MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦਿੱਲੀ PHQ ਦੇ ਬਾਹਰ ਪੁਲਿਸ ਮੁਲਾਜ਼ਮਾਂ ਦਾ ਪ੍ਰਦਰਸ਼ਨ ਜਾਰੀ, ਪੁਲਿਸ ਕਮਿਸ਼ਨਰ ਨੇ ਕੀਤੀ ਕੰਮ 'ਤੇ ਮੁੜ ਆਉਣ ਦੀ ਅਪੀਲ

ਨਵੀਂ ਦਿੱਲੀ 5 ਨਵੰਬਰ (ਮਪ) ਦਿੱਲੀ ਦੇ ਤੀਸ ਹਜ਼ਾਰੀ ਕੋਰਟ ਵਿਚ ਵਕੀਲਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਦਾ ਮਾਮਲਾ ਵਧਣ ਲੱਗਾ ਹੈ। ਪੁਲਿਸ ਮੁਲਾਜ਼ਮਾਂ ਨੇ ਵਕੀਲਾਂ ਵੱਲੋਂ ਮਾਰਕੁੱਟ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਹੈਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਵਿਚ ਇੰਸਪੈਕਟਰ ਰੈਂਕ ਤੋਂ ਲੈ ਕੇ ਸਿਪਾਹੀ ਤਕ ਨੇ ਜਮਾ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਪੁਲਿਸਕਰਮੀਆਂ ਨੇ ਹੱਥ ਵਿਚ 'ਸੇਵ ਪੁਲਿਸ' ਅਤੇ 'ਹਮੇਂ ਨਿਆਂ ਚਾਹੀਏ' ਦੀਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਨਾਲ ਹੀ ਉਨ੍ਹਾਂ ਇਹ ਨਾਅਰੇ ਵੀ ਲਗਾਏ। ਪ੍ਰਦਰਸ਼ਨਕਾਰੀਆਂ ਨੇ ਵਕੀਲਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ।
ਹੁਣ ਤਕ ਪ੍ਰਦਰਸ਼ਨਕਾਰੀਆਂ ਦੀ ਗਿਣਤੀ 15000 ਪਾਰ ਕਰ ਗਈ ਹੈ। ਪ੍ਰਦਰਸ਼ਨ ਦੌਰਾਨ ਪੁਲਿਸਕਰਮੀਆਂ ਨੇ ਹੱਥ ਵਿਚ 'ਸੇਵ ਪੁਲਿਸ' ਅਤੇ 'ਹਮੇਂ ਨਿਆਂ ਚਾਹੀਏ' ਦੀਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਨਾਲ ਹੀ ਉਨ੍ਹਾਂ ਇਹ ਨਾਅਰੇਬਾਜ਼ੀ ਕਰ ਰਹੇ ਹਨ। ਇਸ ਪ੍ਰਦਰਸ਼ਨ ਵਿਚ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ। ਪੂਰੇ ਆਈਟੀਓ ਦੇ ਚਾਰੇ ਪਾਸੇ ਸੜਕਾਂ 'ਤੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ।
ਪੁਲਿਸ ਕਮਿਸ਼ਨਰ ਅਮੂਲ ਪਟਨਾÎਿÂਕ ਨੇ ਪ੍ਰਦਰਸ਼ਨ ਕਰ ਰਹੇ ਪੁਲਿਸ ਕਰਮੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਡਿਊਟੀ 'ਤੇ ਵਾਪਸ ਆਉਣ ਦੀ ਅਪੀਲ ਕੀਤੀ। ਕਮਿਸ਼ਨਰ ਨੇ ਕਿਹਾ ਕਿ ਇਹ ਪੁਲਿਸ ਕਰਮੀਆਂ ਲਈ ਧੀਰਜ ਰੱਖਣ ਦਾ ਸਮਾਂ ਹੈ। ਅਸੀਂ ਕਾਨੂੰਨ ਦੇ ਰਖਵਾਲੇ ਹਾਂ ਅਤੇ ਸਾਨੂੰ ਅਨੁਸਾਸ਼ਨ ਵਿਚ ਰਹਿਣਾ ਹੋਵੇਗਾ। ਸਾਡੇ ਲਈ ਇਹ ਉਡੀਕ ਅਤੇ ਇਮਤਿਹਾਨ ਦੀ ਘੜੀ ਵੀ ਹੈ।
