Ranjit Kaur Tarntaran

ਕਲ ਤੇ ਅੱਜ - ਰਣਜੀਤ ਕੌਰ ਗੁੱਡੀ  ਤਰਨ ਤਾਰਨ

ਕਲ  ਅੱਜ
   ਟੈਮ ਟੂੰਮ ਨੀ੍ਹ ਹੈਗਾ-----ਟੈੰਮ ਈ ਟੈੰਮ
  ਮਰਨ ਦੀ ਵਿਹਲ ਨੀ੍ਹ====ਵਿਹਲ ਈ ਸਿਰਫ਼ ਮਰਨ ਦੀ
 ਸਿਰ ਖੁਰਕਣ ਦੀ ਵਿਹਲ ਨੀ੍ਹ-----ਭਾਂਵੇ ਅਠਾਰਾਂ ਘੰਟੇ ਸਿਰ ਖੁਰਕੋ
 ਟੈੰਮ ਨੀ੍ਹ ਕਿਤੇ ਆਉਣ ਜਾਣ ਦਾ-----ਆਉਣਾ ਜਾਣਾ ਖ਼ਤਮ
 ਸਿੱਧੇ ਮੂ੍ਹੰਹ ਨੀ੍ਹ ਗਲ ਕਰਦਾ------ਦੋ ਗਜ਼ ਦੀ ਦੂਰੀ ਹੈ ਜਰੂਰੀ
ਘਰ ਟਿਕਣਾ ਮੁਸ਼ਕਿਲ--------ਨਾ ਕਰਤਾ ਗੁਨਾਹ ਦੀ ਸਜ਼ਾ
ਖਾਣਾ ਖਾਣ ਤੋਂ ਪਹਿਲਾਂ ਹੱਥ ਧੋਵੋ---ਸਾਬੁਨ ਲਾ ਕੇ 20 ਸਕਿੰਟ ਮਲੋ
ਹੱਥ ਮਲਨਾ ਪਛਤਾਉਣਾ ਸੀ-----ਹੱਥ ਮਲਨਾ ਬਹੁਤ ਜਰੁਰੀ
ਹੱਥ ਨਾਲ ਹੱਥ ਮਿਲਾਉਣਾ-----ਦੋ ਹੱਥ ਜੋੜ ਦੂਰੋਂ ਨਮਸਕਾਰ
ਕੋਹੜਿਆਂ ਤੋਂ ਦੂਰ ਰਹੀਦਾ ਸੀ૷-ਸੱਭ ਕੋਹੜੀ ਦਿੱਖ ਰਹੇ ਨੇ
ਪੰਜ ਵੀਹਾਂ ਦਾ ਸੌ ਸੀ--------ਸੱਤ ਵੀਹਾਂ ਦਾ ਸੌ ਹੈ
ਹੱਥ ਨੂੰ ਹੱਥ ਸੀ-----------ਹੱਥ ਪਰੇ ਰੱਖ
ਜੋ ਦਿਖਦਾ ਸੀ-----------ਹੈ ਨਹੀਂ
ਜੋ ਸੁਣਦਾ ਸੀ------------ਸੱਚ ਨਹੀਂ
ਰੱਖੇ ਰੱਬ ਮਾਰੇ ਕੌਣ--------ਰੱਬ ਦੀ ਪੇਸ਼ ਨਹੀਂ ਜਾ ਰਹੀ
ਗੈਰ ਹੀ ਤਾਂ ਗੈਰ ਸੀ-------ਆਪਣੇ ਵੀ ਅਜਨਬੀ ਹੋ ਗਏ  
ਸਰਕਾਰ / ਸਰਕਾਰ-------ਦੋ ਧਾਰੀ ਤਲਵਾਰ
ਬੇਈਮਾਨੀ ਭ੍ਰਸ਼ਿਟਾਚਾਰ----ਚਰਮ ਸੀਮਾ ਪਾਰ
ਕੁੱਲੀ ਗੁੱਲੀ ਜੁੱਲੀ---------ਲੋੜੀਂਦੇ ਸਾਹ
ਬੁਰਕੀ ਜੋ ਦੇਂਦੇ ਸੀ------ਅੱਥਰੂ ਦੇ ਕੇ ਚਲੇ ਗਏ
ਚਾਰ ਮੋਢੇ ਦੋ ਗਿੱਠ ਥਾਂ--------ਅੱਜ
ਦੋ ਗੱਜ ਲੱਠਾ ਮੁੱਠੀ ਭਰ ਹੰਝੂ ---ਇਕ ਲਿਫਾਫਾ ਕੇਵਲ
     ਬੇਗਾਨੇ ਹੋ ਗਏ ਖੇਤ ਖਲਿਆਨ
   ਸਿਸਟਮ ਨੇ ਖਾ ਲੈ  ਕਿੰਨੇ ਆਸਮਾਨ
