Sukhpal Singh Gill

ਵਿਰਾਸਤੀ ਵਿਰਸੇ ਦਾ ਮੋਤੀ — ਗੁੜ - ਸੁਖਪਾਲ ਸਿੰਘ ਗਿੱਲ

ਗੁੜ ਬਾਰੇ  ਇੱਕ ਦੰਦ ਕਥਾ ਹੈ ਕਿ ਗੁੜ ਨੇ ਰੱਬ ਕੋਲ ਫਰਿਆਦ ਕੀਤੀ ਕਿ ਲੋਕ ਮੈਨੂੰ ਖਾਂਦੇ ਹਨ । ਅੱਗੋਂ ਰੱਬ ਨੇ ਜਵਾਬ ਦਿੱਤਾ ਪਰੇ ਹਟ ਜਾ ਮੇਰਾ ਵੀ ਜੀਅ ਕਰ ਗਿਆ ਹੈ ਕਿ ਤੈਨੂੰ ਖਾ ਲਵਾਂ । ਪੁਰਾਤਨ ਸਮੇਂ ਤੋਂ ਗੁੜ ਸਾਡੇ ਵਿਰਾਸਤੀ ਵਿਰਸੇ ਦਾ ਮੋਤੀ ਅਤੇ ਸ਼ਿੰਗਾਰ ਰਿਹਾ ਹੈ । ਵਿੱਚ ਵਿਚਾਲੇ ਖੁਰਾਸਾਨੀ ਦੁਲੱਤੇ ਮਾਰ ਕੇ   ਚੀਨੀ ਵੱਲ ਨੂੰ ਹੋ ਗਏ ਸਾਂ ।ਇਸ ਦੇ ਦੁਰਪ੍ਰਭਾਵ ਇੰਨੇ ਵੱਧ ਗਏ ਹਨ ਕਿ ਕਾਬੂ ਤੋਂ ਬਾਹਰ ਹੋ ਗਏ ਹਨ । ਹੁਣ ਗੁੜ ਦੀ ਯਾਦ ਦੁਬਾਰੇ ਆ ਗਈ ਹੈ । ਹੈਰਾਨੀ ਹੁੰਦੀ ਹੈ ਜੋ ਸਾਡੇ ਘਰਾਂ ਦੀ ਖੁਸ਼ਬੂ ਸੀ ਉਸਦੀ ਚਾਹ ਦਾ ਕੱਪ ਪੰਜਾਹ ਰੁਪਏ ਵਿੱਚ ਮਿਲਦਾ ਹੈ । ਖੁਸ਼ੀ ਵੀ ਹੁੰਦੀ ਹੈ ਕਿ ਗੁੜ ਦਾ ਰੇਟ ਅੱਜ ਚੀਨੀ ਤੋਂ ਵੱਧ ਹੈ ।ਸ਼ੱਕਰ ਤਾਂ ਲੱਭਿਆ ਵੀ ਨਹੀਂ ਮਿਲਦੀ । ਕਿੱਥੇ ਸ਼ੱਕਰ ਦਾ ਸ਼ਰਬਤ ਅੱਜ ਤੇ ਸ਼ਰਬਤਾਂ ਨੂੰ  ਫਿੱਕਾ ਅਤੇ ਝੂਠਾ ਕਰਦਾ ਸੀ । ਜੇ ਖੇਤੀ ਦੇ ਸਹਾਇਕ ਧੰੰਦੇ ਦਾ ਇੱਕ ਕਿੱਤਾ ਗੁੜ ਬਣਾਉਣਾ ਰਹਿੰਦਾ ਤਾਂ ਕਈ ਝੰਜਟਾਂ ਦਾ ਨਿਬੇੜਾ ਹੋ ਜਾਣਾ ਸੀ । ਗਰਮ ਗੁੜ ਵਿਰਸੇ ਦੀ ਸੁਗਾਤ ਨੂੰ ਅੱਜ ਤਰਸਣਾ ਪੈਂਦਾ ਹੈ । ਰੂੜੀ ਤੋਂ ਤਿਆਰ ਹੋਇਆ ਗੰਨਾ ਗੁੜ ਪੈਦਾ ਕਰਕੇ ਗੁਣਵੱਤਾ ਭਰਪੂਰ ਹੁੰਦਾ ਸੀ । ਸਭ ਤੋਂ ਵੱਡੀ ਗੱਲ ਹੈ ਕਿ ਗੁੜ ਬਣਾਉਣ ਸਮੇਂ ਭਾਈਚਾਰਕ ਏਕਤਾ ਦਾ ਸਬੂਤ ਵੀ ਮਿਲਦਾ ਸੀ । ਗੁੜ ਬਣਾਉਣ ਵਾਲੀ ਘੁਲਾੜੀ ਤੇ ਰੌਣਕ ਲੱਗੀ ਰਹਿੰਦੀ ਸੀ ।   ਜੋ ਅੱਜ ਗਾਇਬ ਹੈ ।
                             ਪਿੰਡਾਂ ਦੇ ਲੋਕਾਂ ਨੂੰ ਜਦੋਂ ਫਰਜ਼ੀ ਤਿਆਰ ਹੋ ਰਹੇ ਗੁੜ ਖਰੀਦ ਦੇ ਦੇਖਿਆ ਜਾਂਦਾ ਹੈ ਤਾਂ ਅਜੀਬ ਲੱਗਦਾ ਹੈ । ਜਿਹਨਾਂ ਨੇ ਘਰਾਂ ਚ ਗੁੜ ਦੀ ਖੁਸ਼ਬੂ ਦਾ ਅਨੰਦ ਮਾਣਿਆ ਹੁੰਦਾ ਹੈ । ਉਹਨਾਂ  ਲਈ ਤਾਂ ਹੋਰ ਵੀ ਅਜੀਬ ਲੱਗਦਾ ਹੈ । ਗੰਨੇ ਤੋਂ ਚੀਨੀ ਬਣਾਉਣ ਨੂੰ ਪ੍ਰਫੁਲਿੱਤ ਕਰਨ ਲਈ ਉੱਦਮ ਪਿਛਲੇ ਸਮੇਂ ਤੋਂ ਵਿਵਾਦਾਂ ਵਿੱਚ ਰਹੇ ਹਨ । ਖੰਡ ਮਿੱਲਾਂ ਵੱਲੋਂ ਗੰਨਾ ਵੇਚਣ ਵਾਲੇ ਕਿਸਾਨਾਂ ਨੂੰ ਭੁਗਤਾਨ ਸੰਬੰਧੀ  ਦਿੱਕਤਾਂ ਨੇ ਨਾਨੀ ਚੇਤੇ ਕਰਵਾ ਦਿੱਤੀ ਹੈ । ਅੱਜ ਸਮਾਂ ਮੰਗ ਕਰਦਾ ਹੈ ਕਿ ਗੁੜ ਨੂੰ ਖੇਤੀ ਦੇ ਪ੍ਰਮੁੱਖ ਸਹਾਇਕ ਧੰਦੇ ਵਜੋਂ ਉਤਸ਼ਾਹਿਤ ਕਰਕੇ ਚੋਖੀ ਕਮਾਈ ਕੀਤੀ ਜਾ ਸਕਦੀ ਹੈ । ਸਿਰਫ ਮਿਹਨਤ ਦੀ ਲੋੜ ਹੈ । ਸਾਡਾ ਖੁਸਿਆ ਮਿਹਨਤੀ ਸੁਭਾਅ ਇਸ ਵਿੱਚ ਰੁਕਾਵਟ ਹੈ । ਆਖਰ ਇਸ ਵੱਲ ਮੁੜਨਾ ਪਵੇਗਾ । ਗੁੜ ਜਿੱਥੇ ਆਯੂਰਵੈਦਿਕ  ਦਵਾਈ ਹੈ । ਉੱਥੇ ਪਰਚੂਨ ਵਿੱਚ  ਵਿਕਦਾ ਹੈ । ਜੇ ਅਸੀਂ ਪਰਵਾਸੀ ਮਜ਼ਦੂਰਾਂ ਨੂੰ ਦੇਖੀਏ ਤਾਂ ਉਹ ਪੰਜਾਬ ਵਿੱਚ ਆ ਕੇ  ਇਹ ਕਿੱੱਤਾ ਅਪਣਾ ਕੇ  ਖੁਸ਼ਹਾਲ ਹੋ ਰਹੇ ਹਨ  । ਸਾਡਾ ਤਾਂ ਇਹ ਵਿਰਾਸਤੀ ਕਿੱਤਾ ਹੈ ।
          ਬੀਤ ਦੇ ਇਲਾਕੇ ਦਾ ਗੁੜ ਮਸ਼ਹੂਰ ਹੈ । ਗੰਨਾ ਸਾਰੇ ਪੰਜਾਬ ਵਿੱਚ ਹੁੰਦਾ ਹੈ । ਚੀਨੀ ਨਾਲ ਸਿਹਤ ਲਈ ਖਿਲਵਾੜ ਹੋ ਕੇ ਮਨੁੱਖਤਾ ਲਈ ਵੰਗਾਰ ਨੇ ਗੁੜ ਦੀ ਯਾਦ ਦਿਵਾਈ ਹੈ । ਉਂਝ ਗੁੜ ਨਾਲ ਖਿਲਵਾੜ ਉਦੋਂ ਹੀ ਸ਼ੁਰੂ ਹੋ ਗਿਆ ਸੀ  । ਜਦੋਂ ਮੈਲ ਉਤਾਰਨ ਲਈ ਰਸਾਇਣਾਂ ਦੀ ਵਰਤੋਂ ਸ਼ੁਰੂ ਹੋ ਗਈ ਸੀ । ਜੈਵਿਕ ਤਰੀਕੇ ਦੇ ਗੁੜ ਨਾਲ  ਲੋਕ ਸਿਹਤ ਪੱਖੋਂ ਬਲਵਾਨ ਰਹਿੰਦੇ ਹਨ । ਅੱਜ ਕਿਸਾਨ ਆਪਣਾ ਗੁੜ ਤਿਆਰ ਕਰਕੇ ਖੁਦ ਵੇਚਣ  ਤਾਂ ਕੋਈ ਮਿਹਣਾ ਨਹੀਂ । ਇਸ ਕਿੱਤੇ ਨਾਲ ਸ਼ਰਮ ਪਰੇ ਕਰਕੇ ਰੱਖ ਦੇਣੀ ਚਾਹੀਦੀ ਹੈ । ਥੋੜ੍ਹੇ ਸਮੇਂ ਵਿੱਚ ਹੀ ਜੈਵਿਕ ਗੁੜ  ਅਤੇ ਖੁਦ ਮੰਡੀਕਰਨ ਦੇ ਪ੍ਰਭਾਵ ਦਿਖਣੇ ਸ਼ੁਰੂ ਹੋ ਜਾਣਗੇ । ਕੜਾਹੇ ਅਤੇ ਵੇਲਣੇ ਵਿੱਚੋਂ ਨਿਕਲ ਕੇ ਗੁੜ ਆਇਰਨ ਦੀ ਲੋੜ ਵੀ ਪੂਰੀ ਕਰਦਾ ਹੈ । ਗੁੜ ਦੀ ਗੱਚਕ ਅਤੇ ਟਿੱਕੀ ਬਣਾਕੇ  ਕੀਮਤ ਹੋਰ ਵੀ ਵੱਧ ਮਿਲਦੀ ਹੈ । ਇਹ ਸਾਡਾ ਗੁਣ ਹੋਰਾਂ ਨੇ ਕਬੂਲ ਕਰਕੇ ਸਾਨੂੰ ਹਾਸ਼ੀਏ ਵੱਲ ਧੱਕਿਆ ਹੈ ।  ਆਪਣੇ ਗੰਨੇ ਦਾ ਰਸ ਵੇਚਣ ਵਾਲੇ 5 ਹਜ਼ਾਰ ਰੁਪਈਆ ਰੋਜ਼ ਦਾ ਕਮਾ ਲੈਂਦੇ ਹਨ । ਇਸ ਲਈ ਗੁੜ ਦਾ ਧੰਦਾ ਆਤਮ ਨਿਰਭਰਤਾ ਦਾ ਸਬੂਤ ਦੇਵੇਗਾ । ਜਿਸ ਨਾਲ ਕਿਸਾਨ ਦੀ ਜੇਬ ਹਰੀ ਰਹੇਗੀ । ਨਿੱਤ ਦੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ ।
            ਉਂਝ ਵੀ ਸਾਡੇ ਬਾਬੇ ਨਾਨਕ ਨੇ ਕਰਤਾਰਪੁਰ ਵਿੱਚ ਕਿਰਤ ਦੀ ਬੀਜ ਬੋਅ ਕੇ ਸਾਨੂੰ ਮਿਹਨਤ ਦਾ ਸਬਕ ਦਿੱਤਾ ਸੀ  । ਅਸੀਂ ਇਹ ਵੀ ਭੁਲਾ ਦਿੱਤਾ ਹੈ । "  ਕਿਰਸਾਣੀ ਕਿਰਸਾਣੁ ਕਰੇ  "  ਜਨਮ ਸਮੇਂ ਗੁੜ ਆਦਿ ਵਸਤਾਂ ਦੀ  ਬਣੀ ਘੁੱਟੀ ਬੱਚੇ ਨੂੰ ਦੇ ਕੇ ਗੁੜ੍ਹਤੀ ਦਿੱਤੀ ਜਾਂਦੀ ਸੀ । ਦਿਲ ਵਿੱਚ ਛੁਰੀ ਮੂੰਹ ਵਿੱਚ ਗੁੜ ਦੀ ਕਹਾਵਤ ਵੀ ਭਾਰੂ ਰਹੀ ਜੋ ਅੱਜ ਵੀ ਹੋਰ ਰੂਪ ਵਿੱਚ ਪੇਸ਼ ਕੀਤੀ ਜਾਂਦੀ ਹੈ । ਵਿਆਹ ਸ਼ਾਦੀ ਸਮੇਂ ਗੁੜ ਦੀ ਭਾਜੀ ਦਿੱਤੀ ਜਾਂਦੀ ਸੀ ।  ਜੋ ਅੱਜ ਦੇ ਦੇਸੀ ਟੱਟੂਆਂ ਨੇ  ਮਿਠਾਈ ਨੂੰ ਇਸਦੀ ਥਾਂ ਦੇ ਦਿੱਤੀ ਹੈ । ਹੇੈਰਾਨੀ ਇਹ ਵੀ ਹੈ ਕਿ ਮਿਠਾਈ ਖਾਣ ਨੂੰ ਅੱਜ ਕੋਈ ਤਿਆਰ ਨਹੀਂ ਹੈ । ਪਰ ਗੁੜ ਫਿਰ ਵੀ ਨਹੀਂ ਦਿੱਤਾ ਜਾਂਦਾ ਹੈ । ਗੁੜ ਦੇ ਰੰਗ ਨੂੰ ਰਸਾਇਣ ਪਾ ਕੇ ਚਿੱਟਾ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਗੁੜ ਆਪਣਾ ਦੇਸੀ ਗੁਣ  ਖਤਮ ਕਰ ਦਿੰਦਾ ਹੈ । ਗੰਨੇ ਦੀ ਫਸਲ ਮੋਂਢੀ ਰੱਖ ਕੇ ਦੁਵਾਰੇ ਵੀ ਹੋ ਜਾਂਦੀ ਹੈ ।  ਜੋ ਹੋਰ ਫਸਲਾਂ ਵਿੱਚ ਨਹੀਂ  ਹੁੰਦਾ । ਜੱਟ ਗੰਨਾਂ ਨਹੀਂ ਦਿੰਦਾ ਸੀ ਗੁੜ ਦੀ ਭੇਲੀ ਦੇ ਦਿੰਦਾ ਸੀ । ਕੁੱਲ ਮਿਲਾ ਕੇ  ਕਿਹਾ ਜਾ ਸਕਦਾ ਹੈ ਕਿ ਗੁੜ ਸਾਡੇ ਵਿਰਾਸਤੀ ਵਿਰਸੇ ਦਾ ਮੋਤੀ ਹੈ ।  ਆਓ ਇਸ ਵੱਲ ਤੁਰੰਤ ਮੁੜੀਏ ।

ਸੁਖਪਾਲ ਸਿੰਘ ਗਿੱਲ   
9878111445
ਦੁਬਾਰੇ ਸੋਧ ਕੇ ਭੇਜਿਆ

ਅਬਿਆਣਾ ਕਲਾਂ

ਸਿੱਖਿਆ ਧੀ ਦਾ ਸਦਾਬਹਾਰ ਗਹਿਣਾ - ਸੁਖਪਾਲ ਸਿੰਘ ਗਿੱਲ


ਸੱਭਿਆਚਾਰ ,  ਸਮਾਜਿਕ ਅਤੇ ਜੀਵਨ ਜਾਂਚ ਲਈ ਸਿੱਖਿਆ ਮਾਨਵ ਜਾਤੀ ਲਈ ਬੁਨਿਆਦ ਹੈ  । ਪਰ ਸਾਡੇ ਸੱਭਿਆਚਾਰ ਅਤੇ ਸਮਾਜ ਵਿੱਚ ਸਿੱਖਿਆ ਧੀ ਦਾ ਸਦਾਬਹਾਰ ਗਹਿਣਾ ਹੈ । ਸਿੱਖਿਆ ਦਾ ਅਸਲੀ ਅਰਥ ਅਜਿਹੀ ਸਿੱਖਿਆ ਦੇਣਾ ਹੈ , ਜਿਸ ਨਾਲ ਜੀਵਨ ਦੇ ਸਾਰੇ ਪੱਖਾਂ ਦਾ ਗਿਆਨ ਦੇਣਾ ਹੈ । ਇਸ ਨਾਲ ਹੀ ਸਖਸ਼ੀਅਤ ਨਿਖਾਰੀ ਜਾਂਦੀ ਹੈ । ਕਿਹਾ ਵੀ ਜਾਂਦਾ ਹੈ ਕਿ ਫੁੱਲ ਦੀ  ਕੀਮਤ ਉਸਦੀ ਖੁਸ਼ਬੂ ਲਈ ਹੈ ।  ਆਦਮੀ ਦੀ ਕੀਮਤ  ਵੀ ਉਸਦੇ ਚੱਜ ਆਚਾਰ ਲਈ ਪੈਂਦੀ ਹੈ ।  ਸਾਡੇ ਸਮਾਜ ਵਿੱਚ ਧੀ ਨੂੰ ਸਿੱਖਿਆ ਦੇਣ ਲਈ ਸਾਰੇ ਪਰਿਵਾਰ ਦਾ ਧਿਆਨ ਕੇਂਦਰਿਤ ਹੁੰਦਾ ਹੈ । ਉਂਝ ਸੰਯੁਕਤ ਪਰਿਵਾਰ ਵਿੱਚ ਧੀ ਦੀ ਨੈਤਿਕ ਸਿੱਖਿਆ ਹਮੇਸ਼ਾ ਉੱਚੀ ਰਹਿੰਦੀ ਸੀ । ਮਾਪਿਆਂ ਨੇ ਜੰਮਦੀ ਸਾਰ ਪਹਿਲੀ ਕਿਲਕਾਰੀ ਨਾਲ ਹੀ ਧੀ ਦੀ ਨੈਤਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਅੱਜ ਬਦਲੇ ਜ਼ਮਾਨੇ ਨੇ ਇਸ ਸਿੱਖਿਆ ਦਾ ਰੁਖ ਬਦਲਿਆ ਹੈ।
                         ਸਿੱਖਿਆ ਸੱਭਿਅਤ ਸਮਾਜ ਦੀ ਬੁਨਿਆਦ ਹੈ । ਇਸ ਨਾਲ ਜੀਵਨ ਜਾਂਚ ਪਤਾ ਚੱਲਦੀ ਹੈ । ਸਿੱਖਿਆ , ਸਮਾਜਿਕ, ਕਿਤਾਬੀ ਅਤੇ ਅਨੁਭਵੀ ਹੁੰਦੀ ਹੈ ।ਧੀ ਨੂੰ ਸਭ ਤੋਂ ਪਹਿਲਾ ਨੈਤਿਕ ਸਿੱਖਿਆ ਫਿਰ ਕਿਤਾਬੀ ਸਿੱਖਿਆ ਦੀ ਲੋੜ ਹੁੰਦੀ । ਸਿਆਣੇ ਕਹਿ ਵੀ ਦਿੰਦੇ ਸਨ ਪੜ੍ਹਨ ਨਾਲੋਂ ਕੜ੍ਹਨਾਂ ਵੀ  ਬਹੁਤ ਜ਼ਰੂਰੀ ਹੈ । ਜੋ ਅਸੀਂ ਕਿਤਾਬਾਂ ਵਿੱਚ ਸਿੱਖਦੇ ਹਾਂ , ਉਸ ਨਾਲ ਸਮਾਜੀਕਰਨ ਘਰਾਂ ਵਿੱਚ ਨਾਲੋਂ ਨਾਲ ਹੋਣ ਲੱਗੇ ਤਾਂ ਸੋਨੇ ਤੇ ਸੁਹਾਗੇ ਦਾ ਕੰਮ ਹੁੰਦਾ ਹੈ । ਜੋ ਪੜ੍ਹੇ ਲਿਖੇ ਨੈਤਿਕ ਪੱਖ ਤੋਂ ਪੂਰੇ ਹੁੰਦੇ ਹਨ । ਉਹਨਾਂ ਦੀ ਜੀਵਨਸ਼ੈਲੀ ਵੀ ਪੂਰੀ ਹੁੰਦੀ ਹੈ । ਧੀ ਦਾ ਸਮਾਜੀਕਰਨ ਅਤੇ  ਸਿੱਖਿਆ ਨਾਲ ਸਰਬ ਪੱਖੀ ਹੋ ਜਾਂਦਾ ਹੈ ।  ਜਿਸ ਨਾਲ 2 ਘਰ ਅਤੇ ਅਗਲੀ ਪੀੜ੍ਹੀ ਦਾ ਭਵਿੱਖ ਸੁਨਹਿਰੀ ਹੋ ਜਾਂਦਾ ਹੈ । ਸਕੂਲੀ ਸਿੱਖਿਆ ਵਿੱਚ ਵੀ ਧੀ ਦੀ ਸਿੱਖਿਆ ਦਾ ਸਮਾਜਿਕ ਨੈਤਿਕ ਪੱਖ ਕਵਰ ਕਰਨ ਲਈ ਅਧਿਆਏ ਹੋਣਾ ਚਾਹੀਦਾ ਹੈ । ਇਸਦੇ ਮੁਕਾਬਲੇ ਵੀ ਹੋਣੇ ਚਾਹੀਦੇ ਹਨ । ਸਾਡੀਆਂ ਧੀਆਂ ਸਾਡਾ ਮਾਣ ਹੁੰਦੀਆਂ ਹਨ ।
                             ਸਾਡੇ ਗੁਰੂ ਸਾਹਿਬਾਨ ਨੇ ਸਾਡੇ ਵਿਆਹ ਸਮੇਂ ਅਨੰਦ^ਕਾਰਜ ਦੀ ਦਾਤ ਬਖਸ਼ੀ ਇਸ ਲਈ ਸਾਡੇ ਵਿਆਹ ਸਮਝੋਤੇ ਨਹੀਂ ਬਲਕਿ ਅਨੰਦ ਹੁੰਦੇ ਹਨ । ਚਾਰ ਲਾਵਾਂ ਦੇ ਪਾਠ ਵਿੱਚ ਹਰ ਤਰਾਂ੍ਹ ਦੀ ਸਿੱਖਿਆ ਮਿਲ ਜਾਂਦੀ ਹੈ । ਧੀ ਕਹਿੰਦੀ ਹੈ ਕਿ ਮੈਂ ਸਾਰੇ ਝੂਠੇ ਸਾਕ ਖਤਮ ਕਰਕੇ ਪਤੀ ਪਰਮੇਸ਼ਰ ਦੇ ਲੜ ਲੱਗੀ ਹਾਂ । ੌ ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ , ਹਭ ਕਿਝੁ ਤਿਆਗੀ , ਹਭੈ ਸਾਕ ਕੂੜਾਵੇ ਡਿਠੇ ਤਓੁ ਪਲੈ ਤੈਡੈ ਲਾਗੀ  ੌ   ਪਤੀ ^ ਪਤਨੀ ਨੂੰ ਇਹ ਵੀ ਸੰਦੇਸ਼ ਹੈ ਕਿ ੌ ਨਿਵਣੁ  ਸੁ ਅਖਰੁ , ਖਵਣ ਗੁਣੁ ਜਿਹਬਾ ਮਣੀਆ ਮੰਤੁ  ੌ  ਮਾਂ ^ ਪਿਉ ਨੂੰ  ਪਤਾ ਹੁੰਦਾ ਹੈ ਕਿ ਧੀ ਨੇ ਜ਼ਿਆਦਾ ਸਮਾਂ ਸਹੁਰੇ ਘਰ ਰਹਿਣਾ ਹੈ । ਦੋਵਾਂ ਘਰਾਂ ਵਿੱਚ ਸਾਰਥਿਕ ਰੋਲ ਵੀ ਨਿਭਾਉਣਾ ਹੈ । ਇਸ ਲਈ ਧੀ ਦੀ ਸਿੱਖਿਆ ਦਾ ਮਹੱਤਵ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ । ਗੁਰਬਾਣੀ ਹੁਕਮ ਕਰਦੀ ਹੈ । ਕਿ ਜੀਵ ਇਸਤਰੀ ਤਾਂ  ਆਪਣੇ ਅੰਦਰ ਅਕਾਲ ਪੁਰਖ ਦੇ ਗੁਣ ਪੈਦਾ ਕਰਨ ਨਾਲ  ਅਗਲੇ ਘਰ ਵੀ ਸੁਖੀ ਰਹਿੰਦੀ ਹੈ । ਅਜਿਹੀ ਧੀ ਦਾ ਆਚਾਰਨ ਹਮੇਸ਼ਾ ਉੱਚਾ ਰਹਿੰਦਾ ਹੈ । ਸਹੁਰੇ ਘਰ ਮਾਣ ਪਾਉਂਦੀ ਹੈ ।
         ਪਹਿਲੀ ਲੋਰੀ ਤੋਂ ਸ਼ੁਰੂ ਹੋਈ ਸਿੱਖਿਆ ਪਰਿਵਾਰਿਕ ਹਾਲਾਤਾਂ ਤੇ ਵੀ ਨਿਰਭਰ ਕਰਦੀ ਹੈ । ਜੇ ਧੀ ਦੇ ਮਾਂ ਬਾਪ ਦੀ ਆਪਸ ਵਿੱਚ ਅਣ ^ ਬਣ ਰਹੇ ਤਾਂ ਅਸਰ ਧੀ ਤੇ ਵੀ ਪੈਂਦਾ ਹੈ ।ਧੀ ਰੂਪੀ ਸੋਨੇ ਨੂੰ ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਸਿੱਖਿਆ ਪੱਖੋਂ ਅਧੂਰੀ ਰਹੇ । ਨੈਤਿਕ ਸਿੱਖਿਆ ਲਈ ਪਰਿਵਾਰ ਵਿੱਚ ਧੀ ਨੂੰ ਸਾਰਥਿਕ ਮਾਹੋਲ ਮਿਲਣਾ ਜ਼ਰੂਰੀ ਹੈ । ਆਖਰ ਜਦੋਂ ਅਨੰਦ ਕਾਰਜ ਹੁੰਦੇ ਹਨ ਤਾਂ ਸਹੇਲੀਆਂ ਵੀ ਸਿੱਖਿਆ ਪੜ੍ਹਦੀਆਂ ਸਨ । ਇਹ ਸਿੱਖਿਆ ਉਸ ਅਨੰਦ ^ ਕਾਰਜ ਤੋਂ ਬਾਅਦ ਸ਼ੁਰੂ ਕਰਦੀਆਂ ਸਨ । ਇਹ ਸਿੱਖਿਆ ਬਚਪਨ ਤੋਂ ਅਨੰਦ^ਕਾਰਜ ਤੱਕ ਦੀ ਸਿੱਖਿਆ ਦਾ ਨਿਚੋੜ ਹੁੰਦਾ ਸੀ । ਇਸ ਵਿੱਚ ਸਮਾਜ ਦੇ ਅਨੁਭਵ ਛੁਪੇ ਹੁੰਦੇ ਸਨ । ਸਿੱਖਿਆ ਰਾਹੀਂ ਆਪਣੀ ਸਹੇਲੀ ਅਤੇ ਹੋਣ ਵਾਲੇ ਪਤੀ ਨੂੰ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੰਦੀਆ ਸਨ । ਵਿਆਂਦੜ ਕੁੜੀ ਦੇ ਸਹੁਰੇ ਪਰਿਵਾਰ ਨੂੰ ਵੀ ਇਹ ਸਿੱਖਿਆ ਸੇਧਿਤ ਹੁੰਦੀ ਸੀ । ਇਹ ਸਿੱਖਿਆ ਸ਼ੀਸ਼ੇ ਚ ਜੜਾ ਕੇ ਰੱਖੀ ਜਾਂਦੀ ਸੀ ਜੋ ਅੱਜ ਵੀ ਬਹੁਤੇ ਘਰਾਂ ਦਾ ਸ਼ਿੰਗਾਰ ਹੈ । ਅਜਿਹੀ ਸਿੱਖਿਆ ਪੜ੍ਹਨੀ ਹਕੀਕਤ ਵਿੱਚ ਤਾਂ ਮਿੱਟਣ ਕਿਨਾਰੇ ਹੈ । ਪਰ ਇਸਦੇ ਮਿੱਟਦੇ ਜਾ ਰਹੇ ਰੂਝਾਨ ਨਾਲ ਸ਼ਾਨਾਮਤੀ ਵਿਰਸਾ , ਰਸਮਾਂ ਅਤੇ ਸੱਭਿਆਚਾਰ ਨੂੰ ਗ੍ਰਹਿਣ ਲੱਗ ਗਿਆ ਹੈ । ਜਿਸ ਨਾਲ ਧੀਆਂ ਭੈਣਾਂ ਦੇ ਚਾਅ ਮਲਾਰ ਮਧੋਲੇ ਗਏ ਹਨ । ਕਿਹਾ ਵੀ ਗਿਆ ਹੈ ਕਿ ਧੀ ਤੋਂ ਬਿਨਾਂ ਤਾਂ ਸੱਭਿਆਚਾਰ ਹੀ ਬੇਜ਼ਾਨ ਹੁੰਦਾ ਹੈ ।ਇਸ ਮਾਣ ਮੱਤੇ ਰਿਵਾਜ਼ ਨੂੰ ਲੋਕਾਂ ਦੀ ਦੋੜ ਨੇ ਖਤਮ ਕਰ ਦਿੱਤਾ ਹੈ । ਮੁੜ ਸੁਰਜੀਤ ਹੋ ਜਾਵੇ ਭਾਵੇਂ ਜੰਝ ਤੋਰਨ ਦੇ ਸਮੇਂ ਇਹ ਸਿੱਖਿਆ ਪੜ੍ਹ ਦਿੱਤੀ ਜਾਵੇ  । ਆਓ ਧੀਓ ਸਹੁਰੇ ਘਰ ਨੈਤਿਕ ਵਿਵਹਾਰ ਉੱਚਾ ਰੱਖ ਕੇ ਗੁਰਬਾਣੀ ਦੀ ਸੇਧ ਅਨੁਸਾਰ ਜੀਵਨ ਬਸਰ ਕਰੀਏ ।
ਸੁਖਪਾਲ ਸਿੰਘ ਗਿੱਲ
9878111445 ਅਬਿਆਣਾ ਕਲਾਂ

ਪੱਕ ਪਈਆਂ ਕਣਕਾਂ ਲੁਕਾਠ ਰੱਸਿਆ - ਸੁਖਪਾਲ ਸਿੰਘ ਗਿੱਲ   

ਫਸਲਾਂ ਦੀ ਰਾਣੀ ਅਤੇ ਹਾੜ੍ਹੀ ਦਾ ਸ਼ਿੰਗਾਰ ਕਣਕ ਪੱਕਣ ਵੱਲ ਪੁੱਜ ਚੁੱਕੀ ਹੈ । ਸਮੇਂ ਦੀ ਤਬਦੀਲੀ ਨਾਲ ਕਣਕ ਦਾ ਵਿਕਾਸ ਵੀ ਹਰ ਪੱਖੋਂ ਹੋਇਆ । ਹਰੀ ਕ੍ਰਾਂਤੀ ਤੋਂ ਬਾਅਦ ਕਣਕ ਦਾ ਸੁਨਹਿਰੀ ਯੁੱਗ ਸ਼ੁਰੂ ਹੋਇਆ ਸੀ । ਹੁਣ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਕੇਂਦਰੀ ਪੂਲ ਵਿੱਚ ਕਣਕ ਵੱਧ ਭੇਜਦਾ ਹੈ । ਇਸਦਾ ਅੰਦਾਜ਼ਾ ਪੰਜਾਬ ਦੀਆਂ ਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰਾਂ ਤੋਂ ਵੀ ਲੱਗਦਾ ਹੈ ।   ਇਹਨੀ ਦਿਨੀ ਕਣਕਾਂ ਜਦੋਂ ਮੰਡੀਆਂ ਵਿੱਚ ਜਾਂਦੀਆ ਹਨ ਤਾਂ ਜੱਟ ਬੋਹਲ ਉੱਤੇ ਪਿਆ ਕਿਸੇ ਫਿਲਮੀ ਅੰਦਾਜ਼ ਤੋ ਘੱਟ ਨਹੀਂ ਲੱਗਦਾ । ਕਈ ਵਾਰ ਕਣਕ ਦੀ ਵਾਢੀ ਸਮੇਂ ਮੀਂਹ ਅਤੇ ਗੜੇਮਾਰੀ ਨਾਲ ਕੁਦਰਤ ਕਰੋਪ ਹੋ ਜਾਂਦੀ ਹੈ । ਇਸ ਲਈ ਕਿਹਾ ਵੀ ਜਾਂਦਾ ਹੈ ਕਿ " ਕਿੱਥੇ ਰੱਖ ਲਾ ਲੁਕੋ ਕੇ ਤੈਨੂੰ ਕਣਕੇ ਨੀਂ ਰੁੱਤ ਬੇਈਮਾਨ ਹੋ ਗਈ   " ਸਮੇਂ ਦੀ ਤਬਦੀਲੀ ਨਾਲ ਹਰੀ ਤੋਂ ਸੁਨਹਿਰੀ ਹੋਈ ਕਣਕ ਕਿਸਾਨ ਦੀ ਨਵੀਂ ਇਬਾਦਤ ਅਤੇ ਆਰਥਿਕਤਾ ਦਾ ਸੁਨਹਿਰੀ ਪੰਨਾ ਲਿਖਦੀ ਹੈ —
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਧੰਦਾ ਸਾਂਭਣੇ ਨੂੰ ਕਾਮਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,
 ਜਿਵੇਂ ਰੁੱਤਾਂ ਦੀ ਰਾਣੀ ਬਸੰਤ ਹੈ , ਉਸੇ ਤਰ੍ਹਾਂ ਹੀ ਕਣਕ ਨੂੰ ਫਸਲਾਂ ਅਤੇ ਹਾੜ੍ਹੀ ਦੀ ਰਾਣੀ ਕਿਹਾ ਜਾ ਸਕਦਾ ਹੈ । ਉਂਝ ਤਾਂ ਸਾਰੀ ਪ੍ਰਕਿਰਤੀ ਹੀ ਪੁੰਗਰਦੀ ਹੈ ਪਰ ਕਣਕ ਜੋਬਨ ਹੰਢਾ ਕੇ ਸੁੱਕਦੀ ਹੈ —
ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ,
ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ ।
ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ,
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ ।
ਪੁੰਗਰੀਆਂ ਵੱਲਾਂ, ਵੇਲਾਂ ਰੁੱਖੀਂ ਚੜ੍ਹੀਆਂ,
ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ ।
ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ,
ਚੱਲ  ਨੀ ਪਰੇਮੀਏਂ ! ਵਿਸਾਖੀ ਚੱਲੀਏ ।
 ਕਣਕ ਦਾ ਵਿਸਾਖੀ ਨਾਲ ਗੂੜ੍ਹਾ ਸਬੰਧ ਹੈ । ਪਹਿਲੇ ਸਮੇਂ ਵਿਸਾਖੀ ਤੱਕ ਕਣਕ ਕੱਟ ਕੇ ਮੇਲੇ ਨੂੰ ਜਾਂਦੇ ਸਨ । ਪਰ ਹੁਣ ਕਈ ਵਾਰੀ ਵਿਸਾਖੀ ਨੂੰ ਵਾਢੀ ਸ਼ੁਰੂ ਹੁੰਦੀ ਹੈ । ਬਦਲਦੇ ਸਮੇਂ ਦੇ ਮਿਜ਼ਾਜ਼  ਅਤੇ ਵਿਕਾਸ ਨੇ ਕਣਕ ਅਤੇ ਵਿਸਾਖੀ ਦਾ ਆਪਸੀ ਸਬੰਧਾਂ ਤੇ ਪ੍ਰਭਾਵ ਛੱਡਿਆ ਹੈ ।  ਕਣਕ ਵੇਚਦਾ ਜੱਟ ਉਂਝ ਨਵਾਬ ਲੱਗਦਾ ਹੈ । ਪਰ ਜਦੋਂ ਮੰਡੀਆਂ ਚ ਰੁਲਦਾ ਹੈ ਫਿਰ ਅਜੀਬ ਸਥਿਤੀ ਲੱਗਦੀ ਹੈ । ਇਸ ਵਾਰ ਕਿਸਾਨੀ ਅੰਦੋਲਨ ਨੇ ਕਣਕ ਦੀ ਫਸਲ ਨੂੰ ਨਵੀਂ ਰੂਹ ਦਿੱਤੀ ਹੈ । ਪੱਕੀ ਕਣਕ ਕਿਸਾਨ ਅੰਦੋਲਨ ਨੂੰ  ਮਘਾਉਣ ਦਾ ਜ਼ਰੀਆ ਵੀ ਬਣ ਰਹੀ ਹੈ । ਸਿਹਤ ਪੱਖ ਤੋਂ ਤਾਕਤਵਰ ਕਣਕ ਜਿਹਨਾਂ ਨੂੰ ਅਲਰਜੀ ਕਰਦੀ ਹੈ ਉਹ ਵੀ ਗੰਭੀਰ ਸਥਿਤੀ ਚ ਰਹਿੰਦੇ ਹਨ । ਹਰ ਪੱਖੋਂ ਕਣਕ ਦਾ ਜੋੜ ਕਿਸਾਨ ਨਾਲ ਸਿਰੇ ਤੱਕ ਨਿਭਦਾ ਹੈ ।ਹਰ ਸਾਲ ਰੁੱਤ ਬੇਈਮਾਨ ਨਾ ਹੋਵੇ ਕਣਕ ਸਹੀ ਸਲਾਮਤ ਘਰ ਪੁੱਜ ਜਾਵੇ ।

