MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭੀਖ ਮੰਗਣਾ ਸਰਾਪ ਪੀੜੀ ਦਰ ਪੀੜੀ ਫੈਲਦੀ

* ਜੇਕਰ ਅਸੀਂ ਕਿਸੇ ਮੰਗਤੇ ਨੂੰ ਭੀਖ ਦਿੰਦੇ ਹਾਂ ਤਾਂ ਉਸ ਦੇ ਪਰਿਵਾਰ ਦੇ ਭਵਿੱਖ ਦਾ  ਨੁਕਸਾਨ ਕਰਦੇ ਹਾਂ: ਪਰਨੀਤ ਕੌਰ
* 9 ਹਜ਼ਾਰ  ਸਕੂਲੀ  ਬੱਚਿਆਂ ਨੇ ਮਨੁੱਖੀ ਚੇਨ ਬਣਾ ਕੇ ਸ਼ਹਿਰ ਨੂੰ ਭੀਖ ਮੁਕਤ ਬਣਾਉਣ ਦੀ ਲੋਕਾਂ ਨੂੰ ਕੀਤੀਅਪੀਲ

ਪਟਿਆਲਾ, 12 ਅਗਸਤ 2017 (ਜੀ ਐੱਸ ਪੰਨੂੰ) ਭੀਖ ਮੰਗਣਾ ਨਾ ਕੇਵਲ ਇੱਕ ਸਰਾਪ ਹੈ ਬਲਕਿ ਸਮਾਜ ਵਿੱਚ ਇਹ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਕਿ ਪੀੜੀ ਦਰ ਪੀੜੀ ਫੈਲਦੀ ਰਹਿੰਦੀ ਹੈ ਅਤੇ ਸਮਾਜ ਨੂੰ ਨਾਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਇਸ ਲਈਜਿੰਨੇ ਕਸੂਰਵਾਰ ਉਹ ਲੋਕੀਂ ਹਨ ਜਿਹੜੇ ਕਿ ਭੀਖ ਮੰਗਦੇ ਹਨ ਓਨੇ ਹੀ ਉਹ ਲੋਕੀਂ ਵੀ ਹਨ ਜਿਹੜੇ ਕਿ ਭੀਖ ਦਿੰਦੇ ਹਨ।  ਸ਼੍ਰੀਮਤੀ ਪਰਨੀਤ ਕੌਰ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਐਨ.ਜੀ.ਓਜ਼. ਦੇ ਸਹਿਯੋਗ ਨਾਲਪਟਿਆਲਾ ਸ਼ਹਿਰ ਨੂੰ ਜਲਦੀ ਹੀ ਭੀਖ ਮੁਕਤ ਸ਼ਹਿਰ ਬਣਾਉਣਗੇ।
ਹਰ ਹਾਥ ਕਲਮ ਅਤੇ ਹੋਰ ਕਈ ਸਵੈ ਸੇਵੀ ਸੰਸਥਾਵਾਂ ਵੱਲੋਂ ਪਟਿਆਲਾ ਨੂੰ ਭੀਖ ਮੁਕਤ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੇਂਦਰੀ ਲਾਇਬਰੇਰੀ, ਸ਼੍ਰੀ ਕਾਲੀ ਮਾਤਾ ਮੰਦਰ ਤੋਂ ਲੈ ਕੇ ਫੁਹਾਰਾ ਚੌਂਕ ਤੱਕ ਸਕੂਲੀ ਬੱਚਿਆਂਦੀ ਬਣਾਈ ਗਈ ਇੱਕ ਵਿਸ਼ਾਲ ਮਨੁੱਖੀ ਚੇਨ ਨੂੰ ਓਮੈਕਸ ਮਾਲ ਦੇ ਸਾਹਮਣੇ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪ੍ਰਸ਼ਾਸ਼ਨ ਸ਼ਹਿਰ ਨੂੰ ਭੀਖ ਮੁਕਤ ਬਣਾਉਣ ਲਈ ਕਾਫ਼ੀ ਯਤਨ ਕਰ ਰਿਹਾ ਹੈ। ਪਰ ਇਹ ਯਤਨ ਤਾਂ ਹੀ ਸਿਰੇਚੜਨ ਜੇਕਰ ਲੋਕੀਂ ਵੀ ਇਸ ਵਿੱਚ ਸ਼ਾਮਲ ਹੋਣ ,ਦਾਨ ਕਰਨਾ ਚੰਗੀ ਗੱਲ ਹੈ ਸਾਰੇ ਧਰਮਾਂ 'ਚ ਅਤੇ ਸਾਡੇ ਗੁਰੂਆਂ, ਪੀਰਾਂ, ਫ਼ਕੀਰਾਂ ਨੇ ਵੀ ਦਾਨ ਦੀ ਮਹੱਤਤਾ 'ਤੇ ਬਹੁਤ ਕੁਝ ਕਿਹਾ ਹੈ , ਹਰੇਕ ਇਨਸਾਨ ਨੂੰ ਆਪਣੇ ਦਸਾਂਨਹੂੰਆਂ ਦੀ ਕਿਰਤ ਨਾਲ ਕੀਤੀ ਗਈ ਕਮਾਈ ਨਾਲ ਹੀ ਆਪਣਾ ਗੁਜ਼ਾਰਾ ਕਰਨਾ ਚਾਹੀਦਾ ਹੈ ਅਤੇ ਇਸ ਵਿੱਚੋਂ ਹੀ ਦਸਵੰਧ ਕੱਢਣਾ ਚਾਹੀਦਾ ਹੈ।
ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਕਿਸੇ ਮੰਗਤੇ ਨੂੰ ਭੀਖ ਦਿੰਦੇ ਹਾਂ ਤਾਂ ਅਸੀਂ ਉਸ ਦੇ ਪਰਿਵਾਰ ਦੇ ਭਵਿੱਖ ਦਾ ਵੀ ਨੁਕਸਾਨ ਕਰਦੇ ਹਾਂ ਕਿਉਂਕਿ ਉਸ ਦੀ ਅਗਲੀ ਪੀੜੀ ਵੀ ਮੰਗਣ ਦੇ ਕੰਮ ਨੂੰ ਹੀ ਆਪਣਾ ਮੁੱਖਕਿੱਤਾ ਸਮਝਦੀ ਹੈ। ਉਹ ਨਾ ਤਾਂ ਸਾਫ ਸੁਥਰੀ ਜਗਾ ਵਿੱਚ ਰਹਿੰਦੇ ਹਨ ਅਤੇ ਨਾ  ਸਿਹਤਮੰਦ ਤੇ ਤੰਦਰੁਸਤ ਜੀਵਨ ਜਿਊਂਦੇ ਹਨ। ਉਹਨਾਂ ਆਸ ਜਾਹਿਰ ਕੀਤੀ ਕਿ ਹੌਲੀ-ਹੌਲੀ ਪੰਜਾਬ ਦੇ ਹੋਰ ਜ਼ਿਲਿਆਂ ਵਿੱਚ ਵੀ ਅਜਿਹੀਮੁਹਿੰਮ ਚੱਲੇਗੀ। ਓਨਾ ਪੱਤਰਕਾਰਾਂ ਦੇ  ਇਕ ਸਵਾਲ ਦੇ ਜਵਾਬ ਚ  ਕਿਹਾ ਕਿ ਮੇਰੇ ਖਿਆਲ ਵਿਚ  ਧਾਰਮਿਕ ਤੋਰ ਤੇ ਜਿਵੇ ਕਿ ਅਜ ਛਨਿਵਾਰ ਹੈ ਦੇ ਸਬੰਧ ਮੰਗਣਾ ਕੋਈ ਜੁਰਮ ਨਹੀਂ ਹੈ ਕਈ ਲੋਕ ਅਜਿਹੀਆ  ਰਹੂ ਰੀਤਾ ਪਾਲਦੇ ਹਨ। ਪਰ ਇਹ ਲੋਕ ਝੁੰਡਾਂ ਦੇ ਝੁੰਡ ਬਣਾ ਕੇ ਪਿੰਡਾਂ ਵਿਚ ਰਹਿੰਦੇ ਹਨ ਤੇ ਨੌਜਵਾਨ ਮੁੰਡੇ ਮੰਗਣ ਤੇ ਬਗੈਰ ਹੋਰ ਕੋਈ ਕੰਮ ਨਹੀਂ ਕਰਦੇ ਫੇਰ ਸ਼ਾਮ ਨੂੰ ਕਈ ਗ਼ਲਤ ਕੰਮ ਵੀ ਕਰਦੇ ਹਨ ਤੇ  ਹੋਰ ਕਈ ਅਜਿਹੇ ਸਥਾਂਨ ਹਨ।  
