MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਗਲੇ ਸਾਲ ਤਕ ਮਿਲੇਗਾ 'ਸਭ ਨੂੰ ਘਰ', ਕੁਲ 2.41 ਕਰੋੜ ਬੇਘਰੇ ਲੋਕਾਂ ਦੀ ਕੀਤੀ ਗਈ ਸੀ ਨਿਸ਼ਾਨਦੇਹੀ

ਨਵੀਂ ਦਿੱਲੀ 7 ਅਪ੍ਰੈਲ (ਮਪ) ਗ਼ਰੀਬਾਂ ਨੂੰ ਸਿਰ 'ਤੇ ਪੱਕੀ ਛੱਤ ਦੇਣ ਦੀ ਯੋਜਨਾ ਸਭ ਨੂੰ ਘਰ ਦੇ ਪਹਿਲੇ ਪੜਾਅ 'ਚ 92 ਫ਼ੀਸਦੀ ਮਕਾਨ ਬਣਾ ਦਿੱਤੇ ਗਏ ਹਨ। ਸਾਲ 2022 ਤਕ ਸਭ ਨੂੰ ਪੱਕੇ ਮਕਾਨ ਦੇਣ ਦੀ ਯੋਜਨਾ ਦੇ ਸਮੇਂ ਤੋਂ ਪੂਰਾ ਹੋਣ ਦਾ ਅੰਦਾਜ਼ਾ ਹੈ। ਪੇਂਡੂ ਵਿਕਾਸ ਮੰਤਰਾਲੇ ਦਾ ਅੰਦਾਜ਼ਾ ਹੈ ਕਿ ਅ੍ਰੰਮਿਤ ਮਹਾਉਤਸਵ ਦੇ ਪੂਰਾ ਹੋਣ ਨਾਲ ਹੀ ਗ਼ਰੀਬਾਂ ਨੂੰ ਪੱਕਾ ਮਕਾਨ ਦੇਣ ਦੀ ਉਡੀਕ ਖ਼ਤਮ ਹੋ ਜਾਵੇਗੀ। ਚਾਲੂ ਵਿੱਤੀ ਵਰ੍ਹੇ 2021-22 'ਚ ਕੁਲ 2.95 ਕਰੋੜ ਘਰਾਂ ਦਾ ਨਿਰਮਾਣ ਕਰ ਲਿਆ ਜਾਵੇਗਾ। ਸਮਾਜਿਕ-ਆਰਥਿਕ ਸਰਵੇਖਣ-2011 'ਚ ਕੁਲ 2.41 ਕਰੋੜ ਬੇਘਰੇ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਇਨ੍ਹਾਂ 'ਚ 92 ਫ਼ੀਸਦੀ ਅਰਥਾਤ 1.92 ਕਰੋੜ ਲੋਕਾਂ ਦੇ ਮਕਾਨ ਮਨਜ਼ੂਰ ਕਰ ਲਏ ਗਏ ਹਨ, ਜਦਕਿ 71 ਫ਼ੀਸਦੀ ਲੋਕਾਂ ਨੂੰ ਮਕਾਨ ਦੀ ਚਾਬੀ ਸੌਂਪ ਦਿੱਤੀ ਗਈ ਹੈ। ਸਾਲ 2020-21 'ਚ ਕੁਲ 39 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸ 'ਚ ਸੂਬਿਆਂ ਦੀ ਭਾਈਵਾਲੀ ਨੂੰ ਜੋੜ ਦਿੱਤਾ ਜਾਵੇ ਤਾਂ ਕੁਲ 46 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਜਾਰੀ ਕੀਤੀ ਗਈ। ਮੰਤਰਾਲੇ ਦੇ ਜਾਰੀ ਅੰਕੜਿਆਂ ਮੁਤਾਬਕ ਸਾਲ 2014-15 ਤੋਂ ਲੈ ਕੇ ਹੁਣ ਤਕ ਵੱਖ-ਵੱਖ ਰਿਹਾਇਸ਼ੀ ਯੋਜਨਾਵਾਂ 'ਚ ਕੁਲ 2.10 ਕਰੋੜ ਪੱਕੇ ਮਕਾਨਾਂ ਦੀ ਵੰਡ ਕੀਤੀ ਜਾ ਚੁੱਕੀ ਹੈ।
ਪ੍ਰਧਾਨ ਮੰਤਰੀ ਪੇਂਡੂ ਰਿਹਾਇਸ਼ੀ ਯੋਜਨਾ (ਪੀਐੱਮਏਵਾਈ) ਦੇ ਚਾਲੂ ਹੋਣ ਨਾਲ ਪਿਛਲੀਆਂ ਸਾਰੀਆਂ ਯੋਜਨਾਵਾਂ ਦੀਆਂ ਖਾਮੀਆਂ ਨੂੰ ਸਮੇਂ ਸਿਰ ਪੂਰਾ ਕਰ ਲਿਆ ਗਿਆ। ਯੋਜਨਾ ਤਹਿਤ ਸਾਰੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਮਕਾਨ ਲਈ ਮਨਜ਼ੂਰ ਰਕਮ ਨੂੰ ਸਿੱਧਾ ਉਸ ਦੇ ਬੈਂਕ ਖਾਤੇ 'ਚ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਲਾਭਪਾਤੀਆਂ ਦੀ ਚੋਣ ਲਈ ਬਣਾਏ ਗਏ ਮਾਪਦੰਡਾਂ 'ਤੇ ਕੁਲ 2.95 ਕਰੋੜ 'ਚੋਂ ਸਿਰਫ 2.14 ਕਰੋੜ ਹੀ ਖਰ੍ਹੇ ਉਤਰੇ ਹਨ। ਪੀਐੱਮਏਵਾਈ ਦੇ ਟੀਚੇ ਨੂੰ ਪ੍ਰਰਾਪਤ ਕਰਨ ਲਈ ਚਾਲੂ ਵਿੱਤੀ ਵਰ੍ਹੇ ਦੌਰਾਨ ਪੇਂਡੂ ਇਲਾਕਿਆਂ 'ਚ ਮਕਾਨ ਬਣਾਉਣ ਦੀ ਯੋਜਨਾ ਹੋਰ ਤੇਜ਼ ਕੀਤੀ ਜਾਵੇਗੀ। ਬਣਾਏ ਗਏ ਸਾਰੇ ਮਕਾਨਾਂ 'ਚ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈ ਜਾਣਗੀਆਂ। ਇਨ੍ਹਾਂ 'ਚ ਪਖਾਨਾ, ਜਲ ਜੀਵਨ ਮਿਸ਼ਨ ਤਹਿਤ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਟੂਟੀ ਦਾ ਕੁਨੈਕਸ਼ਨ, ਸੌਭਾਗਿਆ ਯੋਜਨਾ ਤਹਿਤ ਬਿਜਲੀ ਦਾ ਕੁਨੈਕਸ਼ਨ ਤੇ ਉੱਜਵਲਾ ਨਾਲ ਰਸੋਈ ਗੈਸ ਦਾ ਕੁਨੈਕਸ਼ਨ ਆਦਿ ਉਪਲੱਬਧ ਕਰਵਾਇਆ ਜਾ ਰਿਹਾ ਹੈ। ਪੀਐੱਮ ਪੇਂਡੂ ਰਿਹਾਇਸ਼ੀ ਯੋਜਨਾ 'ਚ ਮਨਰੇਗਾ ਸਮੇਤ ਵੱਖ-ਵੱਖ ਯੋਜਨਾਵਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਤਾਂ ਕਿ ਲਾਭਪਾਤਰੀਆਂ ਨੂੰ ਹੋਰ ਮੱੁਢਲੀਆਂ ਜ਼ਰੂਰਤਾਂ ਲਈ ਭਟਕਣਾ ਨਾ ਪਵੇ। ਮਕਾਨ 'ਚ ਲਾਭਪਾਤਰੀ ਦੀ ਜ਼ਰੂਰਤ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਚਾਲੂ ਵਿੱਤੀ ਵਰ੍ਹੇ 2021-22 ਤਕ ਕੁਲ 2.95 ਕਰੋੜ ਮਕਾਨ ਬਣਾ ਲਏ ਜਾਣਗੇ।