ਇਸ ਤੋਂ ਬਾਅਦ ਭੜਕੇ ਹੋਏ ਪੁਲਿਸ ਮੁਲਾਜ਼ਮਾਂ ਨੇ ਪੁਲਿਸ ਕਮਿਸ਼ਨਰ ਅਮੂਲ ਪਟਨਾਇਕ ਖ਼ਿਲਾਫ਼ ਵੀ ਮੋਰਚਾ ਖੋਲ ਦਿੱਤਾ ਹੈ। ਪੁਲਿਸਕਰਮੀਆਂ ਨੇ ਹੁਣ ਪੁਲਿਸ ਕਮਿਸ਼ਨਰ ਅਸਤੀਫ਼ਾ ਦੇਵੇ ਤੇ ਨਾਅਰੇ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਮੁਲਾਜ਼ਮਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਕੋਈ ਵੀ ਮੁਲਾਜ਼ਮ ਘਰ ਨਹੀਂ ਜਾਏਗਾ। ਉਨ੍ਹਾਂ ਦੇ ਪਰਿਵਾਰ ਵੀ ਇੰਡੀਆ ਗੇਟ ਪਹੁੰਚ ਰਹੇ ਹਨ। ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮ ਇੰਡੀਆ ਗੇਟ ਪਹੁੰਚ ਚੁੱਕੇ ਹਨ। ਉਨ੍ਹਾਂ ਉਥੇ 6 ਵਜੇ ਕੈਂਡਲ ਮਾਰਚ ਕੱਢਣਾ ਹੈ। ਪੁਲਿਸ ਮੁਲਾਜ਼ਮਾਂ ਨੂੰ ਸਮਝਾਉਣ ਲਈ ਧਰਨੇ ਵਾਲੀ ਜਗ੍ਹਾ 'ਤੇ ਸਪੈਸ਼ਲ ਪੁਲਿਸ ਕਮਿਸ਼ਨਰ ਰਾਜੇਸ਼ ਖੁਰਾਣਾ ਵੀ ਪਹੁੰਚੇ।
ਦਿੱਲੀ ਦੇ ਤੀਸ ਹਜ਼ਾਰੀ ਕੋਰਟ ਵਿਚ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਵਕੀਲਾਂ ਅਤੇ ਪੁਲਿਸ ਮੁਲਾਜ਼ਮਾਂ ਵਿਚ ਵਿਵਾਦ ਹੋ ਗਿਆ ਸੀ। ਇਸ ਵਿਵਾਦ ਤੋਂ ਬਾਅਦ ਦੋਵੇਂ ਪੱਖ ਆਮ੍ਹਣੇ ਸਾਹਮਣੇ ਹੋ ਗਏ। ਵਿਵਾਦ ਏਨਾ ਵਧ ਗਿਆ ਕਿ ਲੜਾਈ ਦਾ ਰੂਪ ਧਾਰਨ ਕਰ ਗਿਆ। ਜਿਸ ਦੌਰਾਨ ਗੋਲ਼ੀਬਾਰੀ ਵੀ ਹੋਈ ਅਤੇ ਗੱਡੀਆਂ ਦੀ ਤੋੜ ਭੰਨ ਦੇ ਨਾਲ-ਨਾਲ ਅੱਗ ਵੀ ਲਗਾਈ ਗਈ। ਇਸ ਲੜਾਈ ਵਿਚ ਕੁਝ ਵਕੀਲ ਅਤੇ ਪੁਲਿਸ ਮੁਲਾਜ਼ਮ ਜ਼ਖ਼ਮੀ ਵੀ ਹੋਏ।
ਇਸ ਵਿਵਾਦ ਤੋਂ ਬਾਅਦ ਦੋਵੇਂ ਪੱਖਾਂ ਨੇ ਇਕ ਦੂਜੇ 'ਤੇ ਮਾਰਕੁੱਟ ਦੇ ਦੋਸ਼ ਲਗਾਏ। ਵਕੀਲਾਂ ਦਾ ਕਹਿਣਾ ਹੈ ਕਿ ਇਕ ਪੁਲਿਸ ਮੁਲਾਜ਼ਮ ਨੇ ਵਿਵਾਦ ਦੌਰਾਨ ਗੋਲ਼ੀ ਚਲਾਈ ਗਈ ਸੀ ਜਿਸ ਵਿਚ ਉਨ੍ਹਾਂ ਦਾ ਇਕ ਸਾਥੀ ਵਕੀਲ ਜ਼ਖ਼ਮੀ ਹੋ ਗਿਆ ਸੀ। ਹੁਣ ਪੁਲਿਸ ਮੁਲਾਜ਼ਮਾਂ ਦੇ ਪ੍ਰਦਰਸ਼ਨ ਤੋਂ ਬਾਅਦ ਇਹ ਮਾਮਲਾ ਲੰਬਾ ਚੱਲਣ ਵਾਲਾ ਹੈ।
ਪੁਲਿਸ ਵਕੀਲ ਵਿਵਾਦ ਨੇ ਜ਼ਬਰਦਸਤ ਗਰਮਾਈ ਫੜ ਲਈ ਹੈ। ਇਕ ਪਾਸੇ ਜਿਥੇ ਪੁਲਿਸ ਕਰਮੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਉਥੇ ਦੁਜੇ ਪਾਸੇ ਤੀਸ ਹਜ਼ਾਰੀ ਕੋਰਟ ਵਿਚ ਵਕੀਲਾਂ ਨੇ ਹੜਤਾਲ ਕਰ ਦਿੱਤੀ ਹੈ। ਬਾਰ ਕੌਂਸਲ ਪ੍ਰਧਾਨ ਮਨਨ ਮਿਸ਼ਰਾ ਨੇ ਵਕੀਲਾਂ ਨੂੰ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਪੁਲਿਸ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਦਿੱਲੀ ਪੁਲਿਸ ਆਪਣੇ ਹੈਡਕੁਆਰਟਰ ਦੇ ਬਾਹਰ ਧਰਨਾ ਦੇ ਰਹੀ ਹੈ। ਸਵੇਰੇ 9 ਵਜੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਦਿੱਲੀ ਪੁਲਿਸ ਦੇ ਜਵਾਨ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਕਾਰਨ ਆਈਟੀਓ 'ਤੇ ਭਾਰੀ ਜਾਮ ਲੱਗਾ ਹੋਇਆ ਹੈ। ਹੈਡਕੁਆਟਰ ਦਾ ਗੇਟ ਬੰਦ ਹੈ।