ਦੂਜੇ ਪਾਸੇ ਸਾਰਾ ਦਿਨ ਗਰਮੀ ਅਤੇ ਹੁੰਮਸ ਦੇ ਬਾਵਜੂਦ 9 ਹਜ਼ਾਰ ਤੋਂ ਵੱਧ ਸਕੂਲੀ ਬੱਚਿਆਂ ਨੇ ਇੱਕ ਵਿਸ਼ਾਲ ਮਨੁੱਖੀ ਚੇਨ ਬਣਾ ਕੇ ਸ਼ਹਿਰ ਨੂੰ ਭੀਖ ਮੁਕਤ ਬਣਾਉਣ ਦੀ ਲੋਕਾਂ ਨੂੰ ਅਪੀਲ ਕੀਤੀ। ਬੱਚਿਆਂ ਨੇ ਇਸ ਮੌਕੇ ਨਾਕੇਵਲ ਉਤਸ਼ਾਹ ਵਧਾਉਣ ਵਾਲੇ ਨਾਅਰੇ ਲਗਾਏ ਬਲਕਿ ਉਹਨਾਂ ਨੇ ਆਪਣੇ ਹੱਥਾਂ 'ਚ ਖੁਦ ਵੱਲੋਂ ਤਿਆਰ ਕੀਤੀਆਂ ਗਈਆਂ ਤਖਤੀਆਂ ਵੀ ਫੜ ,ਚਿੱਤਰਕਾਰੀ ਦੇ ਨਾਲ-ਨਾਲ ਅਪੀਲ ਭਰੇ ਸਲੋਗਨ ਲਿਖੇ ਹੋਏ ਸਨ, ਬੱਚਿਆਂ ਵਿੱਚਉਹ ਦਿਵਿਆਂਗ ਬੱਚੇ ਵੀ ਸਨ ਜਿਹੜੇ ਕਿ ਬੋਲ ਅਤੇ ਸੁਣ ਨਹੀਂ ਸਕਦੇ। ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਡਾ: ਐਸ.ਭੂਪਤੀ ਨੇ ਇਸ ਮਨੁੱਖੀ ਚੇਨ ਦੀ ਸ਼ੁਰੂਆਤ ਸਵੇਰੇ 9.00 ਵਜੇ ਕੀਤੀ ਅਤੇ ਦੇਰਸ਼ਾਮ ਤੱਕ ਬਿਨਾਂ ਟੁੱਟੇ ਦੇਰ ਸ਼ਾਮ ਤੱਕ ਚਲਦੀ ਰਹੀ ।
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਭੀਖ ਮੰਗਣ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਸਕੂਲਾਂ ਵਿੱਚ ਲਿਆਂਦਾ ਜਾਵੇ। ਨਾਲ ਹੀ ਉਹਨਾਂ ਇਹਚੇਤਾਵਨੀ ਵੀ ਜਾਰੀ ਕੀਤੀ ਕਿ ਭੀਖ ਮੰਗਣ ਅਤੇ ਭੀਖ ਮੰਗਵਾਉਣ ਵਾਲਿਆਂ ਦੇ ਖਿਲਾਫ਼ ਪੁਲਿਸ ਦਾ ਐਂਟੀਬੈਗਿੰਗ ਸਕੁਐਡ ਲਗਾਤਾਰ ਕਾਨੂੰਨੀ ਕਾਰਵਾਈ ਕਰਦਾ ਰਹੇਗਾ। ਬੱਚਿਆਂ ਨੇ ਛੋਟੇ ਛੋਟੇ ਗਰੁੱਪਾਂ ਵਿੱਚ ਪੀ. ਆਰ.ਟੀ.ਸੀ.ਦੀਆਂ ਬੱਸਾਂ ਵਿੱਚ ਜਾ ਕੇ ਭੀਖ ਮੰਗ ਕੇ ਲੋਕਾਂ ਨੂੰ ਜਾਗਰੂਕ ਕੀਤਾ। ਸ਼ੌਪਿੰਗ ਮਾਲ ਦੇ ਬਾਹਰ ਬੱਚਿਆਂ ਨੇ ਸਕਿੱਟ ਅਤੇ ਨੁੱਕੜ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਿਸ ਰਾਹੀਂ ਲੋਕਾਂ ਨੂੰ ਭੀਖ ਨਾ ਦੇਣ ਬਾਰੇ ਜਾਗਰੂਕ ਕੀਤਾ।ਅਖੀਰ ਵਿੱਚ ਚਾਹੇ ਇਹ ਬਹੁਤ ਚੰਗਾ ਉੱਦਮ ਹੈ ਪਰ ਇਸ ਨਾਲ ਛਨਿਵਾਰ ਹੋਣ ਕਰਕੇ ਕਾਲੀ ਦੇਵੀ ਮੰਦਿਰ ਵਿਚ ਆਉਣ ਵਾਲਿਆਂ ਨੂੰ ਤੇ ਆਮ ਪਬਲਿਕ ਨੂੰ ਥੋੜੀ ਔਂਕੜ ਵੀ ਪੇਸ ਆਈ।