MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੁਲਿਸ 'ਚ ਚੁਣੇ ਗਏ 15 ਕਿੰਨਰ, ਪਹਿਲੀ ਵਾਰ ਥਰਡ ਜੈਂਡਰਾਂ ਦੀ ਹੋਈ ਚੋਣ


ਰਾਏਪੁਰ, 1 ਮਾਰਚ ( ਸਿੰਘ ) ਛੱਤੀਸਗੜ੍ਹ ਪੁਲਿਸ ਵਿਭਾਗ ਨੇ ਸੋਮਵਾਰ ਨੂੰ ਗਾਰਡ ਭਰਤੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਸੂਬੇ 'ਚ ਪਹਿਲੀ ਵਾਰ ਪੁਲਿਸ ਵਿਭਾਗ 'ਚ ਥਰਡ ਜੈਂਡਰ (ਕਿੰਨਰਾਂ) ਦੀ ਗਾਰਡ ਦੇ ਰੂਪ 'ਚ ਚੁਣੇ ਗਏ ਹਨ। ਪੁਲਿਸ ਗਾਰਡ ਦੇ ਰੂਪ 'ਚ ਕੁੱਲ 395 ਉਮੀਦਵਾਰਾਂ ਨੂੰ ਚੁਣਿਆ ਗਿਆ ਹੈ। ਇਸ 'ਚ ਰਾਏਪੁਰ ਰੇਂਜ 'ਚ 315 ਪੁਰਸ਼, 71 ਔਰਤਾ ਤੇ 15 ਥਰਡ ਜੈਂਡਰ ਸ਼ਾਮਲ ਹਨ। ਇਸ ਤੋਂ ਇਲਾਵਾ 1 ਸਹਾਇਕ ਗਾਰਡ, 27 ਹੋਮਗਾਰਡ, ਗਾਰਡ ਟ੍ਰੇਡ 'ਚ 46 ਚਾਲਕ ਤੇ 19 ਟ੍ਰੇਡ ਗਾਰਡ ਵੀ ਚੁਣੇ ਗਏ ਹਨ। ਇਸ ਦੇ ਨਾਲ ਕਿੰਨਰ ਸਮਾਜ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ।