ਪੱਥਰ-ਲੀਕ - ਗੁਰਬਾਜ ਸਿੰਘ
...ਦੋ ਸਾਲ ਹੋ ਗਏ,
...ਖੌਰੇ ਕਿੱਥੇ ਖੋ ਗਏ,
ਨਾ ਸੋਚ ਨੇ ਗੱਲ ਕੋਈ ਬੁੱਝੀ।
...ਨੈਣਾਂ ਭਾਲਿਆ,
...ਬੜਾ ਖੰਗਾਲਿਆ,
ਨਾ ਦਿਲ ਨੂੰ ਰਾਹ ਕੋਈ ਸੁੱਝੀ।
...ਕਹਾਂ ਕੀ ਏਨੂੰ,
..ਕੁਝ ਸਮਝ ਨਾ ਆਵੇ ਮੈਨੂੰ,
ਨਾ ਗੱਲ ਹੁਣ ਰਹੀ ਕੋਈ ਗੁੱਝੀ।
...ਉਮਰਾਂ ਦੇ ਗੇੜੇ,
...ਇਹ ਸਫਰ ਲੰਮੇਰੇ,
ਜਿੰਦ ਨਿਮਾਣੀ ਗਮਾਂ ਵਿੱਚ ਰੁੱਝੀ।
...ਪੈੜਾਂ ਮਿਟੀਆਂ,
...ਵਫਾਵਾਂ ਲੁੱਟੀਆਂ,
ਸੀਨੇ ਕੋਈ ਕਟਾਰੀ ਚੁਭੀ।
...ਸਿਵੇ ਉਡੀਕਣ,
...ਮੌਤ ਉਲੀਕਣ,
ਪੱਥਰ-ਲੀਕ ਇੱਕ ਮੱਥੇ ਖੁੱਭੀ।
ਪੱਥਰ-ਲੀਕ ਇੱਕ ਮੱਥੇ ਖੁੱਭੀ।
-ਗੁਰਬਾਜ ਸਿੰਘ
088376-44027
ਪੀੜਾਂ - ਗੁਰਬਾਜ ਸਿੰਘ ਤਰਨ ਤਾਰਨ
ਤੂੰ ਚੰਨ ਸੀ,,
ਮੇਰੀ ਜ਼ਿੰਦਗੀ ਦਾ,,
ਤੇਰੀ ਮੌਜੂਦਗੀ ਨਾਲ,,
ਜਿੰਦੜੀ ਦਾ ਹਰ ਕੋਨਾ ਰੋਸ਼ਨ ਸੀ,,
ਤੇਰੇ ਬਿਨ,,
ਦਿਲ ਦੇ ਵੇਹੜੇ ਪੀੜਾਂ ਉੱਗੀਆਂ ਨੇ,,
ਰੋਜ਼ ਸਿੰਜਦਾ ਹਾਂ ਇੰਨਾਂ ਨੂੰ,,
ਖਾਰੇ ਹੰਝੂਆਂ ਦੇ ਨਾਲ,,
ਪਰ ਵੇਖ,,
ਨਾ ਹੀ ਇਹ ਰੱਜਦੀਆਂ ਨੇ,,
ਤੇ ਨਾ ਹੀ ਮੇਰੀ ਉਡੀਕ।
-ਗੁਰਬਾਜ ਸਿੰਘ ਤਰਨ ਤਾਰਨ
8837644027
ਤੇਰੇ ਸ਼ਹਿਰ.. - ਗੁਰਬਾਜ ਸਿੰਘ ਤਰਨ ਤਾਰਨ
ਜਿੱਥੇ ਚਾਨਣਾਂ ਦਾ ਵੱਸਦਾ ਏ ਕਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਰਾਹਾਂ ਨੇ ਹੈ ਦਗਾ ਕੀਤਾ, ਪੀੜਾਂ ਨੂੰ ਦੁਆਵਾਂ ਸੰਗ ਸੀਤਾ,
ਕੱਖਾਂ ਨੇ ਵੀ ਭੁੰਨੇ ਸਾਡੇ ਪੈਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਏਥੇ ਖ਼ਾਰਾਂ ਜਿਹੇ ਹੱਥ, ਸਭ ਖ਼ਾਰਾਂ ਜਿਹੇ ਚੇਹਰੇ ਨੇ,
ਸੁਪਨਿਆਂ ਦਾ ਭਾਰ ਮੋਢੇ ਜੋ ਤੇਰੇ ਅਤੇ ਮੇਰੇ ਨੇ,
ਰੋਮ-ਰੋਮ ਸਾੜੇ ਚਾਵਾਂ ਵਾਲੀ ਲਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਕਦਰ ਨਹੀਂਓ ਲੋਕਾਂ ਨੂੰ ਤੇਰੇ ਸ਼ਹਿਰ ਆਏ ਮਹਿਮਾਨ ਦੀ,
ਹਰ ਗਲੀ-ਮੋੜ ਲੁੱਟ ਹੋਵੇ ਸੋਚਾਂ ਦੇ ਸਮਾਨ ਦੀ,
ਗਵਾਹੀ ਦੇਵੇ ਹਰ ਅੱਖ ਹੁੰਦਾ ਕਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਸ਼ਹਿਰ ਵਿੱਚ ਰਲ ਤੂੰ ਵੀ ਸ਼ਹਿਰੀ ਜਿਹਾ ਹੋ ਗਿਆਂ ਏਂ,
ਪਿਆਰ ਕੋਈ ਅਣਭੋਲ ਆ ਕੇ ਭੀੜ ਵਿੱਚ ਖੋ ਗਿਆ ਏ,
ਵਫਾਵਾਂ ਚ’ ਰਲਾਇਆ ਕਿਸੇ ਜ਼ਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਤੇਰੇ ਸ਼ਹਿਰ ਦੀਆਂ ਘਟਾਵਾਂ ਦਗਾ ਕਰਨੇ ਨੂੰ ਚੜੀਆਂ ਨੇ,
ਹਵਾਵਾਂ ਵੀ ਪਰਾਈਆਂ ਹੋ ਦੂਰ ਜਾ ਖੜੀਆਂ ਨੇ,
ਲੈ ਖ਼ੰਜਰ ਉਡੀਕੇ ਹਰ ਪਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਤੇਰਾ ਪਤਾ ਪੁੱਛਣੇ ਨੂੰ ਗਇਆ ਜਿਹੜੇ-ਜਿਹੜੇ ਘਰ ਨੂੰ,
ਹਰ ਬਸ਼ਿੰਦੇ ਤੇਰੇ ਸ਼ਹਿਰ ਦੇ ਨੇ ਜ਼ਿੰਦਾ ਲਾਇਆ ਦਰ ਨੂੰ,
ਤਾਂ ਵੀ ਭੋਰਾ ਮੈਨੂੰ ਲੱਗਾ ਨਾ ਕੋਈ ਗ਼ੈਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਮੈਨੂੰ ਉਮਰ ਹੰਢਾ ਬਣ ਤੁਰ ਗਈ ਬੇਗਾਨੀ,
ਮੇਰੇ ਹਰਫ ਪਾਉਣ ਵੈਣ ਮੇਰੀ ਰੁਲ਼ ਗਈ ਜਵਾਨੀ,
ਇੱਕ ਜਿਸਮ ਫਿਰੇ ਸਾਹਾਂ ਤੋਂ ਬਗੈਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਹਨੇਰਿਆਂ ਚ’ ਸਾਥ ਦਿੱਤਾ ਤੇਰੇ ਸ਼ਹਿਰ ਦੇ ਰਾਹਾਂ ਨੇ,
ਭੁੱਲ ਗਏ ਸੀ ਗ਼ਮ ਹਰ ਪਲ ਦੇ ਗਵਾਹਾਂ ਨੇ ,
ਜਾਪੇ ਜਾਨ ਲੈ ਲਊ ਏਹ ਹਿਜਰ ਦੁਪਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਤੇਰੇ ਸ਼ਹਿਰ ਦੀਆਂ ਗਲ਼ੀਆਂ ਤੇ ਮੋਹ ਬੜਾ ਆਉਦਾ ਏ,
ਤੇਰੀਆਂ ਮੁਹੱਬਤਾਂ ਦਾ ਹਰ ਹੰਝੂ ਗੀਤ ਗਾਉਂਦਾ ਏ,
ਤੇਰਾ ਨਹੀਂ ਕੋਈ ਦੋਸ਼ ਏਹ ਲੇਖਾਂ ਦੇ ਵੈਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
-ਗੁਰਬਾਜ ਸਿੰਘ ਤਰਨ ਤਾਰਨ
88376-44027
ਨਵੇਂ ਸਾਲ ਨੂੰ - ਗੁਰਬਾਜ ਸਿੰਘ
ਆ ਗਿਆ ਤੂੰ ਫੇਰ ਨਵਾਂ ਰੂਪ ਧਾਰ,
ਖ਼ੁਸ਼-ਆਮਦੀਦ ਕਹੀਏ ਤੈਨੂੰ ਬਾਹਾਂ ਨੂੰਖਿਲਾਰ।
ਵੇਖੀ ਹਰ ਇੱਕ ਚਾਅ ਤੂੰ ਪੂਰ ਦੇਵੀਂ ।
ਨਾ ਕੋਈ ਰਹੇ ਖੁਸ਼ੀਆਂ ਤੋਂ ਵਿਰਵਾ,
ਰੋਟੀ ਦੋ ਵਕਤ ਦੀ ਗਰੀਬ ਨੂੰ ਵੀ ਜ਼ਰੂਰ ਦੇਵੀਂ।
ਮੈਂ ਪੁੱਛਾਂਗਾ ਨਾ ਤੈਨੂੰ ਤੇਰੇ ਪਿਛਲੇ ਦਿਨਾਂ ਬਾਰੇ,
ਤੂੰ ਅੱਗੇ ਮਿਹਨਤਾਂ ਨੂੰ ਬਣਦਾ ਵੀ ਸਰੂਰ ਦੇਵੀਂ।
ਹੋਵੇ ਬੇਅਦਬੀ ਨਾ ਗ੍ਰੰਥਾਂ-ਪੰਥਾਂ ਤੇ ਔਰਤਾਂ ਦੀ,
ਐਸਾ ਸਮਾਂ, ਦਿ੍ਰਸ਼ ਨਾ ਕੋਈ ਵੀ ਕਰੂਰ ਦੇਵੀਂ।
ਤੇਰੇ ਸਾਥ ਨਾਲ ਸਭਨਾਂ ਨੇ ਸੁਪਨੇ ਸੰਜੋਣੇ ਕਈ,
ਤੂੰ ਸਭੇ ਅਧੂਰੀਆਂ ਆਸਾਂ ਨੂੰ ਵੀ ਬੂਰ ਦੇਵੀਂ ।
ਮੁਹੱਬਤਾਂ ਨੂੰ ਆਰੰਭ ਦੇਵੀਂ, ਸੱਧਰਾਂ ਨੂੰ ਖੰਭਦੇਵੀਂ,
ਵੇਹੜੇ ਰੰਗਲੀਆਂ ਬਹਾਰਾਂ ਵੀ ਭਰਪੂਰ ਦੇਵੀਂ।
ਏਕਾ ਲਿਆਵੀ, ਭਾਈਚਾਰੇ ਨੂੰ ਖਿੰਡਾਈ,
ਤੂੰ ਨਾ ਕਰ ਕਿਸੇ ਨੂੰ ਵੀ ਮਗ਼ਰੂਰ ਦੇਵੀਂ ।
ਕਈ ਪਿਆਰਾਂ ਤੇ ਪਰਿਵਾਰਾਂ ਤੋਂ ਨੇ ਸੱਖਣੇ,
ਜ਼ਿੰਦਗੀ ਸਭ ਦੀ ਵਿੱਚ ਖ਼ੁਸ਼ੀ ਵੀ ਜ਼ਰੂਰ ਦੇਵੀਂ।
ਜਿੱਤ, ਖ਼ੁਸ਼ਹਾਲੀ ਤੇ ਬਰਕਤ ਵੰਡੀ ਸਭ ਪਾਸੇ,
ਮੇਰੇ ਭਾਰਤ ਨੂੰ ਵੀ ਕਰ ਜੱਗ ਤੇ ਮਸ਼ਹੂਰ ਦੇਵੀਂ।
ਓਹ,,? - ਗੁਰਬਾਜ ਸਿੰਘ
ਬੱਸ ਇੱਕ ਰੱਬ ਦਾ ਨਾਮ ਧਿਆਉਂਦਾ ਰਿਹਾ,
ਓਹ ਸਭੇ ਦੋਸਤਾਂ ਨੂੰ ਹੱਸ ਗੱਲ ਲਾਉਂਦਾ ਰਿਹਾ।
ਕੁਝ ਜ਼ਖ਼ਮ ਵੀ ਮਿਲੇ ਮਾਰ ਮੁਕਾਵਣ ਵਾਲੇ,
ਫੇਰ ਵੀ ਮੁਸਕਾਨ ਦੀ ਮਲਮ ਓਹ ਲਾਉਂਦਾਰਿਹਾ ।
ਤੈਨੂੰ ਮਾੜਾ ਕਦੇ ਵੀ ਨਾ ਤਕਾਇਆ ਓਨੇ,
ਤੇਰੀ ਵਫਾ ਦੇ ਸੋਹਲੇ ਓਹ ਗਾਉਂਦਾ ਰਿਹਾ ।
ਉਹਦੀ ਰੂਹ ਤਕ ਵੀ ਇਸ ਕਦਰ ਸੀ ਰੋਈ,
ਲੋਕ ਕਹਿਣ ਓਹ ਇੰਨਾ ਮੁਸਕਰਾਉਂਦਾ ਰਿਹਾ ।
ਨੇਰੇ-ਜੁਦਾਈਆਂ ਨੇ ਰੋਕਿਆ ੳਦ੍ਹਾ ਪੰਧ ਵੀਬਥੇਰਾ,
ਅਮੁੱਕ ਹਰਫ਼ਾਂ ਦੇ ਦੀਪ ਓਹ ਜਲ਼ਾਉਂਦਾ ਰਿਹਾ।
ਰੱਖੇ ਗਲ ਨਾਲ ਲਾ ਕੁਝ ਦਰਦੀ ਨਜ਼ਮਾਂ ਨੂੰਓਹ,
ਲੋਕਾਂ ਦੀ ਨਜ਼ਰੇ ਓਹ ਸ਼ਾਇਰ ਕਹਾਉੰਦਾ ਰਿਹਾ।
ਤੇਰੀ ਪੈੜ ਦੇ ਪੈਂਡੇਂ ਨਾ ਕਦੇ ਸਰ ਹੋਣੇ ਓਸ ਤੋਂ,
ਐਵੇਂ ਬੇ-ਆਸੇ ਹੀ ਰਾਹਾਂ ਨੂੰ ਓਹ ਗਾਹੁੰਦਾਰਿਹਾ ।
ਸ਼ਾਂਤੀ ਮਿਲੀ ਨਾ ਓਨੂੰ ਕਿਤੇ ਕਬਰਾਂ ਜਹੀ ,
ਭਾਵੇਂ ਪਲ-ਪਲ ਵੀ ਮੌਤ ਨੂੰ ਓਹ ਪਾਉਂਦਾ ਰਿਹਾ।
ਭਾਵੇਂ ਪਲ-ਪਲ ਵੀ ਮੌਤ ਨੂੰ ਓਹ ਪਾਉਂਦਾ ਰਿਹਾ।
-ਗੁਰਬਾਜ ਸਿੰਘ
88376-44027
ਗੁੰਬਦ-ਗੁਮਾਨ - ਗੁਰਬਾਜ ਸਿੰਘ
ਇਨਾਂ ਗੁੰਬਦ ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
ਕੋਈ ਖੜਾ ਐ ਦੁਆ ਲਈ ਝੋਲੀ ਫੈਲਾ,
ਥੋੜਾ ਨਜ਼ਰ ਆਪਣੀ ਨੂੰ ਫਿਰਾ ਕੇ ਤਾਂ ਵੇਖ ।
ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
ਤੇਰੇ ਅੰਦਰ ਵੱਸੇ ਬਰਿਹਮੰਡ ਚਲਾਉਣ ਤੇਬਨਾਣ ਵਾਲਾ,
ਸਭਨਾਂ ਦੇ ਮੂੰਹੋਂ ਆਪੇ ਕਹਾਉਣ ਤੇ ਸੁਣਾਉਣਵਾਲਾ,
ਉਹਨੂੰ ਹਾਕ ਮਾਰ ਅੰਦਰੋਂ ਬੁਲਾ ਕੇ ਤਾਂ ਵੇਖ ।
ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
ਮੈਂ ਆ ਕੀਤਾ ਵਾ, ਮੈਂ ਔ ਕਰ ਦੂੰ,
ਆ ਚੀਜ਼ ਮੇਰੀ, ਔ ਚੀਜ਼ ਮੇਰੀ, ਪਿੱਛੇ ਹੱਟ ਤੂੰ,
ਇਸ ਭੈੜੀ ਮੈਂ ਨੂੰ ਜ਼ਰਾ ਮੁਕਾਅ ਕੇ ਤਾਂ ਵੇਖ ।
ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
ਸਦਾ ਸੱਚ ਬੋਲ, ਕਿਰਤ ਕਰ ਤੇ ਵੰਡ ਛੱਕ,
ਹੱਥੀਂ ਲੋੜਵੰਦਾਂ ਦੇ ਕਦੇ ਪਰਦੇ ਵੀ ਢੱਕ,
ਕਦੇ ਨੇਕੀ ਤੇ ਭਲਾਈ ਨੂੰ ਕਮਾਅ ਕੇ ਤਾਂ ਵੇਖ,
ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
ਜਦ ਸਾਹ ਮੁੱਕ ਗਏ ਤੈਨੂੰ ਅਰਥੀ ਲਿਟਾਉਣਾ,
ਜਿਨੂੰ ਆਪਨਾ ਤੂੰ ਕਹੇਂ ਉਨੇ ਹੱਥੀਂ ਸਿਵੇਪਾਉਣਾ,
ਫਿਰੇਂ ਰੱਬ ਨੂੰ ਤੂੰ ਭੁੱਲਿਆ ਖ਼ੁਦ ਨੂੰ ਭੁਲਾ ਕੇ ਤਾਂਵੇਖ,
ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
ਕਦੇ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
-ਗੁਰਬਾਜ ਸਿੰਘ
88376-44027
ਤੇਰਾ ਦੁੱਖ - ਗੁਰਬਾਜ ਸਿੰਘ
ਤੇਰਾ ਦੁੱਖ ਮੈਨੂੰ ਸਭ ਤੋਂ ਅਜ਼ੀਜ਼,
ਇਹ ਦੁੱਖ ਮੇਰਾ ਬਣ ਗਿਆ ਅਦੀਬ ।
ਇਹ ਦੁੱਖ ਮੇਰੀ ਭੁੱਖ-ਪਿਆਸ,
ਇਹ ਦੁੱਖ ਮੇਰੇ ਦਿਲ ਦੇ ਪਾਸ ।
ਇਸ ਦੁੱਖ ਨਾਲ ਮੈਂ ਖ਼ੁਸ਼ੀਆਂ ਮਾਣਾਂ ,
ਇਸ ਦੁੱਖ ਸੰਗ ਮੈਂ ਹਰ ਥਾਂ ਪਛਾਣਾਂ ।
ਇਸ ਦੁੱਖ ਨੇ ਮੈਨੂੰ ਲਾਂਬੂੰ ਲਾਣਾ ,
ਇਸ ਦੁੱਖ ਨੇ ਮੇਰੇ ਨਾਲ ਹੈ ਜਾਣਾ ।
ਇਸ ਦੁੱਖ ਨੇ ਬੜਾ ਪੁੰਨ ਕਮਾਣਾ ,
ਹਰ ਜਨਮ ਮੇਰੇ ਨਾਲ ਹੈ ਆਣਾਂ ।
ਇਹ ਦੁੱਖ ਮੇਰੀ ਰੂਹ ਤਾਈਂ ਰਚਿਆ,
ਇਸ ਦੁੱਖ ਨੂੰ ਮੈਂ ਰੱਬ ਜਿਆ ਜਾਣਾ ।
ਇਸ ਦੁੱਖ ਨੂੰ ਮੈਂ ਰੱਬ ਜਿਆ ਜਾਣਾ ।
(ਚਰਨ)
-ਗੁਰਬਾਜ ਸਿੰਘ
8837644027
29 Oct. 2018
ਉਡੀਕ - ਗੁਰਬਾਜ ਸਿੰਘ
ਚਰਨ,,,
ਮੈਂ ਉਸ ਦਿਨ ਨੂੰ ਉਡੀਕਦਾ ਹਾਂ,
ਅਮੁੱਕ ਮੁਹੱਬਤ ਤੇਰੇ ਗੀਤਾਂ ਵਿੱਚ ਵੇਖਦਾ ਹਾਂ ।
ਮੈ ਉਸ ਦਿਨ ਨੂੰ ਉਡੀਕਦਾ ਹਾਂ ।
ਤੂੰ ਯਾਦ ਆਵੇਂ ਹਰ ਸਾਹ ਠੰਡੜੇ ਨਾਲ,
ਔਂਸੀਆਂ ਦਿਲ ਦੀਆਂ ਕੰਧਾਂ ਤੇ ਉਲੀਕਦਾ ਹਾਂ,
ਮੈ ਉਸ ਦਿਨ ਨੂੰ ਉਡੀਕਦਾ ਹਾਂ ।
ਨੀਂਦਰ ਤੁਰ ਜਾਵੇ ਭਾਲਣ ਤੇਰੀਆਂ ਪੈੜਾਂ ਨੂੰ,
ਅੱਖੀਆਂ ਜਦ ਵੀ ਖੋਲਾਂ ਜਾਂ ਮੀਚਦਾ ਹਾਂ,
ਮੈ ਉਸ ਦਿਨ ਨੂੰ ਉਡੀਕਦਾ ਹਾਂ ।
ਤੂੰ ਅਸੀਮ ਸਾਗਰ ਹੈਂ ਮੁਹੱਬਤ ਦਾ,
ਮੈਂ ਤਾਂ ਬੱਸ ਕਤਰਾ ਤੇਰੀ ਪ੍ਰੀਤ ਦਾ ਹਾਂ,
ਮੈਂ ਉਸ ਦਿਨ ਨੂੰ ਉਡੀਕਦਾ ਹਾਂ ।
ਆ ਇੱਕ ਹੋ ਜਾਈਏ ਤੋੜ ਕੇ ਸਭ ਬੰਧਨਾਂ ਨੂੰ,
ਬਿਨ ਤੇਰੇ ਪਲ-ਪਲ ਸਦੀਆਂ ਜਿਹਾ ਬੀਤਦਾਹਾਂ,
ਮੈ ਉਸ ਦਿਨ ਨੂੰ ਉਡੀਕਦਾ ਹਾਂ ।
ਕੱਦ ਵਸਲ ਤੇਰੇ ਦਾ ਨਿੱਘ ਮੈਂ ਮਾਣੂੰਗਾ,
ਕਦੇ ਰੱਬ ਵੱਲ ਤੇ ਕਦੇ ਹੱਥਾਂ ਵੱਲ ਨੀਝਦਾ ਹਾਂ,
ਮੈ ਉਸ ਦਿਨ ਨੂੰ ਉਡੀਕਦਾ ਹਾਂ ।
-ਗੁਰਬਾਜ ਸਿੰਘ
8837644027
ਤੇਰੇ ਜਾਣ ਪਿੱਛੋਂ,, - ਗੁਰਬਾਜ ਸਿੰਘ
ਤੇਰੇ ਜਾਣ ਪਿੱਛੋਂ ਵੇਖ ਕਿੰਨੀ ਰੌਣਕ ਲੱਗੀ ਏ,
ਕਿੰਨੇ ਹੀ ਦੁੱਖ, ਪੀੜਾਂ ਤੇ ਦਰਦ,
ਰੋਜ਼ ਆਣ ਮੇਰਾ ਬੂਹਾ ਮੱਲਦੇ ਨੇ।
ਗੀਤ ਲਿਖਾਂ ਕੋਈ ਤੇਰੇ ਵਿਛੋੜੇ ਦਾ,
ਬੱਸ ਇਹੋ ਸੁਨੇਹਾ ਮੁੜ-ਮੁੜ ਘੱਲਦੇ ਨੇ।
ਆਪ ਮੁਹਾਰੇ ਹੀ ਤੁਰ ਪਏ ਕਲਮ ਮੇਰੀ,
ਤੇਰੇ ਖਿਆਲ ਜਦ ਗ਼ਮਾਂ ਦੇ ਸਫ਼ੇ ਥੱਲਦੇ ਨੇ।
ਤੂੰ ਚੰਨ ਬਣ ਨਾ ਚੜ ਜਾਵੇ ਕਿਸੇ ਹੋਰ ਦੇਵੇਹੜੇ,
ਇਹੋ ਡਰ ਮੇਰੇ ਦਿਲ ਨੂੰ ਰਹਿਣ ਸੱਲਦੇ ਨੇ।
ਮੁੱਦਤਾਂ ਹੋਈਆਂ ਨਾ ਦੇਖਿਆ ਚੇਹਰਾ ਤੇਰਾ,
ਇੰਜ ਲੱਗੇ ਜਿਵੇਂ ਵਿਛੋੜੇ ਪਏ ਅਜੇ ਕੱਲ ਦੇ ਨੇ।
ਤੇਰੇ ਜਾਣ ਪਿੱਛੋਂ ਵੇਖ ਕਿੰਨੀ ਰੌਣਕ ਲੱਗੀ ਏ ।
ਤੇਰੇ ਜਾਣ ਪਿੱਛੋਂ ,,।
ਤੇਰੇ ਜਾਣ ਪਿੱਛੋਂ ,,।
ਮਨ ਦੀ ਉਦਾਸੀ - ਗੁਰਬਾਜ ਸਿੰਘ
ਜਦ ਮਨ ਬਾਹਲਾ ਉਦਾਸ ਹੋ ਜਾਵੇ,
ਮੈਂ ਲਿਖਣ ਲਈ ਬੇਤਾਬ ਹੋ ਜਾਂਦਾ ਹਾਂ।
ਜਦੋਂ ਕੋਈ ਤੇਰੇ ਬਾਰੇ ਪੁੱਛਦਾ ਹੈ,
ਤਾਂ ਮੈਂ ਲਾਜੁਆਬ ਹੋ ਜਾਂਦਾ ਹਾਂ।
ਤੇਰੀ ਯਾਦ ਭੁੱਲੀ ਵਿੱਸਰੀ ਫੇਰਾ ਜਦ ਪਾਉਂਦੀਹੈ,
ਤਾਂ ਪੀੜਾਂ ਹੌਂਕਿਆਂ ਦਾ ਇਕ ਖਿਤਾਬ ਹੋ ਜਾਂਦਾਹਾਂ।
ਮੇਰੇ ਹੰਝੂ ਫੇਰ ਸਿਆਹੀ ਬਣ ਜਾਂਦੇ ਨੇ,
ਤੇ ਮੈਂ ਕੋਰੇ ਸਫ਼ਿਆਂ ਦੀ ਇੱਕ ਕਿਤਾਬ ਹੋ ਜਾਂਦਾਹਾਂ।
-ਗੁਰਬਾਜ ਸਿੰਘ
8837644027