MediaPunjab
ਮੀਡੀਆ ਪੰਜਾਬ - ਖੇਡ ਸੰਸਾਰ ਖ਼ਬਰਾਂ


ਯੂਰਪੀਅਨ ਕਬੱਡੀ ਫੈਡਰੇਸ਼ਨ ਦੇ ਨਿਯਮ ਇਸ ਤਰ੍ਹਾਂ ਹਨ।
 
1. ਹਰ ਟੀਮ ਵਿਚ ਘੱਟੋ ਘੱਟ 4 ਅਤੇ ਵੱਧ ਤੋਂ ਵੱਧ 7 ਖਿਡਾਰੀ ਬਾਹਰੋਂ ਖੇਡ ਸਕਦੇ ਹਨ। ਬਾਕੀ ਲੋਕਲ ਖਿਡਾਰੀ ਖਿਡਾਏ ਜਾਣਗੇ। ਇਕ ਟੀਮ ਵਿਚ ਵੱਧ ਤੋਂ ਵੱਧ 10 ਖਿਡਾਰੀ ਹੋ ਸਕਦੇ ਹਨ।
 
2. ਕਿਸੇ ਦੇਸ਼ ਵਿਚ ਗੈਰ-ਕਨੂਨੀ ਤਰੀਕੇ ਨਾਲ ਰਹਿਣ ਵਾਲਾ ਖਿਡਾਰੀ ਲੋਕਲ ਖਿਡਾਰੀ ਦੇ ਤੋਰ ਤੇ ਖੇਡ ਸਕਦਾ ਹੈ ਪਰ ਜਿਸ ਟੀਮ ਵੱਲੋਂ ਪਹਿਲਾ ਮੈਚ ਖੇਡੇਗਾ ਸਾਰੇ ਟੂਰਨਾਮੈਂਟ ਉਸੇ ਹੀ ਟੀਮ ਵੱਲੋਂ ਖੇਡੇਗਾ। ਨਵੇਂ ਖਿਡਾਰੀ ਨੇ ਅਗਰ ਕਿਸੇ ਕਲੱਬ ਵੱਲੋਂ ਲੋਕਲ ਖੇਡਣਾ ਹੋਵੇਗਾ ਤਾਂ ਟੂਰਨਾਮੈਂਟ ਸ਼ੁਰੂ ਹੋਣ ਤੋਂ 1 ਮਹੀਨੇ ਪਹਿਲਾਂ ਉਸ ਖਿਡਾਰੀ ਦੀ ਫ਼ੋਟੋ ਮੀਡੀਆ ਪੰਜਾਬ ਵਿਚ ਦਿੱਤੀ ਜਾਵੇਗੀ ਕਿ ਇਹ ਖਿਡਾਰੀ ਸਾਡੇ ਕਲੱਬ ਵੱਲੋਂ ਖੇਡੇਗਾ। ਇਹ ਜ਼ਰੂਰੀ ਹੈ ਕਿ ਇਸ ਖਿਡਾਰੀ ਕੋਲ ਕਿਸੇ ਵੀ ਬਾਹਰਲੇ ਦੇਸ਼ ਦੇ ਪੇਪਰ ਨਹੀਂ ਹੋਣੇ ਚਾਹੀਦੇ।
 
3. ਟੂਰਨਾਮੈਂਟ ਲਈ ਯੂਰਪੀਅਨ ਕਬੱਡੀ ਫੈਡਰੇਸ਼ਨ ਇਕ ਕਮੇਟੀ ਨਿਯੁਕਤ ਕਰੇਗੀ, ਜੋ ਗਰਾਉਡ ਦੇ ਇਕ ਪਾਸੇ ਬੈਠਕੇ ਸਾਰੇ ਮੈਚਾਂ ਦੇ ਫ਼ੈਸਲੇ ਕਰੇਗੀ। ਕਮੇਟੀ ਦਾ ਫ਼ੈਸਲਾ ਆਖ਼ਰੀ ਫ਼ੈਸਲਾ ਹੋਵੇਗਾ।
 
4. ਗਰਾਉਡ ਦਾ ਸਰਕਲ 68 ਫੁੱਟ ਹੋਣਾ ਚਾਹੀਦਾ ਹੈ। ਇਸ ਸਰਕਲ ਤੋਂ ਬਹਾਰ ਇਕ ਹੋਰ ਸਰਕਲ ਹੋਵੇਗਾ, ਜਿਸ ਵਿਚ ਖਿਡਾਰੀ ਖੜੇ ਹੋਣਗੇ। ਇਸ ਸਰਕਲ ਤੋਂ ਬਹਾਰ ਜੋ ਸਰਕਲ ਹੋਵੇਗਾ ਉਸ ਉੱਪਰ ਦਰਸ਼ਕ ਬੈਠਣਗੇ।
 
5. ਮੈਚ ਦੇ ਟਾਈਮ ਨੂੰ 4 ਭਾਗਾਂ ਵਿਚ ਵੰਡਿਆ ਜਾਵੇਗਾ।
 
6. ਹਰ ਇਕ ਕਲੱਬ ਆਪਣੀ ਟੀਮ ਦੀ ਲਿਸਟ 2 ਹਫ਼ਤੇ ਟੁਰਨਾਂਮੈਂਟ ਸ਼ੁਰੂ ਹੋਣ ਤੋ ਪਹਿਲਾ ਯੂਰਪੀਅਨ ਕਬੱਡੀ ਫੈਡਰੇਸ਼ਨ ਨੂੰ ਖਿਡਾਰੀਆਂ ਦੇ ਨਾਮ, ਪੂਰਾ ਪਤਾ ਅਤੇ ਫ਼ੋਟੋ ਭੇਜਣੀ ਜ਼ਰੂਰੀ ਹੈ।
 
7. ਟੀਮ ਦੇ ਨਾਲ ਇਕ ਕੋਚ ਇਕ ਮੈਨੇਜਰ ਇਕ ਡਾਕਟਰ (ਫਿਜੋਥੇਰੋਪਿਸਟ) ਹੋਵੇਗਾ। ਕੋਈ ਵੀ ਯੂਰਪੀਅਨ ਕਬੱਡੀ ਫੈਡਰੇਸ਼ਨ ਨੂੰ ਅਪੀਲ ਕਰਨੀ ਹੈ ਉਹ ਸਿਰਫ਼ ਮੈਨੇਜਰ ਹੀ ਕਰ ਸਕਦਾ ਹੈ। ਅਪੀਲ ਲਿਖਤੀ ਰੂਪ ਵਿਚ ਮੰਨੀ ਜਾਵੇਗੀ।
 
8. ਟੀਮਾਂ ਦੀ ਯੂਨੀਫ਼ਾਰਮ ਜ਼ਰੂਰ ਹੋਣੀ ਚਾਹੀਦੀ ਹੈ। ਜੋ ਮੈਚ ਸਮੇਂ ਅਲੱਗ ਅਲੱਗ ਹੋਣੀ ਚਾਹੀਦੀ ਹੈ।
 
