Gurbhinder Singh Guri

ਸਾਕਸ਼ੀ ਤੰਵਰ ਨੇ ਬੇਟੀ ਦਿਵਿਆ ਦਾ ਇਸ ਦੁਨੀਆ 'ਚ ਕੀਤਾ ਸਵਾਗਤ - ਗੁਰਭਿੰਦਰ ਸਿੰਘ ਗੁਰੀ

ਬਾਲੀਵੁੱਡ ਤੇ ਟੀ. ਵੀ. ਦੀ ਸਭ ਤੋਂ ਪਸੰਦੀਦਾ ਅਦਾਕਾਰਾ ਸਾਕਸ਼ੀ ਤੰਵਰ ਨੇ 'ਦਿਵਿਆ' ਨਾਂ ਦੀ ਬੱਚੀ ਗੋਦ ਲੈਣ ਦੀ ਖੁਸ਼ਖਬਰੀ ਆਪਣੇ ਫੈਨਜ਼ ਵਿਚਾਲੇ ਸ਼ੇਅਰ ਕੀਤੀ ਹੈ। ਨੌ ਮਹੀਨੇ ਦੀ ਇਸ ਬੱਚੀ ਨੇ ਸਿਰਫ ਸਾਕਸ਼ੀ ਦੀ ਜ਼ਿੰਦਗੀ 'ਚ ਹੀ ਨਹੀਂ ਖੁਸ਼ੀਆਂ ਦੇ ਰੰਗ ਭਰੇ, ਬਲਕਿ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਸਾਕਸ਼ੀ ਤੰਵਰ ਬੱਚਿਆਂ ਨੂੰ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਮੰਨਦੀ ਹੈ ਅਤੇ ਇਸ ਲਈ ਇਸ ਨੰਨ੍ਹੀ ਪਰੀ ਨੂੰ 'ਦਿਵਿਆ' ਨਾਂ ਦਿੱਤਾ, ਜੋ ਦੇਵੀ ਲਕਸ਼ਮੀ ਦਾ ਨਾਂ ਹੈ ਅਤੇ ਇਸ ਦਾ ਮਤਲਬ ਹੈ, ''ਉਹ ਜੋ ਪ੍ਰਾਥਨਾਵਾਂ ਦਾ ਉਤਰ ਦਿੰਦਾ ਹੈ''।

ਖੁਸ਼ਖਬਰੀ ਸ਼ੇਅਰ ਕਰਦੇ ਹੋਏ ਸਾਕਸ਼ੀ ਨੇ ਕਿਹਾ, ''ਮੇਰੇ ਮਾਤਾ-ਪਿਤਾ ਦੇ ਆਸ਼ੀਰਵਾਰ ਅਤੇ ਮੇਰੇ ਪਰਿਵਾਰ ਤੇ ਦੋਸਤਾਂ ਦੇ ਸਮਰਥਨ ਨਾਲ, ਮੈਂ ਇਕ ਬੱਚੀ ਨੂੰ ਗੋਦ ਲਿਆ, ਜੋ ਜਲਦ ਹੀ 9 ਮਹੀਨੇ ਦੀ ਹੋ ਜਾਵੇਗੀ। ਇਸ ਖੁਸ਼ਖਬਰੀ ਨੂੰ ਤੁਹਾਡੇ ਨਾਲ ਸ਼ੇਅਰ ਕਰਦੇ ਹੋਏ ਮਾਣ ਮਹਿਸੂਸ ਕਰ ਰਹੀ ਹਾਂ। ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਪਲ ਹੈ ਅਤੇ ਮੈਂ ਤੇ ਮੇਰਾ ਪੂਰਾ ਪਰਿਵਾਰ ਦਿਵਿਆ ਨੂੰ ਗਲੇ ਲਗਾਉਣ ਲਈ ਉਤਸ਼ਾਹਿਤ ਹਾਂ। ਉਹ ਮੇਰੀਆਂ ਸਾਰੀਆਂ ਪ੍ਰਾਥਨਾਵਾਂ ਦਾ ਉਤਰ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ 'ਚ ਪਾ ਕੇ ਖੁਸ਼ੀ ਮਹਿਸੂਸ ਕਰ ਰਹੀ ਹਾਂ''।

ਸਾਕਸ਼ੀ ਤੰਵਰ ਭਾਰਤੀ ਟੈਲੀਵਿਜ਼ਨ ਦੀ ਸਭ ਤੋਂ ਪਸੰਦੀਦਾ ਅਦਾਕਾਰਾ ਦੀ ਲਿਸਟ 'ਚ ਸ਼ਾਮਲ ਹੈ ਅਤੇ 'ਕਹਾਣੀ ਘਰ ਘਰ ਕੀ' ਅਤੇ 'ਬੜੇ ਅਛੇ ਲਗਤੇ ਹੈ' ਵਰਗੇ ਸ਼ੋਅ ਲਈ ਜਾਣੀ ਜਾਂਦੀ ਹੈ। ਸਾਕਸ਼ੀ ਬਲਾਕਬਸਟਰ ਫਿਲਮ 'ਦੰਗਲ' 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰ ਚੁੱਕੀ ਹੈ।

ਗੁਰਭਿੰਦਰ ਸਿੰਘ ਗੁਰੀ
99157-27311