Gurbaz Singh TarnTaran

ਇੰਤਜ਼ਾਰ - ਗੁਰਬਾਜ ਸਿੰਘ

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ,

ਤੇਰੀ ਸੋਚ ਨੂੰ, ਤੇਰੇ ਖ਼ਾਬਾਂ ਨੂੰ,

ਮਣਾਂ ਮੂੰਹੀ ਪਿਆਰ ਕਰਾਂਗਾ ਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।




ਇਕੱਠੇ ਕਰ ਸਭੇ ਚਾਅ, ਰੱਤ ਦੀ ਸਿਆਹੀਬਣਾ,

ਸੁੱਚੇ ਹੰਝੂਆਂ ਦੇ ਸੋਹਣੇ ਅੱਖਰ ਜੜਾ,

ਐਸਾ ਗੀਤਾਂ ਦਾ ਦਰਸ਼ਨੀ ਸ਼ਿੰਗਾਰ ਕਰਾਂਗਾਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।




ਮੁਹੱਬਤਾਂ ਦੇ ਮੌਸਮ ਕਦੇ ਗੁੰਮ ਨਹੀਂ ਹੁੰਦੇ,

ਖਿੱਚ ਹੋਵੇ ਤਾਂ ਦਿਲ ਕਦੇ ਮਿਲ਼ਣੋਂ ਨਹੀਂਰਹਿੰਦੇ,

ਤੇਰੇ ਲਈ ਮੋਹ ਭਰੇ ਰਾਹ ਤਿਆਰ ਕਰਾਂਗਾਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।




ਨੈਣਾਂ ਦਾ ਪਾਣੀ ਭਾਵੇਂ ਸੁੱਕਦਾ ਜਾਂਦਾ ਏ,

ਦਿਲ ਚੋ ਹੌਸਲਾ ਭਾਵੇਂ ਮੁੱਕਦਾ ਜਾਂਦਾ ਏ,

ਪਰ ਤੇਰੇ ਵਿਸ਼ਵਾਸ ਸੰਗ ਜ਼ਿੰਦਗੀਆਬਸ਼ਾਰ ਕਰਾਂਗਾ ਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।




ਤੇਰੀਆਂ ਵੀ ਕੁਝ ਮਜਬੂਰੀਆਂ ਹੋਣਗੀਆਂ,

ਜਿਨਾਂ ਕਰਕੇ ਇਹ ਲੰਬੀਆਂ ਦੂਰੀਆਂਹੋਣਗੀਆਂ।

ਹੁਣ ਕਿਸਮਤ ਨਾਲ ਜੂੰਝਣ ਲਈ ਹਿੰਮਤਾਂਤਿਆਰ ਕਰਾਂਗਾ ਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।




ਅੱਜ ਕੋਲ ਮੇਰੇ ਭਾਵੇਂ ਕੁਝ ਵੀ ਨਹੀਂ,

ਫਿਰ ਵੀ ਆਸ ਮੇਰੀ ਕਦੇ ਬੁਝਣੀ ਨਹੀਂ,

ਤੇਰੀਆਂ ਯਾਦਾਂ ਸੰਗ ਉਡੀਕਾਂ ਬਰਕਰਾਰਕਰਾਂਗਾ ਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।




ਮੈਨੂੰ ਪਤੈ, ਇੱਕ ਦਿਨ ਤੰੂ ਮੁੜ ਆਉਣਾ ਏ,

ਇਸ ਅਧਮੋਈ ਰੂਹ ਨੇ ਫਿਰ ਤੋਂ ਓਸ ਦਿਨਜਿਉਣਾਂ ਏ,

ਉਸ ਭਾਗਾਂ ਭਰੀ ਘੜੀ ਦਾ ਰੱਜ ਕੇ ਦੀਦਾਰਕਰਾਂਗਾ ਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।

ਤੇਰਾ,,ਇੰਤਜ਼ਾਰ ਕਰਾਂਗਾ ਮੈਂ।

ਤੇਰਾ,,ਇੰਤਜ਼ਾਰ ਕਰਾਂਗਾ ਮੈਂ।

13 Oct. 2018

ਤੇਰੇ ਆਉਣ ਤੱਕ,, - ਗੁਰਬਾਜ ਸਿੰਘ

ਹੋ ਸਕਦਾ ਤੇਰੇ ਆਉਣ ਤੱਕ,

ਮੇਰੀ ਉਡੀਕ ਖਤਮ ਹੋ ਜਾਵੇ,

ਇਕ ਉਦਾਸੀ ਐਸੀ ਛਾ ਜਾਵੇ,

ਜਦੋਂ ਮੌਤ ਬੂਹੇ ਤੇ ਆ ਜਾਵੇ,

ਤੇ ਇਹ ਗੁੰਮਨਾਮੀ ਮੈਨੂੰ ਖਾ ਜਾਵੇ,

ਪਰ ਤੂੰ ਮੈਨੂੰ ਭਾਲ ਲਵੀਂ,

ਮੇਰੇ ਲਿਖੇ ਗੀਤਾਂ ਵਿੱਚ,

ਮੁੱਦਤਾਂ ਦੀਆਂ ਸੱਜਰੀਆਂ ਪ੍ਰੀਤਾਂ ਵਿੱਚ,

ਸਿੱਲੀਆਂ ਹਵਾਵਾਂ ਦੇ ਹੰਝੂਆਂ ਵਿੱਚ,

ਵੀਰਾਿਨਆਂ ਦੇ ਸੰਤਾਪੀ ਸੰਗੀਤਾਂ ਵਿੱਚ,

ਸੁੰਨੀਆਂ ਗਲ਼ੀਆਂ ਚੋ ਲੰਘਦੀਆਂ,

ਤੱਤੀਆ ਹਵਾਵਾਂ ਵਿੱਚ ।

ਪੀੜਾਂ ਦੇ ਲਿਬਾਸ ਪਾਈ,

ਤਰਸੀਆਂ ਨਿਗਾਹਾਂ ਵਿੱਚ।

ਰੂਹ ਦੇ ਰਾਹੀ ਦੀ ਰਾਹ ਤੱਕਦਿਆਂ ,

ਨਜ਼ਰ ਖਾ ਗਏ ਸੁੰਨੇ ਰਾਹਾਂ ਵਿੱਚ ।

ਅਰਥੀ ਤੇ ਲੇਟੇ ਕਿਸੇ ਪੁੱਤ ਲਈ,

ਮਾਂ ਦੇ ਪੱਥਰ ਪਾੜਦੇ ਵੈਣਾਂ ਵਿੱਚ ।

ਜਾਂ ਚਾਨਣ ਦੀ ਇੱਕ ਛਿੱਟ ਨੂੰ ਤਰਸਦੀਆਂ,

ਸੰਨਾਟੇ ਦੀ ਬੁੱਕਲ਼ ਮਾਰੀ ਰੈਣਾਂ ਵਿੱਚ ।

ਜਾਂ ਸਿਵਿਆਂ ਦੀ ਪੀੜ ਭਰੀ ਹੂਕ ਵਿੱਚ ।

ਜਾਂ ਕਿਸੇ ਫ਼ੱਕਰ ਦੀ ਵਿਰਲਾਪੀ ਕੂਕ ਵਿੱਚ।

ਲੱਭ ਲਵੀਂ ਮੈਨੂੰ,

ਤੂੰ,, ਲੱਭ ਲਵੀਂ ।

(ਚਰਨ)

-ਗੁਰਬਾਜ ਸਿੰਘ 88376-44027

ਘਾਹ ਤੇ ਮਜਬੂਰੀ - ਗੁਰਬਾਜ ਸਿੰਘ

ਦਫਤਰ ਸੀ ਚੱਲਿਆ,

ਮੈਂ ਇਕ ਘਾਹੀ ਤੱਕਿਆ ।

ਮੁੜ੍ਹਕੇ ਨਾਲ ਭਿੱਜਿਆ,

ਜ਼ਰਾ ਨਾ ਸੀ ਥੱਕਿਆ ।

ਸਵੇਰ ਦਾ ਸੀ ਸ਼ਾਇਦ ,

ਕੰਮ ਕਰ ਕਰ ਅੱਕਿਆ ।

ਰੰਬੇ ਨਾਲ ਘਾਹ ਓਨੇ,

ਕਈ ਵਾਰ ਕੱਢਿਆ ।

ਓਹਦਾ ਚੇਹਰਾ ਕਹੇ ,

ਗ਼ੁਰਬਤ ਲਈ ਓਨੇ ਘਰ ਛੱਡਿਆ ।

ਹੱਥ ਮਜ਼ਬੂਤ ਧਾਰ ਰੰਬੇ ਵਾਲੀ ਤਿੱਖੀ ਸੀ,

ਲਗੇ ਮਜਬੂਰੀਆਂ ਸੀ ਵੱਡਾ ਮੂੰਹ ਅੱਡਿਆ।




ਮੈਂ ਕੋਲ ਜਾ ਕੇ ਕਿਹਾ - -

ਬਾਬਾ ਸਾਹ ਲੈ ਲਾ,

ਵੇਖ....ਦਿਨ ਬੜਾ ਲੱਗਿਆ ।

ਕਹਿੰਦਾ....ਕਾਕਾ ਸਾਹ ਬੜੇ ਲਏ,

ਬੱਸ ਕਰਮਾਂ ਨੇ ਈ ਠੱਗਿਆ ।




ਮੈਂ ਕਿਹਾ - -

ਤੇਰੇ ਪੱੁਤ ਨੀ ਆਏ,

ਤੂੰ ਜੱਬ ਐਨਾ ਝਾਗਿਆ ।

ਮੈਂ ਵੇਖਾਂ ਸਾਹ ਨੀ ਸੀ ਕੱਲੇ,

ਕੰਮੇ ਪਾਪੀ ਪੇਟ ਵੀ ਹੈ ਲੱਗਿਆ ।




ਬਾਬਾ ਬੋਲਿਆ- -

ਪੁੱਤ ਮੇਰਾ ਐਸਾ ,

ਜਿਹਾ ਕਿਸੇ ਦਾ ਨਾ ਹੋਵੇ ।

ਰੱਬ ਵੀ ਏ ਡਾਹਢਾ,

ਨਾ ਦਾਗ ਗਰੀਬੀ ਵਾਲੇ ਧੋਵੇ ।

ਚਿੱਟੇ ਨੇ ਹੈ ਖਾਦਾ ਪੁੱਤ,

ਜੀਣਾ ਹੋਇਆ ਏ ਮੁਹਾਲ ।

ਘਰ ਨਹੀਂ ਆਟਾ,

ਮੈਂ ਤਾਂ ਮੁੱਢੋ ਆਂ ਕੰਗਾਲ ।

ਸਾਗਰਾਂ ਦੇ ਵਾਂਗ ਨੀਰ,

ਅੱਖੀਂ ਬਾਬੇ ਦੇ ਸੀ ਵਗਿਆ ।

ਫੇਰ ਬਾਬਾ ਅੱਖਾਂ ਭਰ ਚੁੱਪ ਹੋ ਗਿਆ,

ਧਿਆਨ ਮੇਰਾ ਪਤਾ ਨੀ ਕਿਧਰ ਖੋ ਗਿਆ ।




ਮੈਂ ਕਿਹਾ - -

ਗ਼ੁੱਸਾ ਨਾ ਕਰੀਂ ਬਾਬਾ ਪੈਸੇ ਰੱਖ ਲਾ,

ਘਾਹ ਖੋਤਦਾ ਤੂੰ ਛੇਤੀ ਥੱਕ ਜਾਵੇਂਗਾ,

ਵੇਖ ਤੇਰਾ ਚੇਹਰਾ ਮੈਨੂੰ ਫਿਕਰ ਲੱਗਿਆ,

ਮਜਬੂਰੀਆਂ ਦੇ ਹੇਠ ਤੂੰ ਹੈਂ ਕਿੰਨਾ ਦੱਬਿਆ।

ਬਿਮਾਰ ਨਾ ਤੂੰ ਹੋਜੀਂ,

ਅੱਜ ਸੂਰਜ ਕਿੰਨਾ ਮਘਿਆ ।




ਬਾਬਾ ਫੇਰ ਬੋਲਿਆ - -

ਪੁੱਤ,,,ਸਮਝੀ ਮਜਬੂਰੀ,

ਤੂੰ ਮੈਨੂੰ ਪੁੱਤ ਜਿਹਾ ਲੱਗਿਆ ।

ਮਜਬੂਰੀਆਂ ਤੇ ਘਾਹ ਦੋਵੇਂ ਇਕੋ ਜਿਹੇ ਹੀਨੇ,

ਜੇ ਅੱਜ ਵੱਡ ਲਿਆ ਕੱਲ ਫੇਰ ਹੈ ਏਉੱਗਿਆ ।

ਜੇ ਅੱਜ ਵੱਡ ਲਿਆ ਕੱਲ ਫੇਰ ਹੈ ਏਉੱਗਿਆ ।




ਬਾਬੇ ਦੇ ਬੋਲ ਸੀਨੇ ਹੋ ਗਏ ਪਾਰ ਸੀ,

ਮੈਂਥੋ ਤੁਰਿਆ ਨਾ ਜਾਵੇ ਪੈਰਾਂ ਹੇਠਅੰਗਿਆਰ ਸੀ ।

ਮੈਂਥੋਂ ਹੁਣ,,ਤੁਰਿਆ ਨਾ ਜਾਵੇ ਪੈਰਾਂ ਹੇਠਅੰਗਿਆਰ ਸੀ ।


-ਗੁਰਬਾਜ ਸਿੰਘ
8937644027

ਮੇਰੀ ਜ਼ਿੰਦਗੀ - ਗੁਰਬਾਜ ਸਿੰਘ

ਏਹ ਜ਼ਿੰਦਗੀ ਮੇਰੀ,

ਇਕ ਡਗਰ ਲੰਮੇਰੀ ।

ਪਈ ਫਿਰੀ ਗਵਾਚੀ,

ਸੋਚਾਂ ਦੀ ਘੇਰੀ।

ਮੈਨੂੰ ਜੀਣ ਨਾ ਦੇਵੇ,

ਇੱਕ ਯਾਦ ਜੋ ਤੇਰੀ ।

ਜੀਣਾ ਔਖਾ ਕਰਦੇ,

ਜਦ ਪਾਵੇ ਫੇਰੀ ।

ਇੱਕ ਤੇਰੇ ਬਾਜੋਂ ,

ਮੈਂ ਖ਼ਾਕ ਦੀ ਢੇਰੀ,

ਜੋ ਕੱਟੀ ਤੇਰੇ ਨਾਲ,

ਬੱਸ ਓਹੀ ਬਥੇਰੀ ।

ਤੈਨੂੰ ਭੁੱਲ ਨਹੀਂ ਸਕਦਾ,

ਮੈਂ ਵਾਅ ਲਾਈ ਬਥੇਰੀ ।

ਏਹ ਜ਼ਿੰਦਗੀ ਮੇਰੀ,

ਇਕ ਡਗਰ ਲੰਮੇਰੀ ।

ਪਈ ਫਿਰੀ ਗਵਾਚੀ,

ਸੋਚਾਂ ਦੀ ਘੇਰੀ।

-ਗੁਰਬਾਜ ਸਿੰਘ
8837644027

29 Sep. 2018

ਚਿਰਾਗ਼  - ਗੁਰਬਾਜ ਸਿੰਘ


ਮੈਂ ਉਹ ਅਭਾਗਾ ਚਿਰਾਗ਼ ਹਾਂ,

ਜੋ ਜ਼ਿੰਦਗੀ ਦੇ ਹਨੇਰ ਖੰਡਰਾਂ ਵਿੱਚ,

ਮੁੱਕ ਰਿਹਾ ਹੈ, ਸੁੱਕ ਰਿਹਾ ਹੈ,

ਰੁਗ ਕੁ ਆਖਰੀ ਸਾਹਾਂ ਨਾਲ,

ਕਿਸੇ ਦੀ ਉਡੀਕ ਵਾਸਤੇ,

ਹਨੇਰਿਆਂ ਤੋਂ,

ਦੋ ਪਲ ਚਾਨਣ ਦੇ ਉਧਾਰੇ ਮੰਗ ਰਿਹਾ ਹੈ,

ਕਿ ਸ਼ਾਇਦ ਕੋਈ ਆਵੇਗਾ,

ਪਿਆਰ ਦੀ ਵੱਟੀ ਤੇ ਸਾਹਾੰ ਦਾ ਤੇਲ ਲੈ ਕੇ,

ਤੇ ਮੇਰੀ ਜ਼ਿੰਦਗੀ ਫਿਰ ਤੋਂ ਰੁਸ਼ਨਾ ਦੇਵੇਗਾ,

ਸਦਾ-ਸਦਾ ਲਈ ।

29 Sep. 2018

ਤੇਰੇ ਖਿਆਲ - ਗੁਰਬਾਜ ਸਿੰਘ

ਰੁੱਗ ਭਰ ਭਰ ਹਿਜਰਾੰ ਦੇ ਪਾਵਾਂ ਮੈਂ,

ਤੇਰੇ ਖਿਆਲ ਜੋਗੀ ਬਣ ਬਰੂਹਾਂ ਮੱਲਦੇਨੇ।

ਕਾਸਾ ਮੁਹੱਬਤਾਂ ਦਾ ਨਾ ਕਦੇ ਭਰ ਹੋਣਾ,

ਵਾਰ-ਵਾਰ ਆ ਕੇ ਕਿਉਂ ਮੈਨੂੰ ਛਲਦੇ ਨੇ।

ਏਹ ਨਾ ਸਮਿਆਂ ਦੀ ਹਵਾ ਨਾਲ ਸ਼ੀਤਹੋਏ,

ਵਾਂਗ ਜੋਬਣ ਰੁੱਤ ਦੇ ਕਿਉਂ ਬਲਦੇ ਨੇ।

ਖਾਕ ਹੋ ਕੇ ਵੀ ਨਾ ਹੁਣ ਸੌਣ ਦੇਵਣ,

ਗਰਮ ਹਵਾਵਾਂ ਕਿਉਂ ਸਿਵਿਆਂ ਤਾਈਂਘੱਲਦੇ ਨੇ।

ਤੇਰੇ ਖਿਆਲ ..।

ਤੇਰੇ ਖਿਆਲ..।


-ਗੁਰਬਾਜ ਸਿੰਘ
8837644027

29 Sep. 2018

ਤੰਦਰੁਸਤ ਪੰਜਾਬ ਅਤੇ ਨਸ਼ਿਆਂ ਖਿਲਾਫ ਜਿਲਾ ਪ੍ਰਸ਼ਾਸਨ ਤਰਨ ਤਾਰਨ ਦੇ ਸ਼ਲਾਘਾਯੋਗ ਉੱਦਮ - ਗੁਰਬਾਜ ਸਿੰਘ

   ਗੱਲ ਕਰਦੇ ਹਾਂ ਜਿਲ੍ਹਾ ਤਰਨ ਤਾਰਨ ਦੀ, ਜਿਲਾ ਤਰਨ ਤਾਰਨ ਇੱਕ ਇਤਿਹਾਸਕ ਜਿਲਾ ਹੈ ਜਿਸ ਦੀ ਸਿਰਜਨਾ ਸਾਲ 2006 ਵਿੱਚ ਅੰਮ੍ਰਿਤਸਰ ਜਿਲ੍ਹੇ ਵਿੱਚੋਂ ਕੀਤੀ ਗਈ ਸੀ। ਇਹ ਜਿਲ੍ਹਾ ਛੇ ਸਿੱਖ ਗੁਰੂ ਸਾਹਿਬਾਨਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਇੱਥੇ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸਥਿਤ ਹੈ ਜੋ ਕਿ ਸਿੱਖਾਂ ਦੇ ਮਹਾਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਸਾਇਆ ਗਿਆ ਸੀ। ਜਿਸ ਦੇ ਪਵਿੱਤਰ ਸਰੋਵਰ ਨੂੰ ਪੰਜਾਬ ਵਿੱਚ ਸਭ ਤੋਂ ਵੱਡਾ ਸਰੋਵਰ ਹੋਣ ਦਾ ਮਾਣ ਪ੍ਰਾਪਤ ਹੈ, ਤਰਨ ਤਾਰਨ ਜਿਲੇ ਦਾ ਖੇਤਰਫਲ 2414 ਵ:ਕਿ:ਮ: ਹੈ। ਸਾਖਰਤਾ ਦਰ 69 ਪ੍ਰਤੀਸ਼ਤ ਦੇ ਕਰੀਬ ਹੈ। ਇਸ ਦੀਆਂ 4 ਤਹਿਸੀਲਾਂ,7 ਉਪ ਤਹਿਸੀਲਾਂ ਤੇ 8 ਬਲਾਕ ਹਨ। ਇੱਕ ਹੋਰ ਵੀ ਖਾਸੀਅਤ ਇਸ ਜਿਲੇ ਦੀ ਸੀ ਕਿ ਪੱਛਮ ਵਲੋਂ ਇਸ ਜਿਲੇ ਨੂੰ ਸਰਹੱਦ ਪਾਰ ਤੋਂ ਨਸ਼ਿਆਂ ਦੀ ਆਮਦ ਦਾ ਰਾਹ ਵੀ ਮੰਨਿਆ ਜਾਂਦਾ ਸੀ। ਇਹ ਤਾਰੋਂ ਪਾਰੋਂ ਆਉਣ ਵਾਲੇ ਚਿੱਟੇ, ਹੈਰੋਇਨ ਜਾਂ ਨਕਲੀ ਕਰੰਸੀ ਦੀ ਬਹੁਤਾਤ ਲਈ ਨਿੱਤ ਸੁਰਖੀਆਂ ਵਿੱਚ ਰਹਿੰਦਾ ਸੀ।
    ਪਰ ਜੇ ਅੱਜ ਦੀ ਤਸਵੀਰ ਵੇਖੀ ਜਾਵੇ ਤਾਂ ਇਸ ਜਿਲੇ ਦਾ ਮੁਹਾਂਦਰਾ ਹੀ ਬਦਲ ਚੁੱਕਾ ਹੈ। ਪੰਜਾਬ ਸਰਕਾਰ ਦੇ ਉਪਰਾਲੇ ਤੇ ਵਧੀਆ ਯਤਨਾਂ ਸਦਕੇ ਇਸ ਜਿਲ੍ਹੇ ਦਾ ਪ੍ਰਸ਼ਾਸਨ, ਜੋ ਕਿ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਆਈ.ਏ.ਐਸ, ਡਿਪਟੀ ਕਮਿਸ਼ਨਰ ਤਰਨ ਤਾਰਨ ਜੀ ਦੀ ਸੁਯੋਗ ਅਗਵਾਈ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਪੰਜਾਬ ਸਰਕਾਰ ਦੇ ਉਦਮਾਂ ਰਾਹੀਂ ਪੰਜਾਬ ਸਰਕਾਰ ਦੀ ਉੱਨਤੀ ਤੇ ਖੁਸ਼ਹਾਲੀ ਵਾਲੇ ਮਿਸ਼ਨ ਜਿਵੇਂ ਮਿਸ਼ਨ ਤੰਦਰੁਸਤ ਪੰਜਾਬ ਅਤੇ ਡੈਪੋ (ਡਰੱਗ ਐਬਯੂਜ ਐਂਡ ਪ੍ਰੀਵੈਂਸ਼ਨ ਆਫਸਰ) ਨੁੂੰ ਬਾਖੂਬੀ ਲਾਗੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਜਿਲ੍ਹਾ ਪ੍ਰਸ਼ਾਸਨ ਦੇ ਸਾਰੇ ਹੀ ਸੀਨੀਅਰ ਅਧਿਕਾਰੀ ਜਿਨਾਂ ਵਿੱਚ ਸ੍ਰੀ ਸੰਦੀਪ ਰਿਸ਼ੀ, ਪੀ.ਸੀ.ਐਸ, ਵਧੀਕ ਡਿਪਟੀ ਕਮਿਸ਼ਨਰ, ਤਰਨ ਤਾਰਨ, ਸ੍ਰੀ ਦਰਸ਼ਨ ਸਿੰਘ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਡਾ: ਸ਼ਿਵਰਾਜ ਸਿੰਘ ਬੱਲ, ਸਹਾਇਕ ਕਮਿਸ਼ਨਰ, ਸ੍ਰੀ ਸੁਰਿੰਦਰ ਸਿੰਘ, ਪੀ.ਸੀ.ਐਸ, ਐਸ.ਡੀ.ਐਮ, ਤਰਨ ਤਾਰਨ ਅਤੇ ਸ੍ਰੀ ਅਰਵਿੰਦਰ ਪਾਲ ਸਿੰਘ, ਜਿਲ੍ਹਾ ਮਾਲ ਅਫਸਰ, ਤਰਨ ਤਾਰਨ ਦਾ ਨਾਮ ਮੁੱਖ ਹੈ ਜੋ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਧੁਰੇ ਦੀ ਤਰਾਂ ਕੰਮ ਕਰ ਰਹੇ ਹਨ ਤੇ ਸਾਰੇ ਵਿਭਾਗਾਂ ਨੁੂੰ ਨਾਲ ਲੈ ਕੇ ਉਨਾਂ ਦੀ ਯੋਗ ਅਗਵਾਈ ਕਰਦਿਆਂ ਆਪਣਾ ਬਹੁਮੁੱਲਾ ਯੋਗਦਾਨ ਦੇ ਰਹੇ ਹਨ ਤਾਂ ਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਅਤੇ ਉਦਮਾਂ ਨੂੰ ਸਾਕਾਰ ਕੀਤਾ ਜਾ ਸਕੇ। ਜਿਲੇ ਦੇ ਸਥਾਨਕ ਰਾਜਸੀ ਨੇਤਾਵਾਂ ਵਲੋਂ ਸਰਕਾਰ ਦੇ ਤੰਦਰੁਸਤ ਮਿਸ਼ਫ਼ਨ ਪੰਜਾਬ ਅਤੇ ਨਸ਼ਿਆਂ ਖਿਲਾਫ ਲੜਾਈ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਜਾਂਦਾ ਹੈ।
    ਮਿਸ਼ਨ ਤੰਦਰੁਸਤ ਦੇ ਤਹਿਤ ਸਾਰੇ ਜਿਲੇ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਬਾਕੀ ਵਿਭਾਗਾਂ ਦੇ ਸਹਿਯੋਗ ਨਾਲ 90000 ਦੇ ਕਰੀਬ ਬੂਟੇ ਲਗਾਏ ਗਏ ਹਨ। ਇਸ ਮਿਸ਼ਨ ਵਿੱਚ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਜੀ ਸੇਵਾ ਸਿੰਘ ਜੀ ਵੱਲੋਂ ਵੀ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ ਤੇ ਜਿਲਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਨੂੰ ਤੰਦਰੁਸਤ ਬਣਾਉਣ ਤਹਿਤ ਪਿੰਡ-ਪਿੰਡ ਮੇਲੇ ਲਗਾਏ ਜਾ ਰਹੇ ਹਨ, ਜਿਨਾਂ ਵਿੱਚ ਪੰਜਾਬ ਦੀਆਂ ਭੁੱਲੀਆਂ ਵਿਸਰੀਆਂ ਖੇਡਾਂ ਨੁੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਜਿਵੇ਼ ਕਿ ਰੱਸਾ ਕੱਸੀ, ਵਾਲੀਵਾਲ, ਖੋ-ਖੋ ਆਦਿ। ਜਿਲ੍ਹੇ ਦੇ ਮੁੱਖ ਅਫਸਰ ਵਧੀਕ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮਜ ਖੁਦ ਖੇਡਾਂ ਨੂੰ ਪ੍ਰਮੋਟ ਕਰਨ ਲਈ ਹਰ ਟੂਰਨਾਮੈਂਟ ਵਿਚ ਹਾਜਰ ਰਹਿੰਦੇ ਹਨ ਅਤੇ ਖੁਦ ਵੀ ਖੇਡਾਂ ਵਿੱਚ ਵੱਧ ਚੜ ਕੇ ਭਾਗ ਲੈਂਦੇ ਹਨ। ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਜੀ ਅਗਵਾਈ ਵਿੱਚ ਯੋਗਾ ਕੈਂਪਾਂ ਤੇ ਮੈਡੀਟੇਸ਼ਨ ਕੈਂਪ ਲਗਵਾਏ ਗਏ।
     ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵਲ਼ੋ ਇਸ ਜਿਲੇ ਵਿੱਚ ਅਜਾਦੀ ਦੇ ਦਿਵਸ ਦੇ ਮੌਕੇ ਤੇ ਖੁਦ ਪਧਾਰ ਕੇ ਡੈਪੋ ਦੇ ਸੈਕਿੰਡ ਫੇਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਡੈਪੋ ਦੇ ਤਹਿਤ ਜਿਲਾ ਤਰਨ ਤਾਰਨ ਵਿੱਚ 24000 ਹਜਾਰ ਦੇ ਕਰੀਬ ਆਮ ਪਬਲਿਕ ਵਿਚੋਂ ਵਲੰਟੀਅਰਜ਼ ਦੇ ਤੌਰ ਤੇ ਡੈਪੋਜ ਦੇ ਤੌਰ ਕੰਮ ਕਰ ਰਹੇ ਹਨ ਅਤੇ 2000 ਦੇ ਕਰੀਬ ਸਰਕਾਰੀ ਅਧਿਕਾਰੀ/ਕਰਮਚਾਰੀ ਇਸ ਮੁਹਿੰਮ ਤਹਿਤ ਆਪਣਾ ਕੀਮਤੀ ਯੋਗਦਾਨ ਪਾ ਰਹੇ ਹਨ। ਏਸੇ ਤਰਾਂ ਸਰਕਾਰ ਵਲੋਂ ਚਲਾਏ ਜਾ ਰਹੇ ਓਟ ਸੈਂਟਰਾਂ ਜਿੰਨਾਂ ਤਹਿਤ ਜਿਲੇ ਵਿੱਚ 10 ਓਟ ਸੈਂਟਰ ਚਲ ਰਹੇ ਹਨ ਅਤੇ ਇਨਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਦਾਖਲ ਹੋ ਰਹੇ ਮਰੀਜਾਂ ਦਾ ਫ੍ਰੀ ਇਲਾਜ ਕੀਤਾ ਜਾ ਰਿਹਾ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ ਡਾਕਟਰ ਜਸਪ੍ਰੀਤ ਸਿੰਘ, ਇੰਚਾਰਜ ਓਟ ਸੈਂਟਰ ਪਿੰਡ ਭੱਗੂਪੁਰ ਦੀ ਆਪਣੇ ਟਵੀਟਰ ਅਕਾਊਂਟ ਰਾਹੀਂ ਸਲਾਘਾ ਕਰਨੀ ਤੇ ਪਿੱਠ ਥਾਪੜਨੀ ਵੀ ਇਸ ਗੱਲ ਸਬੂਤ ਹੈ ਇਹ ਜਿਲ੍ਹਾ ਮਿਸ਼ਨ ਤੰਦਰੁਸਤ ਤੇ ਨਸ਼ਿਆਂ ਨੂੰ ਖਤਮ ਕਰਨ ਤਹਿਤ ਬਾਕੀ ਜਿਲਿਆਂ ਦਰਮਿਆਨ ਮੋਹਰੀ ਹੋ ਕੇ ਕੰਮ ਰਿਹਾ ਹੈ। ਸਿਹਤ ਵਿਭਾਗ ਵਲੋਂ ਜਿਲਾ ਪ੍ਰਸ਼ਾਸਨ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਿਆ ਹੋਇਆ ਹੈ ਤੇ ਮੁਫਤ ਇਲਾਜ ਤੇ ਰੀਹੈਬਲੀਟੇਸ਼ਨ ਨੁੂੰ ਵੱਧ ਚੜ ਕੇ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ।ਐਂਟੀ ਡਰੱਗ ਪ੍ਰੋਗਰਾਮ ਤਹਿਤ ਪ੍ਰਾਈਵੇਟ ਕਲਿਨਿਕਾਂ ਵਿੱਚ 4344 ਅਤੇ ਸਰਕਾਰੀ ਕਲਿਨਕਸ ਵਿੱਚ 8225 ਮਰੀਜਾਂ ਨੂੰ ਭਰਤੀ ਕੀਤਾ ਗਿਆ। ਸਿਹਤ ਵਿਭਾਗ ਵਲੋਂ ਜਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਲਗਾਤਾਰ ਨਕਲੀ ਦਵਾਈਆਂ ਦੀ ਵਿਕਰੀ ਤਹਿਤ ਕੈਮਿਸਟਾਂ ਦੀ ਦੁਕਾਨਾਂ ਤੇ ਛਾਪੇ ਮਾਰੇ ਜਾ ਰਹੇ ਹਨ ਤੇ ਨਕਲੀ ਦਵਾਈਆਂ ਤੇ ਝੋਲਾ ਛਾਪ ਡਾਕਟਰਾਂ ਦੀ ਸਖਤ ਚੈਕਿੰਗ ਕੀਤਾ ਜਾ ਰਹੀ ਹੈ। ਨਕਲੀ ਦਵਾਈਆਂ ਦੀ ਰੋਕਥਾਮ ਲਈ ਚਲਾਨ ਕੱਟੇ ਜਾ ਰਹੇ ਹਨ ਅਤੇ ਸਖਤ ਜੁਰਮਾਨੇ ਲਗਾਏ ਜਾ ਰਹੇ ਹਨ। ਸੈਕੜੇ ਝੋਲੇ ਸ਼ਾਪ ਡਾਕਟਰਾਂ ਦੇ ਜਾਲ ਨੂੰ ਤੋੜਨਾ ਵੀ ਜਿਲ੍ਹਾ ਪ੍ਰਸ਼ਾਸਨ ਦੀ ਵੱਡੀ ਉਪਲੱਬਧੀ ਹੈ। ਇਸੇ ਤਰਾਂ ਹੀ ਆਮ ਜਨਤਾ ਦੀ ਸਿਹਤ ਨੁੂੰ ਧਿਆਨ ਵਿੱਚ ਰੱਖਦੇ ਹੋਏ ਡੈਪੋ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਡਵੀਜਨਲ ਪੱਧਰ ਤੇ ਅਤੇ ਜਿਲਾ ਪੱਧਰ ਤੇ ਡਵੀਜਨਲ ਮਿਸ਼ਨ ਟੀਮ ਅਤੇ ਡਿਸਟਿਕ ਮਿਸ਼ਨ ਟੀਮ ਤਹਿਤ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਨਸ਼ਿਆਂ ਦੀ ਰੋਕਥਾਮ ਲਈ ਬਾਖੂਬੀ ਕੰਮ ਕਰ ਰਹੀਆਂ ਹਨ।
    ਇਸੇ ਤਰਾਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਵਲੋਂ ਨਸ਼ੇ ਦੀ ਲਪੇਟ ਵਿੱਚ ਵਿੱਚ ਆਉਣ ਵਾਲੇ ਯੁਵਕਾਂ ਨੂੰ ਲਗਾਤਾਰ ਮੋਟੀਵੇਟ ਕੀਤਾ ਜਾਂਦੇ ਹੈ ਜਿਸ ਤਹਿਤ 123 ਯੁਵਕ ਸਾਮਣੇ ਆਏ ਤੇ ਇਲਾਜ ਲਈ ਆਪਣੇ ਆਪ ਨੂੰ ਪੇਸ਼ ਕੀਤਾ ਗਿਆ। ਇਸੇ ਤਰਾਂ ਹੀ ਮੁੰਡਾ ਪਿੰਡ ਧੂੰਦਾ ਵਿਖੇ ਇੱਕ ਵਾਰ 64 ਅਤੇ ਇੱਕ ਵਾਰ 16 ਨੋੌਜੁਆਨ ਨਸ਼ਾ ਛੱਡਣ ਲਈ ਖੁਦ ਡਿਪਟੀ ਕਮਿਸ਼ਨਰ ਦੇ ਪੇਸ਼ ਹੋਏ। ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਹੀ ਯੋਗ ਅਗਵਾਈ ਤੇ ਮੋਟੀਵੇਸ਼ਨ ਦੇ ਕਾਰਨ ਹੀ ਉਨਾਂ ਦੇ ਦਫਤਰ ਵਿਖੇ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੋਜੁਆਨ ਖੁਦ ਆਉਂਦੇ ਹਨ ਤਾਂ ਜੋ ਉਨਾਂ ਦਾ ਇਲਾਜ ਹੋ ਸਕੇ। ਜਿਲ੍ਹਾ ਤਰਨ ਤਾਰਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਨੇ ਪੂਰੇ ਪੰਜਾਬ ਵਿੱਚੋਂ ਪਹਿਲ ਦੇ ਅਧਾਰ ਤੇ ਤਿੰਨ ਪਿੰਡਾਂ ਨੁੂੰ ਨਸ਼ਾ ਮੁਕਤ ਘੋਸ਼ਿਤ ਕਰਨ ਦਾ ਮਾਣ ਹਾਸਲ ਹੈ ਜਿਨਾਂ ਵਿੱਚ ਪਿੰਡ ਮਨਾਵਾਂ, ਕਲੰਜਰ ਤੇ ਆਸਲ ਉਤਾੜ ਮੁੱਖ ਹਨ।
