MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਨੌਂ ਵਜੇ ਦੇਸ਼ਵਾਸੀਆਂ ਨਾਲ ਸਾਂਝਾ ਕਰਨਗੇ ਵੀਡੀਓ ਸੰਦੇਸ਼

ਨਵੀਂ ਦਿੱਲੀ 2 ਅਪ੍ਰੈਲ (ਮਪ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਦੇਸ਼ਵਾਸੀਆਂ ਨਾਲ ਸਵੇਰੇ ਨੌਂ ਵਜੇ ਗੱਲ ਕਰਨਗੇ। ਪੀਐੱਮ ਮੋਦੀ ਦਾ ਇਹ ਵੀਡੀਓ ਸੰਦੇਸ਼ ਹੋਵੇਗਾ। ਇਸ ਤੋਂ ਪਹਿਲਾਂ ਪੀਐੱਮ ਨੇ 24 ਮਾਰਚ ਦੀ ਸ਼ਾਮ ਨੂੰ ਦੇਸ਼ਵਾਸੀਆਂ ਨਾਲ ਗੱਲ ਕੀਤੀ ਸੀ ਤੇ ਪੂਰੇ ਦੇਸ਼ 'ਚ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਸੀ।
 ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਦੇ ਚੱਲਦਿਆਂ ਪੂਰੇ ਦੇਸ਼ 'ਚ ਲਾਕਡਾਊਨ ਹੈ ਅਤੇ ਕਈ ਥਾਵਾਂ 'ਤੇ ਲਾਪਰਵਾਹੀ ਕਾਰਨ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਹੁਣ ਤਕ 1965 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੇਸ਼ ਭਰ 'ਚ ਕੋਰੋਨਾ ਨਾਲ 151 ਲੋਕ ਠੀਕ ਹੋਏ ਹਨ। 24 ਘੰਟਿਆਂ 'ਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ 328 ਹੋ ਗਈ ਹੈ ਅਤੇ ਹੁਣ ਤਕ 50 ਜਣਿਆਂ ਦੀ ਮੌਤ ਹੋ ਗਈ ਹੈ। ਭਾਰਤ 'ਚ ਕੋਰੋਨਾ ਦੇ ਪਹਿਲੇ ਪੀੜਤ ਦੇ ਦੋ ਮਹੀਨੇ ਬਾਅਦ ਗ੍ਰਸਤ ਲੋਕਾਂ ਦੀ ਗਿਣੀਤ ਦੋ ਹਜ਼ਾਰ 'ਤੇ ਪਹੁੰਚ ਰਹੀ ਹੈ। ਪਿਛਲੇ ਹਫ਼ਤੇ 'ਚ ਇਕ ਹਜ਼ਾਰ ਕੋਰੋਨਾ ਪੀੜਤਾਂ ਦੀ ਗਿਣਤੀ ਪਾਰ ਕਰਨ ਵਾਲਾ ਭਾਰਤ ਦੁਨੀਆ ਦੇ 20 ਦੇਸ਼ਾਂ 'ਚ ਸ਼ਾਮਲ ਹੋ ਚੁੱਕਿਆ ਹੈ। ਗ੍ਰਸਤ ਲੋਕਾਂ ਦੀ ਗਿਣਤੀ ਅਤੇ ਇਨਫੈਕਸ਼ਨ ਦਰ ਨੂੰ ਲੈ ਕੇ ਭਾਰਤ ਦੀ ਸਥਿਤੀ ਅਜੇ ਕਾਬੂ ਕੀਤੀ ਜਾ ਸਕਦੀ ਹੈ। ਸਰਕਾਰ ਵੀ ਇਸ ਨੂੰ ਕੰਟਰੋਲ ਭਾਈਚਾਰਾ ਇਨਫੈਕਸ਼ਨ ਕਰਾਰ ਦੇ ਰਹੀ ਹੈ।