MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

30 ਜਨਵਰੀ ਨੂੰ ਤਿਹਾੜ ਜੇਲ੍ਹ ਆਵੇਗਾ ਜੱਲਾਦ ਪਵਨ, ਇਕ ਫਰਵਰੀ ਨੂੰ ਸਵੇਰੇ 6 ਵਜੇ ਲੱਗੇਗੀ ਫਾਂਸੀ

ਨਵੀਂ ਦਿੱਲੀ 22 ਜਨਵਰੀ 2020 (ਮਪ) ਨਿਰਭਿਆ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਜਾਰੀ ਡੈੱਥ ਵਾਰੰਟ ਦੇ ਤਾਮੀਲ ਹੋਣ 'ਚ 10 ਦਿਨ ਦਾ ਸਮਾਂ ਬਚਿਆ ਹੈ, ਅਜਿਹੇ ਵਿਚ ਤਿਹਾੜ ਜੇਲ੍ਹ 'ਚ ਸਰਗਰਮੀਆਂ ਵਧ ਗਈਆਂ ਹਨ। ਇਸ ਦੌਰਾਨ ਜੇਲ੍ਹ ਸੂਤਰਾਂ ਨੇ ਦੱਸਿਆ ਹੈ ਕਿ ਤਿਹਾੜ ਜੇਲ੍ਹ-3 'ਚ ਬੰਦ ਚਾਰਾਂ ਕੈਦੀਆਂ ਦੀ ਮੈਡੀਕਲ ਜਾਂਚ ਦੌਰਾਨ ਪਵਨ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਤਾਂ ਉੱਥੇ ਮੌਜੂਦ ਡਾਕਟਰ ਪਰੇਸ਼ਾਨ ਹੋ ਗਏ ਕਿਉਂਕਿ ਹਾਲ ਦੀ ਘੜੀ ਖਾਸ ਨਜ਼ਰ ਰੱਖੀ ਜਾ ਰਹੀ ਹੈ। ਲਿਹਾਜ਼ਾ ਜਾਂਚ ਤੋਂ ਬਾਅਦ ਉਸ ਨੂੰ ਦਵਾਈ ਦਿੱਤੀ ਗਈ ਤੇ ਪੇਟ ਦਰਦ ਖ਼ਤਮ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰੇ ਤਿਹਾੜ ਜੇਲ੍ਹ ਨੰਬਰ-3 'ਚ ਬੰਦ ਚਾਰਾਂ ਦੋਸ਼ੀਆਂ ਮੁਕੇਸ਼ ਕੁਮਾਰ ਸਿੰਘ, ਅਕਸ਼ੈ ਸਿੰਘ ਠਾਕੁਰ, ਵਿਨਯ ਕੁਮਾਰ ਸ਼ਰਮਾ ਤੇ ਪਵਨ ਕੁਮਾਰ ਗੁਪਤਾ ਦੀ ਮੈਡੀਕਲ ਜਾਂਚ ਕਰਵਾਈ ਗਈ। ਇਸ ਦੌਰਾਨ ਵਿਨੈ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਸੀ। ਦੱਸ ਦੇਈਏ ਕਿ ਫਾਂਸੀ ਕਰੀਬ ਹੋਣ ਕਾਰਨ ਚਾਰਾਂ ਦੋਸ਼ੀਆਂ ਦੀ ਨਿਗਰਾਨੀ ਵਧਾਉਣ ਦੇ ਨਾਲ ਉਨ੍ਹਾਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿਉਂਕਿ ਜ਼ਿਆਦਾ ਭਾਰ ਘਟਣ 'ਤੇ ਫਾਂਸੀ 'ਚ ਦਿੱਕਤ ਆਉਂਦੀ ਹੈ। ਉੱਥੇ ਹੀ ਜੇਲ੍ਹ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਚਾਰਾਂ ਦੀ ਸਿਹਤ ਠੀਕ ਹੈ।
ਡੈੱਥ ਵਾਰੰਟ ਮੁਤਾਬਿਕ, ਆਗਾਮੀ ਇਕ ਫਰਵਰੀ ਨੂੰ ਸਵੇਰੇ 6 ਵਜੇ ਤਿਹਾੜ ਜੇਲ੍ਹ 'ਚ ਚਾਰਾਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ। ਇਸ ਦੇ ਲਈ ਤਿਹਾੜ ਜੇਲ੍ਹ ਪ੍ਰਸ਼ਾਸਨ ਤਿਆਰੀ 'ਚ ਜੁਟਿਆ ਹੋਇਆ ਹੈ ਤੇ ਇਸੇ ਲੜੀ ਤਹਿਤ 30 ਜਨਵਰੀ ਤਕ ਜੱਲਾਦ ਵੀ ਆ ਜਾਵੇਗਾ।
ਤਿਹਾੜ ਜੇਲ੍ਹ ਪ੍ਰਸ਼ਾਸਨ ਮੁਤਾਬਿਕ, ਮੇਰਠ ਤੋਂ ਜੱਲਾਦ ਪਵਨ ਦੇ ਆਉਣ ਤੋਂ ਬਾਅਦ ਫਾਂਸੀ ਦੀਆਂ ਤਿਆਰੀਆਂ 'ਚ ਤੇਜ਼ੀ ਆਵੇਗੀ। ਉੱਥੇ ਹੀ ਜੱਲਾਦ ਪਵਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਸ ਨੂੰ ਫਾਂਸੀ ਦਾ ਫੰਦਾ ਤੇ ਫਾਂਸੀ ਨਾਲ ਜੁੜੀਆਂ ਤਿਆਰੀਆਂ ਲਈ ਸਿਰਫ਼ ਦੋ ਦਿਨ ਚਾਹੀਦੇ ਹਨ, ਅਜਿਹੇ ਵਿਚ ਪਵਨ ਦਾ 30 ਜਨਵਰੀ ਨੂੰ ਆਉਣਾ ਤੈਅ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ 30 ਜਨਵਰੀ ਨੂੰ ਤਿਹਾੜ ਜੇਲ੍ਹ ਆਉਣ ਤੋਂ ਬਾਅਦ ਜੱਲਾਦ ਪਵਨ ਜੇਲ੍ਹ 'ਚ ਬਣੇ ਫਲੈਟ 'ਚ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਤਿਹਾੜ ਜੇਲ੍ਹ ਹੈੱਡਕੁਆਰਟਰ ਤੋਂ ਮਹਿਜ਼ ਕੁਝ ਦੂਰੀ 'ਤੇ ਸਥਿਤ ਸੈਮੀ ਓਪਨ ਜੇਲ੍ਹ 'ਚ ਬਣੇ ਫਲੈਟ ਤੋਂ ਤਿੰਨ ਕੈਦੀਆਂ ਨੂੰ ਹੋਰ ਜਗ੍ਹਾ ਭੇਜਿਆ ਗਿਆ ਹੈ। ਇਸੇ ਵਿਚ ਜੱਲਾਦ ਪਵਨ ਘੱਟੋ-ਘੱਟ ਤਿੰਨ ਦਿਨ ਰਹੇਗਾ। ਇੱਥੇ ਉਸ ਦੇ ਲਈ ਇਕ ਬੈੱਡ, ਰਜ਼ਾਈ ਤੇ ਵਿਛਾਉਣ ਲਈ ਗੱਦੇ ਦਾ ਇੰਤਜ਼ਾਮ ਕੀਤਾ ਗਿਆ ਹੈ। ਜੱਲਾਦ ਪਵਨ ਖਾਣਾ ਤਿਹਾੜ ਜੇਲ੍ਹ ਦੀ ਕੰਟੀਨ 'ਚ ਖਾਏਗਾ।