Ranjit Kaur Tarntaran

'' ਤੋੌਬਾ ਦੀ ਵੇਲਾ ਹੈ '' - ਰਣਜੀਤ ਕੌਰ ਗੁੱਡੀ ਤਰਨ ਤਾਰਨ।

        ਤੋੌਬਾ ਕਰ ਲੈ ਅੜਿਆ ਤੋੌਬਾ ਦੀ ਵੇਲਾ ਹੈ
   ਮਾਲ ਅਸਬਾਬ ਸੌ ਬਰਸ ਕਾ, ਨਹੀਂ ਦਮ ਦਾ  ਭਰੋਸਾ ਪਲ ਕਾ--
ਪਿਛੇ ਬਹੁਤ ਪਿਛੇ ਝਾਤੀ ਮਾਰਿਆਂ ਜਾਂ ਵਡੇਰਿਆਂ ਤੋਂ ਸੁਣਿਆਂ ਸਮਝ ਆਉਂਦਾ ਹੈ ਕਿ ਧਰਤੀ ਤੇ ਜਦ ਵੀ ਅਨਰਥ ਦੀ ਇੰਤਹਾ ਹੋਈ ਕੁਦਰਤ ਨੇ ਆਪਣਾ ਸਬਰ ਖੋਇਆ।ਇਹ ਇੰਤਹਾ ਕਰਨ ਵਿੱਚ ਮਨੁੱਖ ਦਾ ਹੱਥ ਜਿਆਦਾ ਹੋਇਆ।ਕਾਦਰ ਨੇ ਆਪਣੀ ਚੁਰਾਸੀ ਵਿਚੋਂ ਮਨੁੱਖ ਜਾਤੀ ਨੂੰ ਸਰਵੋਤਮ ਦਾ ਖਿਤਾਬ ਦਿੱਤਾ ਤੇ ਆਪਣਾ ਸਬਾਰਡੀਨੇਟ ਥਾਪਿਆ।ਪਰ ਇਹ ਤੇ ਚੇਲੇ ਜਾਣ ਛੜੱਪ ਵਾਂਗ ਆਫ਼ਰ ਗਿਆ।ਇਸ ਸੱਭ ਕੁਝ ਵਿੱਚ ਇਹ ਆਪਣੀ ਆਖਰਤ ਨੂੰ ਭੁਲਾ ਬੈਠਾ,ਤੇ ਇਹ ਵੀ ਭੁੱਲ ਗਿਆ ਕਿ ਕਾਦਰ ਸੱਭ ਕੁਝ ਵੇਖ ਰਿਹਾ ਹੇ ਤੇ ਨੋਟ ਵੀ ਕਰ ਰਿਹਾ ਹੈ।ਇਹ ਵੀ ਭੁੱਲ ਗਿਆ ਕਿ ਜਾਨ ਹੈ ਤਾਂ ਜਹਾਨ ਹੈ।
           ਐੇਟਮ ਬਣਾਏ,ਪਰਮਾਣੂ ਬਣਾਏ, ਮਿਜ਼ਾਇਲ ਬਣਾਈ ਤੇ ਹੁਣ ਤਾਂ ਨਿਉਕਲੀਅਰ ਜੰਗ ਦੀਆਂ ਬੜ੍ਹਕਾਂ ਮਾਰਦਾ ਹੈ ਮਨੁੱਖ।ਇਹ ਵੀ ਪੜ੍ਹਨ ਸੁਣਨ ਵਿੱਚ ਆਇਆ ਹੈ ਕਿ ਹੁਣ ਮੈਦਾਨੇ ਏ ਜੰਗ ਵਿੱਚ ਆਦਮੀ ਨਹੀਂ ਰੌਬਰਟ ਲੜਨਗੇ।ਵਿਕਾਸ ਦਾ ਝਾਉਲਾ ਦਰਸਾ ਕੇ ਵਿਨਾਸ਼ ਦੇ ਸਾਰੇ ਪ੍ਰਯੋਗ ਕਾਮਯਾਬ ਬਣਾ ਲਏ ਹਨ।ਆਪਸੀ ਦੂਰੀਆਂ ਵਧਾ ਲਈਆਂ। ਜ਼ਮੀਂਨ ਤੇ ਰਹਿਣ ਦਾ ਚੱਜ ਆਇਆ ਨਹੀਂ  ਅਜੇ ਤੇ ਚੰਦਰਮਾ ਤੇ ਮੰਗਲ ਤੇ ਵੱਸਣ ਦੇ ਰਾਕਟ ਬਣਾ ਲਏ।ਜਦ ਵੀ ਇਹਨੇ ਚੰਨ ਤੇ ਮੰਗਲ ਤੇ ੱਥੁੱਕਣ ਦੀ ਕੋਸ਼ਿਸ਼ ਕੀਤੀ ਇਹ ਫੇਲ੍ਹ ਹੋ ਗਿਆ ਤੇ ਇਸਦਾ ਖਮਿਆਜ਼ਾ ਮਾੜੇ ਨੂੰ ਕਿਸੇ ਨਾਂ ਕਿਸੇ ਮਹਾਂਮਾਰੀ ਦਾ ਮਾਰ ਸਹਿ ਕੇ ਭੁਗਤਣਾ ਪਿਆ।ਆਖਰੀ ਸਾਹ ਬੂਹੇ ਤੇ ਖੜਾ ਹੈ ਫੇਰ ਵੀ ਮਿਲਾਵਟ ਬੇਈਮਾਨੀ ਧੋਖਾਧੜੀ ਲੁੱਟ ਖੋਹ ਤੋਂ ਬਾਜ ਨਹੀਂ ਆ ਰਿਹਾ ਬੰਦਾ।
         ਰੱਤੀ ਕੁ ਸਿਰ ਕੱਢਦਾ ਆਦਮੀ ਯੁਨੀਵਰਸ ਦਾ ਮਾਲਕ ਬਣਨ ਦਾ  ਸਪਨਾ ਪਾਲ ਬੈਠਦਾ ਹੈ ਤੇ ਫਿਰ ਸੁਪਨੇ ਦੀ ਤਾਬੀਰ ਸਿਰੇ ਲਾਉਣ ਲਈ ਨਜ਼ਾਇਜ਼ ਤਦਬੀਰਾਂ ਘੜਨ ਲਗਦਾ ਹੈ,ਜਿਵੇਂ ਕੌਸਮੇਟਿਕ ਨਾਲ ਉਸਾਰੀ ਮੁਟਿਆਰ ਮਿਸ ਯੁਨੀਵਰਸ ਤੇ ਵਰਲਡ ਕੁਈਨ ਬਣ ਜਾਂਦੀ ਹੈ।
       ਅਜੀਬ ਜਿਹੀ ਸਿਆਸਤ ਹੈ ਭਾਰਤ ਮਹਾਨ ਦੀ ਜਿਵੇਂ ਸੁਲਗਦੀ ਹੋਈ ਲਕੜੀ,ਮੱਘਦਾ ਕੋਲਾ, ਬਿਜਲੀ ਪਾਣੀ ਅਨਾਜ ਮੁਫ਼ਤ ਦੇ ਕੇ ਮਿਹਨਤਕਸ਼ਾਂ ਨੂੰ ਸ਼ਰਾਬ ਤੇ ਨਸ਼ਿਆਂ ਦੇ ਆਹਰ ਲਾ ਦਿਤਾ ਤੇ ਆਪਣੀਆਂ ਦਸ ਪੀੜ੍ਹੀਆਂ ਦਾ ਅੇਤਮਾਮ ਕਰ ਲਿਆ।ਭਾਈ ਨੂੰ ਭਾਈ ਦੁਰਕਾਰਦਾ ਮਾਰਦਾ ਵੇਖ ਮਨੁੱਖਤਾ ਵੀ ਸ਼ਰਮਸਾਰ ਹੋ ਰਹੀ ਹੈ।
         ਇਸ ਸੰਕਟ ਵਿੱਚ ਆਮ ਆਦਮੀ ਨੂੰ ਦੰਦਣਾਂ ਪੈ ਪੈ ਜਾ ਰਹੀਆਂ ਹਨ ।
ਜਦ ਕੋਈ ਮਨ ਮਨਾ ਕੇ ਬਾਹਰ ਕੁਸ਼ ਆਹਰ ਪਾਰ ਕਰਨ ਨਿਕਲਣ ਲਗਦਾ ਹੈ ਤਾਂ ਬਾਕੀ ਦੇ ਘਰ ਵਾਲੇ ਦੁਆਵਾਂ ਮੰਗਦੇ ਅਰਦਾਸਾਂ ਕਰਦੇ ਹਨ ਜੇ ਭਲਾ ਸੁਖੀ ਸਾਂਦੀ ਘਰ ਮੁੜ ਆਵੇ।
ਆਪਣੇ ਘਰ ਵੀ ਖਤਰਾ ਤੇ ਬਾਹਰ ਵੀ,ਪਰ - ਪਰ ਬੰਦੇ ਦੀ ਹੈਂਕੜ ਕਿ' ਮੈਂ ਮਨੁੱਖ ਜਾਤ ਹਾਂ' ਅਜੇ ਵੀ ਨੀਵੀਂ ਨਹੀਂ ਹੋਈ।ਇਸ ਵਕਤ ਜਦ ਪੂਰਾ ਆਲਮ ਜੀਵਨ ਤੇ ਮੌਤ ਦੀ ਜੰਗ ਲੜ ਰਿਹਾ ਹੈ ਅਭਿਮਾਨ ਮੱਤੇ ਪ੍ਰਧਾਨ ਨੇ ਹੁਕਮ ਕੀਤਾ'ਘੰਟੀਆਂ ਖੜਕਾ ਕੇ ਦੁਖੀਆਂ ਦੇ ਸਿਰ ਭੰਨੋ,ਫਿਰ ਦੂਜਾ ਹੁਕਮ ਕੀਤਾ ਦੀਵਾ ਜਗਾਓ,ਮੋਮਬੱਤੀ ਬਾਲ ਕੇ ਹਸਪਤਾਲਾਂ ਤੇ ਘਰਾਂ ਵਿੱਚ ਪ੍ਰਦੂਸ਼ਨ ਫੈੇਲਾਓ।ਇਸ ਨਾਲ ਆਮ ਆਦਮੀ ਦਾ ਮਨ ਤਰਾਂ ਤਰਾਂ ਦੇ ਖ਼ਦਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ।
 ਕਮਲਾ ਗਲ ਕਰੇ ਸਿਆਣਾ ਕਿਆਸ ਕਰੇ-ਦਿਮਾਗ ਵਰਤਣ ਦੀ ਵੇਲਾ ਹੈ,ਸੰਭਲਣਾ ਹੈ,ਸੰਭਾਲਣਾ ਹੈ।
     ਅੰਨ੍ਹੀ ਭਗਤੀ ਜਾਂ ਸ਼ੁਗਲ ਮੇਲਾ ਕੁਝ ਵੀ ਆਖੋ ,ਮੂਰਖਾਂ ਨੇ ਮੋਮਬੱਤੀ ਨਾਲ ਠਾਹ ਠਾਹ ਪਟਾਕਾ ਬੰਬ ਵੀ ਚਲਾਏ।ਫਾਇਦਾ ਵਪਾਰੀ ਲੈ ਗਿਆ।ਪਰ ਕੌਣ ਆਖੇ ਸਾਹਬ ਨੁੰ ਇੰਜ ਨਹੀਂ ਇੰਜ ਕਰ।
        ਕੰਨਾਂ ਨੂੰ ਹੱਥ ਲਾਉਣ ਦੀ ਵੇਲਾ ਹੈ  ਤੋਬਾ ਕਰਨ ਦੀ ਵੇਲਾ ਹੈ ਅੜਿਆ ਤੋਬਾ ਕਰ-ਡਾਢੇ ਰੱਬ ਤੋਂ ਡਰ,ਦੁਆ ਮੰਗ ਅਰਦਾਸ ਕਰ ਜੋ ਸੋਹਣਾ ਰੇਖ ਚ ਮੇਖ ਮਾਰ ਆਪਣੀ ਲੁਕਾਈ ਬਚਾ ਲਵੇ।
     ਜੇ ਹੁਣ ਵੀ ਆਪਾਂ ਸਾਨੂੰ ਕੀ,ਮੈਨੂੰ ਕੀ,ਤੈਨੂੰ ਕੀ ਦੀ ਲੀਹ ਤੇ ਚਲਦੇ ਰਹੇ ਤਾਂ ਇਕ ਦਿਨ ਅੇੈਸਾ ਆਵੇਗਾ ਕਿ ਤੀਹ ਸੂਬੇ ਤੀਹ ਦੇਸ਼ ਬਣ ਜਾਣਗੇ,ਹੱਦਾਂ ਕੰਡੇ ਬਣ ਚੁਭਣਗੀਆਂ।ਸਿਆਸਤਦਾਨ ਕਿਰਤੀ ਨੂੰ ਜਰ ਖਰੀਦ ਗੁਲਾਮ ਬਣਾ ਕੇ ਵਿਚਰੇ,ਵਿਚਾਰੇਗਾ,ਮੱਧ ਵਰਗ ਦੇ ਸਿਰ ਤੇ ਪੁਜਾਰੀ ਦੇ ਧਰਮ ਦੀ ਤਲਵਾਰ ਲਟਕੇਗੀ।ਫੁੱਟ ਤੇ ਭੁੱਖ ਇੰਨੀ ਵਧ ਜਾਏਗੀ ਕਿ ਅੱਖਾਂ ਸਾਹਵੇਂ ਕੇਵਲ ਕਬਰਿਸਤਾਨ ਹੋਣਗੇ।
      '' ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ' ਵਾਲੀ ਹਕੀਕਤ ਛੱਡ ਏਕਤਾ ਬਨਾ ਕੇ ਰੱਖਣੀ ਹੈ।ਦਿਮਾਗੀ ਤਵਾਜ਼ਨ ਬਣਾ ਕੇ ਰੱਖਣਾ ਹੈ।ਜੇ ਆਪਾਂ ਮਿਲ ਕੇ ਨੀਅਤ ਅਤੇ ਨੈਤਿਕਤਾ ਦਾ ਪੱਲਾ ਫੜ ਲਈਏ ਤੇ ਇਕ ਡਾਕਟਰ ਤੇ ਇਕ ਫਿਲਮੀ ਐੇਕਟਰ ਪੰਜਾਹ ਬੇਕਾਰਾਂ ਨੂੰ ਰੋਜ਼ੀ ਦੇ ਸਕਦੇ ਹਨ ਤੇ ਇਕ ਮਨਿਸਟਰ ਇਕ ਕ੍ਰਿਕਟਰ ਸ਼ਰਾਬ ਨਸ਼ੀਲੀਆਂ ਦਵਾਈਆਂ ਦੀ ਥਾਂ ਨਵ ਉਪਜਾਊ ਉਦਯੋਗ ਚਲਾ ਕੇ ਪੰਜ ਹਜਾਰ ਨੂੰ ਰੁਜ਼ਗਾਰੇ ਲਾ ਸਕਦਾ ਹੈ। ਕੰਨਟਰੇਕਟਰ ਰੁਜਗਾਰ ਤਾਂ ਦੇ ਰਿਹਾ ਹੈ ਪਰ ਬਗਾਰ ਨਿਗੁਣੀ ਦੇਂਦਾ ਹੈ,ਉਸਨੂੰ ਵੀ ਅੰਤ ਭਲੇ ਦਾ ਭਲਾ ਸੋਚਣਾ ਬਣਦਾ ਹੈ।          
 ਸੁਨ ਸਾਹਬਾ ਵਕਤ ਦੀ ਧੁਨ ਜੋ ਪਲ ਬਾਕੀ ਬਚੇ ਨੇ ਜੀਅ ਭਰ ਗੁਜਾਰ ਲੈ।
       ''   ਤਨਹਾ ਨਾ ਰੋਏ ਕੋਈ,ਤਨਹਾ ਨਾਂ ਹੰਸੇ ਕੋਈ-
            ਆਂਸੂਓਂ ਕੀ ਧਾਰ ਕੋ ਹਮ ਬਾਂਟ ਲੇਂ ''        
       ''ਜਿਂਦਗੀ ਕੇ ਪਿਆਰ ਕੋ ਹਮ ਬਾਂਟ ਲੇਂ''॥
                      ਰਣਜੀਤ ਕੌਰ ਗੁੱਡੀ ਤਰਨ ਤਾਰਨ।

