Baljinder Kaur Shergill

ਸੁਣ ਪੁਕਾਰ - ਬਲਜਿੰਦਰ ਕੌਰ ਸ਼ੇਰਗਿੱਲ

ਸੁਣ ਪੁਕਾਰ ਪੰਡਤਾਂ ਦੀ,
ਉੱਠੇ ਮੇਰੇ ਦਾਤਾਰ।
 
ਤੁਰੇ ਦਿੱਲੀ ਵੱਲ ਨੂੰ ,
ਮੇਰੀ ਸੱਚੀ ਸਰਕਾਰ |

"ਹਿੰਦ ਦੀ ਚਾਦਰ" ਪਾਤਸ਼ਾਹ,
ਪਹੁੰਚੇ ਦਿੱਲੀ ਦਰਬਾਰ।

ਰੱਬੀ ਰੂਪ ਸੀ ਮੁੱਖ 'ਤੇ,
ਜੋ ਸਭ ਦੇ ਕਰਤਾਰ |

ਆਪਣਾ ਸੀਸ ਕਟਵਾ ਲਿਆ,
ਜਾਵਾਂ ਮੈਂ ਬਲਿਹਾਰ |

ਹਿੰਦੂ ਧਰਮ ਬਚਾ ਲਿਆ,
ਮੇਰੇ ਸਿਰਜਣਹਾਰ |

ਐਸਾ ਸਾਕਾ ਨਹੀਂ ਹੋਇਆ,
ਸਾਰੇ ਵਿਚ ਜਹਾਨ |

''ਬਲਜਿੰਦਰ'' ਰੂਹਾਂ ਕੰਬੀਆਂ
ਜਾਵਾਂ ਮੈਂ ਕੁਰਬਾਨ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ |
9878519278

ਬਾਬਾ ਨਾਨਕਾ - ਬਲਜਿੰਦਰ ਕੌਰ ਸ਼ੇਰਗਿੱਲ

ਆਇਆ ਪੀਰ,
ਜਗਤ ਨੂੰ ਤਾਰਣ
ਪ੍ਰਗਟ ਹੋਇਆ, ਬਾਬਾ ਨਾਨਕਾ।


ਰੱਬੀ ਰੂਪ,
ਹੈ ਬਨਵਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਦਾਇਆ ਧਾਰੀ,
ਕਲਯੁਗ ਦਾ ਹੈ ਅਵਤਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।


ਮਹਿਤਾ ਕਾਲੂ, ਘਰ ਪੈਦਾ ਹੋਇਆ,
ਨੂਰ ਇਲਾਹੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਤਿ੍ਰਪਤਾ ਦੀ ਕੁੱਖ ਹੈ,
ਭਾਗਾਂ ਵਾਲੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਮੋਦੀਖਾਨੇ ਬੈਠ ਕੇ,
ਤੇਰਾਂ-ਤੇਰਾਂ ਜਾਵੇ, ਤੋਲੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਵੇਈ ਨਦੀ ’ਚ, ਟੁੱਭੀ ਮਾਰੀ,
ਸੱਚ ਖੰਡ ਗਏ, ਬਨਵਾਰੀ,
ਪ੍ਰਗਟ ਹੋਆਂ, ਬਾਬਾ ਨਾਨਕਾ,


ਤਿੰਨ ਦਿਨਾਂ ਬਾਅਦ, ਪ੍ਰਗਟ ਹੋਏ,
ਤੱਪ ਕੀਤਾ, ਫਿਰ ਨਿੰਰਕਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।


ਵੱਲ ਆਉਂਦਾ, ਦੂਰੋਂ ਪੱਥਰ ਭਾਰੀ,  
ਇੱਕ ਹੱਥ ਰੋਕਿਆ, ਕਰ ਬਨਵਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਸੁੱਟਿਆ ਪੱਥਰ, ਵਲੀ ਕੰਧਾਰੀ,
ਅੰਤ ਚਰਨੀਂ, ਪੈ ਗਿਆ ਸੀ ਹੰਕਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਚਾਰ ਦਿਸ਼ਾਵਾਂ ਦੀ, ਕਰ ਉਦਾਸੀ,
ਸਾਰੀ ਖਲਕਤ, ਸੀ ਤਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਭਰਮ ਭੁਲੇਖੇ ਮਿਟਾ ਕੇ,
ਸੱਚਾ ਸੌਦਾ ਕੀਤਾ ਬਨਵਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਕਰ ਲੱਤਾਂ ਬੈਠਾ, ਬਾਬਾ ਮਸੀਤ ਵਿਚ,
ਮੱਕਾ ਘੁੰਮਿਆ ਕਈ ਵਾਰੀ।
ਪ੍ਰਗਟ ਹੋਇਆ, ਬਾਬਾ ਨਾਨਕਾ।
ਪ੍ਰਗਟ ਹੋਇਆ, ਬਾਬਾ ਨਾਨਕਾ।
 
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278  

ਪ੍ਰਭਾਤ ਫੇਰੀ - ਬਲਜਿੰਦਰ ਕੌਰ ਸ਼ੇਰਗਿੱਲ

ਪ੍ਰਭਾਤ ਫੇਰੀ ਆਈ ਹੈ

ਜਾਗੋਂ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ,
ਉੱਠੋਂ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।

ਨਿਸ਼ਾਨ ਸਾਹਿਬ ’ਤੇ ਫੁੱਲਮਾਲਾ ਪਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।
ਘੰਟੀ ਵਜਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।

ਛੈਣੇ ਛਣਕਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।
ਢੋਲਕੀ ਵਜਾ ਸ਼ਬਦ ਸੁਣਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।

ਧਿਆਨ ਲਗਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।
ਸਤਿਨਾਮ, ਸਤਿਨਾਮ, ਵਾਹਿਗੁਰੂ, ਵਾਹਿਗੁਰੂ ਬਲਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।

ਬਾਬਾ ਨਾਨਕ ਨੂੰ ਬਲਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ,
ਸੰਗਤ ’ਚ ਫੇਰਾ ਪਾਓ ਬਾਬਾ ਜੀ, ਪ੍ਰਭਾਤ ਫੇਰੀ ਆਈ ਹੈ।

ਦਰਸ਼ ਦਿਖਾਓ ਬਾਬਾ ਜੀ, ਪ੍ਰਭਾਤ ਫੇਰੀ ਆਈ ਹੈ।
ਘਰ 'ਚ ਫੇਰਾ ਪਾਓ  ਬਾਬਾ ਜੀ, ਪ੍ਰਭਾਤ ਫੇਰੀ ਆਈ ਹੈ ।

ਸੰਗਤ ਅੰਦਰ ਰਬਾਬ ਵਜਾਓ ਬਾਬਾ ਜੀ, ਪ੍ਰਭਾਤ ਫੇਰੀ ਆਈ ਹੈ,
ਜਵੀਨ ਸਫ਼ਲਾ ਕਰਾਓ ਬਾਬਾ ਜੀ, ਪ੍ਰਭਾਤ ਫੇਰੀ ਆਈ ਹੈ।

ਜਾਗੋਂ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।
ਉੱਠੋਂ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।
ਪ੍ਰਭਾਤ ਫੇਰੀ ਆਈ ਹੈ, ਪ੍ਰਭਾਤ ਫੇਰੀ ਆਈ ਹੈ।

ਬਲਜਿੰਦਰ ਕੌਰ ਸ਼ੇਰਗਿੱਲ
9878519278
ਮੁਹਾਲੀ   

ਰੌਸ਼ਨੀ ਦਾ ਤਿਉਹਾਰ - ਬਲਜਿੰਦਰ ਕੌਰ ਸ਼ੇਰਗਿੱਲ

ਆਇਆ ਰੌਸ਼ਨੀ ਦਾ ਤਿਉਹਾਰ,
ਜਗਮਗ ਕਰਿਆ ਸੰਸਾਰ,
ਚਿਰਾਗ ਭਰੇ ਤੇਲ ਦੇ ਨਾਲ,
ਸੰਗ ਬੱਤੀ, ਵੀ ਤਿਆਰ,
ਤੀਲੀ ਜਲ ਉੱਠੀ ਉਜਾਲੇ ਨਾਲ,
ਆਇਆ ਰੌਸ਼ਨੀ ਦਾ ਤਿਉਹਾਰ।

ਘਰ-ਘਰ ਲੱਗੀਆਂ, ਲੜੀਆਂ ਬੇਸ਼ੁਮਾਰ,
ਹਰ ਚਿਹਰੇ ਤੇ ਮੁਸਕਾਨ, ਰੌਣਕਾਂ ਲੱਗੀਆਂ ਬਾਜ਼ਾਰ,
ਜਦ 14 ਸਾਲ ਦਾ ਬਨਵਾਸ ਕੱਟਕੇ,
ਸ੍ਰੀ ਰਾਮ ਚੰਦਰ ਜੀ, ਲਛਮਣ ਤੇ ਸੀਤਾ ਪਹੁੰਚੇ ਨਾਲ,
ਅਯੋਧਿਆ ’ਚ ਦੀਪਮਾਲਾ ਕੀਤੀ, ਦੇਸੀ ਘੀ ਦੇ ਨਾਲ,
ਆਇਆ ਰੌਸ਼ਨੀ ਦਾ ਤਿਉਹਾਰ।


ਛੇਵੀਂ ਪਾਤਸ਼ਾਹੀ, ਗੁਰੂ ਹਰਿਗੋਬਿੰਦ ਸਿੰਘ ਜੀ,
ਗਵਾਲੀਅਰ ਦੇ ਕਿਲ੍ਹੇ ’ਚ, ਰਿਹਾਅ ਕਰਵਾ,
ਪਹੁੰਚੇ 52 ਰਾਜਿਆਂ ਨਾਲ (ਅੰਮਿ੍ਰਤਸਰ) ਦਰਬਾਰ ਸਾਹਿਬ,
ਫਿਰ ਇਸ ਧਰਤ ਨੂੰ ਦੀਵਿਆਂ ਦੀ ਲੋਅ ਨੇ ਲਿਆ ਰੁਸ਼ਨਾ,
ਆਇਆ ਰੌਸ਼ਨੀ ਦਾ ਤਿਉਹਾਰ।

ਇਸ ਪਵਿੱਤਰ ਤਿਉਹਾਰ ’ਤੇ, ਸਭ ਨੂੰ ਹੁੰਦਾ ਬੜਾ ਚਾਅ,
ਨਵੇਂ-ਨਵੇਂ ਕੱਪੜੇ ਪਾਉਂਦੇ, ਇੱਕ ਦੂਜੇ ਨੂੰ ਤਹੋਫੇ ਦਿੰਦੇ ਬੇਸ਼ੁਮਾਰ,
ਸ਼ਾਮ ਵੇਲੇ ਮਾਂ ਲਕਸ਼ਮੀ ਤੇ ਗਣੇਸ਼ ਦੀ, ਪੂਜਾ ਕਰ ਲੈਂਦੇ ਆਸ਼ਰੀਵਾਦ,  
ਰਾਤੀਂ ਆਤਿਸ਼ਬਾਜ਼ੀ ਹੁੰਦੀ,
ਪਟਾਕੇ ਫੁੱਲ ਚੱੜੀਆਂ ਚੱਲਦੀਆਂ, ਜ਼ੋਰਾਂ ਸ਼ੋਰਾਂ ਨਾਲ,
ਆਇਆ ਰੌਸ਼ਨੀ ਦਾ ਤਿਉਹਾਰ।

ਰੱਬਾ ਹਰ ਘਰ, ਖੁਸ਼ੀਆਂ ਖੇੜੇ ਆਵਣ,
ਹਰ ਵਿਹੜੇ ਰੰਗੋਲੀ ਨੇ, ਰੰਗ ਬਿਖੇਰੇ ਹੋਵਣ,
ਬਲਜਿੰਦਰ ਦੀਵੇ ਹਨੇਰੇ, ਦੂਰ ਭਜਾਵੇ,
ਹਰ ਕੋਨਾ ਖੁਸ਼ੀਆਂ ਨਾਲ ਭਰ ਜਾਵੇ,
ਬਰਕਤਾਂ ਦੇ ਲੱਗ ਜਾਣ ਭੰਡਾਰ,
ਆਇਆ ਰੌਸ਼ਨੀ ਦਾ ਤਿਉਹਾਰ,
ਆਇਆ ਰੌਸ਼ਨੀ ਦਾ ਤਿਉਹਾਰ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278   

ਮਾਂ ਸ਼ੇਰਾਂ ਵਾਲੀਏਂ - ਬਲਜਿੰਦਰ ਕੌਰ ਸ਼ੇਰਗਿੱਲ

ਨੀਂ ਮਾਂ ਸ਼ੇਰਾਂ ਵਾਲੀਏਂ, ਨੀਂ ਮਾਂ ਮੇਹਰਾਂ ਵਾਲੀਏਂ
ਨੰਗੇਂ ਨੰਗੇ ਪੈਰੀਂ, ਤੇਰੇ ਮੰਦਰਾਂ ਨੂੰ ਆਵਾਂ ਮੈਂ,
ਲੈ ਕੇ ਲਾਲ ਚੁੰਨਰੀ, ਭੇਟਾਂ ਤੇਰੀਆਂ ਗਾਵਾਂ ਮੈਂ,
ਹੱਥ ਫੜ ਝੰਡਾ, ਜੈਕਾਰੇ ਵੀ ਲਾਵਾਂ ਮੈਂ,
ਨੀਂ ਮਾਂ ਸ਼ੇਰਾਂ ਵਾਲੀਏਂ........  

ਪੌੜੀ ਪੌੜੀ ਚੜ੍ਹ, ਜੈ ਮਾਤਾ ਦੀ ਕਰਦੀ ਆਵਾਂ ਮੈਂ,
ਖੋਲ੍ਹ ਦਰਵਾਜੇ, ਚਰਨਾਂ ’ਚ ਲਾ ਲੈ ਮਾਂ,
ਸ਼ੇਰ ਤੇ ਸਵਾਰ ਹੋ ਕੇ, ਦਰਸ਼ ਦਿਖਾ ਜਾ ਮਾਂ,
ਨੀਂ ਮਾਂ ਸ਼ੇਰਾਂ ਵਾਲੀਏਂ........

