MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਇਸਰੋ ਦਾ ਸੰਚਾਰ ਉਪਗ੍ਰਹਿ  ਜੀਸੈਟ-30 ਸਫ਼ਲਤਾਪੂਰਵਕ ਲਾਂਚ, ਪੌਣ-ਪਾਣੀ ਪਰਿਵਰਤਨ ਦੀ ਭਵਿੱਖਬਾਣੀ 'ਚ ਨਿਭਾਏਗਾ ਅਹਿਮ ਭੂਮਿਕਾ

ਨਵੀਂ ਦਿੱਲੀ 17 ਜਨਵਰੀ (ਮਪ) ਭਾਰਤੀ ਪੁਲਾੜ ਖੋਜ ਸੰਗਠਨ (ISRO) ਦਾ ਸੰਚਾਰ ਉਪਗ੍ਰਹਿ ਜੀਸੈਟ-30 (GSAT-30) ਸਫ਼ਲਤਾਪੂਰਵਕ ਲਾਂਚ ਹੋ ਗਿਆ। ਇਸ ਨਾਲ ਇੰਟਰਨੈੱਟ ਦੀ ਦੁਨੀਆ 'ਚ ਕ੍ਰਾਂਤੀ ਆਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। 5ਜੀ ਨੈੱਟਵਰਕ ਵੀ ਹੁਣ ਦੂਰ ਨਹੀਂ ਹੈ। ਉੱਥੇ ਹੀ ਪੌਣ-ਪਾਣੀ ਪਰਿਵਰਤਨ ਦੀ ਭਵਿੱਖਬਾਣੀ 'ਚ ਇਹ ਅਹਿਮ ਭੂਮਿਕਾ ਨਿਭਾਏਗਾ। ਇਸਰੋ ਦਾ GSAT-30 ਯੂਰਪੀਅਨ ਹੈਵੀ ਰਾਕੇਟ ਏਰੀਅਨ-5 ਈਸੀਏ ਸ਼ੁੱਕਰਵਾਰ ਤੜਕੇ 2.35 ਮਿੰਟ 'ਤੇ ਦੱਖਣੀ ਅਮਰੀਕਾ ਦੇ ਉੱਤਰੀ-ਪੂਰਬੀ ਤੱਟ 'ਤੇ ਕੌਰੇ ਦੇ ਏਰੀਅਰ ਲਾਂਚਿੰਗ ਤੱਟ ਤੋਂ ਛੱਡਿਆ ਗਿਆ। ਇਹ ਇਸਰੋ ਦਾ ਇਸ ਸਾਲ ਯਾਨੀ 2020 ਦਾ ਪਹਿਲਾ ਮਿਸ਼ਨ ਹੈ। ਦੱਸ ਦੇਈਏ ਕਿ ਜੀਸੈਟ-30 ਸੰਚਾਰ ਉਪਗ੍ਰਹਿ ਇਨਸੈਟ-4ਏ ਦੀ ਜਗ੍ਹਾ ਲਵੇਗਾ ਜਿਸ ਨੂੰ ਸਾਲ 2005 'ਚ ਲਾਂਚ ਕੀਤਾ ਗਿਆ ਸੀ। ਇਹ ਭਾਰਤ ਦੀਆਂ ਟੈਲੀਕਮਿਊਨੀਕੇਸ਼ਨ ਸੇਵਾਵਾਂ ਨੂੰ ਬਿਹਤਰ ਬਣਾਉਣ 'ਚ ਮਦਦ ਕਰੇਗਾ।
GSAT-30 ਇਸਰੋ ਵੱਲੋਂ ਡਿਜ਼ਾਈਨ ਕੀਤਾ ਹੋਇਆ ਤੇ ਬਣਾਇਆ ਗਿਆ ਇਕ ਟੈਲੀਕਾਮ ਉਪਗ੍ਰਹਿ ਹੈ। ਇਹ ਇਨਸੈਟ ਸੈਟੇਲਾਈਟ ਦੀ ਜਗ੍ਹਾ ਕੰਮ ਕਰੇਗਾ। ਇਸ ਨਾਲ ਸੂਬਾ-ਸੰਚਾਲਿਤ ਤੇ ਨਿੱਜੀ ਸੇਵਾਵਾਂ ਪ੍ਰੋਵਾਈਡਰਾਂ ਨੂੰ ਸੰਚਾਰ ਲਿੰਕ ਪ੍ਰਦਾਨ ਕਰਨ ਦੀ ਸਮਰੱਥਿਆ 'ਚ ਵਾਧਾ ਹੋਵੇਗਾ।
ਜੀਸੈੱਟ-30 ਦਾ ਭਾਰ ਲਗਪਗ 3100 ਕਿਲੋਗ੍ਰਾਮ ਹੈ। ਇਹ ਇਨਸੈੱਟ ਸੈਟੇਲਾਈਟ ਦੀ ਜਗ੍ਹਾ ਕੰਮ ਕਰੇਗਾ। ਇਸ ਨਾਲ ਰਾਜ-ਸੰਚਾਲਿਤ ਤੇ ਨਿੱਜੀ ਸੇਵਾਵਾਂ ਪ੍ਰੋਵਾਈਡਰਾਂ ਨੂੰ ਸੰਚਾਰ ਲਿੰਕ ਪ੍ਰਦਾਨ ਕਰਨ ਦੀ ਸਮਰੱਥਾ 'ਚ ਵਾਧਾ ਕਰੇਗਾ। ਇਸ ਮਿਸ਼ਨ ਦੀ ਕੁੱਲ ਮਿਆਦ 38 ਮਿੰਟ 25 ਸੈਕਿੰਡ ਹੋਵੇਗੀ। ਵਰਤਮਾਨ 'ਚ ਭਾਰਤੀ ਪੁਲਾੜ ਖੋਧ ਸੰਗਠਨ ਕੋਲ ਆਦਿਤਿੱਆ-ਐੱਲ ਉਪਗ੍ਰਹਿ ਸਮੇਤ 25 ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਹੈ। ਆਦਿੱਤਿਆ ਐੱਲ ਮਿਸ਼ਨ ਨੂੰ ਅੱਧ 2020 ਤਕ ਲਾਂਚ ਕਰਨ ਦੀ ਯੋਜਨਾ ਹੈ।
ਜੀਸੈੱਟ-30 ਲਾਂਚ ਹੋਣ ਤੋਂ ਬਾਅਦ ਦੇਸ਼ ਦੀ ਸੰਚਾਰ ਵਿਵਸਥਾ ਹੋਰ ਮਜ਼ਬੂਤ ਹੋ ਜਾਵੇਗੀ। ਇਸ ਦੀ ਸਹਾਇਤਾ ਨਾਲ ਦੇਸ਼ 'ਚ ਨਵੀਂ ਇੰਟਰਨੈੱਟ ਤਕਨਾਲੋਜੀ ਲਿਆਂਦੇ ਜਾਣ ਦੀ ਉਮੀਦ ਹੈ। ਇਸ ਉਪਗ੍ਰਹਿ ਦੀ ਸਹਾਇਤਾ ਨਾਲ ਦੇਸ਼ ਦੀ ਸੰਚਾਰ ਪ੍ਰਣਾਲੀ, ਟੈਲੀਵਿਜ਼ਨ ਪ੍ਰਸਾਰਣ, ਸੈਟੈਲਾਈਟ ਦੇ ਜ਼ਰੀਏ ਸਮਾਚਾਰ ਪ੍ਰਬੰਧਨ, ਸਮਾਜ ਲਈ ਕੰਮ ਆਉਣ ਵਾਲੀ ਭੂ-ਆਕਾਸ਼ੀ ਸਹੂਲਤਾਂ, ਮੌਸਮ ਸਬੰਧੀ ਜਾਣਕਾਰੀ ਅਤੇ ਭਵਿੱਖਬਾਣੀ, ਆਫ਼ਤਾਂ ਦੀ ਪਹਿਲਾਂ ਸੂਚਨਾ ਅਤੇ ਖੋਜਬੀਨ ਅਤੇ ਰੈਸਕਿਊ ਆਪ੍ਰੇਸ਼ਨ 'ਚ ਵੀ ਕਾਫ਼ੀ ਵਾਧਾ ਹੋਵੇਗਾ।