Arshpreet-Sidhu

ਸਵਾਦ- ਸੁਆਦ - ਅਰਸ਼ਪ੍ਰੀਤ ਸਿੱਧੂ

ਮੈਂ ਅਕਸਰ ਛੋਟੇ ਹੁੰਦਿਆਂ ਆਪਣੀ ਮਾਂ ਕੋਲ ਰੋਜਾਨਾਂ ਆਈਸ ਕਰੀਮ ਖਾਣ ਦੀ ਮੰਗ ਕਰਨੀ। ਮੇਰੀ ਮਾਂ ਮੈਨੂੰ ਰੋਜ ਸ਼ਾਮ ਨੂੰ ਬਾਜਾਂਰ ਲੈ ਕੇ ਜਾਦੀ ਅਤੇ ਮੈਂ ਆਈਸਕਰੀਮ ਲੈ ਲੈਣੀ ਮੈਂ ਮਾਂ ਨੂੰ ਕਹਿਣਾ ਮਾਂ ਤੁਹਾਨੂੰ ਆਈਸਕਰੀਮ ਚੰਗੀ ਨਹੀਂ ਲੱਗਦੀ। ਮਾਂ ਨੇ ਅੱਗੋ ਹੱਸ ਪੈਣਾ ਨਹੀਂ ਪੁੱਤ ਹੁਣ ਚੰਗੀ ਨਹੀਂ ਲੱਗਦੀ ਜਦੋਂ ਮੈਂ ਤੇਰੇ ਵਰਗੀ ਹੁੰਦੀ ਸੀ ਉਦੋਂ ਬਹੁਤ ਵਧੀਆਂ ਲੱਗਦੀ ਹੁੰਦੀ ਸੀ। ਮੈਨੂੰ ਮਾਂ ਦੀਆਂ ਗੱਲਾ ਸਮਝ ਨਾ ਆਉਂਦੀਆਂ ਤੇ ਮੈਂ ਮਾਂ ਨੂੰ ਕਹਿਣਾ ਮੈਂ ਤਾਂ ਵੱਡੇ ਹੋਇਆ ਵੀ ਏਸੇਂ ਤਰ੍ਹਾਂ ਆਈਸਕਰੀਮ ਖਾਇਆ ਕਰੂ। ਪਰ ਅੱਜ ਜਦ ਮੈਂ ਖੁਦ ਮਾਂ ਵਾਲੀ ਜਗ੍ਹਾਂ ਤੇ ਆ ਕੇ ਖੜਿਆ ਤਾਂ ਅਹਿਸਾਸ ਤੇ ਮਤਲਬ ਦੋਨੋਂ ਸਮਝ ਆ ਗਏ। ਅੱਜ ਮੇਰੀ ਗੁੜੀਆਂ ਵੀ ਰੋਜ ਸ਼ਾਮ ਨੂੰ ਆਈਸਕਰੀਮ ਖਾਣ ਦੀ ਮੰਗ ਕਰਦੀ ਹੈ ਤੇ ਬਾਜਾਂਰ ਜਾਂਦੀ ਹੈ ਪਰ ਮੈਂ ਸਿਰਫ ਉਸਨੂੰ  ਆਈਸਕਰੀਮ ਦਿਲਵਾ ਕੇ ਵਾਪਿਸ ਆ ਜਾਂਦਾ ਹਾਂ। ਹੁਣ ਤਾਂ ਮੈਨੂੰ ਮੇਰੀ ਮਨਪਸੰਦ ਆਈਸਕਰੀਮ ਵੀ ਯਾਦ ਨਹੀਂ। ਹੁਣ ਸਮਝ ਆਉਂਦਾ ਹੈ ਕਿ ਮਾਂ ਨੂੰ ਵੱਡੇ ਹੋਇਆ ਆਈਸਕਰੀਮ ਸਵਾਦ ਕਿਉਂ ਨਹੀਂ ਲਗਦੀ ਸੀ। ਅੱਜ ਜਦੋਂ ਮੈਂ ਖੁੱਦ ਜਿੰਦਗੀਆਂ ਦੀ ਜੁੰਮੇਵਾਰੀਆਂ ਵਿੱਚ ਉੱਲਝਿਆਂ ਤਾਂ ਮੈਨੂੰ ਸਮਝ ਆਇਆ ਕਿ ਮਾਂ ਨੂੰ ਵੱਡਿਆਂ ਹੋਇਆ ਆਈਸਕਰੀਮ ਸਵਾਦ ਕਿਉਂ ਨਹੀਂ ਸੀ ਲੱਗਦੀ।

ਪਿਤਾ ਦਿਵਸ਼ ਤੇ : ਬਾਬੁਲ ਨੂੰ ਯਾਦ ਕਰਦਿਆਂ - ਅਰਸ਼ਪ੍ਰੀਤ ਸਿੱਧੂ

ਤੇਰੀ ਜਗ੍ਹਾਂ ਦੁਨੀਆਂ ਤੇ ਬਾਬੁਲ ਕੋਈ ਪਾ ਨਹੀਂ ਸਕਦਾ
ਬਣੇ ਰੱਬ ਵੀ ਜੇ ਬਾਪ ਮੇਰਾ, ਦਰਜੇ ਤੇਰੇ ਤੇ ਉਹ ਵੀ ਆ ਨਹੀਂ ਸਕਦਾ
ਜਿੰਨਾ ਕੀਤਾ ਸੀ ਤੂੰ ਮੇਰਾ, ਉਨ੍ਹਾਂ ਕੋਈ ਹੋਰ ਚਾਹ ਨਹੀਂ ਸਕਦਾ
ਧੀ ਲਈ ਹੁੰਦਾ ਬਾਬੁਲ ਜਹਾਨ, ਜਦ ਉਜੜੇ ਮੁੜ ਕੋਈ ਵਸਾ ਨਹੀ ਸਕਦਾ
ਤੂੰ ਹੀ ਮਿਲ ਜਾ ਕਿਸੇ ਰੂਪ ਚ ਆ ਕੇ ਜਿੱਥੇ ਤੂੰ ਮੈਂ ਉੱਥੇ ਆ ਨਹੀਂ ਸਕਦਾ
ਤੇਰੇ ਘਰ ਵਿੱਚ ਤੇਰਾ ਅਹਿਸਾਸ ਬਾਬੁਲ ਤਾ ਹੀ ਮੈਂ ਘਰ ਛੱਡ ਕਿਤੇ ਜਾ ਨਹੀਂ ਸਕਦਾ
ਤੇਰਾ ਦਿੱਤਾ ਨਾਮ ਪਹਿਚਾਣ ਹੈ ਮੇਰੀ ਬਿਨ ਤੇਰੇ ਮੈਂ ਕੋਈ ਪਹਿਚਾਣ ਬਣਾ ਨਹੀਂ ਸਕਦਾ
ਤੇਰੇ ਹੁੰਦਿਆ ਘਰ ਸਵਰਗ ਸੀ ਬਾਬੁਲਾ ਬਿਨ ਤੇਰੇ ਇਹ ਸਵਰਗ ਅਖਵਾ ਨਹੀਂ ਸਕਦਾ।
ਹਰ ਚੀਜ ਮਿਲੇ ਨਾਲ ਪੈਸੇ ਦੇ, ਇਕ ਮਾਂ ਬਾਪ ਜੋ ਪੈਸੇਂ ਨਾਲ ਕੋਈ ਪਾ ਨਹੀਂ ਸਕਦਾ
ਤੇਰੇ ਤੁਰ ਜਾਣ ਮਗਰੋ ਹਸਣਾ ਮੈਂ ਭੁਲਾ ਗਿਆ ਬਿਨ ਤੇਰੇ ਇਹ ਹਾਸਾ ਹੁਣ ਆ ਨਹੀਂ ਸਕਦਾ।
ਸਾਰੀ ਉਮਰ ਵੀ ਮੇਰੀ ਥੋੜੀ ਬਾਬੁਲਾ ਤੇਰਾ ਕਰਜ ਮੈਂ ਕਦੇ ਚੁਕਾ ਨਹੀਂ ਸਕਦਾ।
ਇਕ ਵਾਰ ਤਾਂ ਦੱਸ ਰੱਬਾ ਕਸੂਰ ਮੇਰਾ, ਜੋ ਮੈਂ ਬਾਬੁਲ ਦਾ ਪਿਆਰ ਪਾ ਨਹੀਂ ਸਕਦਾ।

