Hakim Singh Meet

ਕਵਿਤਾ 'ਫੌਜੀਆਂ ਦੇ ਦਰਦ' - ਹਾਕਮ ਸਿੰਘ ਮੀਤ ਬੌਂਦਲੀ

ਫੌਜੀਆਂ ਦੇ ਦਰਦਾਂ ਦੀਆਂ ਪੀੜਾਂ ,,
ਲੱਕੜੀ ਦੇ ਕੋਲਿਆਂ ਵਾਂਗ ਹੁੰਦੀਆਂ ,
ਨੇ ।।
ਜਿਹੜੀਆਂ ਆਪਣਿਆਂ ਨੂੰ ਹੀ ,,
ਸਦਾ ਤੜਫਾਉਂਦੀਆਂ ਰਹਿੰਦੀਆਂ ,
ਨੇ ।।
ਫੌਜੀਆਂ ਦੇ ਦਰਦਾਂ ਦੀਆਂ ਸੋਚਾਂ ,,
ਅਜਿਹੀਆਂ ਹੁੰਦੀਆਂ ਨੇ ।।
ਗਿੱਲੀ ਲੱਕੜੀ ਨੂੰ ਲੱਗੀ ਅੱਗ ,
ਵਾਂਗ ਆਪਣੇ ਬੱਚਿਆਂ ਅਤੇ ਨਾਰਾਂ ,
ਨੂੰ ਸਦਾ ਤੜਫਾਉਂਦੀਆ ਰਹਿੰਦੀਆਂ
ਨੇ ।।
ਫੌਜੀਆਂ ਦੇ ਜ਼ਖਮਾਂ ਦੇ ਦਰਦ  ,,
ਬਹੁਤ ਗਹਿਰੇ ਹੁੰਦੇ ਨੇ ।।
ਜਿਵੇਂ ਸੁੱਕੀ ਲੱਕੜੀ ਨੂੰ ਲੱਗੀ ਅੱਗ ,,
ਦੀਆਂ ਲਾਟਾਂ ਵਾਂਗ ਪੀੜਾਂ ਸਦਾ ਹੀ ,
ਮਾਂ ਪਿਓ ਨੂੰ ‌‌‌‌‌‌‌‌‌‌‌‌‌‌‌‌‌‌‌ ਤੜਫਾਉਂਦੀਆਂ ,
ਰਹਿੰਦੀਆਂ ਨੇ ।।
ਫੌਜੀਆਂ ਦੇ ਦਰਦ ਸੁਲਗ ਦੀ ਅੱਗ ,,
ਵਾਂਗ ਵੀ ਹੁੰਦੇ ਨੇ ।।
ਅੱਖੀਆਂ ਨਾਂ ਹੀ ਰੋਂਦੀਆਂ ਨਾਂ ਹੀ ,
ਚੁੱਪ ਰਹਿੰਦੀਆਂ ਨੇ ।।
ਧੂੰਏਂ ਦੇ ਬਹਾਨੇ ਭੈਣਾਂ ਨੂੰ ਦਰਦਾਂ ,,
ਦੀਆਂ ਪੀੜਾਂ ਸਦਾ ਤੜਫਾਉਂਦੀਆਂ ,
ਰਹਿੰਦੀਆਂ ਨੇ ।।
ਫੌਜੀਆਂ ਦੇ ਕਈ ਜ਼ਖ਼ਮ ਅੱਗ ਵਾਂਗ ,,
ਲਾਟਾਂ ਕੱਢਦੇ ਨੇ ।।
ਜਿਵੇਂ ਬੇਕਸੂਰ ਮਾਰੇ ਗਏ ਫ਼ੌਜੀ ਨੂੰ ,
ਉਸ ਦੇ ਸਾਥੀ ਅੱਗ ਲਾਕੇ ਫੌਜੀ ,
ਵਾਪਸ ਪਰਤ ਜਾਂਦੇ ਨੇ ।।
ਪਰ ਉਹ ਦਰਦਾਂ ਦੀਆਂ ਪੀੜਾਂ ਸਦਾ ,,
ਹਾਕਮ ਮੀਤ ਯਾਦ ਅਤੇ ਤੜਫਾਉਂਦੀਆਂ ,
ਰਹਿੰਦੀਆਂ ਨੇ ।।

ਹਾਕਮ ਸਿੰਘ ਮੀਤ ਬੌਂਦਲੀ

'' ਮੰਡੀ ਗੋਬਿੰਦਗੜ੍ਹ '' ੧੭,੨,੨੦੧੯
  ਸੰਪਰਕ +974,6625,7723 ਦੋਹਾਂ ਕਤਰ ।

ਮਿੰਨੀ ਕਹਾਣੀ ' ਮਾਂ ਦੇ ਕਾਤਲ '

ਪੰਮੀ ਗਰੀਬ ਮਾਪਿਆਂ ਦੀ ਬਹੁਤ ਸੋਹਣੀ ਲਾਡਲੀ ਧੀ ਸੀ । ਜਿਸ ਦਾ ਵਿਆਹ ਉਸਦੀ ਦੀ ਮਰਜ਼ੀ ਤੋਂ ਵਗੈਰ ਇਕ ਚੰਗੇ ਪ੍ਰੀਵਾਰ ਵਿੱਚ ਚੁੰਨੀ ਚੜਾਕੇ ਕਰ ਦਿੱਤਾ । ਪਰ ਉਸਦਾ ਪਤੀ ਮੀਤ ਨਸ਼ੇ ਦਾ ਆਦੀ ਸੀ , ਇਸ ਗੱਲ ਦਾ ਪੰਮੀ ਦੇ ਮਾਪਿਆਂ ਨੂੰ ਬਿਲਕੁਲ ਵੀ ਪਤਾ ਨਹੀਂ ਸੀ । ਕੁੱਝ ਟਾਈਮ  ਵਧੀਆ ਨਿਕਲਿਆ , ਬਸ ਫਿਰ ਹੋਈ ਗੱਲਾਂ ਪਤੀ ਦੀਆਂ ਝਿੜਕਾਂ ਮਾਰ ਕੁਟਾਈ ,ਸੱਸ ਦੇ ਮੈਹਣੇ ਤਾਹਨੇ ਸੁਰੂ ਹੋ ਗਏ । ਸਾਲ ਮਗਰੋਂ ਖੁਸ਼ੀਆਂ ਪਰਤੀਆਂ ਪੰਮੀ ਨੇ ਇੱਕੋ ਟਾਈਮ ਦੋ ਬੱਚਿਆਂ ਨੂੰ ਜਨਮ ਦਿੱਤਾ ਜੋ ਕਿ ਇਕ ਮੁੰਡਾ, ਤੇ ਇਕ ਕੁੜੀ ਸੀ । ਹੁਣ ਪਤੀ ਦਾ ਨਸ਼ਾ ਹੋਰ ਵੱਧ ਚੁੱਕਿਆ ਸੀ । ਪਰ ਉਸਨੂੰ ਰੋਕਣ ਵਾਲਾ ਕੋਈ ਵੀ ਨਹੀਂ ਸੀ ਸਾਰੇ ਪ੍ਰੀਵਾਰ ਵਾਲੇ ਨਸ਼ਾ ਰੋਕਣ ਦੀ ਬਜਾਏ ਉਸਦੀ ਹਾਂ ਵਿੱਚ ਹਾਂ ਮਿਲਾਉਂਦੇ ਸੀ । ਘਰ ਦੀ ਆਰਥਿਕ ਸਥਿਤੀ ਵੇਖਦਿਆਂ ਪੰਮੀ ਘਰਾਂ ਵਿੱਚ ਕੰਮ ਕਰਨ ਲੱਗ ਪਈ । ਜੋ ਵੀ ਕਮਾਕੇ ਲੈ ਆਉਂਦੀ ਕੁੱਟ ਮਾਰ ਕਰਕੇ ਸਾਰੇ ਪੈਸੇ ਲੈ ਜਾਂਦਾ ਨਸ਼ਾ ਖਾਕੇ ਘਰ ਆ ਵੜਦਾ , ਇਕ ਦਿਨ ਪੰਮੀ ਨੂੰ ਉਸਦਾ ਪੁੱਤਰ ਪੁੱਛਣ ਲੱਗਿਆ,  ਤੁਸੀਂ ਇੰਨਾ ਕੰਮ ਕਰਦੇ ਹੋ , ਅਸੀਂ ਦੋਵੇਂ ਭੈਣ ਭਾਈ ਤੈਨੂੰ ਕਦੇ ਤੰਗ ਨਹੀਂ ਕਰਦੇ ,  '' ਕਦੇ ਲੋਕਾਂ ਦੇ ਬੱਚਿਆਂ ਵਾਂਗ ਕਦੇ ਚੀਜ਼ਾ ਦੀ ਮੰਗ ਨੀ ਕੀਤੀ । '' ਸਾਨੂੰ ਪਤਾ ਕਿ ਪਾਪਾ ਤਾਂ ਹਰ ਟਾਈਮ ਨਸ਼ੇ ਚ ਫੁੱਲ ਰਹਿੰਦਾ ਉਹਨੂੰ ਘਰ ਦਾ ਤੇ ਸਾਡਾ ਕੋਈ ਫਿਕਰ ਨਹੀਂ, ਸਾਡੀ ਮਾਂ ਤਾਂ ਫਿਰ ਵੀ ਸਾਨੂੰ ਆਪਣੀ ਹਿੱਕ ਨਾਲ ਲਾਕੇ ਰੋਟੀ ਖਵਾਉਂਦੀ , ਅਤੇ ਆਪਣੇ ਪ੍ਰਾ ਥੱਲੇ ਰੱਖਦੀ ਹੈ । ਮਾਂ ਫਿਰ ਵੀ ਤੈਨੂੰ ਪਾਪਾ ਮਾਰਦਾ, ਦਾਦੀ ਮਾਂ ਹਮੇਸ਼ਾ ਤੈਨੂੰ ਗਾਲ੍ਹਾਂ ਕੱਢਦੀ ਤੇ ਕੋਸ ਦੀ ਰਹਿੰਦੀ ਹੈ ,'' ਪਰ ਤੂੰ ਕਦੇ ਵੀ ਕੋਈ ਜਵਾਬ ਨਹੀਂ ਦਿੱਤਾ? " ਕਿਉ " ਬਸ ਪੁੱਤਰ ਮੇਰੀ ਕਿਸਮਤ ਵਿੱਚ ਲਿਖਿਆ ਪਾਣੀ ਭਰੀਆਂ ਅੱਖਾਂ ਨਾਲ ਕਿਹਾ । ਅਜੇ ਗੱਲਾਂ ਹੀ ਕਰਦੇ ਸੀ ਮੀਤ ਘਰ ਆਇਆ ਤੇ ਪੈਸੇ ਮੰਗਣੇ ਸੁਰੂ ਕਰ ਦਿੱਤੇ । ਉਸ ਕੋਲ ਕੋਈ ਪੈਸਾ ਵੀ ਨਹੀਂ ਸੀ ਉਸ ਨੂੰ ਦੇ ਦਿੰਦੀ ਮਾਰ ਤੋਂ ਬਚ ਜਾਂਦੀ । ਬੂਰੀ ਤਰ੍ਹਾਂ ਮਾਰ ਕੁੱਟ ਕਰਕੇ ਘਰੋਂ ਨਿਕਲਣ ਲੱਗਿਆ ਕਹਿ ਰਿਹਾ ਸੀ , ਅੱਜ ਤੋਂ ਬਾਅਦ ਮੈ ਘਰ ਨਹੀਂ ਆਵਾਂਗਾ ਹੁਣ ਮੈ ਤੈਨੂੰ ਮਰ ਕੇ ਦਿਖਾਵਾਂਗਾ ।
         ਜਦੋਂ ਇਸ ਗੱਲ ਦਾ ਪਤਾ ਮੀਤ ਦੀ ਮਾਂ ਸਿੰਦੋ ਨੂੰ ਲੱਗਿਆ ਉਹ ਅੱਗ ਦਾ ਭਾਂਬੜ ਵਲ ਉੱਠੀ ਪੰਮੀ ਨੂੰ ਬੋਲ ਕਬੋਲ ਬੋਲਣ ਲੱਗੀ । ਜੇ ਮੇਰਾ ਪੁੱਤ ਕਿਧਰੇ ਮਰ ਮੁੱਕ ਗਿਆ ,  '' ਮੈ ਤੈਨੂੰ ਵੀ ਜਿਉਂਦੀ ਨਹੀਂ ਰਹਿਣ ਦਿੰਦੀ , ਤੂੰ ਹੀ ਮੇਰੇ ਪੁੱਤ ਦੀ ਕਾਤਲ ਹੋਵੇਗੀ । ਨੀ ਕਾਲੇ ਮੂੰਹ ਵਾਲੀਏ ਉਹ ਤਾ ਤੇਰੇ ਬੱਚਿਆਂ ਨੂੰ ਰੋਟੀ ਖਵਾਉਂਦਾ ਸੀ । ਸਾਰਾ ਘਰ ਉਹਦੇ ਸਿਰ ਤੇ ਚੱਲਦਾ ਸੀ । '' ਤੂੰ ਆਪ ਹੀ ਮਰ ਜਾਂਦੀ '' ਹੁਣ ਤੈਨੂੰ ਪਤਾ ਲੱਗੂ ਜਦੋਂ ਸਾਰੀ ਉਮਰ ਜੇਲ ਵਿੱਚ ਚੱਕੀ ਪੀਸੇ ਗੀ । ਪੰਮੀ ਬਹੁਤ ਡਰ ਚੁੱਕੀ ਸੀ , ਆਪਣੇ ਦੋਂਹਨੇ ਬੱਚਿਆਂ ਨੂੰ ਹਿੱਕ ਲਾਈ ਦਰਵਾਜ਼ੇ ਨਾਲ ਬੈਠੀ ਭੁੱਬਾਂ ਮਾਰਕੇ ਰੋਂਦੀ ਹੋਈ ਲੰਮੇ-ਲੰਮੇ ਹੌਉਂਕੇ ਭਰ ਰਹੀ ਸੀ । ਆਪਣੇ ਪੁੱਤ ਦੀ ਕਹੀ ਹੋਈ ਗੱਲ ਯਾਦ ਆਈ ,'' ਮਾਂ ਤੂੰ ਜਵਾਬ ਕਿਉਂ ਨਹੀਂ ਦਿੰਦੀ ?'' ਹਾਂ ਮੈ ਹਾਂ ਦੋਸ਼ੀ , ਮੈ ਆਪਣੇ ਪਤੀ ਦੀ ਕਾਤਲ ਹਾਂ ,ਹੁਣ ਮੈਨੂ ਦੁਨੀਆਂ ਤੇ ਜੀਣ ਦਾ ਕੋਈ ਹੱਕ ਨਹੀਂ , '' ਮੈ ਵੀ ਮਰ ਜਾਂਨੀ ਹਾਂ ।'' ਨੀ ਹੁਣ ਤੱਕ ਤਾਂ ਮਰ ਗਈ ਹੁੰਦੀ ਦੇਰ ਕਾਹਦੀ ? ਕੁੜੀ ਨੂੰ ਗੋਦੀ ਚੱਕ ਕੇ ਆਪਣੇ ਪੁੱਤ ਨੂੰ ਰੋੰਦੀ ਹੋਈ ਕਹਿਣ ਲੱਗੀ ਮੈਨੂੰ ਮੁਆਫ ਕਰੀ ਮੈ ਸਦਾ ਲਈ ਤੇਰੇ ਤੋਂ ਦੂਰ ਜਾ ਰਹੀ ਹਾਂ , ਮਾਂ ਮੈਨੂੰ ਇਕੱਲਿਆਂ ਛੱਡਕੇ ਨਾਂ ਜਾਹ ਉੱਚੀ -ਉੱਚੀ ਰੋਂਦਾ ਕਹਿ ਸੀ ,ਪਾਪਾ ਤਾਂ ਪਹਿਲਾ ਹੀ ਨਹੀਂ ਪੁੱਛਦਾ ਤੂੰ ਵੀ ਜਾ ਰਹੀ ਹੈ '' ਤੂੰ ਮਾਂ ਦੇ ਚੁੰਗੇ ਦੁੱਧ ਦੀ ਲਾਜ ਰੱਖ ਲਵੀ  , '' ਦੋਸ਼ੀਆਂ ਨੂੰ ਸਜਾ ਜਰੂਰ ਕਰਵਾ ਦੇਵੀਂ  , ਮੇਰੀ ਆਤਮਾ ਨੂੰ ਸਕੂਨ ਮਿਲਜੂ ਨਹੀਂ ਤਾਂ ਮੇਰੀ ਆਤਮਾ ਵੀ ਤੜਫ ਦੀ ਰਹੂਗੀ ?'' ਨੀ ਮੈਨੂੰ ਮਰਣ ਦੀਆਂ ਧਮਕੀਆਂ ਨਾਂ ਦੇਹ ਮੁੜਕੇ ਇੱਥੇ ਹੀ ਆਵੇਗੀ । ਕੁੜੀ ਗੋਦੀ ਚੱਕ ਕੇ ਮੁੰਡੇ ਨੂੰ ਪਿਆਰ ਦੇਕੇ ਘਰੋਂ ਨਿਕਲ ਲੱਗੀ , ਪਰ ਰੋਕਣ ਬਜਾਏ ਸੋਨੂ ਨੂੰ ਜ਼ਬਰਦਸਤੀ ਮਾਂ ਗੋਦ ਚੋ ਖਿੱਚਕੇ ਬਾਂਹ ਫੜਕੇ ਕਹਿ ਰਹੀ ਸੀ ਜੇ ਅਸਲੇ ਦੀ ਆ ਮੁੜਕੇ ਮੂੰਹ ਨਾ ਦਿਖਾਈ ? ਸੋਨੂ ਦਾਦੀ ਅੱਗੇ ਆਪਣੀ ਮਾਂ ਨੂੰ ਰੋਕਣ ਦੇ ਤਰਲੇ ਪਾ ਰਿਹਾ ਸੀ , ਪਰ ਕਿਸੇ ਦੇ ਕੰਨ ਤੇ ਜੂੰ ਨਹੀ ਸਰਕੀ ।" ਗੂੱਸਾ ਨਾ ਕੰਟਰੋਲ ਕਰਦੀ ਹੋਈ ਨੇ ਨਾਲ ਲੱਗਦੇ ਖੂਹ ਵਿੱਚ ਮਾਂ ਧੀ ਨੇ ਛਾਲ ਮਾਰ ਦਿੱਤੀ । ਸਦਾ ਲਈ ਰੱਬ ਨੂੰ ਪਿਆਰੀਆਂ ਹੋ ਗਈ । ਸਾਰੇ ਪਿੰਡ ਵਿੱਚ ਪੰਮੀ ਦੇ ਮਰਣ ਦੀ ਖਬਰ ਅੱਗ ਵਾਂਗ ਫੈਲ ਗਈ । ਕੁਝ ਚਿਰ ਬਆਦ ਹੀ ਮੀਤ ਨਸ਼ੇ ਨਾਲ ਫੁੱਲ ਹੋਇਆ ਘਰ ਆਕੇ ਮੰਜੇ ਉੱਤੇ ਪੈ ਗਿਆ । ਪੁਲਿਸ ਨੂੰ ਤਲਾਹ ਕਰ ਦਿੱਤੀ , ਪੁਲਿਸ ਦੇ ਪੁੱਛਣ ਤੇ ਸਿੰਦੋ ਆਪਣੇ ਬਚਾਓ ਵਿੱਚ ਸਫਾਈ ਪੇਸ਼ ਕਰ ਰਹੀ ਸੀ । ਹਰ ਗੱਲ ਵਿੱਚ ਪੰਮੀ ਨੂੰ ਹੀ ਦੋਸ਼ੀ ਪਾ ਰਹੀ ਸੀ । ਆਪਣੇ ਗੁਨਾਹਾਂ ਤੇ ਮਿੱਟੀ ਪਾਉਂਦੀ ਹੋਈ ਕਹਿਣ ਲੱਗੀ , ਬਾਕੀ ਮੇਰੇ ਪੋਤੇ ਨੂੰ ਪੁੱਛ ਲਵੋਂ ਜਿਸ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ । ਸੋਨੂੰ ਮਸਾ ਕੁ ਪੰਜ ਸਾਲਾਂ ਦਾ ਸੀ ਰੋਂਦਾ ਹੋਇਆ ਆਪਣੀ ਤੱਤਲੀ ਜਿਹੀ ਅਵਾਜ਼ ਵਿੱਚ ਕਹਿਣ ਲੱਗਿਆ । '' ਦਾਦੀ ਪੋਤੇ ਦਾ ਅਤੇ ਮਾਂ ਪੁੱਤ ਦਾ ਪਿਆਰ ਬਹੁਤ ਹੁੰਦਾ ਹੈ '' ਪਰ ਇੱਥੇ ਕੁੱਝ ਹੋਰ ਹੈ ਇੱਕ ਮਾਂ ਜਿਸ ਦਾ ਪਤੀ ਨਸ਼ੀਈ ਹੋਵੇ ਉਹ ਬੱਚਿਆਂ ਦਾ ਢਿੱਡ ਘਰਾਂ ਚ ਕੰਮ ਕਰਕੇ ਭਰਦੀ ਹੋਵੇ ਕੁੱਟ ਮਾਰ ਕਰਕੇ ਨਸ਼ੀਈ ਪਤੀ ਹਰ ਰੋਜ਼ ਉਸਦੇ ਕਮਾਏ ਹੋਏ ਪੈਸੇ ਲੈ ਜਾਵੇ । '' ਨਸ਼ਾ ਫੁੱਲ ਕਰਕੇ ਘਰ ਆਵੇ । ਕੀ ਉਹ ਚੰਗੀ ਗੱਲ ਹੈ ? ਇਕ ਮਾਂ ਆਪਣੇ ਨਸ਼ੀਈ ਪੁੱਤ ਨੂੰ ਪਤਨੀ ਵੱਲੋਂ ਕਮਾਏ ਗਏ ਪੈਸੇ ਨਾ ਦਿੱਤੇ ਗਏ ਤੇ ਪੁੱਤ ਘਰੋਂ ਬਾਹਰ ਚਲੇ ਜਾਵੇ ਤੇ ਨੂੰਹ ਤੇ ਝੂਠੇ ਇਲਜਾਮ ਲਾਏ ਜਾਣ ਆਪਣੇ ਪੋਤੇ ਪੋਤੀ ਦੀ ਵੀ ਨਾ ਪਰਵਾਹ ਕਰਦੀ ਹੋਈ ਨੇ ਨੂੰਹ ਨੂੰ ਮਜਬੂਰ ਕਰਕੇ ਮੌਤ ਦੇ ਮੂੰਹ ਵਿੱਚ ਧੱਕੇਲਿਆਂ ਹੋਵੇ । ਕੀ ਉਹ ਸਹੀ ਹੈ ? ਪਰ ਦਾਦੀ ਪੋਤੇ ਦੇ ਪਿਆਰ ਨੂੰ ਦੇਖਕੇ ਕਹਿਣ ਜੀਅ ਤਾਂ ਨਹੀਂ ਕਰਦਾ । ਪਰ ਜੇ ਮੈ ਅੱਜ ਵੀ ਚੁੱਪ ਰਿਹਾ, ਪਤਾ ਨੀ ਕਿੰਨੀਆਂ ਕੁ ਮਾਵਾਂ ਇਸ ਤਰ੍ਹਾਂ ਦੇ ਅੱਤਿਆਚਾਰ ਦਾ ਸ਼ਿਕਾਰ ਹੋ ਜਾਣਗੀਆਂ ਕਿੰਨੇ ਬੱਚੇ ਮੇਰੇ ਵਾਂਗ ਅਨਾਥ ਹੋ ਜਾਣਗੇ। ਥਾਣੇਦਾਰ ਸਾਬ ਮੇਰੀ ਮਾਂ ਦੇ ਕਾਤਲ ਮੇਰੀ ਦਾਦੀ ਤੇ ਮੇਰੇ ਪਾਪਾ ਨੇ । ਮੈ ਇਹੋ ਜਿਹੇ ਕਾਤਲ ਬੰਦਿਆਂ ਨਾਲ ਨਹੀਂ ਰਹਿ ਸਕਦਾ । ਮੈ ਕਿਸੇ ਅਨਾਥ ਆਸ਼ਰਮ ਚ ਚਲੇ ਜਾਵਾਂਗਾ । ਪਰ ਇਹਨਾਂ ਨੂੰ ਸਖਤ ਸਜਾ ਦਿੱਤੀ ਜਾਵੇ । ਮੇਰੀ ਮਾਂ ਦੀ ਆਤਮਾ ਸਕੂਨ ਮਿਲ ਜਾਵੇਗਾ , ਦਾਦੀ ਪੋਤੇ ਦੇ ਮੂੰਹ ਵੱਲ ਇੰਜ ਤੱਕ ਰਹੀ ਜਿਵੇਂ ਉਹ ਕਿਸੇ ਪਹਾੜ ਦੇ ਥੱਲੇ ਆ ਗਈ ਹੋਵੇ। ਉਸ ਕੋਲ ਸੋਨੂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀ ਸੀ ।ਅੱਜ ਬੇਸੱਕ ਅਨਾਥ ਆਸ਼ਰਮ ਚ ਰਹਿਕੇ ਪੜ ਲਿਖਕੇ ਸਰਕਾਰੀ ਨੌਕਰੀ ਤੇ ਲੱਗ ਚੁੱਕਿਆ ਸੀ , '' ਪਰ ਅੱਜ ਵੀ ਮਾਂ ਉੱਪਰ ਹੋਏ ਅੱਤਿਆਚਾਰ ਦੀ ਕਹਾਣੀ ਤੇ ਖੂਹ ਭੁੱਲਿਆ ਨਹੀ ਜੋ ਕਿ ਇੱਕ ਬੇਗੁਨਾਹੀ ਦਾ ਸਬੂਤ ਦੇ ਰਹੇ ਸੀ।''  ਮਾਂ ਪੁੱਤ ਨੂੰ ਅੱਜ ਵੀ ਜੇਲ੍ਹ ਵਿੱਚ ਮੰਮੀ ਨਾਲ ਕੀਤੀ ਗਈ ਨਜਾਇਜ਼ ਕੁੱਟ ਮਾਰ ਤੇ ਮਰਣ ਲਈ ਮਜਬੂਰ ਕੀਤਾ ਉਸ ਉੱਪਰ ਕੀਤੇ ਗਏ ਅੱਤਿਆਚਾਰ ਯਾਦ ਆ ਰਹੇ ਸੀ , '' ਹੁਣ ਆਪਣੀ ਕਰਨੀ ਤੇ ਦੋਵੇਂ  ਜੇਲ ਵਿੱਚ ਬੈਠੇ ਪਛਤਾ ਰਹੇ ਅਤੇ ਚੱਕੀ ਪੀਸ ਰਹੇ ਸੀ ।''

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

31 Jan 2019

ਕੌੜਾ ਸੱਚ - ਹਾਕਮ ਸਿੰਘ ਮੀਤ ਬੌਂਦਲੀ

 ਸਰਕਾਰਾਂ ਦੇ ਝੂਠੇ ਲਾਰੇ ਪਹਿਲਾ ਕਿਹਾ 2.5 ਏਕੜ ਵਾਲੇ ਕਿਸਾਨਾਂ ਦੇ ਕਰਜੇ ਮੁਆਫ ਹੋਣਗੇ ਚੰਦ ਕੁ ਬੰਦਿਆਂ ਦੇ ਮੁਆਫ ਕਰ ਦਿੱਤੇ । ਹੁਣ ਸਰਕਾਰ ਨੇ ਐਲੇਨਿਆ ਕਿ 5 ਏਕੜ ਵਾਲਿਆਂ ਦੇ ਕਰਜੇ ਮੁਆਫ ਹੋਣਗੇ । ਪਰ ਬਹੁਤ ਹੀ ਵਧੀਆ ਗੱਲ ਹੈ ਕਰਜੇ ਮੁਆਫ ਕਰਨਾ  । ਪਰ ਸਰਕਾਰ ਮੁਆਫ ਕਰਨ ਦੀ ਬਜਾਏ ਹਰ ਪਾਸੇ ਮਿੱਠੀਆਂ ਗੋਲੀਆਂ ਦੇਕੇ ਮਰਦੇ ਕਿਸਾਨਾਂ ਨੂੰ ਬਗਾਵਤ ਕਰਨ ਤੋਂ ਰੋਕ ਰਹੀ ਹੈ । ਇਹ ਸਰਕਾਰਾਂ ਕਿਸੇ ਵਾਰੇ ਵੀ ਨਹੀਂ ਸੋਚ ਦੀਆਂ  । ਜੇ ਸਰਕਾਰ ਨੂੰ ਪੁਛਿਆ ਜਾਵੇ ਇਕੱਲੇ ਕਿਸਾਨਾਂ ਦੇ ਕਰਜੇ ਮੁਆਫ ਕਰਨੇ ਨੇ , ਜਿਹੜੀਆਂ ਸਦੀਆਂ ਤੋਂ ਪਛੜੀਆਂ ਹੋਈਆਂ ਸ੍ਰੇਣੀਆ ਨੇ ਸਰਕਾਰਾਂ ਉਹਨਾਂ ਦੇ ਕਰਜੇ ਮੁਆਫ ਕਰਨ ਦੀ ਗੱਲ ਕਿਉਂ ਨੀ ਕਰਦੀਆਂ । ਜੋ ਕਿ ਇਕ ਲੱਖ ਤੋ ਥੱਲੇ ਹੀ ਹੁੰਦੇ ਨੇ ਬਹੁਤ ਹੀ ਥੋੜ੍ਹੇ ਬੰਦੇ ਹੋਣਗੇ ਜਿਹਨਾਂ ਦੇ ਲੱਖ ਤੋਂ ਉਪਰ ਹੋਣਗੇ,  ਕਦੇ ਕਿਉ ਸਰਕਾਰ ਨੇ ਸੋਚਿਆ । ਪਰ ਨਹੀ ?  ਜਿਹੜੀਆਂ ਅਕਾਲੀ ਸਰਕਾਰ ਵੱਲੋਂ ਇਹਨਾਂ ਪਛੜੀਆਂ ਸ੍ਰੇਣੀਆਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਸੀ । ਕਾਂਗਰਸ ਸਰਕਾਰ ਨੇ ਉਹ ਵੀ ਖੋਹ ਲਈਆਂ ਬਿਲਕੁਲ ਨਾਕਾਰੇ ਕਰ ਦਿੱਤੇ । ਕਿ ਸਰਕਾਰ ਕੋਲ ਪੈਸਾ ਹੈ ਨਹੀਂ । ਇੱਥੇ ਕਾਂਗਰਸ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾ ਕਿ ਅਕਾਲੀ ਸਰਕਾਰ ਕਿਵੇਂ ਚੱਲ ਰਹੀ ਸੀ , ਕੀ ਉਹਨਾਂ ਕੋਲ ਸਰਕਾਰੀ ਖਜਾਨਾ ਫੁੱਲ ਸੀ । ਉਹ ਪਛੜੀਆਂ ਸ੍ਰੇਣੀਆਂ ਨੂੰ ਸਾਰੀਆਂ ਸਹੂਲਤਾਂ ਅਦਾ ਕਰ ਰਹੇ ਸੀ । ਸਿੱਧਾ ਸਰਕਾਰ ਕਿਉ ਨਹੀਂ ਕਹਿ ਦਿੰਦੀ ਕਿ ਮੇਰੇ ਐਮ ਐਲ ਏ ਅਤੇ ਮੰਤਰੀਆਂ ਦੀਆਂ ਤਨਖਾਹਾਂ ਘੱਟ ਸੀ ਉਹਨਾਂ ਵਾਧਾ ਕਰਨਾ ਸੀ । ਇਸ ਲਈ ਸਰਕਾਰ ਕਦੇ ਸਮਰਾਟ ਫੋਨ ਦੇਣ ਲਈ ਕਹਿੰਦੀ ਕਦੇ ਘਰ-ਘਰ ਰੁਜਗਾਰ ਦੇਣ ਨੂੰ ਕਹਿੰਦੀ  ਪਰ ਇਹ ਸਭ ਕੁੱਝ ਉਲਟ ਹੋ ਰਿਹਾ  , ਰੋਜਗਾਰ ਖੋਹਿਆ ਜਾ ਰਿਹਾ ਹੈ  ਤਨਖਾਹਾਂ ਚ ਕਟੋਤੀ ਕੀਤੀ ਜਾ ਰਹੀ ਹੈ  । ਜਿਵੇ ਕਿ ਅਧਿਆਪਕਾ ਨਾਲ ਧੱਕਾ ਕੀਤਾ ਹੈ। ਪਰ ਕਾਂਗਰਸ ਸਰਕਾਰ ਹਰ ਪਾਸੇ ਫੇਲ ਹੁੰਦੀ ਨਜ਼ਰ ਆ ਰਹੀ ਹੈ । ਜਦੋ ਜਮੀਨੇ ਵਾਲੇ ਖੁਦਕੁਸ਼ੀਆਂ ਦੇ ਰਾਹ ਤੁਰ ਪੈਣ ਫਿਰ ਗਰੀਬ ਦੁਨੀਆਂ ਦਾ ਹਾਲ ਹੋਵੇਗਾ । ਖੁਦਕੁਸ਼ੀਆਂ ਦੇ ਰਸਤੇ ਤੇ ਕਿਸਾਨ ਖੁਦ ਆਪ ਜਾ ਰਿਹਾ ਹੈ । ਅੱਜ ਕੱਲ ਹੱਥੀਂ ਮਿਹਨਤ ਕਰਨ ਲਈ ਵੀ ਕੋਈ ਤਿਆਰ ਨਹੀਂ ਪਰ ਦੁਨੀਆਂ ਵਿਚ ਆਪਣੀ ਸ਼ੌਕਤ , ਸੌਰਤ ਬਣਾਉਣ ਲਈ ਹਰ ਕੋਈ ਤਿਆਰ ਹੈ । ਹਰ ਕੋਈ ਚਾਹੁੰਦਾ ਮੇਰੇ ਇਲਾਕੇ ਵਿਚ ਮੇਰਾ ਨਾ ਚੱਲੇ । ਆਪਣਾ ਨਾਮ ਚਮਕਾਉਣ ਲਈ ਮਿਹਨਤ ਦੀ ਲੋੜ  ਹੁੰਦੀ  ਹੈ ਨਾ ਕੇ ਸਰਕਾਰ ਤੋਂ ਕਰਜਾ ਦੀ ਲੋੜ ਹੁੰਦੀ ਹੈ । ਜੇ ਕਿਸੇ ਦੀ ਰੀਸ ਕਰਨੀ ਹੈ ਪਹਿਲਾ ਆਪਣੀ ਉਸ ਨਾਲ ਤੁਲਨਾ ਕਰ ਲਵੋ ਮੈ ਉਸਦੇ ਬਰਾਬਰ ਹਾ ਤਾਂ ਜਰੂਰ ਕਰੋ । ਜੇ ਤੁਲਨਾ ਬਰਾਬਰ ਨਹੀ ਹਾਂ  ਫਿਰ ਗੱਲ ਉਸੇ ਵਕਤ ਬੰਦ ਕਰ ਦਿਓ । ਜੇ ਤੁਸੀਂ ਉਹੀ ਕੰਮ ਕਰਜਾ ਲੈਕੇ ਕਰ ਰਹੇ ਹੋ ਤਾਂ ਸਮਝੋ ਤੁਸੀਂ ਆਪਣੇ ਆਪ ਨੂੰ ਘਰ ਬਰਬਾਦ ਕਰਨ ਦੇ ਰਾਹ ਤੇ ਤੁਰ ਪਏ ਹੋ । ਦੋ ਏਕੜ ਵਾਲਾ ਕਿਸਾਨ ਦੱਸ ਏਕੜ ਵਾਲੇ ਦਾ ਮੁਕਾਬਲਾ ਨਹੀਂ ਕਰ ਸਕਦਾ । ਜਿਵੇ ਕਿ ਆਲੀਸ਼ਾਨ ਕੋਠੀ ਬਣਾਉਣੀ,  ਟਰੈਕਟਰ,  ਕਾਰਾਂ , ਜੀਪਾਂ ਤੇ ਆਦਿ ਘੁੰਮਣਾ ਉਹ ਤਾਂ ਇਕ ਸੌਕਤ,  ਸੌਰਤ ਝੂਠੀ ਹੈ । ਜੋ ਆਉਣ ਵਾਲੀ ਪਨੀਰੀ ਨੂੰ ਵੀ ਇਕ ਨਵੇਂ ਰਸਤੇ ਦੀ ਸੇਧ ਮਿਲ ਜਾਂਦੀ ਹੈ  । ਕਾਰਜਾਂ ਨਾ ਮੋੜਨ ਦੇ ਬਾਵਜੂਦ ਫਿਰ ਖੁਦਕੁਸ਼ੀ ਕਰਦੇ ਹਾਂ । ਜੇ ਅਸੀਂ ਇਹਨਾਂ ਗੱਲਾਂ ਤੋ ਸੁਚੇਤ ਰਹਿੰਦੇ ਹਾਂ  ਤਾਂ ਸਾਨੂੰ ਕਦੇ ਵੀ ਖੁਦਕੁਸ਼ੀ ਕਰਨ ਦੀ ਜਰੂਰਤ ਨਹੀਂ ਪੈਣੀ । ਫਿਰ ਸਾਨੂੰ ਆਪਣੇ ਕਰਜੇ ਮੁਆਫ ਕਰਵਾਉਣ ਲਈ ਥਾਂ ਥਾ ਧਰਨੇ ਲਾਉਣ ਦੀ ਅਤੇ ਸਰਕਾਰਾਂ ਅੱਗੇ ਨੱਕ ਰਗੜਣ ਦੀ ਜਰੂਰ ਹੈ । ਜੇ ਇਥੇ ਲੋਕ ਬੇਵੱਸ ਹਨ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਕ ਅੱਖ ਨਾਲ ਵੇਖਣ ਨਾ ਜੋ ਪਹਿਲੀ ਸਰਕਾਰ ਦੀਆਂ ਦਿੱਤੀਆਂ ਸਹੂਲਤਾਂ ਬੰਦ ਕਰਕੇ ਇਹਨਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਜਾਣ ਹੁੰਦਾ ਹੈ । ਆਪਣੀ ਸਰਕਾਰ ਨੂੰ ਨਿਰਪੱਖ ਕਰਨ ਦਾ ਸਬੂਤ ਦੇਣਾ ਹੁੰਦਾ ਹੈ ਉਹੀ ਦੇਸ਼ ਨੂੰ ਸੰਭਾਲਣ ਵਾਲੀ ਸਰਕਾਰ ਹੋ ਸਕਦੀ ਹੈ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

25 Jan. 2019

ਅਣਜੰਮੀ ਬੱਚੀ ਦੀ ਮੌਤ - ਹਾਕਮ ਸਿੰਘ ਮੀਤ ਬੌਂਦਲੀ

'' ਮਾਂ ਦੀ ਕੁੱਖ ਵਿੱਚੋਂ ਬੱਚੀ ਬੋਲਦੀ ਹੋਈ ''

ਮੈ ਅਜੇ ਮੈ ਮਾਸ ਦੀ ਗੱਠ ਹੀ ਸੀ ,ਮੈਨੂੰ ਕਤਲ ਕਰਨ ਦੀਆਂ ਚਾਲਾਂ ਸੁਰੂ ਹੋ ਗਈਆਂ ਸੀ । ਅਜੇ ਰੱਬ ਨੇ ਮੈਨੂੰ ਅੱਖਾਂ ਵੀ ਨਹੀ ਬਖਸ਼ੀਆਂ ਸੀ , ਮੈ ਦਿਨ ਰਾਤ ਮਾਂ ਦੀ ਕੁੱਖ ਵਿੱਚ ਸੁੱਤੀ ਰਹਿੰਦੀ , ਮੇਰੀ ਮਾਂ ਹਰ ਰੋਜ ਜ਼ੋਰ ਭਾਰ ਦਾ ਇੱਧਰ ਉੱਧਰ ਚੱਲਕੇ ਕੰਮ ਕਰਦੀ , ਮੈ ਕੁੱਖ ਵਿੱਚ ਬੜੀ ਮਸਤੀ ਨਾਲ ਝੂਟੇ ਲੈਂਦੀ , ਜੇ ਕਿਤੇ ਭੁਲੇਖੇ ਨਾਲ ਕਰਬਟ ਲੈ ਲੈਂਦੀ , ਮਾਂ ਦੇ ਜਾਨ ਨੂੰ ਬਣਦੀ ਦਰਦਾਂ ਦੀਆਂ ਪੀੜਾਂ ਨਾ ਝੱਲੀਆਂ ਜਾਂਦੀਆਂ । ਕੁੱਝ ਸਮਾਂ ਬੀਤਨ ਤੇ ਰੱਬ ਦੀਆਂ ਬਖਸ਼ੀਆਂ ਹੋਈਆਂ ਅੱਖਾਂ ਖੁੱਲ੍ਹਣ ਲੱਗੀਆਂ, ਜਿਆਦਾ ਕਰਬਟਾਂ ਲੈਂਣੀਆਂ , ਲੱਤਾਂ ਬਾਹਾਂ ਚੱਲਣੀਆਂ ਸੁਰੂ ਹੋ ਗਈਆਂ,  ਮਾਂ ਮੰਜੇ ਤੇ ਬੈਠੀ ਸਾਰੀਆਂ ਹਰਕਤਾਂ ਬਾਪੂ ਨੂੰ ਦੱਸਦੀ ਹੋਈ ਬਹੁਤ ਹੀ ਖੁਸ਼ ਸੀ । ਜਦੋਂ ਉਹ ਹੱਸਦੀ ਮੈ ਵੀ ਬਹੁਤ ਖੁਸ਼ ਹੁੰਦੀ , ਕਿਉਕਿ ਜੋ ਮੇਰੀ ਮਾਂ ਹੋਈ ਜਨਮ ਦੇਣ ਵਾਲੀ । ਜਦੋ ਖੁਸ਼ ਹੁੰਦੀ ਮੈਨੂੰ ਇੰਝ ਲੱਗਦਾ ਜਿਵੇ ਮਾਂ ਮੈਨੂੰ ਬਹੁਤ ਲਾਡ ਪਿਆਰ ਕਰ ਰਹੀ ਹੋਵੇ । ਇੱਕ ਦਿਨ ਮਾਂ ਰੋ ਰਹੀ ਸੀ , ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਬਾਜ਼ਾਰ ਚੱਲੇ ਹੋਣ ।
ਮਾਂ ਫਿਰ ਰੋ ਕਿਉਂ ਰਹੀ ਸੀ ?
ਕਿਉਕਿ ਉਸਨੂੰ ਧੱਕੇ ਨਾਲ ਬਾਜ਼ਾਰ ਵਿੱਚ ਇੱਕ ਡਾਕਟਰ ਕੋਲ ਲੈਕੇ ਜਾ ਰਹੇ ਸੀ । ਗਰਮੀ ਬਹੁਤ ਜਿਆਦਾ ਸੀ ਉੱਪਰੋਂ ਉਸ ਨਾਲ ਧੱਕਾ ਹੋ ਰਿਹਾ ਸੀ । ਦਿਲ ਦੀ ਧੜਕਣ ਬਹੁਤ ਤੇਜ਼ ਹੋ ਚੁੱਕੀ ਸੀ , ਸਾਹ ਰੁਕਣ ਵੱਲ ਜਾ ਰਿਹਾ ਸੀ ਕਿਓਂ  ?
 ਡਾਕਟਰ ਦੀ ਦੁਕਾਨ ਵਿੱਚ ਪਹੁੰਚ ਚੁੱਕੇ ਸੀ ਸਾਰੇ ਹੁਣ ਸ਼ਾਂਤ ਬੈਠੇ ਸਨ । ਮਾਂ ਦੇ ਹੱਥ ਪੈਰ ਝੂਠੇ ਪੈ ਰਹੇ ਸੀ ਕੋਈ ਵੀ ਕੰਮ ਨਹੀਂ ਕਰ ਰਹੇ ਸੀ । ਮਾਂ ਦੇ ਅੰਦਰ ਆਉਣ ਵਾਲਾ ਤੂਫਾਨ ਬਹੁਤ ਤੇਜ਼ੀ ਨਾਲ ਦੌੜ ਰਿਹਾ ਸੀ । ਮਾਂ ਨੂੰ ਦੋ ਜਣਿਆਂ ਨੇ ਫੜਿਆ ਬੈਂਚ ਤੇ ਪਾ ਦਿੱਤਾ । ਮਾਂ ਉੱਪਰ ਦਵਾ ਪਾਇਆ ਜਾ ਰਿਹਾ ਸੀ , ਮੈ ਵੀ ਡਰੀ ਹੋਈ ਸੀ ਮੇਰਾ ਵੀ ਦਮ ਘੁੱਟ ਰਿਹਾ ਸੀ । '' ਕੁੱਝ ਚਿਰ ਬਆਦ ਤੂਫਾਨ ਆ ਗਿਆ ।'' ਮਾਂ ਬਹੁਤ ਡਰ ਰਹੀ  ,ਅਤੇ ਦੁੱਖੀ ਸੀ । ਜਿਵੇਂ ਉਸਨੂੰ ਕੋਈ ਲੜਾਈ ਕਰਨ ਵਾਸਤੇ ਆਖ ਰਿਹਾ ਹੋਵੇ । '' ਮੈਨੂੰ ਵੀ ਬਹੁਤ ਡਰ ਲੱਗ ਰਿਹਾ ਸੀ ।'' ਮਾਂ ਮੇਰੇ ਨਾਲ,  ਸਿਰ ਤੇ ਹੱਥ ਰੱਖਕੇ ਗੱਲਾਂ ਕਰਨ ਲੱਗੀ ।
ਧੀਏ ਮੈ ਮਜਬੂਰ ਹਾਂ, ਮਾ ਇਸ ਤਰ੍ਹਾਂ ਕਿਉ ਰਹੀ ਐ ?
'' ਕੀ ਹੈ ਤੇਰਾ ਕਸੂਰ ਮੇਰੀ ਬੱਚੀਏ ''
''ਬਸ ਇਹੀ ਕਸੂਰ ਹੈ ਤੂੰ ਧੀ ਹੈ ''
'' ਮਾਂ ਕੀ ਕਿਹਾ ?
ਮੈ ਧੀ ਹਾ , ਫਿਰ ਮੇਰਾ ਕੀ ਕਸੂਰ ਹੈ । ਹੁਣ ਮੈਨੂੰ ਲੱਗ ਰਿਹਾ ਸੀ , ਜਿਵੇਂ ਮਾਂ ਨੂੰ ਬੇਹੋਸ਼ ਕਰ ਦਿੱਤਾ ਹੋਵੇ ਉਸ ਦੀਆਂ ਅੱਖਾਂ ਵਿਚੋਂ ਆਪ ਮੁਹਾਰੀ ਦੁਨੀਆਂ ਵਾਂਗ ਅੱਥਰੂ ਜਾ ਰਹੇ ਸੀ । ਜਿਵੇਂ ਉਸ ਨੂੰ ਖਿੱਚੋ ਧੂਹੀ ਕਰ ਰਹੇ ਹੋਣ ,'' ਮੈਨੂੰ ਵੀ ਬਹੁਤ ਡਰ ਲੱਗ ਰਿਹਾ ਸੀ । '' ਜਿਵੇਂ ਮੇਰੇ ਤੇ ਅੱਤਿਆਚਾਰ ਦਾ ਪਹਾੜ ਗਿਰਣ ਵਾਲਾ ਹੈ ।'' ਪਰ ਮਾਂ ਬੇਵੱਸ ਹੋਈ ਵੀ ਉਸ ਅੱਤਿਆਚਾਰ ਦਾ ਵਿਰੋਧ ਕਰ ਰਹੀ  ਸੀ । ਮੈਨੂੰ ਇੰਝ ਲੱਗ ਰਿਹਾ ਸੀ ,ਅੱਤਿਆਚਾਰ ਕਰਨ ਵਾਲੇ ਮੇਰੇ ਵੱਲ ਨੂੰ ਵੱਧ ਰਹੇ ਨੇ । ਹਾਂ ਸੱਚ ਇਹ ਅੱਤਿਆਚਾਰ ਦੀ ਅੱਗ ਮੇਰੇ ਤੇ ਵਰਣ ਵਾਲੀ ਸੀ । ਮਾਂ ਨੇ ਫਿਰ ਆਪਣੇ ਵੱਡਿਆਂ ਅੱਗੇ ਤਰਲੇ ਕੱਢੇ , '' ਕਿਸੇ ਤੇ ਕੋਈ ਅਸਰ ਨਾ ਹੋਇਆ ।''  ''ਮਾਂ ਨੇ ਬੇਹੋਸ਼ੀ ਦੀ ਹਾਲਤ ਵਿੱਚ ਫਿਰ ਕਿਹਾ ''
ਧੀ ਮੈ ਮਜਬੂਰ ਹਾਂ ?
ਮੇਰੀ ਅਣਜੰਮੀ ਬੱਚੀਏ ਡਾਕਟਰ ਵੱਡਿਆ ਦੇ ਕਹਿਣ ਤੇ ਮੂੰਹ ਮੰਗੇ ਪੈਸਿਆਂ ਦੇ ਲਾਲਚ ਵਿੱਚ, '' ਤੈਨੂੰ ਵੱਢਣ ਲੱਗੇ ਆ ।''
 ਮਾ ਇਹ ਤੂੰ ਸੱਚ ਕਹਿ ਰਹੀ ਐ ?
ਨਹੀ ਇਹ ਨਹੀਂ ਇਹ ਨਹੀਂ ਹੋ ਸਕਦਾ ,
ਮੈ ਇਹਨਾਂ ਦਾ ਕੀ ਵਿਗਾੜਿਆ ,
''ਮੇਰਾ ਕੀ ਕਸੂਰ ਹੈ ?''
''ਤੂੰ ਮੇਰੀ ਕੁੱਖ 'ਚ' ਪਲਣ ਵਾਲੀ ਕੁੜੀ ਹੈ ਜੋ ?
'' ਇਹੀ ਤੇਰਾ ਕਸੂਰ ਹੈ ।
ਐਨੇ ਚਿਰ ਨੂੰ ਕੈਂਚੀ ਅੰਦਰ ਆਈ ਜਿਸ ਨੇ ਮੇਰੇ ਸਰੀਰ ਦਾ ਇੱਕ ਅੰਗ ਵੱਢ ਦਿੱਤਾ । ਮੈ ਦਰਦ ਨਾ ਸਹਾਰ ਹੋਈ ਰੋ ਰਹੀ ਅਤੇ ਤੜਫ ਰਹੀ ਸੀ , ਇਸ ਤਰ੍ਹਾਂ ਹੀ ਕੁਝ ਪਲਾਂ ਵਿੱਚ ਮੇਰੇ ਜਿਸਮ ਦੇ ਟੁਕੜੇ - ਟੁਕੜੇ ਕਰਕੇ  ਇਕ ਕਚਰੇ ਵਾਲੇ ਡੱਬੇ ਸੁੱਟ ਦਿੱਤੇ । '' ਜਿਸ ਵਿਚੋਂ ਚੱਕ ਕੇ ਕੁੱਤੇ ਬਿੱਲੇ ਖਾ ਰਹੇ ਸੀ ।'' ਮੇਰੀ ਤੜਫ ਅਤੇ ਚੀਕਾਂ ਦਾ ਇਹਨਾਂ ਨਾਰਦ ਲੋਕਾਂ ਤੇ ਕੋਈ ਅਸਰ ਨਾ ਹੋਇਆ । ਮਾਂ ਮੈਨੂੰ ਦੁਨੀਆਂ ਦਿਖਾਉਣਾ ਚਾਹੁੰਦੀ ਸੀ , '' ਪਰ ਪੁੱਤ ਦੀ ਚਾਹਤ ਵਾਲਿਆਂ ਜ਼ਾਲਮ ਲੋਕਾਂ ਨੇ ਸੂਰਜ ਦੀਆਂ ਚਮਕਾਰੇ ਮਾਰ ਦੀਆਂ ਕਿਰਨਾਂ ਦੇਖਣ ਤੋ ਪਹਿਲਾ ਹੀ , ਮੇਰੀ ਦੁਨੀਆਂ ਉਜਾੜ ਕੇ , ਮੇਰੀਆਂ ਅੱਖਾਂ ਸਾਹਮਣੇ ਹਨੇਰਾ ਕਰਕੇ , '' ਮੈਨੂੰ ਸਦਾ ਦੀ ਨੀਂਦ ਸੋਵਾਹ ਦਿੱਤਾ ।''  ਘਰ ਆਕੇ ਆਪਣੇ ਕੀਤੇ ਗੁਨਾਹਾਂ ਤੇ ਪਰਦਾ ਪਾਉਂਦੇ ਹੋਏ ਕਹਿ ਰਹੇ ਸੀ ਵਾਹਿਗੁਰੂ ਤੇਰੇ ਘਰ ਕੋਈ ਘਾਟਾ ਨਹੀਂ ਸਾਨੂੰ ਪੁੱਤਰ ਦੀ ਦਾਤ ਬਖਸ਼ ਦੇਵੀਂ , '' ਪਰ ਰੱਬ ਦੇ ਰੰਗ ਨੇ ਮੁੜ ਕੁੱਖ ਸੁਲੱਖਣੀ ਨਾ ਹੋਈ । ਪੁੱਤਰ ਦੀ ਦਾਤ ਤਾਂ ਇੱਕ ਪਾਸੇ ਰਹੀ  ,'' ਹੱਥੀ ਧੀ ਨੂੰ ਕੁੱਖ ਵਿੱਚ ਕਤਲ ਕਰਨ ਵਾਲਿਆ ਨੂੰ , ਮੁੜਕੇ ਧੀ ਦੀ ਦਾਤ ਵੀ ਬਖਸ਼ ਨਹੀਂ ਹੋਈ । ਹੁਣ ਰੱਬ ਵੱਲੋਂ ਦਿੱਤੀ ਗਈ ਗੁਨਾਹਾਂ ਦੀ ਸਜਾ ਭੁਗਤ ਰਹੇ ਸੀ , ''ਆਪਣੀ ਕੀਤੀ ਗਲਤੀ ਤੇ ਪਛਤਾ ਰਹੇ ਸੀ ।''

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

24 Jan. 2019

ਮਿੰਨੀ ਕਹਾਣੀ ' ਛੋਟੀ ਭੈਣ ਦੀ ਸਿੱਖਿਆ ' - ਹਾਕਮ ਸਿੰਘ ਮੀਤ ਬੌਂਦਲੀ

ਲਾਲੀ ਇੱਕ ਹੋਣਹਾਰ ਤੇ ਮਿੱਠੇ ਸੁਭਾਅ ਵਾਲਾ ਮੁੰਡਾ ਸੀ ,  ਜੋ ਮਾਲਵਾ ਕਾਲਜ ਬੌਂਦਲੀ ਬੀ ਏ ਦੀ ਕਲਾਸ ਵਿੱਚ ਪੜ੍ਹਦਾ ਸੀ । ਉਸਦੀ ਛੋਟੀ ਭੈਣ ਪਿੰਕੀ ਪਿੰਡ ਦੇ ਹਾਈ ਸਕੂਲ ਪੜ੍ਹਦੀ ਸੀ । ਅੱਜ ਲਾਲੀ ਕਾਲਜ ਤੋਂ ਜਲਦੀ ਘਰ ਆ ਗਿਆ ਸੀ । ਦੋਹਨੇ ਭੈਣ ਭਾਈ ਇਕ ਮੰਜੇ ਉੱਪਰ ਬੈਠੇ ਆਪਸ ਵਿੱਚ ਮਖੌਲ ਕਰ ਰਹੇ ਸਨ । ਲਾਲੀ ਦੇ ਹੱਥ ਵਿੱਚ ਫੜਿਆ ਮੁਬਾਇਲ ਫੋਨ ਪਿੰਕੀ ਖੋਹਕੇ ਭੱਜ ਗਈ, ਅਤੇ ਫੋਟੋਆਂ ਦੇਖਣੀਆਂ ਸੁਰੂ ਕਰ ਦਿੱਤੀ । ਬਹੁਤ ਮਿੰਨਤਾਂ ਤਰਲੇ ਕਾਰਨ ਤੇ ਵੀ ਨਾ ਦਿੱਤਾ ।
      ਪਹਿਲਾ ਮੈਨੂੰ ਦੱਸ ਇਹ ਸੋਹਣੀ ਸੁਨੱਖੀ ਫੋਟੋ ਕਿਹੜੀ ਕੁੜੀ ਦੀ ਹੈ । ਵੀਰ ਜੀ ਇਹ ਕੌਣ ਹੈ  ....... ?
 ਕੁੜੀ ਦੀ ਫੋਟੋ ਦਿਖਾਉਂਦੀ ਹੋਈ ਪਿੰਕੀ ਨੇ ਆਪਣੇ ਵੀਰ ਨੂੰ ਪੁੱਛਿਆ ।
ਇਹ ਹੋਣ ਵਾਲੀ ਤੇਰੀ ਭਾਬੀ ਪਾਲੀ ਹੈ , ਮੇਰੇ ਨਲ ਪੜ੍ਹਦੀ ਹੈ । ਸੋਹਣੀ ਲੱਗਦੀ ਹੈ ਨਾ   ....  ?   ਮੁਸਕੁਰਾਉਂਦੇ ਹੋਏ ਪੁੱਛਿਆ ! ਕੋਈ ਜਵਾਬ ਨਾ ਦਿੱਤਾ,  ਉਹ ਚੁੱਪ ਸੀ । ਕੀ ਗੱਲ ਪਿੰਕੀ ਕੋਈ ਜਵਾਬ ਨਹੀਂ ਦਿੱਤਾ, ਹੱਸਦੇ ਹੋਏ ਨੇ ਕਿਹਾ ।
ਐਨੇ ਨੂੰ ਬੇਬੇ ਬਾਪੂ ਵੀ ਆ ਕੇ ਮੰਜੇ ਤੇ ਬੈਠ ਗਏ !
ਹਾਂ ਬਹੁਤ ਹੀ ਸੋਹਣੀ ਹੈ , ਕੀ ਬਹੁਤ ਸੋਹਣੀ ਹੈ ਪੁੱਤਰ ਪਿੰਕੀ ਸਾਨੂੰ ਵੀ ਦੱਸ , ਗੱਲ ਕੱਟਦੇ ਹੋਏ ਬਾਪੂ ਨੇ ਕਿਹਾ ।
ਪਰ ਤੂੰ ਇਹ ਮੁਬਾਇਲ ਫੋਨ ਵਿੱਚ ਕਿਉ ਰੱਖੀ ਹੈ ?  ਉਸ ਕੋਲ ਕੋਈ ਜਵਾਬ ਨਹੀਂ ਸੀ । ਐਨੇ ਨੂੰ ਬਾਪੂ ਨੇ ਫਿਰ ਕਿਹਾ, ਕੀ ਰੱਖੀ ਏ ।
     ਪੁੱਛੋਂ ਆਪਣੇ ਲਾਡਲੇ ਨੂੰ ?
ਬੇਬੇ ਨੇ ਗਲ ਨਾਲ ਲਾਉਂਦੇ ਪੁਛਿਆ ਕੀ ਹੈ ਪੁੱਤਰ । ਹਾਂ ਦੱਸ ਵੱਡੇ ਵੀਰ ਤੋਂ ਅੱਜ ਛੋਟੀ ਭੈਣ ਪੁੱਛ ਰਹੀ ਹੈ । ਲਾਲੀ ਪਿੰਕੀ ਕੀ ਪੁੱਛਦੀ ਹੈ?  ਬੇਬੇ ਮੇਰੇ ਨਾਲ ਇਕ ਕੁੜੀ ਪੜ੍ਹਦੀ ਆ ਉਹਦੀ ਫੋਟੋ ਆ , ਲਿਆ ਭਲਾ ਮੈਨੂੰ ਵੀ ਦਿਖਾ । ਹੱਸਦੇ -ਹੱਸਦੇ ਨੇ ਹੱਥ ਤੇ ਮੁਬਾਇਲ ਰੱਖ ਦਿੱਤਾ,  ਹਾਏ ਮੈ ਮਰਜਾ ਕਿੰਨੀ ਸੋਹਣੀ ਆ , ਕਿਹੜੇ ਪਿੰਡ ਦੀ ਹੈ ? ਕਿਉ ਤਾਏ ਰਿਸ਼ਤਾ ਪੱਕਾ ਕਰਨਾ,  ਬਾਪੂ ਨੇ ਕਿਹਾ,  ਦੇਖੋ ਤਾਂ ਜੀ ਕੁੜੀ ਕਿੰਨੀ ਸੋਹਣੀ ਐ । ਇਸ ਦਾ ਜਵਾਬ ਆਪਣੀ ਧੀ ਪਿੰਕੀ ਮੰਗ ਰਹੀ ਹੈ , ਉਸਨੂੰ ਜਵਾਬ ਦਿਓ ? ਹੁਣ ਮਾਂ ਪੁੱਤ ਕੋਲ ਕੋਈ ਜਵਾਬ ਨਹੀਂ ਸੀ ।
 ਵੀਰੇ ਮੈ ਤੇਰੀ ਛੋਟੀ ਭੈਣ ਆ ,'' ਮੇਰੇ ਵੱਲ ਦੇਖ , ਬਾਪੂ ਦੀ ਪੱਗ ਤੇ ਵੀਰੇ ਦੀ ਸਰਦਾਰੀ ਦਾ ਖਿਆਲ ਰੱਖਣ ਵਾਲੀਆਂ ਭੈਣਾਂ ਹੀ ਹੁੰਦੀਆਂ ਨੇ ।'' ਇਹ ਵੀ ਕਿਸੇ ਬਾਪ ਦੀ ਧੀ ਹੈ ਤੇ ਭਾਈ ਦੀ ਸਰਦਾਰੀ ਦਾ ਖਿਆਲ ਰੱਖਣ ਵਾਲੀ ਕਿਸੇ ਦੀ ਭੈਣ ਹੈ । ਜਿਸ ਦੀ ਫੋਟੋ ਮੁਬਾਇਲ ਵਿੱਚ ਰੱਖਕੇ ਇੱਜ਼ਤ ਨਿਲਾਮ ਕਰਨ ਤੁਰਿਆ ਐ ।
ਕੱਲ੍ਹ ਨੂੰ ਤੇਰੀ ਛੋਟੀ ਭੈਣ ਇਸ ਤਰ੍ਹਾਂ ਦਾ ਕੋਈ ਗਲਤ ਕਦਮ ਚੱਕਦੀ ਹੈ । ਤੂੰ ਬਰਦਾਸ਼ਤ ਕਰ ਪਾਏਗਾ ? ਨਾਲੇ ਫਿਰ ਤੂੰ ਮੈਨੂੰ ਕੀ ਸਮਝਾਏ ਗਾ । ਐਨੀ ਗੱਲ ਸੁਣਕੇ ਲਾਲ ਪੀਲਾ ਹੁੰਦਾ ਹੋਇਆ ਮਾਰਨ ਲਈ ਆਪਣੀ ਭੈਣ ਵੱਲ ਨੂੰ ਵੱਧ ਰਿਹਾ ਸੀ ।
''ਬਸ ਪੁੱਤਰਾਂ ਬਸ ਮੇਰੀ ਧੀ ਪਿੰਕੀ ਨੇ ਠੀਕ ਹੀ ਕਿਹਾ ਹੈ ।'' ਅਜੇ ਕੋਈ ਗਲਤ ਕਦਮ ਚੱਕਿਆ ਨਹੀਂ , ਉਦਾਹਰਣ ਦਿੱਤੀ ਹੈ, ਜਦ ਤੂੰ ਆਪਣੀ ਭੈਣ ਦੀ ਦਿੱਤੀ ਹੋਈ ਉਦਾਹਰਣ ਬਰਦਾਸ਼ਤ ਨਹੀਂ ਕਰ ਸਕਿਆ । '' ਜਿਹਨਾਂ ਦੀ ਧੀ ਫੋਟੋ ਤੂੰ ਆਪਣੇ ਮੁਬਾਇਲ ਵਿੱਚ ਰੱਖੀ ਐ,ਜਦ ਇਸ ਗੱਲ ਦਾ ਉਹਨਾਂ ਪਤਾ ਲੱਗੂਗਾ,ਫਿਰ ਉਹ ਕਿਵੇਂ ਬਰਦਾਸ਼ਤ ਕਰਨਗੇ ।''
     ਬਾਪੂ ਜੀ ਅੱਜ ਤੁਸੀਂ ਮੇਰੀ ਸੁੱਤੀ ਪਈ ਜ਼ਮੀਰ ਜਗ੍ਹਾ ਦਿੱਤਾ ਮੈਨੂੰ ਮੁਆਫ ਕਰ ਦਿਓ।  ਮੁਆਫੀ ਮੰਗ ਆਪਣੀ ਭੈਣ ਕੋਲੋ ? ਅੱਜ ਗਲਤੀ ਕਾਰਨ ਕਰਕੇ ਵੱਡੇ ਵੀਰ ਨੂੰ ਆਪਣੀਆਂ ਅੱਖਾਂ ਨੀਵੀਆਂ ਕਰਕੇ ਛੋਟੀ ਭੈਣ ਤੋਂ ਮੁਆਫੀ ਮੰਗਣੀ ਪਈ , ਅਤੇ ਭੈਣ ਨਾਲ ਅੱਗੇ ਵਾਸਤੇ ਇਹੋ ਜਿਹੀ ਕੋਈ ਗਲਤੀ ਨਾ ਕਰਨ ਵਾਆਦਾ ਕੀਤਾ । ਛੋਟੀ ਭੈਣ ਦੀ ਸਿੱਖਿਆ ਤੋਂ ਇੰਝ ਲੱਗ ਰਿਹਾ ਸੀ, '' ਜਿਵੇਂ ਬਾਪੂ ਦੀ ਪੱਗ ਨੂੰ ਦਾਗ ਅਤੇ ਆਪਣੀਆਂ ਸਰਦਾਰੀਆਂ ਗਵਾਉਣਾ ਵਾਲੇ ਅਸੀਂ ਖੁਦ ਆਪ ਹਾਂ, '' ਨਾ ਕੇ ਸਾਡੀਆਂ ਧੀਆਂ ਭੈਣਾਂ ਅਤੇ ਪਤਨੀਆਂ ਹਨ ।'' ( ਸੋਚ ਆਪੋ ਆਪਣੀ )

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ,

ਕਵਿਤਾ : ਦੇਸ਼ - ਹਾਕਮ ਸਿੰਘ ਮੀਤ ਬੌਂਦਲੀ

ਜਿਸ ਦਿਨ ਤੇਰੀ ਭੋਲੀ ਮਾਂ ਨੇ ,
ਤੈਨੂੰ ਇਹ ਸੂਰਜ ਦੀ ਲਾਲੀ
 ਦਿਖਾਈ , ਪਹਿਲਾ ਰੋਇਆ ਫਿਰ
ਹੱਸਿਆ ਸੀ ।
ਤੂੰ ਮਾਂ ਦੀਆਂ ਸਾਰੀਆਂ ਲੋਰੀਆਂ
ਸਮਝ ਦਾ ਸੀ , ਤੂੰ ਨਾ ਬੋਲਾ ਨਾ
ਬੇ-ਖਬਰ ਸੀ ।
ਪਤਾ ਨੀ ਮਾਂ ਵਾਲੀ ਪੜ੍ਹਾਈ
ਛੱਡ ਕੇ , ਇਹ ਜ਼ਾਲਮ ਲੋਕਾਂ
ਦੀ ਪੜ੍ਹਾਈ ਕਿੱਥੋਂ ਪੜ੍ਹੀ ਹੈ ।
ਤੂੰ ਕਦੇ ਸੱਥ ਵਿੱਚ ਖੜਕੇ
ਜਿਹੜੇ ਮਾਸੂਮ ਗਰੀਬਾਂ ਵਾਰੇ
ਬੋਲਦਾ ਸੀ ।
ਇਹ ਖੂਨ ਪੀਣੀਆ ਜੋਕਾਂ ਵਾਰੇ
ਤੂੰ ਸਹੁੰ ਖਾਦੀ ਸੀ, ਅੱਜ ਖੁਦ
ਫਰੰਗੀ ਬਣ ਗਿਆ ।
ਯਾਦ ਕਰ ਉਹ ਇਨਕਲਾਬੀ
ਯੋਧਿਆਂ ਕ੍ਰਾਂਤੀਕਾਰੀਆ ਨੂੰ ,
ਜਿਹੜੇ ਸ਼ਹੀਦਾਂ ਦਾ ਡੁੱਲ੍ਹਿਆ
ਖੂਨ ਤੇਰੀਆਂ ਰਗਾਂ ਵਿੱਚ ਹੀ
ਨਹੀਂ , ਤੇਰੇ ਖੂਨ ਦੇ ਕਣ-ਕਣ
ਵਿੱਚ ਬੋਲਦਾ ਸੀ ।
ਜਿਸ ਦਿਨ ਤੂੰ ਇਸ ਭੋਲੀ ਮਾਂ
ਦਾ ਚੁੰਗਿਆ ਦੁੱਧ ਭਲਾ ਦਿੱਤਾ
ਸੀ ।
ਇਕ ਮਾਂ ਆਪਣੇ ਬਣੇ ਫਰੰਗੀ
ਪੁੱਤ ਨੂੰ , ਮਾਂ ਕਹਿਣ ਤੋ ਇਨਕਾਰ
ਕਰਕੇ , ਆਪਣੇ ਪਿੰਡ ਦੀ ਜੂਹ ਚੋਂ
ਸਦਾ ਲਈ ਬੇ-ਦਾਖਲ ਕਰ ਦਿੱਤਾ
ਸੀ ।
ਪਰ ਜਿਹੜੀਆਂ ਸੱਥਾਂ ਵਿੱਚ ਖੜ
ਕੇ , ਤੂੰ ਬੋਲਦਾ ਰਿਹਾ ਉਹ ਆਵਾਜ਼
ਮੇਰੇ ਖੂਨ ਦੀ , ਖੁਸ਼ਬੋ ਦੇਸ਼ ਦੀ ਮਿੱਟੀ
ਵਰਗੀ ਨਹੀਂ ਸੀ ।
ਤੂੰ ਦੇਸ਼ ਧਰੋਹੀਆਂ ਦੇ ਪਿੱਛੇ ਲੱਗਕੇ ,
ਆਪਣੇ ਹੀ ਦੇਸ ਦੀ ਮਿੱਟੀ ਦੇ
ਖਿਲਾਫ ਬੋਲ ਕੇ , ਮਾਂ ਦੇ ਪੀਤੇ
ਹੋਏ ਦੁੱਧ ਨੂੰ ਪਾਣੀ ਵਾਂਗ ਹੀ
ਸਮਝਾ ਦਾ ਰਿਹਾ ।
ਆਪਣੇ ਘਰ ਨੂੰ ਅੱਗ ਲੱਗਦੀ
ਦੇਖਣ ਲਈ , ਫਰੰਗੀ ਲੀਡਰਾਂ
ਅੱਗੇ ਨੱਕ ਰਗੜ ਦਾ ਰਿਹਾ ।
ਤੂੰ ਜਿਸ ਦਿਨ ਤੂੰ ਆਪਣੇ ਦੇਸ਼
ਦੀ ਜ਼ਮੀਨ , ਕ੍ਰਾਂਤੀ ਕਾਰੀਆ ਦੇ
ਖੂਨ ਨਾਲ ਸਿੰਜੀ ਹੋਈ ਭੁੱਲ
ਗਿਆ ਸੀ ।
ਮੈ ਤੈਨੂੰ ਉਸੇ ਦਿਨ ਪੁੱਤ ਕਹਿਣ
ਤੋਂ ਇਨਕਾਰ ਕੀਤਾ , ਕਿਉਂਕਿ
ਹਾਕਮ ਮੀਤ ਵਰਗੇ ਫਰੰਗੀ ਦੀ
ਮਾਂ ਕਹਾਉਣਾ , ਹੱਸਦੇ ਵੱਸਦੇ ਦੇਸ਼
 ਨੂੰ ਜਲਾ ਦੇ ਬਰਾਬਰ ਸੀ ।

