MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦੰਗਾਕਾਰੀਆਂ ਨੇ IB ਦੇ ਹੌਲਦਾਰ ਦੀ ਹੱਤਿਆ ਕਰ ਕੇ ਲਾਸ਼ ਨਾਲੇ ਵਿੱਚ ਸੁੱਟੀ

ਨਵੀਂ ਦਿੱਲੀ 26 ਫਰਵਰੀ (ਮਪ) ਉੱਤਰੀ-ਪੂਰਬੀ ਦਿੱਲੀ ਹਿੰਸਾ 'ਚ ਦੰਗਾਕਾਰੀਆਂ ਨੇ ਇਕ ਆਈਬੀ ਦੇ ਕਾਂਸਟੇਬਲ ਦੀ ਹੱਤਿਆ ਕਰ ਕੇ ਲਾਸ਼ ਨਾਲੇ 'ਚ ਸੁੱਟ ਦਿੱਤੀ। ਚਾਂਦ ਬਾਗ ਪੁਲ਼ੀ 'ਤੇ ਨਾਲੇ 'ਚੋਂ ਆਈਬੀ ਦੇ ਕਾਂਸਟੇਬਲ ਦੀ ਲਾਸ਼ ਕੱਢੀ ਗਈ ਹੈ। ਮੰਗਲਵਾਰ ਸ਼ਾਮ ਨੂੰ ਉਹ ਡਿਊਟੀ ਤੋਂ ਘਰ ਪਰਤ ਰਹੇ ਸਨ। ਦੋਸ਼ ਹੈ ਕਿ ਚਾਂਦ ਬਾਗ਼ ਪੁਲੀ 'ਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨਾਲੇ 'ਚ ਸੁੱਟ ਦਿੱਤੀ। ਪਰਿਵਾਰਕ ਮੈਂਬਰ ਮੰਗਲਵਾਰ ਤੋਂ ਹੀ ਉਨ੍ਹਾਂ ਦੀ ਤਲਾਸ਼ 'ਚ ਜੁਟੇ ਸਨ। ਅੰਕਿਤ ਦੇ ਪਿਤਾ ਰਵਿੰਦਰ ਸ਼ਰਮਾ ਵੀ ਆਈਬੀ 'ਚ ਹੈੱਡ ਕਾਂਸਟੇਬਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੁੱਟਮਾਰ ਦੇ ਨਾਲ ਅੰਕਿਤ ਨੂੰ ਗੋਲ਼ੀ ਵੀ ਮਾਰੀ ਗਈ ਹੈ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਜੀਟੀਬੀ ਹਸਪਤਾਲ ਭੇਜ ਦਿੱਤਾ ਹੈ।
ਅੰਕਿਤ ਦੇ ਪਿਤਾ ਰਵਿੰਦਰ ਸ਼ਰਮਾ ਨੇ ਮੌਕੇ 'ਤੇ ਮੌਜੂਦ ਦੈਨਿਕ ਜਾਗਰਣ ਦੇ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2017 'ਚ ਆਈਬੀ 'ਚ ਸ਼ਾਮਲ ਹੋਇਆ ਸੀ। ਅੰਕਿਤ ਦਾ ਹਾਲੇ ਤਕ ਵਿਆਹ ਨਹੀਂ ਹੋਇਆ ਸੀ। ਉਨ੍ਹਾਂ ਲਈ ਲੜਕੀ ਦੀ ਤਲਾਸ਼ ਕੀਤੀ ਜਾ ਰਹੀ ਸੀ।