MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਜਨਾਥ ਸਿੰਘ ਬੋਲੇ - ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣ ਲਈ ਸਰਕਾਰ ਤਿਆਰ

ਨਵੀਂ ਦਿੱਲੀ 2 ਦਸੰਬਰ (ਮਪ) ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਹੋਈ ਹੈਵਾਨੀਅਤ ਖ਼ਿਲਾਫ਼ ਦੇਸ਼ਭਰ ਵਿੱਚ ਗੁੱਸਾ ਬਣਿਆ ਹੋਇਆ ਹੈ। ਦਿੱਲੀ ਦੇ ਜੰਤਰ-ਮੰਤਰ ਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਹੈ, ਉੱਥੇ ਸੋਮਵਾਰ ਨੂੰ ਇਹ ਮਾਮਲਾ ਸੰਸਦ 'ਚ ਉਠਾਇਆ ਗਿਆ। ਕਾਂਗਰਸ ਨੇ ਇਸ 'ਤੇ ਚਰਚਾ ਦੀ ਮੰਗ ਕੀਤੀ। ਰਾਜਸਭਾ 'ਚ ਸਪਾ ਮੈਂਬਰ ਜਯਾ ਬੱਚਨ ਨੇ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਕਿ ਹੈਦਰਾਬਾਦ ਦੇ ਦੋਸ਼ੀਆਂ ਨੂੰ ਜਨਤਾ ਦੇ ਹਵਾਲੇ ਕਰ ਦੇਣਾ ਚਾਹੀਦਾ। ਉਨ੍ਹਾਂ ਨੂੰ ਕਿਸੇ ਵੀ ਹਾਲ 'ਚ ਮਾਫ਼ ਨਹੀਂ ਕੀਤਾ ਜਾ ਸਕਦਾ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕਸਭਾ 'ਚ ਕਿਹਾ, 'ਘਟਨਾ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਹੈ। ਅਜਿਹੇ ਮਾਮਲਿਆਂ 'ਚ ਸਖ਼ਤ ਕਾਨੂੰਨ ਲਿਆਉਣ ਦੀ ਲੋੜ ਹੈ। ਜੇ ਸੰਸਦ ਦੇ ਸਾਰੇ ਮੈਂਬਰ ਰਾਜੀ ਹੋਣ ਤਾਂ ਇਸ ਤਰ੍ਹਾਂ ਦੀ ਘਟਨਾ ਲਈ ਇਕ ਅਜਿਹਾ ਕਾਨੂੰਨ ਲਿਆ ਜਾਣਾ ਚਾਹੀਦਾ ਜੋ ਸਾਰਿਆਂ ਨੂੰ ਵੈਧ ਹੋਣ ਤੇ ਇਸ ਤਰ੍ਹਾਂ ਦੀਆਂ ਘਟਨਾ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਜੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਨਹੀਂ ਮਿਲੇਗੀ ਤੇ ਇਸ ਦਾ ਸੰਦੇਸ਼ ਦੂਰ ਤਕ ਨਹੀਂ ਜਾਵੇਗਾ ਤਾਂ ਇਨ੍ਹਾਂ ਨੂੰ ਰੋਕ ਪਾਉਣਾ ਮੁਸ਼ਕਲ ਹੋਵੇਗਾ। ਪੂਰੇ ਦੇਸ਼ 'ਚ ਇਸ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਹੈ।