' ਅਸਮਾਨ ਚ ਮਡਰਾਉਂਦੀ ਚਾਈਨਾ ਡੋਰ ' - ਹਾਕਮ ਸਿੰਘ ਮੀਤ ਬੌਂਦਲੀ

ਪਾਬੰਦੀ ਦੇ ਬਾਵਜੂਦ ਵੀ ਅਸਮਾਨ ਚ ਮਡਰਾਉਂਦੀ ਨਜ਼ਰ ਆ ਰਹੀ ਹੈ । ਸਭ ਨੂੰ ਪਤਾ ਹੈ ਕਿ ਚਾਈਨਾ ਡੋਰ ਇਕ ਜਾਨਲੇਵਾ ਡੋਰ ਹੈ । ਫਿਰ ਵੀ ਇਸ ਡੋਰ ਨੂੰ ਬੜੀ ਅਸਾਨੀ ਨਾਲ ਅਸਮਾਨ ਵਿੱਚ ਮਡਰਾਉਂਦਿਆ ਦੇਖਿਆ ਜਾ ਸਕਦਾ ਹੈ । ਪਾਬੰਦੀ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਰਤੋਂ ਪਤੰਗਬਾਜ਼ੀ ਵਿੱਚ ਕੀਤੀ ਜਾ ਰਹੀ ਹੈ । ਇੱਥੇ ਇਹ ਪਤਾ ਨਹੀਂ ਚੱਲ ਰਿਹਾ ਕਿ ਕਾਨੂੰਨ ਢਿੱਲਾ ਹੈ ਜਾ ਫਿਰ ਲੋਕ ਕਾਨੂੰਨ ਦੀ ਨਾ ਪਰਵਾਹ ਕਰਦੇ ਹੋਏ ਆਪਣੀ ਮਨਮਾਨੀ ਨਾਲ ਪਤੰਗਬਾਜ਼ੀ ਵਿੱਚ ਕਿਸੇ ਵੀ ਡਰ ਭੈਹ ਤੋਂ ਅਸਾਨੀ ਨਾਲ ਡੋਰ ਵਰਤ ਰਹੇ ਨੇ । ਕਾਨੂੰਨ ਦੀ ਲਾਪਰਵਾਹੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਲੋੜ ਹੈ ।ਸਭ ਪਤਾ ਹੈ ਕਿ ਚਾਈਨਾ ਡੋਰ ਮੌਤ ਦਾ ਘਰ ਹੈ । ਕਦੇ ਵੀ ਰਾਹਗੀਰ ਸਾਈਕਲ ਜਾਂ ਮੋਟਰਸਾਈਕਲ ਸਕੂਟਰ ਆਦਿਅ ਆਪਣੇ ਪ੍ਰੀਵਾਰ ਲਈ ਰੋਜੀ ਰੋਟੀ ਕਮਾਉਣ ਜਾਂਦਿਆ ਅਸਮਾਨ ਵਿਚ ਮਡਰਾਉਂਦੀ ਚਾਈਨਾ ਡੋਰ ਟੁੱਟ ਕੇ ਗੱਲ ਫਸ ਜਾਂਦੀ ਅਤੇ ਗਲਾ ਵੱਡਕੇ ਸਦਾ ਦੀ ਨੀਂਦ ਸਵਾਹ ਦਿੰਦੀ । ਵੱਸਦੇ ਘਰਾਂ ਵਿੱਚ ਸਦਾ ਲਈ ਹਨੇਰੇ ਪੈ ਜਾਂਦਾ । ਜਦੋਂ ਕਿਸੇ ਅਸਮਾਨ ਵਿੱਚ ਉੱਡਦੇ ਪਰਿੰਦਿਆਂ ਦੇ ਪੰਖਾਂ ਵਿੱਚ ਫਸ ਜਾਂਦੀ । ਉਸਦੀ ਆਪਣੇ ਬੱਚਿਆਂ ਲਈ ਭਰੀ ਉਡਾਣ ਵਿੱਚ ਜਿੰਦਗੀ ਖੋਹ ਲੈਂਦੀ ਹੈ । ਕਈ ਦਫਾ ਬੇ ਸੋਜੀ ਬੱਚੇ ਮੂੰਹ ਵਿੱਚ ਪਾ ਲੈਂਦੇ ਡੋਰ ਖਿੱਚੇ ਤੇ ਮੂੰਹ ਨੂੰ ਕੱਟ ਦਿੰਦੀ ਜਾ ਫਿਰ ਕੋਈ ਅੰਗ ਕੱਟੇ ਜਾਂਦੇ ਉਹ ਮਾਸੂਮ ਬੱਚੇ ਬੇ ਕਸੂਰ ਅਪਾਹਜ ਬਣਕੇ ਜਿੰਦਗੀ ਨਾਲ ਸੰਘਰਸ਼ ਕਰਨ ਯੋਗੇ ਰਹਿ ਜਾਂਦੇ । ਜਿਵੇਂ ਬਸੰਤ ਰੁੱਤ ਆਉਂਦੀ ਅਤੇ ਸਕੂਲ ਵਾਲੇ ਬੱਚੇ ਬਹੁਤ ਹੀ ਮਸਤੀ ਨਾਲਲ ਪਤੰਗਬਾਜ਼ੀ ਕਰਦੇ ਕਈ ਆਪ ਹੀ ਚਾਈਨਾ ਡੋਰ ਦਾ ਸ਼ਿਕਾਰ ਹੋ ਜਾਂਦੇ ਆਪਣੇ ਮਾਪਿਆਂ ਲਈ ਸਦਾ ਲਈ ਹਨੇਰਾ ਛੱਡ ਜਾਂਦੇ ।  ਜਦੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਵਾਪਰ ਦੀ ਇਕ ਆਮ ਦੀ ਜਿੰਦਗੀ ਤਵਾਅ ਕਰ ਦਿੰਦੀ , ਸਦਾ ਲਈ ਉਹਨਾਂ ਦੇ ਮਨ ਵਿੱਚ ਡਰ ਬਣਕੇ ਘਰ ਪੈਂਦਾ ਕਰ ਲੈਂਦੀ। ਪਰ ਸਾਡੇ ਕੁਝ ਪਤੰਗ ਅਤੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਕੁਝ ਮੁਨਾਫਾ ਖੱਟਣ ਲਈ ਕਾਨੂੰਨ ਦੀ ਪਰਵਾਹ ਨਹੀ ਕਰਦੇ ਪਾਬੰਦੀ ਦੇ ਬਾਵਜੂਦ ਵੀ ਹਰ ਸਾਲ ਕਰੋੜਾਂ ਰੁਪਏ ਦੀ ਜਾਨਲੇਵਾ ਚਾਈਨਾ ਡੋਰ ਇਕ ਖੁੱਲ੍ਹੇ ਅਸਮਾਨ ਥੱਲੇ ਅਸਾਨੀ ਵਿਕਦੀ ਹੈ । ਇਥੇ ਵਰਣਨ ਯੋਗ ਹੈ ਕਿ ਪ੍ਰਸ਼ਾਸ਼ਨ ਆਪਣਾ ਕੰਮ ਪੂਰਾ ਕਰਦਾ ਹੋਇਆ ਵੀ ਇਕ ਗੈਰ ਹਾਜਰ ਦਿਖਾਈ ਦੇ ਰਿਹਾ ਹੈ ।ਕਿਉਂਕਿ ਪਤੰਗਬਾਜ਼ੀ ਦੇ ਮੁਕਾਬਲੇ ਵਿਚ ਇਕ ਦੂਸਰੇ ਦਾ ਪਤੰਗ ਕੱਟਣ ਲਈ ਮੌਤ ਦਾ ਘਰ ਬਣਾਈ ਗਈ ਚਾਈਨਾ ਡੋਰ ਕਾਨੂੰਨ ਤੋ ਬਹਾਰ ਹੋਕੇ ਖਰੀਦ ਦੇ ਅਤੇ ਵਰਤ ਦੇ ਨਜ਼ਰ ਆਉਂਦੇ ਹਨ । ਜੇ ਦੇਖਿਆ ਜਾਵੇ ਬਸੰਤ ਪੰਚਮੀ ਦੇ ਤਿਉਹਾਰ ਤੇ ਪਿੰਡਾਂ ਨਾਲੋਂ ਸ਼ਹਿਰਾਂ ਵਿੱਚ ਜਿਆਦਾ ਪਤੰਗਬਾਜ਼ੀ ਦਾ ਉਤਸ਼ਾਹਿਤ ਜਿਆਦਾ ਹੁੰਦਾ ਹੈ ਅਤੇ ਸ਼ਹਿਰਾਂ ਵਿੱਚ ਹੀ ਚਾਈਨਾ ਡੋਰ ਦੀਆਂ ਜਿਆਦਾ ਘਟਨਾਵਾਂ ਵਾਪਰਦੀਆਂ ਹਨ । ਸਾਡੇ ਸ਼ਹਿਰੀ ਪ੍ਰਸ਼ਾਸ਼ਨ ਨੂੰ ਹਰ ਮਹੱਲੇ ਵਿੱਚ ਨਿਗਰਾਨੀ ਰੱਖਣੀ ਚਾਹੀਦੀ ਹੈ । ਚਾਈਨਾ ਡੋਰ ਦੀ ਵਰਤੋਂ ਕਰਦੇ ਸਮੇਂ ਫੜੇ ਜਾਣ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਤਾਂ ਜੋ ਪਿਛਲੇ ਸਾਲਾਂ ਦੀ ਤਰ੍ਹਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਈ ਥਾਵਾਂ ਤੇ ਨਾ ਸਹਾਰਣ ਯੋਗੀਆਂ ਘਟਨਾਵਾਂ ਬਹੁਤ ਸਾਰੇ ਭਿਆਨਕ ਹਾਦਸੇ ਵਾਪਰੇ ਨੇ ਉੱਥੇ ਚਾਈਨਾ ਡੋਰ ਨੂੰ ਪੰਛੀਆਂ ਦੀ ਕਾਤਲ ਵੀ ਕਿਹਾ ਜਾ ਸਕਦਾ । ਕਾਨੂੰਨ ਦੀ ਸਖਤ ਕਾਰਵਾਈ ਕਰਕੇ ਕਈ ਅਣਜਾਣ ਪੁਣੇ ਵਿੱਚ ਬੁੱਝ ਰਹੇ ਘਰਦੇ ਚਿਰਾਗਾਂ ਨੂੰ ਬਚਾਇਆ ਜਾ ਸਕਦਾ ਹੈ । ਦੋ ਦਿਨ ਪਹਿਲਾ ਦੀ ਖਬਰ ਹੈ ਇਕ ਏਅਰਫੋਰਸ ਦਾ ਫੌਜੀ ਜਵਾਨ ਛੁੱਟੀ ਆਇਆ ਸੀ ਆਪਣੇ ਸਕੂਟਰ ਤੇ ਜਾ ਰਿਹਾ ਸੀ ਉਸ ਦੇ ਗਲ ਵਿੱਚ ਚਾਈਨਾ ਡੋਰ ਫਸ ਗਈ ਉਸਦਾ ਗਲਾ ਵੱਡਿਆਂ ਤੇ ਆਪਣੇ ਹਸਦੇ ਵਸਦੇ ਪ੍ਰੀਵਾਰ ਨੂੰ ਸਦਾ ਲਈ ਵਿਛੋੜਾ ਦੇ ਗਿਆ । ਸਾਡੇ ਪ੍ਰਸ਼ਾਸ਼ਨ ਨੂੰ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਦਿਆਂ ਲੋਕਾਂ ਵਿਰੁੱਧ ਅਤੇ ਚਾਈਨਾ ਡੋਰ ਵੇਚ ਰਹੇ ਦੁਕਾਨਦਾਰਾਂ ਵਿਰੁੱਧ ਸਖਤਾਈ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾ ਜੋ ਇਸ ਭਿਆਨਕ ਹਾਦਸਿਆਂ ਨੂੰ ਰੋਕਿਆ ਜਾ ਸਕੇ  ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

17 Jan. 2019