ਦੁੱਖੀਆਂ ਦੇ ਦੁੱਖ, ਹਰ ਪਹਾੜਾਂ ਵਾਲੀਏ ,
ਕਿਰਪਾ ਦੇ ਸਾਗਰ, ਭਰ ਨੈਣਾਂ ਵਾਲੀਏ,
ਗ਼ਲਤੀਆਂ ਹੋਈਆਂ, ਮਾਫ਼ ਕਰ ਜੋਤਾਂ ਵਾਲੀਏ,
ਸਭ ਘਰੀਂ ਸੁੱਖ ਸਾਂਦ, ਕਰ ਅੰਬੇ ਰਾਣੀਏ
ਨੀਂ ਮਾਂ ਸ਼ੇਰਾਂ ਵਾਲੀਏਂ........

ਬੱਚਿਆਂ ਦੀ ਸੁਣ ਲੈ ਪੁਕਾਰ ਸ਼ੇਰਾਂਵਾਲੀਏ,
ਸਾਡੀ ਵੀ ਫੜ ਲੈ ਬਾਂਹ ਮੇਹਰਾਂ ਵਾਲੀਏ,
ਇਕੋਂ ਤੱਕਿਆਂ ਸਹਾਰਾਂ, ਤੇਰਾ ਜੋਤਾਂ ਵਾਲੀਏ,
ਨੀਂ ਮਾਂ ਸ਼ੇਰਾਂ ਵਾਲੀਏਂ........
   
ਨੈਣਾਂ ਤੇਰਿਆਂ ਦੀ ਦੀਦ, ਜਗ ਤਾਰਣ ਵਾਲੀਏਂ
ਤੇਰੀ ਗਲਵੱਕੜੀ ਦੀ, ਪਿਆਸੀ ਪੌਣਾਂ ਹਾਰੀਏ,
ਉੱਚੇ ਉੱਚੇ ਪਹਾੜਾਂ ’ਚ, ਮੰਦਰ ਤੇਰਾ ਗੁਫ਼ਾਵਾਂ ਵਾਲੀਏ,
ਪਿੱਪਲਾਂ ਦੇ ਪੱਤਿਆਂ ’ਤੇ ਝੂਲੇ ਝੂੱਲਣ ਸ਼ੇਰਾਂਵਾਲੀਏ,
ਕੰਜਕਾਂ ’ਚ ਦਿਖੇ ਰੂਪ ਮਹਾਂਰਾਣੀਏ,
ਨੀਂ ਮਾਂ ਸ਼ੇਰਾਂ ਵਾਲੀਏਂ........

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਘਰ-ਘਰ ਆਈ ਸਾਂਝੀ ਮਾਤਾ - ਬਲਜਿੰਦਰ ਕੌਰ ਸ਼ੇਰਗਿੱਲ
ਭਾਰਤ ਵਿਚ ਸਾਂਝੀ ਮਾਤਾ ਦਾ ਤਿਉਹਾਰ ਬੜੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੁਰਖਾਂ ਤੋਂ ਚੱਲਦਾ ਆ ਰਿਹਾ ਹੈ।
ਇਹ ਤਿਉਹਾਰ ਨਵਰਾਤੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਘਰ-ਘਰ ਵਿਚ ਮਾਤਾ ਸਾਂਝੀ ਨੂੰ ਕੰਧ ’ਤੇ ਲਗਾਇਆ ਜਾਂਦਾ ਹੈ। ਭਾਵੇਂ ਸ਼ਹਿਰਾਂ ਵਿਚ ਇਸ ਤਿਉਹਾਰ ਦੀ ਬਹੁਤੀ ਜਾਣਕਾਰੀ ਨਹੀਂ ਹੈ ਪਰ ਪਿੰਡਾਂ ਵਿਚ ਇਹ ਤਿਉਹਾਰ ਅੱਜ ਵੀ ਉਨ੍ਹੇ ਹੀ  ਚਾਅ ਨਾਲ ਮਨਾਇਆ ਜਾਂਦਾ ਹੈ। ਜਿਵੇਂ ਅੱਜ ਤੋਂ ਦਹਾਕੇ ਪਹਿਲਾ ਮਨਾਇਆ ਜਾਂਦਾ ਸੀ। ਪੰਜਾਬ ਵਿਚ ਬੱਚੇ ਆਪਣੀ ਮਾਂ ਜਾਂ ਸਮੇ ਸਬੰਧੀਆਂ ਤੀ ਦੀ ਮਦਦ ਨਾਲ ਮਾਤਾ ਸਾਂਝੀ ਦੀ ਮੂਰਤ ਨੂੰ ਮੋਰ, ਚਿੜੀਆਂ, ਚੰਦ, ਤਾਰੇ ਤੇ ਮਿੱਟੀ ਦੇ ਪੱਤੇ, ਇੰਨ ਬਿਨ ਨੱਕ, ਬੁਲ, ਮਾਤਾ ਦਾ ਮੂੰਹ, ਗਹਿਣੇ ਬਣਾ ਕੇ ਪਹਿਲਾਂ ਹੀ ਤਿਆਰ ਕਰ ਸੁੱਕਾ ਕੇ ਰੱਖ ਲੈਂਦੇ ਹਨ। ਫਿਰ ਨਵਰਾਤਿਆਂ ਦੇ ਇੱਕ ਦਿਨ ਪਹਿਲਾਂ ਸ਼ਾਮ ਵੇਲੇ ਮਾਤਾ ਸਾਂਝੀ ਨੂੰ ਕੰਧ ’ਤੇ ਗੋਹਾ ਲਗਾ ਕੇ ਲਗਾਈ ਜਾਂਦੀ ਹੈ। ਸਾਂਝੀ ਲਗਾਉਣ ਤੋਂ ਬਾਅਦ ਮਾਤਾ ਸਾਂਝੀ ਦੀ ਜਾਂ ਬਰੋਟੇ ਦੇ ਹੇਠਾਂ ਮਿੱਟੀ ਦੇ ਕੁੱਜੇ ਜਾਂ ਭੁੰਜੇ ਹੀ ਮਿੱਟੀ ਦੀ ਕਿਆਰੀ ਬਣਾ ਕਿ ਜੌਂਅ ਬੀਜੇ ਜਾਂਦੇ ਹਨ। ਜੌਂਅ ਬੀਜਣ ਤੋਂ ਬਾਅਦ ਜੌਂਆਂ ਨੂੰ ਪੱਤਿਆਂ ਨਾਲ ਢੱਕ ਦਿੱਤਾ ਜਾਂਦਾ ਹੈ। ਮਾਤਾ ਸਾਂਝੀ ਦੀ ਪੂਜਾ ਦੁਸਹਿਰੇ ਤੋਂ ਪਹਿਲਾਂ ਨੌ ਨਵਰਾਤਿਆਂ ਦੌਰਾਨ ਕੀਤੀ ਜਾਂਦੀ ਹੈ। ਭਾਵ ਕਿ ਨੌ ਦਿਨ ਮਾਤਾ ਸਾਂਝੀ ਦੀ ਪੂਜਾ ਕੀਤੀ ਜਾਂਦੀ ਹੈ।  ਮਾਤਾ ਸਾਂਝੀ ਅੱਗੇ ਆਪਣੀ ਮਨੋਕਾਮਨਾ ਰੱਖ ਔਰਤਾਂ ਜਾਂ ਕੁੜੀਆਂ ਸ਼ਰਧਾ ਨਾਲ ਆਰਤੀ ਪੂਜਾ ਕਰਦੀਆਂ ਹਨ। ਇਸ ਤਰ੍ਹਾਂ ਮਾਤਾ ਸਾਂਝੀ ਦੇ ਤਿਉਹਾਰ ਦੀ ਸ਼ੁਰੂਆਤ ਹੋ ਜਾਂਦੀ ਹੈ।
ਇਹਨਾਂ ਨੌ ਨਰਾਤਿਆਂ ਦੌਰਾਨ ਕੁੜੀਆਂ ਮਾਤਾ ਸਾਂਝੀ ਅੱਗੇ ਹਰ ਰੋਜ ਮੱਥਾ ਟੇਕਦੀਆਂ ਹਨ, ਜੌਆਂ ਨੂੰ ਪਾਣੀ ਦਿੰਦੀਆਂ ਹਨ। ਪੂਜਾ ਲਈ ਦੀਵਾ ਜਲਾ ਕਿ ਸ਼ਾਮ ਵੇਲੇ ਫ਼ਲ ਲੈ ਪੂਜਾ ਵੀ ਕਰਦੀਆਂ ਹਨ। ਇਸ ਤਰ੍ਹਾਂ ਸਾਂਝੀ ਨੂੰ ਜਗਾਇਆ ਜਾਂਦਾ ਹੈ। ਆਰਤੀ ਦੇ ਬਾਅਦ ’ਚ ਪ੍ਰਸ਼ਾਦ ਵਿੱਚ ਫ਼ਲ ਜਾਂ ਪਜ਼ੀਰੀ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਇਹ ਸਿਲਸਿਲਾ ਲਗਾਤਾਰ ਨੌ ਨਰਾਤਿਆਂ ’ਚ ਚੱਲਦਾ ਹੈ। ਆਰਤੀ ਦੌਰਾਨ ਔਰਤਾਂ ਜਾਂ ਕੁੁੜੀਆਂ ਵੱਲੋਂ ਗਾਇਆ ਜਾਣ ਵਾਲੇ ਵੱਖ ਵੱਖ ਇਹ ਗੀਤ..........
ਉੱਠ ਨੀ ਸਾਂਝੀਏ ਕੁੰਡਾ ਖੋਲ੍ਹ
ਕੁੜੀਆਂ ਆਈਆਂ ਤੇਰੇ ਕੋਲ॥
ਉੱਠ ਉੱਠ ਮੇਰੀ ਸਾਂਝੀ ਬਰੋਟੇ ਕੋਲ
ਮੈਂ ਖੜ੍ਹੀ ਤੇਰੇ ਪੂਜ਼ਨ ਕੋ॥
ਪੂਜ ਪੁਜਾਈ ਕਿਆ ਕੁਝ ਲਿਆਈ
ਸੱਤ ਭਤੀਜੇ 16 ਮੇਰੇ ਭਾਈ ॥
ਸਾਂਝੀ ਤਾਂ ਮੰਗਦੀ ਹੈ ਹਰੇ ਪੀਲੇ ਗਹਿਣੇ
ਮੈਂ ਕਿਥੋਂ ਲਿਆਂਵਾਂ ਜੀ, ਹਰੇ ਪੀਲੇ ਗਹਿਣੇ॥
ਸਾਂਝੀ ਤਾਂ ਮੰਗਦੀ ਲਾਲ ਲਾਲ ਚੁੰਨਰੀ,
ਮੈਂ ਕਿਥੋਂ ਲਿਆਂਵਾਂ ਜੀ ਲਾਲ ਲਾਲ ਚੁੰਨਰੀ॥

ਅਨੋਖਾ ਨੂਮਨਾ :   ਊਨ ਤੇ ਚੂੜੀਆਂ ਦੀਆਂ ਟੋਕਰੀਆਂ - ਬਲਜਿੰਦਰ ਕੌਰ ਸ਼ੇਰਗਿੱਲ

ਊਨ ਦਾ ਨਾਂ ਸੁਣਦੇ ਹੀ ਸਰਦੀ ਦੀ ਯਾਦ ਆਉਣ ਲੱਗ ਪੈਂਦੀ ਹੈ। ਊਨ ਨਾਲ ਤਿਆਰ ਕੀਤੇ ਅਸੀਂ ਕਈ ਤਰ੍ਹਾਂ ਦੇ ਸਵਾਟਰ, ਕੋਟੀਆਂ, ਜੈਕਟਾਂ, ਮੌਜੇ, ਟੋਪੀਆਂ, ਸਾਲ, ਦਸਤਾਨੇ ਆਦਿ ਆਮ ਹੀ ਦੇਖੇ ਹੋਣੇ ਹਨ। ਪਰ ਕੀ ਕਦੇ ਤੁਸੀਂ ਚੂੜੀਆਂ ਤੇ ਊਨ ਨਾਲ ਤਿਆਰ ਕਥਤੀਆਂ ਟੋਕਰੀਆਂ ਦੇਖੀਆਂ ਹਨ, ਸ਼ਾਇਦ ਨਹੀਂ ਪਰ ਅੱਜ ਜਿਸ ਨੂਮਨੇ ਦੀ ਗੱਲ ਕਰਨ ਲੱਗੇ ਹਾਂ ਇਹ ਨੂਮਨਾ ਛੋਟੀਆਂ ਛੋਟੀਆਂ ਬੱਚੀਆਂ ਨੇ ਆਪਣੀ ਮਾਤਾ ਤੋਂ ਸਿੱਖ ਕਿ ਖੁਦ ਆਪ ਤਿਆਰ ਕੀਤੀਆਂ ਹਨ। ਇਹ ਟੋਕਰੀਆਂ ਬੱਚੀਆਂ ਨੇ ਖੇਡ-ਖੇਡ ਵਿਚ ਸਿੱਖਦੇ ਹੀ ਤਿਆਰ ਕੀਤੀਆਂ ਹਨ। ਜਿਵੇਂ ਗੁੱਡੀਆਂ ਨਾਲ ਖੇਡਦੀਆਂ ਹਨ, ਉਸ ਤਰ੍ਹਾਂ ਇਨ੍ਹਾਂ ਛੋਟੀਆਂ ਬੱਚੀਆਂ ਨੇ ਘਰ ਵਿਚ ਪਈਆਂ ਚੂੜੀਆਂ ਤੇ ਊਨ ਦੇ ਛੋਟੇ -ਛੋਟੇ ਗੋਲ਼ਿਆਂ ਨੂੰ ਇਸਤੇਮਾਲ ਕਰ ਇੱਕ ਅਨੋਖਾ ਨੂਮਨਾ ਹੀ ਤਿਆਰ ਛੱਡਿਆ। ਭਾਵੇਂ ਇਹ ਕਲਾ ਉਨ੍ਹਾਂ ਨੇ ਆਪਣੀ ਪਰਿਵਾਰ ਦੀ ਸਹਾਇਤਾ ਭਾਵ ਮਾਂ ਤੋਂ ਸਿੱਖੀ ਹੈ। ਪਰ ਛੋਟੀਆਂ ਬੱਚੀਆਂ ਨੂੰ ਕਲਾ ਤੋਂ ਮੁਖਤਾਵਰ ਹੁੰਦੇ ਦੇਖਦੇ ਹੀ ਸਾਨੰੂ ਆਪਣਾ ਸੱਭਿਆਚਾਰ ਦੀ ਯਾਦ ਆਉਣ ਲੱਗ ਪੈਂਦੀ ਹੈ। ਫਿਰ ਪਤਾ ਚੱਲਦਾ ਹੈ ਕਿ ਬੱਚਿਆਂ ਵਿਚ ਪੰਜਾਬ ਦਾ ਵਿਰਸਾ ਯਾਦ ਕਰਾਉਣ ਨਾਲ ਹੀ ਸੱਭਿਆਚਾਰ ਦੀ ਸੰਭਾਲ ਹੋ ਸਕਦੀ ਹੈ। ਇਹ ਕਲਾ ਕਿਤੇ ਸੈਂਟਰ ਜਾ ਕੇ ਸਿੱਖਣ ਦੀ ਲੋੜ ਨਹੀਂ ਘਰ ਵਿਚ ਆਪਣੇ ਮਾਤਾ ਤੇ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਨਾਲ ਸਿੱਖੀ ਜਾ ਸਕਦੀ ਹੈ।

ਦੇਖੋਂ ਖੇਡ-ਖੇਡ ਵਿਚ ਬੱਚੀਆਂ ਨੇ ਅਨੋਖਾ ਤੇ ਸੌਖਾ ਨੂਮਨਾ ਕਿੰਝ ਤਿਆਰ ਕਰ ਲਿਆ। ਇਹ ਨੂਮਨਾ ਤਿਆਰ ਕਰਨ ਲਈ ਦੋ ਚੂੜੀਆਂ ਲੈ ਕੇ ਦੋਨਾਂ ਚੂੜੀਆਂ ਨੂੰ ਇੱਕ ਦੂਜੇ ’ਚ ਪਾ ਕੇ ਸੈਂਟਰ ਬਣਾ ਲਿਆਂ ਜਾਂਦਾ ਹੈ। ਫਿਰ ਉਸ ਦੇ ਆਲੇ ਦੁਆਲੇ ਊਨ ਦੇ ਧਾਗੇ ਨੂੰ ਘੁਮਾਇਆ ਜਾਂਦਾ ਹੈ। ਧਾਗਾ ਘੁਮਾਉਂਦਿਆ ਹੀ ਇਹ ਟੋਕਰੀਆਂ ਦੀ ਸ਼ਕਲ ਤਿਆਰ ਹੋ ਜਾਂਦੀਆਂ ਹਨ। ਬੱਚੀਆਂ ਆਸਾਨ ਤੇ ਵਧੀਆਂ ਟੋਕਰੀਆਂ ਬਣਾ -ਬਣਾ ਕੇ ਸਹੇਲੀਆਂ ਨਾਲ ਘਰ-ਘਰ ਖੇਡਦੀਆਂ ਹਨ। ਇਨ੍ਹਾਂ ਬੱਚਿਆਂ ਦੀ ਕਲਾ ਦੇਖ ਪਤਾ ਚੱਲਦਾ ਹੈ ਕਿ ਬੱਚਿਆਂ ’ਚ ਕਰੇਜ ਹੈ ਕੁਝ ਕਰਨ ਦਾ। ਜੇਕਰ ਅਸੀਂ ਆਪਣੇ ਬੱਚਿਆਂ ’ਚ ਇਸ ਕਲਾ ਨੂੰ ਜਿੰਦ ਰੱਖਣਾ ਚਾਹੁੰਦੇ ਹਾਂ ਤਾਂ ਫੋਨ ਦੇ ਚੱਕਰਾਂ ’ਚ ਨਿਕਲ ਕੇ ਸਾਨੂੰ ਕੁਝ ਨਾਲ ਕੁਝ ਪਹਿਲਾਂ ਆਪ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਤਾਂ ਕਿ ਸਾਡੇ ਬੱਚੇ ਸਾਨੂੰ ਦੇਖ ਕੇ ਸਾਡੀ ਰੀਸ ਕਰਨ ਤੇ ਇਹ ਕਲਾਂ ਉਨ੍ਹਾਂ ਅੰਦਰ ਵੀ ਭਰ ਜਾਵੇ। ਭਾਵੇਂ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜੀ ਨਾਲ ਅੱਗੇ ਵਧ ਗਈ ਹੈ। ਪਰ ਜੇ ਅਸੀਂ ਕਲਾਂ ਨੂੰ ਜ਼ਿੰਦਾ ਰੱਖਣਾ ਚਾਹੁੰਦਾ ਹਾਂ ਤਾਂ ਕੁਝ ਸਮਾਂ ਕੱਢ ਆਪਣੇ ਬੱਚਿਆਂ ਨੂੰ ਕਲਾਵਾਂ ਦੇ ਬਾਰੇ ਵਿਚ ਦੱਸਾਂਗੇ ਤਾਂ ਹੀ ਅਜਿਹੀਆਂ ਕਲਾ ਜ਼ਿੰਦਾਂ ਰਹਿ ਸਕਦੀਆਂ ਹਨ।
ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਪੜ੍ਹਾਈ ਖ਼ਰਾਬ ਕਰੀਏ ਨਹੀਂ, ਜਦੋਂ ਸਾਡੇ ਕੋਲ ਛੁੱਟੀਆਂ ਹੁੰਦੀਆਂ ਹਨ, ਜਾਂ ਫਿਰ ਅਸੀਂ ਵਿਹਲੇ ਹੁੰਦਾ ਹਾਂ ਤਾਂ ਅਜਿਹੀਆਂ ਵੇਸਟ ਚੀਜ਼ਾਂ ਨੂੰ ਸੁੱਟਣ ਦੀ ਬਜਾਏ ਅਸੀਂ ਉਸ ਨੂੰ ਸਜਾਵਟ ਦੇ ਕੰਮ ’ਚ ਲਿਆ ਸਕਦੇ ਹਾਂ। ਇਸ ਵਿਚ ਨਾ ਤਾਂ ਖਰਚਾ ਹੁੰਦਾ ਹੈ ਅਤੇ ਨਾ ਹੀ ਸਾਨੰੂ ਕੋਈ ਅਲੱਗ ਤੋਂ ਟਾਇਮ ਕੱਢਣਾ ਹੰੁਦਾ ਹੈ। ਇੱਦਾਂ ਦੀ ਕਲਾ ਵੇਸਟ ਚੀਜ਼ਾਂ ਨੂੰ ਤਾਂ ਕੰਮ ’ਚ ਲਿਆਉਣ ਦੇ ਨਾਲ- ਨਾਲ ਸਜਾਵਟ ਵਿਚ ਵੀ ਚਾਰ ਚੰਨ ਲਗਾਉਂਦੀਆਂ ਹਨ। ਜਦੋਂ ਇਹ ਛੋਟੀਆਂ ਛੋਟੀਆਂ ਟੋਕਰੀਆਂ ਬੁਣੀਆਂ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਟੋਕਰੀਆਂ ਹੀ  ਆਕਰਸ਼ਿਤ ਕਰਦੀਆਂ ਹਨ। ਇਹ ਟੋਕਰੀਆਂ ਨੂੰ ਦੇਖ ਕੇ ਹਰ ਕੋਈ ਇਸ ਦੀ ਖਿੱਚ ਵੱਲ ਆਕਰਸ਼ਿਤ ਹੁੰਦਾ ਹੈ। ਹਰ ਕੋਈ ਹੱਥੀਂ ਬਣਾਈਆਂ ਚੀਜ਼ਾਂ ਨੂੰ ਦੇਖ ਉਸ ਦੇ ਬਾਰੇ ਜ਼ਰੂਰ ਪੁੱਛਦਾ ਹੈ। ਇਹ ਹੁਨਰ ਦੇ ਨਾਲ ਸਾਡੇ ਘਰ ਦੀ ਰੌਣਕ ਵੀ ਬਣਦੀਆਂ ਹਨ। ਫਿਰ ਕਿਉਂ ਨਾ ਵੇਸਟ ਚੀਜ਼ਾਂ ਨੂੰ ਸੁੱਟਣ ਦੀ ਬਜਾਇ ਇਹਨਾਂ ਨਾਲ ਅਨੋਖਾ ਦੇ ਸੌਖਾ ਨੂਮਨਾ ਤਿਆਰ ਕੀਤਾ ਜਾਵੇ। ਚਲੋਂ ਫਿਰ ਆਪੋਂ ਆਪਣੇ ਘਰ ਦੀਆਂ ਵਾਧੂ ਤੇ ਵੇਸਟ ਚੀਜ਼ਾਂ ਨੂੰ ਸੁੱਟਣ ਦੀ ਬਜਾਏ ਉਨ੍ਹਾਂ ਨੂੰ ਨਵੀਂ ਦਿੱਖ ਦੇਣ ਦੀ ਕੋਸ਼ਿਸ਼ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਇਸ ਕੰਮ ਵਿਚ ਸਾਥ ਲਿਆ ਜਾਏ।


ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278 

ਰੱਖੜੀ ਤੇ ਵਿਸ਼ੇਸ਼.......... - ਗੁੱਟ ਤੇਰੇ ਬੰਨਾ ਰੱਖੜੀ - ਬਲਜਿੰਦਰ ਕੌਰ ਸ਼ੇਰਗਿੱਲ

ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਰੱਖੜੀ ਦਾ ਤਿਉਹਾਰ ਹੈ। ਰੱਖੜੀ ਭੈਣ ਭਰਾ ਦੇ ਪਿਆਰ ਦਾ ਤਿਉਹਾਰ ਹੈ। ਸਾਰੇ ਧਰਮਾਂ ਦੇ ਲੋਕ ਇਸ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਇਹ ਤਿਉਹਾਰ ਅਗਸਤ ਮਹੀਨੇ ’ਚ ਆਉਂਦਾ ਹੈ।
ਇਹ ਤਿਉਹਾਰ ਭੈਣ-ਭਰਾ ਦੇ ਅਟੁੱਟ ਬੰਧਨ ਦਾ ਪ੍ਰਤੀਕ ਹੈ। ਹਰ ਇੱਕ ਭੈਣ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜਾਰ ਹੁੰਦਾ ਹੈ ਕਿ ਕਦੋਂ ਰੱਖੜੀ ਦਾ ਤਿਉਹਾਰ ਆਵੇ ਤੇ ਉਹ ਆਪਣੇ ਵੀਰ ਦੇ ਰੱਖੜੀ ਬੰਨੇ। ਰੱਖੜੀ ਭੈਣ ਵਲੋਂ ਆਪਣੇ ਵੀਰ ਨੂੰ ਸੱਜੀ ਬਾਂਹ ਜਾਂ ਗੁੱਟ ’ਤੇ ਧਾਗਾ ਜਾਂ ਰੱਖੜੀ ਬੰਨ ਕੇ ਮੱਥੇ ਟਿੱਕਾ ਲਗਾ ਕੇ ਫਿਰ ਮੂੰਹ ਮਿੱਠਾ ਕਰਾ ਕੇ, ਸ਼ਗਨ ਪੂਰਾ ਕਰਦੀ ਹੈ ਤੇ ਆਪਣੇ ਵੀਰ ਕੋਲੋਂ ਆਪਣੀ ਸੁਰੱਖਿਆ ਦਾ ਵਚਨ ਲੈਂਦੀ ਹੈ। ਕਿ ਜਦੋਂ ਭੈਣ ’ਤੇ ਵੀ ਸੰਕਟ ਆਵੇ ਤਾਂ ਉਸਦਾ ਵੀਰ ਉਸਦੀ ਮਦਦ ਲਈ ਤਤਪਰ ਹਾਜ਼ਰ ਹੋ ਜਾਵੇ ਤੇ ਉਸਦੀ  ਰੱਖਿਆ ਕਰੇ। ਭੈਣਾਂ ਆਪਣੇ ਵੀਰ ਦੀ ਲੰਮੀ ਉਮਰ ਦੀ ਕਾਮਨਾ ਨਾਲ ਇਹ ਪਵਿੱਤਰ ਤਿਉਹਾਰ ਮਨਾਉਂਦੀਆਂ ਹਨ।  
ਉਂਝ ਤਾਂ ਸਾਡੇ ਸਮਾਜ ’ਚ ਭਰਾ ਆਪਣੀ ਭੈਣ ਲਈ ਹਰ ਸਮੇਂ ਮਦਦ ਲਈ ਅੱਗੇ ਆਉਂਦਾ ਹੈ, ਜੋ ਕਿ ਭੈਣ ਭਰਾ ਦੇ ਪਿਆਰ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦਾ ਹੈ।  
ਇਹ ਤਿਉਹਾਰ ਸਕੀ ਭੈਣ ਤੋਂ ਇਲਾਵਾ ਧਰਮ ਦੀ ਭੈਣ ਬਣਾ ਕੇ ਵੀ ਨਿਭਾਇਆ ਜਾ ਰਿਹਾ ਹੈ। ਜਿਹਨਾਂ ਵੀਰਾਂ ਦੀਆਂ ਭੈਣਾਂ ਨਹੀਂ ਹੁੰਦੀਆਂ ਉਹ ਧਰਮ ਦੀਆਂ ਭੈਣਾਂ ਤੋਂ ਰੱਖੜੀ ਬਨਾ ਕੇ ਆਪਣੇ ਭੈਣ ਭਰਾ ਦੇ ਰਿਸ਼ਤੇ ਹੋਰ ਗੂੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਧਰਮ ਦੀ ਭੈਣ ਤੋਂ ਰੱਖੜੀ ਬਨਾ ਕੇ ਸਾਡੇ ਸਮਾਜ ਅੰਦਰ ਜੋ ਜਾਤ-ਪਾਤ, ਭੇਦ ਭਾਵ ਦੀ ਭਾਵਨਾ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਤਿਉਹਾਰ ਨੂੰ ਮਨਾਉਣ ਦੀ ਖੁਸ਼ੀ ਇੱਕ ਦੋ ਮਹੀਨੇ ਪਹਿਲਾਂ ਬਾਜ਼ਾਰਾਂ ’ਚ ਦਿਖਾਈ ਦੇਣ ਲੱਗ ਜਾਂਦੀ ਹੈ। ਜਿਹਨਾਂ ਭੈਣਾਂ ਦੇ ਵੀਰ ਪ੍ਰਦੇਸੀ ਹੁੰਦੇ ਹਨ ਉਹ ਭੈਣਾਂ ਆਪਣੇ ਵੀਰ ਲਈ ਪਹਿਲਾਂ ਹੀ ਰੱਖੜੀ ਭੇਜ ਭਾਵ ਪਾਰਸਲ ਕਰ ਦਿੰਦੀਆਂ ਹਨ ਤਾਂ ਕਿ ਉਹਨਾਂ ਦੇ ਵੀਰਾਂ ਕੋਲ ਇਹ ਸਹੀ ਵਕਤ ’ਤੇ ਪਹੁੰਚ ਸਕੇ। ਵੀਰਾਂ ਨੂੰ ਵੀ ਆਪਣੀ ਭੈਣ ਪਾਸੋਂ ਆਈ ਰੱਖੜੀ ਦੀ ਉਡੀਕ ਹੁੰਦੀ ਹੈ।  ਉਹ ਪ੍ਰਦੇਸ਼ਾਂ ’ਚ ਆਪਣੀ ਭੈਣ ਦੀ ਰੱਖੜੀ ਦਾ ਇੰਤਜਾਰ ਕਰਦਾ ਹੈ।
