MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦਿੱਲੀ ਵਿਚ ਦੁਬਾਰਾ 1984 ਨਹੀ ਹੋਣ ਦੇਵਾਗੇਂ ਅਤੇ ਜਹਿਰੀਲੇ ਭਾਸ਼ਣ ਦੇਣ ਵਾਲਿਆਂ ਖਿਲਾਫ ਦਿੱਲੀ ਪੁਲਿਸ ਐਫਆਈਆਰ ਦਰਜ਼ ਕਰੇ: ਹਾਈ ਕੋਰਟ

*ਤਿੰਨ ਦਿਨ ਬਾਅਦ ਹਾਈ ਕੋਰਟ ਜਾਗੀ, ਮੋਦੀ ਵੀ ਬੋਲਿਆ

ਨਵੀਂ ਦਿੱਲੀ 26 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ ਨਾਲ ਸਬੰਧਤ ਹਿੰਸਾ ਬਾਰੇ, ਦਿੱਲੀ ਹਾਈ ਕੋਰਟ ਨੇ ਕਿਹਾ ਕਿ ਅਦਾਲਤ ਅਤੇ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਅਸੀਂ ਦਿੱਲੀ ਵਿਚ ਇਕ ਹੋਰ 1984 ਨਹੀਂ ਦੇਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਦੇ ਦਿਮਾਗ ਵਿਚ ਵਸੇ ਹੋਏ ਡਰ ਨੂੰ ਮਿਟਾਉਣਾ ਚਾਹੀਦਾ ਹੈ, ਸਾਨੂੰ ਲੋਕਾਂ ਨੂੰ ਭਰੋਸਾ ਦੇਣਾ ਪਏਗਾ ਕਿ ਤੁਸੀ ਪੂਰੀ ਤਰ੍ਹਾਂ ਸੁਰੱਖਿਅਤ ਹੋ । ਅਦਾਲਤ ਨੇ ਦਿੱਲੀ ਪੁਲਿਸ ਨੂੰ ਆਦੇਸ਼ ਦੇਦੇਆਂ ਕਿਹਾ ਕਿ ਦੰਗਿਆਂ ਵਿੱਚ ਮਰਨ ਵਾਲਿਆਂ ਦੇ ਅੰਤਮ ਸੰਸਕਾਰ ਲਈ ਸੁਰੱਖਿਅਤ ਰਾਹ ਦਿੱਤਾ ਜਾਵੇ ਤੇ ਨਾਲ ਹੀ, ਦਿੱਲੀ ਹਾਈ ਕੋਰਟ ਨੇ ਸੁਝਾਅ ਦਿੱਤਾ ਕਿ ਉੱਚ ਅਹੁਦਿਆਂ ਤੇ ਬੈਠਣ ਵਾਲੇਆਂ ਨੂੰ ਪੀੜਤ ਪਰਿਵਾਰਾਂ ਨਾਲ ਮਿਲਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਅਸੀਂ ਸੁਣਿਆ ਹੈ ਕਿ ਆਈ ਬੀ ਅਧਿਕਾਰੀ 'ਤੇ ਵੀ ਹਮਲਾ ਹੋਇਆ ਹੈ, ਇਸ ਨੂੰ ਤੁਰੰਤ ਵੇਖਣ ਦੀ ਲੋੜ ਹੈ। ਅਦਾਲਤ ਨੇ ਦਿੱਲੀ ਸਰਕਾਰ ਨੂੰ ਪੁੱਛਿਆ ਕਿ ਕੀ ਇਕ ਹੈਲਪਲਾਈਨ ਜਾਰੀ ਕੀਤੀ ਜਾ ਸਕਦੀ ਹੈ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਜਲਦੀ ਤੋਂ ਜਲਦੀ ਨਾਲ ਪਤਾ ਲਗਾਇਆ ਜਾ ਸਕੇ। ਦਿੱਲੀ ਸਰਕਾਰ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਇਸ ਲਈ ਉਨ੍ਹਾਂ ਦੀ ਤਰਫੋਂ ਹਰ ਸੰਭਵ ਯਤਨ ਕੀਤੇ ਜਾਣਗੇ।
ਦਿੱਲੀ ਹਾਈ ਕੋਰਟ ਨੇ ਕਿਹਾ ਕਿ ਸਰਕਾਰ ਨੂੰ ਆਰਜ਼ੀ ਰੈਣ ਬਸੇਰਾ ਬਣਾਉਣਾ ਚਾਹੀਦਾ ਹੈ ਤਾਂ ਜੋ ਹਿੰਸਾ ਨਾਲ ਪ੍ਰਭਾਵਿਤ ਲੋਕਾਂ ਨੂੰ ਸਾਫ ਪਾਣੀ, ਦਵਾਈਆਂ, ਭੋਜਨ ਮੁਹੱਈਆ ਕਰਾਇਆ ਜਾ ਸਕੇ ।
ਇਸ ਦੌਰਾਨ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਸਖਤੀ ਨਾਲ ਆਦੇਸ਼ ਦੇਦੇਆਂ ਕਿਹਾ ਕਿ ਜਿਨ੍ਹਾਂ ਭਾਜਪਾਈ ਲੀਡਰਾਂ ਨੇ ਜਹਿਰੀਲੇ ਭਾਸ਼ਣ ਦੇਕੇ ਮਾਹੌਲ ਨੂੰ ਵਿਗਾੜਿਆ ਹੈ ਉਨ੍ਹਾਂ ਖਿਲਾਫ ਐਫਆਈਆਰ ਦਰਜ਼ ਕੀਤੀ ਜਾਏ ।