ਅਰਸ਼ਪ੍ਰੀਤ ਸਿੱਧੂ
94786-22509

ਬਾਬੁਲ ਦਾ ਪਿਆਰ - ਅਰਸ਼ਪ੍ਰੀਤ ਸਿੱਧੂ

ਤੂੰ ਧੀ ਦੀ ਜਿੰਦ ਜਾਨ ਹੈ ਬਾਬੁਲ
ਮੇਰੇ ਬੁੱਲ੍ਹਾਂ ਦੀ ਤੂੰ ਮੁਸਕਾਨ ਹੈ ਬਾਬੁਲ
ਇੱਕ ਜਨਮ ਤਾਂ ਕੀ ਬਾਬੁਲਾ,
ਹਰ ਜਨਮ ਤੇਰੇ ਤੋਂ ਕੁਰਬਾਨ ਹੈ ਬਾਬੁਲ
ਤੇਰੇ ਹੁੰਦਿਆ ਮੈਂ ਸਵਰਗ ਪਾ ਲਿਆ
ਮੇਰੇ ਸਿਰ ਦੀ ਤੂੰ ਸ਼ਾਨ ਹੈ ਬਾਬੁਲ
ਲੋਕੀ ਪੂਜਦੇ ਰੱਬ ਬਾਬੁਲਾ
ਮੇਰਾ ਤਾ ਤੂੰ ਹੀ ਪੂਜਨ ਦਾਨ ਹੈ ਬਾਬੁਲ
ਜੋ ਮੈਂ ਚਾਹਿਆ ਤੇਰੇ ਕਰਕੇ ਪਾਇਆ
ਤੂੰ ਹੀ ਮੇਰਾ ਮੇਹਰ ਬਾਨ ਹੈ ਬਾਬੁਲ
ਤੇਰੇ ਦਿੱਤੇ ਹਰ ਇੱਕ ਸੁਖ ਦਾ
ਹਰ ਸਾਹ ਨਾਲ ਮੈਂ ਕਜਰਦਾਰ ਹੈ ਬਾਬੁਲ
ਇੱਕ ਹੀ ਦੁਆ ਕਰਾ ਰੱਬ ਕੋਲੇ
ਬਣਾ ਹਰ ਜਨਮ ਤੇਰੇ ਘਰ ਦਾ ਮਹਿਮਾਨ ਮੈਂ ਬਾਬੁਲ


