MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵਿਧਾਨ ਸਭਾ ਦੇ ਕੋਲ ਐੱਸਆਈ ਨੇ ਖੁਦ ਨੂੰ ਮਾਰੀ ਗੋਲ਼ੀ, ਸੁਸਾਈਡ ਨੋਟ ’ਚ ਲਿਖਿਆ- CM ਸਾਹਿਬ ਬੱਚਿਆਂ ਦਾ ਧਿਆਨ ਰੱਖਣਾ

ਲਖਨਊ   4 ਮਾਰਚ (ਸਿੰਘ) ਉੱਤਰ ਪ੍ਰਦੇਸ਼ ਰਾਜਧਾਨੀ ਲਖਨਊ ’ਚ ਵਿਧਾਨ ਸਭਾ ਦੇ ਗੇਟ ਨੰਬਰ ਸੱਤ ’ਤੇ ਤਾਇਨਾਤ ਐੱਸਆਈ ਨੇ ਖੁਦ ਨੂੰ ਗੋਲ਼ੀ ਮਾਰ ਲਈ। ਗੋਲੀ ਮਾਰਨ ਤੋਂ ਪਹਿਲਾਂ ਐੱਸਆਈ ਨੇ ਸੁਸਾਈਡ ਨੋਟ ਲਿਖਿਆ ਸੀ। ਬੰਥਰਾ ਥਾਣੇ ’ਚ ਤਾਇਨਾਤ ਐੱਸਆਈ ਨਿਰਮਲ ਚੌਬੇ ਦੀ ਵੀਰਵਾਰ ਨੂੰ ਸਕੱਤਰੇਤ ਦੇ ਕੋਲ ਡਿਊਟੀ ਲੱਗੀ ਸੀ। ਵੀਰਵਾਰ ਦੁਪਹਿਰ ’ਚ ਐੱਸਆਈ ਨੂੰ ਗੋਲ਼ੀ ਲੱਗਣ ਦੀ ਸੂਚਣਾ ਨਾਲ ਅਫਰਾ-ਤਫਰੀ ਮਚ ਗਈ। ਉਨ੍ਹਾਂ ਨੂੰ ਤੁਰੰਤ ਮੁੱਢਲੇ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਐੱਸਆਈ ਨਿਰਮਲ ਚੌਬੇ ਮੂਲ ਰੂਪ ਤੋਂ ਵਾਰਾਣਸੀ ਦੇ ਰਹਿਣ ਵਾਲੇ ਸੀ। ਉਹ ਇਥੇ ਚਿਨਹਟ ’ਚ ਰਹਿੰਦੇ ਸੀ। ਸੂਤਰਾਂ ਅਨੁਸਾਰ ਉਹ ਕੁਝ ਦਿਨਾਂ ਤੋਂ ਮਾਨਸਿਕ ਰੂਪ ਤੋਂ ਪਰੇਸ਼ਾਨ ਸੀ। ਉਹ ਆਪਣੀ ਬਿਮਾਰੀ ਨੂੰ ਲੈ ਕੇ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ। ਐੱਸਆਈ ਨੇ ਗੋਲ਼ੀ ਆਪਣੀ ਸਰਵਿਸ ਪਿਸਤੌਲ ਨਾਲ ਮਾਰੀ ਹੈ। ਗੋਲ਼ੀ ਚੱਲਣ ਦੀ ਸੂਚਨਾ ’ਤੇ ਜੇਸੀਪੀ ਕਾਨੂੰਨ ਵਿਵਸਥਾ ਨਵੀਨ ਅਰੋੜਾ ਸਿਵਲ ਹਸਪਤਾਲ ਪਹੁੰਚੇ। ਗੋਲ਼ੀ ਐੱਸਆਈ ਦੇ ਛਾਤੀ ’ਚ ਲੱਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।