ਤੇਰੇ ਸ਼ਹਿਰ ਵਿੱਚ - ਗੁਰਬਾਜ ਸਿੰਘ
ਵੇਖ ਤੇਰੀ ਉਡੀਕ ਨੇ ਕੀ ਹਾਲ ਕੀਤਾ ਮੇਰਾ,
ਮੈਂ ਆਪਣਿਆ ਤੋਂ ਕਿੰਨਾ ਅੱਜ ਦੂਰ ਹੋਇਆਵਾਂ ।
ਘਰ ਪਰਤਣੇ ਨੂੰ ਦਿਲ ਨਾ ਕਰਦਾ ਹੁਣ ਮੇਰਾ,
ਤੇਰੇ ਸ਼ਹਿਰ ਚ‘ ਭਟਕਣੇ ਲਈ ਮਜਬੂਰ ਹੋਇਆ ਵਾਂ ।
ਹਰ ਮੋੜ ਤੇਰੇ ਸ਼ਹਿਰ ਦਾ ਆਣ ਦਰਦ ਪੁੱਛੇ ਮੇਰਾ,
ਇੱਕ ਤੂੰ ਹੀ ਲੱਗੇ ਡਾਹਢਾ ਮਗਰੂਰ ਹੋਇਆ ਵਾਂ ।
ਹਰ ਘਰ-ਹਰ ਗਲੀ ਵਿੱਚ ਚੱਲੇ ਗੱਲ ਮੇਰੇਦੁੱਖਾਂ ਦੀ,
ਤੇਰੀਆਂ ਵਫਾਵਾਂ ਸੰਗ ਵੇਖ ਮੈਂ ਕਿੰਨਾ ਮਸ਼ਹੂਰ ਹੋਇਆ ਵਾਂ।
ਤੇਰੇ ਸ਼ਹਿਰ ਇੱਕ ਸਾਬਤ ਮੁਸਕਾਨ ਚੁੱਕੀਫਿਰਾਂ,
ਭਾਵੇਂ ਅੰਦਰੋਂ ਤਾਂ ਟੁੱਟਾ ਮੈਂ ਜ਼ਰੂਰ ਹੋਇਆ ਵਾਂ।
ਤੇਰੀ ਜੁਦਾਈ ਦੀ ਵੀ ਇੰਤਹਾ ਅੱਜ ਵੇਖਾਂਗੇਜ਼ਰੂਰ,
ਭਾਵੇਂ ਜਿਸਮਾਨੀ ਤੌਰ ਤੇ ਮੁੱਕਾ ਮੈਂ ਜ਼ਰੂਰਹੋਇਆ ਵਾਂ।
ਤੇਰੇ ਸ਼ਹਿਰ ਦੀਆਂ ਰਾਹਾਂ ਸਭੇ ਲੱਗਣ ਮੈਨੂੰ ਮੇਰੀਆਂ,
ਤਾਹੀਂ ਹਰ ਸਿਤਮ ਏਦਾ ਅੱਜ ਮੇਰਾ ਹਜ਼ੂਰਹੋਇਆ ਵਾ।
ਵੇਖ ਤੇਰੀ ਉਡੀਕ ਨੇ ਕੀ ਹਾਲ ਕੀਤਾ ਮੇਰਾ,
ਮੈਂ ਆਪਣਿਆ ਤੋਂ ਕਿੰਨਾ ਅੱਜ ਦੂਰ ਹੋਇਆਵਾਂ ।
(ਚਰਨ)
-ਗੁਰਬਾਜ ਸਿੰਘ
8837644027
ਓਹ ਕੁੜੀ - ਗੁਰਬਾਜ ਸਿੰਘ
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ,
ਬੇਪਰਵਾਹ-ਅਜ਼ਾਦ ਕੋਈ ਬੱਦਲ਼ੀ ਜਿਹੀ,
ਪਹਾੜੀਂ ਵਰਨੇ ਨੂੰ ਜਿਵੇਂ ਬੇਕਰਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਮੇਰੀ ਗਲਤੀਆਂ ਨੂੰ ਆਪਨੇ ਸਿਰ ਲੈ ਲੈਂਦੀ ਹੈ,
ਦਿਲ ਚ ਨਾ ਰੱਖੇ ਹਰ ਗੱਲ ਮੂੰਹ ਤੇ ਕਹਿ ਦੇਂਦੀ ਹੈ,
ਤਾਂ ਹੀ ਤਾਂ ਕੋਈ ਗੂੜਾ ਜਿਹਾ ਪਿਆਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਜਿੱਦ ਦੀ ਤਾਂ ਯਾਰੋ ਬਾਹਲੀ ਓ ਪੱਕੀ ਏ,
ਰੱਬ ਨੇ ਬਚਾ ਸ਼ਾਇਦ ਮੇਰੇ ਲਈ ਹੀ ਰੱਖੀ ਏ,
ਗਮਾਂ ਵਿੱਚ ਓ ਹੌਸਲਾ ਬੇ਼ਸ਼ੁਮਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਛੋਟੀ-ਛੋਟੀ ਗਲਤੀ ਤੇ ਬੱਚੇ ਵਾਂਗ ਡਾਂਟਦੀ ਏ,
ਦੁਬਾਰਾ ਨਾ ਕਰੀਂ ਹੁਣ ਪਿੱਛੋਂ ਮੈਨੂੰ ਆਖਦੀ ਏ,
ਕਦੇ ਕਦੇ ਮਿੱਠਾ ਅੱਤਿਆਚਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਦਕਸ਼, ਸੂਰੀਆ, ਗੁੰਜਨ ਓਹਦੇ ਛੋਟੇ-ਛੋਟੇ ਸਾਥੀ ਨੇ,
ਇੱਕ ਵੱਡਾ ਪਰਿਵਾਰ ਜੋ ਐਨ.ਜੀ.ਓ ਵਿੱਚ ਬਾਕੀ ਨੇ,
ਛੋਟਿਆਂ ਦੇ ਸਿਰ ਵੱਡਾ ਓਹ ਪਿਆਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਬੜੇ ਲਾਡ, ਸ਼ਰਾਰਤਾਂ ਤੇ ਮਜ਼ਾਕ ਕਰੇ ਮੇਰੇ ਨਾਲ,
ਕਿੰਨੇ ਕੌਲ-ਕਰਾਰ ਤੇ ਸੁਪਨੇ ਸਜਾਏ ਮੇਰੇ ਨਾਲ,
ਮੇਰਾ ਬਹਿਸ਼ਤੀ ਓ ਮੈਨੂੰ ਸੰਸਾਰ ਲੱਗਦੀ ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਸੱਟ ਲੱਗੀ ਮੇਰੇ, ਓ ਪਲ-ਪਲ ਮਰੀ ਸੀ,
ਰੋਜ਼ ਗੱਲ ਕਰਦੀ ਸਿਆਲੀਂ ਛੱਤ ਉੱਤੇ ਠਰੀ ਸੀ,
ਮੈਨੂੰ ਰੱਬ ਤੋਂ ਵੀ ਵੱਧ ਏਤਬਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਮੰਦੇ ਰਾਹਾਂ ਤੇ ਚੱਲਣੋਂ ਸਦਾ ਮੈਨੂੰ ਰੋਕਦੀ ਏ,
ਗ਼ੁੱਸੇ ਵਿੱਚ ਜੇ ਬੋਲਾਂ ਝੱਟ-ਪੱਟ ਰੋਕਦੀ ਏ,
ਨਾਤਾ ਰੂਹ ਸੰਗ ਕੋਈ ਬਰਕਰਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਉਹ ਮੈਨੂੰ ਮੇਰੇ ਨਾਲ਼ੋਂ ਯਾਰੋ ਵੱਧ ਜਾਣਦੀ ਏ,
ਮੇਰੇ ਦਿਲਾਂ ਦੀਆਂ ਜਾਣੇ ਸੱਚੀ ਰੱਬ ਜਿਹੀ ਜਾਪਦੀ ਏ,
ਉਹ ਮੈਨੂੰ ਮੇਰੇ ਉੁੱਤੇ ਹੈ ਅਖਤਿਆਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਜ਼ੁਲਫ਼ਾਂ ਕਾਲੀਆਂ ਗੂੜੀਆਂ ਰਾਤਾਂ ਵਾਂਗ ਲੱਗਦੀਆਂ,
ਮੋਟੀਆਂ ਅੱਖਾਂ ਦਿਲ ਦੀਆਂ ਗੱਲਾਂ ਦੱਸਦੀਆਂ,
ਮਿੱਠੀ ਬੋਲੀ ਓਹਦੀ ਦਿਲ ਤੇ ਅਸਰਦਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਪਾ ਕੇ ਗੁਲਾਬੀ ਸੂਟ ਨਿਰਾ ਗੁਲਾਬ ਜਿਹੀ ਲੱਗਦੀ ਏ,
ਜਿੱਧਰੋ ਦੀ ਲੰਘੇ ਰਾਹ ਦੁਲਹਨ ਵਾਂਗ ਸੱਜਦੀ ਏ,
ਓ ਖ਼ਾਬਾਂ ਦੀ ਕੋਈ ਖਿੜੀ ਗੁਲਜ਼ਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਉਨੂੰ ਚੁੱਲੇ ਚੌਕੇ ਦਾ ਕੋਈ ਕੰਮ ਕਰਨਾ ਨੀ ਆਉਂਦਾ,
ਝੂਠਾ ਕੋਈ ਦਮ ਉਹਨੂੰ ਭਰਨਾ ਨੀ ਆਉਂਦਾ,
ਸੋਚ ਦੀ ਉਹ ਬੜੀ ਜ਼ੁੰਮੇਵਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਬਰਗਰ-ਪੀਜੇ ਦੀ ਬੜੀ ਹੈ ਸ਼ੌਕੀਨ ਯਾਰੋ,
ਬੋਲੀ ਓਦੀ ਮਿੱਠੀ, ਗ਼ੁੱਸਾ ਲੱਗੇ ਨਮਕੀਨ ਯਾਰੋ,
ਖੁ਼਼ਸ਼ੀ ਮਾਪਿਆਂ ਦੇ ਜੀਵਨ ਚ ਅਪਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਮੇਰੀ ਹਰ ਹਾਰ ਨੂੰ ਜਿੱਤ ਵਿੱਚ ਬਦਲ ਦੇਵੇ ਓ,
ਮੇਰੀ ਹਰ ਨਜ਼ਮ ਨੂੰ ਅੰਤਾਂ ਦੀ ਕਦਰ ਦੇਵੇ ਓ,
ਓ ਜ਼ਿੰਦਗੀ ਵਿੱਚ ਰਹਿਮਤਾਂ ਦੀ ਖਿਲਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਕਦੇ ਨੀਲੇ ਅਸਮਾਨਾਂ ਦੀ ਉਚਾਈ ਜਿਹੀ ਲੱਗੇ,
ਸਾਗਰਾਂ ਦੀ ਬੇਅੰਤ ਗਹਿਰਾਈ ਜਿਹੀ ਲੱਗੇ,
ਓ ਮੈਨੂੰ ਹਰ ਜਨਮ ਮਿਲਣੇ ਦਾ ਕਰਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਬਿਨਾਂ ਬੋਲਿਆਂ ਹੀ ਮੇਰੇ ਦਿਲ ਦੀਆਂ ਜਾਣਦੀ ਏ,
ਧੰਨ ਹੈ ਇਹ ਜਿੰਦ ਜੋ ਨਿੱਤ ਸਾਥ ਉਹਦਾ ਮਾਣਦੀ ਏ,
ਸਿਰ ਮੈਂ ਝੁਕਾਵਾਂ ਓਹ ਰੱਬੀ ਦੁਆਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਜਦ ਸੋਹਣੀ ਜਿਹੀ ਬਣ ਮੇਰੇ ਸਾਹਮਣੇ ਓ ਆਉਂਦੀ ਏ,
ਕਿਤੇ ਨਜ਼ਰ ਲੱਗ ਜਾਵੇ ਨਾ, ਨਜ਼ਰ ਮੇਰੀ ਕਹਿੰਦੀ,
ਹਰ ਧੜਕਨ ਇਹੋ ਕਰੇ ਇਜ਼ਹਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਮੇਰੀਆਂ ਨਦਾਨੀਆਂ ਤੇ ਖਿੜ ਖਿੜ ਹੱਸਦੀ ਏ,
ਫੁੱਲਾਂ ਦੀ ਖੁਸ਼ਬੋਈ ਉਹਦੇ ਹਾਸਿਆਂ ਚ ਵੱਸਦੀ ਏ,
ਓ ਬੱਚਿਆਂ ਦੀ ਪਿਆਰੀ ਕਿਲਕਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਲਿਖਣਾ ਵੀ ਕਲਮ ਮੇਰੀ ਉਸ ਕੋਲੋਂ ਸਿੱਖਦੀ ਏ,
ਤੋਲ-ਤੁਕਾਂਤ, ਖ਼ੂਬ ਸ਼ਥਦਾਂ ਨੂੰ ਮਿੱਥਦੀ ਏ,
ਮੈਨੂੰ ਕਦੇ-ਕਦੇ ਓ ਸ਼ਬਦ-ਭੰਡਾਰ ਲੱਗਦੀ ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਨੈਣ ਵਿਸ਼ਵਾਸ ਭਰੇ ਉੁੱਚੇ ਨੇ ਸਤੰਭ ਜਿਵੇਂ,
ਸਫਰ ਪਿਆਰ ਵਾਲੇ ਕੀਤੇ ਨੇ ਆਰੰਭ ਜਿਵੇਂ,
ਖੰਭ ਮਹੱਬਤਾਂ ਦੇ ਅਸਮਾਨਾਂ ਚ ਖਿਲਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਤੂੰ ਆ ਨਹੀਂ ਕਰਨਾ ਤੂੰ ਔਹ ਨਹੀਂ ਕਰਨਾ ਏ,
ਜਿੱਥੇ ਮੈਂ ਕਹਾਂ ਤੂੰ ਉੱਥੇ ਜਾ ਖੜਨਾ ਏ,
ਹਦਾਇਤਾਂ ਦਾ ਹੈ ਨਿਰਾ ਅੰਬਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਪੰਜਾਬੀ ਬੋਲੀ ਸਿੱਖ ਮੇਰਾ ਮਾਣ ਵਧਾਇਆ ਓਨੇ,
ਕੀਤੇ ਮੇਰੇ ਭਰੋਸੇ ਦਾ ਇਨਾਮ ਦਿਵਾਇਆ ਓਨੇ,
ਮੇਰੇ ਫਿਕਰਾਂ ਚ ਡੁੱਬੇ ਦਾ ਉਧਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਰੱਬਾ ਵੇਖ ਆਪਣੀ ਕਿਸਮਤ ਤੇ ਹੈਰਾਨੀ ਆਵੇ ਮੈਨੂੰ,
ਉਨੂੰ ਭੇਜ ਮੇਰੀ ਜ਼ਿੰਦਗੀ ਚ ਤੂੰ ਗੁਲਾਮ ਕੀਤਾ ਮੈਨੂੰ,
ਮੇਰਾ ਹਰ ਖ਼ਾਬ ਪੂਰਾ ਕਰਨੇ ਨੂੰ ਤਿਆਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ।
ਛੋਟੀ ਜਿਹੀ ਖਰੋਚ ਦੇਖ ਵੱਡੇ-ਵੱਡੇ ਹੰਝੂ ਕੇਰੇ ਓ,
ਦਿਲ ਬਾਹਲਾ ਕੋਮਲ ਪਰ ਪੱਕੇ ਰੱਖੇ ਜੇਰੇ ਓ,
ਉਹ ਸੁੱਖਾਂ ਅਤੇ ਖੁਸ਼ੀਆਂ ਦੀ ਲਿਖਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਬਿਜਲੀ ਚਲੀ ਜਾਵੇ ਤਾਂ ਹਨੇਰਿਆਂ ਤੋਂ ਡਰਦੀ ਏ,
ਮਾਪਿਆਂ ਦੇ ਸੰਸਕਾਰ ਹਮੇਸ਼ਾਂ ਪੱਲੇ ਬੰਨ ਰੱਖਦੀ ਏ,
ਓਦੇ ਬਿਨਾ ਏਹ ਜ਼ਿੰਦਗੀ ਬੇਕਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਪਿਆਰ ਮੇਰੇ ਗੀਤਾਂ ਨੂੰ ਬਾਹਲਾ ਓ ਕਰਦੀ ਹੈ,
ਹਰ ਇਕ ਹਰਫ ਵਿੱਚ ਮੋਹ ਬਣ ਵੱਸਦੀ ਹੈ,
ਮੇਰੀ ਕਹਾਣੀ ਦਾ ਕੋਈ ਸੱਚਾ ਕਿਰਦਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ।
ਝੂਠ ਬੋਲਣੇ ਤੇ ਸੁਨਣੇ ਨੂੰ ਨਫ਼ਰਤ ਬੜਾ ਕਰਦੀ ਹੈ,
ਓ ਸ਼ਰਮਾਂ ਦੀ ਭਰੀ ਅੱਖ ਨੀਵੀਂ ਰੱਖ ਚੱਲਦੀ ਹੈ,
ਬਜ਼ੁਰਗਾਂ ਦੀਆਂ ਅਸੀਸਾਂ ਦਾ ਸਤਿਕਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਓਹਦੇ ਗੁਣਾਂ ਮੂਹਰੇ ਮੇਰੇ ਸਭ ਸ਼ਬਦ ਥੁੜ ਜਾਣੇ ਨੇ,
ਬੰਦਗੀ ਦੇ ਸਾਰੇ ਰਾਹ ਓਹਦੇ ਦਰ ਵੱਲ ਮੁੜ ਜਾਣੇ ਨੇ,
ਓਹ ਰੱਬੀ ਹੋਂਦ ਦੀ ਕੋਈ ਮੂਰਤ ਸਾਕਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਛੋਟਿਆਂ ਨੂੰ ਪਿਆਰ ਤੇ ਵੱਡਿਆ ਦਾ ਅਦਬ ਕਰੇ,
ਗੁਰੂ ਘਰ ਜਾਵੇ ਤੇ ਸੇਵਾ ਨਿੱਤ ਦਿਲੋਂ ਕਰੇ,
ਹਰ ਸਕੂਨ ਭਰਿਆ ਪਲ ਓਹ ਗੁਜ਼ਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਪਰੀਆਂ ਤੋਂ ਘੱਟ ਨਾ ਮੈਂ ਤਾਹੀਂ ਇੰਨਾ ਕੁਝ ਕਹਿ ਗਿਆ,
ਮੈਨੂੰ ਲਫ਼ਜ਼ ਨਹੀਂ ਥਿਆਏ, ਅਜੇ ਬੜਾ ਕੁਝ ਰਹਿ ਗਿਆ,
ਮੇਰੀ ਦੁਨੀਆ ਚ ਹੋਇਆ ਚਮਤਕਾਰ ਲੱਗਦੀ,
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।
(ਚਰਨ)
-ਵੱਲੋਂ ਗੁਰਬਾਜ ਸਿੰਘ
8837644027
ਤੂੰ ਮੈਨੂੰ ਇਵੇਂ ਮਿਲ਼ੀਂ,, - ਗੁਰਬਾਜ ਸਿੰੰਘ
ਤੂੰ ਮੈਨੂੰ ਇਵੇਂ ਮਿਲ਼ੀਂ,,।
ਜਿਵੇਂ,,
ਤਪਦੇ ਮਾਰੂਥਲ ਨੂੰ ਬਰਸਾਤ ਮਿਲਦੀ ਏ,
ਜਿਵੇਂ,,
ਕਿਸੇ ਭਟਕਦੇ ਰਾਹੀਂ ਨੂੰ ਕੋਈ ਸਬਾਤਮਿਲਦੀ ਏ,
ਜਿਵੇਂ ,,
ਮਨ ਦੇ ਬੋਲਾਂ ਨੂੰ ਕੋਈ ਸੁੱਚੀ ਅਰਦਾਸਮਿਲਦੀ ਏ,
ਜਿਵੇਂ ,,
ਵੀਰਾਨੀਆਂ ਚ ਕੋਈ ਅਨਭੋਲ ਕਲੀਖਿਲਦੀ ਏ,
ਜਿਵੇਂ,,
ਸਾਗਰ ਨੂੰ ਭਟਕੀ ਕੋਈ ਨਦੀ ਮਿਲਦੀ ਏ,
ਜਿਵੇਂ,,
ਕਿਸੇ ਸਵਾਲੀ ਦੀ ਕੋਈ ਦੁਆ ਪੂਰੀ ਹੁੰਦੀਹੈ,
ਜਿਵੇਂ,,
ਕਿਸੇ ਰਾਹੀ ਤੇ ਮੰਜਿਲ ਦੀ ਦੂਰੀ ਖਤਮਹੁੰਦੀ ਹੈ,
ਜਿਵੇਂ,,
ਮੌਤ ਦੇ ਬੂਹੇ ਬੈਠਿਆਂ ਜੀਣ ਦੀ ਕੋਈ ਆਸਪੱਲਦੀ ਏ,
ਜਿਵੇਂ,,
ਕੋਈ ਲਹਿਰ ਉਤਾਵਲੀ ਹੋ ਕਿਨਾਰਿਆਂ ਨੂੰਖੱਲਦੀ ਏ,
ਜਿਵੇਂ,,
ਹਰ ਸਾਹ ਦੇ ਨਾਲ ਇਕਮਿਕ ਹੋ ਧੜਕਨਚੱਲਦੀ ਏ।
ਤੇ ਜਿਵੇਂ,,
ਕੋਈ ਬਖ਼ਸ਼ੀਸ਼ ਕਿਸੇ ਫ਼ੱਕਰ ਦਾ ਕਾਸਾਭਰਦੀ ਏ ।
ਬੱਸ ਇਵੇਂ ਹੀ ਮਿਲੀ ਤੂੰ ਮੈਨੂੰ ,,।
ਬੱਸ ਇਵੇਂ ਹੀ !!
-ਗੁਰਬਾਜ ਸਿੰੰਘ
8837644027
ਮੁਹੱਬਤ ਦਾ ਪਤਾ - ਗੁਰਬਾਜ ਸਿੰਘ
ਮੈਂ ਉਸਨੂੰ,
ਪਹਿਲੀ ਵਾਰ ਮਿਲਿਆ,
ਕੁਝ ਬੋਲਿਆ ਤਾਂ ਨਾ ਗਿਆ,
ਪਰ ਹਾਂ,,
ਉਸਦੀਆਂ ਅੱਖਾਂ ਵਿੱਚ,
ਮੁਹੱਬਤ ਦਾ ਪਤਾ ਸਾਫ਼ ਲਿਖਿਆ ਸੀ,
-ਦਿਮਾਗੀ ਮੁਹੱਲਾ,
-ਸੋਚ ਦੀ ਪੱਕੀ ਗਲੀ,
-ਦਿਲ ਦਾ ਵੱਡਾ ਦਰ ,
-ਤੇ ਰੂਹ ਦਾ ਖੁੱਲਾ ਵੇਹੜਾ ।
-ਗੁਰਬਾਜ ਸਿੰਘ
8837644027
ਖ਼ਾਮੋਸ਼ੀ - ਗੁਰਬਾਜ ਸਿੰਘ ਤਰਨ ਤਾਰਨ
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਮੈਂ ਗਮਾਂ ਤੋਂ ਲਵਾਂ ਸਭ ਹਰਫ ਉਧਾਰੇ,
ਕਿੰਨੀ ਜੁਦਾਈ ਮੇਰੇ ਤੇ ਮੇਹਰਬਾਨ ਹੈ ।
ਮੈਨੂੰ ਸਿਆਹੀ ਦੀ ਕੋਈ ਥੁੜ ਨਾ ਸੀ,
ਬੱਸ ਮੇਰੀ ਕਲਮ ਹੀ ਬੇਜਾਨ ਹੈ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਖੁਸ਼ੀਆਂ ਤੋਂ ਹੋਇਆ ਬੇਘਰਾ ਮੈਂ ਅੱਜ,
ਹੁਣ ਪੈੜ ਤੇਰੀ ਹੀ ਮੇਰਾ ਜਹਾਨ ਹੈ ।
ਅੱਖ ਦੀ ਗਿੱਲੀ ਸਰਦਲ ਤੇ,
ਅੱਜ ਹਰ ਅਧੂਰਾ ਅਰਮਾਨ ਹੈ ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਮੁਹੱਬਤ ਵੀ ਅਜੀਬ ਪ੍ਰੀਖਿਆ ਹੈ,
ਹੋਇਆ ਫੇਲ ਹੀ ਪਾਸ ਦਾ ਪ੍ਰਮਾਨ ਹੈ ।
ਮੇਰੇ ਪੱਤਝੜਾਂ ਹੱਥੋਂ ਲੁੱਟੇ ਦਾ,
ਏਹ ਖਾਲ਼ੀ ਝੋਲੀ ਹੀ ਪਹਿਚਾਣ ਹੈ ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਮੇਰੀ ਜ਼ਿੰਦਗੀ ਵਿੱਚ ਤੂੰ ਆਇਆ ਸੀ,
ਰਹੇ ਏਸੇ ਗੱਲ ਦਾ ਅਭਿਮਾਨ ਹੈ ।
ਤੇਰੀ ਅੱਜ ਵੀ ਹਰ ਖ਼ੁਸ਼ੀ ਦੇ ਲਈ,
ਮੇਰਾ ਹਰ ਜਨਮ ਕੁਰਬਾਨ ਹੈ ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
(ਚਰਨ)
-ਗੁਰਬਾਜ ਸਿੰਘ ਤਰਨ ਤਾਰਨ।
8837644027
ਉਡੀਕ - ਗੁਰਬਾਜ ਸਿੰਘ ਤਰਨ ਤਾਰਨ
ਚੰਨ,,
ਮੈਂ ਉਸ ਦਿਨ ਨੂੰ ਉਡੀਕਦਾ ਹਾਂ,
ਅਮੁੱਕ ਮੁਹੱਬਤ ਤੇਰੇ ਗੀਤਾਂ ਵਿੱਚ ਵੇਖਦਾਹਾਂ ।
ਮੈ ਉਸ ਦਿਨ ਨੂੰ ਉਡੀਕਦਾ ਹਾਂ ।
ਤੂੰ ਯਾਦ ਆਵੇਂ ਹਰ ਸਾਹ ਠੰਡੜੇ ਨਾਲ,
ਤੂੰ ਯਾਦ ਆਵੇਂ ਹਰ ਸਾਹ ਠੰਡੜੇ ਨਾਲ,
ਔਂਸੀਆਂ ਦਿਲ ਦੀਆਂ ਕੰਧਾਂ ਤੇ ਉਲੀਕਦਾਹਾਂ,
ਮੈ ਉਸ ਦਿਨ ਨੂੰ ਉਡੀਕਦਾ ਹਾਂ ।
ਨੀਂਦਰ ਤੁਰ ਜਾਵੇ ਭਾਲਣ ਤੇਰੀਆਂ ਪੈੜਾਂਨੂੰ,
ਨੀਂਦਰ ਤੁਰ ਜਾਵੇ ਭਾਲਣ ਤੇਰੀਆਂ ਪੈੜਾਂਨੂੰ,
ਅੱਖੀਆਂ ਜਦ ਵੀ ਖੋਲਾਂ ਜਾਂ ਮੀਚਦਾ ਹਾਂ,
ਮੈ ਉਸ ਦਿਨ ਨੂੰ ਉਡੀਕਦਾ ਹਾਂ ।
ਤੂੰ ਅਸੀਮ ਸਾਗਰ ਹੈਂ ਮੁਹੱਬਤ ਦਾ,
ਤੂੰ ਅਸੀਮ ਸਾਗਰ ਹੈਂ ਮੁਹੱਬਤ ਦਾ,
ਮੈਂ ਤਾਂ ਬੱਸ ਕਤਰਾ ਤੇਰੀ ਪ੍ਰੀਤ ਦਾ ਹਾਂ,
ਮੈਂ ਉਸ ਦਿਨ ਨੂੰ ਉਡੀਕਦਾ ਹਾਂ ।
ਆ ਇੱਕ ਹੋ ਜਾਈਏ ਤੋੜ ਕੇ ਸਭ ਬੰਧਨਾਂਨੂੰ,
ਆ ਇੱਕ ਹੋ ਜਾਈਏ ਤੋੜ ਕੇ ਸਭ ਬੰਧਨਾਂਨੂੰ,
ਬਿਨ ਤੇਰੇ ਪਲ-ਪਲ ਸਦੀਆਂ ਜਿਹਾਬੀਤਦਾ ਹਾਂ,
ਮੈ ਉਸ ਦਿਨ ਨੂੰ ਉਡੀਕਦਾ ਹਾਂ ।
ਕੱਦ ਵਸਲ ਤੇਰੇ ਦਾ ਨਿੱਘ ਮੈਂ ਮਾਣੂੰਗਾ,
ਕੱਦ ਵਸਲ ਤੇਰੇ ਦਾ ਨਿੱਘ ਮੈਂ ਮਾਣੂੰਗਾ,
ਕਦੇ ਰੱਬ ਵੱਲ ਤੇ ਕਦੇ ਹੱਥਾਂ ਵੱਲ ਨੀਝਦਾਹਾਂ,
ਮੈ ਉਸ ਦਿਨ ਨੂੰ ਉਡੀਕਦਾ ਹਾਂ ।
-ਗੁਰਬਾਜ ਸਿੰਘ ਤਰਨ ਤਾਰਨ।
8837644027
ਯਾਦ - ਗੁਰਬਾਜ ਸਿੰਘ
ਜਦ ਮੈਂ,
ਕਿਸੇ ਦਾ ਪਹਿਨਿਆ ਸੂਟ,
ਜੁੱਤੀ, ਵਾਲਾਂ ਦਾ ਸਟਾਇਲ,
ਤੁਰਨਾ, ਮੁੜਨਾ, ਜਾਂ ਸਮਾਇਲ,
ਸੋਹਣੇ ਚੇਹਰੇ ਤੇ,
ਜਦ ਝੂਠਾ ਜਿਹਾ ਹੋਣਾ ਕਾਇਲ ।
ਤਾਂ ਤੈਨੂੰ ਜ਼ਰੂਰ ਦੱਸਦਾ ਸੀ,
ਤੇ ਤੂੰ ਈਰਖਾ ਵੱਸ ਗ਼ੁੱਸਾ ਕਰਨਾ,
ਮੇਰੇ ਨਾਲ ਨਾ ਬੋਲਣਾ,
ਤੇ ਕਹਿਣਾ ,,
“ ਜੇ ਤੂੰ ਕਿਸੇ ਦੀ ਤਾਰੀਫ਼ ਕੀਤੀ ਜਾਂ ਦੇਖਿਆ ਵੀ ਤਾਂ,
ਮੈਂ ਤੇਰੀ ਜਾਨ ਲੈ ਲੈਣੀ ਵਾ, ਗੁਰਬਾਜ। ”
ਤਾਂ ਮੈਂ ਬੜਾ ਹੱਸਦਾ ਸੀ ।
ਿਫਰ ਤੇਰਾ ਝੂਠਾ ਚੁੱਪ ਹੋਣਾ,
ਤੇ ਤੈਨੂੰ ਮਨਾਉਣ ਲਈ,
ਮੇਰਾ ਸੌ-ਸੌ ਤਰਲੇ ਪਾਉਣਾ,
ਕਿੰਨਾ ਗੂੜਾ ਪਿਆਰ ਸੀ ਉਂਦੋਂ,
ਰੂਹ ਤੇ ਤੇਰਾ ਹੀ ਅਖਤਿਆਰ ਸੀ ਜਦੋਂ ।
ਪਰ ਅੱਜ,,?
ਅੱਜ ਤੂੰ ਸੱਚੀ ਆਪਣਾ ਵਾਅਦਾ ਪੂਰਾ ਕਰ ਰਹੀ ਹੈਂ,
ਸੱਚਮੁੱਚ ਹੀ ਮੇਰੀ ਜਾਨ ਲੈ ਰਹੀ ਹੈਂ,
ਖਤਮ ਕਰ ਰਹੀ ਹੈਂ, ਮੇਰੇ ਸਾਹ, ਰਾਹ ਤੇ ਰੂਹ,
ਜੋ ਕਦੇ ਤੇਰਾ ਸਰਮਾਇਆ ਸੀ ।
ਸੋਚਿਆ ਸੀ ਕਿ ਮੈਂ ਤਾਂ ਦੁਨਿਆ ਤੇ,
ਬੱਸ ਤੇਰੇ ਲਈ ਹੀ ਆਇਆ ਸੀ,
ਮੇਰੀ ਬੰਦਗੀ ਸੀ ਤੂੰ,
