Chamandeep Sharma

ਸਮਾਜਿਕ ਵਿਸ਼ੇ ਦੀ ਰੋਚਕਤਾ ਲਈ ਵਿਭਾਗ ਦੀ ਨਿਵੇਕਲੀ ਪਹਿਲ 'ਨਕਸ਼ਾ ਸ੍ਰੰਗਹਿ' - ਚਮਨਦੀਪ ਸ਼ਰਮਾ

ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਔਖੇ ਲੱਗਣ ਵਾਲੇ ਵਿਸ਼ਿਆਂ ਉੱਪਰ ਝਾਂਤੀ ਮਾਰੀ ਜਾਵੇ ਤਾਂ ਅੰਗਰੇਜ਼ੀ, ਗਣਿਤ, ਵਿਗਿਆਨ ਤੋਂ ਇਲਾਵਾ ਸਮਾਜਿਕ ਵਿਗਿਆਨ ਵਿਸ਼ੇ ਦਾ ਖਿਆਲ ਆਉਦਾ ਹੈ।ਜਿੱਥੋਂ ਤੱਕ ਸਮਾਜਿਕ ਵਿਗਿਆਨ ਦਾ ਤਾਲੁਕ ਹੈ ਤਾਂ ਇਸਦੇ ਔਖਾ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ।ਇਸ ਵਿਸ਼ੇ ਪ੍ਰਤਿ ਬੱਚਿਆਂ ਦੀ ਰੁਚੀ ਘੱਟ ਹੋਣ ਦਾ ਇੱਕ ਪ੍ਰਮੁੱਖ ਕਾਰਨ ਭੂਗੋਲ, ਇਤਿਹਾਸ, ਨਾਗਰਿਕ ਸ਼ਾਸਤਰ, ਅਰਥ ਸ਼ਾਸਤਰ ਚਾਰ ਭਾਗਾਂ ਦਾ ਸਾਮਿਲ ਹੋਣਾ, ਸਿਲੇਬਸ ਦਾ ਬੱਚਿਆਂ ਦੇ ਪੱਧਰ ਅਨੁਸਾਰ ਨਾ ਹੋਣਾ , ਅਤੇ ਕੁੱਝ ਕੁ ਟੌਪਿਕਸ  ਬਾਰੇ ਸ਼ਪੱਸਟ ਗਿਆਨ ਨਾ ਹੋਣਾ ਵੀ ਹੈ।ਅਜਿਹੀ ਸਥਿਤੀ ਵਿੱਚ ਸਿੱਖਿਆ ਵਿਭਾਗ ਦੀ ਭੂਮਿਕਾ ਬੜੀ ਹੀ ਅਹਿਮ ਹੋ ਜਾਂਦੀ ਹੈ ਕਿਸ ਤਰ੍ਹਾਂ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ।ਪਰ ਅਧਿਆਪਕ ਵਰਗ ਦੇ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਤਹਿਤ  ਸਮਾਜਿਕ ਵਿਗਿਆਨ ਦੀ ਨੀਰਸਤਾ ਨੂ਼ੰ ਬੱਚਿਆਂ ਵਿੱਚੋਂ ਖਤਮ ਕਰਨ ਦੇ ਲਈ ਵਿਭਾਗ ਵੱਲੋਂ ਕਾਫੀ ਉਪਰਾਲੇ ਕੀਤੇ ਗਏ ਜਿਵੇਂ ਕਿ ਪ੍ਰਤੀਯੋਗੀ ਪ੍ਰੀਖਿਆਵਾਂ (ਰਾਸ਼ਟਰੀ ਮੀਨਜ-ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ, ਪੰਜਾਬ ਰਾਜ ਨਿਪੁੰਨਤਾ ਖੋਜ਼ ਪ੍ਰੀਖਿਆ) ਲਈ ਰੈਡੀਨੈੱਸ ਪੁਸਤਿਕਾ, ਗਤੀਵਿਧੀ ਅਧਾਰਿਤ ਅਧਿਆਪਕ ਮੈਨੂਅਲ (ਛੇਵੀਂ ਤੋਂ ਦਸਵੀਂ ਸ਼੍ਰੇਣੀ ਲਈ), ਨਿੱਕੀਆਂ ਪੈੜ੍ਹਾਂ, ਵੱਡੀਆਂ ਪੁਲਾਂਘਾਂ, ਸਫ਼ਲਤਾ ਵੱਲ ਵਧਦੇ ਕਦਮ, ਆਮ ਗਿਆਨ ਦੇ ਪ੍ਰਸ਼ਨ, ਸਿਲੇਬਸ ਤੇ ਅਧਾਰਿਤ ਪ੍ਰਸ਼ਨ ਉੱਤਰ, ਕਮਜ਼ੋਰ ਵਿਦਿਆਰਥੀਆਂ ਲਈ ਵੱਖਰੇ ਤੌਰ ਤੇ ਪ੍ਰਸ਼ਨ ਉੱਤਰ ਤਿਆਰ ਕਰਕੇ ਭੇਜਣਾ, ਸਿਲੇਬਸ ਘੱਟ ਕਰਨਾ, ਸੈਮੀਨਾਰ ਆਯੋਜਿਤ ਕਰਨੇ ਆਦਿ ਸ਼ਾਮਿਲ ਹਨ।ਵਿਭਾਗ ਦੇ ਇਹ ਉਪਰਾਲੇ ਬੜੇ ਹੀ ਕਾਰਗਰ ਸਿੱਧ ਹੋਏ ਹਨ।
    ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਸਮਾਜਿਕ ਵਿਗਿਆਨ ਦਾ ਵਿਸ਼ਾ ਬੱਚਿਆਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਨਾਲ ਹੀ ਦੇਸ਼ ਦੇ ਵਿਕਾਸ ਵਿੱਚ ਆਪਣਾ ਮਹੱਤਵਪੂਰਨ ਰੋਲ ਅਦਾ ਕਰਦਾ ਹੈ।ਇਸੇ ਕਾਰਨ  ਵਿਸ਼ੇ ਦੀ ਪ੍ਰਮੁੱਖਤਾ ਨੂੰ ਸਮਝਦੇ ਹੋਏ ਵਿਦਿਆਰਥੀਆਂ ਵਿੱਚ ਇਸਦੀ ਲੋਕਪ੍ਰਿਯਤਾ ਲਈ ਹਰ ਸੰਭਵ ਯਤਨ ਕਰ ਰਿਹਾ ਹੈ।ਵਿਭਾਗ ਦਾ ਮੰਨਣਾ ਹੈ ਕਿ ਕੇਵਲ ਅਧਿਆਪਕਾਂ ਦੀ ਗਿਣਤੀ ਪੂਰੀ ਕਰ ਦੇਣ ਨਾਲ ਸਮੱਅਿਾਵਾਂ ਦਾ ਸਥਾਈ ਹੱਲ ਨਹੀਂ ਹੋ ਸਕਦਾ।ਬੱਚਿਆਂ ਅਤੇ ਅਧਿਆਪਕ ਵਰਗ ਨੂੰ ਵਿਸ਼ੇ ਸਬੰਧੀ ਆ ਰਹੀ ਕਠਿਆਈਆਂ ਦੇ ਮੁਤਾਬਿਕ ਵਿਸ਼ਾ ਸਮੱਗਰੀ ਦੇਣਾ ਵੀ ਅਤਿ ਜਰੂਰੀ ਹੈ ਤਾਂ ਜੋ ਸਿੱਖਣ ਸਿਖਾਉਣ ਦੀ ਕ੍ਰਿਆ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।ਇਸ ਸੋਚ ਨੂੰ ਅੱਗੇ ਵਧਾਉਦੇ ਹੋਏ ਹੁਣ ਵਿਭਾਗ ਦੁਆਰਾ ਨਕਸ਼ਾ ਸ੍ਰੰਗਹਿ (2018-19) ਪ੍ਰਕਾਸ਼ਿਤ ਕਰਕੇ ਸਕੂਲਾਂ ਅੰਦਰ ਭੇਜਿਆ ਗਿਆ ਹੈ ਜਿਸ ਦੀ ਅਧਿਆਪਕਾਂ ਅਤੇ ਬੱਚਿਆਂ ਦੁਆਰਾ ਬੜੀ ਤਾਰੀਫ਼ ਕੀਤੀ ਜਾ ਰਹੀ ਹੈ ਜਿਸਨੂੰ ਕਿ ਤਜਰਬੇਕਾਰ ਅਧਿਆਪਕਾਂ ਦੁਆਰਾ ਤਿਆਰ ਕੀਤਾ ਗਿਆ ਹੈ।ਛੇਵੀਂ ਤੋਂ ਅੱਠਵੀਂ, ਨੌਵੀ, ਦਸਵੀਂ ਸ੍ਰੇ਼ਣੀ ਦੇ ਲਈ ਵੱਖ ਵੱਖ ਨਕਸ਼ਾ ਸ੍ਰੰਗਹਿ ਪ੍ਰਕਾਸ਼ਿਤ ਕੀਤੇ ਗਏ ਹਨ।
