MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਫ਼ੌਜ ਮੁਖੀ ਮਨੋਜ ਮੁਕੁੰਦ ਨਰਵਣੇ ਦਾ ਵੱਡਾ ਬਿਆਨ -ਆਦੇਸ਼ ਮਿਲਦੇ ਹੀ POK ਤੇ ਕਰ ਦੇਣਗੇ ਕਾਰਵਾਈ

ਨਵੀਂ ਦਿੱਲੀ 11 ਜਨਵਰੀ (ਮਪ) ਦੇਸ਼ ਦੇ ਨਵੇਂ ਨਿਯੁਕਤ ਸੈਨਾ ਮੁਖੀ ਮਨੋਜ ਮੁਕੁੰਦ ਨਰਵਣੇ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿਚ ਹੀ ਨਰਵਣੇ ਨੇ ਸੰਸਦ ਵਿਚ ਹੋਏ ਪ੍ਰਸਤਾਵ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਾਰਲੀਮੈਂਟਰੀ ਰਿਜਾਲੂਸ਼ਨ ਹੈ ਕਿ ਪੂਰਾ ਜੰਮੂ ਕਸ਼ਮੀਰ ਸਾਡਾ ਹੈ। ਅਸਥਾਈ ਜੰਮੂ ਕਸ਼ਮੀਰ ਵੀ ਸਾਡਾ ਹਿੱਸਾ ਹੈ। ਜੇ ਪਾਰਲੀਮੈਂਟ ਇਹ ਚਾਹੁੰਦਾ ਹੈ ਕਿ ਉਹ ਇਲਾਕਾ ਕਦੇ ਸਾਡਾ ਹੋਵੇ ਤਾਂ ਅਜਿਹਾ ਕੋਈ ਵੀ ਆਦੇਸ਼ ਮਿਲਦੇ ਹੀ ਉਸ ਉਪਰ ਕਾਰਵਾਈ ਕੀਤੀ ਜਾਵੇਗੀ। 'ਦੇਸ਼ ਵਿਚ ਸੀਏਏ ਅਤੇ ਐਨਆਰ ਸੀ ਦੇ ਹੋ ਹੱਲੇ ਵਿਚ ਸੈਨਾ ਮੁਖੀ ਦਾ ਇਕ ਵੱਡੇ ਸਵਾਲ ਦੇ ਜਵਾਬ ਵਿਚ ਇਹ ਵੱਡਾ ਬਿਆਨ ਹੈ। ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਭਲੇ ਹੀ ਅਜੇ ਭਾਰਤ ਕੋਲ ਨਹੀਂ ਹੈ ਪਰ 22 ਫਰਵਰੀ 1994 ਨੂੰ ਹੀ ਭਾਰਤੀ ਸੰਸਦ ਵਿਚ ਦੋਵੇਂ ਸਦਨਾਂ ਵਿਚ ਪਾਸ ਹੋਏ ਇਸ ਪ੍ਰਸਤਾਵ ਵਿਚ ਪਾਕਿਸਤਾਨ ਤੋਂ ਜਲਦ ਤੋਂ ਜਲਦ ਆਪਣੇ ਕਬਜ਼ੇ ਵਾਲੇ ਇਲਾਕੇ ਨੂੰ ਖਾਲੀ ਕਰਾਉਣ ਦਾ ਕਿਹਾ ਗਿਆ ਸੀ। ਇਸ ਪ੍ਰਸਤਾਵ ਵਿਚ ਕਿਹਾ ਗਿਆ ਸੀ ਕਿ ਭਾਰਤ ਦੀ ਪ੍ਰਭੂਸਤਾ ਅਤੇ ਅਖੰਡਤਾ ਨੂੰ ਸੱਟ ਮਾਰਨ ਵਾਲੀ ਕੋਈ ਵੀ ਕੋਸ਼ਿਸ਼ ਨੂੰ ਖ਼ਤਮ ਕਰਨ ਦਾ ਸੰਕਲਪ ਵੀ ਲਿਆ ਗਿਆ ਸੀ।