9. ਰੈਫ਼ਰੀ ਯੋਗਤਾ ਵਾਲਾ ਹੋਣਾ ਚਾਹੀਦਾ ਹੈ। ਰੈਫ਼ਰੀ ਯੂਰਪੀਅਨ ਕਬੱਡੀ ਫੈਡਰੇਸ਼ਨ ਵੱਲੋਂ ਨਿਯੁਕਤ ਕੀਤਾ ਜਾਵੇਗਾ। ਰੈਫ਼ਰੀ ਕੋਲ 2 ਕਾਰਡ ਹੋਣੇ ਚਾਹੀਦੇ ਹਨ, ਇਕ ਪੀਲਾ ਇਕ ਲਾਲ ਜੋ ਲੋੜ ਪੈਣ ਤੇ ਉਸ ਦੀ ਵਰਤੋ ਕਰ ਸਕੇ। ਰੈਫ਼ਰੀ ਕੋਲ ਅਪੀਲ ਸਿਰਫ਼ ਕੈਪਟਨ ਕਰ ਸਕਦਾ ਹੈ। ਰੈਫ਼ਰੀ ਦਾ ਫ਼ੈਸਲਾ ਅੰਤਿਮ ਮੰਨਿਆਂ ਜਾਵੇਗਾ ਅਗਰ ਕਿਸੇ ਟੀਮ ਨੂੰ ਫ਼ੈਸਲੇ ਉੱਪਰ ਇਤਰਾਜ਼ ਹੋਵੇ ਤਾਂ ਸਿਰਫ਼ ਕੈਪਟਨ ਰੈਫ਼ਰੀ ਨਾਲ ਗੱਲ ਕਰ ਸਕਦਾ ਹੈ ਰੈਫ਼ਰੀ ਦੂਸਰੇ ਜਾਂ ਤੀਸਰੇ ਰੈਫ਼ਰੀ ਅਤੇ ਲਾਈਨਮੈਨ ਨਾਲ ਵਿਚਾਰ ਕਰ ਕੇ ਆਪਣਾਂ ਫ਼ੈਸਲਾ ਦੇਵੇਗਾ ਜੋ ਹਰ ਇਕ ਨੂੰ ਪ੍ਰਵਾਨ ਹੋਵੇਗਾ। ਅਗਰ ਕੋਈ ਖਿਡਾਰੀ ਰੈਫ਼ਰੀ ਨਾਲ ਬਦਤਮੀਜ਼ੀ ਕਰੇਗਾ ਤਾਂ ਉਸ ਖਿਡਾਰੀ ਨੂੰ ਕੁੱਝ ਟਾਈਮ ਜਾਂ ਪੂਰੇ ਮੈਚ ਵਿਚੋਂ ਬਾਹਰ ਕਰ ਦਿੱਤਾ ਜਾਵੇਗਾ। ਜੇ ਰੈਫ਼ਰੀ ਫ਼ੈਸਲਾ ਨਾ ਕਰ ਸਕਣ ਫਿਰ ਯੂਰਪੀਅਨ ਕਬੱਡੀ ਫੈਡਰੇਸ਼ਨ ਵੱਲੋਂ ਨਿਯੁਕਤ ਕੀਤੀ ਟੂਰਨਾਮੈਂਟ ਕਮੇਟੀ ਫ਼ੈਸਲਾ ਕਰੇਗੀ।
 
10. ਖਿਡਾਰੀ ਦਾ ਇਕ ਡੋਪ ਟੈੱਸਟ ਭਾਰਤ ਵਿਚ ਹੋਵੇਗਾ, ਕਲੀਅਰਨੈਸ ਮਿਲਣ ਤੇ ਹੀ ਖਿਡਾਰੀ ਖੇਡ ਸਕੇਗਾ। ਪਰ ਖਿਡਾਰੀ ਜੇ ਮੈਚਾਂ ਦੇ ਦੌਰਾਨ ਕੋਈ ਨਸ਼ਾ ਕਰਦਾ ਹੈ, ਵਿਰੋਧੀ ਟੀਮ ਖਿਡਾਰੀ ਦਾ ਡੋਪ ਟੈੱਸਟ ਗਰਾਉਡ ਵਿਚ ਵੀ ਕਰਵਾ ਸਕਦੀ ਹੈ। ਜੇ ਉਹ ਖਿਡਾਰੀ ਡੋਪ ਵਿਚ ਪਾਇਆ ਜਾਦਾ ਹੈ, ਤਾ ਡੋਪ ਦਾ ਸਾਰਾ ਖਰਚਾ ਉਸ ਦੇ ਕਲੱਬ ਨੂੰ ਦੇਣਾ ਪਵੇਗਾ। ਡੋਪ ਵਾਲੇ ਖਿਡਾਰੀ ਨੂੰ ਕਿਸੇ ਵੀ ਟੂਰਨਾਮੈਂਟ ਵਿਚ ਖੇਡਣ ਨਹੀ ਦਿੱਤਾ ਜਾਵੇਗਾ। ਜੇ ਖਿਡਾਰੀ ਡੋਪ ਵਿਚ ਨਹੀ ਪਾਇਆ ਜਾਦਾ ਫਿਰ ਜਿਸ ਕਲੱਬ ਨੇ ਦੋਸ਼ ਲਾਇਆ ਸੀ, ਡੋਪ ਦਾ ਸਾਰਾ ਖਰਚਾ ਉਸ ਕਲੱਬ ਨੂੰ ਦੇਣਾ ਪਵੇਗਾ।
 
