MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਚੀਨੀ ਕੰਪਨੀਆਂ ਨੂੰ ਲੱਗੇਗਾ ਵੱਡਾ ਝਟਕਾ, 50 ਨਿਵੇਸ਼ ਪ੍ਰਸਤਾਵਾਂ ਦੀ ਭਾਰਤ ਕਰ ਰਿਹਾ ਸਮੀਖਿਆ

ਨਵੀਂ ਦਿੱਲੀ, 7 ਜੁਲਾਈ (ਮਪ) ਭਾਰਤ ਸਰਕਾਰ ਚੀਨ ਨਾਲ ਕਰੀਬ 50 ਨਿਵੇਸ਼ ਪ੍ਰਸਤਾਵਾਂ ਦੀ ਇਸ ਸਮੇਂ ਸਮੀਖਿਆ ਕਰ ਰਹੀ ਹੈ। ਘਟਨਾਵਾਂ ਨਾਲ ਜੁੜੇ ਤਿੰਨ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰ ਦੁਆਰਾ ਇਸ ਸਾਲ ਅਪ੍ਰੈਲ 'ਚ ਲਾਏ ਗਏ ਨਵੇਂ ਨਿਯਮਾਂ ਤਹਿਤ ਗੁਆਂਢੀ ਦੇਸ਼ਾਂ ਦੇ ਸਾਰੇ ਨਿਵੇਸ਼ ਪ੍ਰਸਤਾਵਾਂ 'ਤੇ ਸਰਕਾਰ ਦੀ ਮੰਜੂਰੀ ਦੀ ਜ਼ਰੂਰਤ ਹੈ। ਇਨ੍ਹਾਂ ਗੁਆਂਢੀ ਦੇਸ਼ਾਂ 'ਚੋਂ ਭਾਰਤ 'ਚ ਸਭ ਤੋਂ ਜ਼ਿਆਦਾ ਚੀਨ ਤੋਂ ਨਿਵੇਸ਼ ਆਉਂਦਾ ਰਿਹਾ ਹੈ। ਇਕ ਅਧਿਕਾਰੀ ਨੇ ਇਸ ਬਾਰੇ ਦੱਸਿਆ ਕਿ ਇਨ੍ਹਾਂ ਨਿਵੇਸ਼ ਪ੍ਰਸਤਾਵਾਂ ਨੂੰ ਕਈ ਤਰ੍ਹਾਂ ਦੀ ਮਨਜ਼ੂਰੀ ਦੀ ਲੋੜ ਹੋਵੇਗੀ। ਮੌਜੂਦਾ ਸਥਿਤੀਆਂ ਨੂੰ ਦੇਖਦੇ ਹੋਏ ਅਸੀਂ ਸਤਰਕ ਰਹਿ ਸਕਦੇ ਹਾਂ। ਇਹ ਸਾਰੇ ਨਿਵੇਸ਼ ਪ੍ਰਸਤਾਵ ਭਾਰਤ 'ਚ ਨਿਯਮ ਬਦਲ ਜਾਣ ਤੋਂ ਬਾਅਦ ਦੇ ਹਨ। ਉੱਥੇ ਹੀ ਭਾਰਤ ਸਰਕਾਰ ਦੁਆਰਾ ਇਸ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਚੀਨ ਪਰੇਸ਼ਾਨ ਹੋ ਗਿਆ ਹੈ। ਚੀਨ ਨੇ ਇਸ ਨੂੰ ਭੇਦਭਾਵ ਵਾਲੀ ਨੀਤੀ ਕਰਾਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਭਾਰਤ ਨੇ ਚੀਨ ਦੀਆਂ ਕੰਪਨੀਆਂ ਦੁਆਰਾ ਗ਼ਲਤ ਫਾਰਮ 'ਚ ਭਾਰਤੀ ਕੰਪਨੀਆਂ ਦੇ ਪ੍ਰਾਪਤੀ ਦੀ ਕੋਸ਼ਿਸ਼ ਨੂੰ ਰੋਕਣ ਲਈ ਨਿਵੇਸ਼ ਦੇ ਨਵੇਂ ਨਿਯਮ ਬਣਾਏ ਹਨ। ਹਾਲ ਦੇ ਦਿਨਾਂ 'ਚ ਸਰਹੱਦ 'ਤੇ ਵਿਵਾਦ 'ਚ ਭਾਰਤ-ਚੀਨ ਦੇ ਦੁਵੱਲੇ ਸਬੰਧਾਂ 'ਚ ਦਰਾਰ ਆਈ ਹੈ। ਲੀਗਲ ਫਰਮ ਕ੍ਰਿਸ਼ਨ ਮੂਰਤੀ ਐਂਡ ਕੰਪਨੀ ਦੇ Partner 1lok Sonkar ਨੇ ਕਿਹਾ ਕਿ ਹਾਲ ਦੇ ਹਫ਼ਤੇ 'ਚ ਚੀਨ ਦੇ ਘੱਟ ਤੋਂ ਘੱਟ 10 3lients ਨੇ ਨਿਵੇਸ਼ ਸਬੰਧੀ ਸਲਾਹ ਮੰਗੀ ਪਰ ਉਹ ਭਾਰਤੀ ਨਿਯਮਾਂ 'ਚ ਤੇ ਸਪਸ਼ਟਤਾ ਦਾ ਇੰਤਜ਼ਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਭਾਰਤ ਸਰਕਾਰ ਨੇ ਚੀਨ ਦੇ 59 ਐਪਸ 'ਤੇ ਪਾਬੰਦੀ ਲਾ ਦਿੱਤੀ ਸੀ। ਭਾਰਤ ਦੀ ਏਕਤਾ, ਰੱਖਿਆ ਤੇ ਸੂਬਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਣ ਹੋਏ ਸਰਕਾਰ ਨੇ ਇਨ੍ਹਾਂ ਐਪਸ ਨੂੰ ਬੈਨ ਕਰਨ ਦਾ ਫੈਸਲਾ ਲਿਆ ਸੀ। ਇਸ 'ਚ ਵੀਡੀਓ ਮੇਕਿੰਗ ਐਪ ਹੋਰ ਯੂਸੀ ਬ੍ਰਾਓਜ਼ਰ ਸ਼ਾਮਲ ਹੈ।