ਏਤੀ ਮਾਰ ਪਈ ਕੁਰਲਾਣੈ-----ਤੈਂ ਕੀ ਦਰਦ ਨਾਂ ਆਇਆ
    ਰਣਜੀਤ ਕੌਰ ਗੁੱਡੀ  ਤਰਨ ਤਾਰਨ

ਕੀ ਕੀ ਖਾ ਲਿਆ ਮਸ਼ੀਨੀਕਰਨ ਨੇ - ਰਣਜੀਤ ਕੌਰ ਗੁੱਡੀ  ਤਰਨ ਤਾਰਨ  

           ਮਸ਼ੀਨਰੀ ਦੀ ਭੈਂਟ ਚੜ੍ਹੈ ਕਿਰਤੀ ਭਾਰੇ
           ਜਮੀਨ ਖਾ ਗਈ ਕਿੰਨੇ ਉਭਰਦੇ ਤਾਰੇ-
   ਗੁੱਟ ਘੜੀ---ਜਿਸਨੂੰ ਰਿਸਟ ਵਾਚ ਵੀ ਕਹਿੰਦੇ ਹਨ।ਬੜਾ ਚਿਰ ਹੋਇਆ ਕਿਸੇ ਦੇ ਗੁੱਟ ਤੇ ਵਕਤ ਦੱਸਣ ਵਾਲੀ ਘੜੀ ਵੇਖਿਆਂ।ਗੁੱਟ ਘੜੀ ਨੂੰ ਮੋਬਾਇਲ ਫੋਨ ਹੜੱਪ ਗਿਆ।
   ਜਿਹਨਾਂ ਕੋਲ ਕੰਮ ਹੈ ਉਹਨਾਂ ਕੋਲ ਟਾਈਮ ਵੇਖਣ ਦਾ ਟਾਈਮ ਨਹੀਂ ਤੇ ਜਿਹਨਾਂ ਕੋਲ ਕੰਮ ਨਹੀਂ ਹੈ ਉਹ ਟਾਈਮ ਵੇਖਦੇ ਹੀ ਨਹੀਂ ਬੱਸ ਹਨੇਰਾ ਚਾਨਣ ਵੇਖ ਲੈਂਦੇ ਹਨ ਤੇ ਦਿਨ ਤੋਂ ਸ਼ਾਮ ਤੇ ਸ਼ਾਮ ਤੋਂ ਰਾਤ ਵੇਖ ਤੇ ਰਾਤ ਗੁਜਾਰ ਦਿਨ ਚੜ੍ਹਿਆ ਵੇਖ ਲੈਂਦੇ ਹਨ।
   ਪਹੁ ਫੁਟਾਲਾ,ਅ੍ਰੰਮਿਤ ਵੇਲਾ,ਸ਼ਾਹ ਵੇਲਾ, ਸਿਖਰ ਦੁਪਹਿਰਾ,ਲੌਢਾ ਵੇਲਾ,ਸੰੀਧਆ ਵੇਲਾ,ਇਹ ਸੱਭ ਵੇਲੇ ਮਸ਼ੀਨ ਵਿਚਲੀ ਗਰਾਰੀ ਬਣ ਕੇ ਰਹਿ ਗਏ ਹਨ।
ਰੇਡੀਓ- ਰੇਡੀਓ ਹੁੰਦਾ ਸੀ ਕਦੇ ਜਿਸਨੂੰ ਆਕਾਸ਼ਵਾਣੀ ਕਿਹਾ ਜਾਂਦਾ ਸੀ,ਹਵਾ ਦੀਆਂ ਤਰੰਗਾਂ ਤੇ ਸਵਾਰ ਆਵਾਜ਼ ਦੀ ਦੁਨੀਆਂ ਕਿੰਂਨੀਂ ਹਸੀਨ ਹੁੰਦੀ ਸੀ ਇਹ ਕਣਖੀ ਮਹਿਫਲ਼।ਇਸ ਮਹਿਫਲ ਨੂੰ ਅੱਧਾ ਤਾਂ ਟੀ.ਵੀ. ਨੇ ਖਾ ਲਿਆ ਤੇ ਬਾਕੀ ਅੱਧਾ ਅਧੁਨਿਕ ਐਫ.ਅੇਮ. ਸਟੇਸ਼ਨਾਂ / ਚੈਨਲਾਂ ਨੇ।
ਆਕਾਸ਼ਵਾਣੀ ਰਾਹੀਂ ਕਿੰਨਾ ਸੌਖਾ ਸੀ ਦੋਸਤਾਂ ਨੂੰ ਮਿਲਣਾ ਕੰਨਾਂ ਵਿੱਚ ਰਸੀਲੇ ਬੋਲ ਤੇ ਸੁਰੀਲੇ ਸੁਰ ਰਿਸਦੇ ਸੀ।
ਲੈਂਡ ਲਾਈਨ ਫੋਨ- ਚੰਗੇ ਸਹਿੰਦੇ ਘਰਾਂ ਦੀ ਸ਼ਾਨ ਹੁੰਦਾ ਸੀ ਟੇਲੀਫੋਨ।ਅਪਰ ਮਿਡਲ ਕਲਾਸ ਘਰਾਂ ਵਿੱਚ ਬਹੁਤ ਹੀ ਸੋਹਣੇ ਮਨਮੋਹਣੇ ਫੋਨ ਮਾਡਲ ਹੁੰਦੇ ਸੀ ਜੋ ਪੈਸੇ ਦਾ ਵਿਖਾਵਾ ਵੀ ਹੁੰਦਾ ਸੀ,ਢਾਈ  ਇੰਚ ਦੇ ਸੈੱਲ ਫੋਨ ਨੇ ਕਬਾੜ ਕਰ ਦਿੱਤੇ।
    ਡਾਕ ਬੰਗਲੇ,ਡਾਕ ਘਰ ਖਤਮ, ਖੱਤ ਜਵਾਬ ਖਤਮ,ਲਿਖਤੀ ਪ੍ਰੇਮ ਪੱਤਰ,ਰੁੱਕੇ ਖਤਮ,ਮਨੀਆਰਡਰ ਖਤਮ,ਤਾਰ ਖਤਮ,ਡਾਕ ਟਿਕਟਾਂ,ਰਸੀਦੀ ਟਿਕਟਾਂ ਖਤਮ,ਛਪੀ ਅਖਬਾਰ ਘੱਟ ਗਿਣਤੀ ਚ ਹੋ ਗਈ।
  ਸਾਈਕਲ૷ਆਵਾਜਾਈ ਦਾ ਸਾਧਨ- ਘੋੜੈ ਊਠ ਗਧੇ ਹਾਥੀ ਬੈਲਗੱਡੀ ਤੋਂ ਉਠ ਕੇ ਮਸ਼ੀਨ ਸ਼ਾਈਕਲ ਦੀ ਸਵਾਰੀ ਆਵਾਜਾਈ ਦਾ ਸਸਤਾ ਤੇ ਵਧੀਆ ਸਾਧਨ ਹੋ ਗੁਜਰੀ।ਪਰ ਵਿਗਿਆਨ ਦੇ ਮਸ਼ੀਨੀਕਰਨ ਨੇ ਮੋਟਰਸਾਈਕਲ ਬਣਾ ਕੇ ਇਸਨੂੰ ਐਸਾ ਨੁਕਰੇ ਲਾਇਆ ਹੈ ਕਿ ਜਿਹਦੇ ਕੋਲ ਤੇਲ ਪਾਉਣ ਲਈ ਪੈਸੇ ਨਹੀਂ ਉਹ ਵੀ ਨਿਰੇ ਸਾਈਕਲ ਦੀ ਸਵਾਰੀ ਕਰਨ ਵਿੱਚ ਸ਼ਰਮ ਮਹਿਸੂਸ ਕਰਦਾ ਹੈ।
    ਟਾਂਗਾ-ਸੜਕ ਤੇ ਜਾਂ ਕੱਚੇ ਪਹੇ ਤੇ ਚਲਦੇ ਟਾਂਗੇ ੇ ਘੋੜੀ ਦੀਆਂ ਟਾਪਾਂ ਦੀ ਅਵਾਜ਼ ਕੰਂਨਾਂ ਵਿੱਚ ਕੈਸਾ ਰਿਧਮ ਘੋਲਦੀ ਸੀ।ਐਂ ਲਗਦਾ ਹੈ ਜਿਵੇਂ ਸੰਗੀਤਕਾਰਾਂ ਨੇ ਸੰਗੀਤ ਬਣਾਉਣਾ ਟਾਂਗੇ ਘੋੜੇ ਦੇ ਟਾਪ ਤੋਂ ਸਿਖਿਆ ਹੋਵੇ-ਮੋਟਰਾਂ ਨੇ ਇਹਦਾ ਨਿਸ਼ਾਨ ਤੱਕ ਖਤਮ ਕਰ ਦਿੱਤਾ।
  ਧੋਬੀ-ਧੋਬੀ ਘਾਟ ਹੁੰਦਾ ਸੀ ,ਜਰਾ ਕੁ ਉੱਚੇ ਘਰਾਣੇ ਆਪਣੇ ਕਪੜੈ ਧੋਬੀ ਤੋਂ ਧੁਲਵਾਇਆ ਕਰਦੇ ਸੀ ਘਰਾਂ ਵਿੱਚ ਕਪੜੈ ਧੋਣ ਲਾਉਣ ਵਾਲੀਆਂ ਦਾ ਰਿਵਾਜ ਨਹੀਂ ਸੀ।ਕੁਝ ਹੋਰ ਲੋਕ ਵੀ ਭਾਰੇ ਕਪੜੈ ਜਿਵੇਂ ਖੇਸ ਕੰਬਲ ਦਰੀ ਆਦਿ ਧੋਬੀ ਘਾਟ ਤੋਂ ਧੁਵਾਉਂਦੇ ਸਨ।ਬਿਜਲੀ ਦੀ ਵਾਸ਼ਿੰਗ ਮਸ਼ੀਨ ਧੋਬੀ ਸਮੇਤ ਧੋਬੀ ਘਾਟ ਚਬਾ ਗਈ।
 ਲਲਾਰੀ-ਚੁੰਨੀਆਂ ਦੁਪੱਟੇ ਪੱਗਾਂ ਰੰਗਣ ਵਾਲੇ ਤਾਰੀਖ ਹੋ ਚੁਕੇ ਹਨ। ਕਿੰਨਾ ਦਿਲਚਸਪ ਹੁੰਦਾ ਸੀ ਲਲਾਰੀ ਨਾਲ ਗੁੱਸਾ ਕਰਨਾ ਜਦੋਂ ਉਹ ਵੇਲੇ ਦੇ ਵੇਲੇ ਰੰਗ ਨਹੀਂ ਸੀ ਕਰਕੇ ਦੇਂਦਾ।ਹੁਣ ਤਾਂ ਖੇਰ ਚੁੰਨੀ ਤੇ ਪੱਗ ਨੂੰ ਵੈਸੇ ਹੀ ਖੈਰਾਬਾਦ ਆਖ ਦਿਤਾ ਗਿਆ ਹੈ।
ਥਾਪਾ,ਥਾਪੀ,ਹੱਥ ਵਾਲੀ ਮਧਾਣੀ,ਮਿੱਟੀ ਦੀ ਚਾਟੀ,ਕਾੜ੍ਹਨੀ,ਤੌੜੀ,ਭੜੌਲੀ,ਚੌਂਕਾ ਚੁਲ੍ਹਾ,ਤੰਦੂਰ,ਲੂਣ ਘੋਟਣਾ,ਕੂੰਡਾ ਜਾਂ ਦੌਰੀ,ਚੰਗੇਰ, ਸਰਪੋਸ, ਸਾਗ ਘੋਟਣਾ, ਛੱਜ, ਉਖਲੀ, ਨਿੱਕੀ ਜਿਹੀ ਚੱਕੀ,ਕੋਠੜੀ ਤੋਂ ਕੋਠੀਆਂ ਬਣ ਕੇ ਪਰਾਤ ਵੀ ਵਿਰਲੀ ਟਾਂਵੇ ਘਰ ਹੈ,ਗੈਸ ਚੁਲ੍ਹੇ ਨੇ ਕੱਚੇ ਚੁਲ੍ਹੈ ਤੇ ਤੰਦੂਰ ਨੂੰ ਵਗਾਹ ਮਾਰਿਆ ਹੈ,ਇਹ ਸਾਰਾ ਕੁਝ ਵੇਖਣ ਲਈ ਪੰਜ ਸੌ ਦੀ ਟਿਕਟ ਖ੍ਰੀਦਣੀ ਪੈਂਦੀ ਹੈ।ਮੂਲੀ ਕੁਤਰਨਾ, ਛਾਨਣੀ ਤੇ ਹੋਰ ਇਹਨਾਂ ਚੀਜਾਂ ਨੂੰ ਰਸੋਈ ਵਿੱਚ ਰੱਖਣਾ ਬੇਰਿਵਾਜਾ ਸਮਝਿਆ ਜਾਂਦਾ ਹੈ।
    ਬੱਚਾ ਪੈਦਾ ਹੋਣ ਤੇ ਬਾਹਰਲੇ ਬੂਹੇ ਤੇ ਸ਼ਰੀਂਹ ਬੰਨ੍ਹਿਆ ਜਾਂਦਾ ਸੀ ਜੋ ਕਿ ਕਰੀਰ ਦੇ ਰੁੱਖ ਦੇ ਪੱਤਿਆਂ ਦਾ ਬਣਦਾ ਸੀ।ਇਕ ਲੋਕ ਗੀਤ ਵੱਜਿਆ ਕਰਦਾ ਸੀ'' ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ''-ਸੱਭ ਬੇਪਛਾਣ ਹੋ ਗਿਆ।
    ਤਾਰ ਤੇ ਟੰਗਿਆ ਇਕ ਛਿੱਕਾ ਹੁੰਦਾ ਸੀ ਜਿਸ ਵਿੱਚ ਦੁੱਧ ਦੀ ਭਰੀ ਗੜਵੀ ਜਾਂ ਡੋਲੂ ਬਿੱਲੀ ਤੋਂ ਬਚਾਅ ਕੇ ਰਾਤ ਨੂੰ ਰੱਖਿਆ ਜਾਂਦਾ ਸੀ ਪਰ ਬਿੱਲੀ ਮਾਸੀ ਵੀ ਬੜੀ ਹੁਸ਼ਿਆਰ ਸੀ ਕੁੱਦ ਕੇ ਛਿੱਕਾ ਹਿਲਾ ਦੇਂਦੀ ਤੇ ਦੁੱਧ ਡ੍ਹੋਲ ਕੇ ਲਕ ਜਾਂ੿ਦੀ।ਫਰਿਜ ਨੇ ਬਿੱਲੀ ਮਾਸੀ ਛਿੱਕੇ ਟੰਗ ਦਿੱਤੀ।
      ਮੇਰਾ ਮਾਂ ਦੀਆਂ ਪੱਕੀਆਂ ਖਾਣ ਨੂੰ ਬੜਾ ਈ ਜੀਅ ਕਰਦੈ-ਚੁਲ੍ਹੇ ਦੇ ਸਾਹਮਣੇ ਵਿਛੀਆਂ ਬੋਰੀਆਂ ਤੇ ਬੋਰੀਆਂ ਤੇ ਅਸੀਂ ਨਿਕੱੇ ਵੱਡੇ ਨਿਆਣੇ,ਮਾਂ ਤਵੇ ਤੋਂ ਗਰਮਾ ਗਰਮ ਲਾਲ ਫੁਲਾਂ ਵਾਲੀਆਂ ਰੋਟੀਆਂ ਆਪਣੇ ਚੱਪੇ ਨਾਲ ਤਾਜ਼ੇ ਮੱਖਣ ਨਾਲ ਚੋਪੜ ਕੇ ਸਾਨੂੰ ਪਰੋਸਦੀ ਤੇ ਅਸੀਂ ਖਾ ਨਿਹਾਲ ਹੋ ਕੇ ਆਪੋ ਆਪਣੀ ਥਾਲੀ ਕੌਲੀ ਚੁਲ੍ਹੇ ਦੇ ਪਿਛਲੇ ਪਾਸੇ ਰੱਖ ਨਿਸ਼ਚਿੰਤ ਦੌੜ ਜਾਂਦੇ।ਬਰੈੱਡ,ਬਰਗਰ ਤੇ ਪੀਜਿਆਂ ਦੀ ਕਾਢ ૶ ਅਜੋਕੀ ਮਾਂ ਤੇ ਆਪ ਵੀ ਇਹੋ ਭਾਲਦੀ ਹੈ,ਉਸ ਤੇ ਵੀ ਚਪਾਤੀ ਮੇਕਰ ਮਸ਼ੀਨ  ਅਤੇ ਹੋਮ ਡਲਿਵਰੀ ਨੇ ਤਾਂ ਉਹ ਸਵਾਦ ਖਿਆਲਾਂ ਵਿਚੋਂ ਵੀ ਮਨਫ਼ੀ ਕਰ ਦਿੱਤਾ ਹੈ।
   ਸਮਾਰਟ ਫੋਨ ਹੈ ਤਾਂ ਲਾਈਫ ਹੈ,ਯੁਟਿਊਬ ਯਾਨਿ ਨੁਸਖਾ ਵੈਦ૴૴૴૴
    ਟਾਹਲੀ ਪਿੱਪਲ,ਬੋਹੜ,ਕਿੱਕਰ,ਬੇਰੀ,ਢਿੰਞਨ,ਗੁਲਾਬਾਸੀ,ਥੋਹਰ,ਕਾਨੇ,ਸਰਕੜਾ,ਅੱਕ,ਕਰੀਰ-ਚਹੁੰ ਮਾਰਗੀ ਛੇ ਮਾਰਗੀਆਂ ਨੇ ਚਬਾ ਲਏ।
    ਸੰਦੂਕੜੀ ਵਾਲੀ ਮਲਾਈ ਬਰਫ਼,ਦਾਣੇ ਭੁੰਨਣ ਵਾਲੀ ਭੱਠੀ,ਵਹਿੰਗੀ ਵਾਲੇ ਬਾਬੇ ਦੀ ਦਾਲ ਪਲਮਰ,
ਕੋਈ ਦੱਸੇ ਭਲਾ ਜੇ ਚਿੱਟਾ ਕੁੱਕੜ ਤੇ ਰੰਗ ਬਰੰਗੀਆਂ ਕੁੱਕੜੀਆਂ ਨੂੰ ਮਸ਼ੀਨੀਕਰਣ ਨੇ ਕਿਉਂ ਹੜੱਪਿਆ?
    ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ-ਵਾਣ ,ਸੂਤੜੀ ਵਾਲਾ ਮੰਜਾ ਤਾਂ ਹੁਣ ਪਿੰਡ ਵਿੱਚ ਵੀ ਕਿਤੇ ਦਿਖਾਈ ਨਹੀਂ ਦੇਂਦਾ। ਨਾਂ ਚੌਕੇ ਵਿੱਚ ਪੀੜੀ ਡਹਿੰਦੀ ਹੈ।ਰੰਗਲਾ ਪਲੰਘ ਪੀੜਾ,ਨਵਾਰੀ ਪਲੰਘ ਪਿੱਤਲ ਦੇ ਕੋਕਿਆਂ ਵਾਲਾ ਸੰਦੂਕ,ਲੋਹੇ ਦੀ ਪੇਟੀ ਜੋ ਦਾਜ ਵਿੱਚ ਉਭਰਦੀ ਆਈਟਮ ਹੁੰਦੇ ਸੀ,ਕਿਧਰ ਗਏ ਕੋਈ ਨਾਂ ਜਾਣੇ।
( ਗੱਡੇ ਉਤੇ ਆ ਗਿਆ ਸੰਦੂਕ ਮੁਟਿਆਰ ਦਾ' ਗੀਤ ਹੁਣ ਅੱਖੀਆਂ ਸਾਹਮਣੇ ਤਸਵੀਰ ਨਹੀਂ ਬਣਾਉਂਦਾ  ਪੰਜਾਲੀ ਟੁੱਟ ਜਾਊਗੀ ਮੂਰਖਾ ਜੱਟਾ  ਦੀ ਬੋਲੀ ਗਿੱਧੇ ਵਿੱਚੋਂ ਬਾਹਰ ਹੋ ਗਈ ਹੈ।ਵੈਸੇ ਵੀ ਗਿੱਧਾ ਫੈਸ਼ਨ ਆਈਟਮ ਹੋ ਗਿਆ ਹੈ।