ਰਹਿਨੁਮਾ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਇਹ ਕਥਾ ਪੁਰਾਣੀ ਨਹੀਂ ਹੈ ਬਲਕਿ ਇਹ ਹਰ ਪੰਜ ਸਾਲ ਬਾਦ ਫਿਰ ਤੋਂ ਤਰੋ ਤਾਜ਼ਾ ਹੋ ਜਾਂਦੀ ਹੈ,ਇਹ ਮਰਦੀ ਨਹੀਂ ਪੁਨਰ ਜੀਵੰਤ ਹੋ ਜਾਂਦੀ ਹੈ।
           ਘਣੇ ਜੰਗਲ ਦੀ ਹਨੇਰੀ ਰਾਤ ਕਿਤੇ ਕਿਤੇ ਜੁਗਨੂ ਚਮਕਦੇ ਤੇ ਕੁਝ ਦਿਖਾਈ ਪੈ ਜਾਂਦਾ ਇਕ ਰੁੱਖ ਤੇ ਬਟਨ ਚਮਕਦੇ ਪਏ ਸਨ ਧਿਆਨ ਕੀਤਾ ਤਾਂ ਇਹ ਸ਼ਾਖ਼ ਤੇ ਉਲੂ ਤਾਕ ਲਾਈ ਬੈਠਾ ਸੀ ।ਦੋ ਖਰਗੋਸ਼ ਦੱਬੇ ਪੈਰੀਂ ਤੇਜ ਤੇਜ ਨਿਕਲ ਰਹੇ ਸਨ ਕਿ ਜਿਵੇਂ ਉਹਨਾਂ ਨੂੰ ਕੋਈ ਸ਼ਿਕਾਰੀ ਸੁੰਘ ਨਾਂ ਲਵੇ।ਉਲੂ ਨੇ ਉਹਨਾਂ ਨੂੰ ਵੇਖ ਲਿਆ ਸੀ ਤੇ ਉਸਨੇ ਉਹਨਾਂ ਨੂੰ ਆਵਾਜ਼ ਦਿੱਤੀ- 'ਰੁਕੋ ਜਰਾ ਰੁਕੋ।
ਦੋਨਾਂ ਖਰਗੋਸ਼ਾਂ ਨੂੰ ਆਪਣੇ ਕੰਨਾਂ ਤੇ ਯਕੀਨਂ ਨਹੀਂ ਹੋ ਰਿਹਾ ਸੀ ਕਿ ਇੰਨੇ ਸੰਘਣੇ ਹਨੇਰੇ ਵਿੱਚ ਵੀ ਕੋਈ ਉਹਨਾਂ ਨੂੰ ਪਹਿਚਾਣ ਸਕਦਾ ਹੈ।
ਫਿਰ ਆਵਾਜ਼ ਆਈ 'ਰੁਕੋ'-
ਦੋਹੇ ਖਰਗੋਸ਼ ਮਿਲ ਕੇ ਬੋਲੇ ' ਕੌਣ'
ਖਰਗੋਸ਼ ਭਰਾਵੋ ਜਰਾ ਠਹਿਰੋ ਤੇ ਮੇਰੀ ਗਲ ਸੁਣ ਕੇ ਚਲੇ ਜਾਣਾ-ਉਲੂ ਨੇ ਨਿਮਰਤਾ ਸਹਿਤ ਕਿਹਾ।
    ਖਰਗੋਸ਼ ਡਰੇ ਤਾਂ ਪਰ ਹੋਸ਼ ਕਰ ਕੇ ਪੂਰੀ ਸਪੀਡ ਵਿੱਚ ਭੱਜ ਉਠੇ, ਤੇ ਜਾ ਕੇ ਆਪਣੇ ਸਾਰੇ ਸਾਥੀ ਪੰਛੀਆਂ ਤੇ ਜਾਨਵਰਾਂ ਨੂੰ ਦਸਿਆ ਕਿ ਜੰਗਲ ਵਿੱਚ ਉਲੂ ਹੀ ਇਕ ਚਲਾਕ ਤੇ ਬੁੱਧੀਮਾਨ ਜਾਨਵਰ ਹੈ   ਜੋ ਕਾਲੀ ਹਨੇਰੀ ਰਾਤ ਵਿੱਚ ਵੀ ਪੂਰਾ ਵੇਖ ਸਕਦਾ ਹੈ।ਤੇ ਇਹ ਯਕੀਨਨ ਹੈ ਕਿ ਉਹ ਜੰਗਲ ਵਿੱਚ ਹੋਣ ਵਾਲੇ ਖਤਰਿਆਂ ਦਾ ਬੁੱਧੀ ਸਹਿਤ ਮੁਕਾਬਲਾ ਕਰ ਸਕਦਾ ਹੈ।ਤਦੇ ਹੀ ਤੇ ਉਹ ਆਪਣਾ ਕਾਮਯਾਬ ਨੇਤਾ ਸਾਬਤ ਹੋ ਸਕਦਾ ਹੈ।
    ਲੂੰਮੜੀ ਖਰਗੋਸ਼ਾਂ ਦੀ ਗਲ ਸੁਣ ਅਚੰਬਿਤ ਹੋਈ ਕਿ ਉਸ ਤੋਂ ਵੱਧ ਵੀ ਕੋਈ ਚਲਾਕ ਹੋ ਸਕਦਾ ਹੈ,ਉਹ ਝਟ ਬੋਲੀ,'ਮੈਨੂੰ ਜਰਾ ਇਸ ਗਲ ਦੀ ਜਾਂਚ ਕਰ ਲੈਣ ਦਿਓ'।
        ਅਗਲੀ ਰਾਤ ਲੂੰਮੜੀ ਉਸ ਰੁੱਖ ਕੋਲ ਪੁੱਜੀ ਜਿਦੀ੍ਹ ਸ਼ਾਖ਼ ਤੇ ਉਲੂ ਬੈਠਾ ਸੀ-ਤੇ ਉਸ ਨੇ ਉਲੂ ਦੀ ਨਜ਼ਰ ਪਰਖਣ ਲਈ ਸਵਾਲ ਕਰਨੇ ਸ਼ੁਰੂ ਕਰ ਦਿੱਤੇ।
ਲੂੰਮੜੀ ਉਲੂ ਨੂੰ-ਦੱਸ ਮੈਂ ਇਸ ਵਕਤ ਕਿੰਨੇ ਪੰਜੇ ਚੁੱਕ ਰੱਖੇ ਨੇ?
ਉਲੂ- ਇਕ
ਲੂੰਮੜੀ= ਠੀਕ ਅੱਛਾ ਇਹ ਦੱਸੋ,'ਅਰਥਾਤ ਦਾ ਅਰਥ ਕੀ ਹੁੰਦੈ?
ਉਲੂ-ਅਰਥਾਤ ਦਾ ਅਰਥ ਉਦਾਹਰਣ ਦੇਣਾ ਹੁੰਦਾ ਹੈ।
 ਲੂੰਮੜੀ ਲਈ ਇਹ ਵੀ ਉੱਤਰ ਸਹੀ ਸੀ,ਉਹ ਨੱਸ ਪਈ ਆਪਣੇ ਸਾਥੀਆਂ ਵੱਲ,ਤੇ ਸਾਰਿਆਂ ਨੂੰ ਇਕੱਠੈ ਕਰ ਕੇ ਦਸਿਆ ਕਿ ਵਾਕਿਆ ਹੀ ਉਲੂ ਸੱਭ ਨਾਲੋਂ ਬਹੁਤ ਚਲਾਕ ਤੇ ਬੁਧੀਮਾਨ ਹੈ,ਕਿਉਂਕਿ ਉਹ ਹਨੇਰੇ ਵਿੱਚ ਵੇਖ ਸਕਦਾ ਹੈ ਤੇ ਔਖੇ ਸਵਾਲਾਂ ਦੇ ਉੱਤਰ ਵੀ ਦੇ ਸਕਦਾ ਹੈ।
ਕੀ ਉਹ ਦਿਨ ਦੀ ਰੌਸ਼ਨੀ ਵਿੱਚ ਵੀ ਵੇਖ ਸਕਦਾ ਹੈ?ਬੁੱਢੇ ਬਗਲੇ ਨੇ ਪੁੱਛਿਆ-
ਵੱਡੇ ਜੰਗਲੀ ਬਿੱਲੇ ਨੇ ਵੀ ਲੂੰਮੜੀ ਤੇ ਖਰਗੋਸ਼ਾਂ ਸਾਹਮਣੇ ਇਹੋ ਸਵਾਲ ਰੱਖਿਆ-
ਸਾਰੇ ਜਾਨਵਰ ਉਹਨਾਂ ਨੂੰ ਖਿੱਝ ਕੇ ਪੈ ਗਏ-ਇਹ ਸਵਾਲ ਮੂਰਖਤਾ ਭਰਿਆ ਹੈ।ਤੇ ਉੱਚੇ ਉੱਚੇ ਕਹਿਕਹੇ ਲਾਉਣ ਲਗੇ।ਜੰਗਲੀ ਵੱਡੇ ਬਿੱਲੇ ਤੇ ਬੁੱਢੇ ਬਗਲੇ ਨੂੰ ਇਕੱਠ ਵਿਚੋਂ ਬਾਹਰ ਕੱਢ ਦਿੱਤਾ ਗਿਆ।ਅਤੇ ਉਲੂ ਨੂੰ ਇਕਮੱਤ ਕਰਕੇ ਨਿਮਰਤਾ ਸਹਿਤ ਨਿਉਤਾ ਦਿੱਤਾ ਗਿਆ ਕਿ ਉਹ ਉਹਨਾਂ ਦਾ ਮੁਖੀ ਬਣ ਜਾਵੇ,ਕਿਉਂਜੋ ਉਹ ਉਹਨਾਂ ਸੱਭ ਤੋਂ ਬੁਧੀਮਾਨ ਹੈ।ਇਸ ਲਈ ਉਨ੍ਹਾ ਦੀ ਰਹਿਨੁਮਾਈ ਤੇ ਪੱਥ ਪ੍ਰਦਰਸ਼ਨ ਕਰਨ ਦਾ ਅਧਿਕਾਰ ਕੇਵਲ ਉਸਨੂੰ ਹੈ।
ਉਲੂ ਨੂੰ ਤਾਂ ਜਿਵੇਂ ਚਾਅ ਚੜ੍ਹ ਗਿਆ,ਉਸਨੇ ਝੱਟ ਇਹ ਪ੍ਰਾਰਥਨਾ ਪ੍ਰਵਾਨ ਕਰ ਲਈ।
ਸਾਰੇ ਪੰਛੀ ਤੇ ਜਾਨਵਰ ਇਕ ਜਲੂਸ ਦੇ ਰੂਪ ਵਿੱਚ ਬੜੀ ਸ਼ੋਭਾ ਨਾਲ ਉਸਨੂੰ ਲੈਣ ਗਏ,ਇਹ ਦੁਪਹਿਰ ਦਾ ਵਕਤ ਸੀ। ਚੁਫੇਰੇ ਸੂਰਜ ਪੂਰੇ ਜਲੌਅ ਵਿੱਚ ਸੀ,ਇੰਨੀ ਤੇਜ ਰੌਸ਼ਨੀ ਵਿੱਚ ਉਲੂ ਨੂੰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ,ਤੇ ਉਹ ਟੋਹ ਟੋਹ ਕੇ ਕਦਮ ਰੱਖ ਰਿਹਾ ਸੀ,ਜਿਸ ਕਰਕੇ ਉਹਦੀ ਚਾਲ ਵੀ ਆਈ ਪੀ ਲਗ ਰਹੀ ਸੀ ਉਲੂ ਆਪਣੀ ਗੋਲ ਅੱਖਾਂ  ਨੂੰ ਘੁੰਮਾ ਘੁੰਮਾ ਕੇ ਚੌੜਾ ਚੌੜਾ ਫੇਲਾਅ ਕੇ ਇਧਰ ਉਧਰ ਵੇਖਣ ਦਾ ਜਤਨ ਕਰ ਰਿਹਾ ਸੀ ਪੰਛੀ ਤੇ ਜਾਨਵਰ ਉਸਦੇ ਇਸ ਢੰਗ ਚਾਲ ਨੂੰ ਉਦ੍ਹੀ ਚੌਕਸ ਵਿਸ਼ੇਸ਼ਤਾ ਸਮਝ ਸਮਝ ਪ੍ਰਭਾਵਿਤ ਹੋ ਰਹੇ ਸਨ।
ਇਹ ਸਾਡਾ ਪੱਥ ਪ੍ਰਦਰਸ਼ਕ ਹੀ ਨਹੀਂ,ਰਹਿਨੁਮਾ ਹੋਣ ਦੇ ਨਾਲ ਸਾਡਾ ਨੇਤਾ ਵੀ ਹੈ।ਇਹ ਤਾਂ ਦੇਵਤਾ ਹੈ ਸਾਡਾ,ਇਕ ਮੁਰਗਾਬੀ ਨੇ ਉੱਚੀ ਦੇਣੇ ਸਾਰਿਆਂ ਨੂੰ ਸੁਣਾ ਕੇ ਕਿਹਾ।ਦੂਜੇ ਪੰਛੀਆਂ / ਜਾਨਵਰਾਂ ਨੇ ਉਸਦੀ ਨਕਲ ਕੀਤੀ ਤੇ ਸਹਿਮਤੀ ਦੀ ਪ੍ਰਪਕਤਾ ਲਈ 'ਨੇਤਾ ਜੀ.ਨੇਤਾ ਜੀ' ਦੇ ਨਾਅ੍ਹਰੇ ਲਾਉਣ ਲਗੇ।
    ਉਲੂ ਸੱਚਮੁੱਚ ਆਪਣੇ ਆਪ ਨੂੰ ਉਹਨਾਂ ਦਾ ਪੱਥ ਪ੍ਰਦਰਸ਼ਕ ਸਮਝਣ ਲਗਾ ਭਾਂਵੇ ਉਸਨੂੰ ਪੱਥ ਦਿਸ ਹੀ ਨਹੀਂ ਸੀ ਰਿਹਾ,ਉਹ ਟੋਹ ਟੋਹ ਕੇ ਅੱਗੇ ਵੱਧ ਰਿਹਾ ਸੀ ਤੇ ਬਾਕੀ ਸਾਰੇ,ਅਕਲ ਦੇ ਅੰਨ੍ਹੇ ਅੰਨ੍ਹੇਵਾਹ ਉਸਦੇ ਪਿਛੈ ਪਿਛੈ ਠੇਡੇ ਖਾਂਦੇ ਚਲ ਰਹੇ ਸਨ।ਤੇਜ ਰੌਸ਼ਨੀ ਕਰਕੇ ਉਲੂ ਦੀਆਂ ਅੱਖੀਆਂ ਕੁਝ ਵੇਖਣ ਦੇ ਕਾਬਲ ਤੇ ਸਨ ਨਹੀਂ,ਕਦੇ ਉਹ ਪੱਥਰਾਂ ਵਿੱਚ ਵੱਜਦਾ ਤੇ ਕਦੇ ਦਰੱਖਤਾਂ ਦੇ ਟਹਿਣਿਆਂ ਵਿੱਚ।ਉਸਦੇ ਚੇਲਿਆਂ ਦੀ ਵੀ ਇਹੋ ਦੁਰਦਸ਼ਾ ਸੀ।ਇਸ ਤਰਾਂ ਡਿੱਗਦੇ ਬੱਚਦੇ ਉਹ ਸਾਰੇ ਪੱਕੀ ਸੜਕ ਤੇ ਆਣ ਪਹੁੰਚੇ।ਉਲੂ ਸੜਕ ਦੇ ਅੇਨ ਵਿਚਕਾਰ ਚਲ ਰਿਹਾ ਸੀ ਤੇ ਬਾਕੀ ਸਾਰੇ ਉਸਦੇ ਪੈਰਾਂ ਪਿਛੇ।''ਗਰੁੜ' ਜੋ ਭੀੜ ਦੇ ਨਾਲ ਨਾਲ ਚਲ ਰਿਹਾ ਸੀ ਚਿਲਾਇਆ ਕਿ ਸੜਕ ਤੇ ਇਕ ਟਰੱਕ ਬਹੁਤ ਤੇਜ ਸਪੀਡ ਵਿੱਚ ਆ ਰਹਾ ਹੈ ,ਸਾਰੇ ਸੜਕ ਤੋਂ ਹੇਠਾਂ ਹੋ ਜਾਓ।ਕਿਸੇ ਧਿਆਨ ਨਾਂ ਦਿੱਤਾ ਤਾਂ ਉਸ ਲੂੰਮੜੀ ( ਜੋ ਨੇਤਾ ਜੀ ਦੀ ਮੁੱਖ ਸਕੱਤਰ ਦੇ ਰੂਪ ਵਿੱਚ ਡਿਉਟੀ ਦੇ ਰਹੀ ਸੀ ) ਦੇ ਕੰਨ ਵਿੱਚ ਜਾ ਖਤਰੇ ਤੋਂ ਆਗਾਹ ਕੀਤਾ।
ਦੇਵਤਾ ਜੀ ਓ ਦੇਵਤਾ ਜੀ ਅੱਗੇ ਖਤਰਾ ਹੈ-ਲੂੰਮੜੀ ਨੇ ਬੜੇ ਆਦਰ/ਸਤਿਕਾਰ ਸਹਿਤ ਉਲੂ ਨੇਤਾ ਜੀ ਦੇ ਚਰਨਾਂ ਚ  ਬੇਨਤੀ ਕੀਤੀ।
ਚੰਗਾ- ਉਲੂ ਨੇ ਬੇਧਿਆਨੀ ਤੇ ਲਾਪ੍ਰਵਾਹੀ ਚ ਉਤਰ ਮੋੜਿਆ।
ਐ ਦੇਵਤਾ ਕੀ ਤੁਹਾਨੂੰ ਆਉਣ ਵਾਲੇ ਜਾਨ ਲੇਵਾ ਖਤਰੇ ਤੋਂ ਡਰ ਨਹੀਂ ਲਗਦਾ?
ਖਤਰਾ- ਕਿਹੜਾ ਖਤਰਾ ਕਿਥੇ ਖਤਰਾ-ਮੈਨੂੰ ਤੇ ਦਿਸਦਾ ਨਹੀਂ,ਉਲੂ ਬਹਾਦਰ ਹੋਣ ਦੀ ਚਲਾਕੀ ਵਿਖਾ ਰਹਾ ਸੀ ਤੇ ਆਪਣੀ ਨਾਬੀ੍ਹਨੀ ਛੁਪਾ ਰਹਾ ਸੀ।ਲੂੰਮੜੀ ਜੋਰ ਜੋਰ ਦੀ ਬੋਲਣ ਲਗੀ ਤੇ ਉਤੇ ਉੱਡਦਾ ਗਰੁੜ ਵੀ ਸਾਥੀਆਂ ਨੂੰ ਰੱੇਡ ਅਲਰਟ ਕਰ ਰਿਹਾ ਸੀ। ਟਰੱਕ ਨੇੜੈ ਨੇੜੇ ਆ ਰਿਹਾ ਸੀ,ਪਰ ਉਲੂ ਸਾਹਬ ਆਪਣੀ ਨੇਤਾਗਰੀ ਦੀ ਟੋਹਰ ਵਿੱਚ ਆਕੜ ਆਕੜ ਚਲ ਰਹੇ ਸਨ ਤੇ ਬਾਕੀ ਚੇਲੇ ਬਾਲਕੇ ਉਹਦੇ ਪਦ-ਚਿਨ੍ਹਾ ਤੇ ਆਪਣੀ ਚਾਲ ਚਲ ਚਲ ਰਹੇ ਸਨ।ਨਾਲ ਨਾਲ ਨਾਅ੍ਹਰੇ ਮਾਰ ਰਹੇ ਸਨ ਸਾਡਾ ਨੇਤਾ ਚਲਾਕ ਬੁਧੀਮਾਨ ਤੇ ਬਹਾਦਰ ਹੈ।ਲੂੰਮੜੀ ਨੂੰ ਮੌਤ ਨੇੜੇ ਦਿਸ ਗਈ ਤੇ ਉਹ ਚਲਾਕੀ ਨਾਲ ਪਾਸੇ ਤੋਂ ਖਿਸਕ ਸੜਕ ਤੋਂ ਹੇਠਾਂ ਦੌੜ ਗਈ।
       ਤੇ ਟਰੱਕ ਬਾਕੀਆਂ ਨੂੰ ਕੁਚਲਦਾ ਹੋਇਆ ਅੱਗੇ ਨਿਕਲ ਗਿਆ।------------
 ਪੂਰੇ ਦਿਨ ਦੇ ਅੰਨ੍ਹੇ ਉਲੂ ਮਹਾਨ ਨੇਤਾ ਦੀ ਬੁੱਧੀਮਤਾ ਦੇ ਨਿਹਾਲੇ ਮੂਰਖ ਚੇਲੇ ਬਾਲਕਿਆਂ ਦੇ ਜਿਸਮਾਂ ਦੇ ਪਰਸ਼ੇ ਇਧਰ ਉਧਰ ਖਿਲਰੇ ਵੇਖਣ ਵਾਲਿਆਂ ਨੂੰ ਰੁਆ ਰਹੇ ਸਨ।
 ( ਇਹ ਅਮਰੀਕੀ ਕਹਾਣੀ ਦਾ ਅਨੁਵਾਦ ਮੈਂ ਕਿਤੇ ਪੜ੍ਹਿਆ ਸੀ )
'' ਹਰ ਸ਼ਾਖ਼ ਪੇ ਉਲੂ ਬੈਠਾ ਹੈ ਅੰਜਾਮ-ਏ ਗੁਲਸਤਾਂ ਕਿਆ ਹੋਗਾ૷
             ਨਾਂ ਜੀ ਨਾਂ ਅੰਜਾਮ -ਏ ਹਿੰਦੁਸਤਾਂ ਕਿਆ ਹੋਗਾ ?॥
ਬਾਬੇ ਨਾਨਕ ਆਖਿਆ ਸੀ -'' ਅੰਧੀ ਰਈਅਤ ਗਿਆਨ ਵਿਹੂਣੀ.......----        

ਉਲਟੇ ਬਾਂਸ ਬਰੇਲੀ ਨੂੰ - ਰਣਜੀਤ ਕੌਰ ਗੁੱਡੀ ਤਰਨ ਤਾਰਨ

      ਭਾਰਤ ਦੇ ਸੰਵਿਧਾਨ ਵਿੱਚ ਸਾਂਸਦ ਦੀ ਚੋਣ ਲੜਨ ਵਾਲੇ ਉਮੀਦਵਾਰ ਲਈ ਕੁਝ ਸ਼ਰਤਾਂ ਲਾਗੂ ਹਨ।
  ਉਮੀਦਵਾਰ ਦੀ ਉਮਰ 35 ਸਾਲ ਤੋਂ ਘੱਟ ਨਾਂ ਹੋਵੇ=
 ਉਮੀਦਵਾਰ ਤੇ ਕੋਈ ਅਪਰਾਧਿਕ ਕੇਸ ਨਾਂ ਚਲਦੇ ਹੋਣ=
 ਉਮੀਦਵਾਰ ਭਾਰਤ ਦਾ ਨਾਗਰਿਕ ਹੋਵੇ=
ਪਰ ਹੋ ਸੱਭ ਇਸਦੇ ਉਲਟ ਰਿਹਾ ਹੈ,ਜਿੇੰਨੇ ਜਿਆਦਾ ਅਪਰਾਧਿਕ ਕੇਸ ਹੋਣ ਭਾਵੇ ਉਮਰਕੈਦ ਹੋਈ ਹੋਵੇ,ਤੇ ਭਾਂਵੇ ਬੁੱਢਾ ਵੀਲ੍ਹਚੇਅਰ ਤੇ ਹੋਵੇ, ਉਨਾ ਵੱਡਾ ਲੀਡਰ,ਨਾਗਰਿਕਤਾ ਦਾ ਸਬੂਤ ਤਾਂ ਫਿਰ ਕੀ ਪੁਛਣਾ-ੳ ਇਥੇ ਉਲਟੇ ਬਾਂਸ ਬਰੇਲੀ ਨੂੰ-ਵੋਟਰ ਦੀ ਨਾਗਰਿਕਤਾ ਨੂੰ ਚੈਲੇਂਜ ਕੀਤਾ ਜਾ ਰਿਹਾ ਹੈ।ਚਾਲੀ ਕੁ ਸਾਲ ਪਹਿਲਾਂ ਚੋਣਕਮਿਸ਼ਨਰ ਨੇ ਵੋਟਰ ਕਾਰਡ ਜਾਰੀ ਕਰਨ ਦੀ ਹਦਾਇਤ ਕੀਤੀ  ਜੋ ਇਹ ਪ੍ਰੀਕਿਰਿਆ 88-89 ਵਿੱਚ ਪੂਰੀ ਹੋ ਗਈ ਤੇ ਹਰੇਕ 21 ਸਾਲਾ ਵਿਅਕਤੀ ਨੂੰ ਵੋਟਰ ਕਾਰਡ ਮਿਲ ਗਿਆ ਜੋ ਕਿ ਇਕ ਤਰਾਂ ਦਾ ਪਹਿਚਾਣ ਪੱਤਰ ਹੈ,ਤੋ ਜੋ ਨਾਗਰਿਕਤਾ ਦੇ ਸਬੂਤ ਦੇ ਤੌਰ ਤੇ ਹਰ ਥਾਂ ਮਾਨਤਾ ਪ੍ਰਾਪਤ ਸੀ,ਇਸਦੇ ਨਾਲ ਹੀ ਪਾਸਪੋਰਟ ਵੀ ਬਣਾਏ ਜਾਂਦੇ ਸਨ;ਇਸ ਤੋਂ ਪਹਿਲਾਂ ਰਾਸ਼ਨ ਕਾਰਡ ਜਾਰੀ ਕੀਤੇ ਗਏ ਸਨ ਜੋ ਵੀ ਪਹਿਚਾਣ ਪੱਤਰ ਹੀ ਸਨ।ਫਿਰ ਆਧਾਰ ਕਾਰਡ ਜਾਰੀ ਕੀਤੇ ਗਏ ਬੈਂਕ ਖਾਤੇ ਲਈ ਨਾਲ ਪੈਨ ਕਾਰਡ ਵੀ ਜਰੂਰੀ ਕੀਤਾ ਗਿਆ।ਸਰਕਾਰੀ ਨੌਕਰੀ ਲਈ ਪੁਲੀਸ ਵੇਰੀਫੀਕੇਸ਼ਨ ਕੀਤੀ ਜਾਂਦੀ ਹੈ।ਲੇਕਿਨ ਸਿਆਸਤਦਾਨਾਂ ਕੋਲ ਅੇਸਾ ਕੋਈ ਪਹਿਚਾਣ ਪੱਤਰ ਨਹੀ ਹੈ,ਵਿੱਤ ਸਕੱਤਰ ਸਾਰੇ ਟੈਕਸ ਅਦਾ ਕਰਦਾ ਹੈ ਤੇ ਵਿੱਤ ਮੰਤਰੀ ਤੇ ਹੋਰ ਮੰਤਰੀਆਂ ਨੂੰ ਸੱਭ ਕੁਝ ਮੁਫ਼ਤ ਤੇ ਨਾਲ ਦੋ ਲੱਖ ਕੈਸ਼ ਵੀ ਹਰ ਮਾਂਹ।
ਅੱਜ ਤੱਕ ਕਿਸੇ ਵੋਟਰ ਨੇ ਉਮੀਦਵਾਰ ਦੇ ਸਬੂਤ ਨਹੀਂ ਚੈਕ ਕੀਤੇ ਤੇ ਥੋੜੈ ਜਿਹੇ ਪੈਸੇ ਲਈ ਜਾਂ ਬੇਬਸੀ ਅਧੀਨ ਵੋਟ ਦਾ ਹੱਕ ਇਸਤਮਾਲ ਕੀਤਾ।ਲੁਟੇਰੇ ਚੁਣੇ,ਤੇ ਉਹ ਵੋਟਰ ਤੋਂ ਉਸਦੀ ਨਾਗਰਿਕਤਾ ਦਾ ਸਬੂਤ ਮੰਗ ਰਹੇ ਹਨ-ਹੈ ਨਾਂ ਉਲਟੀ ਗੰਗਾ૴૴..
99% ਉਤੇ 1% ਦਾ ਏਨਾ ਗਲਬਾ ਹੈ ਕਿ ਦੇਸ਼ ਪ੍ਰੇਮੀਆਂ ਨੂੰ ਦੇਸ਼ ਨਿਕਾਲਾ ਸਹਿਣਾ ਪੈ ਰਿਹਾ ਹੈ ਤੇ ਜੋ ਬਾਕੀ ਹਨ ਆਪਣੇ ਹੀ ਦੇਸ਼ ਕੌਮ ਤੇ ਘਰ ਵਿੱਚ ਭੇਡਾਂ ਬਕਰੀਆਂ ਤੇ ਕੀੜੇ ਮਕੌੜਿਆਂ ਜਿਹੀ ਜਲਾਲਤ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ।ਪ੍ਰਸ਼ਾਸਨ ਡਰਾ ਧਮਕਾ ਕੇ  ਦਬਕਾ ਕੇ ਦੇਸ਼ ਚਲਾਉਣ ਦੀ ਨੀਤੀ ਬਣਾਏ ਹੈ।ਚੀਫ਼ ਮਾਰਸ਼ਲ,ਚੀਫ਼ ਜਸਟਿਸ ,ਰਾਸ਼ਟਰਪਤੀ ਕੁੰਭਕਰਨ ਬਣੇ ਹਨ।
       ਸ਼ੁੱਚੀ ਨਾਗਰਿਕਤਾ ਦਾ ਜਿੰਦਾ ਸਬੂਤ ਹਨ ਸਿਆਚਨ ਗਲੇਸ਼ੀਅਰ ਕਾਰਗਿਲ ਖਵੇ ਸੈਨਿਕ,ਤੇ ਉਹ ਜੋ ਦੇਸ਼ ਦੀ ਸਲਾਮਤੀ ਲਈ ਜਾਨਾਂ ਵਾਰ ਗਏ।
   ਹਰ ਭਾਰਤ ਵਾਸੀ ਦੀ ਵਲਦੀਅਤ ਹੈ-ਮਾਂ ਭਾਰਤ ਤੇ ਪਿਤਾ ਹਿੰਦਸਤਾਨ॥
ਅੰਗਰੇਜ ਵੀ ਇਹ ਕਹਿ ਕੇ ਇਸ ਦੇਸ਼ ਨੂੰ ਛੱਡ ਗਏ ਕਿ ਇਹਨਾਂ ਨੂੰ ਮਾਰਨ ਲਈ ਇਹਨਾਂ ਦੇ ਆਪਣੇ ਹੀ ਕਾਫ਼ੀ ਹਨ।
ਪੁਲੀਸ ਤੇ ਹੋਰ ਸੁਰੱਖਿਆ ਦਸਤਿਆਂ ਦਾ ਧਿਆਨ ਇਨਾਮਾਂ ਵਲ ਨਹੀਂ ਕੌੰਮ ਦੀ ਸਲਾਮਤੀ ਵਲ ਹੋਣਾ ਚਾਹੀਦਾ ਹੈ,ਤੇ ਏਕਤਾ ਦਾ ਨਮੂਨਾ ਪੇਸ਼ ਕਰਨਾ ਚਾਹੀਦਾ ਹੈ।ਦਿਨ ਸਦਾ ਇਕੋ ਜਿਹੇ ਨਹੀਂ ਰਹਿੰਦੇ=ਕਦੀ ਦਾਦੇ ਦੀ ਕਦੀ ਪੋਤੇ ਦੀ===  
          ਯੁਨਾਨ ਦਾ ਕਾਨੂੰਨ ਹੈ 'ਅਪਰਾਧੀ ਨੂੰ ਫਾਂਸੀ ਨਹੀਂ ਦਿਤੀ ਜਾਂਦੀ,ਅਪਰਾਧੀ ਦੀ ਜਮੀਰ ਨੂੰ ਇੰਨਾ ਕੁ ਝੰਜੋੜ ਮਰੋੜ ਦਿਤਾ ਜਾਂਦਾ ਹੈ ਕਿ ਉਹਦੀ ਜਿਉਣ ਦੀ ਇੱਛਾ ਖ਼ਤਮ ਹੋ ਜਾਂਦੀ ਹੈ,ਤੇ ਉਹ ਤਰਲੇ ਪਾਉਣ ਲਗਦਾ ਹੈ ਕਿ ਉਸਨੂੰ ਮਾਰ ਦਿੱਤਾ ਜਾਵੇ,ਉਸਨੂੰ ਸਦਾ ਦੀ ਨੀਂਦ ਦੇ ਦਿੱਤੀ ਜਾਵੇ''''।
           ਅਜੋਕੇ ਦੌਰ ਵਿੱਚ ਭਾਰਤ ਵਾਸੀ ਵੀ ਕੁਝ ਅਜਿਹੀ ਹੀ ਸਥਿਤੀ ਵਿਚੋਂ ਗੁਜਰ ਰਹੇ ਹਨ।ਇਸ ਦੌਰ ਦੀ ਰਾਜਨੀਤਿਕ ਤੇ ਆਰਥਿਕ ਗੁਲਾਮੀ ਨੇ ਆਪਣੇ ਹੀ ਦੇਸ਼ ਵਾਸੀ ਭਰਾਵਾਂ ਦੇ ਅੰਦਰੋਂ ਹੋਰ ਜਿਉਣ ਦੀ ਇੱਛਾ ਨੋਚ ਲਈ ਹੈ।ਬੇਰੁਜਗਾਰ,ਅਮਲੀ ਤੇ ਕਰਜਾਈ ਤਾਂ ਆਤਮ ਹਤਿਆਵਾਂ ਕਰ ਹੀ ਰਹੇ ਹਨ ਜਿਹਨਾਂ ਦੇ ਚਲੇ ਚਲਾਏ ਕਾਰੋਬਾਰ ਬੰਦ ਹੋ ਗਏ ਹਨ,ਉਹ ਮਰਨ ਨੂੰ ਥਾਂ ਲੱਭ ਰਹੇ ਹਨ।ਵਿਦਿਆਰਥੀਆਂ ਦੀ ਨਿਰਾਸ਼ਾ ਬੇਹੱਦ ਹੈ।ਨੌੋਜਵਾਨ ਧੀਆਂ ਪੁੱਤਾਂ ਨੂੰ ਜਿੰਦਾ ਵੇਖਣ ਲਈ ਮਾਂ ਬਾਪ ਆਪਣੀ ਸਾਰੀ ਕਮਾਈ ਲਾ ਘਰ ਬੂ੍ਹਹਾ ਵੇਚ ਵਿਦੇਸ਼ਾਂ ਨੂੰ ਤੋਰੀ ਜਾ ਰਹੇ ਹਨ।ਮਾਂਬਾਪ ਜਾਣ ਗਏ ਹਨ ਕਿ ਕਿਤੇ ਉਹਨਾਂ ਦੇ ਜਿਗਰ ਦੇ ਟੁਕੜੇ ਦੇਸ਼ ਧਰੋਹੀ ਨਾਂ ਗਰਦਾਨ ਦਿਤੇ ਜਾਣ।
          ਨੌਜਵਾਨਾਂ ਦਾ ਇਸ ਦੇਸ਼ ਨਾਲ ਲਗਾਓ ਹੀ ਖ਼ਤਮ ਹੋ ਗਿਆ ਹੈ ਕਿਉਂ ਜੋ ਹਕੂਮਤ ਨਹੀਂ ਚਾਹੁੰਦੀ ਕਿ ਨੌਜਵਾਨ ਪਲਰਨ॥ਉੱਚਪੜ੍ਹੈ ਅੱਧਪੜ੍ਹੈ ਅਨ੍ਹਪੜ੍ਹ ਸੱਭੇ ਹੀ ਬੈਗ ਮੋਢੇ ਤੇ ਪਾਈ ਵੀਜ਼ਾ ਲਾਇਨ ਵਿੱਚ ਖੜੇ ਹਨ।ਨੌਜਵਾਨਾਂ ਦੇ ਦਿਲ ਵਿਚੋਂ ਚੀਸ ਉਠਦੀ ਹੈ ਕਿ ਇਸ ਦੇਸ਼ ਨਾਲੋਂ ਤਾਂ ਵਿਦੇਸ਼ ਦੀ ਜੇਹਲ ਚੰਗੀ।ਜਾਹਲੀ ਵਿਆਹ ਅਸਲੀ ਤਲਾਕਾਂ ਦਾ ਦੌਰ ਵੱਧ ਫੁਲ ਰਿਹਾ ਹੈ।
         ਡੱਡੂਆਂ ਦੇ ਰਹਿਣ ਲਈ ਜਲ ਮੁੱਕ ਰਿਹਾ ਹੈ,ਪੰਛੀਆਂ ਤੋਂ ਅਸਮਾਨ ਖੁਸ ਰਿਹਾ ਹੈ।ਮਧੂ ਮੱਖੀਆਂ ਦੇ ਛੱਤਿਆਂ ਵਾਲੇ ਰੁੱਖ  ਨਹੀਂ ਲੱਭਦੇ।ਸੂਰਜ ਭੈਅ ਹੇਠ ਹੈ,ਰੱਬ ਵੀ ਝਾਤੀ ਮਾਰਨੌਂ ਝਕਦਾ ਹੈ।
  ਕਾਂ ਖਾਂਦੇ ਮੋਤੀ ਤੇ ਹੰਸ ਚੁਗੇ ਦਾਨਾ ਦੂਨਾ -ਅੰਧੇਰ ਨਗਰੀ ਚੌਪਟ ਰਾਜਾ
ਰਾਜਨੇਤਾਵਾਂ ਦੇ ਆਪਣੇ ਪਾਪ ਉਹਨਾਂ ਨੁੰ ਤਖ਼ਤਾਂ ਨਾਲ ਚਿਮਟੇ ਰਹਿਣ ਲਈ ਮਜਬੂਰ ਕਰੀ ਹੋਏ ਹਨ।ਤਖ਼ਤ ਖਿਸਿਕਿਆ ਨਹੀਂ ਤੇ ਰੱਸੀ ਤੰਗ ਹੋਈ ਨਹੀਂ।47 ਦੇ ਖੁਨ ਨਾਲ ਸਮੁੰਦਰ ਉਛਲੇ ਤਦ ਵੀ ਇਹਨਾਂ ਬੇਹਿਸਾਂ ਦੀ ਅੱਖ ਨਾਂ ਹੋਈ ਸਿੱਲੀ ਤੇ 84 ,2002 ਦੌਰਾਨ ਦੇ ਰੌਲਿਆਂ ਵਿੱਚ ਵੀ ਇਹ ਪੱਥਰ ਆਤਮਾ ਨਾਂ ਹੋਈ ਗਿਲੀ।ਤੇ ਅੱਜ ਵੀ ૴..ਦਵਾ ਦਾ ਝਾਂਸਾ ਦੇ ਕੇ ਜਹਿਰ ਵੰਡਿਆ ਜਾ ਰਿਹਾ ਹੈ।
     ਜੋ ਦਿਲ ਦਰਦ ਤੋਂ ਖਾਲੀ ਹੋਵੇ ਉਸਦਾ ਨੇਤਾ ਬਣ ਜਾਣਾ ਦੁੱਖਦਾਈ ਸਿੱਧ ਹੁੰਦਾ ਹੈ।
ਸੰਵਿਧਾਨ ਖਤਮ , ਇਤਿਹਾਸ ਖਤਮ,ਖਬਰਾਂ ਦਾ ਅੰਤ ਹੋ ਗਿਆ ਹੈ।ਬਚਪਨ,ਜਵਾਨੀ,ਬੁਢਾਪਾ ਕੋਈ ਵੀ ਸੁਰਿਖਿਅਤ ਨਹੀ ਹੈ।ਔਖੀ ਘੜੀ ਲਈ ਬੈਂਕ ਵਿੱਚ ਰੱਖੀ ਜਮ੍ਹਾ ਪੂੰਜੀ ਵੀ ਸੁਰਿਖਿਅਤ ਨਹੀਂ।
        ਗੁਰੂ ਨਾਨਕ ਨਾਮ ਲੇਵਾ ਵੀ ਕਹਿੰਦਾ ਹੈ-
          '' ਵਲੀ ਕੰਧਾਰੀ ਵਾਲੇ ਸਾਰੇ ਪੱਥਰ ਚੁੱਕੀ ਫਿਰਦੇ
             ਕੀਹਦਾ ਕੀਹਦਾ ਪੱਥਰ ਬਾਬਾ ਪੰਜੇ ਤੇ ਅਟਕਾਵੇਂਗਾ 
   ਕਿਤੋਂ ਭੇਜ ਦੇ  ਵੇ ਰੱਬਾ,'ਇਕ ਹੋਰ ਲਾਲ ਬਹਾਦਰ ਸ਼ਾਸਤਰੀ,ਇਕ ਹੋਰ ਏ.ਪੀ. ਜੇ. ਅਬਦੁਲ ਕਲਾਮ.ਤੇ ਇਕ ਹੋਰ ਇੰਦਰ ਕੁਮਾਰ ਗੁਜਰਾਲ॥

ਰਣਜੀਤ ਕੌਰ ਗੁੱਡੀ  ਤਰਨ ਤਾਰਨ       

ਖ਼ਤਾਂ ਦੇ ਮੌਸਮ   ਓ  ਮੁਹੱਬਤਾਂ ਦੇ ਮੌਸਮ  - ਰਣਜੀਤ ਕੌਰ ਗੁੱਡੀ ਤਰਨ ਤਾਰਨ


      ਖੱਤ ਆਇਆ ਸੋਹਣੇ  ਸੱਜਣਾ ਦਾ
      ਕਦੇ ਰਖਨੀ ਆਂ ਕਦੇ ਪੜ੍ਹਨੀ ਆਂ
 ਹੁੰਦਾ ਸੀ ਉਦੋ ਖਤਾਂ ਦਾ  ਮੌਸਮ ਜੋ ਜਿਆਦਾਤਰ ਇਕਸਾਰ ਰਹਿੰਦਾ ਸੀ।ਡਾਕੀਆ ਡਾਕ ਲਾਇਆ '' ਖੁਸ਼ੀ ਕਾ ਪੈਗਾਮ ਕਹੀਂ ਸੋਗਵਾਰ ਲਾਇਆ॥ ਪ੍ਰੇਮ ਪੱਤਰਾਂ ਦੀ ਖਾਸ ਚਾਅ੍ਹ ਰਹਿੰਦੀ ਸੀ।ਡਾਕੀਆ ਲਿਫਾਫਾ ਦੇਖ ਮਜ਼ਮੂਨ ਭਾਂਪ ਲੈਂਦਾ ਸੀ।ਨਿਮ੍ਹੀ ਜਿਹੀ ਖਚਰੀ ਮੁਸਕਾਨ ਸਹਿਤ ਉਹ ਪ੍ਰੇਮ ਪੱਤਰ ਫੜਾ ਕੇ ਚਲਾ ਜਾਂਦਾ।ਕੁਦਰਤੀ ਮੌਸਮਾਂ ਦਾ ਨਜ਼ਲਾ ਖਤਾਂ ਦੇ ਮੌਸਮ ਨੂੰ ਵੀ ਧੁੰਦਲਾ ਕਰ ਗਿਆ।
       ਜਗਾਹ ਜਗਾਹ ਟੰਗੇ ਲਾਲ ਰੰਗੇ ਲੈਟਰ ਬਾਕਸ ਦੁਆਵਾਂ ਲੈਂਦੇ ,ਸ਼ੁਭ ਇਛਾਵਾਂ ਦੇਂਦੇ ਲਗਦੇ।
ਚੌਥੀ ਪਾਸ ਕਰਨ ਵਾਲੇ ਵੀ ਏਨੀ ਕੁ ਉਰਦੂ ਤੇ ਪੰਜਾਬੀ ਜਾਣ ਲੈਂਦੇ ਸਨ ਕਿ ਵਧੀਆ ਰੱਸਭਰਿਆ ਖੱਤ ਲਿਖ ਸਕਣ ਜੋ ਕਿ ਅੱਜ ਦੇ ਅੇਮ.ਏ ਪਾਸ  ਚਾਰ ਅੱਖਰ ਵੀ ਪੜ੍ਹਨ ਯੋਗ ਨਹੀਂ ਲਿਖ ਸਕਦੇ।ਖੱਤ ਲਿਖਣ ਭੇਜਣ ਦੀਆਂ ਬਹੁਤ ਮਿਸਾਲਾਂ ਮਿਲਦੀਆਂ ਹਨ ૶
         ਰੁਸਿਆਂ ਨੂੰ ਖੱਤ ਮਨਾ ਲੈਂਦੇ ਤੇ ਕਦੇ ਕਦਾਈਂ ਰੁਸਾ ਵੀ ਦੇਂਦੇ।ਖੱਤ ਮਿੱਠੈ ਵੀ ਹੁੰਦੇ ਤੇ ਗੁਸਤਾਖ ਵੀ।ਮੁਹੱਬਤਾਂ ਦੇ ਮੌਸਮ ਵਿੱਚ ਖਤਾਂ ਵਿਚਲੀ ਗੁਸਤਾਖੀ ਮੋਹ ਲੈਂਦੀ ।
         ਖਲੀਲ ਜਿਬਰਾਨ ਅਰਬੀ ਤੇ ਅੰਗਰੇਜੀ ਦਾ ਸਾਹਿਤਕਾਰ ਸੀ।ਉਸ ਦੀਆਂ ਉਚ ਪਾਏ ਦੀਆਂ ਰਚਨਾਂਵਾਂ ਵਿਚਲੀਆਂ /ਸਿਖਿਆਵਾਂ ਬਣ ਅੱਜ ਵੀ ਸਮਾਜਿਕ ਸਰੋਕਾਰ ਵਾਂਗ ਪ੍ਰਵਾਣਿਤ ਹਨ।ਅਰਬੀ ਤੇ ਅੰਗਰੇਜੀ ਵਿੱਚ ਲੇਖ ਲਿਖਣਾ ਖਲੀਲ ਦਾ ਪਹਿਲਾ ਪਿਆਰ ਸੀ।ਉਹ ਆਪਣੇ ਲੇਖ  ਅਖਬਾਰ ਵਿੱਚ ਛਪਣ ਵਾਸਤੇ ਕਾਹਿਰਾ ( ਮਿਸਰ) ਭੇਜਦਾ ਸੀ।ਇਸੇ ਅਖਬਾਰ ਵਿੱਚ '''ਮੇ ਜਿਆਦ' ਵੀ ਲੇਖ ਲਿਖਦੀ ਸੀ ,ਮੇਜਿਆਦ ਅਰਬੀ ਭਾਸ਼ਾ ਦੀ ਉੱਚ ਕੋਟੀ ਦੀ ਵਿਦਵਾਨ ਸੀ।ਉਹ ਆਪਣੇ ਘਰ ਵਿੱਚ ਅਕਸਰ ਲੇਖਕਾਂ ਦੀ ਮਹਿਫਲ ਲਗਾਉਂਦੀ ਅਲੋਚਨਾ ਸਲੋਚਨਾ ਤੇ ਗੋਸ਼ਟੀਆਂ ਕਰਾਉਂਦੀ,ਤੇ ਅਖਬਾਰ ਰਾਹੀਂ ਦੂਰ  ਦੂਰ ਤੱਕ ਪੁਚਾਉਂਦੀ।
   ਅਖਬਾਰ ਵਿਚੋਂ ਹੀ ਮੇਜਿਆਦ ਨੇ ਖਲੀਲ ਨੂੰ ਪਾਇਆ।ਉਹ ਕੇਵਲ ਪੱਤਰਾਂ ਰਾਹੀਂ ਹੀ ਖਲੀਲ ਦੇ ਇੰਨਾ ਪਾਸ ਆ ਗਈ ਕਿ ਉਹ ਦੋਨੋ ਪ੍ਰੇਮ ਵਿੱਚ ਰੰਗੇ ਗਏ।ਦੋਨਾ ਨੇ ਆਪਣੇ ਜਿਹਨ ਵਿਚ ਆਪਣੇ ਪਿਆਰ ਦੇ ਮੁਜੱਸਮੇ ਆਪਣੀ ਦਿਲੀ ਕਲਪਨਾ ਅਨੁਸਾਰ ਮਨ ਚਾਹੇ ਬਣਾ ਲਏ ਸਨ।॥ਖਲੀਲ ਦੇ ਮਨ ਵਿੱਚ  ਮੇਜਿਆਦ ਦੀ ਸੂਰਤ ਸੀਰਤ ਤੇ ਸਖ਼ਸ਼ੀਅਤ ਵਿੱਚ ਇਕ ਪੂਰਬ ਦੀ ਇਸਤਰੀ ਦਾ ਸੋਲਾਂ ਕਲਾ ਸੰਪੂਰਨ ਮੁਜੱਸਮਾ ਵੱਸ ਗਿਆ ਸੀ।
       ਤੇ ਇਹ ਬਿਲਕੁਲ ਸਹੀ ਤਸਵੀਰ ਸੀ।ਮੇਜਿਆਦ ਦਾ ਚਿਤਰਣ ਕੁਝ ਐੇਸਾ ਹੀ ਸੀ ਕਿ ਮਨੁੱਖ ਤਾਂ ਕੀ ਫਰਿਸ਼ਤੇ ਵੀ ਹਸਰਤ ਕਰਨ ਲਗੇ ਕਿ 'ਕਾਸ਼! ਉਹ ਮਨੁਖ ਹੁੰਦੇ ! ਤਾਂ ਮੇਜਿਆਦ ਉਹਨਾਂ ਦੀ ਪ੍ਰੇਮਿਕਾ ਹੁੰਦੀ!
   ਖਲੀਲ ਜਿਬਰਾਨ ਦੇ ਲਿਖੇ ਅੱਖਰ ਮੇਜਿਆਦ ਦੀ ਜਿੰਦਗੀ ਦਾ ਕੇਂਦਰ ਬਣ ਗਏ ਇਸ ਤਰਾਂ ਹੀ ਮੇਜਿਆਦ ਦੇ ਖੱਤ ਖਲੀਲ ਦੀ ਜਿੰਦਗੀ ਦਾ ਅਹਿਮ ਹਿੱਸਾ ਹੋ ਗਏ।ਅੱਖਰੀ ਜਾਣ ਪਹਿਚਾਣ ਰੂਹਾਨੀ ਪ੍ਰੀਤ ਹੋ ਨਿਬੜੀ।ਕਿਥੇ ਮਿਸਰ ਤੇ ਕਿਥੇ ਅਮਰੀਕਾ-ਹਜਾਰਾਂ ਮੀਲ਼ ਦਾ ਫਾਸਲਾ ਵਿਚਕਾਰ ਸਮੁੰਦਰ ਤੇ ਰੇਗਿਸਤਾਨ ਜੋ ਉਹਨਾਂ ਨੂੰ ਰੂਬਰੂ ਨਹੀਂ ਸੀ ਹੋਣ ਦੇਂਦਾ।ਉਹਨਾਂ ਦੀ ਰੁਹਾਨੀ ਪ੍ਰੀਤ ਪੂਰੇ 21 ਸਾਲ ਰੂਹ ਤੋਂ ਰੂਹ ਤੱਕ  ਨਿਭੀ।ਇੇੰਨੇ ਸਾਲ ਵਿੱਚ ਉਹ ਇਕ ਵਾਰ ਵੀ ਨਹੀਂ ਸਨ ਮਿਲੇ ਤੇ ਨਾਂ ਹੀ ਕਦੇ ਬੋਲ ਸਾਂਝੇ ਕੀਤੇ।ਖੱਤਾਂ ਰਾਹੀਂ ਉਹ ਸਾਹੀਂ ਸਾਹ ਲੈਂਦੇ ਸਨ ਤੇ ਇਕ ਦੂਜੇ ਨੂੰ ਅੰਗ ਸੰਗ ਮਹਿਸੂਸ ਕੇ ਮੁਹੱਬਤਾਂ ਦੇ ਮੌਸਮਾਂ ਦਾ ਆਨੰਦ ਮਾਣਦੇ ਸਨ।ਇਸ ਮਿਜਾਜ਼ੀ ਪਿਆਰ ਨੂੰ 'ਅੱਖਰੀ ਪ੍ਰੀਤ'ਨਾਮ ਦੇਣਾ ਢੁੱਕਵਾਂ ਰਹੇਗਾ
         ਇਕੀ ਸਾਲ ਤੱਕ ਦੋਨਾਂ ਦੀ ਅੱਖਰੀ ਪ੍ਰੀਤ ਦਾ ਹਾਲ ਇਹ ਸੀ-
        ਤੇਰਾ  ਖ਼ਤ ਲੇ ਕੇ ਸਨਮ=ਪਾਂਵ ਕਹੀਂ ਰਖਤੇ ਹੈ ਕਹੀਂ ਪੜਤੇ ਹੈਂ ਕਦਮ''
ਖਲੀਲ ਜਿਬਰਾਨ ਦੀ ਮੌਤ (1931) ਦੀ ਖ਼ਬਰ ਸੁਣਦੇ ਹੀ ਮੇਜਿਆਦ ਗਹਿਰੇ ਸਦਮੇ ਚ ਗੁਮ ਹੋ ਗਈ।ਕੁਝ ਦੇਰ ਮੰਜੇ ਤੇ ਰਹਿਣ ਬਾਦ ਉਹ ਵੀ ਪ੍ਰਲੋਕ ਚਲੀ ਗਈ ਤੇ ਇਹ ਅੱਖਰੀ ਪ੍ਰੀਤ ਰੂਹਾਨੀ ਪ੍ਰੀਤ ਬਣ ਰੂਹ ਬ -ਰੂਹ ਹੋ ਗਈ।
      ਇਸ ਖੱਤੋ ਖਿਤਾਬਤ ਮੁਹੱਬਤ ਦੀ ਮਿਸਾਲ ਤੋਂ ਅਹਿਸਾਸ ਹੁੰਦਾ ਹੈ ਕਿ ਕਲਮ ਨਾਲ ਲਿਖੀ ਇਸ਼ਕ ਇਬਾਰਤ ਕਿੰਨੀ ਸੁਹਜਮਈ ,ਸਹਿਜਮਈ ਸੁਖਮਈ ਤੇ ਆਨੰਦਮਈ ਹੁੰਦੀ ਹੈ।ਲਿਖੀ ਹੋਈ ਮੁਹੱਬਤ ਸੁੱਚੀਆਂ ਭਾਵਨਾਂਵਾ ਵਿੱਚ ਟੁੱਬੀ ਲਾ ਕੇ ਤਾਰੀ ਹੁੰਦੀ ਹੈ। ਅਜੋਕੇ ਜਮਾਨੇ ਨੇ ਐਂਵੇ ਹੀ ਕਲਮ ਛੱਡ ਕੇ ਵਟਸਐਪ ਈਮੇਲ ਅਪਨਾ ਲਈ ।ਪਰ ਤੂੰ ਇੰਜ ਨਾਂ ਕਰੀਂ ।
     ਤੂੰ ਮੈਨੂੰ ਖ਼ਤ ਲਿਖੀਂ ૶ ਵਾਸਤਾ ਈ ਦਿਲ ਦਾ ਦਿਲ ਵਾਲਿਆ
                          ਮੈਨੂੰ ਖ਼ਤ ਲਿਖੀਂ
  ਦੁਨੀਆਦਾਰੀ ਦੇ ਝਮੇਲਿਆ ਨੂੰ ਪਾਸੇ ਰੱਖ
           ਤੂੰ ਮੈਨੂੰ ਖੱਤ ਲਿਖੀਂ
    ਸੁਣ -ਹਰੇ ਰੰਗ ਨਾਲ ਖਤ ਲਿਖ ਚਿੱਟੇ ਵਿੱਚ ਲਿਫਾਫੇ ਪਾ
          ਬਾਹਰ ਮੇਰਾ ਸਿਰਨਾਵਾਂ ਪਾ-ਤੇ ਅੰਦਰ
         ਆਪਣਾ ਸਿਰਨਾਵਾਂ ਪਾ ਇਕ ਲਿਫਾਫਾ ਨਾਲ ਪਾ
              ਚਿਪਕਾ ਕੇ ਦੋ ਟਿਕਟਾਂ ਜਾ ਡਾਕੇ ਪਾ
               ਤੇ ਮੈਨੂੰ ਪੁੱਜ ਜਾਵੇ ਮੰਗੀਂ ਦੁਆ-   
          ਵਾਸਤਾ ਈ ਪਿਆਰ ਦਾ ਪਿਆਰਿਆ
                   ਮੈਨੂੰ ਖੱਤ ਲਿਖੀ
            ਤੇਰਾ ਦੇਸ਼ ਬੇਗਾਨਾ ਮੈਂ ਨਾ ਜਾਣਾ
            ਇਸ ਦੇਸ਼ ਤੂੰ ਕਦ ਆਣਾ ਮੈਂ ਨਾ ਜਾਣਾ
              ਕਿਤੇ ਨਾਂ ਆਪਾ ਭੁੱਲ ਜਾਈਏ ਚੇਤਾ
                 ਤੂੰ ਮੈਨੂੰ ਖੱਤ ਲਿਖੀਂ
              ਵਾਸਤਾ ਈ ਦਿਲਬਰਾ ਵਟਸਐਪ ਨਾ ਭੇਜੀਂ
               ਨਾਂ ਮੁਕਣ ਦੇਵੀਂ ਖਤਾਂ ਦੇ ਮੌਸਮ ਮਹੁੱਬਤਾਂ ਦੇ ੰਮੌਸਮ
                         ਤੂੰ ਮੈਨੂੰ ਖਤ ਲਿਖੀਂ  ਖਤ ਲਿਖੀਂ૴.
ਚਲਦੇ ਚਲਦੇ-- ਲੈ ਜਾ ਲੈ ਜਾ ਵੇ ਇਕ ਹੋਰ ਸੁਨੇਹਾ ਸੋਹਣੇ ਯਾਰ ਦਾ  )
           ਮੈਂ ਆਵਾਂਗਾ ਹਨੇਰੀਆ ਦੇ ਨਾਲ
           ਦੀਵਾ ਫੇਰ ਵੀ ਤੂੰ ਬੰਨੇ ਤੇ ਬਾਲ ਰੱਖਣਾ
           ਬੜੇ ਭੁੱਖੇ ਨੇ ਲੋਕ ਤਮਾਸ਼ਿਆਂ ਦੇ
          ਕੋਈ ਤੇ ਹੁਨਰ ਕਮਾਲ ਰੱਖਣਾ॥

ਐਂਤਕੀ ਵਾਰ

ਆਓ ਇਸ ਵਾਰ ਦੀਵਾਲੀ ਅਪਨੇ ਘਰ  ਮਨਾਈਏ
 ਕਲੀ, ਚੂਨਾ, ਭਿਗੋ ਕੇ ਵਿੱਚ ਨੀਲ ਮਿਲਾਈਏ
 ਪੀਲੀ ਮਿੱਟੀ ਦੀ ਕੂਚੀ ਮਾਰ
  ਅਪਨਾ ਘਰ ਸਜਾਈਏ
 ਛੱਤ ਤੇ ਗੋਹਾ ਮਿੱਟੀ ਫੇਰ ,
ਬਨੇਰਿਆਂ ਤੇ ਦੀਵੀਆਂ ਦੀਆਂ ਪਾਲਾਂ ਲਾਈਏ,
ਭੱਜ ਭੱਜ  ਘਰ ਦੇ ਕੰਮ ਨਿਪਟਾਈਏ
ਸੌਦੇ ਪੱਤੇ ਚੋਂ ਦਸੀ,ਪੰਜੀ ਚਵਨੀ,ਅਠਨੀ,ਬਚਾਈਏ
ਤੇ ਫਿਰ ਉਹਦੀ ਕਿਸਮਤ ਪੁੜੀ ਲਾਈਏ
ਫੁੱਲਝੜੀ ਜਲਾ,ਘੁਮਾ ਘੁਮਾ
ਨਿੱਕੀ ਭੈਣ ਨੂੰ ਅੱਗੇ ਅੱਗੇ ਭਜਾਈਏ
ਆ ਅੱਜ ਅਪਨੇ ਘਰ ਦੀਵਾਲੀ ਮਨਾਈਏ
ਦਾਦੀ ਦੇ ਕੰਨ ਕੋਲ ਜਾ ਭੁਕਾਨਾ ਫਟਾਈਏ
ਬੀਜੀ ਭਾਪਾ ਜੀ ਦੀ ਮੰਜੀ ਤੇ ਬਹਿ
ਉਹ ਨਿੱਕਾ ਮਾਸੂਮ ਬੱਚਾ ਬਣ ਜਾਈਏ
ਉਸ ਅਨਭੋਲ ਜਵਾਨੀ ਚ ਝਾਤੀ ਪਾਈਏ
ਮਾਂ ਕੋਲੋਂ ਜੋ ਪੁਛਣਾ ਸੀ,ਪੁਛ ਲਈਏ
ਜੋ ਦਸਣਾ ਸੀ ਅੱਜ ਦੱਸ ਦਈਏ
ਭੁੱਲ ਗਈ ਕਹਾਣੀ ਦਾਦੀ ਦੀ ਅੱਜ ਸੁਣਨੀ ਏ
ਫੇਰ ਅੱਜ ਤਕਲੇ ਦੀ ਮਾਹਲ ਤੋੜਨੀ ਏਂ
ਨਾਂ ਪੈਸੇ ਧੇਲੇ ਦੀ ਗੱਲ,ਨਾਂ ਕੋਈ ਵੰਡ ਵੰਡਾਈ
ਤੂੰ ਮੇਰਾ ਵੱਡਾ ਵੀਰ
ਮੈਂ ਨਿੱਕੀ ਭੈਣ, ਤੇਰੀ ਮਾਂਜਾਈ
ਇਕ ਦੀਵੇ ਨਾਲ ਦੱਸ ਦੀਵੇ ਬਾਲ
ਮੋਹ ਪਿਆਰ ਦਾ ਨਿੱਘ ਵਧਾਈਏ
ਆ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ
ਕੁਝ ਪਲਾਂ ਲਈ ਗਵਾਚੇ ਚ ਗੁਮ ਜਾਈਏ...
ਆ ਇਕ ਦੀਵਾ ਦਿਲ ਵਿੱਚ ਜਗਾਈਏ
ਆਓ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ-----
          ਰਣਜੀਤ ਕੌਰ / ਗੁੱਡੀ ਤਰਨ ਤਾਰਨ 9780282816



ਚਲਦੇ ਚਲਦੇ-ਹਮ ਨੇ ਦੇਖਾ ਹੈ ਐਸੇ ਖੁਦਾਓਂ ਕੋ
             ਜਿਨ ਕੇ ਸਾਮਨੇ ''ਵੋ ਖੁਦਾ'' ਕੁਛ ਭੀ ਨਹੀਂ

ਮੁਆਫ਼ੀ ਦੀ ਗੁੰਜਾਇਸ਼ - ਰਣਜੀਤ ਕੌਰ/ ਗੁੱਡੀ  ਤਰਨ ਤਾਰਨ

      ਗਲ ਨੇ ਕਿਹਾ ਤੂੰ ਮੈਨੂੰ ਮੂਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਦੀ ਹਾਂ।
  ਸਿਆਣਪ ਨੂੰ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ ਤੇ ਜੇ ਉਸ ਕੋਲੋਂ ਭੁਲ ਭੁਲੇਖੇ ਗਲਤੀ ਹੋ ਜਾਵੇ ਤਾਂ ਉਸਨੂੰ ਮਾਫੀ ਬਮੁਸ਼ਕਿਲ ਮਿਲਦੀ ਹੈ।
ਕੁਝ ਇਸ ਤਰਾਂ ਹੀ ਹੋਇਆ ਗੁਰਦਾਸ ਮਾਨ ਨਾਲ। ਗੱਲ ਕੁਝ ਵੀ ਨਹੀਂ ਸੀ ਕਿ ਸ਼ਰੀਕਾਂ ਨੇ ਆਪਣਾ ਨਾਮ ਸਕਰੀਨ ਤੇ ਲਿਆਉਣ ਲਈ ਬਾਤ ਦਾ ਬਤੰਗੜ ਬਣਾ ਲਿਆ।
       ਗੁਰਦਾਸ ਮਾਨ ਨੇ ਹਿੰਦੀ ਲਈ ਇਕ ਵਾਕ ਬੋਲਿਆ ਤੇ ਵਿਕਾਊ ਜਮੀਰਾਂ ਨੇ ਪੈਸੇ ਲੈ ਕੇ ਖੰਭਾਂ ਦੀਆ ਡਾਰਾਂ ਬਣਾ ਲਈਆਂ।
      ਜਿਹਨਾਂ ਨੇ ਕਦੀ ਪੰਜ ਰੁਪਏ ਦਾ ਪੰਜਾਬੀ ਦਾ ਅਖਬਾਰ ਲੈ ਕੇ ਨਹੀਂ ਪੜ੍ਹਿਆ ਉਹ ਪੰਜਾਬੀ ਦੇ ਅਲੰਬਰਦਾਰ ਬਣ ਕੇ ਗੁਰਦਾਸ ਮਾਨ ਨੂੰ ਫਤਵਾ ਦੇਣ ਆ ਗਏ।
ਗੁਰਦਾਸ ਮਾਨ ਇਕ ਕਲਾਕਾਰ ਹੈ ਤੇ ਕਲਾ ਉਸਦਾ ਕਾਰੋਬਾਰ ਵੀ ਹੈ।ਉਸਦੇ ਇਸ ਕਾਰੋਬਾਰ ਰਾਹੀਂ ਹਰ ਰੋਜ਼ ਕੋਈ ਪੰਜਾਹ ਕੂ  ਦੇ ਮੂੰਹ ਦਾਣਾ ਲਗਦਾ ਹੈ ਤੇ ਪੇਟ ਭਰਦਾ ਹੈ।ਉਹ ਖੁਦ ਹੀ ਲਿਖਦਾ ਤੇ ਖੁਦ ਹੀ ਗਾਉਂਦਾ ਹੈ ਸਾਜਿੰਦੇ ਸੰਗੀਤ ਦਾ ਰਸ ਬਣਾਉਂਦੇ ਹਨ
  ਇਹ ਜੋ ਤੂੰ ਕੌਣ ਮੈਂ ਕੌਣ ਖਾਹਮਖਾਹ ਵਾਲੇ ਘੜੰਮ ਚੌਧਰੀ ਕਮਰ ਕੱਸ ਕੇ ਮੈਦਾਨ ਵਿੱਚ ਆ ਨਿਤਰੇ ਹਨ।ਇਹਨਾਂ ਤੋਂ ਪੁਛੋ ਪਿਛਲੇ ਵੀਹ ਸਾਲਾਂ ਤੋਂ ਅਸ਼ਲੀਲ਼ ਲਿਖਣ ਤੇ ਗਾਉਣ ਵਾਲਿਆਂ ਨੂੰ ਇਹਨਾਂ ਕਿਉਂ ਨਹੀਂ ਪੁਛਿਆ ਕਦੇ, ਇੰਨੇ ਹੀ ਇਹ ਮਾਂ ਬੋਲੀ ਦੇ ਹੇਜਲੇ ਹਨ ਤੇ ਕਿਉਂ ਲਚਰਤਾ ਦੇ ਅਖਾੜੈ ਲਗਾ ਕੇ  ਕੁੜੀਆਂ ਸਟੇਜ ਤੇ ਨਚਾ ਕੇ ਮਾਂ ਬੋਲੀ ਦੀ ਸੇਵਾ ਦੇ ਨਾਮ ਤੇ ਊਲ ਜਲੂਲ਼ ਗੀਤ ਜਿਹਨਾਂ ਨੂੰ ਸੁਣ ਪੰਜਾਬੀ ਮਾਂ ਬੋਲੀ ਤੇ ਤਰਸ ਆਉਣ ਲਗਦਾ ਹੈ ਉਹ ਨਹੀ ਸੁਧਾਰ ਸਕੇ?ਕਿਹੜਾ ਲਿਖ ਸਕਿਆ ਹੈ ਗੁਰਦਾਸ ਮਾਨ ਵਰਗੀ ਮਹਿਮਾ ਮਾਂ ਬੋਲੀ ਦੀ ।
  ਇਹਨਾਂ ਘੜੰਮ ਚੌਧਰੀਆਂ ਦੀ ਤੇ ਉਹ ਗਲ ਹੈ ਮਾਂ ਨਾਲੋਂ ਹੇਜਲੀ૴૴૴..
ਕੋਈ ਵੀ ਮਨੁੱਖ ਸੰਪੂਰਨ ਨਹੀਂ ਹੁੰਦਾ ਤੇ ਗੁਣ ਅੋਗੁਣ ਸਾਥ ਸਾਥ ਚਲਦੇ ਹਨ।ਕੀ ਹੋਇਆ ਜੇ ਗੁਰਦਾਸ ਮਾਨ ਨੇ ਇਕ ਗਲਤ ਵਾਕ ਬੋਲ ਦਿਤਾ ਤਾਂ,ਕੀ ਹੋਇਆ ਜੇ ਉਹ ਡੇਰੇ ਨੂੰ ਮੰਨਦਾ ਹੈ।ਅੱਧੇ ਪੰਜਾਬੀ ਡੇਰਿਆਂ ਨੂੰ ਮੰਨਦੇ ਹਨ,ਅੰਧਵਿਸਵਾਸੀ ਹਨ।ਉਹ ਵੀ ਅੰਧ ਭਗਤ ਹੈ।ਕਲਾ ਉਸਦੀ ਰੋਜ਼ੀ ਰੋਟੀ ਹੈ ਜਿਸਨੂੰ ਵੇਚਣਾ ਉਹਦਾ ਕਾਰੋਬਾਰ ਹੈ।ਉਹ ਰਾਸ਼ਟਰਪਤੀ ਤਾਂ ਹੈ ਨਹੀਂ ਜੋ ਉਹਦੇ ਇਕ ਵਾਕ ਨਾਲ ਨਿਯਮ ਲਾਗੂ ਹੋ ਜਾਣਗੇ।
    ਇਹ ਜੋ ਬੋਲ ਰਹੇ ਹਨ ਇਹਨਾਂ ਦੇ ਨਿਆਣੇ ਹਿੰਦੀ ਸਕੂਲਾਂ ਵਿੱਚ ਪੜ੍ਹਦੇ ਹਨ,ਜਿਥੇ ਪੰਜਾਬੀ ਬੋਲਣਤੇ ਜੁਰਮਾਨਾ ਲਗਦਾ  ਹੈ ਕੀ ਇਹ ਸਕੂਲ਼ਾਂ ਵਿੱਚ ਪੰਜਾਬੀ ਲਵਾ ਸਕੇ? ਰ੍ਰੇਲਵੇ ਸਟੇਸ਼ਨ ਪੋਸਟ ਆਫਿਸ ਬੈਂਕ ਵਿੱਚ ਪੰਜਾਬੀ ਲਾਗੂ ਕਰਾ ਸਕੇ ? ਕੈਨੇਡਾ ਵਿੱਚ ਪੰਜਾਬੀ ਵਿੱਚ ਲਿਖੇ ਨਾਮ ਮਿਲ ਜਾਣਗੇ ਪੰਜਾਬ ਵਿੱਚ ਸਟੇਸ਼ਨ,ਬੈਂਕ ਪੋਸਟ ਆਫਿਸ ,ਹੋਰ ਕੰਪਨੀ ਦਫ਼ਤਰਾਂ ਵਿੱਚ ਹਿੰਦੀ ਹੀ ਵਰਤੀ ਜਾਂਦੀ ਹੈ। ਸਰਕਾਰੀ ਫਾਰਮ ਹਿੰਦੀ ਤੇ ਅੰਗਰੇਜ਼ੀ ਵਿੱਚ ਹੋਣਗੇ,ਇਹ ਲੋਕ ਕਦੇ ਨਹੀ ਬੋਲ ਸਕੇ ਕਿ ਸਾਥੋਂ ਇਹ ਪੜ੍ਹੇ ਨਹੀਂ ਜਾਂਦੇ ਕਿ ਫਾਰਮ ਪੰਜਾਬੀ ਵਿੱਚ ਵੀ ਹੋਣੇ ਚਾਹੀਦੇ ਹਨ।
       ਕਿਸਾਨਾਂ ਦੇ ਘਰਾਂ  ਤੇ ਖੇਤਾਂ ਵਿੱਚ ਯੂ.ਪੀ ਤੇ ਬਿਹਾਰ ਦੇ ਕਾਮੇ ਚਾਲੀ ਸਾਲ ਤੋਂ ਕੰਮ ਕਰ ਰਹੇ ਹਨ ਤੇ ਮਾਲਕ ਉਹਨਾਂ ਨਾਲ ਪੰਜਾਬੀ ਨਹੀਂ ਬੋਲਦਾ ਅੱਜ ਤੱਕ ਵੀ ਕੀ ਇਹ ਹੇਜਲੇ ਉਹਨੂੰ ਪੁਛ ਸਕੇ।
          ਅਦਾਲਤਾਂ ਵਿੱਚ ਅੰਗਰੇਜੀ ਹੈ।ਪੀਜੀ ਆਈ ਵਿਚਲੇ ਸਾਰੇ ਡਾਕਟਰ ਪੰਜਾਬ ਤੋਂ ਬਾਹਰ ਦੇ ਹਨ ਤੇ ਉਹਨਾਂ ਨੂੰ ਮਰੀਜ਼ ਦਾ ਦੁੱਖ ਸਮਝਣ ਲਈ ਦੁਭਾਸ਼ੀਏ ਦੀ ਲੋੜ ਹੁੰਦੀ ਹੈ।ਇਕ ਸੁਹਿਰਦ ਪੰਜਾਬੀ ੇ ਨੇ ਇਹਨਾਂ ਡਾਕਟਰਾਂ ਨੂੰ ਪੰਜਾਬੀ ਸਿਖਾਉਣ ਦਾ ਬੀੜਾ ਚੁਕਿਆ ਹੈ।
         ਮਾੜੈ ਤੇ ਜੋਰ ਚਲਿਆ,ਖਾਹਮਖਾਹ ਦਾ,ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਖਾ ਪੀ ਕੇ ਆਪਣੀ ਸਹਿਯੋਗੀ ਪਾਰਟੀ ਨੂੰ ਖੁਸ਼ ਕਰਨ ਲਈ ਹਿੰਦੀ ਚ ਭਾਸਣ ਦੇਂਦਾ ਹੈ ਉਦੋਂ ਇਹ ਹੇਜਲੇ ਕਿਥੇ ਗਏ ਹੁੰਦੇ ਹਨ।ਇਹਨਾਂ ਹੇਜਲਿਆਂ ਨੂੰ ਦਸਾਂ ਗੁਰੂਆਂ ਦੀ ਬਣਾਈ  ਗੁਰਮੁਖੀ ਪੜ੍ਹਨੀ ਵੀ ਨਹੀਂ ਆਉਂਦੀ।ਕਾਲਜਾਂ ਵਿੱਚ ਪੰਜਾਬੀ ਪੜ੍ਹਨ ਵਾਲਿਆਂ ਦੀ ਗਿਣਤੀ ਚੁਟਕੀ ਭਰ ਹੈ।
      ਪੰਜਾਬੀ ਆਲਮੀ ਕਾਨਫਰੰਸ਼ ਕੈਨੇਡਾ ਵਿੱਚ ਕਰਨ ਵਾਸਤੇ ਕੁਝ ਖਾਸ ਮਾਹਰਾਂ ਨੂੰ ਹਰ ਸਾਲ ਚੋਖਾ ਫੰਡ ਦਿਤਾ ਜਾਂਦਾ ਹੈ,ਇੰਨੇ ਵਰ੍ਹਿਆਂ ਵਿੱਚ ਇਸ ਕਾਨਫਰੰਸ ਨੇ ਮਾਂ ਬੋਲੀ ਦੀ ਸਿਹਤਯਾਬੀ ਲਈ ਕਦੇ ਦੁਆ ਨਹੀਂ ਮੰਗੀ।ਨਿਆਣੀ ਜਿਹੀ ਰਚਨਾ ਕਰ ਕੇ ਕੱਚ ਘਰੜ ਝੱਟ ਚ ਹੀ ਸਟੇਟ ਅਵਾਰਡੀ ਲੇਖਕ ਬਣ ਜਾਂਦੇ ਹਨ ਤੇ ਹਿੰਦੀ ਵਿੱਚ ਉਲਥਵਾ ਕੇ ਸਿਲੇਬਸ ਵਿੱਚ ਲਵਾ ਕੇ ਮਾਨਤ ਸਨਮਾਨਿਤ ਹੁੰਦੇ ਹਨ।ਇਹਨਾਂ ਵਿਸ਼ਵਾਸਘਾਤੀਆਂ ਨੂੰ ਪੁਛਣ ਵਾਲਾ ਵੀ ਕੋਈ ਉਠਣਾ ਚਾਹੀਦਾ ਹੈ।
     ਪੰਜਾਬ ਦੀ ਧੀ ਡਾਕਟਰ ਹਰਸ਼ਿੰਦਰ ਕੌਰ ਨੇ ਪੰਜਾਬੀ ਮਾਂ ਬੋਲੀ ਨੂੰ ਯੂ ਅੇਨ ਓ ਵਿੱਚ ਪਾਸ ਕਰਵਾ ਦਿਤਾ ਤਾਂ ਪੰਜਾਬ ਦੀ ਹੀ ਇਕ ਹੋਰ ਅੋਰਤ ਜੋ ਸਰਕਾਰੀ ਵੀ ਸੀ ਉਸਨੇ ਹਿੰਦੀ ਦੇ ਹੇਜ ਵਿੱਚ ਸਰਕਾਰ ਤੋਂ ਡਾਕਟਰ ਭੈੇਣ ਦੇ ਖਿਲਾਫ ਕੰਨ ਭਰ ਫਤਵਾ ਦਿਵਾ ਦਿਤਾ ਸੀ ਇਸ ਤਰਾਂ ਹੀ ਜਿਵੇਂ ਗੁਰਦਾਸ ਮਾਨ ਨਾਲ ਸਰਕਾਰੀ ਲਾਲਚੀਆਂ ਨੇ ਕੀਤਾ ਹੈ।
         ਹੋਰ ਬਹੁਤ ਸਾਰੇ ਗੰਭੀਰ ਮਸਲੇ ਹਨ ਵਿਚਾਰਨ ਲਈ-ਪੰਜਾਬ ਦੇ 400 ਪਿੰਡ ਨਿਜ਼ਾਮ ਦੀ ਇਕ ਗਲਤੀ ਨਾਲ ਗਰਕ ਗਏ ਹਨ,ਕਸ਼ਮੀਰ ਦੀ ਡੋਗਰੀ ਤੇ ਗੋਜਰੀ ਪੰਜਾਬੀ ਨਾਲ ਮਿਲਦੀ ਜੁਲਦੀ ਹੈ
ਤੇ ਕਸ਼ਮੀਰੀ 65 ਦਿਨਾਂ ਤੋਂ ਕੈਦ ਹਨ ,ਹੇਜਲਿਆਂ ਨੇ ਇਕ ਸ਼ਬਦ ਵੀ ਉਹਨਾਂ ਲਈ ਨਹੀਂ ਬੋਲਿਆ।
        ਅਕਾਲੀ ਸਿਸਟਮ ਨੇ ਮੈਡੀਕਲ ਦੀਆਂ ਕਿਤਾਬਾਂ ਪੰਜਾਬੀ ਵਿੱਚ ਛਾਪਣ ਲਈ ਮਤਾ ਪਾਸ ਕੀਤਾ ਤੇ ਪੰਜ ਮਾਹਰ ਅਧਿਆਪਕਾਂ ਦੀ ਜਿੰਮੇੰਵਾਰੀ ਵੀ ਫਿਕਸ ਕੀਤੀ,ਪਰ ਪੰਜ ਸਾਲ ਉਹਨਾਂ ਨੂੰ ਫੰਡ  ਰਲੀਜ਼ ਨਹੀਂ ਕੀਤਾ ਗਿਆ,ਜਦ ਫਿਰ ਪੁਛਿਆ ਗਿਆ ਤਾਂ ਸਿਸਟਮ ਦਾ ਜਵਾਬ ਸੀ ਹਿੰਦੀ ਤੇ ਅੰਗਰੇਜ਼ੀ ਲਈ ਚਾਹੇ ਕਰੋੜ ਲੈ ਲਓ ਪੰਜਾਬੀ ਭਾਸ਼ਾ ਵਿਭਾਗ ਕੋਲ ਫੰਡ ਹੈ ਨਹੀਂ।ਹਿੰਦੀ ਭਾਸ਼ਾ ਵਿਭਾਗ ਵਾਲੇ ਹਰ ਲੇਖਕ ਦੀ ਸੌ ਕਿਤਾਬ ਖ੍ਰੀਦ ਲੈਂਦੇ ਹਨ ਪੰਜਾਬੀ ਵਾਲੇ ਇਕ ਵੀ ਨਹੀਂ ਖ੍ਰੀਦਦੇ।
      ਪੰਜਾਬੀ ਲੇਖਕ ਆਪਣੀਆਂ ਲਿਖਤਾਂ ਹਿੰਦੀ ਵਿੱਚ ਛਪਵਾ ਕੇ ਪੈਸਾ ਬਣਾ ਲੈਦੇ ਹਨ।ਫਿਲਮਾਂ ਨੇ ਪੰਜਾਬੀ ਗੀਤਾਂ ਨੂੰ ਹਿੰਦੀ ਵਿੱਚ ਢਾਲ ਕੇ ਕਰੋੜਾਂ ਕਮਾ ਲਏ,ਗੁਰਦਾਸ ਮਾਨ ਨੇ ਅਜਿਹਾ ਕੁਝ ਨਹੀ ਕੀਤਾ ਉਹ ਤੇ ਆਪਣੇ ਇਸ਼ਟ ਲਈ ਨੌਕਰੀ ਵੀ ਛੱਡ ਗਿਆ ਸੀ,ਜਦ ਕਿ ਹੋਰ ਕਈ ਕਲਾਕਾਰ ਮੋਟੀਆਂ ਤਨਖਾਹਾਂ ਵੀ ਲਈ ਜਾ ਰਹੇ ਹਨ ਤੇ ਪਬਲਿਕ ਤੋਂ ਵੀ ਕਮਾ ਰਹੇ ਹਨ।ਭਗਵੰਤ ਮਾਨ ਤੇ ਮੁਹੰਮਦ ਸਦੀਕ ਨੂੰ ਤੇ ਹੁਣ ਆ ਕੇ ਪੰਜਾਬੀ ਦਾ ਖਿਆਲ ਆ ਗਿਆ ਹੈ,ਚਲੋ ਦੇਰ ਆਏ ਦਰੁਸਤ ਆਏ,ਪਰ ਮੈਡਮ ਬਾਦਲ ਨੂੰ ਅਜੇ ਵੀ ਨਹੀਂ ਆਇਆ, ਕੁਝ ਉਹਨੂੰ ਵੀ ਪੁਛਣਾ ਬਣਦਾ ਹੈ।
     ਰੋਜ਼ੀ ਰੋਟੀ ਮੰਗਦਿਆਂ ਨੂੰ ਪੀਣ ਨੂੰ ਅਥਰੂ ਗੈਸ ਤੇ ਖਾਣ ਨੂੰ ਲਾਠੀਆਂ ਮਿਲਦੀਆਂ ਹਨ,ਕਦੇ ਉਹਨਾਂ ਦਾ ਸਾਥ ਦੇ ਕੇ ਦੇਖੋ।
        ਸਿਆਣੇ ਕਹਿੰਦੇ ਹਨ ਅਧੂਰਾ ਗਿਆਨ ਅਗਿਆਨਤਾ ਤੋਂ ਵੀ ਖਤਰਨਾਕ ਹੁੰਦਾ ਹੈ ਤੇ ਇਹਨਾਂ ਖਾਹਮਖਾਹਾਂ ਦਾ ਇਹੀ ਹਾਲ ਹੈ।
ਜੋ ਚੰਗਾ ਲਗੇ ਉਹ ਗ੍ਰਹਿਣ ਕਰ ਲੋ ਤੇ ਬਾਕੀ ਦਰ ਗੁਜਰ ਕਰ ਦਿਓ।ਅੇਨਾ ਰੌਲਾ ਚੁਕਣ ਦੀ ਕੀ ਲੋੜ ਹੈ
ਕਪਿਲ ਸ਼ਰਮਾ ਤੇ ਭਾਰਤੀ' ਅੰਮ੍ਰਿਤਸਰੀ ਠੇਠ ਪੰਜਾਬੀ ਹਨ ਤੇ ਇਹ ਪੰਜਾਬੀ ਦੇ ਹੇਜਲੇ ਜਹਾਜ ਵਿੱਚ ਵੀ ਇਹਨਾਂ ਦੀ ਬੇਹੂਦਗੀ ਹਿੰਦੀ ਵਿੱਚ ਸੁਣ ਰਹੇ ਹੁੰਦੇ ਹਨ।ਜਿਸ ਤਰਾਂ ਇਹਨਾਂ ਦੀ ਹਿੰਦੀ ਨੂੰ ਸਿਰ ਤੇ ਬਿਠਾ ਰਖਿਆ ਹੈ ਕਿਉਂ ਨਹੀ ਇਹਨਾਂ ਨੇ ਪੰਜਾਬੀ ਕੌੰਮਡੀ ਸ਼ੋ ਮਕਬੂਲ ਹੋਣ ਦਿੱਤੇ,?ਕਿਉਂਕਿ ਹਿੰਦੀ ਤੋਂ ਬਹੁਤ ਫੰਡ ਮਿਲਦਾ ਹੈ ਤੇ ਪੰਜਾਬੀ ਨੂੰ ਦਬਾਉਣ ਦੇ ਪੰਜਾਬੀ ਹੀ ਜਿੰਮੇਵਾਰ ਹਨ।ਮਿ. ਹਰਮਹੇਂਦਰ ਸਿੰਘ ਬੇਦੀ ( ਜੋ ਕਿ ਗੁਰੂ ਨਾਨਕ ਜੀ ਦੀ ਅੰਸ਼  ਵਿਚੌਂ ਹਨ) ਨੂੰ ਵੀ ਸਵਾਲ ਕਰ ਦੇਖੋ ਜਿਸਨੇ ਕਾਹਨ ਸਿੰਘ ਨਾਭਾ ਦੇ ਪੰਜਾਬੀ ਸ਼ਬਦ ਕੋਸ਼ ਨੂੰ ਹੀ ਹਿੰਦੀ ਉਲਥਾ ਕਰਾਉਣ ਲਈ ਪੰਜਾਬ ਸਰਕਾਰ ਤੋਂ 64 ਲੱਖ ਫੰਡ ਲਿਆ ਸੀ
       ਗੁਰਦਾਸ ਮਾਨ ਨੇ ਇੰਨਾ ਵੱਡਾ ਗੁਨਾਹ ਨਹੀ ਕੀਤਾ ਜਿੰਨਾ ਪੰਜਾਬ ਦੇ ਹਾਕਮ  ਨੇ ਕੀਤਾ। ਮੁੱਕਦੀ ਗਲ ਤਾਂ ਇਹ ਹੈ ਕਿ ,ਨਾਂ ਸਹੀ ਹਿੰਦੀ ਸਾਡੀ ਮਾਸੀ ਪਰ ਸਾਡੀ ਮਾਂ ਪੰਜਾਬੀ ਦੀ ਸੌਂਕਣ ਜਰੂਰ ਹੈ,ਇਸ ਲਈ ਇਸਨੂੰ ਬਰਦਾਸ਼ ਕਰਨਾ ਸਾਡੀ ਬੇਬਸੀ ਹੈ।
  ਪੰਜਾਬੀ ਟ੍ਰਿੀਬਿਉਨ ਅਤੇ ਮੀਡੀਆ ਪੰਜਾਬ ਵਿੱਚ' ਨਵਕਿਰਨ ਨੱਤ' ਨੇ ਜਿਹਨਾਂ ਗੀਤਾਂ ਨੂੰ ਗਲਤ ਕਿਹਾ-  ਮਾਨ ਨੇ ਘੱਗਰੇ ਫੂਲਕਾਰੀਆਂ ਪਾਉਣ ਲਈ ਨਹੀਂ ਪ੍ਰੈਰਿਆ,ਵਿਰਸਾ ਤੇ ਰਵਾਇਤ ਨੁੰ ਯਾਦ ਕੀਤਾ ਗਿਆ ਹੈ। ਘੱਗਰਾ ਹੁਣ ਵੀ ਪਹਿਨਿਆ ਜਾਂਦਾ ਹੈ,ਬੱਸ ਉਸਦਾ ਨਾਮ ਲਹਿੰਗਾ ਰੱਖ ਲਿਆ ਗਿਆ ਹੈ।ਕੁੜੀਏ ਕਿਸਮਤ ਪੁੜੀਏ ਦਾ ਗੀਤ ਮਾਨ ਨੇ ਉਸ ਵਕਤ ਗਾਇਆ ਸੀ,ਜਦ ਕੰਨਿਆ ਭਰੂਣ ਹੱਤਿਆ ੱਸਿਖ਼ਰ ਤੇ ਸੀ ਤੇ ਨਸ਼ਿਆ ਚ ਗਲਤਾਨ ਨੌਜਵਾਨਾਂ ਨੂੰ ਜਗਾਉਣ ਲਈ ਭਗਤ ਸਿੰਘ ਦੀ ਮਿਸਾਲ ਦੇ ਕੇ ਸਮਝਾਇਆ ਹੈ।ਰਵਾਇਤੀ ਪੁਸ਼ਾਕ ਵਿੱਚ ਵੀ ਕਾਰ ਚਲਾਈ ਜਾ ਸਕਦੀ ਹੈ।ਡਾ. ਹਰਸ਼ਿੰਦਰ ਕੌਰ ਉਪਰੇਸ਼ਨ ਵੀ ਕਰਦੀ ਹੈ,ਮਮਤਾ ਬੈਨਰਜੀ ਪੱਛਮੀ ਬੰਗਾਲ ਜਿਹਾ ਵੱਡਾ ਸੂਬਾ ਚਲਾ ਰਹੀ ਹੈ।ਮੋਹਤਰਮਾ ਪ੍ਰਤਿਭਾ ਪਾਟਿਲ ਰਵਾਇਤੀ ਪੁਸ਼ਾਕ ਵਿੱਚ ਰਾਸ਼ਟਰ ਪਤੀ ਰਹੀ।ਹੁਣੇ ਜਿਹੇ ਦੀ ਗੱਲ ਹੈ ਵਣਜਾਰਾ ਕਬੀਲੇ ਵਿਚੋਂ ਆਈ. ਏ. ਅੇਸ. ਸੀਲੇਕਟਡ ਮੈਡਮ ਝਾਰਖੰਡ/ਰਾਂਚੀ ਵਿੱਚ ਆਪਣੀ ਕਬਾਇਲੀ ਰਵਾਇਤੀ ਪੁਸ਼ਾਕ ਮੋਢਿਆਂ ਤੱਕ ਚੂੜਾ ਪਹਿਨ  ਜਿਲ੍ਹਾ ਆਫਿਸ ਚਲਾ ਰਹੀ ਹੈ।ਲੇਖਕਾ ਦੀ ਲਿਖਤ ਨਿਆਣੀ  ਤੇ ਸੰਵੇਦਨਹੀਣ ਹੈ।
  ਧਿਆਨ ਨਾਲ ਸੁਣੋ ਤੇ ਸਮਝੋ ਉਸਦਾ ਹਰ ਗੀਤ ਉਦੇਸ਼ਾਤਮਕ,ਸੰਦੇਸ਼ਾਤਮਕ ਤੇ ਉਪਦੇਸ਼ਾਤਮਕ ਹੁੰਦਾ ਹੈ,ਮੰਨੋਰੰਜਨ ਦੇ ਨਾਲ ਵਿਰਸੇ ਵਿੱਚ ਝਾਤੀ ਵੀ ਮਰਵਾ ਦੇਂਦਾ ਹੈ।ਪਿਛਲੇ ਦਿਨੀਂ ਜੋ ਵੀ ਚਰਚਾ ਹੋਈ ਉਸ ਤੋਂ ਇਹ ਤਾਂ ਸਾਹਮਣੇ ਆ ਗਿਆ ਹੈ ਕਿ ਗੁਰਦਾਸ ਮਾਨ ਆਪਣਾ ਹੈ ਤੇ ਨਰਾਜ਼ ਸਿਰਫ਼ ਆਪਣਿਆਂ ਨਾਲ ਹੀ ਹੋਇਆ ਜਾ ਸਕਦਾ ਹੈ
   ਬਹੁਤ ਸਾਰੇ ਗੁਣਾਂ ਨਾਲ ਇਕ ਅੱਧ ਅੋਗੁਣ ਮਾਫ਼ ਕਰਨਾ ਹੀ ਸਹੀ ਪੈਮਾਨਾ ਹੋ ਸਕਦਾ ਹੈ,ਬੇਸ਼ੱਕ ਨਜ਼ਰੀਆ ਆਪਣਾ ਤੇ ਪਸੰਦ ਆਪਣੀ ૶।    
        ਜਿਸ ਤਰਾਂ ਸ਼ਿਵ ਬਟਾਲਵੀ ਦਾ ਕੋਈ ਸਾਨੀ ਅਜੇ ਤੱਕ ਨਹੀਂ ਹੋਇਆ ਇਸ ਤਰਾਂ ਮਾਨ ਮਰ ਜਾਣਾ ਵੀ ਕੋਈ ਹੋਰ ਨਹੀਂ ਹੈਗਾ ਤੇ ਨਾਂ ਹੋਣ ਦੀ ਉਮੀਦ ਹੈ।
       ਉਦਯੋਗ ਮਰ ਰਹੇ ਹਨ ਕਿਰਤ ਮਰ ਗਈ ਹੈ,ਆਰਟਸ ਕਾਲਜ ਤਾਂ ਬਹੁਤ ਚਿਰ ਤੋਂ ਖਾਲੀ ਹੋ ਗਏ ਸਨ,ਹੁਣ ਸਾਇੰਸ ਕਾਲਜ ਵੀ ਵਿਦਿਆਰਥੀਆਂ ਤੋਂ ਵਿਰਵੇ ਹੋ ਰਹੇ ਹਨ।
     ਪੰਜਾਬ ਵਿੱਚ ਅੋਸਤ ਰੋਜ਼ਾਨਾ ਨੌਂ ਸੌ ਵੀਜ਼ਾ ਜਾਰੀ ਹੁੰਦਾ ਹੈ,ਤੇ ਇੰਨੇ ਹੀ ਰੋਜ਼ ਜਹਾਜ ਸਵਾਰ ਹੁੰਦੇ ਹਨ,ਇਧਰ ਵੀ ਧਿਆਨ ਦੇਣਾ ਜਰੂਰੀ ਹੈ।
            ਮੁਆਫ਼ੀ ਅਤੇ ਸਹਿ ਜਾਣ ਦੀ ਗੁੰਜਾਇਸ਼ ਹਰ ਹਾਲ ਵਿੱਚ ਹੋਣੀ ਚਾਹੀਦੀ ਹੈ।
                 ਏਕ ਮਿਸਰਾ ਹੂੰ ਮੈਂ
                 ਏਕ ਮਿਸਰਾ ਹੋ ਤੁਮ
                 ਦੋਨੋਂ ਮਿਲ ਜਾਏਂ ਤੋ
                  ਸ਼ੇਅਰ ਬਨ ਜਾਏਗਾ---
          ਰਣਜੀਤ ਕੌਰ ਗੁੱਡੀ  ਤਰਨ ਤਾਰਨ  9780282816  