ਅਰਸ਼ਪ੍ਰੀਤ ਸਿੱਧੂ
            94786-22509

ਕਸੂਰ - ਅਰਸ਼ਪ੍ਰੀਤ ਸਿੱਧੂ

ਸੀਤੋ ਬਹੁਤ ਹੀ ਨੇਕ ਦਿਲ ਦੀ ਔਰਤ ਸੀ, ਮਿੱਠੜਾ ਸੁਭਾਅ ਸਹਿਣਸੀਲਤਾ ਸਾਦਗੀ ਸਾਰੇ ਗੁਣ ਮੋਜੂਦ ਸਨ ਸੀਤੋ ਵਿੱਚ। ਬਚਪਨ ਤੋਂ ਹੀ ਸੀਤੋ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਸੀ। ਸੀਤੋ ਨੇ ਸਕੂਲ ਜਾਣ ਤੋਂ ਪਹਿਲਾ ਜਪੁਜੀ ਸਾਹਿਬ ਜੀ ਦਾ ਪਾਠ ਕਰਨਾ ਅਤੇ ਫਿਰ ਗੁਰੂ ਘਰ ਜਾਣਾ। ਸੀਤੋ ਨਿਤਨੇਮ ਗੁਰੂ ਘਰ ਜਾਇਆ ਕਰਦੀ ਸੀ। ਪੜ੍ਹਾਈ ਪੂਰੀ ਹੋਈ ਤਾ ਘਰਦਿਆਂ ਨੇ ਚੰਗੀ ਜਮੀਨ ਜਾਇਦਾਦ ਵਾਲਾ ਮੁੰਡਾ ਦੇਖ ਕੇ ਕਰਮੇ ਨਾਲ ਸੀਤੋ ਦਾ ਵਿਆਹ ਰੱਖ ਦਿੱਤਾ। ਵਿਆਹ ਵੀ ਬਹੁਤ ਸਾਦੇ ਢੰਗ ਨਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਾ ਕੇ ਬਰਾਤ ਦੀ ਆਉ ਭਗਤੀ ਕੀਤੀ ਗਈ। ਉਸ ਸਮੇਂ ਕਰਮੇ ਤੇ ਸੀਤੋ ਦਾ ਵਿਆਹ ਲੋਕਾ ਲਈ ਮਿਸਾਲ ਬਣ ਗਿਆ ਸੀ। ਸੀਤੋ ਤੇ ਕਰਮਾ ਆਪਣੇ ਗ੍ਰਹਿਸ਼ਤੀ ਜੀਵਨ ਵਿੱਚ ਬੇਹੱਦ ਖੁਸ਼ ਸੀ, ਸਵੇਰ ਸਾਮ ਗੁਰਦੁਆਰਾ ਸਾਹਿਬ ਜਾਦੇ। ਵਕਤ ਬਦਲਿਆ ਸਮਾਂ ਨਹੀਂ ਲੱਗਦਾ। ਕਰਮਾ ਹੋਲੀ-ਹੋਲੀ ਘਰ ਦੇ ਗੁਆਢ ਵਿੱਚ ਰਹਿੰਦੀ ਸਿੰਦੋ ਭਾਬੀ ਨਾਲ ਜਿਆਦਾ ਘੁਲ ਮਿਲ ਗਿਆ ਹੁਣ ਕਰਮੇ ਨੂੰ ਸਿੰਦੋ ਭਾਬੀ ਨਾਲ ਵਕਤ ਬਤਾਉਣਾ ਜਿਆਦਾ ਚੰਗਾ ਲਗਦਾ। ਕਰਮਾ ਸੀਤੋ ਨਾਲ ਗੁਰੂ ਘਰ ਵੀ ਨਾ ਜਾਂਦਾ। ਸੀਤੋ ਚੁਪ ਚਾਪ ਉਸ ਰੱਬ ਦੀ ਰਜਾ ਸਮਝ ਆਪਣੀ ਜਿੰਦਗੀ ਬਤੀਤ ਕਰਦੀ ਰਹੀ। ਸੀਤੋ ਦੇ ਇੱਕ ਧੀ ਇੱਕ ਪੁੱਤ ਸੀ। ਸਿੰਦੋ ਭਾਬੀ ਨੇ ਹੌਲੀ-ਹੌਲੀ ਕਰਮੇ ਨੂੰ ਸੀਤੋ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਕਰਮਾ ਸੀਤੋ ਦੇ ਗੁਰੂ ਘਰ ਜਾਣ ਤੇ ਵੀ ਸ਼ੱਕ ਕਰਨ ਲੱਗਾ। ਸੀਤੋ ਨੇ ਲੜਾਈ ਮਿਟਾਉਂਦਿਆਂ ਘਰ ਵਿੱਚ ਹੀ ਪਾਠ ਕਰਨਾ ਸ਼ੁਰੂ ਕੀਤਾ, ਹੁਣ ਸੀਤੋ ਗੁਰੂ ਘਰ ਵੀ ਨਾ ਜਾਦੀ। ਦਿਮਾਗੀ ਤੌਰ ਤੇ ਸੀਤੋ ਪਰੇਂਸ਼ਾਨ ਰਹਿਣ ਲੱਗੀ। ਬੱਚਿਆਂ ਨੇ ਵੀ ਆਪਣੀ ਮਾਂ ਨੂੰ ਪਾਗਲ ਸਮਝਣਾ ਸ਼ੁਰੂ ਕਰ ਦਿੱਤਾ। ਸੀਤੋ ਦੇ ਪੇਕੇ ਸੀਤੋ ਨੂੰ ਵਾਪਿਸ ਲੈ ਆਏ। ਪੇਕੇ ਘਰ ਸੀਤੋ ਹਰ ਸਮੇਂ ਪਾਠ ਕਰਦੀ ਰਹਿੰਦੀ ਤੇ ਆਪਣੇ ਬੱਚਿਆਂ ਨੂੰ ਉਡੀਕਦੀ ਪਰ ਕੋਈ ਵੀ ਸੀਤੋ ਨੂੰ ਵਾਪਿਸ ਲੈਣ ਨਹੀਂ ਆਇਆ। ਸੀਤੋ ਦੋ ਤਿੰਨ ਵਾਰ ਆਪਣੇ ਸਹੁਰੇ ਘਰ ਗਈ ਤਾ ਬੱਚਿਆਂ ਅਤੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ। ਸੀਤੋ ਦੇ ਪੇਕਿਆਂ ਦੀ ਪੰਚਾਇਤ ਦੇ ਫੈਸਲੇ ਅਨੁਸਾਰ ਸੀਤੋ ਨੂੰ ਸਹੁਰੇ ਘਰ ਵਿੱਚ ਰਹਿਣ ਲਈ ਇੱਕ ਕਮਰਾ ਦੇ ਦਿੱਤਾ। ਸੀਤੋ ਸਾਰਾ ਦਿਨ ਪਾਠ ਕਰਦੀ ਤੇ ਕਮਰੇ ਵਿੱਚ ਹੀ ਬੈਠੀ ਆਪਣੇ ਧੀ ਤੇ ਪੁੱਤ ਨੂੰ ਦੇਖਦੀ। ਧੀ ਤੇ ਪੁੱਤ ਨੇ ਸੀਤੋ ਨੂੰ ਕਦੀ ਮਾਂ ਵੀ ਕਹਿ ਕੇ ਨਾ ਬੁਲਾਇਆ ਉਹ ਦੋਨੋਂ ਹੁਣ ਸਿੰਦੋ ਨੂੰ ਹੀ ਆਪਣੀ ਮਾਂ ਦੱਸਦੇ ਸਨ। ਇੱਕ ਦਿਨ ਸੀਤੋ ਦੇ ਪੁੱਤ ਦਾ ਜਨਮ ਦਿਨ ਸੀ ਸੀਤੋ ਜਦੋਂ ਆਪਣੇ ਕਮਰੇ ਵਿੱਚੋਂ ਬਾਹਰ ਆ ਕੇ ਪੁੱਤ ਨੂੰ ਜਨਮ ਦਿਨ ਦੀਆਂ ਵਧਾਈਆ ਦੇਣ ਲੱਗੀ ਤਾਂ ਪੁੱਤ ਨੇ ਜੋਰ ਨਾਲ ਧੱਕਾ ਦੇ ਦਿੱਤਾ। ਸੀਤੋ ਚੁਪ ਚਾਪ ਖੜੀ ਹੋਈ ਤੇ ਆਪਣੇ ਕਮਰੇ ਦੇ ਅੰਦਰ ਚਲੀ ਗਈ। ਉਸ ਦਿਨ ਪਤਾ ਨਹੀਂ ਪੁੱਤ ਦੇ ਮਨ ਵਿੱਚ ਕੀ ਆਇਆ ਕਿ ਉਸਨੇ ਸ਼ਾਮ ਨੂੰ ਸੀਤੋ ਦੇ ਕਮਰੇ ਦਾ ਬੂਹਾ ਖੜ ਖੜਾਇਆ। ਸੀਤੋ ਨੇ ਭੱਜ ਕੇ ਬੂਹਾ ਖੋਲਿਆ ਸਾਹਮਣੇ ਪੁੱਤ ਦੇਖ ਸੀਤੋ ਤੋਂ ਖੁਸ਼ੀ ਸੰਭਾਲੀ ਨਾ ਗਈ। ਖੁਸ਼ੀ ਦੇ ਹੰਝੂ ਸੀਤੋ ਦੇ ਚਿਹਰੇ ਤੋਂ ਝਲਕ ਰਹੇ ਸਨ। ਪਰ ਪੁੱਤ ਦੇ ਦਿਲ ਦੀ ਬੇਈਮਾਨੀ ਤੋਂ ਸੀਤੋ ਕੋਹਾ ਦੂਰ ਸੀ। ਪੁੱਤ ਨੇ ਦਰਵਾਜਾ ਬੰਦ ਕੀਤਾ ਤੇ ਕੋਲ ਪਏ ਮੇਜ ਨਾਲ ਮਾਂ ਦੇ ਸਿਰ ਤੇ ਦੋ ਵਾਰ ਕਰ ਦਿੱਤੇ। ਸਿਰ ਵਿੱਚੋਂ ਖੂਨ ਨਿਕਲਣ ਲੱਗਾ ਤਾਂ ਪੁੱਤ ਬਾਹਰੋ ਦਰਵਾਜਾ ਬੰਦ ਕਰ ਚਲਾ ਗਿਆ ਅਤੇ ਆਪਣੇ ਪਿਉ ਦੇ ਫੋਨ ਤੋਂ ਆਪਣੇ ਨਾਨਕੇ ਪਿੰਡ ਫੋਨ ਕਰ ਕਹਿ ਦਿੱਤਾ ਵੀ ਮੇਰੀ ਮਾਂ ਡਿੱਗ ਪਈ ਹੈ ਹਸਪਤਾਲ ਲੈ ਜਾਉ। ਜਦੋਂ ਤੱਕ  ਸੀਤੋ ਦੇ ਪੇਕੇ ਪਹੁੰਚਦੇ ਸੀਤੋ ਬਿਨ੍ਹਾਂ ਕੀਤੇ ਹੋਏ ਗੁਨਾਹਾ ਦੀ ਸਜਾਂ ਭੁਗਤ ਚੁੱਕੀ ਸੀ। ਸੀਤੋ ਦੀ ਜਿੰਦਗੀ ਵਿੱਚ ਸਮਝਣ ਦੀ ਲੋੜ ਇਹ ਸੀ ਕਿ ਹਰ ਪਲ ਰੱਬ ਨੂੰ ਮੰਨਣ ਵਾਲੀ ਸੀਤੋ ਦਾ ਕਸੂਰ ਕੀ ਸੀ ਕਿ ਮੌਤ ਵੀ ਉਸਨੂੰ ਉਸਦੇ ਆਪਣੇ ਜੰਮੇ ਪੁੱਤ ਨੇ ਦਿੱਤੀ।
                               
ਅਰਸ਼ਪ੍ਰੀਤ ਸਿੱਧੂ 94786-22509

ਅਣਥੱਕ ਔਰਤ - ਅਰਸ਼ਪ੍ਰੀਤ ਸਿੱਧੂ

ਜੰਗੀਰੋ ਮਾਪਿਆ ਦੀ ਇੱਕਲੀ ਇੱਕਲੀ ਧੀ ਸੀ। ਬਾਪ ਦੇ ਗੁਜਰਨ ਤੋਂ ਬਾਅਦ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਦੂਸਰੇ ਪਿਉ ਨੇ ਆਪਣਾ ਫਰਜ ਨਿਭਾਉਦਿਆ ਜੋਗੀਰੋ ਨੂੰ ਇਕ ਅਮਲੀ ਦੇ ਨਾਲ ਵਿਆਹ ਕੇ ਆਪਣੇ ਘਰੋਂ ਵਿਦਾ ਕਰ ਦਿੱਤਾ। ਜੰਗੀਰੋ ਜਿੰਦਗੀ ਦੇ ਰੰਗ ਤੋਂ ਅਨਜਾਣ ਵਿਆਹ ਦੇ ਚਾਅ ਵਿੱਚ ਲਿਪਟੀ ਹੋਈ ਸਹੁਰੇ ਘਰ ਆ ਗਈ। ਉਸ ਸਮੇਂ ਜੰਗੀਰੋ ਦੀ ਉਮਰ 15 ਕੁ ਵਰ੍ਹਿਆਂ ਦੀ ਸੀ। ਬਾਪ ਨੇ ਮੁੜ ਜੰਗੀਰੋ ਦੀ ਮਾਂ ਨੂੰ ਜੰਗੀਰੋ ਨਾਲ ਮਿਲਣ ਨਾ ਦਿੱਤਾ। ਜੰਗੀਰੋ ਜਿਸ ਘਰ ਵਿਆਹ ਕੇ ਆਈ ਉਸ ਘਰ ਵਿੱਚ ਜੰਗੀਰੋ ਨੂੰ ਬਹੁਤਾ ਚੰਗਾ ਨਾ ਸਮਝਿਆ ਜਾਦਾ। ਸੱਸ ਵੀ ਦਿਨ ਰਾਤ ਮੇਹਨੇ ਮਾਰਦੀ। ਜੰਗੀਰੋ ਵਿਆਹ ਤੋਂ ਬਾਅਦ ਮੁੜ ਕਦੀ ਪੇਕੇ ਨਾ ਗਈ। ਵਿਆਹ ਤੋਂ ਬਾਅਦ ਪੇਕੇ ਜਾਣ ਦਾ ਚਾਅ ਜੰਗੀਰੋ ਦੇ ਮਨ ਵਿੱਚ ਅਧੂਰਾ ਰਹਿ ਗਿਆ। ਅਮਲੀ ਨਾਲ ਸਾਰੀ ਜਿੰਦਗੀ ਗੁਜਰਨ ਲਈ ਹੁਣ ਉਹ ਆਪਣਾ ਮਨ ਤਿਆਰ ਕਰ ਚੁੱਕੀ ਸੀ। ਪਰਮਾਤਮਾ ਨੇ ਜੰਗੀਰੋ ਦੇ ਘਰ ਦੋ ਜੁੜਵੇਂ ਬੱਚਿਆ ਦੀ ਦਾਤ ਬਖਸੀ। ਜੰਗੀਰੋ ਘਰ ਦਾ ਸਾਰਾ ਕੰਮ ਕਰਦੀ ਫਿਰ ਬੱਚੇ ਸੰਭਲਾਦੀ ਅਤੇ ਸਾਮ ਹੁੰਦਿਆ ਖੇਤੋ ਪਸੂਆ ਲਈ ਪੱਠੇ ਲੈ ਕੇ ਆਉਂਦੀ। ਵਕਤ ਗੁਜਰਦਾ ਗਿਆ ਅਮਲੀ ਦਾ ਨਸ਼ਾ ਦਿਨੋ ਦਿਨ ਵਧਦਾ ਰਿਹਾ ਤੇ ਜੰਗੀਰੋ ਦੀ ਕਬਲੀਦਾਰੀ। ਬੱਚੇ ਵੱਡੇ ਹੋ ਗਏ ਉਹਨਾਂ ਦੀ ਸਕੂਲ ਫੀਸ ਦਾ ਫਿਕਰ ਵੀ ਜੰਗੀਰੋ ਨੂੰ ਹੀ ਹੁੰਦਾ। ਉਹ ਕਦੀ ਕਿਸੇ ਦੇ ਸਵੈਟਰ ਬੁਣਦੀ ਕਦੇ ਕਿਸੇ ਦਾ ਸੂਟ ਸਿਉਂ ਕੇ ਦਿੰਦੀ ਤਾ ਕਿ ਬੱਚਿਆ ਦੇ ਫੀਸ ਜੋਗੇ ਪੈਸੇ ਜੁੜ ਜਾਣ। ਜੰਗੀਰੋ ਨੇ ਘਰ 4-5 ਮੱਝਾ ਰੱਖੀਆ, ਦੁੱਧ ਵੇਚ ਕੇ ਉਹ ਘਰਦਾ ਅਤੇ ਬੱਚਿਆ ਦਾ ਗੁਜਾਰਾ ਕਰਦੀ। ਅਮਲੀ ਪਤੀ ਵੀ ਕਦੇ ਕਦੇ ਜੰਗੀਰੋ ਨੂੰ ਕੁੱਟ ਕੇ ਉਸ ਤੋਂ ਪੈਸੇ ਖੋ ਕੇ ਲੈ ਜਾਦਾ। ਜੰਗੀਰੋ ਕਦੀ ਵੀ ਕੰਮ ਕਰਦੀ ਨਾ ਥਕਦੀ। ਬੱਚੇ ਵੱਡੇ ਹੋਏ ਤਾਂ ਉਹਨਾ ਦੇ ਵਿਆਹਾ ਦਾ ਫਿਕਰ ਵੀ ਜੰਗੀਰੋ ਨੂੰ ਹੀ ਸੀ। ਕੁੜੀ ਦੇ ਵਿਆਹ ਤੋਂ ਮਗਰੋਂ ਜੰਗੀਰੋ ਦਾ ਪਤੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਜੰਗੀਰੋਂ ਕੁੜੀ ਦੇ ਵਿਆਹ ਦਾ ਕਰਜ ਉਤਾਰਨ ਲਈ ਦਿਨ ਰਾਤ ਕੰਮ ਕਰਦੀ। ਮੁੰਡੇ ਨੇ ਆਪਣੀ ਮਰਜੀ ਨਾਲ ਇੱਕ ਪੜੀ-ਲਿੱਖੀ ਕੁੜੀ ਨਾਲ ਵਿਆਹ ਕਰਵਾ ਲਿਆ। ਉਹ ਵੀ ਘਰ ਦਾ ਕੰਮ ਨਾ ਕਰਦੀ। ਵਿਆਹ ਤੋਂ ਬਾਅਦ ਵੀ ਘਰ ਦਾ ਸਾਰਾ ਕੰਮ ਜੰਗੀਰੋ ਹੀ ਕਰਦੀ। ਘਰ ਵਿੱਚ ਤਿੰਨ ਪੋਤੇ ਪੋਤੀਆ ਨੇ ਜਨਮ ਲਿਆ। ਉਹਨਾਂ ਨੂੰ ਸੰਭਾਲਣ ਦੀ ਜੁੰਮੇਵਾਰੀ ਵੀ ਜੰਗੀਰੋ ਦੀ ਹੀ ਸੀ। ਆਪਣੀ ਉਮਰ ਦੇ ਵਿੱਚ ਮੈਂ ਜੰਗੀਰੋਂ ਨੂੰ ਨਾ ਕਦੇ ਉਦਾਸ ਨਾ ਹੀ ਕਦੇ ਥੱਕਿਆ ਹੋਇਆ ਦੇਖਿਆ। ਜੰਗੀਰੋ ਅਣਥੱਕ ਔਰਤ ਅੱਜ ਵੀ ਘਰ ਦਾ ਸਾਰਾ ਕੰਮ ਕਰਦੀ ਹੋਈ ਹਮੇਸ਼ਾ ਮੁਸਕਰਾਉਂਦੀ ਹੋਈ ਨਜਰ ਆਉਂਦੀ ਹੈ। ਭਾਵੇ ਜੰਗੀਰੋ ਬਜੁਰਗ ਹੋ ਗਈ ਹੈ ਪਰ ਉਸ ਦੀ ਜਿੰਦਾ ਦਿਲੀ ਅੱਜ ਵੀ ਜਵਾਨ ਹੈ। ਸਾਰੀ ਉਮਰ ਜੰਗੀਰੋ ਦੇ ਚਿਹਰੇ ਤੇ ਮੁਸ਼ਕਰਾਹਟ ਹੀ ਨਜਰ ਆਈ, ਨਾ ਕਿ ਜਿੰਦਗੀ ਨਾਲ ਨਿਰਾਜਗੀ।