   ਦਸੂਤੀ ਤੇ ਸਿੰਧੀ ਦੀ ਕਢਾਈ,ਪੱਖੀਆਂ,ਚਰਖਾ, ਅਟੇਰਨ,ਕਪਾਹ ਵੇਲਣ ਵਾਲਾ ਵੇਲਣਾ,ਨਲਕਾ,ਸੂਈ ਵਾਲੇ ਤਵੇ ਵਾਜੇ,ਤ੍ਰਿੰਞਣ,ਸੱਥ,ਖੁੰਡ ਚਰਚੇ,ਰੱਸੀ ਵੱਟਣਾ,ਲੀਰਾਂ ਦਾ ਖਿਦੋ,ਲੀਰਾਂ ਦੀ ਗੁੱਡੀ ਗੁੱਡਾ ਲੁਪਤ ਹੋ ਗਏ ਹਨ। ਦਰੀਆਂ ਖੇਸ ਏ.ਸੀ. ਖਾ ਗਿਆ।ਚਿੜੀਆਂ ਕਾਂ ਕਬੂਤਰ ਤੋਤੇ ਜੁਗਨੂੰ ਤਿਤਲੀਆਂ ਮਧੂ ਮੱਖੀਆਂ ਦੇ ਛੱਤੇ,ਬਿਜੜੈ ਦੇ ਆਲ੍ਹਣੇ,ਉਲੂ,ਇਲ ਗਿਰਝ ਬਹੁਤ ਕੁਝ ਮਸ਼ੀਨਰੀ ਦੀ ਭੇਂਟ ਚੜ੍ਹ ਗਿਆ।
      ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ'-ਇਕ ਤਵਾ ਅਕਸਰ ਵੱਜਿਆ ਕਰਦਾ ਸੀ।
ਲਿਬਾਸ-ਪੁਲੀਸ ਅਤੇ ਫੋਜ ਦੀ ਵਰਦੀ ਤੋਂ ਇਲਾਵਾ ਬਾਕੀ ਸੱਭ ਰਵਾਇਤੀ ਲਿਬਾਸ ਦੇ ਵਿਰਲੇ ਟਾਂਵੇਂ ਹੋ ਜਾਣ ਬਾਰੇ ਸੱਭ ਜਾਣਦੇ ਹਨ।ਘੱਗਰੇ ਤਾਂ ਗਏ ਹੀ ਸੀ ਸਾੜੀਆਂ ਵੀ ਗਈਆਂ। ਬੁਸ਼ਰਟ,ਪਤਲੂਨ, ਮਾਲਵੇ ਦੇ ਸੋਨੇ ਦੇ ਬੀੜਿਆਂ ਵਾਲੇ ਕੁੜਤੇ ਕਿਤੇ ਨਾਂ ਥਿਆਂਉਂਦੇ ਹੁਣ।ਪਰਾਂਦੇ,ਜਲੇਬੀ ਜੂੜਾ,ਕਿਥੇ ਰਹਿੰਦਾ ਜਦ ਵਾਲ ਹੀ ਬੌਬ ਕੱਟ ਹੋ ਗਏ।
  ਜੁੱਤੀ- ਚੀਨ ਤੌਂ ਆਈਆਂ ਨਕਲੀ ਜੁਤੀਆਂ ਨੇ ਹਰੀ ਕੇ ਦੀ ਪੰਜਾਬੀ ਜੁੱਤੀ ਤੇ ਮਾਲਵੇ ਦੀ ਨੋਕਦਾਰ ਜੁੱਤੀ ਤੇ ਖੁਸਾ ,ਕਾਲੇ ਸਲੀਪਰ ਨਵੀਆਂ ਵਹੁਟੀਆਂ ਦੇ ਖਾਸਮ ਖਾਸ ਲਾਲ ਸਲੀਪਰ,ਇਤਿਹਾਸ ਹੋ ਗਏ ਤੇ ਜੁੱਤੀ ਕਸੂਰੀ ਨਹੀਂ ਪੈਰੀਂ ਪੂਰੀ।ਇਕ ਗੀਤ ਬਣ ਕੇ ਰਹਿ ਗਈ।
    ਗੋਰੀ ਪਿੰਂਨੀ ਤੇ  ਸਲੀਪਰ ਕਾਲੇ ਗੱਡੀ ਵਿਚੋਂ ਲੱਤ ਲਮਕੇ ''॥
    ਅਸ਼ਕੇ ਨਵੀਂ ਤਹਿਜੀਬ ਦੇ;ਮਾਤਾ ਪਿਤਾ ਨੂੰ ਬੱਚੇ ਕੋਲ ਜਾਣ ਤੋਂ ਪਹਿਲੇ ਦਸਤਕ ਦੇਣੀ ਪੈਂਦੀ ਹੈ।ਜੇ ਬੱਚਾ ਉਪਰ ਚੁਬਾਰੇ ਵਿੱਚ ਬੈਠਾ ਹੈ ਤਾਂ ਮੋਬਾਇਲ ਫੋਨ ਖੜਕਾਇਆ ਜਾਂਦਾ ਹੈ।ਓ ਸੱਚ ਚੁਬਾਰੇ ਨਹੀਂ ਸੈਕਿੰਡ ਫਲੋਰ।
      ਸ਼ਰੇਰਾਹ ਚਲਦੇ ਚਲਦੇ ਦਿਲ ਵਿਚੋਂ ਮੋਹ ਦੀਆਂ ਤੰਦਾ ਉਲਝ  ਉਖੜ ਜਾਣ ਤਾਂ ਦਿਲ ਨੂੰ ਬਾਇ ਪਾਸ ਪਾ ਦੇਂਦੇ ਹਨ,ਸੰਟੰਟ ਵੀ ਪੈ ਜਾਂਦਾ ਹੈ।