'ਦੁਪੱਟਾ ਸੋਹਜ ਹੇ- ਸ਼ਿੰਗਾਰ ਹੈ' - ਰਣਜੀਤ ਕੌਰ/ ਗੁੱਡੀ  ਤਰਨ ਤਾਰਨ

ਦਪੱਟਾ-ਜਿਸਨੂੰ ਚੁੰਨੀ,ਚੁਨਰੀ,ਓੜ੍ਹਨੀ ਵੀ ਕਿਹਾ ਜਾਂਦਾ ਹੈ।ਓੜ੍ਹਨੀ ਦਾ ਮਤਲਬ ਹੈ-ਉਪਰ ਵਾਲਾ ਵਸਤਰ,ਪਹਿਰਾਵਾ ਜੋ ਪੂਰੀ ਤਰਾਂ ਢੱਕ ਲਵੇ। ਪਹਿਲਾਂ ਪਹਿਲ ਮਲਮਲ ਦੇ ਦੁਪੱਟੇ ਹੁੰਦੇ ਸੀ,ਫਿਰ ਬੈਂਬਰ ਦੇ ਫਿਰ ਨਾੲੈਲਨ ਦੇ ਵੀ ਆਏ। ਕਹਿੰਦੇ ਨੇ ਪਿਆਜ਼ ਦੇ ਛਿਲਕੇ ਵਾਂਗ ਪਤਲੇ ਦੁਪੱਟੇ ਵੀ ਬਣਦੇ ਸਨ, ਜੋ ਇਕ ਛੱਲੇ ਵਿਚੋਂ ਲੰਘ ਜਾਂਦੇ ਸਨ।ਇਕ ਪਿਆਰਾ ਗੀਤ ਹੈ,''ਹਵਾ ਮੇਂ ਉੜਤਾ ਜਾਏ ਮੇਰਾ ਲਾਲ ਦੁਪੱਟਾ ਮਲਮਲ ਕਾ''ਅਤੇ ਚੁਨਰੀ ਸੰਭਾਲ ਗੋਰੀ ਉੜੀ ਚਲੀ ਜਾਏ ਰੀ''।ਚੁੰਨੀ ਦੀ ਕਦਰ ਤੇ ਇਜ਼ਤ ਤੇ ਅਹਿਮੀਅਤ ਇਥੋਂ ਜ਼ਾਹਰ ਹੁੰਦੀ ਹੈ ਕਿ ਮੰਦਰ ਵਿਚੱ ਦੇਵੀ ਮਾਤਾ ਨੂੰ ਲਾਲ ਗੁਲਾਬੀ ਰੰਗ ਦੀਆਂ ਚੁੰਨੀਆਂ ਗੋਟਾ ਕਿਨਾਰੀ ਲਾ ਕੇ ਅਰਪਨ ਕੀਤੀਆਂ ਜਾਂਦੀਆਂਹਨ।ਨੈਣਾਂ ਦੇਵੀ,ਵੈਸ਼ਨੋ ਦੇਵੀ ਮੰਦਿਰ ਤੋਂ ਚੁੰਨੀ ਪ੍ਰਸ਼ਾਦ ਦੇ ਰੂਪ ਵਿਚ ਵੀ ਮਿਲਦੀ ਹੈ।ਜੋਤ ਜਗਾ ਕੇ ਚੁੰਨੀਆਂ ਕੰਜਕਾਂ ਨੂੰ ਭੇਟਾ ਕੀਤੀਆਂ ਜਾਂਦੀਆਂ ਹਨ।ਅੱਜ ਕਲ ਜਿਥੇ ਚੁੰਨੀ ਦੁਪੱਟਾ ਬਹੁਤ ਰੰਗ ਬਰੰਗਾ, ਵੰਨ ਸੁਵੰਂਨਾ ਚਮਕੀਲਾ ਹੋ ਗਿਆ ਹ ੈ,ਉਥੇ ਦਿਸਣਾ ਵੀ ਘੱਟ ਹੋ ਗਿਆ ਹੈ।ਕਿਉੰਕਿ ਕੁੜੀਆਂ ਜੋ ਰੰਗ ਬਰੰਗੀ ਚੁੰਨੀਆਂ ਵਿਚ ਤਿਤਲੀਆਂ ਜਾਪਦੀਆਂ ਸਨ ਹੁਣ ਜੀਨ ਟਾਪ ਪਹਿਨ ਕੇ ਵਾਲ ਕਟਾ ਕੇ ਗਲ ਵਿਚ ਪਾ ਲੈਂਦਾੀਂਆਂ ਹਨ। ਚੁੰਨੀ -ਸਚ ਮੁੱਚ ਹੀ ਹਵਾ ਵਿਚ ਉਡ ਗਈ ਹੈ।ਜਿਸ ਕਿਸੇ ਨੇ ਸੂਟ ਪਾ ਕੇ ਚੁੰਨੀ
ਲਈ ਵੀ ਹੁੰਦੀ ਹੈ ਤਾਂ ਜਿਵੇਂ ਢਕੌਂਸਲਾ ਕੀਤਾ ਹੋਵੇ।
ਹੁਣ ਤਾ ਕੁਰਤਾ ਪਜਾਮੀ ਵੀ ਚੁੰਨੀ ਤੋਂ ਵਾਂਝਾ ਹੋ ਗਿਆ ਹੈ।
ਦਪੱਟੇ ਦੇ ਦੋਹਰੇ ਘੁੰਡ ਵਿੱਚ ਸੱਜ ਵਿਆਹੀ ਵਹੁਟੀ ਦਾ ਰੂਪ ਦੂਰੋਂ ਖਿੱਚ ਪਾਂਉਂਦਾ ਸੀ।ਹਰ ਕੋਈ ਵੇਖਣ ਲਈ ਲਮਕ ਲਮਕ ਪੈਂਦਾ ਸੀ।ਹੁਣ ਤਾਂ ਲਾਂਵਾਂ ਫੇਰੇ ਵੇਲੇ ਵੀ ਘੁੰਡ ਦੁਪੱਟਾ ਘੱਟ ਹੀ ਨਜ਼ਰੀ ਪੈਂਦਾ ਹੈ।ਗੁਜ਼ਰੇ ਸਮੇਂ ਵਿਚ ਸਰਕਾਰੀ ਸਕੂਲਾ ਵਿਚ ਚਿੱਟੇ ਸੂਟ ਚਿੱਟੇ ਦੁਪੱਟੇ ਲਈ ਤੁਰੀਆਂ ਫਿਰਦੀਆਂ ਕੁੜੀਆਂ ਇੰਜ ਆਕਰਸ਼ਕ ਹੁੰਦੀਆਂ ਸਨ, ਜਿਵੇਂ ਅਰਸ਼ੋਂ ਉਤਰੀਆਂ ਪਰੀਆਂ ਹੋਣ।ਨਿੱਜੀ ਸਕੂਲਾਂ ਨੇ ਸਕਰਟ ਦੀ ਵਰਦੀ ਪਹਿਨਾ ਕੇ ਚੁੰਨੀ ਨਿੱਜ ਹੀ ਕਰ ਦਿਤੀ ਹੈ।ਦੁਪੱਟਾ ਲੈਣ ਨੂੰ ,ਪੱਲਾ ਕਰਨਾ ਵੀ ਕਹਿੰਦੇ ਹਨ-ਮਤਲਬ ਪਰਦਾ,ਢੱਕ ,ਢਕੱਾਅ,ਰੱਖ ਰਖੱਾਅ ਆਦਿ।ਪੱਲਾ ਕਰਨਾ ਵੱਡਿਆਂ ਦੀ ਇਜ਼ਤ ਤੇ ਪਹਿਰਾ ਦੇਣਾ ਹੁੰਦਾ ਸੀ।ਕੁਆਰੀਆਂ ૶ਜਿਵੇਂ ਚਾਹੁਣ-ਫਿਰਨ,ਪਰ ਵਿਆਹੀਆਂ ਨੂੰ ਸਿਰ ਢੱਕ ਕੇ ਰੱਖਣਾ ਪੈਂਦਾ ਸੀ,ਜਿਸ ਨੇ ਨਾਂ ਢੱਕਿਆ ਹੋਵੇ ਵੇਖਣ ਵਾਲੇ ਸਮਝਦੇ ਸੀ ਇਹ ਸਿਰੋਂ ਨੰਗੀ ਹੈ-ਭਾਵ ਵਿਧਵਾ ਹੈ।ਇਸ ਤਰਾਂ ਦੁਪੱਟਾ ਸਿਰ ਦਾ ਸਾਂਈ ਵੀ ਹੈ।ਸਿਰ ਤਾਜ ਵੀ ਹੈ।ਕੁਆਰੀਆਂ ਘੁੰਡ ਨਹੀਂ ਕੱਢਦੀਆਂ,ਤਦੇ ਤੇ ਗਾਇਆ ਗਿਆ ਹੈ-ਘੁੰਡ ਵਿਚ ਨਹੀਂ ਲੁਕਦੇ,ਸਜਣਾ ਨੈਂਨ ਕੁਆਰੇ।''
ਦੁਪੱਟਾ ਸੋਹਜ ,ਸੁੰਦਰਤਾ ਤਾਂ ਹੈ ਹੀ,ਪਰ ਕਈ ਵਾਰ ਇਸ ਨੂੰ ਜਾਲਮਾਂ,ਬੇ ਰਹਿਮਾਂ ਦੇ ਪੈਰਾਂ ਵਿਚ ਰੱਖ ਕੇ ਇਜ਼ਤ ਦੀ ਅਲਖ ਵੀ ਜਗਾਉਣੀ ਪੈਂਦੀ ਹੈ ਤੇ ਕਈ ਵਾਰ ਇਜ਼ਤ ਬਚਾਈ ਵੀ ਜਾਂਦੀ ਹੈ।ਚੁੰਨੀ ਚੜ੍ਹਾਉਣ ਦੀ ਰਸਮ ਨਾਲ ਬੇਗਾਨੀ ਧੀ ਆਪਣੀ ਨੂ੍ਹੰਹ ਬਣਾ ਲਈ ਜਾਂਦੀ ਹੈ।
ਪੰਜਾਬ ਦੀਆਂ ਕੁੜੀਆਂ ਨੇ ਆਪਣੀ ਚੁੰਨੀ ਵਗਾਹ ਕੇ ਆਪਣੀ ਹਸਤੀ ਅਧੂਰੀ ਕਰ ਲਈ ਹੈ।ਪਰ ਪੰਜਾਬੀ ਸੂਟ,ਸਾੜੀ੍ਹ ਤੇ ਧੋਤੀ ਨਾਲੋਂ ਆਰਾਮਦਾਇਕ ਤੇ ਸਸਤਾ ਪੈਣ ਕਰਕੇ ਦੱਖਣ ਭਾਰਤ ਦੀਆਂ ਔਰਤਾਂ ਨੇ ਇਸ ਨੂੰ ਅਪਨਾ ਲਿਆ ਹੈ।ਉਹਨਾਂ ਦਾ ਕਹਿਣਾ ਹੈ ਕਿ ਘਰ ਬਾਰ ਦੇ ਕੰਮ ਕਾਜ ਵਿਚ ਸੂਟ ਸਾੜੀ੍ਹ ਨਾਲੋਂ ਸੰਭਾਲਣਾ ਸੌਖਾ ਹੈ।ਨਿੱਜੀ ਕੰਪਨੀਆਂ ਵਿਚ ਡਰੈੱਸ ਕੋਡ ਲਾਗੂ ਹੈ।
ਵਿਆਹ ਸ਼ਾਦੀ ਦਾ ਮੇਲਾ ਤਾਂ ਰੰਗ ਬਰੰਗੇ ਸੂਟਾਂ ਦੁਪੱਟਿਆਂ ਨਾਲ ਹੀ ਰੰਗੀਨ ਬਣਦਾ ਹੈ,ਜੀਨ ਟਾਪ ਨਾਲ ਤਾਂ ਬੇ,ਰੱਸ ਬੇਰੰਗ ਲਗਦਾ ਹੈ।ਕੁੜੀਆਂ ਅੋਰਤਾਂ ਦੀ ਸਖਸ਼ੀਅਤ ਨੂੰ ਉਭਾਰਨ ਵਾਲਾ ਇਹ ਦੁਪੱਟਾ-ਲੱਜਾ ਹੈ,ਇਜ਼ਤ ਹੈ,ਸੁਹੱਪਣ ਹੈ।ਬੇਸ਼ਕ ਲਬਾਰਟਰੀ ਵਿਚ ਕੰਮ ਕਰਨ ਵੇਲੇ ਦੁਪੱਟਾ ਸੰਭਾਲਣਾ ਬਹੁਤ ਮੁਸ਼ਕਲ ਹੁੰਦਾ ਹੈ,ਫਿਰ ਵੀ ਇਸ ਦੀ ਹੋਂਦ ਕਾਇਮ ਰੱਖਣਾ ਜਰੂਰੀ ਹੈ।
ਚੁੰਨੀ ਚੜ੍ਹਾਉਣੀ ਰਵਾਇਤ ਹੈ,ਵਿਆਹ ਦੀ ਪਹਿਲੀ ਰਸਮ ਹੈ-ਪਵਿਤਰ ਬੰਧਨ ਦੀ ਕਸਮ ਹੈ-ਸੋਹਜ ਹੈ,ਸਾਜ਼ ਹੈ,ਰੂਪ ਦਾ ਸ਼ਿਗਾਰ ਹੈ ਦੁਪੱਟਾ''।
'' ਗੋਰੇ ਰੰਗ ਤੇ ਦੁਪੱਟਾ ਕਿਹੜਾ ਸਜਦਾ, ਸਹੇਲੀਆਂ ਨੂੰ ਪੁਛਦੀ ਫਿਰਾਂ-
ਕਾਸ਼ਨੀ ਦੁਪੱਟੇ ਦਾ ਘੁੰਡ---------
ਵਾਹ;- ਤੂੰ ਤਾਂ ਮੈਨੂੰ ਦਿਸੇਂ ਸ਼ੁਕੀਨਣ ਘੁੰਡ ਚੋਂ ਅੱਖ ਪਛਾਣੀ '' ਅਸ਼ਕੇ'।

