Gurmit Singh Palahi

ਪਿੰਡਾਂ ਅਤੇ ਕਿਸਾਨਾਂ ਵਿੱਚੋਂ ਆਪਣਾ ਅਧਾਰ ਗੁਆ ਰਿਹਾ ਅਕਾਲੀ ਦਲ - ਗੁਰਮੀਤ ਸਿੰਘ ਪਲਾਹੀ

ਅਕਾਲੀ ਦਲ ਹੁਣ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ। ਸਿਰਫ ਬਾਦਲ ਅਕਾਲੀ ਦਲ ਬਣ ਗਿਆ ਹੈ। ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਅਤੇ ਇਸ ਅਕਾਲੀ ਦਲ ਵਲੋਂ ਪੰਜਾਬ ਵਿੱਚ ਖੜ੍ਹੇ ਕੀਤੇ ਗਏ ਹੋਰ ਅੱਠ ਉਮੀਦਵਾਰਾਂ ਦੀ ਹਾਰ, ਕੀ ਇਹ ਸਿੱਧ ਨਹੀਂ ਕਰਦੀ ਕਿ ਇਸ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਨੇ ਆਪਣੀ ਜਿੱਤ ਪੱਕੀ ਕਰਨ ਵੱਲ ਤਾਂ ਪੂਰੀ ਤਵੱਜੋ ਦਿੱਤੀ ਸਮੇਤ ਪਰਿਵਾਰ ਦੇ ਵੱਡੇ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਦੇ, ਪਰ ਬਾਕੀ ਉਮੀਦਵਾਰਾਂ ਨੂੰ ਆਪੋ-ਆਪਣੇ ਰਹਿਮੋ ਕਰਮ ਉਤੇ ਛੱਡ ਦਿੱਤਾ। ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ (ਆਨੰਦਪੁਰ ਸਾਹਿਬ), ਬੀਬੀ ਜਗੀਰ ਕੌਰ (ਖਡੂਰ ਸਾਹਿਬ), ਚਰਨਜੀਤ ਸਿੰਗ ਅਟਵਾਲ (ਜਲੰਧਰ), ਮਹੇਸ਼ਇੰਦਰ ਸਿੰਘ ਗਰੇਵਾਲ (ਲੁਧਿਆਣਾ), ਦਰਬਾਰਾ ਸਿੰਘ ਗੁਰੂ (ਫਤਿਹਗੜ੍ਹ ਸਾਹਿਬ), ਗੁਲਜਾਰ ਸਿੰਘ ਰਣੀਕੇ (ਫਰੀਦਕੋਟ), ਪਰਮਿੰਦਰ ਸਿੰਘ ਢਂਿਡਸਾ (ਸੰਗਰੂਰ), ਸੁਰਜੀਤ ਸਿੰਘ ਰੱਖੜਾ (ਪਟਿਆਲਾ) ਜੋ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਦੇ ਮੈਂਬਰ ਹਨ, ਚੋਣਾਂ 'ਚ ਕਾਂਗਰਸ ਹੱਥੋਂ ਬੁਰੀ ਤਰ੍ਹਾਂ ਮਾਤ ਖਾ ਗਏ। ਇਥੇ ਹੀ ਬੱਸ ਨਹੀਂ ਕਾਂਗਰਸ ਵਲੋਂ ਅਕਾਲੀ ਦਲ ਦੇ ਪੱਕੇ ਪੁਰਾਣੇ ਪੇਂਡੂ ਵੋਟ ਬੈਂਕ ਵਿੱਚ ਸੰਨ੍ਹ ਲਾ ਲਈ ਗਈ ਅਤੇ ਪੇਂਡੂ ਖੇਤਰਾਂ ਵਿੱਚ ਅਕਾਲੀ ਦਲ ਦੇ ਵੱਡੇ ਵੋਟ ਬੈਂਕ ਨੂੰ ਖੋਰਾ ਲੱਗਿਆ। ਉਹ ਪੇਂਡੂ ਅਤੇ ਖਾਸ ਕਰਕੇ ਪੇਂਡੂ ਕਿਸਾਨ ਜਿਹੜੇ ਕਦੇ ਕਾਂਗਰਸ ਤੋਂ ਨੱਕ ਬੁਲ੍ਹ ਵੱਟਦੇ ਸਨ, ਉਹ ਅਕਾਲੀ ਦਲ ਨਾਲ ਕਿਸੇ ਨਾ ਕਿਸੇ ਵਜਹ ਕਾਰਨ ਨਾਰਾਜ਼ ਹੋਕੇ, ਉਸਨੂੰ ਸਬਕ ਸਿਖਾਉਣ ਦੇ ਰਾਹ ਤੁਰ ਪਏ। ਉਹ ਅਕਾਲੀ ਦਲ ਜਿਸ ਦਾ ਮੁੱਖ ਅਧਾਰ ਸਿੱਖ ਅਤੇ ਕਿਸਾਨੀ ਰਿਹਾ ਹੈ, ਉਸਨੇ ਪਹਿਲਾਂ ਵਿਧਾਨ ਸਭਾ ਦੀ 2017 ਚੋਣ ਵੇਲੇ ਅਕਾਲੀ ਦਲ ਨੂੰ ਸਬਕ ਸਿਖਾਇਆ ਅਤੇ ਬਾਵਜੂਦ ਇਸ ਗੱਲ ਦੇ ਕਿ 2019 ਤੱਕ ਕਾਂਗਰਸੀ ਸਰਕਾਰ ਤੋਂ ਕੁਝ ਵੀ ਨਾ ਕਰਨ ਦੀ ਨਰਾਜ਼ਗੀ ਹੋਣ ਦੇ ਵੀ ਅਕਾਲੀ ਦਲ ਨੂੰ ਨਹੀਂ ਸਗੋਂ ਕਾਂਗਰਸ ਨੂੰ ਵੋਟ ਪਾਉਣ ਨੂੰ ਹੀ ਤਰਜ਼ੀਹ ਦਿਤੀ, ਹਾਲਾਂਕਿ ਪੰਜਾਬ ਦੇ ਵੋਟਰਾਂ ਕੋਲ ਦੂਜੀਆਂ ਹੋਰ ਪਾਰਟੀਆਂ- ਬਸਪਾ, ਪੀਡੀਏ, ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀਆਂ ਨੂੰ ਵੋਟ ਦੇਣ ਦਾ ਬਦਲ ਵੀ ਸੀ।
       ਅਕਾਲੀ ਦਲ ਕਦੇ ਪੰਜਾਬ ਦੇ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਨਣ ਦਾ ਮਾਣ ਪ੍ਰਾਪਤ ਕਰਦਾ ਰਿਹਾ। ਕਾਰਨ ਸੀ ਉਸਦੀ ਮੁੱਦਿਆਂ ਲਈ ਲੜਾਈ। ਪੰਜਾਬ ਦੇ ਪਾਣੀਆਂ ਲਈ ਲੜਾਈ। ਪੰਜਾਬੀ ਬੋਲੀ ਲਈ ਅਤੇ ਪੰਜਾਬੀ ਸੂਬੇ ਲਈ ਸੰਘਰਸ਼। ਐਮਰਜੈਂਸੀ ਦੌਰਾਨ ਲੋਕ ਹੱਕਾਂ ਲਈ ਲੜਾਈ ਕਾਰਨ ਅਕਾਲੀ ਦਲ ਦੇਸ਼ ਭਰ 'ਚ ਚਰਚਿਤ ਹੋਇਆ। ਸਾਲ 1920 'ਚ ਪੰਥਕ ਨੇਤਾਵਾਂ ਵਲੋਂ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਸਿਆਸੀ ਧਿਰ ਬਣਿਆ, ਜਿਸਦੇ ਪਹਿਲੇ ਪ੍ਰਧਾਨ ਸਰਮੁਖ ਸਿੰਘ ਝੁਬਾਲ ਸਨ, ਪਰ ਮਾਸਟਰ ਤਾਰਾ ਸਿੰਘ ਨੇ ਪੰਥਕ ਸਰਗਰਮੀਆਂ ਨਾਲ ਇਸ ਨੂੰ ਬੁਲੰਦੀਆਂ ਉਤੇ ਪਹੁੰਚਾਇਆ। ਸਾਲ 1937 ਦੀਆਂ ਪ੍ਰੋਵਿੰਸ਼ਿਅਲ ਚੋਣਾਂ 'ਚ ਅਕਾਲੀ ਦਲ ਨੇ 10 ਸੀਟਾਂ ਜਿੱਤੀਆਂ ਅਤੇ ਸਿੰਕਦਰ ਹਿਆਤ ਖਾਨ ਦੀ ਵਜ਼ਾਰਤ ਵੇਲੇ ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾਈ ਪਰ ਸਾਲ 1946 'ਚ 22 ਸੀਟਾਂ ਜਿੱਤਕੇ ਉਹ ਖਿਜ਼ਾਰ ਹਿਆਤ ਖਾਨ ਵਲੋਂ ਬਣਾਈ ਕੁਲੀਸ਼ਨ ਵਜ਼ਾਰਤ ਦਾ ਹਿੱਸਾ ਬਣਿਆ। ਸਾਲ 1950 'ਚ ਪੰਜਾਬੀ ਸੂਬਾ ਮੂਵਮੈਂਟ ਸ਼ੁਰੂ ਕਰਕੇ, ਪੰਜਾਬੀ ਬੋਲਦੇ ਇਲਾਕਿਆਂ ਲਈ ਵੱਖਰੇ ਸੂਬੇ ਦੀ ਮੰਗ ਕੀਤੀ। ਮੋਰਚਾ ਲਾਇਆ ਅਤੇ 1966 ਵਿੱਚ ਪੰਜਾਬੀ ਸੂਬੇ ਦੀ ਪ੍ਰਾਪਤੀ ਇਸ ਮੋਰਚੇ ਕਾਰਨ ਹੀ ਸੰਭਵ ਹੋ ਸਕੀ। ਸਾਲ 1920 'ਚ ਬਣੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਮੇਂ ਸਮੇਂ ਟੁੱਟ ਭੱਜ ਹੋਈ, ਕਈ ਅਕਾਲੀ ਦਲ ਇਸ ਵਿਚੋਂ ਬਾਹਰ ਨਿਕਲੇ ਪਰ ਪ੍ਰਕਾਸ਼ ਸਿੰਘ ਬਾਦਲ ਵਾਲਾ ਅਕਾਲੀ ਦਲ ਮੁੱਖ ਰੂਪ ਵਿੱਚ ਪੰਜਾਬ ਦੀ ਸਿਆਸਤ ਵਿੱਚ ਆਪਣੀ ਥਾਂ ਬਣਾ ਸਕਿਆ। ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸਦੇ 20 ਪ੍ਰਧਾਨ ਬਣੇ। ਇਨ੍ਹਾਂ ਵਿੱਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਸੰਤ ਹਰਚੰਦ ਸਿੰਘ ਲੋਂਗੇਵਾਲ, ਪ੍ਰਕਾਸ਼ ਸਿੰਘ ਬਾਦਲ ਪ੍ਰਸਿੱਧ ਹਨ ਅਤੇ 21ਵੇਂ ਪ੍ਰਧਾਨ ਵਜੋਂ ਸੁਖਵੀਰ ਸਿੰਘ ਬਾਦਲ ਨੇ ਇਸ ਦੀ ਵਾਂਗ ਡੋਰ ਸੰਭਾਲੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੇਵਾ ਹੀ ਨਹੀਂ ਨਿਭਾਈ ਸਗੋਂ ਚਾਰ ਵੇਰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਵੀ ਸੰਭਾਲਿਆ। ਅਕਾਲੀ ਦਲ ਦੇ ਹੋਰ ਮੁੱਖ ਮੰਤਰੀਆਂ ਵਿੱਚ ਗੁਰਨਾਮ ਸਿੰਘ ਅਤੇ ਸੁਰਜੀਤ ਸਿੰਘ ਬਰਨਾਲਾ ਵੀ ਸ਼ਾਮਲ ਹਨ।
      ਕਿਉਂਕਿ ਸਿੱਖਾਂ ਦੀ ਆਵਾਜ਼ ਵਜੋਂ ਜਾਣੇ ਜਾਂਦੇ ਅਕਾਲੀ ਦਲ ਦਾ ਮੰਨਣਾ ਹੈ ਕਿ ਰਾਜਨੀਤੀ ਤੇ ਧਰਮ ਇੱਕ ਦੂਸਰੇ ਦੇ ਪੂਰਕ ਹਨ, ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਲੰਮੇ ਸਮੇਂ ਤੋਂ ਆਪਣੇ ਕੰਟਰੋਲ ਵਿੱਚ ਰੱਖਿਆ ਹੋਇਆ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਬਾਦਲ ਅਕਾਲੀ ਦਲ ਭਾਜਪਾ ਦਾ ਭਾਈਵਾਲ ਹੈ ਅਤੇ ਦੇਸ਼ ਉਤੇ ਰਾਜ ਕਰ ਰਹੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐਨ ਡੀ ਏ) ਦਾ ਹਿੱਸਾ ਹੈ। ਇਸ ਵੇਲੇ ਇਸ ਅਕਾਲੀ ਦਲ ਦੇ ਦੋ ਲੋਕ ਸਭਾ ਮੈਂਬਰ, ਤਿੰਨ ਰਾਜ ਸਭਾ ਮੈਂਬਰ ਅਤੇ ਪੰਜਾਬ ਅਸੰਬਲੀ ਵਿੱਚ 13 ਮੈਂਬਰ ਹਨ। ਇਹ ਸਥਿਤੀ ਪਾਰਟੀ ਦੀ ਨਿਵਾਣਾਂ ਵੱਲ ਜਾਣ ਦੀ ਨਿਸ਼ਾਨੀ ਹੈ ਕਿ ਲੰਮੇ ਸਮੇਂ ਬਾਅਦ ਜਿਵੇਂ ਕੇਂਦਰ ਵਿੱਚ ਕਾਂਗਰਸ ਦੀ ਅੱਧੋਗਤੀ ਹੋਈ ਤੇ ਉਹ ਪ੍ਰਵਾਨਤ ਵਿਰੋਧੀ ਧਿਰ ਨਹੀਂ ਬਣ ਸਕੀ, ਅਕਾਲੀ ਦਲ ਬਾਦਲ ਵੀ ਪੰਜਾਬ ਵਿੱਚ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਨਹੀਂ ਕਰ ਸਕਿਆ, ਸਗੋਂ ਤੀਜੇ ਨੰਬਰ 'ਤੇ ਰਿਹਾ ਜਦ ਕਿ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦਾ ਰੁਤਬਾ 20 ਵਿਧਾਇਕੀ ਸੀਟਾਂ ਲੈ ਕੇ ਪ੍ਰਾਪਤ ਕੀਤਾ।
       ਆਪਣੇ ਪਿਛਲੇ 10 ਸਾਲ ਦੇ ਸ਼ਾਸ਼ਨ ਕਾਰਜ ਕਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਲੋਕਾਂ ਵਿੱਚ ਹਰਮਨ ਪਿਆਰੀ ਨਾ ਹੋ ਸਕੀ। ਅਕਾਲੀ ਦਲ ਵਿੱਚ ਸਵਾਰਥੀ ਕਿਸਮ ਦੇ ਲੋਕਾਂ ਦੀ ਆਮਦ ਨੇ ਅਸਲ ਅਕਾਲੀਆਂ ਨੂੰ ਪਿੱਛੇ ਸੁੱਟ ਦਿੱਤਾ ਅਤੇ ਅਕਾਲੀ ਦਲ ਵਿੱਚ ਮਾਫੀਏ, ਢੁੱਠਾਂ ਵਾਲੇ, ਵੱਡੇ ਕਾਰੋਬਾਰੀਏ, ਜ਼ਮੀਨਾਂ ਵੇਚਣ-ਵੱਟਣ ਵਾਲੇ ਅਤੇ ਦਲਾਲ ਕਿਸਮ ਦੇ ਲੋਕਾਂ ਦੀ ਸ਼ਮੂਲੀਅਤ ਨੇ ਅਕਾਲੀ ਦਲ ਦਾ ''ਸਿਰੜੀ ਅਕਾਲੀਆਂ'' ਦੀ ਦਿੱਖ ਵਾਲਾ ਅਕਸ ਖਰਾਬ ਕੀਤਾ। ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਭੁੱਲ ਗਿਆ, ਜਿਹੜੇ ਉਹਦੀ ਰੀੜ੍ਹ ਦੀ ਹੱਡੀ ਸਨ। ਸਿੱਖ ਸਿਆਸਤ ਤੋਂ ਕੰਨੀ ਕਤਰਾ ਰਾਸ਼ਟਰੀ ਪਾਰਟੀ ਦੇ ਸੁਪਨੇ ਸਜੋਣ ਦਾ ਉਸ ਭਰਮ ਪਾਲ ਲਿਆ ਅਤੇ ਪੰਜਾਬੋਂ ਬਾਹਰ ਦਿੱਲੀ, ਹਰਿਆਣਾ, ਰਾਜਸਥਾਨ, ਯੂ.ਪੀ. 'ਚ ਪੈਰ ਪਸਾਰਨੇ ਆਰੰਭੇ, ਪਰ ਸਹੀ ਨੀਤੀਗਤ ਫੈਸਲੇ ਅਕਾਲੀ ਦਲ ਨਾ ਲੈ ਸਕਿਆ। ਬਾਦਲ ਪਰਿਵਾਰ ਦਾ ਅਕਾਲੀ ਦਲ ਉਤੇ ਗਲਬਾ ਵੀ ਅਕਾਲੀ ਦਲ ਨੂੰ ਡਬੋਣ ਦਾ ਕਾਰਨ ਬਣਿਆ। ਪਰਿਵਾਰ ਨੂੰ ਅੱਗੇ ਲਿਆਉਣ ਦੀ ਮਨਸ਼ਾ ਤਹਿਤ ਹਰਸਿਮਰਤ ਕੌਰ ਬਾਦਲ ਨੂੰ ਤਾਂ ਭਾਜਪਾ ਵਜ਼ਾਰਤ 'ਚ ਬਾਦਲ ਪਰਿਵਾਰ ਨੇ ਦੋ ਵੇਰ ਕੇਂਦਰੀ ਮੰਤਰੀ ਬਣਵਾ ਲਿਆ, ਪਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਗਿਆ। ਇਹੋ ਹਾਲ ਪਾਰਟੀ ਵਿੱਚ ਕੁਝ ਸਮਾਂ ਪਹਿਲਾ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ ਦਾ ਬਾਦਲ ਪਰਿਵਾਰ ਵਲੋਂ ਕੀਤਾ ਗਿਆ ਸੀ।
       ਲਗਾਤਾਰ ਪਰਿਵਾਰਕ ਸਿਆਸਤ ਕਰਦਿਆਂ ਬਾਦਲ ਪਰਿਵਾਰ ਵਲੋਂ ਮਾਝੇ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਛੱਡਕੇ ਉਸਦੀ ਥਾਂ ਹਰਸਿਮਰਤ ਕੌਰ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਅੱਗੇ ਲਿਆਂਦਾ ਗਿਆ ਜਿਸਨੇ ਪੂਰੇ ਪੰਜਾਬ ਵਿੱਚ ਇੱਕ ਵੱਖਰੀ ਕਿਸਮ ਦੀ ਸਿਆਸਤ ਦਾ ਮੁੱਢ ਬੰਨ੍ਹਿਆ ਅਤੇ ਯੂਥ ਅਕਾਲੀ ਦਲ ਵਿੱਚ ਇਹੋ ਜਿਹੇ ਨੌਜਵਾਨਾਂ ਦੀ ਜੁੰਡਲੀ ਭਰ ਲਈ ਗਈ, ਜਿਹੜੀ ਲੋਕਾਂ ਦੇ ਮਸਲੇ ਹੱਲ ਕਰਨ ਨਾਲੋਂ ਆਪਣੇ ਹਿੱਤਾਂ ਦੀ ਪੂਰਤੀ ਨੂੰ ਪਹਿਲ ਦੇਣ ਵਾਲੀ ਸੀ। ਸਿੱਟਾ ਅਕਾਲੀ ਦਲ 'ਚ ਕੁਰਬਾਨੀ ਦੇਣ ਵਾਲੇ, ਜੇਲ੍ਹਾਂ ਜਾਣ ਵਾਲੇ, ਮੋਰਚੇ ਲਾਉਣ ਵਾਲੇ, ਲੋਕਾਂ ਦੇ ਹੱਕਾਂ ਲਈ ਪਹਿਰਾ ਦੇਣ ਵਾਲੇ ਮਿਸ਼ਨਰੀ ਵਰਕਰਾਂ ਦੀ ਘਾਟ ਹੋ ਗਈ। ਧੱਕੇ-ਧੌਂਸ ਵਾਲੇ ਲੋਕਾਂ ਨੇ ਪੈਸੇ ਦੇ ਜ਼ੋਰ ਨਾਲ ਅਸਲ ਅਰਥਾਂ 'ਚ ਪਾਰਟੀ ਲਈ ਕੰਮ ਕਰਨ ਵਾਲੇ 'ਜੱਥੇਦਾਰਾਂ' ਨੂੰ ਪਿੱਛੇ ਛੱਡ ਦਿੱਤਾ ਅਤੇ ''ਮਾਡਰਨ'' ਲੋਕਾਂ ਦੀ ਭੀੜ ਅਕਾਲੀ ਦਲ 'ਚ ਵੱਡੀ ਗਿਣਤੀ 'ਚ ਵੱਧ ਗਈ। ਪਾਰਟੀ ਸੰਗਠਨ ਪੂਰੀ ਤਰ੍ਹਾਂ ਟੁੱਟਿਆ ਨਜ਼ਰ ਆਉਣ ਲੱਗਾ। ਪਾਰਟੀ ਦੀਆਂ ਵੱਡੀਆਂ ਰੈਲੀਆਂ, ਭੀੜਾਂ ਅਤੇ ਰੋਡ ਸ਼ੋ ਹੀ ਅਕਾਲੀ ਦਲ ਦਾ ਸੱਭੋ ਕੁਝ ਹੋ ਗਿਆ। ਇਹ ਅਕਾਲੀ ਆਪਣੇ ਅਸਲੀ ਮੁੱਦਿਆਂ ਤੋਂ ਜੀਅ ਚੁਰਾਕੇ ਅਗਲ-ਬਗਲ ਝਾਕਣ ਲੱਗੇ ਅਤੇ ਦਲੀਲਾਂ ਛੱਡਕੇ ਗੈਰ-ਜ਼ਿੰਮੇਵਾਰਾਨਾ ਪਹੁੰਚ ਅਪਨਾਉਣ ਲੱਗੇ। ਪਾਰਟੀ ਵਿੱਚ ਜੁਗਲਬੰਦੀ, ਗੁੱਟਬਾਜੀ, ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਅਤੇ ਇੱਕ ਦੂਜੇ ਨੂੰ ਮਿੱਧਣ ਅਤੇ ਪਰਿਵਾਰਵਾਦ ਦਾ ਬੋਲ ਬਾਲਾ ਹੋ ਗਿਆ। ਅਕਲ ਅਤੇ ਕਰਮ ਦਾ ਆਪਸ ਵਿੱਚ ਵੈਰ ਦਿਸਣ ਲੱਗਾ। ਅਕਾਲੀ ਦਲ ਦੇ ਉਪਰਲੇ ਨੇਤਾਵਾਂ ਦੁਆਲੇ ਇਹੋ ਜਿਹੀ ਚੰਡਾਲ ਚੌਕੜੀ ਜੁੜ ਗਈ, ਜਿਹੜੀ 'ਦਲ' ਨੂੰ ਸਭ ਪਾਸੇ ਹਰਾ ਹਰਾ ਹੋਣ ਦਾ ਸੰਕੇਤ ਦਿੰਦੀ ਰਹੀ। ਆਮ ਲੋਕਾਂ, ਕਿਸਾਨਾਂ, ਸਿੱਖ ਭਾਈਚਾਰੇ ਵਿੱਚ ਵਿਚਰਨ ਦੀ ਥਾਂ ਇਹ ਨਵੇਂ ਬਣੇ ਨੇਤਾ ਲੋਕ ਅਖ਼ਬਾਰਾਂ ਦੇ ਇਸ਼ਤਿਹਾਰਾਂ ਵਿੱਚ ਸਿਮਟ ਗਏ ਅਤੇ ਲੋਕਾਂ ਨਾਲ ਬਣਿਆ ਰਾਬਤਾ ਟੁੱਟ ਗਿਆ। ਅਕਾਲੀ ਦਲ ਨਾਲ ਸਬੰਧਤ ਕਿਸਾਨ ਨੇਤਾ, ਆਪਣੇ ਸਵਾਰਥ ਹਿੱਤ, ਆਪਣੀ ਕੁਰਸੀ ਬਚਾਉਣ ਲਈ ਲੱਗੇ ਰਹੇ ਅਤੇ ਦਸ ਸਾਲ ਉਨ੍ਹਾਂ ਨੇ ਮੰਡੀਆ 'ਚ ਕਿਸਾਨਾਂ ਨਾਲ ਹੋ ਰਹੇ ਵਰਤਾਰੇ, ਫਸਲਾਂ ਦੇ ਮਿਲ ਰਹੇ ਘੱਟ ਮੁੱਲ, ਸ਼ਾਹੂਕਾਰਾਂ, ਆੜ੍ਹਤੀਆਂ ਵਲੋਂ ਕੀਤੀ ਜਾ ਰਹੀ ਉਨ੍ਹਾਂ ਦੀ ਲੁੱਟ-ਖਸੁੱਟ ਵੱਲ ਰਤਾ ਮਾਸਾ ਤਵੱਜੋ ਨਾ ਦਿੱਤੀ। ਅਕਾਲੀ ਦਲ ਉਤੇ ਕਾਬਜ ਹੋਏ ਪੂੰਜੀ ਪਤੀਆਂ, ਧੰਨ ਕੁਬੇਰਾਂ, ਸਾਬਕਾ ਨੌਕਰਸ਼ਾਹਾਂ ਅਤ ਅਕਾਲੀ ਦਲ 'ਚ ਨੇਤਾ ਬਣਕੇ ਆੜ੍ਹਤ ਅਤੇ ਜ਼ਮੀਨ ਦੀ ਖਰੀਦੋ ਫਰੋਖਤ ਦਾ ਕੰਮ ਕਰਕੇ ਲੋਕਾਂ ਨੂੰ ਲੁੱਟਣ ਵਾਲੇ ਲੋਕਾਂ ਨੇ ਅਕਾਲੀ ਦਲ ਨਾਲੋਂ ਲੋਕਾਂ ਦਾ ਰਾਬਤਾ ਤੋੜਨ ਦਾ ਕੰਮ ਕੀਤਾ। ਇਸਦਾ ਸਿੱਟਾ ਇਹ ਨਿਕਲਿਆ ਕਿ ਪਿੰਡਾਂ ਦੇ ਕਿਸਾਨ ਅਤੇ ਉਹਨਾ ਦੇ ਬੇਟੇ ਜਿਹੜੇ ਕੁਰਬਾਨੀ ਕਰਨ ਵਾਲੇ ਅਕਾਲੀਆਂ ਦੇ ਵਾਰੇ-ਵਾਰੇ ਜਾਂਦੇ ਸਨ ਉਹ ਅਕਾਲੀਆਂ ਨਾਲੋਂ ਲਗਭਗ ਟੁੱਟ ਹੀ ਗਏ। ਕੋਟਕਪੂਰਾ ਅਤੇ ਬਰਗਾੜੀ ਕਾਂਡ ਨੇ ਤਾਂ ਅਕਾਲੀਆਂ ਨਾਲੋਂ ਉਨ੍ਹਾਂ ਸਾਰੇ ਲੋਕਾਂ ਨੂੰ ਤੋੜ ਦਿੱਤਾ ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਸਬੰਧੀ ਵੱਡਾ ਰੋਸ ਸੀ।
      ਅਕਾਲੀ ਦਲ ਅੱਜ ਕਟਿਹਰੇ 'ਚ ਹੈ। ਭਾਜਪਾ ਨਾਲ ਉਸਦੀ ਸਾਂਝ ਭਿਆਲੀ ਬਣਾਏ ਰੱਖੇ ਜਾਣ ਸਬੰਧੀ ਸੰਦੇਹ ਬਣਿਆ ਹੋਇਆ ਹੈ। ਭਾਜਪਾ ਜੇਕਰ ਭਵਿੱਖ ਵਿੱਚ ''ਅਕੇਲੇ ਚਲੋ'' ਦੀ ਨੀਤੀ ਉਤੇ ਚੱਲਦਾ ਹੈ ਤਾਂ ਅਕਾਲੀ ਦਲ ਨੇ ਸ਼ਹਿਰਾਂ ਦੀ ਹਿੰਦੂ ਵੋਟ ਨੂੰ ਆਪਣੇ ਨਾਲ ਕਿਵੇਂ ਰੱਖਣਾ ਹੈ? ਅਕਾਲੀ ਦਲ ਜਿਸਦਾ ਅਧਾਰ ਪਿੰਡਾਂ 'ਚ ਗਿਣਿਆ ਜਾਂਦਾ ਰਿਹਾ ਹੈ ਅਤੇ ਹੁਣ ਵੀ ਹੈ, ਉਸਨੂੰ ਕਿਵੇਂ ਸਾਂਭ ਕੇ ਰੱਖਣਾ ਹੈ? ਉਨ੍ਹਾਂ ਲਈ ਇਹ ਵੀ ਸੋਚਣ ਦਾ ਵੇਲਾ ਹੈ ਕਿ ਉਨ੍ਹਾਂ ਅਕਾਲੀ ਦਲ ਨੂੰ ਇੱਕ ਪ੍ਰਾਈਵੇਟ ਪਰਿਵਾਰਕ ਪਾਰਟੀ ਵਜੋਂ ਬਣੇ ਰਹਿਣ ਦੇਣਾ ਹੈ ਜਾਂ ਇਸ ਨੂੰ ਲੋਕਾਂ ਦੀ ਪਾਰਟੀ ਬਣਾਕੇ ਲੋਕ ਭਲਾਈ ਵਾਲੇ ਕੰਮ ਕਰਨ ਵਾਲੀ ਪਾਰਟੀ ਬਨਾਉਣਾ ਹੈ।
ਅਸਲ ਵਿੱਚ ਅਕਾਲੀ ਦਲ ਦੀ ਬੋਹੜ ਵਰਗੀ ਸਿਆਸੀ ਪਾਰਟੀ ਨੂੰ ਅਮਰ ਵੇਲਾਂ ਨੇ ਜਕੜ ਰੱਖਿਆ ਹੈ। ਬੋਹੜ ਦੀ ਇਸ ਮਿੱਠੀ ਛਾਂ ਅਤੇ ਖੁਸ਼ਬੂ ਨੂੰ ਅਮਰਵੇਲ ਆਪਣੀ ਥੋੜ੍ਹ ਚਿਰੀ ਬਨਾਉਟੀ ਤੜਕ-ਭੜਕ ਨਾਲ ਹਰਾ ਹਰਾ ਬਨਾਉਣ ਦੇ ਰਾਹ ਪਈ ਹੋਈ ਹੈ। ਇਹ ਸੋਚਣਾ, ਹੁਣ ਅਕਾਲੀ ਦਲ ਦੇ ਨੇਤਾਵਾਂ ਦੇ ਹੱਥ ਹੈ ਕਿ ਪਾਰਟੀ ਨੂੰ ਜੀਉਂਦਾ ਰੱਖਣਾ ਚਾਹੁੰਦੇ ਹਨ ਤੇ ਲੋਕ ਨੁਮਾਇੰਦਾ ਖੇਤਰੀ ਪਾਰਟੀ ਬਣਾਈ ਰੱਖਣਾ ਚਾਹੁੰਦੇ ਹਨ ਜਾਂ ਇਸਨੂੰ ਸਮੇਂ ਦੇ ਵਹਿਣ 'ਚ ਵਹਿ ਜਾਣ ਦੇਣਾ ਹੈ ਕਿਉਂਕਿ ਦੇਸ਼ ਦੀਆਂ ਘੱਟ ਗਿਣਤੀਆਂ ਉਤੇ ਆਉਣ ਵਾਲਾ ਸਮਾਂ ਵੱਡੇ ਸੰਕਟ ਵਾਲਾ ਹੈ। ਅਕਾਲੀ ਦਲ ਨੇ ਪਿਛਲੇ ਸਮੇਂ 'ਚ ਪੰਜਾਬ ਦੇ ਬੁਧੀਜੀਵੀ ਵਰਗ ਨੂੰ ਆਪਣੇ ਨਾਲੋਂ ਤੋੜ ਲਿਆ ਹੈ, ਉਸਨੂੰ ਕਿਨਾਰੇ ਲਗਾ ਦਿੱਤਾ ਹੈ, ਇਸੇ ਕਰਕੇ ਪਾਰਟੀ ਵਿੱਚ ਕ੍ਰਿਸ਼ਮਈ ਅਗਵਾਈ ਕਰਨ ਵਾਲੇ ਨੇਤਾਵਾਂ ਦਾ ਸੰਕਟ ਪੈਦਾ ਹੋ ਚੁੱਕਾ ਹੈ!

ਸੰਪਰਕ : 9815802070

ਪਿੰਡਾਂ ਅਤੇ ਕਿਸਾਨਾਂ ਵਿੱਚੋਂ ਆਪਣਾ ਅਧਾਰ ਗੁਆ ਰਿਹਾ ਅਕਾਲੀ ਦਲ - ਗੁਰਮੀਤ ਸਿੰਘ ਪਲਾਹੀ

ਅਕਾਲੀ ਦਲ ਹੁਣ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ। ਸਿਰਫ ਬਾਦਲ ਅਕਾਲੀ ਦਲ ਬਣ ਗਿਆ ਹੈ। ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਅਤੇ ਇਸ ਅਕਾਲੀ ਦਲ ਵਲੋਂ ਪੰਜਾਬ ਵਿੱਚ ਖੜੇ ਕੀਤੇ ਗਏ ਹੋਰ ਅੱਠ ਉਮੀਦਵਾਰਾਂ ਦੀ ਹਾਰ, ਕੀ ਇਹ ਸਿੱਧ ਨਹੀਂ ਕਰਦੀ ਕਿ ਇਸ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਨੇ ਆਪਣੀ ਜਿੱਤ ਪੱਕੀ ਕਰਨ ਵੱਲ ਤਾਂ ਪੂਰੀ ਤਵੱਜੋ ਦਿੱਤੀ ਸਮੇਤ ਪਰਿਵਾਰ ਦੇ ਵੱਡੇ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਦੇ, ਪਰ ਬਾਕੀ ਉਮੀਦਵਾਰਾਂ ਨੂੰ ਆਪੋ-ਆਪਣੇ ਰਹਿਮੋ ਕਰਮ ਉਤੇ ਛੱਡ ਦਿੱਤਾ। ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ (ਆਨੰਦਪੁਰ ਸਾਹਿਬ), ਬੀਬੀ ਜਗੀਰ ਕੌਰ (ਖਡੂਰ ਸਾਹਿਬ), ਚਰਨਜੀਤ ਸਿੰਗ ਅਟਵਾਲ(ਜਲੰਧਰ), ਮਹੇਸ਼ ਇੰਦਰਸਿੰਘ ਗਰੇਵਾਲ(ਲੁਧਿਆਣਾ), ਦਰਬਾਰਾ ਸਿੰਘ ਗੁਰੂ (ਫਤਿਹਗੜ੍ਹ ਸਾਹਿਬ), ਗੁਲਜਾਰ ਸਿੰਘ ਰਣੀਕੇ (ਫਰੀਦਕੋਟ), ਪਰਮਿੰਦਰ ਸਿੰਘ ਢੀਂਡਸਾ(ਸੰਗਰੂਰ), ਸੁਰਜੀਤ ਸਿੰਘ ਰੱਖੜਾ(ਪਟਿਆਲਾ) ਜੋ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਦੇ ਮੈਂਬਰ ਹਨ, ਚੋਣਾਂ 'ਚ ਕਾਂਗਰਸ ਹੱਥੋਂ ਬੁਰੀ ਤਰ੍ਹਾਂ ਮਾਤ ਖਾ ਗਏ। ਇਥੇ ਹੀ ਬੱਸ ਨਹੀਂ ਕਾਂਗਰਸ ਵਲੋਂ ਅਕਾਲੀ ਦਲ ਦੇ ਪੱਕੇ ਪੁਰਾਣੇ ਪੇਂਡੂ ਵੋਟ ਬੈਂਕ ਵਿੱਚ ਸੰਨ੍ਹ ਲਾ ਲਈ ਗਈ ਅਤੇ ਪੇਂਡੂ ਖੇਤਰਾਂ ਵਿੱਚ ਅਕਾਲੀ ਦਲ ਦੇ ਵੱਡੇ ਵੋਟ ਬੈਂਕ ਨੂੰ ਖੋਰਾ ਲੱਗਿਆ। ਉਹ ਪੇਂਡੂ ਅਤੇ ਖਾਸ ਕਰਕੇ ਪੇਂਡੂ ਕਿਸਾਨ ਜਿਹੜੇ ਕਦੇ ਕਾਂਗਰਸ ਤੋਂ ਨੱਕ ਬੁਲ੍ਹ ਵੱਟਦੇ ਸਨ, ਉਹ ਅਕਾਲੀ ਦਲ ਨਾਲ ਕਿਸੇ ਨਾ ਕਿਸੇ ਵਜਹ ਕਾਰਨ ਨਾਰਾਜ਼ ਹੋਕੇ, ਉਸਨੂੰ ਸਬਕ ਸਿਖਾਉਣ ਦੇ ਰਾਹ ਤੁਰ ਪਏ। ਉਹ ਅਕਾਲੀ ਦਲ ਜਿਸ ਦਾ ਮੁੱਖ ਅਧਾਰ ਸਿੱਖ ਅਤੇ ਕਿਸਾਨੀ ਰਿਹਾ ਹੈ, ਉਸਨੇ ਪਹਿਲਾਂ ਵਿਧਾਨ ਸਭਾ ਦੀ 2017 ਚੋਣ ਵੇਲੇ ਅਕਾਲੀ ਦਲ ਨੂੰ ਸਬਕ ਸਿਖਾਇਆ ਅਤੇ ਬਾਵਜੂਦ ਇਸ ਗੱਲ ਦੇ ਕਿ 2019 ਤੱਕ ਕਾਂਗਰਸੀ ਸਰਕਾਰ ਤੋਂ ਕੁਝ ਵੀ ਨਾ ਕਰਨ ਦੀ ਨਰਾਜ਼ਗੀ ਹੋਣ ਦੇ ਵੀ ਅਕਾਲੀ ਦਲ ਨੂੰ ਨਹੀਂ ਸਗੋਂ ਕਾਂਗਰਸ ਨੂੰ ਵੋਟ ਪਾਉਣ ਨੂੰ ਹੀ ਤਰਜ਼ੀਹ ਦਿਤੀ, ਹਾਲਾਂਕਿ ਪੰਜਾਬ ਦੇ ਵੋਟਰਾਂ ਕੋਲ ਦੂਜੀਆਂ ਹੋਰ ਪਾਰਟੀਆਂ- ਬਸਪਾ, ਪੀਡੀਏ, ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀਆਂ ਨੂੰ ਵੋਟ ਦੇਣ ਦਾ ਬਦਲ ਵੀ ਸੀ।
ਅਕਾਲੀ ਦਲ ਕਦੇ ਪੰਜਾਬ ਦੇ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਨਣ ਦਾ ਮਾਣ ਪ੍ਰਾਪਤ ਕਰਦਾ ਰਿਹਾ। ਕਾਰਨ ਸੀ ਉਸਦੀ ਮੁੱਦਿਆਂ ਲਈ ਲੜਾਈ। ਪੰਜਾਬ ਦੇ ਪਾਣੀਆਂ ਲਈ ਲੜਾਈ। ਪੰਜਾਬੀ ਬੋਲੀ ਲਈ ਅਤੇ ਪੰਜਾਬੀ ਸੂਬੇ ਲਈ ਸੰਘਰਸ਼। ਐਮਰਜੈਂਸੀ ਦੌਰਾਨ ਲੋਕ ਹੱਕਾਂ ਲਈ ਲੜਾਈ ਕਾਰਨ ਅਕਾਲੀ ਦਲ ਦੇਸ਼ ਭਰ 'ਚ ਚਰਚਿਤ ਹੋਇਆ। ਸਾਲ 1920 'ਚ ਪੰਥਕ ਨੇਤਾਵਾਂ ਵਲੋਂ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਸਿਆਸੀ ਧਿਰ ਬਣਿਆ, ਜਿਸਦੇ ਪਹਿਲੇ ਪ੍ਰਧਾਨ ਸਰਮੁਖ ਸਿੰਘ ਝੁਬਾਲ ਸਨ, ਪਰ ਮਾਸਟਰ ਤਾਰਾ ਸਿੰਘ ਨੇ ਪੰਥਕ ਸਰਗਰਮੀਆਂ ਨਾਲ ਇਸ ਨੂੰ ਬੁਲੰਦੀਆਂ ਉਤੇ ਪਹੁੰਚਾਇਆ। ਸਾਲ 1937 ਦੀਆਂ ਪ੍ਰੋਵਿੰਸ਼ਿਅਲ ਚੋਣਾਂ 'ਚ ਅਕਾਲੀ ਦਲ ਨੇ 10 ਸੀਟਾਂ ਜਿੱਤੀਆਂ ਅਤੇ ਸਿੰਕਦਰ ਹਿਆਤ ਖਾਨ ਦੀ ਵਜ਼ਾਰਤ ਵੇਲੇ ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾਈ  ਪਰ ਸਾਲ 1946 'ਚ 22 ਸੀਟਾਂ ਜਿੱਤਕੇ ਉਹ ਖਿਜ਼ਾਰ ਹਿਆਤ ਖਾਨ ਵਲੋਂ ਬਣਾਈ ਕੁਲੀਸ਼ਨ ਵਜ਼ਾਰਤ ਦਾ ਹਿੱਸਾ ਬਣਿਆ। ਸਾਲ 1950 'ਚ ਪੰਜਾਬੀ ਸੂਬਾ ਮੂਵਮੈਂਟ ਸ਼ੁਰੂ ਕਰਕੇ, ਪੰਜਾਬੀ ਬੋਲਦੇ ਇਲਾਕਿਆਂ ਲਈ ਵੱਖਰੇ ਸੂਬੇ ਦੀ ਮੰਗ ਕੀਤੀ। ਮੋਰਚਾ ਲਾਇਆ ਅਤੇ 1966 ਵਿੱਚ ਪੰਜਾਬੀ ਸੂਬੇ ਦੀ ਪ੍ਰਾਪਤੀ ਇਸ ਮੋਰਚੇ ਕਾਰਨ ਹੀ ਸੰਭਵ ਹੋ ਸਕੀ। ਸਾਲ 1920 'ਚ ਬਣੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਮੇਂ ਸਮੇਂ ਟੁੱਟ ਭੱਜ ਹੋਈ, ਕਈ ਅਕਾਲੀ ਦਲ ਇਸ ਵਿਚੋਂ ਬਾਹਰ ਨਿਕਲੇ ਪਰ ਪ੍ਰਕਾਸ਼ ਸਿੰਘ ਬਾਦਲ ਵਾਲਾ ਅਕਾਲੀ ਦਲ ਮੁੱਖ ਰੂਪ ਵਿੱਚ ਪੰਜਾਬ ਦੀ ਸਿਆਸਤ ਵਿੱਚ ਆਪਣੀ ਥਾਂ ਬਣਾ ਸਕਿਆ। ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸਦੇ 20 ਪ੍ਰਧਾਨ ਬਣੇ। ਇਹਨਾ ਵਿੱਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ,ਸੰਤ ਹਰਚੰਦ ਸਿੰਘ ਲੋਂਗੇਵਾਲ, ਪ੍ਰਕਾਸ਼ ਸਿੰਘ ਬਾਦਲ ਪ੍ਰਸਿੱਧ ਹਨ ਅਤੇ 21ਵੇਂ ਪ੍ਰਧਾਨ ਵਜੋਂ ਸੁਖਵੀਰ ਸਿੰਘ ਬਾਦਲ ਨੇ ਇਸ ਦੀ ਵਾਂਗ ਡੋਰ ਸੰਭਾਲੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੇਵਾ ਹੀ ਨਹੀਂ ਨਿਭਾਈ ਸਗੋਂ ਚਾਰ ਵੇਰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਵੀ ਸੰਭਾਲਿਆ। ਅਕਾਲੀ ਦਲ ਦੇ ਹੋਰ ਮੁੱਖ ਮੰਤਰੀਆਂ ਵਿੱਚ ਗੁਰਨਾਮ ਸਿੰਘ ਅਤੇ ਸੁਰਜੀਤ ਸਿੰਘ ਬਰਨਾਲਾ ਵੀ ਸ਼ਾਮਲ ਹਨ।
ਕਿਉਂਕਿ ਸਿੱਖ ਦੀ ਆਵਾਜ਼ ਵਜੋਂ ਜਾਣੇ ਜਾਂਦੇ ਅਕਾਲੀ ਦਲ ਦਾ ਮੰਨਣਾ ਹੈ ਕਿ ਰਾਜਨੀਤੀ ਤੇ ਧਰਮ ਇੱਕ ਦੂਸਰੇ ਦੇ ਪੂਰਕ ਹਨ, ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਲੰਮੇ ਸਮੇਂ ਤੋਂ ਆਪਣੇ ਕੰਟਰੋਲ ਵਿੱਚ ਰੱਖਿਆ  ਹੋਇਆ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਬਾਦਲ ਅਕਾਲੀ ਦਲ ਭਾਜਪਾ ਦਾ ਭਾਈਵਾਲ ਹੈ ਅਤੇ ਦੇਸ਼ ਉਤੇ ਰਾਜ ਕਰ ਰਹੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐਨ ਡੀ ਏ) ਦਾ ਹਿੱਸਾ ਹੈ। ਇਸ ਵੇਲੇ ਇਸ ਅਕਾਲੀ ਦਲ ਦੇ ਦੋ ਲੋਕ ਸਭਾ ਮੈਂਬਰ, ਤਿੰਨ ਰਾਜ ਸਭਾ ਮੈਂਬਰ ਅਤੇ ਪੰਜਾਬ ਅਸੰਬਲੀ ਵਿੱਚ 13 ਮੈਂਬਰ ਹਨ। ਇਹ ਸਥਿਤੀ ਪਾਰਟੀ ਦੀ ਨਿਵਾਣਾਂ ਵੱਲ ਜਾਣ ਦੀ ਨਿਸ਼ਾਨੀ ਹੈ ਕਿ ਲੰਮੇ ਸਮੇਂ ਬਾਅਦ ਜਿਵੇਂ ਕੇਂਦਰ ਵਿੱਚ ਕਾਂਗਰਸ ਦੀ ਅੱਧੋਗਤੀ ਹੋਈ ਤੇ ਉਹ ਪ੍ਰਵਾਨਤ ਵਿਰੋਧੀ ਧਿਰ ਨਹੀਂ ਬਣ ਸਕੀ, ਅਕਾਲੀ ਦਲ ਬਾਦਲ ਵੀ ਪੰਜਾਬ ਵਿੱਚ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਨਹੀਂ ਕਰ ਸਕਿਆ, ਸਗੋਂ ਤੀਜੇ ਨੰਬਰ 'ਤੇ ਰਿਹਾ ਜਦ ਕਿ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦਾ ਰੁਤਬਾ 20 ਵਿਧਾਇਕੀ ਸੀਟਾਂ ਲੈ ਕੇ ਪ੍ਰਾਪਤ ਕੀਤਾ।
ਆਪਣੇ ਪਿਛਲੇ 10 ਸਾਲ ਦੇ ਸ਼ਾਸ਼ਨ ਕਾਰਜ ਕਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਲੋਕਾਂ ਵਿੱਚ ਹਰਮਨ ਪਿਆਰੀ ਨਾ ਹੋ ਸਕੀ। ਅਕਾਲੀ ਦਲ ਵਿੱਚ ਸਵਾਰਥੀ ਕਿਸਮ ਦੇ ਲੋਕਾਂ ਦੀ ਆਮਦ ਨੇ ਅਸਲ ਅਕਾਲੀਆਂ ਨੂੰ ਪਿੱਛੇ ਸੁੱਟ ਦਿੱਤਾ ਅਤੇ ਅਕਾਲੀ ਦਲ ਵਿੱਚ ਮਾਫੀਏ, ਢੁੱਠਾਂ ਵਾਲੇ, ਵੱਡੇ ਕਾਰੋਬਾਰੀਏ, ਜ਼ਮੀਨਾਂ ਵੇਚਣ-ਵੱਟਣ ਵਾਲੇ ਅਤੇ ਦਲਾਲ ਕਿਸਮ ਦੇ ਲੋਕਾਂ ਦੀ ਸ਼ਮੂਲੀਅਤ ਨੇ ਅਕਾਲੀ ਦਲ ਦਾ ''ਸਿਰੜੀ ਅਕਾਲੀਆਂ'' ਦੀ ਦਿੱਖ ਵਾਲਾ ਅਕਸ ਖਰਾਬ ਕੀਤਾ। ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਭੁੱਲ ਗਿਆ, ਜਿਹੜੇ ਉਹਦੀ ਰੀੜ੍ਹ ਦੀ ਹੱਡੀ ਸਨ। ਸਿੱਖ ਸਿਆਸਤ ਤੋਂ ਕੰਨੀ ਕਤਰਾ ਰਾਸ਼ਟਰੀ ਪਾਰਟੀ ਦੇ ਸੁਪਨੇ ਸਜੋਣ ਦਾ ਉਸ ਭਰਮ ਪਾਲ ਲਿਆ ਅਤੇ ਪੰਜਾਬੋਂ ਬਾਹਰ ਦਿੱਲੀ, ਹਰਿਆਣਾ, ਰਾਜਸਥਾਨ, ਯੂ.ਪੀ. 'ਚ ਪੈਰ ਪਸਾਰਨੇ ਆਰੰਭੇ, ਪਰ ਸਹੀ ਨੀਤੀਗਤ ਫੈਸਲੇ ਅਕਾਲੀ ਦਲ ਨਾ ਲੈ ਸਕਿਆ। ਬਾਦਲ ਪਰਿਵਾਰ ਦਾ ਅਕਾਲੀ ਦਲ ਉਤੇ ਗਲਬਾ ਵੀ ਅਕਾਲੀ ਦਲ ਨੂੰ ਡਬੋਣ ਦਾ ਕਾਰਨ ਬਣਿਆ। ਪਰਿਵਾਰ ਨੂੰ ਅੱਗੇ ਲਿਆਉਣ ਦੀ ਮਨਸ਼ਾ ਤਹਿਤ ਹਰਸਿਮਰਤ ਕੌਰ ਬਾਦਲ ਨੂੰ ਤਾਂ ਭਾਜਪਾ ਵਜ਼ਾਰਤ 'ਚ ਬਾਦਲ ਪਰਿਵਾਰ ਨੇ ਦੋ ਵੇਰ ਕੇਂਦਰੀ ਮੰਤਰੀ ਬਣਵਾ ਲਿਆ, ਪਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਗਿਆ। ਇਹੋ ਹਾਲ ਪਾਰਟੀ ਵਿੱਚ ਕੁਝ ਸਮਾਂ ਪਹਿਲਾ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ ਦਾ ਬਾਦਲ ਪਰਿਵਾਰ ਵਲੋਂ ਕੀਤਾ ਗਿਆ ਸੀ।
ਲਗਾਤਾਰ ਪਰਿਵਾਰਕ ਸਿਆਸਤ ਕਰਦਿਆਂ ਬਾਦਲ ਪਰਿਵਾਰ ਵਲੋਂ ਮਾਝੇ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਛੱਡਕੇ ਉਸਦੀ ਥਾਂ ਹਰਸਿਮਰਤ ਕੌਰ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਅੱਗੇ ਲਿਆਂਦਾ ਗਿਆ ਜਿਸਨੇ ਪੂਰੇ ਪੰਜਾਬ ਵਿੱਚ ਇੱਕ ਵੱਖਰੀ ਕਿਸਮ ਦੀ ਸਿਆਸਤ ਦਾ ਮੁੱਢ ਬੰਨ੍ਹਿਆ ਅਤੇ ਯੂਥ ਅਕਾਲੀ ਦਲ ਵਿੱਚ ਇਹੋ ਜਿਹੇ ਨੌਜਵਾਨਾਂ ਦੀ ਜੁੰਡਲੀ ਭਰ ਲਈ ਗਈ, ਜਿਹੜੀ ਲੋਕਾਂ ਦੇ ਮਸਲੇ ਹੱਲ ਕਰਨ ਨਾਲੋਂ ਆਪਣੇ ਹਿੱਤਾਂ ਦੀ ਪੂਰਤੀ ਨੂੰ ਪਹਿਲ ਦੇਣ ਵਾਲੀ ਸੀ। ਸਿੱਟਾ ਅਕਾਲੀ ਦਲ 'ਚ ਕੁਰਬਾਨੀ ਦੇਣ ਵਾਲੇ, ਜੇਲ੍ਹਾਂ ਜਾਣ ਵਾਲੇ, ਮੋਰਚੇ ਲਾਉਣ ਵਾਲੇ, ਲੋਕਾਂ ਦੇ ਹੱਕਾਂ ਲਈ ਪਹਿਰਾ ਦੇਣ ਵਾਲੇ ਮਿਸ਼ਨਰੀ ਵਰਕਰਾਂ ਦੀ ਘਾਟ ਹੋ ਗਈ। ਧੱਕੇ-ਧੌਂਸ ਵਾਲੇ ਲੋਕਾਂ ਨੇ ਪੈਸੇ ਦੇ ਜ਼ੋਰ ਨਾਲ ਅਸਲ ਅਰਥਾਂ 'ਚ ਪਾਰਟੀ ਲਈ ਕੰਮ ਕਰਨ ਵਾਲੇ 'ਜੱਥੇਦਾਰਾਂ' ਨੂੰ ਪਿੱਛੇ ਛੱਡ ਦਿੱਤਾ ਅਤੇ ''ਮਾਡਰਨ'' ਲੋਕਾਂ ਦੀ ਭੀੜ ਅਕਾਲੀ ਦਲ 'ਚ ਵੱਡੀ ਗਿਣਤੀ 'ਚ ਵੱਧ ਗਈ। ਪਾਰਟੀ ਸੰਗਠਨ ਪੂਰੀ ਤਰ੍ਹਾਂ ਟੁੱਟਿਆ ਨਜ਼ਰ ਆਉਣ ਲੱਗਾ। ਪਾਰਟੀ ਦੀਆਂ ਵੱਡੀਆਂ ਰੈਲੀਆਂ, ਭੀੜਾਂ ਅਤੇ ਰੋਡ ਸ਼ੋ ਹੀ ਅਕਾਲੀ ਦਲ ਦਾ ਸੱਭੋ ਕੁਝ ਹੋ ਗਿਆ। ਇਹ ਅਕਾਲੀ ਆਪਣੇ ਅਸਲੀ ਮੁੱਦਿਆਂ ਤੋਂ ਜੀਅ ਚੁਰਾਕੇ ਅਗਲ-ਬਗਲ ਝਾਕਣ ਲੱਗੇ ਅਤੇ ਦਲੀਲਾਂ ਛੱਡਕੇ ਗੈਰ-ਜ਼ਿੰਮੇਵਾਰਾਨਾ ਪਹੁੰਚ ਅਪਨਾਉਣ ਲੱਗੇ। ਪਾਰਟੀ ਵਿੱਚ ਜੁਗਲਬੰਦੀ, ਗੁੱਟਬਾਜੀ, ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਅਤੇ ਇੱਕ ਦੂਜੇ ਨੂੰ ਮਿੱਧਣ ਅਤੇ ਪਰਿਵਾਰਵਾਦ ਦਾ ਬੋਲ ਬਾਲਾ ਹੋ ਗਿਆ। ਅਕਲ ਅਤੇ ਕਰਮ ਦਾ ਆਪਸ ਵਿੱਚ ਵੈਰ ਦਿਸਣ ਲੱਗਾ। ਅਕਾਲੀ ਦਲ  ਦੇ ਉਪਰਲੇ ਨੇਤਾਵਾਂ ਦੁਆਲੇ ਇਹੋ ਜਿਹੀ ਚੰਡਾਲ ਚੌਕੜੀ ਜੁੜ ਗਈ, ਜਿਹੜੀ 'ਦਲ' ਨੂੰ ਸਭ ਪਾਸੇ ਹਰਾ ਹਰਾ ਹੋਣ ਦਾ ਸੰਕੇਤ ਦਿੰਦੀ ਰਹੀ। ਆਮ ਲੋਕਾਂ,ਕਿਸਾਨਾਂ, ਸਿੱਖ ਭਾਈਚਾਰੇ ਵਿੱਚ ਵਿਚਰਨ ਦੀ ਥਾਂ ਇਹ ਨਵੇਂ ਬਣੇ ਨੇਤਾ ਲੋਕ ਅਖ਼ਬਾਰਾਂ ਦੇ ਇਸ਼ਤਿਹਾਰਾਂ ਵਿੱਚ ਸਿਮਟ ਗਏ ਅਤੇ ਲੋਕਾਂ ਨਾਲ ਬਣਿਆ ਰਾਬਤਾ ਟੁੱਟ ਗਿਆ। ਅਕਾਲੀ ਦਲ ਨਾਲ ਸਬੰਧਤ ਕਿਸਾਨ ਨੇਤਾ, ਆਪਣੇ ਸਵਾਰਥ ਹਿੱਤ, ਆਪਣੀ ਕੁਰਸੀ ਬਚਾਉਣ ਲਈ ਲੱਗੇ ਰਹੇ ਅਤੇ ਦਸ ਸਾਲ ਉਹਨਾ ਨੇ ਮੰਡੀਆ 'ਚ ਕਿਸਾਨਾਂ ਨਾਲ ਹੋ ਰਹੇ ਵਰਤਾਰੇ, ਫਸਲਾਂ ਦੇ ਮਿਲ ਰਹੇ ਘੱਟ ਮੁੱਲ, ਸ਼ਾਹੂਕਾਰਾਂ, ਆੜ੍ਹਤੀਆਂ ਵਲੋਂ ਕੀਤੀ ਜਾ ਰਹੀ ਉਹਨਾ ਦੀ ਲੁੱਟ-ਖਸੁੱਟ ਵੱਲ ਰਤਾ ਮਾਸਾ ਤਵੱਜੋ ਨਾ ਦਿੱਤੀ। ਅਕਾਲੀ ਦਲ ਉਤੇ ਕਾਬਜ ਹੋਏ ਪੂੰਜੀ ਪਤੀਆਂ, ਧੰਨ ਕੁਬੇਰਾਂ, ਸਾਬਕਾ ਨੌਕਰਸ਼ਾਹਾਂ ਅਤ ਅਕਾਲੀ ਦਲ 'ਚ ਨੇਤਾ ਬਣਕੇ ਆੜ੍ਹਤ ਅਤੇ ਜ਼ਮੀਨ ਦੀ ਖਰੀਦੋ ਫਰੋਖਤ ਦਾ ਕੰਮ ਕਰਕੇ ਲੋਕਾਂ ਨੂੰ ਲੁੱਟਣ ਵਾਲੇ ਲੋਕਾਂ ਨੇ ਅਕਾਲੀ ਦਲ ਨਾਲੋਂ ਲੋਕਾਂ ਦਾ ਰਾਬਤਾ ਤੋੜਨ ਦਾ ਕੰਮ ਕੀਤਾ। ਇਸਦਾ ਸਿੱਟਾ ਇਹ ਨਿਕਲਿਆ ਕਿ ਪਿੰਡਾਂ ਦੇ ਕਿਸਾਨ ਅਤੇ ਉਹਨਾ ਦੇ ਬੇਟੇ ਜਿਹੜੇ ਕੁਰਬਾਨੀ ਕਰਨ ਵਾਲੇ ਅਕਾਲੀਆਂ ਦੇ ਵਾਰੇ-ਵਾਰੇ ਜਾਂਦੇ ਸਨ ਉਹ ਅਕਾਲੀਆਂ ਨਾਲੋਂ ਲਗਭਗ ਟੁੱਟ ਹੀ ਗਏ। ਕੋਟਕਪੂਰਾ ਅਤੇ ਬਰਗਾੜੀ ਕਾਂਡ ਨੇ ਤਾਂ ਅਕਾਲੀਆਂ ਨਾਲੋਂ ਉਹਨਾ ਸਾਰੇ ਲੋਕਾਂ ਨੂੰ ਤੋੜ ਦਿੱਤਾ ਜਿਹਨਾ ਦੇ ਮਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਸਬੰਧੀ ਵੱਡਾ ਰੋਸ ਸੀ।
ਅਕਾਲੀ ਦਲ ਅੱਜ ਕਟਿਹਰੇ 'ਚ ਹੈ। ਭਾਜਪਾ ਨਾਲ ਉਸਦੀ ਸਾਂਝ ਭਿਆਲੀ ਬਣਾਏ ਰੱਖੇ ਜਾਣ ਸਬੰਧੀ ਸੰਦੇਹ ਬਣਿਆ ਹੋਇਆ ਹੈ। ਭਾਜਪਾ ਜੇਕਰ ਭਵਿੱਖ ਵਿੱਚ  ''ਅਕੇਲੇ ਚਲੋ'' ਦੀ ਨੀਤੀ ਉਤੇ ਚੱਲਦਾ ਹੈ ਤਾਂ ਅਕਾਲੀ ਦਲ ਨੇ ਸ਼ਹਿਰਾਂ ਦੀ ਹਿੰਦੂ ਵੋਟ ਨੂੰ ਆਪਣੇ ਨਾਲ ਕਿਵੇਂ ਰੱਖਣਾ ਹੈ? ਅਕਾਲੀ ਦਲ ਜਿਸਦਾ ਅਧਾਰ ਪਿੰਡਾਂ 'ਚ ਗਿਣਿਆ ਜਾਂਦਾ ਰਿਹਾ ਹੈ ਅਤੇ ਹੁਣ ਵੀ ਹੈ, ਉਸਨੂੰ ਕਿਵੇਂ ਸਾਂਭ ਕੇ ਰੱਖਣਾ ਹੈ? ਉਹਨਾ ਲਈ ਇਹ ਵੀ ਸੋਚਣ ਦਾ ਵੇਲਾ ਹੈ ਕਿ ਉਹਨਾ ਅਕਾਲੀ ਦਲ ਨੂੰ ਇੱਕ ਪ੍ਰਾਈਵੇਟ ਪਰਿਵਾਰਕ ਪਾਰਟੀ ਵਜੋਂ ਬਣੇ ਰਹਿਣ ਦੇਣਾ ਹੈ ਜਾਂ ਇਸ ਨੂੰ ਲੋਕਾਂ ਦੀ ਪਾਰਟੀ ਬਣਾਕੇ ਲੋਕ ਭਲਾਈ ਵਾਲੇ ਕੰਮ ਕਰਨ ਵਾਲੀ ਪਾਰਟੀ ਬਨਾਉਣਾ ਹੈ।
ਅਸਲ ਵਿੱਚ ਅਕਾਲੀ ਦਲ ਦੀ ਬੋਹੜ ਵਰਗੀ ਸਿਆਸੀ ਪਾਰਟੀ ਨੂੰ ਅਮਰ ਵੇਲਾਂ ਨੇ ਜਕੜ ਰੱਖਿਆ ਹੈ। ਬੋਹੜ ਦੀ ਇਸ ਮਿੱਠੀ ਛਾਂ ਅਤੇ ਖੁਸ਼ਬੂ ਨੂੰ ਅਮਰਵੇਲ ਆਪਣੀ ਥੋੜ੍ਹ ਚਿਰੀ ਬਨਾਉਟੀ ਤੜਕ-ਭੜਕ ਨਾਲ ਹਰਾ ਹਰਾ ਬਨਾਉਣ ਦੇ ਰਾਹ ਪਈ ਹੋਈ ਹੈ। ਇਹ ਸੋਚਣਾ, ਹੁਣ ਅਕਾਲੀ ਦਲ ਦੇ ਨੇਤਾਵਾਂ ਦੇ ਹੱਥ ਹੈ ਕਿ ਪਾਰਟੀ ਨੂੰ ਜੀਉਂਦਾ ਰੱਖਣਾ ਚਾਹੁੰਦੇ ਹਨ  ਤੇ ਲੋਕ ਨੁਮਾਇੰਦਾ ਖੇਤਰੀ ਪਾਰਟੀ ਬਣਾਈ ਰੱਖਣਾ ਚਾਹੁੰਦੇ ਹਨ ਜਾਂ ਇਸਨੂੰ ਸਮੇਂ ਦੇ ਵਹਿਣ 'ਚ ਵਹਿ ਜਾਣ ਦੇਣਾ ਹੈ ਕਿਉਂਕਿ ਦੇਸ਼ ਦੀਆਂ ਘੱਟ ਗਿਣਤੀਆਂ ਉਤੇ ਆਉਣ ਵਾਲਾ ਸਮਾਂ ਵੱਡੇ ਸੰਕਟ ਵਾਲਾ ਹੈ। ਅਕਾਲੀ ਦਲ ਨੇ ਪਿਛਲੇ ਸਮੇਂ 'ਚ ਪੰਜਾਬ ਦੇ ਬੁਧੀਜੀਵੀ ਵਰਗ ਨੂੰ ਆਪਣੇ ਨਾਲੋਂ ਤੋੜ ਲਿਆ ਹੈ, ਉਸਨੂੰ ਕਿਨਾਰੇ ਲਗਾ ਦਿੱਤਾ ਹੈ, ਇਸੇ ਕਰਕੇ ਪਾਰਟੀ ਵਿੱਚ ਕ੍ਰਿਸ਼ਮਈ ਅਗਵਾਈ ਕਰਨ ਵਾਲੇ ਨੇਤਾਵਾਂ ਦਾ ਸੰਕਟ ਪੈਦਾ ਹੋ ਚੁੱਕਾ ਹੈ!

ਗੁਰਮੀਤ ਸਿੰਘ ਪਲਾਹੀ
9815802070

ਪਰਵਾਸੀ ਪੰਜਾਬੀ,ਬੇਵਿਸ਼ਵਾਸੀ ਅਤੇ ਸਰਕਾਰੀ ਪਹਿਲਕਦਮੀ - ਗੁਰਮੀਤ ਸਿੰਘ ਪਲਾਹੀ

ਪ੍ਰਵਾਸ ਹੰਢਾ ਰਹੇ ਪੰਜਾਬੀਆਂ ਨੇ ਆਪਣੇ ਪਿਛਲੇ ਪਿੰਡਾਂ, ਸ਼ਹਿਰਾਂ 'ਚ ਵਸਦੇ ਪੰਜਾਬੀਆਂ ਦੇ ਭਲੇ ਹਿੱਤ ਸਮੇਂ-ਸਮੇਂ 'ਤੇ ਬਹੁਤ ਸਾਰੇ ਭਲਾਈ ਦੇ ਕਾਰਜ ਆਰੰਭੇ ਅਤੇ ਬਹੁਤੀ ਵੇਰ ਸਰਕਾਰਾਂ ਦੀ ਸਹਾਇਤਾ ਤੋਂ ਬਿਨ੍ਹਾਂ ਇਹੋ ਜਿਹੇ ਕਾਰਜ ਕੀਤੇ ਜਿਹਨਾ ਦੀ ਮਿਸਾਲ ਦਿੱਤਿਆਂ ਹੀ ਬਣਦੀ ਹੈ। ਪਿੰਡਾਂ 'ਚ ਅੰਡਰ ਗਰਾਊਂਡ ਸੀਵਰੇਜ ਸਿਸਟਮ ਦੀ ਉਸਾਰੀ ਉਹਨਾ ਵਿਚੋਂ ਇਹੋ ਜਿਹਾ ਕਾਰਜ ਹੈ, ਜਿਸਨੂੰ ਸਰਕਾਰ ਪਿੰਡਾਂ 'ਚ ਲਾਗੂ ਨਹੀਂ ਸਨ ਕਰਨਾ ਚਾਹੁੰਦੀ ਪਰ ਪ੍ਰਵਾਸੀ ਪੰਜਾਬੀਆਂ ਨੇ ਪਹਿਲੋ-ਪਹਿਲ ਇਹ ਬੀੜਾ ਚੁੱਕਿਆ ਅਤੇ ਪੰਜਾਬ ਸਰਕਾਰ ਨੂੰ ਮਜ਼ਬੂਰ ਕਰ ਦਿੱਤਾ ਕਿ ਉਹ ਇਸ ਕਾਰਜ ਲਈ ਮੈਚਿੰਗ ਗ੍ਰਾਂਟ ਦੇਵੇ, ਜਿਹੜੀ ਕਿ ਬਾਅਦ ਵਿੱਚ ਵੀ ਪੰਜਾਬ ਵਿੱਚ ਲੰਮਾ ਸਮਾਂ ਚਲਦੀ ਰਹੀ। ਪ੍ਰਵਾਸੀ ਪੰਜਾਬੀਆਂ ਦੀ ਸਹਾਇਤਾ ਨਾਲ ਕਈ ਪਿੰਡਾਂ 'ਚ ਅੰਡਰ ਗਰਾਊਂਡ ਸੀਵਰੇਜ ਸਿਸਟਮ ਹੀ ਚਾਲੂ ਨਾ ਹੋਏ, ਸਗੋਂ ਖੇਡ ਸਟੇਡੀਅਮ, ਕੰਕਰੀਟ ਬਲਾਕ ਲਗਾਉਣ, ਇਮਾਰਤਾਂ ਦੀ ਉਸਾਰੀ ਦੇ ਨਾਲ-ਨਾਲ ਪਿੰਡਾਂ 'ਚ ਹਸਪਤਾਲ, ਡਿਸਪੈਂਸਰੀਆਂ ਵੀ ਖੋਲ੍ਹੀਆਂ ਜਿਥੇ ਬਹੁਤੀਆਂ ਹਾਲਤਾਂ 'ਚ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਰਹੀਆਂ ਜਾਂ ਹੁਣ ਵੀ ਰਿਆਇਤੀ ਦਰਾਂ ਤੇ ਦਿੱਤੀਆਂ  ਜਾ ਰਹੀਆਂ ਹਨ। ਪਿੰਡਾਂ 'ਚ ਪ੍ਰਵਾਸੀ ਵੀਰਾਂ ਵਲੋਂ ਟੂਰਨਾਮੈਂਟ ਕਰਾਉਣ, ਧਾਰਮਿਕ ਸਥਾਨਾਂ ਦੀ ਉਸਾਰੀ ਅਤੇ ਸਿਲਾਈ ਸੈਂਟਰ ਖੋਹਲਕੇ ਲੜਕੀਆਂ ਨੂੰ ਟਰੇਨਿੰਗ ਦੇਕੇ ਸਿਲਾਈ ਮਸ਼ੀਨਾਂ ਦੇਣੀਆਂ ਅਤੇ ਕਈ ਥਾਵਾਂ ਤੇ ਲੋੜਵੰਦ ਬਜ਼ੁਰਗਾਂ ਅਤੇ ਲੋੜਵੰਦ ਔਰਤਾਂ ਨੂੰ ਪੈਨਸ਼ਨਾਂ ਆਦਿ ਦੇਣੀਆਂ ਜਿਹੇ ਕੰਮ ਵੀ ਕੀਤੇ ਗਏ। ਪ੍ਰਵਾਸੀ ਵੀਰਾਂ ਦੇ ਮਨ ਦੀ ਭਾਵਨਾ ਤਾਂ ਮੁੱਖ ਰੂਪ ਵਿੱਚ ਇਹ ਸੀ ਕਿ ਉਹਨਾ ਬਾਹਰਲੇ ਮੁਲਕਾਂ 'ਚ ਜਾ ਕੇ ਆਪਣੀ ਜ਼ਿੰਦਗੀ ਵਸਰ ਕਰਨ ਲਈ ਜੋ ਸੁੱਖ ਸਹੂਲਤਾਂ ਮਾਣੀਆਂ ਹਨ, ਜਾਂ ਮਾਣ ਰਹੇ ਹਨ, ਉਹੋ ਜਿਹੀਆਂ ਸਹੂਲਤਾਂ ਉਹ ਆਪਣੇ ਪੰਜਾਬ ਵਿੱਚ ਵੀ ਪਿੱਛੇ ਰਹਿ ਰਹੇ ਲੋਕਾਂ ਨੂੰ ਦੇਣ। ਇਸੇ ਮੰਤਵ ਨਾਲ ਉਹਨਾ ਵਿੱਚੋਂ ਬਹੁਤੇ ਲੋਕਾਂ ਨੇ ਆਪਣੀ ਕ੍ਰਿਤ ਕਮਾਈ 'ਚੋਂ ਹਿੱਸਾ ਕਢਦਿਆਂ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਦਾ ਉਪਰਾਲਾ ਕੀਤਾ।
ਪ੍ਰਵਾਸ ਹਢਾਉਂਦਿਆਂ ਪ੍ਰਵਾਸੀ ਪੰਜਾਬੀਆਂ ਨੇ ਵੱਡਾ ਸੰਘਰਸ਼ ਕੀਤਾ, ਕਿਉਂਕਿ ਉਹਨਾ ਨੂੰ ਮਿਹਨਤ ਕਰਨ ਦੇ ਮੌਕੇ ਮਿਲੇ ਅਤੇ ਮਿਹਨਤ ਦਾ ਫਲ ਵੀ ਮਿਲਿਆ। ਸਿੱਟੇ ਵਜੋਂ ਦਹਾਕਿਆਂ ਦੀ ਮੁਸ਼ੱਕਤ ਸਦਕਾ ਉਹਨਾ ਵਿੱਚੋਂ ਕੁਝ ਇੱਕ ਨੇ ਆਪੋ-ਆਪਣੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ। ਵਿਦੇਸ਼ਾਂ ਦੀ ਧਰਤੀ 'ਤੇ ਵੱਡੀਆਂ ਜਾਇਦਾਦਾਂ, ਫਾਰਮ ਹਾਊਸ, ਫੈਕਟਰੀਆਂ, ਪੈਟਰੋਲ ਪੰਪ ਆਦਿ ਸਥਾਪਤ ਕੀਤੇ ਅਤੇ ਮਿਹਨਤ ਕਰਦਿਆਂ ਡਾਕਟਰੀ, ਇੰਜਨੀਅਰੀ, ਸਿਆਸਤ, ਪੱਤਰਕਾਰੀ ਦੇ ਖੇਤਰ 'ਚ ਵੱਡੀਆਂ ਮੱਲਾਂ ਮਾਰੀਆਂ। ਬਰਤਾਨੀਆ, ਕੈਨੇਡਾ 'ਚ ਤਾਂ ਪ੍ਰਵਾਸੀ ਪੰਜਾਬੀਆਂ ਨੇ ਵੱਡੇ-ਵੱਡੇ ਪ੍ਰਾਜੈਕਟ ਛੋਹੇ, ਉਹਨਾ 'ਤੇ ਕੰਮ ਕੀਤਾ, ਸਰਕਾਰੇ-ਦਰਬਾਰੇ ਨਾਮਣਾ ਖੱਟਿਆ। ਸਰਕਾਰਾਂ 'ਚ ਉੱਚ ਅਹੁਦਿਆਂ ਉਤੇ ਬੈਠੇ। ਪ੍ਰਸ਼ਾਸ਼ਨ 'ਚ ਭਾਗੀਦਾਰ ਬਣਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ। ਕੈਨੇਡਾ, ਬਰਤਾਨੀਆ ਦੇ ਨਾਲ-ਨਾਲ ਅਮਰੀਕਾ, ਨੀਊਜੀਲੈਂਡ, ਅਸਟ੍ਰੇਲੀਆ 'ਚ ਗਏ ਪੰਜਾਬੀਆਂ ਨੇ ਵੀ ਹਰ ਖੇਤਰ 'ਚ ਆਪਣਾ ਨਾਮ ਰੋਸ਼ਨ ਕੀਤਾ ਅਤੇ ਇਨ੍ਹਾਂ ਆਪਣੀ ਜ਼ਿੰਦਗੀ 'ਚ ਪ੍ਰਵਾਨ ਚੜੇ ਪ੍ਰਵਾਸੀ ਪੰਜਾਬੀਆਂ ਨੇ ਜਿਥੇ ਆਪਣੇ ਪਰਿਵਾਰਾਂ ਲਈ ਸੁੱਖ ਸੁਵਿਧਾਵਾਂ ਪੈਦਾ ਕਰਨ ਦਾ ਯਤਨ ਕੀਤਾ, ਉਥੇ ਪੰਜਾਬ ਜਾਂ ਦੇਸ਼ ਵਸਦੇ ਰਿਸ਼ਤੇਦਾਰਾਂ ਅਤੇ ਹੋਰ ਪੰਜਾਬੀਆਂ ਦੇ ਭਲੇ ਹਿੱਤ ਆਪਣੇ ਕਾਰੋਬਾਰ ਖੋਲ੍ਹਕੇ ਉਹਨਾ ਦੀ ਸਹਾਇਤਾ ਵੀ ਕਰਨੀ ਚਾਹੀ, ਜਿਹੜੀ ਕਿ ਬਹੁਤਾ ਇਸ ਕਰਕੇ ਸਫਲਤਾ ਹਾਸਲ ਨਾ ਕਰ ਸਕੀ ਕਿ ਸਰਕਾਰਾਂ ਵਲੋਂ ਅਤੇ ਸਰਕਾਰੀ ਮਸ਼ੀਨਰੀ ਵਲੋਂ ਉਹਨਾ ਦੇ ਕੰਮ ਵਿੱਚ ਅੜਿੱਕੇ ਡਾਹੇ ਜਾਂਦੇ ਰਹੇ। ਜਿਸ ਤੋਂ ਪ੍ਰਵਾਸੀ ਪਿਛਲੇ ਸਮੇਂ ਤੋਂ ਡਾਹਢੇ ਨਿਰਾਸ਼ ਦਿੱਖ ਰਹੇ ਹਨ।
ਪ੍ਰਵਾਸੀ ਪੰਜਾਬੀਆਂ ਦੀਆਂ ਵੱਡੀਆਂ ਸਮੱਸਿਆਵਾਂ ਪ੍ਰਤੀ ਸਰਕਾਰਾਂ ਦੇ ਅਵੇਸਲੇਪਨ ਨੇ ਪ੍ਰਵਾਸੀਆਂ ਨੂੰ ਸਦਾ ਪ੍ਰੇਸ਼ਾਨ ਕੀਤਾ ਹੈ। ਉਹਨਾ ਦੀਆਂ ਜਾਇਦਾਦਾਂ  ਪੰਜਾਬ 'ਚ ਸੁਰੱਖਿਅਤ ਨਹੀਂ। ਬਹੁਤੇ ਰਿਸ਼ਤੇਦਾਰਾਂ, ਭੂ-ਮਾਫੀਏ ਨੇ ਸਰਕਾਰੀ ਪ੍ਰਸ਼ਾਸ਼ਨ ਨਾਲ ਰਲਕੇ ਪ੍ਰਵਾਸੀਆਂ ਦੀਆਂ ਜਾਇਦਾਦਾਂ ਹੀ ਨਹੀਂ ਹੜੱਪੀਆਂ, ਉਹਨਾ ਉਤੇ ਝੂਠੇ ਕੇਸ ਵੀ ਦਰਜ਼ ਕਰਵਾਏ।
ਇਹਨਾ ਸਮੱਸਿਆਵਾਂ ਦੇ ਹੱਲ ਲਈ ਸਮੇਂ-ਸਮੇਂ ਦੀਆਂ ਅਕਾਲੀ-ਭਾਜਪਾ ਜਾਂ ਕਾਂਗਰਸ ਸਰਕਾਰਾਂ ਨੇ ਨਵੇਂ ਕਨੂੰਨ ਬਣਾਏ। ਪ੍ਰਵਾਸੀ ਪੰਜਾਬੀਆਂ ਦੀ ਸੰਸਥਾ ਐਨ.ਆਰ.ਆਈ. ਸਭਾ ਜਲੰਧਰ ਦੀ ਸਥਾਪਨਾ ਕੀਤੀ। ਐਨ.ਆਰ.ਆਈ. ਥਾਣੇ ਬਣਾਏ ਗਏ। ਐਨ.ਆਰ.ਆਈ. ਕਮਿਸ਼ਨ ਦੀ ਸਥਾਪਨਾ ਕੀਤੀ ਗਈ। ਹਰ ਵਰ੍ਹੇ ਪ੍ਰਵਾਸੀ ਪੰਜਾਬੀਆਂ ਦੀਆਂ ਬਹੁਤੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਖੜੀਆਂ ਹਨ। ਸੈਂਕੜਿਆਂ ਦੀ ਗਿਣਤੀ 'ਚ ਜ਼ਮੀਨ, ਜਾਇਦਾਦ ਦੇ ਕੇਸ ਅਦਾਲਤਾਂ ਵਿੱਚ ਹਨ। ਬਹੁਤੇ ਪ੍ਰਵਾਸੀਆਂ ਦੀਆਂ ਹਿੱਸੇ ਆਉਂਦੀਆਂ ਦੁਕਾਨਾਂ, ਮਕਾਨ, ਜਾਇਦਾਦਾਂ ਉਤੇ ਕਬਜੇ ਉਹਨਾ ਨੂੰ ਪ੍ਰੇਸ਼ਾਨ ਕਰ ਰਹੇ ਹਨ।
ਹੈਰਾਨੀ, ਪ੍ਰੇਸ਼ਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਪ੍ਰਵਾਸੀ , ਜਿਹਨਾ ਨੇ ਪੰਜਾਬ ਰਹਿੰਦੇ ਪੰਜਾਬੀਆਂ ਦੀ ਬਾਂਹ ਫੜੀ, ਉਹਨਾ ਦੀ ਸਹਾਇਤਾ ਕੀਤੀ, ਉਹਨਾ ਦੇ ਔਖੇ ਵੇਲੇ ਕੰਮ ਵੀ ਆਏ, ਉਹਨਾ ਪ੍ਰਵਾਸੀ ਪੰਜਾਬੀਆਂ ਦੀਆਂ ਸੇਵਾਵਾਂ ਪ੍ਰਤੀ ਕਦੇ ਉਹਨਾ ਨੂੰ ਸਨਮਾਨਿਤ ਨਹੀਂ ਕੀਤਾ ਗਿਆ। ਜਿੰਨਾ ਕੁ ਚਿਰ ਸਰਕਾਰਾਂ ਨੂੰ ਪ੍ਰਵਾਸੀਆਂ ਦੀ ਵੋਟਾਂ 'ਚ ਸਹਾਇਤਾ ਦੀ ਲੋੜ ਸੀ ,ੳਤਨਾ ਚਿਰ ਉਹਨਾ ਪ੍ਰਵਾਸੀ ਸੰਮੇਲਨ ਵੀ ਕਰਵਾਏ, ਐਨ.ਆਰ.ਆਈ. ਸਭਾ ਦੀਆਂ ਸਰਗਰਮੀਆਂ ਵੀ ਜਾਰੀ ਰੱਖੀਆਂ, ਪਰ ਹੁਣ ਉਹ ਸਭ ਬੰਦ ਕਰ ਦਿੱਤੀਆਂ ਗਈਆਂ ਹਨ।
ਪਰ ਹੁਣ ਚੰਗੀ ਖ਼ਬਰ ਹੈ ਕਿ ਉਹਨਾ ਪ੍ਰਵਾਸੀ ਪੰਜਾਬੀਆਂ, ਜਿਹਨਾ  ਨੇ ਵਿਦੇਸ਼ਾਂ ਵਿੱਚ ਹਰ ਖੇਤਰ 'ਚ ਨਾਮਣਾ ਖੱਟਿਆ ਉਹਨਾ ਪ੍ਰਵਾਸੀ ਪੰਜਾਬੀਆਂ ਨੂੰ ''ਅਚੀਵਰ ਐਵਾਰਡ'' ਅਗਲੇ ਵਰ੍ਹੇ ਤੋਂ ਦਿੱਤੇ ਜਾਣਗੇ, ਜਿਹਨਾ ਦੀ ਚੋਣ ਦੇ ਹੁਕਮ ਪੰਜਾਬ ਸਰਕਾਰ ਨੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਨੂੰ ਦੇ ਦਿੱਤੇ ਹਨ। ਇਹ ਹੋਰ ਵੀ ਚੰਗੀ ਖ਼ਬਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਮੇਂ ਕਰਵਾਏ ਜਾ ਰਹੇ ਸਮਾਗਮਾਂ 'ਚ 550 ਪ੍ਰਵਾਸੀ ਪੰਜਾਬੀਆਂ ਨੂੰ ਸੱਦਾ ਪੱਤਰ ਭੇਜੇ ਜਾਣਗੇ, ਜਿਹਨਾ ਦਾ ਰਹਿਣ-ਸਹਿਣ  ਤੇ ਆਵਾਜਾਈ ਦਾ ਪ੍ਰਬੰਧ ਪੰਜਾਬ ਸਰਕਾਰ ਕਰੇਗੀ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਦੇ ਵਿਕਾਸ ਲਈ ਆਪਣੇ ਨਾਲ ਜੋੜਨ ਵਾਸਤੇ ਅਚੀਵਰ ਐਵਾਰਡ ਲਈ ਚੰਗੇ ਸੁਲਝੇ ਹੋਏ ਨਿਰਪੱਖ ਉਹਨਾ ਪ੍ਰਵਾਸੀ ਪੰਜਾਬੀਆਂ ਦੀ ਚੋਣ ਹੋਣੀ ਚਾਹੀਦੀ ਹੈ, ਜਿਹਨਾ ਦੀਆਂ ਪ੍ਰਾਪਤੀਆਂ ਉਤੇ ਕੋਈ ਸ਼ੰਕਾ ਨਾ ਹੋਵੇ ਜਾਂ ਕੋਈ ਉਂਗਲ ਨਾ ਉਠਾ ਸਕੇ। ਇਸੇ ਤਰ੍ਹਾਂ ਪ੍ਰਕਾਸ਼ ਪੁਰਬ ਲਈ ਉਹਨਾ ਪੰਜਾਬੀ ਪ੍ਰਵਾਸੀਆਂ ਨੂੰ ਸੱਦਾ ਪੱਤਰ ਭੇਜਿਆ ਜਾਣਾ ਚਾਹੀਦਾ ਹੈ, ਜਿਹਨਾ ਦੀ ਪੰਜਾਬੀ ਸਮਾਜ ਨੂੰ ਦੇਸ਼-ਵਿਦੇਸ਼ 'ਚ ਵੱਡੀ ਦੇਣ ਹੋਵੇ। ਤਦੇ ਹੀ ਪ੍ਰਵਾਸੀ ਪੰਜਾਬੀਆਂ ਨਾਲ ਸਰਕਾਰ ਦਾ ਸੰਪਰਕ ਅਤੇ ਵਿਸ਼ਵਾਸ ਵਧੇਗਾ। ਲੋੜ ਤਾਂ ਇਸ ਗੱਲ ਦੀ ਵੀ ਹੈ ਕਿ ਪ੍ਰਵਾਸੀ ਪੰਜਾਬੀਆਂ ਦੀ ਸੰਸਥਾ ਐਨ.ਆਰ.ਆਈ. ਸਭਾ ਦੀ ਚੋਣ ਕਰਕੇ ਉਸਨੂੰ ਸਰਗਰਮ ਕੀਤਾ ਜਾਵੇ। ਅਤੇ ਐਨ.ਆਰ.ਆਈ. ਕਮਿਸ਼ਨ ਨੂੰ ਵੀ ਵਧੇਰੇ ਤਾਕਤਾਂ ਦਿੱਤੀਆਂ ਜਾਣ।
ਪੰਜਾਬ, ਦੇਸ਼ ਦੇ ਬਾਕੀ ਹਿੱਸੇ ਵਾਂਗਰ ਵੱਡੀ ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਭੈੜੀ ਅਰਥ ਵਿਵਸਥਾ ਦਾ ਸ਼ਿਕਾਰ ਹੋਇਆ ਪਿਆ ਹੈ। ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ। ਪੰਜਾਬ ਕੋਲ ਵੱਡੇ ਉਦਯੋਗ ਨਹੀਂ ਹਨ। ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ 'ਚ ਉਦਯੋਗ ਲਗਾਉਣ ਲਈ ਤਦੇ ਪ੍ਰੇਰਿਆ ਜਾ ਸਕਦਾ ਹੈ, ਜੇਕਰ ਉਹਨਾ ਦਾ ਭਰੋਸਾ ਜਿੱਤਿਆ ਜਾਏ। ਉਹ ਪ੍ਰਵਾਸੀ ਪੰਜਾਬੀ ਜਿਹਨਾ ਨੇ ਵਿਸ਼ਵ ਭਰ 'ਚ ਵੱਖੋ-ਵੱਖਰੇ ਖੇਤਰਾਂ 'ਚ ਨਾਮ ਖੱਟਿਆ ਹੈ, ਪੰਜਾਬ ਦੇ ਅਰਥਚਾਰੇ ਨੂੰ ਥਾਂ ਸਿਰ ਕਰਨ ਲਈ ਉਹਨਾ ਦੀਆਂ ਸੇਵਾਵਾਂ ਲੈਣ ਤੋਂ ਵੀ ਗੁਰੇਜ ਨਹੀਂ ਕਰਨਾ ਚਾਹੀਦਾ। ਕੈਨੇਡਾ, ਅਮਰੀਕਾ, ਬਰਤਾਨੀਆ ਵਸਦੇ ਪੰਜਾਬੀ ਪ੍ਰਵਾਸੀ ਸਿਆਸਤਦਾਨ, ਪੰਜਾਬ ਨਾਲ ਉਥੋਂ ਦੀਆਂ ਸਰਕਾਰਾਂ ਦੇ ਸਮਝੌਤੇ ਜਾਂ ਵਪਾਰਿਕ ਲੈਣ-ਦੇਣ ਕਰਵਾ ਸਕਦੇ ਹਨ, ਜਿਸਦਾ ਸੂਬੇ ਪੰਜਾਬ ਨੂੰ ਵੱਡਾ ਫਾਇਦਾ ਹੋ ਸਕਦਾ ਹੈ।

ਗੁਰਮੀਤ ਪਲਾਹੀ
ਮੋਬ ਨੰ:- 9815802070

ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਮਹਿੰਗਾਈ ਵਧੀ, ਆਬਾਦੀ ਦਾ ਹੜ੍ਹ ਆਇਆ,
ਭੁੱਖ ਨੰਗ ਵਿੱਚ ਝੂਲੇ ਨਿਸ਼ਾਨ ਸਾਡਾ

ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੀ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਕਿਹਾ ਕਿ 2024 ਤੱਕ ਭਾਰਤ ਦੇ ਅਰਥਚਾਰੇ ਨੂੰ ਪੰਜ ਲੱਖ ਕਰੋੜ ਅਮਰੀਕੀ ਡਾਲਰ ਬਨਾਉਣ ਦਾ ਟੀਚਾ ਮਿਥਿਆ ਗਿਆ ਹੈ। ਮੋਦੀ ਨੇ ਕਿਹਾ ਸਬਕਾ ਸਾਥ, ਸਬਕਾ ਵਿਕਾਸ, ਅਤੇ ਸਬਕਾ ਵਿਸ਼ਵਾਸ ਮੰਤਰ ਨੂੰ ਪੂਰਾ ਕਰਨ ਲਈ ਨੀਤੀ ਆਯੋਗ ਦੀ ਭੂਮਿਕਾ ਵਿਸ਼ੇਸ਼ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਮਘ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨਹੀਂ ਪੁੱਜੇ।
ਪ੍ਰੇਸ਼ਾਨ ਮਤ ਹੋ, ਮੈਂ ਹੂੰ ਨਾ! ਆਬਾਦੀ ਡੇਢ ਅਰਬ ਹੋ ਜਾਏ, ਭਾਵੇਂ ਦੋ ਅਰਬ ਮੈਂ ਹੂੰ ਨਾ! ਭੁੱਖ  ਨੰਗ ਨਾਲ ਬੰਦਾ ਮਰਦਾ ਏ ਤਾਂ ਮਰੇ, ਪ੍ਰੇਸ਼ਾਨ ਮਤ ਹੋ, ਮੈਂ ਹੂੰ ਨਾ! ਮੈਂ ਵਾਇਦੇ ਕਰੂੰਗਾ, ਲੋਕਾਂ ਦਾ ਢਿੱਡ ਭਰੂੰਗਾ। ਮੈਂ ਉਚੇ ਬੋਲ ਬੋਲੂੰਗਾ, ਲੋਕਾਂ ਨੂੰ ਪੰਜ ਸਾਲ ਡਰਾਵਾਂਗਾ, ਮੁੜ ਗੱਦੀ ਆਪਣੇ ਪੱਲੇ ਪਾਵਾਂਗਾ!
ਪ੍ਰੇਸ਼ਾਨ ਮੱਤ ਹੋ, ਮੈਂ ਹੂੰ ਨਾ, ਵਿਕਾਸ ਦੀ ਹਨੇਰੀ ਚਲਵਾ ਦਿਆਂਗਾ ਅਤੇ ਹਰ ਖੇਤਰ 'ਚ ਵੀਹ, ਪੰਜਾਹ, ਹਜ਼ਾਰ, ਮਾਡਲ ਸ਼ਾਪ ਖੁਲ੍ਹਵਾ ਦਿਆਂਗਾ ਅਤੇ ਗਰੀਬਾਂ ਦੀ ਜੇਬ 'ਚੋਂ ਪੈਸਾ ਖਿਸਕਾ ਲਵਾਂਗਾ।
ਪ੍ਰੇਸ਼ਾਨ ਮੱਤ ਹੋ, ਮੈਂ ਹੂੰ ਨਾ, ਰਾਜਨੀਤੀ 'ਚ ਐਸੀ ਚਾਲ ਚਲਾਂਗਾ ਕਿ ਵਿਰੋਧੀਆਂ ਨੂੰ ਚਾਰੋਂ ਖਾਨੇ ਚਿੱਤ ਕਰ ਦਿਆਂਗਾ ਕਿਉਂਕਿ ਜਨਤਾ ਨੂੰ ਬੇਵਕੂਫ ਬਨਾਉਣ ਵਿੱਚ ਸਾਡੇ ਤੋਂ ਵੱਡਾ ਕੋਈ ਗਿਆਨੀ ਹੀ ਨਹੀਂ ਹੈ।
ਪ੍ਰੇਸ਼ਾਨ ਮੱਤ ਹੋ, ਮੈਂ ਹੂੰ ਨਾ, ਗਿਰਗਟ ਵਾਂਗਰ ਰੰਗ ਬਦਲਣ ਵਾਲਾ। ਮੇਰੇ ਕੋਲ ਭਾਈ ਰੰਗ ਬਦਲਣ ਦੀ ਕਲਾ ਹੀ ਇਹੋ ਜਿਹੀ ਹੈ ਕਿ ਗਿਰਗਿਟ ਵੀ ਮੇਰੇ ਸਾਹਮਣੇ ਸ਼ਰਮ ਨਾਲ ਪਾਣੀ-ਪਾਣੀ ਹੋਕੇ ਕੁਝ ਕਰ ਗਿਆ ਅਤੇ ਆਖ਼ਿਰ ਚੁਲੂ ਭਰ ਪਾਣੀ ਵਿੱਚ ਡੁੱਬਕੇ ਮਰ ਗਿਆ।
ਪ੍ਰੇਸ਼ਾਨ ਮੱਤ ਹੋ, ਮੈਂ ਹੂੰ ਨਾ! ਵੱਡੇ-ਵੱਡੇ ਪ੍ਰਾਜੈਕਟ ਬਣਾਵਾਂਗਾ। ਲੋਕਾਂ ਨੂੰ ਦਿਖਾਵਾਂਗਾ ਅਤੇ ਮੁੜ ਆਪਣੇ ਬੋਝੇ 'ਚ ਪਾਕੇ ਵਿਦੇਸ਼ ਫੇਰੀ ਤੇ ਤੁਰ ਜਾਵਾਂਗਾ। ਤੇ ਲੋਕਾਂ ਨੂੰ ਦੱਸਾਂਗਾ ''ਮਹਿੰਗ ਵਧੀ, ਆਬਾਦੀ ਦਾ ਹੜ੍ਹ ਆਇਆ, ਭੁੱਖ ਨੰਗ ਵਿੱਚ ਝੂਲੇ ਨਿਸ਼ਾਨ ਸਾਡਾ''।

ਮਰੇ ਘੋੜੇ 'ਤੇ ਚੜ੍ਹਨ ਦਾ ਕੀ ਫਾਇਦਾ?
ਮੜਕ ਨਾਲ ਤੂੰ ਪੁੱਟ ਦੋ ਪੈਰ ਮੀਆਂ।

ਖ਼ਬਰ ਹੈ ਕਿ ਸ਼ੰਘਾਈ ਸਹਿਯੋਗੀ ਸੰਗਠਨ (ਐਸ.ਸੀ.ਓ.) ਸੰਮੇਲਨ ਵਿੱਚ ਭੂਮੀ ਰਾਸ਼ਟਰਪਤੀ ਰੂਹਾਨੀ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਅਮਰੀਕੀ ਸਰਕਾਰ ਸਾਰੇ ਅੰਤਰਰਾਸ਼ਟਰੀ ਢਾਂਚਿਆਂ ਤੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਹਰ ਖੇਤਰ ਤੇ ਦੁਨੀਆ ਦੀ ਸਥਿਰਤਾ ਲਈ ਗੰਭੀਰ ਖਤਰਾ ਬਣ ਗਿਆ ਹੈ। ਰੂਹਾਨੀ ਨੇ ਪ੍ਰਮਾਣੂ ਸਮਝੋਤੇ ਤੋਂ ਹਟਣ ਲਈ ਅਮਰੀਕਾ ਦੀ ਅਲੋਚਨਾ ਕੀਤੀ। ਅਮਰੀਕਾ ਹੋਰਨਾਂ ਮੁਲਕਾਂ ਤੇ ਦਬਾਅ ਬਣਾ ਰਿਹਾ ਹੈ ਕਿ ਉਹ ਈਰਾਨ ਨਾਲ ਵਪਾਰ ਸਮਝੌਤੇ ਆਮ ਵਰਗੇ ਬਣਾਉਣ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ ਨੂੰ ਨਾ ਮੰਨੇ।
ਪਤਾ ਨਹੀਂ ਕਿਉਂ ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ, ਕਦੇ ਉਹ ਮੈਕਸੀਕੋ 'ਚ ਕੰਧ ਬਣਾਉਂਦਾ ਹੈ, ਕਦੇ ਈਰਾਨ 'ਚ ਜਾਕੇ ਉਥੇ ਦੇ ਲੋਕਾਂ ਨੂੰ ਢਾਉਂਦਾ ਹੈ ਅਤੇ ਕਦੇ ਇੰਡੀਆ ਨੂੰ ਅੱਖਾਂ ਦਿਖਾਉਂਦਾ ਹੈ। ਪਤਾ ਨਹੀਂ ਕਿਉਂ  ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ।
ਪਤਾ ਨਹੀਂ ਕਿਉਂ  ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ ਕਿ ਕਦੇ ਉਹ ਪ੍ਰਵਾਸੀਆਂ ਦੁਆਲੇ ਡੰਡਾ ਖੜਕਾਉਂਦਾ ਹੈ। ਕਦੇ ਦੋ ਚਮਚ ਨਮਕ ਵਿੱਚ ਇੱਕ ਚਮਚ ਰੇਤਾ ਪਾਉਂਦਾ ਹੈ ਅਤੇ ਫਿਰ ਹਰ ਐਰੇ-ਗੈਰੇ ਨੂੰ ਨਾਕੋਂ ਚਨੇ ਚਬਾਉਂਦਾ ਹੈ। ਪਤਾ ਨਹੀਂ ਕਿਉਂ  ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ ।
ਪਰ ਜਾਪਦਾ ਹੈ ਸਮਝ ਹੁਣ ਰੂਹਾਨੀ ਵੀ ਗਿਆ ਹੈਕਿ ਭਰਾ ਟਰੰਪ ਕਿੰਨੇ ਕੁ ਪਾਣੀ 'ਚ ਹੈ? ਘੋੜੇ 'ਤੇ ਚੜ੍ਹ ਦੁਲੱਤੀਆਂ ਜਿਹੀਆਂ ਮਾਰਨ ਲੱਗ ਪਿਆ ਆ ਤੇ ਇੰਡੀਆ ਵਾਲੇ ਮੋਦੀ ਤੇ ਰੂਸੀ ਪੁਤਿਨ ਨਾਲ ਜੱਫੀਆਂ ਜਿਹੀਆਂ ਪਾ ਰਿਹਾ ਆ। ਉਂਜ ਭਾਈ ਸੱਭੋ ਜਾਣਦੇ ਆ, ਜਿਹਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ। ਪਰ ਪਤਾ ਨਹੀਂ ਕਿਉਂ  ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ ਤੇ ਉਹ ਜਣੇ-ਖਣੇ ਉਤੇ ਕਿਉਂ ਧੌਂਸ ਜਮਾਉਂਦਾ ਹੈ।
ਵੇਖੋ ਜੀ, ਜਾਣ ਗਿਆ ਹੈ ਰੂਹਾਨੀ ਕਿ ਟਰੰਪ ਟੱਪਦਾ ਫਿਰੇ, ਨੱਸਦਾ ਫਿਰੇ ਜਾਂ ਗੁੱਸੇ ਨਾਲ ਮੂੰਹੋ ਥੁੱਕ ਸੁੱਟਦਾ  ਫਿਰੇ, ਉਹ ਡੁੱਬੇ ਜਹਾਜ਼ ਦੀ ਸਵਾਰੀ ਨਹੀਂ ਬਣੇਗਾ। ਜਾਣ ਗਿਆ ਹੈ ਰੂਹਾਨੀ ਇਹ ਸਭ ਕੁਝ ਤੇ ਤਦੇ ਕਹਿੰਦਾ ਫਿਰਦਾ ਆ ਭਾਈ ''ਮਰੇ ਘੋੜੇ ਤੇ ਚੜ੍ਹਨ ਦਾ ਕੀ ਫਾਇਦਾ, ਮੜਕ ਨਾਲ ਤੂੰ ਪੁੱਟ ਦੋ ਪੈਰ ਮੀਆਂ''।

ਬੰਦੇ-ਬੰਦੇ ਦਾ ਹੁੰਦਾ ਕਿਰਦਾਰ ਵੱਖਰਾ,
ਸਰੀਏ, ਕਾਨੇ ਵਿੱਚ ਜਿਸ ਤਰ੍ਹਾਂ ਫ਼ਰਕ ਹੋਵੇ।

ਖ਼ਬਰ ਹੈ ਕਿ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ 18 ਲੋਕਸ ਭਾ ਮੈਂਬਰਾਂ ਨਾਲ ਅਸਥਾਈ ਰਾਮ ਲਲਾ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਕਿਹਾ ਕਿ ਇਹ ਹਿੰਦੂਵਾਦੀ ਸਰਕਾਰ ਹੈ, ੳਭ ਦਾ ਮੰਨਣਾ ਹੈ ਕਿ ਰਾਮ ਮੰਦਰ ਬਣਨਾ ਚਾਹੀਦਾ ਹੈ, ਤਾਂ ਮੰਦਰ ਬਣਕੇ ਰਹੇਗਾ। ਠਾਕਰੇ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਮੰਦਰ ਬਨਾਉਣ ਲਈ ਆਰਡੀਨੈਂਸ ਲਿਆਉਣਾ ਚਾਹੀਦਾ ਹੈ। ਉਹਨਾ ਕਿਹਾ ਕਿ ਜੇ ਲੋੜ ਪਈ ਤਾਂ ਉਹਾਨ ਦੀ ਪਾਰਟੀ ਮੰਦਰ ਲਈ ਅੰਦੋਲਚ ਵੀ ਕਰੇਗੀ।
ਸੁਣੋ ਕਹਾਣੀ ਮੋਦੀ ਦੀ। ਵੋਟਾਂ ਪੁਆਈਆਂ, ਲੋਕਾਂ ਨੂੰ ਖਤਾਈਆਂ ਖੁਆਈਆਂ, ਵਾਇਦਿਆਂ ਦੀਆਂ ਬੋਲੀਆਂ ਭੁਲਾਈਆਂ ਤੇ ਮਿੱਤਰ ਤੁਰ ਗਿਆ ਪ੍ਰਦੇਸ਼!
ਸੁਣੋ ਕਹਾਣੀ, ਰਾਹੁਲ ਦੀ। ਵੋਟਾਂ ਗੁਆਈਆਂ, ਧੈਲੀਆਂ ਵੀ ਪੱਲੇ ਨਾ ਪੁਆਈਆਂ, ਵਾਇਦਿਆਂ ਦੀ ਬੋਲੀਆਂ ਵੀ ਰਾਸ ਨਾ ਆਈਆਂ ਤੇ ਮਿੱਤਰ ਤੁਰ ਗਿਆ ਪ੍ਰਦੇਸ਼!
ਸੁਣੋ ਕਹਾਣੀ, ਭੂਆ ਭਤੀਜੇ, ਮਾਇਆ ਤੇ ਯਾਦਵ ਦੀ! ਆਪਣੀਆਂ ਵੋਟਾਂ ਵੀ ਆਪਣੇ ਹੱਥ ਨਾ ਆਈਆਂ। ਕੋਈ ਹੋਰ ਚੱਕ ਗਏ ਮਲਾਈਆਂ। ਵਿਚਾਰੇ ਦੋਵੇਂ ਹੀ ਗੁਆਚ ਗਏ ਵਿੱਚ ਭੁੱਲ-ਭੁਲਾਈਆਂ।
ਕਹਾਣੀਆਂ ਦਾ ਅੰਤ ਨਹੀਂ ਕੋਈ!ਲਾਲੂ ਦੀ ਗੱਲ ਕਰ ਲਵੋ ਜਾਂ ਮਮਤਾ ਦੀ। ਇਧਰ ਆਪਣੇ ਖਹਿਰੇ ਬੈਂਸ ਦੇ ਕਿੱਸੇ ਪੜ੍ਹ ਲਵੋ ਜਾਂ ਵਿਚਾਰੇ ਅਕਾਲੀ ਦਲ ਵਾਲੇ ਸੁਖਬੀਰ ਦੇ। ਸਾਰੇ ਦੇ ਸਾਰੇ ਦੁੱਖਾਂ ਦੇ ਮਾਰੇ, ਹੱਥ 'ਚ ਕਟੋਰਾ ਫੜ੍ਹ ਵੋਟਾਂ ਮੰਗਦੇ ਰਹੇ, ਪਰ ਨਾ ਲੋਕ ਰਾਸ ਆਏ ਨਾ ਵੋਟਾਂ ਰਾਸ ਆਈਆਂ।
ਆਹ ਵੇਖੋ ਸ਼ਿਵ ਸੈਨਕ, ਮੋਦੀ ਨਾਲ ਇੱਟ ਖੜਿਕਾ ਲਾਉਂਦੇ ਰਹੇ, ਫਿਰ ਸਾਂਝ ਭਿਆਲੀਆਂ ਪਾਉਂਦੇ ਟਹੇ ਅਤੇ ਜਿੱਤ ਤੋਂ ਬਾਅਦ ਭਾਈ ਹੁਣ ਅੱਖਾਂ ਦਿਖਾਉਣ ਲਈ ਸਾਹਮਣੇ! ਤਦੇ ਤਾਂ ਕਹਿਮਦੇ ਆ, ''ਬੰਦੇ ਬੰਦੇ ਦਾ ਹੁੰਦਾ ਕਿਰਦਾਰ ਵੱਖਰਾ, ਸਰੀਏ, ਕਾਨੇ ਵਿੱਚ ਜਿਸ ਤਰ੍ਹਾਂ ਫ਼ਰਕ ਹੋਵੇ''।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ!

2019 ਦੀ ਪਹਿਲੀ ਤਿਮਾਹੀ ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਦੀ ਅਰਥ ਵਿਵਸਥਾ 21.3 ਖਰਬ ਡਾਲਰ ਹੈ। ਚੀਨ ਦੀ ਅਰਥ-ਵਿਵਸਥਾ 2.9 ਖਰਬ ਡਾਲਰ ਹੈ ਅਤੇ ਇਸਦਾ ਸਥਾਨ ਵਿਸ਼ਵ ਵਿੱਚ ਪੰਜਵਾਂ ਹੈ। ਪਰ ਦੇਸ਼ ਵਿੱਚ 4.6 ਕਰੋੜ ਲੋਕ ਹਰ ਰੋਜ਼ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ।

ਇੱਕ ਵਿਚਾਰ

ਦੁਨੀਆ ਦੀ ਸਭ ਤੋਂ ਖ਼ੂਬਸੂਰਤ ਚੀਜ਼ਾਂ ਨੂੰ ਵੇਖਿਆ ਜਾਂ ਛੂਹਿਆ ਨਹੀਂ ਜਾ ਸਕਦਾ, ਉਹਨਾ ਨੂੰ ਬੱਸ ਦਿਲ ਤੋਂ ਮਹਿਸੂਸ ਕੀਤਾ ਜਾ ਸਕਦਾ ਹੈ। ..............ਹੇਲਨ ਕੇਲਰ

-ਗੁਰਮੀਤ ਸਿੰਘ ਪਲਾਹੀ
-ਮੋਬ ਨੰ: 9815802070

ਕੀ ਭਵਿੱਖ 'ਚ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜੇਗੀ? -  ਗੁਰਮੀਤ ਪਲਾਹੀ

ਐਕਟਰ ਸੰਨੀ ਦਿਉਲ ਦਾ ਸਿਆਸਤ ਵਿੱਚ ਫਿਲਮੀ ਆਗਮਨ, ਗੁਰਦਾਸਪੁਰ ਤੋਂ ਹਫ਼ਤੇ ਦਸ ਦਿਨ ਦੇ ਸੜਕੀ ਪ੍ਰਚਾਰ ਤੋਂ ਬਾਅਦ ਸਿਆਸੀ ਢੁੱਠ ਵਾਲੇ ਹਾਕਮ ਧਿਰ ਦੇ ਪ੍ਰਧਾਨ ਸੁਨੀਲ ਜਾਖੜ ਉਤੇ ਧੂੰਆਧਾਰ ਜਿੱਤ, ਬਹੁਤ ਵੱਡੇ ਸਵਾਲ ਖੜੇ ਕਰਦੀ ਹੈ। ਇਹ ਤਾਂ ਮੰਨਿਆ ਕਿ ਭਾਜਪਾ ਨੇਤਾ ਅਤੇ ਐਕਟਰੈਸ ਸਿਮਰਤੀ ਇਰਾਨੀ, ਕਾਂਗਰਸ ਦੇ ਅਜਿੱਤ ਹਲਕੇ ਅਮੇਠੀ ਵਿੱਚ ਲਗਾਤਾਰ ਲੋਕਾਂ ਵਿੱਚ ਪੰਜ ਸਾਲ ਕੰਮ ਕਰਦੀ ਰਹੀ ਤੇ ਸਿਆਸਤ ਦੀਆਂ ਪੌੜੀਆਂ ਚੜ੍ਹਦੀ ਮੋਦੀ ਲਹਿਰ ਦੀ ਮਦਦ ਨਾਲ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਚੋਣਾਂ 'ਚ ਚਾਰੋ ਖਾਨੇ ਚਿੱਤ ਕਰ ਗਈ, ਪਰ ਬਿਨ੍ਹਾਂ ਲੋਕਾਂ ਦਾ ਕੋਈ ਕੰਮ ਕੀਤਿਆਂ, ਬਿਨ੍ਹਾਂ ਕਿਸੇ ਸਿਆਸੀ ਅਧਾਰ ਦੇ, ਬਿਨ੍ਹਾਂ ਨਿੱਜੀ ਸੰਪਰਕਾਂ ਦੇ ਭਾਜਪਾ ਵਾਲਾ ਸੰਨੀ ਦਿਓਲ, ਚੋਣ ਕਿਵੇਂ ਜਿੱਤ ਗਿਆ? ਕੀ ਇਹ ਰਾਸ਼ਟਰਵਾਦ ਦੀ ਜਿੱਤ ਹੈ? ਕੀ ਇਹ ਪੰਜਾਬੀਆਂ ਦੇ ਬਿਨ੍ਹਾਂ ਸੋਚੇ ,ਸਮਝੇ ਉਲਾਰ ਹੋ ਕੇ ਜਜ਼ਬਾਤ 'ਚ ਬਹਿਕੇ ਕੰਮ ਕਰਨ ਦੀ ਜਿੱਤ ਹੈ? ਜਾਂ ਕੀ ਇਹ ਪ੍ਰਚਾਰੇ ਜਾ ਰਹੇ ਈ.ਵੀ.ਐਮ.ਦੀ ਕਰਾਮਾਤ ਹੈ? ਜਾਂ ਕੀ ਇਹ ਮੋਦੀ ਲਹਿਰ ਕਾਰਨ ਹੈ?ਪੰਜਾਬ ਵਿੱਚ ਜੇ ਮੋਦੀ ਲਹਿਰ ਸੀ ਤਾਂ ਭਾਜਪਾ ਅੰਮ੍ਰਿਤਸਰ ਵਾਲੀ ਸੀਟ ਕਿਵੇਂ ਹਾਰ ਗਈ ਅਤੇ ਕਾਂਗਰਸ ਪੰਜਾਬ ਵਿੱਚੋਂ 8 ਸੀਟਾਂ ਕਿਵੇਂ ਜਿੱਤ ਗਈ? ਕੀ ਇਹ ਕਾਂਗਰਸ ਦੀ ਗੁੱਟਬੰਦੀ ਸੀ ਜਿਸ ਕਾਰਨ ਕਾਂਗਰਸੀ ਉਮੀਦਵਾਰ ਗੁਰਦਾਸਪੁਰ ਤੋਂ ਇੱਕ ਸਿਆਸੀ ਨੇਤਾ ਬਣੇ ਐਕਟਰ ਤੋਂ ਹਾਰ ਗਿਆ? ਕੁਝ ਗੱਲਾਂ ਜੋ ਇਸ ਚੋਣ ਵਿੱਚ ਸਪਸ਼ਟ ਹੋਈਆਂ, ਉਹ ਇਹ ਕਿ ਇਹਨਾ ਚੋਣਾਂ 'ਚ ਪੰਜਾਬ 'ਚ ਬੀ.ਐਸ.ਪੀ. ਦੇ ਸਮਰਥਕਾਂ  ਨੇ ਇੱਕ-ਜੁੱਟ ਹੋ ਕੇ ਵੋਟ ਪਾਈ। ਦੂਜੀ ਇਹ ਕਿ ਪੰਜਾਬੀਆਂ ਇਹ ਸਿੱਧ ਕਰ ਦਿੱਤਾ ਕਿ ਉਹ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਕੀਤੇ ਗਲਤ ਕੰਮ ਜਾਂ ਗਲਤ ਫੈਸਲਿਆਂ ਨੂੰ ਮੁੱਖ ਤੌਰ ਤੇ ਅਕਾਲੀਆਂ ਨੂੰ ਜ਼ੁੰਮੇਵਾਰ ਮੰਨਦੇ ਹਨ, ਭਾਜਪਾ ਨੂੰ ਪੂਰੀ ਤਰ੍ਹਾਂ ਨਹੀਂ। ਇਸੇ ਕਰਕੇ ਵੱਖੋ-ਵੱਖਰੇ ਥਾਵਾਂ ਉਤੇ, ਜਿਥੇ ਭਾਜਪਾ ਦੇ ਉਮੀਦਵਾਰ ਖੜੇ ਸਨ, ਭਾਵੇਂ ਉਹ ਗੁਰਦਾਸਪੁਰ ਸੀ ਜਾਂ ਹੁਸ਼ਿਆਰਪੁਰ ਜਾਂ ਅੰਮ੍ਰਿਤਸਰ, ਭਾਜਪਾ ਵਾਲੇ ਚੰਗੀਆਂ ਚੋਖੀਆਂ ਵੋਟਾਂ ਲੈ ਗਏ ਅਤੇ ਦੋ ਸੀਟਾਂ ਬਹੁਤ ਹੀ ਆਰਾਮ ਨਾਲ ਜਿੱਤ ਗਏ।  ਉਹਨਾ ਪੰਜਾਬ ਵਿੱਚ ਆਪਣਾ ਵੋਟ ਬੈਂਕ ਵੀ ਵਧਾ ਲਿਆ। ਬਿਨ੍ਹਾਂ ਸ਼ੱਕ ਭਾਜਪਾ ਵਾਲਿਆਂ ਦਾ ਇਹ ਕਥਨ ਸ਼ਾਇਦ ਸੱਚ ਹੁੰਦਾ ਕਿ ਜੇਕਰ ਉਸਦੇ ਭਾਈਵਾਲ ਅਕਾਲੀ, ਅਕਾਲੀ-ਭਾਜਪਾ ਭਾਈਵਾਲੀ 'ਚ ਉਸ ਨੂੰ ਵੱਧ ਸੀਟਾਂ ਦੇ ਦਿੰਦੇ ਤਾਂ ਕਾਂਗਰਸ ਉਹਨਾ ਸੀਟਾਂ ਤੇ ਹਾਰ ਜਾਂਦੀ ਅਤੇ ਭਾਜਪਾ ਜਿੱਤ ਜਾਂਦੀ ਅਤੇ ਪੰਜਾਬ ਵਿੱਚ ਜਿੱਤ ਦੇ ਅੰਕੜੇ ਕੁਝ ਵੱਖਰੇ ਹੁੰਦੇ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ 77, ਅਕਾਲੀ ਦਲ (ਬਾਦਲ) 15, ਆਪ 20, ਭਾਜਪਾ 3, ਲੋਕ ਇਨਸਾਫ ਪਾਰਟੀ 2 ਉਤੇ ਜੇਤੂ ਰਹੀ ਜਦ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ 56, ਭਾਜਪਾ  12, ਕਾਂਗਰਸ 46 ਅਤੇ ਹੋਰ ਤਿੰਨਾਂ ਤੇ ਜੇਤੂ ਰਹੇ ਸਨ। ਭਾਵ ਅਕਾਲੀ-ਭਾਜਪਾ ਦੇ ਗੱਠਜੋੜ ਨੇ ਇਹਨਾ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ ਸੀ। ਪਰ 2017 ਦੀਆਂ ਚੋਣਾਂ 'ਚ ਭਾਜਪਾ-ਅਕਾਲੀ ਦਲ ਚੰਗੀ ਕਾਰਗੁਜ਼ਾਰੀ ਨਾ ਕਰ ਸਕਿਆ। ਅਕਾਲੀ ਸਰਕਾਰ ਦੇ ਲੋਕ ਵਿਰੋਧੀ ਕਾਰਨਾਮਿਆਂ ਦਾ ਖਮਿਆਜ਼ਾ ਭਾਈਵਾਲ ਪਾਰਟੀ ਭਾਜਪਾ ਨੂੰ ਵੀ ਭੁਗਤਣਾ ਪਿਆ ਅਤੇ ਇਹਨਾ ਚੋਣਾਂ ਵਿੱਚ ਭਾਜਪਾ ਵੀ ਪੂਰੇ ਪੰਜਾਬ ਵਿੱਚ ਤਿੰਨ ਸੀਟਾਂ ਉਤੇ ਸਿਮਟ ਕੇ ਰਹਿ ਗਈ। 2017 ਦੀਆਂ ਚੋਣਾਂ ਤੋਂ ਪਹਿਲਾਂ ਇਸ ਗੱਲ ਦੀ ਵੱਡੀ ਚਰਚਾ ਸੀ ਕਿ ਭਾਜਪਾ ਪੰਜਾਬ ਵਿੱਚ ਇੱਕਲੇ ਚੋਣਾਂ ਲੜੇਗੀ ਪਰ ਦਿੱਲੀ ਦੀ ਭਾਜਪਾ ਹਾਈ ਕਮਾਂਡ ਇਸ ਗੱਲ ਲਈ ਰਾਜੀ ਨਾ ਹੋਈ, ਕਿਉਂਕਿ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਵੀ ਪੰਜਾਬ ਭਾਜਪਾ ਵਿੱਚ ਗੁੱਟ ਬੰਦੀ ਸਿਖ਼ਰਾਂ ਉਤੇ ਸੀ, ਜਿਜੜੀ ਕਿ 2019 ਦੀਆਂ ਲੋਕ ਸਭਾ ਚੋਣਾਂ ਦੀਆਂ ਟਿਕਟਾਂ ਦੀ ਵੰਡ ਤੋਂ ਪਹਿਲਾਂ ਤੱਕ ਵੀ ਵੇਖਣ ਨੂੰ ਮਿਲੀ। ਜਿਸਦੀ ਵੱਡੀ ਉਦਾਹਰਨ ਹੁਸ਼ਿਆਰਪੁਰ ਸੀਟ ਉਤੇ ਭਾਜਪਾ ਦੇ ਦੋ ਦਿੱਗਜਾਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਅਤੇ ਮੌਜੂਦਾ ਲੋਕ ਸਭਾ ਚੋਣਾਂ 'ਚ ਜਿੱਤੇ ਭਾਜਪਾ ਐਮ.ਪੀ. ਅਤੇ ਮੌਜੂਦਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਹੈ, ਜਿਹੜੇ ਟਿਕਟ ਮਿਲਣ ਦੇ ਆਖਰੀ ਦਿਨ ਤੱਕ ਜ਼ੋਰ ਅਜ਼ਮਾਈ ਕਰਦੇ ਰਹੇ। ਬਾਵਜੂਦ ਇਸ ਸਭ ਕੁਝ ਦੇ ਕਿ ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਭਾਜਪਾ ਨੇਤਾਵਾਂ ਦੇ ਆਪਸੀ ਸਬੰਧ ਸੁਖਾਵੇਂ ਨਹੀਂ ਸਨ, (ਵਿਰੋਧੀਆਂ ਨਾਲ ਵੋਟਾਂ ਦੇ ਜੋੜ-ਤੋੜ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ) ਅਤੇ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਆਪਣੀ ਸਾਖ ਵਧਾਈ ਹੈ, ਜਿਸਦਾ ਲਾਭ ਆਉਣ ਵਾਲੇ ਸਮੇਂ 'ਚ ਭਾਜਪਾ ਨੂੰ ਮਿਲੇਗਾ, ਕਿਉਂਕਿ ਕੇਂਦਰ ਵਿੱਚ ਸਰਕਾਰ ਭਾਜਪਾ ਦੀ ਹੈ ਅਤੇ ਭਾਜਪਾ ਵਲੋਂ ਆਪਣੇ ਦੋ ਅਤੇ ਅਕਾਲੀ ਦਲ ਨੂੰ ਇੱਕ ਮੰਤਰੀ ਦਾ ਅਹੁਦਾ ਦੇ ਕੇ ਇਹ ਸੰਦੇਸ਼ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਪੰਜਾਬ ਵਿੱਚੋਂ ਕਾਂਗਰਸ ਰਾਜ ਦਾ ਖਾਤਮਾ ਚਾਹੁੰਦੀ ਹੈ ਕਿਉਂਕਿ ਮੋਦੀ ਦੀ ਪਿਛਲੀ ਲਹਿਰ ਵੇਲੇ ਵੀ ਅਤੇ ਹੁਣ ਦੀ ਲਹਿਰ ਵੇਲੇ ਵੀ ਪੰਜਾਬ ਦਾ ਵੋਟਰ ਮੁੱਖ ਤੌਰ ਤੇ ਮੋਦੀ ਲਹਿਰ ਦੇ ਹੱਕ ਵਿੱਚ ਨਹੀਂ ਉਲਰਿਆ। ਪਿਛਲੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ ਜਿੱਤਾ ਕੇ  ਪੰਜਾਬੀਆਂ ਨੇ ਰਵਾਇਤੀ ਪਾਰਟੀਆਂ ਨੂੰ ਇਹ ਵਿਖਾ ਦਿੱਤਾ ਸੀ ਕਿ ਉਹ ਪੰਜਾਬ ਦੀ ਸਿਆਸਤ ਵਿੱਚ ਬਦਲਾਅ ਚਾਹੁੰਦੇ ਹਨ।
ਭਾਵੇਂ ਕਿ ਪਿਛਲੀ ਵੇਰ 2014 ਵਿੱਚ ਵੀ ਭਾਜਪਾ ਦੇ ਹਿੱਸੇ ਆਈਆਂ ਤਿੰਨ ਸੀਟਾਂ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚੋਂ ਦੋ ਸੀਟਾਂ ਭਾਜਪਾ ਦੇ ਪੱਲੇ ਪਈਆਂ ਸਨ, ਗੁਰਦਾਸਪੁਰ ਤੋਂ ਵਿਨੋਦ ਖੰਨਾ ਅਤੇ ਹੁਸ਼ਿਆਰਪੁਰ ਤੋਂ ਵਿਜੈ ਸਾਂਪਲਾ ਜਿੱਤੇ ਸਨ। ਅੰਮ੍ਰਿਤਸਰ ਤੋਂ ਭਾਜਪਾ ਦੇ ਅਰੁਣ ਜੇਤਲੀ ਚੋਣ ਹਾਰ ਗਏ ਸਨ ਤੇ ਉਹਨਾ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਜੇਤੂ ਰਹੇ ਸਨ ਅਤੇ ਐਤਕਾਂ ਵੀ ਸਥਿਤੀ ਬਿਲਕੁਲ ਉਵੇਂ ਦੀ ਹੀ ਹੈ ਕਿ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅੰਮ੍ਰਿਤਸਰ ਤੋਂ ਚੋਣ ਹਾਰ ਗਏ ਤੇ ਸੀਟ ਕਾਂਗਰਸ ਦੇ ਹੱਥ ਹੀ ਲੱਗੀ ਹੈ ਭਾਵੇਂ ਕਿ ਭਾਜਪਾ ਦੇ ਵਿਨੋਦ ਖੰਨਾ ਦੀ ਮੌਤ ਬਾਅਦ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਨੇ ਭਾਜਪਾ ਤੋਂ ਇਹ ਸੀਟ ਖੋਹ ਲਈ ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਥੋਂ ਚੋਣ ਜਿੱਤ ਗਏ ਸਨ। ਪਰ ਇਸ ਵੇਰ ਸੁਨੀਲ ਜਾਖੜ ਨੂੰ ਭਾਜਪਾ ਦੇ ਸੰਨੀ ਦਿਓਲ ਤੋਂ ਕਰਾਰੀ ਹਾਰ ਹੋਈ।
ਸੀਟਾਂ ਦੇ ਹਿਸਾਬ ਨਾਲ ਜੇਕਰ ਲੇਖਾ-ਜੋਖਾ ਕੀਤਾ ਜਾਵੇ ਤਾਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਸਥਿਤੀ 2014 ਦੀਆਂ ਚੋਣਾਂ ਤੋਂ 2019 ਦੀਆਂ ਚੋਣਾਂ 'ਚ ਵੱਖਰੀ ਨਹੀਂ ਹੋਈ, ਦੋ ਸੀਟਾਂ ਉਸਦੇ ਪੱਲੇ ਸਨ, ਦੋ ਸੀਟਾਂ ਹੁਣ ਪੱਲੇ ਰਹਿ ਗਈਆਂ। ਪਰ ਵਿਧਾਨ ਸਭਾਂ ਚੋਣਾਂ 'ਚ ਅਕਾਲੀਆਂ ਨਾਲ ਗੱਠਜੋੜ 'ਚ 2012 ਦੇ ਮੁਕਾਬਲੇ 2017 'ਚ ਭਾਜਪਾ ਦਾ ਗ੍ਰਾਫ ਹੇਠਾਂ ਆਇਆ, ਉਹ ਸਿਰਫ਼ ਤਿੰਨ ਸੀਟਾਂ ਉਤੇ ਸਿਮਟਕੇ ਰਹਿ ਗਈ। 2014 ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਅਤੇ ਉਸਨੂੰ ਆਸ ਸੀ ਕਿ ਉਹ ਅੰਮ੍ਰਿਤਸਰ ਤੋਂ ਭਾਜਪਾ ਦੇ ਵਡੇ ਨੇਤਾ ਨੂੰ ਵੱਡੇ ਫ਼ਰਕ ਨਾਲ ਜਿੱਤਾ ਦੇਣਗੇ, ਪਰ ਇਸ ਸੀਟ ਤੋਂ ਅਰੁਣ ਜੇਤਲੀ ਦੇ ਹਾਰਨ ਨਾਲ ਭਾਜਪਾ-ਅਕਾਲੀਆਂ 'ਚ ਤ੍ਰੇੜਾਂ ਦਿਖਣ ਨੂੰ ਮਿਲੀਆਂ। ਉਂਜ ਵੀ ਅਕਾਲੀ-ਭਾਜਪਾ ਸਰਕਾਰ ਦੇ 10 ਵਰ੍ਹਿਆਂ 'ਚ ਭਾਜਪਾ ਵਾਲੇ ਨੇਤਾ, ਵਰਕਰ ਇਸ ਗੱਲ ਉਤੇ ਰੋਸ ਪ੍ਰਗਟ ਕਰਦੇ ਰਹੇ ਕਿ ਸਰਕਾਰੇ-ਦਰਬਾਰੇ ਉਹਨਾ ਦੀ ਪੁੱਛ ਪ੍ਰਤੀਤ ਨਹੀਂ ਹੁੰਦੀ ਅਤੇ ਉਹ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਇੱਕਲੇ ਹੀ ਲੜਨਾ ਚਾਹੁੰਦੇ ਹਨ। ਇਸ ਸਬੰਧੀ ਕੇਂਦਰੀ ਭਾਜਪਾ ਕੋਲ ਪਹੁੰਚ ਵੀ ਹੋਈ, ਇਸ ਉਤੇ ਮੰਥਨ ਵੀ ਹੋਇਆ, ਪਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਸਮੇਂ ਦਖ਼ਲ ਨਾਲ ਅਕਾਲੀ-ਭਾਜਪਾ ਗੱਠਜੋੜ ਬਣਿਆ ਰਿਹਾ।
ਲੋਕ ਸਭਾ ਚੋਣਾਂ 'ਚ ਦੋ ਵਿਧਾਇਕ ਲੋਕ ਸਭਾ ਮੈਂਬਰ ਬਣੇ ਹਨ, ਸੁਖਬੀਰ ਸਿੰਘ ਬਾਦਲ (ਅਕਾਲੀ) ਸੋਮ ਪ੍ਰਕਾਸ਼ (ਭਾਜਪਾ)। ਆਮ ਆਦਮੀ ਪਾਰਟੀ ਦੇ ਕੁੱਝ ਵਿਧਾਇਕਾਂ ਨੇ ਅਸਤੀਫ਼ੇ ਦਿੱਤੇ ਹਨ ਅਤੇ ਇਸ ਸੂਰਤ 'ਚ ਜੇਕਰ ਇਹ ਸਾਰੀਆਂ ਸੀਟਾਂ ਖਾਲੀ ਕਰਾਰ ਦਿੱਤੀਆਂ ਜਾਂਦੀਆਂ ਹਨ ਤਾਂ ਪੰਜਾਬ 'ਚ 7 ਸੀਟਾਂ ਉਤੇ  ਉਪ ਚੋਣਾਂ, ਇਸ ਸਾਲ ਦੇ ਵਿੱਚ-ਵਿੱਚ ਹੋਣਗੀਆਂ। ਆਪਣੀ ਲੋਕ ਸਭਾ 'ਚ ਜਿੱਤ ਤੋਂ ਉਤਸ਼ਾਹ ਅਤੇ ਅਕਾਲੀਆਂ ਦੀ ਭੈੜੀ ਕਾਰਗੁਜ਼ਾਰੀ ਕਾਰਨ ਕੀ ਭਾਜਪਾ ਇਹਨਾ 7 ਉਪ ਚੋਣਾਂ ਵਿੱਚ ਆਪਣੇ ਕੋਟੇ ਤੋਂ ਵੱਧ ਸੀਟਾਂ ਦੀ ਮੰਗ ਕਰੇਗੀ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਭਾਜਪਾ ਦੇ ਹੇਠਲੇ ਵਰਕਰਾਂ 'ਚ ਇਸ ਗੱਲ ਦੀ ਚਰਚਾ ਮੁੜ ਛਿੜੀ ਹੋਈ ਹੈ ਕਿ ਭਾਜਪਾ ਜੇਕਰ ਅਕਾਲੀਆਂ ਨੂੰ ਵੱਖਰੇ ਹੋਕੇ, ਕੁਝ ਸਿੱਖ ਚਿਹਰਿਆਂ ਸਮੇਤ ਸੁਖਦੇਵ ਸਿੰਘ ਢੀਂਡਸਾ ਨੂੰ ਭਾਜਪਾ ਦੇ ਖੇਮੇ 'ਚ ਆਪਣੀ ਕੇਂਦਰ ਸਰਕਾਰ ਦੇ ਪ੍ਰਭਾਵ ਨਾਲ ਸ਼ਾਮਲ ਕਰਨ 'ਚ ਕਾਮਯਾਬ ਹੁੰਦੀ ਹੈ ਤਾਂ ਉਹ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੇ ਅਕਾਲੀ ਦਲ ਤੋਂ, ਜਿਸ ਦੇ ਘਰ ਦੇ ਦੋ ਜੀਆਂ ਤੋਂ ਬਿਨ੍ਹਾਂ ਹੋਰ ਕੋਈ ਅਕਾਲੀ ਪੰਜਾਬ 'ਚ ਐਮ.ਪੀ. ਦੀ ਸੀਟ ਜਿੱਤ ਨਹੀਂ ਸਕਿਆ, ਆਪਣਾ ਨਾਤਾ ਤੋੜ ਸਕਦੀ ਹੈ। ਕਿਉਂਕਿ ਭਾਜਪਾ ਲੀਡਰਸ਼ਿਪ ਇਹਨਾ ਤੱਥਾਂ ਤੋਂ ਜਾਣੂ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿਸਦਾ ਪਿੰਡਾਂ ਵਿੱਚ ਚੰਗਾ ਆਧਾਰ ਸੀ ਅਤੇ ਪੇਂਡੂਆਂ 'ਚ ਅਸਰ ਰਸੂਖ ਸੀ, ਉਹ ਅਧਾਰ ਗੁਆ ਰਹੀ ਹੈ, ਉਸਦਾ ਰਸੂਖ ਖੁਸ ਰਿਹਾ ਹੈ। ਇਹੋ ਜਿਹੇ ਹਾਲਾਤ ਵਿੱਚ ਭਾਜਪਾ, ਜਿਹੜੀ ਇਸ ਵੇਲੇ ਦੇਸ਼ ਦੀਆਂ ਘੱਟ ਗਿਣਤੀਆਂ ਵਿੱਚ ਆਪਣੇ ਅਧਾਰ ਨੂੰ ਮਜ਼ਬੂਤ ਕਰਨ ਦੀ ਚਾਹਵਾਨ ਹੈ , ਪੰਜਾਬ ਅਤੇ ਖਾਸ ਕਰਕੇ ਸਿੱਖਾਂ ਵਿੱਚ ਉਹਨਾ ਲੋਕਾਂ ਦੀ ਭਾਲ ਕਰੇਗੀ, ਉਹਨਾ ਨਾਲ ਭਾਈਵਾਲੀ ਕਰੇਗੀ ਜਿਹੜੇ ਸਿੱਖਾਂ ਜਾਂ ਪੰਜਾਬੀਆਂ 'ਚ ਹਰਮਨ ਪਿਆਰੇ ਹਨ। ਦੇਸ਼ ਦੀ ਸਿਆਸਤ ਨੂੰ ਪਰਖਣ ਵਾਲੇ ਨੀਤੀਵਾਨਾਂ ਦਾ ਕਹਿਣ ਹੈ ਕਿ ਕਾਂਗਰਸ ਮੁੱਕਤ ਭਾਰਤ ਲਈ, ਪੰਜਾਬ ਵਿੱਚੋਂ ਕਾਂਗਰਸ ਨੂੰ ਹਰਾਉਣ ਲਈ ਭਾਜਪਾ ਹਰ ਕਦਮ ਚੁੱਕੇਗੀ, ਜਿਸ ਵਿੱਚ ਵੱਡਾ ਕਦਮ ਬਾਦਲ ਪਰਿਵਾਰ ਦੇ ਪ੍ਰਛਾਵੇਂ ਵਿੱਚੋਂ ਪੰਜਾਬ ਵਿੱਚ ਭਾਜਪਾ ਨੂੰ ਮੁਕਤ ਕਰਾਉਣਾ ਹੋ ਸਕਦਾ ਹੈ।

ਗੁਰਮੀਤ ਪਲਾਹੀ
9815802070 

ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਕੋਈ ਸ਼ਹਿਰ ਜਬ ਕੋਈ ਏਕ ਕਾ ਹੋਤਾ ਹੈ,
ਤਬ  ਬੋ  ਸ਼ਹਿਰ  ਸ਼ਹਿਰ  ਨਹੀਂ  ਹੋਤਾ।

ਖ਼ਬਰ ਹੈ ਕਿ ਦੇਸ਼ ਦੀਆਂ ਲੋਕ ਸਭਾ ਚੋਣਾਂ ਵਿੱਚ 542 ਸੀਟਾਂ ਵਿਚੋਂ ਐਨ.ਡੀ.ਏ. ਨੂੰ ਭਾਰੀ ਬਹੁਮਤ ਮਿਲਿਆ ਹੈ ਅਤੇ ਭਾਜਪਾ ਇੱਕਲੀ ਹੀ 303 ਸੀਟਾਂ ਉਤੇ ਕਾਬਜ ਹੋਈ ਹੈ। ਏ.ਡੀ.ਆਰ. ਦੀ ਇੱਕ ਰਿਪੋਰਟ ਅਨੁਸਾਰ ਇਸ ਨਵੀਂ ਸੰਸਦ ਵਿੱਚ 233 ਸਾਂਸਦਾਂ ਉਤੇ ਅਪਰਾਧਿਕ ਮਾਮਲੇ ਦਰਜ਼ ਹਨ। ਭਾਵ ਕੁੱਲ ਸਾਂਸਦਾਂ ਵਿੱਚੋਂ 47 ਫੀਸਦੀ ਆਪਰਾਧਿਕ ਮਾਮਲਿਆਂ ਵਾਲੇ ਹਨ। ਇਨ੍ਹਾਂ ਵਿਚੋਂ 10 ਚੁਣੇ ਹੋਏ ਸਾਂਸਦ ਇਹੋ ਜਿਹੇ ਹਨ ਜਿਹਨਾ ਉਤੇ ਅਪਰਾਧਿਕ ਦੋਸ਼ ਸਿੱਧ ਵੀ ਹੋ ਚੁੱਕੇ ਹਨ। 233 ਅਪਰਾਧਿਕ ਕੇਸਾਂ ਵਾਲੇ ਸਾਂਸਦਾਂ ਵਿੱਚੋਂ 87 ਭਾਜਪਾ ਦੇ, ਕਾਂਗਰਸ ਦੇ 19 ਅਤੇ ਬਾਕੀ ਹੋਰ ਪਾਰਟੀਆਂ ਦੇ 31 ਸਾਂਸਦ ਹਨ। ਰਿਪੋਰਟ ਅਨੁਸਾਰ 2009 ਵਿੱਚ ਇਹ ਗਿਣਤੀ 162 ਸੀ ਜੋ ਵਧਕੇ 2014 ਵਿੱਚ 185 ਹੋ ਗਈ ਸੀ। ਰਿਪੋਰਟ ਇਹ ਵੀ ਕਹਿੰਦੀ ਹੈ ਕਿ ਚੁਣੇ ਗਏ 542 ਸਾਂਸਦਾਂ ਵਿੱਚੋਂ 475 ਸਾਂਸਦ ਕਰੋੜਪਤੀ ਹਨ, ਜਿਹੜੇ ਕਿ ਪਿਛਲੀ ਵੇਰ ਨਾਲੋਂ 32 ਜਿਆਦਾ ਹਨ। ਸਭ ਤੋਂ ਵੱਧ 204 ਕੇਸ ਕਾਂਗਰਸੀ ਸਾਂਸਦ ਉਤੇ ਹਨ ਜਦ ਕਿ ਸਭ ਤੋਂ ਅਮੀਰ ਸਾਂਸਦ ਵੀ ਕਾਂਗਰਸ ਦਾ ਹੈ, ਜਿਸ ਕੋਲ 660 ਕਰੋੜ ਦੀ ਜਾਇਦਾਦ ਹੈ।
        ਸੁਣ ਲਉ ਜੀ, ਮੇਰੀ ਗੱਲ, ਦੇਸ਼ ਦਾ ਸਭ ਤੋਂ ਵੱਧ ਇਮਾਨਦਾਰ ਆਦਮੀ, ਦੇਸ਼ ਦਾ ਨੇਤਾ ਹੈ। ਸੁਣ ਲਉ ਜੀ, ਮੇਰੀ ਗੱਲ, ਦੇਸ਼ ਦਾ ਸਭ ਤੋਂ ਸੱਚਾ ਬੰਦਾ, ਦੇਸ਼ ਦਾ ਨੇਤਾ ਹੈ। ਜਿਹੜਾ ਇਮਾਨਦਾਰੀ ਨਾਲ ਲੋਕਾਂ ਦੀ ਹੱਤਿਆ ਕਰਦਾ ਹੈ, ਜਿਹੜਾ ਇਮਾਨਦਾਰੀ ਨਾਲ ਲੋਕਾਂ ਦੀਆਂ ਵੋਟਾਂ ਵਟੋਰਦਾ ਹੈ, ਜਿਹੜਾ ਇਮਾਨਦਾਰੀ ਨਾਲ ਲੜਾਈਆਂ ਝਗੜੇ ਕਰਦਾ ਹੈ ਅਤੇ ਫਿਰ ਲੋਕਾਂ ਦਾ ਨੇਤਾ ਬਣ ਜਾਂਦਾ ਹੈ। ਜੇਕਰ ਨੇਤਾ ਜੀ ਨੂੰ ਕੋਈ ਪੁੱਛ ਲਵੇ, ਭਾਈ, ਕੀ ਕੰਮ ਕਰਦੇ ਹੋ? ਤਾਂ ਮੂਹਰਿਊਂ ਜਵਾਬ ਮਿਲਦਾ ਹੈ, ਜੀ ਇਮਾਨਦਾਰੀ ਨਾਲ ਬੇਈਮਾਨੀ ਕਰਦੇ ਹਾਂ ਅਤੇ ਫਿਰ ਇਮਾਨਦਾਰੀ ਨਾਲ ਲੋਕਾਂ ਨੂੰ ਬੁਧੂ ਬਨਾਉਂਦੇ ਹਾਂ, ਇਮਾਨਦਾਰੀ ਨਾਲ ਅਪਰਾਧ ਕਰਦੇ ਹਾਂ ਅਤੇ ਫਿਰ ਇਮਾਨਦਾਰੀ ਨਾਲ ਸਾਂਸਦ ਬਣ ਜਾਂਦੇ ਹਾਂ। ਸਾਂਸਦ ਬਣਕੇ ਧੌਂਸ ਇਮਾਨਦਾਰੀ ਨਾਲ ਜਮਾਉਂਦੇ ਹਾਂ, ਇਨਸਾਫ ਇਮਾਨਦਾਰੀ ਨਾਲ ਖਰੀਦਦੇ ਹਾਂ, ਨੇਤਾਵਾਂ ਲਈ ਬੱਝਾ ਕਮਿਸ਼ਨ ਖਾਂਦੇ ਹਾਂ, ਮੋਟੇ ਤਾਜ਼ੇ ਹੋ ਜਾਂਦੇ ਹਾਂ। ਪੰਜ ਸਾਲ ਪਹਿਲਾ ਜੋ ਪੱਲੇ ਹੁੰਦਾ ਹੈ, ਉਸਤੋਂ ਚੌਗੁਣਾ ਛੇ ਗੁਣਾ ਪੱਲਾ ਭਾਰਾ ਕਰਕੇ ਘਰ ਨੂੰ ਮੁੜ ਪਰਤਦੇ ਹਾਂ। ਵੇਖੋ ਨਾ ਜੀ, ਇਹ ਫਾਰਮੂਲਾ ਨੇਤਾਗਿਰੀ ਕਰਦਿਆਂ ਸਿਖਦੇ ਹਾਂ, ਗੁੰਦਾਗਰਦੀ ਕਰੋ, ਮਾਰ-ਵੱਢ ਕਰੋ, ਕਮਿਸ਼ਨ ਖਾਉ ਲੇਕਿਨ ਚੋਣਾਂ ਵੇਲੇ ਪਬਲਿਕ ਨੂੰ ਸਮਝਾ ਦਿਉ ਕਿ ਅਸੀਂ ਭਾਈ ਸਿਰੇ ਦੇ ਇਮਾਨਦਾਰ ਹਾਂ। ਫਿਰ ਇਹ ਇਮਾਨਦਾਰੀ ਦੀ ਲੜਾਈ ਲੜਦਿਆਂ ਦੂਸਰੇ ਨੂੰ ਬੇਈਮਾਨ ਬਨਾਉਣ ਦੀ ਕਲਾ ਜੇਕਰ ਤੁਹਾਡੇ 'ਚ ਹੈ ਤਾਂ ਭਾਈ ਸੁਣ ਲਉ ਜੀ ਮੇਰੀ ਗੱਲ, ਤੁਹਾਨੂੰ ਕੋਈ ਹਰਾ ਨਹੀਂ ਸਕਦਾ। ਸੁਣ ਲਉ ਜੀ, ਭਾਈ ਮੇਰੀ ਗੱਲ, ਜਦ ਤੁਸੀਂ ਇਮਾਨਦਾਰੀ ਦੀ ਇਹ ਲੜਾਈ ਜਿੱਤ ਲਈ, ਅਤੇ ਤੁਹਾਡੇ ਵਰਗੇ ਇਮਾਨਦਰ ਚਾਰੋਂ ਕੂੰਟਾਂ 'ਚ ਪੱਸਰ ਗਏ, ਤਾਂ ਭਾਈ ਤੁਹਾਨੂੰ ਬਾ-ਇਮਾਨ ਕੌਣ ਆਖੂ? ਜਬ ਭਾਈ ਪਰਿਵਾਰ ਆਪਣਾ ਇਮਾਨਦਰ! ਜਦ ਭਾਈ ਮੁਹੱਲਾ ਸੁੱਖ ਨਾਲ ਆਪਣਾ ਇਮਾਨਦਾਰ!! ਜਦ ਭਾਈ ਸੁੱਖ ਨਾਲ ਸ਼ਹਿਰ ਆਪਣਾ ਇਮਾਨਦਾਰ!!! ਤਾਂ ਭਾਈ ਕੋਈ ਮੇਰੇ ਵਰਗਾ ਕਮਲਾ-ਰਮਲਾ ਲੱਖ ਇਹ ਆਖੀ ਤੁਰਿਆ ਫਿਰੇ, ''ਕੋਈ ਸ਼ਹਿਰ ਜਬ ਏਕ ਕਾ ਹੋਤਾ ਹੈ, ਤਬ ਬੋ ਸ਼ਹਿਰ-ਸ਼ਹਿਰ ਨਹੀਂ ਹੋਤਾ'' ਕਿਸੇ ਨੇ ਨਹੀਂ ਸੁਣਨਾ ਕਿਉਂਕ ਭਾਈ ਇਹਨਾ ''ਇਮਾਨਦਾਰਾਂ'' ਵਿੱਚ ''ਬੇ-ਇਮਾਨ ਬੋਲਾਂ ਦਾ ਕੀ ਕੰਮ?


ਰੇਲ ਆਪਨੀ ਹੈ ਤੋਂ ਕਿਉਂ ਟਿਕਟ ਲੇਤਾ ਫਿਰੂੰ


ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋ ਨੇਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੇਸ਼ ਦੀ ਸੰਸਦ ਲਈ ਚੁਣੇ ਗਏ ਹਨ। ਇਨ੍ਹਾਂ ਦੋਹਾਂ ਨੇਤਾਵਾਂ ਦੀ ਬਾਦਲ ਜੋੜੀ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪੈਟਰਨ ਪ੍ਰਕਾਸ਼ ਸਿਮਘ ਬਾਦਲ ਨੇ ਐਨ.ਡੀ.ਏ. ਦੀ ਮੀਟਿੰਗ ਜੋ ਦਿੱਲੀ ਵਿਖੇ ਹੋਈ, ਵਿੱਚ ਹਿੱਸਾ ਲਿਆ। ਇਸ ਮੀਟਿੰਗ ਵਿੱਚ ਹੋਰ ਕੋਈ ਵੀ ਅਕਾਲੀ ਨੇਤਾ ਸ਼ਾਮਲ ਨਹੀਂ ਸੀ। ਉਧਰ ਲੋਕ ਸਭਾ ਚੋਣਾਂ 'ਚ ਦੇਸ਼ ਭਰ 'ਚ ਕਰਾਰੀ ਹਾਰ ਦੀ ਜ਼ੁੰਮੇਵਾਰੀ ਲੈਂਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਜੋ ਸੀ.ਵੀ.ਸੀ. ਨੇ ਪ੍ਰਵਾਨ ਨਹੀਂ ਕੀਤੀ। ਇਸ ਮੀਟਿੰਗ ਵਿੱਚ ਰਾਹੁਲ ਗਾਂਧੀ, ਉਨ੍ਹਾਂ ਦੀ ਮਾਤਾ ਸੋਨੀਆ ਗਾਂਧੀ, ਰਾਹੁਲ ਦੀ ਭੈਣ ਪ੍ਰਿੰਯਕਾ ਗਾਂਧੀ ਸ਼ਾਮਲ ਹੋਏ।
      ਵੇਖੋ ਜੀ, ਸ਼੍ਰੋਮਣੀ ਅਕਾਲੀ ਦਲ ਆਪਣਾ ਘਰ ਦਾ ਆ, ਤਾਂ ਹੀ ਨਾਮ ਸ਼ੋਮਣੀ ਅਕਾਲੀ ਦਲ (ਬਾਦਲ) ਆ। ਵੇਖੋ ਨਾ ਜੀ, ਜਦ ਦਲ ਆਪਣਾ, ਜਦ ਬਲ ਆਪਣਾ, ਤਾਂ ਫਿਰ ਬੰਦੇ ਵੀ ਤਾਂ ਦਲ-ਬਲ-ਥਲ ਵਿੱਚ ਜਲ-ਥਲ ਕਰਦੇ ਨਜ਼ਰ ਆਉਣੇ ਚਾਹੀਦੇ ਆ, ਜਿਹੜੇ ਇਹ ਕਹਿਣ ਭਾਈ 'ਤੁਹਾਥੋਂ ਬਿਨ੍ਹਾਂ ਨਹੀਂਓਂ ਚੱਲਣਾ ਕੰਮ! ਤੁਹਾਥੋਂ ਬਿਨ੍ਹਾਂ ਗੱਡੀ ਨਹੀਂਓਂ ਰੁੜਨੀ! ਉਂਜ ਭਾਵੇਂ ਗੱਡੀ ਛੁਕ-ਛੁਕ ਕਰੇ ਜਾਂ ਫੁਕ-ਫੁਕ, ਧੁਕ-ਧੁਕ ਕਰੇ ਜਾਂ ਲੁਕ-ਲੁਕ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਡੀ ਧੱਕਾ ਸਟਾਰਟ ਹੋਗੀ ਤੇ ਉਧਰ ਕਾਂਗਰਸ ਦੀ ਗੱਡੀ ਤਾਂ ਭਾਈ ''ਬਹੁਤੀ ਗਰਮੀ'' ਨੇ ਹੀ ਵਿਗਾੜਤੀ, ਜਿਹੜੀ ਲਾਢੋਵਾਲ ਵਾਲੇ ਟੇਸ਼ਨ ਤੇ ਕਿਨਾਰੇ ਲਾਕੇ ਆਹ ਆਪਣੇ ਕਾਕੇ ਰਾਹੁਲ ਨੇ ਖੜ੍ਹੀ ਕਰ ਤੀ ਆ।
      ਵੇਖੋ ਨਾ ਜੀ, ਚੋਣਾਂ ਹੋਈਆਂ ਪੰਜਾਬ! ਅਕਾਲੀ ਦਲ ਰਹਿ ਗਿਆ ਬਠਿੰਡੇ ਜਾਂ ਫਿਰੋਜ਼ਪੁਰ, ਬਾਕੀ ਗਿਆ ਖੂਹ 'ਚ, ਉਹ ਵੀ ਢੱਠੇ-ਖੂਹ 'ਚ! ਵੇਖੋ ਨਾ ਜੀ, ਚੋਣਾਂ ਹੋਈਆਂ ਦੇਸ਼ 'ਚ, ਕਾਂਗਰਸ ਰਹਿ ਗਈ ਮਾੜੀ ਮੋਟੀ ਪੰਜਾਬ 'ਚ, ਉਹ ਯੂਪੀ 'ਚੋਂ ਵੀ ਸਮੇਟੀ ਗਈ, ਉਥੇ ਤਾਂ ਸੋਨੀਆ ਮਸਾਂ ਚਮਕੀ, ਬਾਕੀ ਤਾਂ ਭਾਈ ਸਹੁੰ ਖਾਣ ਨੂੰ ਵੀ ਕਿਧਰੇ ਨਹੀਂਓਂ ਦਿਸਦੀ! ਗੱਲ ਤਾਂ ਭਾਈ ਏਹੋ ਆ, ਜਦ ਟੱਬਰ 'ਚ ਰਹਿ ਗਈ ਕਾਂਗਰਸ, ਜਦ ਟੱਬਰ 'ਚ ਰਹਿ ਗਿਆ 'ਕਾਲੀ' ਦਲ ਤਾਂ ਭਾਈ ਦੋ, ਦੋ ਹੀ ਲਭਣੇ ਆ ਟੱਬਰੋ-ਟੱਬਰੀ, ਕਾਂਗਰਸ ਵਾਲੇ ਮਾਂ-ਪੁੱਤ ਅਤੇ ਅਕਾਲੀ ਵਾਲੇ ਪਤੀ-ਪਤਨੀ ਬਾਕੀ ਵਿਚਾਰੇ ਗੱਡੀ ਦੇ ਡੱਬੇ ਆ, ਕੋਈ ਕਿਧਰੇ ਲਹਿ ਗਿਆ, ਕੋਈ ਕਿਧਰੇ ਤੁਰ ਗਿਆ। ਕਿਉਂਕਿ ਗੱਡੀ ਆਪਣੀ ਆ, ਮਾਲ ਆਪਣਾ ਆ, ਤਾਂ ਫਿਰ ਕਾਹਦਾ ਲੇਖਾ-ਜੋਖਾ, ਮੀਟਿੰਗਾਂ-ਸ਼ੀਟਿੰਗਾਂ। ਕਵੀ ਵਿਚਾਰਾ ਸੱਚੋ ਕਹਿੰਦਾ, ''ਰੇਲ ਆਪਨੀ ਹੈ ਤੋ ਕਿਉਂ ਟਿਕਟ ਲੇਤਾ ਫਿਰੂੰ, ਕੋਈ ਤੋ ਬਤਾਏ ਮੁਝੇ ਯਹ ਤੁਕੱਲਫ ਉਠਾੳਂਂ ਕਿਸ ਲੀਏ''।


ਅੰਨ੍ਹੇ ਵਾਹ ਜ਼ਹਿਰਾਂ ਅਸੀਂ ਧੂੜ ਰਹੇ ਹਾਂ,
ਨਹੀਂ ਸਕਦੀ ਹੋਰ ਸਹਾਰ ਧਰਤੀ।


ਖ਼ਬਰ ਹੈ ਕਿ ਮੱਧ ਪ੍ਰਦੇਸ਼ ਦੇ ਸਿਵਨੀ 'ਚ ਕਥਿਤ ਗਊ ਰਾਖਿਆਂ ਦੀ ਗੁੰਡਾ ਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਆਟੋ 'ਚ ਮਾਸ ਲੈ ਜਾ ਰਹੇ ਦੋ ਨੌਜਵਾਨਾਂ ਅਤੇ ਇੱਕ ਔਰਤ ਨੂੰ ਇਨ੍ਹਾਂ ਕਥਿਤ ਗਊ-ਰਾਖਿਆਂ ਨੇ ਲਾਠੀਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦੋਨਾਂ ਮੁਸਲਿਮ ਨੌਜਵਾਨਾਂ ਨੂੰ ਕੁੱਟਣ ਵਾਲਾ ਵਿਅਕਤੀ ਸਿਵਨੀ 'ਚ ਸ੍ਰੀ ਰਾਮ ਸੈਨਾ ਦਾ ਪ੍ਰਧਾਨ ਸ਼ੁਭਮ ਬਘੇਲ ਹੈ। ਸ਼ੁਭਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੂਚਨਾਵਾਂ ਅਨੁਸਾਰ ਸ਼ੁਭਮ ਅਤੇ ਉਸਦੇ ਸਾਥੀਆਂ ਨੇ ਮਹਿਲਾ ਸਮੇਤ ਦੋਨਾਂ ਨੌਜਵਾਨਾਂ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟ ਮਾਰ ਕੀਤੀ।
      ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਬਚਾਉਣ ਵਾਲੇ ਵੱਡੇ-ਵੱਡੇ ਲੋਕ ਆ। ਅਸੀਂ ਬਹੁਤ ਉਦਾਸ ਹਾਂ ਕਿ ਸਾਡੀ ਗੱਲ ਸੁਨਣ ਵਾਲਾ ਹੀ ਕੋਈ ਨਹੀਂ ਰਿਹਾ। ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਅਧਿਕਾਰ ਮਿਲਿਆ ਹੋਇਆ ਹੈ ਕਿ ਅਸੀ ਜੀਹਨੂੰ ਮਰਜ਼ੀ ਮਾਰ ਸਕੀਏ! ਕੁੱਟ ਸਕੀਏ!! ਜਾਂ ਲਿਤਾੜ ਸਕੀਏ! ਅਸੀਂ ਬਹੁਤ ਉਦਾਸ ਹਾਂ ਕਿ ਧਰਤੀ ਉਤੇ ਜ਼ਹਿਰਾਂ ਵੰਡਣ ਵਾਲਿਆਂ, ਇੱਕ ਦੂਜੇ ਨੂੰ ਭੰਡਣ ਵਾਲਿਆਂ, ਇੱਕ-ਦੂਜੇ ਦੇ ਪਰ ਕੱਟਣ ਵਾਲਿਆਂ ਦੀ ਗਿਣਤੀ ਵਧ ਗਈ ਆ। ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਸੀ.ਬੀ.ਆਈ. ਪਿੰਜਰੇ 'ਚ ਪਾਈ, ਈ.ਡੀ. ਬੋਝੇ 'ਚ ਪਾਈ, ਰਿਜ਼ਰਵ ਬੈਂਕ ਆਪਣੀ ਰਖੇਲ ਬਣਾਈ ਅਤੇ ਚੋਣਾਂ ਵਾਲੀ ਮਸ਼ੀਨ ਆਪਣੇ ਅਨੁਸਾਰ ਚਲਾਈ! ਅਸੀਂ ਬਹੁਤ ਉਦਾਸ ਹਾਂ ਕਿ ਅਸੀਂ ਬਚਾਓ ਬਚਾਓ ਦਾ ਰੌਲਾ ਪਾਇਆ, ਪਰ ਸਾਨੂੰ ਬਚਾਉਣ ਵਾਲਾ ਭਾਈ ਕੋਈ ਵੀ ਨਾ ਆਇਆ। ਪਰ ਭਾਈ ਕੁਟ ਖਾਕੇ ਵੀ ਅਸੀਂ ਉਪਰਾਮ ਨਹੀਂ ਹਾਂ। ਅਸੀਂ ਹਾਰੇ ਹਾਂ, ਕੁੱਟ ਖਾਧੀ ਹੈ, ਜੰਗ ਨਹੀਂ ਹਾਰੀ, ਨਫ਼ਰਤ ਵਿਰੋਧੀ ਜੰਗ ਜਾਰੀ ਹੈ। ਉਂਜ ਭਾਈ ਕਵੀ ਦੀ ਗੱਲ ਤਾਂ ਸੁਨਣੀ ਹੀ ਪਵੇਗੀ ਕੁੱਟ ਖਾਂਦਿਆਂ-ਖਾਂਦਿਆਂ, ''ਅੰਨੇ ਵਾਹ ਜ਼ਹਿਰਾਂ ਅਸੀਂ ਧੂੜ ਰਹੇ ਹਾਂ, ਨਹੀਂ ਸਕਦੀ ਹੋਰ ਸਹਾਰ ਧਰਤੀ''।


ਨਹੀਂ ਰੀਸਾਂ ਦੇਸ਼ ਮਹਾਨ ਦੀਆਂ

ਭਾਜਪਾ ਨੇ ਲੋਕ ਸਭਾ ਦੀਆਂ ਜੋ ਚੋਣਾਂ ਜਿੱਤੀਆਂ ਹਨ, ਉਸਦੇ 303 ਸਾਂਸਦਾਂ ਵਿੱਚੋਂ ਕੋਈ ਵੀ ਮੁਸਲਮਾਨ ਨਹੀਂ ਹੈ।


ਇੱਕ ਵਿਚਾਰ

ਰਾਸ਼ਟਰ ਦੀ ਤਰਫੋਂ ਤੁਸੀਂ ਉਸ ਵੇਲੇ ਤੱਕ ਨਹੀਂ ਬੋਲ ਸਕਦੇ, ਜਦ ਤੱਕ ਕਿ ਤੁਹਾਨੂੰ ਇਹ ਕਰਨੇ ਦਾ ਲੋਕ ਫਤਵਾ ਨਾ ਮਿਲਿਆ ਹੋਵੇ - ਲੇ ਪੇਨ ।


ਵਿਅੰਗ ਬਾਣ / ਸ਼ੌਕਤ ਥਾਨਵੀ
ਖਵਾਬ-ਏ-ਆਜ਼ਾਦੀ

ਆਪਣੀ ਆਜ਼ਾਦੀ ਦਾ ਦੇਖਾ ਖਵਾਬ ਮੈਨੇ ਰਾਤ ਕੋ
ਯਾਦ ਕਰਤਾ ਹੂੰ ਮੈਂ ਆਪਨੇ ਖਵਾਬ ਕੀ ਹਰ ਬਾਤ ਕੋ
ਮੈਨੇ ਇਹ ਦੇਖਾ ਕਿ ਮੈ ਹਰ ਕੈਦ ਸੇ ਆਜ਼ਾਦ ਹੂੰ
ਜਹ ਹੂਆ ਮਹਿਸੂਸ ਜੈਸੇ ਖੁਦ ਮੈਂ ਜ਼ਿੰਦਾਬਾਦ ਹੂੰ
ਜਿਤਨੀ ਥੀ ਪਾਬੰਦੀਆਂ, ਵੋਹ ਖੁਦ ਮੇਰੀ ਪਾਬੰਦ ਹੈਂ
ਯਹ ਜੋ ਮਾਈ-ਬਾਪ ਥੇ ਹਾਕਿਮ, ਵੋਹ ਸਭ ਫਰਜੰਦ ਹੈਂ
ਮੁਲਕ ਅਪਣਾ, ਕੌਮ ਆਪਣੀ ਔਰ ਸਭ ਅਪਨੇ ਗੁਲਾਮ
ਆਜ ਕਰਨਾ ਹੈ ਮੁਝੇ ਆਜ਼ਾਦੀਓਂ ਕਾ ਇਹਤਰਾਮ
ਜਿਸ ਜਗਹ ਲਿਖਾ ਹੈ, ''ਮਤ ਥੂਕੋ'' ਮੈਂ ਥੂਕੂੰਗਾ ਜ਼ਰੂਰ
ਅਬ ਸਜ਼ਾਵਾਰ-ਏ-ਸਜ਼ਾ ਹੋਗਾ ਨਾ ਕੋਈ ਕਸੂਰ
ਏਕ ਟ੍ਰੈਫਿਕ ਪੁਲਿਸ ਵਾਲੇ ਕੀ ਕਬ ਹੈ ਯਹ ਮਜਾਲ
ਵਹ ਮੁਝੇ ਰੋਕੇ, ਮੈਂ ਰੁਕ ਜਾਊਂ, ਜਹੀ ਹੈ ਖਵਾਬੋ-ਖਿਆਲ
ਮੇਰੀ ਸੜਕੇਂ ਹੈ, ਤੋ ਮੈਂ ਜਿਸ ਤਰਹ ਸੇ ਚਾਹੂੰ, ਚਲੂੰ
ਜਿਸ ਜਗਹ ਚਾਹੇ ਰੁਕੂੰ, ਔਰ ਜਿਸ ਜਗਹ ਚਾਹੇ ਮਰੂੰ
ਸਾਈਕਲ ਮੇਂ ਰਾਤ ਕੋ ਬੱਤੀ ਜਗਾਊਂ ਕਿਸ ਲੀਏ?
ਨਾਜ਼ ਇਸ ਕਾਨੂੰਨ ਕਾ ਆਖ਼ਿਰ ਉਠਾਊਂ ਕਿਸ ਲੀਏ?
ਰੇਲ ਅਪਨੀ ਹੈ ਤੋ ਆਖ਼ਿਰ ਕਿਉਂ ਟਿਕਟ ਲੇਤਾ ਫਿਰੂੰ
ਕੋਈ ਤੋ ਬਤਾਏ ਮੁਝੇ ਯਹ ਤੁਕੱਲਫ ਉਠਾਊਂ ਕਿਸ ਲੀਏ
ਕਿਉਂ ਨਾ ਰਿਸ਼ਵਤ ਲੂੰ ਕਿ ਜਬ ਹਾਕਿਮ ਹੂੰ ਮੈਂ ਸਰਕਾਰ ਕਾ
“ਥਾਨਵੀ'' ਹਰਗਿਜ਼ ਨਹੀਂ ਹੂੰ, ਅਬ ਮੈਂ ਥਾਨੇਦਾਰ ਹੂੰ
ਘੀ ਮੇਂ ਚਰਬੀ ਕੇ ਮਿਲਾਨੇ ਕੀ ਹੈ ਆਜ਼ਾਦੀ ਮੁਝੇ
ਅਬ ਡਰਾ ਸਕਤੀ ਨਹੀਂ ਗ੍ਰਾਹਕ ਕੀ ਬਰਬਾਦੀ ਮੁਝੇ।
(ਫਰਜ਼ੰਦ ਬੇਟਾ)
ਮੋਬ ਨੰ:- 9815802070

