Dr S S Chhina

ਵਧਦਾ ਨਿੱਜੀਕਰਨ ਅਤੇ ਲੋਕ ਭਲਾਈ ਦੇ ਸਵਾਲ  - ਡਾ. ਸ ਸ ਛੀਨਾ

ਅਰਥਸ਼ਾਸਤਰ ਪੜ੍ਹਦਿਆਂ ਅਤੇ ਪੜ੍ਹਾਉਂਦਿਆਂ ਇਹ ਜ਼ਿਕਰ ਆਮ ਕੀਤਾ ਜਾਂਦਾ ਸੀ ਕਿ ਵੱਡੇ ਪੈਮਾਨੇ ਦੀਆਂ ਇਕਾਈਆਂ ਨੂੰ ਜੋ ਕਿਫ਼ਾਇਤਾਂ ਮਿਲ ਜਾਂਦੀਆਂ ਹਨ, ਉਨ੍ਹਾਂ ਨਾਲ ਉਹ ਇਕਾਈਆਂ ਲਾਗਤ ਨੂੰ ਵੱਡੀ ਹੱਦ ਤੱਕ ਘਟਾ ਕੇ ਪੈਦਾ ਹੋਣ ਵਾਲੀਆਂ ਵਸਤਾਂ ਅਤੇ ਸੇਵਾਵਾਂ ਸਸਤੀਆਂ ਮੁਹੱਈਆ ਕਰ ਸਕਦੀਆਂ ਹਨ। ਇਹ ਕਿਫ਼ਾਇਤਾਂ ਛੋਟੇ ਪੈਮਾਨੇ ਦੀਆਂ ਇਕਾਈਆਂ ਨੂੰ ਨਹੀਂ ਮਿਲ ਸਕਦੀਆਂ। ਜਨਤਕ ਖੇਤਰ ਜਾਂ ਸਰਕਾਰੀ ਪ੍ਰਬੰਧ ਅਧੀਨ ਵੱਡੀਆਂ ਉਤਪਾਦਿਤ ਇਕਾਈਆਂ ਚਲਾਈਆਂ ਜਾ ਸਕਦੀਆਂ ਹਨ। ਜਨਤਕ ਪ੍ਰਬੰਧ ਨਾਲ ਜੁੜੇ ਲਾਭਾਂ ਵਿਚ ਮੁੱਖ ਸਮਾਜਿਕ ਸੁਰੱਖਿਆ ਵਧਾਉਣਾ ਵੀ ਸੀ। ਇਸੇ ਕਰਕੇ 1947 ਤੋਂ ਬਾਅਦ ਕੇਂਦਰ ਅਤੇ ਪ੍ਰਾਂਤਾਂ ਦੀਆਂ ਸਰਕਾਰਾਂ ਨੇ ਵੱਖ ਵੱਖ ਵਿਭਾਗਾਂ ਵਿਚ ਜਨਤਕ ਪ੍ਰਬੰਧ ਚਲਾਏ। ਪਹਿਲਾਂ ਚੱਲ ਰਹੇ ਅਦਾਰੇ ਜਿਵੇਂ ਰੇਲਵੇ, ਹਵਾਈ ਸੇਵਾਵਾਂ, ਡਾਕ ਤਾਰ ਦੇ ਨਾਲ ਨਾਲ ਉਦਯੋਗਿਕ ਇਕਾਈਆਂ ਨੂੰ ਵੀ ਜਨਤਕ ਖੇਤਰ ਅੰਦਰ ਲਿਆਂਦਾ ਗਿਆ। ਇਸ ਨਾਲ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਏ, ਲੋਕਾਂ ਲਈ ਪੈਨਸ਼ਨ, ਪ੍ਰਾਵੀਡੈਂਟ ਫੰਡ, ਬੀਮਾ ਆਦਿ ਦੀ ਸਹੂਲਤ ਪੈਦਾ ਹੋਈ।
ਅੱਜ ਕੱਲ੍ਹ ਨਿੱਜੀਕਰਨ ਦੇ ਰੁਝਾਨ ਕਾਰਨ ਜਨਤਕ ਅਦਾਰੇ ਵੇਚਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਇੱਥੋਂ ਤੱਕ ਕਿ ਗ਼ੈਰ-ਨਿਵੇਸ਼ ਦਾ ਵਿਭਾਗ ਹੀ ਖੋਲ੍ਹ ਦਿੱਤਾ ਗਿਆ। ਇਹ ਪਿਛਲੇ 70 ਸਾਲਾਂ ਵਿਚ ਬਣਾਏ ਜਨਤਕ ਕਾਰੋਬਾਰਾਂ ਨੂੰ ਹਰ ਸਾਲ ਵੱਡੀ ਰਫ਼ਤਾਰ ਨਾਲ ਪ੍ਰਾਈਵੇਟ ਹੱਥਾਂ ਵਿਚ ਵੇਚ ਰਿਹਾ ਹੈ। ਇਹ ਕੰਮ ਨਾ ਸਿਰਫ਼ ਕੇਂਦਰ ਸਰਕਾਰ ਦੀ ਪੱਧਰ ’ਤੇ ਸਗੋਂ ਪ੍ਰਾਂਤਾਂ ਦੀ ਪੱਧਰ ’ਤੇ ਵੀ ਜਾਰੀ ਹੈ। ਨਿੱਜੀਕਰਨ ਦੀ ਇਸ ਪ੍ਰਕਿਰਿਆ ਨੂੰ ਠੀਕ ਸਾਬਤ ਕਰਨ ਲਈ ਵੀ ਦਿੱਤੇ ਜਾ ਰਹੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਸ ਤਰਫ਼ ਵਧਦਿਆਂ ਇਕ ਹੋਰ ਸਕੀਮ ਕੌਮੀ ਮੁਦਰੀਕਰਨ ਅਸਾਸੇ ਬਣਾਉਣ ਦਾ ਐਲਾਨ ਕੀਤਾ ਹੈ ਜਿਸ ਵਿਚ ਕੇਂਦਰ ਸਰਕਾਰ ਦੇ ਪ੍ਰਬੰਧ ਵਾਲੇ ਅਦਾਰੇ ਰੇਲਵੇ, ਏਅਰਪੋਰਟ, ਖੇਡ ਸਟੇਡੀਅਮ, ਬੰਦਰਗਾਹਾਂ ਆਦਿ ਨੂੰ ਨਿਸ਼ਚਿਤ ਸਮੇਂ ਤੱਕ, ਭਾਵ 2022 ਤੋਂ 2025 ਤੱਕ ਦੇ ਚਾਰ ਸਾਲਾਂ ਲਈ ਪ੍ਰਾਈਵੇਟ ਹੱਥਾਂ ਵੱਲੋਂ ਵਰਤਣ ਦੇ ਹੱਕ ਦਿੱਤੇ ਜਾਣਗੇ ਜਿਸ ਤੋਂ 6 ਲੱਖ ਕਰੋੜ ਕਮਾਏ ਜਾਣਗੇ। ਇਸ ਨੂੰ ਠੀਕ ਸਾਬਤ ਕਰਨ ਲਈ ਵਿੱਤ ਮੰਤਰੀ ਨੇ ਕਿਹਾ ਹੈ ਕਿ ਇਹ ਅਦਾਰੇ ਵੇਚੇ ਨਹੀਂ ਜਾਣਗੇ ਸਗੋਂ ਠੇਕੇ ’ਤੇ ਦਿੱਤੇ ਜਾ ਰਹੇ ਹਨ, ਇਸ ਨਾਲ ਜੋ ਪੂੰਜੀ ਮਿਲੇਗੀ, ਉਹ ਫਿਰ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਖਰਚੀ ਜਾਵੇਗੀ ਪਰ ਇਸ ਨਾਲ ਕਈ ਸਵਾਲ ਜੁੜੇ ਹੋਏ ਹਨ ਜਿਨ੍ਹਾਂ ਦਾ ਕੋਈ ਜਵਾਬ ਨਹੀਂ।
         ਕੀ ਰੇਲਵੇ, ਸੜਕਾਂ, ਬੰਦਰਗਾਹਾਂ, ਸਟੇਡੀਅਮ ਉਹ ਢਾਂਚਾ ਨਹੀਂ ਜਿਸ ਨੂੰ ਕਈ ਦਹਾਕਿਆਂ ਵਿਚ ਕਿੰਨੀ ਵੱਡੀ ਪੂੰਜੀ ਲਾ ਕੇ ਬਣਾਇਆ ਗਿਆ ਸੀ ? ਜੇ ਨਵਾਂ ਢਾਂਚਾ ਬਣਾ ਕੇ ਫਿਰ ਉਸ ਨੂੰ ਪ੍ਰਾਈਵੇਟ ਹੱਥਾਂ ਵਿਚ ਹੀ ਦੇਣਾ ਹੈ ਤਾਂ ਉਸ ਲਈ ਨਵੇਂ ਜਨਤਕ ਢਾਂਚੇ ਕਿਉਂ ਬਣਾਏ ਜਾ ਰਹੇ ਹਨ ਅਤੇ ਪਹਿਲਾ ਢਾਂਚਾ ਕਿਉਂ ਵੇਚਿਆ ਜਾ ਰਿਹਾ ਹੈ? ਇਹ ਸਕੀਮ ਅੱਗੇ ਵਧਾਉਣ ਦੇ ਲਾਭਾਂ ਵਿਚ ਦੂਸਰਾ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਇਸ ਨਾਲ ਪ੍ਰਾਈਵੇਟ ਨਿਵੇਸ਼ਕਾਂ ਨੂੰ ਲਾਭ ਮਿਲੇਗਾ, ਉਹ ਹੋਰ ਨਿਵੇਸ਼ ਲਈ ਉਤਸ਼ਾਹਿਤ ਹੋਣਗੇ, ਫਿਰ ਇਹ ਲਾਭ ਅੰਦਰੂਨੀ ਨਿਵੇਸ਼ਕਾਂ ਦੇ ਨਾਲ ਹੀ ਵਿਦੇਸ਼ੀ ਨਿਵੇਸ਼ਕਾਂ ਨੂੰ ਵੀ ਮਿਲੇਗਾ। ਸਵਾਲ ਹੈ ਕਿ ਉਹ ਲਾਭ ਜਨਤਕ ਖੇਤਰ ਵਿਚ ਕਿਉਂ ਨਹੀਂ ਮਿਲ ਸਕਦਾ? ਕੀ ਇਸ ਨੂੰ ਪ੍ਰਬੰਧਕੀ ਆਯੋਗਤਾ ਨਾ ਸਮਝਿਆ ਜਾਵੇ? ਫਿਰ ਉਹ ਲਾਭ ਕਿਨ੍ਹਾਂ ਤੋਂ ਮਿਲੇਗਾ? ਬਿਨਾ ਸ਼ੱਕ, ਉਹ ਲਾਭ ਮੁਲਕ ਦੇ ਲੋਕਾਂ ਤੋਂ ਹੀ ਮਿਲੇਗਾ ਜਿਸ ਵਿਚ ਉਨ੍ਹਾਂ ਦੇ ਸ਼ੋਸ਼ਣ ਨੂੰ ਨਕਾਰਿਆ ਨਹੀਂ ਜਾ ਸਕਦਾ। ਜੇ ਉਹ ਅਦਾਰੇ ਲਾਭਕਾਰੀ ਸਨ ਤਾਂ ਉਹ ਲੋਕਾਂ ਦੀ ਭਲਾਈ ਹੈ। ਜਿੰਨਾ ਇਨ੍ਹਾਂ ਅਦਾਰਿਆਂ ਨੂੰ ਲਾਭ ਮਿਲੇਗਾ, ਓਨਾ ਹੀ ਲੋਕਾਂ ਤੋਂ ਟੈਕਸ ਦਾ ਬੋਝ ਘਟੇਗਾ ਪਰ ਜੇ ਉਹ ਲਾਭ ਪ੍ਰਾਈਵੇਟ ਨਿਵੇਸ਼ਕ ਲੈ ਜਾਂਦੇ ਹਨ ਤਾਂ ਸਰਕਾਰ ਦੇ ਹੋਰ ਖ਼ਰਚ ਪੂਰੇ ਕਰਨ ਲਈ ਜਨਤਾ ਨੂੰ ਟੈਕਸ ਵੱਧ ਦੇਣਾ ਪਵੇਗਾ। ਸੋ ਇਹ ਦੋਵੇਂ ਦਲੀਲਾਂ ਜਨਤਕ ਭਲਾਈ ਦੇ ਖਿ਼ਲਾਫ਼ ਹਨ।
       1950 ਤੋਂ ਬਾਅਦ ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਅਧੀਨ ਭਾਰਤ ਵਿਚ ਮਿਸ਼ਰਤ ਆਰਥਿਕ ਪ੍ਰਣਾਲੀ ਅਪਣਾਈ ਗਈ ਸੀ। ਤਿੰਨ ਤਰ੍ਹਾਂ ਦੀਆਂ ਆਰਥਿਕ ਪ੍ਰਣਾਲੀਆਂ ਹਨ : ਜਨਤਕ ਪ੍ਰਬੰਧ ਵਾਲੀ ਪ੍ਰਣਾਲੀ ਜਿਹੜੀ ਉਸ ਵਕਤ ਸੋਵੀਅਤ ਯੂਨੀਅਨ ਤੇ ਚੀਨ ਵਿਚ ਸੀ, ਪ੍ਰਾਈਵੇਟ ਪ੍ਰਬੰਧ ਵਾਲੀ ਜਿਹੜੀ ਮੁੱਖ ਤੌਰ ’ਤੇ ਅਮਰੀਕਾ, ਇੰਗਲੈਂਡ ਆਦਿ ਵਿਚ ਸੀ, ਤੀਜੀ ਜਾਂ ਮਿਸ਼ਰਤ ਆਰਥਿਕ ਪ੍ਰਬੰਧ ਵਾਲੀ ਪ੍ਰਣਾਲੀ ਜਿਹੜੀ ਹੋਰ ਮੁਲਕਾਂ ਵਿਚ ਸੀ। ਇਸ ਅਧੀਨ ਕੁਝ ਵੱਡੇ ਅਦਾਰੇ ਕੇਵਲ ਸਰਕਾਰੀ ਪ੍ਰਬੰਧ ਅਧੀਨ ਹੀ ਚੱਲਣਗੇ ਜਿਸ ਵਿਚ ਰੇਲਵੇ, ਏਅਰਵੇਅਜ਼, ਡਾਕ ਤਾਰ, ਵੱਡੇ ਤੇ ਰਸਾਇਣਿਕ ਉਦਯੋਗ ਆਦਿ ਆਉਂਦੇ ਸਨ। ਕੁਝ ਪ੍ਰਾਈਵੇਟ ਪ੍ਰਬੰਧ ਅਧੀਨ ਚਲਾਏ ਜਾ ਸਕਦੇ ਹਨ ਜਿਸ ਵਿਚ ਛੋਟਾ ਵਪਾਰ, ਛੋਟੇ ਪੈਮਾਨੇ ਦੀਆਂ ਉਦਯੋਗਿਕ ਇਕਾਈਆਂ ਜੋ ਘਰੇਲੂ ਵਸਤੂਆਂ ਬਣਾਉਂਦੀਆਂ ਸਨ, ਖੇਤੀ ਆਦਿ ਅਤੇ ਤੀਜਾ ਉਹ ਅਦਾਰੇ ਸਨ ਜਿਹੜੇ ਸਰਕਾਰ ਵੀ ਚਲਾ ਸਕਦੀ ਸੀ ਤੇ ਪ੍ਰਾਈਵੇਟ ਉੱਦਮੀ ਵੀ। ਇਨ੍ਹਾਂ ਵਿਚ ਸੜਕੀ ਆਵਾਜਾਈ, ਘਰੇਲੂ ਸਾਮਾਨ ਬਣਾਉਣ ਵਾਲੀਆਂ ਉਦਯੋਗਿਕ ਇਕਾਈਆਂ, ਹੋਟਲ ਆਦਿ ਆਉਂਦੇ ਸਨ। ਇਸ ਅਧੀਨ ਮੁਲਕ ਭਰ ਵਿਚ ਜਨਤਕ ਅਦਾਰਿਆਂ ਵਿਚ ਵੱਡਾ ਨਿਵੇਸ਼ ਹੋਇਆ। ਇਸ ਨਾਲ ਇਕ ਤਾਂ ਰੁਜ਼ਗਾਰ ਤੇ ਸਮਾਜਿਕ ਸੁਰੱਖਿਆ ਵਧੇ ਅਤੇ ਲੋਕਾਂ ਨੂੰ ਵਸਤਾਂ ਸਸਤੀਆਂ ਮਿਲੀਆਂ। ਅਦਾਰਿਆਂ ਨੂੰ ਮਿਲੇ ਲਾਭ ਨਾਲ ਜਨਤਾ ’ਤੇ ਟੈਕਸ ਦਾ ਬੋਝ ਘਟਿਆ। ਕੇਂਦਰ ਨੇ ਬਹੁਤ ਸਾਰੇ ਵਪਾਰਕ ਅਦਾਰੇ ਚਲਾਏ ਅਤੇ ਪ੍ਰਾਂਤਾਂ ਨੇ ਵੀ ਇਸੇ ਨੀਤੀ ਤਹਿਤ ਆਪਣੇ ਅਦਾਰੇ ਚਲਾਏ। ਕੁਝ ਚਿਰ ਲਈ ਇਸ ਨੂੰ ਵੱਡਾ ਹੁਲਾਰਾ ਮਿਲਿਆ।
       ਜੇ ਜਨਤਕ ਖੇਤਰ ਲਾਭ ਕਮਾ ਰਹੇ ਹਨ ਤਾਂ ਇਸ ਨਾਲ ਆਮ ਲੋਕਾਂ ’ਤੇ ਟੈਕਸਾਂ ਦਾ ਬੋਝ ਘਟਦਾ ਹੈ ਪਰ ਜੇ ਜਨਤਕ ਅਦਾਰੇ ਘਾਟੇ ਵਿਚ ਹਨ ਤਾਂ ਸਰਕਾਰ ਨੂੰ ਘਾਟਾ ਪੂਰਾ ਕਰਨ ਲਈ ਜਨਤਾ ’ਤੇ ਹੋਰ ਟੈਕਸ ਲਗਾਉਣਾ ਪੈਂਦਾ ਹੈ। ਸਵਾਲ ਹੈ ਕਿ ਰੇਲਵੇ, ਡਾਕ ਤਾਰ, ਸਰਕਾਰੀ ਬੈਂਕ ਆਦਿ ਹਮੇਸ਼ਾ ਹੀ ਲਾਭ ਕਮਾਉਂਦੇ ਰਹੇ ਹਨ, ਇਨ੍ਹਾਂ ਸੇਵਾਵਾਂ ਨੂੰ ਤਾਂ ਸਗੋਂ ਹੋਰ ਵਧਾਉਣਾ ਚਾਹੀਦਾ ਹੈ, ਫਿਰ ਉਲਟ ਕਿਉਂ ਕੀਤਾ ਜਾ ਰਿਹਾ ਹੈ? ਉਂਜ ਵੀ, ਜੇ ਕੋਈ ਇਕਾਈ ਘਾਟੇ ਵਿਚ ਹੈ ਤਾਂ ਉਹ ਉਸ ਇਕਾਈ ਦਾ ਕਸੂਰ ਨਹੀਂ, ਉਹ ਉਨ੍ਹਾਂ ਪ੍ਰਬੰਧਕਾਂ ਦਾ ਕਸੂਰ ਹੈ ਜਾਂ ਉਨ੍ਹਾਂ ਦੀ ਅਯੋਗਤਾ ਹੈ। ਜੇ ਮੁਲਕ ਭਰ ਦੇ ਬੈਂਕ ਲਾਭ ਕਮਾ ਰਹੇ ਹਨ ਤਾਂ ਇਸ ਨਾਲ ਜਨਤਕ ਭਲਾਈ ਵਿਚ ਵਾਧਾ ਕੀਤਾ ਜਾ ਸਕਦਾ ਹੈ। 1969 ਵਿਚ 14 ਵੱਡੇ ਵਪਾਰਕ ਬੈਂਕਾਂ ਦਾ ਕੌਮੀਕਰਨ ਕਰਕੇ ਆਮ ਲੋਕਾਂ ਲਈ ਕਰਜ਼ੇ ਦੀ ਵਿਵਸਥਾ ਵਧਾਈ ਗਈ। ਯਕੀਨਨ ਇਸ ਦਾ ਬਹੁਤ ਲਾਭ ਹੋਇਆ ਸੀ। ਇਸ ਕਰਕੇ ਹੀ 1980 ਵਿਚ 6 ਹੋਰ ਵੱਡੇ ਵਪਾਰਕ ਬੈਂਕਾਂ ਦਾ ਕੌਮੀਕਰਨ ਕਰਕੇ ਉਸ ਨਾਲ ਕਰਜ਼ੇ ਦੀ ਮਾਤਰਾ ਹੋਰ ਵਧਾਈ ਅਤੇ ਕਰਜ਼ਾ ਸਸਤਾ ਕੀਤਾ ਗਿਆ ਪਰ ਅੱਜ ਕੱਲ੍ਹ ਉਨ੍ਹਾਂ ਸਫ਼ਲ ਚੱਲ ਰਹੇ ਵਪਾਰਕ ਬੈਂਕਾਂ ਨੂੰ ਫਿਰ ਪ੍ਰਾਈਵੇਟ ਹੱਥਾਂ ਵਿਚ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨਾਲ ਜਨਤਾ ’ਤੇ ਫਿਰ ਬੋਝ ਵਧੇਗਾ ਕਿਉਂਕਿ ਪ੍ਰਾਈਵੇਟ ਅਦਾਰੇ ਦਾ ਮੁੱਖ ਉਦੇਸ਼ ਲਾਭ ਕਮਾਉਣਾ ਹੁੰਦਾ ਹੈ ਜਿਸ ਵਿਚ ਆਮ ਆਦਮੀ ਦਾ ਸੋਸ਼ਣ ਹੁੰਦਾ ਹੈ।
ਮਿਸ਼ਰਤ ਆਰਥਿਕ ਪ੍ਰਣਾਲੀ ਬੜਾ ਯੋਗ ਫ਼ੈਸਲਾ ਸੀ ਕਿਉਂਕਿ ਕਈ ਕਾਰੋਬਾਰ ਪ੍ਰਾਈਵੇਟ ਖੇਤਰ ਵਿਚ ਜ਼ਿਆਦਾ ਕਾਮਯਾਬ ਹਨ ਜਿਸ ਤਰ੍ਹਾਂ ਕਰਿਆਨਾ ਸਟੋਰ, ਛੋਟੇ ਪੈਮਾਨੇ ਦੀ ਦਸਤਕਾਰੀ, ਖੇਤੀ ਨਾਲ ਸਬੰਧਤ ਪੇਸ਼ੇ ਆਦਿ ਪਰ ਕਈ ਕਾਰੋਬਾਰ ਖਾਸ ਕਰਕੇ ਵੱਡੇ ਪੈਮਾਨੇ ਦੇ ਕਾਰੋਬਾਰ ਜਨਤਕ ਖੇਤਰ ਵਿਚ ਜ਼ਿਆਦਾ ਕਾਮਯਾਬ ਹਨ ਕਿਉਂ ਜੋ ਸਰਕਾਰ ਵੱਧ ਤੋਂ ਵੱਧ ਪੂੰਜੀ ਲਗਾ ਸਕਦੀ ਹੈ। 1991 ਤੋਂ ਬਾਅਦ ਜਦੋਂ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦਾ ਦੌਰ ਸ਼ੁਰੂ ਹੋਇਆ ਤਾਂ ਭਾਰਤ ਨੇ ਇਸ ਵਿਚ ਵਧ-ਚੜ੍ਹ ਕੇ ਰੁਚੀ ਦਿਖਾਈ। ਕੇਂਦਰ ਅਤੇ ਪ੍ਰਾਂਤਾਂ ਦੀਆਂ ਸਰਕਾਰਾਂ ਨੇ ਸਰਕਾਰੀ ਅਦਾਰੇ ਪ੍ਰਾਈਵੇਟ ਹੱਥਾਂ ਵਿਚ ਵੇਚ ਦਿੱਤੇ। ਪ੍ਰਾਈਵੇਟ ਖੇਤਰ ਅਧੀਨ ਖੰਡ ਉਤਪਾਦਨ ਵਾਲੇ ਕਾਰੋਬਾਰੀਆਂ ਨੇ ਆਪਣੇ ਕਾਰੋਬਾਰ ਵਧਾ ਲਏ, ਟਰਾਂਸਪੋਰਟ ਪ੍ਰਾਈਵੇਟ ਹੱਥਾਂ ਵਿਚ ਵਧਿਆ, ਹੋਟਲ ਕਾਰੋਬਾਰ ਵਧਿਆ, ਦੂਸਰੀ ਤਰਫ਼ ਸਰਕਾਰੀ ਖੇਤਰ ਅਧੀਨ ਖੰਡ ਮਿੱਲਾਂ, ਟਰਾਂਸਪੋਰਟ, ਹੋਟਲ ਦਿਨੋ-ਦਿਨ ਮੰਦੀ ਦਾ ਸ਼ਿਕਾਰ ਹੋਏ ਅਤੇ ਇਹ ਬੋਝ ਆਮ ਸ਼ਹਿਰੀ ’ਤੇ ਪਿਆ। ਲੋੜ ਹੈ, ਹੋਰ ਕਾਰੋਬਾਰ ਜਿਵੇਂ ਦਵਾਈਆਂ, ਸਿਹਤ ਸਹੂਲਤਾਂ, ਵਿੱਦਿਆ ਆਦਿ ਸਭ ਜਨਤਕ ਖੇਤਰ ਅਧੀਨ ਲਿਆਂਦੇ ਜਾਣ ਕਿਉਂ ਜੋ ਇਹ ਜਨਤਕ ਹਿੱਤ ਦੀ ਗੱਲ ਹੈ ਪਰ ਇਨ੍ਹਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਨਾਲ ਸਮਾਜਿਕ ਸੁਰੱਖਿਆ ਅਤੇ ਰੁਜ਼ਗਾਰ ਘਟਦਾ ਜਾਵੇਗਾ ਜਦੋਂਕਿ ਟੈਕਸਾਂ ਦੀ ਮਾਤਰਾ, ਬੇਰੁਜ਼ਗਾਰੀ ਤੇ ਬੇਚੈਨੀ ਵਧਦੀ ਜਾਵੇਗੀ।
      ਵਿਕਸਤ ਮੁਲਕਾਂ ਵਿਚ ਜਿੱਥੇ ਵਿੱਦਿਆ ਸਰਕਾਰੀ ਤੌਰ ’ਤੇ ਮੁਫ਼ਤ ਦਿੱਤੀ ਜਾਂਦੀ ਹੈ, ਉਹ ਪ੍ਰਾਈਵੇਟ ਵਿੱਦਿਆ ਤੋਂ ਕਿਤੇ ਚੰਗੀ ਹੈ ਕਿਉਂ ਜੋ ਉਨ੍ਹਾਂ ਸਕੂਲਾਂ, ਕਾਲਜਾਂ ਦਾ ਢਾਂਚਾ ਪ੍ਰਾਈਵੇਟ ਸੰਸਥਾਵਾਂ ਤੋਂ ਕਿਤੇ ਚੰਗਾ ਹੁੰਦਾ ਹੈ। ਸਿਹਤ ਸੇਵਾਵਾਂ ਵੀ ਸਰਕਾਰੀ ਪ੍ਰਬੰਧ ਅਧੀਨ ਚੰਗੀਆਂ ਅਤੇ ਕਾਫ਼ੀ ਕਾਰਗਰ ਹਨ। ਇਸੇ ਤਰ੍ਹਾਂ ਹੀ ਸਰਕਾਰੀ ਕਾਰੋਬਾਰ ਸਫ਼ਲਤਾ ਨਾਲ ਚੱਲ ਰਹੇ ਹਨ। ਜੇ ਸਰਕਾਰੀ ਕਾਰੋਬਾਰ ਵਿਚ ਘਾਟਾ ਪੈ ਰਿਹਾ ਹੈ ਤਾਂ ਪ੍ਰਬੰਧਕ ’ਤੇ ਜ਼ਿੰਮੇਵਾਰੀ ਪਾਉਣੀ ਚਾਹੀਦੀ ਹੈ। ਸਰਕਾਰ ਦਾ ਮੁੱਖ ਉਦੇਸ਼ ਜਨਤਕ ਭਲਾਈ ਹੈ ਜਿਸ ਵਿਚ ਹਰ ਇਕ ਲਈ ਮਿਆਰੀ ਵਿੱਦਿਆ, ਸਿਹਤ ਸਹੂਲਤਾਂ, ਸਸਤਾ ਸਫ਼ਰ, ਆਮ ਵਰਤੋਂ ਵਿਚ ਆਉਣ ਵਾਲੀਆਂ ਵਸਤੂਆਂ ਅਤੇ ਸੇਵਾਵਾਂ ਮੁਹੱਈਆ ਕਰਵਾਉਣਾ ਹੈ ਜੋ ਜਿੰਨੀ ਚੰਗੀ ਤਰ੍ਹਾਂ ਜਨਤਕ ਖੇਤਰ ਦੇ ਸਕਦਾ ਹੈ, ਪ੍ਰਾਈਵੇਟ ਖੇਤਰ ਨਹੀਂ। ਪ੍ਰਬੰਧਕੀ ਅਯੋਗਤਾ ਨੂੰ ਖ਼ਤਮ ਕਰਨਾ ਹੀ ਸਰਕਾਰ ਦੀ ਯੋਗਤਾ ਦਾ ਪੈਮਾਨਾ ਹੈ।

ਪੰਜਾਬ ਸਿਰ ਵਧਦਾ ਕਰਜ਼ਾ ਅਤੇ ਕਮਜ਼ੋਰ ਆਰਥਿਕਤਾ - ਡਾ. ਸ ਸ ਛੀਨਾ

ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੇ ਪੰਜਾਬ ਸਰਕਾਰ ਸਿਰ ਕਰਜ਼ੇ ਦੀ ਜਿਹੜੀ ਰਿਪੋਰਟ ਦਿੱਤੀ ਹੈ, ਉਹ ਕਾਫ਼ੀ ਚਿੰਤਾਜਨਕ ਹੈ। ਕਰਜ਼ੇ ਨਾਲ ਪੰਜਾਬ ਲਈ ਜਨਤਕ ਭਲਾਈ ਸਕੀਮਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਜਿਸ ਰਫ਼ਤਾਰ ਨਾਲ ਇਹ ਕਰਜ਼ਾ ਵਧ ਰਿਹਾ ਹੈ, ਇਨ੍ਹਾਂ ਸਕੀਮਾਂ ਉੱਤੇ ਹੋਰ ਅਸਰ ਪਵੇਗਾ। 2019-20 ਦੌਰਾਨ ਪੰਜਾਬ ਸਰਕਾਰ ਦਾ ਕੁੱਲ ਕਰਜ਼ਾ 1.93 ਲੱਖ ਕਰੋੜ ਰੁਪਏ ਦੱਸਿਆ ਗਿਆ ਹੈ ਅਤੇ ਪਿਛਲੇ ਸਾਲ ਵਿਚ ਜਿਸ ਰਫ਼ਤਾਰ ਨਾਲ ਵਧ ਰਿਹਾ ਹੈ, ਉਸ ਹਿਸਾਬ ਨਾਲ 2024-25 ਤੱਕ ਇਹ 3.73 ਲੱਖ ਕਰੋੜ ਰੁਪਏ ਹੋ ਜਾਵੇਗਾ। ਸਾਲ 2000 ਤੋਂ ਪਹਿਲਾਂ ਇਹ ਕਰਜ਼ਾ ਕੋਈ 8500 ਕਰੋੜ ਰੁਪਏ ਸੀ ਅਤੇ ਉਸ ਵਕਤ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਇਸ ਨੂੰ ਮੁਆਫ਼ ਕਰਨ ਦਾ ਵਾਅਦਾ ਵੀ ਕੀਤਾ ਸੀ। ਫਿਰ 2006-07 ਵਿਚ ਜਦੋਂ ਪੰਜਾਬ ਵਿਚ ਐੱਨਡੀਏ ਦੀ ਸਰਕਾਰ ਬਣੀ, ਉਸ ਵਕਤ ਇਹ 40 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਸੀ ਅਤੇ ਇਸ ਦਾ ਵਿਆਜ ਦੇਣਾ ਵੀ ਸਰਕਾਰ ਤੇ ਵੱਡਾ ਬੋਝ ਸੀ, ਜਿਸ ਕਰ ਕੇ ਸਰਕਾਰ ਜਨਤਕ ਭਲਾਈ ਸਕੀਮਾਂ ਨਹੀਂ ਸੀ ਅਪਣਾਉਂਦੀ।

        2006-07 ਤੋਂ ਬਾਅਦ ਇਹ ਲਗਾਤਾਰ ਪੰਜ ਸਾਲਾਂ ਬਾਅਦ ਤਕਰੀਬਨ ਦੁੱਗਣਾ ਹੁੰਦਾ ਗਿਆ। 2009-10 ਵਿਚ 53252 ਕਰੋੜ ਰੁਪਏ ਸੀ ਪਰ 2014-15 ਵਿਚ ਵਧ ਕੇ 88818 ਕਰੋੜ ਰੁਪਏ ਅਤੇ 2019-20 ਵਿਚ 1.93 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਕਰਜ਼ੇ ਲਈ ਸਾਲਾਨਾ 20 ਹਜ਼ਾਰ ਕਰੋੜ ਤੋਂ ਉਪਰ ਵਿਆਜ ਦੇਣਾ ਪੈਂਦਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਸਾਲ 2000 ਤੋਂ ਬਾਅਦ ਇਸ ਕਰਜ਼ੇ ਵਿਚ ਕਿਸੇ ਵੀ ਸਾਲ ਕਮੀ ਨਹੀਂ ਆਈ ਸਗੋਂ ਵਾਧਾ ਹੀ ਹੁੰਦਾ ਗਿਆ ਅਤੇ ਹਰ ਸਾਲ ਇਸ ਵਾਧੇ ਦੀ ਦਰ ਵੀ ਵਧਦੀ ਗਈ। ਪੰਜਾਬ ਸਰਕਾਰ ਦੇ ਬਜਟ ਵਿਚ ਹੋਰ ਨਿਵੇਸ਼ ਕਰਨ ਦੀ ਤਾਂ ਗੁੰਜਾਇਸ਼ ਵੀ ਨਹੀਂ ਹੁੰਦੀ ਸਗੋਂ ਲੋਕ ਭਲਾਈ ਦੀਆਂ ਸਕੀਮਾਂ ਤੇ ਖ਼ਰਚ ਮਾਤਰਾ ਵੀ ਲਗਾਤਾਰ ਘਟਦੀ ਜਾਣੀ ਸਰਕਾਰ ਦੀ ਮਜਬੂਰੀ ਹੈ। ਇਸ ਸਾਰੇ ਕਰਜ਼ੇ ਨੂੰ ਪੰਜਾਬ ਦੀ ਜਨਤਾ ਸਿਰ ਕਰਜ਼ਾ ਸਮਝਿਆ ਜਾਂਦਾ ਹੈ ਕਿਉਂ ਜੋ ਇਸ ਨੂੰ ਅਦਾ ਕਰਨ ਲਈ ਪੰਜਾਬ ਦੀ ਜਨਤਾ ਹੀ ਜ਼ਿੰਮੇਵਾਰ ਹੈ।

        ਜਿੱਥੇ ਪੰਜਾਬ ਸਰਕਾਰ ਸਿਰ ਕਰਜ਼ੇ ਦਾ ਬੋਝ ਹਰ ਸਾਲ ਵਧ ਰਿਹਾ ਹੈ, ਉੱਥੇ ਪੰਜਾਬ ਦੇ ਆਰਥਿਕ ਹਾਲਾਤ ਵਿਚ ਵੀ ਕਮਜ਼ੋਰੀ ਆ ਰਹੀ ਹੈ। ਸਾਲ 2000 ਤੱਕ ਪੰਜਾਬ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਭਾਰਤ ਦਾ ਪਹਿਲੇ ਨੰਬਰ ਦਾ ਪ੍ਰਾਂਤ ਸੀ ਜੋ ਹੁਣ ਖਿਸਕ ਕੇ 12ਵੇਂ ਸਥਾਨ ਤੇ ਪਹੁੰਚ ਗਿਆ। ਬਹੁਤ ਸਾਰੇ ਪ੍ਰਾਂਤ ਜਿਵੇਂ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼ ਆਦਿ ਅੱਗੇ ਨਿਕਲ ਗਏ ਹਨ ਅਤੇ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਰਾਸ਼ਟਰੀ ਪ੍ਰਤੀ ਵਿਅਕਤੀ ਆਮਦਨ ਦੇ ਬਰਾਬਰ ਪਹੁੰਚ ਗਈ ਹੈ। ਇਸ ਦੇ ਘਟਣ ਦਾ ਰੁਝਾਨ ਅਜੇ ਵੀ ਜਾਰੀ ਹੈ। ਇਹ ਇਸ ਗੱਲ ਦੇ ਬਾਵਜੂਦ ਹੈ ਕਿ ਕੇਰਲ ਨੂੰ ਛੱਡ ਕੇ ਪੰਜਾਬ ਹੀ ਇਕ ਉਹ ਪ੍ਰਾਂਤ ਹੈ ਜਿਸ ਨੂੰ ਵਿਦੇਸ਼ਾਂ ਤੋਂ ਸਭ ਤੋਂ ਵੱਧ ਵਿਦੇਸ਼ੀ ਮੁਦਰਾ ਦੀ ਪ੍ਰਾਪਤੀ ਹੁੰਦੀ ਹੈ। ਕੇਰਲ ਤੋਂ ਬਾਅਦ ਪੰਜਾਬ ਦੇ ਹੀ ਲੋਕ ਵੱਧ ਗਿਣਤੀ ਵਿਚ ਵਿਦੇਸ਼ਾਂ ਵਿਚ ਗਏ ਹੋਏ ਹਨ।

      ਪੰਜਾਬ ਸਰਕਾਰ ਸਿਰ ਕਰਜ਼ਾ ਅਤੇ ਪੰਜਾਬ ਦੀ ਆਰਥਿਕਤਾ ਦੋਵੇਂ ਪੱਖ ਇਕ ਦੂਸਰੇ ਨਾਲ ਜੁੜੇ ਹੋਏ ਹਨ। ਇਕ ਤਰਫ਼ ਪੰਜਾਬ ਦੇ ਕਰਜ਼ੇ ਵਿਚ ਵਾਧਾ ਹੋ ਰਿਹਾ ਹੈ, ਦੂਜੀ ਤਰਫ਼ ਪੰਜਾਬ ਦੀ ਆਰਥਿਕਤਾ ਕਮਜ਼ੋਰ ਹੋ ਰਹੀ ਹੈ। ਉਹ ਪ੍ਰਾਂਤ ਜਿਹੜੇ ਪੰਜਾਬ ਤੋਂ ਆਰਥਿਕ ਤੌਰ ਤੇ ਅੱਗੇ ਲੰਘ ਗਏ ਹਨ, ਜੇ ਉਨ੍ਹਾਂ ਦੀ ਆਰਥਿਕਤਾ ਵੱਲ ਨਜ਼ਰ ਮਾਰੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਦੇ ਉਦਯੋਗਾਂ ਨੇ ਵੱਡਾ ਵਿਕਾਸ ਕੀਤਾ ਹੈ ਅਤੇ ਖੇਤੀ ਵਾਲੀ ਵੱਡੀ ਵਸੋਂ ਬਦਲ ਕੇ ਉਦਯੋਗਾਂ ਵਿਚ ਲੱਗ ਗਈ ਹੈ। ਇਹੋ ਵਜ੍ਹਾ ਹੈ ਕਿ ਉਨ੍ਹਾਂ ਪ੍ਰਾਂਤਾਂ ਦੇ ਕੁੱਲ ਘਰੇਲੂ ਉਤਪਾਦਨ ਵਿਚ ਉਦਯੋਗਾਂ ਦਾ ਯੋਗਦਾਨ ਲਗਾਤਾਰ ਵਧਿਆ ਹੈ, ਜਦੋਂਕਿ ਪੰਜਾਬ ਵਿਚ ਉਦਯੋਗਾਂ ਦਾ ਯੋਗਦਾਨ ਅਜੇ ਵੀ 27 ਫ਼ੀਸਦੀ ਹੈ ਪਰ ਖੇਤੀ ਦਾ ਯੋਗਦਾਨ 28 ਫ਼ੀਸਦੀ ਹੈ ਜਿਸ ਵਿਚ 9 ਫ਼ੀਸਦੀ ਡੇਅਰੀ ਦਾ ਵੀ ਯੋਗਦਾਨ ਹੈ। ਉੱਧਰ, ਭਾਰਤ ਦੇ ਪੱਧਰ ਤੇ ਖੇਤੀ ਖੇਤਰ ਦਾ ਯੋਗਦਾਨ ਘਟ ਕੇ ਸਿਰਫ਼ 19 ਫ਼ੀਸਦੀ ਰਹਿ ਗਿਆ ਹੈ ਜਿਸ ਵਿਚ 5 ਫ਼ੀਸਦੀ ਡੇਅਰੀ ਦਾ ਯੋਗਦਾਨ ਹੈ। ਦੁਨੀਆ ਦੇ ਹਰ ਵਿਕਸਤ ਦੇਸ਼ ਵਿਚ ਜਿਸ ਤਰ੍ਹਾਂ ਅੱਧੇ ਤੋਂ ਜ਼ਿਆਦਾ ਉਦਯੋਗਾਂ ਦਾ ਯੋਗਦਾਨ ਹੈ, ਉਸੇ ਤਰ੍ਹਾਂ ਹੀ ਭਾਰਤ ਦੇ ਪ੍ਰਾਂਤਾਂ ਦੇ ਕੁੱਲ ਘਰੇਲੂ ਉਤਪਾਦਨ ਵਿਚ ਉਨ੍ਹਾਂ ਪ੍ਰਾਂਤਾਂ ਦੇ ਉਦਯੋਗਾਂ ਦਾ ਯੋਗਦਾਨ 30 ਫ਼ੀਸਦੀ ਤੋਂ ਵੱਧ ਹੈ ਜਿਹੜੇ ਹੁਣ ਤੇਜ਼ ਰਫ਼ਤਾਰ ਨਾਲ ਵਿਕਾਸ ਕਰ ਰਹੇ ਹਨ। ਇਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਵਿਕਾਸ ਲਈ ਉਦਯੋਗਿਕ ਵਿਕਾਸ ਹੀ ਇਕ ਉਹ ਆਧਾਰ ਹੈ ਜਿਸ ਤੋਂ ਬਗੈਰ ਕਿਸੇ ਖੇਤਰ ਦਾ ਵਿਕਾਸ ਸੰਭਵ ਨਹੀਂ ਅਤੇ ਉਸ ਵਿਚ ਪੰਜਾਬ ਬਹੁਤ ਪਛੜ ਗਿਆ ਹੈ ਅਤੇ ਪਛੜ ਰਿਹਾ ਹੈ ਜਿਹੜਾ ਇਸ ਪ੍ਰਾਂਤ ਦੀ ਕਮਜ਼ੋਰ ਆਰਥਿਕ ਹਾਲਤ ਅਤੇ ਕਰਜ਼ੇ ਦੀ ਵਧਦੀ ਮਾਤਰਾ ਲਈ ਜ਼ਿੰਮੇਵਾਰ ਹੈ।

       1960 ਤੋਂ ਪਹਿਲਾਂ ਕੇਂਦਰ ਸਰਕਾਰ ਅਤੇ ਪ੍ਰਾਂਤਾਂ ਦੀਆਂ ਸਰਕਾਰਾਂ ਨੇ ਬਹੁਤ ਸਾਰੀਆਂ ਜਨਤਕ ਇਕਾਈਆਂ ਚਲਾਈਆਂ ਜਿਨ੍ਹਾਂ ਵਿਚ ਉਦਯੋਗਿਕ ਇਕਾਈਆਂ ਤੋਂ ਇਲਾਵਾ ਟਰਾਂਸਪੋਰਟ ਕੰਪਨੀਆਂ, ਹੋਟਲ ਆਦਿ ਵੀ ਸ਼ਾਮਿਲ ਹਨ। ਇਨ੍ਹਾਂ ਦੇ ਮੰਤਵ ਸਨ ਕਿ ਵੱਧ ਤੋਂ ਵੱਧ ਸਮਾਜਿਕ ਸੁਰੱਖਿਆ ਮੁਹੱਈਆ ਕਰਨੀ ਹੈ ਅਤੇ ਆਮ ਜਨਤਾ ਤੋਂ ਟੈਕਸਾਂ ਦਾ ਬੋਝ ਘਟਾਉਣਾ ਹੈ। ਇਨ੍ਹਾਂ ਜਨਤਕ ਕੰਪਨੀਆਂ ਨੂੰ ਜਿੰਨਾ ਲਾਭ ਹੋਣਾ ਸੀ, ਉਹ ਸਰਕਾਰ ਦਾ ਜਾਂ ਜਨਤਾ ਦਾ ਲਾਭ ਸੀ ਪਰ ਉਹ ਮੰਤਵ ਪ੍ਰਾਪਤ ਨਾ ਕੀਤੇ ਜਾ ਸਕੇ ਕਿਉਂ ਜੋ ਇਨ੍ਹਾਂ ਜਨਤਕ ਇਕਾਈਆਂ ਵਿਚੋਂ ਬਹੁਤ ਸਾਰੀਆਂ ਇਕਾਈਆਂ ਘਾਟੇ ਵਿਚ ਗਈਆਂ ਅਤੇ ਜਨਤਾ ਲਈ ਰਾਹਤ ਦੀ ਥਾਂ ਬੋਝ ਬਣ ਗਈਆਂ। ਇਹੋ ਜਿਹੀਆਂ ਜਨਤਕ ਇਕਾਈਆਂ ਜਿਹੜੀਆਂ ਪੰਜਾਬ ਵਿਚ ਚੱਲੀਆਂ, ਉਹ ਵੀ ਘਾਟੇ ਵਿਚ ਗਈਆਂ ਅਤੇ ਉਨ੍ਹਾਂ ਵਿਚੋਂ ਅੱਜ ਵੀ ਕਈ ਚੱਲ ਰਹੀਆਂ ਹਨ। ਇਹ ਵੀ ਦਿਲਚਸਪ ਤੱਥ ਹੈ ਕਿ ਪੰਜਾਬ ਸਰਕਾਰ ਨੇ ਉਦਯੋਗਿਕ ਇਕਾਈਆਂ ਵਿਚ ਕੁਝ ਖੰਡ ਮਿੱਲਾਂ ਵੀ ਚਲਾਈਆਂ ਜਿਨ੍ਹਾਂ ਨੂੰ ਬਾਅਦ ਵਿਚ ਸਹਿਕਾਰੀ ਖੇਤਰ ਵਿਚ ਦੇ ਦਿੱਤਾ ਗਿਆ। ਪ੍ਰਾਈਵੇਟ ਖੰਡ ਮਿੱਲਾਂ ਨੇ ਦਿਨੋ-ਦਿਨ ਆਪਣੇ ਕੰਮ ਵਿਚ ਵਾਧਾ ਕੀਤਾ, ਜਦੋਂਕਿ ਜਨਤਕ ਮਿੱਲਾਂ ਘਾਟੇ ਵਿਚ ਗਈਆਂ। ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦਿਨੋ-ਦਿਨ ਵਧਦੀਆਂ ਗਈਆਂ। ਹੋਟਲਾਂ ਦਾ ਹਾਲ ਇਸ ਤੋਂ ਵੀ ਮਾੜਾ ਹੋਇਆ।

         ਸਰਕਾਰ ਵੱਲੋਂ ਬਜਾਇ ਇਸ ਦੇ ਕਿ ਪ੍ਰਬੰਧਕ ਯੋਗਤਾ ਨੂੰ ਵਧਾ ਕੇ ਇਨ੍ਹਾਂ ਨੂੰ ਘਾਟੇ ਤੋਂ ਵਾਧੇ ਵਿਚ ਬਦਲਿਆ ਜਾਂਦਾ, ਇਨ੍ਹਾਂ ਨੂੰ ਬੰਦ ਕੀਤਾ ਜਾਣ ਲੱਗਾ ਅਤੇ ਵੇਚਿਆ ਜਾਣ ਲੱਗਾ। ਪੰਜਾਬ ਖਣਿਜ ਪਦਾਰਥਾਂ ਤੋਂ 1200 ਕਿਲੋਮੀਟਰ ਦੀ ਦੂਰੀ ਤੇ ਹੈ। ਬੰਦਰਗਾਹਾਂ ਜਿਨ੍ਹਾਂ ਨਾਲ ਕੌਮਾਂਤਰੀ ਵਪਾਰ ਅਸਾਨ ਬਣਦਾ ਹੈ, ਉਹ ਸੰਭਵ ਹੀ ਨਹੀਂ ਕਿਉਂ ਜੋ ਉਹ ਪੰਜਾਬ ਤੋਂ 1500 ਕਿਲੋਮੀਟਰ ਦੀ ਦੂਰੀ ਤੇ ਹਨ ਜਿਸ ਲਈ ਕੌਮਾਂਤਰੀ ਵਪਾਰ ਵਾਲੇ ਨਿਰਉਤਸ਼ਾਹਿਤ ਹੋਏ। ਪੰਜਾਬ ਦਾ ਸਭ ਤੋਂ ਅਸਾਨ ਵਪਾਰ ਪਾਕਿਸਤਾਨ ਨਾਲ ਹੋ ਸਕਦਾ ਅਤੇ ਇਹ ਵੱਡਾ ਵਪਾਰ ਹੋ ਸਕਦਾ ਸੀ ਪਰ ਕੌਮਾਂਤਰੀ ਰਾਜਨੀਤਕ ਕਾਰਨਾਂ ਕਾਰਨ, ਦੇਸ਼ ਭਰ ਦਾ ਪਾਕਿਸਤਾਨ ਦਾ ਵਪਾਰ ਸਿਰਫ਼ 2 ਹਜ਼ਾਰ ਕਰੋੜ ਡਾਲਰ ਹੈ ਜਿਸ ਵਿਚ ਪੰਜਾਬ ਦਾ ਨਿਗੂਣਾ ਜਿਹਾ ਹਿੱਸਾ ਹੈ। ਪੰਜਾਬ ਦੇ ਸਰਹੱਦੀ ਪ੍ਰਾਂਤ ਹੋਣ ਕਰ ਕੇ ਇੱਥੇ ਦੇਸ਼ ਦਾ ਅੰਦਰੂਨੀ ਜਾਂ ਵਿਦੇਸ਼ੀ ਨਿਵੇਸ਼ ਵੀ ਨਿਰਉਤਸ਼ਾਹਿਤ ਹੋਇਆ। ਸਿੱਟੇ ਵਜੋਂ ਪੰਜਾਬ ਦੀ ਜ਼ਿਆਦਾ ਨਿਰਭਰਤਾ ਖੇਤੀ ਖੇਤਰ ਤੇ ਬਣੀ ਰਹੀ ਜਿਹੜੀ ਪ੍ਰਾਂਤ ਦੀ 60 ਫ਼ੀਸਦੀ ਵਸੋਂ ਲਈ ਰੁਜ਼ਗਾਰ ਹੈ ਅਤੇ ਪੰਜਾਬ ਤੋਂ ਬਰਾਮਦ ਹੋਣ ਵਾਲੀਆਂ ਵਸਤੂਆਂ ਵਿਚ ਖੇਤੀ ਵਸਤੂਆਂ ਮੁੱਖ ਹਨ। ਇੱਥੋਂ ਤੱਕ ਕਿ ਇਕੱਲੀ ਬਾਸਮਤੀ ਦੇ ਬਰਾਮਦ ਦਾ ਮੁੱਲ ਪੰਜਾਬ ਤੋਂ ਸਾਰੀਆਂ ਬਰਾਮਦ ਹੋਣ ਵਾਲੀਆਂ ਵਸਤੂਆਂ ਦਾ 15 ਫ਼ੀਸਦੀ ਹੈ। ਪੰਜਾਬ ਸਰਕਾਰ ਦਾ ‘ਸਟੇਟ ਐਗਰੀ ਐਕਸਪੋਰਟ ਕਾਰਪੋਰੇਸ਼ਨ’ ਅਦਾਰਾ ਬਰਾਮਦ ਵਧਾਉਣ ਲਈ ਕੋਈ ਮਹੱਤਵਪੂਰਨ ਭੂਮਿਕਾ ਨਾ ਨਿਭਾ ਸਕਿਆ ਕਿਉਂ ਜੋ ਪੰਜਾਬ ਤੋਂ ਪੈਦਾ ਹੋਣ ਵਾਲੀਆਂ ਵਸਤੂਆਂ ਦੀ ਮਾਤਰਾ ਵਿਚ ਕਮੀ ਆਉਂਦੀ ਰਹੀ ਅਤੇ ਪੰਜਾਬ ਦੀਆਂ ਮੁੱਖ ਖੇਤੀ ਫ਼ਸਲਾਂ ਕਣਕ ਤੇ ਝੋਨੇ ਦੀ ਮੰਗ ਅਤੇ ਕੀਮਤ ਦੋਵੇਂ ਹੀ ਵਿਦੇਸ਼ਾਂ ਵਿਚ ਘੱਟ ਹੈ।

       ਪੰਜਾਬ ਸਰਕਾਰ ਸਿਰ ਵਧਦੇ ਕਰਜ਼ੇ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੀ ਆਰਥਿਕਤਾ ਦੀ ਸਮੁੱਚੀ ਹਾਲਤ ਵਿਚ ਉਭਾਰ ਲਿਆਉਣ ਦੀ ਲੋੜ ਹੈ। ਖੇਤੀ ਪ੍ਰਧਾਨ ਦੇਸ਼ ਹੋਣ ਕਰ ਕੇ ਪੰਜਾਬ ਦੀ ਆਰਥਿਕ ਨੀਤੀ ਵਿਚ ਖੇਤੀ ਮੁੱਖ ਨੀਤੀ ਬਣਨੀ ਚਾਹੀਦੀ ਹੈ ਜਿਸ ਲਈ ਢੁਕਵੀਂ ਨੀਤੀ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ। ਕਣਕ ਅਤੇ ਝੋਨੇ ਤੋਂ ਇਲਾਵਾ ਉਹ ਵਸਤੂਆਂ ਜਿਨ੍ਹਾਂ ਦੀ ਦੇਸ਼ ਅਤੇ ਵਿਦੇਸ਼ ਵਿਚ ਵੱਡੀ ਮੰਗ ਹੈ (ਜਿਵੇਂ ਦਾਲਾਂ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦੀਆਂ ਦਰਾਮਦ ਕੀਤੀਆਂ ਜਾਂਦੀਆਂ ਹਨ), ਦੀ ਪੈਦਾਵਾਰ ਤੇ ਜ਼ੋਰ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਤੇਲਾਂ ਦੇ ਬੀਜਾਂ ਦੀ ਵੱਡੀ ਮੰਡੀ ਦੇਸ਼ ਅਤੇ ਵਿਦੇਸ਼ ਵਿਚ ਹੈ ਪਰ ਇਹ ਫ਼ਸਲਾਂ ਯਕੀਨੀ ਮੰਡੀਕਰਨ ਦੀ ਅਣਹੋਂਦ ਕਰ ਕੇ ਬੀਜੀਆਂ ਨਹੀਂ ਜਾਂਦੀਆਂ, ਜਦੋਂਕਿ ਕਣਕ ਅਤੇ ਝੋਨੇ ਦੀਆਂ ਫ਼ਸਲਾਂ ਅਧੀਨ ਵਧਦਾ ਹੋਇਆ ਖੇਤਰ ਪਾਣੀ ਦੀ ਥੁੜ੍ਹ ਅਤੇ ਹੋਰ ਸਮੱਸਿਆਵਾਂ ਦੇ ਬਾਵਜੂਦ ਨਹੀਂ ਘਟ ਰਿਹਾ। ਖੇਤੀ ਆਰਥਿਕਤਾ ਤੇ ਆਧਾਰਿਤ ਉਹ ਖੇਤੀ ਆਧਾਰਿਤ ਉਦਯੋਗ ਜਿਨ੍ਹਾਂ ਦੀ ਵੱਡੀ ਸਮਰੱਥਾ ਹੈ, ਉਸ ਸਬੰਧੀ ਬਹੁਤ ਨਿਗੂਣੀ ਪ੍ਰਾਪਤੀ ਹੋਈ ਹੈ। ਸਿਵਾਏ ਖੰਡ ਮਿੱਲਾਂ ਤੋਂ ਹੋਰ ਕਿਸੇ ਵੀ ਖੇਤੀ ਆਧਾਰਿਤ ਉਦਯੋਗ ਨੂੰ ਉਤਸ਼ਾਹਿਤ ਨਹੀਂ ਕੀਤਾ ਗਿਆ। ਪ੍ਰਾਈਵੇਟ ਉੱਦਮੀਆਂ ਨੇ ਇਸ ਵਿਚ ਦਿਲਚਸਪੀ ਨਹੀਂ ਦਿਖਾਈ ਕਿਉਂ ਜੋ ਸਭ ਤੋਂ ਵੱਡੀ ਰੁਕਾਵਟ ਕੱਚੇ ਮਾਲ ਦੀ ਅਨਿਸ਼ਚਿਤਤਾ ਰਹੀ ਹੈ। ਇਨ੍ਹਾਂ ਉਦਯੋਗਿਕ ਇਕਾਈਆਂ ਵਿਚ ਨਾ ਸਿਰਫ਼ ਰੁਜ਼ਗਾਰ ਸਗੋਂ ਵਿਦੇਸ਼ੀ ਮੁਦਰਾ ਦੀ ਕਮਾਈ ਦੇ ਵੱਡੇ ਮੌਕੇ ਹਨ। ਇਹ ਉਹ ਪੱਖ ਹੈ ਜਿਸ ਲਈ ਸਰਕਾਰ ਦੀ ਢੁਕਵੀਂ ਨੀਤੀ ਨੂੰ ਅਮਲ ਵਿਚ ਲਿਆਉਣਾ ਲੋੜੀਂਦਾ ਹੈ। ਆਰਥਿਕਤਾ ਵਿਚ ਉਭਾਰ ਆਉਣ ਤੋਂ ਬਗੈਰ ਨਾ ਕਰਜ਼ਾ ਘਟ ਸਕਦਾ ਹੈ ਅਤੇ ਨਾ ਪ੍ਰਤੀ ਵਿਅਕਤੀ ਆਮਦਨ ਜਾਂ ਰੁਜ਼ਗਾਰ ਵਧ ਸਕਦਾ ਹੈ।

ਗੁਰੂ ਨਾਨਕ ਜੀ ਦੇ ਉਪਦੇਸ਼ਾਂ ਵਿਚ ਸਦੀਵੀ ਅਗਵਾਈ  - ਡਾ. ਸ.ਸ. ਛੀਨਾ


ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ
ਭਾਈ ਗੁਰਦਾਸ ਜੀ ਦੇ ਇਸ ਕਥਨ ਵਿਚ ਕਿੰਨੀ ਵਡੀ ਸਚਾਈ ਹੈ, ਕਿਉ ਜੋ ਸ੍ਰੀ ਗੁਰੂ ਨਾਨਕ ਦੇਵੀ ਜੀ ਦੇ ਅਵਤਾਰ ਧਾਰਨ ਦੇ ਵਕਤ ਦਾ ਸਮਾਜ ਵਡੇ ਅੰਧ ਵਿਸ਼ਵਾਸ਼, ਵਹਿਮਾਂ ਭਰਮਾਂ, ਅਗਿਆਨਤਾ ਅਤੇ ਇਥੋ ਤਕ ਕਿ ਵਖ-2 ਦੇਵੀ ਦੇਵਤਿਆਂ ਦੀ ਪੂਜਾ ਵਰਗੇ ਭੁਲੇਖਿਆ ਵਿਚ ਪਿਆ ਹੋਇਆ ਸੀ ਜਦੋ ਕਿ ਗੁਰੂ ਨਾਨਕ ਜੀ ਨੇ ਪਰਮ ਸਚਾਈ ਨੂੰ, ਜਿਸ ਵਿਚ ਧਾਰਮਿਕ ਅੰਧ ਵਿਸ਼ਵਾਸ਼ ਨੂੰ ਦੁਰ ਕਰਕੇ ਸਾਰੇ ਸੰਸਾਰ ਵਿਚ ਇਕ ਕਰਤਾ ਦਾ ਵਿਚਾਰ ਦਿਤਾ। ਮੂਲ ਮੰਤਰ ਅਨੁਸਾਰ
ੴ  ਸਤਿਨਾਮ ਕਰਤਾ ਪੁਰਖ
ਨਿਰ ਭਉ ਨਿਰਵੈਰ, ਅਕਾਲ ਮੂਰਤ
ਅਜੂੰਨੀ ਸੰਭ ਗੁਰ ਪ੍ਰਸ਼ਾਦ॥

ਜਿਸ ਦੀ ਵਿਆਖਿਆ ਕਰਦਿਆਂ ਇਹ ਦਰਸਾਇਆ ਗਿਆ ਹੈ ਕਿ ਪ੍ਰਮਾਤਮਾ ਇਕ ਹੈ ਉਸ ਦਾ ਨਾਂ ਹਮੇਸ਼ਾਂ ਸਚਾ ਅਤੇ ਅਟਲ ਹੈ, ਉਸ ਨੂੰ ਕਿਸੇ ਦਾ ਡਰ ਨਹੀ ਨਾ ਹੀ ਉਸ ਦਾ ਕਿਸੇ ਨਾਲ ਵੈਰ ਹੈ। ਉਸ ਤੇ ਸਮੇਂ ਦਾ ਕੋਈ ਪ੍ਰਭਾਵ ਨਹੀ, ਉਸ ਦੀ ਕੋਈ ਸੂਰਤ ਨਹੀ। ਨਾ ਉਹ ਜਨਮ ਲੈਦਾ ਹੈ ਨਾ ਮਰਦਾ ਹੈ ਅਤੇ ਉਹ ਆਪਣੇ ਆਪ ਤੋਂ ਆਪ ਪੈਦਾ ਹੋਇਆ ਹੈ ਅਤੇ ਅਜਿਹਾ ਕਰਤਾ ਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ  ਹੈ। ਇਹ ਉਹ ਵਡੀ ਸਚਾਈ ਹੈ ਜਿਸ ਨੂੰ ਸਾਰੀ ਲੋਕਾਈ ਨੇ ਸਵੀਕਾਰ ਕੀਤਾ ਹੈ ਪ੍ਰਮਾਤਮਾ ਦੀ ਹੋਂਦ ਨੂੰ ਇਕ ਕਰਤਾ ਦੀ ਹੋਂਦ ਤੇ ਕੇਂਦਰਿਤ ਕੀਤਾ। ਉਸ ਸਮੇਂ ਤੇ ਕੁਝ ਲੋਕਾਂ ਵਲੋ ਪਥਰਾਂ ਦੀ ਪੂਜਾ ਵੀ ਕੀਤੀ ਜਾਂਦੀ ਸੀ ਪਰ ਗੁਰੂ ਜੀ ਨੇ ਉਪਦੇਸ਼ ਦਿਤਾ।
ਦੇਵੀ ਦੇਵ ਪੂਜੀਐ ਭਾਈ ਕਿਆ ਮਾਂਰਾਓ ਕਿਅ ਦੇਹਿ
ਪਾਹੁਣ ਨੀਰਿ ਪਖਾਲੀਆ ਭਾਈ ਜਲ ਮਹਿ ਬੂਡਹਿ ਤੇਹਿ

ਜਿਸ ਵਿਚ ਇਹ ਵਿਚਾਰ ਦਰਸਾਇਆ ਗਿਆ ਹੈ ਕਿ ਪਥਰਾਂ ਦੀ ਮੂਰਤੀ ਤਾਂ ਪਾਣੀ ਵਿਚ ਡੁਬ ਜਾਂਦੀ ਹੈ ਅਤੇ ਜਿਹੜੀ ਮੂਰਤੀ ਆਪਣੇ ਆਪ ਨੂੰ ਵੀ ਡੁਰਣ ਤੋ ਨਹੀ ਬਚਾ ਸਕਦੀ, ਉਹ ਸਾਨੂੰ ਕਿਵੇਂ ਤਾਰੇਗੀ। ਇਸ ਤਰਾਂ ਵਖ-2 ਦੇਵੀ ਦੇਵਤਿਆਂ ਨੂੰ ਪੂਜਣ ਦੀ ਬਜਾਇ ਇਕ ਕਰਤਾ ਜੋ ਹਰ ਜਗਾਹ, ਹਰ ਸਮੇਂ ਅਤੇ ਹਰ ਕਣ-ਕਣ ਵਿਚ ਹੈ ਉਸ ਦੀ ਸਿਫਤ ਸਲਾਹ ਕਰਕੇ ਉਸ ਨੂੰ ਯਾਦ ਰਖਣਾ ਹੀ ਯੋਗ ਹੈ। ਪਰਮ ਹਸਤੀ ਦੇ ਸਦੀਵੀ ਸਚ ਦੀ ਗੁਰੂ ਜੀ ਨੇ ਵਿਆਖਿਆ ਕੀਤੀ ਅਤੇ ਗੁਰੂ ਜੀ ਅਨੁਸਾਰ
ਆਦਿ ਸਚ ਜੁਗਾਦਿ ਸਚੁ ਹੈ, ਭੀ ਸਚ ਹੋਸੀ ਭੀ ਸਚ
ਉਹ ਸਚ ਜੋ ਸਦੀਵੀ ਹੈ ਕਦੀ ਬਦਲਦਾ ਨਹੀ, ਉਹ ਸਦਾ ਅਟਲ ਹੈ ਉਹ ਪਹਿਲਾ ਵੀ ਸਚ ਸੀ ਹੁਣ ਵੀ ਸਚ ਹੈ ਅਤੇ ਭਵਿਖ ਵਿਚ ਵੀ ਸਚ ਰਹੇਗਾ। ਇਹ ਉਹ ਚਾਨਣ ਸੀ ਜਿਸ ਨੂੰ ਸਾਰੀ ਖਲਕਤ ਨੇ ਮੰਨਿਆ।
    ਗੁਰੂ ਜੀ ਨੇ ਪ੍ਰਮਾਤਮਾ ਨੂੰ ਕਿਸੇ ਖਾਸ ਜਗਾਹ ਤੇ ਹੀ ਬੈਠਾ ਹੋਇਆ ਨਹੀ ਸਗੋਂ ਹਰ ਥਾਂ ਤੇ ਪ੍ਰਤੀਤ ਕੀਤਾ। ਮਕੇ ਵਿਖੇ ਜਾ ਕੇ ਗੁਰੂ ਜੀ ਨੇ ਪ੍ਰਮਾਤਮਾ ਨੂੰ ਹਰ ਜਗਾਹ ਤੇ ਹੋਣ ਸਬੰਧੀ ਭੁਲੇਖੇ ਦੂਰ ਕੀਤੇ ਅਤੇ ਵਿਆਖਿਆ ਕੀਤੀ ਕਿ ਪ੍ਰਮਾਤਮਾ ਕਿਸੇ ਖਾਸ ਜਗਾਹ ਜਾ ਕਿਸੇ ਖਾਸ ਦਿਸ਼ਾ ਵਿਚ ਨਹੀ ਸਗੋ ਹਰ ਜਗਾਹ ਹੈ। ਇਹ ਉਹ ਅਟਲ ਅਤੇ ਸਦੀਵੀ ਸਚਾਈ ਹੈ। ਜਿਸ ਨੇ ਸਾਰੇ ਸੰਸਾਰ ਦੀ ਅਗਵਾਈ ਕੀਤੀ ਅਤੇ ਪ੍ਰਮਾਤਮਾ ਦੀ ਹੋਂਦ ਬਾਰੇ ਅਨੇਕਾ ਭੁਲਖਿਆਂ ਅਤੇ ਭਰਮਾਂ ਨੂੰ ਗਿਆਨ ਦੇ ਚਾਨਣ ਨਾਲ ਦੂਰ ਕੀਤਾ। ਇਸ ਅਟਲ ਅਤੇ ਸਦੀਵੀ ਸਚਾਈ ਨੇ ਉਸ ਵਕਤ ਅੰਧ ਵਿਸ਼ਵਾਸ਼ ਵਿਚ ਗ੍ਰਸਤ ਸਾਰੀ ਦੁਨੀਆਂ ਨੂੰ ਠੀਕ ਸੇਧ ਦਿਤੀ।
        ਗੁਰੂ ਜੀ ਦੀ ਰੂਹਾਨੀ ਬਿਰਤੀ ਦੀ  ਪਹਿਚਾਣ ਉਹਨਾਂ ਦੇ ਬਚਪਨ ਵਿਚ ਹੀ ਕਰ ਲਈ ਗਈ ਸੀ ਜਦੋ ਉਹਨਾਂ ਦੀ 7 ਸਾਲਾਂ ਦੀ ਉਮਰ ਵਿਚ ਪੰਡਿਤ ਗੋਪਾਲ ਜੀ ਕੋਲ ਪੜ੍ਹਣ ਲਈ ਭੇਜਿਆ ਤਾਂ ਪੰਡਿਤ ਜੀ, ਉਹਨਾਂ ਦੇ ਗਿਆਨ ਨਾਲ ਪ੍ਰਭਾਵਿਤ ਹੋਏ ਅਤੇ ਫਿਰ 9 ਸਾਲ ਦੀ ਉਮਰ ਵਿਚ ਉਸ ਵਕਤ ਦੇ ਰਿਵਾਜ ਅਨੁਸਾਰ ਜਦੋ ਪ੍ਰੋਹਿਤ ਹਰਦਿਆਲ ਨੇ ਉਹਨਾਂ ਨੂੰ ਜੇਨੇਓ ਪਾਉਣ ਲਈ ਬੁਲਾਇਆ ਤਾਂ ਉਹਨਾਂ ਦਾ ਇਹ ਉਤਰ ਕਿ ਉਹ ਦਇਆ ਸੰਤੋਖ ਜਤ ਅਤੇ ਸਤੁ ਦਾ ਜੇਨਓੁ ਹੀ ਪਾਉਣਗੇ ਜਿਸ ਦਾ ਅਰਥ ਸੀ ਕਿ ਉਸ ਸਿਧਾਂਤ ਨੂੰ ਅਪਨਾਉਣਾਂ ਚਾਹੀਦਾ ਹੈ ਜਿਸ ਵਿਚ ਦਇਆ ਅਤੇ ਸੰਤੋਖ ਵਰਗੇ ਗੁਣਾਂ ਦਾ ਜਿੰਦਗੀ ਭਰ ਨਾਲ ਨਿਭਾਉਣ ਦਾ ਪ੍ਰਣ ਕਰਣ ਦਾ ਉਦੇਸ਼ ਹੋਣਾ ਚਾਹੀਦਾ ਹੈ। ਗੁਰੂ ਜੀ ਦੇ ਸਬਦ
ਦਇਆ ਕਪਾਹ ਸੰਤੋਖ ਸੂਤ ਜਤੁ ਗੰਢੀ ਸਤੁ ਵਟੁ
ਏਹੁ ਨੇਨਾਓੂ ਜੀਆ ਕਾ ਹਈ ਤਾਂ ਪਾਡੇ ਘਤੂ॥
ਇਹ ਉਸ ਆਯੂ ਵਿਚ ਇੰਨੀ ਊਚੀ ਰੂਹਾਨੀ ਬਿਰਤੀ ਦਾ ਪ੍ਰਤੀਕ ਸੀ ਜਿਸ ਨੂੰ ਹਰ ਇਕ ਨੂੰ ਪ੍ਰਾਪਤ ਕਰਣ ਲਈ ਉਹਨਾਂ ਦਾ ਜਿੰਦਗੀ ਭਰ ਦਾ ਮੁੱਖ ਉਦੇਸ਼ ਰਿਹਾ ਅਤੇ ਦਇਆ ਭਾਵਨਾ ਜਿਹੜੀ ਸਭ ਧਰਮਾਂ ਦਾ ਅਧਾਰ ਹੈ ਉਸ ਦੀ ਸਿਖਿਆ ਦਿਤੀ। ਇਨਸਾਨੀਅਤ ਵਿਚ ਸਮਾਜਿਕ ਚੇਤਨਾਂ ਪੈਦਾ ਕਰਣ ਅਤੇ ਆਪਸ ਵਿਚ ਪ੍ਰਸਪਰ ਪਿਆਰ ਪੈਦਾ ਕਰਣ ਦੀ ਜਿੰਨੀ ਲੋੜ ਪਹਿਲਾ ਸੀ, ਉਨੀ ਹੁਣ ਹੈ ਅਤੇ ਉਹ ਹਮੇਸ਼ਾ ਰਹੇਗੀ ਜਿਸ ਲਈ ਗੁਰੂ ਜੀ ਨੇ ਬਹੁਤ ਲੰਮਾਂ ਸਫਰ ਕੀਤਾ ਅਤੇ ਉਹਨਾਂ ਸਿਧਾਤਾਂ ਨੂੰ ਜੀਵਨ ਭਰ ਪ੍ਰਚਾਰਿਆ।
ਗੁਰੂ ਜੀ ਦੇ ਜੀਵਨ ਕਾਲ ਦੇ ਸਮੇਂ ਭਾਰਤੀ ਉਪ ਮਹਾਦੀਪ ਮੁਖ ਤੌਰ ਤੇ ਦੋ ਧਾਰਮਿਕ ਵਰਗਾਂ ਹਿੰਦੂ ਅਤੇ ਮੁਸਲਿਮ ਵਿਚ ਵੰਡਿਆ ਹੋਇਆ ਸੀ ਦੋਵੇਂ ਹੀ ਆਪਣੇ ਆਪਣੇ ਰਸਤੇ ਰਾਹੀਂ ਪ੍ਰਮਾਤਮਾ ਤਕ ਪਹੁੰਚਣ ਦੀ ਪ੍ਰੋੜਤਾ ਕਰਦੇ ਸਨ। ਉਸ ਸਮੇਂ ਗੁਰੂ ਜੀ ਨੇ ਪ੍ਰਚਾਰ ਕੀਤਾ ਕਿ ਕਰਤਾ ਤਾਂ ਇਕ ਹੈ, ਉਸ ਤਕ ਪਹੁੰਚਣ ਦੇ ਰਸਤੇ ਅਨੇਕਾਂ ਹਨ। ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ ਹੈ, ਸਭ ਪ੍ਰਮਾਤਮਾ ਦੀ ਉਪਜ ਹਨ। ਦੁਨਿਆ ਭਰ ਵਿਚ ਇਸ ਪ੍ਰਚਾਰ ਨੂੰ ਫੈਲਾਣ ਲਈ ਗੁਰੂ ਜੀ ਪੂਰਬ, ਪਛਮ, ਉਤਰ ਅਤੇ ਦਖਣ ਚਾਰਾਂ ਦਿਸ਼ਾਵਾਂ ਵਿਚ ਗਏ। ਉਹ ਪੂਰਬ ਵਿਚ ਬੰਗਲਾ ਦੇਸ਼, ਪੱਛਮ ਵਿਚ ਸਾਉਦੀ ਅਰਬੀਆ, ਉਤੱਰ ਵਿਚ ਤਿਬੱਤ ਅਤੇ ਦੱਖਣ ਵਿਚ ਸ੍ਰੀ ਲੰਕਾ ਵਿਖੇ ਗਏ। ਇੰਨਾਂ ਸਭ ਚਾਰਾਂ ਦਿਸ਼ਾਵਾਂ ਵਿਚ ਵਖ-2 ਧਾਰਮਿਕ ਵਿਸ਼ਵਾਸ਼ ਸਨ ਪਰ ਗੁਰੂ ਜੀ ਨੇ ਉਹ ਸਦੀਵੀ ਸੰਦੇਸ਼ ਕਿ ਕਰਤਾ ਤਾਂ ਇਕ ਹੀ ਹੈ, ਉਸ ਦਾ ਹੀ ਪ੍ਰਚਾਰ ਕੀਤਾ ਅਤੇ ਇੰਨਾਂ ਸਭ ਥਾਵਾਂ ਤੇ ਆਮ ਜਨਤਾ ਦੇ ਸੰਦੇਹ ਦੂਰ ਕੀਤੇ ਅਤੇ ਪ੍ਰਸਪਰ ਭਰਾਤਰੀ ਭਾਵ ਪੈਦਾ ਕਰਣ ਦੀ ਵਡੀ ਕੋਸ਼ਿਸ਼ ਕੀਤੀ। ਮੁਲਤਾਨ ਦੀ ਜਗਾਹ ਤੇ ਕਾਫੀ ਜਿਆਦਾ ਰੂਹਾਨੀ ਸੰਤ ਰਹਿੰਦੇ ਸਨ। ਜਦੋ ਗੁਰੂ ਨਾਨਕ ਜੀ ਉਸ ਸ਼ਹਿਰ ਵਿਚ ਗਏ ਤਾਂ ਉਹਨਾਂ ਨੂੰ ਸੰਕੇਤ ਦੇ ਉਦੇਸ਼ ਨਾਲ ਦੁਧ ਦਾ ਭਰਿਆ ਹੋਇਆ ਗਲਾਸ ਦਿਤਾ ਗਿਆ, ਜਿਸ ਦਾ ਅਰਥ ਸੀ ਕਿ ਇਸ ਸ਼ਹਿਰ ਵਿਚ ਪਹਿਲਾ ਹੀ ਕਾਫੀ ਰੂਹਾਨੀ ਸੰਤ ਹਨ। ਪਰ ਗੁਰੂ ਜੀ ਨੇ ਦੁਧ ਦੇ ਗਲਾਸ ਤੇ ਇਕ ਫੁਲ ਰਖ ਦਿਤਾ, ਜਿਸ ਦੀ ਖੁਸ਼ਬੂ ਫੈਲਣ ਲਗ ਪਈ, ਜਿਸ ਦਾ ਅਰਥ ਸੀ ਕਿ ਭਾਵੇਂ ਇਥੇ ਕਈ ਰੂਹਾਨੀ ਸੰਤ ਹਨ ਉਹਨਾਂ ਦਾ ਪ੍ਰਚਾਰ ਉਹਨਾਂ ਦੇ ਪ੍ਰਚਾਰ ਦੇ ਨਾਲ ਨਾਲ ਉਹਨਾਂ ਦੇ ਗਿਆਨ ਵਿਚ ਹੋਰ ਵਾਧਾ ਕਰੇਗਾ।
ਉਸ ਵਕਤ ਸਮਾਜ ਵਿਚ ਔਰਤਾਂ ਦੀ ਸਥਿਤੀ ਬਹੁਤ ਕੰਮਜੋਰ ਸੀ ਔਰਤਾਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਦਾ ਸੀ ਅਤੇ ਉਹਨਾਂ ਨੁੰ ਮਰਦਾਂ ਦੇ ਬਰਾਬਰ ਨਾ ਹਕ ਸਨ ਨਾ ਦਰਜਾ ਦਿਤਾ ਜਾਂਦਾ ਸੀ। ਗੁਰੂ ਜੀ ਨੇ ਇਸ ਗਲ ਨੂੰ ਮਹਿਸੂਸ ਕੀਤਾ ਅਤੇ ਔਰਤਾਂ ਦੀ ਸਥਿਤੀ ਸੁਧਾਰਣ ਲਈ ਪ੍ਰਚਾਰ ਕੀਤਾ ਅਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ, ਪ੍ਰਮਾਤਮਾ ਦੀ ਪੂਜਾ ਕਰਣ ਦੀ ਪ੍ਰੋੜਤਾ ਕੀਤੀ। ਗੁਰੂ ਜੀ ਅਨੁਸਾਰ
ਸੋ ਕੋ ਮੰਦਾ ਆਖੀਏ, ਜਿਸ ਜੰਮੇ ਰਾਜਾਨ, ਅਤੇ ਉਹਨਾਂ ਦੇ ਇਹ ਵਿਚਾਰ ਦੁਨੀਆਂ ਭਰ ਵਿਚ ਸਦੀਵੀ ਰਾਹ ਵਿਖਾਉਣ ਵਾਲੇ ਹਨ ਅਤੇ ਇੰਨਾਂ ਵਿਚਾਰਾਂ ਨੇ ਦੁਨੀਆਂ ਭਰ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਹੈ।
ਗੁਰੂ ਜੀ ਨੇ ਮਨੁਖੀ ਅਧਿਕਾਰਾਂ ਲਈ ਪ੍ਰਚਾਰ ਵੀ ਕੀਤਾ ਅਤੇ ਅਮਲ ਵਿਚ ਲਿਆਉਣ ਦੇ ਯਤਨ ਕੀਤੇ। ਰੁਹੇਲਾ ਖੰਡ ਵਿਚ ਜਿਥੇ ਗਰੀਬ ਔਰਤਾਂ, ਮਰਦਾਂ, ਜਵਾਨ ਲੜਕੇ, ਲੜਕੀਆਂ ਨੂੰ  ਉਥੇ ਲਿਆ ਕੇ ਗੁਲਾਮਾ ਦੀ ਮੰਡੀ ਲਗਦੀ ਸੀ, ਉਥੇ ਆਪ ਪਹੁੰਚ ਕੇ ਉਥੋ ਦੇ ਗੁਲਾਮਾਂ ਦੇ ਵਪਾਰੀ ਨੂੰ ਇਸ ਲਈ ਪ੍ਰਭਾਵਿਤ ਕੀਤਾ ਕਿ ਉਸ ਵੱਲੋ ਕਿੰਨਾ ਜੁਲਮ ਕੀਤਾ ਜਾ ਰਿਹਾ ਹੈ ਅਤੇ ਉਸ ਵਪਾਰੀ ਨੇ ਗੁਰੂ ਜੀ ਤੋ ਮੁਆਫੀ ਮੰਗੀ।
ਉਸ ਵਕਤ ਆਮ ਵਿਅਕਤੀ ਦਾ ਸ਼ੋਸ਼ਣ ਹੋ ਰਿਹਾ ਸੀ ਅਮੀਰ ਲੋਕ ਗਰੀਬਾਂ ਦਾ ਸ਼ੋਸ਼ਣ ਕਰ ਰਹੇ ਸਨ। ਇਸ ਸਬੰਧੀ ਚੇਤਨਾ ਪੈਦਾ ਕਰਣ ਲਈ ਗੁਰੂ ਜੀ ਨੇ ਪ੍ਰਚਾਰ ਕੀਤਾ। ਇਕ ਅਮੀਰ ਵਿਅਕਤੀ ਮਲਕ ਭਾਗੋ ਵਲੋ ਭੋਜਨ ਤੇ ਬੁਲਾਏ ਜਾਣ ਤੇ, ਉਸ ਦੇ ਘਰ ਨਾ ਜਾਣਾਂ ਅਤੇ ਉਨਾਂ ਦੇ ਮੁਕਾਬਲੇ ਭਾਈ ਲਾਲੋ ਜ਼ੋ ਇਕ ਕਿਰਤੀ ਸੀ ਉਸ ਦੇ ਘਰ ਜਾ ਕੇ ਪ੍ਰਸ਼ਾਦ ਛਕਣਾਂ ਇਸ ਗਲ ਦਾ ਸੰਕੇਤ ਸੀ ਕਿ ਉਹ ਸ਼ੋਸ਼ਣ ਨੂੰ ਪ੍ਰਵਾਨ ਨਹੀ ਕਰ ਸਕਦੇ। ਉਹਨਾਂ ਵਲੋ ਮਲਕ ਭਾਗੋ ਦਾ ਸਦਾ ਇਸ ਕਰਕੇ ਅਪ੍ਰਵਾਨ ਕੀਤਾ ਕਿ ਉਸ ਵਿਚੋ ਉਹਨਾਂ ਨੂੰ ਗਰੀਬਾਂ ਦਾ ਲਹੂ ਚੂਸ ਕੇ ਆਪਣੇ ਧਨ ਵਿਚ ਵਾਧਾ ਕੀਤਾ ਨਜ਼ਰ ਆਉਦਾ ਸੀ ਜਦੋ ਕਿ ਭਾਈ ਲਾਲੋ ਦੇ ਭੋਜਨ ਵਿਚ ਹਥੀ ਕੀਤੀ ਕਿਰਤ ਦੇ ਦੁਧ ਦੀ ਖੁਸ਼ਬੋ ਆਉਦੀ  ਹੈ। ਉਹਨਾਂ ਅਨੁਸਾਰ
ਹਕ ਪਰਾਇਆ ਨਾਨਕਾ, ਉਸ ਸੁਅਰ ਉਸ ਗਾਇ
ਕਿਸੇ ਲਈ ਵੀ, ਕਿਸੇ ਦਾ ਹਕ ਮਾਰ ਕੇ ਧਨ ਇਕਠਾ ਕਰਣਾਂ ਇਕ ਵਡੀ ਬੁਰਾਈ ਹੈ, ਜਿਸ ਦੇ ਖਿਲਾਫ ਗੁਰੂ ਜੀ ਨੇ ਪ੍ਰਚਾਰ ਕੀਤਾ ਜੋ ਇਕ ਸਦੀਵੀ ਗੁਣ ਹੈ ਜਿਹੜਾ ਹਰ ਯੁਗ ਵਿਚ ਲੋੜੀਦਾ ਹੈ।
ਗੁਰੂ ਜੀ ਨੇ ਹਰ ਇਕ ਨੂੰ ਆਤਮਿਕ ਗਿਆਨ ਦੀ ਰੋਸ਼ਨੀ ਪ੍ਰਾਪਤ ਕਰਣ ਦੀ ਪ੍ਰੇਰਣਾਂ ਦਿਤੀ ਜਿਹੜੀ ਗੁਰੂ ਦੀ ਯਾਦ ਵਿਚੋ ਮਿਲਦੀ ਹੈ, ਜ਼ੋ ਸਚੇ ਗਿਆਨ ਦੀ ਸ੍ਰੇਣੀ ਨਾਲ ਸਬੰਧਿਤ ਹੈ ਅਤੇ ਉਹ ਕਿਵੇ ਹੋਵੇ ਇਸ ਸਬੰਧੀ ਗੁਰੂ ਜੀ ਨੇ ਫਰਮਾਇਆ
ਕਿਵ ਸਚਿਆਰਾ ਹੋਈਐ, ਕਿਵ ਕੂੜੇ ਤੂਟੇ ਪਾਲਿ
ਜਾਂ ਉਸ ਕੂੜ ਜਾਂ ਝੂਠ ਦਾ ਹਨੇਰਾ ਕਿਸ ਤਰਾਂ ਖਤਮ ਹੋਵੇ ਅਤੇ ਇਸ ਦਾ ਉਤਰ ਜਾਂ ਇਸ ਸਮਸਿਆ ਦਾ ਹਲ ਗੁਰੂ ਜੀ ਨੇ ਇਹ ਦਿਤਾ
ਹੁਕਮਿ ਰਜਾਇ ਚਲਣਾ ਨਾਨਕ ਲਿਖਿਆ ਨਾਲ
ਜਾਂ ਹੁਕਮ ਦੇ ਅਨੁਸਾਰ ਚਲਣਾ ਅਤੇ ਉਸ ਸਚੇ ਦੇ ਹੁਕਮ ਦੀ ਪਾਲਣਾਂ ਕਰਣੀਂ ਹੀ ਇਸ ਦਾ ਹਲ ਹੈ।
ਬਾਬਰ ਅਫਗਾਨਿਸਤਾਨ ਦਾ ਬਾਦਸ਼ਾਹ ਸੀ ਜਦੋਂ ਉਸ ਨੇ ਹਿੰਦੋਸਤਾਨ ਤੇ ਹਮਲਾ ਕੀਤਾ ਤਾਂ ਉਸ ਵਕਤ ਗੁਰੂ ਜੀ ਨੇ ਉਸ ਜਾਲਮ ਹੁਕਮਰਾਨ ਨੂੰ ਉਸ ਦੇ ਜੁਲਮ ਵਿਰੁਧ ਚੁਣੌਤੀ ਦਿਤੀ ਭਾਵੇਂ ਕਿ ਉਹਨਾਂ ਨੂੰ ਜੇਲ੍ਹ ਵੀ ਭੁਗਤਨੀ ਪਈ।
ਪਾਪ ਦੀ ਜੰਝ ਲੈ ਕਾਬਲੋਂ ਧਾਇਆ
ਜੋਰੀ ਮੰਗੇ ਦਾਨ ਵੇ ਲਾਲੋ

ਇਸ ਨਾਲ ਉਹਨਾਂ ਨੇ ਉਸ ਵਕਤ ਦੇ ਹਾਕਿਮਾਂ ਦੇ ਖਿਲਾਫ ਰੋਸ ਦਾ ਪ੍ਰਗਟਾਵਾਂ ਕੀਤਾ ਅਤੇ ਇਹੋ ਜਹੇ ਸਮਾਜ ਸਿਰਜਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਆਰਥਿਕ, ਸਮਾਜਿਕ, ਬਰਾਬਰੀ, ਇਨਸਾਫ, ਮਨੁਖੀ ਅਧਿਕਾਰ ਅਤੇ ਕਿਰਤ ਦੀ ਕਦਰ ਕਰਣ ਵਾਲਾ ਸਮਾਜ ਬਣੇ। ਗੁਰੂ ਜੀ ਨੇ ਇਹੋ ਜਹੇ ਸਮਾਜ ਵਿਚ ਗਰੀਬ, ਅਮੀਰ, ਉਚੇ ਨੀਵੇਂ, ਹਾਕਮ, ਪਰਜਾ ਸਭ ਲਈ ਸ਼ੁਭ ਅਮਲ ਕਰਣ ਦੀ ਪ੍ਰੇਰਣਾ ਕੀਤੀ। ਸ਼ੁਭ ਕਰਮ ਉਹ ਹਨ ਜਿਸ ਵਿਚ ਕਥਨੀ ਅਤੇ ਕਰਣੀ ਇਕ ਹੋਏ ਸਚ- ਅਚਾਰ, ਸਚਾ ਹਿੰਦੂ ਅਤੇ ਸਚਾ ਮੁਸਲਮਾਨ ਬਨਣ ਲਈ ਸਚਾ ਆਚਰਨ ਹੀ ਪਹਿਲਾ ਫਰਜ ਹੈ। ਗੁਰੂ ਜੀ ਨੇ ਆਪ ਸਚੇ ਵਿਵਹਾਰ ਲਈ ਸਚੇ ਸੌਦੇ ਅਤੇ ਮੋਦੀ ਖਾਨੇ ਵਿਚ ਆਪਣਾਂ ਵਿਵਹਾਰ ਦਰਸਾਇਆ ਅਤੇ ਸਚੇ ਆਚਰਨ ਦੇ ਪ੍ਰਚਾਰ ਲਈ ਦਿਨ, ਰਾਤ, ਪਹਾੜਾਂ, ਜੰਗਲਾਂ, ਬੀਆ ਬਾਨਾਂ, ਡਾਕੂਆਂ, ਬਾਦਸ਼ਾਹਾਂ ਦਾ ਖੌਫ ਨਹੀ ਵੇਖਿਆ, ਨਾ ਪੀਰਾਂ ਦਾ ਲਿਹਾਜ ਕੀਤਾ ਨਾ ਮੁਰੀਦਾ ਦੀ ਤਰਫਦਾਰੀ ਕੀਤੀ।
ਹਥੀਂ ਕਿਰਤ ਕਰਣ ਦੀ ਮਹਾਨਤਾ ਨੂੰ ਨਾ ਸਿਰਫ ਪ੍ਰਚਾਰਿਆ ਬਲਕਿ ਕਰਤਾਰ ਪੁਰ ਵਿਖੇ ਆਪਣੇ ਹਥੀ ਖੇਤੀ ਕਰਕੇ ਜਨਤਾ ਦੇ ਸਾਹਮਣੇ ਉਦਾਹਰਣ ਪੇਸ਼ ਕੀਤੀ। ਕਿਰਤ ਕਰਣੀ, ਨਾਮ ਜਪਣਾਂ ਅਤੇ ਵੰਡ ਛਕਣ ਦੇ ਮੁਢਲੇ ਸਿਧਾਤਾਂ ਨੂੰ ਸਾਹਮਣੇ ਰਖ ਕੇ, ਉਹ ਸਦੀਵੀ ਸਿਧਾਂਤ ਜਿਹੜਾ ਹਰ ਜਗਾਹ ਅਤੇ ਹਰ ਵਕਤ ਮਹਤਤਾ ਰਖਦਾ ਹੈ, ਉਸ ਦਾ ਆਪਣੀ ਸਾਰੀ ਆਯੂ ਵਿਚ ਪ੍ਰਚਾਰ ਕੀਤਾ।
ਆਖਰ ਵਿਚ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ  ਵਜੋ ਗੁਰਆਈ ਦੇ ਯੋਗ ਸਮਝ ਕੇ ਆਪਣਾਂ ਅੰਗ ਬਣਾ ਲਿਆ ਅਤੇ ਇਸ ਤੋ ਪਹਿਲਾਂ ਗੁਰੂ ਜੀ ਨੇ ਭਾਈ ਲਹਿਣਾਂ ਜੀ ਦੀਆਂ ਪ੍ਰੀਖਿਆਵਾਂ ਕੀਤੀਆਂ ਅਤੇ ਭਾਈ ਲਹਿਣਾਂ ਜੀ ਹਰੇਕ ਪ੍ਰੀਖਿਆ ਵਿਚ ਪੂਰੇ ਉਤਰੇ ਅਤੇ ਉਹਨਾਂ ਨੂੰ ਯੋਗ ਵਾਰਿਸ ਸਮਝ ਕੇ ਧਰਮ ਪ੍ਰਚਾਰਣ ਲਈ ਉਤਰਾਧਿਕਾਰੀ ਨਿਯੁਕਤ ਕੀਤਾ ਗਿਆ।
ਲੇਖਕ, ਇੰਸਟੀਚੂਟ ਆਫ ਸੋਸ਼ਲ ਸਾਇਸੰਜ,
ਨਵੀ ਦਿਲੀ ਦਾ ਸੀਨੀਅਰ ਫੈਲੋ ਹੈ

ਰੋਜਗਾਰ ਅਤੇ ਵਿਕਾਸ ਸੰਬੰਧੀ ਅਸਪਸ਼ਟ ਬਜ਼ਟ - ਡਾ. ਐਸ. ਐਸ. ਛੀਨਾ

ਇਸ ਬਜਟ ਵਿੱਚ ਪੇਂਡੂ ਖੇਤਰਾਂ ਤੇ ਖਾਸ ਧਿਆਨ ਦਿੱਤਾ ਗਿਆ ਹੈ, ਜਿਹੜਾ ਪੇਂਡੂ ਸ਼ਹਿਰੀ ਖੇਰਤਾਂ ਨੂੰ ਦੂਰ ਦਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਪਰ ਪਿੰਡਾਂ ਵਿਚ ਗੈਰ ਖੇਤੀ ਖੇਤਰਾਂ ਨੂੰ ਵਿਕਸਿਤ ਕਰਨ ਲਈ ਵੱਡੀ ਯੋਜਨਾ ਦੀ ਲੋੜ ਹੈ ਤਾਂ ਕਿ ਪਿੰਡਾਂ ਵਿੱਚ ਅਰਧ ਬੇਰੋਜਗਾਰ ਵਸੋਂ ਨਾ ਸਿਰਫ ਖੇਤੀ ਤੇ ਹੀ ਨਿਰਭਰ ਰਹੇ ਸਗੋ ਹੋਰ ਖੇਰਤਾਂ ਵਿੱਚ ਕੰਮ ਕਰਕੇ ਆਮਦਨ ਪ੍ਰਾਪਤ ਕਰਣ ਦੇ ਮੋਕਿਆਂ ਦਾ ਲਾਭ ਉਠਾ ਸਕੇ। ਪਰ ਗੈਰ ਖੇਤੀ ਪੇਂਡੂ ਖੇਤਰ ਵਿਚ ਰੋਜਗਾਰ ਪੈਦਾ ਕਰਨ ਸੰਬੰਧੀ ਕੁਝ ਵੀ ਸਪਸ਼ਟ ਨਹੀਂ।
       ਸਮਾਜਿਕ ਸੁਰੱਖਿਆ ਵੱਲ ਵਧਦੇ ਵੱਖ-ਵੱਖ ਵਰਗਾਂ ਲਈ ਪੈਨਸ਼ਨ ਯੋਜਨਾ ਉਤਸਾਹਿਤ ਜਨਕ ਹੈ, ਪਰ ਇਸ ਸਬੰਧੀ ਇਹ ਪਹਿਲਾ ਕਦਮ ਹੈ ਜਦੋ ਕਿ ਹਰ ਇੱਕ ਦੇ ਸੁਰੱਖਿਅਤ ਕਰਣ ਲਈ ਆਉਣ ਵਾਲੇ ਸਾਲਾਂ ਵਿੱਚ ਲਗਾਤਾਰ ਕੋਸ਼ਿਸ਼ਾਂ ਦੀ ਲੋੜ ਹੈ।

Medicine Sans Subsitute - Dr. S.S Chhina

During the late 1960s and early 1970s, Dr. Harcharan Singh FRPC was Professor and Head of the Department of Medicine, Govt Medical College, Amritsar. He hailed from my native place Sargodha, now in Pakistan and had been a classmate of my Uncle. On that account I had easy access to him. I found that he awfully busy almost round the clock whether in hospital or at his residence he was surrounded by patients and non patients including VIPs. That was his way of modulating time between medicine and sociability and his casualisation could not be missed on his beaming face. It is firmly believed that. Shrimoni, Gurdwara Parbandhak Committee (SGPC) must expand their education sphere to include a state- of- the-art health care centre preferably at Amritsar itself. It would be know Exaggeration to say that when the SGPC finally decided to set up its Sri Guru Ram Dass Hospital, Dr. Harcharan Singh was the brain and the driving force behind the project and when the first private hospital emerged in Amritsar, he became its founder director. No wonder, he drew his patients not only from Amritsar but also from adjoining districts. I remember i was doing my M.A (Economics) those days and he would proudly address me ‘M.A Sahib’.
    One day I went to his office, I saw two police constables outside his room. Being full to capacity while I was undecided on whether to stay and wait, Dr Singh gestured to me to sit on a stool in the corner. He was attending to a senior police officer’s wife.  After examining her, he wrote the prescription but cautioned that the last medicine in the list of for was the most important because without that the others would not prove efficacious. When the lady enquired as to how long this medicine has to be taken, the doctor remarked that he would monitor the situation but is view of the malady, the last medicine will have to be taken for life and grunted that there would be no side effects.
                    The doctor became busy with other patients. The lady handed the prescription to a constable along with some cash, who rushed out to bring the medicines from the nearby shops. After a long while, the constable returned and said that all the medicines had been procured but the last in the list was not available at any outlet. He had tried everywhere. The lady was non. Plussed and requested to the doctor to prescribe some other medicine. The doctor while busy in examining some other patients, remarked that in the absence of the last medicine, the other three would be of no use. Saying this, he pushed the slip to me with the words, “M.A Sahib, could you please explain which medicine is not available in the entire city?’’ I was amazed at the situation but when I read the prescription, the prescribed medicine was ‘Meditation, morning and evening’. His words ‘Bibi Ji, this medicine has no substitute and it is not marketed, still ring in my ears.

ਵਿਛੜੇ ਪ੍ਰੀਵਾਰਾਂ ਦਾ ਇਤਿਹਾਸ - ਡਾ. ਸ.ਸ. ਛੀਨਾ

ਲਹੌਰ ਦੇ ਕੇਂਦਰੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਸਥਿਤ ਗੁਰਦਵਾਰਾ ਸਿੰਘ ਸਿੰਘਣੀਆਂ ਵਿਚ ਮੈਂ ਠਹਿਰਿਆ ਹੋਇਆ ਸਾਂ। ਗੁਰਦਵਾਰੇ ਦੀ ਬਹੁਤ ਹੀ ਖੂਬਸੂਰਤ ਇਮਾਰਤ ਵਿਚ ਇਕ ਗੈਸਟ ਹਾਊਸ ਬਣਿਆ ਹੋਇਆ ਹੈ ਜਿਸ ਨੂੰ ਵਿਦੇਸ਼ੀ ਸਿਖਾਂ ਖਾਸ ਕਰਕੇ ਇੰਗਲੈਂਡ ਦੇ ਸਿਖਾਂ ਨੇ ਯਾਤਰੀਆਂ ਲਈ ਬਣਵਾਇਆ ਹੈ। ਦਸਿਆ ਗਿਆ ਹੈ ਕਿ ਇਸ ਇਤਿਹਾਸਕ ਜਗਾਹ ਨੂੰ ਪਾਕਿਸਤਾਨ ਵਿਚ ਰਹਿਣ ਵਾਲੇ ਸਿਖਾਂ ਨੇ ਇਕ ਮੁਕਦਮੇਂ ਵਿਚ, ਆਪਣਾ ਹਕ ਜਤਾ ਕੇ ਲਿਆ ਸੀ। ਉਸ ਸਮੇਂ ਮੇਰੇ ਨਾਲ ਅੰਮ੍ਰਿਤਸਰ ਤੋਂ ਹੀ ਦੋ ਹੋਰ ਪ੍ਰੀਵਾਰ ਵੀ ਇਸ ਗੁਰਦੁਆਰੇ ਵਿਚ ਠਹਿਰੇ ਹੋਏ ਸਨ। ਸਾਡੇ ਕੋਲ ਵਾਪਸੀ ਤੇ ਆਉਣ ਲਈ ਸਿਰਫ ਇਕ ਰੇਲ ਗਡੀ ਦਾ ਹੀ ਸਾਧਨ ਸੀ। ਅਸੀਂ ਵਾਹਗੇ ਤੋਂ ਪੈਦਲ ਆ ਕੇ ਬਾਰਡਰ ਪਾਰ ਨਹੀਂ ਸਾਂ ਕਰ ਸਕਦੇ ਕਿਉਂ ਜੋ ਪੈਦਲ ਲੰਘਣ ਲਈ ਇਕ ਵਖਰੀ ਇਜਾਜਤ ਚਾਹੀਦੀ ਸੀ ਜੋ ਸਾਡੇ ਕੋਲ ਨਹੀਂ ਸੀ। ਅਜ ਤੋਂ ਬਾਦ ਜਦ ਫਿਰ ਗੱਡੀ ਆਉਣੀ ਤੇ ਜਾਣੀ ਸੀ ਉਸ ਦਿਨ ਤਕ ਸਾਡਾ ਵੀਜਾ ਖਤਮ ਹੋ ਜਾਣਾ ਸੀ, ਜਿਸ ਕਰਕੇ ਸਾਨੂੰ ਹੋਰ ਉਲਝੰਨਾਂ ਵਿਚੋਂ ਲੰਘਣਾਂ ਪੈਣਾ ਸੀ। ਇਸ ਲਈ ਜਿਸ ਦਿਨ ਸਵੇਰੇ ਮੈਂ ਵਾਪਿਸ ਅੰਮ੍ਰਿਤਸਰ ਆਉਣਾ ਸੀ ਮੈਂ ਰਾਤ ਨੂੰ ਹੀ ਇਸ ਬਾਰੇ ਬਹੁਤ ਸੁਚੇਤ ਸਾਂ ਕਿ ਗੱਡੀ ਨਾ ਲੰਘ ਜਾਵੇ। ਸ਼ਾਮ ਮੇਰੇ ਕੋਲ ਇਕ ਵਿਅਕਤੀ ਆਇਆ ਜੋ ਅੰਮ੍ਰਿਤਸਰ ਯੂਨੀਵਰਸਿਟੀ ਦੇ ਕਿਸੇ ਪ੍ਰੋਫੈਸਰ ਔਰਤ ਦਾ ਵਾਕਫ ਸੀ ਅਤੇ ਉਸ ਨੇ ਮੈਨੂੰ ਦੋ ਵੱਡੇ ਵੱਡੇ ਪੈਕਟ ਦਿਤੇ ਜਿੰਨਾਂ ਵਿਚੋਂ ਇਕ ਉਸ ਪ੍ਰੋਫੈਸਰ ਨੂੰ ਦੇਣਾ ਅਤੇ ਇਕ ਮੇਰੇ ਲਈ ਸੀ। ਜਦੋਂ ਉਸ ਨੇ ਇਹ ਦਸਿਆ ਕਿ ਇਹ ਦੋ ਕੇਕ ਹਨ ਤਾਂ ਮੈਨੂੰ ਆਪਣੀ ਪੜ੍ਹੀ ਲਿਖੀ ਜਮਾਤ ਦੀ ਸਿਆਣਪ, ਜਿੰਦਾਦਿਲੀ ਅਤੇ ਵਾਹਗੇ ਵਾਲੀ ਲਕੀਰ ਨੂੰ ਪਾਰ ਕਰਨ ਲਈ ਸਮਾਨ ਦੀ ਚੋਣ ਸਬੰਧੀ ਸੋਚ ਤੇ ਕਈ ਸ਼ੰਕੇ ਪੈਦਾ ਹੋਏ। ਉਹ ਦੋਵੇਂ ਕੇਕ ਮੈਂ ਰਖ ਤਾਂ ਲਏ ਪਰ ਬਾਦ ਵਿਚ ਰੇਲਵੇ ਸਟੇਸ਼ਨ ਤੇ ਪਹੁੰਚਣ ਤਕ ਕਈ ਵਾਰ ਉਹਨਾਂ ਨੂੰ ਨਾਲ ਲਿਆਉਣ ਜਾਂ ਉਥੇ ਛੱਡ ਆਉਣ ਦੀ ਦੂਚਿਤੀ ਵਿਚ ਰਿਹਾ ਕਿਉਂ ਜੋ ਜਿੰਨਾਂ ਅਕਾਰ ਮੇਰੇ ਬਰੀਫਕੇਸ ਦਾ ਸੀ ਉਨਾਂ ਹੀ ਇੰਨਾਂ ਦੋ ਕੇਕਾਂ ਦਾ ਸੀ, ਜਿਸ ਨੂੰ ਉਹ ਪ੍ਰੋਫੈਸਰ ਅੰਮ੍ਰਿਤਸਰ ਦੇ ਪ੍ਰੋਫੈਸਰ ਲਈ ਤੋਹਫੇ ਦੇ ਤੌਰ ਤੇ ਭੇਜ ਰਿਹਾ ਸੀ।

    ਮੈਂ ਸਵੇਰੇ ਪੈਦਲ ਹੀ ਸਟੇਸ਼ਨ ਤੇ ਪਹੁੰਚ ਗਿਆ ਅਤੇ ਅਟਾਰੀ ਦੀ ਟਿਕਟ ਲੈ ਕੇ ਸੱਜੇ ਹਥ ਵਾਲੇ ਪਲੇਟਫਾਰਮ ਵੱਲ ਆ ਗਿਆ। ਅਜੇ ਬਹੁਤ ਹੀ ਥੋੜੇ ਜਿਹੇ ਲੋਕ ਆਏ ਸਨ। ਗੱਡੀ ਪਲੇਟਫਾਰਮ ਤੇ ਲਗੀ ਹੋਈ ਸੀ, ਮੈਂ ਆਪਣਾ ਸਮਾਨ ਗਡੀ ਦੀ ਸੀਟ ਤੇ ਰੱਖ ਕੇ ਪਲੇਟਫਾਰਮ ਦੀ ਰੌਣਕ ਅਤੇ ਜਾਣ ਵਾਲੇ ਵਿਅਕਤੀਆਂ ਵਲ ਵੇਖਣ ਲਈ ਬਾਹਰ ਆ ਕੇ ਖੜਾ ਹੋ ਗਿਆ। ਕੁਝ ਚਿਰ ਬਾਅਦ ਹੀ ਮੇਰੇ ਨਾਲ ਗੁਰਦਵਾਰੇ ਵਿਚ ਰਹਿ ਰਿਹਾ ਪਰਿਵਾਰ ਵੀ ਆ ਕੇ ਇਕ ਡਬੇ ਵਿਚ ਵੜ ਗਿਆ। ਜਿਆਦਾਤਰ ਯਾਤਰੀ ਪਾਕਿਸਤਾਨ ਤੋਂ ਭਾਰਤ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ ਜਾਂ, ਪਹਿਲਾਂ ਭਾਰਤ ਤੋਂ ਪਾਕਿਸਤਾਨ ਵਿਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਲੇ ਜਾਪਦੇ ਸਨ, ਜੋ ਉਹਨਾਂ ਦੇ ਪਹਿਰਾਵੇ ਅਤੇ ਗਲਬਾਤ ਤੋਂ ਲੱਗ ਰਿਹਾ ਸੀ। ਹੌਲੀ ਹੌਲੀ ਸਟੇਸ਼ਨ ਤੇ ਕਾਫੀ ਭੀੜ ਹੋ ਰਹੀ ਸੀ। ਪਰ ਹਰ ਇਕ ਜਾਣ ਵਾਲੇ ਦੇ ਨਾਲ ਤਕਰੀਬਨ ਉਨੇ ਹੀ ਉਹਨਾਂ ਨੂੰ ਰੁਖਸਤ ਕਰਨ ਵਾਲੇ ਜਾਪਦੇ ਸਨ।

        ਫਿਰ ਇਕ ਵੱਡਾ ਗਰੁੱਪ ਜਿਸ ਵਿਚ ਔਰਤਾਂ, ਮਰਦ ਅਤੇ ਬੱਚੇ ਸਨ। ਉਹਨਾਂ ਨੇ ਬੜੇ ਸਧਾਰਣ ਜਿਹੇ ਕਪੜੇ ਪਾਏ ਹੋਏ ਸਨ, ਇਕੱਠੇ ਹੀ ਆ ਰਹੇ ਸਨ ਅਤੇ ਉਹਨਾਂ ਦੇ ਵਿਚ ਇਕ ਸਿੱਖ ਸਰਦਾਰ, ਕੋਈ 6 ਕੁ ਫੁੱਟ ਉਚਾਈ ਅਤੇ ਕਾਫੀ ਚੰਗੀ ਸਿਹਤ ਵਾਲਾ ਕੋਈ 70 ਕੁ ਸਾਲ ਦੀ ਉਮਰ, ਹੱਥ ਵਿਚ ਇਕ ਕਪੜੇ ਦਾ ਵੱਡਾ ਸਾਰਾ ਥੈਲਾ ਲੈ ਕੇ ਆ ਰਹੇ ਸਨ।
ਉਹਨਾਂ ਵਿਚੋਂ ਇਕ ਬਜੁਰਗ ਮਾਤਾ ਨੇ ਮੇਰੇ ਕੋਲ ਆ ਕੇ ਮੈਨੂੰ ਜਫੀ ਪਾ ਲਈ ਅਤੇ ਬੜੀ ਅਪਣਤ ਨਾਲ ਕਹਿਣ ਲੱਗੀ, ''ਆਪਣੇ ਵੀਰ ਨੂੰ ਵੀ ਨਾਲ ਲੈ ਜਾ, ਰਸਤੇ ਵਿਚ ਇਸ ਦਾ ਖਿਆਲ ਰਖੀਂ।'' ਉਸਦੇ ਕਹਿਣ ਦਾ ਢੰਗ ਇਸ ਤਰ੍ਹਾਂ ਸੀ ਜਿਵੇਂ ਉਹ ਮੈਨੂੰ ਸਦੀਆਂ ਤੋਂ ਜਾਣਦੀ ਹੋਵੇ ਪਰ ਮੈਂ ਅਜੇ ਉਸ ਵਕਤ ਤਕ ਉਹਨਾਂ ਬਾਰੇ ਕੁਝ ਵੀ ਨਹੀਂ ਸਾਂ ਸਮਝ ਸਕਿਆ। ਇਸ ਦੇ ਨਾਲ ਉਹਨਾਂ ਰੁਖਸਤ ਕਰਨ ਵਾਲਿਆਂ ਵਿਚੋਂ ਮਰਦਾਂ ਅਤੇ ਲੜਕਿਆਂ ਨੇ ਮੇਰੇ ਨਾਲ ਹਥ ਮਿਲਾਏ ਅਤੇ ਉਹ ਸਿਖ ਸਰਦਾਰ ਵੀ ਆ ਕੇ ਮਿਲਿਆ।

       ''ਕਿਥੇ ਜਾਣਾ ਹੈ ਤੁਸੀ?'' ''ਅੰਮ੍ਰਿਤਸਰ''। ਮੈਂ ਜਵਾਬ ਦਿਤਾ ਅਤੇ ਨਾਲ ਹੀ ਬੜੀ ਉਤਸੁਕਤਾ ਨਾਲ ਪੁਛਣ ਲੱਗ ਪਿਆ ਕਿ ਤੁਸੀਂ ਕਦੋਂ ਆਏ ਸੀ? ਕਿਥੋਂ ਆਏ ਅਤ। ਇਹ ਸਭ ਲੋਕ ਕੌਣ ਹਨ।

       ''ਮੈਂ ਮੋਗੇ ਦੇ ਲਾਗੇ ਇਕ ਪਿੰਡ ਤੋਂ ਹਾਂ, ਇਹ ਮੇਰੀ ਭੂਆ ਅਤੇ ਉਹ ਦੋਵੇਂ ਮੇਰੀਆਂ ਸਕੀਆਂ ਭੈਣਾਂ ਹਨ। ਉਹ ਮੇਰੇ ਭਣਵਈਆ ਹੈ, ਇਹ ਲੜਕੇ ਮੇਰੇ ਭਣੇਵੇ ਹਨ, ਇਹ ਮੇਰੀਆਂ ਭੈਣਾਂ ਹਨ, ਇਹ ਮੇਰੀਆਂ ਭਣੇਵੀਆਂ ਹਨ ਅਤੇ ਇਹ ਮੇਰੀ ਭਣੇਵੀ ਦਾ ਪਤੀ ਹੈ ਅਤੇ ਉਹ ਦੂਰ ਖੜੇ ਮੇਰੀ ਭੂਆ ਦੇ ਜਵਾਈ, ਮੇਰੇ ਭਣਵਈਏ ਹਨ।''


       ਇਨੇ ਨੂੰ ਉਹ ਦੂਰ ਖੜੋਤੇ ਉਸ ਦੀ ਭੂਆ ਦੇ ਜਵਾਈ ਵੀ ਮੇਰੇ ਕੋਲ ਆ ਗਏ ਅਤੇ ਮੈਨੂੰ ਮਿਲੇ। ਪਰ ਮੈਨੂੰ ਇਹ ਸਭ ਕੁਝ ਜਾਨਣ ਦੀ ਉਤਸੁਕਤਾ ਵਧਦੀ ਗਈ। ਪਰ ਮੈਂ ਉਹ ਸਮਾਂ ਅਜੇ ਯੋਗ ਨਾ ਸਮਝਿਆ। ਪਰ ਮੈਨੂੰ ਇੰਨੀ ਕੁ ਸਮਝ ਤਾਂ ਲਗ ਗਈ ਸੀ ਕਿ ਇਹ ਇਕ ਵਿਛੜਿਆ ਪਰਿਵਾਰ ਹੈ। ਫਿਰ ਦਲੀਪ ਸਿੰਘ ਆਪ ਹੀ ਦੱਸਣ ਲੱਗ ਪਿਆ, ''ਮੈਂ ਆਪਣੀ ਭੂਆ ਅਤੇ ਭੈਣ
ਨੂੰ 59 ਸਾਲਾਂ ਤੋਂ ਬਾਅਦ ਮਿਲਿਆ ਹਾਂ ਅਤੇ ਇਸ ਮਿਲਣ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਹਨ, ਇਹ ਮੈਂ ਹੀ ਜਾਣਦਾ ਹਾਂ ਅਤੇ ਹੁਣ ਅਗੋਂ ਕਿਥੇ ਮਿਲਣਾ ਹੈ.......''।


        ਉਸ ਦੀ ਭੂਆ ਬਾਰ-ਬਾਰ ਉਸ ਨੂੰ ਜਫੀਆਂ ਪਾ ਰਹੀ ਸੀ, ''ਮੇਰੇ ਪੇਕਿਆਂ ਦੀ ਨਿਸ਼ਾਨੀ ਪਰ ਹੁਣ ਕਦੋਂ ਮਿਲਾਂਗੇ?''

       ਉਸ ਦੀਆਂ ਦੋਵੇਂ ਛੋਟੀਆਂ ਭੈਣਾਂ ਉਸ ਨੂੰ ਬਾਰ-ਬਾਰ ਮਿਲ ਰਹੀਆਂ ਸਨ, ''ਭਾ ਜੀ ਆਪਣੇ ਪੋਤਰੇ ਦੇ ਵਿਆਹ ਦਾ ਕਾਰਡ ਭੇਜ ਦੇਣਾ, ਅਸੀਂ ਵੀਜਾ ਲੈ ਕੇ ਜਰੂਰ ਆਵਾਂਗੀਆਂ, ਵਿਹਾਹ ਤੋਂ ਬਹੁਤ ਦਿਨ ਪਹਿਲਾਂ ਕਾਰਡ ਭੇਜਣਾ, ਬਹੁਤ ਸਮਾਂ ਲਗ ਜਾਂਦਾ ਹੈ ਵੀਜਾ ਲੈਣ ਲਈ, ਇਸਲਾਮਾਬਾਦ ਤੋਂ ਵੀਜਾ ਮਿਲਦਾ ਹੈ, ਬੜੀ ਕੋਸ਼ਿਸ਼ ਕਰਨੀ ਪੈਂਦੀ ਹੈ।''
''ਤੁਸੀਂ ਕਦੋਂ ਆਏ ਸੀ?''
''ਤਿੰਨ ਚਾਰ ਦਿਨ ਹੋਏ ਹਨ''
''ਕਿਸ ਜਗਾਹ ਤੋਂ ਆਏ ਹੋ?''
ਦੂਸਰਾ ਪੁਛ ਰਿਹਾ ਸੀ ''ਕਿੰਨੀ ਦੂਰ ਹੈ ਅੰਮ੍ਰਿਤਸਰ, ਲਾਹੌਰ ਤੋਂ,
ਕਦੋਂ ਪਹੁੰਚ ਜਾਉਗੇ''

   ਉਹ ਸੁਆਲ ਜਿਆਦਾ ਪੁੱਛ ਰਹੇ ਸਨ ਅਤੇ ਮੇਰੇ ਜਵਾਬ ਦੇਣ ਤੋਂ ਪਹਿਲਾਂ ਜਾਂ ਮੇਰੇ ਵਲੋਂ ਕੁਝ ਪੁਛਣ ਤੋਂ ਪਹਿਲਾਂ ਹੀ ਉਹ ਹੋਰ ਸੁਆਲ ਕਰ ਦਿੰਦੇ ਸਨ। ਪਰ ਮੈਂ ਉਹਨਾਂ ਕੋਲੋਂ ਬਹੁਤ ਕੁਝ ਪੁਛਣਾ ਚਾਹੁੰਦਾ ਸਾਂ।

''ਕਿਹੜੀ ਜਗਾਹ ਤੋਂ ਆਏ ਹੋ''
''ਵੱਖ-ਵੱਖ ਪਿੰਡਾਂ ਤੋਂ'',

   ਸਾਰੇ ਹੀ ਰਿਸ਼ਤੇਦਾਰ ਵੱਖ-ਵੱਖ ਪਿੰਡਾਂ ਵਿਚ ਰਹਿੰਦੇ ਸਨ ਅਤੇ ਛੋਟੀ ਕ੍ਰਿਸਾਨੀ ਨਾਲ ਸੰਬੰਧਿਤ ਸਨ। ਦਲੀਪ ਸਿੰਘ ਅਤੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੇ ਭਣਵਈਏ, ਬਹੁਤ ਕੁਝ ਸੁਣਦੇ ਤਾਂ ਰਹੇ ਸਨ ਪਰ ਮਿਲੇ ਪਹਿਲੀ ਵਾਰ ਸਨ। ਸਾਡਾ ਪ੍ਰਾਹੁਣਾ (ਦਲੀਪ ਸਿੰਘ) ਸ਼ਰਾਬ ਦਾ ਬਹੁਤ ਸ਼ੁਕੀਨ ਸੀ, ਸਾਡੇ ਵਿਚੋਂ ਕੋਈ ਵੀ ਨਹੀਂ ਪੀਂਦਾ ਪਰ ਅਸੀਂ ਰੋਜਾਨਾ ਹੀ ਇਸ ਲਈ ਇੰਤਜਾਮ ਕਰਦੇ ਰਹੇ ਹਾਂ, ਇਥੇ ਇਸ ਦਾ ਇੰਤਜਾਮ ਕਰਨਾ ਪੈਂਦਾ ਹੈ, ਖੁੱਲ੍ਹੀ ਨਹੀਂ ਮਿਲਦੀ। ਹਰ ਘਰ ਵਿਚ ਇਸ ਦਾ ਸੁਆਗਤ ਹੁੰਦਾ ਰਿਹਾ ਹੈ। ਪਤਾ ਹੀ ਨਹੀਂ ਲੱਗਾ ਕਿ ਇਹ 13 ਦਿਨ ਕਿਵੇਂ ਨਿਕਲ ਗਏ ਹਨ, ਇਸ ਤਰ੍ਹਾਂ ਲਗਦਾ ਹੈ ਜਿਵੇਂ ਕਲ੍ਹ ਇਸ ਨੂੰ ਲਹੌਰੋਂ ਲੈ ਕੇ ਗਏ ਸਾਂ ਅਤੇ ਅੱਜ ਛੱਡਣ ਵੀ ਆ ਗਏ ਹਾਂ। ਅਜੇ ਤਾਂ ਅਸੀਂ ਇਸ ਦੇ ਪੂਰੇ ਪਰਿਵਾਰ ਬਾਰੇ ਵਾਕਫੀ ਵੀ ਨਹੀਂ ਕਰ ਸਕੇ, ਇਸ ਨੂੰ ਪਹਿਲੀ ਵਾਰ ਮਿਲੇ ਹਾਂ, ਇਥੇ ਲੜਕੇ, ਲੜਕੀਆਂ, ਪੋਤਰੇ, ਪੋਤਰੀਆਂ, ਨੂੰਹਾਂ ਕਿਸੇ ਬਾਰੇ ਵੀ ਕੁਝ ਵੀ ਨਹੀਂ ਪੁਛਿਆ। ਉਹ ਤਾਂ ਇਧਰ ਆ ਵੀ ਨਹੀਂ ਸਕਦੇ, ਵੀਜਾ ਮਿਲਣਾ ਇਕ ਵੱਡੀ ਮੁਸ਼ਕਲ ਹੈ, ਰਿਸ਼ਤੇਦਾਰ ਵੀ ਮਿਲਣ ਲਈ 59 ਸਾਲ ਉਡੀਕਦੇ ਰਹੇ ਅਤੇ ਉਹਨਾਂ ਵਲੋਂ ਦਸੀਆਂ ਗਲਾਂ ਭਾਵੇਂ ਬਹੁਤ ਕੁਝ ਆਪਣੇ ਆਪ ਦਸ ਰਹੀਆਂ ਸਨ, ਪਰ ਮੈਨੂੰ ਅਜੇ ਵੀ ਕੁਝ ਪਤਾ ਨਹੀਂ ਸੀ ਲੱਗ ਰਿਹਾ ਅਤੇ ਮੈਂ ਬੜੀ ਉਤਸੁਕਤਾ ਨਾਲ ਇਸ ਬਾਰੇ ਜਾਨਣਾ ਚਾਹੁੰਦਾ ਸਾਂ। ਇੰਨੇ ਨੂੰ ਗੱਡੀ ਦੀ ਪਹਿਲੀ ਵਿਸਲ ਵੱਜ ਗਈ। ਦਲੀਪ ਸਿੰਘ ਸਾਰਿਆਂ ਨੂੰ ਵਾਰੀ-ਵਾਰੀ ਮਿਲਣ ਲੱਗਾ। ਪਰ ਹਰ ਇਕ ਦੀਆਂ ਅੱਖਾਂ ਵਿਚੋਂ ਅਥਰੂ ਵਗ ਰਹੇ ਸਨ, ਕੋਈ ਵੀ ਬੋਲ ਨਹੀਂ ਸੀ ਰਿਹਾ। ਦਲੀਪ ਸਿੰਘ ਦੇ ਨਾਲ ਹਰ ਕੋਈ ਵਾਰ-ਵਾਰ ਮਿਲ ਰਿਹਾ ਸੀ ਅਤੇ ਗੱਡੀ ਦੀ ਜਦੋਂ ਦੂਸਰੀ ਵਿਸਲ ਵੱਜੀ ਤਾਂ ਉਸਦੀ ਭੂਆ ਫਿਰ ਆ ਕੇ ਉਸ ਨੂੰ ਮਿਲੀ ਅਤੇ ਹਥ ਫੜ ਕੇ ਡੱਬੇ ਦੇ ਕੋਲ ਲੈ ਆਈ ਅਤੇ ਮੈਨੂੰ ਸੰਬੋਧਨ ਕਰ ਕੇ ਫਿਰ ਕਹਿਣ ਲੱਗੀ, ''ਵੀਰ ਦਾ ਖਿਆਲ ਰੱਖੀਂ'' ਮੈਨੂੰ ਦਲੀਪ ਸਿੰਘ ਅਤੇ ਉਸ ਦੀ ਸਾਰੀ ਕਹਾਣੀ ਸੁਨਣ ਦੀ ਕਾਹਲੀ ਸੀ, ਉਸ ਨਾਲ ਹਮਦਰਦੀ ਹੋ ਰਹੀ ਸੀ। ਮੈਂ ਅਤੇ ਦਲੀਪ ਸਿੰਘ ਗੱਡੀ ਵਿਚ ਇਕਠੇ ਬੈਠ ਗਏ। ਮੇਰੇ ਪੁਛਣ ਤੋਂ ਪਹਿਲਾਂ ਹੀ ਦਲੀਪ ਸਿੰਘ ਦੱਸਣ ਲੱਗ ਪਿਆ। ''ਜਦੋਂ ਪਾਕਿਸਤਾਨ ਬਣਿਆ, ਮੈਂ 11 ਕੁ ਸਾਲ ਦਾ ਸਾਂ, ਮੈਨੂੰ ਪੂਰੀ ਹੋਸ਼ ਹੈ। ਕਈ ਦਿਨ ਚਰਚਾ ਚਲਦੀ ਰਹੀ, ਸਾਡਾ ਪਿੰਡ ਪਾਕਿਸਤਾਨ ਵਿਚ ਨਹੀਂ ਜਾਵੇਗਾ। ਮੈਨੂੰ ਅਜੇ ਵੀ ਯਾਦ ਹੈ ਪਿੰਡ ਦੇ ਮੁਸਲਮਾਨ ਅਤੇ ਸਿੱਖ ਵੱਖ-ਵੱਖ ਥਾਵਾਂ ਤੇ ਰੋਜ ਇਕੱਠੇ ਹੁੰਦੇ ਸਨ, ਉਹ ਕਈ ਮਤੇ ਪਕਾਉਂਦੇ ਸਨ ਅਤੇ ਗੁਪਤ ਤੌਰ ਤੇ ਹਥਿਆਰ ਵੀ ਇਕੱਠੇ ਕਰਦੇ ਰਹਿੰਦੇ ਸਨ। ਪਰ ਪਿੰਡ ਦੇ ਮੁਸਲਮਾਨ ਅਤੇ ਸਿੱਖ ਇਕ ਦੂਜੇ ਦੀ ਮਦਦ ਵੀ ਕਰਦੇ ਸਨ। ਉਹਨਾਂ ਨੇ ਇਕ ਦੂਜੇ ਦੀ ਮਦਦ ਕੀਤੀ ਵੀ। ਜਦੋਂ ਇਹ ਤਹਿ ਹੋ ਗਿਆ ਕਿ ਸਾਡਾ ਪਿੰਡ ਹੁਣ ਪਾਕਿਸਤਾਨ ਵਿਚ ਆਉਣਾ ਹੈ ਤਾਂ ਪਿੰਡ ਦੇ ਸਿੱਖ, ਹਿੰਦੂ ਉਥੋਂ ਜਾਣ ਲਈ ਤਿਆਰ ਹੋਣ ਲਗ ਪਏ ਪਿੰਡ ਦੇ ਮੁਸਲਮਾਨ ਉਹਨਾਂ ਨੂੰ ਕੈਂਪ ਵਿਚ ਛੱਡਣ ਲਈ ਜਾਂਦੇ ਸਨ ਜਿਸ ਦਿਨ ਅਸੀਂ ਆਏ ਕਈ ਮੁਸਲਮਾਨ ਛੱਡਣ ਆ ਰਹੇ ਸਨ, ਉਹਨਾਂ ਨੇ ਸਾਡਾ ਸਮਾਨ ਚੁਕਿਆ ਹੋਇਆ ਸੀ ਪਰ ਰਸਤੇ ਵਿਚ ਹੋਰ ਪਿੰਡਾਂ ਦੇ ਮੁੰਡਿਆਂ ਨੇ ਸਾਡੇ ਤੇ ਹਮਲਾ ਕਰ ਦਿੱਤਾ। ਮੇਰਾ ਬਾਪ, ਦੋ ਭਰਾ ਮਾਰੇ ਗਏ, ਮੇਰੀ ਮਾਂ ਜਦੋਂ ਅਗੇ ਹੋ ਕੇ ਆਪਣੇ ਬੱਚਿਆਂ ਨੂੰ ਬਚਾਉਣ ਲੱਗੀ ਤਾਂ ਉਸ ਦੀ ਵੱਖੀ ਵਿਚ ਵੀ ਬਰਛੀ ਵਜੀ, ਉਹ ਲਹੂ ਲੁਹਾਨ ਹੋ ਗਈ ਅਤੇ ਉਸ ਨੇ ਮੈਨੂੰ ਇੰਨਾ ਹੀ ਕਿਹਾ ਕਿ ਭਜ ਜਾ, ਅਤੇ ਦਮ ਤੋੜ ਦਿਤੇ। ਉਹਨਾਂ ਗੁੰਡਿਆਂ ਨੇ ਮੇਰੀ ਭੂਆ ਅਤੇ ਭੈਣਾਂ ਨੂੰ ਘੋੜੀਆਂ ਤੇ ਬਿਠਾ ਲਿਆ। ਸਾਡੇ ਪਿੰਡ ਦੇ ਮੁਸਲਮਾਨ ਲੜਕਿਆਂ ਨੇ ਸਾਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਚਾਰ ਲੜਕੇ ਸਾਡੀ ਮਦਦ ਕਰਦੇ ਮਾਰੇ ਗਏ।'' ਉਹ ਇਕ ਸਾਹੇ ਹੀ ਇੰਨਾ ਕੁਝ ਦਸ ਗਿਆ।

''ਤੁਸੀਂ ਕਿੰਨੇ ਆਦਮੀ ਬਚ ਗਏ ਸੀ।'' ਮੈਂ ਪੁਛਿਆ

''ਸਾਡੇ ਪਰਿਵਾਰ ਵਿਚੋਂ ਸਿਰਫ ਮੈਂ ਅਤੇ ਮੇਰਾ ਚਾਚਾ ਅਸੀਂ ਤਾਂ ਆਪਣੇ ਜੀਆਂ ਦੀਆਂ ਲਾਸ਼ਾਂ ਦਾ ਸਸਕਾਰ ਵੀ ਨਹੀਂ ਸੀ ਕਰ ਸਕੇ। ਮਿਲਟਰੀ ਵਾਲਿਆਂ ਨੇ ਸਾਨੂੰ ਸੁਰਖਿਅਤ ਜਗਾਹ ਪਹੁੰਚਣ ਦੀ ਕਾਹਲੀ ਪਾਈ ਹੋਈ ਸੀ। ਪਤਾ ਨਹੀਂ ਉਸ ਹਮਲੇ ਵਿਚ ਮਾਰੇ ਗਏ 25-30 ਮਰਦਾਂ ਔਰਤਾਂ ਦਾ ਸਸਕਾਰ ਕਿੰਨੇ ਕੀਤਾ, ਕੀਤਾ ਵੀ ਕਿ ਨਹੀਂ ਕੀਤਾ, ਮੈਨੂੰ ਅੱਜ ਤਕ ਵੀ ਉਹ ਸੀਨ ਨਹੀਂ ਭੁਲਿਆ। ਮੇਰੀ ਭੂਆ ਅਤੇ ਭੈਣਾਂ ਨੇ ਬੜੇ ਦੁਖ ਵੇਖੇ, ਸਾਰੇ ਬੱਚੇ ਇਕੋ ਜਿਹੇ ਨਹੀਂ ਹੁੰਦੇ ਫਿਰ ਇਕ ਮੁਸਲਮਾਨ ਚੌਧਰੀ ਨੇ ਇੰਨਾਂ ਦੇ ਵਿਆਹ ਕਰਵਾ ਦਿੱਤੇ। ਜਦੋਂ ਸਰਕਾਰ ਵਲੋਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਵਾਪਿਸ ਭੇਜਣ ਦੇ ਯਤਨ ਹੋ ਰਹੇ ਸਨ ਤਾਂ ਚਾਚੇ ਨੇ ਕੋਸ਼ਿਸ਼ ਤਾਂ ਕੀਤੀ ਪਰ ਅੱਧੇ ਜਿਹੇ ਮਨ ਨਾਲ, ਉਹ ਜਿਆਦਾ ਹੀ ਡਿਪਰੈਸ਼ਨ ਵਿਚ ਸੀ, ਮੈਂ ਛੋਟਾ ਸਾਂ।''

   ''ਕੋਈ ਪੰਜ ਸਾਲ ਤੋਂ ਮੇਰੀ ਭੂਆ ਅਤੇ ਭੈਣਾਂ ਬਾਰੇ ਮੈਨੂੰ ਪਤਾ ਲੱਗਾ, ਅਤੇ ਇੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਣ ਆਇਆ ਸਾਂ। ਮੈਂ ਤਾਂ ਭੂਆ ਨੂੰ ਪਹਿਚਾਣ ਲਿਆ ਪਰ ਉਹਨਾਂ ਦੇ ਬਚਿਆਂ, ਜਿੰਨਾਂ ਨੂੰ ਮੈਂ ਪਹਿਲੀ ਵਾਰ ਮਿਲਿਆ, ਉਹ ਤਾਂ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਈ ਸਦੀਆਂ ਤੋਂ ਵਾਕਿਫ ਹੋਣ। ਬਾਰ-ਬਾਰ ਕਹਿੰਦੇ ਸਨ, ''ਮਾਮਾ ਇਥੇ ਹੀ ਰਹੋ, ਹਰ ਘਰ ਵਿਚ ਮੈਂ ਜਾਂਦਾ ਸਾਂ, ਹਰ ਘਰ ਵਿਚ ਸ਼ਾਮ ਨੂੰ ਪਤਾ ਨਹੀਂ ਕਿਵੇਂ ਸ਼ਰਾਬ ਦਾ ਇੰਤਜਾਮ ਕੀਤਾ ਹੁੰਦਾ ਸੀ, ਰੋਜਾਨਾਂ ਵੱਖ-ਵੱਖ ਘਰ ਵਿਚ ਬੁਲਾਉਂਦੇ, ਪਰ ਸਾਰੇ ਰਿਸ਼ਤੇਦਾਰ ਸ਼ਾਮ ਨੂੰ ਇਕੱਠੇ ਹੋ ਜਾਂਦੇ ਸਨ, ਦੂਸਰੇ ਪਿੰਡਾਂ ਤੋਂ ਵੀ ਆ ਜਾਂਦੇ ਸਨ। ਰਾਤ ਨੂੰ ਤਕਰੀਬਨ ਇਕ-ਦੋ, ਵੱਜ ਜਾਂਦੇ ਸਨ, ਗਲਾਂ ਹੀ ਨਹੀਂ ਸਨ ਮੁਕਦੀਆਂ।''

   ਫਿਰ ਉਸ ਨੇ ਸਮਾਨ ਵੱਲ ਉਂਗਲ ਕਰ ਕੇ ਦਸਿਆ ਇਹ ਜਿਹੜਾ ਸਮਾਨ ਪਿਆ ਹੈ, ਇਸ ਤੋਂ ਦੁਗਣਾਂ ਮੈਂ ਛਡ ਆਇਆ ਹਾਂ। ਇੰਨਾਂ ਤਾਂ ਮੈਂ ਲਿਜਾ ਵੀ ਨਹੀਂ ਸਾਂ ਸਕਦਾ। ਸਮਾਨ ਵਿਚ ਕੱਪੜੇ, ਭਾਂਡੇ, ਖਾਣ ਦੀਆਂ ਚੀਜਾਂ, ਖੋਏ ਦੀਆਂ ਪਿੰਨੀਆਂ, ਗੁੜ ਜਿਸ ਵਿਚ ਮੇਵੇ, ਬਦਾਮਾਂ ਦੀਆਂ ਗਿਰੀਆਂ, ਸੌਂਫ ਆਦਿ ਕਈ ਕੁਝ ਪਿਆ ਹੋਇਆ ਸੀ ਅਤੇ ਇਥੋਂ ਤਕ ਕਿ ਤਿਲ ਸਨ।

   ''ਮੈਂ ਬਹੁਤ ਮਨਾਹ ਕੀਤਾ ਪਰ ਉਹਨਾਂ ਨੇ ਬਦੋ ਬਦੀ ਇਹ ਸਮਾਨ ਨਾਲ ਖੜਣ ਦੀ ਜਿਦ ਕੀਤੀ ਅਤੇ ਮੈਂ ਵੀ ਨਾਂਹ ਨਹੀਂ ਕਰ ਸਕਿਆ ਜਿਸ ਪਿਆਰ ਨਾਲ ਉਹ ਸਮਾਨ ਲੈ ਕੇ ਆਈਆਂ ਸਨ ਜੇ ਮੈਂ ਨਾ ਖੜਦਾ ਤਾਂ ਚੰਗਾ ਨਾ ਲੱਗਦਾ।

   ਉਸ ਵਕਤ ਮੈਂ ਉਸ ਗੁੜ ਦਾ ਆਪਣੇ ਕੋਲ ਪਏ ਕੇਕਾਂ ਨਾਲ ਮੁਕਾਬਲਾ ਕਰ ਰਿਹਾ ਸਾਂਂ ਅਤੇ ਮੈਨੂੰ ਉਹਨਾਂ ਦਾ ਭਾਰ ਇਸ ਸਮਾਨ ਦੇ ਭਾਰ ਤੋਂ ਕਿਤੇ ਜਿਆਦਾ ਲੱਗ ਰਿਹਾ ਸੀ। ਇੰਨਾ ਮਗਰ ਛਿਪੇ ਜਜਬਾਤਾਂ ਵਿਚ ਜਮੀਨ-ਅਸਮਾਨ ਦਾ ਫਰਕ ਸੀ।
   ਪਤਾ ਨਹੀਂ ਲਗਾ ਜਕਦੋਂ ਗੱਡੀ ਆ ਕੇ ਵਾਹਗਾ ਦੇ ਸਟੇਸ਼ਨ ਤੇ ਖੜੋ ਗਈ। ਉਸ ਨੇ ਦੋਹਾਂ ਹੱਥਾਂ ਵਿਚ ਕੁਝ ਸਮਾਨ ਵਾਲੇ ਕੱਪੜੇ ਦੇ ਝੋਲੇ ਚੁਕ ਲਏ ਅਤੇ ਇਕ ਤੋੜਾ ਸਿਰ ਤੇ ਚੁੱਕ ਲਿਆ।

   ਜਦੋਂ ਅਸੀਂ ਪਾਸਪੋਰਟ ਚੈਕ ਕਰਵਾ ਕੇ ਸਮਾਨ ਨੂੰ ਐਕਸਰੇ ਵਾਲੀ ਮਸ਼ੀਨ ਤੇ ਰਖਿਆ ਅਤੇ ਦੂਸਰੀ ਤਰ ਸਮਾਨ ਲੈਣ ਆਏ ਤਾਂ ਐਕਸਰੇ ਨੂੰ ਵੇਖ ਰਿਹਾ ਕਰਮਚਾਰੀ ਦਲੀਪ ਸਿੰਘ ਨੂੰ ਸੰਬੋਧਿਤ ਹੋ ਕੇ ਕਹਿਣ ਲੱਗਾ ''ਸਰਦਾਰ ਜੀ ਇਹ ਗੁੜ, ਤਿਲ ਭਾਰਤ ਵਿਚ ਨਹੀਂ ਮਿਲਦੇ?''।

  ''ਸਭ ਕੁਝ ਹੀ ਮਿਲਦਾ ਹੈ ਭਾਰਤ ਵਿਚ, ਪਰ ਭੈਣਾਂ ਅਤੇ ਭੂਆ ਵਲ਼ਂ ਦਿੱਤਾ ਇਹ ਗੁੜ ਅਤੇ ਤਿਲ ਨਹੀਂ ਮਿਲਦੇ'' ਨਾਲ ਦੇ ਖੜ੍ਹੇ ਕਰਮਚਾਰੀ ਨੇ ਦਲੀਪ ਸਿੰਘ ਵਲ ਇਸ ਤਰ੍ਹਾਂ ਵੇਖਿਆ, ਜਿਵੇਂ ਉਸ ਨੂੰ ਸ਼ਕ ਹ਼ਵੇ ਕਿ ਇਸ ਸਰਦਾਰ ਦੀਆਂ ਭੈਣਾਂ ਅਤੇ ਭੂਆ ਪਾਕਿਸਤਾਨ ਵਿਚ ਹ਼ ਸਕਦੀਆਂ ਹਨ। ਪਰ ਦਲੀਪ ਸਿੰਘ ਦੀਆਂ ਅੱਖਾਂ ਵਿਚ ਇਸ ਦੁਖਾਂਤ ਦਾ ਵੱਡਾ ਇਤਿਹਾਸ ਲੁਕਿਆ ਨਜ਼ਰ ਆ ਰਿਹਾ ਸੀ।

''ਵਿਰਕਾਂ ਦਾ ਦੋਹਤਰਾ ਹੋਵੇ ਤੇ - ਡਾ: ਐਸ.ਐਸ.ਛੀਨਾ

ਕੁਝ ਚਿਰ ਪਹਿਲਾਂ ਜਦੋਂ ਮੈਨੂੰ ਪਾਕਿਸਤਾਨ ਵਿਚ ਗੁਰਦਵਾਰਿਆਂ ਦੀ ਯਾਤਰਾ ਦਾ ਵੀਜਾ ਮਿਲਿਆ ਤਾਂ ਇਸ ਵਿਚ ਕਰਤਾਰਪੁਰ ਸਾਹਿਬ, ਲਹੌਰ ਅਤੇ ਸੱਚਾ ਸੌਦਾ ਦਾ ਵੀਜਾ ਵੀ ਸੀ । ਇਸ ਤੋਂ ਸਾਲ ਪਹਿਲਾਂ ਜਦੋਂ ਮੈਨੂੰ ਪਾਕਿਸਤਾਨ ਆਣ ਦਾ ਮੌਕਾ ਮਿਲਿਆ ਸੀ ਤਾਂ ਮੈਂ ਆਪਣੇ ਜਨਮ ਅਸਥਾਨ ਵਾਲੇ ਪਿੰਡ ਚੱਕ ਨੰਬਰ ੯੬ ਜਿਲਾ ਸਰਗੋਧਾ ਵੀ ਗਿਆ ਸਾਂ, ਉਥੇ ਜਿਸ ਪਿਆਰ ਨਾਲ ਮੇਰੇ ਪਿੰਡ ਵਾਲਿਆਂ ਨੇ ਮੇਰਾ ਸੁਆਗਤ ਕੀਤਾ ਸੀ, ਉਹ ਮੈਂ ਸਾਰੀ ਉਮਰ ਨਹੀਂ ਭੁੱਲ ਸਕਦਾ । ਪਿੰਡ ਪਹੁੰਚ ਕੇ ਜਦੋਂ ਮੈਂ ਦੱਸਿਆ ਕਿ ਮੈਂ ਨੰਬਰਦਾਰ ਲਛਮਣ ਸਿੰਘ ਦਾ ਪੋਤਰਾ ਹਾਂ, ਤਦ ਕੁਝ ਹੀ ਮਿੰਟਾਂ ਵਿਚ ਤਕਰੀਬਨ ਸਾਰੇ ਹੀ ਪਿੰਡ ਦੇ ਮਰਦ ਇਕ ਚੌਂਕ ਵਿਚ ਮੇਰੇ ਇਰਦ ਗਿਰਦ ਆ ਕੇ ਬੈਠ ਗਏ ਅਤੇ ਹੈਰਾਨੀ ਵਾਲੀ ਗਲ ਸੀ ਕਿ ਕੁਝ ਹੀ ਮਿੰਟਾਂ ਵਿਚ ਚਾਹ, ਪਕੌੜੇ ਅਤੇ ਜਲੇਬੀਆਂ ਵਗੈਰਾ ਕਿਧਰੋਂ ਉਥੇ ਆ ਗਈਆਂ ਅਤੇ ਉਥੇ ਏਦਾਂ ਲੱਗ ਰਿਹਾ ਸੀ, ਜਿਵੇਂ ਕੋਈ ਸਮਾਗਮ ਜਾਂ ਜਸ਼ਨ ਮਨਾਇਆ ਜਾ ਰਿਹਾ ਹੈ । ਉਥੇ ਬੈਠੇ ਸਭ ਜਣੇ ਸਾਡੇ ਸਾਡੇ ਪਰਿਵਾਰ ਪਰਿਵਾਰ ਬਾਰੇ ਏਦਾਂ ਪੁੱਛ ਰਹੇ ਸਨ, ਜਿਵੇਂ ਉਹਨਾਂ ਨੂੰ ਵਿਛੜਨ ਦਾ ਬੜਾ ਉਦਰੇਵਾਂ ਹੋਵੇ ।

ਸੱਚਾ ਸੌਦਾ ਦੇ ਕੋਲ ਪਿੰਡ ਮੇਰੇ ਨਾਨਕਿਆਂ ਦਾ ਪਿੰਡ ਫੁੱਲਰਵਾਨ ਸੀ ਅਤੇ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਮੈਂ ਅਤੇ ਮੇਰਾ ਛੋਟਾ ਭਰਾ ਆਪਣੀ ਬੀਬੀ ਜੀ (ਮਾਤਾ ਜੀ) ਨਾਲ ਆਪਣੇ ਨਾਨਕੇ ਆਏ ਹੋਏ ਸਾਂ ਅਤੇ ਇਥੋਂ ਹੀ ਅਸੀ ਇਕ ਕਾਫਲੇ ਵਿਚ ਚਲ ਕੇ ਪੂਰਬੀ ਪੰਜਾਬ ਆਏ ਸਾਂ । ਇਸ ਕਾਫਲੇ ਨੂੰ ਕੁਝ ਦਿਨ ਸੱਚਾ ਸੌਦਾ ਗੁਰਦਵਾਰੇ ਰਹਿਣਾ ਪਿਆ ਸੀ, ਇਸ ਲਈ ੬੦ ਸਾਲ ਮਗਰੋਂ ਮੇਰੇ ਮਨ ਵਿਚ ਉਸ ਗੁਰਦਵਾਰੇ ਨੂੰ ਵੇਖਣ ਦੀ ਚਾਹ ਜਾਗ ਰਹੀ ਸੀ ਅਤੇ ਇਸ ਨਾਲ ਹੀ ਮੈਂ ਆਪਣੇ ਨਾਨਕੇ ਪਿੰਡ ਫੁੱਲਰਵਾਨ ਵੀ ਜਾਣਾ ਚਾਹੁੰਦਾ ਸਾਂ । ਮੈਂ ਇਕ ਦਿਨ ਲਹੌਰ ਰਿਹਾ ਤੇ ਅਗਲੇ ਦਿਨ ਮੈਂ ਇਕ ਕਾਰ ਤੇ ਕਰਤਾਰਪੁਰ ਵੱਲ ਚਾਲੇ ਪਾ ਦਿੱਤੇ, ਮੇਰੇ ਨਾਲ ਇਕ ਡਰਾਈਵਰ ਅਤੇ ਲਹੌਰ ਤੋਂ ਇਕ ਹੋਰ ਆਦਮੀ ਸੀ । ਕਰਤਾਰਪੁਰ ਵੱਲ ਜਾਂਦਿਆਂ ਰਾਹ ਵਿਚ ਇਕ ਵੱਡਾ ਸ਼ਹਿਰ ਨਾਰੋਵਾਲ ਆਇਆ । ਉਥੇ ਕਈ ਥਾਵਾਂ ਤੇ, ''ਬਾਜਵਾਂ ਗੈਸ ਸਟੇਸ਼ਨ'' ''ਬਾਜਵਾ ਰੈਸਟੋਰੈਂਟ'' ਆਦਿ ਲਿਖਿਆ ਹੋਇਆ ਵੇਖਿਆ । ਨਾਰੋਵਾਲ ਬਾਰੇ ਮੈਂ ਬਹੁਤ ਕੁਝ ਸੁਣਦਾ ਰਿਹਾ ਸਾਂ, ਕਿਉਂ ਜੋ ਤਾਇਆ ਜੀ ਦੇ ਸਹੁਰੇ, ਨਾਰੋਵਾਲ ਦੇ ਨੇੜੇ ਦੇ ਕਿਸੇ ਪਿੰਡ ਵਿਚ ਸਨ ਅਤੇ ਉਹ ਵੀ ਬਾਜਵੇ ਸਨ । ਜਦੋਂ ਅਸੀ ਨਾਰੋਵਾਲ ਇਕ ਚਾਹ ਦੀ ਦੁਕਾਨ ਤੇ ਰੁਕੇ ਤਾਂ ਕੁਝ ਲੋਕ ਮੇਰੇ ਕੋਲ ਆ ਗਏ, ਉਹਨਾਂ ਦੀ ਗਲਬਾਤ ਦਾ ਅੰਦਾਜ ਉਸੇ ਤਰਾਂ ਦਾ ਸੀ, ਜਿਦਾਂ ਦਾ ਇਧਰੋਂ ਗਏ ਸਾਡੇ ਰਿਸ਼ਤੇਦਾਰਾਂ ਦਾ, ਵੈਸੇ ਅਜਕਲ ਨਾਰੋਵਾਲ ਇਕ ਜਿਲ੍ਹਾ ਹੈ । ਨਾਰੋਵਾਲ ਤੋਂ ਸ਼ਕਰਗੜ ਵਾਲੀ ਸੜਕ ਤੇ ਜਾਂਦਿਆਂ, ਦੋਹਾਂ ਪਾਸਿਆਂ ਦੇ ਖੇਤਾਂ ਵਿਚ ਝੋਨਾ, ਬਾਸਮਤੀ ਦੇ ਪਰਾਲੀ ਦੇ ਢੇਰ, ਪੈਲੀਆਂ ਵਿਚ ਲੱਗੇ ਹੋਏ ਸਨ ਅਤੇ ਰਾਵੀ ਦਰਿਆ ਦੇ ਸੱਜੇ ਪਾਸੇ ਦਾ ਇਹ ਇਲਾਕਾ, ਬਿਲਕੁਲ ਹੀ ਰਾਵੀ ਦੇ ਖੱਬੇ ਪਾਸੇ ਵਾਲੇ ਇਲਾਕੇ ਵਰਗਾ ਜਾਪਦਾ ਸੀ ਅਤੇ ਇਥੋਂ ਦੇ ਲੋਕਾਂ ਦਾ ਪਹਿਰਾਵਾ ਅਤੇ ਗੱਲਬਾਤ ਬਿਲਕੁਲ ਉਸ ਤਰਾਂ ਹੀ ਲਗਦੀ ਸੀ, ਜਿਸ ਤਰਾਂ ਡੇਹਰਾ ਬਾਬਾ ਨਾਨਕ ਦੇ ਨੇੜੇ ਦੇ ਪਿੰਡਾਂ ਦੀ ਹੈ ।

ਅਸੀ ਜਦ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆਏ ਤਾਂ ਗ੍ਰੰਥੀ ਜੀ ਨੂੰ ਮੈਂ ਪੁੱਛਿਆ ਕਿ ਇਥੋਂ ਡ੍ਹੇਰਾ ਬਾਬਾ ਨਾਨਕ ਤਾਂ ਬਹੁਤ ਨਜ਼ਦੀਕ ਹੈ, ਤਾਂ ਉਸ ਨੇ ਦੱਸਿਆ ਕਿ ਉਹ ਸਾਹਮਣੇ ਉਚੇ ਸਫੈਦੇ ਦੇ ਦਰਖਤ ਡ੍ਹੇਰਾਬਾਬਾ ਨਾਨਕ ਦੇ ਬਾਹਰ ਹਨ । ਮੈਂ ਇਹ ਗਲ ਵੇਖ ਰਿਹਾ ਸਾਂ ਕਿ ਬੋਲੀ, ਚਿਹਰੇ, ਕੱਦ-ਕਾਠ, ਸਿਹਤ ਆਦਿ ਤੇ ਇਸ ਇਲਾਕੇ ਦੀ ਜਮੀਨ ਅਤੇ ਜਲਵਾਯੂ ਦਾ ਕਿੰਨਾ ਪ੍ਰਭਾਵ ਸੀ, ਜਿਸ ਨੂੰ ਸਰਹੱਦ ਦੀ ਲਕੀਰ ਵੰਡ ਨਹੀਂ ਸਕੀ ।

ਇਸ ਤੋਂ ਬਾਦ ਅਸੀ ਸੱਚਾ ਸੌਦਾ ਵੱਲ ਚਲ ਪਏ, ਸ਼ੇਖੂਪੁਰੇ ਵਿਚੋਂ ਦੀ ਲੰਘਦਿਆਂ ਜਦੋਂ ਅਸੀ ਕਚਿਹਰੀਆਂ ਦੇ ਕੋਲੋਂ ਲੰਘ ਰਹੇ ਸਾਂ ਤਾਂ ਮੈਨੂੰ ਮਾਮਾ ਜੀ ਵੱਲੋਂ ਇਸ ਕਚਿਹਰੀ ਨਾਲ ਸਬੰਧਿਤ ਕਈ ਕਹਾਣੀਆਂ ਯਾਦ ਆ ਗਈਆਂ ਅਤੇ ਮੈਂ ਉਸ ਸਮੇਂ ਦੀ ਕਲਪਨਾ ਕਰਣ ਲੱਗ ਪਿਆ, ਜਦੋਂ ਇੰਨਾਂ ਕਚਿਹਰੀਆਂ ਵਿਚ ਪੱਗਾਂ ਵਾਲੇ ਸਿੱਖ ਸਰਦਾਰਾਂ ਦੀ ਰੌਣਕ ਹੁੰਦੀ ਹੋਵੇਗੀ ਅਤੇ ਹੁਣ ਸਾਡੀ ਕਾਰ ਸੱਚਾ ਸੌਦਾ ਗੁਰਦਵਾਰੇ ਵੱਲ ਜਾ ਰਹੀ ਸੀ, ਸੜਕ ਤੇ ਤੁਰੇ ਜਾਂਦੇ ਲੋਕਾਂ ਦਾ ਪਹਿਰਾਵਾ ਬਿਲਕੁਲ ਉਸ ਤਰਾਂ ਦਾ ਹੀ ਸੀ, ਜਿਸ ਤਰਾਂ ਮੈਂ ਮਾਮਾ ਜੀ ਦਾ ਵੇਖਦਾ ਰਿਹਾ ਸਾਂ ਅਤੇ ਉਹਨਾਂ ਦੇ ਚਿਹਰੇ ਅਤੇ ਕੱਦ ਕਾਠ ਸਭ ਕੁਝ  ਉਸ ਤਰਾ ਦਾ ਹੀ ਸੀ, ਜਿੰਨਾਂ ਵਿਚ ਕਈਆਂ ਨੇ ਤਹਿਮਤਾਂ ਬਧੀਆਂ ਹੋਈਆਂ ਸਨ ਅਤੇ ਕਈਆਂ ਨੇ ਪਜਾਮੇਂ ਪਾਏ ਹੋਏ ਸਨ । ਪਰ ਇੰਨਾਂ ਵਿਚੋਂ ਬਹੁਤਿਆਂ ਨੇ ਪਗੜੀਆਂ ਬੰਨੀਆਂ ਹੋਈਆਂ ਸਨ। ਸੈਂਕੜੇ ਵਾਰ ਮੈਂ ਮੰਡੀ ਚੂਹੜਕਾਣੇ ਦਾ ਜਿਕਰ ਸੁਣਦਾ ਰਿਹਾ ਸਾਂ, ਪਰ ਅਜਕਲ ਇਸ ਦਾ ਨਾਂ ਬਦਲ ਕੇ ਫਰੂਕਾਬਾਦ ਰੱਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਗੁਰਦਵਾਰਾ ਸੱਚਾ ਸੌਦਾ ਹੈ ।

ਗੁਰਦਵਾਰੇ ਵੱਲ ਜਾਂਦਿਆਂ ਮੈਂ ਆਪਣੇੇ ਨਾਲ ਗਏ ਵਿਅਕਤੀ ਨੂੰ ਦੱਸਿਆ ਕਿ ਗੁਰਦਵਾਰਾ ਪੌੜੀਆਂ ਚੜ੍ਹ ਕੇ ਜਾਈਦਾ ਹੈ ਤਾਂ ਉਹ ਪੁੱਛਣ ਲੱਗਾ ਕਿ ਕੀ ਮੈਂ ਪਹਿਲਾਂ ਵੀ ਇਥੇ ਆਇਆ ਹਾਂ, ਤਾਂ ਫਿਰ ਮੈਂ ਉਸ ਨੂੰ ਉਹ ਸਮਾਂ ਦੱਸਿਆ ਜਦੋਂ ਮੈਂ ਬਚਪਨ ਵਿਚ ਆਪਣੇ ਨਾਨਕਿਆਂ ਦੇ ਪਿੰਡ ਦੇ ਲੋਕਾਂ ਨਾਲ ਇਸ ਗੁਰਦਵਾਰੇ ਵਿਚ ਕਈ ਦਿਨ ਰਿਹਾ ਸਾਂ । ਗੁਰਦਵਾਰੇ ਮੱਥਾ ਟੇਕਣ ਤੋਂ ਬਾਦ ਗ੍ਰੰਥੀ ਜੀ ਨੇ ਸਾਨੂੰ ਚਾਹ ਪਿਆਈ । ਉਸ ਕੋੋਂਲੋਂ ਮੈਂ ਫੁੱਲਰਵਾਨ ਪਿੰਡ ਬਾਰੇ ਪੁੱਛ ਰਿਹਾ ਸਾਂ, ਤਾਂ ਉਹ ਦੱਸਣ ਲੱਗਾ ਕਿ ਇਸ ਤੋਂ ਬਾਦ ''ਯਾਤਰੀ'' ਸਟੇਸ਼ਨ ਆਉਂਦਾ ਹੈ ਅਤੇ ਉਸ ਤੋਂ ਬਾਦ ''ਬਹਾਲੀਕੇ'' ਅਤੇ ਉਸ ਦੇ ਨਾਲ ਹੀ ਫੁੱਲਰਵਾਨ ਹੈ ਅਤੇ ਇਹ ਕੋਈ ੮,੯ ਕਿਲੋਮੀਟਰ ਤੋਂ ਵੱਧ ਨਹੀਂ ।

ਮੈਂ ਡਰਾਈਵਰ ਨੂੰ ਕਿਹਾ ਕਿ ਮੈਂ ਆਪਣਾ ਨਾਨਕਾ ਪਿੰਡ ਜਰੂਰ ਵੇਖਣਾ ਚਾਹੁੰਦਾ ਹਾਂ, ਤਾਂ ਉਹ ਕਹਿਣ ਲੱਗਾ ਕਿ ਕੀ ਤੁਹਾਨੂੰ ਉਸ ਪਿੰਡ ਵਿਚ ਕੋਈ ਜਾਣਦਾ ਹੈ ਅਸਲ ਵਿਚ ਉਹ ਉਥੇ ਨਹੀਂ ਸੀ ਜਾਣਾ ਚਾਹੁੰਦਾ ਅਤੇ ਮਹਿਸੂਸ ਕਰਦਾ ਸੀ ਕਿ ਉਥੇ ਕਾਫੀ ਸਮਾਂ ਲੱਗ ਜਾਵੇਗਾ । ਪਰ ਭਾਵੇਂ ਮੈਨੂੰ ਉਸ ਪਿੰਡ ਵਿਚ ਕੋਈ ਵੀ ਨਹੀਂ ਸੀ ਜਾਣਦਾ ਪਰ ਇਹ ਮੇਰੀ ਜਜਬਾਤੀ ਜਹੀ ਖਾਹਿਸ਼ ਸੀ ਕਿ ਉਸ ਪਿੰਡ ਨੂੰ ਜਰੂਰ ਵੇਖ ਕੇ ਆਵਾਂ, ਜਿਥੋਂ ਉਠ ਕੇ ਅਸੀ ਭਾਰਤ ਗਏ ਸਾਂ ਅਤੇ ਮੈਂ ਵੇਖਣਾ ਚਾਹੁੰਦਾ ਸਾਂ ਕਿ ਹੁਣ ਉਹ ਪਿੰਡ ਕਿਸ ਤਰਾਂ ਦਾ ਲੱਗਦਾ ਹੈ ।
ਸਾਡੇ ਨਾਲ ਗਏ ਵਿਅਕਤੀ ਨੇ ਦੱਸਿਆ ਕਿ ਇਥੇ ਇਕ ਆੜ੍ਹਤੀ ਉਸ ਦਾ ਵਾਕਫ ਹੈ, ਉਸ ਨੂੰ ਉਹ ਮਿਲਣਾ ਚਾਹੁੰਦਾ ਸੀ ਅਤੇ ਉਸ ਤੋਂ ਬਾਦ ਫੁੱਲਰਵਾਨ ਹੋ ਕੇ ਨਨਕਾਣਾ ਸਾਹਿਬ ਚੱਲਾਂਗੇ । ਜਦੋਂ ਅਸੀ ਆੜ੍ਹਤੀ ਕੋਲ ਗਏ ਤਾਂ ਉਹ ਆਪਣੀ ਦੁਕਾਨ ਵਿਚ ਹੀ ਸੀ, ਅਤੇ ਉਸ ਤਰਾਂ ਹੀ ਲੱਕੜ ਦੀ ਸੰਦੂਕੜੀ, ਅਤੇ ਲਾਲ-ਲਾਲ ਵਹੀਆਂ ਉਸ ਦੇ ਅੱਗੇ ਪਈਆਂ ਸਨ ਜਿਸ ਤਰਾਂ ਸਾਡੀਆਂ ਅਨਾਜ ਮੰਡੀਆਂ ਵਿਚ ਹੁੰਦੀਆਂ ਹਨ ਅਤੇ ਕੰਡਾ, ਵੱਟੇ ਅਤੇ ਬੋਰੀਆਂ ਦਾ ਬਾਰਦਾਨਾ ਸਭ ਕੁਝ ਉਸ ਤਰਾਂ ਦਾ ਹੀ ਮਹੌਲ ਸੀ, ਜੋ ਅਸੀ ਬਚਪਨ ਤੋਂ ਇਧਰ ਆਪਣੇ ਸ਼ਹਿਰ ਦੇ ਆੜ੍ਹਤੀਆਂ ਕੋਲ ਵੇਖਦੇ ਰਹੇ ਹਾਂ । ਮੈਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਉਹ ਕਾਫੀ ਕੁਝ ਪੁੱਛਣ ਲਈ ਉਤਸੁਕ ਸੀ ਅਤੇ ਭਾਵੇਂ ਰੋਜਿਆਂ ਦੇ ਦਿਨ ਸਨ, ਪਰ ਉਸ ਨੇ ਇਕ ਲੜਕੇ ਨੂੰ ਭੇਜ ਕੇ ਇਕ ਡੂੰਨਾ ਜਲੇਬੀਆਂ, ਇਕ ਸਮੋਸਿਆਂ ਦਾ ਅਤੇ ਇਕ ਚਾਹ ਦਾ ਗਲਾਸ ਮੰਗਵਾ ਲਿਆ । ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਫੁੱਲਰਵਾਨ ਪਿੰਡ ਵੇਖਣਾ ਚਾਹੁੰਦਾ ਹਾਂ ਤਾਂ ਉਸ ਨੇ ਫਿਰ ਉਹੋ ਸਵਾਲ ਕੀਤਾ ਕਿ ਕੋਈ ਤੁਹਾਨੂੰ ਉਥੇ ਜਾਣਦਾ ਹੈ ? ਅਤੇ ਨਾਲ ਹੀ ਕਹਿਣ ਲੱਗਾ ਕਿ ਹੁਣੇ ਹੀ ਫੁੱਲਰਵਾਨ ਦਾ ਇਕ ਜੱਟ ਉਸ ਕੋਲ ਆਇਆ ਸੀ ਅਤੇ ਉਹ ਡਾਕਟਰ ਕੋਲ ਗਿਆ ਹੈ ਅਤੇ ਉਸ ਨੇ ਉਸ ਲੜਕੇ ਨੂੰ ਉਸ ਨੂੰ ਬੁਲਾਉਣ ਭੇਜਿਆ ਅਤੇ ਦੱਸਣ ਲੱਗਾ ਕਿ ਫੁੱਲਰਵਾਨ ਦੇ ਜਿਆਦਾਤਰ ਲੋਕ ਆਪਣੀ ਫਸਲ ਉਸ ਦੀ ਆੜ੍ਹਤ ਤੇ ਹੀ ਲਿਆਉਂਦੇ ਹਨ, ਮੈਂ ਫਿਰ ਉਸ ਸਮੇਂ ਦੀ ਕਲਪਨਾ ਕਰਣ ਲੱਗਾ ਜਦੋਂ ਮੇਰੇ ਮਾਮਾ ਜੀ ਅਤੇ ਹੋਰ ਸਿੱਖ ਸਰਦਾਰ ਇੰਨਾ ਆੜ੍ਹਤਾਂ ਤੇ ਆਉਂਦੇ ਹੋਣਗੇ ਤਾਂ ਉਹ ਵਿਅਕਤੀ ਮੁਹੰਮਦ ਸ਼ਫੀ ਉਸ ਲੜਕੇ ਦੇ ਨਾਲ ਤੁਰਿਆ ਆ ਰਿਹਾ ਸੀ ਅਤੇ ਉਸ ਦਾ ਪਹਿਰਾਵਾ ਅਤੇ ਨੈਨ ਨਕਸ਼, ਕੱਦ ਕਾਠ, ਚੇਹਰਾ ਬਿਲਕੁਲ ਮਾਮਾ ਜੀ ਵਰਗਾ ਲੱਗਦਾ ਸੀ, ਉਸ ਨੇ ਪਗੜੀ ਵੀ ਬੰਨ੍ਹੀ ਹੋਈ ਸੀ ।

ਮੈਂ ਉਠ ਕੇ ਖੜਾ ਹੋ ਗਿਆ ਤਾਂ ਉਸ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਬੈਠਣ ਲਈ ਕਿਹਾ । ਆੜ੍ਹਤੀ ਨੇ ਉਸ ਨੂੰ ਦੱਸਿਆ ਕਿ ਇੰਨਾਂ ਸਰਦਾਰ ਹੁਰਾਂ ਦਾ ਨਾਨਕਾ ਪਿੰਡ ''ਫੁੱਲਰਵਾਨ'' ਹੈ। ਮੈਂ ਉਸ ਨੂੰ ਦੱਸਿਆ ਕਿ ਮੇਰੇ ਨਾਨਾ ਜੀ ਦਾ ਨਾਮ ਸ: ਬੇਲਾ ਸਿੰਘ ਸੀ, ਅਤੇ ਮਾਮਿਆਂ ਦੇ ਨਾਂ ਸਨ, ਕਰਮ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ ਅਤੇ ਉਹ ਵਿਰਕ ਸਨ । ਤਾਂ ਮੁਹੰਮਦ ਸਫੀ ਦੱਸਣ ਲੱਗਾ ਕਿ ਉਹ ਵੀ ਵਿਰਕ ਹੈ । ਉਹ ਪਿੰਡ ਦੇ ਜਿਆਦਾ ਲੋਕ ਵਿਰਕ ਹਨ, ਅਸਲ ਵਿਚ ਇਸ ਇਲਾਕੇ ਵਿਚ ਜਿਆਦਾ ਅਬਾਦੀ ਵਿਰਕਾਂ ਦੀ ਹੈ, ਇਥੋਂ ਦਾ ਐਮ.ਐਲ.ਏ ਅਤੇ ਸ਼ੇਖੂਪੁਰੇ ਦਾ ਐਮ.ਐਲ.ਏ ਵੀ ਵਿਰਕ ਹੈ, ਉਹ ਕਹਿਣ ਲੱਗਾ ਕਿ ਇਹ ਨਾ ਤਾਂ ਉਸ ਨੇ ਸੁਣੇ ਹੋਏ ਹਨ ਪਰ ਉਸ ਨੂੰ ਇੰਨਾਂ ਬਾਰੇ ਜਿਆਦਾ ਪਤਾ ਨਹੀਂ ਕਿਉਂ ਜੋ ਜਦੋਂ ਪਾਕਿਸਤਾਨ ਬਣਿਆ ਸੀ ਤਾਂ ਉਹ ੭,੮ ਸਾਲ ਦਾ ਹੀ ਸੀ । ਕੁਝ ਚਿਰ ਬਾਦ ਉਹ ਉੱਠਿਆ ਅਤੇ ਬਾਹਰ ਨੂੰ ਚਲਾ ਗਿਆ ਅਤੇ ਕਹਿਣ ਲੱਗਾ ਕਿ ਮੈਂ ਹੁਣੇ ਆਇਆ ਜੇ, ਅਸੀ ਸੋਚਿਆ ਕਿ ਸ਼ਾਇਦ ਉਹ ਕੋਈ ਸੁਨੇਹਾ ਦੇਣ ਗਿਆ ਹੈ ਪਰ ਕੁਝ ਮਿੰਟਾਂ ਬਾਦ ਉਸ ਦੇ ਇਕ ਹੱਥ ਜਲੇਬੀਆਂ ਅਤੇ ਸਮੋਚਿਆਂ ਦਾ ਡੂੰਨਾ ਅਤੇ ਇਕ ਹੱਥ ਵਿਚ ਚਾਹ ਦਾ ਗਿਲਾਸ ਸੀ । ਪਰ ਮੈਂ ਉਸ ਨੂੰ ਦੱਸਿਆ ਕਿ ਹੁਣ ਤਾਂ ਕੋਈ ਗੁੰਜਾਇਸ਼ ਹੀ ਨਹੀਂ, ਮੈਂ ਤਾਂ ਹੁਣੇ ਚਾਹ ਪੀਤੀ ਹੈ ਤਾਂ ਉਹ ਕਹਿਣ ਲੱਗਾ, ਬੇਸ਼ੱਕ ਪੀਤੀ ਹੈ ਪਰ ਇਹ ਕਿਸ ਤਰਾਂ ਹੋ ਸਕਦਾ ਹੈ ਕਿ ਵਿਰਕਾਂ ਦਾ ਦੋਹਤਰਾ ਹੋਵੇ ਤੇ ਸੁੱਕੇ ਮੂੰਹ ਚਲਾ ਜਾਵੇ'' ਫਿਰ ਉਹ ਪਿੰਡ ਲਿਜਾਣ ਦੀ ਜਿਦ ਕਰਣ ਲੱਗਾ ਪਰ ਮੇਰੇ ਨਾਲ ਦੇ ਡਰਾਈਵਰ ਅਤੇ ਉਹ ਦੋਵੇਂ ਵਿਅਕਤੀ ਵਾਪਿਸ ਲਹੌਰ ਰਾਤ ਤੋਂ ਪਹਿਲਾਂ ਪਹੁੰਚਣਾ ਚਾਹੁੰਦੇ ਸਨ । ਮੇਰਾ ਦਿਲ ਕਰਦਾ ਸੀ, ਉਸ ਕੋਲੋਂ ਬਹੁਤ ਕੁਝ ਪੁੱਛ ਲਵਾਂ ਭਾਵੇਂ ਕਿ ਮੈਂ ਕਿਸੇ ਵੀ ਵਿਅਕਤੀ ਨੂੰ ਨਹੀਂ ਸੀ ਜਾਣਦਾ, ਕਾਫੀ ਸਮਾਂ ਹੋ ਚੁੱਕਾ ਸੀ ਅਤੇ ਅਸੀ ਉੱਠ ਕੇ ਕਾਰ ਦੇ ਕੋਲ ਆ ਗਏ, ਜਦੋਂ ਮੈਂ ਕਾਰ ਦੀ ਬਾਰੀ ਖੋਲ ਕੇ ਕਾਰ ਵਿਚ ਬੈਠਣ ਵਾਲਾ ਸਾਂ ਤਾਂ ਮੁਹੰਮਦ ਸ਼ਫੀ ਨੇ ਕਮੀਜ ਚੁੱਕ ਕੇ ਫਤੂਹੀ ਵਿਚੋਂ ਬਟੂਆ ਕੱਢਿਆ, ਇਸ ਤਰਾਂ ਦੀ ਫਤੂਹੀ ਹੀ ਮਾਮਾ ਜੀ ਪਾਉਂਦੇ ਰਹੇ ਹਨ, ਅਤੇ ਉਸ ਨੇ ਬਟੂਏ ਵਿਚੋਂ ਪੰਜਾਹ ਰੁਪੈ ਦਾ ਨੋਟ ਕੱਢ ਕੇ ਮੇਰੇ ਵੱਲ ਕੀਤਾ ।'' ਇਹ ਕੀ ਇਸ ਤਰਾਂ ਨਹੀਂ ਹੋ ਸਕਦਾ, ਨਹੀਂ ਨਹੀਂ,'' ਮੈਂ ਕਹਿ ਰਿਹਾ ਸਾਂ ਪਰ ਬਦੋਬਦੀ ਉਹ ਪੰਜਾਹ ਦਾ ਨੋਟ ਮੇਰੀ ਜੇਬ ਵਿਚ ਪਾਉਂਦਿਆਂ ਹੋਇਆਂ ਕਹਿਣ ਲੱਗਾ ''ਇਹ ਕਿਸ ਤਰਾਂ ਹੋ ਸਕਦਾ ਹੈ, ਕਿ ਵਿਰਕਾਂ ਦਾ ਦੋਹਤਰਾ ਹੋਵੇ ਅਤੇ ਖਾਲੀ ਹੱਥ ਚਲਾ ਜਾਵੇ'' ਉਸ ਵੇਲੇ ਮੇਰਾ ਅਤੇ ਉਸ ਦਾ ਗਲਾ ਭਰਿਆ ਹੋਇਆ ਸੀ, ਨਾ ਮੈਂ ਕੁਝ ਕਹਿ ਸਕਿਆ, ਨਾ ਉਹ ਹੀ ਕੁਝ ਬੋਲਿਆ। ਕਾਰ ਵਿਚ ਆਉਂਦਿਆਂ ਬਹੁਤ ਚਿਰ ਮੈਂ ਨਹੀਂ ਬੋਲਿਆ ਅਤੇ ਰਾਤ ਨੂੰ ਜਦ ਲਹੌਰ ਸ਼ਹਿਰ ਵਿਚ ਅਸੀ ਸ਼ਹਿਰ ਦੀਆਂ ਜਗਮਗਾਉਂਦੀਆਂ ਸੜਕਾਂ ਤੇ ਦੌੜ ਰਹੇ ਸਾਂ ਤਾਂ ਮੈਨੂੰ ਮੁਹੰਮਦ ਸ਼ਫੀ ਦੇ ਉਹ ਲਫਜ਼ ਬਾਰ-ਬਾਰ ਯਾਦ ਆ ਰਹੇ ਸਨ, ''ਇਹ ਕਿਸ ਤਰਾਂ ਹੋ ਸਕਦਾ ਹੈ ਕਿ ''ਵਿਰਕਾਂ ਦਾ ਦੋਹਤਰਾ ਹੋਵੇ ਤੇ ਼ ਼ ਼ ਼ ਼ ਼ ਼ ਼ ਼ ।''
-----

ਵਿਰਕਾਂ ਦਾ ਦੋਹਤਰਾ ਹੋਵੇ ਤੇ....... - ਡਾ: ਐਸ.ਐਸ.ਛੀਨਾ

ਕੁਝ ਚਿਰ ਪਹਿਲਾਂ ਜਦੋਂ ਮੈਨੂੰ ਪਾਕਿਸਤਾਨ ਵਿਚ ਗੁਰਦਵਾਰਿਆਂ ਦੀ ਯਾਤਰਾ ਦਾ ਵੀਜਾ ਮਿਲਿਆ ਤਾਂ ਇਸ ਵਿਚ ਕਰਤਾਰਪੁਰ ਸਾਹਿਬ, ਲਹੌਰ ਅਤੇ ਸੱਚਾ ਸੌਦਾ ਦਾ ਵੀਜਾ ਵੀ ਸੀ । ਇਸ ਤੋਂ ਸਾਲ ਪਹਿਲਾਂ ਜਦੋਂ ਮੈਨੂੰ ਪਾਕਿਸਤਾਨ ਆਣ ਦਾ ਮੌਕਾ ਮਿਲਿਆ ਸੀ ਤਾਂ ਮੈਂ ਆਪਣੇ ਜਨਮ ਅਸਥਾਨ ਵਾਲੇ ਪਿੰਡ ਚੱਕ ਨੰਬਰ 96 ਜਿਲਾ ਸਰਗੋਧਾ ਵੀ ਗਿਆ ਸਾਂ, ਉਥੇ ਜਿਸ ਪਿਆਰ ਨਾਲ ਮੇਰੇ ਪਿੰਡ ਵਾਲਿਆਂ ਨੇ ਮੇਰਾ ਸੁਆਗਤ ਕੀਤਾ ਸੀ, ਉਹ ਮੈਂ ਸਾਰੀ ਉਮਰ ਨਹੀਂ ਭੁੱਲ ਸਕਦਾ । ਪਿੰਡ ਪਹੁੰਚ ਕੇ ਜਦੋਂ ਮੈਂ ਦੱਸਿਆ ਕਿ ਮੈਂ ਨੰਬਰਦਾਰ ਲਛਮਣ ਸਿੰਘ ਦਾ ਪੋਤਰਾ ਹਾਂ, ਤਦ ਕੁਝ ਹੀ ਮਿੰਟਾਂ ਵਿਚ ਤਕਰੀਬਨ ਸਾਰੇ ਹੀ ਪਿੰਡ ਦੇ ਮਰਦ ਇਕ ਚੌਂਕ ਵਿਚ ਮੇਰੇ ਇਰਦ ਗਿਰਦ ਆ ਕੇ ਬੈਠ ਗਏ ਅਤੇ ਹੈਰਾਨੀ ਵਾਲੀ ਗਲ ਸੀ ਕਿ ਕੁਝ ਹੀ ਮਿੰਟਾਂ ਵਿਚ ਚਾਹ, ਪਕੌੜੇ ਅਤੇ ਜਲੇਬੀਆਂ ਵਗੈਰਾ ਕਿਧਰੋਂ ਉਥੇ ਆ ਗਈਆਂ ਅਤੇ ਉਥੇ ਏਦਾਂ ਲੱਗ ਰਿਹਾ ਸੀ, ਜਿਵੇਂ ਕੋਈ ਸਮਾਗਮ ਜਾਂ ਜਸ਼ਨ ਮਨਾਇਆ ਜਾ ਰਿਹਾ ਹੈ । ਉਥੇ ਬੈਠੇ ਸਭ ਜਣੇ ਸਾਡੇ ਸਾਡੇ ਪਰਿਵਾਰ ਪਰਿਵਾਰ ਬਾਰੇ ਏਦਾਂ ਪੁੱਛ ਰਹੇ ਸਨ, ਜਿਵੇਂ ਉਹਨਾਂ ਨੂੰ ਵਿਛੜਨ ਦਾ ਬੜਾ ਉਦਰੇਵਾਂ ਹੋਵੇ ।

        ਸੱਚਾ ਸੌਦਾ ਦੇ ਕੋਲ ਪਿੰਡ ਮੇਰੇ ਨਾਨਕਿਆਂ ਦਾ ਪਿੰਡ ਫੁੱਲਰਵਾਨ ਸੀ ਅਤੇ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਮੈਂ ਅਤੇ ਮੇਰਾ ਛੋਟਾ ਭਰਾ ਆਪਣੀ ਬੀਬੀ ਜੀ (ਮਾਤਾ ਜੀ) ਨਾਲ ਆਪਣੇ ਨਾਨਕੇ ਆਏ ਹੋਏ ਸਾਂ ਅਤੇ ਇਥੋਂ ਹੀ ਅਸੀ ਇਕ ਕਾਫਲੇ ਵਿਚ ਚਲ ਕੇ ਪੂਰਬੀ ਪੰਜਾਬ ਆਏ ਸਾਂ । ਇਸ ਕਾਫਲੇ ਨੂੰ ਕੁਝ ਦਿਨ ਸੱਚਾ ਸੌਦਾ ਗੁਰਦਵਾਰੇ ਰਹਿਣਾ ਪਿਆ ਸੀ, ਇਸ ਲਈ 60 ਸਾਲ ਮਗਰੋਂ ਮੇਰੇ ਮਨ ਵਿਚ ਉਸ ਗੁਰਦਵਾਰੇ ਨੂੰ ਵੇਖਣ ਦੀ ਚਾਹ ਜਾਗ ਰਹੀ ਸੀ ਅਤੇ ਇਸ ਨਾਲ ਹੀ ਮੈਂ ਆਪਣੇ ਨਾਨਕੇ ਪਿੰਡ ਫੁੱਲਰਵਾਨ ਵੀ ਜਾਣਾ ਚਾਹੁੰਦਾ ਸਾਂ । ਮੈਂ ਇਕ ਦਿਨ ਲਹੌਰ ਰਿਹਾ ਤੇ ਅਗਲੇ ਦਿਨ ਮੈਂ ਇਕ ਕਾਰ ਤੇ ਕਰਤਾਰਪੁਰ ਵੱਲ ਚਾਲੇ ਪਾ ਦਿੱਤੇ, ਮੇਰੇ ਨਾਲ ਇਕ ਡਰਾਈਵਰ ਅਤੇ ਲਹੌਰ ਤੋਂ ਇਕ ਹੋਰ ਆਦਮੀ ਸੀ । ਕਰਤਾਰਪੁਰ ਵੱਲ ਜਾਂਦਿਆਂ ਰਾਹ ਵਿਚ ਇਕ ਵੱਡਾ ਸ਼ਹਿਰ ਨਾਰੋਵਾਲ ਆਇਆ । ਉਥੇ ਕਈ ਥਾਵਾਂ ਤੇ, ''ਬਾਜਵਾਂ ਗੈਸ ਸਟੇਸ਼ਨ'' ''ਬਾਜਵਾ ਰੈਸਟੋਰੈਂਟ'' ਆਦਿ ਲਿਖਿਆ ਹੋਇਆ ਵੇਖਿਆ । ਨਾਰੋਵਾਲ ਬਾਰੇ ਮੈਂ ਬਹੁਤ ਕੁਝ ਸੁਣਦਾ ਰਿਹਾ ਸਾਂ, ਕਿਉਂ ਜੋ ਤਾਇਆ ਜੀ ਦੇ ਸਹੁਰੇ, ਨਾਰੋਵਾਲ ਦੇ ਨੇੜੇ ਦੇ ਕਿਸੇ ਪਿੰਡ ਵਿਚ ਸਨ ਅਤੇ ਉਹ ਵੀ ਬਾਜਵੇ ਸਨ । ਜਦੋਂ ਅਸੀ ਨਾਰੋਵਾਲ ਇਕ ਚਾਹ ਦੀ ਦੁਕਾਨ ਤੇ ਰੁਕੇ ਤਾਂ ਕੁਝ ਲੋਕ ਮੇਰੇ ਕੋਲ ਆ ਗਏ, ਉਹਨਾਂ ਦੀ ਗਲਬਾਤ ਦਾ ਅੰਦਾਜ ਉਸੇ ਤਰਾਂ ਦਾ ਸੀ, ਜਿਦਾਂ ਦਾ ਇਧਰੋਂ ਗਏ ਸਾਡੇ ਰਿਸ਼ਤੇਦਾਰਾਂ ਦਾ, ਵੈਸੇ ਅਜਕਲ ਨਾਰੋਵਾਲ ਇਕ ਜਿਲ੍ਹਾ ਹੈ । ਨਾਰੋਵਾਲ ਤੋਂ ਸ਼ਕਰਗੜ ਵਾਲੀ ਸੜਕ ਤੇ ਜਾਂਦਿਆਂ, ਦੋਹਾਂ ਪਾਸਿਆਂ ਦੇ ਖੇਤਾਂ ਵਿਚ ਝੋਨਾ, ਬਾਸਮਤੀ ਦੇ ਪਰਾਲੀ ਦੇ ਢੇਰ, ਪੈਲੀਆਂ ਵਿਚ ਲੱਗੇ ਹੋਏ ਸਨ ਅਤੇ ਰਾਵੀ ਦਰਿਆ ਦੇ ਸੱਜੇ ਪਾਸੇ ਦਾ ਇਹ ਇਲਾਕਾ, ਬਿਲਕੁਲ ਹੀ ਰਾਵੀ ਦੇ ਖੱਬੇ ਪਾਸੇ ਵਾਲੇ ਇਲਾਕੇ ਵਰਗਾ ਜਾਪਦਾ ਸੀ ਅਤੇ ਇਥੋਂ ਦੇ ਲੋਕਾਂ ਦਾ ਪਹਿਰਾਵਾ ਅਤੇ ਗੱਲਬਾਤ ਬਿਲਕੁਲ ਉਸ ਤਰਾਂ ਹੀ ਲਗਦੀ ਸੀ, ਜਿਸ ਤਰਾਂ ਡੇਹਰਾ ਬਾਬਾ ਨਾਨਕ ਦੇ ਨੇੜੇ ਦੇ ਪਿੰਡਾਂ ਦੀ ਹੈ ।

        ਅਸੀ ਜਦ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆਏ ਤਾਂ ਗ੍ਰੰਥੀ ਜੀ ਨੂੰ ਮੈਂ ਪੁੱਛਿਆ ਕਿ ਇਥੋਂ ਡ੍ਹੇਰਾ ਬਾਬਾ ਨਾਨਕ ਤਾਂ ਬਹੁਤ ਨਜ਼ਦੀਕ ਹੈ, ਤਾਂ ਉਸ ਨੇ ਦੱਸਿਆ ਕਿ ਉਹ ਸਾਹਮਣੇ ਉਚੇ ਸਫੈਦੇ ਦੇ ਦਰਖਤ ਡ੍ਹੇਰਾਬਾਬਾ ਨਾਨਕ ਦੇ ਬਾਹਰ ਹਨ । ਮੈਂ ਇਹ ਗਲ ਵੇਖ ਰਿਹਾ ਸਾਂ ਕਿ ਬੋਲੀ, ਚਿਹਰੇ, ਕੱਦ-ਕਾਠ, ਸਿਹਤ ਆਦਿ ਤੇ ਇਸ ਇਲਾਕੇ ਦੀ ਜਮੀਨ ਅਤੇ ਜਲਵਾਯੂ ਦਾ ਕਿੰਨਾ ਪ੍ਰਭਾਵ ਸੀ, ਜਿਸ ਨੂੰ ਸਰਹੱਦ ਦੀ ਲਕੀਰ ਵੰਡ ਨਹੀਂ ਸਕੀ ।
        ਇਸ ਤੋਂ ਬਾਦ ਅਸੀ ਸੱਚਾ ਸੌਦਾ ਵੱਲ ਚਲ ਪਏ, ਸ਼ੇਖੂਪੁਰੇ ਵਿਚੋਂ ਦੀ ਲੰਘਦਿਆਂ ਜਦੋਂ ਅਸੀ ਕਚਿਹਰੀਆਂ ਦੇ ਕੋਲੋਂ ਲੰਘ ਰਹੇ ਸਾਂ ਤਾਂ ਮੈਨੂੰ ਮਾਮਾ ਜੀ ਵੱਲੋਂ ਇਸ ਕਚਿਹਰੀ ਨਾਲ ਸਬੰਧਿਤ ਕਈ ਕਹਾਣੀਆਂ ਯਾਦ ਆ ਗਈਆਂ ਅਤੇ ਮੈਂ ਉਸ ਸਮੇਂ ਦੀ ਕਲਪਨਾ ਕਰਣ ਲੱਗ ਪਿਆ, ਜਦੋਂ ਇੰਨਾਂ ਕਚਿਹਰੀਆਂ ਵਿਚ ਪੱਗਾਂ ਵਾਲੇ ਸਿੱਖ ਸਰਦਾਰਾਂ ਦੀ ਰੌਣਕ ਹੁੰਦੀ ਹੋਵੇਗੀ ਅਤੇ ਹੁਣ ਸਾਡੀ ਕਾਰ ਸੱਚਾ ਸੌਦਾ ਗੁਰਦਵਾਰੇ ਵੱਲ ਜਾ ਰਹੀ ਸੀ, ਸੜਕ ਤੇ ਤੁਰੇ ਜਾਂਦੇ ਲੋਕਾਂ ਦਾ ਪਹਿਰਾਵਾ ਬਿਲਕੁਲ ਉਸ ਤਰਾਂ ਦਾ ਹੀ ਸੀ, ਜਿਸ ਤਰਾਂ ਮੈਂ ਮਾਮਾ ਜੀ ਦਾ ਵੇਖਦਾ ਰਿਹਾ ਸਾਂ ਅਤੇ ਉਹਨਾਂ ਦੇ ਚਿਹਰੇ ਅਤੇ ਕੱਦ ਕਾਠ ਸਭ ਕੁਝ  ਉਸ ਤਰਾ ਦਾ ਹੀ ਸੀ, ਜਿੰਨਾਂ ਵਿਚ ਕਈਆਂ ਨੇ ਤਹਿਮਤਾਂ ਬਧੀਆਂ ਹੋਈਆਂ ਸਨ ਅਤੇ ਕਈਆਂ ਨੇ ਪਜਾਮੇਂ ਪਾਏ ਹੋਏ ਸਨ । ਪਰ ਇੰਨਾਂ ਵਿਚੋਂ ਬਹੁਤਿਆਂ ਨੇ ਪਗੜੀਆਂ ਬੰਨੀਆਂ ਹੋਈਆਂ ਸਨ। ਸੈਂਕੜੇ ਵਾਰ ਮੈਂ ਮੰਡੀ ਚੂਹੜਕਾਣੇ ਦਾ ਜਿਕਰ ਸੁਣਦਾ ਰਿਹਾ ਸਾਂ, ਪਰ ਅਜਕਲ ਇਸ ਦਾ ਨਾਂ ਬਦਲ ਕੇ ਫਰੂਕਾਬਾਦ ਰੱਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਗੁਰਦਵਾਰਾ ਸੱਚਾ ਸੌਦਾ ਹੈ ।

        ਗੁਰਦਵਾਰੇ ਵੱਲ ਜਾਂਦਿਆਂ ਮੈਂ ਆਪਣੇ ਨਾਲ ਗਏ ਵਿਅਕਤੀ ਨੂੰ ਦੱਸਿਆ ਕਿ ਗੁਰਦਵਾਰਾ ਪੌੜੀਆਂ ਚੜ੍ਹ ਕੇ ਜਾਈਦਾ ਹੈ ਤਾਂ ਉਹ ਪੁੱਛਣ ਲੱਗਾ ਕਿ ਕੀ ਮੈਂ ਪਹਿਲਾਂ ਵੀ ਇਥੇ ਆਇਆ ਹਾਂ, ਤਾਂ ਫਿਰ ਮੈਂ ਉਸ ਨੂੰ ਉਹ ਸਮਾਂ ਦੱਸਿਆ ਜਦੋਂ ਮੈਂ ਬਚਪਨ ਵਿਚ ਆਪਣੇ ਨਾਨਕਿਆਂ ਦੇ ਪਿੰਡ ਦੇ ਲੋਕਾਂ ਨਾਲ ਇਸ ਗੁਰਦਵਾਰੇ ਵਿਚ ਕਈ ਦਿਨ ਰਿਹਾ ਸਾਂ । ਗੁਰਦਵਾਰੇ ਮੱਥਾ ਟੇਕਣ ਤੋਂ ਬਾਦ ਗ੍ਰੰਥੀ ਜੀ ਨੇ ਸਾਨੂੰ ਚਾਹ ਪਿਆਈ । ਉਸ ਕੋਂਲੋਂ ਮੈਂ ਫੁੱਲਰਵਾਨ ਪਿੰਡ ਬਾਰੇ ਪੁੱਛ ਰਿਹਾ ਸਾਂ, ਤਾਂ ਉਹ ਦੱਸਣ ਲੱਗਾ ਕਿ ਇਸ ਤੋਂ ਬਾਦ ''ਯਾਤਰੀ'' ਸਟੇਸ਼ਨ ਆਉਂਦਾ ਹੈ ਅਤੇ ਉਸ ਤੋਂ ਬਾਦ ''ਬਹਾਲੀਕੇ'' ਅਤੇ ਉਸ ਦੇ ਨਾਲ ਹੀ ਫੁੱਲਰਵਾਨ ਹੈ ਅਤੇ ਇਹ ਕੋਈ 8,9 ਕਿਲੋਮੀਟਰ ਤੋਂ ਵੱਧ ਨਹੀਂ ।
        ਮੈਂ ਡਰਾਈਵਰ ਨੂੰ ਕਿਹਾ ਕਿ ਮੈਂ ਆਪਣਾ ਨਾਨਕਾ ਪਿੰਡ ਜਰੂਰ ਵੇਖਣਾ ਚਾਹੁੰਦਾ ਹਾਂ, ਤਾਂ ਉਹ ਕਹਿਣ ਲੱਗਾ ਕਿ ਕੀ ਤੁਹਾਨੂੰ ਉਸ ਪਿੰਡ ਵਿਚ ਕੋਈ ਜਾਣਦਾ ਹੈ ਅਸਲ ਵਿਚ ਉਹ ਉਥੇ ਨਹੀਂ ਸੀ ਜਾਣਾ ਚਾਹੁੰਦਾ ਅਤੇ ਮਹਿਸੂਸ ਕਰਦਾ ਸੀ ਕਿ ਉਥੇ ਕਾਫੀ ਸਮਾਂ ਲੱਗ ਜਾਵੇਗਾ । ਪਰ ਭਾਵੇਂ ਮੈਨੂੰ ਉਸ ਪਿੰਡ ਵਿਚ ਕੋਈ ਵੀ ਨਹੀਂ ਸੀ ਜਾਣਦਾ ਪਰ ਇਹ ਮੇਰੀ ਜਜਬਾਤੀ ਜਹੀ ਖਾਹਿਸ਼ ਸੀ ਕਿ ਉਸ ਪਿੰਡ ਨੂੰ ਜਰੂਰ ਵੇਖ ਕੇ ਆਵਾਂ, ਜਿਥੋਂ ਉਠ ਕੇ ਅਸੀ ਭਾਰਤ ਗਏ ਸਾਂ ਅਤੇ ਮੈਂ ਵੇਖਣਾ ਚਾਹੁੰਦਾ ਸਾਂ ਕਿ ਹੁਣ ਉਹ ਪਿੰਡ ਕਿਸ ਤਰਾਂ ਦਾ ਲੱਗਦਾ ਹੈ ।

        ਸਾਡੇ ਨਾਲ ਗਏ ਵਿਅਕਤੀ ਨੇ ਦੱਸਿਆ ਕਿ ਇਥੇ ਇਕ ਆੜ੍ਹਤੀ ਉਸ ਦਾ ਵਾਕਫ ਹੈ, ਉਸ ਨੂੰ ਉਹ ਮਿਲਣਾ ਚਾਹੁੰਦਾ ਸੀ ਅਤੇ ਉਸ ਤੋਂ ਬਾਦ ਫੁੱਲਰਵਾਨ ਹੋ ਕੇ ਨਨਕਾਣਾ ਸਾਹਿਬ ਚੱਲਾਂਗੇ । ਜਦੋਂ ਅਸੀ ਆੜ੍ਹਤੀ ਕੋਲ ਗਏ ਤਾਂ ਉਹ ਆਪਣੀ ਦੁਕਾਨ ਵਿਚ ਹੀ ਸੀ, ਅਤੇ ਉਸ ਤਰਾਂ ਹੀ ਲੱਕੜ ਦੀ ਸੰਦੂਕੜੀ, ਅਤੇ ਲਾਲ-ਲਾਲ ਵਹੀਆਂ ਉਸ ਦੇ ਅੱਗੇ ਪਈਆਂ ਸਨ ਜਿਸ ਤਰਾਂ ਸਾਡੀਆਂ ਅਨਾਜ ਮੰਡੀਆਂ ਵਿਚ ਹੁੰਦੀਆਂ ਹਨ ਅਤੇ ਕੰਡਾ, ਵੱਟੇ ਅਤੇ ਬੋਰੀਆਂ ਦਾ ਬਾਰਦਾਨਾ ਸਭ ਕੁਝ ਉਸ ਤਰਾਂ ਦਾ ਹੀ ਮਹੌਲ ਸੀ, ਜੋ ਅਸੀ ਬਚਪਨ ਤੋਂ ਇਧਰ ਆਪਣੇ ਸ਼ਹਿਰ ਦੇ ਆੜ੍ਹਤੀਆਂ ਕੋਲ ਵੇਖਦੇ ਰਹੇ ਹਾਂ । ਮੈਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਉਹ ਕਾਫੀ ਕੁਝ ਪੁੱਛਣ ਲਈ ਉਤਸੁਕ ਸੀ ਅਤੇ ਭਾਵੇਂ ਰੋਜਿਆਂ ਦੇ ਦਿਨ ਸਨ, ਪਰ ਉਸ ਨੇ ਇਕ ਲੜਕੇ ਨੂੰ ਭੇਜ ਕੇ ਇਕ ਡੂੰਨਾ ਜਲੇਬੀਆਂ, ਇਕ ਸਮੋਸਿਆਂ ਦਾ ਅਤੇ ਇਕ ਚਾਹ ਦਾ ਗਲਾਸ ਮੰਗਵਾ ਲਿਆ । ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਫੁੱਲਰਵਾਨ ਪਿੰਡ ਵੇਖਣਾ ਚਾਹੁੰਦਾ ਹਾਂ ਤਾਂ ਉਸ ਨੇ ਫਿਰ ਉਹੋ ਸਵਾਲ ਕੀਤਾ ਕਿ ਕੋਈ ਤੁਹਾਨੂੰ ਉਥੇ ਜਾਣਦਾ ਹੈ ? ਅਤੇ ਨਾਲ ਹੀ ਕਹਿਣ ਲੱਗਾ ਕਿ ਹੁਣੇ ਹੀ ਫੁੱਲਰਵਾਨ ਦਾ ਇਕ ਜੱਟ ਉਸ ਕੋਲ ਆਇਆ ਸੀ ਅਤੇ ਉਹ ਡਾਕਟਰ ਕੋਲ ਗਿਆ ਹੈ ਅਤੇ ਉਸ ਨੇ ਉਸ ਲੜਕੇ ਨੂੰ ਉਸ ਨੂੰ ਬੁਲਾਉਣ ਭੇਜਿਆ ਅਤੇ ਦੱਸਣ ਲੱਗਾ ਕਿ ਫੁੱਲਰਵਾਨ ਦੇ ਜਿਆਦਾਤਰ ਲੋਕ ਆਪਣੀ ਫਸਲ ਉਸ ਦੀ ਆੜ੍ਹਤ ਤੇ ਹੀ ਲਿਆਉਂਦੇ ਹਨ, ਮੈਂ ਫਿਰ ਉਸ ਸਮੇਂ ਦੀ ਕਲਪਨਾ ਕਰਣ ਲੱਗਾ ਜਦੋਂ ਮੇਰੇ ਮਾਮਾ ਜੀ ਅਤੇ ਹੋਰ ਸਿੱਖ ਸਰਦਾਰ ਇੰਨਾ ਆੜ੍ਹਤਾਂ ਤੇ ਆਉਂਦੇ ਹੋਣਗੇ ਤਾਂ ਉਹ ਵਿਅਕਤੀ ਮੁਹੰਮਦ ਸ਼ਫੀ ਉਸ ਲੜਕੇ ਦੇ ਨਾਲ ਤੁਰਿਆ ਆ ਰਿਹਾ ਸੀ ਅਤੇ ਉਸ ਦਾ ਪਹਿਰਾਵਾ ਅਤੇ ਨੈਨ ਨਕਸ਼, ਕੱਦ ਕਾਠ, ਚੇਹਰਾ ਬਿਲਕੁਲ ਮਾਮਾ ਜੀ ਵਰਗਾ ਲੱਗਦਾ ਸੀ, ਉਸ ਨੇ ਪਗੜੀ ਵੀ ਬੰਨ੍ਹੀ ਹੋਈ ਸੀ ।

        ਮੈਂ ਉਠ ਕੇ ਖੜਾ ਹੋ ਗਿਆ ਤਾਂ ਉਸ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਬੈਠਣ ਲਈ ਕਿਹਾ । ਆੜ੍ਹਤੀ ਨੇ ਉਸ ਨੂੰ ਦੱਸਿਆ ਕਿ ਇੰਨਾਂ ਸਰਦਾਰ ਹੁਰਾਂ ਦਾ ਨਾਨਕਾ ਪਿੰਡ ''ਫੁੱਲਰਵਾਨ'' ਹੈ। ਮੈਂ ਉਸ ਨੂੰ ਦੱਸਿਆ ਕਿ ਮੇਰੇ ਨਾਨਾ ਜੀ ਦਾ ਨਾਮ ਸ: ਬੇਲਾ ਸਿੰਘ ਸੀ, ਅਤੇ ਮਾਮਿਆਂ ਦੇ ਨਾਂ ਸਨ, ਕਰਮ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ ਅਤੇ ਉਹ ਵਿਰਕ ਸਨ । ਤਾਂ ਮੁਹੰਮਦ ਸਫੀ ਦੱਸਣ ਲੱਗਾ ਕਿ ਉਹ ਵੀ ਵਿਰਕ ਹੈ । ਉਹ ਪਿੰਡ ਦੇ ਜਿਆਦਾ ਲੋਕ ਵਿਰਕ ਹਨ, ਅਸਲ ਵਿਚ ਇਸ ਇਲਾਕੇ ਵਿਚ ਜਿਆਦਾ ਅਬਾਦੀ ਵਿਰਕਾਂ ਦੀ ਹੈ, ਇਥੋਂ ਦਾ ਐਮ.ਐਲ.ਏ ਅਤੇ ਸ਼ੇਖੂਪੁਰੇ ਦਾ ਐਮ.ਐਲ.ਏ ਵੀ ਵਿਰਕ ਹੈ, ਉਹ ਕਹਿਣ ਲੱਗਾ ਕਿ ਇਹ ਨਾ ਤਾਂ ਉਸ ਨੇ ਸੁਣੇ ਹੋਏ ਹਨ ਪਰ ਉਸ ਨੂੰ ਇੰਨਾਂ ਬਾਰੇ ਜਿਆਦਾ ਪਤਾ ਨਹੀਂ ਕਿਉਂ ਜੋ ਜਦੋਂ ਪਾਕਿਸਤਾਨ ਬਣਿਆ ਸੀ ਤਾਂ ਉਹ 7,8 ਸਾਲ ਦਾ ਹੀ ਸੀ । ਕੁਝ ਚਿਰ ਬਾਦ ਉਹ ਉੱਠਿਆ ਅਤੇ ਬਾਹਰ ਨੂੰ ਚਲਾ ਗਿਆ ਅਤੇ ਕਹਿਣ ਲੱਗਾ ਕਿ ਮੈਂ ਹੁਣੇ ਆਇਆ ਜੇ, ਅਸੀ ਸੋਚਿਆ ਕਿ ਸ਼ਾਇਦ ਉਹ ਕੋਈ ਸੁਨੇਹਾ ਦੇਣ ਗਿਆ ਹੈ ਪਰ ਕੁਝ ਮਿੰਟਾਂ ਬਾਦ ਉਸ ਦੇ ਇਕ ਹੱਥ ਜਲੇਬੀਆਂ ਅਤੇ ਸਮੋਚਿਆਂ ਦਾ ਡੂੰਨਾ ਅਤੇ ਇਕ ਹੱਥ ਵਿਚ ਚਾਹ ਦਾ ਗਿਲਾਸ ਸੀ । ਪਰ ਮੈਂ ਉਸ ਨੂੰ ਦੱਸਿਆ ਕਿ ਹੁਣ ਤਾਂ ਕੋਈ ਗੁੰਜਾਇਸ਼ ਹੀ ਨਹੀਂ, ਮੈਂ ਤਾਂ ਹੁਣੇ ਚਾਹ ਪੀਤੀ ਹੈ ਤਾਂ ਉਹ ਕਹਿਣ ਲੱਗਾ, ਬੇਸ਼ੱਕ ਪੀਤੀ ਹੈ ਪਰ ਇਹ ਕਿਸ ਤਰਾਂ ਹੋ ਸਕਦਾ ਹੈ ਕਿ ਵਿਰਕਾਂ ਦਾ ਦੋਹਤਰਾ ਹੋਵੇ ਤੇ ਸੁੱਕੇ ਮੂੰਹ ਚਲਾ ਜਾਵੇ'' ਫਿਰ ਉਹ ਪਿੰਡ ਲਿਜਾਣ ਦੀ ਜਿਦ ਕਰਣ ਲੱਗਾ ਪਰ ਮੇਰੇ ਨਾਲ ਦੇ ਡਰਾਈਵਰ ਅਤੇ ਉਹ ਦੋਵੇਂ ਵਿਅਕਤੀ ਵਾਪਿਸ ਲਹੌਰ ਰਾਤ ਤੋਂ ਪਹਿਲਾਂ ਪਹੁੰਚਣਾ ਚਾਹੁੰਦੇ ਸਨ । ਮੇਰਾ ਦਿਲ ਕਰਦਾ ਸੀ, ਉਸ ਕੋਲੋਂ ਬਹੁਤ ਕੁਝ ਪੁੱਛ ਲਵਾਂ ਭਾਵੇਂ ਕਿ ਮੈਂ ਕਿਸੇ ਵੀ ਵਿਅਕਤੀ ਨੂੰ ਨਹੀਂ ਸੀ ਜਾਣਦਾ, ਕਾਫੀ ਸਮਾਂ ਹੋ ਚੁੱਕਾ ਸੀ ਅਤੇ ਅਸੀ ਉੱਠ ਕੇ ਕਾਰ ਦੇ ਕੋਲ ਆ ਗਏ, ਜਦੋਂ ਮੈਂ ਕਾਰ ਦੀ ਬਾਰੀ ਖੋਲ ਕੇ ਕਾਰ ਵਿਚ ਬੈਠਣ ਵਾਲਾ ਸਾਂ ਤਾਂ ਮੁਹੰਮਦ ਸ਼ਫੀ ਨੇ ਕਮੀਜ ਚੁੱਕ ਕੇ ਫਤੂਹੀ ਵਿਚੋਂ ਬਟੂਆ ਕੱਢਿਆ, ਇਸ ਤਰਾਂ ਦੀ ਫਤੂਹੀ ਹੀ ਮਾਮਾ ਜੀ ਪਾਉਂਦੇ ਰਹੇ ਹਨ, ਅਤੇ ਉਸ ਨੇ ਬਟੂਏ ਵਿਚੋਂ ਪੰਜਾਹ ਰੁਪੈ ਦਾ ਨੋਟ ਕੱਢ ਕੇ ਮੇਰੇ ਵੱਲ ਕੀਤਾ ।'' ਇਹ ਕੀ ਇਸ ਤਰਾਂ ਨਹੀਂ ਹੋ ਸਕਦਾ, ਨਹੀਂ ਨਹੀਂ,'' ਮੈਂ ਕਹਿ ਰਿਹਾ ਸਾਂ ਪਰ ਬਦੋਬਦੀ ਉਹ ਪੰਜਾਹ ਦਾ ਨੋਟ ਮੇਰੀ ਜੇਬ ਵਿਚ ਪਾਉਂਦਿਆਂ ਹੋਇਆਂ ਕਹਿਣ ਲੱਗਾ ''ਇਹ ਕਿਸ ਤਰਾਂ ਹੋ ਸਕਦਾ ਹੈ, ਕਿ ਵਿਰਕਾਂ ਦਾ ਦੋਹਤਰਾ ਹੋਵੇ ਅਤੇ ਖਾਲੀ ਹੱਥ ਚਲਾ ਜਾਵੇ'' ਉਸ ਵੇਲੇ ਮੇਰਾ ਅਤੇ ਉਸ ਦਾ ਗਲਾ ਭਰਿਆ ਹੋਇਆ ਸੀ, ਨਾ ਮੈਂ ਕੁਝ ਕਹਿ ਸਕਿਆ, ਨਾ ਉਹ ਹੀ ਕੁਝ ਬੋਲਿਆ। ਕਾਰ ਵਿਚ ਆਉਂਦਿਆਂ ਬਹੁਤ ਚਿਰ ਮੈਂ ਨਹੀਂ ਬੋਲਿਆ ਅਤੇ ਰਾਤ ਨੂੰ ਜਦ ਲਹੌਰ ਸ਼ਹਿਰ ਵਿਚ ਅਸੀ ਸ਼ਹਿਰ ਦੀਆਂ ਜਗਮਗਾਉਂਦੀਆਂ ਸੜਕਾਂ ਤੇ ਦੌੜ ਰਹੇ ਸਾਂ ਤਾਂ ਮੈਨੂੰ ਮੁਹੰਮਦ ਸ਼ਫੀ ਦੇ ਉਹ ਲਫਜ਼ ਬਾਰ-ਬਾਰ ਯਾਦ ਆ ਰਹੇ ਸਨ, ''ਇਹ ਕਿਸ ਤਰਾਂ ਹੋ ਸਕਦਾ ਹੈ ਕਿ ''ਵਿਰਕਾਂ ਦਾ ਦੋਹਤਰਾ ਹੋਵੇ ਤੇ......... ।''

ਤਾਏ ਦੀ ਨਿਸ਼ਾਨੀ - ਡਾ. ਸ.ਸ. ਛੀਨਾ

ਭਾਈਆ ਜੀ (ਦਾਦਾ ਜੀ) ਅਤੇ ਭਾਪਾ ਜੀ ਵਲੋਂ ਸਾਨੂੰ ਕਈ ਵਾਰ ਇਹ ਹਿਦਾਇਤ ਦੀਤੀ ਜਾਦੀ ਸੀ ਕਿ ਸਾਡੇ ਘਰ ਦੇ ਇਕ ਬਜੁਰਗ ਨੌਕਰ ਜਿਸ ਨੂੰ ਆਮ ਹੀ ਨਿਹਾਲਾ ਕਿਹਾ ਜਾਦਾ ਸੀ ਉਹਨਾਂ ਨੂੰ ਭਾਈ ਜੀ ਕਿਹਾ ਕਰੋ। ਜਦੋਂ ਕਦੀ ਸਾਡੇ ਮੂੰਹ ਵਿਚੋਂ ਨਿਹਾਲਾ ਨਿਕਲ ਜਾਂਦਾ ਤਾਂ ਭਾਈਆ ਜੀ, ਭਾਪਾ ਜੀ, ਬੇਬੇ ਜੀ (ਦਾਦੀ ਜੀ) ਜਾ ਬੀਬੀ ਜੀ ਵਲੋਂ ਸਾਨੂੰ ਸਖਤ ਤਾੜਨਾ ਕੀਤੀ ਜਾਂਦੀ ਕਿ ਭਾਈ ਜੀ ਕਿਹਾ ਕਰੋ। ਬਚਪਨ ਵਿਚ ਤਾਂ ਭਾਵੇਂ ਇਸ ਗਲ ਦੀ ਸਮਝ ਨਹੀ ਸੀ ਆਉਂਦੀ ਕਿ ਗੁਰਾ ਅਤੇ ਫੀਕਾਂ ਵੀ ਤਾਂ ਇਸ ਤਰਾਂ ਦੇ ਹੀ ਨੌਕਰ ਹਨ ਉਹਨਾਂ ਬਾਰੇ ਤਾਂ ਕਦੀ ਨਹੀ ਕਿਹਾ ਭਾਈ ਨਿਹਾਲ ਮਸੀਹ ਬਾਰੇ ਕਿਉਂ ਇਸ ਤਰਾਂ ਕਿਹਾ ਜਾਂਦਾ ਹੈ, ਪਰ ਜਦ ਅਸੀ ਹੋਸ਼ ਸੰਭਾਲੀ ਤਾਂ ਭਾਈ ਨਿਹਾਲ ਮਸੀਹ ਦੀ ਕੁਰਬਾਨੀ ਨੂੰ ਅਸੀ ਹੀ ਹੋਰ ਲੋਕਾਂ ਨੂੰ ਦੱਸਦੇ ਹੁੰਦੇ ਸਾਂ ਜਿਸ ਦੀ ਮਿਸਾਲ ਬਹੁਤ ਹੀ ਘਟ ਮਿਲਦੀ ਹੈ।

        1947 ਦੀ ਵੰਡ ਵੇਲੇ ਸਾਡਾ ਸਾਰਾ ਹੀ ਪ੍ਰੀਵਾਰ ਲੋੜੀਂਦਾ ਸਮਾਨ ਲੈ ਕੇ ਟਰੱਕ ਰਾਹੀਂ ਵਾਹਗੇ ਵਾਲੀ ਸਰਹਦ ਪਾਰ ਕਰ ਗਿਆ ਜਦੋ ਕਿ ਭਾਪਾ ਜੀ ਹੋਰ ਜ਼ਰੂਰੀ ਸਮਾਨ ਲੈ ਕੇ ਗਡੇ ਰਾਹੀਂ ਬਾਕੀ ਕਾਫਲੇ ਦੇ ਨਾਲ ਆਏ। ਜਦੋ ਗਡਾ ਤੁਰਣ ਲਗਾ ਤਾਂ ਭਾਈ ਨਿਹਾਲ ਮਸੀਹ ਜੋ ਸਾਡੇ ਘਰ ਵਿਚ ਸਾਡੇ ਬਾਬਾ ਜੀ (ਦਾਦਾ ਜੀ ਦੇ ਪਿਤਾ) ਦੇ ਸਮੇ ਤੋਂ ਨਾਲ ਕੰਮ ਕਰਦਾ ਆ ਰਿਹਾ ਸੀ, ਉਹ ਅਤੇ ਉਸ ਦਾ 12 ਕੁ ਸਾਲ ਦਾ ਲੜਕਾ ਆਪਣੇਂ ਕੁਝ ਕਪੜੇ ਇਕ ਵੱਡੇ ਸਾਰੇ ਕਪੜੇ ਦੇ ਝੋਲੇ ਵਿਚ ਪਾ ਕੇ ਗਡੇ ਦੇ ਲਾਗੇ ਖੜੇ ਸਨ। ਇੰਨਾਂ ਦੋਵਾਂ ਨੂੰ ਸਿੱਖਾਂ ਅਤੇ ਹਿੰਦੂਆਂ ਦੇ ਪਿੰਡ ਛੱਡ ਕੇ ਜਾਣ ਵਾਲੇ ਲੋਕਾਂ ਦੇ ਨਾਲ ਖੜਾ ਵੇਖ ਕੇ ਸਾਰਾ ਹੀ ਪਿੰਡ ਹੈਰਾਨ ਸੀ। ਬਾਕੀ ਈਸਾਈ ਪ੍ਰੀਵਾਰ ਤਾਂ ਅਰਾਮ ਨਾਲ ਇੰਨਾਂ ਜਾਣ ਵਾਲਿਆ ਵਲ ਵੇਖ ਰਹੇ ਸਨ ਅਤੇ ਉਹਨਾਂ ਨੂੰ ਮਿਲ ਰਹੇ ਸਨ। ਜਦ ਭਾਪਾ ਜੀ ਹਰ ਇਕ ਤੋਂ ਵਿਦਾਈ ਲੈ ਕੇ ਭਾਈ ਨਿਹਾਲ ਮਸੀਹ ਨੂੰ ਮਿਲੇ ਤਾਂ ਉਸ ਦੇ ਜੁਆਬ ਨੂੰ ਸੁਣ ਕੇ ਹੈਰਾਨ ਹੀ ਹੋ ਗਏ ਉਹ ਕਹਿ ਰਿਹਾ ਸੀ ਕਿ ਉਹ ਵੀ ਉਹਨਾਂ ਦੇ ਨਾਲ ਜਾਵੇਗਾ ਪਰ ਭਾਪਾ ਜੀ ਨੇ ਉਸ ਨੂੰ ਅਤੇ ਵਧਾਵੇ ਨੂੰ ਬਹੁਤ ਸਮਝਾਇਆ ਕਿ ਨਿਹਾਲ ਮਸੀਹ ਹਾਲਾਤ ਬਹੁਤ ਖਤਰਨਾਕ ਹਨ, ਸਾਨੂੰ ਵੀ ਕਈ ਖਤਰਿਆ ਦਾ ਸਾਹਮਣਾਂ ਕਰਣਾ ਪੈਣਾ ਹੈ। ਸਾਨੂੰ ਤੇ ਇਹ ਵੀ ਨਹੀ ਪਤਾ ਕਿ ਜਾਣਾ ਕਿਥੇ ਹੈ, ਅਤੇ ਪਹੁੰਚਣਾ ਵੀ ਹੈ ਕਿ ਨਹੀ, ਰੋਜਾਨਾਂ ਬੜੀਆਂ ਭੈੜੀਆਂ-2 ਖਬਰਾਂ ਸੁਣਦੇ ਰਹਿੰਦੇ ਹਾਂ, ਤੂੰ ਆਪਣੀ ਜਿੰਦਗੀ ਨੂੰ ਕਿਉਂ ਖਤਰੇ ਵਿਚ ਪਾ ਰਿਹਾ ਹੈ। ਤੁਸੀ ਹਿੰਦੂ ਸਮਝ ਕੇ ਵੀ ਮਾਰੇ ਜਾਂ ਸਕਦੇ ਹੋ ਅਤੇ ਤੁਸੀ ਮੁਸਲਮਾਨ ਸਮਝ ਕੇ ਵੀ ਮਾਰੇ ਜਾ ਸਕਦੇ ਹੋ ਅਤੇ ਭਾਪਾ ਜੀ ਨੇ ਉਹਨਾਂ ਨੂੰ ਆਪਣੇ ਨਾਲ ਨਾ ਜਾਣ ਦੀ ਹਰ ਦਲੀਲ ਦੇ ਕੇ ਉਥੇ ਹੀ ਰਹਿਣ ਦੀ ਸਲਾਹ ਦਿਤੀ ਸਗੋਂ ਭਾਪਾ ਜੀ ਨੇ ਪਿੰਡ ਦੇ ਲੋਕਾਂ ਕੋਲੋਂ ਵੀ ਉਹਨਾਂ ਨੂੰ ਨਾਲ ਨਾ ਜਾਣ ਦੀਆਂ ਸਲਾਹਾਂ ਦਿਵਾਈਆਂ ਪਰ ਨਿਹਾਲ ਮਸੀਹ ਦੀਆਂ ਅੱਖਾਂ ਵਿਚ ਅਖਰੂ ਸਨ ਅਤੇ ਉਸ ਦਾ ਇਕ ਹੀ ਜਵਾਬ ਸੀ।

        ''ਇਹ ਕਿਸ ਤਰਾਂ ਹੋ ਸਕਦਾ ਹੈ, ਅਸੀ ਨੰਬਰਦਾਰ ਦਾ ਦੇਣ ਨਹੀ ਦੇ ਸਕਦੇ, ਹਜਾਰਾਂ ਵਾਰ ਉਸ ਨੇ ਸਾਡੀ ਮਦਦ ਕੀਤੀ, ਹਜਾਰਾਂ ਮੁਸੀਬਤਾਂ ਵਿਚੋ ਉਸ ਨੇ ਸਾਨੂੰ ਕਢਿਆ, ਅਜ ਜਦੋਂ ਤੁਸੀਂ ਮੁਸੀਬਤ ਵਿਚ ਹੋ ਤਾਂ ਤੁਹਾਨੂੰ ਛਡ ਕੇ ਚਲਾ ਜਾਵਾਂ ਲਾਹਨਤ ਹੈ ਐਸੀ ਜਿੰਦਗੀ ਤੇ, ਜੇ ਤੁਹਾਡੇ ਨਾਲ ਜਾਂਦਿਆਂ ਅਸੀਂ ਮਰ ਵੀ ਜਾਵਾਂਗੇ ਤਾਂ ਅਸੀ ਇਸ ਨੂੰ ਗਨੀਮਤ ਸਮਝਾਂਗੇ, ਮੈ ਤੁਹਾਨੂੰ ਇਕਲਿਆਂ ਨੂੰ ਨਹੀ ਜਾਣ ਦੇਣਾ ਅਤੇ ਉਹ ਪ੍ਰਾਣੀ ਲੈ ਕੇ ਗਡੇ ਦੇ ਅੱਗੇ ਬੈਠ ਗਿਆ ਅਤੇ ਭਾਪਾ ਜੀ ਅਤੇ ਵਧਾਵਾ ਗਡੇ ਦੇ ਪਿਛੇ ਬੈਠ ਗਏ।''

   ਰਸਤੇ ਵਿਚ ਜਦ ਉਹ ਪਿੰਡ ਤੋਂ 8, 10 ਪੈਲੀਆਂ ਆ ਕੇ ਬਾਕੀ ਕਾਫਲੇ ਨਾਲ ਰਲ ਗਏ ਸਨ ਤਾਂ ਭਾਪਾ ਜੀ ਨੇ ਉਹਨਾਂ ਨੂੰ ਵਖਰਿਆਂ ਕਰ ਕੇ ਫਿਰ ਵਾਪਿਸ ਮੁੜ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਬਾਰ-ਬਾਰ ਉਹਨਾਂ ਨੂੰ ਕਿਹਾ ਕਿ ਇਸ ਹਾਲਤ ਵਿਚ ਤਾਂ ਰਿਸ਼ਤੇਦਾਰ ਵੀ ਆਪਣੇ ਰਿਸ਼ਤੇਦਾਰਾਂ ਨੂੰ ਨਹੀ ਪਹਿਚਾਣਦੇ, ਤੁਸੀ ਕਿਉ ਆਪਣੇ ਆਪ ਨੂੰ ਮੁਸੀਬਤ ਵਿਚ ਪਾ ਰਹੇ ਹ,ੋ ਜਾਉ ਅਰਾਮ ਨਾਲ ਜਾ ਕੇ ਆਪਣੇ ਭਰਾਵਾਂ ਨਾਲ ਰਹੋ ਪਰ ਨਿਹਾਲ ਮਸੀਹ ਬਾਜਿਦ ਸੀ।

   ਰਸਤੇ ਵਿਚ ਸਿੱਖਾਂ ਹਿੰਦੂਆਂ ਦੇ ਵਾਕਿਫ ਮੁਸਲਿਮ ਜਫੀਆਂ ਪਾ ਕੇ ਇਕ ਦੂਜੇ ਨੂੰ ਮਿਲ ਰਹੇ ਸਨ, ਕਿਸੇ ਨੂੰ ਮਹੌਲ ਦੀ ਸਮਝ ਨਹੀਂ ਸੀ ਲਗ ਰਹੀ। ਉਹਨਾਂ ਦੀਆ ਅੱਖਾਂ ਵਿਚ ਅਥਰੂ ਸਨ ਪਰ ਹਰ ਇਕ ਨੂੰ ਇਸ ਤਰ੍ਹਾਂ ਦੀ ੳਮੀਦ ਸੀ ਕਿ ਛੇਤੀ ਇਹ ਸਭ ਕੁਝ ਠੀਕ ਹੋ ਜਾਵੇਗਾ ਅਤੇ ਉਹ ਵਾਪਿਸ ਮੁੜ ਆਉਣਗੇ, ਅਤੇ ਉਹ ਜਾਣ ਵਾਲੇ ਫਿਰ ਉਹਨਾਂ ਘਰਾਂ ਵਿਚ ਵਾਪਿਸ ਮੁੜ ਆਉਣਗੇ, ਜਿਹੜੇ ਉਹਨਾਂ ਨੇ ਆਪ ਛੱਡੇ ਸਨ। ਘਟੋ ਘੱਟ ਇਹ ਤਾਂ ਹਰ ਇਕ ਨੂੰ ਹੀ ਉਮੀਦ ਸੀ ਕਿ ਉਹ ਅਸਾਨੀ ਨਾਲ ਇਕ ਦੂਜੇ ਨੂੰ ਮਿਲਦੇ ਤਾਂ ਰਹਿਣਗੇ ਹੀ। ਜਾਂਦੇ ਹੋਏ ਉਹ ਪਿਛੇ ਮੁੜ-ਮੜ ਕੇ ਆਪਣੇ ਘਰਾਂ ਦੀਆ ਛੱਤਾਂ ਵਲ ਵੇਖ ਲੈਂਦੇ ਅਤੇ ਫਿਰ ਅਗੇ ਤੁਰ ਪੈਂਦੇ।

   ਇਸ ਹੀ ਉਮੀਦ ਵਿਚ ਭਾਈ ਜੀ ਤਿੰਨ ਚਾਰ ਮਹੀਨੇ ਸਾਡੇ ਇਧਰ ਵਾਲੇ ਨਵੇਂ ਘਰ ਵਿਚ ਰਹੇ ਅਤੇ ਇਸ ਸਮੇਂ ਵਿਚ ਉਹ ਅਸਾਨੀ ਨਾਲ ਵਾਪਿਸ ਜਾ ਸਕਦੇ ਸਨ, ਪਰ ਫਿਰ ਆਉਣਾ ਜਾਣਾ ਪਰਮਿਟ ਤੇ ਸ਼ੁਰੂ ਹੋ ਗਿਆ। ਪਰ ਇਹ ਵੀ ਮੁਸ਼ਕਲ ਨਹੀਂ ਸੀ ਅਤੇ ਫਿਰ ਭਾਈਆ ਜੀ ਹੀ ਭਾਈ ਨਿਹਾਲ ਮਸੀਹ ਨੂੰ ਕਹਿਣ ਲਗੇ, ਭਾਈ ਜੀ ਉਥੇ ਵੀ ਤੁਸਾਂ ਹੱਥਾਂ ਨਾਲ ਮਿਹਨਤ ਕਰਣੀ ਹੈ ਅਤੇ ਇਧਰ ਵੀ, ਜੇ ਤੇਰਾ ਦਿਲ ਕਰਦਾ ਹੈ ਤਾਂ ਤੂੰ ਇਥੇ ਹੀ ਰਹਿ ਪਉ ਅਤੇ ਭਾਈਆ ਜੀ ਨੇ ਉਹਨਾਂ ਨੂੰ ਅਲਾਟ ਹੋਏ ਘਰਾਂ ਵਿਚੋਂ ਇਕ ਕਨਾਲ ਜਗਾਹ, ਮਲਬਾ ਅਤੇ ਪੈਸੇ ਦੇ ਕੇ ਉਨਾਂ ਦਾ ਘਰ ਬਣਵਾ ਦਿਤਾ ਅਤੇ ਉਹ ਉਥੇ ਹੀ ਪੱਕੇ ਤੌਰ ਤੇ ਰਹਿਣ ਲੱਗ ਪਿਆ। ਵਧਾਵੇ ਦੀ ਸ਼ਾਦੀ ਹੋ ਗਈ, ਭਾਈ ਜੀ ਪੋਤਰੇ, ਪੋਤਰੀਆਂ ਵਾਲੇ ਬਣ ਗਏ, ਪਰ ਫਿਰ ਉਹਨਾਂ ਨੂੰ ਆਪਣੇ ਘਰ ਅਤੇ ਭਰਾਵਾਂ ਦੀ ਯਾਦ ਆਉਣ ਲਗ ਪਈ।

   ਉਸ ਨੇ ਪਾਸਪੋਰਟ ਬਨਾਉਣ ਦੀ ਕੋਸ਼ਿਸ਼ ਕੀਤੀ, ਕਦੀ ਜਨਮ ਤਰੀਕ ਦੀ ਗਲਤੀ, ਕਦੀ ਕੋਈ ਤਰੁਟੀ ਅਤੇ ਫਿਰ ਉਹ ਕੋਸ਼ਿਸ਼ ਛੱਡ ਦਿੰਦਾ। ਉਹਨਾਂ ਦਿਨਾਂ ਵਿਚ ਪਾਸਪੋਰਟ ਵੀ ਦਿੱਲੀ ਤੋਂ ਬਣਦੇ ਸਨ, ਫਿਰ ਉਹ ਭੁਲ ਜਾਂਦਾ ਪਰ ਕੋਈ ਚਾਰ ਮਹੀਨੇ ਫਿਰ ਕਹਿਣ ਲਗ ਪੈਂਦਾ ਰਾਤੀ ਸੁਪਨੇ ਵਿਚ ਮੈਨੂੰ ਮੇਰੇ ਅਬਾ ਮਿਲੇ ਸਨ, ਉਹ ਕਹਿੰਦੇ ਸਨ ਤੈਨੂੰ 96 ਦੀਆਂ ਕਬਰਾਂ ਉਡੀਕਦੀਆਂ ਹਨ, ਆਪਣੇ ਭਰਾਵਾਂ ਕੋਲ ਕਿਉਂ ਨਹੀ ਜਾਂਦਾ, ਜਾ ਅਤੇ ਆਪਣੇ ਭਰਾਵਾਂ ਦੇ ਨਾਲ ਦੀਆਂ ਕਬਰਾਂ ਵਿਚ ਅਰਾਮ ਕਰ।

   ਕੁਝ ਦਿਨਾਂ ਬਾਦ ਭੁਲ ਜਾਂਦੇ, ਫਿਰ ਸਭ ਕੁਝ ਭੁਲ ਜਾਂਦਾ ਕੁਝ ਦਿਰ ਬਾਦ ਫਿਰ ਮਿਲਣ ਦੀ ਖਾਹਿਸ਼ ਪੈਦਾ ਹੁੰਦੀ, ਪਾਸਪੋਰਟ ਬਨਾਉਣਾ ਸ਼ੁਰੂ ਹੁੰਦਾ, ਪਰ ਅਧੇ ਮਨ ਨਾਲ ਸ਼ੁਰੂ ਹੋਈ ਕੋਸ਼ਿਸ਼ ਫਿਰ ਵਿਚ ਹੀ ਛੱਡ ਦਿਤੀ ਜਾਦੀ ਅਤੇ ਅਖੀਰ ਉਸ ਨੇ ਜਿਵੇਂ ਇਸ ਤਰਾਂ ਦੀ ਆਪਣੇ ਵਿਛੜੇ ਪ੍ਰੀਵਾਰ ਨੂੰ ਮਿਲਣ ਦੀ ਖਾਹਿਸ਼ ਨੂੰ ਛੱਡ ਹੀ ਦਿੱਤਾ, ਹਾਂ ਜੇ ਕਿਤੇ ਹੋਵੇਗੀ ਤਾਂ ਇਹ ਉਸ ਦੇ ਦਿਲ ਤਕ ਹੀ ਸੀ, ਉਸ ਨੇ ਕਦੀ ਕਿਸੇ ਨੂੰ ਇਸ ਤਰਾਂ ਦੀ ਖਾਹਿਸ਼ ਬਾਰੇ ਨਾ ਦਸਿਆ ਸੀ ਅਤੇ ਨਾਂ ਕਿਸੇ ਨੇ ਇਸ ਸਬੰਧੀ ਉਸ ਨੂੰ ਪੁੱਛਿਆ ਹੀ ਸੀ।

   1971 ਦੇ ਦਿਸੰਬਰ ਵਿਚ ਭਾਈਆ ਜੀ ਨੂੰ ਬਰੇਨ ਹੈਮਰੇਜ ਹੋ ਗਈ, ਉਹਨਾਂ ਦਾ ਮੰਜਾਂ ਬਾਹਰ ਵਿਹੜੇ ਵਿਚ ਧੁੱਪੇ ਡਾਹ ਦਿਤਾ। ਮੈ ਉਸ ਦਿਨ ਕੋਈ ਹੋਰ ਕੰਮ ਨਾ ਕੀਤਾ। ਡਾਕਟਰ ਆਇਆ ਤਾਂ ਸੀ ਪਰ ਉਹ ਜੁਆਬ ਦੇ ਗਿਆ। ਭਾਈਆ ਜੀ ਹਰ ਇਕ ਵਲ ਟਿਕ-ਟਿਕੀ ਲਗਾ ਕੇ ਵੇਖਦੇ ਸਨ ਪਰ ਉਹ ਬੋਲ ਨਹੀ ਸਨ ਸਕਦੇ। ਬੋਲਣ ਦੀ ਕੋਸ਼ਿਸ਼ ਵੀ ਨਹੀਂ ਸਨ ਕਰਦੇ। ਜਦ ਨਿਹਾਲ ਮਸੀਹ ਨੂੰ ਪਤਾ ਲਗਾ ਤਾਂ ਉਹ ਸਭ ਕੰਮ ਛੱਡ ਕੇ ਆ ਗਿਆ ਅਤੇ ਭਾਈਆ ਜੀ ਦੀਆਂ ਲੱਤਾਂ ਘੁਟਣ ਲਗ ਪਿਆ। ਭਾਈਆ ਜੀ ਉਸ ਵਲ ਵੀ ਟਿਕ-ਟਿਕੀ ਲਗਾ ਕੇ ਵੇਖ ਰਹੇ ਸਨ। ਮੈ ਵੇਖਿਆ ਭਾਈਆ ਜੀ ਦੀਆਂ ਅੱਖਾਂ ਵਿਚ ਅੱਥਰੂ ਨਿਕਲ ਆਏ ਸਨ ਮੈ ਜ਼ਿੰਦਗੀ ਵਿਚ ਪਹਿਲੀ ਵਾਰ ਭਾਈਆ ਜੀ ਦੀਆਂ ਅੱਖਾਂ ਵਿਚ ਅਥਰੂ ਵੇਖੇ ਸਨ। ਜਿੰਦਗੀ ਵਿਚ ਉਹਨਾਂ ਕਦੀ ਹਾਰ ਨਹੀਂ ਮੰਨੀ ਸੀ, ਵੱਡੀਆਂ-ਵੱਡੀਆਂ ਮੁਸੀਬਤਾਂ ਵਿਚੋਂ ਹੱਸ ਕੇ ਨਿਕਲੇ ਸਨ। 10 ਮੁਰਬੇ ਜ਼ਮੀਨ ਬਨਾਉਣੀ, ਉਹ ਘਰ ਜਿਸ ਦੇ ਬਰਾਂਡੇ ਵਿਚ ਹੀ 100 ਮੰਜੀ ਡਠ ਜਾਂਦੀ ਹੁੰਦੀ ਸੀ ਹਵੇਲੀਆਂ, ਘੋੜੀਆਂ, ਨੌਕਰ, ਚਾਕਰ ਅਤੇ ਉਸ ਸਮੇਂ ਜਦੋ ਅਜੇ ਟਰੈਕਟਰ ਸ਼ੁਰੂ ਨਹੀ ਸਨ - 11 ਹਲਾਂ, ਦੀ ਵਾਹੀ ........ਨਿਹਾਲ ਮਸੀਹ ਉਹਨਾਂ ਨੂੰ ਘੁਟੀ ਜਾ ਰਿਹਾ ਸੀ।

  ਰਾਤ ਮੰਜਾਂ ਅੰਦਰ ਲੈ ਗਏ, 10 ਕੁ ਵਜੇ ਭਾਈ ਨਿਹਾਲ ਮਸੀਹ ਫਿਰ ਆਇਆ, ਉਸ ਦੇ ਹੱਥ ਵਿਚ ਬਾਈਬਲ ਸੀ ਜਿਸ ਨੂੰ ਬਹੁਤ ਖੂਬਸੂਰਤ ਕਪੜੇ ਵਿਚ ਲਪੇਟਿਆ ਹੋਇਆ ਸੀ। ਉਹ ਬਾਰ-2 ਬਾਈਬਲ ਨੂੰ ਸਿਰ ਤੇ ਰਖਦਾ ਅਤੇ ਮੂੰਹ ਵਿਚ ਕੁਝ ਬੋਲਦਾ, ਸ਼ਾਇਦ ਉਹ ਪ੍ਰਾਥਨਾ ਕਰਦਾ ਸੀ। ਮੈਂ ਜਾਣਦਾ ਸਾਂ ਕਿ ਭਾਈ ਜੀ ਪੜ੍ਹ ਤਾਂ ਸਕਦੇ ਨਹੀ ਪਰ ਉਹ ਪੈਰਾਂ ਭਾਰ ਥੱਲੇ ਬੈਠੇ ਹੋਏ ਸਨ ਅਤੇ ਅੱਖਾਂ ਬੰਦ ਕਰਕੇ ਕਈ ਵਾਰ ਮੂੰਹ ਵਿਚ ਕੁਝ ਬੋਲਦੇ ਸਨ। ਭਾਪਾ ਜੀ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਮੰਜੇ ਤੇ ਜਾਂ ਕੁਰਸੀ ਤੇ ਬੈਠ ਜਾਵੇ ਪਰ ਉਹ ਨਾਹ ਕਰ ਦਿੰਦੇ ਸਨ। ਰਾਤ ਨੂੰ ਭਾਈਆ ਜੀ ਸਵਰਗਵਾਸ ਹੋ ਗਏ। ਨਿਹਾਲ ਮਸੀਹ ਨੇ ਦੂਸਰੇ ਦਿਨ ਵੀ ਕੁਝ ਨਾ ਖਾਧਾ ਅਤੇ ਉਹਨਾਂ ਦੇ ਸੰਸਕਾਰ ਤਕ ਉਹ ਭਾਈਆ ਜੀ ਦੀ ਮੰਜੀ ਦੇ ਕੋਲ ਬੈਠਾ ਰਿਹਾ।
   1995 ਤਕ ਜਦੋਂ ਕਿ ਨਿਹਾਲ ਮਸੀਹ ਦੀ ਮੌਤ ਹੋ ਗਈ ਉਹ ਤਕਰੀਬਨ 100 ਸਾਲ ਦੇ ਕਰੀਬ ਸੀ। ਉਹ ਭਾਈਆਂ ਜੀ ਨੂੰ ਹਮੇਸ਼ਾ ਯਾਦ ਕਰਦਾ ਰਹਿੰਦਾ ਸੀ। ਹੁਣ ਉਸ ਦੇ ਆਪਣੇ ਭਰਾਵਾਂ, ਭਤੀਜਿਆਂ ਨੂੰ ਮਿਲਣ ਦੀ ਕੋਸ਼ਿਸ਼ ਵੀ ਛਡ ਦਿਤੀ ਸੀ ਜੇ ਕੋਈ ਉਸ ਨੂੰ ਪੁਛਦਾ ਵੀ ਤਾਂ ਉਹ ਕਹਿ ਦਿੰਦਾ ਕਿ ਪਤਾ ਨਹੀ ਉਹਨਾਂ ਵਿਚੋ ਕੋਈ ਹੋਵੇਗਾ ਵੀ ਕਿ ਨਹੀਂ, ਹੁਣ ਉਹਨਾਂ ਨੂੰ ਕੀ ਮਿਲਣਾ ਹੈ, ਹੁਣ ਤਾਂ ਕਈ ਸਾਲਾਂ ਤੋ ਕੋਈ ਚਿਠੀ ਪਤਰ ਵੀ ਨਹੀ ਆਇਆਂ ਚਲੋਂ ਜੇ ਹੋਣ ਤਾਂ ਸੁਖੀ ਰਹਿਣ, ਹੁਣ ਤਾਂ ਮੈਂ ਉਹਨਾਂ ਨੂੰ ਪਹਿਚਾਣ ਵੀ ਨਹੀਂ ਸਕਦਾ।

   ਪਿਛੇ ਜਿਹੇ ਜਦੋਂ ਮੇਰਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਮੈਂ ਉਚੇਚਾ ਭਾਪਾ ਜੀ ਨੂੰ ਮਿਲਣ ਪਿੰਡ ਗਿਆ ਤਾਂ ਕਿ ਆਪਣੇ ਪਿਛਲੇ ਪਿੰਡ ਦੇ ਲੋਕਾਂ ਦੇ ਨਾਂ ਪਤੇ ਲੈ ਸਕਾਂ ਅਤੇ ਉਹਨਾਂ ਨੂੰ ਮਿਲ ਸਕਾ। ਮੈਂ ਉਚੇਚੇ ਤੌਰ ਤੇ ਵਧਾਵੇ ਨੂੰ ਸਦਿਆ। ਉਸ ਦੇ ਚਾਚਿਆ ਅਤੇ ਉਹਨਾਂ ਦੇ ਪੁਤਰਾਂ ਦੇ ਨਾਂ ਆਪਣੀ ਡਾਇਰੀ ਵਿਚ ਲਿਖੇ। ਵਧਾਵੇ ਨੇ ਵੀ ਮੈਨੂੰ ਜਰੂਰੀ ਤਾਕੀਦ ਕੀਤੀ ਕਿ ਮੈਂ ਜਰੂਰ ਉਸ ਦੇ ਚਾਚਿਆਂ ਅਤੇ ਉਹਨਾਂ ਦੇ ਪੁਤਰਾਂ ਨੂੰ ਮਿਲ ਕੇ ਆਵਾਂ ਅਤੇ ਉਹਨਾਂ ਦਾ ਹਾਲ ਚਾਲ ਪੁਛ ਕੇ ਆਵਾਂ। ਆਪਣੇ ਪਿਛਲੇ ਪਿੰਡ ਚਕ ਨੰਬਰ 96 ਵਿਚ ਜਦੋਂ ਮੈਂ ਪਿੰਡ ਦੇ ਚੌਕ ਵਿਚ ਹੋਰ ਵਿਅਕਤੀਆ ਦੇ ਨਾਂ ਦਸੇ ਅਤੇ ਫਿਰ ਮੈਂ ਨਿਹਾਲ ਮਸੀਹ ਦੇ ਭਰਾਵਾਂ ਅਤੇ ਭਤੀਜਿਆਂ ਬਾਰੇ ਪੁਛਿਆਂ। ਪਤਾ ਲੱਗਾ ਕਿ ਨਿਹਾਲ ਮਸੀਹ ਦੇ ਭਰਾ ਤਾਂ ਹੁਣ ਇਸ ਦੁਨੀਆਂ ਵਿਚ ਨਹੀਂ ਪਰ ਉਸ ਦੇ ਭਤੀਜੇ ਹਨ ਅਤੇ ਇਕ ਆਦਮੀ ਉਹਨਾਂ ਨੂੰ ਲੈਣ ਚਲਾ ਗਿਆ। ਉਹਨਾਂ ਵਿਚੋਂ ਅਜੀਜ ਮਸੀਹ ਜੋ ਤਕਰੀਬਨ 70 ਕੁ ਸਾਲ ਦਾ ਸੀ, ਉਨਾ ਨੇ ਆਉਦਿਆਂ ਹੀ ਸਭ ਤੋਂ ਪਹਿਲੇ ਆਪਣੇ ਤਾਏ ਬਾਰੇ ਅਤੇ ਵਧਾਵਾ ਮਸੀਹ ਬਾਰੇ ਪੁਛਿਆ। ਉਹ ਲਗਤਾਰ ਕਹੀ ਜਾ ਰਿਹਾ ਸੀ ਕਿ ਅਸੀ ਆਪਣੇ ਅਬਾ ਅਤੇ ਚਾਚਿਆਂ ਕੋਲੋਂ ਤੁਹਾਡੇ ਬਾਰੇ ਅਤੇ ਤਾਏ ਬਾਰੇ ਸੁਣਦੇ ਰਹੇ ਹਾਂ। ਅਬਾ ਜੀ ਕਹਿੰਦੇ ਹੁੰਦੇ ਸਨ, ਉਹ ਜਿਸ ਪ੍ਰੀਵਾਰ ਦੇ ਨਾਲ ਗਿਆ ਹੈ ਉਹ ਉਹਨੂੰ ਫੁਲਾਂ ਵਾਂਗ ਰਖਣਗੇ। ਮੈਂ ਜਦੋ ਉਸ ਨੂੰ ਉਸ ਦੇ ਤਾਏ ਦੀ ਮੌਤ ਬਾਰੇ ਦਸਿਆਂ ਤਾਂ ਉਹ ਆਪ ਹੀ ਕਹਿਣ ਲਗਾ ਕਿ ਜਦੋਂ ਉਹ ਇਧਰੋਂ ਗਿਆ ਸੀ, ਉਦੋਂ ਹੀ ਉਸ ਦੀ ਉਮਰ 60 ਸਾਲ ਤੋਂ ਉਪਰ ਸੀ, ਪਰ ਉਹ ਬਹੁਤ ਹਿੰਮਤੀ ਆਦਮੀ ਸੀ। ਸਾਰਾ ਹੀ ਪਿੰਡ ਉਸ ਦੀ ਹਿੰਮਤ ਅਤੇ ਹੌਸਲੇ ਦੀਆਂ ਗਲਾਂ ਕਰਦੇ ਹੁੰਦੇ ਸਨ। ਸਾਰਾ ਹੀ ਪਿੰਡ ਤਾਏ ਨੂੰ ਯਾਦ ਕਰਦਾ ਹੁੰਦਾ ਸੀ ਅਤੇ ਇਹ ਗਲ ਵੀ ਉਹ ਕਰਦੇ ਹੁੰਦੇ ਸਨ ਕਿ ਉਹ ਉਧਰ ਗਿਆ ਹੀ ਕਿਉਂ, ਸਾਰੀ ਉਮਰ ਹੀ ਪ੍ਰੀਵਾਰ ਨੂੰ ਨਹੀਂ ਮਿਲਿਆ ਇਧਰ ਉਸ ਦੇ ਪ੍ਰੀਵਾਰ ਦੇ 70-80 ਜੀਅ ਹਨ।

   ਮੈਂ ਅਜੀਜ ਦੇ ਨਾਲ ਉਹਨਾਂ ਦੇ ਘਰ ਆ ਗਿਆ। ਉਹਨਾਂ ਦੇ ਘਰ ਦੀਆਂ ਔਰਤਾਂ ਅਤੇ ਬੱਚੇ ਮੈਨੂੰ ਵੇਖ ਕੇ ਹੈਰਾਨ ਸਨ। ਪਰ ਜਦੋ ਅਜੀਜ ਨੇ ਉਹਨਾਂ ਨੂੰ ਦਸਿਆ ਕਿ ਇਹ ਤਾਏ ਦੇ ਪਿੰਡੋਂ ਆਏ ਹਨ ਤਾਂ ਸਾਰਾ ਹੀ ਪ੍ਰੀਵਾਰ ਮੇਰੇ ਇਰਦ ਗਿਰਦ ਜਮਾਂ ਹੋ ਗਿਆ। ਇਹ ਘਰ ਵੀ ਸਧਾਰਣ ਜਿਹਾ ਕੱਚਾ ਪੱਕਾ ਘਰ ਸੀ ਜਿਸ ਤਰ੍ਹਾਂ ਦਾ ਇਧਰ ਵਧਾਵੇ ਦਾ ਘਰ ਹੈ। ਉਹ ਮੇਰੇ ਤੋਂ ਬਹੁਤ ਕੁਝ ਪੁੱਛ ਲੈਣਾ ਚਾਹੁੰਦੇ ਸਨ। ਹਰ ਕੋਈ ਪਹਿਲਾਂ ਭਾਈ ਨਿਹਾਲ ਮਸੀਹ ਬਾਰੇ ਅਤੇ ਫਿਰ ਵਧਾਵੇ ਬਾਰੇ ਉਸ ਦੇ ਬੱਚਿਆਂ ਬਾਰੇ ਬੜੀ ਉਤਸੁਕਤਾ ਨਾਲ ਪੁੱਛ ਰਹੇ ਸਨ, ਔਰਤਾਂ ਵੀ ਬਹੁਤ ਕੁਝ ਪੁਛਦੀਆਂ ਸਨ। ਜਦੋਂ ਮੈਂ ਦੱਸਿਆ ਕਿ ਭਾਵੇਂ ਉਹ ਤੁਹਾਡੇ ਤੋਂ ਵਿਛੜਿਆ ਰਿਹਾ ਹੈ ਪਰ ਹੁਣ ਉਸਦਾ ਪ੍ਰੀਵਾਰ ਵੀ 70-80 ਜੀਆਂ ਵਾਲਾ ਹੋ ਗਿਆ ਹੈ, ਉਸ ਦੇ ਤਾਂ ਪ੍ਰੋਤੜੇ ਵੀ ਵਿਆਹੁਣ ਵਾਲੇ ਹੋ ਗਏ ਹਨ। ਉਹਨਾਂ ਦੇ ਸੁਆਲ ਜਿਆਦਾ ਸਨ ਅਤੇ ਜੁਆਬ ਦੇਣ ਵਾਲਾ ਮੈਂ ਇਕੱਲਾ ਸਾਂ, ਉਹ ਤਾਂ ਜਿਵੇਂ 60 ਸਾਲਾਂ ਦੀਆਂ ਗਲਾਂ ਹੀ ਪੁਛ ਲੈਣਾ ਚਾਹੁੰਦੇ ਸਨ। ਮੈਂ ਮਹਿਸੂਸ ਕਰਦਾ ਸਾਂ ਕਿ ਇਨਾਂ ਵਿਚੋਂ ਘਟ ਹੀ ਪੜ੍ਹੇ ਲਿਖੇ ਹਨ ਅਤੇ ਜਿਆਦਾਤਰ ਹੱਥੀਂ ਕਿਰਤ ਤੇ ਨਿਰਭਰ ਕਰਦੇ ਹਨ। ਇੰਨੇ ਨੂੰ ਅਜੀਜ ਅੰਦਰੋਂ 2 ਥਾਲੀਆਂ ਅਤੇ ਦੋ ਗਲਾਸ ਲੈ ਆਇਆ ਅਤੇ ਉਸਨੇ ਉਰਦੂ ਵਿਚ ਉਹਨਾਂ ਭਾਂਡਿਆਂ ਤੇ ਭਾਈ ਨਿਹਾਲ ਮਸੀਹ ਦੇ ਨਾਂ ਲਿਖੇ ਦਿਖਾਏ। ਮੈਂ ਹੈਰਾਨ ਸਾਂ ਕਿ ਪਿਛਲੇ 60 ਸਾਲਾਂ ਤੋਂ ਇੰਨਾਂ ਨੇ ਇਹ ਭਾਂਡੇ ਸਾਂਭ ਕੇ ਰੱਖੇ ਹੋਏ ਹਨ। ਉਹ ਦਸ ਰਹੇ ਸਨ ਕਿ ਤਾਇਆ ਤਾਂ ਆਪਣਾ ਸਭ ਕੁਝ ਹੀ ਇਧਰ ਛੱਡ ਗਿਆ ਸੀ, ਘਰ, ਮੰਜੇ, ਬਿਸਤਰੇ, ਭਾਂਡੇ ਅਤੇ ਸਭ ਕੁਝ ਬੜਾ ਚਿਰ ਤਾਏ ਦੇ ਆਉਣ ਨੂੰ ਉਸ ਦੇ ਭਰਾ ਉਡੀਕਦੇ ਰਹੇ। ਰੋਜ ਉਹ ਦਸਦੇ ਹੁੰਦੇ ਸਨ, ਤਾਏ ਦਾ ਸੁਪਨਾ ਆਇਆ ਹੈ। ਤਾਏ ਦੀਆਂ ਗੱਲਾ ਕਰਦੇ ਰਹਿੰਦੇ ਸਨ। ਪਰ ਇਹ ਕਿਸ ਤਰ੍ਹਾਂ ਦੀ ਵੰਡ ਸੀ। ਆਉਣਾ ਜਾਣਾ ਇੰਨਾ ਮੁਸ਼ਕਲ, ਜਿੰਦਗੀ ਵਿਚ ਫਿਰ ਕਦੀ ਵੀ ਨਾ ਮਿਲ ਸਕੇ। ਮੈਂ ਅਜੀਜ ਨੂੰ ਕਿਹਾ ਉਹ ਇਹ ਭਾਂਡੇ ਮੈਨੂੰ ਦੇ ਦੇਵੇ ਮੈਂ ਵਧਾਵੇ ਨੂੰ ਦਿਖਾਵਾਂਗਾ। ਉਸ ਦੀ ਪਤਨੀ ਅੰਦਰੋਂ ਇਕ ਬਹੁਤ ਹੀ ਖੂਬਸੂਰਤ ਫੁਲਾਂ ਦਾ ਕਢਿਆ ਹੋਇਆ ਝੋਲਾ ਲੈ ਆਈ ਅਤੇ ਉਸਨੇ ਭਾਂਡੇ ਉਸ ਵਿਚ ਪਾ ਦਿੱਤੇ।

    ਹੁਣ ਅਜੀਜ ਚੁਪ ਸੀ, ਜਦੋਂ ਮੈਂ ਕੋਈ ਗੱਲ ਅਜੀਜ ਤੋਂ ਪੁੱਛਦਾ ਤਾਂ ਜਿਵੇਂ ਉਸ ਦਾ ਧਿਆਨ ਕਿਤੇ ਹੋਰ ਹੋਵੇ। ਇੰਨੇ ਨੂੰ ਨਾਲ ਦੇ ਘਰਾਂ ਦੇ ਲੋਕ ਵੀ ਉਹਨਾਂ ਦੇ ਵਿਹੜੇ ਵਿਚ ਆ ਗਏ ਸਨ। ਕੁਝ ਲੋਕ ਕੋਠਿਆਂ ਤੇ ਬੈਠੇ ਸਨ। ਅਜੀਜ ਦੀ ਘਰਵਾਲੀ ਉਹਨਾਂ ਨੂੰ ਦਸ ਰਹੀ ਸੀ, ''ਤਾਏ ਦੇ ਪਿੰਡੋਂ ਆਏ ਨੇ'' ਅਤੇ ਅਖੀਰ ਫਰੂਕ ਨੇ ਮੈਨੂੰ ਚਿਤਾਵਨੀ ਦਿੱਤੀ ਕਿ ਮੁਲਤਾਨ ਵਾਲੀ ਬਸ ਇਕ ਵਜੇ ਜਾਣੀ ਹੈ ਅਤੇ ਉਸ ਤੋਂ ਬਾਅਦ ਮੁਲਤਾਨ ਨਹੀਂ ਜਾਇਆ ਜਾ ਸਕਣਾ। ਉਸ ਦਿਨ ਹੀ ਮੁਲਤਾਨ ਪਹੁੰਚਣਾ ਮੇਰੀ ਮਜਬੂਰੀ ਸੀ ਕਿਉਂ ਜੋ ਮੈਂ ਡੈਲੀਗੇਸ਼ਨ ਦੇ ਬਾਕੀ ਮੈਂਬਰਾਂ ਨੂੰ ਮਿਲਣਾ ਸੀ। ਮੈਂ ਵੇਖ ਰਿਹਾ ਸਾਂ ਕਿ ਅਜੀਜ ਬਿਲਕੁਲ ਹੀ ਚੁਪ ਸੀ।

   ਅਖੀਰ ਮੈਂ ਛੁੱਟੀ ਲਈ ਅਤੇ ਝੋਲਾ ਹੱਥ ਵਿਚ ਫੜ ਕੇ ਬੂਹੇ ਵਲ ਹੋਇਆ। ਅਜੀਜ ਨੇ ਮੇਰਾ ਹੱਥ ਫੜਿਆ ਹੋਇਆ ਸੀ, ਬੂਹੇ ਤੇ ਆ ਕੇ ਮੈਂ ਉਸ ਨੂੰ ਫਿਰ ਜਫੀ ਪਾ ਲਈ ਪਰ ਮੈਂ ਵੇਖਿਆ, ਉਹ ਅੱਖਾਂ ਵਿਚੋਂ ਅਥਰੂ ਕੇਰਣ ਲੱਗ ਪਿਆ ਅਤੇ ਮੇਰਾ ਹੱਥ ਘੁੱਟ ਕੇ ਮੈਨੂੰ ਕਹਿਣ ਲੱਗਾ ''ਸਰਦਾਰ ਜੀ ਇਹ ਭਾਂਡੇ ਦੇ ਦਿਉ, ਇਹ ਤਾਏ ਦੀ ਨਿਸ਼ਾਨੀ ਹੈ। ਅਸੀਂ ਤਾਂ ਇੰਨਾਂ ਨੂੰ ਵੇਖ ਕੇ ਤਾਏ ਨੂੰ ਯਾਦ ਕਰਦੇ ਹਾਂ .......... ਅਤੇ ਫਿਰ ਉਹ ਕੁਝ ਨਾ ਬੋਲ ਸਕਿਆ ਅਤੇ ਮੇਰੇ ਕੋਲੋਂ ਵੀ ਕੋਈ ਗੱਲ ਨਾ ਹੋਈ।

Question, I could not Answer - Dr. S.S. Chhina

The bustling of Teacher Union’s Elections at the end of every academic session was an annual feature. About 150 teachers of Khalsa College Amritsar was a significant contingent of the Punjab and Chandigarh College Teachers’ Union. I was a candidate for the office of President. Every candidate was using all plausible language to muster the maximum favour in those elections Psychologically, I remained fidgeted to approach the maximum number of teachers in the college or in their residences in the evening. Prof. Mohan Singh of English department was known for his neutrality and good relations with everyone but was of the opinion that there should be no elections rather anybody willing to donate time should be selected amicably. He was also holding impressive influence, that is why every candidate approached him and pleaded with plausible language to muster his support but nobody could change invariable stance.

            Albeit I met him number of times in the college campus, we exchanged our pleasantries, but I never talked on the election issue, because I had planned to visit his house for this most important objective.
       
   Accompanied by another colleuge of mine I went to his house one evening. I saw his pleasant and smiling face while receiving us. He made us  sit in his drawing room. After the usual chant, I requested him to bolster my candidature and sought support with the words that “Sir, please give me the chance to serve this time". He smiled and replied that he would vote for me but further added that I would have to  answer his single question I observed the whimsical change that was paradoxical to his invariable stance of neutrality but I was curious to know his question. Meanwhile   my collogue enquired that if you are to support only on the condition that he may give right Answer to your question. He remained mum for a moment but retorted that No, No, I could answer his question the next day or even after the elections or even if I may give answer.

        Then he posited the question, that prior to the electrification in rural areas there was no facility of electric fans, At Village Congregations on festive occasions, the Gurdwara management used to supply huge hand fans to the audience. Sturdy young men, one for each fan, would hold its flag like pole in the palm of left hand and start flagging with right in order to generate a sort of wind. When one got tired, some other gentleman would volunteer his services to carry out the arduous task of fanning the audience by hand and provide cool comfort from scorching summer heat. My question is : Are you going to provide some similar "Sewa" (Service) if voted to victory or is it some other kind ?
 Really it was a big puzzle. Prof. Mohan Singh cast his vote in my favour and I got elected also, and now we have retired since long, we meet on different occasions but his question haunts me, for which still I have no answer.