    ਜਿਲ੍ਹਾ ਤਰਨ ਤਾਰਨ ਵਲੋਂ ਪੰਜਾਬ ਸਰਕਾਰ ਦੀਆਂ ਭਲਾਈ, ਵਿਕਾਸ ਅਤੇ ਆਮ ਲੋਕਾਂ ਦੀ ਸਿਹਤ ਸਬੰਧੀ ਸਕੀਮਾਂ ਜਿਵੇਂ ਘਰ-ਘਰ ਰੋਜਗਾਰ, ਮੇਰਾ ਪਿੰਡ ਮੇਰਾ ਮਾਣ, ਸਵੱਛ ਗ੍ਰਾਮੀਣ ਭਾਰਤ, ਸਾਫ ਸਫਾਈ ਤਹਿਤ ਸਵੱਛਤਾ ਪੰਦਰਵਾੜਾ (15 ਸਤੰਬਰ ਤੋਂ 2 ਅਕਤੂਬਰ ਤੱਕ) ਰਾਹੀਂ ਪੰਜਾਬ ਸਰਕਾਰ ਦੇ ਤੰਦਰੁਸਤ ਮਿਸ਼ਨ ਨੂੰ ਸਫਲ ਬਣਾਉਣ ਲਈ ਤੇ ਕਾਮਯਾਬੀ ਤਹਿਤ ਲਾਗੂ ਕੀਤਾ ਗਿਆ ਹੈ। ਜਿਸ ਦੇ ਤਹਿਤ ਪਿੰਡ-ਪਿੰਡ, ਕਸਬਿਆਂ ਵਿੱਚ ਜਾਗੋ, ਕਾਰ ਰੈਲੀ, ਕੈਂਡਲ ਮਾਰਚਾਂ, ਖੇਡ ਮੇਲਿਆਂ, ਟੂਰਨਾਮੈਂਟਾਂ, ਨੁੱਕੜ ਨਾਟਕਾਂ ਤੇ ਸੈਮੀਨਾਰਾਂ ਤਹਿਤ ਲੋਕਾਂ ਤੇ ਖਾਸਕਾਰ ਨੋਜੁਆਨ ਪੀੜੀ ਨੁੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿਣ ਤੇ ਪੰਜਾਬ ਸਰਕਾਰ ਦੇ ਪੂਰੇ ਪੰਜਾਬ ਨੂੰ ਮੁੜ ਤੋਂ ਤੰਦਰੁਸਤ ਬਣਾਉਣ ਲਈ ਵਿੱਢੀ ਗਈ ਮੁਹਿੰਤ ਵਿੱਚ ਕਾਮਯਾਬੀ ਹਾਸਲ ਕੀਤੀ ਜਾ ਸਕੇ। ਜਿਲ੍ਹਾ ਪ੍ਰਸ਼ਾਸਨ ਵਲੋਂ ਰੋਜਗਾਰ ਮੇਲਿਆਂ ਨਾਲ ਸੈਕੜੇਂ ਬੇਰੁਜਗਾਰ ਨੋਜੁਆਨਾ ਨੂੰ ਰੋਜਗਾਰ ਵੀ ਮੁਹੱਈਆ ਕਰਵਾਇਆ ਗਿਆ ਹੈ। ਜਿਲ੍ਹਾ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਅਤੇ ਉਨਾਂ ਦੇ ਮੁੱਖੀਆਂ ਵਲੋਂ ਸਰਕਾਰ ਦੇ ਸਾਰੇ ਪ੍ਰੋਗਰਾਮਾਂ ਅਤੇ ਸਕੀਮਾਂ ਨੂੰ ਲਾਗੂ ਕਰਨ ਹਿੱਤ ਆਪਣਾ ਯੋਗ ਸਹਿਯੋਗ ਦਿੱਤਾ ਜਾ ਰਿਹਾ ਹੈ।
    ਜਿਲਾ ਪ੍ਰਸ਼ਾਸਨ ਤਰਨ ਤਾਰਨ ਦਾ ਹੀ ੳੱਧਮ ਹੈ ਕਿ ਨਸ਼ਿਆਂ ਅਤੇ ਵਿਕਾਸ ਪੱਖੋਂ ਬੁਰੀ ਤਰਾਂ ਪ੍ਰਭਾਵਤ ਖੇਤਰਾਂ, ਪਿੰਡਾਂ ਨੂੰ ਪਛਾਣਿਆ ਜਾ ਰਿਹਾ ਹੈ ਅਤੇ ਉਨਾਂ ਦੇ ਸੁਧਾਰ ਲਈ ਖਾਸ ਤਵੱਜੋ ਦਿੱਤੀ ਜਾ ਰਹੀ ਹੈ। ਇਸ ਪ੍ਰਸ਼ਾਸਨ ਦੇ ਉੱਧਮਾਂ ਦੀ ਸਫਲਤਾ ਵਿੱਚ ਪੁਲਿਸ ਪ੍ਰਾਸ਼ਸਨ ਦਾ ਵੀ ਖਾਸ ਸਾਥ ਹੈ, ਜਿਲ੍ਹਾ ਪ੍ਰਸ਼ਾਸਨ ਵਲੋਂ ਪੁਲਿਸ ਦੇ ਸਹਿਯੋਗ ਨਾਲ ਹੀ ਲੋਕਾਂ ਤੇ ਨਸ਼ਿਆਂ ਤੋਂ ਪ੍ਰਭਾਵਤ ਲੋਕਾਂ ਦੇ ਮਨਾਂ ਵਿਚੋਂ ਖਾਕੀ ਦਾ ਡਰ ਦੂਰ ਕੀਤਾ ਗਿਆ ਹੈ ਜਿਸ ਦੇ ਸਿੱਟੇ ਵਜੋਂ ਲੋਕ ਵੱਧ ਚੜ ਕੇ ਇਸ ਲਹਿਰ ਨੂੰ ਉੱਚਾ ਚੁੱਕਣ ਤੇ ਸਰਕਾਰ ਦੇ ਨਸ਼ਿਆਂ ਖਿਲਾਫ ਉੱਧਮਾਂ ਨੁੂੰ ਸਫਲ ਕਰ ਰਹੇ ਹਨ। ਪੁਲਿਸ ਵਿਭਾਗ ਵਲੋਂ ਨਸ਼ਿਆਂ ਦੀ ਲਪੇਟ ਦੀ ਸ਼ਿਕਾਰ ਜੋ ਬਚਾਅ ਲਈ ਲੈਣਾ ਚਾਹੁੰਦੇ ਹਨ, ਨੂੰ ਪੁਲਿਸ ਨਿਗਰਾਨੀ ਤਹਿਤ ਰਜਿਸਟਰਾਂ ਵਿੱਚ ਗਿਣਤੀ ਤੇ ਪਤੇ ਦਰਜ ਕੇ ਕਰਕੇ ਖੁਦ ਦਵਾਈ ਲੈਣ ਲਈ ਸਹਿਯੋਗ ਕਰ ਰਹੇ ਹਨ। ਲੋਕਿਸ ਪੁਲਿਸ ਵਲੋਂ ਡਰੱਗਜ ਦੀ ਸਪਲਾਈ ਨੂੰ ਬਾਖੂਬੀ ਰੋਕਿਆ ਗਿਆ ਅਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਤਹਿਤ ਹੋਣ ਵਾਲੀ ਕਿਸੇ ਵੀ ਧਰ-ਪਕੜ ਹੋਣ ਤੇ ਐਨ.ਡੀ.ਪੀ.ਐਸ ਤਹਿਤ ਪਰਚੇ ਕੱਟੇ ਜਾ ਰਹੇ ਹਨ। ਜਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੀ ਯੋਗ ਕਾਰਵਾਈ ਤਹਿਤ ਜਿਲ੍ਹੇ ਵਿੱਚ ਅਕਸਰ ਹੋਣ ਵਾਲੀਆਂ ਸਨੇਚਿੰਗ, ਚੋਰੀਆਂ ਅਤੇ ਨਸ਼ਿਆਂ ਦੀ ਵਿਕਰੀ ਤੇ ਵੱਡੀ ਪੱਧਰ ਤੇ ਰੋਕ ਲਗਾਈ ਗਈ ਹੈ। ਐਨ.ਡੀ.ਪੀ.ਐਸ ਐਕਟ ਤਹਿਤ 421 ਪਰਚੇ ਕੱਟੇ ਗਏ ਅਤੇ 508 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਨਾਲ ਆਮ ਲੋਕ ਵੀ ਪੰਜਾਬ ਨੁੂੰ ਤੰਦਰੁਸਤ ਬਣਾਉਣ ਅਤੇ ਨਸ਼ਿਆਂ ਨੂੰ ਬੁਰੀ ਤਰਾਂ ਖਤਮ ਕਰਨ ਦੇ ਮਿਸ਼ਨ ਨੂੰ ਸਫਲ ਬਣਾਉਣ ਲਈ ਇੱਕ ਲੋਕ ਲਹਿਰ ਦਾ ਹਿੱਸਾ ਬਣ ਰਹੇ ਹਨ।
    ਜਿਲ੍ਹਾ ਪ੍ਰਸ਼ਾਸਨ ਦੇ ਕਰ ਕਮਲਾਂ, ਸੁਹਿਰਦ ਕਾਰਕਰਦਗੀ ਤੇ ਮਿਹਨਤ ਦਾ ਹੀ ਫਲ ਹੈ ਕਿ ਪੰਜਾਬ ਦੇ ਮੁੱਖ ਜਿਲ੍ਹਿਆਂ ਅਤੇ ਮਾਣਮੱਤੇ ਅਫਸਰਾਂ ਵਿੱਚ ਇਸ ਜਿਲ੍ਹੇ ਅਤੇ ਇਸ ਦੇ ਯੋਗ ਅਫਸਰਾਂ ਦਾ ਨਾਮ ਸ਼ਾਮਿਲ ਹੋਇਆ ਹੈ। ਮਾਨਯੋਗ ਪ੍ਰਧਾਨ ਮੰਤਰੀ ਜੀ ਵਲੋਂ ਇਸ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਆਈ.ਏ.ਐਸ ਜੀ ਨੂੰ ਬੇਟੀ ਬਚਾਓ, ਬੇਟੀ ਪੜਾਓ ਤਹਿਤ ਕੀਤੇ ਸ਼ਲਾਘਾਯੋਗ ਕੰਮਾਂ ਲਈ ਅਤੇ ਇਸੇ ਜਿਲ੍ਹੇ ਦੇ ਐਸ.ਡੀ.ਐਮ ਸ੍ਰੀ ਸੁਰਿੰਦਰ ਸਿੰਘ, ਪੀ.ਸੀ.ਐਸ ਅਤੇ ਪੁਲਿਸ ਵਿਭਾਗ ਦੇ ਡੀ.ਐਸ.ਪੀ ਸ੍ਰੀ ਸੁਲੱਖਣ ਸਿੰਘ ਮਾਨ, ਪੀ.ਪੀ.ਐਸ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ ਨਸ਼ਿਆਂ ਖਿਲਾਫ ਡੱਟ ਕੇ ਕੀਤੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ।ਇਸੇ ਜਿਲ੍ਹੇ ਦੀ ਹੀ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਨੂੰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆ ਹੈ।
    ਅੰਤ ਵਿੱਚ ਵੱਡੀ ਆਸ ਅਤੇ ਅਰਦਾਸ ਹੈ ਕਿ ਪੰਜਾਬ ਸਰਕਾਰ ਦੀ ਅਗਵਾਈ ਅਧੀਨ ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਦੀ ਤਰਾ੍ਹਂ ਹੀ ਪੰਜਾਬ ਦੇ ਸਾਰੇ ਜਿਲ੍ਹੇ ਰਲਕੇ ਹੰਭਲੇ ਮਾਰਨ ਅਤੇ ਪੂਰੇ ਸੂਬੇ ਪੰਜਾਬ ਨੂੰ ਫਿਰ ਤੋਂ ਤੰਦਰੁਸਤ ਬਣਾਇਆ ਜਾ ਸਕੇ ਤੇ ਨਸ਼ਿਆਂ ਦੀ ਗ੍ਰਿਫਤ ਤੋਂ ਕੋਹਾਂ ਦੂਰ ਲਿਜਾਇਆ ਸਕੇ।
-ਗੁਰਬਾਜ ਸਿੰਘ ਜਿਲ੍ਹਾ ਤਰਨ ਤਾਰਨ।
8837644027

26 Sep. 2018

ਤੈਨੂੰ ਮਿਲਣਾ - ਗੁਰਬਾਜ ਸਿੰਘ

ਜਦੋਂ ਮੈਂ ਤੈਨੂੰ ਮਿਲਣਾ ਹੋਵੇ,

ਤਾਂ ਮੈਂ ਕਵਿਤਾ ਲਿਖਦਾ ਹਾਂ ।

ਮਨ ਦੇ ਕੋਰੇ ਕਾਗ਼ਜ਼ ਉੱਪਰ,

ਤੇਰੇ ਨਕਸ਼ ਉਲੀਕ ਲੈਂਦਾ ਹਾਂ ।

ਫੇਰ ਮੇਰੀ ਨਜ਼ਰ ਅੱਖਾਂ ਦੇ ਦਰ ਢੋਅ ਕੇ,

ਦਿਲ ਵਿਚਲੇ ਮੋਹ ਦੇ ਸਮੁੰਦਰ ਵਿੱਚੋਂ,

ਤੇਰੀ ਖ਼ੂਬਸੂਰਤੀ ਨੂੰ ਬਿਆਨਦੇ,

ਮੇਰੇ ਵਲਵਲੇ ਸਾਕਾਰਦੇ,

ਅਣਗਿਣਤ ਸ਼ਬਦਾਂ ਦੇ ਮੋਤੀ ਲੱਭ ਲਿਆਉਂਦੀ ਹੈ ।

ਤੇ ਮੇਰੀ ਕਲਮ ਤੈਨੂੰ ਸਤਰਾਂ ਚ ਪਰੋ ਕੇ,

ਖ਼ੁਦ ਨੂੰ ਭਾਗਾਂ ਭਰਿਆ ਬਣਾ ਲੈਂਦੀ ਹੈ ।

ਵੇਖ ਤੈਨੂੰ ਮਿਲਣਾ ਕਿੰਨਾ ਅਸਾਨ ਹੈ,

ਤੂੰ ਮੇਰੇ ਵਿੱਚ ਸਮਾਈ ਰਹਿੰਦੀ ਹੈਂ,

ਤੇ ਤੇਰੀ ਖ਼ੂਬਸੂਰਤੀ ਇਸ ਕਲਮ ਵਿੱਚ ।

(ਚਰਨ)

-ਗੁਰਬਾਜ ਸਿੰਘ
8837644027

ਤੇਰੇ ਸ਼ਹਿਰ ਵਿੱਚ - ਗੁਰਬਾਜ ਸਿੰਘ

ਵੇਖ ਤੇਰੀ ਉਡੀਕ ਨੇ ਕੀ ਹਾਲ ਕੀਤਾ ਮੇਰਾ,

ਮੈਂ ਆਪਣਿਆ ਤੋਂ ਕਿੰਨਾ ਅੱਜ ਦੂਰ ਹੋਇਆਵਾਂ ।

ਘਰ ਪਰਤਣੇ ਨੂੰ ਦਿਲ ਨਾ ਕਰਦਾ ਹੁਣ ਮੇਰਾ,

ਤੇਰੇ ਸ਼ਹਿਰ ਚ‘ ਭਟਕਣੇ ਲਈ ਮਜਬੂਰ ਹੋਇਆ ਵਾਂ ।

ਹਰ ਮੋੜ ਤੇਰੇ ਸ਼ਹਿਰ ਦਾ ਆਣ ਦਰਦ ਪੁੱਛੇ ਮੇਰਾ,

ਇੱਕ ਤੂੰ ਹੀ ਲੱਗੇ ਡਾਹਢਾ ਮਗਰੂਰ ਹੋਇਆ ਵਾਂ ।

ਹਰ ਘਰ-ਹਰ ਗਲੀ ਵਿੱਚ ਚੱਲੇ ਗੱਲ ਮੇਰੇਦੁੱਖਾਂ ਦੀ,

ਤੇਰੀਆਂ ਵਫਾਵਾਂ ਸੰਗ ਵੇਖ ਮੈਂ ਕਿੰਨਾ ਮਸ਼ਹੂਰ ਹੋਇਆ ਵਾਂ।

ਤੇਰੇ ਸ਼ਹਿਰ ਇੱਕ ਸਾਬਤ ਮੁਸਕਾਨ ਚੁੱਕੀਫਿਰਾਂ,

ਭਾਵੇਂ ਅੰਦਰੋਂ ਤਾਂ ਟੁੱਟਾ ਮੈਂ ਜ਼ਰੂਰ ਹੋਇਆ ਵਾਂ।

ਤੇਰੀ ਜੁਦਾਈ ਦੀ ਵੀ ਇੰਤਹਾ ਅੱਜ ਵੇਖਾਂਗੇਜ਼ਰੂਰ,

ਭਾਵੇਂ ਜਿਸਮਾਨੀ ਤੌਰ ਤੇ ਮੁੱਕਾ ਮੈਂ ਜ਼ਰੂਰਹੋਇਆ ਵਾਂ।

ਤੇਰੇ ਸ਼ਹਿਰ ਦੀਆਂ ਰਾਹਾਂ ਸਭੇ ਲੱਗਣ ਮੈਨੂੰ ਮੇਰੀਆਂ,

ਤਾਹੀਂ ਹਰ ਸਿਤਮ ਏਦਾ ਅੱਜ ਮੇਰਾ ਹਜ਼ੂਰਹੋਇਆ ਵਾ।

ਵੇਖ ਤੇਰੀ ਉਡੀਕ ਨੇ ਕੀ ਹਾਲ ਕੀਤਾ ਮੇਰਾ,

ਮੈਂ ਆਪਣਿਆ ਤੋਂ ਕਿੰਨਾ ਅੱਜ ਦੂਰ ਹੋਇਆਵਾਂ ।

(ਚਰਨ)


-ਗੁਰਬਾਜ ਸਿੰਘ
8837644027

ਓਹ ਕੁੜੀ - ਗੁਰਬਾਜ ਸਿੰਘ

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ,

ਬੇਪਰਵਾਹ-ਅਜ਼ਾਦ ਕੋਈ ਬੱਦਲ਼ੀ ਜਿਹੀ,

ਪਹਾੜੀਂ ਵਰਨੇ ਨੂੰ ਜਿਵੇਂ ਬੇਕਰਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਮੇਰੀ ਗਲਤੀਆਂ ਨੂੰ ਆਪਨੇ ਸਿਰ ਲੈ ਲੈਂਦੀ ਹੈ,

ਦਿਲ ਚ ਨਾ ਰੱਖੇ ਹਰ ਗੱਲ ਮੂੰਹ ਤੇ ਕਹਿ ਦੇਂਦੀ ਹੈ,

ਤਾਂ ਹੀ ਤਾਂ ਕੋਈ ਗੂੜਾ ਜਿਹਾ ਪਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਜਿੱਦ ਦੀ ਤਾਂ ਯਾਰੋ ਬਾਹਲੀ ਓ ਪੱਕੀ ਏ,

ਰੱਬ ਨੇ ਬਚਾ ਸ਼ਾਇਦ ਮੇਰੇ ਲਈ ਹੀ ਰੱਖੀ ਏ,

ਗਮਾਂ ਵਿੱਚ ਓ ਹੌਸਲਾ ਬੇ਼ਸ਼ੁਮਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਛੋਟੀ-ਛੋਟੀ ਗਲਤੀ ਤੇ ਬੱਚੇ ਵਾਂਗ ਡਾਂਟਦੀ ਏ,

ਦੁਬਾਰਾ ਨਾ ਕਰੀਂ ਹੁਣ ਪਿੱਛੋਂ ਮੈਨੂੰ ਆਖਦੀ ਏ,

ਕਦੇ ਕਦੇ ਮਿੱਠਾ ਅੱਤਿਆਚਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਦਕਸ਼, ਸੂਰੀਆ, ਗੁੰਜਨ ਓਹਦੇ ਛੋਟੇ-ਛੋਟੇ ਸਾਥੀ ਨੇ,

ਇੱਕ ਵੱਡਾ ਪਰਿਵਾਰ ਜੋ ਐਨ.ਜੀ.ਓ ਵਿੱਚ ਬਾਕੀ ਨੇ,

ਛੋਟਿਆਂ ਦੇ ਸਿਰ ਵੱਡਾ ਓਹ ਪਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਬੜੇ ਲਾਡ, ਸ਼ਰਾਰਤਾਂ ਤੇ ਮਜ਼ਾਕ ਕਰੇ ਮੇਰੇ ਨਾਲ,

ਕਿੰਨੇ ਕੌਲ-ਕਰਾਰ ਤੇ ਸੁਪਨੇ ਸਜਾਏ ਮੇਰੇ ਨਾਲ,

ਮੇਰਾ ਬਹਿਸ਼ਤੀ ਓ ਮੈਨੂੰ ਸੰਸਾਰ ਲੱਗਦੀ ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਸੱਟ ਲੱਗੀ ਮੇਰੇ, ਓ ਪਲ-ਪਲ ਮਰੀ ਸੀ,

ਰੋਜ਼ ਗੱਲ ਕਰਦੀ ਸਿਆਲੀਂ ਛੱਤ ਉੱਤੇ ਠਰੀ ਸੀ,

ਮੈਨੂੰ ਰੱਬ ਤੋਂ ਵੀ ਵੱਧ ਏਤਬਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਮੰਦੇ ਰਾਹਾਂ ਤੇ ਚੱਲਣੋਂ ਸਦਾ ਮੈਨੂੰ ਰੋਕਦੀ ਏ,

ਗ਼ੁੱਸੇ ਵਿੱਚ ਜੇ ਬੋਲਾਂ ਝੱਟ-ਪੱਟ ਰੋਕਦੀ ਏ,

ਨਾਤਾ ਰੂਹ ਸੰਗ ਕੋਈ ਬਰਕਰਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਉਹ ਮੈਨੂੰ ਮੇਰੇ ਨਾਲ਼ੋਂ ਯਾਰੋ ਵੱਧ ਜਾਣਦੀ ਏ,

ਮੇਰੇ ਦਿਲਾਂ ਦੀਆਂ ਜਾਣੇ ਸੱਚੀ ਰੱਬ ਜਿਹੀ ਜਾਪਦੀ ਏ,

ਉਹ ਮੈਨੂੰ ਮੇਰੇ ਉੁੱਤੇ ਹੈ ਅਖਤਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਜ਼ੁਲਫ਼ਾਂ ਕਾਲੀਆਂ ਗੂੜੀਆਂ ਰਾਤਾਂ ਵਾਂਗ ਲੱਗਦੀਆਂ,

ਮੋਟੀਆਂ ਅੱਖਾਂ ਦਿਲ ਦੀਆਂ ਗੱਲਾਂ ਦੱਸਦੀਆਂ,

ਮਿੱਠੀ ਬੋਲੀ ਓਹਦੀ ਦਿਲ ਤੇ ਅਸਰਦਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਪਾ ਕੇ ਗੁਲਾਬੀ ਸੂਟ ਨਿਰਾ ਗੁਲਾਬ ਜਿਹੀ ਲੱਗਦੀ ਏ,

ਜਿੱਧਰੋ ਦੀ ਲੰਘੇ ਰਾਹ ਦੁਲਹਨ ਵਾਂਗ ਸੱਜਦੀ ਏ,

ਓ ਖ਼ਾਬਾਂ ਦੀ ਕੋਈ ਖਿੜੀ ਗੁਲਜ਼ਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਉਨੂੰ ਚੁੱਲੇ ਚੌਕੇ ਦਾ ਕੋਈ ਕੰਮ ਕਰਨਾ ਨੀ ਆਉਂਦਾ,

ਝੂਠਾ ਕੋਈ ਦਮ ਉਹਨੂੰ ਭਰਨਾ ਨੀ ਆਉਂਦਾ,

ਸੋਚ ਦੀ ਉਹ ਬੜੀ ਜ਼ੁੰਮੇਵਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਬਰਗਰ-ਪੀਜੇ ਦੀ ਬੜੀ ਹੈ ਸ਼ੌਕੀਨ ਯਾਰੋ,

ਬੋਲੀ ਓਦੀ ਮਿੱਠੀ, ਗ਼ੁੱਸਾ ਲੱਗੇ ਨਮਕੀਨ ਯਾਰੋ,

ਖੁ਼਼ਸ਼ੀ ਮਾਪਿਆਂ ਦੇ ਜੀਵਨ ਚ ਅਪਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਮੇਰੀ ਹਰ ਹਾਰ ਨੂੰ ਜਿੱਤ ਵਿੱਚ ਬਦਲ ਦੇਵੇ ਓ,

ਮੇਰੀ ਹਰ ਨਜ਼ਮ ਨੂੰ ਅੰਤਾਂ ਦੀ ਕਦਰ ਦੇਵੇ ਓ,

ਓ ਜ਼ਿੰਦਗੀ ਵਿੱਚ ਰਹਿਮਤਾਂ ਦੀ ਖਿਲਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਕਦੇ ਨੀਲੇ ਅਸਮਾਨਾਂ ਦੀ ਉਚਾਈ ਜਿਹੀ ਲੱਗੇ,

ਸਾਗਰਾਂ ਦੀ ਬੇਅੰਤ ਗਹਿਰਾਈ ਜਿਹੀ ਲੱਗੇ,

ਓ ਮੈਨੂੰ ਹਰ ਜਨਮ ਮਿਲਣੇ ਦਾ ਕਰਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਬਿਨਾਂ ਬੋਲਿਆਂ ਹੀ ਮੇਰੇ ਦਿਲ ਦੀਆਂ ਜਾਣਦੀ ਏ,

ਧੰਨ ਹੈ ਇਹ ਜਿੰਦ ਜੋ ਨਿੱਤ ਸਾਥ ਉਹਦਾ ਮਾਣਦੀ ਏ,

ਸਿਰ ਮੈਂ ਝੁਕਾਵਾਂ ਓਹ ਰੱਬੀ ਦੁਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਜਦ ਸੋਹਣੀ ਜਿਹੀ ਬਣ ਮੇਰੇ ਸਾਹਮਣੇ ਓ ਆਉਂਦੀ ਏ,

ਕਿਤੇ ਨਜ਼ਰ ਲੱਗ ਜਾਵੇ ਨਾ, ਨਜ਼ਰ ਮੇਰੀ ਕਹਿੰਦੀ,

ਹਰ ਧੜਕਨ ਇਹੋ ਕਰੇ ਇਜ਼ਹਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਮੇਰੀਆਂ ਨਦਾਨੀਆਂ ਤੇ ਖਿੜ ਖਿੜ ਹੱਸਦੀ ਏ,

ਫੁੱਲਾਂ ਦੀ ਖੁਸ਼ਬੋਈ ਉਹਦੇ ਹਾਸਿਆਂ ਚ ਵੱਸਦੀ ਏ,

ਓ ਬੱਚਿਆਂ ਦੀ ਪਿਆਰੀ ਕਿਲਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਲਿਖਣਾ ਵੀ ਕਲਮ ਮੇਰੀ ਉਸ ਕੋਲੋਂ ਸਿੱਖਦੀ ਏ,

ਤੋਲ-ਤੁਕਾਂਤ, ਖ਼ੂਬ ਸ਼ਥਦਾਂ ਨੂੰ ਮਿੱਥਦੀ ਏ,

ਮੈਨੂੰ ਕਦੇ-ਕਦੇ ਓ ਸ਼ਬਦ-ਭੰਡਾਰ ਲੱਗਦੀ ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਨੈਣ ਵਿਸ਼ਵਾਸ ਭਰੇ ਉੁੱਚੇ ਨੇ ਸਤੰਭ ਜਿਵੇਂ,

ਸਫਰ ਪਿਆਰ ਵਾਲੇ ਕੀਤੇ ਨੇ ਆਰੰਭ ਜਿਵੇਂ,

ਖੰਭ ਮਹੱਬਤਾਂ ਦੇ ਅਸਮਾਨਾਂ ਚ ਖਿਲਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਤੂੰ ਆ ਨਹੀਂ ਕਰਨਾ ਤੂੰ ਔਹ ਨਹੀਂ ਕਰਨਾ ਏ,

ਜਿੱਥੇ ਮੈਂ ਕਹਾਂ ਤੂੰ ਉੱਥੇ ਜਾ ਖੜਨਾ ਏ,

ਹਦਾਇਤਾਂ ਦਾ ਹੈ ਨਿਰਾ ਅੰਬਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਪੰਜਾਬੀ ਬੋਲੀ ਸਿੱਖ ਮੇਰਾ ਮਾਣ ਵਧਾਇਆ ਓਨੇ,

ਕੀਤੇ ਮੇਰੇ ਭਰੋਸੇ ਦਾ ਇਨਾਮ ਦਿਵਾਇਆ ਓਨੇ,

ਮੇਰੇ ਫਿਕਰਾਂ ਚ ਡੁੱਬੇ ਦਾ ਉਧਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਰੱਬਾ ਵੇਖ ਆਪਣੀ ਕਿਸਮਤ ਤੇ ਹੈਰਾਨੀ ਆਵੇ ਮੈਨੂੰ,

ਉਨੂੰ ਭੇਜ ਮੇਰੀ ਜ਼ਿੰਦਗੀ ਚ ਤੂੰ ਗੁਲਾਮ ਕੀਤਾ ਮੈਨੂੰ,

ਮੇਰਾ ਹਰ ਖ਼ਾਬ ਪੂਰਾ ਕਰਨੇ ਨੂੰ ਤਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ।




ਛੋਟੀ ਜਿਹੀ ਖਰੋਚ ਦੇਖ ਵੱਡੇ-ਵੱਡੇ ਹੰਝੂ ਕੇਰੇ ਓ,

ਦਿਲ ਬਾਹਲਾ ਕੋਮਲ ਪਰ ਪੱਕੇ ਰੱਖੇ ਜੇਰੇ ਓ,

ਉਹ ਸੁੱਖਾਂ ਅਤੇ ਖੁਸ਼ੀਆਂ ਦੀ ਲਿਖਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਬਿਜਲੀ ਚਲੀ ਜਾਵੇ ਤਾਂ ਹਨੇਰਿਆਂ ਤੋਂ ਡਰਦੀ ਏ,

ਮਾਪਿਆਂ ਦੇ ਸੰਸਕਾਰ ਹਮੇਸ਼ਾਂ ਪੱਲੇ ਬੰਨ ਰੱਖਦੀ ਏ,

ਓਦੇ ਬਿਨਾ ਏਹ ਜ਼ਿੰਦਗੀ ਬੇਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਪਿਆਰ ਮੇਰੇ ਗੀਤਾਂ ਨੂੰ ਬਾਹਲਾ ਓ ਕਰਦੀ ਹੈ,

ਹਰ ਇਕ ਹਰਫ ਵਿੱਚ ਮੋਹ ਬਣ ਵੱਸਦੀ ਹੈ,

ਮੇਰੀ ਕਹਾਣੀ ਦਾ ਕੋਈ ਸੱਚਾ ਕਿਰਦਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ।




ਝੂਠ ਬੋਲਣੇ ਤੇ ਸੁਨਣੇ ਨੂੰ ਨਫ਼ਰਤ ਬੜਾ ਕਰਦੀ ਹੈ,

ਓ ਸ਼ਰਮਾਂ ਦੀ ਭਰੀ ਅੱਖ ਨੀਵੀਂ ਰੱਖ ਚੱਲਦੀ ਹੈ,

ਬਜ਼ੁਰਗਾਂ ਦੀਆਂ ਅਸੀਸਾਂ ਦਾ ਸਤਿਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਓਹਦੇ ਗੁਣਾਂ ਮੂਹਰੇ ਮੇਰੇ ਸਭ ਸ਼ਬਦ ਥੁੜ ਜਾਣੇ ਨੇ,

ਬੰਦਗੀ ਦੇ ਸਾਰੇ ਰਾਹ ਓਹਦੇ ਦਰ ਵੱਲ ਮੁੜ ਜਾਣੇ ਨੇ,

ਓਹ ਰੱਬੀ ਹੋਂਦ ਦੀ ਕੋਈ ਮੂਰਤ ਸਾਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਛੋਟਿਆਂ ਨੂੰ ਪਿਆਰ ਤੇ ਵੱਡਿਆ ਦਾ ਅਦਬ ਕਰੇ,

ਗੁਰੂ ਘਰ ਜਾਵੇ ਤੇ ਸੇਵਾ ਨਿੱਤ ਦਿਲੋਂ ਕਰੇ,

ਹਰ ਸਕੂਨ ਭਰਿਆ ਪਲ ਓਹ ਗੁਜ਼ਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।




ਪਰੀਆਂ ਤੋਂ ਘੱਟ ਨਾ ਮੈਂ ਤਾਹੀਂ ਇੰਨਾ ਕੁਝ ਕਹਿ ਗਿਆ,

ਮੈਨੂੰ ਲਫ਼ਜ਼ ਨਹੀਂ ਥਿਆਏ, ਅਜੇ ਬੜਾ ਕੁਝ ਰਹਿ ਗਿਆ,

ਮੇਰੀ ਦੁਨੀਆ ਚ ਹੋਇਆ ਚਮਤਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।    

(ਚਰਨ)



-ਵੱਲੋਂ ਗੁਰਬਾਜ ਸਿੰਘ
8837644027