11. ਮੈਚ ਦੌਰਾਨ ਕੋਈ ਵੀ ਖਿਡਾਰੀ ਤੇਲ ਕਰੀਮ ਜਿਹੀ ਵਸਤੂ ਦੀ ਵਰਤੋਂ ਨਹੀ ਕਰ ਸਕਦਾ ਹੈ ਅਗਰ ਕੋਈ ਖਿਡਾਰੀ ਅਜਿਹਾ ਕਰਦਾ ਹੈ ਤਾਂ ਫੈਡਰੇਸ਼ਨ ਉਸ ਖਿਡਾਰੀ ਨੂੰ ਇਕ ਮੈਚ ਵਿਚੋਂ ਬਾਹਰ ਕਰ ਸਕਦੀ ਹੈ। ਤੋਲੀਏ ਅਤੇ ਸਪਰੇਅ ਟੂਰਨਾਮੈਂਟ ਕਰਵਾਉਣ ਵਾਲੀ ਕਲੱਬ ਵੱਲੋਂ ਦਿੱਤੀ ਜਾਵੇਗੀ ਕੋਈ ਵੀ ਟੀਮ ਆਪਣੇ ਵੱਲੋਂ ਲਿਆਂਦੀ ਸਪਰੇਅ ਦੀ ਵਰਤੋਂ ਨਹੀ ਕਰ ਸਕਦੀ।
 
12. ਹਰ ਟੂਰਨਾਮੈਂਟ ਵਿਚ ਐਂਬੂਲੈਂਸ ਹੋਣੀ ਜ਼ਰੂਰੀ ਹੈ। ਇਕ ਡੋਪ ਟੈੱਸਟ ਲਈ ਡਾਕਟਰ ਵੀ ਹੋਣਾ ਚਾਹੀਦਾ ਹੈ। ਇਹ ਸਭ ਕੁੱਝ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਨੇ ਕਰਨਾ ਹੈ।
 
13. ਨੰਬਰ ਲਿਖਣ ਵਾਲੇ ਕੋਲ ਦੋਵਾਂ ਟੀਮਾਂ ਦਾ ਇਕ ਇਕ ਬੰਦਾ ਬੈਠਣਾ ਚਾਹੀਦਾ ਹੈ। ਜੇ ਕੋਈ ਹੋਰ ਸੱਜਣ ਨੰਬਰ ਦੇਖਣ ਆਵੇ ਉਸ ਨੂੰ ਨੰਬਰ ਨਹੀ ਦਿਖਾਏ ਜਾਣਗੇ।
 
14. ਜੇ ਟੂਰਨਾਮੈਂਟ ਕਰਵਾਉਣ ਵਾਲੇ ਕਿਸੇ ਟੀਮ ਨੂੰ ਇਨਾਮ ਦੀ ਰਾਸ਼ੀ ਜਾਂ ਖਰਚਾ ਨਹੀ ਦੇਦੇ, ਇਸ ਦੀ ਜ਼ੁੰਮੇਵਾਰੀ ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਹੋਵੇਗੀ।
 