    ਨਕਸ਼ਾ ਸ੍ਰੰਗਹਿ ਦੀ ਪ੍ਰਮੁੱਖ ਵਿਸ਼ੇਸਤਾ ਅਧਿਆਪਕਾਂ ਦੇ ਲਈ ਰਾਹ ਦਸੇਰਾ ਬਣਨਾ ਹੈ ਕਿਉਂ ਜੋ ਇਹਨਾਂ ਵਿੱਚ ਪਾਠ ਪੁਸਤਕ ਦੇ ਅਧਿਆਇ ਦੇ ਅਖੀਰ ਵਿੱਚ ਦਿੱਤੇ ਗਏ ਸਾਰੇ ਨਕਸ਼ਿਆਂ ਨੂੰ ਹੱਲ ਕਰਨ ਦੇ ਨਾਲ ਹੀ ਅਤਿ ਲੋੜੀਦੇ ਸਥਾਨਾਂ ਦੀ ਜਾਣਕਾਰੀ ਵੀ ਮੁਹੱਈਆਂ ਕਰਵਾਈ ਗਈ ਹੈ।ਜਿਸ ਨਾਲ ਅਧਿਆਪਕਾਂ ਦੇ ਗਿਆਨ ਭੰਡਾਰ ਵਿੱਚ ਵਾਧਾ ਹੋਣ ਉਪਰੰਤ ਬੱਚਿਆਂ ਵਿੱਚ ਇਸਦਾ ਅਸਰ ਵੇਖਣ ਨੂੰ ਮਿਲਿਆ ਹੈ।ਮੈਪ ਮਾਸਟਰ ਦੇ ਆਉਣ ਨਾਲ ਹੁਣ ਬੱਚਿਆਂ ਅੰਦਰੋਂ ਨਕਸ਼ਿਆਂ ਪ੍ਰਤਿ ਪਾਇਆ ਜਾਂਦਾ ਡਰ ਖਤਮ ਹੋ ਚੁੱਕਾ ਹੈ।ਅਧਿਆਪਕ ਅਤੇ ਵਿਦਿਆਰਥੀਆਂ ਦੇ ਸਬੰਧਾਂ ਦੀ ਮਿਠਾਸ ਨਾਲ ਹੁਣ ਸਮਾਜਿਕ ਵਿਗਿਆਨ ਦੇ ਮਾੜੇ ਆਉਦੇ ਨਤੀਜਿਆਂ ਨੂੰ ਠੱਲ ਪੈਣਾ ਯਕੀਨੀ ਹੈ।ਵਿਦਿਆਰਥੀਆਂ ਦੇ ਲਈ ਭੂਗੋਲ ਅਤੇ ਇਤਿਹਾਸ ਵਿਸ਼ਾ ਪਹਿਲਾਂ ਵਾਂਗ ਔਖਾ ਨਹੀਂ ਰਿਹਾ।ਮੈਪ ਮਾਸਟਰ ਦੇ ਰੰਗਦਾਰ ਅਤੇ ਮਜਬੂਤ ਪੇਜ਼ ਇਸਦੀ ਦਿੱਖ ਵਿੱਚ ਚਾਰ ਚੰਨ ਲਗਾਉਦੇ ਹਨ।ਅਧਿਆਪਕਾਂ ਦੀ ਜੇਬ ਨੂੰ ਰਾਹਤ ਮਿਲੀ ਹੈ ਕਿਉਂਕਿ ਉਹਨਾਂ ਨੂੰ ਮਾਰਕੀਟ ਵਿੱਚੋਂ ਮੈਪ ਮਾਸਟਰ ਖ੍ਰੀਦਣੇ ਪਿਆ ਕਰਦੇ ਸੀ।ਮਾਹਿਰ ਅਧਿਆਪਕਾਂ ਦੀ ਟੀਮ ਤੋਂ ਵਿਸ਼ੇ ਸਬੰਧੀ ਸ਼ਪੱਸਟਤਾ ਲਈ ਜਾ ਸਕਦੀ ਹੈ ਜਦਕਿ ਪ੍ਰਾਈਵੇਟ ਪਬਲਿਸ਼ਰਜ਼ ਦੁਆਰਾ ਪ੍ਰਕਾਸ਼ਿਤ ਨਕਸ਼ਾ ਸ੍ਰੰਗਹਿ ਵਿੱਚ ਕੋਈ ਇਸ ਤਰ੍ਹਾਂ ਦਾ ਤਾਲਮੇਲ ਨਹੀਂ ਹੁੰਦਾ ਸੀ।ਇਹਨਾਂ ਦੀ ਪ੍ਰਿੰਟਿੰਗ ਅਤੇ ਅੱਖਰਾਂ ਦੀ ਬਣਤਰ ਲਾਜਵਾਬ ਹੈ।ਸਿੱਖਿਆ ਵਿਭਾਗ ਦੀ ਇਸ ਨਿਵੇਕਲੀ ਕੋਸ਼ਿਸ ਦੇ ਲਈ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਹੀ ਹੇਠ ਬਣੀ ਸ੍ਰੀਮਤੀ ਹਰਪ੍ਰੀਤ ਕੌਰ (ਮੁੱਖ ਸੰਪਾਦਕ ਨਕਸ਼ਾ ਸ੍ਰੰਗਹਿ) ਸਟੇਟ ਪ੍ਰੋਜੈਕਟ ਕੋਆਰਡੀਨੇਟਰ, ਰਾਜ ਸਿੱਖਿਆ, ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਕਿਉਂ ਜੋ ਅਜਿਹਾ ਪਹਿਲੀ ਦਫਾ ਹੋਇਆ ਹੈ ਕਿ ਨਕਸ਼ਾ ਸ੍ਰੰਗਹਿ ਪ੍ਰਕਾਸ਼ਿਤ ਕੀਤੇ ਗਏ ਹੋਣ।ਇਸ ਤਰ੍ਹਾਂ ਦੇ ਉਪਰਾਲੇ ਹੋਰ ਵਿਸ਼ਿਆਂ ਦੇ ਲਈ ਵੀ ਹੋਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ।ਨਿਰਸੰਦੇਹ ਵਿਭਾਗ ਵੱਲੋਂ ਸਮਾਜਿਕ ਵਿਸ਼ੇ ਨੂੰ ਰੋਚਕ ਬਣਾਉਣ ਲਈ ਪੁਰਜ਼ੋਰ ਕੋਸ਼ਿਸ ਕੀਤੀ ਜਾ ਰਹੀ ਹੈ।ਇਸੇ ਲੀਹ ਉੱਪਰ ਚਲਦੇ ਹੋਏ ਅਧਿਆਪਕ ਵਰਗ ਵੀ ਇਹਨਾਂ ਮੈਪ ਮਾਸਟਰਜ਼ ਦੀ ਸਚੁੱਜੀ ਵਰਤੋਂ ਕਰਦੇ ਹੋਏ  ਵਿਦਿਆਰਥੀਆਂ ਦੇ ਅੰਦਰ ਗਿਆਨ ਦਾ ਦੀਪ ਜਲਾਉਂਣ ਵਿੱਚ ਕਾਮਯਾਬੀ ਹਾਂਸਲ ਕਰੇਗਾ।ਇਹਨਾਂ ਨਕਸ਼ਾ ਸ੍ਰੰਗਹਿ ਦੁਆਰਾ ਸਰਕਾਰੀ ਸਕੂਲਾਂ ਦੇ  ਵਿਦਿਆਰਥੀਆਂ ਦੁਆਰਾ ਪ੍ਰਤੀਯੋਗੀ ਪ੍ਰੀਖਿਆਵਾਂ , ਕੁਇਜ਼ ਮੁਕਾਬਲਿਆਂ ਵਿੱਚ ਵੱਧ ਗਿਣਤੀ ਵਿੱਚ ਸਫਲ ਹੋਣ ਦੀ ਸੰਭਾਵਨਾ ਬਣੀ ਹੈ।ਸਮੇਂ ਦੀ ਮੰਗ ਹੈ ਕਿ ਸਿੱਖਿਆ ਵਿਭਾਗ ਵਿਦਿਆਰਥੀਆਂ ਦੇ ਲਈ ਲਾਹੇਵੰਦ ਵਿਸ਼ਾ ਸਮੱਗਰੀ ਨਿਰੰਤਰ ਪ੍ਰਕਾਸ੍ਰਿਤ ਕਰਦਾ ਰਹੇ ਤਾਂ ਜੋ ਸਾਡੇ ਬੱਚੇ ਤਰੱਕੀਆਂ ਦਾ ਆਨੰਦ ਮਾਨਣ।

ਚਮਨਦੀਪ ਸ਼ਰਮਾ,
298 ਮਹਾਰਾਜਾ ਯਾਦਵਿੰਦਰਾ ਇਨਕਲੇਵ,
 ਨਾਭਾ ਰੋਡ, ਪਟਿਆਲਾ, ਸੰਪਰਕ- 95010  33005

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ - ਚਮਨਦੀਪ ਸ਼ਰਮਾ

ਪੜ੍ਹੋ ਪੰਜਾਬ ਬਈ ਪੜ੍ਹਾਓ ਪੰਜਾਬ,
ਪ੍ਰੋਜੈਕਟ ਸਰਕਾਰ ਦਾ ਲਾਜਵਾਬ।
  ਸਕੱਤਰ ਸਾਬ੍ਹ ਨੇ ਕੀਤਾ ਉਪਰਾਲਾ,
  ਸਿੱਖਿਆ ਵਿੱਚ ਹੋਇਆ ਉਜਾਲਾ।
   ਖਿੜ ਗਏ ਸਭ ਬੱਚਿਆਂ ਦੇ ਚਿਹਰੇ,
 ਪੜ੍ਹਾਈ ਔਖੀ ਕਹਿੰਦੇ ਸੀ ਜਿਹੜੇ।
   ਪੱਧਰ ਅਨੁਸਾਰ ਸ਼ੁਰੂ ਹੋਈ ਪੜ੍ਹਾਈ,
   ਲੀਹੋਂ ਲੱਥੀ ਗੱਡੀ ਟਰੈਕ ਤੇ ਆਈ।
  ਕ੍ਰਿਆਵਾਂ ਨੇ ਕੀਤਾ ਗਣਿਤ ਅਸਾਨ,
   ਬੱਚੇ ਛੇਤੀ ਸਵਾਲ ਕੱਢ ਲਿਆਉਂਣ।
   ਸਾਇੰਸ ਵਿਸ਼ੇ ਵਿੱਚ ਲੱਗ ਰਹੇ ਮੇਲੇ,
   ਬੱਚੇ ਰਹਿਣਾ ਨਹੀਂ ਚਾਹੁੰਦੇ ਵਿਹਲੇ।
  ਐੇੱਸ ਼ਐੱਸ ਵਿਸ਼ੇ 'ਚ ਮਾਈਡ ਮੈਂਪ,
    ਕ੍ਰਿਆਵਾਂ ਨਾਲ ਸਿੱਖਣ ਦਿਸ ਤੇ ਦੈਟ।
 ਈ ਼ਕੰਨਟੈਟ ਤੇ ਲਗਾਇਆ ਹੈ ਜ਼ੋਰ,
 ਪੜ੍ਹਾਈ ਵਿੱਚ ਬੱਚੇ ਹੋਵਣ ਨਾ ਬੋਰ।
ਜਿਲ੍ਹਾ ਮੈਟਰ, ਬੀ ਐਮ ਨੇ ਲਗਾਏ,
ਸਾਂਝੇ ਯਤਨ ਚੰਗੇ ਨਤੀਜੇ ਲਿਆਏ।
ਤਕਨੀਕ ਦੀ ਵਰਤੋਂ ਅਤੇ ਨਵੇਂ ਢੰਗ
 ਮਾਨਸਿਕ ਪ੍ਰੇਸ਼ਾਨੀ ਹੋ ਗਈ ਬੰਦ।
'ਚਮਨ' ਤਾਂ ਕਹੇ ਪ੍ਰੋਜੈਕਟ ਲਾਭਕਾਰੀ,
ਮਹਿਕਮੇ ਵਿੱਚ ਇਸਦੀ ਸਰਦਾਰੀ।


ਪਤਾ-298, ਚਮਨਦੀਪ ਸ਼ਰਮਾ,
ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ,ਸੰਪਰਕ ਨੰ-95010  33005

ਮਿੰਨੀ ਕਹਾਣੀ : ਪਰਖ - ਚਮਨਦੀਪ ਸ਼ਰਮਾ

ਆਟੋ ਵਿੱਚ ਬਲਦੇਵ ਕ੍ਰਿਸ਼ਨ ਨਾਲ ਅਧਖੜ ਉਮਰ ਦੀ ਅਨਪੜ੍ਹ ਔਰਤ ਧਾਰਮਿਕ ਗੱਲਾਂ ਬਿਨਾਂ ਰੁਕੇ ਇੰਝ ਕਰਦੀ ਰਹੀ ਜਿਵੇਂ ਪਤਾ ਨਹੀਂ ਉਹ ਕਿੰਨੇ ਚਿਰਾਂ ਤੋਂ ਉਸਨੂੰ ਜਾਣਦੀ ਹੋਵੇ।ਉਹ ਆਪਣੇ ਧਾਰਮਿਕ ਸਥਾਨ ਆਉਣ ਲਈ ਅਤੇ ਰੱਬ ਨੂੰ ਮੰਨਣ ਬਾਰੇ ਕਹਿੰਦੀ ਰਹੀ।ਸਾਰੇ ਰਸਤੇ ਬਲਦੇਵ ਉਸਦੀ ਹਾਂ ਵਿੱਚ ਹਾਂ ਮਿਲਾਉਂਦਾ ਰਿਹਾ। ਉਸ ਔਰਤ ਦੇ ਚਿਹਰੇ, ਪਹਿਰਾਵੇ ਅਤੇ ਲਗਾਤਾਰ ਗੱਲਾਂ ਕਰਨ ਦੇ ਅੰਦਾਜ ਤੋਂ ਬਲਦੇਵ ਨੂੰ ਲੱਗਿਆ ਕਿ ਜਰੂਰ ਹੀ ਇਹ ਔਰਤ ਉਤਰਨ ਸਮੇਂ ਕਿਰਾਇਆ ਮੇਰੇ ਕੋਲੋਂ ਮੰਗੂ । ਬਲਦੇਵ ਮਨ ਹੀ ਮਨ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਉਸ ਔਰਤ ਕੋਲੋ ਮੂਰਖ ਬਣਨ ਲਈ ਤਿਆਰ ਸੀ।ਉਸਨੇ ਸੋਚਿਆਂ ਕਿ ਦਸ ਰੁਪਏ ਦੀ ਕੀ ਗੱਲ ਹੁੰਦੀ ਹੈ।ਦਰਅਸਲ ਉਸ ਔਰਤ ਨੇ ਆਪਣੀਆਂ ਗੱਲਾਂ ਜ਼ਰੀਅੇ ਬਲਦੇਵ ਤੇ ਕਾਫ਼ੀ ਗਹਿਰਾ ਪ੍ਰਭਾਵ ਛੱਡਿਆ। ਔਰਤ ਉਤਰਨ ਸਮੇਂ ਛੋਟੇ ਜਿਹੇ ਪਰਸ ਨੂੰ ਫਰੋਲਣ ਲੱਗ ਪਈ।ਬਲਦੇਵ ਉਸ ਵੱਲੋਂ ਕਿਰਾਇਆ ਨਾ ਹੋਣ ਦੇ ਬੋਲਾਂ ਨੂੰ ਉਡੀਕ ਰਿਹਾ ਸੀ।ਪੈਸੇ ਲੱਭਣ ਲਈ ਲੱਗ ਰਿਹਾ ਸਮਾਂ ਉਸਦੀ ਸੋਚ ਨੂੰ ਹੋਰ ਪੱਕਾ ਕਰੀ ਜਾ ਰਿਹਾ ਸੀ।ਔਰਤ ਨੇ ਆਪਣੇ ਪਰਸ ਵਿੱਚੋਂ ਇੱਕ ਲਿਫਾਫਾ ਅਤੇ ਉਸ ਲਿਫਾਫੇ ਵਿੱਚੋਂ ਇੱਕ ਹੋਰ ਲਿਫਾਫਾ ਬਾਹਰ ਕੱਢਿਆ।ਅਖ਼ੀਰ ਵੀਹ ਰੁਪਏ ਦਾ ਨੋਟ ਆਟੋ ਵਾਲੇ ਨੂੰ ਦੇ ਕੇ ਕਿਹਾ ਕਿ ਲੈ ਭਾਈ ਇਸਦਾ ਕਿਰਾਇਆ ਵੀ ਕੱਟ ਲੈ।ਮੈਨੂੰ ਵੇਖ ਕੇ ਕਹਿਣ ਲੱਗੀ, ''ਪੁੱਤ ! ਤੂੰ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਐ, ਇਹਨਾਂ ਤੇ ਅਮਲ ਵੀ ਕਰੀ।'' ਬਲਦੇਵ ਨੇ ਆਟੋ ਵਾਲੇ ਨੂੰ ਕਿਰਾਇਆ ਮੋੜਨ ਲਈ ਕਿਹਾ ਹੀ ਸੀ ਕਿ ਉਹ ਬੜੀ ਤੇਜੀ ਨਾਲ ਉੱਥੋ ਨਿਕਲ ਗਈ।ਹੁਣ ਬਲਦੇਵ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ ਕਿਉ਼ਂਕਿ ਉਸਨੇ ਇੱਕ ਪਵਿੱਤਰ ਆਤਮਾ ਨੂੰ ਕਟਿਹਰੇ ਵਿੱਚ ਖੜ੍ਹਾ ਕਰਕੇ ਦੋਸ਼ ਲਗਾਏ।ਬੇਸ਼ੱਕ ਬਲਦੇਵ ਨੇ ਬੜੀਆਂ ਡਿਗਰੀਆਂ ਕਰ ਲਈਆਂ ਸੀ ਪਰ ਇਨਸ਼ਾਨ ਦੀ ਪਰਖ ਕਰਨ ਵਾਲੀ ਵਿੱਦਿਆ ਹਾਲੇਂ ਉਸਨੇ ਗ੍ਰਹਿਣ ਕਰਨੀ ਸੀ।

ਪਤਾ-298, ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ,
ਸੰਪਰਕ ਨੰ-95010 33005

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ - ਚਮਨਦੀਪ ਸ਼ਰਮਾ

ਪੜ੍ਹੋ ਪੰਜਾਬ ਬਈ ਪੜ੍ਹਾਓ ਪੰਜਾਬ,
ਪ੍ਰੋਜੈਕਟ ਸਰਕਾਰ ਦਾ ਲਾਜਵਾਬ।
ਸਕੱਤਰ ਸਾਬ੍ਹ ਨੇ ਕੀਤਾ ਉਪਰਾਲਾ,
ਸਿੱਖਿਆ ਵਿੱਚ ਹੋਇਆ ਉਜਾਲਾ।
ਖਿੜ ਗਏ ਸਭ ਬੱਚਿਆਂ ਦੇ ਚਿਹਰੇ,
ਪੜ੍ਹਾਈ ਔਖੀ ਕਹਿੰਦੇ ਸੀ ਜਿਹੜੇ।
ਪੱਧਰ ਅਨੁਸਾਰ ਸ਼ੁਰੂ ਹੋਈ ਪੜ੍ਹਾਈ,
ਲੀਹੋਂ ਲੱਥੀ ਗੱਡੀ ਟਰੈਕ ਤੇ ਆਈ।
ਕ੍ਰਿਆਵਾਂ ਨੇ ਕੀਤਾ ਗਣਿਤ ਅਸਾਨ,
ਬੱਚੇ ਛੇਤੀ ਸਵਾਲ ਕੱਢ ਲਿਆਉਂਣ।
ਸਾਇੰਸ ਵਿਸ਼ੇ ਵਿੱਚ ਲੱਗ ਰਹੇ ਮੇਲੇ,
ਬੱਚੇ ਰਹਿਣਾ ਨਹੀਂ ਚਾਹੁੰਦੇ ਵਿਹਲੇ।
ਐੇੱਸ ਼ਐੱਸ ਵਿਸ਼ੇ 'ਚ ਮਾਈਡ ਮੈਂਪ,
ਕ੍ਰਿਆਵਾਂ ਨਾਲ ਸਿੱਖਣ ਦਿਸ ਤੇ ਦੈਟ।
ਈ ਼ਕੰਨਟੈਟ ਤੇ ਲਗਾਇਆ ਹੈ ਜ਼ੋਰ,
ਪੜ੍ਹਾਈ ਵਿੱਚ ਬੱਚੇ ਹੋਵਣ ਨਾ ਬੋਰ।
ਜਿਲ੍ਹਾ ਮੈਟਰ, ਬੀ ਐਮ ਨੇ ਲਗਾਏ,
ਸਾਂਝੇ ਯਤਨ ਚੰਗੇ ਨਤੀਜੇ ਲਿਆਏ।
ਤਕਨੀਕ ਦੀ ਵਰਤੋਂ ਅਤੇ ਨਵੇਂ ਢੰਗ
ਮਾਨਸਿਕ ਪ੍ਰੇਸ਼ਾਨੀ ਹੋ ਗਈ ਬੰਦ।
'ਚਮਨ' ਤਾਂ ਕਹੇ ਪ੍ਰੋਜੈਕਟ ਲਾਭਕਾਰੀ,
ਮਹਿਕਮੇ ਵਿੱਚ ਇਸਦੀ ਸਰਦਾਰੀ।

ਪਤਾ-298, ਚਮਨਦੀਪ ਸ਼ਰਮਾ,
ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ,
ਸੰਪਰਕ ਨੰ-95010  33005

ਸਿੱਖਿਆ ਵਿਭਾਗ ਦੀ ਦੂਰਅੰਦੇਸ਼ੀ ਸੋਚ ਦਾ ਸੰਕੇਤ 'ਕੁਇਜ਼ ਮੁਕਾਬਲੇ' - ਚਮਨਦੀਪ ਸ਼ਰਮਾ

ਵਰਤਮਾਨ ਸਮੇਂ ਸਿੱਖਿਆ ਵਿਭਾਗ ਵਿੱਚ ਐਸ ਐਸ ਏ/ ਰਮਸਾ ਅਧਿਆਪਕਾਂ ਨੂੰ ਪੂਰੀ ਤਨਖਾਹ ਤੇ ਰੈਗੂਲਰ ਨਾ ਕਰਨ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਰੈਗੂਲਰ ਨਾ ਕਰਨਾ, ਅਧਿਆਪਕਾਂ ਦੇ ਬਕਾਏ, ਬਦਲੀਆਂ, ਰੈਸ਼ਨੇਲਾਈਜੇਸ਼ਨ ਸਬੰਧੀ ਠੋਸ ਨੀਤੀ ਦੀ ਘਾਟ, ਸਕੂਲਾਂ ਵਿੱਚ ਅਧਿਆਪਕਾਂ ਉੱਪਰ ਵਧ ਰਹੇ ਕੰਮ ਦੇ ਬੋਝ ਆਦਿ ਮਸਲਿਆਂ ਨਾਲ ਮਾਹੌਲ ਗਰਮਾਇਆ ਹੋਇਆ ਹੈ।ਇਹ ਮੁੱਦੇ ਇੰਨੇ ਗੰਭੀਰ ਹੋ ਗਏ ਕਿ ਮਹਿਕਮੇ ਵੱਲੋਂ ਕੀਤੇ ਗਏ ਚੰਗੇ ਕਾਰਜ ਵੀ ਇਹਨਾਂ ਦੀ ਬਲੀ ਚੜ੍ਹ ਗਏ। ਪੜ੍ਹੋ ਪੰਜਾਬ ,ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਆਏ ਸਾਕਾਰਤਮਕ ਨਤੀਜਿਆਂ ਨੂੰ ਦਰ ਕਿਨਾਰ ਨਹੀਂ ਕੀਤਾ ਜਾ ਸਕਦਾ।ਸਮੁੱਚਾ ਅਧਿਆਪਕ ਵਰਗ ਇਸ ਲਈ ਵਧਾਈ ਦਾ ਪਾਤਰ ਹੈ।ਸਰਕਾਰ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਂਣ ਅਤੇ ਮਿਆਰੀ ਸਿੱਖਿਆ ਦੇਣ ਦੇ ਲਈ ਯਤਨਸ਼ੀਲ ਹੈ।ਇਸ ਉਦੇਸ ਨੂੰ ਮੁੱਖ ਰੱਖਦੇ ਹੋਏ ਇਨ੍ਹੀ ਦਿਨੀ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਅੱਠਵੀਂ (ਜੂਨੀਅਰ) ਅਤੇ ਨੌਵੀਂ ਤੋਂ ਦਸਵੀਂ (ਸੀਨੀਅਰ) ਲਈ ਵੱਖਰੇ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸਦੀ ਚਰਚਾ ਕਰਨੀ ਬਣਦੀ ਹੈ।ਅਸੀਂ ਜਾਣਦੇ ਹਾਂ ਕਿ ਮੁਕਾਬਲੇ ਦੇ ਯੁੱਗ ਵਿੱਚ ਵਿਦਿਆਰਥੀਆਂ ਲਈ ਆਪਣਾ ਕਰੀਅਰ ਬਣਾਉਂਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਪਰ ਜੇਕਰ ਸ਼ੁਰੂਆਤੀ ਦੌਰ ਵਿੱਚ ਹੀ ਅਜਿਹੇ ਕੁਇਜ ਮੁਕਾਬਲੇ ਕਰਵਾਕੇ ਬੱਚਿਆਂ ਦੀ ਨੀਂਹ ਮਜ਼ਬੂਤ ਕਰਕੇ ਵਧੇਰੇ ਪੜ੍ਹਨ ਦੀ ਚੰੰਿਗਆੜੀ ਲਗਾ ਦਿੱਤੀ ਜਾਵੇ ਤਾਂ ਯਕੀਨਨ ਹੀ ਉਹਨਾਂ ਦੀ ਰਾਹ ਅਸਾਨ ਹੋ ਜਾਂਦੀ ਹੈ।ਸਕੂਲਾਂ ਵਿੱਚ ਸਿੱਖਣ ਸਿਖਾਉਣ ਪ੍ਰਕਿਰਿਆਂ ਦਾ ਆਰੰਭ ਹੁੰਦਾ ਹੈ ਜੋ ਕਿ ਬੜੀ ਜਰੂਰੀ ਹੈ।
    ਵਿਭਾਗ ਵੱਲੋਂ ਕੁਇਜ਼ ਮੁਕਾਬਲੇ ਪੂਰੀ ਯੋਜਨਾਬੰਦੀ ਦੇ ਤਹਿਤ ਕਰਵਾਏ ਗਏ।ਇਸਨੂੰ ਤਿੰਨ ਭਾਗਾਂ ਵਿੱਚ ਸਕੂਲ ਪੱਧਰ, ਜਿਲ੍ਹਾ ਪੱਧਰ , ਰਾਜ ਪੱਧਰ ਵੰਡਿਆ ਗਿਆ।ਸਕੂਲ ਪੱਧਰ ਤੇ ਇਹ ਮੁਕਾਬਲੇ ਪ੍ਰਿੰਸੀਪਲ/ਇਨਚਾਰਜ ਦੀ ਅਗਵਾਈ ਵਿੱਚ ਸਫਲਤਾਪੂਰਵਕ ਸਮਾਪਤ ਹੋਏ।ਅਧਿਆਪਕਾਂ ਵੱਲੋਂ ਹੀ ਮਹੱਤਵਪੂਰਨ ਪ੍ਰਸ਼ਨਾਂ ਦੀ ਚੋਣ ਕੀਤੀ ਗਈ।ਬਲਾਕ ਪੱਧਰ ਤੇ ਪ੍ਰਸ਼ਨਾਂ ਦੀ ਚੋਣ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਤਹਿਤ ਕੰਮ ਕਰ ਰਹੇ ਬਲਾਕ ਮੈਂਟਰਜ ਦੁਆਰਾ ਕੀਤੀ ਗਈ।ਬਲਾਕ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਜਿਲ੍ਹੇ ਲਈ ਭੇਜਿਆ ਗਿਆ ਜਿੱਥੇ ਪ੍ਰਸ਼ਨਾਂ ਨੂੰ ਸਟੇਟ ਵੱਲੋਂ ਭੇਜਿਆ ਗਿਆ ਤਾਂ ਜੋ ਕਿਸੇ ਵੀ ਤਰ੍ਹਾ ਦਾ ਵਿਵਾਦ ਨਾ ਉਤਪੰਨ ਹੋ ਸਕੇ। ਕੁਇਜ ਮੁਕਾਬਲੇ ਵਿੱਚ ਚਾਰ ਪ੍ਰਮੁੱਖ ਵਿਸ਼ਿਆਂ (ਅੰਗਰੇਜੀ,ਸਮਾਜਿਕ ਵਿਗਿਆਨ,ਹਿਸਾਬ,ਵਿਗਿਆਨ) ਨੂੰ ਸਾਮਿਲ ਕੀਤਾ ਗਿਆ।ਅੰਗਰੇਜੀ ਅਤੇ ਸਮਾਜਿਕ ਵਿਗਿਆਨ ਦੇ ਵਿਸ਼ੇ ਦੀ ਅਗਵਾਈ ਸ੍ਰੀਮਤੀ ਹਰਪ੍ਰੀਤ ਕੌਰ ਸਟੇਟ ਕੋਆਰਡੀਨੇਟਰ ਦੁਆਰਾ ਕੀਤੀ ਗਈ। ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਪਾਸ ਕਰਨ ਲਈ ਸ਼ਾਮਿਲ ਵਿਸ਼ਿਆਂ ਤੇ ਵਿਦਿਆਰਥੀਆਂ ਦੀ ਪਕੜ ਜਰੂਰੀ ਹੈ।ਬੱਚਿਆਂ ਦੀ ਹੌਸਲਾ ਅਫਜਾਈ ਦੇ ਲਈ ਪਹਿਲੇ ਤਿੰਨ ਸਥਾਨਾਂ ਤੇ ਆਉਂਣ ਵਾਲਿਆਂ ਲਈ ਨਕਦ ਪੁਰਸਕਾਰ ਦੀ ਵਿਵਸਥਾ ਕੀਤੀ ਗਈ ਜੋ ਕਿ ਕਾਬਿਲ ਏ ਤਾਰੀਫ ਕਦਮ ਹੈ।
   
    ਸਰਕਾਰੀ ਸਕੂਲਾਂ ਵਿੱਚ ਕੁਇਜ ਮੁਕਾਬਲੇ ਸਦਕਾ ਇੱਕ ਧਨਾਤਮਕ ਸੰਦੇਸ ਸਮਾਜ ਵਿੱਚ ਗਿਆ ਹੈ ਜਿਸ ਤਹਿਤ ਲੋਕਾਂ ਦੀ ਸੋਚ ਵਿੱਚ ਪਰਿਵਰਤਨ ਹੋਣਾ ਲਾਜਮੀ ਹੈ।ਇਹੋ ਜਿਹੇ ਉਪਰਾਲੇ  ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾ ਸਕਦੇ ਹਨ।ਇਹਨਾਂ ਮੁਕਾਬਲਿਆਂ ਦੁਆਰਾ ਵਿਦਿਆਰਥੀਆਂ ਦੇ ਅੰਦਰ ਟੀਮ ਦੇ ਨਾਲ ਮਿਲ ਕੇ ਕੰਮ ਕਰਨ ਦੀ ਭਾਵਨਾ, ਪ੍ਰਤਿਯੋਗੀ ਪ੍ਰੀਖਿਆਵਾਂ ਨੂੰ ਕਲੀਅਰ ਕਰਨ ਲਈ ਆਤਮਵਿਸ਼ਵਾਸ, ਮੁਕਾਬਲੇ ਦੇ ਨਿਯਮਾਂ ਦੀ ਜਾਣਕਾਰੀ, ਪ੍ਰਸ਼ਨਾਂ ਨੂੰ ਧਿਆਨ ਨਾਲ ਸੁਣਨਾ, ਸਮਝਣਾ ਅਤੇ ਨਿਰਧਾਰਿਤ ਸਮੇਂ ਵਿੱਚ ਉੱਤਰ ਦੇਣ ਦੀ ਕਲਾ, ਲੀਡਰਸ਼ਿੱਪ ਦੀ ਭਾਵਨਾ, ਪ੍ਰਸ਼ਨਾਂ ਦੇ ਪਾਸ ਹੋਣ ਜਾਣ ਤੇ ਉੱਤਰ ਦੇਣ ਦੀ ਕਲਾ, ਵਾਧੂ ਪੜ੍ਹਨ ਦੀ ਰੁਚੀ ਦਾ ਵਿਕਾਸ ਹੁੰਦਾ ਹੈ।ਇਹ ਕਿਹਾ ਜਾਂਦਾ ਹੈ ਕਿ ਖਰਬੂਜੇ ਨੂੰ ਵੇਖ ਖਰਬੂਜਾ ਰੰਗ ਬਦਲਦਾ ਹੈ ਠੀਕ ਉਸੇ ਪ੍ਰਕਾਰ ਬਾਕੀ ਵਿਦਿਆਰਥੀ ਵੀ ਇਸ ਮੁਕਾਮ ਤੇ ਪਹੁੰਚਣ ਦੀ ਕੋਸ਼ਿਸ ਵਿੱਚ ਜੁਟ ਜਾਂਦੇ ਹਨ।ਅਧਿਆਪਕਾਂ ਦੇ ਅੰਦਰ ਵੀ ਮੁਕਾਬਲੇ ਦੀ ਭਾਵਨਾ ਦਾ ਸੰਚਾਰ ਹੁੰਦਾ ਹੈ।ਉਹ ਹਰ ਹਾਲਤ ਵਿੱਚ ਅਜਿਹੇ ਕੰਪੀਟੀਸ਼ਨ ਜਿੱਤਣਾ ਚਾਹੁੰਦੇ ਹਨ ਜਿਸ ਲਈ ਵਾਧੂ ਸਮਾਂ ਲਗਾਉਂਣ ਵਿੱਚ ਸੰਕੋਚ ਨਹੀਂ ਕਰਦੇ।
    ਨਿਰਸੰਦੇਹ ਕੁਇਜ ਮੁਕਾਬਲੇ ਕਰਵਾਉਣੇ ਵਿਭਾਗ ਦਾ ਇੱਕ ਸਲਾਘਾਯੋਗ ਕਦਮ ਹੈ ਪਰ ਸਰਕਾਰ ਨੂੰ ਅਧਿਆਪਕ ਵਰਗ ਨੂੰ ਆ ਰਹੀਆਂ ਔਕੜਾਂ ਦਾ ਵੀ ਜਲਦ ਨਿਪਟਾਰਾ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਪ੍ਰਕਾਰ ਦੀ ਹੀਣ ਭਾਵਨਾ ਪੈਦਾ ਨਾ ਹੋਵੇ।ਅਧਿਆਪਕਾਂ ਨੂੰ ਵਿਸ਼ੇਸ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।ਸਿੱਖਿਆ ਦੇ ਬਜਟ ਵਿੱਚ ਇਜ਼ਾਫਾ ਕੀਤਾ ਜਾਵੇ।ਸਾਰੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ।ਸੋ ਇਹੋ ਉਮੀਦ ਹੈ ਕਿ ਸਿੱਖਿਆ ਦੇ ਉਦੇਸਾਂ ਦੀ ਪੂਰਤੀ ਲਈ ਸਰਕਾਰ ਵੱਲੋਂ ਪਹਿਲ ਦੇ ਅਧਾਰ ਤੇ ਅਧਿਆਪਕ ਵਰਗ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਕੇ ਉਸਾਰੂ ਮਾਹੌਲ ਦੀ ਸਿਰਜਨਾ ਕੀਤੀ ਜਾਵੇਗੀ ਤਾਂ ਜੋ ਹੋਰ ਬਿਹਤਰ ਨਤੀਜੇ ਮਿਲ ਸਕਣ।

ਪਤਾ-298, ਚਮਨਦੀਪ ਸ਼ਰਮਾ,
ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ,
ਸੰਪਰਕ ਨੰ-95010  33005

ਦੀਵਾਲੀ - ਚਮਨਦੀਪ ਸ਼ਰਮਾ

ਆਇਆ ਦੀਵਾਲੀ ਦਾ ਤਿਉਹਾਰ,
ਮਨਾਉਦੇ ਲੋਕੀ ਖੁ਼ਸ਼ੀਆਂ ਦੇ ਨਾਲ।
ਬਣਵਾਸ ਕੱਟ ਸ੍ਰੀ਼ ਰਾਮ ਜੀ ਆਏ,
ਸਾਰੀ ਪਰਜਾ ਨੇ ਦੀਪਕ ਜਲਾਏ ।
ਹਰ ਵਰ੍ਹੇ ਖੁਸ਼ੀ ਦਾ ਕਰਨ ਇਜ਼ਹਾਰ,
ਇੰਝ ਹੋਦ ਆਇਆ ਤਿਉਹਾਰ।
ਗੁਰੂ ਹਰਗੋਬਿੰਦ ਜੀ ਹੋਏ ਰਿਹਾਅ,
ਸੰਗਤਾਂ ਨੂੰ ਚੜ੍ਹ ਗਿਆ ਸੀ ਚਾਅ।
ਬਵੰਜਾਂ ਰਾਜੇ ਵੀ ਗੁਰੂ ਨਾਲ ਆਏ,
ਜਹਾਂਗੀਰ ਨੇ ਜੋ ਬੰਦੀ ਸੀ ਬਣਾਏ।
ਸਜਦੀ ਹੈ ਹਰ ਇੱਕ ਦੁਕਾਨ,
ਕਲੀ ਕੂਚੀ ਸਭ ਹੋਣ ਮਕਾਨ।
ਘਰਾਂ, ਦੁਕਾਨਾਂ ਦੀ ਹੋਵੇ ਸਫਾਈ,
ਹਰ ਚੀਜ਼ ਜਾਂਦੀ ਚਮਕਾਈ।
ਲੋਕ ਧਾਰਮਿਕ ਸਥਾਨਾਂ ਤੇ ਜਾਂਦੇ,
ਆਪਣੇ ਗੁਰੂ ਨੂੰ ਸ਼ੀਸ ਝੁਕਾਉਦੇ।
ਪਟਾਕੇ ਚਲਾਉਣ ਤੇ ਲੱਗੇ ਬੈਨ,
ਵਾਯੂ ਨੂੰ ਤਦ ਆਏਗਾ ਚੈਨ।
ਚਾਰੂ, ਛਬੀ ਕਰ ਰਹੀਆਂ ਪੁਕਾਰ,
ਗ੍ਰੀਨ ਦੀਵਾਲੀ ਮਨਾਈਏ ਹਰ ਬਾਰ।
ਸਰਾਬ , ਜੂਅੇ ਦੀ ਆਦਤ ਛੱਡੋ,
ਬੁਰੇ ਖਿਆਲ ਦਿਲ 'ਚ ਕੱਢੋ।
'ਚਮਨ' ਦੀਵਾਲੀ ਜੀ ਸਦਕੇ ਮਨਾਓ,
ਵਾਤਾਵਰਨ ਨੂੰ ਨਾ ਹਾਨੀ ਪਹੁੰਚਾਓ।

ਚਮਨਦੀਪ ਸ਼ਰਮਾ, 298 ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ, ਸੰਪਰਕ - 95010 33005

30 Oct. 2018

ਸਮੇਂ ਦੀ ਕਦਰ - ਚਮਨਦੀਪ ਸ਼ਰਮਾ

ਬੱਚਿਓ ਸਮੇਂ ਦੀ ਕਰੋ ਕਦਰ,
ਮੰਜ਼ਿਲ ਨੂੰ ਕਰ ਜਾਓਗੇ ਸਰ।
ਵਕਤ ਤੇਜ਼ੀ ਨਾਲ ਰਿਹੈ ਲੰਘ,
ਬੁਰੀ ਆਦਤ ਦਾ ਛੱਡੋ ਸੰਗ।
ਸਫਲਤਾ ਲਈ ਮਿਹਨਤ ਜਰੂਰੀ,
ਆਲਸ ਤੋਂ ਇਹ ਬਣਾਵੇ ਦੂਰੀ।
ਸਕੂਲ ਵਿੱਚ ਮਨ ਲਾ ਕੇ ਪੜ੍ਹੋ,
ਰੋਜ਼ਾਨਾ ਆਪਣਾ ਹੋਮਵਰਕ ਕਰੋ।
ਕਿਤਾਬਾਂ ਨਾਲ ਲਾ ਲਓ ਯਾਰੀ,
ਕੰਮ ਆਉਂਣਗੀਆਂ ਉਮਰ ਸਾਰੀ।
ਮਾਪੇ, ਗੁਰੂ ਦਾ ਕਰੋ ਸਤਿਕਾਰ,
ਤੁਹਾਡੇ ਜੀਵਨ ਦੇ ਜੋ ਰਚਨਾਕਾਰ।
ਸਖ਼ਤ ਮੁਕਾਬਲੇ ਦਾ ਹੈ ਜ਼ਮਾਨਾ,
ਚੱਲਣਾ ਨਹੀਂ ਕੋਈ ਵੀ ਬਹਾਨਾ।
ਭਾਵਿਕਾ,ਦੇਵਾਂਗੀ ਨੇ ਸਮਝੀ ਗੱਲ,
ਸਮੇਂ ਨਾਲ ਚੱਲਣ ਉਹ ਅੱਜਕੱਲ੍ਹ।
'ਚਮਨ' ਸਮੇਂ ਦਾ ਮੁੱਲ ਪਛਾਣੋ,
ਜਿੰਦਗੀ ਵਿੱਚ ਤਰੱਕੀਆਂ ਮਾਣੋ।

ਚਮਨਦੀਪ ਸ਼ਰਮਾ, 298 ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ, ਸੰਪਰਕ ਨੰਬਰ- 95010 33005

ਮੂੰਗਫਲੀ - ਚਮਨਦੀਪ ਸ਼ਰਮਾ

ਮੂੰਗਫਲੀ ਸਰਦੀਆਂ ਦਾ ਮੇਵਾ,
ਮਨੁੱਖੀ ਸਰੀਰ ਦੀ ਕਰਦੀ ਸੇਵਾ।
ਮਿੱਟੀ ਰੰਗੀ ਤੇ ਛੋਟਾ ਅਕਾਰ,
ਦੂਰ ਕਰੇ ਇਹ ਕਈ ਵਿਕਾਰ।
ਇਸਦੀ ਮਿੱਠੀ ਜਿਹੀ ਖੁਸ਼ਬੋ,
ਸਾਰਿਆਂ ਨੂੰ ਲੈਦੀ ਹੈ ਮੋਹ।
ਖਾਂਦੇ ਚਾਅ ਨਾਲ ਰਾਜੇ ਤੇ ਰੰਕ,
ਗੁਣਾਂ ਦੀ ਗੁਠਲੀ ਸਭ ਨੂੰ ਪਸੰਦ।
ਬੁਢਾਪੇ ਨੂੰ ਕਰ ਦੇਵੇ ਲੇਟ,
ਮਿਨਰਲ ਵਿਟਾਇਨ ਹੁੰਦੇ ਅਨੇਕ।
ਜੋੜ ਦਰਦ ਦੀ ਬਣਾਉਂਦੀ ਰੇਲ,
ਲਾਭ ਪਹੁੰਚਾਉਦਾ ਇਸਦਾ ਤੇਲ।
ਜੇ ਸਹੀ ਮਾਤਰਾ ਵਿੱਚ ਖਾਈਏ,
ਬਿਨ੍ਹਾਂ ਜਿਮ ਤੋਂ ਵਜ਼ਨ ਘਟਾਈਏ।
ਫਾਈਵਰ ਦੀ ਮਾਤਰਾ ਭਰਪੂਰ,
ਤੇਜ਼ਾਬ ਗੈਸ ਵਾਲੇ ਰਹਿਣ ਦੂਰ।
ਨਵੇਂ ਸਾਲ ਤੇ ਖ਼ੂਬ ਵਿਕਦੀ,
ਇਹ ਜਮੀਨ ਦੇ ਥੱਲੇ ਉੱਗਦੀ।
ਮੂੰਗਫਲੀ ਨੂੰ ਨਾ ਕਦੇ ਕੱਚੀ ਖਾਣਾ,
ਵਰਨਾ ਪੇਟ ਦਾ ਦਰਦ ਹੋ ਜਾਣਾ।
ਈਸਟਾ, ਏਕਵੀਰਾ ਲਈ ਬੜੀ ਖਾਸ,
ਗੱਜਕ ਦਾ ਲੈਣ ਕਈ ਵਾਰ ਸੁਆਦ।

ਚਮਨਦੀਪ ਸ਼ਰਮਾ, 298 ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ, ਸੰਪਰਕ ਨੰਬਰ- 95010 33005

21 Oct. 2018

ਸਿੱਖਿਆਦਾਇਕ ਪਹਾੜਾ - ਚਮਨਦੀਪ ਸ਼ਰਮਾ

ਦੋ ਏਕਮ ਹੁੰਦੇ ਦੋ,
ਜਲਦੀ ਉੱਠੋ ਤੇ ਜਲਦੀ ਸੌ।
ਦੋ ਦੂਣੀ ਹੁੰਦੇ ਚਾਰ,
ਪੜ੍ਹਾਈ ਬਿਨ੍ਹਾਂ ਜੀਵਨ ਬੇਕਾਰ।
ਦੋ ਤੀਏ ਹੁੰਦੇ ਛੇ,
ਖੇਤਾਂ ਵਿੱਚ ਪਾਓ ਦੇਸੀ ਰੇਅ।
ਦੋ ਚੌਕੇ ਹੁੰਦੇ ਅੱਠ,
ਲੋੜਵੰਦਾਂ ਦੀ ਮੱਦਦ ਕਰੋ ਝੱਟ।
ਦੋ ਪਾਂਜੇ ਹੁੰਦੇ ਦਸ,
ਫਲਾਂ ਦਾ ਪੀਦੇ ਰਹੋ ਰਸ।
ਦੋ ਛੀਕੇ ਹੁੰਦੇ ਬਾਰਾਂ,
ਲੰਘਿਆਂ ਸਮਾਂ ਨਾ ਆਏ ਦੁਬਾਰਾ।
ਦੋ ਸਾਤੇ ਹੁੰਦੇ ਚੌਦਾ,
ਅਸਫਲ ਹੋਣ ਤੇ ਕੁੱਝ ਨਾ ਭਾਉਂਦਾ।
ਦੋ ਆਠੇ ਹੁੰਦੇ ਸੋਲਾਂ,
ਵੱਡਿਆਂ ਦੇ ਅੱਗੇ ਨਾ ਬੋਲਾਂ।
ਦੋ ਨਾਏ ਹੁੰਦੇ ਅਠਾਰਾਂ,
ਨਸ਼ਿਆ ਤੋਂ ਕਰ ਲਓ ਕਿਨਾਰਾ।
ਦੋ ਦਾਹਾ ਹੁੰਦੇ ਵੀਹ,
ਧਰਤੀ ਤੇ ਲਾ ਦਿਓ ਟਰੀ।

ਪਤਾ-298, ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ- 95010  33005

ਤਿਤਲੀ - ਚਮਨਦੀਪ ਸ਼ਰਮਾ

ਭਾਂਤ - ਭਾਂਤ ਦੇ ਫੁੱਲਾਂ ਉੱਪਰ
ਜਦ ਤਿਤਲੀ ਫੇਰਾ ਪਾਉਂਦੀ ਹੈ
ਸਾਰਿਆਂ ਦੇ ਕੰਮ ਛੁਡਵਾ ਕੇ
ਆਪਣੇ ਵੱਲ ਤੱਕਣ ਲਾਉਂਦੀ ਹੈ
ਮਾਂਤਰ ਕੁੱਝ ਦਿਨ ਦੀ ਜਿੰਦਗੀ ਨੂੰ
ਮਸਤ ਹੋ ਕੇ ਇਹ ਬਿਤਾਉਂਦੀ ਹੈ
ਹੰਕਾਰ ਕਰਨਾ ਛੱਡ ਦੇ ਬੰਦਿਆਂ
ਜੀਵਨ ਦੀ ਜਾਚ ਸਿਖਾਉਂਦੀ ਹੈ
ਫੜਨ ਦੀ ਕੋਸ਼ਿਸ ਕਰਨ ਤੇ
ਫੁਰਤੀ ਨਾਲ ਜਾਨ ਬਚਾਉਂਦੀ ਹੈ
ਮਨੁੱਖਾਂ ਵਾਂਗ ਜੀਵਾਂ ਨੂੰ ਵੀ
ਅਜ਼ਾਦੀ ਖੂਬ ਭਾਉਂਦੀ ਹੈ
'ਚਮਨ'ਕੁਦਰਤ ਨੂੰ ਕਰੀਏ ਪਿਆਰ
ਇਸ ਬਿਨ੍ਹਾਂ ਖਾਲੀ ਸੰਸਾਰ।

ਪਤਾ-298, ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ- 95010  33005

27 Sept. 2018