ਹਾਕਮ ਸਿੰਘ ਮੀਤ ਬੌਂਦਲੀ
  ਮੰਡੀ ਗੋਬਿੰਦਗੜ੍ਹ

' ਅਸਮਾਨ ਚ ਮਡਰਾਉਂਦੀ ਚਾਈਨਾ ਡੋਰ ' - ਹਾਕਮ ਸਿੰਘ ਮੀਤ ਬੌਂਦਲੀ

ਪਾਬੰਦੀ ਦੇ ਬਾਵਜੂਦ ਵੀ ਅਸਮਾਨ ਚ ਮਡਰਾਉਂਦੀ ਨਜ਼ਰ ਆ ਰਹੀ ਹੈ । ਸਭ ਨੂੰ ਪਤਾ ਹੈ ਕਿ ਚਾਈਨਾ ਡੋਰ ਇਕ ਜਾਨਲੇਵਾ ਡੋਰ ਹੈ । ਫਿਰ ਵੀ ਇਸ ਡੋਰ ਨੂੰ ਬੜੀ ਅਸਾਨੀ ਨਾਲ ਅਸਮਾਨ ਵਿੱਚ ਮਡਰਾਉਂਦਿਆ ਦੇਖਿਆ ਜਾ ਸਕਦਾ ਹੈ । ਪਾਬੰਦੀ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਰਤੋਂ ਪਤੰਗਬਾਜ਼ੀ ਵਿੱਚ ਕੀਤੀ ਜਾ ਰਹੀ ਹੈ । ਇੱਥੇ ਇਹ ਪਤਾ ਨਹੀਂ ਚੱਲ ਰਿਹਾ ਕਿ ਕਾਨੂੰਨ ਢਿੱਲਾ ਹੈ ਜਾ ਫਿਰ ਲੋਕ ਕਾਨੂੰਨ ਦੀ ਨਾ ਪਰਵਾਹ ਕਰਦੇ ਹੋਏ ਆਪਣੀ ਮਨਮਾਨੀ ਨਾਲ ਪਤੰਗਬਾਜ਼ੀ ਵਿੱਚ ਕਿਸੇ ਵੀ ਡਰ ਭੈਹ ਤੋਂ ਅਸਾਨੀ ਨਾਲ ਡੋਰ ਵਰਤ ਰਹੇ ਨੇ । ਕਾਨੂੰਨ ਦੀ ਲਾਪਰਵਾਹੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਲੋੜ ਹੈ ।ਸਭ ਪਤਾ ਹੈ ਕਿ ਚਾਈਨਾ ਡੋਰ ਮੌਤ ਦਾ ਘਰ ਹੈ । ਕਦੇ ਵੀ ਰਾਹਗੀਰ ਸਾਈਕਲ ਜਾਂ ਮੋਟਰਸਾਈਕਲ ਸਕੂਟਰ ਆਦਿਅ ਆਪਣੇ ਪ੍ਰੀਵਾਰ ਲਈ ਰੋਜੀ ਰੋਟੀ ਕਮਾਉਣ ਜਾਂਦਿਆ ਅਸਮਾਨ ਵਿਚ ਮਡਰਾਉਂਦੀ ਚਾਈਨਾ ਡੋਰ ਟੁੱਟ ਕੇ ਗੱਲ ਫਸ ਜਾਂਦੀ ਅਤੇ ਗਲਾ ਵੱਡਕੇ ਸਦਾ ਦੀ ਨੀਂਦ ਸਵਾਹ ਦਿੰਦੀ । ਵੱਸਦੇ ਘਰਾਂ ਵਿੱਚ ਸਦਾ ਲਈ ਹਨੇਰੇ ਪੈ ਜਾਂਦਾ । ਜਦੋਂ ਕਿਸੇ ਅਸਮਾਨ ਵਿੱਚ ਉੱਡਦੇ ਪਰਿੰਦਿਆਂ ਦੇ ਪੰਖਾਂ ਵਿੱਚ ਫਸ ਜਾਂਦੀ । ਉਸਦੀ ਆਪਣੇ ਬੱਚਿਆਂ ਲਈ ਭਰੀ ਉਡਾਣ ਵਿੱਚ ਜਿੰਦਗੀ ਖੋਹ ਲੈਂਦੀ ਹੈ । ਕਈ ਦਫਾ ਬੇ ਸੋਜੀ ਬੱਚੇ ਮੂੰਹ ਵਿੱਚ ਪਾ ਲੈਂਦੇ ਡੋਰ ਖਿੱਚੇ ਤੇ ਮੂੰਹ ਨੂੰ ਕੱਟ ਦਿੰਦੀ ਜਾ ਫਿਰ ਕੋਈ ਅੰਗ ਕੱਟੇ ਜਾਂਦੇ ਉਹ ਮਾਸੂਮ ਬੱਚੇ ਬੇ ਕਸੂਰ ਅਪਾਹਜ ਬਣਕੇ ਜਿੰਦਗੀ ਨਾਲ ਸੰਘਰਸ਼ ਕਰਨ ਯੋਗੇ ਰਹਿ ਜਾਂਦੇ । ਜਿਵੇਂ ਬਸੰਤ ਰੁੱਤ ਆਉਂਦੀ ਅਤੇ ਸਕੂਲ ਵਾਲੇ ਬੱਚੇ ਬਹੁਤ ਹੀ ਮਸਤੀ ਨਾਲਲ ਪਤੰਗਬਾਜ਼ੀ ਕਰਦੇ ਕਈ ਆਪ ਹੀ ਚਾਈਨਾ ਡੋਰ ਦਾ ਸ਼ਿਕਾਰ ਹੋ ਜਾਂਦੇ ਆਪਣੇ ਮਾਪਿਆਂ ਲਈ ਸਦਾ ਲਈ ਹਨੇਰਾ ਛੱਡ ਜਾਂਦੇ ।  ਜਦੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਵਾਪਰ ਦੀ ਇਕ ਆਮ ਦੀ ਜਿੰਦਗੀ ਤਵਾਅ ਕਰ ਦਿੰਦੀ , ਸਦਾ ਲਈ ਉਹਨਾਂ ਦੇ ਮਨ ਵਿੱਚ ਡਰ ਬਣਕੇ ਘਰ ਪੈਂਦਾ ਕਰ ਲੈਂਦੀ। ਪਰ ਸਾਡੇ ਕੁਝ ਪਤੰਗ ਅਤੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਕੁਝ ਮੁਨਾਫਾ ਖੱਟਣ ਲਈ ਕਾਨੂੰਨ ਦੀ ਪਰਵਾਹ ਨਹੀ ਕਰਦੇ ਪਾਬੰਦੀ ਦੇ ਬਾਵਜੂਦ ਵੀ ਹਰ ਸਾਲ ਕਰੋੜਾਂ ਰੁਪਏ ਦੀ ਜਾਨਲੇਵਾ ਚਾਈਨਾ ਡੋਰ ਇਕ ਖੁੱਲ੍ਹੇ ਅਸਮਾਨ ਥੱਲੇ ਅਸਾਨੀ ਵਿਕਦੀ ਹੈ । ਇਥੇ ਵਰਣਨ ਯੋਗ ਹੈ ਕਿ ਪ੍ਰਸ਼ਾਸ਼ਨ ਆਪਣਾ ਕੰਮ ਪੂਰਾ ਕਰਦਾ ਹੋਇਆ ਵੀ ਇਕ ਗੈਰ ਹਾਜਰ ਦਿਖਾਈ ਦੇ ਰਿਹਾ ਹੈ ।ਕਿਉਂਕਿ ਪਤੰਗਬਾਜ਼ੀ ਦੇ ਮੁਕਾਬਲੇ ਵਿਚ ਇਕ ਦੂਸਰੇ ਦਾ ਪਤੰਗ ਕੱਟਣ ਲਈ ਮੌਤ ਦਾ ਘਰ ਬਣਾਈ ਗਈ ਚਾਈਨਾ ਡੋਰ ਕਾਨੂੰਨ ਤੋ ਬਹਾਰ ਹੋਕੇ ਖਰੀਦ ਦੇ ਅਤੇ ਵਰਤ ਦੇ ਨਜ਼ਰ ਆਉਂਦੇ ਹਨ । ਜੇ ਦੇਖਿਆ ਜਾਵੇ ਬਸੰਤ ਪੰਚਮੀ ਦੇ ਤਿਉਹਾਰ ਤੇ ਪਿੰਡਾਂ ਨਾਲੋਂ ਸ਼ਹਿਰਾਂ ਵਿੱਚ ਜਿਆਦਾ ਪਤੰਗਬਾਜ਼ੀ ਦਾ ਉਤਸ਼ਾਹਿਤ ਜਿਆਦਾ ਹੁੰਦਾ ਹੈ ਅਤੇ ਸ਼ਹਿਰਾਂ ਵਿੱਚ ਹੀ ਚਾਈਨਾ ਡੋਰ ਦੀਆਂ ਜਿਆਦਾ ਘਟਨਾਵਾਂ ਵਾਪਰਦੀਆਂ ਹਨ । ਸਾਡੇ ਸ਼ਹਿਰੀ ਪ੍ਰਸ਼ਾਸ਼ਨ ਨੂੰ ਹਰ ਮਹੱਲੇ ਵਿੱਚ ਨਿਗਰਾਨੀ ਰੱਖਣੀ ਚਾਹੀਦੀ ਹੈ । ਚਾਈਨਾ ਡੋਰ ਦੀ ਵਰਤੋਂ ਕਰਦੇ ਸਮੇਂ ਫੜੇ ਜਾਣ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਤਾਂ ਜੋ ਪਿਛਲੇ ਸਾਲਾਂ ਦੀ ਤਰ੍ਹਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਈ ਥਾਵਾਂ ਤੇ ਨਾ ਸਹਾਰਣ ਯੋਗੀਆਂ ਘਟਨਾਵਾਂ ਬਹੁਤ ਸਾਰੇ ਭਿਆਨਕ ਹਾਦਸੇ ਵਾਪਰੇ ਨੇ ਉੱਥੇ ਚਾਈਨਾ ਡੋਰ ਨੂੰ ਪੰਛੀਆਂ ਦੀ ਕਾਤਲ ਵੀ ਕਿਹਾ ਜਾ ਸਕਦਾ । ਕਾਨੂੰਨ ਦੀ ਸਖਤ ਕਾਰਵਾਈ ਕਰਕੇ ਕਈ ਅਣਜਾਣ ਪੁਣੇ ਵਿੱਚ ਬੁੱਝ ਰਹੇ ਘਰਦੇ ਚਿਰਾਗਾਂ ਨੂੰ ਬਚਾਇਆ ਜਾ ਸਕਦਾ ਹੈ । ਦੋ ਦਿਨ ਪਹਿਲਾ ਦੀ ਖਬਰ ਹੈ ਇਕ ਏਅਰਫੋਰਸ ਦਾ ਫੌਜੀ ਜਵਾਨ ਛੁੱਟੀ ਆਇਆ ਸੀ ਆਪਣੇ ਸਕੂਟਰ ਤੇ ਜਾ ਰਿਹਾ ਸੀ ਉਸ ਦੇ ਗਲ ਵਿੱਚ ਚਾਈਨਾ ਡੋਰ ਫਸ ਗਈ ਉਸਦਾ ਗਲਾ ਵੱਡਿਆਂ ਤੇ ਆਪਣੇ ਹਸਦੇ ਵਸਦੇ ਪ੍ਰੀਵਾਰ ਨੂੰ ਸਦਾ ਲਈ ਵਿਛੋੜਾ ਦੇ ਗਿਆ । ਸਾਡੇ ਪ੍ਰਸ਼ਾਸ਼ਨ ਨੂੰ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਦਿਆਂ ਲੋਕਾਂ ਵਿਰੁੱਧ ਅਤੇ ਚਾਈਨਾ ਡੋਰ ਵੇਚ ਰਹੇ ਦੁਕਾਨਦਾਰਾਂ ਵਿਰੁੱਧ ਸਖਤਾਈ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾ ਜੋ ਇਸ ਭਿਆਨਕ ਹਾਦਸਿਆਂ ਨੂੰ ਰੋਕਿਆ ਜਾ ਸਕੇ  ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

17 Jan. 2019

ਮਿੰਨੀ ਕਹਾਣੀ ' ਛੋਟੀ ਭੈਣ ਦੀ ਸਿੱਖਿਆ ' - ਹਾਕਮ ਸਿੰਘ ਮੀਤ ਬੌਂਦਲੀ

ਲਾਲੀ ਇੱਕ ਹੋਣਹਾਰ ਤੇ ਮਿੱਠੇ ਸੁਭਾਅ ਵਾਲਾ ਮੁੰਡਾ ਸੀ ,  ਜੋ ਮਾਲਵਾ ਕਾਲਜ ਬੌਂਦਲੀ ਬੀ ਏ ਦੀ ਕਲਾਸ ਵਿੱਚ ਪੜ੍ਹਦਾ ਸੀ । ਉਸਦੀ ਛੋਟੀ ਭੈਣ ਪਿੰਕੀ ਪਿੰਡ ਦੇ ਹਾਈ ਸਕੂਲ ਪੜ੍ਹਦੀ ਸੀ । ਅੱਜ ਲਾਲੀ ਕਾਲਜ ਤੋਂ ਜਲਦੀ ਘਰ ਆ ਗਿਆ ਸੀ । ਦੋਹਨੇ ਭੈਣ ਭਾਈ ਇਕ ਮੰਜੇ ਉੱਪਰ ਬੈਠੇ ਆਪਸ ਵਿੱਚ ਮਖੌਲ ਕਰ ਰਹੇ ਸਨ । ਲਾਲੀ ਦੇ ਹੱਥ ਵਿੱਚ ਫੜਿਆ ਮੁਬਾਇਲ ਫੋਨ ਪਿੰਕੀ ਖੋਹਕੇ ਭੱਜ ਗਈ, ਅਤੇ ਫੋਟੋਆਂ ਦੇਖਣੀਆਂ ਸੁਰੂ ਕਰ ਦਿੱਤੀ । ਬਹੁਤ ਮਿੰਨਤਾਂ ਤਰਲੇ ਕਾਰਨ ਤੇ ਵੀ ਨਾ ਦਿੱਤਾ ।
      ਪਹਿਲਾ ਮੈਨੂੰ ਦੱਸ ਇਹ ਸੋਹਣੀ ਸੁਨੱਖੀ ਫੋਟੋ ਕਿਹੜੀ ਕੁੜੀ ਦੀ ਹੈ । ਵੀਰ ਜੀ ਇਹ ਕੌਣ ਹੈ  ....... ?
 ਕੁੜੀ ਦੀ ਫੋਟੋ ਦਿਖਾਉਂਦੀ ਹੋਈ ਪਿੰਕੀ ਨੇ ਆਪਣੇ ਵੀਰ ਨੂੰ ਪੁੱਛਿਆ ।
ਇਹ ਹੋਣ ਵਾਲੀ ਤੇਰੀ ਭਾਬੀ ਪਾਲੀ ਹੈ , ਮੇਰੇ ਨਲ ਪੜ੍ਹਦੀ ਹੈ । ਸੋਹਣੀ ਲੱਗਦੀ ਹੈ ਨਾ   ....  ?   ਮੁਸਕੁਰਾਉਂਦੇ ਹੋਏ ਪੁੱਛਿਆ ! ਕੋਈ ਜਵਾਬ ਨਾ ਦਿੱਤਾ,  ਉਹ ਚੁੱਪ ਸੀ । ਕੀ ਗੱਲ ਪਿੰਕੀ ਕੋਈ ਜਵਾਬ ਨਹੀਂ ਦਿੱਤਾ, ਹੱਸਦੇ ਹੋਏ ਨੇ ਕਿਹਾ ।
ਐਨੇ ਨੂੰ ਬੇਬੇ ਬਾਪੂ ਵੀ ਆ ਕੇ ਮੰਜੇ ਤੇ ਬੈਠ ਗਏ !
ਹਾਂ ਬਹੁਤ ਹੀ ਸੋਹਣੀ ਹੈ , ਕੀ ਬਹੁਤ ਸੋਹਣੀ ਹੈ ਪੁੱਤਰ ਪਿੰਕੀ ਸਾਨੂੰ ਵੀ ਦੱਸ , ਗੱਲ ਕੱਟਦੇ ਹੋਏ ਬਾਪੂ ਨੇ ਕਿਹਾ ।
ਪਰ ਤੂੰ ਇਹ ਮੁਬਾਇਲ ਫੋਨ ਵਿੱਚ ਕਿਉ ਰੱਖੀ ਹੈ ?  ਉਸ ਕੋਲ ਕੋਈ ਜਵਾਬ ਨਹੀਂ ਸੀ । ਐਨੇ ਨੂੰ ਬਾਪੂ ਨੇ ਫਿਰ ਕਿਹਾ, ਕੀ ਰੱਖੀ ਏ ।
     ਪੁੱਛੋਂ ਆਪਣੇ ਲਾਡਲੇ ਨੂੰ ?
ਬੇਬੇ ਨੇ ਗਲ ਨਾਲ ਲਾਉਂਦੇ ਪੁਛਿਆ ਕੀ ਹੈ ਪੁੱਤਰ । ਹਾਂ ਦੱਸ ਵੱਡੇ ਵੀਰ ਤੋਂ ਅੱਜ ਛੋਟੀ ਭੈਣ ਪੁੱਛ ਰਹੀ ਹੈ । ਲਾਲੀ ਪਿੰਕੀ ਕੀ ਪੁੱਛਦੀ ਹੈ?  ਬੇਬੇ ਮੇਰੇ ਨਾਲ ਇਕ ਕੁੜੀ ਪੜ੍ਹਦੀ ਆ ਉਹਦੀ ਫੋਟੋ ਆ , ਲਿਆ ਭਲਾ ਮੈਨੂੰ ਵੀ ਦਿਖਾ । ਹੱਸਦੇ -ਹੱਸਦੇ ਨੇ ਹੱਥ ਤੇ ਮੁਬਾਇਲ ਰੱਖ ਦਿੱਤਾ,  ਹਾਏ ਮੈ ਮਰਜਾ ਕਿੰਨੀ ਸੋਹਣੀ ਆ , ਕਿਹੜੇ ਪਿੰਡ ਦੀ ਹੈ ? ਕਿਉ ਤਾਏ ਰਿਸ਼ਤਾ ਪੱਕਾ ਕਰਨਾ,  ਬਾਪੂ ਨੇ ਕਿਹਾ,  ਦੇਖੋ ਤਾਂ ਜੀ ਕੁੜੀ ਕਿੰਨੀ ਸੋਹਣੀ ਐ । ਇਸ ਦਾ ਜਵਾਬ ਆਪਣੀ ਧੀ ਪਿੰਕੀ ਮੰਗ ਰਹੀ ਹੈ , ਉਸਨੂੰ ਜਵਾਬ ਦਿਓ ? ਹੁਣ ਮਾਂ ਪੁੱਤ ਕੋਲ ਕੋਈ ਜਵਾਬ ਨਹੀਂ ਸੀ ।
 ਵੀਰੇ ਮੈ ਤੇਰੀ ਛੋਟੀ ਭੈਣ ਆ ,'' ਮੇਰੇ ਵੱਲ ਦੇਖ , ਬਾਪੂ ਦੀ ਪੱਗ ਤੇ ਵੀਰੇ ਦੀ ਸਰਦਾਰੀ ਦਾ ਖਿਆਲ ਰੱਖਣ ਵਾਲੀਆਂ ਭੈਣਾਂ ਹੀ ਹੁੰਦੀਆਂ ਨੇ ।'' ਇਹ ਵੀ ਕਿਸੇ ਬਾਪ ਦੀ ਧੀ ਹੈ ਤੇ ਭਾਈ ਦੀ ਸਰਦਾਰੀ ਦਾ ਖਿਆਲ ਰੱਖਣ ਵਾਲੀ ਕਿਸੇ ਦੀ ਭੈਣ ਹੈ । ਜਿਸ ਦੀ ਫੋਟੋ ਮੁਬਾਇਲ ਵਿੱਚ ਰੱਖਕੇ ਇੱਜ਼ਤ ਨਿਲਾਮ ਕਰਨ ਤੁਰਿਆ ਐ ।
ਕੱਲ੍ਹ ਨੂੰ ਤੇਰੀ ਛੋਟੀ ਭੈਣ ਇਸ ਤਰ੍ਹਾਂ ਦਾ ਕੋਈ ਗਲਤ ਕਦਮ ਚੱਕਦੀ ਹੈ । ਤੂੰ ਬਰਦਾਸ਼ਤ ਕਰ ਪਾਏਗਾ ? ਨਾਲੇ ਫਿਰ ਤੂੰ ਮੈਨੂੰ ਕੀ ਸਮਝਾਏ ਗਾ । ਐਨੀ ਗੱਲ ਸੁਣਕੇ ਲਾਲ ਪੀਲਾ ਹੁੰਦਾ ਹੋਇਆ ਮਾਰਨ ਲਈ ਆਪਣੀ ਭੈਣ ਵੱਲ ਨੂੰ ਵੱਧ ਰਿਹਾ ਸੀ ।
''ਬਸ ਪੁੱਤਰਾਂ ਬਸ ਮੇਰੀ ਧੀ ਪਿੰਕੀ ਨੇ ਠੀਕ ਹੀ ਕਿਹਾ ਹੈ ।'' ਅਜੇ ਕੋਈ ਗਲਤ ਕਦਮ ਚੱਕਿਆ ਨਹੀਂ , ਉਦਾਹਰਣ ਦਿੱਤੀ ਹੈ, ਜਦ ਤੂੰ ਆਪਣੀ ਭੈਣ ਦੀ ਦਿੱਤੀ ਹੋਈ ਉਦਾਹਰਣ ਬਰਦਾਸ਼ਤ ਨਹੀਂ ਕਰ ਸਕਿਆ । '' ਜਿਹਨਾਂ ਦੀ ਧੀ ਫੋਟੋ ਤੂੰ ਆਪਣੇ ਮੁਬਾਇਲ ਵਿੱਚ ਰੱਖੀ ਐ,ਜਦ ਇਸ ਗੱਲ ਦਾ ਉਹਨਾਂ ਪਤਾ ਲੱਗੂਗਾ,ਫਿਰ ਉਹ ਕਿਵੇਂ ਬਰਦਾਸ਼ਤ ਕਰਨਗੇ ।''
     ਬਾਪੂ ਜੀ ਅੱਜ ਤੁਸੀਂ ਮੇਰੀ ਸੁੱਤੀ ਪਈ ਜ਼ਮੀਰ ਜਗ੍ਹਾ ਦਿੱਤਾ ਮੈਨੂੰ ਮੁਆਫ ਕਰ ਦਿਓ।  ਮੁਆਫੀ ਮੰਗ ਆਪਣੀ ਭੈਣ ਕੋਲੋ ? ਅੱਜ ਗਲਤੀ ਕਾਰਨ ਕਰਕੇ ਵੱਡੇ ਵੀਰ ਨੂੰ ਆਪਣੀਆਂ ਅੱਖਾਂ ਨੀਵੀਆਂ ਕਰਕੇ ਛੋਟੀ ਭੈਣ ਤੋਂ ਮੁਆਫੀ ਮੰਗਣੀ ਪਈ , ਅਤੇ ਭੈਣ ਨਾਲ ਅੱਗੇ ਵਾਸਤੇ ਇਹੋ ਜਿਹੀ ਕੋਈ ਗਲਤੀ ਨਾ ਕਰਨ ਵਾਆਦਾ ਕੀਤਾ । ਛੋਟੀ ਭੈਣ ਦੀ ਸਿੱਖਿਆ ਤੋਂ ਇੰਝ ਲੱਗ ਰਿਹਾ ਸੀ, '' ਜਿਵੇਂ ਬਾਪੂ ਦੀ ਪੱਗ ਨੂੰ ਦਾਗ ਅਤੇ ਆਪਣੀਆਂ ਸਰਦਾਰੀਆਂ ਗਵਾਉਣਾ ਵਾਲੇ ਅਸੀਂ ਖੁਦ ਆਪ ਹਾਂ, '' ਨਾ ਕੇ ਸਾਡੀਆਂ ਧੀਆਂ ਭੈਣਾਂ ਅਤੇ ਪਤਨੀਆਂ ਹਨ ।'' ( ਸੋਚ ਆਪੋ ਆਪਣੀ )

