ਨੋਜਵਾਨ ਸਭਾ ਰਾਮ ਨਗਰ ਵੱਲੋਂ - ਹਾਕਮ ਸਿੰਘ ਮੀਤ ਬੌਂਦਲੀ

" ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ ਗੁਰਪੁਰਬ ਬਹੁਤ ਹੀ ਪੂਰਨ ਸ਼ਰਧਾ ਨਾਲ ਮਨਾਇਆ ।
      ਮੰਡੀ ਗੋਬਿੰਦਗੜ੍ਹ :- ਮਹੱਲਾ ਰਾਮ ਨਗਰ ਵਿਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ ਗੁਰਪੁਰਬ 19 ਫਰਵਰੀ 2019 ਦਿਨ ਮੰਗਲਵਾਰ ਨੂੰ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਅਤੇ ਮਹੱਲਾ ਨਿਵਾਸੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਰੱਖਣ ਵਾਲੇ ਪ੍ਰੀਵਾਰਾਂ ਤੋਂ ਇਲਾਵਾ ਦੂਸਰੇ ਸ਼ਰਧਾਲੂ ਪ੍ਰੀਵਾਰ ਬਹੁਤ ਹੀ ਭਰਵੀਂ ਹਾਜ਼ਰੀ ਵਿੱਚ ਹਾਜ਼ਰ ਹੋਏ ਕਿਸੇ ਨੇ ਵੀ ਜਾਤ ਪਾਤ ਦਾ ਕੋਈ ਮਤਭੇਦ ਨਾ ਕਰਦੇ ਹੋਇਆਂ , ਸਾਰੇ ਸ਼ਹਿਰ ਨਿਵਾਸੀਆਂ ਨੇ ਗੁਰੂ ਦੇ ਚਰਨਾਂ ਵਿੱਚ ਇਕੱਠੇ ਹੋ ਕੇ ਅਸੀਂ ਸਾਰੇ ਇਕ ਹਾਂ ਹੋਣ ਦਾ ਬਹੁਤ ਵੱਡਾ ਸਬੂਤ ਦਿੱਤਾ ।ਸਭ ਤੋ ਪਹਿਲਾਂ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ,ਅਤੇ ਕੀਰਤਨੀ ਜੱਥੇ ਨੇ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਦੇ ਇਤਿਹਾਸ ਨਾਲ ਜੋੜਿਆ ਪੂਰੇ ਵਿਸਥਾਰ ਨਾਲ ਪੂਰਵਕ ਜਾਣਕਾਰੀ ਸਾਰੀ  ਸੰਗਤ ਨਾਲ ਸਾਂਝੀ ਕੀਤੀ ਅਤੇ ਮਨੁੱਖਤਾ ਨੂੰ ਦੇਣ ਦੀ ਚਰਚਾ ਕੀਤੀ ।
ਨੌਜਵਾਨ ਸਭਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਰਧਾ ਰੱਖ ਦਿਆ ਆਪਣੇ ਤਨੋ, ਮਨੋ ਅਤੇ ਧਨੋ ਇਸ ਸਮਾਗਮ ਵਿੱਚ ਸੇਵਾ ਕਰਕੇ ਪੂਰਨ ਰੂਪ ਵਿੱਚ ਸਮਾਗਮ ਸਫਲ ਕੀਤਾ ।। ਇਸ ਮੌਕੇ ਤੇ ਮੰਡੀ ਗੋਬਿੰਦਗੜ੍ਹ ਦੇ ਅਲੱਗ ਅਲੱਗ ਪਾਰਟੀਆਂ ਦੇ ਲੀਡਰਾਂ ਨੇ ਜਿਨ੍ਹਾਂ ਵਿੱਚ
ਬਾਬੂ ਲਾਲ ਚੌਹਾਨ,  ਰਾਜਿੰਦਰ ਸਿਘ ਰਾਜੂ mc, ਸੱਤਪਾਲ ਸਿਘ, ਸਨ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਬਲਵੀਰ ਸਿੰਘ , ਪ੍ਰਧਾਨ ਧਰਮਵੀਰ ਸਿੰਘ ਧਾਮੀ, ਗੁਰਮੀਤ, ਅੰਮਿਤ ਸਿੰਘ, , ਨਰੇਸ ਸਰਮਾ, ਬਸੰਤ, ਗੁਰਮੀਤ, ਰਾਜ ਬਬੂ , ਪ੍ਰਦੀਪ ਸਿੰਘ , ਮਨਦੀਪ ਸਿੰਘ, ਪੰਜੂ, ਗੋਲੂ,ਫੌਜੀ, ਪੱਪੂ, ਰਾਜ ਕੁਮਾਰ, ਮਨਦੀਪ ਸਿੰਘ,ਜੱਸਾ ਫੇਰ, ਐਂਡ ਬੱਚਾ ਪਾਰਟੀ, ਅਤੇ ਪਤਵੰਤੇ ਸੱਜਣ ਮਿਤਰ ਮੇਲੀਆਂ ਨੇ ਇਸ ਸਮਾਗਮ  ਵਿੱਚ ਪਹੁੰਚ ਕੇ ਗੁਰੂ ਦੇ ਚਰਨਾਂ ਵਿੱਚ ਆਪਣੇ ਸ਼ੀਸ਼ ਝੁਕਾਏ ਅਤੇ ਗੁਰੂ ਜੀ ਦੀ ਬਾਣੀ ਨਾਲ ਜੁੜੇ ।ਸ਼੍ਰੀ ਗੁਰੂ ਰਵਿਦਾਸ ਜੀ ਦਾ ਛੋਟੀ ਜਾਤੀ ਵਿੱਚ ਜਨਮ ਹੋਣ ਦੇ ਬਾਵਜੂਦ ਪ੍ਰਮਾਤਮਾ ਦੀ ਭਗਤੀ ਦੁਆਰਾ ਗੁਰੂ ਜੀ ਨੂੰ ਉੱਚ ਗਤੀ ਹੋਈ ਉੱਚੀਆਂ ਕੁਲਾਂ ਦੇ ਵਿਦਵਾਨ ਵੀ ਗੁਰੂ ਜੀ ਨੂੰ ਡੰਡੋਤ ਵਿੱਚ ਵੱਡਿਆਈ ਮਹਿਸੂਸ ਕਰਦੇ ਸਨ ।
ਮੇਰੀ ਜਾਤ ਕੁਟਬਾਂਢਲਾ ਢੋਰ ਢੋਵੰਤਾ
ਨਿਤਹਿ ਬਾਨਾਰਸੀ ਆਸਾ ਪਾਸਾ ,
ਅਬ ਬਿਪ੍ ਪ੍ਰਧਾਨ ਤਿਹਿ ਕਰਹਿ ਡੰਡਉਤਿ ।
ਤੇਰੇ ਨਾਮ ਘਰਣਾਇ ਰਵਿਦਾਸ ਦਾਸਾ ।
ਉਕਤ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਬੇਸ਼ੱਕ ਲੋਕ ਬੁਰੀਤਰਾਂ ਜਾਤਾਂ ਪਾਤਾ ਦੇ ਬੰਧਨ ਵਿੱਚ ਜਕੜੇ ਹੋਏ ਹਨ । ਪਰ ਪੂਰਨ ਸੰਤਾਂ ਰੱਬ ਦੇ ਪਿਆਰਿਆਂ ਅੱਗੇ ਕੁਦਰਤੀ ਤੌਰ ਤੇ ਹਰ ਇਕ ਦਾ ਸਿਰ ਝੁਕ ਜਾਂਦਾ ।
ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ । ਇਹ ਸ਼ਬਦ  ਰਾਗੀ ਸਿੰਘਾਂ ਨੇ ਬੜੇ ਹੀ ਵਿਸਥਾਰ ਨਾਲ ਉਚਾਰਣ ਕੀਤੇ ।
ਉਸ ਤੋ ਬਾਅਦ ਵਿੱਚ ਮਹੱਲਾ ਨਿਵਾਸੀਆਂ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਤੁੰਟ ਗੁਰੂ ਕਾ ਲੰਗਰ ਵਰਤਾਇਆ ਗਿਆ ਬਾਹਰੋਂ ਆਈਆਂ ਸੰਗਤਾਂ ਨੇ ਲੰਗਰ ਛਕਣ ਤੋ ਬਾਅਦ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ । ਹਰ ਸਾਲ ਸ਼੍ਰੀ ਗੁਰੂ ਭਗਤ ਰਵਿਦਾਸ ਜੀ ਦਾ ਗੁਰਪੁਰਬ ਮਨਾਉਣ ਲਈ ਸਾਰੇ  ਮੰਡੀ ਗੋਬਿੰਦਗੜ੍ਹ ਵਾਸੀਆਂ ਨੇ ਗੁਰੂ ਚਰਨਾਂ ਵਿੱਚ ਸਹਿਮਤੀ ਦਾ ਪ੍ਰਗਟਾਵਾ ਕੀਤਾ ।

ਹਾਕਮ ਸਿੰਘ ਮੀਤ ਬੌਂਦਲੀ
" ਮੰਡੀ ਗੋਬਿੰਦਗੜ੍ਹ " 19 ਫਰਵਰੀ 2019