MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦਿੱਲੀ ਹਿੰਸਾ 'ਤੇ ਰਾਸ਼ਟਰਪਤੀ ਕੋਵਿੰਦ ਨਾਲ ਮਿਲੀ ਸੋਨੀਆ ਨੇ ਗ੍ਰਹਿ ਮੰਤਰੀ ਨੂੰ ਹਟਾਉਣ ਲਈ ਕਿਹਾ, ਮਨਮੋਹਨ ਬੋਲੇ - 'ਰਾਜਧਰਮ ਬਚਾਓ'

ਨਵੀਂ ਦਿੱਲੀ 27 ਫਰਵਰੀ 2020 (ਮਪ) ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਪਾਰਟੀ ਦੇ ਹੋਰ ਆਗੂਆਂ ਨੇ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਪਹੁੰਚ ਦਿੱਲ਼ੀ ਹਿੰਸਾ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮੰਗ-ਪੱਤਰ ਸੌਪਿਆ ਹੈ। ਕਾਂਗਰਸ ਆਗੂਆਂ ਨਾਲ ਮੁਲਾਕਾਤ ਦੀ ਜਾਣਕਾਰੀ ਖ਼ੁਦ President of India ਦੇ ਟਵਿੱਟਰ ਹੈਂਡਲ ਰਾਹੀਂ ਦਿੱਤੀ ਗਈ। ਇਸ ਦੌਰਾਨ ਟਵੀਟ 'ਚ ਲਿਖਿਆ ਗਿਆ, ਸ੍ਰੀਮਤੀ ਸੋਨੀਆ ਗਾਂਧੀ ਤੇ ਡਾ.ਮਨਮੋਹਨ ਸਿੰਘ ਦੀ ਅਗਵਾਈ 'ਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਇਕ ਵਫ਼ਦ ਨੇ ਰਾਸ਼ਟਰਪਤੀ ਕੋਵਿੰਦ ਨਾਲ ਰਾਸ਼ਟਰਪਤੀ ਭਵਨ 'ਚ ਮੁਲਾਕਾਤ ਕੀਤੀ। ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ ਤੋਂ ਬਾਅਦ ਸੋਨੀਆ ਗਾਂਧੀ ਨੇ ਕਿਹਾ, 'ਕੇਂਦਰ ਤੇ ਦਿੱਲ਼ੀ ਸਰਕਾਰ ਹਿੰਸਾ 'ਤੇ ਮੂਕਦਰਸ਼ਕ ਬਣੀ ਰਹੀ, ਅਸੀਂ ਰਾਸ਼ਟਰਪਤੀ ਕੋਵਿੰਦ ਨੂੰ ਇਸ ਦੇ ਮੱਦੇਨਜ਼ਰ ਮੰਗ ਪੱਤਰ ਸੌਪਿਆ ਹੈ। ਉਨ੍ਹਾਂ ਨੇ ਕਿਹਾ ਕਿ ਹਿੰਸਾ ਨੇ 34 ਲੋਕਾਂ ਦੀ ਜਾਨ ਲੈ ਲਈ ਹੈ ਤੇ ਲੋਕਾਂ ਦੇ ਕਾਰੋਬਾਰ ਖ਼ਤਮ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਂਗਰਸ ਨੇ ਰਾਸ਼ਟਰਪਤੀ ਕੋਵਿੰਦ ਨਾਲ ਕੇਂਦਰੀ ਗ੍ਰਹਿ ਮੰਤਰੀ ਨੂੰ ਹਟਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨਾਗਰਿਕਾਂ ਦੇ ਜੀਵਨ, ਆਜ਼ਾਦੀ ਤੇ ਜਾਇਦਾਦ ਦੀ ਸੁਰੱਖਿਆ ਸੁਨਿਸ਼ਚਿਤ ਕਰੇ। ਸੋਨੀਆ ਗਾਂਧੀ ਨੇ ਅੱਗੇ ਦੱਸਿਆ ਕਿ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਾਡੀ ਮੰਗਾਂ ਦਾ ਸੰਗਿਆਨ ਲੈਣਗੇ, ਅਸੀਂ ਸਤੁੰਸ਼ਟ ਹੈ। ਉੱਥੇ ਕਾਂਗਰਸੀ ਨੁਮਾਇੰਦਾ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਪੀਐੱਮ ਮਨਮੋਹਨ ਸਿੰਘ ਨੇ ਕਿਹਾ, 'ਅਸੀਂ ਰਾਸ਼ਟਰਪਤੀ ਤੋਂ ਰਾਜਧਰਮ ਦੀ ਰੱਖਿਆ ਲਈ ਆਪਣੀ ਸ਼ਕਤੀ ਦਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚਾਰ ਦਿਨਾਂ 'ਚ ਦਿੱਲੀ 'ਚ ਜੋ ਕੁਝ ਵੀ ਹੋਇਆ ਉਹ ਚਿੰਤਾ ਦਾ ਵਿਸ਼ਾ ਹੈ ਤੇ ਸ਼ਰਮ ਦੀ ਗੱਲ ਹੈ।