ਦੇਸ਼ ਵਿੱਚ ਲੋਕਤੰਤਰ ਪ੍ਰਤੀ ਨ-ਪਸੰਦਗੀ ਚਿੰਤਾਜਨਕ ਵਰਤਾਰਾ - ਗੁਰਮੀਤ ਸਿੰਘ ਪਲਾਹੀ

16ਵੀਂ ਲੋਕ ਸਭਾ ਭੰਗ ਹੋ ਗਈ ਹੈ। 17 ਵੀਂ ਲੋਕ ਸਭਾ ਲਈ 542 ਸਾਂਸਦ ਚੁਣੇ ਗਏ ਹਨ। ਲੋਕ ਸਭਾ ਵਿੱਚ ਚੁਣੇ ਜਾਣ ਵਾਲੇ ਸਾਂਸਦਾਂ ਵਿੱਚ 300 ਮੈਂਬਰ ਪਹਿਲੀ ਵੇਰ ਚੁਣੇ ਗਏ ਹਨ, 197 ਦੁਬਾਰਾ ਚੁਣੇ ਗਏ ਹਨ, ਜਦ ਕਿ 45 ਪਹਿਲਾਂ ਹੀ ਰਹਿ ਚੁਕੇ ਸਾਂਸਦ ਚੋਣ ਜਿੱਤੇ ਹਨ। ਪਹਿਲੀ ਵੇਰ ਦੇਸ਼ ਦੀ ਲੋਕ ਸਭਾ ਵਿੱਚ 78 ਔਰਤਾਂ ਚੁਣੀਆਂ ਗਈਆਂ ਹਨ। ਦੇਸ਼ ਦੀ ਲੋਕ ਸਭਾ ਵਿੱਚ 12 ਫੀਸਦੀ ਮੈਂਬਰ 40 ਤੋਂ ਘੱਟ ਉਮਰ ਦੇ ਹਨ ਜਦ ਕਿ 6 ਫੀਸਦੀ ਮੈਂਬਰ 70 ਸਾਲ ਦੀ ਉਮਰ ਤੋਂ ਵੱਧ ਦੇ ਹਨ। ਇਹ ਲੋਕ ਸਭਾ ਚੋਣਾਂ, ਲੋਕਤੰਤਰ ਦਾ ਮਹਾਉਤਸਵ ਗਰਦਾਨੀਆਂ ਹਨ, ਜਿਸ ਵਿੱਚ 2000 ਤੋਂ ਵੱਧ ਸਿਆਸੀ ਪਾਰਟੀਆਂ ਨੇ ਹਿੱਸਾ ਲਿਆ।
      ਦੇਸ਼ ਵਿੱਚ ਐਨ.ਡੀ. ਏ. ਨੇ 542 ਸੀਟਾਂ ਵਿੱਚੋਂ 353 ਸੀਟਾਂ ਜਿੱਤੀਆਂ ਹਨ ਜਿਸ ਵਿੱਚ ਮੁੱਖ ਸਿਆਸੀ ਪਾਰਟੀ ਭਾਜਪਾ ਹੈ, ਜਿਸ ਦੇ ਹਿੱਸੇ 303 ਸੀਟਾਂ ਹਨ ਆਈਆਂ । ਯੂਪੀਏ ਦੇ ਹਿੱਸੇ 91 ਸੀਟਾਂ, ਜਿਸ ਵਿੱਚ ਕਾਂਗਰਸ ਦੀਆਂ 51 ਸੀਟਾਂ ਆਈਆਂ ਹਨ ਜਦ ਕਿ 98 ਸੀਟਾਂ ਹੋਰ ਦਲਾਂ ਦੇ ਖਾਤੇ ਵਿੱਚ ਆਈਆਂ ਹਨ। ਦੇਸ਼ ਵਿੱਚ ਚੋਣਾਂ ਸੱਤ ਪੜ੍ਹਾਵਾਂ ਵਿੱਚ ਹੋਈਆਂ ਜੋ ਕਿ ਦੇਸ਼ ਵਿੱਚ ਪਹਿਲਾਂ ਹੋਈਆਂ ਚੋਣਾਂ ਨਾਲੋਂ ਕਿਤੇ ਵੱਧ ਸਮੇਂ 'ਚ ਸੰਪਨ ਕੀਤੀਆਂ ਗਈਆਂ। ਦੇਸ਼ ਦੇ ਸਿਆਸੀ ਲੋਕ ਤਿੰਨ ਮਹੀਨੇ ਤੋਂ ਵੱਧ ਸਮਾਂ ਚੋਣ-ਮੋਡ ਵਿੱਚ ਰਹੇ। ਭਾਜਪਾ ਜਿਸਨੂੰ ਸ਼ਹਿਰੀ ਪਾਰਟੀ ਕਿਹਾ ਜਾਂਦਾ ਸੀ, ਇਸ ਵੇਰ 207 ਪੇਂਡੂ ਸੀਟਾਂ ਉਤੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਈ ਜਦ ਕਿ 108 ਸ਼ਹਿਰੀ ਸੀਟਾਂ ਵਿੱਚੋਂ ਉਸਨੂੰ 58 ਸੀਟਾਂ ਮਿਲਦੀਆਂ। ਮਹਾਂਨਗਰਾਂ ਦੀਆਂ 82 ਵਿੱਚੋਂ 40 ਸੀਟਾਂ ਉਤੇ ਭਾਜਪਾ ਨੇ ਕਬਜਾ ਕੀਤਾ। ਇੰਜ ਭਾਜਪਾ ਨੇ ਇਸ ਵੇਰ ਸ਼ਹਿਰੀ ਪਾਰਟੀ ਕਹੇ ਜਾਣ ਦਾ ਭਰਮ ਤੋੜ ਕੇ ਪੇਂਡੂ ਖੇਤਰਾਂ ਤੱਕ ਆਪਣੀ ਧਾਕ ਜਮ੍ਹਾਂ ਲਈ। ਕਿਹਾ ਜਾ ਰਿਹਾ ਹੈ ਕਿ ਪੇਂਡੂ ਖੇਤਰਾਂ 'ਚ ਲੈਟਰੀਨਾਂ ਬਨਾਉਣਾ ਅਤੇ ਮੁਫ਼ਤ ਰਸੋਈ ਗੈਸ ਕੂਨੇਕਸ਼ਨ, ਪਿੰਡ-ਪਿੰਡ ਬਿਜਲੀ ਅਤੇ ਕਿਸਾਨਾਂ ਨੂੰ ਦਿੱਤੀ 2000 ਰੁਪਏ ਦੀ ਰਾਸ਼ੀ ਉਸਦੀ ਪਿੰਡਾਂ 'ਚ ਸਫਲਤਾ ਦਾ ਕਾਰਨ ਬਣੀ। 2009 ਤੇ 2014 ਦੇ ਮੁਕਾਬਲੇ ਭਾਜਪਾ ਦੀ ਗਰੀਬ ਵਰਗਾਂ ਅਤੇ ਐਸ ਸੀ ਐਸ ਟੀ ਵਰਗਾਂ ਤੱਕ ਪਹੁੰਚ ਵਧੀ। ਦੇਸ਼ ਦੇ ਲਗਭਗ 67 ਫੀਸਦੀ ਵੋਟਰਾਂ ਨੇ ਦੇਸ਼ ਦੇ ਵੱਖੋ-ਵੱਖਰੇ ਖਿੱਤਿਆਂ ਵਿੱਚ ਇਹ ਚੋਣਾਂ 'ਚ ਵੱਖੋ-ਵੱਖਰੀਆਂ ਪਾਰਟੀਆਂ ਨੂੰ ਵੋਟ ਦਿੱਤਾ। ਇਹਨਾ ਵੋਟਰਾਂ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਬਣੇ ਨਵੇਂ 10 ਕਰੋੜ ਵੋਟਰ ਵੀ ਸ਼ਾਮਲ ਸਨ, ਜਿਹਨਾ ਵਿੱਚ ਨੌਜਵਾਨਾਂ ਦੀ ਵੱਡੀ ਗਿਣਤੀ ਸੀ। ਪਰ ਇਹਨਾ ਚੋਣਾਂ ਵਿੱਚ ਹੈਰਾਨੀਜਨਕ ਗੱਲ ਇਹ ਵੀ ਰਹੀ ਕਿ 64 ਲੱਖ ਤੋਂ ਵੱਧ ਵੋਟਰਾਂ ਨੇ ਕਿਸੇ ਵੀ ਉਮੀਦਵਾਰ ਦੇ ਚੋਣ ਨਿਸ਼ਾਨ ਉਤੇ ਮੋਹਰ ਨਹੀਂ ਲਗਾਈ, ਉਸਦੇ ਨਾਮ ਦਾ ਬਟਨ ਨਹੀਂ ਦੱਬਿਆ, ਭਾਵ ਉਨ੍ਹਾਂ ਨੇ ਨੋਟਾ ਦੀ ਵਰਤੋਂ ਕੀਤੀ। ਇਸ ਤੋਂ ਵੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨੋਟਾ ਦਾ ਬਟਨ ਦਬਾਉਣ ਨੂੰ ਤਰਜੀਹ ਦੇਣ ਵਾਲੇ 8 ਲੱਖ ਤੋਂ ਵੱਧ ਲੋਕ ਬਿਹਾਰ ਦੇ ਹਨ, ਜਿਹੜੇ ਕਿ ਬੇਰੁਜ਼ਗਾਰੀ, ਭੁੱਖਮਰੀ ਅਤੇ ਭੈੜੇ ਵਾਤਾਵਰਨ ਜਿਹੀਆਂ ਮੁੱਖ ਸਮੱਸਿਆਵਾਂ ਨਾਲ ਦੇਸ਼ ਵਿੱਚ ਸਭ ਤੋਂ ਵੱਧ ਦੋ-ਚਾਰ ਹੋ ਰਹੇ ਹਨ।
       ਦੇਸ਼ ਦੇ ਸਾਹਮਣੇ ਵੱਡੀ ਸਮੱਸਿਆ ਰੁਜ਼ਗਾਰ ਸਿਰਜਨ ਦੀ ਹੈ, ਦੇਸ਼ ਵਿੱਚ ਖੇਤੀ ਸੰਕਟ ਬਹੁਤ ਹੀ ਵੱਡਾ ਹੈ। ਪਿਛਲੀ ਮੋਦੀ ਸਰਕਾਰ ਵਲੋਂ ਚਾਲੂ ਕੀਤੀਆਂ 134 ਯੋਜਨਾਵਾਂ ਵਿੱਚੋਂ ਬਹੁਤੀਆਂ ਅਸਫ਼ਲ ਸਾਬਤ ਹੋਈਆਂ। ਨੋਟ ਬੰਦੀ ਅਤੇ ਜੀ ਐਸ ਟੀ ਨੇ ਆਮ ਲੋਕਾਂ ਨੂੰ ਅਸੁਵਿਧਾ ਵਿੱਚ ਪਾਇਆ ਅਤੇ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਵੀ ਹੋਏ, ਪਰ ਜਿਸ ਢੰਗ ਨਾਲ ਰੋਸ ਅਤੇ ਅਸੰਤੋਸ਼ ਦੀ ਕੜਵਾਹਟ 1977 ਵਿੱਚ ਵਿਰੋਧੀ ਦਲਾਂ ਨੇ 'ਇੰਦਰਾ ਹਟਾਓ' ਲਹਿਰ ਨਾਲ ਪੈਦਾ ਕੀਤੀ ਸੀ, ਹੁਣ ਦੀ ਵਿਰੋਧੀ ਧਿਰ ਲੋਕਾਂ ਨੂੰ ਲਾਮ ਬੰਦ ਨਾ ਕਰ ਸਕੀ। ਇਹ ਸਭ ਕੁਝ ਦੇਸ਼ ਵਿੱਚ ਲਗਾਈ ਗਈ ਐਮਰਜੈਂਸੀ ਕਾਰਨ ਹੋਇਆ ਸੀ, ਜਿਸ ਲਈ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਉਨ੍ਹਾਂ ਦੇ ਸਪੁੱਤਰ ਸੰਜੈ ਗਾਂਧੀ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ। ਇਸ ਵੇਰ ਵੀ ਦੇਸ਼ ਦੇ ਕਈ ਨੇਤਾਵਾਂ ਨੇ ਮੋਦੀ ਹਟਾਓ ਦਾ ਨਾਹਰਾ ਲਾਇਆ ਪਰ ਇਸ ਨਾਹਰੇ ਨੂੰ ਜਿਆਦਾਤਰ ਵੋਟਰਾਂ ਨੇ ਨਾਕਾਰ ਦਿੱਤਾ। ਅਸਲ ਗੱਲ ਤਾਂ ਇਹ ਸੀ ਕਿ ਮੋਦੀ ਦੇ ਵੱਡੇ ਵੱਡੇ ਵਾਅਦਿਆਂ ਨੂੰ ਪੂਰਾ ਨਾ ਹੋਣ ਦੇ ਬਾਵਜੂਦ ਵੀ, ਦੇਸ਼ ਦੇ ਵਿਰੋਧੀ ਧਿਰ ਦੇ ਗੱਠਜੋੜ ਉਤੇ ਬੇ-ਭਰੋਸਗੀ ਕਰਕੇ, ਮੋਦੀ ਨੂੰ ਹੀ ਵੋਟ ਦਿੱਤੀ। ਉਸ ਉਤੇ ਭਰੋਸਾ ਪ੍ਰਗਟ ਕੀਤਾ ਅਤੇ ਉਸਨੂੰ ਇਕ ਹੋਰ ਮੌਕਾ ਦੇ ਦਿੱਤਾ ਹੈ। ਮੋਦੀ ਸਰਕਾਰ ਨੂੰ ਦਿੱਤਾ ਇਹ ਮੌਕਾ ਕੀ ਦੇਸ਼ ਦੀ ਹਾਲਾਤ ਸੁਆਰ ਸਕੇਗਾ?
      ਦੇਸ਼ ਦੀ ਹਾਲਤ ਦਿਨ ਪ੍ਰਤੀ ਦਿਨ ਬਦਤਰ ਹੋ ਰਹੀ ਹੈ। ਵਧ ਰਹੀ ਜਨਸੰਖਿਆ ਲਈ ਭੋਜਨ ਦੀ ਵਿਵਸਥਾ ਦੇਸ਼ ਦੇ ਸਾਹਮਣੇ ਵੱਡਾ ਚੈਲਿੰਜ ਹੈ। ਭੁੱਖਮਰੀ, ਬੇਰੁਜ਼ਗਾਰੀ ਨੇ ਦੇਸ਼ ਦੇ ਲੋਕਾਂ ਲਈ ਜੀਵਨ ਜੀਊਣ 'ਚ ਅਸੁਵਿਧਾ ਪੈਦਾ ਕੀਤੀ ਹੋਈ ਹੈ। ਸਮਾਜ ਵਿੱਚ ਪਾਟੋ-ਧਾੜ ਵੱਧ ਰਹੀ ਹੈ, ਵਿਰੋਧੀ ਵਿਚਾਰਾਂ ਨੂੰ ਦਬਾਉਣ ਦੀ ਪ੍ਰਵਿਰਤੀ 'ਚ ਲਗਾਤਾਰ ਫੈਲਾ ਹੋ ਰਿਹਾ ਹੈ। ਕੱਟੜਤਾ, ਬਹੁ-ਸੰਖਿਆਵਾਦ ਨੇ ਘੱਟ ਗਿਣਤੀ ਲੋਕਾਂ 'ਚ ਵੱਧ ਰਿਹਾ ਸਹਿਮ ਉਨ੍ਹਾਂ ਨੂੰ ਉਪਰਾਮ ਕਰ ਰਿਹਾ ਹੈ। ਕਨੂੰਨ ਹੱਥ 'ਚ ਲੈਕੇ ਆਪੇ ਕਾਰਵਾਈ ਕਰਨਾ ਆਮ ਵਰਤਾਰਾ ਹੋ ਗਿਆ ਹੈ। ਹਿੰਦੂਤਵ ਦਾ ਪ੍ਰਚਾਰ ਵਧਿਆ ਹੈ। ਰਾਸ਼ਟਰਵਾਦ ਦੇ ਨਾਮ ਉਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਰੋਜ਼ਾਨਾ ਜ਼ਿੰਦਗੀ ਵਿੱਚ ਭ੍ਰਿਸ਼ਟਾਚਾਰ ਦਾ ਫੈਲਾਅ ਜਿਸ ਢੰਗ ਨਾਲ ਹੋ ਰਿਹਾ ਹੈ ਜਾਂ ਹੋ ਚੁੱਕਾ ਹੈ, ਉਸ ਨਾਲ ਆਮ ਲੋਕਾਂ ਵਿੱਚ ਬੇਚੈਨੀ ਵਧੀ ਹੋਈ ਹੈ। ਮੋਦੀ ਸਰਕਾਰ ਨੇ ਸੀ.ਬੀ.ਆਈ., ਈ.ਡੀ., ਚੋਣ ਕਮਿਸ਼ਨ, ਰਿਜ਼ਰਵ ਬੈਂਕ ਜਿਹੀਆਂ ਖੁਦਮੁਖਤਿਆਰ ਸੰਸਥਾਵਾਂ ਉਤੇ ਆਪਣਾ ਗਲਬਾ ਵਧਾ ਦਿੱਤਾ ਹੈ। ਸੁਪਰੀਮ ਕੋਰਟ ਦੀ ਅਜ਼ਾਦਾਨਾ ਹਸਤੀ ਨੂੰ ਵੀ ਵੰਗਾਰਿਆ ਗਿਆ ਹੈ।
      ਇਹੋ ਜਿਹੇ ਹਾਲਾਤ ਵਿੱਚ ਜਿਸ ਢੰਗ ਨਾਲ ਇਕ ਸਿਆਸੀ ਧਿਰ ਨੂੰ ਜੋ ਬਹੁਮਤ ਮਿਲਿਆ ਹੈ, ਉਹ ਉਨ੍ਹਾਂ ਹਾਲਤਾਂ ਵਿੱਚ ਦੇਸ਼ ਲਈ ਘਾਤਕ ਵੀ ਹੋ ਸਕਦਾ ਹੈ, ਜੇਕਰ ਉਹ ਆਪਣੇ ਚੋਣ ਅਜੰਡੇ ਨੂੰ ਲਾਗੂ ਕਰਦਿਆਂ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਅਤੇ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਅਤੇ 35-ਏ ਨੂੰ ਖ਼ਤਮ ਕਰਨ ਲਈ ਕਦਮ ਪੁੱਟਦਾ ਹੈ। ਇਸ ਨਾਲ ਦੇਸ਼ ਟੁੱਟਣ ਦਾ ਕੀ ਖ਼ਤਰਾ ਨਹੀਂ ਵਧੇਗਾ?
      ਪਿਛਲੇ ਪੰਜ ਸਾਲ ਤਾਂ ਮੋਦੀ ਸਰਕਾਰ ਨੇ ਸਕੀਮਾਂ ਘੜਕੇ, ਲੋਕਾਂ ਨੂੰ ਪੁਚਕਾਰਕੇ, ਉਨ੍ਹਾਂ ਦੀ ਝੋਲੀ ਕੁਝ-ਕੁਝ ਪਾਕੇ ਆਪਣਾ ਸਮਾਂ ਬਿਤਾਇਆ ਹੈ, ਪਰ ਦੇਸ਼ ਦੀਆਂ ਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੋਈ ਵੱਡਾ ਉਪਰਾਲਾ ਨਹੀਂ ਕੀਤਾ। ਅੱਛੇ ਦਿਨ ਆਨੇ ਵਾਲੇ ਹੈ, ਸਭ ਕਾ ਸਾਥ ਸਭ ਕਾ ਵਿਕਾਸ ਸਿਰਫ਼ ਜੁਮਲੇ ਸਾਬਤ ਹੋਏ ਹਨ। ਪਰ ਇਹ ਸਭ ਕੁਝ ਕੀ ਬਹੁਤਾ ਸਮਾਂ ਚਲ ਸਕੇਗਾ? ਜੇਕਰ ਦੇਸ਼ ਦੇ ਹਾਲਾਤ ਸੁਧਾਰਨੇ ਹਨ ਤੇ ਇਥੇ ਲੋਕਤੰਤਰ ਕਾਇਮ ਰੱਖਣਾ ਹੈ ਤਾਂ ਅਗਲੇ ਪੰਜ ਸਾਲ ਜਿਥੇ ਸਰਕਾਰ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਪਵੇਗੀ ਉਥੇ ਦੇਸ਼ ਦੀ ਵਿਰੋਧੀ ਧਿਰ ਨੂੰ ਵੀ ਆਪਣੀ ਜ਼ੁੰਮੇਵਾਰੀ ਗੰਭੀਰਤਾ ਨਾਲ ਨਿਭਾਉਣੀ ਪਵੇਗੀ। ਦੇਸ਼ ਦੀ ਅਰਥ ਵਿਵਸਥਾ ਡਾਵਾਡੋਲ ਹੈ। ਦੇਸ਼ ਦੀ ਅਰਥ ਵਿਵਸਥਾ ਨੂੰ ਪਹਿਲਾਂ ਮੁਗਲਾਂ ਨੇ, ਫਿਰ ਅੰਗਰੇਜ਼ਾਂ ਨੇ ਕਮਜ਼ੋਰ ਕੀਤਾ ਹੈ ਅਤੇ ਹੁਣ ਪਿਛਲੇ 70 ਤੋਂ ਵੀ ਵੱਧ ਸਾਲਾਂ ਤੋਂ ਦੇਸ਼ ਦੇ ਨੇਤਾ, ਆਪਣੇ ਦੇਸ਼ ਦੀ ਧਨ ਦੌਲਤ ਨੂੰ ਹੀ ਨਹੀਂ ਲੋਕਾਂ ਨੂੰ ਵੀ ਠੱਗ ਰਹੇ ਹਨ, ਜਿਸ ਵਿੱਚ ਮੌਜੂਦਾ ਹਾਕਮ ਵੀ ਸ਼ਾਮਲ ਹਨ। ਲੋਕਾਂ ਨਾਲ ਇਹ ਠੱਗੀ ਆਰਥਿਕ ਵੀ ਹੈ, ਮਾਨਸਿਕ ਵੀ ਹੈ ਅਤੇ ਸਮਾਜਿਕ ਵੀ ਹੈ। ਜਿਸ ਨਾਲ ਲੋਕਾਂ ਦਾ ਦੇਸ਼ ਦੇ ਲੋਕਤੰਤਰ ਤੋਂ ਭਰੋਸਾ ਘੱਟ ਰਿਹਾ ਹੈ, ਉਹ ਆਪਣੀ ਰੋਟੀ-ਰੋਜ਼ੀ ਦੇ ਆਹਰ ਵਿੱਚ ਵੋਟਾਂ ਵਿੱਚ ਘੱਟ ਹਿੱਸਾ ਲੈਣ ਲੱਗੇ ਹਨ ਅਤੇ ਉਮੀਦਵਾਰਾਂ ਦੀ ਨ-ਪਸੰਦਗੀ ਉਤੇ ਵੀ ਮੋਹਰ ਲਗਾਉਣ ਲੱਗੇ ਹਨ।
      ਧਰਮ ਨਿਰਪੱਖ ਕਹੇ ਜਾਂਦੇ ਦੇਸ਼ ਭਾਰਤ ਨੂੰ ਲੋੜ  ਜਿਥੇ ਬੇਹਤਰ ਬੁਨਿਆਦੀ ਸੁਵਿਧਾਵਾਂ ਦੀ ਹੈ, ਉਥੇ ਲੋਕਾਂ ਲਈ ਸਿੱਖਿਆ, ਸਿਹਤ, ਸਹੂਲਤਾਂ ਅਤੇ ਸਮਾਜਿਕ ਸੁਰੱਖਿਆ ਦੀ ਤਾਂ ਹੈ ਹੀ, ਹਰ ਧਰਮ, ਹਰ ਵਰਗ, ਹਰ ਜਾਤ ਦੇ ਲੋਕਾਂ ਨੂੰ ਬਰਾਬਰ ਦੀਆਂ ਸਹੂਲਤਾਂ ਅਤੇ ਨਿਆਂ ਦੇਣ ਦੀ ਵੀ ਹੈ ਅਤੇ ਇਸਦੀ ਤਵੱਕੋ ਕੀ ਉਹੋ ਜਿਹੀ ਸਰਕਾਰ ਤੋਂ ਕੀਤੀ ਜਾ ਸਕਦੀ ਹੈ, ਜੋ ਇੱਕ ਧਿਰ ਦੇ ਆਸਰੇ  ਵੱਡੇ-ਵੱਡੇ ਨਾਹਰਿਆਂ ਸਦਕਾ ਜਿੱਤੀ ਹੋਈ ਹੋਵੇ।

ਸੰਪਰਕ : 9815802070

ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ

ਵੋਟ ਡਾਲਨੇ ਕੋ ਅਬ ਘਰ ਸੇ ਨਿਕਲਾ ਹੈ ਭੋਲਾ-ਭਾਲਾ,
ਖੜੇ ਹੂਏ ਹੈਂ ਲੋਗ ਸਾਮਣੇ ਲੇਕਰ ਨੋਟੋ ਕੀ ਮਾਲਾ

ਖ਼ਬਰ ਹੈ ਕਿ ਚੋਣ ਕਮਿਸ਼ਨ ਦੀ ਸਖ਼ਤੀ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ, ਪਰ ਅਸਲ ਵਿੱਚ ਸਖ਼ਤੀ ਹੁੰਦੀ ਅਜੇ ਤੱਕ ਨਹੀਂ ਵੇਖੀ ਗਈ। ਪਸ਼ੂਆਂ ਵਾਂਗਰ ਵੋਟਰਾਂ ਦੇ ਵਿਕਣ ਉਤੇ ਤਨਜ਼ ਕਸਦਿਆਂ ਆਪਣੇ ਗੀਤ ਵਿੱਚ ਜੀਦੇ ਪਿੰਡ ਵਾਲਾ ਜਗਸੀਰ ਲਿਖਦਾ ਹੈ, ''ਇਥੇ ਸੰਗਤ ਵੇਚਦੀ ਵੋਟਾਂ ਤੇ ਸੰਗਤਾਂ ਨੂੰ ਬਾਬੇ ਵੇਚ ਗਏ' ਜਾਂ ਭੇਡ ਵਿਕ ਗਈ ਸ਼ਪੰਜਾ ਸੌ ਤੇ ਸੱਠ ਦੀ ਤੇ ਚਾਰ ਸੌ ਨੂੰ ਵੋਟ ਵਿਕ ਗਈ।
ਭਾਰਤ ਵਿੱਚ ਕਰੋੜਾਂ ਭੁੱਖੇ ਢਿੱਡਾਂ ਦੇ ਚਲੱਦਿਆਂ ਦੋ ਡੰਗ ਦੀ ਰੋਟੀ ਦੇ ਮੁਥਾਜ ਗਰੀਬ ਲੋਕਾਂ ਲਈ ਜ਼ਮੀਰਾਂ ਸਾਂਭਣ ਵਾਲਾ ਕੰਮ ਉਹਨਾ ਸੌਖਾ ਨਹੀਂ, ਜਿਨਾ ਸਮਝਿਆ ਜਾ ਰਿਹਾ ਹੈ। ਖ਼ਬਰਾਂ  ਹਨ ਕਿ ਇਥੋਂ ਦੇ ਕਰੋੜਾਂ ਲੋਕ, ਜੋ ਵੱਖ ਵੱਖ ਡੇਰਿਆਂ ਜਾਂ ਸਾਧਾਂ ਨਾਲ ਜੁੜੇ ਹੋਏ ਹਨ, ਉਹਨਾ ਨੂੰ ਕਿਸੇ ਇੱਕ ਖਾਸ ਪਾਰਟੀ ਜਾਂ ਵਿਸ਼ੇਸ਼ ਵਿਅਕਤੀ ਲਈ ਵੋਟ ਕਰਨ ਦਾ ਹੁਕਮ ਕਿਸੇ ਨਾ ਕਿਸੇ ਬਾਬੇ ਵਲੋਂ ਕੀਤਾ ਜਾਂਦਾ ਹੈ।
ਕੋਈ ਸ਼ੱਕ ਨਹੀਂ ਰਿਹਾ ਕਿ ਲੋਕਸ਼ਾਹੀ ਵਿੱਚ ਲੋਕ ਹਾਸ਼ੀਏ ਉਤੇ ਸੁੱਟ ਦਿੱਤੇ ਗਏ ਹਨ। ਕੋਈ ਸ਼ੱਕ ਨਹੀਂ ਰਿਹਾ ਕਿ ਨਗਾਰਿਆਂ ਦੀ ਆਵਾਜ਼ ਵਿੱਚ ਤੂਤਨੀ ਦੀ ਆਵਾਜ਼ ਕੋਈ ਨਹੀਂ ਜੇ ਸੁਣਦਾ। ਕੋਈ ਸ਼ੱਕ ਨਹੀਂ ਰਿਹਾ ਕਿ  ਦੇਸ਼ ਹੁਣ ਜਾਤਾਂ 'ਚ ਵੰਡਿਆ ਗਿਆ ਹੈ, ਧਰਮਾਂ 'ਚ ਵੰਡਿਆ ਗਿਆ ਹੈ, ਉਥੇ ਹੁਣ ਬੰਦੇ ਨਹੀਂ, ਸਿਰਫ ਤੇ ਸਿਰਫ ਹਿੰਦੂ ਰਹਿੰਦੇ ਹਨ, ਮੁਸਲਮਾਨ ਰਹਿੰਦੇ ਹਨ, ਈਸਾਈ ਰਹਿੰਦੇ ਹਨ। ਤੇ ਕੋਈ ਸ਼ੱਕ ਹੁਣ ਇਹ ਵੀ ਨਹੀਂ ਰਿਹਾ ਕਿ ਦੇਸ਼ 'ਚ ਵੋਟਾਂ ਹੁਣ ਧਰਮਾਂ ਨੂੰ ਪੈਂਦੀਆਂ ਹਨ, ਜਾਤਾਂ ਨੂੰ ਪੈਂਦੀਆਂ ਹਨ, ਪੈਸਿਆਂ ਨੂੰ ਪੈਂਦੀਆਂ ਹਨ, ਸਿਆਸੀ ਪਾਰਟੀਆਂ ਨੂੰ ਨਹੀਂ ਜੇ ਪੈਂਦੀਆਂ। ਤੇ ਸ਼ੱਕ ਕੋਈ ਨਹੀਂ ਰਿਹਾ ਕਿ ਵੋਟਾਂ 'ਚ ਪ੍ਰੇਮ, ਕਰੁਣਾ, ਰਿਸ਼ਤੇ, ਨਿਆਂ ਸਭ ਗਾਇਬ ਹਨ। ਹੁਣ ਤਾਂ ਭਾਈ ਨੇਤਾ ਧਰਮ ਯੁੱਧ ਲੜਦੇ ਹਨ। ਧਰਮ ਦੇ ਨਾਮ ਤੇ ਵੋਟਾਂ ਦੀ ਗਿਣਤੀ ਆਪਣੇ ਹੱਕ 'ਚ ਪਾਉਣ ਲਈ ਲੋਕਾਂ ਨੂੰ ਤਿਆਰ ਕਰਦੇ ਹਨ। ਦੇਸ਼ 'ਚ ਦੰਗੇ, ਨਫ਼ਰਤ, ਬੰਬ ਵਿਸਫੋਟ,ਆਤੰਕ ਫੈਲਾਉਂਦੇ ਹਨ ਤੇ ਫਿਰ ਹਰਾ ਇਨਕਲਾਬ  ਅਤੇ ਭਗਵਾਂ ਆਤੰਕਵਾਦ, ਧਰਮ ਨਿਰਪੱਖ, ਪੱਕੇ ਜਾਤੀ ਵਿਰੋਧੀ ਨੇਤਾਵਾਂ ਦੀ ਪੈਦਾਵਾਰ ਬਣ ਜਾਂਦਾ ਹੈ। ਹੈ ਨਾ ਨਵੇਂ ਆਧੁਨਿਕ, ਇੰਟਰਨੈਟੀ ਨੇਤਾਵਾਂ ਦੀ ਮਨੁੱਖੀ ਕਰਾਮਾਤ!! ਜਿਹਨਾ ਵਿੱਚ ਲੋਕਤੰਤਰ ਦੇ ਗਰੀਬੀ, ਬੇਰੁਜ਼ਗਾਰੀ, ਬੇਇਮਾਨੀ, ਕਿਸਾਨੀ, ਫਸਲ, ਅਪਰਾਧ, ਸਮਾਜਿਕ ਸਮੱਸਿਆਵਾਂ ਜਿਹੇ ਮੁੱਦਿਆਂ ਨੂੰ ਚੁਟਕੀ 'ਚ ਹੱਲ ਕਰਨ ਦੀ ਦੈਬੀ ਸ਼ਕਤੀ ਆ ਜਾਂਦੀ ਆ। ਉਹਦੀ ਸ਼ਕਤੀ ਉਦੋਂ ਸੌ ਗੁਣਾ ਵਧ ਜਾਂਦੀ ਆ, ਜਦੋਂ ਵੱਡਾ ਸਿਆਸੀ ਨੇਤਾ ਨੋਟਾਂ ਦਾ ਗੱਠਾ ਉਹਦੇ ਪੱਲੇ ਇਹਨਾ ਗੁਣਾ ਕਾਰਨ ਪਾ ਦਿੰਦਾ ਆ।
ਸੱਚ ਕਿਹਾ ਫਿਰ ਹਰ ਉਮੀਦਵਾਰ ਖਰੀਦਦਾਰ ਬਣ ਜਾਂਦਾ ਹੈ ਚੋਣਾਂ ਦੇ ਦਿਨਾਂ 'ਚ, ਜੋ ਛੇ ਹਜ਼ਾਰ ਤੋਂ ਲੈਕੇ ਬਹੱਤਰ ਹਜ਼ਾਰ ਦਾ ਵਾਇਦਾ ਦਿੰਦਾ ਹੈ, ਕੋਈ 2000 ਖਾਤੇ 'ਚ ਪਾਕੇ ਲੋਕਾਂ ਦੀ ਵਾਹ-ਵਾਹ ਖੱਟਦਾ ਆ। ਕੋਈ ਇਹ ਆਖਦਾ ਹੈ ਕਿ ਲੋਟਾ ਲੇਕਰ ਅਬ ਜੰਗਲ ਨਾ ਜਾਇਆ ਜਾਏ। ਸ਼ੋਚਾਲਿਆ ਤੋਂ ਹਰ ਘਰ ਮੇ ਬਨਾਇਆ ਜਾਏ।ਇਹੋ ਜਿਹੇ ਹਾਲਤਾਂ ਵਿੱਚ ਵੋਟਰ ਦਾ ਉਹਨਾ ਦੇ ਪੰਜੇ 'ਚੋਂ ਬਚਣਾ ਡਾਹਢਾ ਹੀ ਔਖਾ ਜਾਪਣ ਲੱਗਦਾ ਆ। ਕਿਸੇ ਕਵੀ ਦੇ ਕਹਿਣ ਮੁਤਾਬਕ, ''ਵੋਟ  ਡਾਲਨੇ  ਕੋ ਅਬ ਘਰ ਸੇ ਨਿਕਲਾ ਹੈ ਭੋਲਾ-ਭਾਲਾ, ਖੜੇ ਹੂਏ ਹੈਂ ਲੋਗ ਸਾਮਨੇ ਲੇਕਰ ਨੋਟੋ ਕੀ ਮਾਲਾ''।


ਟਿਕਟ ਵੰਡ ਦਾ ਰੱਫੜ ਨਾ ਹੱਲ ਹੋਵੇ
ਪਿਆ ਚੌਧਰੀਆਂ ਦੇ ਵਿੱਚ ਦੁਫੇੜ ਮੀਆਂ

ਖ਼ਬਰ ਹੈ ਕਿ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਸ ਦੀ ਪਤਨੀ ਨਵਜੋਤ ਕੌਰ ਸਿੱਧੂ ਝੂਠ ਨਹੀਂ ਬੋਲਦੀ। ਉਹਨਾ ਨੇ ਆਪਣੇ ਪ੍ਰਚਾਰ ਦੇ ਆਖਰੀ ਦਿਨ ਲੰਬੀ ਹਲਕੇ ਵਿੱਚ ਗੱਲਾਂ-ਗੱਲਾਂ ਵਿੱਚ ਕਿਹਾ ਕਿ ਅਮਰਿੰਦਰ ਤੇ ਬਾਦਲ ਟੋਲਾ ਆਪਸ ਵਿੱਚ ਰਲੇ ਹੋਏ ਹਨ ਅਤੇ ਤਦੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ 'ਚ ਦੋਸ਼ੀਆਂ ਨੂੰ ਕਟਿਹਰੇ 'ਚ ਨਹੀਂ ਲਿਆਂਦਾ ਜਾ ਰਿਹਾ। ਇਸ ਤੋਂ ਪਹਿਲਾ ਉਹਨਾ ਨੇ ਕਿਹਾ ਸੀ ਕਿ ਉਹਨਾ ਦੀ ਪਤਨੀ ਦੀ ਚੰਡੀਗੜ੍ਹ ਉਮੀਦਵਾਰੀ ਟਿਕਟ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਰੀ ਨੇ ਕਟਵਾਈ ਸੀ। ਜਦ ਕਿ ਕੈਪਟਨ ਨੇ ਕਿਹਾ ਕਿ ਸਿੱਧੂ ਇਸ ਕਰਕੇ ਇਹੋ ਜਿਹੀਆਂ ਗੱਲਾਂ ਕਰ ਰਹੇ ਹਨ ਕਿ ਉਹ ਉਹਨਾ ਦੀ ਥਾਂ ਪੰਜਾਬ ਦੇ ਮੁੱਖ ਮੰਤਰੀ ਬਨਣਾ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਦੀ ਗੱਡੀ ਹਨ੍ਹੇਰੇ 'ਚ ਦੌੜ ਰਹੀ ਆ, ਉਸਦੀ ਗੱਡੀ ਦੇ ਡੱਬਿਆਂ ਦੇ ਪਹੀਏ ਢਿੱਚਕੂੰ-ਢਿੱਚਕੂੰ ਚਲ ਰਹੇ ਆ। ਮੰਦੀ ਲੱਗੀ ਹੋਈ ਆ-ਖਜ਼ਾਨਾ ਖਾਲੀ ਆ। ਮੁਲਾਜ਼ਮਾਂ ਉਹਦੀ ਢਿੰਮਰੀ ਟੈਟ ਕੀਤੀ ਹੋਈ ਆ। ਕਿਸਾਨਾਂ ਉਹਦਾ ਜੀਣਾ ਹਰਾਮ ਕੀਤਾ ਹੋਇਆ। ਕਿਧਰੇ ਖਹਿਰਾ ਪਿੱਛਾ ਨਹੀਂ ਛੱਡਦਾ, ਕਿਧਰੇ ਬੈਂਸ ਭਰਾ ਨਿੱਤ ਕੋਈ ਸੀੜੀ-ਸਿਆਪਾ ਖੜਾ ਕਰੀ ਰੱਖਦੇ ਆ। ਕਿਧਰੇ ਆਹ ਅਕਾਲੀ-ਭਾਜਪਾਈਏ ਬੁੱਢੀ ਉਮਰੇਂ ਉਹਨੂੰ ਪੁੱਠੇ-ਸਿੱਧੇ ਤਾਹਨੇ ਮਿਹਣੇ ਦੇਈ ਤੁਰੀ ਜਾਂਦੇ ਆ। ਤੇ ਇਧਰ ਸਿੱਧੂ ਟਕੋਰਾਂ ਲਾਉਂਦਾ, ਜਿਥੇ ਬਾਦਲਾਂ ਦੇ ''ਸੈਕਲ'' ਦਾ ਪੈਂਚਰ ਕਰੀ ਰੱਖਦਾ, ਉਥੇ ਅਮਰਿੰਦਰ ਦੀ ਗੱਡੀ ਦੇ ਪਹੀਏ 'ਚ ਵੱਡਾ ਸਾਰਾ ਸੁਆ ਖੋਭਣੋਂ ਰਤਾ ਨਹੀਂਓ ਝਿਜਕਦਾ। ਆਹ ਵੇਖੋ ਨਾ, ਕੋਈ ਬੰਦਾ ਕਿਸੇ ਹੋਰ ਦੀ ਗੱਲ ਮੰਨੇ ਨਾ ਮੰਨੇ, ਘਰਵਾਲੀ ਦੀ ਗੱਲ ਤਾਂ ਮੰਨਣੀ ਪਊ, ਨਹੀਂ ਤਾਂ ਰੋਟੀ-ਟੁੱਕ ਵੱਖੋ-ਵੱਖਰਾ, ਬੇਲਣੇ-ਘੋਟਣੇ ਦੀ ਵਰਤੋਂ ਹੋ ਜੂ ਸ਼ੁਰੂ। ਇਸ ਕਰਕੇ ਘਰ 'ਚ ਸੁਖ ਸ਼ਾਂਤੀ ਰੱਖਣ ਲਈ ਸ਼ਰੀਕਾਂ ਨਾਲ ਕਰ ਤਾ ਸਿੱਧੂ ਨੇ ਇੱਟ-ਖੜਿੱਕਾ ਸ਼ੁਰੂ। ਹੁਣ ਜੋ ਕੁਝ ਹੋਉ ਦੇਖੀ ਜਾਊ ਜਾਂ ਬਾਪੂ ਰਹੂ ਜਾਂ ਫਿਰ ਰਹੂ ਸਿੱਧੂ। ਉਵੇਂ ਹੀ ਜਿਵੇਂ ਘਰ 'ਚ ਭਾਣਾ ਵਾਪਰਦਾ ਤੇ ਬਹੂ ਆਖਦੀ ਆ, ਜਾਂ ਬਾਪੂ-ਬੇਬੇ ਪੱਕੇ ਰੱਖ ਜਾਂ ਰੱਖ ਮੈਨੂੰ। ਅਤੇ ਆਹ ਵੇਖੋ ਨਾ  ਅਸੂਲਾਂ ਦੇ ਪੱਕੇ, ਨਿਰੇ ਪੰਜਾਬੀ ਨੇ ਬਹੂ ਦੀ ਗੱਲ ਰੱਖੀ, ਤੇ ਪਿਊ ਨੂੰ ਆਖਿਆ, ਬਾਪੂ ਛੱਡ ਡਰਾਇੰਗ ਰੂਮ ਤੇ ਬੈਠ ਪਸ਼ੂਆਂ ਦੇ ਵਾੜੇ। ਉਂਜ ਭਾਈ ਹਾਲੇ ਬਾਪੂ ਦੇ ਖੂੰਡੇ 'ਚ ਰੜਕ ਆ। ਖੜਕੂ ਹਾਲੇ ਤਾਂ। ਇਸੇ ਕਰਕੇ ਕਵੀਓ ਵਾਚ ਸੁਣੋ, ''ਟਿਕਟ ਵੰਡ ਦਾ ਰੱਫੜ ਨਾ ਹੱਲ ਹੋਵੇ, ਪਿਆ ਚੌਧਰੀਆਂ ਦੇ ਵਿੱਚ ਦੁਫੇੜ ਮੀਆਂ''।

ਕੀ ਤੋਂ ਕੀ ਹੋ ਗਿਆ ਦੇਖਦੇ-ਦੇਖਦੇ

ਖ਼ਬਰ ਹੈ ਕਿ ਵਿਕਾਸ ਦੇ ਨਾਮ ਉਤੇ ਵੱਡੇ ਉਦਯੋਗਿਕ ਘਰਾਣੇ ਅਤੇ ਨੇਤਾ ਲੋਕ, ਧਰਤੀ ਦਾ ਉਸਦੀ ਸਮਰੱਥਾ ਤੋਂ ਪਰ੍ਹੇ ਜਾਕੇ ਸੋਸ਼ਣ ਕਰ ਰਹੇ ਹਨ। ਜਲਵਾਯੂ ਤਬਦੀਲੀ, ਗਰਮ ਹੁੰਦੇ ਸਾਡੇ ਮਹਾਂਸਾਗਰ, ਸਮੁੰਦਰ ਤਲ ਦਾ ਵਧਦਾ ਸਤਰ, ਅੱਜ ਇਹੋ ਜਿਹੀ ਸਚਾਈ ਹੈ ਜਿਹਨਾ ਤੋਂ ਸਾਡੀ ਖਾਦ ਸੁਰੱਖਿਆ ਅਤੇ ਧਰਤੀ ਦੇ ਪੂਰੇ ਜੀਵਨ ਉਤੇ ਖਤਰਾ ਮੰਡਰਾਉਣ ਲੱਗਾ ਹੈ। ਉਧਰ ਧਰਤੀ ਦਾ ਕਟੋਰਾ ਖਾਲੀ ਹੋ ਰਿਹਾ ਹੈ। ਅਸੀਂ ਲਗਾਤਾਰ ਜ਼ਮੀਨ 'ਚੋਂ ਪਾਣੀ ਖਿੱਚ ਰਹੇ ਹਾਂ ਅਤੇ ਜ਼ਮੀਨ ਦੇ ਅੰਦਰ ਪਾਣੀ ਨੂੰ ਰਿਚਾਰਜ਼ ਕਰਨ ਦਾ ਕੋਈ ਸਹੀ ਤਰੀਕਾ ਅਸੀਂ ਨਹੀਂ ਅਪਨਾਇਆ।
ਕੀ ਕਰੇ ਬੰਦਾ, ਚੰਗਾ ਬਣਦਾ ਆਪਣੇ ਪੈਰੀਂ ਆਪੇ ਕੁਹਾੜਾ ਮਾਰ ਰਿਹਾ। ਸਮਾਂ ਸੀ ਦੇਸ਼ 'ਚ ਪਵਿੱਤਰ ਝਰਨੇ ਸਨ। ਲੋਕ ਕੁੱਖ ਭਰਕੇ ਪਾਣੀ ਪੀਂਦੇ ਸਨ, ਠੰਡੀ ਹਵਾ 'ਚ ਜੀਂਦੇ ਸਨ।ਕਦੇ ਸਮਾਂ ਸੀ ਪਿੰਡ, ਪਿੰਡ ਖੂਹ ਸਨ, ਤਲਾਬ ਸਨ, ਸਾਫ-ਸੁਥਰੇ ਛੱਪੜ ਸਨ। ਹੁਣ ਨਾ ਪਿੰਡਾਂ 'ਚ ਖੂਹ ਨੇ, ਨਾ ਤਲਾਬ, ਹੁਣ ਤਾਂ ਧੁੱਕ-ਧੁੱਕ ਕਰਦੇ ਇੰਜਨ ਹਨ ਜਾਂ ਸ਼ਾਂ-ਸ਼ਾਂ ਕਰਦੀਆਂ ਮੋਟਰਾਂ ਜੋ ਧਰਤੀ ਦੀ ਕੁੱਖ ਖਾਲੀ ਕਰਦੀਆਂ ਤੁਰੀਆਂ ਜਾਂਦੀਆਂ ਹਨ। ਅਤੇ ਆਉਣ ਵਾਲੇ ਸਮੇਂ ਨੂੰ ਡਰਾਉਣਾ ਬਣਾਉਂਦੀਆਂ ਤੁਰੀਆਂ ਜਾਂਦੀਆਂ ਹਨ। ਮੂੰਹ ਚੋਪੜਨ ਅਤੇ ਅੰਦਰੋਂ ਗੰਦਾ ਰਹਿਣ ਦੀ ਫਿਤਰਤ ਹੈ ਮਨੁੱਖ ਦੀ। ਤਦੇ ਤਾਂ ਪਿੰਡ, ਪਿੰਡ ਕੂੜੇ ਦੇ ਢੇਰ ਹਨ, ਸ਼ਹਿਰ ਪਲਾਸਟਿਕ ਦੇ ਬੋਰੇ ਹਨ। ਪਿੰਡ ਗੰਦ ਨਾਲ ਭਰੇ ਹੋਏ ਹਨ, ਸ਼ਹਿਰ ਸੀਵਰੇਜ ਦੀ ਕਿਰਪਾ ਨਾਲ ਅਜੀਬ ਜਿਹਾ ਦ੍ਰਿਸ਼ ਪੇਸ਼ ਕਰਦੇ ਹਨ ਅਤੇ ਦਰਿਆ ਗੰਦ ਦਾ ਗੋਲਾ, ਸਮੁੰਦਰ ਪਲਾਸਟਿਕ ਦਾ ਥੈਲਾ ਬਣਿਆ ਨਜ਼ਰ ਆ ਰਿਹਾ।
ਆ ਵੈਲ ਮੁਝੇ ਮਾਰ ਵਾਲਾ ਹੈ ਮਨੁੱਖੀ ਸੁਭਾਅ । ਤਦੇ ਆਹ ਵੇਖੋ ਨਾ ਪੰਜਾਹ ਵਰ੍ਹੇ ਪਹਿਲਾਂ ਪਲਾਸਟਿਕ ਕਿਥੇ ਸੀ, ਹੱਥ 'ਚ ਥੈਲੇ ਸਨ, ਥੈਲਿਆਂ 'ਚ ਲੂਣ, ਵਸਾਰ, ਆਟਾ, ਦਾਲਾਂ,ਸਬਜੀ ਸੀ। ਹੁਣ ਥੈਲੇ ਦੀ ਥਾਂ ਕਾਲੀ ਕਲੋਟੀ ਪਲਾਸਟਿਕ ਹੈ, ਜੀਹਨੇ ਸਾਡੇ ਸਮੁੰਦਰੀ ਤੱਟ ਦਾ ਤੀਜਾ ਹਿੱਸਾ ਡਕਾਰ ਲਿਆ ਤੇ ਮੱਛੀਆਂ ਦੇ ਢਿੱਡ 'ਚ ਜਾਕੇ ਮਨੁੱਖ ਦੇ ਢਿੱਡ 'ਚ ਜਾਣ ਦਾ ਰਾਹ ਬਣਾ ਲਿਆ। ਰਹੀ ਪਾਣੀ ਦੀ ਗੱਲ, 60 ਕਰੋੜ ਭਾਰਤੀ  ਹਰ ਵੇਲੇ ਪਾਣੀ ਦੇ ਪਿਆਸੇ ਤੁਰੇ ਫਿਰਦੇ ਆ।
ਮਨੁੱਖ ਨੇ ਆਹ ਵੇਖੋ ਨਾ ਆਪਣਾ ਕੀ ਦਾ ਕੀ ਬਣਾ ਲਿਆ ਦੇਖਦੇ-ਦੇਖਦੇ। ਖੂਹਾਂ ਦਾ ਪਾਣੀ ਬੋਤਲਾਂ 'ਚ ਵਿਕਾ ਲਿਆ। ਚੰਗਾ ਭਲਾ ਆਲਾ-ਦੁਆਲਾ 'ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ' ਵਾਂਗਰ ਆਪੇ ਲੀਰੋ-ਲੀਰ ਕਰਵਾ ਲਿਆ।ਚੰਗਾ ਭਲਾ ਫਬਦਾ, ਸੁੰਦਰ ਧਰਤੀ ਦਾ ਚਿਹਰਾ ਕੋਹਜਾ ਬਣਾ ਲਿਆ।


ਨਹੀਂ ਰੀਸਾਂ ਦੇਸ਼ ਮਹਾਨ ਦੀਆਂ

ਇੱਕ ਰਿਪੋਰਟ ਦਸਦੀ ਹੈ ਕਿ ਪ੍ਰਤੀ ਵਿਅਕਤੀ ਸਭ ਤੋਂ ਵੱਧ ਬਿਜਲੀ ਦੀ ਖਪਤ ਕੈਨੇਡਾ ਵਿੱਚ ਹੈ। ਕੈਨੇਡਾ ਹਰ ਵਰ੍ਹੇ 15,546 ਕਿਲੋਵਾਟ ਬਿਜਲੀ ਵਰਤਦਾ ਹੈ,  ਅਮਰੀਕਾ 'ਚ ਇਹ ਖਪਤ 12,994 ਕੋਲੀਵਾਟ ਹੈ। ਜਦਕਿ ਭਾਰਤ ਵਿੱਚ ਬਿਜਲੀ ਦੀ ਖਪਤ 806 ਕਿਲੋਵਾਟ ਪ੍ਰਤੀ ਵਿਅਕਤੀ ਸਲਾਨਾ ਹੈ।


ਇੱਕ ਵਿਚਾਰ

ਹਰ ਸਮਾਜ ਵਿੱਚ, ਪ੍ਰੀਵਾਰ ਵਿੱਚ ਗਿਆਨ ਹੀ ਸ਼ਕਤੀ ਹੁੰਦੀ ਹੈ, ਸੂਚਨਾ ਗੁਲਾਮ ਬਣਾਉਂਦੀ ਹੈ, ਸਿੱਖਿਆ ਤਰੱਕੀ ਦੀ  ਨੀਂਹ ਬਣਦੀ ਹੈ।.................ਕੋਫੀ ਅਨਾਨ


ਸੂਰੀਆਕੁਮਾਰ ਪਾਂਡੇ ਦਾ ਵਿਅੰਗ ਬਾਣ
ਉਹ ਪੰਜ ਸਾਲ ਬਾਅਦ ਫਿਰ ਆਏਗਾ ਗਾਂਵ ਮੇਂ


ਲੀਡਰ ਚੁਨਾਵ ਜੀਤ ਕਰ ਦਿੱਲੀ ਚਲਾ ਗਿਆ
ਵੋਟਰ ਹਮਾਰੇ ਗਾਂਵ ਕਾ, ਫਿਰ ਸੇ ਛਲਾ ਗਿਆ
ਸਪਨੇ ਦਿਖਾ ਗਿਆ ਹਮੇਂ ਢੇਰੋਂ ਵਿਕਾਸ ਕੇ
ਦੀਦਾਰ ਅਬ ਕਠਨ ਹੂਏ, ਕੁਰਸੀ ਕੇ ਦਾਸ ਕੇ
ਘੂੰਮਾ ਥਾ ਦੁਆਰ-ਦੁਆਰ, ਉਸੇ ਯਾਦ ਅਬ ਨਹੀਂ
ਵਾਦੇ ਕੀਤੇ ਹਜ਼ਾਰ, ਉਸੇ ਅਬ ਯਾਦ ਨਹੀਂ
ਅਸ਼ਵਾਸਨੋ ਕੇ ਝੂਲੇ ਮੇਂ ਹਮਕੋ ਝੁਲਾ ਗਿਆ
ਜਿਸਨੇ ਉਸੇ ਬਨਾਇਆ, ਉਸੀ ਕੋ ਭੁਲਾ ਗਿਆ
ਵੈਹ ਮਸਤ ਹੋ ਗਿਆ, ਬੜੇ ਸਦਨ ਮੇਂ ਪੈਂਠ ਕਰ
ਆਰਾਮ ਕਰ ਰਹਾ ਬਹਾਂ, ਏ ਸੀ ਮੇਂ ਬੈਠ ਕਰ
ਸਰਕਾਰ ਦੀ ਸੁਵਿਧਾਏਂ ਮੁਫ਼ਤ ਲੈ ਰਹਾ ਹੈ ਵੈਹ
ਅੰਡੇ ਕੀ ਤਰਹ  ਸੰਵਿਧਾਨ ਸੇ ਰਹਾ ਹੈ ਵੈਹ
ਮੌਸਮ ਕੇ ਸਾਥ ਆਇਆ ਥਾ, ਸੂਰਤ ਦਿਖਾ ਗਿਆ
ਵੈਹ ਹਮਕੋ ਆਂਧੀ -ਪਾਣੀ ਮੇਂ ਜੀਨਾ ਸਿਖਾ ਗਿਆ
ਵੈਹ ਪਾਂਚ ਸਾਲ ਬਾਦ ਫਿਰ ਆਏਗਾ ਗਾਂਵ ਮੇਂ
ਮਾਂਗੇਗਾ ਵੋਟ ਔਰ ਲਿਪਟ ਲੇਗਾ ਪਾਂਵ ਮੇਂ
ਦਿਖਲਾਏਗਾ ਫਿਰ ਹਮਕੋ, ਤਰੱਕੀ ਕੇ ਰਾਸਤੇ
ਬਾਤੇਂ ਕਰੇਗਾ ਮੀਠੀ, ਲੁਭਾਨੇ ਕੇ ਵਾਸਤੇ
ਇਸ ਵੇਰ ਭੀ ਸਪਨੋਂ ਕੇ  ਤਾਰ ਝਨਝਨਾ ਗਿਆ
ਵੈਹ  ਇੱਕ ਵਾਰ ਫਿਰ ਹਮੇਂ ਲੱਲੂ ਬਣਾ ਗਿਆ।

ਗੁਰਮੀਤ ਪਲਾਹੀ
9815802070

ਨਵੀਂ ਬਨਣ ਜਾ ਰਹੀ ਸਰਕਾਰ ਗੋਚਰੇ ਕੰਮ - ਗੁਰਮੀਤ ਸਿੰਘ ਪਲਾਹੀ

ਕੇਂਦਰ ਵਿੱਚ ਨਵੀਂ ਸਰਕਾਰ ਬਨਣ ਜਾ ਰਹੀ ਹੈ। ਚੋਣ ਨਤੀਜੇ 23 ਮਈ 2019 ਨੂੰ ਐਲਾਨੇ ਜਾਣਗੇ। ਕਿਸੇ ਇੱਕ ਪਾਰਟੀ ਨੂੰ ਜੇਕਰ ਬਹੁਮਤ ਨਾ ਮਿਲਿਆ ਤਾਂ ਗੱਠਜੋੜ ਸਰਕਾਰ ਬਣੇਗੀ। ਸਰਕਾਰ ਕਿਸ ਦੀ ਬਣੇਗੀ, ਇਹ ਤਾਂ ਭਵਿੱਖ ਦੀ ਕੁੱਖ ਵਿਚਲਾ ਸਵਾਲ ਹੈ।
ਸਰਕਾਰ ਜਿਸ ਕਿਸੇ ਦੀ ਵੀ ਆਵੇ, ਉਸਦੇ ਲਈ ਸ਼ੁਰੂ ਵਾਲੇ ਸੌ-ਡੇਢ ਸੌ ਦਿਨ ਬਿਲਕੁਲ ਵੀ ਸੌਖੇ ਨਹੀਂ ਹਨ, ਕਿਉਂਕਿ ਵਰਲਡ ਇਕਨੋਮਿਕ ਫੋਰਮ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਵਰ੍ਹੇ ਦੁਨੀਆ ਦੇ 70 ਫੀਸਦੀ ਦੇਸ਼ਾਂ ਵਿੱਚ ਮੰਦੀ ਦਾ ਦੌਰ ਹੋਣ ਦੇ ਆਸਾਰ ਹਨ ਅਤੇ ਭਾਰਤ ਉਹਨਾ ਵਿੱਚੋਂ ਇੱਕ ਹੈ। ਨਵੀਂ ਸਰਕਾਰ ਅੱਗੇ ਪਹਿਲੀ ਚਣੌਤੀ ਵਿਸ਼ਵ ਮੰਦੀ ਦੇ ਸਮਾਂਨਤਰ, ਵਿਕਾਸ ਦੀ ਬਹਾਲੀ ਕਰਨੀ ਹੋਵੇਗੀ। ਗਰੀਬੀ ਦੂਰ ਕਰਨ ਲਈ ਜ਼ਰੂਰੀ ਸੋਮਿਆਂ ਦੀ ਵਰਤੋਂ ਕਰਨੀ ਪਵੇਗੀ। ਬੇਰੁਜ਼ਗਾਰੀ ਤਾਂ ਮੁੱਖ ਮੁੱਦਾ ਹੈ ਹੀ, ਖੇਤੀ ਸੰਕਟ ਨੇ ਜਿਸ ਢੰਗ ਨਾਲ ਕਿਸਾਨਾਂ ਵਿੱਚ ਉਪਰਾਮਤਾ ਪੈਦਾ ਕੀਤੀ ਹੋਈ ਹੈ, ਉਹ ਬੇਰੁਜ਼ਗਾਰੀ ਨਾਲੋਂ ਵੀ ਵੱਡੀ ਹੈ ਅਤੇ ਆਉਣ ਵਾਲੀ ਸਰਕਾਰ ਲਈ ਖੇਤੀ ਸੰਕਟ ਮੁੱਖ ਚਣੌਤੀ ਬਣਕੇ ਉਭਰੇਗਾ।
ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਦੇਸ਼ ਦੇ ਬਹੁ-ਗਿਣਤੀ ਨੇਤਾਵਾਂ ਨੇ ਜਿਸ ਢੰਗ ਨਾਲ ਬੇਸਿਰ ਪੈਰ ਦੀ ਬਿਆਨਬਾਜੀ ਕੀਤੀ ਹੈ, ਉਸ ਨੂੰ ਸੁਣ-ਦੇਖ ਕੇ ਦੇਸ਼ ਦੀ ਜਨਤਾ ਸਕਤੇ ਵਿੱਚ ਹੈ। ਲੋਕ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਕਿਸੇ ਨੇਤਾ ਵਲੋਂ ਉਹਨਾ ਵਲੋਂ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਨਹੀਂ ਦਿੱਤਾ ਜਾਂਦਾ। ਉਹਨਾ ਨੂੰ ਜੋ ਪੁੱਛਿਆ ਜਾਂਦਾ ਹੈ, ਉਸਦਾ ਜਵਾਬ ਕੁਝ ਹੋਰ ਮਿਲਦਾ ਹੈ।
ਲੋਕਾਂ ਨੂੰ ਲੋਕਸ਼ਾਹੀ ਵਿੱਚ ਆਸ ਹੁੰਦੀ ਹੈ ਕਿ ਨੇਤਾ ਉਹਨਾ ਦਾ ਦੁੱਖ ਦਰਦ ਸਮਝਣ, ਉਹਨਾ ਦੀ ਗੱਲ ਸਾਰਿਆਂ ਦੇ ਸਾਹਮਣੇ ਰੱਖਣ, ਲੋਕ ਹਿਤੂ ਨੀਤੀਆਂ ਘੜਨ ਅਤੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ। ਅਸਲ ਵਿੱਚ ਤਾਂ ਨੇਤਾ, ਜਨਤਾ ਦਾ ਮਾਧਿਅਮ ਹੁੰਦਾ ਹੈ, ਜੋ ਨਿੱਜੀ ਸਵਾਰਥ ਛੱਡਕੇ ਲੋਕ ਭਲੇ ਲਈ ਕੰਮ ਕਰਦਾ ਹੈ। ਪਰ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਜੋ ਸਿਆਸੀ ਦੌਰ ਚੱਲਿਆ ਹੈ, ਉਸ ਵਿੱਚ ਘਪਲਿਆਂ, ਘੁਟਾਲਿਆਂ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਇਆ ਹੈ, ਨੈਤਿਕ ਮੁੱਲਾਂ ਦਾ ਘਾਣ ਹੋਇਆ ਹੈ। ਰਸੂਖਦਾਰ ਵੱਡੇ ਨੇਤਾਵਾਂ, ਮੰਤਰੀਆਂ ਅਤੇ ਅਫ਼ਸਰਸ਼ਾਹੀ ਦੀ ਮਿਲੀ ਭੁਗਤ ਨੇ ਭ੍ਰਿਸ਼ਟਾਚਾਰ ਅਤੇ ਕੰਮ ਚੋਰਾਂ ਵਾਲਾ ਦੇਸ਼ ਵਿੱਚ ਸਭਿਆਚਾਰ ਪੈਦਾ ਕਰ ਦਿੱਤਾ ਹੈ। ਆਪਣੀ ਸਵਾਰਥ ਸਿੱਧੀ ਲਈ ਨੇਤਾਵਾਂ ਵਲੋਂ  ਦੇਸ਼ ਤੇ ਕੌਮ ਦੇ ਹਿੱਤ ਵੇਚੇ ਜਾ ਰਹੇ ਹਨ। ਧਰਮ, ਜਾਤ-ਪਾਤ ਦੇ ਨਾਮ ਉਤੇ ਰਾਜਨੀਤੀ ਕੀਤੀ ਜਾ ਰਹੀ ਹੈ। ਅਲੀ-ਬਲੀ ਦੀ ਰਾਜਨੀਤੀ ਜੋਰਾਂ ਉਤੇ ਹੈ। ਗੋਡਸੇ ਵਰਗੇ ਆਤੰਕਵਾਦੀ ਨੂੰ ਦੇਸ਼ ਭਗਤ ਗਰਦਾਨਿਆਂ ਜਾ ਰਿਹਾ ਹੈ। ਲੋਕਸ਼ਾਹੀ ਵਿੱਚ ਲੋਕਾਂ ਨੂੰ ਹਾਸ਼ੀਏ ਉਤੇ ਧੱਕ ਦਿੱਤਾ ਗਿਆ ਹੈ ਅਤੇ ਹੁਣ ਸਿਆਸਤ ਨੂੰ ਸਿਰਫ਼ ਪੈਸੇ ਵਾਲਿਆਂ ਲਈ ਰਿਜ਼ਰਵ ਕਰ ਦਿੱਤਾ ਗਿਆ ਹੈ। ਲੋਕ ਵੋਟ ਪਾਉਣ ਲਈ ਇਸ ਆਸ ਤੇ ਮਜ਼ਬੂਰ ਹਨ ਕਿ ਸ਼ਾਇਦ ਕੋਈ ਤਾਂ ਉਹਨਾ ਦੇ ਭਲੇ ਦੀ, ਉਹਦੇ ਹਿੱਤ ਦੀ ਗੱਲ ਕਰੇਗਾ। ਉਂਜ ਲੋਕ ਤਾਂ ਤਦ ਅੱਗੇ ਆਉਣਗੇ ਜੇਕਰ ਉਹਨਾ ਦਾ ਨੇਤਾ ਲੋਕਾਂ ਵਿੱਚੋਂ ਅੱਗੇ ਆਵੇ। ਹੁਣ ਦੀ ਰਾਜਨੀਤੀ ਵਿੱਚ ਲੋਕਾਂ ਨੂੰ ਆਪਣਾ ਨੇਤਾ ਚੁਨਣ ਦੀ ਛੋਟ ਹੀ ਨਹੀਂ ਹੈ। ਵੱਖੋ-ਵੱਖਰੇ ਸਿਆਸੀ ਦਲ ਆਪਣੇ ਨੇਤਾ ਲੋਕਾਂ ਕੋਲ ਚੋਣ ਕਰਨ ਲਈ ਥੋਪ ਦਿੰਦੇ ਹਨ, ਇਸ ਹਾਲਾਤ ਵਿੱਚ ਚੰਗਾ-ਮਾੜਾ ਜੋ ਵੀ ਨੇਤਾ ਦਿਸਦਾ ਹੈ, ਉਸਦੀ ਚੋਣ ਮਜ਼ਬੂਰ ਹੋਈ ਜਨਤਾ ਕਰ ਦਿੰਦੀ ਹੈ। ਇਹੋ ਜਿਹੇ 'ਚ ਚੁਣੇ ਹੋਏ ਨੇਤਾ ਲੋਕ ਭਲਾਈ ਦੇ ਕੰਮਾਂ ਨੂੰ ਉਵੇਂ ਹੀ ਕਰਨਗੇ, ਜਿਵੇਂ ਪਿਛਲੀ ਮੋਦੀ ਸਰਕਾਰ ਨੇ ਕੀਤੀ ਹੈ।
ਮੋਦੀ ਰਾਜ ਵਿੱਚ ਅਰਥ ਵਿਵਸਥਾ ਪੂਰੀ ਤਰ੍ਹਾਂ ਚਰ-ਮਰਾ ਗਈ। ਨੋਟਬੰਦੀ, ਜੀ ਐਸ ਟੀ ਨੇ ਲੋਕਾਂ ਦਾ ਦਮ ਘੁੱਟ ਦਿੱਤਾ । ਪੇਂਡੂ ਖੇਤਰ ਲਈ ਬਣਾਈਆਂ ਯੋਜਨਾਵਾਂ ਧਰੀਆਂ-ਧਰਾਈਆਂ ਰਹਿ ਗਈਆਂ। ਮਹਿੰਗੀਆਂ ਅਤੇ ਲੋਕ ਹਿਤੂ ਸਮਾਜ ਯੋਜਨਾਵਾਂ ਥੈਲੇ 'ਚ ਪਾਕੇ ਕੰਧ ਉਤੇ ਟੰਗ ਦਿੱਤੀਆਂ ਗਈਆਂ। ਰੁਜ਼ਗਾਰ ਸਿਰਜਣ ਦਾ ਕੋਈ ਉਪਾਅ ਨਹੀਂ ਕੀਤਾ ਗਿਆ, ਉਤਪਾਦਨ ਖੇਤਰ ਵਿੱਚ ਕੁਝ ਵੀ ਕਰਨ ਦਾ ਸਿਹਰਾ ਵੀ ਮੋਦੀ ਸਰਕਾਰ ਸਿਰ ਰਿਹਾ। ਏਅਰ ਇੰਡੀਆ ਅਤੇ ਹੋਰ ਸਰਕਾਰੀ ਸੰਸਥਾਵਾਂ 1.80 ਲੱਖ ਕਰੋੜ ਘਾਟੇ 'ਚ ਚਲੇ ਗਈਆਂ। ਸਰਵਜਨਕ ਬੈਂਕਾਂ 'ਚ ਵੱਡੇ ਘਪਲੇ ਹੋਏ। ਅਰਬਾਂ ਰੁਪਏ ਇਹਨਾ ਬੈਂਕਾਂ ਦੇ ਘਾਟੇ ਪੂਰਨ ਅਤੇ ਇਹਨਾ ਨੂੰ ਜੀਉਂਦੇ ਰੱਖਣ ਲਈ ਦੇ ਦਿੱਤੇ ਗਏ, ਪਰ ਦੇਸ਼ ਦੇ ਅੰਨਦਾਤਾ ਕਿਸਾਨ ਦੀ ਸਥਿਤੀ ਬੇਹਤਰ ਕਰਨ ਲਈ ਕਰਜ਼ਾ-ਮੁਆਫ਼ੀ ਦੀ ਯੋਜਨਾ ਮੋਦੀ ਸਰਕਾਰ ਨੇ ਪ੍ਰਵਾਨ ਨਾ ਕੀਤੀ। ਮੋਦੀ ਸਰਕਾਰ ਵਲੋਂ ਮੁੜ ਚੋਣਾਂ ਜਿੱਤਣ ਲਈ ਚੋਣ ਵਾਅਦੇ ਵੀ ਵੱਡੇ ਕੀਤੇ ਗਏ, ਭਾਜਪਾ ਨੇਤਾਵਾਂ ਭੜਕਾਊ ਨਾਹਰੇ ਵੀ ਵੱਧ ਚੜ੍ਹਕੇ ਲਾਏ, ਪਰ ਲੋਕ ਸਮੱਸਿਆਵਾਂ ਦਾ ਹੱਲ ਕਰਨ ਲਈ ਸੰਜੀਦਗੀ ਕਿਧਰੇ ਵੀ ਨਹੀਂ ਵਿਖਾਈ। ਰਾਸ਼ਟਰਵਾਦ, ਅੰਤਕਵਾਦ, ਧਰਮਯੁੱਧ, ਮੰਦਰ ਨਿਰਮਾਣ ਜਿਹੇ, ਲੋਕਤੰਤਰ ਦੇ ਸੂਰਬੀਰਾਂ ਦੇ ਇਹ ਨਾਹਰੇ ਕੀ ਜਨਤਾ ਦੀ ਕੁੱਖ ਭਰ ਸਕਣਗੇ? ਦੁੱਖਾਂ ਦਾ ਨਿਵਾਰਣ ਕਰ ਸਕਣਗੇ? ਇਸ ਬਾਰੇ ਭਾਜਪਾ ਦੀ ਹੀ ਨਹੀਂ, ਬਾਕੀ ਪਾਰਟੀਆਂ ਦੀ ਚੁੱਪੀ ਵੀ ਵੱਡਾ ਸਵਾਲ ਹੈ!
ਨਵੀਂ ਬਨਣ ਵਾਲੀ ਸਰਕਾਰ ਸਾਹਮਣੇ ਸਭ ਤੋਂ ਵੱਡੀ ਆਉਣ ਵਾਲੀ ਸਮੱਸਿਆ ਦੇਸ਼ ਦੇ 1.35 ਅਰਬ ਆਬਾਦੀ ਲਈ ਖਾਣ ਵਾਲੇ ਪਦਾਰਥ ਪੈਦਾ ਕਰਨਾ ਹੈ। ਨੈਸ਼ਨਲ ਸੈਂਪਲ ਸਰਵੇ ਆਫ਼ਿਸ (ਐਨ.ਐਸ.ਐਸ. ਓ.) ਦੇ ਅਨੁਸਾਰ 2011 ਦੇ ਖ਼ਪਤ ਖ਼ਰਚ ਸਰਵੇ ਤੋਂ ਪਤਾ ਚਲਿਆ ਹੈ ਕਿ ਇੱਕ ਔਸਤ ਭਾਰਤੀ ਆਪਣੇ ਮਾਸਿਕ ਖ਼ਰਚ ਦਾ ਲਗਭਗ 45 ਫੀਸਦੀ ਭੋਜਨ ਉਤੇ ਖ਼ਰਚ ਕਰਦਾ ਹੈ। ਇਸਦਾ ਮਤਲਬ ਹੈ ਕਿ ਭਾਰਤ ਵਿੱਚ ਖਾਣ ਵਾਲੇ ਪਦਾਰਥਾਂ ਦੀ ਮੰਗ ਆਉਣ ਵਾਲੇ ਦਿਨਾਂ ਵਿੱਚ ਵਧਣ ਵਾਲੀ ਹੈ। ਇਸ ਲਈ ਇੱਕ ਬੁਨਿਆਦੀ ਸਵਾਲ ਪੈਦਾ ਹੁੰਦਾ ਹੈ ਕਿ ਕੀ ਭਾਰਤ ਖੁਦ ਆਪਣੇ ਲਈ ਖਾਣ ਵਾਲੇ ਪਦਾਰਥ ਪੈਦਾ ਕਰ ਸਕਦਾਹੈ ਜਾਂ ਇਸਨੂੰ ਦੇਸ਼ ਤੋਂ ਬਾਹਰੋਂ ਖਾਣ ਵਾਲੇ ਪਦਾਰਥ ਮੰਗਵਾਉਣੇ ਪੈਣਗੇ। ਭਾਰਤ ਕੋਲ ਇਸ ਵੇਲੇ 14 ਕਰੋੜ ਹੈਕਟੇਅਰ ਖੇਤੀ ਯੋਗ ਜ਼ਮੀਨ ਹੈ। ਦੇਸ਼ 'ਚ ਧਰਤੀ ਹੇਠਲੇ ਪਾਣੀ ਦਾ ਸਤਰ ਘੱਟ ਰਿਹਾ ਹੈ। ਜਲਵਾਯੂ ਤਬਦੀਲੀ ਨਾਲ ਤਾਪਮਾਨ ਵਧ ਰਿਹਾ ਹੈ। ਸੋਕਾ ਵਧ ਰਿਹਾ ਹੈ ਅਤੇ ਖੇਤੀ ਜਿਹੜੀ ਪਹਿਲਾਂ ਹੀ ਬਰਸਾਤ ਉਤੇ ਨਿਰਭਰ ਹੈ, ਉਸ ਉਤੇ ਸੰਕਟ ਦਿਨੋ-ਦਿਨ ਮੰਡਰਾਉਣ ਲੱਗਾ ਹੈ। ਮੋਦੀ ਸਰਕਾਰ ਨੇ ਖੇਤੀ ਸੰਕਟ ਦੂਰ ਕਰਨ ਦੀ ਗੱਲ ਕੀਤੀ। ਕਿਸਾਨਾਂ ਦੀ ਆਮਦਨ ਦੋ ਗੁਣੀ ਕਰਨ ਦਾ ਨਾਹਰਾ ਵੀ ਦਿੱਤਾ। ਪਰ ਜ਼ਮੀਨੀ ਪੱਧਰ ਤੇ ਕੁਝ ਨਹੀਂ ਹੋਇਆ। ਨਵੀਂ ਸਰਕਾਰ ਸਾਹਮਣੇ ਇਹ ਵੱਡਾ ਮਸਲਾ ਹੋਏਗਾ ਕਿ ਘੱਟੋ-ਘੱਟ ਨੀਅਤ ਕੀਤੀ ਫਸਲਾਂ ਦੀ ਕੀਮਤ ਕਿਸਾਨ ਨੂੰ ਜ਼ਰੂਰ ਮਿਲੇ ਤਾਂ ਕਿ ਇਹਦਾ ਲਾਭ ਸਿੱਧਾ ਕਿਸਾਨਾਂ ਨੂੰ ਮਿਲੇ, ਦਲਾਲ ਹੀ ਸਭ ਕੁਝ ਲੁੱਟ ਕੇ ਨਾ ਲੈ ਜਾ ਸਕਣ, ਜਿਵੇਂ ਕਿ ਇਸ ਵੇਲੇ ਹੋ ਰਿਹਾ ਹੈ। ਜੇਕਰ ਕਿਸਾਨ ਖੁਸ਼ਹਾਲ ਹੋਣਗੇ ਤਾਂ ਹੀ ਦੇਸ਼ ਖੁਸ਼ਹਾਲ ਹੋਏਗਾ। ਦੇਸ਼ ਦੀ ਅੰਨ ਲੋੜ ਪੂਰੀ ਹੋਏਗੀ ਅਤੇ ਦੇਸ਼ ਦੀ ਆਰਥਿਕਤਾ ਸੁਧਰੇਗੀ।
ਅਸਲੀ ਸਰਕਾਰ ਗੋਚਰੇ ਵੱਡਾ ਕੰਮ ਆਮ ਆਦਮੀ ਦੀ ਜ਼ਿੰਦਗੀ ਦੇ ਪੱਧਰ ਨੂੰ ਉਚਾ ਚੁੱਕਣਾ ਹੈ।ਦੇਸ਼ ਦੇ ਹਰ ਨਾਗਰਿਕ ਨੂੰ ਸਿੱਖਿਆ , ਸਿਹਤ ਸਹੂਲਤਾਂ ਮਿਲਣ। ਗਰੀਬ ਪਰਿਵਾਰਾਂ ਦੀ ਘੱਟੋ-ਘੱਟ ਮਾਸਿਕ ਆਮਦਨ ਨਿਸ਼ਚਤ ਹੋਵੇ। ਅੱਜ ਲੱਖਾਂ ਟਨ ਅਨਾਜ ਗੁਦਾਮਾਂ ਵਿੱਚ ਸੜ ਜਾਂਦਾ ਹੈ, ਪਰ ਗਰੀਬ ਦੇ ਮੂੰਹ 'ਚ ਨਹੀਂ ਪੈਂਦਾ। ਨੌਜਵਾਨ ਦੇਸ਼ ਵਿਚਲੀ ਭੈੜੀ ਸਿੱਖਿਆ ਤੋਂ ਆਤੁਰ ਹੋਕੇ ਵਿਦੇਸ਼ਾਂ 'ਚ ਮਹਿੰਗੀ ਸਿਖਿਆ ਲੈਣ ਲਈ ਮਜ਼ਬੂਰ ਹੋ ਰਹੇ ਹਨ। ਸਸਤੇ ਪਾਣੀ ਦੀ ਸੋਧ ਦੀ ਘਾਟ ਕਾਰਨ ਕਰੋੜਾਂ ਲਿਟਰ ਪਾਣੀ ਵਿਅਰਥ ਗੁਆਇਆ ਜਾ ਰਿਹਾ ਹੈ। ਹਵਾ, ਪਾਣੀ, ਪ੍ਰਦੂਸ਼ਣ ਦੇਸ਼ ਵਿੱਚ ਵਧਦਾ ਹੀ ਜਾ ਰਿਹਾ ਹੈ। ਸਿੱਖਿਆ ਸੰਸਥਾਵਾਂ ਅਤੇ ਸਿਹਤ ਸੇਵਾਵਾਂ ਨਿੱਜੀ ਹੱਥਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ। ਨਵੀਂ ਸਰਕਾਰ ਜ਼ੁੰਮੇ ਇਹ ਬਹੁਤ ਵੱਡੀਆਂ ਚਣੌਤੀਆਂ ਹਨ। ਵੱਧ ਰਹੀ ਆਬਾਦੀ ਨਿਸ਼ਚਿਤ ਰੂਪ ਵਿੱਚ ਵੱਡੀ ਚਣੌਤੀ ਹੈ, ਪਰ ਕਿਉਂਕਿ ਕੁਲ ਆਬਾਦੀ ਦਾ ਦੋ ਤਿਹਾਈ ਭਾਰਤੀ 35 ਵਰ੍ਹਿਆਂ ਤੋਂ ਘੱਟ ਉਮਰ ਦੇ ਹਨ, ਜੇਕਰ ਇਸ  ਜਵਾਨ ਭਾਰਤ ਨੂੰ ਵੋਕੇਸ਼ਨਲ ਸਿੱਖਿਆ ਦੇ ਕੇ, ਹੱਥੀਂ ਕੰਮ ਕਰਨ ਲਈ ਸਾਧਨ ਪੈਦਾ ਕੀਤੇ ਜਾਣ ਤਾਂ ਕੋਈ ਕਾਰਨ ਨਹੀਂ ਕਿ ਭਾਰਤ ਦੇਸ਼, ਦੁਨੀਆਂ ਦੀ ਵੱਡੀ ਅਰਥ ਵਿਵਸਥਾ ਬਣ ਜਾਏਗਾ। ਭਾਰਤ ਇਸ ਵੇਲੇ 2.5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਹੈ। ਸਾਲ 2030 ਤੱਕ ਭਾਰਤ ਸਤ ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣ ਜਾਏਗਾ। ਸ਼ਹਿਰੀਕਰਨ,ਵਿਕਾਸ ਅਤੇ ਨੌਕਰੀਆਂ ਅਰਥ ਵਿਵਸਥਾ ਨੂੰ ਵਿਸਥਾਰ ਦੇਣ ਦੀ ਕੁੰਜੀ ਬਣ ਸਕਦੀ ਹੈ। ਰੁਜ਼ਗਾਰ ਮਾਨਵ ਪੂੰਜੀ ਹੈ ਅਤੇ ਜਿੰਨਾ ਰੁਜ਼ਗਾਰ ਸਿਰਜਨ ਹੋਏਗਾ, ਉਤਨਾ ਹੀ ਦੇਸ਼ ਦੀ ਸਥਿਤੀ ਸੁਧਰੇਗੀ, ਭੁੱਖਮਰੀ, ਗਰੀਬੀ ਘਟੇਗੀ।
ਚੋਣਾਂ ਦੌਰਾਨ ਰਿਜ਼ਰਵੇਸ਼ਨ, ਖੇਤਰੀ ਭਾਸ਼ਾ ਵਿਵਾਦ, ਰਾਸ਼ਟਰਵਾਦ, ਅੰਤਕਵਾਦ, ਬੰਸਵਾਦ, ਮਜ਼ਹਬੀ ਕੱਟੜਤਾ, ਘੁਟਾਲੇ ਆਦਿ ਮੁੱਖ ਮੁੱਦੇ ਰਹੇ ਹਨ। ਨਵੀਂ ਸਰਕਾਰ ਅੱਗੇ ਮੁੱਖ ਮੁਦਾ ਦੇਸ਼ ਵਿੱਚ ਵੱਧ ਰਹੀ ਮਜ਼ਹਬੀ ਕੜਵਾਹਟ ਨੂੰ ਰੋਕਣਾ ਤੇ ਖਤਮ ਕਰਨਾ ਵੀ ਹੋਏਗਾ,ਅਤੇ ਦੇਸ਼ ਦੇ ਲੋਕਤੰਤਰ ਦੇ ਮੁੱਖ ਆਧਾਰ ਧਰਮ ਨਿਰਪੱਖਤਾ, ਬਰਾਬਰਤਾ (ਦੇਸ਼ ਦੇ ਅੱਧੀ ਆਬਾਦੀ ਔਰਤਾਂ, ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਬਰਾਬਰੀ) ਨੂੰ ਬਿਨ੍ਹਾਂ ਕਿਸੇ ਭਿੰਨ ਭੇਦ ਦੇ ਲਾਗੂ ਵੀ ਰੱਖਣਾ ਹੋਵੇਗਾ।