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ,

15 Jan. 2019

ਛੋਟੇ ਸਾਹਿਬਜ਼ਾਦਿਆ ਦੀ ਕੁਰਬਾਨੀ - ਹਾਕਮ ਸਿੰਘ ਮੀਤ ਬੌਂਦਲੀ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ । ਪਹਿਲੇ ਬਾਬਾ ਅਜੀਤ ਸਿੰਘ ਜੀ ਜਿੰਨਾ ਦਾ ਜਨਮ ਸੰਨ1686 ਵਿੱਚ ਹੋਇਆ,  ਬਾਬਾ ਜੁਝਾਰ ਸਿੰਘ ਜੀ ਦਾ ਜਨਮ ਸੰਨ 1690 ਵਿੱਚ ਦੋਹਾਂ ਦਾ ਜਨਮ ਸਥਾਨ ਪਾਉਂਟਾ ਸਾਹਿਬ ਵਿਖੇ ਹੋਇਆ । ਅਤੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਸੰਨ 1696 ਵਿੱਚ ਅਤੇ ਬਾਬਾ ਫਤਹਿ ਸਿੰਘ ਜੀ ਦਾ ਜਨਮ ਸੰਨ1698 ਵਿੱਚ ਅਨੰਦਪੁਰ ਵਿਖੇ ਹੋਇਆ । ਸ਼੍ਰੀ ਗੁਰੂ ਦਸਮੇਸ਼ ਪਿਤਾ ਜੀ ਨੇ ਵੀਂਹ ਅਤੇ ਇੱਕੀ ਦਸੰਬਰ ਸੰਨ 1704 ਦੀ ਰਾਤ ਨੂੰ ਅਨੰਦਪੁਰ ਦਾ ਕਿਲਾ ਛੱਡ ਦਿੱਤਾ । ਹਾਕਮਾਂ ਨੇ ਗਊਆਂ ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ ਵਾਅਦੇ ਭੁੱਲਾਕੇ ਪਿੱਛੋਂ ਭਿਅੰਕਰ ਹਮਲਾ ਬੋਲ ਦਿੱਤਾ । ਉਸ ਵਕਤ ਸਰਸਾ ਨਦੀ ਵਿਚ ਪਾਣੀ ਦਾ ਹੜ ਆਇਆ ਹੋਇਆ ਸੀ । ਸਰਸਾ ਨਦੀ ਦੇ ਕੰਢੇ ਤੇ ਜੰਗ ਹੋਈ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਲੋੜ ਅਨੁਸਾਰ ਜੱਥਿਆਂ ਵਿੱਚ ਵੰਡਿਆ । ਵੱਡੇ ਸਾਹਿਬਜ਼ਾਦੇ ਅਜੀਤ ਸਿੰਘ,  ਭਾਈ ਊਦੇ ਸਿੰਘ ਨੇ ਜੰਗ ਦੀ ਕਮਾਨ ਸੰਭਾਲੀ, ਘਮਾਸਾਨ ਜੰਗ ਵਿੱਚ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ ।ਇੱਥੇ ਦਸਵੇਂ ਪਾਤਸ਼ਾਹ ਜੀ ਦਾ ਪ੍ਰੀਵਾਰ ਵੀ ਤਿੰਨ ਹਿਸਿਆਂ ਚ ਵੰਡਿਆ ਗਿਆ ਅਤੇ ਸਾਥੀ ਵੀ ਵਿਛੜ ਗਏ । ਉਸ ਯਾਦ ਵਿੱਚ ਇੱਥੇ ਗੁਰਦੁਆਰਾ '' ਪ੍ਰੀਵਾਰ ਵਿਛੋੜਾ '' ਬਣਿਆਂ ਹੋਇਆ ਹੈ । ਸ਼੍ਰੀ ਦਸਮੇਸ਼ ਪਿਤਾ ਜੀ ਨਾਲੋਂ ਵਿਛੜ ਕੇ ਮਾਤਾ ਸੁੰਦਰ ਕੌਰ ਜੀ  ( ਜੀਤੋ ਜੀ ) ਭਾਈ ਸਿੰਘ ਨਾਲ ਦਿੱਲੀ ਨੂੰ ਚਲੇ ਗਏ । ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ , ਸਰਸਾ ਨਦੀ ਦੇ ਕੰਡੇ ਚਲਦੇ ਚਲਦੇ ਮੋਰਿੰਡੇ ਆ ਗਏ । ਉੱਥੇ ਇਹਨਾਂ ਦੀ ਮੁਲਾਕਾਤ ਗੁਰੂ ਘਰ ਦੇ ਰਸੋਈਏ ਗੰਗੂ  ਬ੍ਰਾਹਮਣ ਨਾਲ ਹੋਈ, ਉਹ ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ, ਜੋ ਉੱਥੋਂ ਵੀਂਹ ਕੁ ਮੀਲ ਦੀ ਦੂਰੀ ਤੇ ਪੈਂਦਾ ਸੀ । ਅਨੰਦਪੁਰ ਤੋਂ ਚਲਣ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਡੇਢ ਕੁ ਹਜਾਰ ਸਿੰਘ ਸਨ ਪਰ ਸਰਸਾ ਦੀ ਜੰਗ ਸਮੇਂ ਕੁੱਝ ਸ਼ਹੀਦ ਹੋ ਗਏ ਅਤੇ ਕੁੱਝ ਨਦੀ 'ਚ ਰੁੜ੍ਹ ਜਾਣ ਕਾਰਣ ਵਿੱਛੜ ਗਏ । ਸਰਸਾ ਨਦੀ ਪਾਰ ਕਰਦੇ ਸਮੇਂ ਦਸਵੇਂ ਗੁਰੂ ਨਾਲ ਚਾਲੀ ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਸਨ । ਦੂਜੇ ਪਾਸੇ ਗੁਰੂ ਦਰ ਦਾ ਰਸੋਈਆ ਗੰਗੂ ਬ੍ਰਾਹਮਣ  , ਜਿਹੜਾ ਮਾਤਾ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਸੀ । ਪਰ ਦਿਲ ਦਾ ਕਾਲਾ ਨੀਯਤ ਦਾ ਵੱਡਾ ਬੇਈਮਾਨ ਸਾਬਤ ਹੋਇਆ । ਉਸ ਨੇ ਪਹਿਲਾਂ ਤਾਂ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਚੋਰੀ ਕੀਤੀ ਫਿਰ ਹੋਰ ਇਨਾਮ ਦੇ ਲਾਲਚ ਵਿੱਚ ਸੂਬਾ ਸਰਹੰਦ ਨੂੰ ਇਤਲਾਹ ਦੇ ਦਿੱਤੀ । ਦਿਨ ਚੜ੍ਹਦੇ ਹੀ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਵਜ਼ੀਦੇ ਦੀ ਕਚਹਿਰੀ ਚ ਪੇਸ਼ ਕੀਤਾ ਗਿਆ । ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ,  ਤਿੰਨਾਂ ਨੂੰ ਸਾਰੀ ਰਾਤ ਠੰਡੇ ਬੁਰਜ 'ਚ ਭੁੱਖੇ - ਤਿਹਾਏ ਰੱਖਿਆ ਗਿਆ । ਭਾਈ ਮੋਤੀ ਰਾਮ ਨੇ ਆਪਣੇ ਪ੍ਰੀਵਾਰ ਨੂੰ ਖਤਰੇ ਵਿੱਚ ਪਾ ਕੇ ਉਹਨਾਂ ਤੱਕ ਦੁੱਧ ਪਹੁੰਚਾਇਆ । ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕਰਕੇ ਇਸਲਾਮ ਕਬੂਲ ਕਰਾਉਣ ਲਈ ਅਨੇਕਾਂ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ । ਸੂਬੇ ਦਾ ਉਹਨਾਂ ਦੀ ਮਾਸੂਮੀਅਤ ਉੱਪਰ ਦਿਲ ਪਸੀਜਿਆ ਵੇਖ ਕਾਜ਼ੀ ਨੇ ਵੀ ਕਿਹਾ ਕਿ ਇਸਲਾਮ ਬੱਚਿਆਂ ਤੇ ਇਸ ਤਰ੍ਹਾਂ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ ਪਰ ਦੀਵਾਨ ਸੁੱਚਾ ਨੰਦ ਬ੍ਰਾਹਮਣ ਉਹਨਾਂ ਨੂੰ '' ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ '' ਦਸਦਿਆਂ ਸਖਤ ਸਜ਼ਾ ਦੇਣ ਦੀ ਗੱਲ ਕਹੀ ਅਤੇ ਅਖੀਰ ਫਤਵਾ ਆਇਦ ਕਰਕੇ ਵਜ਼ੀਦੇ ਦੇ ਹੁਕਮ ਨਾਲ ਉਹਨਾਂ ਨੂੰ ਜੀਉਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ । ਦੀਵਾਰ ਦੇ ਢਹਿ ਜਾਣ ਤੇ ਉਹਨਾਂ ਦੇ ਸੀਸ ਤਲਵਾਰ ਨਾਲ ਧੱੜਾਂ ਤੋਂ ਅਲੱਗ ਕਰ ਦਿੱਤੇ ।
ਇਸ ਜ਼ੁਲਮੀ ਹੁਕਮ ਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਨੇ ਉੱਠ ਕੇ ' ਹਾ ' ਦਾ ਨਾਹਰਾ ਮਾਰਿਆ । ਸ਼ਹਾਦਤ ਤੋਂ ਬਾਆਦ ਹਕੂਮਤ ਨੇ ਬੱਚਿਆਂ ਦੇ ਸਸਕਾਰ ਲਈ ਦੋ ਗਜ਼ ਜ਼ਮੀਨ ਦੇਣ ਤੋਂ ਵੀ ਮਨਾ ਕਰ ਦਿੱਤਾ ਤਾਂ ਨਵਾਬ ਟੋਡਰਮੱਲ ਨੇ ਜ਼ਮੀਨ ਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹਨਾਂ ਲਈ ਜਗ੍ਹਾ ਪ੍ਰਾਪਤ ਕੀਤੀ । ਜਿਸ ਥਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਉੱਥੇ ਅੱਜ '' ਗੁਰਦੁਆਰਾ ਜੋਤੀ ਸਰੂਪ '' ਮੌਜੂਦ ਹੈ।
ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਠੰਢੇ ਬੁਰਜ਼ ਅੰਦਰ ਅਕਾਲ ਚਲਾਣਾ ਕਰ ਗਏ । ਆਓ ਇੰਨਾ ਮਹਾਨ ਸ਼ਹਾਦਤਾਂ ਨੂੰ ਸ਼ਰਧਾ ਦੇ ਫੁੱਲ ਤੇ ਸਤਿਕਾਰ ਭੇਟ ਕਰਦਿਆਂ ਦਾਸ ਦੀ ਹੱਥ ਬੰਨਕੇ ਬੇਨਤੀ ਹੈ ਕਿ ਸਾਹਿਬਜ਼ਾਦਿਆਂ ਨੇ ਜਿਸ ਦਲੇਰੀ ਨਾਲ ਭੈਅ ਤੋਂ ਰਹਿਤ ਹੋਕੇ ਸ਼ਹਾਦਤ ਪ੍ਰਾਪਤ ਕੀਤੀ । ਉਹ ਸਾਡੇ ਲਈ ਤੇ ਨੌਜਵਾਨਾਂ ਤੇ ਬੱਚਿਆਂ ਲਈ ਆਪਣੇ ਸਿੱਖ ਧਰਮ ਦੀ ਚੜ੍ਹਦੀ ਕਲਾ ਰੱਖਣ ਵਾਸਤੇ ਹਰ ਹਲਾਤਾਂ ਵਿੱਚ ਆਪਣੇ ਧਰਮ ਵਿੱਚ ਰਹਿਣ ਦੀ ਵਿਸ਼ੇਸ਼ ਸਿੱਖਿਆ ਦਾ ਸੋਮਾ ਹੈ ।।
ਕਿਸੇ ਮੇਰੇ ਵੀਰ ਨੇ ਬਹੁਤ ਵਧੀਆ ਲਿਖਿਆ '' ਜਦੋਂ ਚਰਬੀ ਢਲੇ ਸ਼ਹੀਦਾਂ ਦੀ , ''  ਆਸਾਂ ਦੇ ਦੀਵੇ ਜਗ ਜਾਂਦੇ , ''ਜਦ ਉਸਰੇ ਕੰਧ ਮਾਸੂਮ ਦੀ,  '' ਢੱਠੀ ਹੋਈ ਕੌਮ ਖਲੋ ਜਾਂਦੀ ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

ਮਿੰਨੀ ਕਹਾਣੀ ' ਦੁੱਧ ਦੇ ਗਿਲਾਸ ਦੀ ਕੀਮਤ ' - ਹਾਕਮ ਸਿੰਘ ਮੀਤ ਬੌਂਦਲੀ

ਮੰਡੀ ਗੋਬਿੰਦਗਡ਼੍ਹ ਸ਼ਹਿਰ ਵਿੱਚ ਇੱਕ ਬਜੁਰਗ ਜੋੜਾ ਰਹਿ ਰਿਹਾ ਸੀ ਇੱਕ ਉਹਨਾਂ ਦਾ ਪੁੱਤਰ ਸੀ ਧਰਮਵੀਰ ਸਿੰਘ  ਜੋ ਡਰਾਈਵਿੰਗ ਦਾ ਕੰਮ ਕਰਕੇ ਆਪਣੇ ਪੀੑਵਾਰ ਦਾ ਗੁਜ਼ਾਰਾ ਕਰਦਾ ਸੀ । ਫਿਰ ਉਸਦਾ ਵਿਆਹ ਕਰ ਦਿੱਤਾ , ਵਾਹਿਗੁਰੂ ਨੇ ਉਹਨਾਂ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੀ , ਜਿਸ ਨਾਮ ਕੋਹੇਨੂਰ ਰੱਖਿਆ । ਇੱਕ ਦਿਨ ਉਸਦੀ ਦੀ ਮਾਂ ਗੁਰਜੀਤ  ਅਚਾਨਕ ਬਿਮਾਰ ਹੋ ਗਈ ਉਸਨੂੰ ਚੱਕ ਕੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ , ਜਿੱਥੇ ਡਾਕਟਰਾਂ ਨੇ ਮਿਤੑਕ ਕਰਾਰ ਦੇ ਦਿੱਤਾ ।
     ਧਰਮਵੀਰ ਦੀ ਮਾਂ ਦੀ ਅਚਾਨਕ ਮੌਤ ਤੋਂ ਬਾਅਦ ਉਸਦੇ ਬਾਪੂ ਜੀ ਹਾਕਮ ਸਿੰਘ ਮੀਤ ਨੇ ਸਾਰੀ ਜਾਈਦਾਦ ਆਪਣੇ ਮੁੰਡੇ ਧਰਮਵੀਰ ਅਤੇ ਨੂੰਹ  ਸੁਖਦੀਪ ਕੌਰ ਦੇ ਨਾਮ ਕਰਵਾ ਦਿੱਤੀ । " ਹਾਕਮ ਸਿੰਘ ਮੀਤ " ਲਿਖਣ ਤੇ ਪੜਣ ਦਾ ਬਹੁਤ ਸ਼ੁਕੀਨ ਸੀ ਅਤੇ ਸਾਰਿਆਂ ਦੇ ਦੁੱਖ ਸੁੱਖ ਦਾ ਸਾਂਝੀ ਸੀ ਅਤੇ ਹਰ ਇੱਕ ਦੇ ਕੰਮ ਆਉਣ ਵਾਲਾ ਬੰਦਾ । ਅਤੇ ਦੁੱਧ ਪੀਣ ਦਾ ਬਹੁਤ ਸੁਕੀਨ ਸੀ , ਚਾਹ ਤਾਂ ਕਦੇ ਉਸਨੇ ਆਪਣੇ ਮੂੰਹ ਨੂੰ ਨਹੀਂ ਸੀ ਲਾਈ । ਬਸ ਥੋਡ਼ਾ ਬਹੁਤਾ ਕੰਮਾਂ ਕਰਦਾ ਬਾਕੀ ਸਮਾਂ ਲਿਖਣ ਪੜਣ ਵਿੱਚ ਗੁਜ਼ਾਰ ਦਿੰਦਾ ਧਰਮਵੀਰ ਆਪਣੇ ਬਾਪੂ ਜੀ ਨੂੰ ਕਦੇ ਕੁੱਝ ਨਹੀਂ ਬੋਲਦਾ ਸੀ , ਹਰ ਟਾਈਮ ਆਪਣੇ ਬਾਪੂ ਜੀ ਦਾ ਖਿਆਲ ਰੱਖਦਾ ਸੀ ਬਹੁਤ ਕੰਮਾਂ ਕਰ ਲਿਆ ਹੁਣ ਤੁਸੀਂ ਅਰਾਮ ਕਰਿਆ ਕਰੋ । ਇੱਕ ਦਿਨ ਕੰਮ ਕਰਕੇ ਆਏ ਤਾਂ ਨੂਰ ਨੇ ਉਹਨਾਂ ਨੂੰ ਪਾਣੀ ਦਾ ਗਲਾਸ ਲਿਆ ਕੇ ਦਿੱਤਾ । ਫਿਰ ਨੂਰ ਨੂੰ ਕਿਹਾ ਜਾ ਤੇਰੀ ਮੰਮੀ ਨੂੰ ਕਹਿੰਦੇ ਮੈਨੂੰ ਰੋਟੀ ਪਾ ਦੇਵੇ ਬਹੁਤ ਭੁੱਖ ਲੱਗੀ ਹੈਂ ।ਉਹ ਅੰਦਰ ਗਿਆ ਆਪਣੀ ਮੰਮੀ ਤੋਂ ਥਾਲ ਵਿੱਚ ਰੋਟੀ ਪਵਾ ਕੇ ਲਿਆ ਕੇ ਅੱਗੇ ਪਏ ਟੇਬਲ ਤੇ ਰੱਖ ਦਿੱਤੀ , ਫਿਰ ਦੋਹਨੇ ਦਾਦਾ ਪੋਤਾ ਰੋਟੀ ਖਾਣ ਲੱਗ ਪਏ। " ਦਾਦੇ ਨਾਲ ਰੋਟੀ ਖਾਦਾਂ ਵੇਖ ਕੇ ਸੁਖਦੀਪ ਨੂੰ ਬਹੁਤ ਗੁੱਸਾ ਆਇਆ , ਉਹ ਅੱਖਾਂ ਵਿਚੋਂ ਘੂਰ ਰਹੀ ਸੀ , "ਪਰ ਨੂਰ ਉਪਰ ਉਸਦੀ ਘੂਰ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ।" ਰੋਟੀ ਖਾਦੀ ਫਿਰ ਅਵਾਜ਼ ਦਿੱਤੀ, ਪੁੱਤਰ ਮੈਨੂੰ ਇੱਕ ਦੁੱਧ ਗਿਲਾਸ ਗਰਮ ਕਰਕੇ ਦੇਦੇ ," ਬਾਪੂ ਜੀ ਅੱਜ ਦੁੱਧ ਨਹੀਂ ਹੈ ਬਿੱਲੀ ਨੇ ਸਾਰਾ ਡੋਲ ਦਿੱਤਾ ਹੈ ।"    "ਅੱਛਿਆ ਪੁੱਤਰ ਰਹਿਣ ਦਿਓ ? "
ਇਹ ਕਿਹ ਕੇ ਆਪਣੇ ਦੂਸਰੇ ਕਮਰੇ ਵਿੱਚ ਪੜਣ ਲਿਖਣ ਬੈਠ ਗਿਆ ।  ਧਰਮਵੀਰ ਆਉਂਦਾ ਹੈ ਪੁੱਛਦਾ ਹੈ ਬਾਪੂ ਜੀ ਨੇ ਰੋਟੀ ਖਾ ਲਈ ਹੈਂ , ਹਾਂ ਖਾ ਲਈ ਏ ਵਿਹਲਡ਼ ਨੇ ਕਿਹਡ਼ਾ ਕੋਈ ਕੰਮ ਕਰਨਾ ਅੈ , ਉਹ ਚੁੱਪ ਰਿਹਾ ਕੁੱਝ ਨਹੀਂ ਬੋਲਿਆ । ਮੈਨੂੰ ਵੀ ਰੋਟੀ ਪਾ ਦੇ ਰੋਟੀ ਪਾ ਕੇ ਟੇਬਲ ਉਪਰ ਰੱਖ ਦਿੱਤੀ ਫਿਰ ਦੋਂਹਨੇ ਰੋਟੀ ਖਾਣ ਲੱਗ ਪਏ , ਅਜੇ ਖਾ ਹੀ ਰਹੇ ਸੀ ,"ਨੂਰ ਦੇ ਨਾਨਾ ਜੀ ਆ ਗਏ ।" ਸੁਖਦੀਪ ਰੋਟੀ ਵਿਚਾਲੇ ਛੱਡ ਕੇ ਆਪਣੇ ਬਾਪੂ ਜੀ ਗੁਰਮੇਲ ਸਿੰਘ ਨੂੰ ਦੁੱਧ ਦਾ ਗਿਲਾਸ ਗਰਮ ਕਰਕੇ ਲੈ ਕੇ ਆਈ , ਦੁੱਧ ਦਾ ਗਿਲਾਸ ਅੱਗੇ ਪਏ ਟੇਬਲ ਉੁੱਤੇ ਰੱਖ ਕੇ ਅੰਦਰ ਚਲੀ ਗਈ। ਨੂਰ ਇਹ ਸਭ ਕੁੱਝ ਦੇਖ ਰਿਹਾ ਸੀ ਕਿ ਦਾਦਾ ਜੀ ਨੂੰ ਤਾਂ ਦੁੱਧ ਦਿੱਤਾ ਨੀ ," ਮੰਮੀ ਕਹਿੰਦੀ ਬਿੱਲੀ ਨੇ ਡੋਲ ਦਿੱਤਾ ਹੈ ।" ਨੂਰ ਨੇ ਦੁੱਧ ਦਾ ਗਿਲਾਸ ਚੱਕਿਆ ਆਪਣੇ ਦਾਦਾ ਜੀ ਨੂੰ ਦੇ ਆਇਆ ,ਅਤੇ ਕਿਹਾ ਬਿੱਲੀ ਨੇ ਜੋ ਦੁੱਧ ਡੋਲ ਦਿੱਤਾ ਸੀ ,'' ਬਿੱਲੀ ਦੁੱਧ ਵਾਪਸ ਕਰ ਗਈ ਹੈ ।"" ਹੁਣ ਉਹ ਕੁੱਝ ਸੋਚਣ ਲਈ ਮਜ਼ਬੂਰ ਸੀ ।"ਸੁਖਦੀਪ ਅੰਦਰੋਂ ਬਹਾਰ ਆਈ ਤਾਂ ਕੀ ਦੇਖ ਰਹਿ ਹੈ ਟੇਬਲ ਉਪਰ ਬਾਪੂ ਜੀ ਅੱਗੇ ਦੁੱਧ ਨਹੀਂ ਹੈਂ । " ਬਾਪੂ ਜੀ ਤੁਸੀਂ ਦੁੱਧ ਪੀ ਲਿਆ ਹੈਂ ? ਨਹੀ ਪੁੱਤਰ ,, ਉਹ ਤਾਂ ਨੂਰ ਚੱਕ ਕੇ ਦੁੱਧ ਦਾ ਗਿਲਾਸ ਆਪਣੇ  ਦਾਦਾ ਜੀ ਨੂੰ ਦੇ ਆਇਆ । ਅਤੇ ਕਹਿ ਰਿਹਾ ਸੀ , " ਜੋ ਬਿੱਲੀ ਨੇ ਦੁੱਧ ਡੋਲ ਦਿੱਤਾ ਸੀ,  ਉਹ ਵਾਪਸ ਕਰ ਗਈ ਅੈਂ ।"ਸੁਖਦੀਪ ਗੁੱਸੇ ਨਾਲ ਲਾਲ ਪੀਲੀ ਹੋਕੇ ਕਹਿਣ ਲੱਗੀ ਨੂੰਰ ਤੂੰ ਆਪਣੇ ਨਾਨਾ ਜੀ ਦੇ ਅੱਗਿਉਂ ਦੁੱਧ ਦਾ ਗਿਲਾਸ ਕਿਉਂ ਚੱਕਿਆ ਹੈਂ । ਮੰਮੀ ਜੀ ਮੈਂ ਨਹੀਂ ਚੱਕਿਆ," ਉਹ ਤਾਂ ਬਿੱਲੀ ਪੀ ਗਈ ਅੈਂ ।" ਦਾਦਾ ਜੀ ਨੂੰ ਤਾਂ ਉਹ ਦੁੱਧ ਦਾ ਗਿਲਾਸ ਦੇ ਕੇ ਆਇਆ ," ਜੋ ਬਿੱਲੀ ਦੁੱਧ ਵਾਪਸ ਕਰਕੇ ਗਈ ਸੀ।",  " ਹੁਣ ਉਹ ਸੋਚ ਰਹੀ ਸੀ ਕਿ ਨੂਰ ਨੇ ਮੈਨੂੰ ਇਹ ਗੱਲ ਕਿਉਂ ਕਹੀ। "ਦੂਸਰੇ ਦਿਨ ਸਾਰਾ ਪੀੑਵਾਰ ਇਕੱਠਾ ਬੈਠਾ ਸੀ ਤਾਂ ਨੂਰ ਦੇ ਦਾਦਾ ਜੀ ਨੇ  ਸਾਰੀ ਜਾਈਦਾਦ ਦਾ ਵਸੀਅਤਨਾਮਾ ਲਿਖਵਾਕੇ ਨੂਰ ਦੇ ਹੱਥ ਤੇ ਰੱਖ ਦਿਤਾ ।" ਅਤੇ ਕਿਹਾ ਪੁੱਤਰ ਇਹ ਦੁੱਧ ਦੇ ਗਿਲਾਸ ਦੀ ਕੀਮਤ ਹੈਂ ਜੋ ਬਿੱਲੀ ਵਾਪਸ ਕਰ ਗਈ ਸੀ , ਮੈਨੂੰ ਦੇ ਕੇ ਆਇਆ ਸੀ ।"ਹੁਣ ਸੁਖਦੀਪ ਆਪਣੀ ਗਲਤੀ ਮਹਿਸੂਸ ਕਰ ਰਹੀ ਸੀ । ਅਤੇ  " ਦੁੱਧ ਦੇ ਗਿਲਾਸ ਦੀ ਕੀਮਤ ,ਦਾ ਪਤਾ ਲੱਗ ਚੁੱਕਿਆ ਸੀ ।"

ਹਾਕਮ ਸਿੰਘ ਮੀਤ ਬੌਂਦਲੀ
" ਮੰਡੀ ਗੋਬਿੰਦਗਡ਼੍ਹ "
ਸੰਪਰਕ +974,6625,7723 ਦੋਹਾ ਕਤਰ