15. ਜਿਹੜੀ ਟੀਮ ਯੂਰਪੀਅਨ ਕਬੱਡੀ ਫੈਡਰੇਸ਼ਨ ਦਾ ਫ਼ੈਸਲਾ ਨਹੀ ਮੰਨਦੀ ਗਰਾਉਡ ਵਿਚੋਂ ਬਹਾਰ ਚੱਲੀ ਜਾਦੀ ਹੈ, ਉਸ ਟੀਮ ਨੂੰ ਕਿਸੇ ਵੀ ਟੂਰਨਾਮੈਂਟ ਵਿਚ ਖੇਡਣ ਨਹੀ ਦਿੱਤਾ ਜਾਵੇਗਾ।
 
16. ਜੇ ਕੋਈ ਬੰਦਾ ਚੱਲਦੇ ਮੈਚ ਵਿਚ ਖਿਡਾਰੀ ਨਾਲ ਜਾ ਰੈਫ਼ਰੀ ਨਾਲ ਕੋਈ ਬਦਤਮੀਜ਼ੀ ਕਰਦਾ ਹੈ, ਫਿਰ ਪੱਤਾ ਲੱਗ ਜਾਵੇ ਕਿ ਇਹ ਬੰਦਾ ਕਿਸ ਕਲੱਬ ਨਾਲ ਸਬੰਧਿਤ ਹੈ, ਉਸ ਕਲੱਬ ਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।
 
17. ਟੂਰਨਾਮੈਂਟ ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਦੇਖ ਰੇਖ ਥੱਲੇ ਅਤੇ ਨਿਯਮਾਂ ਅਨੁਸਾਰ ਕਰਵਾਏ ਜਾਣਗੇ ਕੋਈ ਵੀ ਕਲੱਬ ਆਪਣੀ ਮਰਜ਼ੀ ਨਹੀ ਕਰ ਸਕਦਾ ਹੈ।
 
18. ਖੇਡਣ ਵਾਲੀਆਂ ਟੀਮਾਂ ਨਾਲ ਕੋਈ ਵੀ ਮੈਦਾਨ ਅੰਦਰ ਨਹੀ ਜਾ ਸਕਦਾ ਅਤੇ ਖਿਡਾਰੀ ਪਾਣੀ ਆਪਣੇ ਆਪ ਹੀ ਪੀਣਗੇ। ਪਾਣੀ ਕਲੱਬ ਵੱਲੋਂ ਦਿੱਤਾ ਜਾਵੇਗਾ ਅਤੇ ਸਿਰਫ਼ ਬਰੇਕ ਦੌਰਾਨ ਹੀ ਪੀਤਾ ਜਾਵੇਗਾ।
 
19. ਹਰ ਟੂਰਨਾਮੈਂਟ ਦੌਰਾਨ ਟਾਈਮ ਵਾਸਤੇ ਹੂਟਰ ਦੀ ਵਰਤੋਂ ਕੀਤੀ ਜਾਵੇਗੀ। ਹੂਟਰ ਯੂਰਪੀਅਨ ਕਬੱਡੀ ਫੈਡਰੇਸ਼ਨ ਵੱਲੋਂ ਟੈੱਸਟ ਕਰਕੇ ਨਿਯੁਕਤ ਕੀਤਾ ਜਾਵੇਗਾ। ਕੋਈ ਵੀ ਟੂਰਨਾਮੈਂਟ ਕਰਵਾਉਣ ਵਾਲਾ ਕਲੱਬ ਆਪਣਾਂ ਟਾਈਮ ਕੀਪਰ ਨਹੀ ਲਾਵੇਗਾ।
 
20. ਕੋਈ ਵੀ ਕਲੱਬ ਟੂਰਨਾਮੈਂਟ ਦੀ ਤਰੀਕ ਲੈ ਕੇ ਬਿਨਾਂ ਕਿਸੇ ਠੋਸ ਕਾਰਨ ਅਤੇ ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਮਨਜ਼ੂਰੀ ਤੋਂ ਬਿਨਾਂ ਬਦਲੀ ਨਹੀ ਕਰ ਸਕਦਾ ਹੈ। ਟੂਰਨਾਮੈਂਟ ਦੀ ਤਰੀਕ ਪੱਕੀ ਕਰ ਕੇ ਫਿਰ ਕੈਂਸਲ ਨਹੀ ਕੀਤੀ ਜਾ ਸਕਦੀ ਹੈ ਅਜਿਹਾ ਕਰਨ ਤੇ ਉਸ ਕਲੱਬ ਨੂੰ ਜਰਮਨਾਂ ਕੀਤਾ ਜਾਵੇਗਾ।
 
21. ਹਰ ਟੂਰਨਾਮੈਂਟ ਦੀਆਂ ਟਾਈਆਂ 11:30 ਵਜੇ ਪਾਈਆਂ ਜਾਣਗੀਆਂ। ਪਹਿਲਾ ਮੈਚ 12:00 ਵਜੇ ਸ਼ੁਰੂ ਕੀਤਾ ਜਾਵੇਗਾ ਪਹਿਲੇ ਮੈਚ ਵਾਲੀਆਂ ਟੀਮਾਂ ਹਰ ਹਾਲਤ ਵਿਚ 11:45 ਵਜੇ ਮੈਦਾਨ ਵਿਚ ਪਹੁੰਚ ਜਾਣੀਆਂ ਚਾਹੀਦੀਆਂ ਹਨ। ਮੈਚ ਖ਼ਤਮ ਹੋਣ ਤੋਂ ਪਹਿਲਾਂ ਅਗਲੇ ਮੈਚ ਵਾਲੀਆਂ ਦੋਨੋ ਟੀਮਾਂ ਪੂਰੇ ਖਿਡਾਰੀਆਂ ਸਮੇਤ ਮੈਦਾਨ ਅੰਦਰ ਪਹੁੰਚ ਜਾਣੀਆਂ ਚਾਹੀਦੀਆਂ ਹਨ, 5 ਮਿੰਟ ਦੇਰੀ ਨਾਲ ਆਉਣ ਤੇ ਵਿਰੋਧੀ ਟੀਮ ਨੂੰ 2 ਨੰਬਰ ਅਤੇ 5 ਮਿੰਟ ਤੋਂ 10. ਮਿੰਟ ਦੇਰੀ ਨਾਲ ਆਉਣ ਤੇ 4 ਵਾਧੂ ਨੰਬਰ ਦਿਤੇ ਜਾਣਗੇ।
 
22. ਪਹਿਲਾ ਇਨਾਮ 3100 ਯੂਰੋ ਅਤੇ ਦੂਸਰਾ ਇਨਾਮ 2500 ਯੂਰੋ ਹੋਵੇਗਾ। ਹਿੱਸਾ ਲੈਣ ਵਾਲੀਆਂ ਟੀਮਾਂ ਨੂੰ 500 ਯੂਰੋ ਆਉਣ ਜਾਣ ਦੇ ਖਰਚੇ ਵਜੋਂ ਦਿੱਤੇ ਜਾਣਗੇ ਇਹ ਰਾਸੀ ਇਨਾਮਾਂ ਤੋਂ ਵੱਖਰੀ ਹੋਵੇਗੀ। ਲੋਕਲ ਦੇਸ਼ਾਂ ਦੀਆਂ ਟੀਮਾਂ ਨੂੰ ਖਰਚਾ ਨਹੀ ਦਿੱਤਾ ਜਾਵੇਗਾ ਜਿਵੇਂ ਅਗਰ ਬੈਲਜੀਅਮ ਵਿਚ ਮੈਚ ਹੋ ਰਹੇ ਹਨ ਤਾਂ ਬੈਲਜੀਅਮ ਕਲੱਬਾਂ ਨੂੰ ਇਹ ਖਰਚਾ ਨਹੀ ਦਿੱਤਾ ਜਾਵੇਗਾ।
 
