MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

UN ਗਲਤ ਤਰੀਕੇ ਨਾਲ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਦੇ ਰਿਹੈ - ਚੀਨ

ਬੀਜਿੰਗ 1 ਦਸੰਬਰ 2019 (ਮਪ)  ਚੀਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰਮੁੱਖ ਮਿਸ਼ੇਲ ਬੈਸ਼ੇਲੇਟ 'ਤੇ ਉਸ ਦੇ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਗਲਤ ਤਰੀਕੇ ਨਾਲ ਦਖਲ ਦੇਣ ਦਾ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈ ਕਿ ਬੈਸ਼ੇਲੇਟ ਨੇ ਸ਼ਨੀਵਾਰ ਨੂੰ ਪ੍ਰਕਾਸ਼ਿਤ ਇਕ ਲੇਖ 'ਚ ਹਾਂਗਕਾਂਗ 'ਚ ਪੁਲਸ ਦੇ ਕਥਿਤ ਤੌਰ 'ਤੇ ਬਲਾਂ (ਸੁਰੱਖਿਆ ਫੋਰਸਾਂ) ਦਾ ਇਸਤੇਮਾਲ ਕਰਨ ਦੇ ਮਾਮਲੇ 'ਚ ਜਾਂਚ ਦੀ ਮੰਗ ਕੀਤੀ ਸੀ। ਜਿਨੇਵਾ 'ਚ ਸੰਯੁਕਤ ਰਾਸ਼ਟਰ 'ਚ ਚੀਨ ਦੇ ਮਿਸ਼ਨ ਨੇ ਆਖਿਆ ਕਿ ਬੈਸ਼ੇਲੇਟ ਦਾ ਸਾਊਥ ਚਾਈਨਾ ਮਾਰਨਿੰਗ ਪੋਸਟ 'ਚ ਲੇਖ ਇਕਦਮ ਗਲਤ ਹੈ ਅਤੇ ਇਹ ਸੰਯੁਕਤ ਰਾਸ਼ਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਦਾ ਉਲੰਘਣ ਕਰਦਾ ਹੈ। ਚੀਨ ਦੇ ਮਿਸ਼ਨ ਨੇ ਬਿਆਨ 'ਚ ਆਖਿਆ ਕਿ ਲੇਖ 'ਚ ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨ ਖੇਤਰ ਦੀ ਸਥਿਤੀ 'ਤੇ ਗਲਤ ਟਿੱਪਣੀ ਕੀਤੀ ਗਈ ਹੈ ਅਤੇ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਦਾ ਹੈ। ਬਿਆਨ ਮੁਤਾਬਕ, ਜਿਨੇਵਾ 'ਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ 'ਚ ਚੀਨ ਨੇ ਮਜ਼ਬੂਤੀ ਨਾਲ ਆਪਣੀ ਗੱਲ ਰੱਖੀ ਹੈ। ਬੈਸ਼ੇਲੇਟ ਨੇ ਸ਼ਨੀਵਾਰ ਨੂੰ ਪ੍ਰਕਾਸ਼ਿਤ ਲੇਖ 'ਚ ਹਾਂਗਕਾਂਗ ਦੇ ਅਧਿਕਾਰੀਆਂ ਤੋਂ ਅਪੀਲ ਕੀਤੀ ਸੀ ਕਿ ਪੁਲਸ ਵੱਲੋਂ ਬਲ ਦੇ ਜ਼ਿਆਦਾਤਰ ਇਸਤੇਮਾਲ ਦੀਆਂ ਖਬਰਾਂ ਦੀ ਜੱਜ ਦੀ ਅਗਵਾਈ 'ਚ ਉਚਿਤ, ਆਜ਼ਾਦ ਅਤੇ ਨਿਰਪੱਖ ਜਾਂਚ ਕੀਤੀ ਜਾਵੇ।