MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਰਧ ਸੈਨਿਕ ਬਲਾਂ ਦੀ ਮੁਸਤੈਦੀ ਕਾਰਨ ਫਰਾਂਸ ' ਚ ਇਸ ਸਾਲ ਸਿਰਫ 239 ਔਰਤਾਂ ਦੇ ਸਮਾਜਿਕ ਅਤੇ ਜਿਨਸੀ ਸੋਸ਼ਣ ਦੀਆਂ ਘਟਨਾਵਾਂ ਵਾਪਰੀਆਂ


ਪੈਰਿਸ 25 ਨਵੰਬਰ ( ਭੱਟੀ ) ਫਰਾਂਸ ਤੋਂ ਮੀਡੀਆ ਪੰਜਾਬ ਨੂੰ ਭੇਜੀ ਗਈ ਰਿਪੋਰਟ ਦੇ ਅਧਾਰ ਉੱਪਰ , ਜਿੱਥੇ ਅੰਤਰਰਾਸ਼ਟਰੀ ਤੌਰ ਤੇ ਮਹਿਲਾਵਾਂ ਨਾਲ ਹੋ ਰਹੇ ਕੁਕਰਮਾਂ ਸਬੰਧੀ ਦਿਵਸ ਮਨਾਉਣ ਦੇ ਚਰਚੇ ਹੋ ਰਹੇ ਹਨ , ਉੱਥੇ  ਹੀ ਫਰਾਂਸ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਨਸ਼ਰ ਹੋਈ ਰਿਪੋਰਟ ਦੇ ਹਿਸਾਬ ਨਾਲ ਫਰਾਂਸ 'ਚ ਇਸ ਸਾਲ ਕੇਵਲ 239 ਮਾਮਲੇ , ਮਹਿਲਾਵਾਂ ਦੇ ਹੋ ਰਹੇ ਜਿਨਸੀ ਅਤੇ ਸਮਾਜਿਕ ਸੋਸ਼ਣ ਸਬੰਧੀ , ਸਾਹਮਣੇ ਆਏ ਹਨ | ਇਨਾਂ ਅੰਕੜਿਆਂ ਦਾ ਪਿਛਲੇ ਸਾਲਾਂ ਦੀ ਗਿਣਤੀ ਨਾਲੋਂ ਬਹੁਤ ਜਿਆਦਾ ਘਟਣ ਦਾ ਸਿਹਰਾ ਉੱਥੋਂ ਦੇ ਅਰਧ ਸੈਨਿਕ ਬਲਾਂ ਅਤੇ ਪੁਲਿਸ ਨੂੰ ਜਾਂਦਾ ਹੈ , ਜਿਹੜੇ ਕਿ ਮੁਜਰਿਮਾਂ ਨੂੰ ਵੇਲੇ ਸਿਰ ਨੱਥ ਪਾ ਕੇ , ਮਤਲਬ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਵਾ ਕੇ ਉਨ੍ਹਾਂ ਨੂੰ ਜੇਲ ਦੀਆਂ ਕਾਲ ਕੋਠੜੀਆਂ ਵਿੱਚ , ਭੇਜ ਦਿੰਦੇ ਹਨ | ਇੱਕ ਹੋਰ ਜਾਣਕਾਰੀ ਮੁਤਾਬਿਕ ਫਰੈਂਚ ਸਰਕਾਰ ਆਪਣੇ ਦੇਸ਼ ਦੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਸਾਲ 2021 ਦੀ ਸ਼ੁਰੂਆਤ ਵਿੱਚ  ਹੋਰ ਨਵੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਕਰਨ ਜਾ ਰਹੀ ਹੈ ਤਾਂ ਕਿ ਇਸ ਜੁਰਮ ਵਿੱਚ ਵੱਧ ਤੋਂ ਵੱਧ ਕਮੀ ਲਿਆਂਦੀ ਜਾ ਸਕੇ ਤਾਂ ਕਿ ਔਰਤਾਂ ਮੁਕੰਮਲ ਅਜਾਦੀ ਨਾਲ ਸਮਾਜ ਵਿੱਚ ਵਿਚਰ ਸਕਣ |