MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜੇਐੱਨਯੂ ਸਬੰਧੀ ਅਮਿਤ ਸ਼ਾਹ ਦਾ ਨਿਸ਼ਾਨਾ - ਜੋ ਦੇਸ਼ ਵਿਰੋਧੀ ਨਾਅਰੇ ਲਗਾਏਗਾ, ਉਸ ਨੂੰ ਜੇਲ੍ਹ 'ਚ ਜਾਣਾ ਹੋਵੇਗਾ

ਨਵੀਂ ਦਿੱਲੀ 12 ਜਨਵਰੀ (ਮਪ)  ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ ਰੈਲੀ 'ਚ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਮਮਤਾ ਬੈਨਰਜੀ ਤੇ ਰਾਹੁਲ ਬਾਬਾ ਨੂੰ ਚੁਣੌਤੀ ਦਿੰਦਾ ਹਾਂ ਕਿ ਸੀਏਏ ਦੇ ਕਿਸੇ ਇਕ ਪ੍ਰਾਵਧਾਨ ਦਾ ਪਤਾ ਲਾ ਕੇ ਦੱਸੋ ਕਿ ਇਹ ਕਾਨੂੰਨ ਇਸ ਦੇਸ਼ 'ਚ ਕਿਸੇ ਤੋਂ ਵੀ ਉਸ ਦੀ ਨਾਗਰਿਕਤਾ ਲੈ ਸਕਦਾ ਹੈ। ਉਨ੍ਹਾਂ ਕਿਹਾ, 'ਭਾਰਤ 'ਤੇ ਜਿਨ੍ਹਾਂ ਅਧਿਕਾਰ ਮੇਰਾ ਤੇ ਤੁਹਾਡਾ ਹੈ ਉਨਾ ਹੀ ਅਧਿਕਾਰ ਪਾਕਿਸਤਾਨ ਤੋਂ ਆਏ ਹਿੰਦੂ, ਸਿੱਖ, ਬੌਧ ਤੇ ਈਸਾਈਆਂ ਦਾ ਹੈ। ਜੇਐੱਨਯੂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, 'ਜੇਐੱਨਯੂ 'ਚ ਕੁਝ ਲੜਕਿਆਂ ਨੇ ਭਾਰਤ ਵਿਰੋਧੀ ਨਾਅਰੇ ਲਾਏ, ਉਨ੍ਹਾਂ ਨੇ ਨਾਅਰੇ ਲਾਏ ਕਿ ਭਾਰਤ ਤੇਰੇ ਟੁਕੜੇ ਹੋਣ ਇਕ ਹਜ਼ਾਰ, ਇੰਸ਼ਾ ਅੱਲਾਹ।' ਉਨ੍ਹਾਂ ਨੂੰ ਜੇਲ੍ਹ 'ਚ ਪਾਉਣਾ ਚਾਹੀਦਾ ਜਾਂ ਨਹੀਂ, ਪਾਉਣਾ ਚਾਹੀਦਾ? ਜੋ ਦੇਸ਼ ਵਿਰੋਧੀ ਨਾਅਰੇ ਲਗਾਏਗਾ, ਉਸ ਦਾ ਸਥਾਨ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਵੇਗਾ। ਕਾਂਗਰਸ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਕਾਂਗਰਸ ਪਾਰਟੀ ਨੇ ਧਰਮ ਦੇ ਆਧਾਰ 'ਤੇ ਦੇਸ਼ ਦੀ ਵੰਡ ਕਰ ਦਿੱਤੀ। ਉਨ੍ਹਾਂ ਦੇ ਆਗੂਆਂ ਨੇ ਪਾਕਿਸਤਾਨ ਤੋਂ ਘੱਟ ਗਿਣਤੀ ਨੂੰ ਭਾਰਤੀ ਨਾਗਰਕਿਤਾ ਦਾ ਭਰੋਸਾ ਦਿੱਤਾ ਸੀ। ਹਿੰਦੂ, ਪਾਰਸੀ, ਜੈਨ ਤੇ ਜੋ ਪੂਰਵੀ ਤੇ ਪੱਛਮੀ ਪਾਕਿਸਤਾਨ ਦੋਵਾਂ ਥਾਂਵਾਂ 'ਚ ਰਹਿੰਦੇ ਸਨ, ਉਹ ਉੱਥੇ ਆਉਣਾ ਚਾਹੁੰਦੇ ਸਨ, ਪਰ ਉੱਥੇ ਰਹਿ ਗਏ। ਸਾਡੇ ਦੇਸ਼ ਦੇ ਆਗੂਆਂ ਨੇ ਉਦੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਉਹ ਆਉਣਗੇ, ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ।