MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵੁਹਾਨ ਦੀ ਲੈਬ ਵਿੱਚ ਬਣਿਆ ਕੋਰੋਨਾ ਵਾਇਰਸ ਚੀਨੀ ਵ੍ਹਿਸਲ ਬਲੋਅਰ ਅਤੇ ਵਾਇਰੋਲੋਜਿਸਟ ਲੀ ਮੇਂਗ ਯਾਨ ਦਾਵਾ

ਨਿਊਯਾਰਕ 14 ਸਤੰਬਰ (ਮਪ) ਇਕ ਚੀਨੀ ਵ੍ਹਿਸਲ ਬਲੋਅਰ ਅਤੇ ਵਾਇਰੋਲੋਜਿਸਟ ਲੀ ਮੇਂਗ ਯਾਨ ਨੇ ਚੀਨ ਤੋਂ ਫ਼ਰਾਰ ਹੋਣ ਪਿੱਛੋਂ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਕੋਵਿਡ-19 ਨੂੰ ਚੀਨ ਦੀ ਵੁਹਾਨ ਦੀ ਲੈਬ ਵਿਚ ਹੀ ਬਣਾਇਆ ਗਿਆ ਸੀ। ਹਾਲਾਂਕਿ ਇਸ ਦਾਅਵੇ ਨੂੰ ਚੀਨੀ ਸਰਕਾਰ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਵੀ ਠੁਕਰਾ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਅਮਰੀਕੀ ਸੰਸਥਾ ਨੈਸ਼ਨਲ ਪਲੱਸ ਦਾ ਕਹਿਣਾ ਹੈ ਕਿ ਲੈਬ ਵਿਚ ਪਰਿਵਰਤਿਤ ਕੀਤਾ ਗਿਆ ਵਾਇਰਸ ਚੀਨੀ ਫ਼ੌਜ ਦੀ ਖੋਜ ਹੈ। ਵਿ੍ਹਸਲ ਬਲੋਅਰ ਅਤੇ ਵਾਇਰੋਲੋਜਿਸਟ ਲੀ ਮੇਂਗ ਯਾਨ ਨੇ ਦੱਸਿਆ ਕਿ ਜੋਓਸ਼ਾਨ ਚਮਗਿੱਦੜ ਦੇ ਕੋਰੋਨਾ ਵਾਇਰਸ, ਜ਼ੈੱਡਸੀ45 ਅਤੇ ਜ਼ੈੱਡਐਕਸਸੀ21 'ਤੇ ਉਨ੍ਹਾਂ ਦੀ ਰਿਪੋਰਟ ਜਲਦੀ ਸਾਹਮਣੇ ਆਏਗੀ। ਕੋਰੋਨਾ ਵਾਇਰਸ ਨੂੰ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਫ਼ੌਜੀ ਬੇਸ ਕੰਟਰੋਲ ਇਮਾਰਤ ਵਿਚ ਵਿਕਸਿਤ ਕੀਤਾ ਗਿਆ ਹੈ। ਜੁਲਾਈ ਵਿਚ ਇਕ ਸਪੈਨਿਸ਼ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਨੇ ਦੱਸਿਆ ਕਿ ਵੁਹਾਨ ਦੀ ਵੈੱਟ ਮਾਰਕੀਟ ਤੋਂ ਕੋਰੋਨਾ ਵਾਇਰਸ ਨਹੀਂ ਫੈਲਿਆ ਸੀ। ਉਨ੍ਹਾਂ ਦੱਸਿਆ ਕਿ ਵਾਇਰਸ ਦਾ ਜਿਨੋਮ ਸੀਕਵੈਂਸ ਇਕ ਫਿੰਗਰ ਪਿ੍ਰੰਟ ਦੀ ਤਰ੍ਹਾਂ ਹੈ। ਉਸ ਦੇ ਆਧਾਰ 'ਤੇ ਤੁਸੀਂ ਚੀਜ਼ਾਂ ਦੀ ਪਛਾਣ ਕਰ ਸਕਦੇ ਹੋ। ਮੈਂ ਲੋਕਾਂ ਨੂੰ ਇਸ ਗੱਲ ਦੇ ਸਬੂਤ ਦਿਆਂਗੀ ਕਿ ਕੋਰੋਨਾ ਵਾਇਰਸ ਚੀਨ ਦੀ ਇਕ ਲੈਬ ਤੋਂ ਆਇਆ ਹੈ ਅਤੇ ਉਨ੍ਹਾਂ ਨੇ ਇਸ ਨੂੰ ਕਿਉਂ ਵਿਕਸਿਤ ਕੀਤਾ ਹੈ। ਧਿਆਨ ਰਹੇ ਕਿ ਲੀ ਮੇਂਗ ਯਾਨ ਅਪ੍ਰੈਲ ਵਿਚ ਹੀ ਚੀਨ ਤੋਂ ਫ਼ਰਾਰ ਹੋ ਗਈ ਸੀ ਅਤੇ ਤਦ ਤੋਂ ਉਹ ਅਮਰੀਕਾ ਦੀ ਸ਼ਰਨ ਵਿਚ ਹੈ।