ਗੁਰਮੀਤ ਪਲਾਹੀ
9815802070

ਨਵੀਂ ਬਨਣ ਜਾ ਰਹੀ ਸਰਕਾਰ ਗੋਚਰੇ ਕੰਮ - ਗੁਰਮੀਤ ਸਿੰਘ ਪਲਾਹੀ

ਕੇਂਦਰ ਵਿੱਚ ਨਵੀਂ ਸਰਕਾਰ ਬਨਣ ਜਾ ਰਹੀ ਹੈ। ਚੋਣ ਨਤੀਜੇ 23 ਮਈ 2019 ਨੂੰ ਐਲਾਨੇ ਜਾਣਗੇ। ਕਿਸੇ ਇੱਕ ਪਾਰਟੀ ਨੂੰ ਜੇਕਰ ਬਹੁਮਤ ਨਾ ਮਿਲਿਆ ਤਾਂ ਗੱਠਜੋੜ ਸਰਕਾਰ ਬਣੇਗੀ। ਸਰਕਾਰ ਕਿਸ ਦੀ ਬਣੇਗੀ, ਇਹ ਤਾਂ ਭਵਿੱਖ ਦੀ ਕੁੱਖ ਵਿਚਲਾ ਸਵਾਲ ਹੈ।
ਸਰਕਾਰ ਜਿਸ ਕਿਸੇ ਦੀ ਵੀ ਆਵੇ, ਉਸਦੇ ਲਈ ਸ਼ੁਰੂ ਵਾਲੇ ਸੌ-ਡੇਢ ਸੌ ਦਿਨ ਬਿਲਕੁਲ ਵੀ ਸੌਖੇ ਨਹੀਂ ਹਨ, ਕਿਉਂਕਿ ਵਰਲਡ ਇਕਨੋਮਿਕ ਫੋਰਮ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਵਰ੍ਹੇ ਦੁਨੀਆ ਦੇ 70 ਫੀਸਦੀ ਦੇਸ਼ਾਂ ਵਿੱਚ ਮੰਦੀ ਦਾ ਦੌਰ ਹੋਣ ਦੇ ਆਸਾਰ ਹਨ ਅਤੇ ਭਾਰਤ ਉਹਨਾ ਵਿੱਚੋਂ ਇੱਕ ਹੈ। ਨਵੀਂ ਸਰਕਾਰ ਅੱਗੇ ਪਹਿਲੀ ਚਣੌਤੀ ਵਿਸ਼ਵ ਮੰਦੀ ਦੇ ਸਮਾਂਨਤਰ, ਵਿਕਾਸ ਦੀ ਬਹਾਲੀ ਕਰਨੀ ਹੋਵੇਗੀ। ਗਰੀਬੀ ਦੂਰ ਕਰਨ ਲਈ ਜ਼ਰੂਰੀ ਸੋਮਿਆਂ ਦੀ ਵਰਤੋਂ ਕਰਨੀ ਪਵੇਗੀ। ਬੇਰੁਜ਼ਗਾਰੀ ਤਾਂ ਮੁੱਖ ਮੁੱਦਾ ਹੈ ਹੀ, ਖੇਤੀ ਸੰਕਟ ਨੇ ਜਿਸ ਢੰਗ ਨਾਲ ਕਿਸਾਨਾਂ ਵਿੱਚ ਉਪਰਾਮਤਾ ਪੈਦਾ ਕੀਤੀ ਹੋਈ ਹੈ, ਉਹ ਬੇਰੁਜ਼ਗਾਰੀ ਨਾਲੋਂ ਵੀ ਵੱਡੀ ਹੈ ਅਤੇ ਆਉਣ ਵਾਲੀ ਸਰਕਾਰ ਲਈ ਖੇਤੀ ਸੰਕਟ ਮੁੱਖ ਚਣੌਤੀ ਬਣਕੇ ਉਭਰੇਗਾ।
ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਦੇਸ਼ ਦੇ ਬਹੁ-ਗਿਣਤੀ ਨੇਤਾਵਾਂ ਨੇ ਜਿਸ ਢੰਗ ਨਾਲ ਬੇਸਿਰ ਪੈਰ ਦੀ ਬਿਆਨਬਾਜੀ ਕੀਤੀ ਹੈ, ਉਸ ਨੂੰ ਸੁਣ-ਦੇਖ ਕੇ ਦੇਸ਼ ਦੀ ਜਨਤਾ ਸਕਤੇ ਵਿੱਚ ਹੈ। ਲੋਕ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਕਿਸੇ ਨੇਤਾ ਵਲੋਂ ਉਹਨਾ ਵਲੋਂ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਨਹੀਂ ਦਿੱਤਾ ਜਾਂਦਾ। ਉਹਨਾ ਨੂੰ ਜੋ ਪੁੱਛਿਆ ਜਾਂਦਾ ਹੈ, ਉਸਦਾ ਜਵਾਬ ਕੁਝ ਹੋਰ ਮਿਲਦਾ ਹੈ।
ਲੋਕਾਂ ਨੂੰ ਲੋਕਸ਼ਾਹੀ ਵਿੱਚ ਆਸ ਹੁੰਦੀ ਹੈ ਕਿ ਨੇਤਾ ਉਹਨਾ ਦਾ ਦੁੱਖ ਦਰਦ ਸਮਝਣ, ਉਹਨਾ ਦੀ ਗੱਲ ਸਾਰਿਆਂ ਦੇ ਸਾਹਮਣੇ ਰੱਖਣ, ਲੋਕ ਹਿਤੂ ਨੀਤੀਆਂ ਘੜਨ ਅਤੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ। ਅਸਲ ਵਿੱਚ ਤਾਂ ਨੇਤਾ, ਜਨਤਾ ਦਾ ਮਾਧਿਅਮ ਹੁੰਦਾ ਹੈ, ਜੋ ਨਿੱਜੀ ਸਵਾਰਥ ਛੱਡਕੇ ਲੋਕ ਭਲੇ ਲਈ ਕੰਮ ਕਰਦਾ ਹੈ। ਪਰ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਜੋ ਸਿਆਸੀ ਦੌਰ ਚੱਲਿਆ ਹੈ, ਉਸ ਵਿੱਚ ਘਪਲਿਆਂ, ਘੁਟਾਲਿਆਂ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਇਆ ਹੈ, ਨੈਤਿਕ ਮੁੱਲਾਂ ਦਾ ਘਾਣ ਹੋਇਆ ਹੈ। ਰਸੂਖਦਾਰ ਵੱਡੇ ਨੇਤਾਵਾਂ, ਮੰਤਰੀਆਂ ਅਤੇ ਅਫ਼ਸਰਸ਼ਾਹੀ ਦੀ ਮਿਲੀ ਭੁਗਤ ਨੇ ਭ੍ਰਿਸ਼ਟਾਚਾਰ ਅਤੇ ਕੰਮ ਚੋਰਾਂ ਵਾਲਾ ਦੇਸ਼ ਵਿੱਚ ਸਭਿਆਚਾਰ ਪੈਦਾ ਕਰ ਦਿੱਤਾ ਹੈ। ਆਪਣੀ ਸਵਾਰਥ ਸਿੱਧੀ ਲਈ ਨੇਤਾਵਾਂ ਵਲੋਂ  ਦੇਸ਼ ਤੇ ਕੌਮ ਦੇ ਹਿੱਤ ਵੇਚੇ ਜਾ ਰਹੇ ਹਨ। ਧਰਮ, ਜਾਤ-ਪਾਤ ਦੇ ਨਾਮ ਉਤੇ ਰਾਜਨੀਤੀ ਕੀਤੀ ਜਾ ਰਹੀ ਹੈ। ਅਲੀ-ਬਲੀ ਦੀ ਰਾਜਨੀਤੀ ਜੋਰਾਂ ਉਤੇ ਹੈ। ਗੋਡਸੇ ਵਰਗੇ ਆਤੰਕਵਾਦੀ ਨੂੰ ਦੇਸ਼ ਭਗਤ ਗਰਦਾਨਿਆਂ ਜਾ ਰਿਹਾ ਹੈ। ਲੋਕਸ਼ਾਹੀ ਵਿੱਚ ਲੋਕਾਂ ਨੂੰ ਹਾਸ਼ੀਏ ਉਤੇ ਧੱਕ ਦਿੱਤਾ ਗਿਆ ਹੈ ਅਤੇ ਹੁਣ ਸਿਆਸਤ ਨੂੰ ਸਿਰਫ਼ ਪੈਸੇ ਵਾਲਿਆਂ ਲਈ ਰਿਜ਼ਰਵ ਕਰ ਦਿੱਤਾ ਗਿਆ ਹੈ। ਲੋਕ ਵੋਟ ਪਾਉਣ ਲਈ ਇਸ ਆਸ ਤੇ ਮਜ਼ਬੂਰ ਹਨ ਕਿ ਸ਼ਾਇਦ ਕੋਈ ਤਾਂ ਉਹਨਾ ਦੇ ਭਲੇ ਦੀ, ਉਹਦੇ ਹਿੱਤ ਦੀ ਗੱਲ ਕਰੇਗਾ। ਉਂਜ ਲੋਕ ਤਾਂ ਤਦ ਅੱਗੇ ਆਉਣਗੇ ਜੇਕਰ ਉਹਨਾ ਦਾ ਨੇਤਾ ਲੋਕਾਂ ਵਿੱਚੋਂ ਅੱਗੇ ਆਵੇ। ਹੁਣ ਦੀ ਰਾਜਨੀਤੀ ਵਿੱਚ ਲੋਕਾਂ ਨੂੰ ਆਪਣਾ ਨੇਤਾ ਚੁਨਣ ਦੀ ਛੋਟ ਹੀ ਨਹੀਂ ਹੈ। ਵੱਖੋ-ਵੱਖਰੇ ਸਿਆਸੀ ਦਲ ਆਪਣੇ ਨੇਤਾ ਲੋਕਾਂ ਕੋਲ ਚੋਣ ਕਰਨ ਲਈ ਥੋਪ ਦਿੰਦੇ ਹਨ, ਇਸ ਹਾਲਾਤ ਵਿੱਚ ਚੰਗਾ-ਮਾੜਾ ਜੋ ਵੀ ਨੇਤਾ ਦਿਸਦਾ ਹੈ, ਉਸਦੀ ਚੋਣ ਮਜ਼ਬੂਰ ਹੋਈ ਜਨਤਾ ਕਰ ਦਿੰਦੀ ਹੈ। ਇਹੋ ਜਿਹੇ 'ਚ ਚੁਣੇ ਹੋਏ ਨੇਤਾ ਲੋਕ ਭਲਾਈ ਦੇ ਕੰਮਾਂ ਨੂੰ ਉਵੇਂ ਹੀ ਕਰਨਗੇ, ਜਿਵੇਂ ਪਿਛਲੀ ਮੋਦੀ ਸਰਕਾਰ ਨੇ ਕੀਤੀ ਹੈ।
ਮੋਦੀ ਰਾਜ ਵਿੱਚ ਅਰਥ ਵਿਵਸਥਾ ਪੂਰੀ ਤਰ੍ਹਾਂ ਚਰ-ਮਰਾ ਗਈ। ਨੋਟਬੰਦੀ, ਜੀ ਐਸ ਟੀ ਨੇ ਲੋਕਾਂ ਦਾ ਦਮ ਘੁੱਟ ਦਿੱਤਾ । ਪੇਂਡੂ ਖੇਤਰ ਲਈ ਬਣਾਈਆਂ ਯੋਜਨਾਵਾਂ ਧਰੀਆਂ-ਧਰਾਈਆਂ ਰਹਿ ਗਈਆਂ। ਮਹਿੰਗੀਆਂ ਅਤੇ ਲੋਕ ਹਿਤੂ ਸਮਾਜ ਯੋਜਨਾਵਾਂ ਥੈਲੇ 'ਚ ਪਾਕੇ ਕੰਧ ਉਤੇ ਟੰਗ ਦਿੱਤੀਆਂ ਗਈਆਂ। ਰੁਜ਼ਗਾਰ ਸਿਰਜਣ ਦਾ ਕੋਈ ਉਪਾਅ ਨਹੀਂ ਕੀਤਾ ਗਿਆ, ਉਤਪਾਦਨ ਖੇਤਰ ਵਿੱਚ ਕੁਝ ਵੀ ਕਰਨ ਦਾ ਸਿਹਰਾ ਵੀ ਮੋਦੀ ਸਰਕਾਰ ਸਿਰ ਰਿਹਾ। ਏਅਰ ਇੰਡੀਆ ਅਤੇ ਹੋਰ ਸਰਕਾਰੀ ਸੰਸਥਾਵਾਂ 1.80 ਲੱਖ ਕਰੋੜ ਘਾਟੇ 'ਚ ਚਲੇ ਗਈਆਂ। ਸਰਵਜਨਕ ਬੈਂਕਾਂ 'ਚ ਵੱਡੇ ਘਪਲੇ ਹੋਏ। ਅਰਬਾਂ ਰੁਪਏ ਇਹਨਾ ਬੈਂਕਾਂ ਦੇ ਘਾਟੇ ਪੂਰਨ ਅਤੇ ਇਹਨਾ ਨੂੰ ਜੀਉਂਦੇ ਰੱਖਣ ਲਈ ਦੇ ਦਿੱਤੇ ਗਏ, ਪਰ ਦੇਸ਼ ਦੇ ਅੰਨਦਾਤਾ ਕਿਸਾਨ ਦੀ ਸਥਿਤੀ ਬੇਹਤਰ ਕਰਨ ਲਈ ਕਰਜ਼ਾ-ਮੁਆਫ਼ੀ ਦੀ ਯੋਜਨਾ ਮੋਦੀ ਸਰਕਾਰ ਨੇ ਪ੍ਰਵਾਨ ਨਾ ਕੀਤੀ। ਮੋਦੀ ਸਰਕਾਰ ਵਲੋਂ ਮੁੜ ਚੋਣਾਂ ਜਿੱਤਣ ਲਈ ਚੋਣ ਵਾਅਦੇ ਵੀ ਵੱਡੇ ਕੀਤੇ ਗਏ, ਭਾਜਪਾ ਨੇਤਾਵਾਂ ਭੜਕਾਊ ਨਾਹਰੇ ਵੀ ਵੱਧ ਚੜ੍ਹਕੇ ਲਾਏ, ਪਰ ਲੋਕ ਸਮੱਸਿਆਵਾਂ ਦਾ ਹੱਲ ਕਰਨ ਲਈ ਸੰਜੀਦਗੀ ਕਿਧਰੇ ਵੀ ਨਹੀਂ ਵਿਖਾਈ। ਰਾਸ਼ਟਰਵਾਦ, ਅੰਤਕਵਾਦ, ਧਰਮਯੁੱਧ, ਮੰਦਰ ਨਿਰਮਾਣ ਜਿਹੇ, ਲੋਕਤੰਤਰ ਦੇ ਸੂਰਬੀਰਾਂ ਦੇ ਇਹ ਨਾਹਰੇ ਕੀ ਜਨਤਾ ਦੀ ਕੁੱਖ ਭਰ ਸਕਣਗੇ? ਦੁੱਖਾਂ ਦਾ ਨਿਵਾਰਣ ਕਰ ਸਕਣਗੇ? ਇਸ ਬਾਰੇ ਭਾਜਪਾ ਦੀ ਹੀ ਨਹੀਂ, ਬਾਕੀ ਪਾਰਟੀਆਂ ਦੀ ਚੁੱਪੀ ਵੀ ਵੱਡਾ ਸਵਾਲ ਹੈ!
ਨਵੀਂ ਬਨਣ ਵਾਲੀ ਸਰਕਾਰ ਸਾਹਮਣੇ ਸਭ ਤੋਂ ਵੱਡੀ ਆਉਣ ਵਾਲੀ ਸਮੱਸਿਆ ਦੇਸ਼ ਦੇ 1.35 ਅਰਬ ਆਬਾਦੀ ਲਈ ਖਾਣ ਵਾਲੇ ਪਦਾਰਥ ਪੈਦਾ ਕਰਨਾ ਹੈ। ਨੈਸ਼ਨਲ ਸੈਂਪਲ ਸਰਵੇ ਆਫ਼ਿਸ (ਐਨ.ਐਸ.ਐਸ. ਓ.) ਦੇ ਅਨੁਸਾਰ 2011 ਦੇ ਖ਼ਪਤ ਖ਼ਰਚ ਸਰਵੇ ਤੋਂ ਪਤਾ ਚਲਿਆ ਹੈ ਕਿ ਇੱਕ ਔਸਤ ਭਾਰਤੀ ਆਪਣੇ ਮਾਸਿਕ ਖ਼ਰਚ ਦਾ ਲਗਭਗ 45 ਫੀਸਦੀ ਭੋਜਨ ਉਤੇ ਖ਼ਰਚ ਕਰਦਾ ਹੈ। ਇਸਦਾ ਮਤਲਬ ਹੈ ਕਿ ਭਾਰਤ ਵਿੱਚ ਖਾਣ ਵਾਲੇ ਪਦਾਰਥਾਂ ਦੀ ਮੰਗ ਆਉਣ ਵਾਲੇ ਦਿਨਾਂ ਵਿੱਚ ਵਧਣ ਵਾਲੀ ਹੈ। ਇਸ ਲਈ ਇੱਕ ਬੁਨਿਆਦੀ ਸਵਾਲ ਪੈਦਾ ਹੁੰਦਾ ਹੈ ਕਿ ਕੀ ਭਾਰਤ ਖੁਦ ਆਪਣੇ ਲਈ ਖਾਣ ਵਾਲੇ ਪਦਾਰਥ ਪੈਦਾ ਕਰ ਸਕਦਾਹੈ ਜਾਂ ਇਸਨੂੰ ਦੇਸ਼ ਤੋਂ ਬਾਹਰੋਂ ਖਾਣ ਵਾਲੇ ਪਦਾਰਥ ਮੰਗਵਾਉਣੇ ਪੈਣਗੇ। ਭਾਰਤ ਕੋਲ ਇਸ ਵੇਲੇ 14 ਕਰੋੜ ਹੈਕਟੇਅਰ ਖੇਤੀ ਯੋਗ ਜ਼ਮੀਨ ਹੈ। ਦੇਸ਼ 'ਚ ਧਰਤੀ ਹੇਠਲੇ ਪਾਣੀ ਦਾ ਸਤਰ ਘੱਟ ਰਿਹਾ ਹੈ। ਜਲਵਾਯੂ ਤਬਦੀਲੀ ਨਾਲ ਤਾਪਮਾਨ ਵਧ ਰਿਹਾ ਹੈ। ਸੋਕਾ ਵਧ ਰਿਹਾ ਹੈ ਅਤੇ ਖੇਤੀ ਜਿਹੜੀ ਪਹਿਲਾਂ ਹੀ ਬਰਸਾਤ ਉਤੇ ਨਿਰਭਰ ਹੈ, ਉਸ ਉਤੇ ਸੰਕਟ ਦਿਨੋ-ਦਿਨ ਮੰਡਰਾਉਣ ਲੱਗਾ ਹੈ। ਮੋਦੀ ਸਰਕਾਰ ਨੇ ਖੇਤੀ ਸੰਕਟ ਦੂਰ ਕਰਨ ਦੀ ਗੱਲ ਕੀਤੀ। ਕਿਸਾਨਾਂ ਦੀ ਆਮਦਨ ਦੋ ਗੁਣੀ ਕਰਨ ਦਾ ਨਾਹਰਾ ਵੀ ਦਿੱਤਾ। ਪਰ ਜ਼ਮੀਨੀ ਪੱਧਰ ਤੇ ਕੁਝ ਨਹੀਂ ਹੋਇਆ। ਨਵੀਂ ਸਰਕਾਰ ਸਾਹਮਣੇ ਇਹ ਵੱਡਾ ਮਸਲਾ ਹੋਏਗਾ ਕਿ ਘੱਟੋ-ਘੱਟ ਨੀਅਤ ਕੀਤੀ ਫਸਲਾਂ ਦੀ ਕੀਮਤ ਕਿਸਾਨ ਨੂੰ ਜ਼ਰੂਰ ਮਿਲੇ ਤਾਂ ਕਿ ਇਹਦਾ ਲਾਭ ਸਿੱਧਾ ਕਿਸਾਨਾਂ ਨੂੰ ਮਿਲੇ, ਦਲਾਲ ਹੀ ਸਭ ਕੁਝ ਲੁੱਟ ਕੇ ਨਾ ਲੈ ਜਾ ਸਕਣ, ਜਿਵੇਂ ਕਿ ਇਸ ਵੇਲੇ ਹੋ ਰਿਹਾ ਹੈ। ਜੇਕਰ ਕਿਸਾਨ ਖੁਸ਼ਹਾਲ ਹੋਣਗੇ ਤਾਂ ਹੀ ਦੇਸ਼ ਖੁਸ਼ਹਾਲ ਹੋਏਗਾ। ਦੇਸ਼ ਦੀ ਅੰਨ ਲੋੜ ਪੂਰੀ ਹੋਏਗੀ ਅਤੇ ਦੇਸ਼ ਦੀ ਆਰਥਿਕਤਾ ਸੁਧਰੇਗੀ।
ਅਸਲੀ ਸਰਕਾਰ ਗੋਚਰੇ ਵੱਡਾ ਕੰਮ ਆਮ ਆਦਮੀ ਦੀ ਜ਼ਿੰਦਗੀ ਦੇ ਪੱਧਰ ਨੂੰ ਉਚਾ ਚੁੱਕਣਾ ਹੈ।ਦੇਸ਼ ਦੇ ਹਰ ਨਾਗਰਿਕ ਨੂੰ ਸਿੱਖਿਆ , ਸਿਹਤ ਸਹੂਲਤਾਂ ਮਿਲਣ। ਗਰੀਬ ਪਰਿਵਾਰਾਂ ਦੀ ਘੱਟੋ-ਘੱਟ ਮਾਸਿਕ ਆਮਦਨ ਨਿਸ਼ਚਤ ਹੋਵੇ। ਅੱਜ ਲੱਖਾਂ ਟਨ ਅਨਾਜ ਗੁਦਾਮਾਂ ਵਿੱਚ ਸੜ ਜਾਂਦਾ ਹੈ, ਪਰ ਗਰੀਬ ਦੇ ਮੂੰਹ 'ਚ ਨਹੀਂ ਪੈਂਦਾ। ਨੌਜਵਾਨ ਦੇਸ਼ ਵਿਚਲੀ ਭੈੜੀ ਸਿੱਖਿਆ ਤੋਂ ਆਤੁਰ ਹੋਕੇ ਵਿਦੇਸ਼ਾਂ 'ਚ ਮਹਿੰਗੀ ਸਿਖਿਆ ਲੈਣ ਲਈ ਮਜ਼ਬੂਰ ਹੋ ਰਹੇ ਹਨ। ਸਸਤੇ ਪਾਣੀ ਦੀ ਸੋਧ ਦੀ ਘਾਟ ਕਾਰਨ ਕਰੋੜਾਂ ਲਿਟਰ ਪਾਣੀ ਵਿਅਰਥ ਗੁਆਇਆ ਜਾ ਰਿਹਾ ਹੈ। ਹਵਾ, ਪਾਣੀ, ਪ੍ਰਦੂਸ਼ਣ ਦੇਸ਼ ਵਿੱਚ ਵਧਦਾ ਹੀ ਜਾ ਰਿਹਾ ਹੈ। ਸਿੱਖਿਆ ਸੰਸਥਾਵਾਂ ਅਤੇ ਸਿਹਤ ਸੇਵਾਵਾਂ ਨਿੱਜੀ ਹੱਥਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ। ਨਵੀਂ ਸਰਕਾਰ ਜ਼ੁੰਮੇ ਇਹ ਬਹੁਤ ਵੱਡੀਆਂ ਚਣੌਤੀਆਂ ਹਨ। ਵੱਧ ਰਹੀ ਆਬਾਦੀ ਨਿਸ਼ਚਿਤ ਰੂਪ ਵਿੱਚ ਵੱਡੀ ਚਣੌਤੀ ਹੈ, ਪਰ ਕਿਉਂਕਿ ਕੁਲ ਆਬਾਦੀ ਦਾ ਦੋ ਤਿਹਾਈ ਭਾਰਤੀ 35 ਵਰ੍ਹਿਆਂ ਤੋਂ ਘੱਟ ਉਮਰ ਦੇ ਹਨ, ਜੇਕਰ ਇਸ  ਜਵਾਨ ਭਾਰਤ ਨੂੰ ਵੋਕੇਸ਼ਨਲ ਸਿੱਖਿਆ ਦੇ ਕੇ, ਹੱਥੀਂ ਕੰਮ ਕਰਨ ਲਈ ਸਾਧਨ ਪੈਦਾ ਕੀਤੇ ਜਾਣ ਤਾਂ ਕੋਈ ਕਾਰਨ ਨਹੀਂ ਕਿ ਭਾਰਤ ਦੇਸ਼, ਦੁਨੀਆਂ ਦੀ ਵੱਡੀ ਅਰਥ ਵਿਵਸਥਾ ਬਣ ਜਾਏਗਾ। ਭਾਰਤ ਇਸ ਵੇਲੇ 2.5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਹੈ। ਸਾਲ 2030 ਤੱਕ ਭਾਰਤ ਸਤ ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣ ਜਾਏਗਾ। ਸ਼ਹਿਰੀਕਰਨ,ਵਿਕਾਸ ਅਤੇ ਨੌਕਰੀਆਂ ਅਰਥ ਵਿਵਸਥਾ ਨੂੰ ਵਿਸਥਾਰ ਦੇਣ ਦੀ ਕੁੰਜੀ ਬਣ ਸਕਦੀ ਹੈ। ਰੁਜ਼ਗਾਰ ਮਾਨਵ ਪੂੰਜੀ ਹੈ ਅਤੇ ਜਿੰਨਾ ਰੁਜ਼ਗਾਰ ਸਿਰਜਨ ਹੋਏਗਾ, ਉਤਨਾ ਹੀ ਦੇਸ਼ ਦੀ ਸਥਿਤੀ ਸੁਧਰੇਗੀ, ਭੁੱਖਮਰੀ, ਗਰੀਬੀ ਘਟੇਗੀ।
ਚੋਣਾਂ ਦੌਰਾਨ ਰਿਜ਼ਰਵੇਸ਼ਨ, ਖੇਤਰੀ ਭਾਸ਼ਾ ਵਿਵਾਦ, ਰਾਸ਼ਟਰਵਾਦ, ਅੰਤਕਵਾਦ, ਬੰਸਵਾਦ, ਮਜ਼ਹਬੀ ਕੱਟੜਤਾ, ਘੁਟਾਲੇ ਆਦਿ ਮੁੱਖ ਮੁੱਦੇ ਰਹੇ ਹਨ। ਨਵੀਂ ਸਰਕਾਰ ਅੱਗੇ ਮੁੱਖ ਮੁਦਾ ਦੇਸ਼ ਵਿੱਚ ਵੱਧ ਰਹੀ ਮਜ਼ਹਬੀ ਕੜਵਾਹਟ ਨੂੰ ਰੋਕਣਾ ਤੇ ਖਤਮ ਕਰਨਾ ਵੀ ਹੋਏਗਾ,ਅਤੇ ਦੇਸ਼ ਦੇ ਲੋਕਤੰਤਰ ਦੇ ਮੁੱਖ ਆਧਾਰ ਧਰਮ ਨਿਰਪੱਖਤਾ, ਬਰਾਬਰਤਾ (ਦੇਸ਼ ਦੇ ਅੱਧੀ ਆਬਾਦੀ ਔਰਤਾਂ, ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਬਰਾਬਰੀ) ਨੂੰ ਬਿਨ੍ਹਾਂ ਕਿਸੇ ਭਿੰਨ ਭੇਦ ਦੇ ਲਾਗੂ ਵੀ ਰੱਖਣਾ ਹੋਵੇਗਾ।

ਗੁਰਮੀਤ ਪਲਾਹੀ
9815802070