ਈ.ਵੀ.ਅੇਮ.-   ਵੋਟ ਦੀ ਹਸਤੀ ਲਗਭਗ ਖਤਮ ਹੈ ਤੇ ਵੋਟਰ ਬੇਲੋੜਾ ਹੋ ਗਿਆ ਹੈ। ਵੋਟ ਦੀ ਕਦਰ,ਵਕਤ ਦੀ ਕਦਰ,ਵਿਅਕਤੀ ਦੀ ਕਦਰ ਜੇ ਵਿਅਰਥ ਨਾਂ ਜਾਂਦੀ ਤਾਂ ਅੱਜ ਵਿਵਸਥਾ ਇੰਨੀ ਨਿਰਰਥਕ ਨਾਂ ਹੁੰਦੀ।
੍ਹ   ਹੋਰ ਪੰਜ ਦੱਸ ਵਰ੍ਹਿਆਂ ਨੂੰ ਬਨਾਉਟੀ ਬੌਧਿਕਤਾ ਇਸ ਕਦਰ ਆਮ ਹੋ ਜਾਵੇਗੀ ਕਿ ਇਸ ਸੱਭ ਦਾ ਇਤਿਹਾਸ ਵੀ ਕੱਈ ਨਹੀਂ ਪੜ੍ਹੇਗਾ।
       ਅੰਦਰੋਂ ਲੋਕ ਉਦਾਸੇ ਨੇ,ਪਰ ਹੋਠਾਂ  ਤੇ ਹਾਸੇ ਨੇ
      ਅੱਖੀਆਂ ਦਰਿਆ ਪੀ ਗਈਆਂ,ਲੇਕਿਨ ਹੋਂਠ ਪਿਆਸੇ ਨੇ॥
    ਬੜਾ ਕੁਝ ਬਦਲ ਗਿਆ ਹੈ ਮਸ਼ੀਨੀਕਰਨ ਨਾਲ,ਮਸ਼ੀਨ ਬੰਦੇ ਨੇ ਬਣਾਈ,ਮਸ਼ੀਨ ਬੰਦਾ ਨਹੀਂ ਬਣਾ ਸਕਦੀ।ਬੰਦੇ ਨੂੰ ਕੇਵਲ ਤੇ ਕੇਵਲ ਬੰਦਾ ਹੀ ਬਣਾ ਸਕਦਾ ਹੈ।ਪਰ ਫੇਰ ਵੀ ਬੰਦਾ ਬੰਦੇ ਦਾ ਪੁੱਤ ਬਣ ਕੇ ਵਿਚਰਨ ਲਈ ਤਿਆਰ ਨਹੀਂ ਤੇ ਨਾਂ ਹੀ ਬੰਦਾ ਬੰਦੇ ਨੂੰ ਆਪਣੇ ਵਰਗਾ ਬੰਦਾ ਸਮਝਣ ਲਈ ਸਹਿਮਤ ਹੈ
    ਮਸ਼ੀਨਰੀ ਈਜਾਦ ਕਰਦਾ ਕਰਦਾ ਮਨੁੱਖ ਖੁਦ ਇਕ ਮਸ਼ੀਨ ਦੀ ਮਾਨਦ ਹੋ ਚੁੱਕਾ ਹੈ૷
           '' ਕਿਸੇ ਬੀਜਆ ਏ ਤੁਸਾਂ ਵੱਢਣਾ ਏ
             ਕਿਸੇ ਕੀਤੀਆਂ ਨੇ ਤੁਸਾਂ ਵਰਤਣਾ ਏ
             ਆਪ ਵੇਲੇ ਸਿਰ ਪੁਛਣਾ ਗਿਛਣਾ ਸੀ
         ੍ਹੁ ਹੁਣ ਕਿਸੇ ਥੀਂ ਕੀ ਹਿਸਾਬ ਮੰਗਣਾ ਏ''---ਫੇੈਜ਼ ਅਹਿਮਦ ਫੈੇਜ਼॥
             
                       ਰਣਜੀਤ ਕੌਰ ਗੁੱਡੀ  ਤਰਨ ਤਾਰਨ  

ਵਾਹ ਜਮੂਰੇ ਵਾਹ - ਰਣਜੀਤ ਕੌਰ ਗੁੱਡੀ ਤਰਨ ਤਾਰਨ॥

   ਉਸਤਾਦ- ਜਮੂਰੇ ਉਪਰ ਕੀ?
   ਜਮੂਰਾ- ਅਸਮਾਨ
   ਉਸਤਾਦ-ਜਮੂਰੇ ਹੇਠਾਂ ਕੀ?
  ਜਮੂਰਾ- ਇਨਸਾਨ
  ਉਸਤਾਦ- ਜਮੂਰੇ ਖੱਬੇ ਕੀ ?
