MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਸ਼ੁਰੂ ਹੋਵੇਗਾ ਪਲਾਜ਼ਮਾ ਬੈਂਕ, ਸੀਐੱਮ ਕੇਜਰੀਵਾਲ ਨੇ ਕੀਤਾ ਐਲਾਨ

ਨਵੀਂ ਦਿੱਲੀ 29 ਜੂਨ (ਮਪ) ਦਿੱਲੀ ਵਿਚ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਬੈਂਕ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸੀਐੱਮ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪਲਾਜ਼ਮਾ ਬੈਂਕ ਜ਼ਰੀਏ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇਗਾ। ਕੇਜਰੀਵਾਲ ਨੇ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੇਸ਼ ਦਾ ਪਹਿਲਾ ਅਜਿਹਾ ਸੂਬਾ ਸੀ ਜਿਥੇ ਦੋ ਢਾਈ ਮਹੀਨੇ ਪਲਾਜ਼ਮਾ ਟਰਾਈਲ ਹੋਇਆ। ਇਥੇ 29 ਮਰੀਜ਼ਾਂ ਉਪਰ ਟਰਾਈਲ ਹੋਇਆ ਸੀ, ਜੋ ਨਤੀਜੇ ਆਏ, ਉਹ ਕਾਫੀ ਵਧੀਆ ਉਤਸ਼ਾਹਤ ਕਰਨ ਵਾਲੇ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਪਲਾਜ਼ਮਾ ਨੂੰ ਲੈ ਕੇ ਕਾਫੀ ਹਫੜਾ ਦਫੜੀ ਮਚੀ ਹੋਈ ਹੈ। ਲੋਕਾਂ ਦੇ ਫੋਨ ਆ ਰਹੇ ਹਨ ਕਿ ਪਲਾਜ਼ਮਾ ਦਿਵਾਇਆ ਜਾਵੇ। ਕੇਜਰੀਵਾਲ ਨੇ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ਵਿਚ ਦੋ ਸਮੱਸਿਆਵਾਂ ਆਉਂਦੀਆਂ ਹਨ। ਪਹਿਲਾ ਮਰੀਜ਼ ਦਾ ਆਕਸੀਜਨ ਲੈਵਲ ਡਿੱਗ ਜਾਂਦਾ ਹੈ ਅਤੇ ਦੂਜਾ ਸਾਹ ਲੈਣ ਦਾ ਲੈਵਲ ਬਹੁਤ ਵੱਧ ਜਾਂਦਾ ਹੈ।
ਕੇਜਰੀਵਾਲ ਨੇ ਦੱਸਿਆ ਕਿ ਇਹ ਦੇਖਣ ਵਿਚ ਆਇਆ ਹੈ ਕਿ ਜੇ ਮਰੀਜ਼ ਨੂੰ ਪਲਾਜ਼ਮਾ ਦੇ ਦਿੱਤਾ ਜਾਵੇ ਤਾਂ ਆਕਸੀਜਨ ਲੈਵਲ ਵੱਧ ਜਾਂਦਾ ਹੈ ਅਤੇ ਰੈਸਪੀਰੇਸ਼ਨ ਲੈਵਲ ਡਿੱਗ ਜਾਂਦਾ ਹੈ।ਜੇਐਨਐਨ, ਨਵੀਂ ਦਿੱਲੀ : ਦਿੱਲੀ ਵਿਚ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਬੈਂਕ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸੀਐੱਮ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪਲਾਜ਼ਮਾ ਬੈਂਕ ਜ਼ਰੀਏ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇਗਾ। ਕੇਜਰੀਵਾਲ ਨੇ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੇਸ਼ ਦਾ ਪਹਿਲਾ ਅਜਿਹਾ ਸੂਬਾ ਸੀ ਜਿਥੇ ਦੋ ਢਾਈ ਮਹੀਨੇ ਪਲਾਜ਼ਮਾ ਟਰਾਈਲ ਹੋਇਆ। ਇਥੇ 29 ਮਰੀਜ਼ਾਂ ਉਪਰ ਟਰਾਈਲ ਹੋਇਆ ਸੀ, ਜੋ ਨਤੀਜੇ ਆਏ, ਉਹ ਕਾਫੀ ਵਧੀਆ ਉਤਸ਼ਾਹਤ ਕਰਨ ਵਾਲੇ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਪਲਾਜ਼ਮਾ ਨੂੰ ਲੈ ਕੇ ਕਾਫੀ ਹਫੜਾ ਦਫੜੀ ਮਚੀ ਹੋਈ ਹੈ। ਲੋਕਾਂ ਦੇ ਫੋਨ ਆ ਰਹੇ ਹਨ ਕਿ ਪਲਾਜ਼ਮਾ ਦਿਵਾਇਆ ਜਾਵੇ। ਕੇਜਰੀਵਾਲ ਨੇ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ਵਿਚ ਦੋ ਸਮੱਸਿਆਵਾਂ ਆਉਂਦੀਆਂ ਹਨ।  ਪਹਿਲਾ ਮਰੀਜ਼ ਦਾ ਆਕਸੀਜਨ ਲੈਵਲ ਡਿੱਗ ਜਾਂਦਾ ਹੈ ਅਤੇ ਦੂਜਾ ਸਾਹ ਲੈਣ ਦਾ ਲੈਵਲ ਬਹੁਤ ਵੱਧ ਜਾਂਦਾ ਹੈ।
ਕੇਜਰੀਵਾਲ ਨੇ ਦੱਸਿਆ ਕਿ ਇਹ ਦੇਖਣ ਵਿਚ ਆਇਆ ਹੈ ਕਿ ਜੇ ਮਰੀਜ਼ ਨੂੰ ਪਲਾਜ਼ਮਾ ਦੇ ਦਿੱਤਾ ਜਾਵੇ ਤਾਂ ਆਕਸੀਜਨ ਲੈਵਲ ਵੱਧ ਜਾਂਦਾ ਹੈ ਅਤੇ ਰੈਸਪੀਰੇਸ਼ਨ ਲੈਵਲ ਡਿੱਗ ਜਾਂਦਾ ਹੈ। ਦਿੱਲੀ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਪਲਾਜ਼ਮਾ ਥੈਰੇਪੀ ਦੀ ਇਜਾਜ਼ਤ ਦਿੱਤੀ ਹੈ। ਪਰ ਇਹ ਇਜਾਜ਼ਤ ਮਿਲਣ ਤੋਂ ਬਾਅਦ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਲਾਜ਼ਮਾ ਕਿਥੋਂ ਆਵੇ? ਕਿਉਂਕਿ ਪਲਾਜ਼ਮਾ ਸਿਰਫ਼ ਉਹੀ ਲੋਕ ਦੇ ਸਕਦੇ ਹਨ ਜੋ ਕੋਰੋਨਾ ਗ੍ਰਸਤ ਹੋਏ ਅਤੇ ਹੁਣ ਠੀਕ ਹੋ ਗਏ। ਸੀਐੱਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਲੋਕ ਕੋਰੋਨਾ 'ਤੇ ਜਿੱਤ ਹਾਸਲ ਕਰ ਚੁੱਕੇ ਹਨ, ਉਹ ਆਪਣਾ ਪਲਾਜ਼ਮਾ ਦਾਨ ਕਰਨ ਤਾਂ ਜੋ ਕੋਰੋਨਾ ਨਾਲ ਜੂਝਣ ਵਾਲਿਆਂ ਦੀ ਜਾਨ ਬਚਾਈ ਜਾ ਸਕੇ।