ਅਰਸ਼ਪ੍ਰੀਤ ਸਿੱਧੂ 94786-22509

ਜਮੀਨ ਤੇ ਰਿਸ਼ਤੇ - ਅਰਸ਼ਪ੍ਰੀਤ ਸਿੱਧੂ

ਔਰਤ ਅਕਸਰ ਆਪਣੇ ਸੁਪਨੇ ਕੁਰਬਾਨ ਕਰਦੀ ਹੈ ਕੋਈ ਆਪਣੇ ਮਾਪਿਆ ਦੇ ਘਰ ਪਿਉ ਤੇ ਭਰਾ ਤੋਂ ਡਰ ਕੇ ਅਤੇ ਕੋਈ ਆਪਣੇ ਸਹੁਰੇ ਘਰ ਸਾਰੀ ਉਮਰ ਆਪਣੇ ਘਰ ਵਾਲੇ ਤੋਂ ਡਰ ਕੇ ਰਹਿੰਦੀ ਹੈ। ਹਰ ਔਰਤ ਦਾ ਇੱਕ ਸੁਪਨਾ ਜਰੂਰ ਹੁੰਦਾ ਹੈ ਉਸ ਦੇ ਭਰਾਵਾ ਦੀ ਅਤੇ ਉਸ ਦੇ ਘਰਵਾਲੇ ਦੀ ਅਕਸਰ ਬਣੀ ਰਹੇ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਬਹੁਤ ਕੁਝ ਬਰਦਾਸਤ ਵੀ ਕਰਦੀ ਹੈ। ਇਸੇ ਤਰ੍ਹਾਂ ਪੰਮੀ ਨੇ ਵੀ ਬਹੁਤ ਬਹੁਤ ਕੋਸਿਸ ਕੀਤੀ ਕਿ ਉਸਦੀ ਇਹ ਬਰਦਾਸਤ ਕਰਨ ਦੀ ਕੁਰਬਾਨੀ ਬੇਕਾਰ ਨਾ ਜਾਵੇ। ਜੀਤ ਤੇ ਪੰਮੀ ਦੋਨੋ ਭੈਣ ਭਰਾ ਇੱਕ ਦੂਜੇ ਬਿਨ ਸਾਹ ਵੀ ਨਹੀ ਸਨ ਲੈਦੇ। ਵਕਤ ਬਦਲਿਆ ਤੇ ਵਕਤ ਦੇ ਨਾਲ ਨਾਲ ਜੀਤ ਵੀ ਬਦਲ ਗਿਆ। ਉਹ ਜੀਤ ਜਿਹੜਾ ਪੰਮੀ ਬਿਨ ਇੱਕ ਮਿੰਟ ਵੀ ਨਹੀਂ ਰਹਿੰਦਾ ਸੀ ਜਮੀਨ ਦੇ ਲਾਲਚ ਵਿੱਚ ਏਨਾ ਅੰਨਾ ਹੋ ਗਿਆ ਕਿ ਉਸਨੂੰ ਆਪਣੀ ਵੱਡੀ ਭੈਣ ਹੁਣ ਭੈਣ ਨਹੀਂ ਸਰੀਕ ਬਣੀ ਨਜਰ ਆਉਂਦੀ। ਜਦੋਂ ਪੰਮੀ ਤੇ ਜੀਤ ਦਾ ਬਾਪ ਗੁਜਰਿਆ ਜੀਤ ਦੇ ਮਨ ਵਿੱਚ ਹਰ ਪਲ ਇੱਕੋ ਗੱਲ ਰਹਿੰਦੀ ਕਿ ਕਿਤੇ ਪੰਮੀ ਆਪਣੇ ਹਿੱਸੇ ਦੀ ਜਮੀਨ ਨਾਲ ਨਾ ਲੈ ਜਾਵੇ। ਬੇਮੁਖ ਹੋਏ ਜੀਤ ਦਾ ਇਹ ਵਿਵਹਾਰ ਪੰਮੀ ਦੀ ਬਰਦਾਸਤ ਤੋ ਬਾਹਰ ਸੀ, ਉਸਨੇ ਆਪਣੇ ਹਿੱਸੇ ਦੀ ਜਮੀਨ ਜੀਤ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਜਮੀਨ ਪਿੱਛੇ ਪਾਗਲ ਜੀਤ ਆਪਣੀ ਹੀ ਭਾਣਜੇ ਨੂੰ ਮਾਰਨ ਦੀਆਂ ਸਕੀਮਾ ਬਣਾਉਣ ਲੱਗਾ। ਜਦੋਂ ਪੰਮੀ ਦੇ ਕੰਨੀ ਇਹ ਗੱਲ ਪਈ ਮਾਨੋ ਪੰਮੀ ਦਾ ਸੰਸਾਰ ਹੀ ਉਜੜ ਗਿਆ। ਉਸਨੇ ਬਿਨ ਕੁਝ ਸੋਚਿਆ ਜਮੀਨ ਜੀਤ ਦੇ ਨਾਮੇ ਕਰ ਦਿੱਤੀ ਪਰ ਉਸ ਦਿਨ ਤੋਂ ਬਾਅਦ ਪੰਮੀ ਤੇ ਜੀਤ ਪਰਾਏ ਹੋ ਗਏ। ਹਰ ਰੱਖੜੀ ਪੰਮੀ ਜੀਤ ਨੂੰ ਉਡੀਕਦੀ ਕਦੇ ਤਾ ਜੀਤ ਆਵੇਗਾ ਪਰ ਜੀਤ ਦਾ ਸਾਇਦ ਭੁਲ ਹੀ ਗਿਆ ਸੀ ਕਿ ਪੰਮੀ ਨਾਮ ਵੀ ਕੋਈ ਉਸਦੀ ਭੈਣ ਵੀ ਹੈ। 20 ਵਰ੍ਹਿਆ ਬਾਅਦ ਉਹ ਹੀ ਭਾਣਜਾ ਜਿਸਨੂੰ ਉਹ ਜਮੀਨ ਪਿਛੇ ਮਾਰਨਾ ਚਾਹੁੰਦਾ ਸੀ, ਉਸ ਦੇ ਹੀ ਪਿੰਡ ਖੇਤੀਬਾੜੀ ਅਫਸਰ ਬਣ ਉਸ ਦੀ ਹੀ ਜਮੀਨ ਦੇ ਮਾਮਲੇ ਵਿੱਚ ਆਪਣੇ ਨਾਨਕੇ ਪਿੰਡ ਪਹੁੰਚਿਆ। ਜਦੋਂ ਜੀਤ ਨੂੰ ਪਤਾ ਚੱਲਾ ਕਿ ਇਹ ਤਾਂ ਪੰਮੀ ਦਾ ਪੁੱਤ ਹੈ ਤਾ ਇੰਨੇ ਵਰ੍ਹਿਆਂ ਦੀ ਪੰਮੀ ਅੱਜ ਉਸ ਨੂੰ ਯਾਦ ਆ ਗਈ। ਉਹ ਹੀ ਜੀਤ ਪੰਮੀ ਦੇ ਘਰ ਰੋਜਾਨਾ ਆਉਂਦਾ ਕਿ ਮੇਰਾ ਭਾਣਜਾ ਹੁਣ ਫੈਸਲਾ ਤਾ ਮੇਰੇ ਹੱਕ ਵਿੱਚ ਹੀ ਹੋਵੇਗਾ। ਪੰਮੀ ਜੋ ਇੰਨੇ ਵਰ੍ਹੇ ਆਪਣੇ ਅੰਦਰ ਦਰਦ ਛੁਪਾਈ ਬੈਠੀ ਸੀ ਸਭ ਕੁਝ ਭੁਲ ਕੇ ਬਸ ਇੱਕ ਹੀ ਕੋਸ਼ਿਸ ਕਰਨ ਵਿੱਚ ਰੁਝ ਗਈ ਕਿ ਮੁੜ ਇਹ ਪਰਿਵਾਰ ਆਪਸ ਵਿੱਚ ਇੱਕ ਹੋਵੇ ਮੁੜ ਇਹ ਮੇਰਾ ਜੀਤ ‘ਜੀਤ’ ਬਣ ਮੇਰੇ ਘਰ ਆਵੇ। ਉਹ ਮਾਮੇ ਭਾਣਜੇ ਨੂੰ ਇੱਕਠਿਆ ਦੇਖ ਸਾਇਦ ਇਨ੍ਹੇ ਵਰਿਆ ਦਾ ਦੁੱਖ ਕੁਝ ਹੀ ਪਲਾ ਵਿੱਚ ਭੁਲ ਗਈ ਸੀ।

ਅਰਸ਼ਪ੍ਰੀਤ ਸਿੱਧੂ-9478622509

ਬਰਦਾਸ਼ਤ - ਅਰਸ਼ਪ੍ਰੀਤ ਸਿੱਧੂ

ਵਿਆਹ ਨੂੰ ਅਜੇ ਤਿੰਨ ਕੁ ਵਰ੍ਹੇ ਹੀ ਹੋਏ ਸਨ ਕਿ ਗੋਰੀ ਦਾ ਘਰਵਾਲਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਸ ਵਕਤ ਗੋਰੀ ਮਾਂ ਬਣਨ ਵਾਲੀ ਸੀ। ਗੋਰੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਸਹੁਰਿਆ ਦੇ ਕਹਿਣ ਤੇ ਗੋਰੀ ਆਪਣੇ ਸਹੁਰੇ ਘਰ ਹੀ ਰਹੀ। ਜਦੋਂ ਗੋਰੀ ਦੇ ਦਿਉਰ ਦਾ ਵਿਆਹ ਸੀ ਤਾ ਗੋਰੀ ਨੂੰ ਉਸਦੇ ਪੇਕੇ ਘਰ ਭੇਜ ਦਿੱਤਾ ਗਿਆ ਕਿ ਇਹ ਵਿਧਵਾ ਨਵੀ ਬਹੁ ਦੇ ਮੱਥੇ ਨਹੀਂ ਲਾਉਣੀ। ਦੋ ਮਹੀਨਿਆ ਬਾਅਦ ਗੋਰੀ ਮੁੜ ਆਪਣੇ ਸਹੁਰੇ ਆ ਗਈ। ਸੱਸ ਗੋਰੀ ਤੇ ਉਸਦੀ ਦਰਾਣੀ ਨੂੰ ਆਪਸ ਵਿੱਚ ਬੋਲਣ ਨਾ ਦਿੰਦੀ ਉਹ ਕਹਿੰਦੀ ਕਿ ਇਸ ਵਿਧਵਾ ਦਾ ਪਰਛਾਵਾ ਕਿਤੇ ਨਵੀਂ ਬਹੂ ਤੇ ਨਾ ਪੈ ਜਾਵੇ। ਗੋਰੀ ਸਭ ਕੁਝ ਚੁਪ ਚਾਪ ਸਹਿਣ ਕਰਦੀ ਆਪਣੇ ਪੁੱਤ ਨੂੰ ਵੱਡਾ ਹੁੰਦਾ ਦੇਖਦੀ। ਕੋਈ ਵੀ ਖੁਸ਼ੀ ਦਾ ਮੌਕਾ ਹੁੰਦਾ ਗੋਰੀ ਘਰੋ ਭੇਜ ਦਿੱਤੀ ਜਾਦੀ। ਗੋਰੀ ਹੁਣ ਇਹ ਸਭ ਕੁਝ ਸਹਿਣਾ ਸਿੱਖ ਗਈ ਸੀ ਉਹ ਪਹਿਲਾ ਹੀ ਆਪਣੇ ਪੁੱਤ ਨੂੰ ਲੈ ਆਪਣੇ ਪੇਕੇ ਚਲੀ ਜਾਂਦੀ। ਪੁੱਤ ਵੱਡਾ ਹੋਇਆ ਉਸ ਦੇ ਵਿਆਹ ਦੇ ਕਾਰਜ ਵੀ ਗੋਰੀ ਤੋਂ ਨਾ ਕਰਵਾਏ ਗਏ। ਗੋਰੀ ਇਹ ਸਭ ਕੁਝ ਵੀ ਪੁੱਤ ਦੀ ਖੁਸ਼ੀ ਲਈ ਬਰਦਾਸਤ ਕਰ ਗਈ। ਵਿਆਹ ਦੇ ਬਾਅਦ ਨਵੀਂ ਬਹੁ ਦਾ ਚਾਅ ਭਲਾ ਕਿਸ ਨੂੰ ਨਹੀਂ ਹੁੰਦਾ ਪਰ ਗੋਰੀ ਦੀ ਸੱਸ ਨੇ ਉਸਨੂੰ ਇਸ ਖੁਸੀ ਤੋਂ ਵੀ ਵਾਝਾ ਕਰ ਦਿੱਤਾ। ਗੋਰੀ ਨੂੰ ਪੁੱਤ ਨੂੰਹ ਤੋਂ ਅਲੱਗ ਰਹਿਣ ਲਈ ਘਰ ਵਿੱਚ ਇੱਕ ਕਮਰਾ ਬਣਾ ਦਿੱਤਾ ਉਹ ਉਸ ਕਮਰੇ ‘ਚ ਬੈਠੀ ਆਪਣੀ ਨੂੰਹ ਨੂੰ ਦੇਖਦੀ ਰਹਿੰਦੀ। ਘਰ ਪੋਤਾ ਹੋਇਆ ਤਾਂ ਗੋਰੀ ਨੂੰ ਸਵਾ ਮਹੀਨਾ ਪੋਤੇ ਦਾ ਮੂੰਹ ਨਾ ਦੇਖਣ ਦਿੱਤਾ ਗਿਆ। ਗੋਰੀ ਸਭ ਕੁਝ ਬਰਦਾਸਤ ਕਰਦੀ ਆਪਣੇ ਪਰਿਵਾਰ ਦੀ ਸੁੱਖ ਮੰਗਦੀ। ਬੁਢਾਪੇ ਸਮੇਂ ਗੋਰੀ ਆਪਣੇ ਪੇਕਿਆ ਦੀ ਗੱਲ ਨਾ ਮੰਨ ਸਹੁਰਿਆ ਦੀ ਮੰਨੀ ਗੱਲ ਤੇ ਪਛਤਾਉਂਦੀ-ਪਛਤਾਉਦੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਗੌਰੀ ਨੇ ਸਾਰੀ ਉਮਰ ਬਹੁਤ ਕੁਝ ਬਰਦਾਸਤ ਕੀਤਾ ਪਰ ਉਸ ਦੀ ਬਰਦਾਸਤ ਦਾ ਸਾਇਦ ਕਿਤੇ ਮੁੱਲ ਨਹੀ ਪਿਆ।

