MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੀਐੱਮ ਮੋਦੀ ਨੇ ਤੂਫ਼ਾਨ ਪ੍ਰਭਾਵਿਤ ਬੰਗਾਲ ਨੂੰ 1000 ਕਰੋੜ ਤੇ ਓਡੀਸ਼ਾ ਨੂੰ 500 ਕਰੋੜ ਦੀ ਮਦਦ ਦਾ ਕੀਤਾ ਐਲਾਨ

ਨਵੀਂ ਦਿੱਲੀ 22 ਮਈ 2020 (ਮਪ) ਪੀਐੱਮ ਮੋਦੀ ਸ਼ੁੱਕਰਵਾਰ ਨੂੰ ਓਡੀਸ਼ਾ ਪਹੁੰਚੇ ਤੇ ਚੱਕਰਵਾਤ ਅੰਫਾਨ ਤੋਂ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ। ਇਸ ਤੋਂ ਪਹਿਲੇ ਆਪਣੇ ਬੰਗਾਲ ਦੌਰੇ ਦੌਰਾਨ ਅੰਫਾਨ ਤੂਫਾਨ ਤੋਂ ਪ੍ਰਭਾਵਿਤ ਪੱਛਮੀ ਬੰਗਾਲ ਦੀ ਤਤਕਾਲ ਸਹਾਇਤਾ ਲਈ ਕੇਂਦਰ ਸਰਕਾਰ ਦੁਆਰਾ 1000 ਕਰੋੜ ਰੁਪਏ ਦਾ ਐਲਾਨ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਬੰਗਾਲ ਦੇ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪੀਐੱਮ ਮੋਦੀ ਨੇ ਇਕ ਸਮੀਖਿਆ ਬੈਠਕ ਕੀਤੀ। ਇਸ ਸਮੀਖਿਆ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਕਤ ਐਲਾਨ ਕੀਤਾ। ਪੀਐੱਮ ਮੋਦੀ ਨੇ ਸ਼ੁਕਰਵਾਰ ਨੂੰ ਓਡੀਸ਼ਾ ਵਿਚ Cyclone Amphan ਨਾਲ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ। ਇਸ ਦੌਰਾਨ ਸੀਐੱਮ ਨਵੀਨ ਪਟਨਾਇਕ ਤੇ ਰਾਜਪਾਲ ਗਣੇਸ਼ੀ ਲਾਲ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਓਡੀਸ਼ਾ ਨੂੰ ਮਦਦ ਦੇ ਤੌਰ 'ਤੇ 500 ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ।
ਅੰਫਾਨ ਤੂਫ਼ਾਨ ਨਾਲ ਪ੍ਰਭਾਵਿਤ ਪੱਛਮੀ ਬੰਗਾਲ ਦਾ ਤੁਰੰਤ ਮਦਦ ਲਈ ਕੇਂਦਰ ਸਰਕਾਰ ਵੱਲੋਂ 1000 ਕਰੋੜ ਰੁਪਏ ਦਾ ਐਲਾਨ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਬੰਗਾਲ ਦੇ ਤੂਫ਼ਾਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪੀਐੱਮ ਮੋਦੀ ਨੇ ਇਕ ਸਮੀਖਿਆ ਬੈਠਕ ਕੀਤੀ। ਇਸ ਸਮੀਖਿਆ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ। ਮੋਦੀ ਨੇ ਤੂਫ਼ਾਨ ਪ੍ਰਭਾਵਿਤ ਲੋਕਾਂ ਲਈ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤੂਫ਼ਾਨ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਰੁਪਏ ਤੇ ਗੰਭੀਰ ਰੂਪ 'ਚ ਜ਼ਖ਼ਮੀ ਲੋਕਾਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਵਿਚ ਚੱਕਰਵਾਤੀ ਤੂਫਾਨ ਅੰਫਾਨ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰਾਜਪਾਲ ਧਨਕੜ ਵੀ ਮੌਜੂਦ ਰਹੇ। ਅੰਫਾਨ ਤੂਫਾਨ ਕਾਰਨ ਬੰਗਾਲ ਵਿਚ ਹੁਣ ਤਕ ਕੁਲ 80 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ ਏਅਰਪੋਰਟ 'ਤੇ ਪਹੁੰਚ ਗਏ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਏਅਰਪੋਰਟ ਪਹੁੰਚਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਪੀਐੱਮ ਮੋਦੀ ਅੰਫਾਨ ਤੂਫ਼ਾਨ ਨਾਲ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ। ਉਹ ਅੱਜ ਹਵਾਈ ਸਰਵੇਖਣ ਕਰਨਗੇ ਤੇ ਸਮੀਖਿਆ ਬੈਠਕ 'ਚ ਹਿੱਸਾ ਲੈਣਗੇ। ਪੀਐੱਮ ਮੋਦੀ ਦੀ ਹਵਾਈ ਸਰਵੇਖਣ ਯਾਤਰਾ 'ਚ ਕੇਂਦਰੀ ਮੰਤਰੀ (ਜੋ ਓਡੀਸ਼ਾ ਤੇ ਪੱਛਮੀ ਬੰਗਾਲ ਤੋਂ ਆਉਂਦੇ ਹਨ) ਧਰਮਿੰਦਰ ਪ੍ਰਧਾਨ, ਬਾਬੁਲ ਸੁਪਰੀਓ, ਪ੍ਰਤਾਪ ਚੰਦ ਸਾਰੰਗੀ ਤੇ ਦੇਬਾਸ਼੍ਰੀ ਚੌਧਰੀ ਵੀ ਉਨ੍ਹਾਂ ਦੇ ਨਾਲ ਹੋਣਗੇ। ਪੀਐੱਮ ਮੋਦੀ ਇਸ ਤੋਂ ਬਾਅਦ ਓਡੀਸ਼ਾ ਵੀ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੀਬ 83 ਦਿਨਾਂ (ਲਗਪਗ 3 ਮਹੀਨੇ) ਬਾਅਦ ਕਿਸੇ ਦੌਰੇ 'ਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਅੰਤਿਮ ਯਾਤਰਾ 29 ਫਰਵਰੀ 2020 ਨੂੰ ਯੂਪੀ ਦੇ ਪ੍ਰਯਾਗਰਾਜ ਤੇ ਚਿੱਤਰਕੂਟ ਦੀ ਸੀ।