MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਤਿੰਨ ਵੱਡੇ ਰਾਜਾਂ ਦੀਆਂ ਸੰਪੰਨ ਹੋਈਆਂ ਚੋਣਾਂ ਦੇ ਰੁਝਾਨਾਂ ਮਗਰੋਂ ਭਾਜਪਾ ਦਾ ਟੁੱਟਿਆ ਹੰਕਾਰ---ਸ਼੍ਰੋਮਣੀ ਅਕਾਲੀ ਦਲ ਯੂਰੋਪ |

* ਇੱਕਲੀ ਮਮਤਾ ਨੇ ਪਛਮੀ ਬੰਗਾਲ 'ਚ ਹੈਟ ਟਰਿੱਕ ਲਾ ਕੇ ਮੋਦੀ, ਅਮਿਤ ਸ਼ਾਹ, ਨੱਡਾ, ਯੋਗੀ ਅਤੇ ਸ਼ਿਵ ਰਾਜ ਸਮੇਤ ਭਾਜਪਾ ਦੇ ਦਿੱਗਜਾਂ ਨੂੰ ਦਿਨੇ ਦਿਖਾਏ ਤਾਰੇ --ਲਹਿਰਾ, ਡੱਡੀਆਂ, ਨੌਰਵੇ ਅਤੇ ਭੰਗੂ |

ਪੈਰਿਸ 2 ਮਈ (ਭੱਟੀ) ਪੰਜ ਰਾਜਾਂ ਵਿੱਚੋਂ ਤਿੰਨ ਵੱਡੇ ਰਾਜਾਂ ਦੀਆਂ ਰੈਲੀਆਂ ਵਿੱਚ ਭਾਜਪਾ ਹਾਈਕਮਾਂਡ ਦੇ ਦਿੱਗਜ ਲੀਡਰਾਂ ਸਮੇਤ ਪ੍ਰਧਾਨ ਮੰਤਰੀ ਮੋਦੀ ਦੇ ਅੱਡੀ ਚੋਟੀ ਦਾ ਜ਼ੋਰ ਲਾਉਣ ਉਪਰੰਤ ਵੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਹੈ, ਜੋ ਕਿ ਭਾਜਪਾ ਵਾਸਤੇ ਆਉਣ ਵਾਲੇ ਦਿਨਾਂ ਵਿੱਚ ਖਤਰੇ ਦੀ ਘੰਟੀ ਹੋ ਸਕਦਾ ਹੈ | ਕਿਸਾਨ ਅੰਦੋਲਨ ਸਮੇਤ ਭਾਰਤੀ ਨਾਗਰਿਕਾਂ ਦੀਆਂ ਮੁਢਲੀਆਂ ਸਹੂਲਤਾਂ ਨੂੰ ਨਜਰ ਅੰਦਾਜ ਕਰਨਾ ਵੀ ਭਾਜਪਾ ਨੂੰ ਇਨਾਂ ਚੋਣਾਂ ਵਿੱਚ ਮਹਿੰਗਾ ਪਿਆ ਜਾਪਦਾ ਹੈ | ਕਿਸਾਨ ਅੰਦੋਲਨ ਦੇ ਕਈ ਨੇਤਾਵਾਂ ਨੇ ਵੀ ਇਨ੍ਹਾਂ ਰਾਜਾਂ ਵਿੱਚ ਜਾ ਕੇ ਭਾਜਪਾ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਜਿਤਾਇਆ ਸੀ, ਜਿਸ ਦਾ ਅਸਰ ਵੋਟਰਾਂ ਉੱਪਰ ਪੈਣਾ ਸੁਭਾਵਿਕ ਸੀ | ਸ਼੍ਰੋਮਣੀ ਅਕਾਲੀ ਦਲ ਯੂਰੋਪ ਦੇ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕੋਲ ਅਜੇ ਵੀ ਵਕਤ ਹੈ ਕਿ ਉਹ ਅੜੀਅਲ ਰਵਈਆ ਛੱਡ ਕੇ ਭਾਰਤੀ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਨਾਲ ਨਾਲ ਕਿਸਾਨ ਅੰਦੋਲਨ ਦਾ ਵੀ ਕੋਈ ਠੋਸ ਹੱਲ ਲੱਭੇ | ਵਰਨਾ ਲੋਕ ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਾਂਗ ਭਾਜਪਾ ਦਾ ਹੋਰ ਵੀ ਮਾੜਾ ਹਾਲ ਕਰਨਗੇ |


                       ਬੀਤੇ ਦਿਨ ਮੋਦੀ ਸਾਹਿਬ ਵਲੋਂ ਅਚਾਨਕ ਗੁਰਦਵਾਰਾ ਸੀਸ ਗੰਜ ਪਹੁੰਚ ਕੇ ਮੱਥਾ ਟੇਕਣ ਦਾ ਮਤਲਬ , ਹੋ ਸਕਦੈ, ਮੋਦੀ ਜਾਣੇ ਅਣਜਾਣੇ, ਚ ਹੋਈਆਂ ਭੁਲਾਂ ਦੀ ਖਿਮਾ ਜਾਚਨਾ ਕਰਨ ਗਿਆ ਹੋਵੇ, ਵਰਨਾ ਅੱਜ ਤੱਕ ਦੇ ਇਤਿਹਾਸ ਮੁਤਾਬਿਕ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਕੋਈ ਹੋਰ ਕੱਦਵਾਰ ਨੇਤਾ ਬਿਨਾਂ ਗੁਰਦਵਾਰਾ ਕਮੇਟੀ ਨੂੰ ਸੂਚਿਤ ਕੀਤੇ ਬਿਨਾਂ ਕਦੇ ਵੀ ਇਤਨੇ ਵੱਡੇ ਇਤਹਾਸਿਕ ਦਿਹਾੜੇ ਤੇ ਨਤਮਸਤਕ ਹੋਣ ਨਹੀਂ ਗਿਆ | ਦੂਸਰਾ ਜੇਕਰ ਮੋਦੀ ਸਾਹਿਬ ਗੁਰਦਵਾਰਾ ਸਾਹਿਬ ਸੱਚੇ ਮੰਨ ਨਾਲ ਗਏ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਦਰਿਆਦਿਲੀ ਦਿਖਾਉਂਦੇ ਹੋਏ ਦਿੱਲੀ ਦੇ ਬਾਡਰਾਂ ਤੇ ਬੈਠੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਦੇ ਹੋਏ 300 ਦੇ ਕਰੀਬ ਸ਼ਹੀਦ ਹੋ ਚੁੱਕੇ ਕਿਸਾਨਾਂ ਦੇ ਪ੍ਰੀਵਾਰਾਂ ਦੀ ਆਰਥਿਕ ਮਦਦ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਪ੍ਰੀਵਾਰ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਪ੍ਰਬੰਧ ਵੀ ਕਰਨ | ਇਸ ਨਾਲ ਮੋਦੀ ਸਾਹਿਬ ਦਾ ਕੱਦ ਘਟਣ ਦੀ ਬਜਾਏ ਵਧੇਗਾ, ਜਿਸਦੀ ਭਾਜਪਾ ਨੂੰ ਅੱਗੇ ਵਧਣ ਵਾਸਤੇ ਸਖਤ ਜਰੂਰਤ ਵੀ ਹੈ |