ਇਹ ਕਿਵੇਂ ਮਮੁਕਿਨ ਹੋਇਆ  - ਰਣਜੀਤ ਕੌਰ/ ਗੁੱਡੀ  ਤਰਨ ਤਾਰਨ

ਸਾਰੀਆਂ ਅਖਬਾਰਾਂ ਅਤੇ ਇੰਟਰਨੇਟ ਰਾਹੀਂ ਕੁਝ ਦਿਨ ਪਹਿਲੇ ਇਕ ਖਬਰ ਆਮ ਹੋਈ ਕਿ ਮੈਡਮ ਪਰਨੀਤ ਕੌਰ

   ਅੇਮ.ਪੀ.ਅਤੇ ਸੁਪਤਨੀ ਮੁਖ ਮੰਤਰੀ ਪੰਜਾਬ ਨਾਲ ਦਿਨੇ ਧੌਖਾ ਹੋ ਗਿਆ ਤੇ ਲੁਟੇਰਾ ਸਾਈਬਰ ਰਸਤੇ 23 ਲੱਖ ਰੁਪਏ  ਅੇਮ ਪੀ ਸਾਹਿਬਾ ਦੇ ਬੈਂਕ ਖਾਤੇ ਵਿਚੋਂ ਆਪਣੇ ਬੈਂਕ ਖਾਤੇ ਵਿੱਚ ਟਰਾਂਸਫਰ ਕਰਾ ਗਿਆ। ਇਕ ਦਿਨ ਬਾਦ ਹੀ ਸਾਈਬਰ ਲੁਟੇਰਾ ਕਾਬੂ ਆ ਗਿਆ ਤੇ ਪੈਸਾ ਵੀ ਬਰਾਮਦ ਕਰ ਲਿਆ ਗਿਆ।
        ਇਹ ਘਟਨਾ ਕਿਥੋਂ ਤੱਕ ਸੱਚ ਹੈ-ੇ ਯਕੀਨ ਕਰਨ ਨੁੰ ਜੀਅ ਨਹੀਂ ਮੰਨਦਾ।ਪੜ੍ਹਣਂ ਸੁਣਨ ਵਾਲੇ ਪੁਛਣਗੇ ਕਿਉਂ ਯਕੀਨ ਨਹੀ ਆਉਂਦਾ-ਮੈਡਮ 20 ਸਾਲਾ ਐੰਮ ਪੀ ਹੈ।ਮੁੱਖ ਮੰਤਰੀ ਦੀ ਧਰਮਪਤਨੀ ਹੈ ਯਾਨਿ ਕਿ ਸਾਹਿਬ ਏ ਹੈਸੀਅਤ ਹੈ- ਗਿਆਨਵਾਨ ਹੈ ਦੁਨੀਆ ਚ ਕੀ ਹੋ ਰਿਹਾ ਹੈ ਸੱਬ ਪਤਾ ਹੈ ਉਸਨੂੰ ।
        ਸੱਭ ਠੀਕ ਹੈ, ਪਰ-ਸਵਾਲ ਉਠਦਾ ਹੈ-
ਅੇਮ ਪੀ ਤਾਂ ਕੀ ਅੇਮ ਸੀ ਵੀ ਕਦੇ ਫੋਨ ਆਪ ਨਹੀਂ ਸੁਣਦਾ,ਫੋਨ ਪਹਿਲਾਂ ਪੀ.ਏ ਚੁੱਕਦਾ ਹੈ।ਇਸ ਤਰਾਂ ਹੀ ਮੈਡਮ ਅਪਨੇ ਪਰਿਵਾਰ ਦਾ ਹੀ ਫੋਨ ਆਪ ਸੁਣਦੇ ਹੋਣਗੇ ਤੇ ਮੈਡਮ ਦਾ  ਨਿਜੀ ਫੋਨ ਨੰਬਰ ਕੇਵਲ ਅਜ਼ੀਜ਼ਾਂ ਕੋਲ ਹੀ ਸੁਰਖਿਅਤ ਹੋਵੇਗਾ।ਫਿਰ ਇਕ ਕਿਵੇਂ ਮੁਮਕਿਨ ਹੋਇਆ ਕਿ ਨਿਜੀ ਫੋਨ ਨੰ.ਤੇ ਗੁਪਤ ਜਾਣਕਾਰੀ ਝਾਰਖੰਡ ਦਾ ਵਾਸੀ ਲੁਟੇਰਾ ਲੈ ਗਿਆ,ਜਦ ਕਿ ਮੇਰਾ ਨਹੀਂ ਖਿਆਲ ਕਿ ਪੰਜਾਬ ਵਿੱਚ ਮੈਡਮ ਦੇ ਆਪਣੇ ਹਲਕੇ ਵਿੱਚ ਵੀ ਉਹਨਾਂ ਦਾ ਅਸਲੋਂ ਹੀ  ਨਿਜੀ ਫੋਨ ਨੰ. ਕੋਈ ਵੋਟਰ ਜਾਂ ਕੋਈ ਹੋਰ ਜਾਣਦਾ ਹੋਵੇ? ਮੈਡਮ ਕੋਲ ਚਾਰ ਪੀ.ਏ ਚਾਰ ਸਕੱਤਰ ਤੇ ਵੀਹ ਕੁ ਰਾਖੇ ਵੀ ਹਨ।ਮੰਨ ਲਿਆ ਕਿ ਫੋਨ ਪੀ.ਏ ਨੇ ਹੀ ਸੁਣਿਆ ਹੋਵੇਗਾ ਤੇ ਬੈਂਕ ਖਾਤੇ ਦੀ ਨਿਜੀ ਜਾਣਕਾਰੀ ਵੀ ਉਹਦੇ ਕੋਲ ਹੋਵੇਗੀ ਪਰ ਓ ਟੀ ਪੀ ਤਾਂ ਕੇਵਲ ਤੇ ਕੇਵਲ ਉਸ ਨੰਬਰ ਤੇ ਹੀ ਆ ਸਕਦਾ ਹੈ ਜੋ ਨੰਬਰ ਬੈਂਕ ਵਿੱਚ ਖਾਤੇ ਨਾਲ ਦਰਜ ਹੋਵੇ।ਤੇ ਓ ਟੀ ਪੀ ਰਕਮ ਨਿਜੀ ਖਾਤੇ ਚੋਂ ਟਰਾਂਸਫਰ ਕਰਨ ਲਈ ਹੁੰਦਾ ਹੈ ਨਾਂ ਕਿ ਜਮ੍ਹਾ ਕਰਨ ਲਈ।ਅਖਬਾਰ ਵਿੱਚ ਵੇਰਵਾ ਦਿੱਤਾ ਗਿਆ ਸੀ ਕਿ ਮੈਡਮ ਨੇ ਓ ਟੀ ਪੀ ਨੰ. ਵੀ ਲੁਟੇਰੇ ਨੂੰ ਦਸਿਆ।ਤੇ ਉਸੀ ਨੰਬਰ ਤੇ ਬੈਂਕ ਤੋਂ ਰਕਮ ਨਿਕਲ ਜਾਣ ਦਾ ਅੇਸ ਐੰਮ ਅੇਸ ਵੀ ਮੈਡਮ ਨੇ ਹੀ ਵੇਖਿਆ।ਤਨਖਾਹ ਭੱਤੇ ਪਾਉਣ ਲਈ ਸਾਰੇ ਵੇਰਵੇ ਵਿੱਤ ਵਿਭਾਗ ਵਿੱਚ ਪਹਿਲੇ ਦਿਨ ਹੀ ਦਰਜ ਕਰਾ ਲਏ ਜਾਂਦੇ ਹਨ।ਫਿਰ ਬੈਂਕ ਨੂੰ ਜਾਣਕਾਰੀ ਦੀ ਜਰੂਰਤ ਕਿਊਂ ਪਈ?ਕੁਝ ਤੇ ਹੋਵੇਗਾ ?
      ਵੱਡੀ ਗਲ ਹੈ ਕਿ ਕੱਦਾਵਰ ਸਾਂਸਦ ਨੇ ਇਕ ਆਮ ਆਦਮੀ ਦਾ ਫੋਨ ਅਟੈਂਡ ਕੀਤਾ।ਆਮ ਆਦਮੀ ਦਾ ਫੋਨ ਤਾਂ ਆਮ ਆਦਮੀ ਅਰਵਿੰਦ ਕੇਜਰੀਵਾਲ ਵੀ ਨਹੀਂ ਸੁਣਦਾ॥
      ਕੀ ਨਹੀਂ ਲਗਦਾ ਕਿ ਕੁਝ ਕਾਲਾ ਵੀ ਹੈ ਤੇ ਤਸਵੀਰ ਦਾ ਦੂਸਰਾ ਰੁਖ ਵੀ ਹੈ।ਅਖਬਾਰ ਨੇ ਇਹ ਨਹੀਂ ਦਸਿਆ ਕਿ ਝਾਰਖੰਡ ਵਾਲੇ ਉਸ ਲੁਟੇਰੇ ਨੇ ਜਿਸ ਦੂਸਰੇ ਵਿਅਕਤੀ ਨੂੰ ਲੁਟਿਆ ਉਸਦੀ ਰਕਮ ਵੀ ਵਾਪਸ ਮਿਲੀ ਜਾਂ ਨਹੀਂ। ਜਾਂ ਫਿਰ ਇਹ ਕੇਸ ਵੀ ਬੀਬੀ ਭੱਠਲ ਦਾ ਕਰੋੜਾਂ ਦਾ ਕਰਜ਼ਾ ਮਾਫ ਕਰਨ ਵਾਂਗ ਹੈ।
          ਇਸ ਪੂਰੇ ਘਟਨਾਕ੍ਰਮ ਤੇ ਇਕ ਲਤੀਫਾ ਸੱਚ ਲਗ ਰਿਹਾ ਹੈ,'ਇਕ ਚੀਨੀ ਨੇ ਦਸਿਆ,ਸਾਡੇ ਦੇਸ਼ ਦੀ ਪਲਿਸ ਏਨੀ ਹਸ਼ਿਆਰ ਹੈ,ਵਾਰਦਾਤ ਹੋਣ ਤੇ ਅੱਸੀ ਮਿੰਟ ਵਿੱਚ ਅਪਰਾਧੀ ਨੂੰ ਪਕੜ ਲੈਂਦੀ ਹੈ,ਅਮਰੀਕੀ ਬੋਲਿਆ ਸਾਡੀ ਪੁਲਿਸ ਸੱਤਰ ਮਿੰਟ ਵਿਚ ਅਪਰਾਧੀ ਨੂੰ ਧਰ ਲੈਂਦੀ ਹੈ,ਇਸ ਤੇ ਜਪਾਨੀ ਨੇ ਦਸਿਆ ਸਾਡੇ ਦੇਸ਼ ਦੀ ਪੁਲਿਸ ਅੱਧੇ ਘੰਟੇ ਵਿੱਚ ਫੜ ਲੈਂਦੀ ਹੈ,ਹੁਣ ਵਾਰੀ ਭਾਰਤੀ ਦੀ ਸੀ,ਭਾਰਤੀ ਬੋਲਿਆ ,ਤੁਹਾਡੀ ਪੁਲਿਸ ਤੋਂ ਕਿਤੇ ਵੱਧ ਹੁਸ਼ਿਆਰ ਹੈ ਸਾਡੀ ਪੁਲਿਸ-ਸਾਡੀ ਪੁਲਿਸ ਵਾਰਦਾਤ ਹੋਣ ਤੋਂ ਦੋ ਦਿਨ ਪਹਿਲਾਂ ਹੀ ਦੱਸ ਦੇਂਦੀ ਹੈ।
          ਸਵਾਲ ਇਹ ਵੀ ਉਠਦਾ ਹੈ ਕਿ ਅਸਲੀਅਤ ਕੀ ਹੈ ਕਿ ਇੰਨੀ ਜਲਦੀ ਰਕਮ ਵਾਪਸ ਕਿਵੇਂ ਮਿਲ ਗਈ ਇਸ ਤਰਾਂ ਦੀ ਠੱਗੀ ਦੀ ਖਬਰ ਕਈ ਵਾਰ ਅਖਬਾਰ ਵਿੱਚ ਪੜ੍ਹੀ ਹੈ,ਨਾਂ ਤਾਂ ਬੈਂਕ ਫਰਿਆਦ ਸੁਣਦਾ ਹੈ ਤੇ ਨਾਂਹੀ ਕਾਨੂੰਂਨ ਪੀੜਤ ਦੀ ਬਾਂਹ ਫੜਦਾ ਹੈ।
       ਆਹ ਹੁਣੇ ਹੁਣੇ ਖਬਰ ਸੁਣੀ ਕਿ ਇਕ ਸੀਨੀਅਰ ਸਿਟੀਜ਼ਨ ਨੂੰ ਕਾਫ਼ੀ ਰਾਤ ਗਏ ਫੋਨ ਆਉਂਦਾ ਹੈ,'ਆਪਣਾ ਫੋਨ ਤੇ ਮੈਸੇਜ਼ ਪੜ੍ਹੋ' ਪਹਿਲਾਂ ਤਾ ਉਹ ਨਹੀਂ ਉਠਦੇ ਕਾਲ ਫਿਰ ਆਉਂਦੀ ਹੈ ਤੇ ਮਹਿਲਾ ਆਪਣਾ ਫੋਨ ਪੜ੍ਹਦੀ ਹੈ,ਚਾਰ ਮੈਸੇਜ ਹਨ ਬੈਂਕ ਵਲੋਂ ਕਿ ਦੱਸ ਦੱਸ ਹਜਾਰ ਕਰਕੇ ਚਾਲੀ ਹਜਾਰ ਉਹਨਾਂ ਦੇ ਖਾਤੇ ਵਿਚੋਂ ਕਢਾ ਲਿਆ ਗਿਆ ਹੈ'।ਤਦੇ ਹੀ ਫੇਰ ਫਿਰ ਵਜਦਾ ਹੈ,'ਮੈਂ ਕਢਾਏ ਹਨ ਪੈਸੇ ਕਰ ਲੋਓ ਜੋ ਕਰਨਾ ਹੈ ।ਦਿਨ ਚੜ੍ਹੇ ਉਹ ਬੈਂਕ  ਜਾਂਦੇ ਹਨ ਤੇ ਥਾਣੇ ਜਾ ਕੇ ਵੀ ਫਰਿਆਦਿ ਲਾਉਂਦੇ ਹਨ।ਖਾਤਾਧਾਰ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਨੂੰ ਆਪਣੇ ਅਕਾਉਂਟਟ ਨੰ.ਤੇ ਏ ਟੀ ਅੇਮ ਨਹੀਂ ਕਦੇ ਵਿਖਾਇਆ,ਤੇ ਨਾਂ ਹੀ ਪਹਿਲਾਂ ਕਦੇ ਸਾਨੂੰ ਕੋਈ ਇਹੋ ਜਿਹਾ ਫੋਨ ਆਇਆ ਹੈ'।
      ਫੋਨ ਦੇ ਜਰੀਏ ਪੈਸਾ ਠੱਗਣਾ ਵੀ ਆਮ ਹੈ।ਡਿਜੀਟਲ ਇੰਡੀਆ ਬਣਦੇ ਬਣਦੇ ਭਰਸ਼ਿਟ ਇੰਡੀਆ ਬਣ ਗਿਆ।
    ਪਿਛਲੇ ਸਾਲ ਮੈਨੂੰ ਐੇਤਵਾਰ ਦੇ ਦਿਨ ਇਕ ਫੋਨ ਕਾਲ ਇਸ ਤਰਾਂ ਦੀ ਜਾਣਕਾਰੀ ਮੰਗਦੀ ਆਈ-ਫੋਨ ਕਰਨ ਵਾਲਾ ਕਹਿੰਦਾ ਜਲਦੀ ਨਾਲ ਨੰਬਰ ਲਿਖਾ ਦਿਓ ਨਹੀਂ ਤੇ ਤੁਹਾਡਾ ਖਾਤਾ ਸੀਲ ਹੋ ਜਾਏਗਾ ਸਾਰਾ ਪੈਸਾ ਬੈਂਕ ਜ਼ਬਤ ਕਰ ਲਵੇਗਾ।
   ਮੈਂ ਪੁਛਿਆ ਕਿਉਂ ਬੈਂਕ ਕਿਉਂ ਜ਼ਬਤ ਕਰੇਗਾ?
   ਉਹ ਬੋਲਿਆ ਟੈੰਮ ਥੋੜਾ ਹੈ ਮੈਡਮ ਜਲਦੀ ਦਸੋ ਸਵਾਲ ਬਾਦ ਵਿੱਚ ਕਰ ਲੈਣਾ।
   ਮੈਂ ਕਿਹਾ ਅੇੈਤਵਾਰ ਬੈਂਕ ਬੰਦ ਹੁੰਦਾ ਹੈ। ਕਹਿੰਦਾ ਨਹੀ ਅੱਜ ਜਰੂਰੀ ਕੰਮ ਹੈ ਖੁਲ੍ਹਾ ਹੇੈ।
  ਮੈਂ ਪੁਛਿਆ ਕਿਹੜਾ ਬੈਂਕ ਹੈ ? ਤੇ ਤੁਹਾਡਾ ਨਾਮ ਕੀ ਹੈ?
   ਉਹ ਬੋਲਿਆ- ਮੈ ਰਾਜੇਸ਼ ਸਰਮਾ ਹਾਂ ਤੇ  17 ਸੈਕਟਰ ਚੰਡੀਗੜ੍ਹ ਸੱਤਵੀਂ ਮੰਜਲ ਤੇ।
  ਮੈਂ ਕਿਹਾ ਠੀਕ ਹੈ ਮੈਂ ਚੰਡੀਗੜ੍ਹ ਹੀ ਹਾਂ ਦੋ ਘੰਟੇ ਬਾਦ ਬੈਂਕ 17 ਸੈਕਟਰ ਆਪ ਆ ਜਾਵਾਂਗੀ
   ਇੰਨਾ ਕਹਿਣ ਤੇ ਉਹ ਗਾਲੀਆਂ ਦੇਣ ਲਗ ਪਿਆ-ਉਹ ਲਗਾਤਾਰ ਬਕਵਾਸ ਕਰੀ ਜਾ ਰਿਹਾ ਸੀ ਉਸਨੇ ਮੈਨੂੰ ਫੋਨ ਤੇ ਸਪਸ਼ਟ ਕਿਹਾ ਕਿ ਤੂੰ ਕਸ਼ਕੋਲ ਲੈ ਕੇ ਫਿਰੇਂਗੀ  ਗਲੀ ਗਲੀ ਭੀਖ ਮੰਗੇਂਗੀ,ਕੁਸ਼ ਨਹੀਂ ਰਹਿਣਾ ਤੇਰੇ ਕੋਲ।
     ਇਕ ਵਾਰ ਇਕ ਫੋਨ ਕਾਲ ਸੀ , ਵਧਾਈ ਹੋਵੇ ਤੁਹਾਡੀ ਲਾਟਰੀ ਨਿਕਲ ਆਈ ਹੈ,ਅੇਸ ਅੇਮ ਅੇਸ ਵਿੱਚ ਦਿਤੇ ਬੈਂਕ ਖਾਤਾ ਨੰਬਰ ਵਿੱਚ ਤਿੰਨ ਹਜਾਰ ਰੁਪਏ ਜਮ੍ਹਾ ਕਰਾ ਦਿਓ ਅਸੀਂ ਤੁਹਾਨੂੰ ਚੈਕ ਭੇਜ ਦਿਆਂਗੇ।
     ਮੈਂ ਕਿਹਾ ਤੁਸੀਂ ਤਿੰਂਨ ਹਜਾਰ ਕੱਟ ਕੇ ਬਾਕੀ ਰਕਮ ਦਾ ਚੈਕ ਭੇਜ ਦਿਓ। ਸੁਣਦੇ ਹੀ ਉਸਨੇ ਫੋਨ ਕੱਟ ਦਿੱਤਾ।
   ਇਹਨਾਂ ਦੋਨਾਂ ਨੰਬਰਾਂ ਬਾਰੇ ਅਸੀਂ ਛਾਣਬੀਣ ਕਰਨ ਦਾ ਯਤਨ ਕੀਤਾ ਪਰ ਨਾਂ ਤਾਂ ਟੇਲਿਕਮ ਵਿਭਾਗ ਤੇ ਨਾਂ ਹੀ ਕਿਸੇ ਹੋਰ ਹੈਲਪ ਲਾਈਨ ਨੇ ਕੋਈ ਅਤਾ ਪਤਾ ਦਿੱਤਾ।
      ਉਹ ਕਿਹੜੀ ਪੁਲਿਸ ਹੈ ਜਿਸਨੇ ਇੰਂਨੀ ਜਲਦੀ ਲੁਟੇਰਾ ਧਰ ਲਿਆ। ਇਹੋ ਜਿਹੀ ਪੁਲਿਸ ਤਾਂ ਟੀ ਵੀ ਦੇ  ਨਾਟਕਾਂ ਵਿੱਚ ਹੀ ਦਿਸਦੀ ਹੈ,ਜਿਵੇਂ ਕਰਾਈਮ ਪਟਰੋਲ ਕਰਾਈੰਮ ਅਲਰਟ,ਸੀ ਆਈ ਡੀ,ਆਮ ਸਮਾਜ ਦੀ ਮਦਦ ਵਾਸਤੇ ਜਿਹੜੀ ਪੁਲਿਸ ਹੁੰਦੀ ਹੈ ਉਹ ਤੇ ਸਗੋਂ ਹਾਨੀਕਾਰਕ ਹੈ।
        ਇਸ ਵਕਤ -ਵਕਤ ਨੂੰ ਸਖ਼ਤ ਜਰੂਰਤ ਹੈ ਕਿ ਦੇਸ਼ ਦੀ ਪੁਲੀਸ ਦਾ ਨਿਜੀਕਰਣ ਹੋ ਜਾਵੇ।
     ਏ ਟੀ ਅੇਮ ਵਿੱਚ ਕੈਮਰੇ ਫਿੱਟ ਕਰ ਦਿੱਤੇ ਜਾਂਦੇ ਹਨ ਹੱਕ ਹਲਾਲ ਦੀ ਕਮਾਈ ਵਿਹਲੜ ਉਡਾ ਲੈ ਜਾਂਦੇ ਹਨ ,ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਅਲਬੱਤਾ ਟੀ ਵੀ ਤੇ ਕੈਮਰਾ ਫਿੱਟ ਕੀਤੇ ਜਾਣ ਦਾ ਤਰੀਕਾ ਵਿਖਾ ਦਿੱਤਾ ਜਾਂਦਾ ਹੈ।ਏ ਟੀ ਅੇਮ ਪੂਰੇ ਦਾ ਪੂਰਾ ਕਈ ਵਾਰ ਪੁੱਟ ਕੇ ਲਿਜਾਆ ਜਾ ਚੁੱਕਾ ਹੇ ਤਦ ਵੀ ਕੋਈ ਸੁਖ ਸੁਵਿਧਾ ਨਹੀਂ ਦਿੱਤੀ ਗਈ।ਰੋਜ਼ ਪੈਟਰੋਲ ਪੰਪ ਲੁਟੇ ਜਾ ਰਹੇ ਹਨ ਪਰਸ ਖੋਹੇ ਜਾਣੇ ਮੋਟਰਸਾਈਕਲ ਚੁਕੇ ਜਾਣੇ ਚੇਨ ਵਾਲੀਆਂ ਧੁਹ ਲੈ ਜਾਣੀਆਂ , ਮੋਬਾਇਲ ਫੋਨ ਤਾਂ ਦਰਬਾਰ ਸਾਹਬ ਵਿੱਚ ਵੀ ਖੋਹ ਲਏ ਜਾਂਦੇ ਹਨ।ਬੱਚੇ ਚੁਕੇ ਜਾਣ ਦੀ ਦਹਿਸ਼ਤ ਬਹੁਤ ਹੈ ਜੋ ਕਿ ਹਾਕਮ ਤੱਕ ਕੁਰਲਾਹਟ ਵੀ ਪੁੱਜ ਗਈ ਹੈ ਪਰ-
    ਸਾਂਸਦ ਦੇ ਘਰ ਲਗੇ ਤੋ ਆਗ ਵੋਟਰ ਕੇ ਲਗੇ ਤੋ ਬੈਸੰਤਰ,'' ਲਗਦਾ ਤਾਂ ਇਹੋ ਹੈ,।
    '' ਅੇਸੇ ਬੁਲੇਟ ਪਰੂਫ਼ ਬਾਸਿੰਦੇ ਜਿਹਨਾਂ ਨੂੰ ਕੁਦਰਤੀ ਆਫ਼ਤਾਂ ਵੀ ਕੁਝ ਨਹੀਂ ਕਹਿੰਦੀਆਂ ਉਹਨਾਂ ਦੇ ਬੈਕ ਵਿੱਚ ਪਏ ਰੁਪਏ ਨਿਕਲ ਜਾਂਦੇ ਹਨ -ਯਕੀਨ ਕਰਨ ਲਈ ਕੁਝ ਅਸਲੀ ਵੇਰਵਾ ਲੋੜੀਂਦਾ ਹੈ।''ਇਹ ਕਿਵੇਂ ਮੁਮਕਿਨ ਹੋਇਆ?
       ਅੇਨੇ ਹਸ਼ਿਆਰ ਪੁਲਿਸ ਕਰਮੀਆਂ ਨੂੰ 15 ਅਗਸਤ ਤੇ ਸਨਮਾਨਿਤ ਕਰਨਾ ਬਣਦਾ ਹੈ॥
          ਹੁੰਦਾ ਸੀ ਇਹ ਦੇਸ਼ ਕਦੇ ਵੀਰਾਂ ਦਾ ਜਵਾਨਾਂ ਦਾ=
          ਅੱਜ ਬੋਲ ਬਾਲਾ ਹੈ ਠੱਗਾਂ ਦਾ ਬੇਈਮਾਨਾਂ ਦਾ॥  ਅਫਸੋਸ ਹੈ ਦੁੱਖ ਬਹੁਤ ਹੈ।     

ਪੈ ਗਏ ਨਾਂ ਸੋਚ ਵਿੱਚ - ਰਣਜੀਤ ਕੌਰ/ ਗੁੱਡੀ  ਤਰਨ ਤਾਰਨ

 ਮੈਂ ਰੇਡੀਓ ਦੀ ਆਸ਼ਕ ਹਾਂ ਤੇ ਅਕਸਰ ਲਾਹੌਰ ਰੇਡੀਓ ਸਟੇਸ਼ਨ ਸੁਣਦੀ ਹਾਂ।
      ਅੱਜ ਸਵੇਰੇ ਉਹਨਾਂ ਦਾ ਪਰੋਗਰਾਮ 'ਰਾਵੀ ਰੰਗ ' ਚਲ ਰਿਹਾ ਸੀ,ਇਸ ਵਿੱਚ ਉਹ ਗੀਤ ਸੰਗੀਤ ਦੇ ਨਾਲ ਮਾਲੂਮਾਤੀ ਜਾਣਕਾਰੀ ਦੇਂਦੇ ਹਨ।
        ਚੀਨ ਦੀ ਇਕ ਯੁਨੀਵਰਸਿਟੀ ਦੇ ਇਕ ਇਕਨੋਮਿਕਸ ਸਾਂਇੰਸ ਦੇ ਪ੍ਰੋਫੇਸਰ ਨੇ ਆਪਣੇ ਸ਼ਾਗਿਰਦਾਂ ਨੂੰ ਅੇਲਾਨ ਕੀਤਾ ਹੈ ਕਿ' ਜੋ ਵਿਦਿਆਰਥੀ''ਵੀ ਚੈਟ'' ਤੇ ਇਕ ਹਜਾਰ ਇਕ ਦੋਸਤ ਬਣਾਏਗਾ ਉਸਨੂੰ ਸੌ ਵਿਚੋਂ ਸੱਠ ਨੰਬਰ ਦਿਤੇ ਜਾਣਗੇ ਅਤੇ ਜੋ ਸੋਲਾਂ ਸੌ ਇਕਾਹਠ ਬਣਾਏਗਾ ਉਸਨੂੰ ਸੌ ਵਿਚੋਂ ਸੌ ਨੰਬਰ ਦਿਤੇ ਜਾਣਗੇ''।
     ਆਪ ਹੈਰਾਨ ਹੋਵੋਗੇ ਕਿ ਇਹ ਕੀ ਪੜ੍ਹਾਈ ਹੋਈ,?
ਵਿਦਿਆਰਥੀਆਂ ਨੇ ਵੀ ਰੌਲਾ ਪਾਇਆ ਕਿ ਇਹ ਕੀ ਸਿਆਪਾ ਜਿਹਾ? ਅੇਨੇ ਦੋਸਤ ਕਿਥੋਂ ਲਿਆਈਏ।ਇਸ ਨਾਲੋਂ ਤਾਂ ਇਕਨੌਮਿਕਸ ਪੜ੍ਹਨੀ ਚੰਗੀ'।
ਪ੍ਰੋਫੈਸਰ ਨੇ ਅੇਸਾ ਅੇਲਾਨ ਕਿਉਂ ਕੀਤਾ,ਧਿਆਨ ਦਿਓ-
  ਚੂੰ ਕਿ ਚੀਨ ਵਿੱਚ 'ਫੇਸਬੁਕ' ਤੇ ਪਾਬੰਦੀ ਹੈ,) (ਚੀਨ ਸਮਾਰਟ ਫੋਨ ਦੀ ਮੰਡੀ ਵੀ ਹੈ।)
ਪਰੌਫੈਸਰ ਨੇ ਦਿਮਾਗ ਲੜਾਇਆ ਜੇ ੁਵਦਿਆਰਥੀ ਇੰਜ ਹੀ ਸਮਾਰਟ ਫੋਨ ਤੇ ਦੋ ਸਾਲ ਹੋਰ ਬੈਠੈ ਰਹੇ ਤਾਂ ਚੀਨ ਤਾਂ ਗਰਕ ਜਾਵੇਗਾ।ਇਸ ਦੇਸ਼ ਦਾ ਜਵਾਨ ਹੀ ਜੇ ਵਿਕਲਾਂਗ ਹੋ ਗਿਆ ਤਾਂ ਫਿਰ ਦੇਸ਼ ਦਾ ਕੀ ਬਣੇਗਾ?। ਇਸ ਲਈ ਉਸ ਨੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਕਿ ਫੋਨ ਤੇ ਬੈਠੇ ਨਹੀਂ ਰਹਿਣਾ ਕੰਮ ਕਰਨਾ ਹੈ ਬਾਹਰ ਨਿਕਲਣਾ ਹੈ ਵਿਕਾਸ ਵਿੱਚ ਰੁਚੀ ਬਣਾਉਣੀ ਹੈ ਤੇ ਤਰੱਕੀ ਪਸੰਦ ਦੋਸਤ ਬਣਾਉਣੇ ਹਨ,ਖੇਡ ਮਲ ਕੇ ਸਿਹਤ ਬਣਾਉਣੀ ਹੈ।
    ਪ੍ਰੋਫੇਸਰ ਦੇ ਇਸ ਐੇਲਾਨ ਦੀ ਪੂਰੀ ਯੁਨੀਵਰਸਿਟੀ ਨੇ ਸ਼ਲਾਘਾ ਕੀਤੀ ਹੈ ਤੇ ਸਰਕਾਰ ਨੇ ਵੀ ਹਲਾਸ਼ੇਰੀ ਦਿਤੀ ਹੈ।
        ਲਓ ਪੈ ਗਏ ਨਾਂ ਸੋਚ ਵਿੱਚ,'' ਜੇ ਭਲਾ ਸਾਡੇ ਦੇਸ਼ ਵਿੱਚ ਵੀ ਐੇਸਾ ਇਕ ਪ੍ਰੋਫੈਸਰ ਜੰਮ ਪਵੇ!
       ਲਓ ਹੋਰ ਸੁਣੋ-ਚੀਨ ਦੇ ਇਕ ਨਗਰ ਵਿੱਚ ਦੋ ਸਦੀ ਪੁਰਾਣਾ ਸ਼ਹਿਤੂਤ ਦਾ ਰੁੱਖ ਹੈ,ਇਸ ਰੁੱਖ ਵਿਚੋ ਪਿਛਲੇ 25 ਸਾਲ ਤੋਂ ਪਾਣੀ ਨਿਕਲ ਰਿਹਾ ਹੈ,ਪਾਣੀ ਅੇਂਵੇ ਨਿਕਲਦਾ ਹੈ ਜਿਵੇਂ ਟੂਟੀ ਖੋਲੋ ਤੇ ਇਕਸਾਰ ਨਿਕਲਦਾ ਹੈ,ਇਹ ਪਾਣੀ ਸਹਿਤੂਤ ਦੇ ਤਣੇ ਵਿਚੋਂ ਨਿਕਲਦਾ ਹੈ।
       ਹੋਇਆ ਕੀ ਕਿ 25 ਸਾਲ ਪਹਿਲੇ ਇਥੇ ਬਹੁਤ ਬਾਰਸ਼ ਹੋਈ ਸੀ ਤੇ ਬਾਰਸ਼ ਦਾ ਪਾਣੀ ਇਸ ਰੁੱਖ ਹੇਠਲੀ ਧਰਤੀ ਵਿੱਚ ਜੀਰ ਗਿਆ,ਤੇ ਉਸ ਤੋਂ ਬਾਦ ਜਦ ਬਾਰਸ਼ਾਂ ਦਾ ਮੌਸਮ ਹੁੰਦਾ ਹੈ ਪਾਣੀ ਇਸਦੇ ਹੇਠਾਂ ਚਲਾ ਜਾਂਦਾ ਹੈ ਤੇ ਤਣੇ ਵਿਚੋ ਟੂਟੀ ਦੀ ਤਰਾਂ ਵਗਦਾ ਹੈ। ਇਹ ਕੁਦਰਤ ਦਾ ਕਰਿਸ਼ਮਾ ਹੈ ਜਾਂ  ਪਰ ਉਸ ਨਗਰ ਵਿੱਚ ਇਸ ਪਾਣੀ ਦੀ ਖੂਬ ਸੰਭਾਲ ਕੀਤੀ ਜਾਂਦੀ ਹੈ ਚਮਤਕਾਰ,ਕਾਦਰ ਹੀ ਜਾਣੇ ਤੇ ਜਾਣੇ ਪਰ ਉਸ ਨਗਰ ਵਿੱਚ ਇਸ ਪਾਣੀ ਨੂੰ ਪਿਤਾ ਜਾਣ ਕੇ ਖੂਬ ਸੰਭਾਲ ਕੀਤੀ ਜਾਂਦੀ ਹੈ ,ਇਹ ਕੁਦਰਤੀ ਤੌਰ ਤੇ ਬਿਲਕੁਲ ਸਾਫ਼ ਪੀਣ ਯੋਗ ਪਾਣੀ ਹੈ,ਕੋਈ ਵੀ ਇਸਦੀ ਕੁਵਰਤੋਂ ਨਹੀਂ ਕਰਦਾ।
     ਪੈ ਗਈ ਨਾਂ ਸੋਚ।'ਜੇ ਅਜਿਹਾ ਸ਼ਹਿਤੂਤ ਭਾਰਤ ਵਿੱਚ ਹੁੰਦਾ ਤਾਂ ਪਿਤਾ ਦੀ ਥਾਂ ਮੰਗਤਾ ਬਣਾਇਆ ਹੋਣਾ ਸੀ।ਕੁਦਰਤ ਦੀ ਦਾਤ ਨੂੰ ਸ਼ੀਸ਼ੀਆਂ ਵਿੱਚ ਭਰ ਕੇ ਪੈਸਾ ਬਣਾਇਆ ਜਾਣਾ ਸੀ,ਪਖੰਡੀ ਸਾਧਾਂ ਨੇ ਅੰਧ ਵਿਸਵਾਸ ਫੈੇਲਾਅ ਕੇ ਰਾਤੋ ਰਾਤ ਕਰੋੜਪਤੀ ਹੋ ਜਾਣਾ ਸੀ ਤੇ ਇਕ ਵਰ੍ਹੇ ਵਿੱਚ ਨਾਂ ਸਹਿਤੁਤ ਤੇ ਨਾਂ ਪਾਣੀ ਦੋਨਾਂ ਦੀ ਹੋਂਦ ਖਤਮ ਕਰਕੇ ਕੁਦਰਤ ਨੂੰ ਚਕਮਾ ਦੇ ਕੇ ਇਥੇ ਮੰਦਿਰ ਡੇਰਾ ਬਣ ਜਾਣਾ ਸੀ ਤੇ ਨਾਂਗੇ ਸਾਧ ਅਰਬਾਂ ਖਰਬਾਂਪਤੀ ਹੋ ਜਾਣੇ ਸੀ॥ਵਹੀਰਾਂ ਘੱਤੀ ਸ਼ਰਧਾਲੂ ਪੁਜਦੇ ਕੁਝ ਮਰ ਜਾਂਦੇ ਕੁਝ ਮੋਕਸ਼ ਹਾਸਲ ਕਰ ਲੈਂਦੇ।ਆਪਸੀ ਮਾਰ ਧਾੜ ਦਾੜ ਫਾੜ ਝੂੰਗਾ ਮੂੰਗਾ ਹੁੰਦੀ।
          ਚੀਨ ਵਿਚ ਵੀ ਕਾਫੀ ਗਿਣਤੀ ਹੈ ਵਹਿਮੀਆਂ ਦੀ ਗਲ ਵਿੱਚ ਹੱਡੀਆਂ ਪਾ ਰਖਦੇ ਹਨ,ਪਰ ਕਾਦਰ ਨਾਲ ਮੱਥਾ ਲਾ ਕੇ ਕੁਦਰਤ ਦੇ ਤੋਹਫਿਆਂ ਨਾਲ ਖਿਲਵਾੜ ਨਹੀਂ ਕਰਦੇ।ਪੈ ਗਈ ਨਾਂ ਸੋਚ
        ਬਹੁਤ ਥੋੜੇ ਦਿਨ ਪਹਿਲਾਂ ਦਾ ਵਾਕਿਆ ਹੈ,ਲਾਹੌਰ ਦੇ ਨੇੜੇ ਇਕ ਕਾਰੀਗਰ ਨੇ ਜਹਾਜ ਬਣਾ ਲਿਆ ਇਹ ਕਾਰੀਗਰ ਰੇਹੜਾ ਮਜਦੂਰ ਹੈ,ਆਪਣੀ ਸਨਕ ਇਸਨੇ ਝੁੱਗਾ ਲੁਟਾ ਕੇ ਪੂਰੀ ਕੀਤੀ ਅਤੇ ਸਫ਼ਲ ਵੀ ਹੋ ਗਿਆ ,ਕਈ ਸਾਲ ਦੀ ਮਿਹਨਤ ਤੇ ਜੁਗਾੜ ਟੇਕਨੌਲੌਜੀ ਨਾਲ ਹਵਾਈ ਜਹਾਜ ਬਣਾ ਕੇ ਉਹ ਆਪਣੇ ਦੋਸਤ ਨੂੰ ਨਾਲ ਬਿਠਾ ਕੇ ਕਈ ਫੁੱਟ ਉਚਾ ਉਡ ਗਿਆ ਬੜਾ ਖੂਸ਼ ਸੀ ਉਹ ਆਪਣੀ ਸਫ਼ਲਤਾ ਤੇ ਕਿ ਅਚਿੰਤੇ ਬਾਜ ਪਏ ,ਪੁਲੀਸ ਨੇ ਦਬਕਾ ਮਾਰਿਆ ਉਹ ਬੜੀ ਹੁਸ਼ਿਆਰੀ ਨਾਲ ਜਹਾਜ ਨੀਚੇ ਲੈ ਆਇਆ ਪੁਲੀਸ ਨੇ ਉਸਨੂੰ ਆਜਾਦ ਉਡਣ ਦੇ ਜੁਰਮ ਵਿੱਚ ਅੰਦਰ ਕਰ ਦਿੱਤਾ।ਉਸ ਤੇ ਕਈ ਤੋਹਮਤਾਂ ਲਾਈਆ। ਉਹ ਅੱਧਪੜ੍ਹ ਮਾਸੂਮ ਭੋਲਾ ਭਾਲਾ ਹੈ ਉਹ ਨਹੀਂ ਜਾਣਦਾ ਕੇ ਉਹਦੀ ਅੋਕਾਤ ਜਹਾਜ ਵਿੱਚ ਬੈਠਣ ਦੀ ਨਹੀਂ ਹੈ,ਪਰ ਉਸਦਾ ਦਿਮਾਗ ਰਾਈਟ ਬਰਦਰਜ਼ ਵਰਗਾ ਹੈ।
         ਉਹਦੀ ਤ੍ਰਾਸਦੀ ਹੈ ਕਿ ਉਹ ਪਾਕਿਸਤਾਨ ਵਿੱਚ ਪੈਦਾ ਹੋਇਆ ਹੈ,ਜੇ ਕਿਤੇ ਉਹ ਪੱਛਮ ਜਾਂ ਯੁਰਪ ਵਿੱਚ ਇੰਨਾ ਮਾਹਰਕਾ ਮਾਰਦਾ ਤਾਂ ਉਸਨੂੰ ਸਨਮਾਨਿਤ ਕਰਕੇ ਉਸਦੇ ਦਿਮਾਗ ਦੀ ਯੋਗ ਵਰਤੋਂ ਕਰਕੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾ ਲਿਆ ਜਾਂਦਾ। ਪੈ ਗਈ ਨਾਂ ਸੋਚ૴૴૴.!
            ਲੰਡਨ  ਵਸਦੇ ਇਕ ਵੀਰ ਨੇ ਬੜੈ ਸਾਲ ਪਹਿਲੇ ਇਕ ਵਾਕਿਆ ਬਿਆਨਿਆ ਸੀ-'ਲੰਡਨ ਵਿੱਚ  ਇਕ ਭਾਰਤੀ ਮਕੈਨਿਕ ਕੰਮ ਕਰਦਾ ਸੀ,ਕੰਮ ਤੋਂ ਵਾਪਸੀ ਤੇ ਉਹ ਸ਼ਾਮ ਨੂੰ ਬੂਥ ਤੋਂ ਕੋਕਾ ਕੋਲਾ ਦੀ ਬੋਤਲ ਮਸ਼ੀਨ ਵਿੱਚ ਸਿੱਕਾ ਪਾ ਕੇ ਕੱਢ ਕੇ ਪੀਆ ਕਰਦਾ ਸੀ।ਉਹ ਕੀ ਇਕ ਬੋਤਲ ਪੀ ਕੇ ਫਿਰ ਆਪਣਾ ਉੰਗਲੀ ਨਾਲ ਬਾਹਰ ਕੱਢ ਉਹੀ ਸਿੱਕਾ ਫਿਰ ਪਾ ਕੇ ਇਕ ਬੋਤਲ ਹੋਰ ਪੀ ਜਾਂਦਾ ਸੀ,ਲਿਹਾਜ਼ਾ ਸਿੱਕਾ ਇਕ ਬੋਤਲ ਦੋ-ਕੰਪਨੀ ਬਹੁਤ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ,ਫਿਰ ਕੰਪਨੀ ਨੇ ਮਸ਼ੀਨ ਤੇ ਵਾਚਮੈਂਨ ਬਿਠਾ ਦਿੱਤਾ,ਉਸ ਵਾਚਿਆ ਇਹ ਕਿ ਬੰਦਾ (ਭਾਰਤੀ) ਉਂਗਲੀ ਨਾਲ ਸਿੱਕਾ ਕੱਢ ਲੈਂਦਾ ਹੈ ਤੇ ਦੋ ਬੱਤਲਾਂ ਪੀਂਦਾ ਹੈ।ਕੰਪਨੀ ਨੇ ਬੰਦੇ ਨੂੰ ਅੰਦਰ ਬੁਲਾਇਆ ਨਿਮਰਤਾ ਸਹਿਤ ਉਹਦੇ ਕੋਲੋਂ ਪੁਛਿਆ ਕਿ ਤੁੰ ਸਾਨੂੰ ਦੱਸ ਮਸ਼ੀਨ ਵਿੱਚ ਕੀ ਨੁਕਸ ਹੈ ਤਾਂ ਜੋ ਮਸ਼ੀਨ ਵਿਚਲੀ ਕਮੀ ਪੂਰੀ ਕੀਤੀ ਜਾਏ। ਚੁੰਕਿ ਭਾਰਤੀ ਅੱਛੇ ਮਕੈਨਿਕ ਹਨ,ਇਸ ਲਈ ਉਹਨੇ ਮਸ਼ੀਨ ਦਾ ਨੁਕਸ ਦਸਿਆ,ਤੇ ਕੰਪਨੀ ਨੇ ਉਸ ਕੋਲੋਂ ਮਸ਼ੀਨ ਠੀਕ ਕਰਾਈ ਤੇ ਉਸਨੂੰ ਕੰਪਨੀ ਵਿੱਚ ਚੰਗੇ ਅਹੁਦੇ ਤੇ ਰੱਖ ਲਿਆ।ਪੈ ਗਈ ਨਾ ਸੋਚ ਜੇ ਅਜਿਹਾ ਭਾਰਤ ਵਿੱਚ ਹੁੰਦਾ ਤਾਂ ਗਿਆਨੀ ਕਾਰੀਗਰ ਦਾ ਕੀ ਹਸ਼ਰ ਹੁੰਦਾ?
            ਕੁਝ ਦਿਨ ਪਹਿਲੇ ਕੈਨੇਡਾ ਅਮਬੈਸੀ ਵੀਜ਼ਾ ਲਵਾਉਣ ਜਾਣਾ ਪਿਆ,ਦਸ ਸਾਲ ਪਹਿਲੇ ਪੰਦਰਾਂ ਮਿੰਟ ਵਿੱਚ  ਫਾਰਗ ਹੋ ਗਏ ਸੀ ਤੇ ਇਸ ਵਾਰ ਦੋ ਘੰਟੇ ਆਪਣੀ ਵਾਰੀ ਦੇ ਇੰਤਜ਼ਾਰ ਵਿੱਚ ਇਧਰ ਉਧਰ ਪੌੜੀਆਂ ਵਿੱਚ ਬਹਿ ਖਲੋ ਅਤੇ ਫਿਰ ਲਾਈਂਨ ਵਿੱਚ ਲਗ ਦੋ ਘੰਟੇ ਬਾਦ ਵਾਰੀ ਆਈ।ਚੋਖੇ ਪੈਸੇ ਖਰਚ ਕੇ ਪਰੇਸ਼ਾਨੀ ਮਹਿੰਗੇ ਭਾਅ ਖਰੀਦੀ।ਭੀੜ ਇੰਨੀ ਕਿ ਹਰ ਪੰਜਾਬੀ ਕੈਨੇਡਾ ਉਡੀ ਜਾ ਰਿਹਾ ਹੋਵੇ।ਬੁਧੀਜੀਵੀਆਂ ਨੂੰ ਫਿਕਰ ਹੈ ਮਾਂ ਬੋਲੀ ਪੰਜਾਬੀ ਕੁਝ ਵਰ੍ਹੈ ਦੀ ਮਹਿਮਾਨ ਹੈ,ਪਰ ਵੀਜ਼ਾ ਅੰਬੈਸੀਆਂ ਦੇ ਹਾਲ ਵੇਖ ਭਾਤ ਹੁੰਦਾ ਹੈ ਆਉਣ ਵਾਲੇ ਪੰਜ ਸਾਲ ਵਿੱਚ ਪੰਜਾਬ ਵਿੱਚ ਸਿਰਫ਼ ਇਕ ਸੌ ਸਤਾਰਾਂ ਲੈਜਸਲੇਟਰ ਹੀ ਰਹਿ ਜਾਣਗੇ,ਸੋ ਤਾਂ ਪਹਿਲਾਂ ਤੋਂ ਹੀ ਪੌਣੇ ਪੰਜ ਵਰ੍ਹੇ ਵਿਦੇਸ਼ਾਂ ਵਿੱਚ ਗੁਜਾਰਦੇ ਹਨ। ਪੈ ਗਈ ਨਾਂ ਸੋਚ૴૴૴૴ਪੈ ਗਏ ਨਾਂ ਸੋਚੀਂ૴..
     ਕੌਣ ਚੁੱਕ ਕੇ ਲੈ ਕੇ ਜਾਂਦਾ ਮੇਰੀ ਲੋਥ ਨੂੰ,
     ਮੈਂ ਆਪਨੀ ਅਰਥੀ ਆਪਣੇ ਮੋਢਿਆਂ ਤੇ ਟਿਕਾ ਲਈ ਏ
         ਉਮਰ ਭਰ ਝੂਠ ਸੁਣਿਆ ਬੋਲਿਆ, ਕਿ
          ਚਾਰ ਦੋਸਤ ਬਣੇ ਰਹਿਣ
        ਆਫ਼ਤ ਆਈ ਜਦ - ਉਹ
    ਚਾਰੋ ਫੇਸਬੁੱਕ ਵਟਸਐਪ ਤੇ ਮਸਤ ਰਹੇ
      ਕੌਣ ਲੈ ਕੇ ਜਾਂਦਾ ਮੇਰੀ ਲੋਥ ਨੂੰ-( ਪੈ ਗਈ ਨਾ ਸੋਚ)
  ਮੈਂ ਆਪਣੀ ਅਰਥੀ ਆਪਣੇ ਮੋਢਿਆਂ  ਤੇ ਟਿਕਾ ਲਈ ਏ
        ਰਣਜੀਤ ਕੌਰ/ ਗੁੱਡੀ  ਤਰਨ ਤਾਰਨ     

'ਤਮੀਜ਼'  ( ਗੱਲੀਂ ਅਸੀਂ ਚੰਗੀਆਂ ਅਚਾਰੀ ਬੁਰੀਆਂ ) - ਰਣਜੀਤ ਕੌਰ/ ਗੁੱਡੀ  ਤਰਨ ਤਾਰਨ

            ''ਦੇਖ ਅੰਮਾਂ ਦੇਖ ਤੇਰਾ ਮੁੰਡਾ ਬਿਗੜੀ ਜਾਏ''
  ਤਮੀਜ਼,ਤਹਿਜ਼ੀਬ ਤਾਲੀਮ ਦਾ ਇਕ ਹੀ ਬੀਜ ਹੈ ਜਿਸਦੀ ਉਪਜ ਹੈ ਅਨੁਸ਼ਾਸਨ ਸ਼ਿਸਟਾਚਾਰ ।   ਰਾਜਨੀਤੀ ਵਿੱਚ ਕੂਟਨੀਤੀ ,ਕੁਟਲਨੀਤੀ ਦੀ ਇੰਤਹਾ ਹੋ ਜਾਣ ਕਾਰਨ ਸਮਾਜ ਵਿਚੋਂ ਸ਼ਿਸਟਾਚਾਰ ਅਤੇ ਅਨੁਸ਼ਾਸਨ ਦੀ ਕਮੀ ਹੋਈ ਜਾ ਰਹੀ ਹੈ।ਸਕੂਲਾਂ ਵਿਚ ਇਸਦੀ ਸਿਖਿਆ ਵੱਡੇ ਪੱਧਰ ਤੇ ਦਿੱਤੀ ਜਾਂਦੀ ਸੀ। ਨੇਤਾ ਸਕੂਲ ਵਾਲੀ ਰਾਹ ਨਹੀਂ ਜਾਂਦੇ ਤੇ ਅੱਜ ਦਾਾ ਵਿਦਿਆਰਥੀ 90% ਦਾ ਸਕੋਰ ਮਾਰਨ ਦੀ ਹੋੜ ਵਿੱਚ ਸ਼ਿਸ਼ਟਾਚਾਰ ਦਾ ਪਾਲਨ ਕਰਨ ਦਾ ਵਕਤ ਨਹੀਂ ਕੱਢ ਪਾਉਂਦਾ।ਅਧਿਆਪਕ ਜਾਣਦੇ ਹਨ ,ਪਾੜ੍ਹੇ ਮੀਡੀਆ ਤੋਂ ਸਿੱਖ ਲੈਂਦੇ ਹਨ,ਇਸ ਲਈ ਉਹ ਵੀ ਆਪਣੀ ਨੌਕਰੀ ਬਚਾਉਣ ਦੇ ਫਿਕਰ ਵਿੱਚ ਰੁਝੇ ਰਹਿੰਦੇ ਹਨ।
       ਆਮ ਪ੍ਰਚਲਤ ਦੋ ਚਾਰ ਸ਼ਬਦ ਅੰਗਰੇਜ਼ੀ ਬੋਲ ਕੇ ਤਾਲੀੰਮਯਾਫ਼ਤਾ ਜਾਪਣ ਵਾਲੇ ਚੋਂ ਆਚਰਣ ਦੀ ਉਸਾਰੀ ਨਿਗਾਹ ਤੱਕ ਨਹੀਂ ਅਪੜਦੀ(ਗੱਲੀਂ ਅਸੀਂ ਚੰਗੀਆਂ ਅਚਾਰੀ ਬੁਰੀਆਂ) 
          ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੇਲੇ ਔੋਰਤਾਂ ਦੀ ਇੰਨੀ ਮਾੜੀ ਹਾਲਤ ਨਹੀਂ ਸੀ,ਕਿਉਂ ਜੋ ਉਸਨੇ ਮੋਟੋ ਬਣਾਇਆ ਸੀ'ਲੇਡੀਜ਼ ਫਸਟ' ਤੇ ਇਹ ਕਾਮਯਾਬ ਵੀ ਬਹੁਤ ਸੀ,ਬੱਸ ਵਿੱਚ ਅਗਲੀਆਂ ਸੀਟਾਂ ਸੀਨੀਅਰ ਸਿਟੀਜ਼ਨ ਤੇ ਮਹਿਲਾਵਾਂ ਲਈ ਰਾਖਵੀਆਂ ਹੁੰਦੀਆਂ ਸਨ,ਜੇ ਕੋਈ ਬੈਠ ਵੀ ਜਾਂਦਾ ਤਾਂ ਖੜੀ ਮਹਿਲਾ ਵੇਖ ਸੀਟ ਛਡ ਦੇਂਦਾ ਸੀ।1984 ਤੋਂ ਬਾਦ ਆਵਾ ਊਤ ਗਿਆ।ਮਹਿਲਾ ਰਾਸ਼ਟਰਪਤੀ ਆਉਣ ਤੇ ਵੀ ਇਸਦਾ ਕੋਈ ਹੱਲ ਨਾਂ ਹੋਇਆ।
       ਅਲੂਆਂ ਜਿਹਾ ਬੱਸ ਕੰਡਕਟਰ ਕਿਤਾਬਾਂ ਚੁਕੀ ਮੁਟਿਆਰ ਨੂੰ  ਡਰਾਈਵਰ ਦੇ ਸ਼ੀਸੇ ਸਾਹਮਣੀ ਸੀਟ ਵਿਹਲੀ ਕਰਾ ਦੇਗਾ ਪਰ ਬੱਚਾ ਕੁਛੜ ਚੁਕੀ ਨੂੰ ਭੀੜ ਵਿੱਚ ਧੱਕੀ ਜਾਏਗਾ।ਸੀਨਅਰ ਸਿਟੀਜ਼ਨ ਨਾਲ ਤਾਂ ਕੰਡਕਟਰ ਦਾ ਸਲੂਕ ਅਸਲੋਂ ਹੀ ਮਾੜਾ ਹੁੰਦਾ ਹੈ।
       ਬਾਪੂ ਘਰੇ ਸਤਿਨਾਮ ਰਾਮ ਰਾਮ ਕਰਿਆ ਕਰ,ਕਿਧਰ ਤੁਰਿਆ ਰਹਿਨੈ ਕਿਤੇ ਹੱਡ ਬਾਂਹ ਤੁੜਾ ਕੇ ਇੰਨੇ ਤੋਂ ਵੀ ਜਾਏਂਗਾ।
      ਮਾਈ ਆ ਗੀ ਨੂ੍ਹੰਹ ਨਾਲ ਲੜ ਕੇ ਹੁਣ ਧੀ ਦੇ ਘਰ ਕਲੇਸ਼ ਪਾਉਣ ਚਲੀ ਅੇੈ।
ਕੰਡਕਟਰ ਨੂੰ ਦੋ ਹੱਥ ਜੋੜ ਬੇਨਤੀੀ ਕਰੋ ਵਾਜੇ ਦੀ ਵਾਜ਼ ਹੌਲੀ ਕਰ ਦੇ,ਉਸਦਾ ਜਵਾਬ ਹੁੰਦਾ'ਉਤਰ ਜੋ ਵਾਜ ਹੌਲੀ ਨੀ੍ਹ ਹੋਣੀ,ਉਹ ਹੋਰ ਉੱਚੀ ਕਰ ਦੇਵੇਗਾ।
       ਡਰਾਈਵਰ ਕੰਡਕਟਰ ਨੁੰ ਪੁਛਦਾ'ਬੱਸ ਭਰਗੀ ਕਰਾਂ ਸਟਾਰਟ? ਕੰਡਕਟਰ ਬੋਲਦਾ ਹੈ,'ਸੀਟਾਂ ਤਾਂ ਸਾਰੀਆਂ ਭਰਗੀਆਂ ਪਰ ਪੁਰਜਾ ਕੋਈ ਨਹੀਂ ॥
ਇਹ ਚੁੰਭਵੇਂ  ਸ਼ਬਦ ਬੱਸ ਕੰਡਕਟਰ ਦੇ ਅਕਸਰ ਸੁਣਨ ਨੂੰ ਮਿਲਦੇ ਹਨ।ਖਾਸ ਕਰ ਜਦੋਂ ਤੋਂ ਸਰਕਾਰ ਨੇ ਬਜੁਰਗਾਂ ਲਈ ਅੱਧੀ ਟਿਕਟ ਦੇ ਕਾਰਡ ਬਣਾਏ ਹਨ।ਸਰਕਾਰੀ ਬੱਸਾਂ ਅੱਡੇ ਚੋਂ ਨਿਕਲਣ ਯੋਗ ਨਹੀਂ ਹਨ ਤੇ ਨਿਜੀ ਵਾਲੇ ਇਹ ਵਤੀਰਾ ਕਰਦੇ ਹਨ।ਇਸੇ ਕਰਕੇ ਹੁਣ ਹਰ ਕੋਈ ਕਰਜੇ ਤੇ ਬਾਈਕ ਲਈ ਫਿਰਦਾ ਹੈ ਤੇ ਪੰਜ ਪੰਜ ਸਵਾਰ ਲੋਡ ਕਰ ਲੈਂਦਾ ਹੈ।
      ਦਸ ਬਾਰਾਂ ਵਰ੍ਹੇ ਦਾ ਜੁਆਕੜਾ ਅਪਨੇ ਮਾਂਬਾਪ ਨੂੰ ਬੁੜਾ ਬੁੜੀ ਕਰਕੇ ਸੰਬੋੰਧਨ ਕਰਨ ਲਗਦਾ ਹੈ ਤੇ ਵਿਆਹਿਆ ਮਾਂ ਨੂੰ ਮਾਈ ਬਣਾ ਲੈਂਦਾ ਹੈ,ਬਾਪ ਬੁੜਾ।ਚੰਗੀ ਭਲੀ ਸੱਸ ਬੁੜੀਆ ਪੁਕਾਰੀ ਜਾਂਦੀ ਹੈ।
        ਬੜਾ ਬੇਰਹਿਮ ਹੈ ਇਸ ਝਿਲਮਿਲਾਂਉਂਦੇ ਸ਼ਹਿਰ ਦਾ ਆਲਮ
          ਖੁਦੀ ਅੰਦਰ ਗਵਾਚਾ ਹੈ,ਖੁਦਾ ਦੀ ਗਲ ਕਰਦਾ ਹੈ
          ਨਵੀਂ ਤਹਿਜ਼ੀਬ ਦਾ ਇਹ ਵੀ ਭਲਾ ਅੰਦਾਜ਼ ਕੀ ਹੋਇਆ
           ਪਿਤਾ ਬੇਟੇ ਦੇ ਕਮਰੇ ਵਿੱਚ ਪੁਛ ਕੇ ਪੈਰ ਧਰਦਾ ਹੈ।
      ਕਿਸੇ ਸਰਕਾਰੀ ਦਫ਼ਤਰ ਵਿੱਚ ਜਰੂਰੀ ਕੰਮ ਚਲੇ ਜਾਓ ਡੀਲਿੰਗ ਹੈਂਡ ਮੁਟਿਆਰ ਨੂੰ ਤੇ ਆਪ ਉਠ ਕੇ ਕੁਰਸੀ ਅੱਗੇ ਕਰੇਗਾ ਪਰ ਜੇ ਮਾਂ ਮਾਸੀ ਦਾਦੀ ਦੇ ਬਰਾਬਰ ਹੋਵੇ ਮੂ੍ਹੰਹ ਪਰੇ ਕਰ ਲਵੇਗਾ,ਬਾਪ ਦਾਦੇ ਦੀ ਉਮਰ ਦਾ ਵਿਅਕਤੀ ਹੋਵੇ ਤਾਂ ਸੀਟ ਛਡ ਕੇ  ਕਿਧਰ ਨੁੰ ਮੂੰਹ ਕਰ ਜਾਏਗਾ।ਸੁਵਿਧਾ ਸੈਂਟਰ ਦੁਬਿਧਾ ਸੈਂਟਰ ਬਣੇ ਪਏ ਹਨ।
         ਕੁਝ ਸਮਾਂ ਪਹਿਲਾਂ ਤੱਕ ਇਹ ਵਰਤਾਰਾ ਪੰਜਾਬ ਸਰਕਾਰ ਦੇ ਦਫ਼ਤਰਾਂ ਤੱਕ ਸੀਮਤ ਸੀ ਪਰ 2017 ਤੋਂ ਇਹ ਵਤੀਰਾ ਬੈਂਕਾਂ ਦੇ ਮੁਲਾਜ਼ਮਾਂ ਵਲੋਂ ਵੀ ਅਪਨਾ ਲਿਆ ਗਿਆ ਹੈ।ਚੰਗੇ ਭਲੇ ਪੈਸੇ ਵਾਲੇ ਨਾਲ ਮੁਜਰਮਾਨਾ ਸਲੂਕ ਕੀਤਾ ਜਾਂਦਾ ਹੈ-ਹਾਂ ਕਰਜ਼ਾ ਲੈਣ ਵਾਲੇ ਨੂੰ ਕੁਰਸੀ ਦਿੱਤੀ ਜਾਂਦੀ ਹੈ।ਘਰੋ ਘਰ ਜਾ ਕੇ ਬੀਮੇ ਕਰਦੇ ਹਨ। ਆਪਣਾ ਹੀ ਪੈਸਾ ਜਮ੍ਹਾ ਕਰਾਉਣਾ ਹੋਵੇ ਜਾਂ ਕਢਾਉਣਾ ਹੋਵੇ ਜਿਉਂਦਾ ਸਲਾਮਤ ਬੰਦਾ ਸਾਹਮਣੇ ਖੜਾ ਹੈ,ਉਸਨੂੰ ਕਿਹਾ ਜਾਂਦਾ ਹੈ ਕੇ ਵਾਈ ਸੀ ਨਹੀਂ ਮਿਲਦੀ ਅਧਾਰ ਕਾਰਡ ਨਾਲ ਮੈਚ ਨਹੀਂ ਕਰਦੀ।ਚੈਕ ਲੈ ਕੇ ਗਾਹਕ ਸੀਟ ਤੋਂ ਸੀਟ ਖੂਆਰ ਹੁੰਦਾ ਹੈ।
 ਉਂਝ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਬਣਾ ਛਡਿਆ ਹੈ।ਪਰ ਫਿੰਗਰ ਪਰਿੰਟਸ ਮੈਚ ਨਹੀਂ ਕਰਦੇ ।
  ਪੈਦਲ ਤਾਂ ਕੀ ਸਾਈਕਲ ਚਾਲਕ ਨੂੰ ਵੀ ਸੜਕ ਤੇ ਚਲਣ ਦੀ ਆਗਿਆ ਨਹੀਂ ਹੈ।ਕਿਉਂਕਿ ਸੜਕਾਂ ਤਾਂ ਮਾਲਦਾਰ ਟਰੱਕਾਂ ਲਈ ਹਨ ਜਿਹਨਾਂ ਨੂੰ ਸੜਕ ਦਿਸਦੀ ਹੈ,ਸੜਕ ਤੇ ਚਲਣ ਵਾਲੇ ਨਹੀਂ।ਚਾਰ ਮਾਰਗੀ  ਛੇ ਮਾਰਗੀ ਸੜਕਾਂ ਬਣਾਉਣ ਦੀ ਅਮਰੀਕਾ ਦੀ ਰੀਸ ਤੇ ਕਰ ਲਈ ਪਰ ਫੁਟ ਪਾਥ ਕਿਤੇ ਨਹੀਂ ਬਣਾਇਆ।ਟੌਲ ਟੈਕਸ ਬੂਥ ਹਰ ਤਿੰਨ ਕਿਲੋਮੀਟਰ ਤੇ।ਇਹਨਾਂ ਟੌਲ ਬੂਥਾਂ ਤੇ ਲਗਾਏ ਕਾਮੇ ਪਤਾ ਨਹੀ ਕਿਹੜੇ ਦੇਸ਼ ਵਿਚੋਂ ਹਨ ਤਮੀਜ਼ ਨਾਂ ਦੀ ਕੋਈ ਤਰਜ਼ ਇਹਨਾਂ ਦੇ ਪੱਲੇ ਨਹੀਂ ਹੈ,ਸ਼ਿਸ਼ਟਾਚਾਰ ,ਅਨੁਸ਼ਾਸਨ ਦੀ ਤਾਂ ਕੀ ਗਲ ਕਰਨੀ।
     ਰੇਲਵੇ ਵਿਭਾਗ ਦੇ ਇਨਕਅਰੀ ਦਫ਼ਤਰ ਦੇ ਸਾਹਮਣੇ ਜਾਣ ਵੇਲੇ ਦਿਲ ਕੰਬਦਾ ਹੈ,ਕਿ ਡਿਉਟੀ ਮੇੈਨ ਪਤਾ ਨਹੀਂ ਕਿਹੜੈ ਸਟੇਸ਼ਨ ਤੋਂ ਬੋਲੇਗਾ।
       ਪੁਲੀਸ ਸਟੇਸ਼ਨ ਤੇ ਹਸਪਤਾਲ ਵਿੱਚ ਤਾਂ ਰੱਬ ਨਾਂ ਕਰੇ ਕਿਸੇ ਦੁਸ਼ਮਣ ਨੂੰ ਵੀ ਜਾਣਾ ਪਵੇ।ਮੇਰੀ ਸ਼ਰੇਣੀ ਦੇ ਲੋਕ ਇਹਨਾਂ ਬਾਰੇ ਬਾਖੂਬੀ ਜਾਣਦੇ ਹਨ ਇਸ ਲਈ ਬਹੁਤਾ ਦਸਣ ਦੀ ਲੋੜ ਨਹੀਂ।
        2015 ਤੋਂ ਆਮਦਨ ਕਰ ਯਾਨੀ ਇਨਕਮ ਟੈਕਸ ਵਿਭਾਗ ਦੀ ਬੜੀ ਚੜ੍ਹਤ ਮਚੀ ਹੈ ,ਇਸ ਵਿਭਾਗ ਦੇ ਕਰਮਚਾਰੀ ਕਾਇਰ ਤੇ ਪਹਿਲਾਂ ਹੀ ਸਨ ਨੋਟ ਬੰਦੀ ਤੋਂ ਬਾਦ ਇਹਨਾਂ ਨੂੰ ਮੱਧ ਵਰਗ ਨੂੰ ਜਲੀਲ ਕਰਨ ਦੇ ਤਗਮੇ ਮਿਲਣ ਲਗ ਪਏ ਹਨ,ਇਹਨਾਂ ਦੀ ਜੁਰੱਅਤ ਨਹੀਂ ਕਿ ਇਹ ਟੈਕਸ ਚੋਰ ਦੀ ਵਾ ਵਲ ਵੀ ਵੇਖ ਸਕਣ ਤੇ ਟੈਕਸ ਅਦਾ ਕਰਨ ਵਾਲੇ  ਦੇ ਪਿਛੈ ਲਗੇ ਰਹਿਣਗੇ, ਉਸਨੂੰ ਦਬਾਈ ਧਮਕਾਈ ਜਾਂਦੇ ਹਨ।ਤੇ ਆਪਣੀ ਦਿਹਾੜੀ ਪਾ ਲੈਂਦੇ ਹਨ, ਇਹ ਚੋਖੀ ਤਨਖਾਹ ਦੇ ਬਾਵਜੂਦ ਵੀ ਇਕ ਮਾਮੂਲੀ ਕਮਿਸ਼ਨ ਦੀ ਖਾਤਿਰ ਮਾਨਵਤਾ ਖੋ ਚੁਕੇ ਹਨ।
       ਅਕਸਰ ਇਹ ਵੇਖਿਆ ਗਿਆ ਹੈ ਸ਼ਿਸ਼ਟਾਚਾਰ , ਅਨੁਸ਼ਾਸਨ ਅਤੇ ਤਮੀਜ਼ ਤੋਂ ਉਹ ਲੋਕ ਦੂਰ ਹੁੰਦੇ ਹਨ ਜੋ  ਅਪਨੀ ਅੰਦਰਲੀ ਕਮੀਆਂ ਤੋਂ ਅੱਖ ਚੁਰਾ ਰਹੇ ਹੁੰਦੇ ਹਨ।
 'ਜਣਾ ਖਣਾ ਲਾਅ ਅੇਡ ਆਰਡਰ ਜੇਬ ਵਿੱਚ ਪਾਈ ਫਿਰਦਾ ਹੈ;ਜਰਬਾਂ ਤਕਸੀਮਾਂ ਦੇ ਕੇ ਕੁਰਸੀ/ ਤਖ਼ਤ ਮਲ ਕੇ ਜੋ ਬੈਠੇ ਹਨ ਉਹਨਾਂ ਦਾ ਬੰਦੇ ਵਿਚੋਂ ਸਹਿਣਸ਼ੀਲਤਾ,ਅਨੁਸ਼ਾਸਨ ਅਤੇ ਤਮੀਜ਼ ਮਨਫ਼ੀ ਕਰਨ ਵਿੱਚ ਤਕੜਾ ਹੱਥ ਹੈ।ਪਾਬੰਦੀ ਦੇ ਬਾਵਜੂਦ ਪਰੇਸ਼ਰ ਹਾਰਨ ਤੇ ਲਾਊਡ ਸਪੀਕਰ ਧੜੱਲੇ ਨਾਲ ਕੰ ਪਾੜ ਕੇ ਪ੍ਰਦੂਸ਼ਨ ਵਧਾ ਰਹੇ ਹਨ।
     ਕਿੰਨਾ ਢੁਕਵਾਂ ਲਿਖਿਆ ਹੈ-
         ਮੇਰੀ ਸੋਭਤ ਮੇਂ ਭੇਜ ਦੋ,ਤਾਂ ਕਿ ਇਸਕਾ ਡਰ ਨਿਕਲ ਜਾਏ-
          ਬਹੁਤ ਸਹਿਮੀ ਹੂਈ ਦਰਬਾਰ ਮੇਂ ਸਚਾਈ ਰਹਤੀ ਹੈ---ਮੁਨਵਰ ਰਾਨਾ
   ਮੀਡੀਆ ਦੀ ਅਖਾਉਤੀ ਚਕਾਚੌਂਧ ਨੇ ਤਾਂ ਇਸਦਾ ਮਹਾਂਦਰਾ ਹੋਰ ਵੀ ਵਿਗਾੜ ਦਿੱਤਾ ਹੈ।
   ਹਾਂ ਜਿਹਨਾਂ ਨੂੰ ਸ਼ਿਸ਼ਟਾਚਾਰ,ਅਨੁਸ਼ਾਸਨ,ਤਮੀਜ਼ ਦੇ ਸਪੈਂਲਿੰਗ ਵੀ ਨਹੀਂ ਆਉਂਦੇ,ਉਹਨਾਂ ਨੂੰ ਇਸਦੀ ਵਰਤੋਂ ਕਰਨੀ ਖੂਬ ਪਤਾ ਹੈ,ਕਿਉਂ ਜੋ ਉਹਨਾਂ ਕੋਲ ਅਧੁਨਿਕਤਾ ਦੇ ਬਲਬ ਨਹੀਂ ਪੁਜੇ।
   ਅਧੂਰਾ ਗਿਆਨ ਜਹਾਲਤ ਤੋਂ ਵੱਧ ਖਤਰਨਾਕ ਹੁੰਦਾ ਹੈ।
 '' ਸੁਰਮੇਂ ਰੰਗੀ ਰਾਤ ਦੀ ਗਲ੍ਹ ਤੇ ਤਾਰਿਆ  ਨਹੁੰਦਰ ਮਾਰ-
   ਉਥੋਂ ਤੱਕ ਚਾਨਣ ਜਾਵੇ ਜਿਥੋਂ ਤੱਕ ਝਰੀਟ''॥----
(  ਸ਼ੇੈਤਾਨ ਡੰਗਰ ਜੇ ਦੂਸਰੀ ਖੁਰਲੀ ਤੇ ਮੂ੍ਹੰਹ ਮਾਰਨੋਂ ਨਾ ਹਟੇ,ਤਾਂ ਉਸਦਾ ਰੱਸਾ ਟਾਈਟ ਕਰਕੇ ਨਕੇਲ ਕੱਸੀ ਜਾਂਦੀ ਹੈ।)
      ਰਣਜੀਤ ਕੌਰ / ਗੁੱਡੀ ਤਰਨ ਤਾਰਨ