ਤਾਂ ਹੀ ਤਾਂ ਤੂੰ ਮੇਰਾ ਰੱਬ ਕਹਾਇਆ ਸੀ ।
ਚਲੋ ਖ਼ੈਰ,,ਤੂੰ ਜਿੱਥੇ ਵੀ ਰਹੇਂ ਖੁਸ਼ ਰਹੇਂ ਹਮੇਸ਼ਾ,
ਮੈਂ ਤਾਂ ਖਤਮ ਹੋਣ ਲਈ ਹੀ ਆਇਆ ਸੀ ।
ਜੋ ਇਨਸਾਨ ਮੇਰੇ ਤੋਂ ਪਲ ਵੀ ਦੂਰ ਨਾ ਹੁੰਦਾ ਸੀ,
ਕਿੰਨੇ ਮਹੀਨੇ ਬੀਤ ਗਏ ਨੇ,
ਜੋ ਅਜੇ ਤੱਕ ਮੈਨੂੰ ਇੱਕ ਵੀ ਮੈਸਜ ਭੇਜ ਨਾ ਪਾਇਆ ਸੀ ।
ਤੂੰ ਅਕਸਰ ਕਿਹਾ ਕਰਦੀ ਸੀ,
ਕਿ ਮੈੰ ਤੇਰੀ ਸ਼ਕਤੀ ਬਨਣਾ ਚਾਹੁੰਦੀ ਹਾਂ,
ਪਰ ਤੂੰ ਸ਼ਕਤੀ ਤਾਂ ਨਹੀਂ ਬਣ ਪਾਈ,
ਹਾਂ,,ਪਰ,,
ਮੁਕਤੀ ਜ਼ਰੂਰ ਬਣ ਗਈ ਏ,
ਇਸ ਕੁਲੈਹਣੀ ਜ਼ਿੰਦਗੀ ਤੋਂ,
ਜਿਸਦੀ ਕੋਖ ਤੋਂ ਕੋਈ ਖ਼ੁਸ਼ੀ ਜਾਂ,
ਰਿਸ਼ਤਾ ਨਾ ਪੈਦਾ ਹੋਇਆ,
ਜੋ ਬਾਂਝ ਬਣ ਦੁੱਖ ਝੱਲ ਰਹੀ ਹੈ,
ਇਕੱਲਤਾ ਦਾ, ਪੀੜਾਂ ਦਾ,
ਝੋਰਿਆਂ ਦਾ, ਜੁਦਾਈਆਂ ਦਾ ।
ਨਾਲੇ,,ਕੀ ਕਹਾਂ ਤੇਰੇ ਵਾਅਦਿਆਂ ਨੂੰ,
ਜੋ ਕੱਚੇ ਤੰਦ ਵੀ ਨਾ ਬਣ ਪਾਏ ।
ਜੱਗ ਦੇ ਜਾਤੀ ਬੰਧਨਾਂ ਮੂਹਰੇ,
ਪਲ ਭਰ ਵੀ ਨਾ ਤਣ ਪਾਏ ।
ਹੁਣ ਮੈਨੂੰ ,,
ਕੋਈ ਵੀ ਖ਼ੁਸ਼ੀ, ਚੇਹਰਾ ਜਾਂ ਰਿਸ਼ਤਾ,
ਚੰਗਾ ਨਹੀਂ ਲੱਗਦਾ ।
ਹਰ ਪਲ ਦਿਲ ਵਿੱਚ,
ਇੱਕ ਸਿਵਾ ਰਹਿੰਦਾ ਬੱਲਦਾ ।
ਸਿਵਾ, ਜੋ ਕੁਝ ਆਹਾਂ ਤੇ ਸਿਸਕੀਆਂ ਦਾ ਹੈ,
ਕੁਝ ਸੁਪਨਿਆਂ ਤੇ ਕੌਲ-ਕਰਾਰਾਂ ਦਾ ਹੈ,
ਕੁਝ ਖੁਸ਼ੀਆਂ ਤੇ ਪਿਆਰਾਂ ਦਾ ਹੈ ।
ਮੇਰੇ ਕੁਝ ਬੇਮੁਹਾਰੇ ਗੀਤ ਤੇ ਹਰਫ ਬਾਗ਼ੀ ਹੋ,
ਇਸ ਤੇ ਮੋਹ ਦਾ ਤੇਲ ਪਾਉਂਦੇ ਰਹਿੰਦੇ ਨੇ ।
ਚੰਦਰੇ ਸ਼ੀਤ ਨਾ ਹੋਣ ਦੇਵਣ ਇਸ ਸਿਵੇ ਨੂੰ,
ਵਾਂਗ ਜੋਬਨ-ਰੁੱਤ ਜਿਹਾ ਮਚਾਉਂਦੇ ਰਹਿੰਦੇ ਨੇ ।
ਇਹ ਚਾਹੁੰਦੇ ਨੇ ਕਿ ਮੈਂ ਜੋਬਨ ਰੁੱਤੇ ਮਰਾਂ,
ਇਹਨਾਂ ਤੇ ਕੁਝ ਤਾਂ ਅਹਿਸਾਨ ਕਰਾਂ ।
ਤਾਂ ਕਿ ਇਹ ਲੋਕ ਮੂੰਹਾਂ ਤੇ ਚੜ ਜਾਵਨ,
ਤੇ ਮੈਨੂੰ ਜਗ ਤੇ ਅਮਰ ਕਰ ਜਾਵਨ ।
ਫਿਰ ਹਮੇਸ਼ਾ ਤੇਰੀ ਉਡੀਕ ਲਈ,
ਮੇਰੀ ਸਿਵੇ ਦੀ ਖ਼ਾਕ ਹਵਾਵਾਂ ਵਿੱਚ ਘੁਲ ਜਾਵੇ ।
ਜਿਸ ਭੌਂਅ ਤੇ ਤੇਰੀ ਪੈੜ੍ਹ ਬਣੇ ,
ਉਨਾਂ ਰਾਹਾਂ ਦੀ ਮਿੱਟੀ ਵਿੱਚ ਮਿਲ ਜਾਵੇ ।
ਸਦਾ,, ਸਦਾ ਲਈ,,।
-ਗੁਰਬਾਜ ਸਿੰਘ
8837644027