ਅਰਸ਼ਪ੍ਰੀਤ ਸਿੱਧੂ-9478622509

ਕਸੂਰਵਾਰ ਕੌਣ - ਅਰਸ਼ਪ੍ਰੀਤ ਸਿੱਧੂ

ਜੀਤਾ ਉੱਚੇ ਲੰਮੇ ਕੱਦ ਵਾਲਾ ਸੋਹਣਾ ਸੁਨੱਖਾ ਨੌਜਵਾਨ ਸੀ। ਜਮੀਨ ਜਾਇਦਾਦ ਚੰਗੀ ਹੋਣ ਕਰਕੇ ਉਹ ਕਾਲਜ ਬੁਲਟ ਤੇ ਆਇਆ ਜਾਇਆ ਕਰਦਾ ਸੀ। ਕਾਲਜ ਦੇ ਵਿੱਚ ਜੀਤੇ ਦੀ ਦੋਸਤੀ ਕੁਝ ਗਲਤ ਮੁੰਡਿਆ ਨਾਲ ਹੋ ਗਈ। ਉਹ ਗਲਤ ਸੰਗਤ ਵਿੱਚ ਰਲ ਕੇ ਨਸ਼ੇ ਕਰਨ ਲੱਗ ਪਿਆ। ਘਰੋ ਜਿੰਨੇ ਪੈਸੇ ਮੰਗਣੇ ਬਾਪ ਨੇ ਦੇ ਦੇਣੇ। ਪਹਿਲੋ ਪਹਿਲ ਤਾ ਉਹ ਘਰੋ ਪੈਸੇ ਮੰਗ ਕੇ ਆਪਣਾ ਨਸ਼ਾ ਪੂਰਾ ਕਰਦਾ ਰਿਹਾ ਜਦੋ ਬਾਪ ਨੇ ਪੈਸਿਆ ਤੋ ਜਵਾਬ ਦਿੱਤਾ ਤਾਂ ਉਸ ਨੇ ਆਪਣਾ ਬੁਲਟ ਵੇਚ ਕੇ ਕੁਝ ਦਿਨ ਹੋਰ ਨਸੇ ਦਾ ਪ੍ਰਬੰਧ ਕਰ ਲਿਆ। ਬਾਪ ਨੂੰ ਜਦੋ ਜੀਤੇ ਬਾਰੇ ਪਤਾ ਲੱਗਿਆ ਉਦੋ ਤੱਕ ਜੀਤਾ ਪੱਕਾ ਨਸੇੜੀ ਬਣ ਚੁੱਕਾ ਸੀ। ਚਿੰਤਾ ਵਿੱਚ ਡੁੱਬੇ ਮਾਪਿਆਂ ਨੇ ਜੀਤੇ ਨੂੰ ਸਮਝਾਉਣ ਲਈ ਉਸ ਦੇ ਮਾਮੇ ਨਾਨੇ ਵੀ ਸੱਦੇ ਪਰ ਜੀਤੇ ਦਾ ਪਿੱਛੇ ਮੁੜਨਾ ਹੁਣ ਮੁਸਕਿਲ ਸੀ। ਜੀਤੇ ਦੇ ਮਾਪਿਆ ਨੇ ਰਿਸ਼ਤੇਦਾਰਾਂ ਦੇ ਕਹਿਣ ਤੇ ਜੀਤੇ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਗਰੀਬ ਘਰ ਦੀ ਕੁੜੀ ਦੇਖ ਕੇ ਜੀਤੇ ਦਾ ਵਿਆਹ ਕਰ ਦਿੱਤਾ ਗਿਆ। ਕੁੜੀ ਦੇ ਘਰਦਿਆਂ ਨੂੰ ਨਸ਼ੇ ਦਾ ਪਤਾ ਹੋਣ ਦੇ ਬਾਵਜੂਦ ਵੀ ਉਹਨਾ ਇਹ ਸੋਚ ਕੇ ਵਿਆਹ ਕਰ ਦਿੱਤਾ ਕਿ ਆਪੇ ਵਿਆਹ ਤੋਂ ਬਾਅਦ ਹੌਲੀ-ਹੌਲੀ ਨਸ਼ਾ ਛੱਡ ਜਾਉ ਅਤੇ ਮੁੰਡੇ ਦੇ ਘਰਦਿਆਂ ਨੇ ਇਹ ਸੋਚ ਕੇ ਵਿਆਹ ਦਿੱਤਾ ਕਿ ਜਦੋ ਬੇਗਾਨੀ ਧੀ ਆਈ ਆਪੇ ਸੁਧਾਰ ਲਵੇਗੀ। ਸਮਝ ਨਵੀਂ ਆਈ ਕਿ ਉਸ ਬੇਗਾਨੀ ਧੀ ਕੋਲ ਅਜਿਹੀ ਕਿਹੜੀ ਜਾਦੂ ਦੀ ਛੜੀ ਸੀ, ਜਿਸ ਨਾਲ ਜੀਤਾ ਨਸਾ ਛੱਡ ਵਧੀਆ ਇਨਸ਼ਾਨ ਬਣ ਜਾਵੇਗਾ। ਦੋਨੋ ਪਰਿਵਾਰਾਂ ਦੇ ਲਏ ਫੈਸਲਿਆਂ ਵਿੱਚ ਉਹ ਵਿਚਾਰੀ ਬੇਗਾਨੀ ਧੀ ਬਿਨਾ ਗਲਤੀ ਕੀਤੇ ਉਮਰ ਕੈਦ ਦੀ ਸਜਾ ਭੁਗਤਣ ਲਈ ਤਿਆਰ ਬੈਠੀ ਸੀ।

