Taya Bakrian Wala

ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

30 September 2019

ਕਰਤਾਰਪੁਰ ਲਾਂਘੇ ਤੇ ਦੋ ਸ਼੍ਰੌ: ਕਮੇਟੀਆਂ ਨੇ ਪਾਈ ਕਾਂਵਾ ਰੋਲ਼ੀ : ਖਬਰ
ਤੁਹਾਨੂੰ ਕੀ ਫਰਕ ਪੈਂਦਾ ? ਤੁਸੀਂ ਤੇ ਗੋਲ੍ਹਕਾਂ ਭਰਨੀਆਂ ਭਰ ਦਿਓ ਹੁਮਹਮਾ ਕੇ !

ਗਣੇਸ਼ ਦੀਆਂ ਮੂਰਤੀਆਂ ਤਾਰਨ ਗਏ ਮਰੇ ੧੫ ਜਣੇ : ਖਬਰ
ਮਰੇ ਮਰੇ ਨਾਂ ਕਰਿਆ ਕਰੋ, ਸ਼ਹੀਦ ਹੀ ਸੰਮਝੋ !

ਕਾਂਗਰਸੀ ਆਪਸ ਵਿੱਚ ਫਸ ਪਏ ਲੂਡੂਆਂ ਕਰਕੇ : ਖਬਰ
ਹੋਰ ਕਿਹੜੀਆਂ ਗੱਲਾਂ ਨੂੰ ਜੱਟ ਮਰਦਾ, ਨੀ ਲੱਡੂ ਖਾ ਕੇ ਤੁਰਦੀ ਬਣੀ !

ਸ਼ਾਹ ਦੇ ਇਕ ਦੇਸ਼ ਇਕ ਭਾਸ਼ਾ ਵਾਲੇ ਬਿਆਨ ਤੋਂ ਭੜਕੇ ਦੱਖਣ ਵਾਲੇ : ਖਬਰ
ਇਹਨਾਂ  ਦਾਲ ਪੀਣੀਆਂ ਜਾਤਾਂ ਨੇ ਲੱਗਦਾ ਸਾਰੇ ਹੀ ਭਾਡੇ ਖਿਲਾਰ ਲੈਣੇ ਨੇ !

ਰਾਮਦੇਵ ਨੇ ਗੋਡਿਆਂ ਦਾ ਲੰਡਨ 'ਚ ਕਰਵਾਇਆ ਅਪ੍ਰੈਸ਼ਨ : ਖਬਰ
ਕਿਉਂ ਗਊ ਮੂਤਰ ਨਾਲ ਚੱਲੇ ਨੇ ਇਸ ਟੀਰੇ ਦੇ ਗੋਡੇ ?

ਕੈਪਟਨ ੬ ਹੋਰ ਵਧਾਇਕ  ਬਣਾਏ ਆਪਣੇ ਸਲਾਹਕਾਰ : ਖਬਰ
ਸਲਾਹ ਤੇ ਪਤੰਦਰ ਨੇ ਕਦੇ ਪ੍ਰਨੀਤਕੌਰ ਦੀ ਨੀ ਮੰਨੀ !

ਇਕ ਦੇਸ਼ ਇਕ ਬੋਲੀ ਹੋਣੀ ਚਾਹੀਦੀ ਹੈ : ਗੁਰਦਾਸ ਮਾਨ
ਲੱਗਦੈ ਇਹਨੂੰ ਵੀ ਆਪਣੇ ਹੰਸੂ ਵਾਂਗ ਪੌਣ ਆਉਣ ਲੱਗ ਪਈ !

ਮੂਸੇਵਾਲਾ ਮੰਗੇ ਮੁਆਫੀ ਤੇ ਗਾਵੇ ਕੌਮੀ ਗੀਤ : ਜੱਥੇਬੰਦੀਆਂ
ਜਨ ਗਨ ਮਨ ਵਾਲਾ ਚੱਲੂ ?

ਯੂ ਪੀ 'ਚ ਇਕ ਹੋਰ ਸਵਾਮੀ ਚਿਨਯਾਨੰਦ ਬਲਾਤਕਾਰ ਦੇ ਦੋਸ਼ 'ਚ ਗਿਆ ਅੰਦਰ
ਚਲੋ ਹੁਣ ੪ ਸਰੀ ਖੇਡਣ ਦੀ ਟੀਮ ਤਾਂ ਬਣ ਗਈ ਅੰਦਰ !

ਹਿੰਦੀ ਸਾਡੀ ਮਾਸੀ ਹੈ : ਗੁਰਦਾਸ ਮਾਨ
..ਤੇ ਨਕੋਦਰ ਵਾਲਾ ਮਲੰਗ ਇਹਦਾ ਫੂੱਫੜ ?

ਭਾਰਤ ਫਰਾਂਸ ਤੋਂ ਖਰੀਦੇਗਾ ੩੬ ਹੋਰ ਰਫੈਲ ਜਹਾਜ਼ : ਖਬਰ
ਅੱਛਾ ? ਪਹਿਲੇ ਵਾਲੀ ਲਾਈ ਕੁੰਡੀ ਥੋੜੀ ਛੋਟੀ ਰਿਹ ਗਈ ਸੀ ?

ਧਾਰਮਿਕ ਵਾਅਦਿਆਂ ਤੋਂ ਵੀ ਮੁਕਰਿਆ ਕੈਪਟਨ : ਸਿਮਰੋ
ਕੀ ਕਰੇ ਵਿਚਾਰਾ ? ਤੁਹਾਡੇ ਵਾਂਗ ਰਾਮ ਰਹੀਮ ਦੀ ਸਪੋਰਟ ਹੈਨੀ ਨਾਂ ਇਹਦੇ ਕੋਲ !

ਭਾਰਤ ਅਮਰੀਕਾ ਊਰਜਾ ਮਾਮਲੇ ਛੁਹੇਗਾ ਬੁਲੰਦੀਆਂ : ਮੋਦੀ
ਵੱਡੇ ਦੇ ਢੂਹੇ 'ਚ ਥੋੜਾ ਧਿਆਂਨ ਨਾਲ ਵੜੀਦਾ ਛੂਟੜਾ !

ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

16 September 2019

ਬਟਾਲਾ ਕਾਂਡ ਤੋਂ ਬਾਅਦ ਕੀਤੀਆਂ ਹੋਰ ੭ ਫੈਕਟਰੀਆਂ ਬੰਦ : ਖਬਰ
ਹਾਂ ਜੀ , ਹੁਣ ਚਾਰ ਕੁ ਦਿਨ ਤਾਂ ਪੂਰਾ ਧੂੜ੍ਹ 'ਚ ਟੱਟੂ ਦੜ੍ਹਾਉਣਗੇ !

ਸਰਕਾਰੀ ਅਫਸਰਾਂ ਖੋਹਲਿਆ ਬੈਂਸ ਵਿਰੁੱਧ ਮੋਰਚਾ : ਖਬਰ
ਸਰਕਾਰੀ ਨਾਗਾਂ ਦੀ ਪੂਛ ਤੇ ਪੈਰ ਰੱਖੋਗੇ ਤਾਂ ਡੰਗ ਤਾ ਮਾਰਨਗੇ ਹੀ !

ਭਾਰਤ ਵਲੋਂ ਚਾੜਿਆ ਰਾਕੇਟ ਹੋਇਆਂ ਗਾਇਬ ; ਖਬਰ
ਕਿਸੇ ਮੰਤਰ ਦੀ ਕਮੀ ਰਿਹ ਗਈ ਹੋਊ ਸ਼ਾਇਦ !

ਬਿੱਟੇ ਦੱਸਿਆ ਕਿ ਬੈਂਸ ਦੋਸ਼ੀ ਹੈ : ਖਬਰ
ਫੇਰ ੨੫ ਬੰਦੇ ਮਰਨ ਦੀ ਜੁੰਮੇਵਾਰੀ ਤੇਰਾ ਫੂਫੜ ਲਊ ?

ਕੈਪਟਨ ਨੇ ਬਣਾਏ ੭ ਹੋਰ ਵਧਾਇਕ ਮੰਤਰੀ : ਖਬਰ
ਜਿੱਥੇ ਸਾਰਾ ਵੱਗ ਤੁਰਿਆ ਫਿਰਦੈ, ਉੱਥੇ ਬੂੜੀ ਦੀ ਬੱਕਰੀ ਵੀ ਤੂਰੀ ਫਿਰੂ !

ਕੈਪਟਨ ਕਰ ਰਿਹਾ ਅਕਾਲ ਤੱਖਤ ਨੂੰ ਕਮਜ਼ੋਰ : ਸਿਮਰੋ
ਤੁਹਾਡੇ ਵੇਲੇ ਕਿਹੜਾ ਪੱਟ ਭਿੜਦੇ ਸੀ ਅਕਾਲ ਤੱਖਤ ਦੇ !

ਅਕਾਲ ਤੱਖਤ ਪੱਟਨੇ ਦੀ ਜੱਥੇਦਾਰੀ ਵਿਕੀ ੧੫੦ ਕਰੌੜ 'ਚ : ਖਬਰ
ਆ ਦੈਖਲੇ ਸਿਮਰੋ ਅਕਾਲ ਤਖਤ ਨੂੰ ਸਲਾਮੀਆਂ ਪੈਂਦੀਆਂ !

ਗੁਰਦਾਸ ਪੁਰੀਆਂ ਨੂੰ ਨਹੀ ਲੱਭ ਰਿਹਾ ਸੰਨੀ : ਖਬਰ
ਹੁਣ ਤੇ ਬੱਸ ਤਰੀਕ ਪੇ ਤਰੀਕ ਹੀ ਮਿਲੂਗੀ ਝੁਡੂਓ !

ਪੰਜਾਬ 'ਚ ਘੁੰਮਦਾ ਰਿਹਾ ਏ ਕੇ ੫੬ ਨਾਲ ਭਰਿਆ ਟਰੱਕ : ਖਬਰ
ਫੇਰ ਕੀ ਕਰੀਏ ? ਪੁਲਸ ਵਾਲੇ ਤਾਂ ਵਿਚਾਰੇ ਡੀ ਸੀ ਦੀ ਹੜਤਾਲ ਦੀ ਦੇਖਭਾਲ 'ਚ ਨੇ !

ਕਰਤਾਰਪੁਰ ਲਾਂਘੇ ਨੂੰ ਲੈ ਕੇ ਭਿੜੀ ਸ਼੍ਰ: ਕਮੇਟੀ : ਖਬਰ
ਇੱਕ ਗਲ਼ੀ 'ਚ ਦੋ ਅਕੱਠੇ ਹੋ ਜਾਂਣ ਤਾਂ ਇਹੀ ਕੁਸ਼ ਹੁੰਦਾ ਹੁੰਦਾ !

ਚੁਗਾਵਾਂ ਪਿੰਡ 'ਚ ਲੋਕਾਂ ਥਾਪੜੇ ਪੁਲਸ ਵਾਲੇ : ਖਬਰ
ਕੱਲ ਛਿਤਰਾਂ ਦੀ ਹੋਈ ਬਰਸਾਤ, ਸਾਰੀ ਰਾਤ ਕੁੱਟਦੇ ਰਹੇ !

ਮੋਦੀ ਨੇ ਕੀਤੇ ਲੱਖਾਂ 'ਚ ਟਰੈਫਿਕ ਉਲੰਘਣਾਂ ਦੇ ਜ਼ਰਮਾਨੇ : ਖਬਰ
ਜਿਹੜੇ ੧੧, ੧੧ ਲੱਖ ਮਿਲੇ ਸੀ ਓਹਦੇ ਚੋਂ ਭਰੀ ਜਾਓ ਹੁਣ ਬੀਬੇ ਪੁੱਤ ਬਣ ਕੇ !

ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

10 September 2019

ਅਕਾਲੀਆਂ ਦਾ ਨਵਾਂ ਕਮਾਂਡਰ ਹੋਵੇਗਾ ਮਜੀਠੀਆ : ਖਬਰ
ਸਾਰੀ ਖੁਦਾਈ ਇੱਕ ਪਾਸੇ, ਜ਼ੋਰੂ ਕਾ ਭਾਈ ਇਕ ਪਾਸੇ !

ਕਿੱਥੇ ਗਵਾਚ ਗਏ ਸਨੀ ਤੇ ਸਿੱਧੂ : ਖਬਰ
ਓਹ ਹੰਸਰਾਜ ਦਾ ਹੱਥ ਹੌਲ਼ਾ ਕਰਾਉਂਦੇ ਫਿਰਦੈ ਆ ਸ਼ਾਇਦ !

ਬੰਦ ਕਰੋ ਕਰਤਾਰ ਪੁਰ ਦਾ ਲਾਂਘਾ : ਭਾਜਪਾ
ਖੁੱਲ ਲੈਣ ਦਿਓ, ਤੁਹਾਡੀਆਂ ਸੀਣਾਂ ਊਧੜ ਦੀਆਂ ?

ਭਾਰਤੀ ਬੈਂਕਾਂ ਫਸੀਆਂ ਭਾਰੀ ਸੰਕਟ 'ਚ : ਖਬਰ
ਹੋਰ ਫੜਾਓ ਬਾਂਦਰਾਂ ਹੱਥ ਉਸਤਰੇ !

੫੫੦ਵੇ ਸਮਾਗਮ ਤੇ ਕਰੌੜਾਂ ਦੇ ਫੁੱਲ ਮੰਗਵਾ ਰਹੀ ਹੈ ਸ਼੍ਰੋ. ਕਮੇਟੀ : ਖਬਰ
ਬੱਸ ਜੀ ਡੱਬੂਆਂ ਦੇ ਹੱਥ ਗੁੜ੍ਹ ਦੀ ਬੋਰੀ ਆਈ ਹੋਈ ਆ !

ਮੋਦੀ ਐਂਡ ਪਾਰਟੀ ਨੇ ਭਾਰੀ ਮਾਤਰਾ 'ਚ ਸੋਨਾਂ ਰੱਖਿਆ ਗਿਰਭੀ : ਖਬਰ
ਦੇਖੀ ਜਾਓ, ਨਿਹੰਗਾਂ ਦੇ ਬਾਟੇ ਵਾਂਗੂ ਮਾਂਜ ਕੇ ਛੱਡਣਗੇ ਦੇਸ਼ ਇਹ ਲੰਡਰ !

ਸਾਡੇ ਕੋਲ ੧੮ ਕਰੌੜ ਮੈਂਬਰ ਹਨ : ਭਾਜਪਾ
ਕੰਜਰ ਦੇ ਬੰਗਲਾ ਦੇਸ਼ ਵੀ ਵਿੱਚ ਹੀ ਗਿਨੀ ਜਾਂਦੇ ਆ !

ਭਗਵੰਤ ਮਾਨ ਦੇਵੇਗਾ ਬਾਦਲਾਂ ਤੇ ਕੈਪਟਨ ਨੂੰ ਟੱਕਰ : ਖਬਰ
ਛੱਡ ਰਹਿਣ ਦੇ ਛੇੜ ਨਾਂ ਜ਼ਖਮਾਂ ਨੂੰ ਤੇਤੋਂ ਦਰਦ ਵੰਡਾਏ ਨਹੀਂ ਜਾਣੇ !

ਹੜ ਪੀੜਤ ਇਲਾਕਿਆਂ ਦੀ ਗੁਰਦਾਵਰੀ ਸ਼ੁਰੂ : ਕੈਪਟਨ
ਤੇ ਫੇਰ ਪਟਵਾਰੀ ਤੇ ਮੰਤਰੀਆਂ ਦੀ ਹੋਊ ਪੌਂ ਬਾਰਾਂ !

ਗਊ ਟੇਕਸ ਹੈ ਸਵਿਧਾਨ ਦੀ ਉਲੰਘਣਾਂ : ਖਬਰ
ਰੰਗ ਹੋ ਰਿਹਾ ਢਿਹ ਰਹੇ ਕੱਚੇ ਮਕਾਨਾਂ ਦਾ , ਸੱਤੀਂ ਵੀਹੀਂ ਸੋ ਹੈ ਹੁਕਮਰਾਨਾ ਦਾ !

ਐਸ ਵਾਈ ਐਲ ਦੀ ਤਰੀਕ ਪਈ ਅੱਗੇ ; ਖਬਰ
ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊ ?

ਹੜ ਪੀੜਤਾਂ ਪਹੁੰਚ ਰਹੀ ਸਮੱਗਰੀ ਵਰਤ ਰਹੇ ਨੇ ਗਲਤ ਅੰਨਸਰ : ਖਬਰ
ਗੁਰੂ ਐਵੇਂ ਤਾਂ ਨੀ ਕਿਹ ਗਏ ਸੀ , ਅਕਲ਼ੀਂ ਕੀਜੈ ਦਾਨ !

ਏ ਡੀ ਸੀ ਕਰੂਗਾ ਬਟਾਲਾ ਹਾਦਸੇ ਦੀ ਜਾਂਚ : ਖਬਰ
ਬੰਨ੍ਹ ਤਾ ਬੋਹਲ਼ ਦੀ ਰਾਖੀ ਬੱਕਰਾ ?

ਅਸੀ ਕਸ਼ਮੀਰ ਲਈ ਆਖਰੀ ਦੰਮ ਤੱਕ ਲੜਾਂਗੇ : ਪਾਕਿ
ਵੈਸੇ ਵੀ ਤੁਸੀਂ ਆਖਰੀ ਦਮਾਂ ਤੇ ਹੀ ਭਾਈ , ਲੱਗੇ ਰਹੋ !

ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

26 Aug. 2019

ਸਰਕਾਰਾਂ ਰਵਿਦਾਸ ਮੰਦਰ ਤੇ ਕਰ ਰਹੀ ਹੈ ਸਿਆਸਤ: ਖਬਰ
ਹੋਰ ਇਨਾਂ ਕਮਾਦੀ ਬੰਨਣੀ ਆਂ ? ਰੱਬ ਨੇ ਦਿਤਿਆਂ ਗਾਜ਼ਰਾਂ ਵਿੱਚੇ ਰੰਬਾ ਰੱਖ !

ਪੰਜਾਬ ਵਿੱਚ ਮਹਿਸੂਸ ਹੋਈ ਕਿਸ਼ਤੀਆਂ ਦੀ ਘਾਟ : ਖਬਰ
ਫੇਰ ਸੁੱਖੇ ਵਾਲੀ ਬਸ ਨੂੰ ਸਿਲਫ ਮਾਰਨੀ ਸੀ !

੩੫੦ਵੇਂ ਗੁਰਪੁਰਬ ਤੇ ਪਾਕਿ ਤੋਂ ਆ ਰਿਹਾ ਹੈ ਗੁਰੂ ਗ੍ਰੰਥ ਸਾਹਿਬ : ਖਬਰ
ਪਤੰਦਰ ਲੋਕਾਂ ਨੂੰ ਥੁੱਕ ਲਾਉਣ ਦਾ ਢੰਗ ਲੱਭ ਹੀ ਲੈਂਦੇ ਆ ਕਿਸੇ ਨਾ ਕਿਸੇ ਤਰਾਂ !

ਮੋਦੀ ਦੀ ੩ ਕਰੌੜ ਦੀ ਮੂਰਤੀ ਨੂੰ ਆਈਆਂ ਤਰੈੜਾਂ : ਖਬਰ
ਸ਼ੁਕਰ ਆ ਇਸ ਜੱਭਲ ਨੂੰ ਕੋਈ ਡੈਮ ਬਨਾਉਣ ਨੀ ਲਾਤਾ !

ਸੈਂਟਰ ਪੰਜਾਬ ਨੂੰ ਫੋਰਨ ਦੇਵੇ ੧੦੦੦ ਕਰੌੜ ਮੁਆਵਜ਼ਾ : ਕੈਪਟਨ
ਕੱਟੇ ਨੂੰ ਕੀ ਭਾਅ ਮਣ ਦੁੱਧ ਦਾ , ਖਾ ਪੀ ਤਾਂ ਤੁਸੀ ਚੋਰਾਂ ਨੇ ਹੀ ਜਾਣੇ ਆਂ !

ਹੜਾਂ ਤੋਂ ਬਾਅਦ ਸਰਕਾਰ ਕਰੂਗੀ ਛਾਣਬੀਨ : ਕੈਪਟਨ
..ਤੇ ੧੨/ ੧੩ ਰੁਪਏ ਆਂ ਦੇ ਵੰਡੂਗੀ ਚੈਕ !

ਅੰਮਿਤ ਸ਼ਾਹ ਨੇ ਅੰਦਰ ਠੋਕਿਆ ਚਿਦਰਬਿੰਮ : ਖਬਰ
ਸਾਂਸ ਵੀ ਕਭੀ ਬਹੂ ਥੀ !

ਹੜ ਪੀੜਤਾਂ ਨੇ ਕੀਤਾ ਕੈਪਟਨ ਦਾ ਵਿਰੋਧ : ਖਬਰ
ਅਗਲੀ ਵਾਰੀ ਸੁੱਖਾ ਹਾਂ ਹੀ ਸੰਮਝੇ ਫੇਰ ?

ਹੜ ਪੀੜਤਾਂ ਨੂੰ ਦੇਵਾਂਗੇ ਦੋ ਦੋ ਹਜ਼ਾਰ : ਕਾਗੜ
ਅਧੀਏ ਪਊਏ ਵੰਡ ਕੇ ਜਿਤਣ ਵਾਲਿਆਂ ਤੋਂ ਹੋਰ ਆਸ ਵੀ ਕੀ ਹੋ ਸਕਦੀ ਆ !

ਰਵਿਦਾਸ ਭਾਈ ਚਾਰਾ ਸਰਕਾਰਾਂ ਤੋਂ ਹੋਇਆ ਅਵਾਜ਼ਾਰ : ਖਬਰ
ਹੋਰ ਚੂਪੋ ਗੰਨ੍ਹੇ ? ਹੁਣ ਤੱਕ ਸਿਰ ਤੇ ਵੀ ਇਹਨਾਂ ਹੀ ਬਠਾਈਆਂ ਸਰਕਾਰਾਂ !

ਪੰਜਾਬ ਦੇ ਹਲਾਤਾਂ ਤੌਂ ਅੱਖਾਂ ਮੀਟੀ ਬੈਠੇ ਨੇ ਲੀਡਰ : ਖਬਰ
ਖੋਲ ਲੈਣਗੇ, ਮੂਡ ਤਾਂ ਬਣਾ ਲੈਣ ਪਹਿਲਾਂ !

ਮੰਦਵਾੜੇ ਵੱਲ ਵਧ ਰਿਹਾ ਹੈ ਭਾਰਤ : ਖਬਰ
ਹਰ ਹਰ ਮੋਦੀ ਘਰ ਘਰ ਮੋਦੀ ਕਹੋ ਨਾ ਹੁਣ !

ਭਾਜਪਾ ਵਾਲੇ ਬਾਦਲਾਂ ਨੂ ਵਿਖਾਉਣ ਲੱਗੇ ਅੱਖਾਂ : ਖਬਰ
ਅਜ਼ੇ ਤਾਂ ਚਟਾਲਿਆਂ ਵਾਲੀ ਹੋਣੀ ਆਂ ਇਨਾਂ ਨਾਲ, ਬਸ ਤੇਲ ਦੀ ਧਾਰ ਦੇਖੋ !

ਕਾਰੋਬਾਰੀ ਹਿੰਦੂ ਭਾਈਚਾਰਾ ਮੋਦੀ ਦਾ ਕਰਨ ਲੱਗਾ ਸਿਆਪਾ : ਖਬਰ
ਵਾਹ ਕਿਸਮਤ ਦੇ ਵਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ !

ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

19 Aug. 2019

ਜੱਥੇਦਾਰ ਨੇ ਕਸ਼ਮੀਰੀਆਂ ਦੇ ਹੱਕ 'ਚ ਦਿੱਤਾ ਬਿਆਨ : ਖਬਰ
ਇਹ ਥਪੈੜੇ ਖਾਊ ਬਾਦਲਾਂ ਤੋਂ !

ਸਰੋਵਰ 'ਚ ਛਾਲ ਮਾਰ ਕੇ ਮਰਿਆ ਅੰਮ੍ਰਿਤਧਾਰੀ : ਖਬਰ
ਅਮਰ ਹੋਇਆ ਹੋਣਾਂ ਭਾੲ, ਖਬਰ ਲਾਉਣੀ ਸਿੱਕ ਲਓ !

ਪੰਜਾਬੀ ਉਤਰੇ ਕਸ਼ਮੀਰੀਆਂ ਦੇ ਹੱਕ ਵਿੱਚ : ਖਬਰ
ਫੇਰ ਕੋਈ ਹੱਡੀ ਜਲ਼ਾਂਦੀ ਹੋਊ ?

ਭਾਜਪਾ ਮੰਤਰੀ ਨੇ ਕਸ਼ਮੀਰੀ ਕੁੜੀਆਂ ਨੂੰ ਤੁਲਨਾਇਆ ਪਲਾਟਾਂ ਨਾਲ : ਖਬਰ
ਇੰਨਾ ਕੰਜਰਾਂ ਦੇ ਤਾਂ ਆਪਣੇ ਅੱਧੇ ਪਲਾਟ ਮੁਸਲਮਾਨਾਂ ਦੇ ਨਾਂ ਤੇ ਬੋਲਦੇ ਆ !

ਅਕਾਲੀ ਭਾਜਪਾ ਇਕ ਦੂਜੇ ਦੀਆਂ ਜੜ੍ਹਾਂ ਪੁੱਟਣ ਲੱਗੇ : ਖਬਰ
ਇੱਕ ਗਲ਼ੀ 'ਚ ਦੋਂਹ ਦਾ ਰਹਿਣਾਂ ਔਖਾ ਹੁੰਦਾ ਵਈ !

ਸਾਡੇ ਫੌਜੀ ਧਰਮੀ ਨੇ ਵੈਰਕਾਂ ਨਹੀਂ ਛੱਡਣਗੇ : ਸਿਮਰੋ
ਤੇਰੇ ਸਹੁੱਰੇ ਵੇਲੇ ਦੇ ਧਰਮੀ ਫੌਜੀ ਤਾਂ ਖੱਜਲ਼ ਹੁੰਦੇ ਫਿਰਦੈ ਆ ਅੱਜ ਤੱਕ !

ਸਰਕਾਰ ਪੰਜਰੇ ਦੇ ਤੌਤੇ ਸੀ ਬੀ ਆਈ ਨੂੰ ਅਜ਼ਾਦ ਕਰੇ : ਜੱਜ ਸਾਹਿਬ
ੳਡਿਆ ਇਨਾਂ ਤੋਂ ਫੇਰ ਵੀ ਨੀ ਜਾਣਾ, ਆਦਤ ਪਕਾਅ ਚੁੱਕੇ ਆ !

ਸਾਨ੍ਹ ਨੇ ਟੱਕਰ ਮਾਰਕੇ ਬੁੜਕਾਇਆ ਪੁਲਸੀਆ : ਖਬਰ
ਹੈ ਸਹੁਰੀ ਦੇ, ਹੁਣ ਕਨੂੰਨ ਨੂੰ ਵੀ ਹੱਥ ਪਾਉਣ ਲੱਗ ਗਏ ?

ਨਾਗਾਲੈਂਡ ਵਿੱਚ ਵੱਖਰੇ ਝੰਡੇ ਨਾਲ ਮਨਾਇਆ ਗਿਆ ਅਜ਼ਾਦੀ ਦਿਵਸ : ਖਬਰ
ਹੁਣ ਕੌਈ ਕੁੱਤਾ ਨੀ ਭੌਕਿਆ, ਪਤਾ ਵਈ ਅਗਲਿਆਂ ਤੁੱੜਕਾ ਲਾ ਲੈਣਾਂ !

ਜਾਖੜ ਦੇ ਘਰ ਤੇ ਹੋਇਆ ਪਟਰੋਲ ਬੰਬ ਨਾਲ ਹਮਲਾ : ਖਬਰ
ਹੁਣ ਦੱਸ ਰੁੱਸਿਆ ਮਨਾਊ ਕੌਣ ਵੇ ?

ਬੰਬੇ ਵਾਲਿਆਂ ਮੀਕੇ ਦਾ ਕੀਤਾ ਬਾਈਕਾਟ : ਖਬਰ
ਡਿੱਗੀ ਖੌਤੇ ਤੋਂ ਤੇ ਗੁੱਸਾ ਘੁਮਾਰ ਤੇ !

ਭਾਖੜਾ ਡੈਮ ਤੋਂ ਛੱਡਿਆ ਪਾਣੀ ਤੇ ਪੰਜਾਬ ਦੀ ਹਾਲਤ ਖਰਾਬ : ਖਬਰ
ਖਾਣਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਅੰਨ੍ਹੀਂ ਦਿਓ !

ਭਾਜਪਾ ਲੀਡਰ ਨੇ ਖੋਹਿਆ ਵਲਟੋਹਾ ਤੋਂ ਮਾਈਕ : ਖਬਰ
ਸਾਡੀ ਜੁੱਤੀ ਦੀਆਂ ਨੌਕਾਂ ਨੇ ਜਿਨਾਂ ਪਿੱਛੇ ਤੂੰ ਫਿਰਦੈਂ !

ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

15 Aug. 2019

ਸਿਧੂ ਨੂੰ ੫੫੦ਵੇ ਸਮਾਗਮ ਤੋਂ ਰੱਖਿਆ ਗਿਆ ਲਾਂਭੇ : ਖਬਰ
ਇਕ ਤੇਰੀ ਅੜ ਭੰਨਣੀ, ਲੱਸੀ ਪੀਣ ਦਾ ਸ਼ੌਂਕ ਨਾ ਕਾਈ !

ਕਸ਼ਮੀਰ ਦਾ ਮਸਲਾ ਹੋਇਆ ਹੱਲ : ਭਾਜਪਾ
ਫੇਰ ੧੪੪ ਕਿਉ ਲਾਈ ਆ ਕੰਜਰੋ ?

ਢੀਡਸਾ ਜਲਦ ਹੋਵੇਗਾ ਅਕਾਲੀ ਦਲ ਚ ਭਰਤੀ : ਸੁੱਖਾ
ਹੁਣ ਕਿਹੜੇ ਨਂਗੀਆਂ ਲੱਤਾਂ ਵਾਲੇ ਤੋਂ ਹੱਥ ਹੋਲ਼ਾ ਕਰਾਇਆ ਵਈ ਇਹਦਾ !

ਕਸ਼ਮੀਰ ਵਿਚ ਮੁਫਤੀ ਤੇ ਅਬਦੂਲਾ ਕੀਤੇ ਅੰਦਰ : ਖਬਰ
ਹੁਣ ਤੂੰ ਕੌਣ ਤੇ ਮੈਂ ਕੌਣ , ਊਠ ਤਾਂ ਅੋੜਿੰਗ ਦੇ ਹੀ ਲੱਦੇ ਜਾਂਦੇ ਆ ਭਾਈ !

ਪਾਲੇ ਗਾਂਈਆਂ ਵਾਲੇ ਤੇ ਟਕਸਾਲ ਹੋਇਆ ਸੰਮਝੋਤਾ : ਖਬਰ
ਕਿੰਨੇ ਲੀਟਰ ਮੂਤ 'ਚ ਸੰਮਝੋਤਾ ਹੋਇਆ ਵਈ ?

ਹੁਣ ਕਰੂ ਕਸ਼ਮੀਰ ਤਰੱਕੀਆਂ : ਭਾਜਪਾ
ਕੰਜਰ ਦਿਓ ਬਾਕੀ ਭਾਰਤ ਤਾਂ ਕੰਧਾਂ ਕੌਲ਼ਿਆਂ ਵਿੱਚ ਵੱਜਦਾ ਫਿਰਦਾ !

ਜੰਮੂ ਕਸ਼ਮੀਰ 'ਚ ਖਤਮ ਕਰਾਂਗੇ ਅੱਤਵਾਦ : ਮੋਦੀ
ਯੂ ਪੀ 'ਚ ਜੋਗੀ ਦਾ ਤਾਂ ਹੋ ਨੀ ਰਿਹਾ ਤੇਰੇ ਤੋਂ !

ਕੇਜ਼ਰੀਵਾਲ ਊਤਰਿਆ ਭਾਜਪਾ ਦੇ ਹੱਕ ਵਿੱਚ : ਖਬਰ
ਚੱਕੀ ਹੋਈ ਲਮਬੜਾਂ ਦੀ ਠਾਣੇਦਾਰ ਦੇ ਬਰਾਬਰ  ਬੋਲੇ !

ਅਸੀ ਤਾਂ ਜੀ ਸਰਕਾਰ ਦੇ ਹੱਕ 'ਚ ਹੀ ਭੁਗਤਾਂਗੇ : ਚੀਮਾ
ਹਾਂ ਜੀ ! ਨਹੀਂ ਤੇ ਅਗਲਿਆਂ ਸਿੰਮੀ ਘਰੇ ਬਿਠਾਹ ਦੈਣੀਂ ਆਂ !

ਪ੍ਰਨੀਤ ਕੌਰ ਨੂੰ ਕੋਈ ਲਾ ਗਿਆ ੨੩ ਲੱਖ ਦਾ ਥੁੱਕ : ਖਬਰ
ਐਸ ਉਮਰੇ ਥੁੱਕ ?

ਹੁਣ ਕਰੇਗੀ ਦਰਬਾਰ ਸਾਹਿਬ ਨੂੰ ਹਰਿਆ ਭਰਿਆ ਸ਼੍ਰੋ; ਕਮੇਟੀ : ਖਬਰ
ਨੰਗਾਂ ਨੇ ਹੋਰ ਢੰਗ ਲੱਭ ਲਿਆ ਗੋਲਕ ਚੂਪਣ ਦਾ !

ਅਸੀਂ ਹੁਣ ਕਸ਼ਮੀਰੀ ਲੜਕੀਆਂ ਨਾਲ ਵਿਆਹ ਕਰਾਵਾਂਗੇ : ਖੱਟੜ
ਗੰਦੀਏ ਓਲਾਦੇ ਤੁਹਾਡੀਆਂ ਤੇ ਅੱਧੀਆਂ ਬੰਬੇ 'ਚ ਮੁਸਲਮਾਨ ਲਈ ਫਿਰਦੈ ਆ !

ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

08 Aug. 2019

ਮੈਂ ਕਿਸੇ ਨੂੰ ਨਹੀ ਦਿੱਤੀ ਕਲੀਨਚਿੱਟ : ਸੁਖਾ ਬਾਦਲ
ਹਾਂ ਜੀ ,ਤੈਨੂੰ ਤੇ ਆਪ ਵੜੀ ਲੌੜ ਆ ਭਾਈ ਅੱਜਕਲ ਕਲੀਨ ਚਿੱਟਾਂ ਦੀ

ਸਿੱਖਾਂ ਤੇ ਕੀਤੀ ਪੁਲੀਸ ਨੇ ਗੰਦੇ ਪਾਣੀ ਦੀ ਵਾਛੜ : ਖਬਰ
ਇਹ ਵੀ ਪਤੰਦਰ ਕੋਈ ਨਾਂ ਕੋਈ ਅਗਰਾਹੀਆਂ ਕਰਨ ਦਾ ਬਹਾਨਾ ਭਾਲਦੇ ਰਹਿੰਦੇ ਆ !

ਪੁਲਸਿ ਵਲੋਂ ਨਸ਼ਿਆ ਵਿਰੂਧ ਮਹਿਮ ਸ਼ੁਰੂ : ਖਬਰ
ਕੁੱਛੜ ਕੁੜੀ ਤੇ ਪਿੰਡ ਢੰਡੋਰਾ !

ਪੀ ਡਬਲਜੂ ਡੀ ਕਰੇਗੀ ੫੦੦ ਨਵੇਂ ਕਲਰਕ ਭਰਤੀ : ਖਬਰ
ਸਵਾਰੀ ਆਪਣੇ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੋਵੇਗੀ ਤਨਖਾਹਾਂ ਵਲੋਂ !

ਸ਼੍ਰਰੋਮਣੀ ਅਕਾਲੀ ਦਲ ਭਰਤੀ ਕਰੇਗੀ ਨਵੇਂ ਵਰਕਰ : ਡਾ: ਚੀਮਾ
ਨੀ ਹੁਣ ਕੰਡਮ ਹੋ ਗੀ ਭੈਣ ਸਾਲੀਏ ਤੇਰੀ !

ਸਦੀਕ ਲਗਾਦਾਂ ਰਹੇਗਾ ਅਖਾੜੇ : ਖਬਰ
ਬਾਂਦਰ ਬੁੱਡਾ ਹੋ ਕੇ ਵੀ ਟਪੁੱਸੀਆਂ ਥੋੜੋ ਛੱਡ ਦਿੰਦਾ !

ਸਿੱਧੂ ਤੇ ਪਰਗਟ ਸਿੰਘ ਨੇ ਕੀਤੀ ਮਿਿਟੰਗ : ਖਬਰ
ਲੱਗਦੈ ਇਹ ਖੜਕਾਉਣਗੇ ਫੱਟਾ, ਹੁਣ ਤੇ ਫੂਲਬੈਕ ਵੀ ਮਿਲ ਗਿਆ ਨਾਲ !

ਅਯੂਦਿਆ ਦਾ ਮਸਲਾ ਫੇਰ ਭਖਿਆ : ਖਬਰ
ਹੁਣ ਕਿਉ ਵਈ ? ਇਹ ਪਟਾਕਾ ਤਾਂ ਚੌਣਾਂ ਲਈ ਰੱਖਿਆ ਹੁੰਦਾ !

ਜਨਾਨੀ ਛੱਡਣ ਤੇ ਮੁਸਲਮਾਨਾਂ ਨੂੰ ਹੋਵੇਗੀ ੩ ਸਾਲ ਦੀ ਕੈਦ : ਖਬਰ
ਫੇਰ ਮੋਦੀ ਬਾਹਰ ਸ਼ਨਸ਼ਣਾਂ ਫੜਦੈ, ਸੁੱਟੋ ਅੰਦਰ ਇਹ ਵੀ ਤਾਂ ਛੱਡੀ ਫਿਰਦੈ !

ਸੁਖਬੀਰ ਬਾਦਲ ਵੀ ਪਹੁੰਚਿਆ ਡੇਰਾ ਬਾਬਾ ਨਾਨਕ : ਖਬਰ
ਗ੍ਹੋਲਕ ਰੱਖਣ ਗਿਆ ਹੋਣਾਂ ਪਤੰਦਰ !

ਆਰ ਐਸ ਐਸ ਖੋਲੇਣ ਜਾ ਰਹੀ ਹੈ ਫੌਜੀ ਸਕੂਲ : ਖਬਰ
ਖਾਣੀ ਮੁੰਗਫਲੀ ਤੇ ਪੱਦ ਬਦਾਮਾਂ ਦੇ ?

ਬਾਬਾ ਧੂੰਮਾ ਤੇ ਬਾਬਾ ਪਾਲਾ ਗਾਂਈਆਂ ਦੇ ਸੰਮਰਥਕਾਂ ਚ ਚਲੀਆਂ ਗੋਲੀਆਂ : ਖਬਰ
ਬੂਬਨੇ ਗਾਂ ਦਾ ਸ਼ਰਲਾ ਪੀਣ ਤੋਂ ਫਸ ਪਏ ਲੱਗਦਾ !

ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

18 Sep 2018

ਪੰਜਾਬ ਲਈ ਕਈ ਸੁਖਬੀਰ ਕਰ ਸਕਦਾਂ ਹਾਂ ਕੁਰਬਾਨ : ਬਾਦਲ
ਤੇਰਾ ਆਪਣਾਂ ਤੇ ਲਾ ਪਾ ਕੇ ਇੱਕ ਹੀ ਆ, ਆਹ ਬਾਕੀ ਦੇ ਲੋਕਾਂ ਦੇ ਗਣਾਈ ਜਾਂਦੈ ਪਤੰਦਰਾ ?

ਬਾਦਲਾਂ ਦਾ ਬਰਗਾੜੀ 'ਚ ਮੁੰਡੇ ਮਾਰਨਾਂ ਮਨੁੱਖਤਾ ਦਾ ਘਾਣ ਹੈ : ਕੈਪਟਨ
ਤੇ ਤੂੰ ਆਪ 21 ਮੁੰਡੇ ਮਰਵਾ ਕੇ ਵੀ ਹਰੀਸ਼ ਚੰਦਰ ਬਣਿਆਂ ਫਿਰਦਾਂ !

ਜਸਟਸ ਦੀ ਰਿਪੋਰ 'ਚ ਦਰਜ਼ ਨਹੀਂ ਹੈ ਬਾਦਲਾਂ ਦਾ ਨਾਂ : ਸਿਰਸਾ
ਨਾਂ ਤੂੰ ਢੂਹੇ 'ਚ ਲੈਣਾਂ ? ਰਾਜ ਤੇ ਤੇਰੇ ਫੂਫੜਾਂ ਦਾ ਹੀ ਸੀ !

ਨਵੰਬਰ 'ਚ ਹੋਣ ਜਾ ਰਹੀ ਹੈ ਸ਼੍ਰੋਰਮਣੀ ਕਮੇਟੀ ਦੀ ਚੌਣ : ਖਬਰ
ਲੈ ਵਈ ਲੌਗੋਵਾਲਿਆ ਤੂੰ ਤੇ ਆਪਣੇ ਕਛਹਿਰੇ ਸਾਂਭਣੇ ਸ਼ੁਰੂ ਕਰ ਲੈ, ਬਾਅਦ 'ਚ ਚੱਕਣ ਨੀ ਦਿੰਦੇ ਹੁੰਦੇ !

ਮੈਨੂੰ ਭਾਪਾ ਕਿਹ ਕੇ ਬਲਾਉਂਦਾ ਸੀ ਸੁਖਬੀਰ ਬਾਦਲ : ਮੱਕੜ
ਕਿਤੇ ਸੱਚ ਤੇ ਨੀ ਬੋਲਦਾ, ਬਾਦਲ ਨੂੰ ਭਾਪਾ ਸਮਾਨ ਹੀ ਦਸਦਾ ਸੀ !

ਮੈਂ ਅੰਮ੍ਰਿਤਧਾਰੀ ਸਿੱਖ ਹਾਂ : ਸੁਖਬੀਰ ਬਾਦਲ
ਫੇਰ ਚੱਨੀ ਵਾਰੀਂ ਨੌਵਾਂ ਮਹੀਨਾ ਚਲਦਾ ਸੀ ? ਦਿਖਾ ਦਿੰਦਾ ਓਹਨੂੰ !

ਬਠਿੰਡਾ ਵਾਲਾ ਥਰਮਲ ਚਲਾਵਾਂਗੇ ਪਰਾਲੀ ਨਾਲ : ਮਨਪ੍ਰੀਤ
ਪਤੰਦਰੋ ਪਰਾਲ਼ੀ ਤੇ ਪੂਤਲਿਆਂ ਲਈ ਹੀ ਨੀ ਪੂਰੀ ਪੈ ਰਹੀ !

ਭਾਰਤ ਵਿੱਚ  ਲਾਗੂ ਹੋਵੇਗੀ ਧਾਰਾ 377 : ਖਬਰ
ਚਲੋ ਆਹ ਖੁਸਰੇ ਜਿਹੇ ਮਸਤਾਂ ਦੀ ਚਾਂਦੀ ਹੋ ਜਾਊ !

ਅੰਮ੍ਰਿਤਸਰ 'ਚ ਚੱਲੇਗੀ ਸਾਈਕਲ ਸਕੀਮ : ਸਿੱਧੂ
ਜੇ ਸਾਇਕਲ ਚੋਰ ਬਿਟੂ ਦੇ ਧੱਕੇ ਚੜ ਗਏ ਫੇਰ ?

ਜੱਥੇਦਾਰ ਬਦਲਣ ਦੀ ਹੋ ਰਹੀ ਤਿਆਰੀ : ਖਬਰ
ਲੈ ਵਈ ਬਚਨਿਆਂ ਤੈਨੂੰ ਹੁਣ ਮਰਿਆ ਹੋਇਆ ਕਾਂ ਬਣਾ ਕੇ ਟੰਗਣਗੇ !

ਮਨਪ੍ਰੀਤ ਬਾਦਲ ਵਲੋਂ ਬਾਦਲ ਟੋਲੇ ਨੂੰ ਗੱਡੀਆਂ ਦੈਣ ਤੋਂ ਨਾਂਹ : :ਖਬਰ
ਆਪਣੀ ਵਾਲ਼ ਲੇ ਸੇਕੋ ਭਾਈ ,

ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

04 Sep 2018

ਐਦਕੀ ਝੋਨਾ ਤੁਲੇਗਾ ਕੰਪਿਊਟਰ ਕੰਡੇ ਤੇ : ਖਬਰ
ਫੇਰ ਤਾਂ ਨਤੀਜਾ ਵੀ ਈ ਵੀ ਐਮ ਵਾਲੇ ਹੀ ਆਉਣਗੇ !

ਦਾਦੂਵਾਲ ਅੱਧੀ ਰਾਤ ਨੂੰ ਗਿਆ ਸੀ ਕੈਪਟਨ ਦੇ ਘਰ : ਮਜੀਠੀਆ
ਜਾਣ ਦੇ ਤੇਰੀਆਂ ਸੀਣਾਂ ਊਧੜਦੀਆਂ ? ਤੁਹਾਡੇ ਵੀ ਤਾਂ ਆਂਉਦਾ ਹੀ ਸੀ !

ਕਾਲੀਆਂ ਨੇ ਪਾੜੀ ਜਸਟਸ ਰਣਜੀਤ ਸਿੰਘ ਦੀ ਰਿਪੋਰਟ : ਖਬਰ
ਕਬੂਤਰ ਦੇ ਅੱਖਾਂ ਮੀਟਣ ਨਾਲ ਬਿੱਲੀ ਮਰ ਜਾਊ !

ਪੰਥ ਹੈ ਖਤਰੇ ਵਿੱਚ : ਸੁੱਖਾ
ਜਾਣੀ ਕੇ ਹੁਣ ਤੂੰ ਤੇ ਜੀ ਕੇ ਹੀ ਪੰਥ ਹੋ ਗਏ ?

ਮੈਂ ਤਾਂ ਗੁਰੂ ਨਾਨਕ ਦਾ ਸੰਦੇਸ ਲੈ ਕੇ ਆਇਆ ਸੀ ਅਮਰੀਕਾ : ਜੀ ਕੇ
...ਤੇ ਹੁਣ ਅਮਰੀਕਾ ਵਾਲਿਆਂ ਦਾ ਬਾਦਲਾਂ ਨੂੰ ਦੇਦੇਈਂ  ਜਾ ਕੇ !

ਸਾਡੇ ਬੰਦਿਆਂ ਨੇ ਕੀਤੀ ਸੀ ਦਾਦੂਵਾਲ ਦੀ ਜਸੂਸੀ : ਚੀਮਾ
ਤੇ ਬੇਅਦਬੀਆਂ ਵੇਲੇ ਤੁਹਾਡੇ ਬੰਦੇਆਂ ਦੇ ਪੈਰ ਭਾਰੀ ਸੀ ?

ਪੁਲੀਸ ਨੇ ਮਜੀਠੀਆ ਤੇ ਸਿਮਰੋ ਨੂੰ ਲੋਕਾਂ 'ਚ ਜਾਣ ਤੋਂ ਰੋਕਿਆ : ਖਬਰ
ਬਚ ਗਏ, ਨਹੀਂ ਤਾਂ ਲੋਕਾਂ ਨੇ ਗੋਹਾਖਾਣੀ ਕਰਨੀ ਸੀ !

ਬਾਦਲ ਦੀ ਅਚਾਨਕ ਹੋਈ ਸਿਹਤ ਖਰਾਬ : ਖਬਰ
ਅਚਾਨਕ ਨੀ ਹੋਈ ! ਜਸਟਸ  ਦੀ ਰਿਪੋਰਟ ਨੇ ਟੱਟੀਆਂ ਲੁਆਈਆਂ !

ਕਾਲੀਆਂ ਨੂੰ ਜਸਟਸ ਦਾ ਪੁਤਲ਼ਾਂ ਫੂਕਣ ਲਈ ਨਾਂ ਮਿਲ਼ੀ ਅੱਗ : ਖਬਰ
ਸਿਮਰਨਜੀਤ ਮਾਨ ਨੂੰ ਪੁੱਛ ਲੈਣਾਂ ਸੀ. ਉਹ ਪਤੰਦਰ ਖੀਸੇ 'ਚ ਹੀ ਰੱਖਦੈ ਡੱਬੀ !

ਗੁਰਬਚਨੇ ਨੂੰ ਹਟਾਓ ਆਹੁੱਦੇ ਤੋਂ : ਢੀਡਸਾ
ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ?

ਕੈਪਟਨ ਬਾਦਲਾਂ ਤੇ ਛੇਤੀ ਕਰੇ ਕਾਰਵਾਈ : ਦਾਦੂਵਾਲ
ਆਹੋ ਯਾਰਾਂ ਤੇ ਪੱਠੇ ਹੀ ਖਾਣੇ ਆਂ ਭਾਵੇ ਚੋਰ ਲੈ ਜਾਣ !

ਮੈਂ ਤੇ ਕਾਲੀਆਂ ਨੂੰ ਮੁਆਫੀ ਮਾਮਲੇ ਤੇ ਰੋਕਿਆ ਸੀ : ਜੱਫੇਮਾਰ
ਮਰਨ ਲੱਗਿਆਂ ਸਾਰਿਆਂ ਟੂਕੜਵੋਚਾਂ  ਦੀ ਜਮੀਰ ਜਾਗ ਜਾਂਦੀ ਆ ਜੀ !

ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

27 Aug 2018

ਕੇਜਰੀ ਵਾਲ ਨੇ ਆਪ ਪਾਰਟੀ ਥੱਪੜ ਖਾ ਖਾ ਕੇ ਬਣਾਈ ਹੈ : ਮਾਨ
ਜੇ ਤੁਹਾਡੀਆਂ ਕਰਤੂਤਾਂ ਨਾ ਸੁਧਰੀਆਂ ਤਾਂ ਐਦਕੀ ਹੂਰੇ ਵੀ ਪੈਣੇ ਆਂ !

ਗੁਰਮੁਖ ਸਿੰਘ ਨਹੀਂ ਆ ਰਿਹਾ ਮੀਡੀਆ ਸਾਹਮਣੇ : ਖਬਰ
ਆ ਜਾਊ ਜਦੋਂ ਫੇਰ ਜਾਗੀ ਜਮੀਰ ਫੇਰ ਘੂਕ ਸੋਂ ਗਈ !

ਗੁਰਮੁਖ ਹੋਵੇਗਾ ਦਰਬਾਰ ਸਾਹਿਬ ਦਾ ਹੈਡ ਗਰੰਥੀ : ਖਬਰ
ਪਿਛਲੀ ਵਾਰ ਤਾਂ ਘਰੋਂ ਹੀ ਕੱਢਿਆ ਸੀ ਐਦਕੀ ਤੇ ਅਗਲਿਆਂ ਕਛਿਹਰਾ ਵੀ ਨਹੀਂ ਚੱਕਣ ਦੈਣਾਂ !

ਚੀਮੇ ਨੇ ਖਹਿਰੇ ਦੀ ਕੁਰਸੀ ਧੱਕੀ ਪਿੱਛੇ : ਖਬਰ
ਲੱਗਦੈ ਪਿਛਿਓਂ ਸਹਿਯੋਗ ਭਾਲਦਾ ਇਹ ?

ਬਾਦਲ ਦੀ ਅਚਾਨਕ ਹੋਈ ਸਿਹਤ ਖਰਾਬ : ਖਬਰ
ਕੁਰਸੀ ਦੋ ਝੌਰਾ ਲੈ ਕੇ ਬੈਠੂ ਇਹਨੂੰ ਮੈਨੂੰ ਲੱਗਦੈ !

ਖਹਿਰੇ ਦਾ ਕੰਡਾ ਵੀ ਕੱਡਾਂਗੇ ਜਲਦੀ : ਮਾਨ
ਕੰਨ੍ਹਾਂ 'ਚੋ ਮੈਲ਼ ਕੱਢਣ ਵਾਲਿਆਂ ਵਾਂਗ ਕੰਡੇ ਕੱਢਣ ਜੋਗਾ ਹੀ ਰਿਹ ਜਾਣਾਂ ਤੂੰ !

ਜੀ ਕੇ ਤੇ ਹਮਲਾ ਸਿੱਖਾਂ ਦੀ ਪੱਗ ਤੇ ਹਮਲਾ ਹੈ : ਸਿਮਰੋ
..ਤੇ ਤੁਸੀਂ ਬਰਗਾੜੀ 'ਚ ਕਿਹੜਾ ਪੂਣੀਆਂ ਕਰਾਈਆਂ ਸੀ ਸਿੱਖਾਂ ਦੀਆਂ ਪੱਗਾਂ ਦੀ ?

ਸ਼ਿਵ ਸੈਨਾਂ ਨੇ ਸਿੱਧੂ ਨੂੰ ਗਰਦਾਨਿਆਂ ਗਦਾਰ : ਖਬਰ
ਇੱਹ ਕੰਜਰ ਦੇ ਜਣੇ ਖਣੇ ਨੂੰ ਹੀ ਸਰਟੀਫਕੈਟ ਵੰਡਦੇ ਰਹਿੰਦੇ ਆ !

ਸਿੱਧੂ ਦੀ ਪਾਕਿ ਫੈਰੀ ਤੇ ਭਾਰਤੀ ਮੀਡੀਆ ਹੋਇਆ ਪੱਬਾਂ ਭਾਰ : ਖਬਰ
ਜਦੋਂ ਮੋਦੀ ਬਰਿਆਨੀ ਖਾਂਣ ਗਿਆ ਸੀ. ਉਦੋਂ ਮੀਡੀਆ ਨੂੰ ਤੰਦਲ ਪਈ ਹੋਈ ਸੀ ?

ਸਾਡੇ ਫੌਜੀਆਂ ਨੂੰ ਮਾਰਨ ਵਾਲੇ ਨਾਲ ਜੱਫੀ ਪਾਈ ਹੈ ਸਿੱਧੂ ਨੇ : ਕੈਪਟਨ
ਜੇ ਅਰੂਸਾ ਨੂੰ ਪਾ ਲੈਂਦਾ ਫੇਰ ਠੀਕ ਸੀ ?

ਪੰਥਪ੍ਰੀਤ ਨੇ ਸਾਢੇ ਸੱਤ ਕਰੌੜ ਦੇ ਸਕੂਲ ਦਾ ਰੱਖਿਆ ਨੀਂਹ ਪੱਥਰ : ਖਬਰ
ਕਮਾਲ਼ ਆ ? ਇਸ ਵਿਚਾਰੇ ਕੋਲ਼ ਤੇ ਜੈਕਟ ਲੈਣ ਲਈ ਵੀ ਦਮੜੇ ਹੈਨੀ ਸੀ !

ਲੋਕਾਂ ਨੇ ਬਾਦਲਾਂ ਦੇ ਪੁਤਲਿਆਂ ਦੇ ਮਾਰੀਆਂ ਜੁੱਤੀਆਂ : ਖਬਰ
ਲੋਕਾਂ ਦਾ ਕੀ ਆ? ਕੱਲ ਨੂੰ ਅਧੀਆ ਪਊਆ ਲੈ ਕੇ ਪੈਰਾਂ 'ਚ ਬਹਿ ਜਾਂਣਗੇ !

ਕੇਜਰੀਵਾਲ ਅਫਸੋਸ ਕਰਨ ਦੇ ਬਹਾਨੇ ਪਹੁੰਚਿਆ ਪੰਜਾਬ : ਖਬਰ
ਵਈ ਵਾਨੀਆਂ ਹੈ ਧੰਦਾ ਕਰਨਾ ਜਾਨਤਾ ਹੈ !

ਦਿੱਲ਼ੀ ਸ਼੍ਰੋਮਣੀ ਕਮੇਟੀ ਹੋਈ ਕਰਜ਼ਾਈ : ਖਬਰ
ਹੋਰ ਦਿਓ ਬਾਂਦਰਾਂ ਹੱਥ ਊਸਤਰਾਅ ?

ਅਕਾਲੀ ਦਲ ਹਰਿਆਣਾਂ 'ਚ ਲੜੇਗਾ ਚੋਣਾਂ : ਖਬਰ
ਇਹਨਾਂ ਨੂੰ ਮੰਗਲ਼ ਗ੍ਰਹਿ ਦਾ ਭਲੇਖਾ ਪੈ ਗਿਆ ਲੱਗਦਾ !

ਹਰਿਆਣਾਂ 'ਚ ਬਿਜਲੀ ਰਾਸ਼ਨ ਕਰਾਂਗੇ ਮੁਫਤ : ਸੁੱਖਾ
ਨਾਲ ਨਾਲ ਰੋਜ਼ ਦੋ ਚਾਰ ਸਿਵਿਆਂ ਦਾ ਬੰਦੋ ਬਸਤ ਤੁਸੀਂ ਆਪ ਕਰ ਲਿਆ ਕਰਿਓ !

ਹਿੰਮਤ ਸਿੰਘ ਮੁਕਰਿਆ ਆਪਣੇ ਬਿਆਨਾਂ ਤੋਂ : ਖਬਰ
ਚਾਰ ਟੁੱਕੜ ਦੇਖ ਕੇ ਹੀ ਹਿੰਮਤ ਹਾਰ ਗਿਆ ਪਤੰਦਰ !

ਰਾਜੋਆਣਾਂ ਹੋ ਸਕਦੈ ਅਗਲ਼ਾ ਜੱਥੇਦਾਰ : ਖਬਰ
ਬਾਦਲਾਂ ਦੇ ਥੈਲਾ ਪਾਟ ਗਿਆ ਲੱਗਦਾ, ਬਿਲੀਆਂ ਕਿਰੀ ਜਾਂਦੀਆਂ ਨੇ !