਹੋ ਕੇ ਪਾਰਟੀ ਦੇ ਹਾਰ ਦੇ ਕਾਰਨਾਂ ਦੀ ਸੀਮਖਿਆ ਕਰਨੀ ਚਾਹੀਦੀ ਸੀ।