23. ਸਪੇਨ ਅਤੇ ਆਸਟਰੀਆ ਵਿਚ ਹੋਣ ਵਾਲੇ ਟੂਰਨਾਮੈਂਟਾਂ ਲਈ 1500 ਯੂਰੋ ਖਰਚੇ ਵਜੋਂ ਦਿੱਤੇ ਜਾਣਗੇ ਅਤੇ ਟੀਮਾਂ ਦੀ ਰਹਿਣ ਦਾ ਖਰਚਾ ਵੀ ਟੂਰਨਾਮੈਂਟ ਕਰਵਾਉਣ ਵਾਲਾ ਕਲੱਬ ਕਰੇਗਾ।
 
24. ਹਰ ਕਲੱਬ ਦੀ ਸਲਾਨਾਂ ਫ਼ੀਸ 500 ਯੂਰੋ ਹੈ ਜੋ ਯੂਰਪੀਅਨ ਕਬੱਡੀ ਫੈਡਰੇਸ਼ਨ ਨੂੰ ਦੇਵੇਗਾ।
 
25. ਹਰ ਟੀਮ ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਸਹਿਮਤੀ ਨਾਲ ਹੋ ਰਹੇ ਟੂਰਨਾਮੈਂਟ ਵਿਚ ਹਿੱਸਾ ਜ਼ਰੂਰ ਲਵੇਗੀ ਅਜਿਹਾ ਨਾਂ ਕਰਨ ਦੀ ਸੂਰਤ ਵਿਚ ਯੂਰਪੀਅਨ ਕਬੱਡੀ ਫੈਡਰੇਸ਼ਨ ਜੋ ਵੀ ਫ਼ੈਸਲਾ ਕਰੇਗੀ ਉਹ ਪ੍ਰਵਾਨ ਕਰਨਾ ਹੋਵੇਗਾ।
 
26. ਕਿਸੇ ਵੀ ਕਲੱਬ ਵੱਲੋਂ ਅਗਰ ਕੋਈ ਇਤਰਾਜ਼ ਹੋਵੇਗਾ ਤਾਂ ਇਸ ਵਾਸਤੇ 500 ਯੂਰੋ ਫ਼ੀਸ ਦੇਣੀ ਹੋਵੇਗੀ ਇਤਰਾਜ਼ ਸਹੀ ਸਾਬਤ ਹੋਣ ਤੇ ਇਹ ਫ਼ੀਸ ਵਾਪਸ ਕਰ ਦਿੱਤੀ ਜਾਵੇਗੀ। ਇਹ ਇਤਰਾਜ਼ ਮੈਚ ਸ਼ੁਰੂ ਹੋਣ ਤੋਂ 5 ਮਿੰਟ ਅੰਦਰ ਕੀਤਾ ਜਾ ਸਕਦਾ ਹੈ।
 
27. ਟੂਰਨਾਮੈਂਟਾਂ ਦੀ ਕੁਮੈਂਟਰੀ ਕਰਨ ਵਾਸਤੇ ਕੁਮੈਂਟਰ ਯੂਰਪੀਅਨ ਕਬੱਡੀ ਫੈਡਰੇਸ਼ਨ ਵੱਲੋਂ ਮੰਗਵਾਇਆ ਜਾਵੇਗਾ ਜਿਸ ਦੀ ਫ਼ੀਸ 350 ਯੂਰੋ ਹੋਵੇਗੀ। ਹਰ ਕਲੱਬ ਵਾਸਤੇ ਉਸ ਨੂੰ ਸੱਦਣਾ ਜ਼ਰੂਰੀ ਹੋਵੇਗਾ ਅਗਰ ਕੋਈ ਕਲੱਬ ਆਪਣਾਂ ਵਾਧੂ ਕੁਮੈਂਟਰ ਸੱਦਣਾ ਚਾਹੇ ਤਾਂ ਸੱਦ ਸਕਦਾ ਹੈ ਪਰ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦੀ ਕੁਮੈਂਟਰੀ ਯੂਰਪੀਅਨ ਕਬੱਡੀ ਫੈਡਰੇਸ਼ਨ ਦਾ ਕੁਮੈਂਟੇਟਰ ਹੀ ਕਰੇਗਾ।

  • Facebook
  • Twitter
  • Google Plus
  • Youtube
  • RSS
  • Pinterest
ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