ਸੁਖਪਾਲ ਸਿੰਘ ਗਿੱਲ   
9878111445
ਅਬਿਆਣਾ ਕਲਾਂ

ਫਰੀਦਾ ਜੋ ਤੇ ਮਾਰਨਿ ਮੁਕੀਆਂ - ਸੁਖਪਾਲ ਸਿੰਘ ਗਿੱਲ

ਪਿਛਲੇ ਪੌਣੇ ਇੱਕ ਸਾਲ ਤੋਂ ਤਿੰਨ ਖੇਤੀ ਕਾਨੂੰਨਾਂ ਕਰਕੇ ਕਿਸਾਨ ਘਰੋਂ ਬੇਘਰ ਹੈ। ਬੀਂਡੀ ਜੁੜੇ ਪੰਜਾਬ ਦੇ ਚੁਲ੍ਹਿਆਂ ਤੋਂ ਦਿੱਲੀ ਦੇ ਬਾਰਡਰ ਤੱਕ ਵਹੀਰਾ ਘੱਤੀ ਲੋਕ ਪੀੜਾ ਹੰਢਾ ਰਹੇ ਹਨ। ਇੱਕ ਪਾਸੇ ਕਰੋਨਾ ਦਾ ਡਰ ਦੂਜੇ ਪਾਸੇ ਕਿਸਾਨ ਨੂੰ ਅੰਦੋਲਨ ਕਰਕੇ  ਦੋਹਰੀ ਲੜਾਈ ਲੜਨੀ ਪੈ ਰਹੀ ਹੈ। ਕਹਾਵਤ ਵੀ ਹੈ “ਰੋਏ ਤੋਂ ਬਿਨਾਂ ਮਾਂ ਵੀ ਦੁੱਧ ਨਹੀਂ ਦਿੰਦੀ”। ਜਿਸ ਤਰ੍ਹਾਂ ਕਿਸਾਨਾਂ ਦੇ ਪੈਂਦੇ ਘਸੁੰਨ ਨਾਲ ਵੀ ਸਬਰ ਪੱਲੇ ਬੰਨੀ ਬੈਠੇ ਹਨ। ਉੱਥੇ ਬਾਬਾ ਫਰੀਦ ਜੀ ਦੀ ਬਾਣੀ ਵੀ ਚੇਤੇ ਆਉਂਦੀ ਹੈ:-
“ਫਰੀਦਾ ਜੋ ਤੈ ਮਾਰਨਿ ਮੁਕੀਆਂ, ਤਿਨਾ ਨਾ ਮਾਰੇ ਘੁੰਮਿ”
ਸਰਕਾਰ ਕਿਸਾਨਾਂ ਲਈ ਇਹ ਕਾਨੂੰਨ ਰਾਮਬਾਣ ਦੱਸ ਰਹੀ ਹੈ। ਪਰ ਕਿਸਾਨ ਨਹੀਂ ਮੰਨਦੇ। ਇਹ ਕੈਸੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਸਮਝੋ ਬਾਹਰ ਹੈ ਜਿਸਨੂੰ ਫਾਇਦਾ ਦੇਣਾ ਹੈ ਉਹ ਕਹਿੰਦੇ ਸਾਨੂੰ ਇਸ ਦੇ ਕਫਾਇਦੇ ਹਨ। ਪਰ ਹਾਕਮ ਧਿਰ ਧੱਕੇ ਨਾਲ ਥੋਪ ਰਹੀ ਹੈ। ਇੱਥੇ ਕਿਸਾਨ ਨੇਤਾ ਚੌਧਰੀ ਛੋਟੂ ਰਾਮ ਦੇ ਵਾਰਿਸ ਆਪਣੇ ਪੁਰਖਿਆਂ ਨੂੰ ਇਉਂ ਯਾਦ ਕਰਦੇ ਹਨ।
      “ਸੁਣ ਕਿਸਾਨਾਂ ! ਚੌਕਸ ਰਹਿ, ਚੌਕੰਨਾ ਹੋ। ਹੁਸ਼ਿਆਰੀ ਤੋਂ ਲੈ ਕੰਮ। ਇਹ ਦੁਨੀਆਂ ਠੱਗਾਂ ਦੀ ਬਸਤੀ, ਠੱਗਾਂ ਦੇ ਜਾਲ ਵਿੱਚ ਅਸਾਨੀ ਨਾਲ ਫਸਦਾ ਤੂੰ। ਜਿਨ੍ਹਾਂ ਨੂੰ ਪਾਲੇ ਤੂੰ, ਪੱਖ ਉਹੀ ਪੂਰਣ ਖਿਲਾਫ ਤੇਰੇ। ਪਰ ਤੈਨੂੰ ਕੋਈ ਖਬਰ ਈ ਨਹੀਂ। ਕੋਈ ਤੈਨੂੰ ਪੀਰ ਬਣ ਲੁੱਟਦਾ,ਕੋਈ ਪੁਰੋਹਿਤ ਬਣ ਲੁੱਟਦਾ।ਕੋਈ ਤੈਨੂੰ ਵਿਆਜ ਨਾਲ ਲੁੱਟਦਾ।ਕੋਈ ਰਿਸ਼ਵਤ ਨਾਲ ਲੁੱਟਦਾ।ਕੋਈ ਤੈਨੂੰ ਸ਼ਾਹ ਬਣ ਲੁੱਟਦਾ। ਕੋਈ ਖੁਦ ਗਾਹਕ ਬਣ ਤੈਨੂੰ ਲੁੱਟਦਾ। ਕੋਈ ਗਾਹਕ ਬਣ ਉੱਨ-ਜਿਹੀ ਤੇਰੀ ਉਤਾਰਦਾ। ਕੋਈ ਆੜ੍ਹਤ ਨਾਲ ਤੈਨੂੰ ਠੱਗਦਾ, ਕੋਈ ਕਮਿਸ਼ਨ ਨਾਲ ਤੇਰੀ ਦੌਲਤ ਚੱਟਦਾ। ਕੋਈ ਪਿਣਾਈ ਚ ਤੇਰੀ ਹੱਥ ਫੇਰੀ ਕਰਦਾ, ਕੋਈ ਤੁਲਾਈ ਵਿੱਚ ਤੇਰੀ ਅੱਖੀਂ ਘੱਟਾ ਪਾਉਂਦਾ। ਕਦੇ ਧੋਖਾ ਕੀਤਾ ਜਾਂਦਾ ਤੇਰੇ ਨਾਲ ਭਾਅ ਚ, ਕਦੇ  ਹਿਸਾਬ ਵਿੱਚ ਤੈਨੂੰ ਦਲ ਲਿਆ ਜਾਂਦਾ। ਜੇ ਤੂੰ ਹੈ ਕੁੱਝ ਖੁਸ਼ਹਾਲ, ਕਾਂਰੂੰ ਤੇ ਹਾਤਿਮਤਾਈ ਬਣਾ, ਤੈਨੂੰ ਲੁੱਟਣ ਵਾਲੇ ਭੱਟ ਨੇ ਮੌਜੂਦ। ਜੇਕਰ ਤੂੰ ਹੈ ਕੰਗਾਲ, ਸਾਹੂਕਾਰ ਜੋਂਕ ਵਾਂਗ ਤੈਨੂੰ ਚਿੰਬੜ ਜਾਂਦਾ।
     ਜ਼ਰਾ ਸੋਚ। ਇੰਨੇ ਭੂਤਾਂ ਤੋਂ ਕਿਵੇਂ ਬਚੇਗਾ ! ਖਮੋਸ਼ੀ ਤੇ ਬੇਜੁਬਾਨੀ ਨਾਲ ? ਨਹੀਂ, ਬਲਿਕ ਮੁਹਿੰਮ ਤੇ ਆਵਾਜ ਚੁੱਕਣ ਨਾਲ। ਸੁਕੂਨ ਨਾਲ ਨਹੀਂ, ਤਾਕਤ ਨਾਲ। ਬੇਵੱਸੀ ਨਾਲ ਨਹੀਂ, ਅੰਦੋਲਨ ਨਾਲ। ਸੰਘਰਸ਼ ਕਰ। ਗਫਲਤ ਸੁਪਨਿਆਂ ਤੋਂ ਜਾਗ। ਪਾਸਾ ਵੱਟ। ਉੱਠ, ਮੂੰਹ ਧੋ, ਸਰਗਰਮ ਹੋ। ਕਰਮਯੁੱਧ ਵਿੱਚ ਕੁੱਦ, ਆਪਣੇ ਦੁਸ਼ਮਣਾਂ ਦੇ ਛੱਕੇ ਛੁਡਾ ਦੇ”।
            ਸਰਕਾਰ ਅਪਣੀਆਂ ਬਣਾਈਆਂ ਮੰਡੀਆਂ ਬਾਰੇ ਵੀ ਦੱਸਦੀ ਹੈ ਕਿ ਇਹ ਠੱਗਦੀਆਂ ਹਨ। ਪਰ ਬੰਦ ਵੀ ਨਹੀਂ ਕਰਾਂਗੇ,ਘੱਟੋ ਘੱਟ ਸਮਰਥਨ ਮੁੱਲ ਬਾਰੇ ਵੀ ਕਿਸਾਨ ਬਾਰੇ ਚੁੱਪੀ ਧਾਰੀ ਹੈ। ਇਹ ਕਿਸਾਨਾਂ ਦੀ ਚਿਰ ਸਥਾਈ ਮੰਗ ਹੈ ਇਸ ਬਾਰੇ  ਕੋਈ ਸਮਝੌਤਾ ਨਹੀਂ ਹੋ ਸਕਦਾ। ਅਰਥਸ਼ਾਸ਼ਤਰੀ ਕਿਸਾਨੀ ਮਾਹਿਰ ਵੀ ਆਪਣੇ ਕਾਨੂੰਨਾਂ ਬਾਰੇ ਨਾਂਹ ਪੱਖੀ ਪ੍ਰਭਾਵ ਛੱਡ ਚੁੱਕੇ ਹਨ। ਖੇਤਾਂ ਦੇ ਰਾਜਿਆਂ ਨੂੰ ਮਜ਼ਦੂਰਾਂ ਵਾਂਗ ਕੰਮ ਕਰਨ ਦਾ ਹਊਆ ਵੀ ਖੜ੍ਹਾ ਕੀਤਾ ਗਿਆ ਹੈ। ਕੰਪਨੀਆਂ ਕੋਲ ਵੱਡੇ ਗੁਦਾਮ ਤੇ ਜਮ੍ਹਾਖੋਰੀ ਦਾ ਡਰ ਸਤਾ ਰਿਹਾ ਹੈ। ਕਿਸਾਨ ਨੇ ਖੇਤ ਤੋਂ ਘਰ ਤੱਕ ਦਾ ਮਾਮਲਾ ਸਿਲਸਿਲੇ ਵਾਈਜ਼ ਸ਼ੱਕ ਦੇ ਘੇਰੇ ਚ ਖੜ੍ਹਾ ਹੈ। ਸੰਵਿਧਾਨਿਕ ਹੱਕ ਵੀ ਖੇਤੀ ਰਾਜਾਂ ਦਾ ਹਿੱਸਾ ਹੈ। ਇਸ ਦੀ ਉਲੰਘਣਾ ਵੀ ਜਾਪਦੀ ਹੈ। ਇਸ ਬਾਰੇ ਖੇਤੀ ਮੰਤਰੀ ਵੀ ਜਵਾਬ ਦੇ ਚੁੱਕੇ ਹਨ। ਕਿ ਖੇਤੀ ਰਾਜ ਦਾ ਵਿਸ਼ਾ ਹੇ ਉਹ ਕੀ ਜਵਾਬ ਦੇਣ ? ਜੀ.ਐਸ.ਟੀ ਦੇ ਕਾਨੂੰਨ ਰਾਹੀਂ ਰਾਜ ਦੀ ਆਮਦਨ ਹੜੱਪਣ ਦਾ ਮਾਮਲਾ ਵੀ ਭੱਖਦਾ ਹੈ। ਨਿੱਜੀ ਕੰਪਨੀਆਂ ਨੂੰ ਕਰ ਮੁਕਤੀ ਦੇ ਡਰ ਕਾਰਨ ਰਾਜਾਂ ਦੀ ਬਚੀ ਖੁਚੀ ਆਮਦਨ ਵੀ ਖਤਮ ਕਰਨ ਦਾ ਮਸਲਾ ਸਤਾ ਰਿਹਾ ਹੈ।
     ਸਰਕਾਰ ਸਿਰਫ 22 ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਦੀ ਹੈ ਪਰ ਕਿਸਾਨ ਦੀ ਬਾਗਬਾਨੀ ਪਹਿਲਾਂ ਹੀ ਬਾਹਰ ਕੀਤੀ ਹੋਈ ਹੈ। ਬਾਗਬਾਨੀ ਦੀ ਕੁਲ ਉੱਪਜ 40 ਫੀਸਦੀ ਭੰਡਾਰਨ ਦੀ ਕਮੀ ਕਰਕੇ ਖਰਾਬ ਹੋ ਜਾਂਦਾ ਹੈ। ਮੰਡੀਆਂ ਨੂੰ ਜਿਥੇ ਖਤਮ ਕੀਤਾ ਉੱਥੇ ਇਹ ਮੰਤਰ ਫੇਲ੍ਹ ਹੀ ਰਿਹਾ ਹੈ। ਦੇਸ਼ ਦੇ ਢਾਈ ਸੌ ਦੇ ਲਗਭਗ ਅਤੇ ਪੰਜਾਬ ਦੇ 31-32 ਸੰਗਠਨ ਪੂਰੀ ਤਰ੍ਹਾਂ ਇਨ੍ਹਾਂ ਬਿਲਾਂ ਦੇ ਖਿਲਾਫ ਹਨ। ਮੁਲਾਜ਼ਮ ਅਤੇ ਮਜ਼ਦੂਰ ਵਰਗ ਵੀ ਮੈਦਾਨ ਵਿੱਚ ਉੱਤਰ ਗਿਆ ਹੈ। 200 ਸ਼ਹੀਦੀਆਂ ਦੇ ਬਾਵਜੂਦ ਵੀ ਸਰਕਾਰ ਚੁੱਪੀ ਵੱਟੀ ਬੈਠੀ ਹੈ। ਕਿਸਾਨ ਅੰਦੋਲਨਾਂ ਨੇ ਕਾਰਪੋਰੇਟ ਨੂੰ ਪੂਰੀ ਤਰ੍ਹਾਂ ਚੁਣੌਤੀ ਦਿੱਤੀ ਹੈ। ਅਪਣੀ ਨੈਤਿਕ ਜਿੱਤ ਕਰਕੇ ਕਿਸਾਨ ਦਰਵੇਸ਼ਾਂ ਵਾਲਾ ਰੁੱਖ ਧਾਰੀ ਬੈਠੇ ਹਨ। ਇਸ ਕਰਕੇ ਕਿਸਾਨਾਂ ਦੀ ਜਿੱਤ ਯਕੀਨੀ ਹੈ। ਇੰਬਰਾਈਮ ਲਿੰਕਨ ਦੀ ਤਰ੍ਹਾ ਤਰਜ ਧਾਰੀ ਬੈਠੇ ਹਨ “ਮੈਂ ਹੋਲੀ ਤੁਰਦਾ ਹਾਂ ਪਰ ਮੈਂ ਕਦੇ ਵੀ ਵਾਪਿਸ ਨਹੀਂ ਪਰਤਿਆ”। ਤੈਅ ਕੀਤੇ ਮੁਕਾਮ ਤੇ ਪੁੱਜੇ ਤੋਂ ਬਿਨਾਂ ਸਾਡੇ ਮਾਣਮੱਤੇ ਗਾਇਕ ਲੇਖਕ ਪਹਿਲੇ ਹੀ ਦਸ ਚੁੱਕੇ ਹਨ। ਇਸ ਲਈ ਕਰਮਯੁੱਧ ਵਿੱਚ ਕੁੱਦੇ ਕਿਸਾਨ ਨੂੰ ਤੁਰੰਤ ਹੱਕ ਦਿੰਦੇ ਜਾਣ ਤਾਂ ਜੋ ਲੋਕਤੰਤਰ ਦੀ ਜਿੱਤ ਹੋ ਸਕੇ। ਸਰਕਾਰ ਦਾ ਪੱਖ “ਤਬਾਹੀ ਦੀ ਬਣ ਕੇ, ਤਬਾਹੀ ਮੈਂ ਆਵਾਂ, ਜੋ ਖਲਕਤ ਮੁਕਾਵੇ, ਮੈਂ ਉਸਨੂੰ ਮੁਕਾਵਾਂ” ਦੂਜੇ ਪਾਸੇ ਕਿਸਾਨ  ਰੁੱਖਾਂ ਦੀ ਜੀਰਾਂਦਿ ਬਣ ਕੇ ਸਾਂਤੀ ਦੇ ਪੁੰਜ ਬਣੀ ਬੈਠੇ ਹਨ।ਇੱਥੇ ਇਹ ਵੀ ਵਰਣਨ ਯੋਗ ਹੈ ਇਹ ਫਕੀਰਾਂ ਵਾਂਗ ਇਤਹਾਸ ਰਚ ਰਹੀ ਕੋਮ ਗਲਤ ਤੋਹਮਤਾਂ ਨੂੰ ਵੀ ਪਿੰਡੇ ਹੰਢਾ ਰਹੇ ਹਨ। ਮੁੱਕਦੀ ਗੱਲ ਇਹ ਹੈ ਕਿ ਸਰਕਾਰ ਨੂੰ ਲੋਕਤੰਤਰ ਦੀ ਸਹੀ ਪਰਿਭਾਸ਼ਾਂ ਸਮਝ ਕੇ ਕਿਸਾਨਾਂ ਦਾ ਮਸਲਾ ਤੁਰੰਤ ਹੱਲ ਕਰਨਾ ਚਾਹੀਦਾ ਹੈ।    

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ

 9878111445

ਬਸੰਤੀ ਰੰਗ ਕਿਸਾਨੀ ਦੇ ਸੰਗ - ਸੁਖਪਾਲ ਸਿੰਘ ਗਿੱਲ

ਬਸੰਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿੱਚ ਬਸੰਤ ਦਾ ਅਰਥ ਹੈ, ਬਹਾਰ। ਛੇ ਰੁੱਤਾਂ ਵਿੱਚ ਬਸੰਤ ਰੁੱਤ ਨਿਵੇਕਲਾ ਸੁਨੇਹਾ ਦਿੰਦੀ ਹੈ। ਵਿਰਸੇ ਦੀ ਬਾਤ ਸੁਣਾਉਂਦੀ ਬਸੰਤ ਰੁੱਤ ਦਾ ਸਾਡੇ ਕਿੱਤੇ ਖੇਤੀਬਾੜੀ ਨਾਲ ਵੀ ਗੂੜ੍ਹਾ ਸੰਬੰਧ ਹੈ ।ਕਿਸਾਨੀ ਖੇਤੀਬਾੜੀ ਸਾਨੂੰ ਜੰਮਣ ਸਾਰ ਹੀ ਗੁੜ੍ਹਤੀ ਵਿੱਚ ਮਿਲ ਜਾਂਦੀ ਹੈ। ਖੇਤੀ ਪਵਿੱਤਰ ਕਿੱਤਾ ਹੈ। ਇਸ ਲਈ ਬਸੰਤ ਰੁੱਤ ਦਾ ਪੰਜਾਬੀਅਤ ਨਾਲ ਨੇੜਿਓ ਮੇਲ ਹੈ। ਬਸੰਤ ਸਾਡੀ ਧਾਰਮਿਕ, ਸੱਭਿਆਚਾਰਕ, ਸੱਭਿਅਤਾ ਅਤੇ ਸਮਾਜਿਕ ਜਿੰਦਗੀ ਦਾ ਸ਼ਿੰਗਾਰ ਵੀ ਹੈ। ਰੁੱਤਾਂ ਦੇ ਨਾਲ-ਨਾਲ ਸਾਡੇ ਰੀਤੀ ਰਿਵਾਜਾਂ ਦੀ ਖੁਸ਼ਹਾਲੀ ਅਤੇ ਭਾਈਚਾਰਕ ਏਕਤਾ ਦੀ ਗਵਾਹੀ ਭਰਦੀ ਹੈ। ਬਸੰਤ ਦੇ ਸੰਗ ਖੇਤੀ ਅਤੇ ਅਧਿਆਤਮਵਾਦ ਦੇਖੀਏ ਤਾਂ ਸਾਡੀ ਖੁਸ਼ੀ ਵਿੱਚ ਹੋਰ ਵੀ ਵਾਧਾ ਕਰਦੀ ਹੈ। ਆਜਾਦੀ ਤੋਂ ਪਹਿਲਾਂ ਹਕੀਕਤ ਰਾਏ ਦੀ ਯਾਦ ਵਿੱਚ ਇਸ ਦਾ ਮੇਲਾ ਲਾਹੌਰ ਵਿੱਚ ਲੱਗਿਆ ਕਰਦਾ ਸੀ।   
           ਧਾਰਮਿਕ ਪੱਖ ਤੋਂ ਹਿੰਦੂ ਧਰਮ ਵਿੱਚ ਬਸੰਤ ਰੁੱਤ ਵਿੱਚ ਸਰਸਵਤੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਛੋਟੇ ਬੱਚਿਆਂ ਨੂੰ ਇਸ ਦਿਨ ਅੱਖਰ ਗਿਆਨ ਵੀ ਕਰਾਇਆ ਜਾਂਦਾ ਹੈ। ਬਸੰਤ ਪੰਚਮੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਨੇੜੇ ਗੁਰਦੁਆਰਾ ਗੁਰੂ ਕੀ ਲਾਹੌਰ ਵਿਖੇ ਮੇਲਾ ਭਰਦਾ ਹੈ। ਇਸ ਦਿਨ ਪੰਚਮ ਪਾਤਸ਼ਾਹ ਦੇ ਘਰ ਮੀਰੀ-ਪੀਰੀ ਦੇ ਮਾਲਕ ਨੇ ਜਨਮ ਲਿਆ ਸੀ। ਗੁਰਬਾਣੀ ਵਿੱਚ ਬਸੰਤ ਰਾਗ ਵੀ ਅੰਕਿਤ ਕੀਤਾ ਗਿਆ ਹੈ:-
“ਹਰਿ ਕਾ ਨਾਮ ਧਿਆਇ ਕੈ ਹੋਹੁ ਹਰਿਆ ਭਾਈ ।।
ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ।।
ਵਣੁ ਤ੍ਰਿਣ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ।।
ਮਿਲ ਸਾਧੂ ਸੁਖੁ ਊਪਜੈ ਲਥੀ ਸਭ ਛਾਈ ।।
ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ” ।।
ਸਾਡੀਆਂ ਫਸਲਾਂ ਜਾ ਜੋਬਨ ਵੀ ਬਸੰਤ ਰੁੱਤੇ ਸਿਖਰ ਤੇ ਹੁੰਦਾ ਹੈ। ਇਸ ਰੁੱਤ ਨੂੰ ਕਿਸਾਨੀ ਪੱਖ ਫਸਲਾਂ ਵੱਲ ਤੱਕਦਾ ਹੋਇਆ ਗਿਣਤੀਆਂ ਮਿਣਤੀਆਂ ਸ਼ੁਰੂ ਕਰਦਾ ਹੈ। ਜੋ ਵਿਸਾਖੀ ਤੀਕਰ ਮਨ ਵਿੱਚ ਚੱਲਦੀਆਂ ਰਹਿੰਦੀਆਂ ਹਨ । ਮਾਘ ਸੁਦੀ ਪੰਚਮੀ ਨੂੰ ਮਨਾਇਆ ਜਾਂਦਾ ਇਹ ਮੌਸਮੀ ਤਿਉਹਾਰ ਹੈ। ਕਿਸਾਨ ਖੇਤਾਂ ਦੇ ਬੰਨੇ ਬੰਨੇ ਤੁਰਦਾ ਫਿਰਦਾ ਪੀਲੇ ਰੰਗ ਵਾਂਗ ਖਿੜ੍ਹ ਜਾਂਦਾ ਹੈ। ਬਸੰਤ ਪੰਚਮੀ ਨੂੰ ਗਿੱਧਾ ਵੀ ਪੈਂਦਾ ਹੈ। ਜਿਸ ਨੂੰ ਬਸੰਤੀ ਗਿੱਧਾ ਕਿਹਾ ਜਾਂਦਾ ਹੈ। ਲਾਲਾ ਧਨੀ ਰਾਮ ਚਾਤ੍ਰਿਕ ਜੀ ਦੀਆਂ ਇਨ੍ਹਾਂ ਸਤਰਾਂ ਨੂੰ ਬਸੰਤ ਦੇ ਸੰਗ ਇਉ ਪ੍ਰਸੰਗਿਤ ਕੀਤਾ ਜਾ ਸਕਦਾ ਹੈ “ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ” ਅਤੇ “ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ” ਇਸੇ ਤਰ੍ਹਾਂ ਇਸ ਰੁੱਤ ਤੋਂ ਪ੍ਰਕਿਰਤੀ ਦੀ ਬਹਾਰ  ਸ਼ੁਰੂ ਹੁੰਦੀ ਹੈ। ਇਸ ਸਮੇਂ ਗੀਤ, ਬੀਰਤਾ ਅਤੇ ਸ਼ਿੰਗਾਰ ਰਸ ਦਾ ਪ੍ਰਗਟਾਅ ਵੀ ਦੇਖਣ ਨੂੰ ਮਿਲਦਾ ਹੈ। ਬਹੁਤੇ ਕਵੀਆਂ ਗੀਤਾਕਾਰਾਂ ਨੇ ਬਸੰਤ ਰੁੱਤ ਨੂੰ ਨੇੜਿਓ ਟੁੰਬਿਆ। ਬਸੰਤ ਰੁੱਤ ਨੂੰ ਆਪ ਮੁਹਾਰੇ ਹੀ ਮਨ ਦੀ ਖੁਸ਼ੀ ਅਤੇ ਤਨ ਦੀ ਖੁਸ਼ੀ ਦਾ ਪ੍ਰਗਟਾਵਾ ਵੀ ਹੁੰਦਾ ਹੈ। ਬਸੰਤ ਰੁੱਤ ਨੂੰ ਕਿਸਾਨਾਂ ਦੇ ਸ਼ਗਨਾਂ ਦਾ ਸੁਨੇਹਾ ਵੀ ਸ਼ੁਰੂ ਹੁੰਦਾ ਹੈ।
           ਖੇਤਾਂ ਵਿੱਚ ਖਿੜ੍ਹੇ ਸਰ੍ਹੋਂ ਅਤੇ ਹੋਰ ਫਸਲਾਂ ਦੇ ਪੀਲੇਪਣ ਨਾਲ ਰੰਗੀ ਧਰਤੀ ਮਾਤਾ ਸਾਡੀ ਜਿੰਦਗੀ ਦੇ ਵੱਖ-ਵੱਖ ਰੰਗਾਂ ਦੀ ਅਤੇ ਪੱਖਾਂ ਦੀ ਬਾਤ ਪਾਉਂਦੀ ਹੈ। ਖੇਤਾਂ ਵਿੱਚ ਖੂਬ ਉਗੜ੍ਹਿਆ ਪੀਲਾ ਰੰਗ ਆਤਮਾ ਨੂੰ ਵੀ ਸਕੂਨ ਦਿੰਦਾ ਹੈ। ਬਸੰਤ ਰੁੱਤ ਨੂੰ ਲਿਖਣ ਲਈ ਬਹੁਤ ਸੂਝ ਸਮਝ ਤੋਂ ਕੰਮ ਲੈਣਾ ਪੈਂਦਾ ਹੈ। ਜਿੰਦਗੀ ਦੀ ਸਜਾਵਟ ਨੂੰ ਖੇਤਾਂ ਦੇ ਸੰਗ ਵੀ ਬਸੰਤ ਪ੍ਰਗਟ ਕਰਦੀ ਹੈ। ਬਸੰਤੀ ਰੰਗ ਪਹਿਨਣਾ ਇਸ ਰੁੱਤੇ ਮਾਨਵਤਾ ਦੇ ਮਨ ਨੂੰ ਚੰਗਾ ਅਤੇ ਸ਼ੁੱਭ ਭਾਉਂਦਾ ਹੈ। ਆਲਸੀ ਅਤੇ ਛੋਟੇ ਬੱਚੇ ਨੂੰ ਨਹਾਉਣ ਲਈ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ। “ਆਈ ਬਸੰਤ ਪਾਲਾ ਉਡੰਤ” ਇਹ ਵੀ ਤਕਾਜਾ ਲਗਾਇਆ ਜਾਂਦਾ ਹੈ ਕਿ ਪੁੰਗਰੀ ਹੋਈ ਪ੍ਰਕਿਰਤੀ ਹੁਣ ਵਿੱਚ ਵਿਚਾਲੇ ਨਹੀਂ ਅਟਕਦੀ। ਬਸੰਤ ਦੀ ਰੁੱਤੇ ਸਭ ਤਰ੍ਹਾਂ ਦਾ ਸਾਹਿਤ ਆਪਣੇ ਆਪ ਹੀ ਪੁੰਗਰਨ ਲੱਗਦਾ ਹੈ। ਇਹ ਰੁੱਤ ਖੁਸ਼ੀਆਂ ਖੇੜਿਆ ਨੂੰ ਜਿੰਦਗੀ ਦੇ ਸੰਗ ਹੋਸ਼-ਜੋਸ਼ ਅਤੇ ਖੇੜੇ ਪ੍ਰਧਾਨ ਕਰਦੀ ਹੈ।
                ਇਸ ਰੁੱਤੇ ਪੀਲੇ ਕੱਪੜਿਆਂ ਦਾ ਪਹਿਨਣਾ ਆਰਜੀ ਨਹੀਂ ਹੁੰਦਾ ਬਲਕਿ ਹਰ ਵਰ੍ਹੇ ਨਵਿਆਇਆ ਜਾਂਦਾ ਹੈ। ਕਿਸਾਨੀ ਅੰਦੋਲਨ ਦੌਰਾਨ ਬਸੰਤੀ ਰੁੱਤ ਹੋਰ ਵੀ ਗੂੜ੍ਹੀ ਹੋ ਗਈ। ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਇਸ ਰੰਗ ਦਾ ਕੰਮ ਹੈ। ਬਸੰਤ ਪੰਚਮੀ ਨੂੰ ਗਰਮੀ ਦੀ ਰੁੱਤ ਦੀ ਦਸ਼ਤਕ ਵੀ ਸ਼ੁਰੂ ਹੁੰਦੀ ਹੈ। ਇਸ ਰੁੱਤ ਦੇ ਜਮਾਨੇ ਦਿਲਾਂ ਦੇ ਹੁਲਾ-ਹੁਲਾਸ ਦੇ ਨਾਲ ਪਤੰਗ ਵੀ ਉਡਾਉਂਦੇ ਹਨ । ਠੀਕ ਉਸੇ ਤਰ੍ਹਾਂ ਪੇਚੇ ਲੜਾਉਂਦੇ ਹਨ। ਜਿਸ ਤਰ੍ਹਾਂ ਕਿਸਾਨੀ ਅੰਦੋਲਨ ਵਿੱਚ ਕਿਸਾਨੀ ਦਾ ਕੇਂਦਰ ਨਾਲ ਪੇਚਾ ਪਿਆ । ਇਸ ਰੁੱਤ ਦੇ ਛੇੜ-ਛਾੜ ਨੂੰ ਬਸੰਤ ਤੋਂ ਬਸੰਤਰ ਉਹ ਲੋਕ ਬਣਾਉਂਦੇ ਹਨ ਜਿਨ੍ਹਾਂ ਵਿੱਚ ਗਿਆਨ ਦੀ ਕਮੀ ਹੁੰਦੀ ਹੈ। ਕਿਸਾਨੀ ਅੰਦੋਲਨ ਵਿੱਚ ਬਸੰਤੀ ਬਸਤਰ ਪਹਿਨੇ ਆਮ ਮਿਲਦੇ ਹਨ। ਜੋ ਜਜ਼ਬੇ, ਜੋਸ਼, ਹੌਸਲੇ ਅਤੇ ਭਾਈਚਾਰਕ ਏਕਤਾ ਦੀ ਗਵਾਹੀ ਭਰਦੇ ਹਨ। ਆਓ ਬਸੰਤ ਰੁੱਤ ਮਨਾਈਏ।


 ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
9878111445

ਰੂਹ ਦੀ ਖੁਰਾਕ — ਰਸਮ ਰਿਵਾਜ਼ - ਸੁਖਪਾਲ ਸਿੰਘ ਗਿੱਲ

ਸਾਡੇ ਪਿੰਡ ਅਤੇ ਸਾਡੇ ਖੇਤ ਰਸਮਾਂ ਰਿਵਾਜ਼ਾ ਵਿੱਚ ਅੱਡਰੀ ਪਹਿਚਾਣ ਰੱਖਦੇ ਹਨ । ਜਦੋਂ ਕਿਸੇ ਨੂੰ ਕੇਰਾ ਲੱਗਣਾ ਸ਼ੂਰੁ ਹੋ ਜਾਵੇ ਤਾਂ ਆਖਰ ਆਪਣੀ ਹੋਂਦ ਗੁਆਉਣ ਵੱਲ ਕਦਮ —ਕਦਮ ਵੱਧਦਾ ਹੈ । ਸ਼ਹਿਰੀਕਰਨ , ਪੱਛਮੀਕਰਨ , ਮਾਂ ਬੋਲੀ  ਅਤੇ ਖੇਤੀ ਨੂੰ ਪਈਆਂ ਮਾਰਾਂ ਨੇ ਸਾਡੇ ਰਸਮ ਰਿਵਾਜ਼ਾ ਨੂੰ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਹੈ  । ਸਾਡੀ ਮਾਂ ਬੋਲੀ ਨਾਲ ਸਾਡੇ ਰਸਮ ਰਿਵਾਜ਼ ਨਵੇਕਲੀਆਂ ਪੈੜਾਂ ਪਾਉਂਦੇ ਹਨ । ਇਹਨਾਂ ਨੂੰ ਲੱਗੇ ਖੋਰੇ ਨਾਲ ਪਿੱਛਲੀ , ਅਜੋਕੀ  ਅਤੇ ਆਉਣ ਵਾਲੀ ਪੀੜ੍ਹੀ ਦਾ ਹਸ਼ਰ ਹਨੇਰੀ ਵਿੱਚ ਭੁੱਲੇ ਭਟਕੇ ਪੰਛੀ ਵਾਲਾ ਹੋ ਗਿਆ ਹੈ ।
            ਰਸਮ ਰਿਵਾਜ਼  ਖਿੱਤੇ ਦੇ ਖੁਸ਼ੀਆਂ  ਗਮੀਆਂ ਨਾਲ ਗੂੜ੍ਹੇ ਤੌਰ ਤੇ ਜੁੜੇ ਹੁੰਦੇ ਹਨ  । ਪੰਜਾਬੀ ਰਸਮ ਰਿਵਾਜ਼ ਜੰਮਣ ਤੋਂ ਮਰਨ ਤੱਕ ਨਿਵੇਕਲੇ ਪਾਤਰ ਅਤੇ ਪਛਾਣਾਂ ਹੁੰਦੀਆਂ ਹਨ । ਇਹਨਾਂ ਤੋਂ ਬਿਨਾਂ ਪੰਜਾਬੀ ਜੀਵਨ ਝੂਠਾ — ਮੂਠਾ ਲੱਗਦਾ ਹੈ । ਜਿੱਥੇ " ਦੇਸੀ ਟੱਟੂ ਖੁਰਾਸਾਨੀ ਦੁਲੱਤੇ " ਭਾਰੂ ਹੋਣ ਉੱਥੇ ਤਾਂ ਰਸਮ ਰਿਵਾਜ਼ ਹੋਰ ਵੀ ਮਧੋਲੇ ਜਾਂਦੇ ਹਨ । ਸਾਡੀ ਆਮ ਧਾਰਨਾ ਹੈ ਜਿਸ ਨੇ ਆਪਣੀ ਮਾਂ ਬੋਲੀ ਆਪਣਾ ਕਿੱਤਾ  ਅਤੇ ਰਸਮ ਰਿਵਾਜ਼ ਭੁਲਾ ਦਿੱਤੇ ਉਹ ਆਪ ਤਾਂ  ਠੀਕ ਸਮਝਦਾ ਹੈ ਪਰ ਉਸਦਾ ਹਸ਼ਰ  ਆਪਣੇ ਆਪ ਵਿੱਚ  ਗੁਵਾਚਿਆ  ਲੱਗਦਾ ਹੈ । ਡਾ . ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਸਾਹਿਤ ਵਿੱਚ  ਇਹਨਾਂ ਦੇ ਵੇਰਵੇ  ਸੁਣੇ ਪੜ੍ਹੇ ਜਾ ਸਕਦੇ ਹਨ । " ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ —ਸ਼ਬਦ ਵਾਕ — ਵਾਕ " ਦੇਸੀ ਮਹੀਨਿਆਂ ਵਿੱਚ ਸਾਡੇ ਰਸਮ ਰਿਵਾਜ਼ ਹੋਰ ਵੀ ਸੁਨਹਿਰੀ  ਸੁਨੇਹਾ ਦਿੰਦੇ ਹਨ ।
              ਪੰਜਾਬੀਆਂ ਦਾ  ਰਸਮ ਰਿਵਾਜ਼ਾ ਅਤੇ ਖੇਤੀ ਨਾਲ ਰਿਸ਼ਤਾ ਰੂਹ ਅਤੇ ਜਿਸਮ ਵਾਂਗ ਹੈ । ਰੂਹ ਤੋਂ ਬਿਨਾਂ ਜਿਸਮ  ਪੰਜਾਂ ਤੱਤਾਂ ਵਿੱਚ ਸਮਾਅ ਜਾਂਦਾ ਹੈ  । ਠੀਕ ਉਸੇ ਤਰ੍ਹਾਂ ਹੀ ਪੰਜਾਬੀਆਂ ਨਾਲ ਕਿੱਤੇ ਰਸਮ ਰਿਵਾਜ਼ ਅਤੇ ਮਾਂ ਬੋਲੀ ਦਾ ਸਬੰਧ ਵੀ ਜੁੜਿਆ ਹੈ  । ਜੰਮਦੀ ਸਾਰ ਗਲਸੂਤੀ ਦੇਣ ਤੋਂ ਚਿਖਾ ਵਿੱਚ ਪੁੱਜਣ ਤੱਕ ਵੱਖਰੀਆਂ ਲੀਹਾਂ ਰਸਮ ਰਿਵਾਜ਼ਾ ਨੇ ਪਾਈਆਂ ਹੋਈਆਂ ਹਨ । ਪੰਜਾਬੀਆਂ ਦੇ ਰਸਮ ਰਿਵਾਜ਼ ਨੂੰ ਪੰਜਾਬੀਆਂ ਦੀ ਰੂਹ ਦੀ ਖੁਰਾਕ ਦਾ ਰੁਤਬਾ ਦਿੱਤਾ ਗਿਆ ਹੈ । ਜਿਉਂ ਜਿਉਂ ਰਸਮ ਰਿਵਾਜ਼ ਖਤਮ ਹੋ ਰਹੇ ਹਨ  ਤਿਉਂ ਤਿਉਂ ਸੱਭਿਆਚਾਰ ਬੇਜ਼ਾਨ ਹੁੰਦਾ ਪ੍ਰਤੀਤ ਹੁੰਦਾ ਹੈ ।ਬਹੁਤੇ ਘਰਾਂ ਵਿੱਚ ਰਸਮ ਰਿਵਾਜ਼ ਨੂੰ ਲੈ ਕੇ ਨਵੀਂ ਤੇ ਪੁਰਾਣੀ ਪੀੜ੍ਹੀ ਆਹਮਣੇ — ਸਾਹਮਣੇ ਹੋ ਜਾਂਦੀ ਹੈ । ਜਦੋਂ ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਨੂੰ ਆਪਣੇ ਰਸਮ ਰਿਵਾਜ਼ਾ ਕਿੱਤੇ ਅਤੇ ਭਾਸ਼ਾ ਨਾਲ ਜੋੜਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਯੱਭਲੀਆਂ ਮਹਿਸੂਸ ਹੁੰਦੀਆਂ ਹਨ ।    
                      ਜਿਸ ਸਮਾਜ ਨੇ ਰੀਤੀ ਰਿਵਾਜ਼ ਰਸਮਾਂ ਗਵਾ ਦਿੱਤੀਆਂ ਉਸਨੇ ਸਮਝੋ ਆਪਣੀ ਮਾਂ ਹੀ ਗਵਾ ਦਿੱਤੀ । ਪੰਜਾਬ ਭਾਰਤ ਦੇ ਕੁੱਲ ਖੇਤਰਫ਼ਲ ਦਾ 1.5 ਵਸੋਂ ਰੱਖਦਾ ਹੈ  । ਇਸ ਲਈ ਇਸਦੇ ਰਸਮ ਰਿਵਾਜ਼  ਨੂੰ ਖਤਮ ਕਰਨ ਲਈ ਚਾਲਾਂ ਵੀ ਚੱਲੀਆਂ ਜਾਂਦੀਆਂ ਨੇ ਕਾਰਨ ਇਹ ਹੈ ਕੇ ਆਪਣੇ ਵਿਰਸੇ ਅਤੇ ਸੱਭਿਆਚਾਰ ਕਰਕੇ ਇਸ ਨੂੰ ਮਹਾਨ ਸਮਝਿਆ ਜਾਂਦਾ ਹੈ । ਅੱਜ ਤਾਂ ਸਾਂਝੇ ਪਰਿਵਾਰਾਂ ਨੂੰ ਬੋਝ ਸਮਝਿਆ ਜਾਂਦਾ ਹੈ  । ਜਦੋਂ ਕਿ ਇਹਨਾਂ ਵਿੱਚ  ਸਮਾਜਿਕ ਸੁਰੱਖਿਆ ਲੁਕੀ ਹੁੰਦੀ ਹੈ । ਨਵੀਂ ਪੀੜ੍ਹੀ ਸਕਾਰਆਤਮਕ ਸੋਚ ਸਮਝ ਕੇ ਨਕਾਰਆਤਮਕ ਸੋਚ ਦੱਸਦੀ ਹੈ । ਸਾਡੇ ਰਸਮ ਰਿਵਾਜ਼ਾ ਨੂੰ ਜੇ ਰੂਹ ਦੀ ਖੁਰਾਕ ਸਮਝ ਕੇ ਵਰਤਿਆ ਜਾਵੇ ਤਾਂ ਇਸ ਵਿੱਚੋਂ ਸ਼ਾਂਤੀ , ਖੁਸ਼ਹਾਲੀ ਅਤੇ ਭਾਈਚਾਰਕ ਏਕਤਾ ਦੀ  ਖੁਸ਼ਬੂ ਆਉਂਦੀ ਰਹੇਗੀ । ਪੰਜਾਬ ਦੇ ਰਸਮ ਰਿਵਾਜ਼ਾ ਨੂੰ 1947 ਦੇ ਬਟਵਾਰੇ  , 1956 ਅਤੇ 1966 ਦੀਆਂ ਸੀਮਾਵਾਂ ਦੀਆਂ ਤਬਦੀਲੀਆਂ  ਨੇ ਕਾਫੀ ਗ੍ਰਹਿਣ ਲਾਇਆ । ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਰੂਹ ਕਿਤੇ ਪਈ ਜਿਸਮ ਕਿਤੇ ਪਿਆ ਹੈ ।
            ਜਿੱਥੇ ਮਾਂ ਬੋਲੀ ਨਾਲ ਸਾਡੇ ਰਿਵਾਜ਼ ਬਰਕਰਾਰ ਹਨ ।ਉੱਥੇ ਨੂਰ ਵਰਸਦਾ ਹੈ ।ਜਿਹੜਾ ਰਸਮਾਂ ਰਿਵਾਜ਼ਾ ਤੇ ਫਜ਼ੂਲ ਖਰਚੀ ਨੂੰ ਕਾਬੂ ਕਰਦਾ ਹੈ  ਉਹ ਦਲੀਲ ਤਾਂ ਠੀਕ ਹੈ , ਪਰ ਜਿਹੜੇ  ਖੁਰਾਸਾਨੀ ਦੁਲੱਤੇ ਮਾਰਦੇ ਹਨ ,  ਉਹ ਨਾ ਘਰਦੇ ਨਾ ਘਾਟ ਰਹਿੰਦੇ ਹਨ । ਪਰ ਕੁਝ ਕਨੂੰਨਾਂ ਨੇ ਰਸਮ ਰਿਵਾਜ਼ਾ ਪ੍ਰਤੀ ਸੁਚੇਤ ਤਾ ਕੀਤਾ , ਨਾਲ ਹੀ ਨਾਂਹ ਪੱਖੀ ਪ੍ਰਭਾਵ ਵੀ ਪਾਇਆ  । ਸਾਡੀ ਮਹਾਨ ਪਵਿੱਤਰ ਗੁਰਬਾਣੀ ਵਿੱਚ  ਰਸਮਾਂ ਰਿਵਾਜ਼ਾ ਨੂੰ ਦਰਸਾਉਂਦੀਆਂ ਅਨੇਕਾ ਉਧਾਰਨਾ ਹਨ । ਜੇ ਇਹਨਾਂ ਅਨੁਸਾਰ ਸਾਡੇ ਰਸਮ ਰਿਵਾਜ਼ ਕਾਇਮ ਰਹਿਣ ਤਾਂ ਖੁਸ਼ੀਆਂ ਗਮੀਆਂ ਦੇ ਖੇੜੇ ਗੇੜੇ  ਠੀਕ ਰਹਿ ਸਕਦੇ ਹੈ । ਊੱਚ — ਨੀਚ ਅਤੇ ਅਮੀਰ ਗਰੀਬ ਦੇ ਪ੍ਰਭਾਵ ਨੇ ਰਸਮ ਰਿਵਾਜ਼ ਪ੍ਰਭਾਵਿਤ ਕੀਤੇ ਹਨ । ਜਿਸ ਨਾਲ ਸਮਾਜਿਕ ਸੰਤੁਲਨ ਵਿਗੜਿਆ  ਹੈ । ਰਸਮ ਰਿਵਾਜ਼ ਸਮਾਜ ਦੀ ਹੋਂਦ ਨੂੰ ਬਰਕਰਾਰ ਰੱਖਦੇ ਹਨ । ਸਮਾਜ ਸੁਧਾਰ ਦੀ ਆੜ ਹੇਠ ਰੀਤੀ ਰਿਵਾਜ਼ ਬਦਲਣੇ ਠੀਕ ਹਨ ਪਰ ਇਹਨਾਂ ਦਾ ਇੱਕ ਮਾਤਰ ਸੁਨੇਹਾ ਫਜ਼ੂਲ ਖਰਚੀ ਰੋਕਣ ਤੱਕ ਸੀਮਤ ਹੋਣਾ ਚਾਹੀਦਾ ਹੈ ।
                                         ਸਾਡੇ ਰੀਤੀ ਰਿਵਾਜ਼ ਸਾਡੀ ਰੂਹ ਦੀ ਖੁਰਾਕ ਦੇ ਨਾਲ ਸੱਭਿਆਚਾਰ ਦੀ ਬੁਨਿਆਦ ਵੀ ਹਨ । ਇਹਨਾਂ ਵਿੱਚ  ਮਸਤੀ ਦੀ ਅਫੀਮ ਵੀ ਲੱਗਦੀ ਹੈ ।  ਜੇ ਭੁੱਲੇ ਵਿਸਰੇ ਹਉਮੈਂ ਛੱਡ ਕੇ ਆਪਣੇ ਰੀਤੀ ਰਵਾਜ਼ ਸਾਂਭ ਲਈਏ ਤਾਂ ਪੰਜਾਬ ਦੀ ਧਰਤੀ ਵਿੱਚ  ਵਿਰਾਸਤ , ਵਿਰਸੇ  ਅਤੇ ਸੱਭਿਆਚਾਰ ਦੀ ਖੁਸ਼ਬੂ ਆਉਂਦੀ ਰਹੇਗੀ । ਆਖਰ ਇੱਕ ਦਿਨ ਇਹਨਾਂ ਵੱਲ ਮੁੜਨਾਂ ਵੀ ਪਵੇਗਾ ਕਹਾਵਤ ਵੀ ਹੈ " ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ " ਪਛਤਾਵੇ ਤੋਂ ਬਾਅਦ ਪਿੱਛੇ ਮੁੜਨਾ  ਦੇਰ ਸਮਝਦੀ ਜਾਂਦੀ ਹੈ । ਆਓ ਰਲ ਮਿਲ ਕੇ ਰਸਮ ਰਿਵਾਜ਼ਾ ਚੋਂ ਫਜ਼ੂਲ ਖਰਚੀ ਘਟਾ ਕੇ  ਇਹਨਾਂ ਵੱਲ ਮੁੜੀਏ । ਇਸ ਨਾਲ ਖੁਸ਼ਹਾਲ ਅਤੇ ਅਮੀਰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀਆਂ  ਪੈੜਾਂ ਵਿੱਚੋਂ ਖੁਸ਼ਬੂ ਦੁਬਾਰੇ ਸ਼ੁਰੂ ਹੋ ਜਾਵੇਗੀ  ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445

ਰੂਹ ਦੀ ਖੁਰਾਕ — ਰਸਮ ਰਿਵਾਜ਼ - ਸੁਖਪਾਲ ਸਿੰਘ ਗਿੱਲ

ਸਾਡੇ ਪਿੰਡ ਅਤੇ ਸਾਡੇ ਖੇਤ ਰਸਮਾਂ ਰਿਵਾਜ਼ਾ ਵਿੱਚ ਅੱਡਰੀ ਪਹਿਚਾਣ ਰੱਖਦੇ ਹਨ । ਜਦੋਂ ਕਿਸੇ ਨੂੰ ਕੇਰਾ ਲੱਗਣਾ ਸ਼ੂਰੁ ਹੋ ਜਾਵੇ ਤਾਂ ਆਖਰ ਆਪਣੀ ਹੋਂਦ ਗੁਆਉਣ ਵੱਲ ਕਦਮ —ਕਦਮ ਵੱਧਦਾ ਹੈ । ਸ਼ਹਿਰੀਕਰਨ , ਪੱਛਮੀਕਰਨ , ਮਾਂ ਬੋਲੀ  ਅਤੇ ਖੇਤੀ ਨੂੰ ਪਈਆਂ ਮਾਰਾਂ ਨੇ ਸਾਡੇ ਰਸਮ ਰਿਵਾਜ਼ਾ ਨੂੰ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਹੈ  । ਸਾਡੀ ਮਾਂ ਬੋਲੀ ਨਾਲ ਸਾਡੇ ਰਸਮ ਰਿਵਾਜ਼ ਨਵੇਕਲੀਆਂ ਪੈੜਾਂ ਪਾਉਂਦੇ ਹਨ । ਇਹਨਾਂ ਨੂੰ ਲੱਗੇ ਖੋਰੇ ਨਾਲ ਪਿੱਛਲੀ , ਅਜੋਕੀ  ਅਤੇ ਆਉਣ ਵਾਲੀ ਪੀੜ੍ਹੀ ਦਾ ਹਸ਼ਰ ਹਨੇਰੀ ਵਿੱਚ ਭੁੱਲੇ ਭਟਕੇ ਪੰਛੀ ਵਾਲਾ ਹੋ ਗਿਆ ਹੈ ।
            ਰਸਮ ਰਿਵਾਜ਼  ਖਿੱਤੇ ਦੇ ਖੁਸ਼ੀਆਂ  ਗਮੀਆਂ ਨਾਲ ਗੂੜ੍ਹੇ ਤੌਰ ਤੇ ਜੁੜੇ ਹੁੰਦੇ ਹਨ  । ਪੰਜਾਬੀ ਰਸਮ ਰਿਵਾਜ਼ ਜੰਮਣ ਤੋਂ ਮਰਨ ਤੱਕ ਨਿਵੇਕਲੇ ਪਾਤਰ ਅਤੇ ਪਛਾਣਾਂ ਹੁੰਦੀਆਂ ਹਨ । ਇਹਨਾਂ ਤੋਂ ਬਿਨਾਂ ਪੰਜਾਬੀ ਜੀਵਨ ਝੂਠਾ — ਮੂਠਾ ਲੱਗਦਾ ਹੈ । ਜਿੱਥੇ " ਦੇਸੀ ਟੱਟੂ ਖੁਰਾਸਾਨੀ ਦੁਲੱਤੇ " ਭਾਰੂ ਹੋਣ ਉੱਥੇ ਤਾਂ ਰਸਮ ਰਿਵਾਜ਼ ਹੋਰ ਵੀ ਮਧੋਲੇ ਜਾਂਦੇ ਹਨ । ਸਾਡੀ ਆਮ ਧਾਰਨਾ ਹੈ ਜਿਸ ਨੇ ਆਪਣੀ ਮਾਂ ਬੋਲੀ ਆਪਣਾ ਕਿੱਤਾ  ਅਤੇ ਰਸਮ ਰਿਵਾਜ਼ ਭੁਲਾ ਦਿੱਤੇ ਉਹ ਆਪ ਤਾਂ  ਠੀਕ ਸਮਝਦਾ ਹੈ ਪਰ ਉਸਦਾ ਹਸ਼ਰ  ਆਪਣੇ ਆਪ ਵਿੱਚ  ਗੁਵਾਚਿਆ  ਲੱਗਦਾ ਹੈ । ਡਾ . ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਸਾਹਿਤ ਵਿੱਚ  ਇਹਨਾਂ ਦੇ ਵੇਰਵੇ  ਸੁਣੇ ਪੜ੍ਹੇ ਜਾ ਸਕਦੇ ਹਨ । " ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ —ਸ਼ਬਦ ਵਾਕ — ਵਾਕ " ਦੇਸੀ ਮਹੀਨਿਆਂ ਵਿੱਚ ਸਾਡੇ ਰਸਮ ਰਿਵਾਜ਼ ਹੋਰ ਵੀ ਸੁਨਹਿਰੀ  ਸੁਨੇਹਾ ਦਿੰਦੇ ਹਨ ।
              ਪੰਜਾਬੀਆਂ ਦਾ  ਰਸਮ ਰਿਵਾਜ਼ਾ ਅਤੇ ਖੇਤੀ ਨਾਲ ਰਿਸ਼ਤਾ ਰੂਹ ਅਤੇ ਜਿਸਮ ਵਾਂਗ ਹੈ । ਰੂਹ ਤੋਂ ਬਿਨਾਂ ਜਿਸਮ  ਪੰਜਾਂ ਤੱਤਾਂ ਵਿੱਚ ਸਮਾਅ ਜਾਂਦਾ ਹੈ  । ਠੀਕ ਉਸੇ ਤਰ੍ਹਾਂ ਹੀ ਪੰਜਾਬੀਆਂ ਨਾਲ ਕਿੱਤੇ ਰਸਮ ਰਿਵਾਜ਼ ਅਤੇ ਮਾਂ ਬੋਲੀ ਦਾ ਸਬੰਧ ਵੀ ਜੁੜਿਆ ਹੈ  । ਜੰਮਦੀ ਸਾਰ ਗਲਸੂਤੀ ਦੇਣ ਤੋਂ ਚਿਖਾ ਵਿੱਚ ਪੁੱਜਣ ਤੱਕ ਵੱਖਰੀਆਂ ਲੀਹਾਂ ਰਸਮ ਰਿਵਾਜ਼ਾ ਨੇ ਪਾਈਆਂ ਹੋਈਆਂ ਹਨ । ਪੰਜਾਬੀਆਂ ਦੇ ਰਸਮ ਰਿਵਾਜ਼ ਨੂੰ ਪੰਜਾਬੀਆਂ ਦੀ ਰੂਹ ਦੀ ਖੁਰਾਕ ਦਾ ਰੁਤਬਾ ਦਿੱਤਾ ਗਿਆ ਹੈ । ਜਿਉਂ ਜਿਉਂ ਰਸਮ ਰਿਵਾਜ਼ ਖਤਮ ਹੋ ਰਹੇ ਹਨ  ਤਿਉਂ ਤਿਉਂ ਸੱਭਿਆਚਾਰ ਬੇਜ਼ਾਨ ਹੁੰਦਾ ਪ੍ਰਤੀਤ ਹੁੰਦਾ ਹੈ ।ਬਹੁਤੇ ਘਰਾਂ ਵਿੱਚ ਰਸਮ ਰਿਵਾਜ਼ ਨੂੰ ਲੈ ਕੇ ਨਵੀਂ ਤੇ ਪੁਰਾਣੀ ਪੀੜ੍ਹੀ ਆਹਮਣੇ — ਸਾਹਮਣੇ ਹੋ ਜਾਂਦੀ ਹੈ । ਜਦੋਂ ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਨੂੰ ਆਪਣੇ ਰਸਮ ਰਿਵਾਜ਼ਾ ਕਿੱਤੇ ਅਤੇ ਭਾਸ਼ਾ ਨਾਲ ਜੋੜਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਯੱਭਲੀਆਂ ਮਹਿਸੂਸ ਹੁੰਦੀਆਂ ਹਨ ।    
                      ਜਿਸ ਸਮਾਜ ਨੇ ਰੀਤੀ ਰਿਵਾਜ਼ ਰਸਮਾਂ ਗਵਾ ਦਿੱਤੀਆਂ ਉਸਨੇ ਸਮਝੋ ਆਪਣੀ ਮਾਂ ਹੀ ਗਵਾ ਦਿੱਤੀ । ਪੰਜਾਬ ਭਾਰਤ ਦੇ ਕੁੱਲ ਖੇਤਰਫ਼ਲ ਦਾ 1.5 ਵਸੋਂ ਰੱਖਦਾ ਹੈ  । ਇਸ ਲਈ ਇਸਦੇ ਰਸਮ ਰਿਵਾਜ਼  ਨੂੰ ਖਤਮ ਕਰਨ ਲਈ ਚਾਲਾਂ ਵੀ ਚੱਲੀਆਂ ਜਾਂਦੀਆਂ ਨੇ ਕਾਰਨ ਇਹ ਹੈ ਕੇ ਆਪਣੇ ਵਿਰਸੇ ਅਤੇ ਸੱਭਿਆਚਾਰ ਕਰਕੇ ਇਸ ਨੂੰ ਮਹਾਨ ਸਮਝਿਆ ਜਾਂਦਾ ਹੈ । ਅੱਜ ਤਾਂ ਸਾਂਝੇ ਪਰਿਵਾਰਾਂ ਨੂੰ ਬੋਝ ਸਮਝਿਆ ਜਾਂਦਾ ਹੈ  । ਜਦੋਂ ਕਿ ਇਹਨਾਂ ਵਿੱਚ  ਸਮਾਜਿਕ ਸੁਰੱਖਿਆ ਲੁਕੀ ਹੁੰਦੀ ਹੈ । ਨਵੀਂ ਪੀੜ੍ਹੀ ਸਕਾਰਆਤਮਕ ਸੋਚ ਸਮਝ ਕੇ ਨਕਾਰਆਤਮਕ ਸੋਚ ਦੱਸਦੀ ਹੈ । ਸਾਡੇ ਰਸਮ ਰਿਵਾਜ਼ਾ ਨੂੰ ਜੇ ਰੂਹ ਦੀ ਖੁਰਾਕ ਸਮਝ ਕੇ ਵਰਤਿਆ ਜਾਵੇ ਤਾਂ ਇਸ ਵਿੱਚੋਂ ਸ਼ਾਂਤੀ , ਖੁਸ਼ਹਾਲੀ ਅਤੇ ਭਾਈਚਾਰਕ ਏਕਤਾ ਦੀ  ਖੁਸ਼ਬੂ ਆਉਂਦੀ ਰਹੇਗੀ । ਪੰਜਾਬ ਦੇ ਰਸਮ ਰਿਵਾਜ਼ਾ ਨੂੰ 1947 ਦੇ ਬਟਵਾਰੇ  , 1956 ਅਤੇ 1966 ਦੀਆਂ ਸੀਮਾਵਾਂ ਦੀਆਂ ਤਬਦੀਲੀਆਂ  ਨੇ ਕਾਫੀ ਗ੍ਰਹਿਣ ਲਾਇਆ । ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਰੂਹ ਕਿਤੇ ਪਈ ਜਿਸਮ ਕਿਤੇ ਪਿਆ ਹੈ ।
            ਜਿੱਥੇ ਮਾਂ ਬੋਲੀ ਨਾਲ ਸਾਡੇ ਰਿਵਾਜ਼ ਬਰਕਰਾਰ ਹਨ ।ਉੱਥੇ ਨੂਰ ਵਰਸਦਾ ਹੈ ।ਜਿਹੜਾ ਰਸਮਾਂ ਰਿਵਾਜ਼ਾ ਤੇ ਫਜ਼ੂਲ ਖਰਚੀ ਨੂੰ ਕਾਬੂ ਕਰਦਾ ਹੈ  ਉਹ ਦਲੀਲ ਤਾਂ ਠੀਕ ਹੈ , ਪਰ ਜਿਹੜੇ  ਖੁਰਾਸਾਨੀ ਦੁਲੱਤੇ ਮਾਰਦੇ ਹਨ ,  ਉਹ ਨਾ ਘਰਦੇ ਨਾ ਘਾਟ ਰਹਿੰਦੇ ਹਨ । ਪਰ ਕੁਝ ਕਨੂੰਨਾਂ ਨੇ ਰਸਮ ਰਿਵਾਜ਼ਾ ਪ੍ਰਤੀ ਸੁਚੇਤ ਤਾ ਕੀਤਾ , ਨਾਲ ਹੀ ਨਾਂਹ ਪੱਖੀ ਪ੍ਰਭਾਵ ਵੀ ਪਾਇਆ  । ਸਾਡੀ ਮਹਾਨ ਪਵਿੱਤਰ ਗੁਰਬਾਣੀ ਵਿੱਚ  ਰਸਮਾਂ ਰਿਵਾਜ਼ਾ ਨੂੰ ਦਰਸਾਉਂਦੀਆਂ ਅਨੇਕਾ ਉਧਾਰਨਾ ਹਨ । ਜੇ ਇਹਨਾਂ ਅਨੁਸਾਰ ਸਾਡੇ ਰਸਮ ਰਿਵਾਜ਼ ਕਾਇਮ ਰਹਿਣ ਤਾਂ ਖੁਸ਼ੀਆਂ ਗਮੀਆਂ ਦੇ ਖੇੜੇ ਗੇੜੇ  ਠੀਕ ਰਹਿ ਸਕਦੇ ਹੈ । ਊੱਚ — ਨੀਚ ਅਤੇ ਅਮੀਰ ਗਰੀਬ ਦੇ ਪ੍ਰਭਾਵ ਨੇ ਰਸਮ ਰਿਵਾਜ਼ ਪ੍ਰਭਾਵਿਤ ਕੀਤੇ ਹਨ । ਜਿਸ ਨਾਲ ਸਮਾਜਿਕ ਸੰਤੁਲਨ ਵਿਗੜਿਆ  ਹੈ । ਰਸਮ ਰਿਵਾਜ਼ ਸਮਾਜ ਦੀ ਹੋਂਦ ਨੂੰ ਬਰਕਰਾਰ ਰੱਖਦੇ ਹਨ । ਸਮਾਜ ਸੁਧਾਰ ਦੀ ਆੜ ਹੇਠ ਰੀਤੀ ਰਿਵਾਜ਼ ਬਦਲਣੇ ਠੀਕ ਹਨ ਪਰ ਇਹਨਾਂ ਦਾ ਇੱਕ ਮਾਤਰ ਸੁਨੇਹਾ ਫਜ਼ੂਲ ਖਰਚੀ ਰੋਕਣ ਤੱਕ ਸੀਮਤ ਹੋਣਾ ਚਾਹੀਦਾ ਹੈ ।
                                         ਸਾਡੇ ਰੀਤੀ ਰਿਵਾਜ਼ ਸਾਡੀ ਰੂਹ ਦੀ ਖੁਰਾਕ ਦੇ ਨਾਲ ਸੱਭਿਆਚਾਰ ਦੀ ਬੁਨਿਆਦ ਵੀ ਹਨ । ਇਹਨਾਂ ਵਿੱਚ  ਮਸਤੀ ਦੀ ਅਫੀਮ ਵੀ ਲੱਗਦੀ ਹੈ ।  ਜੇ ਭੁੱਲੇ ਵਿਸਰੇ ਹਉਮੈਂ ਛੱਡ ਕੇ ਆਪਣੇ ਰੀਤੀ ਰਵਾਜ਼ ਸਾਂਭ ਲਈਏ ਤਾਂ ਪੰਜਾਬ ਦੀ ਧਰਤੀ ਵਿੱਚ  ਵਿਰਾਸਤ , ਵਿਰਸੇ  ਅਤੇ ਸੱਭਿਆਚਾਰ ਦੀ ਖੁਸ਼ਬੂ ਆਉਂਦੀ ਰਹੇਗੀ । ਆਖਰ ਇੱਕ ਦਿਨ ਇਹਨਾਂ ਵੱਲ ਮੁੜਨਾਂ ਵੀ ਪਵੇਗਾ ਕਹਾਵਤ ਵੀ ਹੈ " ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ " ਪਛਤਾਵੇ ਤੋਂ ਬਾਅਦ ਪਿੱਛੇ ਮੁੜਨਾ  ਦੇਰ ਸਮਝਦੀ ਜਾਂਦੀ ਹੈ । ਆਓ ਰਲ ਮਿਲ ਕੇ ਰਸਮ ਰਿਵਾਜ਼ਾ ਚੋਂ ਫਜ਼ੂਲ ਖਰਚੀ ਘਟਾ ਕੇ  ਇਹਨਾਂ ਵੱਲ ਮੁੜੀਏ । ਇਸ ਨਾਲ ਖੁਸ਼ਹਾਲ ਅਤੇ ਅਮੀਰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀਆਂ  ਪੈੜਾਂ ਵਿੱਚੋਂ ਖੁਸ਼ਬੂ ਦੁਬਾਰੇ ਸ਼ੁਰੂ ਹੋ ਜਾਵੇਗੀ  ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445

ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਰਾਜਨੀਤੀ - ਸੁਖਪਾਲ ਸਿੰਘ ਗਿੱਲ

ਇਬਰਾਹਿਮਲਿੰਕਨ ਨੇ ਕਿਹਾ ਸੀ ਕਿ, “ਲੋਕਤੰਤਰ   ਲੋਕਾਂ ਦੀ,ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਹੁੰਦੀ ਹੈ”।ਇਸ ਤੇ ਇੱਕ ਹੋਰ ਦਾਰਸ਼ਨਿਕ ਨੇ ਵਿਅੰਗਆਤਮਿਕ ਲਹਿਜੇ ਚ ਕਿਹਾ ਸੀ, ਕਿ ਲੋਕਤੰਤਰ ਲੋਕਾਂ ਦਾ ਡੰਡਾ,ਲੋਕਾਂ ਦੁਆਰਾ ਲੋਕਾਂ ਦੀ ਪਿੱਠ ਤੇ ਤੋੜਨਾ ਹੈ”।ਇਸ ਸਭ ਕਾਸੇ ਤੋ ਅੱਗੇ ਚੱਲ ਕੇ ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਰਾਜਨੀਤੀ ਨੂੰ ਦੇਖਿਆ ਜਾਵੇ ਤਾ ਲੋਕਤੰਤਰ ਦਾ ਅਰਥ, “ਲੋਕਾਂ ਦਾ ਡੰਡਾ,ਲੋਕਾਂ ਦੁਆਰਾ ਲੋਕਾਂ ਨੇ ਆਪਣੀ ਪਿੱਠ ਤੇ ਤੁੜਵਾਉਣਾ ਹੁੰਦਾ ਹੈ”ਵਜੋਂ ਦੇਖਿਆਜਾ ਸਕਦਾ ਹੈ।ਬੜੀ ਹੈਰਾਨੀ ਹੈ ਕਿ ਜਿਸਦੇ ਫਾਇਦੇ ਇਸ ਤਰ੍ਹਾਂ ਦੱਸਦੇ ਹੋ ਜਿਵੇਂ ਕਿਸੇ ਅਣਜਾਣ ਦਰਜੀ ਨੇ ਪਜ਼ਾਮਾ ਬਣਾਉਣ ਦੀ ਥਾਂ ਕੱਛਾ ਬਣਾ ਦਿੱਤਾ ਤੇ ਕੱਛੇ ਦੇ ਫਾਇਦੇ ਦੱਸਕੇ ਆਪਣੀ ਭੁੱਲ ਨੂੰ ਲੁਕਾਉਂਦਾ ਰਿਹਾ।ਅੱਜ ਦੇ ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਇਉਂ ਲੱਗਦਾ ਹੈ ਕਿ ਲੋਕਤਿੰਤਰ ਦੀ ਅਸਲੀ ਪ੍ਰੀਭਾਸ਼ਾ ਉੱਡ—ਪੁੱਡ ਗਈ ਹੈ।
                                    ਲੋਕਤੰਤਰ ਵਲੋ ਵਿਕਾਸ,ਪ੍ਰਸ਼ਾਸਨ ਨੂੰ ਗੋਲ ਸਥਾਪਤ ਕਰਨ ਦਾ ਟੀੱਚਾ ਮੰਨਕੇ ਚੱਲਣਾ ਹੁੰਦਾ ਹੈ।ਜਿਸ ਵਿੱਚੋ ਖੇਤੀ ਖੇਤਰ ਵੀ ਇੱਕ ਹੈ।ਲੋਕਤੰਤਰ ਨੂੰ ਵਿਕਾਸ ਲਈ ਪ੍ਰਸ਼ਾਸਨ ਦੀ ਸਮਰੱਥਾ ਵਧਾਉਣ ਦੇ ਇਵਜ ਵਜੋ ਦੇਖਣਾ ਚਾਹੀਦਾ ਹੈ।ਇਸ ਦਾ ਮਕਸਦ ਰਾਸ਼ਟਰ ਨਿਰਮਾਣ ਲੋਕਾਂ ਦਾ ਏਕੀਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਤੱਕ ਰਹਿਣਾ ਚਾਹੀਦਾ ਹੈ।ਇੱਥੇ ਉਲਟ ਹੈ।ਊਲਟ  ਪ੍ਰਭਾਵ  ਹੀ ਦੇਖਣ ਨੂੰ ਮਿਲਦੇ ਹਨ।ਕਿਸਾਨ ਇਸ ਅੰਦੋਲਨ ਨੂੰ ਸਫਲ ਬਣਾਕੇ ਅਪਣੀਆਂ ਆਉਣ ਵਾਲੀਆ ਪੀੜ੍ਹੀਆਂ ਦੇ ਭਵਿੱਖੀ ਅਸਰ ਨਾਲ ਜੋੜਕੇ ਦੇਖ ਰਹੀਆ ਹਨ।ਫੋਕੇ ਬਹਿਕਾਵੇ ਕੂੜ ਪ੍ਰਚਾਰ ਨੁ ਬੇਅਸਰ ਕਰ ਰਹੀਆ ਹਨ।26 ਜਨਵਰੀ ਦੀ ਟਰੈਕਟਰ ਪ੍ਰੇਡ ਨੇ ਕਿਸਾਨੀ ਅੰਦੋਲਨ ਦੇ ਪ੍ਰਸੰਗ ਚ ਵਧੀਆ ਸੁਨੇਹਾ ਦਿੱਤਾ।ਇਸ ਤੋ ਇਲਾਵਾ ਦੁੱਧ ਨਾਲ ਪਾਣੀ ਵੀ ਵੱਖ ਹੋ ਗਿਆ।
                                    ਪੰਜਾਬੀ ਕਿਸਾਨਾਂ ਨੇ ਅੰਦੋਲਨ ਦੋਰਾਨ ਹੌਸਲਾ, ਸਬਰ ਅਤੇ ਏਕਾ ਰੱਖਕੇ ਪਵਿੱਤਰ ਗੁਰਬਾਣੀ ਦਾ ਖਜ਼ਾਨਾ ਰੱਖ ਕੇ ਇਓ ਪੜ੍ਹਲਿਆ, “ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ  ਮੁਹਡੜਾ”।ਇੱਥੇ ਕੰਨਵਰ ਗਰੇਵਾਲ ਜੇਹੇ ਹੀਰੇ ਨੇ ਦੱਸ ਦਿੱਤਾ ਸੀ ਕਿ, “ਮੈਂ ਕਿਹਾ ਪਏ ਨੇ ਟਰਾਲੀਆਂ ਚ ਗੱਟੇ ਭਰੇ ਗੁੜ੍ਹ ਦੇ,ਇੱਕ ਪਾਸੇ ਕਰੇ ਬਿਨ੍ਹਾ ਹੁਣ ਕਿੱਥੇ ਮੁੜਦੇ”।ਲੋਕਤੰਤਰ ਵਿੱਚ ਪ੍ਰੇਰਣਾ ਅਤੇ ਲੋਕਾਂ ਦੀ ਮਹੱਤਤਾ ਪਹਿਲੀ ਪੋੜੀ ਹੁੰਦੀਹੈ।ਪਰ ਅੱਜ ਦੇ ਕਿਸਾਨੀ ਸੰਘਰਸ਼ ਦੇ ਸੰਦਰਭ ਵਿੱਚ ਦੋਨੋਂ ਗਾਇਬ ਹਨ।ਵਿਕਾਸ ਕਰ ਰਹੇ ਦੇਸ਼ਾਂ ਵਿੱਚ ਲੋਕਤੰਤਰ ਦੀ ਵੱਡਮੱਲੀ ਦੇਣ ਹੁੰਦੀ ਹੈ।ਲੋਕਾਂ ਦੀਆ ਆਸ਼ਾਵਾਂ ਅਤੇ ਇੱਛਾਵਾਂ ਅਨੁਸਾਰ ਸਰਕਾਰ ਨੇ ਕੰਮ ਕਰਨੇ ਹੁੰਦੇ ਹਨ।ਪਰ ਇੱਥੇ ਦੇਸ਼—ਧਰੋਹੀ ਅਤੇ ਅਸ਼ਾਂਤੀ ਫੈਲਾੳਣ ਵਾਲੇ ਤੱਤਾਂ ਵਜੋਂ ਪ੍ਰਚਾਰਿਆ ਜਾ ਰਿਹਾ ਹੈ।ਲੋਕਾਂ ਅਤੇ ਸਰਕਾਰ ਵਿੱਚ ਵੱਧ ਰਹੇ ਪਾੜੇ ਕਰਕੇ ਹੀ ਉੱਨਤੀ ਵਿੱਚ ਰੁਕਾਵਟ ਆਊਣ ਅਤੇ ਅਸ਼ਾਂਤੀ  ਫੈਲਣ ਦਾ ਡਰ ਲੱਗਾ  ਹੋਇਆ ਹੈ।ਕਿਸਾਨੀ ਕਾਨੂੰਨਾਂ ਨੂੰ ਪ੍ਰੇਰਣਾ ਰਾਹੀਂ ਸਮਝ ਅਤੇ ਸਮਝਾਉਣ ਦੀ ਜਗ੍ਹਾ ਸਰਕਾਰ ਵਲੋਂ ਥੋਪਿਆ ਜਾ ਰਿਹਾ ਹੈ।ਕਿਸਾਨ ਅਤੇ ਸਰਕਾਰ ਵਿੱਚ ਪਾੜਾ ਵੱਧ ਰਿਹਾ ਹੈ।ਇੱਥੇ ਲੋਕਤੰਤਰ ਦੇ ਔਗੁਣ ਸਪੱਸ਼ਟ ਸੰਕੇਤ ਦੇ ਰਹੇ ਹਨ।ਵਿਗਿਆਨ ਅਤੇ ਉੱਨਤੀ ਦੇ ਦੋਰ ਅਤੇ ਦੋੜ ਵਿੱਚੋ ਵੀ ਪਛੜਨ ਦੀਆ ਸੰਭਾਵਨਾਵਾਂ ਵੱਧ ਰਹੀਆ ਹਨ।
                                    ਕਿਸਾਨਾਂ ਨਾਲ ਮੀਟਿੰਗਾਂ ਦੇ ਬਾਵਯੂਦ ਵੀ ਅਸਫਲਤਾ ਪੱਲ੍ਹੇ ਪੈਣੀ ਨਿਰਾਸ਼ਾਜਨਕ ਹੈ।ਇੳਂ ਪ੍ਰਤੀਤ ਹੁੰਦਾ ਹੈ,ਦਾਲ ਚ ਕੁੱਝ ਕਾਲਾ ਨਹੀਂ ਬਲਕਿ ਦਾਲ ਹੀ ਕਾਲੀ ਲੱਗਦੀ ਹੈ।ਰਾਜਨੀਤੀ ਵਿੱਚੋਂ ਲੋਕਤੰਤਰ ਦਾ ਵਰਕਾ ਹੀ ੳੱਡ ਗਿਆ ਹੈ।ਲੋਕਤੰਤਰ ਵਿੱਚ ਪ੍ਰਸ਼ਾਸਨ ਦਾ ਵਤੀਰਾ ਲੋਕਹਿੱਤਾਂ ਲਈ ਹੁੰਦਾ ਹੈ।ਪਰ ਕਿਸਾਨੀ ਅੰਦੋਲਨ ਦੇ ਚਸ਼ਮੇ ਰਾਹੀ ਦੇਖਿਆ ਜਾਵੇ ਤਾਂ ਇਹ ਵੀ ਗਾਇਬ ਲੱਗਦਾ ਹੈ।ਲੋਕਤੰਤਰ ਦੇ ਗੁਣਾਂ ਉੱਤੇ ਔਗੁਣਾ ਨੇ ਰੰਗ ਫੇਰ ਦਿੱਤਾ ਹੈ।ਜਿਸ ਤਰ੍ਹ੍ ਅੱਜ ਇੰਨ੍ਹੀਆ ਕੁਦਰਤੀ ਮਾਰਾਂ, ਸਰਕਾਰੀ  ਕਾਨੂੰਨਾਂ ਅਤੇ  ਮੋਸਮਾਂ ਵਿੱਚ ਉਲਝਿਆ ਕਿਸਾਨ ਅਸੁਰੱਖਿਆ ਮਹਿਸੁਸ ਕਰ  ਰਿਹਾ ਹੈ,ਉਸੇ ਤਰ੍ਹਾਂ ਸਰਕਾਰਾਂ ਨੂੰ ਤਰਸ ਕਰ ਲੈਣਾ ਚਾਹੀਦਾ ਹੈ।ਭਾਰਤਮਾਤਾ ਦੇ ਸਿਰ ਤੇ ਲੋਕਤੰਤਰ  ਦੀ ਓਟ,ਲੋਟ—ਪੋਟ ਹੋ ਗਈ ਲੱਗਦੀ ਹੈ।ਸਰਕਾਰ ਦਾ ਕੇਂਦਰੀਕਰਨ ਵੀ ਸਪੱਸ਼ਟ ਦਿਖਾਈ ਦਿੰਦਾ ਹੈ।ਅੱਜ ਦੇ ਨੇਤਾ ਰਾਜਨੀਤੀ ਅਤੇ ਲੋਕਤੰਤਰ ਵਿੱਚ ਕਹਾਵਤ, “ਰਾਜਨੀਤੀ ਦਾ ਅਸੂਲ ਭਾਰਾ ਜਿਹਾ ਦਾਅ ਲੱਗੇ ਤਿਹਾ ਲਾ ਲਈਏ,ਲੱਗੀ ਅੱਗ ਨਾ ਚੜ੍ਹੇ ਦਰਿਆ ਕਾਰਨ ਹੱਠ ਕਰਕੇ ਨਾ ਜਾਨ ਗਵਾ ਲਈਏ”।ਸਪੱਸ਼ਟ ਦੇਖਣ ਨੂੰ ਮਿਲਦੀ ਹੈ।ਲੋਕਤੰਤਰ ਦੇ ਮੂਲ ਭਾਵ ਤੋਂ ਪਿੱਛੇ ਹੱਟ ਕੇ ਲੋਕਾਂ ਦੀ ਸਰਕਾਰ ਮੋਕੇ ਭਾਲਕੇ ਦਾਅ ਪੇਚ ਵੀ ਖੇਡਦੀ ਜਾਪਦੀ ਹੈ।ਆਪ ਮੁਹਾਰੇ ਕਿਸਾਨਾਂ ਦਾ ਵਹੀਰਾਂ ਘੱਤਕੇ ਜਾਣ ਦਾ ਸੁਨੇਹਾ ਇਹ ਹੈ ਕਿ ਕਿਸਾਨ ਮਿੱਟੀ ਹੋਣਤੋਂ ੳੱਪਰ ਉੱਠਕੇ ਕਾਨੂੰਨੀ ਦਾਅ ਪੇਚਾਂ ਦੀ ਪਰਖ—ਪੜਚੋਲ ਵੀ ਕਰ ਲੈਂਦੇ ਹਨ।ਗਦਰੀ ਬਾਬਿਆਂ ਦੇ ਸੰਗ ਕਿਸਾਨੀ ਬਾਬੇ ਕਿਸਾਨ  ਅੰਦੋਲਨ ਨੂੰ ਜਨਅੰਦੋਲਨ ਵਿੱਚ ਬਦਲਣ ਲਈ ਵਧਾਈ ਦੇ ਪਾਤਰ ਵੀ ਹਨ।
                                    ਪੰਜਾਬੀ ਕਿਸਾਨਾਂ ਨੇ ਦੇਸ਼ ਭਗਤੀ ਦਾ ਸਬੂਤ ਦੇ ਕੇ ਅੰਦੋਲਨ ਦੀ ਅਵੱਗਿਆ ਅਤੇ ਘੁਸਪੈਠ ਨੂੰ ਨੰਗਾ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕੀਤੀ ਹੈ।ਸਰਕਾਰ ਜਿਨ੍ਹਾ ਨੇ ਅਵੱਗਿਆ ਕੀਤੀ,ਉਨ੍ਹਾ ਤੇ ਕਾਨੂੰਨੀ ਸਿਕੰਜਾ ਕੱਸ ਰਹੀ ਹੈ,ਪਰ ਅਵੱਗਿਆ ਕਰਨ ਵਾਲੇ ਆਪਣੀ ਗੱਲ ਨੂੰ ਠੀਕ ਰੱਖਣ ਦੀਆਂ ਦਲੀਲਾਂ ਦਿੰਦੇ ਹਨ।ਇੱਥੇ ਸਭ ਤੋ ਵੱਡੀ ਖੁਸ਼ੀ ਭਰਿਆ ਸੁਨੇ੍ਹਾ ਇਹ ਹੈ ਕਿ 26 ਜਨਵਰੀ ਨੂੰ ਆਪ ਮੁਹਾਰੇ ਪੱਜੀ ਸੰਗਤ ਨੇ ਟਰੈਕਟਰਾਂ ਨਾਲ ਸ਼ਾਨਦਾਰ ਪ੍ਰੇਡ ਕਰਕੇ ਲੋਕਤੰਤਰ ਦੀ ਪਰਿਭਾਸ਼ਾ ਸਹੀ ਪ੍ਰਭਾਸ਼ਿਤ ਕਰਨ ਦੀਮਿਸਾਲ ਪੈਦਾ ਕੀਤੀ।ਲੋਕਾਂ ਨੇ ਵੀ ਟਰੈਕਟਰ ਪ੍ਰੇਡ ਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸੁਨੇ੍ਹਾ ਦਿੱਤਾ।ਇੱਥੇ ਕਿਸਾਨ ਅੰਦੋਲਨ ਜਨ ਅੰਨਦੋਲਨ ਬਣਨ ਦਾ ਸ਼ਾਨਾਂਮਤੀ ਸੁਨ੍ਹੇਹਾ ਵੀ ਦਿੱਤਾ।ਸਰਕਾਰ ਦਾ ਪੱਖ ਡੇਢ ਸਾਲ ਲਈ ਕਿਸਾਨੀ ਕਾਨੂੰਨਾਂ ਨੂੰ ਮੁਅੱਤਲ ਕਰਨ ਦਾ ਕਹਿਣਾ ਸੱਪਸ਼ਟ ਸੰਕੇਤ ਦਿੰਦਾ ਹੈ,ਕਿ ਸਰਕਾਰ ਅਤੇ ਅਫਸਰਸ਼ਾਹੀ ਵਿੱਚ ਕਿਤੇ ਨਾ ਕਿਤੇ ਪਾੜਾ ਜ਼ਰੂਰ ਹੈ।ਕਿਸਾਨ ਦਾ ਪੱਖ ਕੇ, “ਚੋਰਮੋਹਰੀਓ”ਇਹ ਕਾਨੂੰਨ ਬਣੇ ਵੀ ਸਹੀ ਸਾਬਤ ਹੁੰਦਾਜਾਪਦਾ ਹੈ।ਇਹ ਵੀ ਸਾਬਤ ਹੁੰਦਾ ਹੈ ਕਿ ਕਿਸਾਨੀ ਕਾਨੂੰਨ ਬਣਾਏ ਨਹੀਂ ਬਲਕਿ ਬਣੇ ਬਣਾਏ ਮਿਲੇ ਹਨ।ਲੋਕਤੰਤਰ ਵਿੱਚ ਮਸਲੇ ਗੱਲਬਾਤ ਰਾਹੀ ਹੱਲ ਹੁੰਦੇ ਹਨ।ਸਰਕਾਰ ਨੇ ਗੱਲਬਾਤ ਦੇ ਕਈ ਦੋਰ ਚਲਾਏ ਵੀ ਹਨ,ਪਰ ਪਰਨਾਲਾ ਉੱਥੇ ਦਾ ਉੱਥੇ ਹੀਹੈ,“ਮੈਂ ਨਾ ਮਾਨੂੰ” ਦੀ ਸਥਿੱਤੀ ਵੀ ਬਰਕਰਾਰ ਰੱਖੀ। ਪਰ ਅੱਜ ਇਹ ਲੋੜ ਅਤੇ ਆਸ ਹੈ ਕਿ ਇਸ ਸਵੇਦਨਸ਼ੀਲ ਸੰਕਟ ਨੂੰ ਸਰਕਾਰ ਗੱਲਬਾਤ ਰਾਹੀ ਹੱਲ ਕਰੇ।ਲੋਕਾਂ ਦੀਆਂ ਭਾਵਨਾ ਦਾ ਸਤਿਕਾਰ ਕਰੇ।ਸਹੀ ਅਤੇ ਸਲੀਕੇ ਭਰਭੂਰ ਜਮਹੂਰੀਅਤ ਦਾ ਨਕਸ਼ਾ ਪੇਸ਼ ਕਰੇ। ਨਾਲ ਹੀ ਨਾਲ ਭਾਰਤ ਮਾਤਾ ਦਾ ਲੋਕਤੰਤਰੀ ਨੱਗ ਕਾਇਮ ਰੱਖੇ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
98781—11445

ਭੁੱਖੇ ਲੂਸਣ ਅੱਜ ਦੇ ਹਾਲੀ - ਸੁਖਪਾਲ ਸਿੰਘ ਗਿੱਲ

ਖੇਤੀ ਸਾਡਾ ਵਿਰਸਾ ਹੈ । ਜਦੋਂ ਤੱਕ ਸਵੇਰੇ ਸ਼ਾਮ ਖੇਤਾਂ ਦਾ ਗੇੜਾ ਨਾ ਵੱਜੇ ਤਾਂ ਰੂਹ ਤੜਫਦੀ ਰਹਿੰਦੀ ਹੈ ।  ਜੰਮਦੇ ਬੱਚਿਆਂ ਨੂੰ ਗੁੜ੍ਹਤੀ ਵੀ ਖੇਤਾਂ ਦੇ ਸਿਆੜਾਂ ਦੀ ਖੁਸ਼ਬੂ  ਅਤੇ ਬਾਪੂ ਦੇ ਪੈਰੀ ਫਟੀ ਬਿਆਈਆਂ ਚੋਂ ਮਿਲਦੀ ਹੈ । ਇਸ ਲਈ ਜੇ ਧਰਤੀ ਹੈ ਤਾਂ ਅਕਾਸ਼ ਹੈ ਦੀ ਕਹਾਵਤ ਵਾਂਗ ਇਸੇ ਕਰਕੇ ਜੇ ਖੇਤ ਹੈ ਤਾਂ ਖੇਤੀ ਹੈ , ਤਾਂ ਹੀ ਕਿਸਾਨ ਹੈ , ਤਾਂ ਹੀ ਜਵਾਨ ਹੈ , ਤਾਂ ਹੀ ਪੰਜਾਬ ਹੈ ।  ਇਸ ਸਮੇਂ ਕਿਸਾਨਾਂ ਦਾ ਚੱਲਦਾ ਅੰਦੋਲਨ ਅਫਵਾਹਾਂ , ਬਹਿਕਾਵਿਆਂ ਅਤੇ ਚਲਾਕੀਆਂ ਨੂੰ  ਪਰੇ ਹਟਾਉਂਦਾ ਹੋਇਆ ਸ਼ਾਂਤਮਈ ਸੁਨੇਹਾ ਦੇ ਰਿਹਾ ਹੈ । ਇਸ ਸਾਰੇ ਨੂੰ ਡਾ. ਸੁਰਜੀਤ ਪਾਤਰ ਜੀ ਨੇ ਆਪਣੀ ਕਵਿਤਾ  ੌ ਇਹ ਮੇਲਾ ਹੈ ੌ  ਵਿੱਚ ਸੰਕਲਿਤ ਕਰ ਦਿੱਤਾ  ਹੈ  ।  ਵੀਂ ਸਦੀ ਵਿੱਚ ੌ ਪੱਗੜੀ ਸੰਭਾਲ ਓ ਜੱਟਾ ੌ ਲਹਿਰ ਦੇ ਸਮਾਨਅੰਤਰ ਚੱਲ ਰਿਹਾ ਅੰਦੋਲਨ  ਚਿੱਟੇ ਅਤੇ ਕਾਲਿਆਂ ਨੂੰ ਇੱਕੋ ਥਾਲੀ ਦੇ ਵੱਟੇ ਦੱਸ ਰਿਹਾ ਹੈ । ਵੱਡੇ ਲੋਕਤੰਤਰਿਕ ਦੇਸ਼ ਨੇ ਲੋਕਤੰਤਰ ਦੀ ਪਰਿਭਾਸ਼ਾ ਇੱਕ ਦਾਰਸ਼ਨਿਕ ਵਜੋਂ ਕਹੀ ੌ ਲੋਕਾਂ ਦਾ ਡੰਡਾ ਲੋਕਾਂ ਲਈ ਲੋਕਾਂ ਦੀ ਪਿੱਠ ਤੇ ਤੋੜਨਾ ਹੈ ੌ ਕਰ ਦਿੱਤਾ ਹੈ । 94ਫੀਸਦੀ ਸ਼ਹੀਦੀਆਂ ਵੀ ਵਿਅਰਥ ਕਰ ਦਿੱਤੀਆਂ ਹਨ । ਇਸ ਸਬੰਧੀ ਇਉਂ ਲੱਗ ਰਿਹਾ ਹੈ "ਲੋਕਾਂ ਦਿਆਂ ਪੱਥਰਾਂ ਦੀ ਸਾਨੂੰ ਪੀੜ ਜਰ੍ਹਾ ਨਾ ਹੋਈ , ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਬਿਲਕਦੀ ਰੋਈ"     ਅੰਨਦਾਤੇ ਤੇ ਫੁੱਲਾਂ ਦੀ ਬਜਾਏ ਅਥਰੂ ਗੈਸ , ਪਾਣੀ ਦੀਆਂ ਬੁਛਾੜਾਂ ਅਤੇ ਪੱਥਰਾਂ ਦੀ ਵਰਖਾ ਕੀਤੀ ਗਈ ।
               19 ਵੀਂ ਸਦੀ ਵਿੱਚ ਸਾਹਿਤਕਾਰਾਂ ਨੇ ਕਿਰਤੀ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਕਵਿਤਾਵਾਂ ਲੇਖ ਤੇ ਗੀਤ ਲਿਖੇ । ਲੋਕ ਉਤਸ਼ਾਹਿਤ ਵੀ ਹੋਏ । ਇਹਨਾਂ ਵਿੱਚੋਂ ਕ੍ਰਾਂਤੀ ਦੀ ਲਹਿਰ ਉੱਠੀ । ਅੰਮ੍ਰਿਤਾ ਪ੍ਰੀਤਮ ਨੇ ਇਸ  ਪਾਟੋ— ਧਾੜ ਵਿਰੁੱਧ  ਇਉਂ ਹਮਦਰਦੀ ਪਰਗਟ ਕੀਤੀ ਸੀ —   
"  ਭੁੱਖੇ ਲੂਸਣ ਅੱਜ ਦੇ ਹਾਲੀ , ਕਿਰਤੀ ਕਾਮੇਂ ਢਿੱਡੋਂ ਖਾਲੀ ,
ਦੂਜੇ ਨੂੰ ਜੋ ਦੇਣ ਖੁਸ਼ਹਾਲੀ , ਪੱਲੇ ਉਹਨਾਂ ਦੇ ਪਈ ਕੰਗਾਲੀ "
              ਕਿਸਾਨੀ ਲਈ ਘੜੇ ਕਨੂੰਨਾਂ ਵਿੱਚ ਇੱਕ ਲੁਕਵੀਂ ਚਤੁਰਾਈ ਵੀ ਕਿੱਤੇ ਨਾ ਕਿੱਤੇ ਝਲਕਦੀ ਹੈ ।ਸਰਕਾਰ ਬਹਿਕਾਵਿਆ ਵਿੱਚ ਅੰਦੋਲਨ ਖਤਮ ਕਰਨਾ ਚਾਹੁੰਦੀ ਹੈ । ਪਰ ਹੁਣ ਤਾਂ ਕੱਲਾ — ਕੱਲਾ ਨੌਜਵਾਨ ਉੱਠ ਖੜਿਆ ਹੈ । ਸੱਭ ਤੋਂ ਵੱਡੀ ਗੱਲ ਇਹ ਹੈ ਕਿ ਘਾੜੇ ਇਸਦਾ ਫਾਇਦਾ ਦੱਸ ਰਹੇ ਹਨ । ਜਦੋਂ ਕਿ ਫਾਇਦਾ ਲੈਣ ਵਾਲੇ ਇਸਨੂੰ ਕਫਾਇਦੇ ਅਤੇ ਨਾ ਮੰਨਜ਼ੂਰ ਕਰ ਰਹੇ ਹਨ । ਢਾਹ ਕੇ ਲੂਣ ਕੋਣ ਕਿਵੇਂ ਅਤੇ ਕਿਸਨੂੰ ਦਿੱਤਾ ਜਾਂਦਾ ਹੈ ? ਇਸ ਨਾਲ  ਦਾਲ ਵਿੱਚ ਕੁਝ ਕਾਲਾ ਨਹੀਂ ਲੱਗਦਾ , ਬਲਕਿ ਦਾਲ ਹੀ ਕਾਲੀ ਲੱਗਦੀ ਹੈ । ਲੋਕਤੰਤਰਿਕ ਦੇਸ਼ ਦੀ ਪਹਿਚਾਣ ਲੋਕਾਂ ਦੀ ਰਾਏ ਹੈ । ਕਿਸਾਨ ਮੱਤ ਸੰਗਰਹਿ  ਇਹਨਾਂ ਕਨੂੰਨਾਂ  ਨੂੰ ਨਹੀਂ ਮੰਨਦੇ ਇਸ ਤੋਂ ਇਹ ਸੁਨੇਹਾ ਮਿਲਦਾ ਹੈ ਕਿ ਕਹਾਵਤ  ਢਾਹ ਕੇ ਲੂਣ ਦੇਣਾ    ਕਰ ਦਿੱਤਾ । ਕਿਸਾਨਾਂ ਦੀ ਰਾਏ ਤੋਂ ਬਿਨਾਂ ਹੀ ਸਰਕਾਰ ਨੇ ਮਾਰਚ ਵਿੱਚ ਆਰਡੀਨੈਂਸ ਜਾਰੀ ਕਰਕੇ ਸਤੰਬਰ ਵਿੱਚ ਕਨੂੰਨ ਬਣਾ ਦਿੱਤੇ ਹਨ। ਪਹਿਲਾਂ  ਕਿਸਾਨ ਉਪਜ ਕਨੂੰਨ , ਦੂਜਾ ਕਿਸਾਨ ਸ਼ਸ਼ਕਤੀਕਰਨ ਤੇ ਸੁਰੱਖਿਆ ਕਨੂੰਨ ਅਤੇ ਤੀਜਾ ਜ਼ਰੂਰੀ ਵਸਤਾਂ ਸੋਧ ਕਨੂੰਨ ।ਇਹ ਤਿੰਨੇ ਕਾਨੂੰਨ ਪੰਜਾਬ ਦੇ ਕਿਸਾਨ ਆਗੂਆ ਨੇ ਤਾਂ ਉੱਦੋਂ ਹੀ ਨਕਾਰ ਦਿੱਤੇ ਸਨ । ਹੁਣ ਅੰਦਲੋਨ ਲਈ ਵੀ ਬੀਂਡੀ  ਪੰਜਾਬ ਹੀ ਜੁੜਿਆ ਹੈ , ਪਰ ਚੰਗਾ ਹੁੰਦਾ ਜੇ ਸਰਕਾਰ ਇਹ ਮਸਲਾ  ਪਹਿਲਾਂ ਹੀ ਲੋਕਾਂ ਦੀ ਰਾਏ ਨਾਲ ਬਣਾਉਂਦੀ । ਇਸ ਵਿੱਚ ਵੱਡੀ ਗੱਲ ਇਹ ਹੈ ਕਿ ਇਸ ਵਿੱਚੋਂ  ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਅਨਕੂਲ ਅਤੇ ਪ੍ਰਤੀਕੂਲ  ਪ੍ਰਭਾਵ ਮਿਲਦੇ ਹਨ । ਕਾਲੇ ਅਤੇ ਚਿੱਟੇ ਬਰਾਬਰ ਹੋ ਗਏ ਹਨ । ਜੱਸ ਬਾਜਵੇ ਗਾਇਕ ਨੇ ਸ਼ੂਰੁਆਤੀ ਦੌਰ ਵਿੱਚ ਭੂਮਿਕਾ ਨਿਭਾਈ ਤੇ  ਜ਼ਬਰਦਸਤ ਹੁਲਾਰਾ ਦਿੱਤਾ । ਇਹ ਤਾਂ ਪੰਜਾਬੀ ਪੁੱਤ  ਵਿਹਾਉਣ ਵੀ ਕਿਰਸਾਨੀ ਦਾ ਝੰਡਾ ਲਵਾ ਕੇ ਗਿਆ । ਉਸ ਤੋਂ ਬਾਅਦ ਹਰਫ ਚੀਮੇ ਅਤੇ ਕੰਨਵਰ ਗਰੇਵਾਲ  ਨੇ ਹਵਾ ਚਲਾ ਦਿੱਤੀ —          
   "ਹੱਕਾਂ ਤੇ ਵੀ ਜ਼ੋਰ ਦੇ ਲਈਏ ਬੜਾ ਹੈ ਦੇ ਲਿਆ ਬੜਕਾਂ ਤੇ ,                   ਰੋਜ਼ — ਰੋਜ਼ ਨਹੀਂ ਉਠਦੀਆਂ ਲਹਿਰਾਂ ਆਜੋ ਮੁੰਡਿਓ ਸੜਕਾਂ ਤੇ ,
ਟਿੱਡ ਭਰਦੇ ਨਹੀਂ ਜਵਾਕਾਂ ਦੇ ਤੇਰੇ ਰੋਜ਼ — ਰੋਜ਼ ਦੇ ਲਾਰੇ ਨੀਂ  ,
ਤੇਰਾ ਵਾਹ ਪਿਆ ਹੈ ਕੀਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀਂ"  
                    ਇਹ ਗਾਣਾ  ਅੰਮ੍ਰਿਤਾ ਪ੍ਰੀਤਮ ਦੀ ਰਚਨਾ ਜੋ  19ਵੀਂ ਸਦੀ ਵਿੱਚ ਕਿਰਤੀ ਕਿਸਾਨਾਂ ਦੀ ਲੁੱਟ ਸਬੰਧੀ ਲਿਖੀ ਗਈ ਸੀ ਦੇ ਸਮਾਨਅੰਤਰ ਲੱਗਦੀ ਹੈ ਉਹ ਲਿਖਦੀ ਹੈ — "ਮਰ ਮਰ ਕੇ ਹਾੜ੍ਹੀ ਬੀਜੀ +
ਭਰ ਭਰ ਬੋਹਲ ਲਗਾਏ ,
ਕਣਕਾਂ ਖੇਤ ਦੀਆਂ ,
 ਲੈ ਗਏ ਪੁੱਤਰ ਪਰਾਏ"

           ਬੱਸ ਫੇਰ ਕੀ ਸੀ ਬੱਚੇ , ਬੁੱਢੇ ਅਤੇ ਨੌਜਵਾਨ ਕਿਸਾਨਾ ਨੇ ਅੰਦੋਲਨ ਦਾ  ਹਿੱਸਾ ਬਣ ਕੇ ਹਨੇਰੀ ਲਿਆ ਦਿੱਤੀ ।  ਇਹਨਾਂ ਤਿੰਨੇ ਬਣੇ  ਕਨੂੰਨਾਂ ਨੂੰ ਇਸ ਦੇ ਘਾੜੇ ਸਹੀ ਦੱਸ ਰਹੇ ਹਨ  । ਪਾੜੇ ਲੁੱਟ — ਖਸੁੱਟ ਦੀ ਬਦਬੂ ਦੱਸਦੇ ਹਨ ।  ਕੁਦਰਤ ਅਤੇ ਸਰਕਾਰ ਦੀ ਮਿਹਰ ਤੇ  ਨਿਰਭਰ ਕਿਸਾਨੀ ਜੀਵਨ ਨੂੰ ਰਹਿਣਾ ਪੈਂਦਾ ਹੈ । ਕਿਸਾਨ ਦੀ ਤਰਲੇ ਮਈ ਮਿੰਨਤ ਨੂੰ ਦੋਵੇਂ ਹੀ ਨਹੀਂ ਸੁਣਦੀਆਂ । ਹੁਣ ਅੰਦੋਲਨ ਸ਼ਿਖਰ ਤੇ ਫੈਸਲਾਕੁੰਨ ਦੌਰ ਵਿੱਚ ਹੈ । ਕਿਸਾਨ ਨੇਤਾ ਸਰ ਛੋਟੂ ਰਾਮ ਦੇ ਸ਼ਬਦ ਇਉਂ ਵਰਤ ਰਹੇ ਹਨ —  
                 "ਜ਼ਰਾ ਸੋਚ , ਇੰਨੇ ਭੂਤਾਂ ਤੋਂ ਕਿਵੇਂ ਬਚੇਂਗਾ ਖਾਮੋਸ਼ੀ ਤੇ ਬੇਜ਼ੁਬਾਨੀ ਨਾਲ ? ਨਹੀਂ ਬਲਕਿ ਮੁਹਿੰਮਾਂ  ਤੇ ਅਵਾਜ਼ਾਂ ਗੂੰਜਾਉਣ ਨਾਲ  ਸਕੂਨ ਨਾਲ ਨਹੀਂ ਤਾਕਤ ਨਾਲ । ਬੇਵਸੀ ਨਾਲ ਨਹੀਂ ਅੰਦੋਲਨ ਨਾਲ ਸੰਘਰਸ਼ ਕਰ । ਗਫਲਤ ਦੇ ਸੁਪਨਿਆਂ ਤੋਂ ਜਾਗ । ਪਾਸਾ ਵੱਟ । ਉੱਠ ਮੂੰਹ ਧੋ ਸਰਗਰਮ ਹੋ । ਕਰਮਯੁੱਧ ਵਿੱਚ ਕੁਦ ਆਪਣੇ ਦੁਸ਼ਮਣਾ ਦੇ ਛੱਕੇ ਛੁਡਾ ਦੇ  "
                    ਕਿਸਾਨ ਹਾਂ ਮੈਂ ਨਾਨਕ ਦੀ ਸੰਤਾਨ ਹਾਂ ਮੈਂ ਸਾਡੇ ਬਾਬੇ ਦਾ ਵਿਰਸਾ ਖੇਤੀ ਸੀ । ਅਸੀਂ ਤਾਂ ਅਰਦਾਸਾਂ ਯੁੱਧਾਂ ਵਿੱਚ ਯਕੀਨ ਰੱਖਦੇ ਹਾਂ । ਕਰਤਾਰਪੁਰ ਦੇ ਖੁੱਲੇ ਲਾਂਘੇ ਨਾਲ ਸਾਨੂੰ ਤਾਂ ਬਾਬੇ ਦੀ ਖੇਤੀ ਅਤੇ ਖੇਤ ਫੇਰ ਦਰਸ਼ਨ ਦੇ ਰਹੇ ਹਨ । ਉਂਝ ਵੀ ਅੱਡੀਆਂ ਅੱਖਾਂ ਚੁੱਕ ਕੇ ਸਾਨੂੰ ਕਰਤਾਰਪੁਰ ਦੇ ਦਰਸ਼ਨ ਹੋਈ ਜਾਂਦੇ ਹਨ । ਪਰ ਡਾਕਾ ਮਾਰਨ ਵਾਲੇ ਦੇ ਵਿਰੁੱਧ ਵੀ ਹੋਸ਼ਾ ਜ਼ਜਬਿਆ ਨਾਲ ਲੜਨਾ ਆਉਂਦਾ ਹੈ । ਇਸ ਅੰਦੋਲਨ ਦਾ ਇੱਕ ਖਾਸ ਸੁਨੇਹਾ ਸੁਨਹਿਰੀ ਪੰਨੇ ਲਿਖ ਰਿਹਾ ਹੈ  ਕਿ ਜਵਾਨੀ ਨੂੰ ਹੋਸ਼  ਅਤੇ ਬੁਢਾਪੇ ਨੂੰ ਜੋਸ਼ ਆ ਗਿਆ ਹੈ । ਇਹ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਹੈ ।  ਆਪਣੇ ਦੇਸ਼ ਵਿੱਚ ਕਿਸਾਨੀ ਅਤੇ ਪੰਜਾਬੀਆਂ ਨੇ  ਬੇਗਾਨਤਾ ਪ੍ਰਗਟ ਕੀਤੀ ਹੈ । ਸਰਕਾਰ ਵਿਕਾਊ ਮੀਡੀਆ ਕਿਸਾਨੀ ਅੰਦੋਲਨ ਨੂੰ  ਅੱਤਵਾਦੀ , ਵੱਖਵਾਦੀ , ਖਾਲਿਸਤਾਨੀ , ਚੀਨ — ਪਾਕ ਅਤੇ ਫੰਡਿੰਗ ਨਾਲ ਦਬਾਉਣਾ ਚਾਹੁੰਦੀ ਹੈ । ਪਰ ਇਹ ਅੰਦਰੋਂ ਉੱਠੀ ਹੂਕ ਅਤੇ ਕੂਕ ਹੈ । ਪੰਜਾਬੀਆਂ ਨੇ ਜੋ ਨਜ਼ਾਰਾ ਪੇਸ਼ ਕੀਤਾ ਹੈ  ਸ਼ਾਂਤੀ ਅਤੇ ਸ਼ਾਹੀ ਲੰਗਰਾਂ ਨਾਲ ਸਰਕਾਰੀ ਪੀੜਾ ਹੋਰ ਉੱਭਰੀਆਂ । ਸਰਕਾਰ ਦੇ ਦਾਅ ਪੇਚ ਦਾ ਅਸਰ ਨਹੀਂ ਹੋਇਆ । ਮਰਦੀ ਨੇ ਅੱਕ ਚੱਬ ਕੇ ਗੱਲਬਾਤ ਸ਼ੂਰੁ ਕੀਤੀ ਨੀਤੀਜਾ ਤਾਂ ਸਮਾਂ ਆਉਣ ਤੇ ਪਤਾ ਚੱਲੇਗਾ |ਪਰ   ਹਰਫ਼ ਅਤੇ ਕੰਨਵਰ ਗਰੇਵਾਲ ਨੇ     " ਏਕਾ ਤੇ ਸਬਰ ਜਿਤਾਉਂਦਾ ਮਿੱਤਰੋਂ ਬਈ ਜੰਗਾਂ ਨੂੰ  " ਇਸ ਲਈ ਹਰ ਪੰਜਾਬੀ ਨੇ ਜੋਸ਼ ਅਤੇ ਹੋਸ਼ ਨਾਲ ਕੰਮ ਕੀਤਾ ਅਤੇ ਕਰ ਰਹੇ ਹਨ । ਇਹ ਸੁਨੇਹਾ ਲੈ ਕੇ "  ਕਦਮ — ਕਦਮ ਤੇ ਲੜਨਾ ਸਿੱਖੋ , ਜੀਉਣਾ ਹੈ ਤਾਂ ਮਰਨਾ ਸਿੱਖੋ " ਇਹਨਾਂ ਕਦਮਾਂ ਤੇ ਚੱਲਦਿਆਂ ਇਸ ਆਸ ਨਾਲ  " ਅਸੀਂ ਜਿੱਤਾਂਗੇ ਜ਼ਰੂਰ , ਜਾਰੀ ਜੰਗ ਰੱਖਿਓ " ਇਸ  ਲਈ ਹਰ ਪੰਜਾਬੀ ਅਤੇ ਕਿਸਾਨ ਆਗੂ ਦਾ ਜਿੱਤਣ ਤੱਕ  ਜ਼ਜ਼ਬਾ ਅਤੇ ਬਲੀਦਾਨ ਹਾਜਰ ਹੈ ਅਤੇ ਰਹੇਗਾ ।   

ਸੁਖਪਾਲ ਸਿੰਘ ਗਿੱਲ    
9878111445
ਅਬਿਆਣਾ ਕਲਾਂ

ਸ਼ਾਇਰੀ ਦਾ ਸਾਗਰ- ਡਾ. ਸੁਰਜੀਤ ਪਾਤਰ - ਸੁਖਪਾਲ ਸਿੰਘ ਗਿੱਲ

14 ਜਨਵਰੀ 1945 ਨੂੰ  ਮਾਤਾ ਦੀ ਕੁੱਖੋਂ ਪਿੰਡ ਪੱਤੜਕਲਾਂ ਜ਼ਿਲ੍ਹਾ ਜਲੰਧਰ ਵਿਖੇ ਇੱਕ ਸ਼ਾਇਰੀ ਦੇ ਸਾਗਰ ਸੁਰਜੀਤ ਪਾਤਰ ਨੇ ਜਨਮ ਲਿਆ , ਜਿਵੇਂ ਵੱਖ- ਵੱਖ ਨਦੀਆਂ , ਚਸ਼ਮੇਂ ਅਤੇ ਦਰਿਆ  ਇੱਕ ਜਗਾ ਗਿਰ ਕੇ ਸਮੁੰਦਰ ਬਣਦੇ ਹਨ ਉਸੇ ਤਰਜ਼ ਤੇ ਸੁਰਜੀਤ ਪਾਤਰ ਨੇ ਆਪਣੀ ਸ਼ਾਇਰੀ ਨੂੰ ਵਿਗਿਆਨਕ , ਤਰਕ ,  ਧਾਰਮਿਕ , ਸਮਾਜਿਕ ਅਤੇ ਸੱਭਿਆਚਾਰਕ  ਤੌਰ ਤੇ ਇੱਕ ਮਾਲਾ ਵਿੱਚ ਪਰੋ ਕੇ  ਸ਼ਾਇਰੀ ਦੇ ਸਾਗਰ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ । ਸਮੁੱਚੇ ਪੱਖਾਂ ਨੂੰ ਥੋੜ੍ਹੇ ਸ਼ਬਦਾਂ ਵਿੱਚ ਸੰਗਠਿਤ ਕਰਨ ਦਾ ਜਾਦੂਗਰੀ ਮਾਣ ਵੀ ਹਾਸਲ ਕੀਤਾ । ਪਹਿਲੀ ਕਿਲਕਾਰੀ ਤੋਂ  ਲੈ ਕੇ ਅਖੀਰਲੇ ਸਾਹ ਤੱਕ ਅਤੇ ਪਹੁੰ-ਫੁਟਾਲੇ ਤੋਂ ਸੌਣ ਤੱਕ ਵੰਨ - ਸੁਵੰਨਤਾ ਨੂੰ ਕਾਇਮ ਰੱਖ ਕੇ ਸਮਾਜ ਦੇ ਸਾਰੇ ਪੱਖ ਇੱਕ ਮਾਲਾ ਵਿੱਚ ਪਰੋਏ ।
                                   ਭਾਵੇਂ ਮਾਂ ਦਾ ਸੁਰਜੀਤ ਸੀ , ਪਰ ਪਾਤਰ ਬਣਨ ਤੱਕ ਕਾਫੀ ਪੈਂਡਾ ਤੈਅ ਕੀਤਾ । ਅਸਲੀ ਅਰਥਾਂ ਵਿੱਚ ਉਹ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦਾ ਪਾਤਰ ਹੋ ਨਿਬੜਿਆ , ਜੇ ਉਹਨਾਂ ਦੀਆਂ ਕਵਿਤਾਵਾਂ ਨੂੰ ਸਰਜੀਤ ਧਾਰਾ ਵੀ ਕਹਿ ਲਈਏ ਤਾਂ ਵੀ ਕੋਈ ਮਾੜੀ ਗੱਲ ਨਹੀਂ । ਪਦਮਸ਼੍ਰੀ ਮੋੜ ਕੇ  ਉਹਨਾਂ ਦੀਆਂ ਸਤਰਾਂ ਪ੍ਰਿੰਟ , ਇਲੈਟਰੋਨਿਕ ਅਤੇ ਸ਼ੋਸ਼ਲ ਮੀਡੀਏ ਦਾ ਸ਼ਿੰਗਾਰ ਬਣੀਆਂ  ਉਹਨਾਂ ਦੀ ਇਸ ਸਬੰਧੀ ਰਚਨਾ ਹਨੇਰੀ ਅਤੇ ਧਾਰਾ ਵਾਂਗ ਵਗੀ :-
"  ਅੰਮੜੀ ਮੈਂਨੂੰ ਆਖਣ ਲੱਗੀ ,
ਤੂੰ ਧਰਤੀ ਦਾ ਗੀਤ ਰਹੇਂਗਾ ,
ਪਦਮਸ਼੍ਰੀ ਹੋ ਕੇ ਵੀ ਪਾਤਰ ,
ਤੂੰ ਮੇਰਾ ਸੁਰਜੀਤ ਰਹੇਂਗਾ   "
                  ਜਿੱਥੇ ਆਪਣੀ ਮਾਤਾ ਪ੍ਰਤੀ ਸੁਨੇਹਾ ਦਿੱਤਾ ਉੱਥੇ ਆਪਣੀ ਕਾਬਲੀਅਤ ਵੀ ਜ਼ਾਹਿਰ ਕੀਤੀ । ਯਥਾਰਤਵਾਦ ਤੇ ਨਿਰਭਰ ਉਹਨਾਂ ਦੀਆਂ ਰਚਨਾਵਾਂ ਕਰਕੇ ਹੀ ਉਹਨਾਂ ਨੇ ਸਮਾਜਿਕ ਦ੍ਰਿਸ਼ਟੀ ਵਿੱਚ ਪੰਜਾਬੀਅਤ ਨੂੰ ਬੇਗਾਨੀ ਕਵਿਤਾ ਵਿੱਚ ਇਹ ਸਨੇਹਾ ਵੀ ਦਿੱਤਾ :-
"   ਮਾਂ ਦਾ ਤੂੰ ਸੁਰਜੀਤ ਰਹੇਗਾ ,
ਲੋਕ ਲਹਿਰ ਦਾ ਬਣ ਗਿਆ ਪਾਤਰ ,
ਮਾਂ ਬੋਲੀ ਅਤੇ ਲੋਕਾਂ ਖਾਤਰ ,
ਨਾ ਪਹਿਲੇ ਸੀ ਨਾ ਹੁਣ ਮੈਂ ਸ਼ਾਤਰ ,
ਕਿਸਾਨ ਲਹਿਰ ਵਿੱਚ ਸਦਾ ਲਈ ਤੂੰ ,
ਪਾਤਰ , ਜੀਤ ਤੇ ਸੁਰਜੀਤ ਰਹੇਗਾ  "
                         ਵਿਦੇਸ਼ੀ ਲਾੜੇ , ਲਾੜੀਆਂ , ਪਾੜ੍ਹਿਆਂ  ਅਤੇ ਵਸਨੀਕਾਂ ਲਈ ਭਵਿੱਖ ਦਾ ਨਕਸ਼ਾ ਪੇਸ਼ ਕੀਤਾ ਜੋ ਅੱਜ ਯਥਾਰਤ ਹੰਢਾਂ ਰਿਹਾ ਹੈ :-
  "   ਜੋ ਵਿਦੇਸ਼ਾ ਵਿੱਚ ਰੁੱਲਦੇ ਨੇ ਰੋਜੀ ਲਈ ,
ਉਹ ਕਦੋਂ ਦੇਸ਼ ਪਰਤਣਗੇ ਕਦੀ ,
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ,
 ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬੈਠਣ ਗੇ   "
ਸਮਾਜ ਨੂੰ ਜਾਗਣ ਦਾ ਸੁਨੇਹਾ ਦਿੰਦੇ ਹੋਏ ਦੇਸ਼ ਪੰਜਾਬ ਵਿੱਚ ਵਹਿੰਦੇ ਖੂਨ ਬਾਰੇ ਉਹਨਾਂ ਦੇ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਦੀ ਖੁਸ਼ਹਾਲੀ ਬਾਰੇ ਕਿੰਨੇ ਚਿੰਤਤ ਹਨ :-
"   ਉਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ ,
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ  "
                       ਛੰਨਾਂ ਤੋਂ ਸ਼ੀਸ਼ ਮਹਿਲ ਅਤੇ ਸ਼ੀਸ਼ ਮਹਿਲ ਤੋਂ ਛੰਨਾਂ ਵਿੱਚੋਂ  ਗੁਜਰਦਿਆ ਅੱਜ ਦੇ ਸਮੇਂ ਦਾ ਸੱਚ ਇਉਂ ਉੱਕਰਿਆ:-  
"  ਮੈਂ ਰਾਹਾਂ ਤੇ ਨਹੀਂ ਤੁਰਦਾ ਹਾਂ ਤਾਂ ਰਾਹ ਬਣਦੇ ,
ਯੁੱਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ  "
                                       ਪਿਆਰ , ਮੁਹੱਬਤਾਂ ਅਤੇ ਵੰਡ ਦਾ ਸੁਨੇਹਾ ਇਉਂ ਦਿੱਤਾ :-
"  ਕਹੇ ਸਤਲੁਜ ਦਾ ਪਾਣੀ , ਆਖੇ ਬਿਆਸ ਦੀ ਰਵਾਨੀ ,  
ਸਾਡਾ ਜਿਹਲਮ ਝਨਾਬ ਨੂੰ ਸਲਾਮ ਆਖਣਾ ,
 ਅਸੀਂ ਮੰਗਦੇ ਹਾਂ ਖੈਰ ਸ਼ੁਬਹ - ਸ਼ਾਮ ਆਖਣਾ ,
 ਜੀ ਸਲਾਮ ਆਖਣਾ "
               ਮਾਂ ਬੋਲੀ ਨੂੰ ਅਤੇ ਪੰਜਾਬੀਅਤ ਨੂੰ ਇਉਂ ਸੁਨਹਿਰੀ ਪੰਨਿਆ ਤੇ ਉੱਕਰਿਆ ਹੈ  :-
"  ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ - ਸ਼ਬਦ ,
ਮਰ ਰਹੀ ਹੈ ਮੇਰੀ ਭਾਸ਼ਾ ਵਾਕ - ਵਾਕ   "
            ਮਾਨਵ ਪ੍ਰੇਮ ਦਾ ਸਾਬਤ ਸਬੂਤ ਇਓਂ ਪੇਸ਼ ਕੀਤਾ :-
"  ਜਾ ਫਿਰ ਸਾਰੀ ਧਰਤੀ ਇੱਕ ਹੋ ਜਾਏ ,
ਕੋਈ ਨਾ ਕਹੇ ਪਰਾਏ ਇਹ ਮੇਰੀ ਅਰਦਾਸ "
                                     ਪੰਜਾਬੀਅਤ ਨੂੰ ਸਨਮੁੱਖ ਰੱਖ ਕੇ ਸਮੁੱਚੀ ਮਾਨਵਤਾ ਨੂੰ ਇਉਂ ਸੁਨੇਹਾ ਦਿੱਤਾ ਜੋ ਜੀਵਨ ਦੇ ਅਤੀਤ ਤੋਂ ਵਰਤਮਾਨ ਰਾਹੀਂ ਭਵਿੱਖ ਨਾਲ ਜੋੜਦਾ ਹੈ । ਵੱਡਭਾਗੀ ਮਾਂ ਨੇ ਵੱਡਭਾਗੀ ਧਰਤ ਪੰਜਾਬ ਨੂੰ ਅਸਲੀ ਅਤੇ ਸੁਥਰਾ ਪਾਤਰ ਦਿੱਤਾ ।   
                          ਸੁਖਪਾਲ ਸਿੰਘ ਗਿੱਲ
               9878111445
               ਅਬਿਆਣਾ ਕਲਾਂ