MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੀਐੱਮ ਮੋਦੀ ਦੀ ਅਪੀਲ-21 ਦਿਨ ਤਕ 9 ਗ਼ਰੀਬ ਪਰਿਵਾਰਾਂ ਦੀ ਮਦਦ ਕਰਕੇ ਕਰੋ ਅਰਾਧਨਾ

ਵਾਰਾਣਸੀ, 25 ਮਾਰਚ (ਮਪ) ਪੂਰੇ ਵਿਸ਼ਵ 'ਚ ਜਾਨਲੇਵਾ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਨਾਲ ਜੰਗ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਹਲਕੇ ਵਾਰਾਣਸੀ ਨੂੰ ਮੁਖ਼ਾਤਿਬ ਹਨ। ਉਨ੍ਹਾਂ ਕਿਹਾ ਕਿ ਨਰਾਤਿਆਂ ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਸ਼ੈਲਪੁੱਤਰੀ ਸਨੇਹ, ਕਰੁਨਾ ਅਤੇ ਮਮਤਾ ਦਾ ਸਰੂਪ ਹਨ। ਉਨ੍ਹਾਂ ਨੂੰ ਕੁਦਰਤ ਦੀ ਦੇਵੀ ਵੀ ਕਿਹਾ ਜਾਂਦਾ ਹੈ। ਅੱਜ ਦੇਸ਼ ਜਿਸ ਸੰਕਟ 'ਚੋਂ ਲੰਘ ਰਿਹਾ ਹੈ, ਅਜਿਹੇ ਸਮੇਂ 'ਚ ਉਨ੍ਹਾਂ ਦੇ ਆਸ਼ੀਰਵਾਦ ਦੀ ਬਹੁਤ ਲੋੜ ਹੈ। ਮੈਂ ਕਾਮਨਾ ਕਰਦਾ ਹਾਂ ਕਿ ਉਨ੍ਹਾਂ ਦੀ ਕਿਰਪਾ ਨਾਲ ਇਸ ਸੰਕਟ ਨਾਲ ਉਨ੍ਹਾਂ ਦੇ ਆਸ਼ੀਰਵਾਦ ਨਾਲ ਲੜਾਈ ਲੜ ਲਵਾਂਗੇ। ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਦਾ ਜਵਾਬ ਦੇਣ ਦਾ ਸਭ ਤੋਂ ਸਹੀ ਉਪਾਅ ਦਇਆ ਹੈ। ਅਸੀਂ ਦਇਆ ਨਾਲ ਕੋਰੋਨਾ ਨੂੰ ਜਵਾਬ ਦੇ ਸਕਦੇ ਹਾਂ। ਅਸੀਂ ਸੰਕਟ ਦੇ ਇਸ ਸਮੇਂ 'ਚ ਗ਼ਰੀਬਾਂ ਦੇ ਨਾਲ ਦਇਆ ਦਿਖਾ ਸਕਦੇ ਹਾਂ। ਹੁਣ ਨਰਾਤੇ ਸ਼ੁਰੂ ਹੋਏ ਹਨ। ਅਸੀਂ ਸੰਕਲਪ ਲਏ ਕਿ ਅਗਲੇ 21 ਦਿਨ ਤਕ ਅਸੀਂ ਨੌਂ ਗਰੀਬ ਪਰਿਵਾਰ ਨੂੰ ਪਾਲਣ ਦੀ ਜ਼ਿੰਮੇਵਾਰੀ ਲਈਏ ਤਾਂ ਇਹ ਨਰਾਤੇ ਸਫਲ ਹੋ ਜਾਣਗੇ। ਇਸ ਤੋਂ ਇਲਾਵਾ ਤੁਹਾਡੇ ਆਸਪਾਸ ਜੋ ਪਸ਼ੂ ਹਨ, ਉਨ੍ਹਾਂ ਦੀ ਵੀ ਚਿੰਤਾ ਕਰਨੀ ਹੈ। ਮੇਰੀ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਆਸਪਾਸ ਦੇ ਪਸ਼ੂਆਂ ਦਾ ਵੀ ਧਿਆਨ ਰੱਖੋ।
ਪੀਐੱਮ ਨਰਿੰਦਰ ਮੋਦੀ ਨੇ ਕਾਸ਼ੀ ਵਾਸੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕਦੇ-ਕਦੇ ਲੋਕ ਜਾਣਕਾਰੀ ਦਿੰਦੇ ਹੋਏ ਵੀ ਗਲਤੀਆਂ ਕਰਦੇ ਹਨ। ਕੋਰੋਨਾ ਨਾਲ ਲੜਾਈ ਸਿਰਫ਼ ਸੋਸ਼ਲ ਡਿਸਟੈਂਸਿੰਗ ਹੀ ਸਹੀ ਹੈ। ਇਸ ਨਾਲ ਲੋਕ ਠੀਕ ਵੀ ਹੋ ਰਹੇ ਹਨ। ਇਸ ਦੇ ਕਈ ਉਦਾਹਰਨ ਵੀ ਮਿਲੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਕੋਰੋਨਾ ਨਾਲ ਲੜਾਈ 'ਚ ਲੱਗਿਆ ਹੈ। ਉਨ੍ਹਾਂ ਹੈਲਪਲਾਈਨ ਦਾ ਨੰਬਰ ਵੀ ਸਾਂਝਾ ਕੀਤਾ। ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਨਾਲ ਜੁੜੀ ਸਹੀ ਜਾਣਕਾਰੀ ਲਈ ਸਰਕਾਰ ਨੇ ਵ੍ਹੱਟਸਅਪ ਦੇ ਨਾਲ ਮਿਲ ਕੇ ਇਕ ਹੈਲਪਡੈੱਸ ਵੀ ਬਣਾਇਆ ਹੈ। ਜੇਕਰ ਤੁਹਾਡੇ ਕੋਲ ਵ੍ਹੱਟਸਅਪ ਦੀ ਸਹੂਲਤ ਹੈ ਤਾਂ ਤੁਸੀਂ ਇਸ ਨੰਬਰ 9013151515 'ਤੇ 'ਨਮਸਤੇ' ਲਿਖ ਕੇ ਭੇਜੋਗੇ ਤਾਂ ਤੁਹਾਨੂੰ ਉਚਿਤ ਜਾਵਬ ਮਿਲਣਾ ਸ਼ੁਰੂ ਹੋ ਜਾਵੇਗਾ। ਪੀਐੱਮ ਮੋਦੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ 'ਚ, ਹਸਪਤਾਲਾਂ 'ਚ ਇਸ ਸਮੇਂ ਸਫ਼ੈਦ ਕੱਪੜਿਆਂ 'ਚ ਦਿਸ ਰਿਹਾ ਹਰ ਵਿਅਕਤੀ ਈਸ਼ਵਰ ਦਾ ਹੀ ਰੂਪ ਹੈ। ਅੱਜ ਇਹੀ ਸਾਨੂੰ ਮੌਤ ਤੋਂ ਬਚਾ ਰਹੇ ਹਨ, ਆਪਦੇ ਜੀਵਲ ਨੂੰ ਖ਼ਤਰੇ 'ਚ ਪਾ ਕੇ ਇਹ ਲੋਕ ਸਾਡਾ ਜੀਵਨ ਬਚਾ ਰਹੇ ਹਨ। ਇਹ ਡਾਕਟਰ ਅਤੇ ਕਰਮਚਾਰੀ ਸਾਨੂੰ ਬਚਾ ਰਹੇ ਹਨ। ਉਨ੍ਹਾਂ ਨੇ ਇਕ ਕਾਸ਼ੀ ਦੇ ਇਕ ਵਪਾਰੀ ਦੇ ਜਵਾਬ ਦੇ ਜਵਾਬ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਨਾ ਸਾਡੀ ਸੰਸਕ੍ਰਿਤੀ ਨੂੰ ਅਤੇ ਨਾ ਸਾਡੇ ਸੰਸਕਾਰ ਨੂੰ ਮਿਟਾ ਸਕਦਾ ਹੈ। ਇਸ ਲਈ ਸੰਕਟ ਦੇ ਸਮੇਂ ਸਾਡੀਆਂ ਸੰਵੇਦਨਾਵਾਂ ਹੋਰ ਜਾਗ੍ਰਿਤ ਹੋ ਜਾਂਦੀਆਂ ਹਨ। ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਮੈਂ ਕਹਾਂ ਕਿ ਸਭ ਕੁਝ ਠੀਕ ਹੈ, ਸਭ ਕੁਝ ਸਹੀ ਹੈ, ਤਾਂ ਮੈਂ ਮੰਨਦਾ ਹਾਂ ਕਿ ਇਹ ਖ਼ੁਦ ਨੂੰ ਵੀ ਧੋਖਾ ਦੇਣ ਵਾਲੀ ਗੱਲ ਹੋਵੇਗੀ। ਇਸ ਸਮੇਂ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰਾਂ, ਜਿੰਨਾ ਜ਼ਿਆਦਾ ਹੋ ਸਕੇ, ਜਿੰਨਾ ਚੰਗਾ ਹੋ ਸਕੇ, ਇਸ ਲਈ ਭਰਪੂਰ ਯਤਨ ਕਰ ਰਹੀਆਂ ਹਨ। ਅਜਿਹੇ 'ਚ ਜਦੋਂ ਦੇਸ਼ ਦੇ ਸਾਹਮਣੇ ਇੰਨਾ ਵੱਡਾ ਸੰਕਟ ਹੋਵੇ, ਪੂਰੇ ਵਿਸ਼ਵ ਦੇ ਸਾਮਹਣੇ ਇੰਨੀ ਵੱਡੀ ਚੁਣੌਤੀ ਹੋਵੇ, ਉਦੋਂ ਮੁਸਕਿਲਾਂ ਨਹੀਂ ਆਉਣਗੀਆਂ, ਸਭ ਕੁਝ ਚੰਗਾ ਹੋਵੇਗਾ, ਇਹ ਕਹਿਣਾ ਆਪਣੇ ਨਾਲ ਧੋਖਾ ਦੇਣ ਵਰਗਾ ਹੋਵੇਗਾ।