MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੁਪਰੀਮ ਕੋਰਟ ਨੇ ਖਾਰਿਜ ਕੀਤੀ CBI ਜਾਂਚ ਦੀ ਮੰਗ

ਨਵੀਂ ਦਿੱਲੀ 13 ਫਰਵਰੀ 2020 (ਮਪ) ਦਿੱਲੀ ਯੂਨੀਵਰਸਿਟੀ ਦੇ ਗਰਲ ਕਾਲਜ 'ਚ ਹੋਈ ਛੇੜਖਾਨੀ ਮਾਮਲੇ 'ਚ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਪਟੀਸ਼ਨ ਖਾਰਿਜ ਕਰ ਦਿੱਤੀ ਹੈ, ਜਿਸ 'ਚ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਗਈ ਸੀ।
6 ਫਰਵਰੀ ਨੂੰ ਕਾਲਜ 'ਚ ਇਕ ਸਮਾਗਮ ਚੱਲ ਰਿਹਾ ਸੀ। ਜਿਸ 'ਚ ਕਈ ਲੋਕ ਸ਼ਾਮਲ ਸਨ। ਕਾਲਜ ਦੀ ਇਕ ਵਿਦਿਆਰਥਣ ਨੇ ਦੱਸਿਆ ਕਿ ਸਮਾਗਮ 'ਚ ਕਈ ਕੁੜੀਆਂ ਤੇ ਇਸ 'ਚ ਬਾਹਰ ਦੇ ਕੁਝ ਸ਼ਰਾਰਤੀ ਲੋਕ ਵੀ ਆ ਸ਼ਾਮਲ ਸਨ। ਜੋ ਸਾਡੇ ਨਾਲ ਛੇੜਖਾਨੀ ਕਰਨ ਲੱਗੇ। ਸ਼ੋਰ-ਸ਼ਰਾਬੇ ਦੇ ਬਾਅਦ ਮਾਮਲਾ ਸ਼ਾਂਤ ਹੋਇਆ। ਹਾਲਾਂਕਿ ਇਹ ਹੰਗਾਮਾ ਕਈ ਘੰਟੇ ਚੱਲਦਾ ਰਿਹਾ। ਇਸ ਮਾਮਲੇ 'ਚ ਦਿੱਲੀ ਯੂਨੀਵਰਸਿਟੀ ਨੇ ਸਖ਼ਤ ਰੂਪ 'ਚ ਆਪਣੇ ਸਾਰੇ ਕਾਲਜਾਂ ਦੇ ਪ੍ਰਿੰਸੀਪਲ ਨੂੰ ਪੱਤਰ ਲਿਖ ਕੇ ਵਿਦਿਆਰਥਣਾਂ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਇੰਤਜ਼ਾਮ ਕਰਨ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਡੀਓ ਨੇ ਦਿੱਲੀ ਪੁਲਿਸ ਨੂੰ ਆਗਾਹ ਕੀਤਾ ਹੈ ਕਿ ਇਸ ਮਾਮਲੇ 'ਚ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।