MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਾਕਿਸਤਾਨ ਪਲੇਨ ਕਰੈਸ਼ ਵਿੱਚ 57 ਦੀ ਮੌਤ ਦੀ ਪੁਸ਼ਟੀ, 3 ਲੋਕ ਬਚੇ, ਹਾਦਸੇ ਤੋਂ ਪਹਿਲਾਂ ਪਾਇਲਟਟ ਨੇ ਦਿੱਤੀ ਸੀ ਜਾਣਕਾਰੀ

ਕਰਾਚੀ 22 ਮਈ 2020 (ਮਪ) ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀ.ਆਈ.ਏ.) ਦਾ ਇਕ ਯਾਤਰੀ ਜਹਾਜ਼ ਸ਼ੁੱਕਰਵਾਰ ਨੂੰ ਇਥੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਘੱਟ ਤੋਂ ਘੱਟ 57 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਜਹਾਜ਼ ਵਿਚ 99 ਲੋਕ ਸਵਾਰ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਲਾਈਟ ਪੀਕੇ-8303 ਲਾਹੌਰ ਤੋਂ ਆ ਰਹੀ ਸੀ ਤੇ ਕਰਾਚੀ ਉਤਰਣ ਵਾਲੀ ਸੀ ਕਿ ਇਕ ਮਿੰਟ ਪਹਿਲਾਂ ਹੀ ਮਾਲਿਰ ਦੇ ਮਾਡਲ ਕਾਲੋਨੀ ਦੇ ਨੇੜੇ ਜਿਨਾਹ ਗਾਰਡਨ ਵਿਚ ਹਾਦਸਾਗ੍ਰਸਤ ਹੋ ਗਈ। ਰਾਸ਼ਟਰੀ ਐਵੀਏਸ਼ਨ ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਪੀ.ਆਈ.ਏ. ਏਅਰਬਸ ਏ320 ਵਿਚ 91 ਯਾਤਰੀ ਤੇ ਚਾਲਕ ਦਲ ਦੇ 8 ਮੈਂਬਰ ਸਵਾਰ ਸਨ। ਜਹਾਜ਼ ਹਵਾਈ ਅੱਡੇ ਦੇ ਨੇੜੇ ਜਿਨਾਹ ਰਿਹਾਇਸ਼ੀ ਸੋਸਾਇਟੀ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਤੋਂ ਪਹਿਲਾਂ ਪੀ.ਆਈ.ਏ. ਦੇ ਇਕ ਬੁਲਾਰੇ ਤੇ ਮੀਡੀਆ ਵਿਚ ਆਈਆਂ ਖਬਰਾਂ ਵਿਚ ਕਿਹਾ ਗਿਆ ਸੀ ਕਿ ਜਹਾਜ਼ ਵਿਚ 107 ਲੋਕ ਸਵਾਰ ਸਨ। ਮਾਡਲ ਕਲੋਨੀ ਇਲਾਕੇ ਵਿਚੋਂ ਧੂੰਏ ਦਾ ਕਾਲਾ ਗੁਬਾਰ ਦੇਖਿਆ ਗਿਆ। ਈਧੀ ਕਲਿਆਣ ਟਰੱਸਟ ਦੇ ਫੈਜ਼ਲ ਈਧੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਰਾਹਤ ਕਰਮਚਾਰੀਆਂ ਨੇ ਜਹਾਜ਼ ਦੇ ਮਲਬੇ ਵਿਚੋਂ 57 ਲਾਸ਼ਾਂ ਕੱਢੀਆਂ ਹਨ। ਉਨ੍ਹਾਂ ਕਿਹਾ ਕਿ ਹਾਦਸੇ ਵਿਚ ਤਿੰਨ ਲੋਕ ਬਚੇ ਹਨ, ਜਿਨ੍ਹਾਂ ਵਿਚ ਬੈਂਕ ਆਫ ਪੰਜਾਬ ਦੇ ਪ੍ਰਧਾਨ ਜ਼ਫਰ ਮਸੂਦ ਵੀ ਸ਼ਾਮਲ ਹਨ ਤੇ ਉਨ੍ਹਾਂ ਨੇ ਆਪਣੀ ਮਾਂ ਨੂੰ ਫੋਨ ਕਰਕੇ ਆਪਣੇ ਠੀਕ-ਠਾਕ ਹੋਣ ਦੀ ਜਾਣਕਾਰੀ ਦਿੱਤੀ ਹੈ। ਈਧੀ ਨੇ ਕਿਹਾ ਕਿ ਅਜਿਹੇ 20-30 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ਦੇ ਘਰਾਂ ਨੂੰ ਇਸ ਜਹਾਜ਼ ਨਾਲ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਵਿਚੋਂ ਵਧੇਰੇ ਅੱਗ ਨਾਲ ਝੁਲਸ ਗਏ ਸਨ। ਕ੍ਰੈਸ਼ ਲੈਂਡਿੰਗ ਦੌਰਾਨ ਜਹਾਜ਼ ਦੇ ਪੰਖ ਰਿਹਾਇਸ਼ੀ ਕਾਲੋਨੀ ਦੇ ਘਰਾਂ ਨਾਲ ਟਕਰਾ ਗਏ ਤੇ ਇਸ ਤੋਂ ਬਾਅਦ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਈਧੀ ਨੇ ਕਿਹਾ ਕਿ ਇਸ ਹਾਦਸੇ ਵਿਚ ਘੱਟ ਤੋਂ ਘੱਟ 25 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪੀ.ਆਈ.ਏ. ਦੇ ਬੁਲਾਰੇ ਅਬਦੁੱਲਾ ਹਫੀਜ਼ ਨੇ ਕਿਹਾ ਕਿ ਜਹਾਜ਼ ਦਾ ਸਥਾਨਕ ਸਮੇਂ ਮੁਤਾਬਕ ਦੁਪਹਿਰੇ 2:37 ਮਿੰਟ ‘ਤੇ ਹਵਾਈ ਅੱਡੇ ਨਾਲ ਟੁੱਟ ਗਿਆ ਸੀ ਤੇ ਅਜੇ ਜਹਾਜ਼ ਵਿਚ ਕਿਸੇ ਤਕਨੀਕੀ ਖਰਾਬੀ ਦੇ ਬਾਰੇ ਵਿਚ ਕੁਝ ਵੀ ਕਹਿਣਾ ਜਲਦਬਾਜੀ ਹੋਵੇਗਾ। ਉਨ੍ਹਾਂ ਕਿਹਾ ਕਿ ਯਾਤਰੀਆਂ ਵਿਚ 31 ਔਰਤਾਂ ਤੇ 9 ਬੱਚੇ ਵੀ ਸਨ। ਪੀ.ਆਈ.ਏ. ਦਾ ਜਹਾਜ਼ ਕੈਪਟਨ ਸ਼ਜਾਦ ਗੁਲ ਉਡਾ ਰਹੇ ਸਨ। ਇਸ ਕਾਲੋਨੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਏ.ਆਰ.ਵਾਈ. ਨਿਊਜ਼ ਚੈਨਲ ਨੂੰ ਦੱਸਿਆ ਕਿ ਜਹਾਜ਼ ਦੇ ਪੰਖਾਂ ਵਿਚ ਅੱਗ ਲੱਗੀ ਹੋਈ ਸੀ, ਜੋ ਹਾਦਸਾ ਹੋਣ ਤੋਂ ਪਹਿਲਾਂ ਕੁਝ ਘਰਾਂ ਨਾਲ ਟਕਰਾਇਆ। ਪਾਕਿਸਤਾਨ ਵਿਚ 7 ਦਸੰਬਰ 2016 ਤੋਂ ਬਾਅਦ ਇਹ ਪਹਿਲਾ ਵੱਡਾ ਹਾਦਸਾ ਹੈ ਜਦੋਂ ਚਿਤ੍ਰਾਲ ਤੋਂ ਇਸਲਾਮਾਬਾਦ ਆ ਰਿਹਾ ਇਕ ਪੀ.ਆਈ.ਏ. ਏ.ਟੀ.ਆਰ.-42 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 48 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿਚ ਗਾਇਕ ਤੇ ਈਸਾਈ ਧਰਮ ਦੇ ਪ੍ਰਚਾਰਕ ਜੁਨੇਦ ਜਮਸ਼ੇਦ ਵੀ ਸ਼ਾਮਲ ਸਨ। ਇਹ ਹਾਦਸਾ ਉਸ ਦਿਨ ਹੋਇਆ ਹੈ ਜਦੋਂ ਪਾਕਿਸਤਾਨ ਦੇ ਗ੍ਰਹਿ ਮੰਤਰਾਲਾ ਨੇ 22 ਮਈ ਤੋਂ 27 ਮਈ ਤੱਕ ਈਦ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ।