ਮਿੰਨੀ ਕਹਾਣੀ ' ਅੱਜ ਦਾ ਰਾਵਣ ' - ਹਾਕਮ ਸਿੰਘ ਮੀਤ ਬੌਂਦਲੀ

ਤਾਰਾ ਆਪਣੇ ਭਾਣਜੇ ਨੂਰ ਨੂੰ ਦੁਸਹਿਰਾ ਦਿਖਾਉਣ ਲਈ ਸ਼ਹਿਰ ਲੁਧਿਆਣੇ ਲੈਕੇ ਗਿਆ ਥੋੜ੍ਹਾ ਜਿਹਾ ਘੁੰਮ ਫਿਰਕੇ ਦੇਖਿਆ ਫਿਰ ਪੰਜ ਵਜੇ ਰਾਵਣ ਦੇ ਪੁਤਲੇ ਨੂੰ ਅੱਗ ਲਾਕੇ ਸਾੜ ਦਿੱਤਾ ਗਿਆ ਲੋਕਾਂ ਵੱਲੋਂ ਬਹੁਤ ਸ਼ੋਰ ਮਚਾਇਆ ਗਿਆ ਰਾਵਣ ਮਰ ਗਿਆ ਰਾਵਣ ਮਰ ਗਿਆ । ਜਦੋਂ ਘਰ ਵਾਪਸ ਆ ਗਏ ਨੂਰ ਕਹਿਣ ਲੱਗਿਆ ਮਾਮਾ ਜੀ ਇਹ ਉਹ ਰਾਵਣ ਮਰਿਆ ਜਿਹੜਾ ਦਸ ਦਿਨਾਂ ਤੋਂ ਲੜਾਈ ਕਰ ਰਿਹਾ ਸੀ । ਹਾਂ ਪੁੱਤਰ ਸੋਨੇ ਦੀ ਲੰਕਾ ਵਾਲਾ ਰਾਵਣ ਤਾਂ ਮਰ ਗਿਆ । ਪਰ ਪੰਜਾਬ ਅੰਦਰ ਰਾਵਣ ਜਿਉਂਦੇ ਹਨ ਜੋ ਇੱਟਾਂ ਉੱਪਰ ਹੀ ਬੈਠੇ ਹਨ । '' ਨਹੀਂ ਨਹੀਂ ''
  ਰਾਵਣ ਤਾਂ ਮਰ ਗਿਆ ਹੈ । ਨਹੀਂ ਪੁੱਤਰ ਪੰਜਾਬ ਵਿੱਚ ਬਹੁਤ ਰਾਵਣ ਹਨ ।  ਉਹ ਕਿੱਥੇ ਨੇ ?
ਉਹ ਪੁੱਤਰ ਸਾਰੇ ਵਿਧਾਨ ਸਭਾ ਵਿੱਚ ਰਾਵਣ ਦੀਆਂ ਨਕਲਾਂ ਕਰਦੇ ਰਹਿੰਦੇ ਨੇ ਉਹ ਤਾਂ ਵੋਟਾਂ ਵੇਲੇ ਬਾਹਰ ਆਉਂਦੇ ਨੇ। ਪਰ ਦਸ ਮੂੰਹਾਂ ਵਾਲਾ ਤਾਂ ਆਉਂਦਾ ਨੀ ਉਹਨਾਂ ਦੇ ਤਾਂ ਇਕ ਹੀ ਮੂੰਹ ਹੁੰਦਾ ਹੈ ਨੂਰ ਨੇ ਆਪਣੇ ਮਾਮਾ ਜੀ ਨੂੰ ਕਿਹਾ । ਹਾਂ ਪੁੱਤਰ ਇਕ ਹੀ ਮੂੰਹ ਹੁੰਦਾ ਹੈ । ਜਦੋਂ ਇਹ ਵੋਟਾਂ ਮੰਗਣ ਆਉਂਦੇ ਨੇ ਉਹਨਾਂ ਦੇ ਮੂੰਹ ਉੱਪਰ ਰਾਮ ਦਾ ਮੂੰਹ ਲੱਗਿਆ ਹੁੰਦਾ ਹੈ ਰਾਵਣ ਦਾ ਆਪਣਾ ਮੂੰਹ ਨਹੀਂ ਹੁੰਦਾ ਜਿਹੜੀ ਮਗਰ ਜੰਨਤਾ ਹੁੰਦੀ ਹੈ ਉਹ ਤਾਂ ਰਾਮ ਦੀ ਸੈਨਾ ਹੁੰਦੀ ਹੈ । ਮਾਮਾ ਜੀ ਫਿਰ ਰਾਵਣ ਕਿੱਥੇ ਹੈ ?
ਪੁੱਤਰ ਵੋਟਾਂ ਜਿੱਤਣ ਤੋਂ ਬਾਆਦ ਇਹ ਸਾਰੇ ਵਿਧਾਨ ਸਭਾ ਵਿੱਚ ਇਕੱਠੇ ਹੁੰਦੇ ਨੇ । ਜਿਹੜਾ ਮੁੱਖ ਮੰਤਰੀ ਬਣਦਾ ਉਹੀ ਰਾਵਣ ਦਾ ਰੂਪ ਹੁੰਦਾ ਹੈ ਬਾਕੀ ਮੰਤਰੀਆਂ ਦੇ ਦਸ ਮੂੰਹ ਉਹਦੇ ਨਾਲ ਹੁੰਦੇ ਨੇ ਇਹ ਹੈ ਅੱਜ ਦਾ ਰਾਵਣ, ਜਿਹਨਾਂ ਨੇ ਪੰਜ ਸਾਲ ਵਿਧਾਨ ਸਭਾ ਵਿੱਚ ਰਾਵਣ ਲੀਲਾ ਖੇਡਣੀ ਹੁੰਦੀ ਹੈ ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