ਅੱਜ ਕਲ੍ਹ ਬਾਜ਼ਾਰਾਂ ’ਚ ਵੱਖ-ਵੱਖ ਕਿਸਮ ਦੀਆਂ ਰੱਖੜੀਆਂ ਆਉਂਦੀਆਂ ਹਨ। ਬੱਚਿਆਂ ਲਈ ਮਨਭਾਉਂਦੀਆਂ ਖੇਡਾਂ ਵਾਲੀਆਂ ਰੱਖੜੀਆਂ, ਜਾ ਫਿਰ ਕਾਰਟੂਨ ਵਾਲੀਆਂ ਰੱਖੜੀਆਂ ਦੇਖਣ ਨੂੰ ਮਿਲਦੀਆਂ ਹਨ। ਉਹਨਾਂ ਵਿੱਚ ਖਾਸ ਕਿਸਮ ਦਾ ਲੂੰਬਾ ਵੀ ਦਿਖਾਈ ਦਿੰਦਾ ਹੈ। ਉਹ ਲੂੰਬਾ ਭਰਜਾਈ ਲਈ ਲਿਜਾਇਆ ਜਾਂਦਾ ਹੈ। ਭਰਜਾਈ ਇਸ ਨੂੰ ਆਪਣੀਆਂ ਚੂੜੀਆਂ ਨਾਲ ਕਲਾਈ ਵਿੱਚ ਪਾ ਬਹੁਤ ਖੁਸ਼ੀ ਹੁੰਦੀ ਹੈ। ਇਹ ਲਟਕਣ ਦੀ ਤਰ੍ਹਾਂ ਬਾਹਾਂ ਵਿੱਚ ਪਾਇਆ ਦਿਖਾਈ ਦਿੰਦਾ ਹੈ।
ਸਾਡੇ ਇਸ ਤਿਉਹਾਰ ਦੇ ਦਿਨ ਕੁਝ ਵੀਰ ਰੱਖੜੀ ਦੇ ਤਿਉਹਾਰ ਹੁਣ ਵੀ ਵਾਂਝੇ ਰਹਿ ਜਾਂਦੇ ਹਨ। ਜਿਹਨਾਂ ਦੇ ਭੈਣਾਂ ਨਹੀਂ ਹੁੰਦੀਆਂ ਉਹਨਾਂ ਨੂੰ ਸਕੀ ਭੈਣ ਦੀ ਘਾਟ ਇਸ ਤਿਉਹਾਰ ਉੱਤੇ ਜ਼ਰੂਰ ਮਹਿਸੂਸ ਹੁੰਦੀ ਹੈ। ਜਾਂ ਫ਼ਿਰ ਕੁੜੀਆਂ ਨੂੰ ਜਨਮਦੇ ਮਾਰ ਦਿੱਤਾ ਜਾਂਦਾ ਹੈ। ਆਏ ਦਿਨ ਅਖ਼ਬਾਰਾਂ ਰਾਹੀਂ ਜਦੋਂ ਪਤਾ ਚੱਲਦਾ ਹੈ ਕਿ ਬੱਚੀ ਦਾ ਭਰੂਣ ਮਿਲਿਆ ਹੈ। ਇਹ ਸੋਚ ਕੇ ਸਮਾਜ ਨੇ ਤਾਂ ਸ਼ਰਮਸਾਰ ਹੁੰਦਾ ਹੀ ਹੈ। ਪਰ ਉਹਨਾਂ ਮਾਪਿਆਂ ਦੀ ਮਰੂਖਤਾ ਸਾਡੇ ਸਮਾਜ ’ਤੇ ਕਿੰਨਾ ਪ੍ਰਭਾਵ ਪਾਉਂਦੀ ਹੈ। ਸਾਡੇ ਸਮਾਜ ਵਿੱਚ ਅੱਜ ਵੀ ਔਰਤ ਨੂੰ ਜਾਂ ਤਾਂ ਕੁਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਜਾਂਦਾ ਹੈ। ਉਸ ਦੇ ਜ਼ਿੰਮੇਵਾਰ ਸਾਡਾ ਹੀ ਸਮਾਜ ਹੈ। ਭਰੂਣ ਹੱਤਿਆਂ ਜਿਹਾ ਪਾਪ ਕਰਕੇ ਸਾਡੀਆਂ ਧੀਆਂ ਨੂੰ ਮਾਰਿਆ ਜਾ ਰਿਹਾ ਹੈ। ਆਓ ਇਸ ਪਾਪ ਦੇ ਭਾਗੀਦਾਰਾਂ ਨੂੰ ਸਮਝਈਏ ਕੇ ਧੀਆਂ ਕਰਕੇ ਸੰਸਾਰ ਸੋਹਣਾ ਹੈ। ਇਹ ਮਾਂ, ਧੀ, ਨੂੰਹ ਬਣ ਇਸ ਜੱਗ ਨੂੰ ਅੱਗੇ ਵਧਾਉਂਦੀ ਹੈ। ਇਹ ਰੱਖੜੀ ਦਾ ਤਿਉਹਾਰ ਹਰ ਭੈਣ ਤੇ ਵੀਰ ਮਨਾਵੇ। ਹਰ ਇੱਕ ਭੈਣ ਉਸ ਦਿਨ ਕਹਿੰਦੀ ਹੈ.....
ਦੁਆਵਾਂ ਭੈਣ ਮੰਗਦੀ ਵੀਰ ਲਈ ਦੁਆਵਾਂ,
ਸੁਣ ਮੇਰੇ ਢਾਡਿਆ ਰੱਬਾ,
ਦੂਰ ਕਰੀਂ ਨਾ ਵੀਰਾਂ ਦਾ ਪਰਛਾਵਾਂ
ਦੁਆਵਾਂ ਭੈਣ ਮੰਗਦੀ ਵੀਰ ਲਈ ਦੁਆਵਾਂ।

ਗੁੱਟ ਤੇਰੇ ਬੰਨਾ ਰੱਖੜੀ,
ਨਾਲੇ ਸ਼ਗਨ ਮਨਾਵਾਂ,
ਤੱਤੀ ਵਾਹ ਤੈਨੂੰ ਲੱਗੇ,
ਭੈਣਾਂ ਮੰਗਦੀਆਂ ਰੱਬ ਤੋਂ ਦੁਆਵਾਂ  
ਗੁੱਟ ਤੇਰੇ ਬੰਨਾ ਰੱਖੜੀ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
98785-19278

ਭੰਬੀਰੀ  (ਫਿਰਕੀ) - ਬਲਜਿੰਦਰ ਕੌਰ ਸ਼ੇਰਗਿੱਲ

ਟੱਲੀਆਂ ਵਜਾਵੇ, ਸਾਈਕਲਾਂ ਤੇ ਆਵੇ,
ਭੰਬੀਰੀਆਂ ਦੀ ਆ ਕੇ, ਦੁਕਾਨ ਸਜਾਵੇ
ਦੇਖੋਂ ਦੇਖੋਂ ਆਇਆ ਭੰਬੀਰੀ ਵਾਲਾ ਭਾਈ,

ਪਿੰਡ ’ਚ ਵੜਦੇ, ਹੋਕੇ ਲਾਵੇ,
ਖਰੀਦ ਲੋ ਭੰਬੀਰੀਆ, ਮੁੱਲ ਥੋੜ੍ਹਿਆ ਆ ਵੇਚੇ,
ਦੇਖੋਂ ਦੇਖੋਂ ਆਇਆ ਭੰਬੀਰੀ  ਵਾਲਾ ਭਾਈ,

ਭਾਵੇਂ ਇਹ ਖਿਡੌਣਾ ਕੁਝ ਕੁ ਮਿੰਟਾਂ ਦਾ ਪ੍ਰਾਹੁਣਾ,
ਵਾਜੂਦ ਜਿਸਦਾ, ਕਾਗਜ਼ਾਂ ਤੇ ਕਾਨਿਆਂ ਦਾ ਹੋਣਾ,
ਦੇਖੋਂ ਦੇਖੋਂ ਆਇਆ ਭੰਬੀਰੀ  ਵਾਲਾ ਭਾਈ,

ਬੱਚਾ ਬੱਚਾ ਖਰੀਦ, ਭੰਬੀਰੀ ਲੈ ਦੌੜੇ ,  
ਜਾਪੇ ਇੰਝ ਜਿਵੇਂ, ਚਾਬੀ ਭਰੀ ਹੋਵੇਂ,
ਦੇਖੋਂ ਦੇਖੋਂ ਆਇਆ ਭੰਬੀਰੀ  ਵਾਲਾ ਭਾਈ,

ਬੱਚਿਆਂ ਦੇ ਚਿਹਰਿਆਂ ਦੀ ਬਣੀ ਮੁਸਕਾਨ,
ਖਿਡਾਉਣਾ ਉਨ੍ਹਾਂ ਲਈ,ਹੈ ਅਲੀਸ਼ਾਨ
ਦੇਖੋਂ ਦੇਖੋਂ ਆਇਆ ਭੰਬੀਰੀ  ਵਾਲਾ ਭਾਈ,

ਫਿਰੇ ਉੱਡਦੀ ਹਵਾ ਦੇ 'ਚ ਗੇੜੀਆਂ ਲਗਾਵੇ,
ਨੱਠਦੇ ਬੱਚਿਆਂ 'ਚ ਜੋਸ਼ ਭਰੀ ਜਾਵੇ,
ਦੇਖੋਂ ਦੇਖੋਂ ਆਇਆ ਭੰਬੀਰੀ ਵਾਲਾ ਭਾਈ,
ਦੇਖੋਂ ਦੇਖੋਂ ਆਇਆ ਭੰਬੀਰੀ ਵਾਲਾ ਭਾਈ ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ  
98785-19278

ਮਹਿੰਦੀ - ਬਲਜਿੰਦਰ ਕੌਰ ਸ਼ੇਰਗਿੱਲ

ਚੜ੍ਹਿਆ ਸਾਉਣ ਮਹੀਨਾ, ਆਇਆ ਤੀਆਂ ਦਾ ਤਿਉਹਾਰ,
ਮੁਟਿਆਰਾਂ ਨੇ ਮਹਿੰਦੀ ਨਾਲ, ਹੱਥ ਲਏ ਸ਼ਿੰਗਾਰ,

ਚੱਲ ਮੇਰੇ ਮਾਹੀਆ, ਮੇਰੇ ਮਹਿੰਦੀ ਲਗਾ ਦੇ ਵੇ,
ਗੌਰਿਆਂ ਹੱਥਾਂ ’ਤੇ, ਫੁੱਲ ਬੂਟੀਆਂ ਪਵਾ ਦੇ ਵੇ,
ਜੱਦਾਂ ਤੈਨੂੰ ਚੰਗਾ ਲੱਗੇ, ਡਿਜਾਇਨ ਬਣਵਾ ਦੇ ਵੇ,
ਚੱਲ ਮੇਰੇ ਮਾਹੀਆ, ਮੇਰੇ ਮਹਿੰਦੀ ਲਗਾ ਦੇ ਵੇ,

ਸੱਜਿਆ ਬਾਜ਼ਾਰ, ਰੌਣਕਾਂ ਨੇ ਲੱਗੀਆਂ,
ਸੰਗ ਤੇਰੇ ਜਾ ਕੇ ਹੀ, ਮਹਿੰਦੀ ਲਗਾਉਣੀ ਮੈਂ ,
ਮੇਰੇ ਹੱਥਾਂ ਉੱਤੇ, ਨਾਂ ਆਪਣਾ ਲਿਖਵਾ ਦੇ ਵੇ,
ਚੱਲ ਮੇਰੇ ਮਾਹੀਆ, ਮੇਰੇ ਮਹਿੰਦੀ ਲਗਾ ਦੇ ਵੇ,


ਕੋਲ ਬਹਿ ਜਦ, ਮਾਹੀਆ ਮਹਿੰਦੀ  ਲਗਵਾਈ ਵੇ,
ਮਹਿੰਦੀ ਵਾਲੀ ਨੇ ਵੀ, ਜੋੜੀ ਸਹਿਰਾਈ ਵੇ,
ਸ਼ਗਨਾਂ ਦੀ ਮਹਿੰਦੀ, ਮੇਰੇ ਹੱਥਾਂ 'ਤੇ ਛਾਈ ਵੇ,
ਤੇਰੇ ਮੇਰੇ ਪਿਆਰ ਦੀ ਛਾਪ ਗੂੜ੍ਹੀ ਲਗਾਈ ਵੇ,
ਚੱਲ ਮੇਰੇ ਮਾਹੀਆ,ਮੇਰੇ ਮਹਿੰਦੀ ਲਗਾ ਦੇ ਵੇ,

ਮਹਿੰਦੀ ਵਾਲੇ ਹੱਥ ਦੱਸਣ, ਆਪਣਾ ਜਨਮਾਂ ਦਾ ਸਾਥ ਵੇ,
ਰੱਬ ਨੇ ਵੀ ਪ੍ਰੀਤ ਪੁਵਾਈ, ਤਾਂਹੀਓਂ ਇੱਕ ਦੂਜੇ ਨਾਲ ਵੇ,
ਬਲਜਿੰਦਰ ਨੂੰ ਦਿਲ 'ਚ ਮਹਿੰਦੀ ਵਾਂਗ ਵਸਾਈ ਵੇ,
ਇਕੱਲੀ ਨੂੰ ਕਦੇ, ਛੱਡ ਕੇ ਨਾ ਜਾਈ ਵੇ,
ਚੱਲ ਮੇਰੇ ਮਾਹੀਆ, ਮੇਰੇ ਮਹਿੰਦੀ ਲਗਾ ਦੇ ਵੇ,

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278