ਅਰਸ਼ਪ੍ਰੀਤ ਸਿੱਧੂ-9478622509

ਸਜਾ - ਅਰਸ਼ਪ੍ਰੀਤ ਸਿੱਧੂ

ਕਦੀ ਕਦੀ ਇਨਸ਼ਾਨ ਨੂੰ ਉਨ੍ਹਾਂ ਗੁਨਾਹਾਂ ਦੀ ਸਜਾ ਭੁਗਤਣੀ ਪੈਦੀ ਹੈ ਜਿਹੜੇ ਉਸਨੇ ਕਰੇ ਵੀ ਨਹੀਂ ਹੁੰਦੇ। ਜੀਤੇ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਸੀ ਪਰ ਔਲਾਦ ਦਾ ਸੁੱਖ ਸਾਇਦ ਉਸਦੀ ਕਿਸਮਤ ਵਿੱਚ ਰੱਬ ਲਿਖਣਾ ਭੁੱਲ ਗਿਆ ਸੀ। 100 ਕਿਲਿਆ ਦਾ ਮਾਲਕ ਜੀਤਾ ਬਹੁਤ ਸੋਹਣੀ ਜਿੰਦਗੀ ਬਤੀਤ ਕਰਦਾ ਸੀ। ਵਿਆਹ ਤੋਂ ਪੰਜ ਵਰ੍ਹਿਆ ਮਗਰੋਂ ਵੀ ਜਦੋਂ ਜੀਤੇ ਦੇ ਕੋਈ ਔਲਾਦ ਨਾ ਹੋਈ ਤਾਂ ਘਰ ਦਿਆ ਨੇ ਜੀਤੇ ਦੇ ਸਾਲੀ ਨਾਲ ਉਸਦਾ ਦੂਸਰਾ ਵਿਆਹ ਕਰ ਦਿੱਤਾ, ਔਲਾਦ ਉਸਦੇ ਵੀ ਨਾ ਹੋਈ। ਜੀਤੇ ਦੀ ਘਰਵਾਲੀ ਆਪਣੀ ਭਤੀਜੀ ਦਾ ਸਾਕ ਲੈ ਆਈ। ਇੱਕ 17 ਵਰ੍ਹਿਆ ਦੀ ਕੁੜੀ ਜਮੀਨ ਦੇ ਲਾਲਚ ਨੂੰ ਆਪਣੇ ਹੀ ਫੁੱਫੜ ਦੇ ਨਾਲ ਵਿਆਹ ਦਿੱਤੀ ਗਈ। ਵਿਆਹ ਤੋਂ ਸਾਲ ਬਾਂਅਦ ਜੀਤਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਿਆ। 18 ਵਰ੍ਹਿਆਂ ਵਿੱਚ ਉਸ ਛੋਟੀ ਜਿਹੀ ਕੁੜੀ ਨੇ ਵਿਆਹ ਤੇ ਵਿਧਵਾ ਦੋਨੋ ਰਿਸ਼ਤੇ ਨਿੱਭਾ ਲਏ। ਫਿਰ ਉਹ ਕੁੜੀ ਆਪਣੇ ਭਰਾ ਦੇ ਪੁੱਤਰ ਨੂੰ ਗੋਦ ਪਾ ਲਿਆਈ। ਜਦੋਂ ਉਹ ਪੁੱਤਰ ਵੱਡਾ ਹੋਇਆ ਤਾ ਨਸ਼ਿਆ ਵਿੱਚ ਪੈ ਗਿਆ। ਜਦੋਂ ਉਹ 30 ਵਰ੍ਹਿਆਂ ਦੀ ਹੋਈ ਤਾ ਉਸਦਾ ਪੁੱਤਰ ਨਸ਼ਿਆ ਕਾਰਨ ਮਰ ਗਿਆ। ਹੁਣ ਉਹ ਵਿਚਾਰੀ ਇੱਕਲੀ 2 ਕਿਲਿਆ ਦੇ ਘਰ ਵਿੱਚ 100 ਕਿਲਿਆ ਨੂੰ ਸੰਭਾਲਦੀ ਹੋਈ ਨਾ ਕੀਤੀ ਗਲਤੀ ਦੀ ਸਜਾ ਭੁਗਤ ਰਹੀ ਹੈ। ਜਮੀਨ ਦੇ ਲਾਲਚ ‘ਚ ਅੰਨੇ ਹੋਏ ਲੋਕਾਂ ਨੇ ਕਿੰਨੀਆ ਜਿੰਦਗੀਆਂ ਨੂੰ ਬਿਨਾਂ ਕੀਤੇ ਗੁਨਾਹਾਂ ਦੀ ਸਜਾ ਸੁਣਾ ਦਿੱਤੀ।

ਅਰਸ਼ਪ੍ਰੀਤ ਸਿੱਧੂ ਸੰਪਰਕ:-94786-22509

ਗੁਰਤੇਜ ਵੀਰ ਨੂੰ ਯਾਦ ਕਰਦਿਆਂ - ਅਰਸ਼ਪ੍ਰੀਤ ਸਿੱਧੂ

ਭੈਣ ਦਾ ਸੋਹਣਾ ਵੀਰਾ ਤੇ ਮਾਂ ਦੀ ਅੱਖ ਦਾ ਤਾਰਾ ਸੀ
ਭੋਲੀ ਭਾਲੀ ਸੂਰਤ ਤੇਰੀ ਜਚਦਾ ਪੱਗ ਨਾਲ ਸਰਦਾਰਾ ਸੀ
ਹੰਝੂ ਕੇਰਦੀ ਅੱਜ ਮਾਂ ਫਿਰਦੀ ਏ ਜਿਸਦਾ ਤੂੰ ਹੀ ਸਹਾਰਾ ਸੀ
ਬਾਪ ਤੇਰਾ ਅੱਜ ਹਾਰ ਗਿਆ ਬਣ ਗਿਆ ਸਭ ਦਾ ਵਿਚਾਰਾ ਸੀ
ਸੁੰਨਾ ਕਰ ਗਿਆ ਜਹਾਨ ਤੂੰ ਉਨ੍ਹਾਂ ਦਾ, ਰੋਇਆ ਕੱਲਾ-ਕੱਲਾ ਤਾਰਾ ਸੀ
ਸਭ ਮਿਲਦੇ ਰਿਸਤੇ ਦੁਨੀਆ ਤੇ ਨਾ ਮਿਲਣ ਪੁੱਤਰ ਦੁਬਾਰਾ ਜੀ
ਦਿਖਦਾ ਹੁਣ ਵੀ ਖੜ੍ਹਾ ਵਾਡਰ ਤੇ ਲਗਦਾ ਵਰਦੀ ‘ਚ ਬਹੁਤ ਪਿਆਰਾ ਸੀ
ਕੱਚੀ ਕਲੀ ਦਾ ਫੁਲ ਸੀ ਵੀਰਿਆ ਨਾ ਖਿਲਨਾ ਇਹ ਦੁਬਾਰਾ ਜੀ    
ਮੁੜਿਆ ‘ਗੁਰਤੇਜ ਸਿਆਂ’ ਇਕ ਵਾਰ ਫਿਰ ਤੂੰ ਮਾਂ ਦਾ ਇਹੀ ਬੁਲਾਰਾ ਸੀ
‘ਵੀਰੇ ਵਾਲਾ’ ਰੋਂਦਾ ਸਾਰਾ ਕਿਉਂ ਕਰ ਗਿਆ ਪੁੱਤਰਾਂ ਕਿਨਾਰਾ ਸੀ
ਰੋਂਦਾ ਦੇਖਿਆ ਮੈਂ ਰੱਬ ਵੀ ਤੇਰੀ ਮੌਤੇ ਤੇ ਲਿਆ ਬਾਰਸ਼ ਦਾ ਜਿਸਨੇ ਸਹਾਰਾ ਸੀ।

ਅਰਸ਼ਪ੍ਰੀਤ ਸਿੱਧੂ ਸੰਪਰਕ:-94786-22509