  ਜਮੂਰਾ- ਸ਼ੇਤਾਨ
  ਉਸਤਾਦ૷ਜਮੂਰੇ ਸੱਜੇ ਕੀ?
  ਜਮੂਰੇ૷ਸ਼ੇਤਾਨ
  ਉਸਤਾਦ- ਜਮੂਰੇ ਬੋਲ ਤੇਰੇ ਢਿੱਡ ਵਿੱਚ ਕੀ?
  ਜਮੂਰਾ૷ਅਰਮਾਨ
 ਉਸਤਾਦ- ਜਮੂਰੇ ਘੁੰਮ ਜਾ
 ਘੁੰਮ ਗਿਆ ਉਸਤਾਦ
 ਜਮੂਰੇ ਮਰ ਜਮੂਰੇ ਮਰ
  ਮਰ ਗਿਆ ਉਸਤਾਦ
     ਵਾਹ ਜਮੂਰੇ  ਵਾਹ ਕਾਹਨੂੰ ਲੈਨੈ ਔਖੇ ਸਾਹ
 ਉਠ ਜਮੂਰੇ ਉਠ ਬੋਲ ਤੇਰੀ ਸਰਕਾਰ ਦੀਆਂ ਤੇਰੇ ਲਈ ਕੀ ਕੀ ਪ੍ਰਾਪਤੀਆਂ ਨੇ.
  ਜਮੂਰਾ ਖਾਮੋਸ਼ ਨਾਂ ਹੂੰ ਨਾ ਹਾਂ
 ਉਸਤਾਦ ਗੁੱਸੇ ਵਿੱਚ-ਜਮੂਰੇ ਬੋਲਦਾ ਕਿਉਂ ਨਹੀਂ,ਬੋਲੇਂਗਾ ਕਿ ਮਾਰਾਂ ਛੁਰੀ
 ਜਮੂਰਾ-ਉਸਤਾਦ ਕੀ ਬੋਲਾਂ ਕੁਝ ਪ੍ਰਾਪਤ ਹੀ ਨਹੀਂ ਹੋਇਆ।
 ਉਸਤਾਦ-ਜਮੂਰੇ ਕਿੰਨੇ ਵਰ੍ਹੇ ਦਾ ਹੋ ਗਿਐਂ?
 ਜਮੂਰਾ-73 ਵਰ੍ਹੈ ਦਾ ਪੂਰਾ ਹੋਣ ਵਾਲਾ ਹਾਂ
 ਜਮੂੂੂਰੇ 73 ਵਰ੍ਹੈ ਚ ਤੇਰੀ ਸਰਕਾਰ ਨੇ ਤੇਰੇ ਲਈ ਕਈ ਸਕੂੂਲ ਬਣਾਏ ਕਈ ਹਸਪਤਾਲ ਬਣਾਏ,ਰੇਲਾਂ ਦੇ ਜਾਲ ਵਿਛਾਏ,ਆਹ ਹੁਣ ਵਾਲੀ ਸਰਕਾਰ ਨੇ ਪਿਛਲੇ ਚਹੁੰ ਵਰ੍ਹਿਆਂ ਚ ਸਾਢੈ ਨੌਂ ਹਜਾਰ ਸਮਾਰਟ ਸਕੂਲ਼ ਬਣਾਏ।
ਜਮੂਰਾ-ਉਸਤਾਦ ਸਮਾਰਟ ਸਕੂਲ਼ ਨਹੀਂ ਸਮਾਰਟ ਫੋਨ।ਮੈਂ ਝੱਗਾ ਚੁਕਣਾ ਨਹੀਂ ਚਾਹੁੰਦਾ ਪਰ ਤੁਸੀਂ ਬਹੁਤਾ ਖਹਿੜੈ ਪੈ ਗਏ ਤੇ ਮੈਂ ਦਸਦਾਂ, ਨਾਂ ਸਕੂਲ਼ ਨਾਂ ਹਸਪਤਾਲ,ਨਾਂ ਰੇਲਾਂ।ਜੇਲਾਂ ਬਣਾਈਆਂ,ਤੇ ਭਰੀਆਂ ਪਈਆਂ ਬੜੀਆਂ ਸ਼ਾਦ ਅਬਾਦ ਨੇ ਜੇਲਾਂ।ਢਾਬੇ ਤੇ ਭਾਂਡੇ ਮਾਂਜਣ ਵਾਲੇ ਮਾਸੂਮ ਤੋਂ ਲੈ ਕੇ ਸੱਚਾ ਸਾਹਿਤ ਲਿਖਾਰੀ ਤੱਕ ਸੱਭ ਅੰਦਰ ਧੱਕੇ ਪਏ।

ਉਸਤਾਦ- ਖਾਮੋਸ਼ ਗੁਸਤਾਖ॥ ਤੇਰੇ ਸਾਹ ਪੂਰੇ ਹੋ ਗਏ ਲਗਦੇ?
   ਜਮੂਰਾ- ਉਸਤਾਦ ਹਰ ਸਾਹ ਆਖਰੀ ਜਾਪਦੈ।
    ਉਸਤਾਦ- ਪਹਿਲਾਂ ਪੰਜ ਰੁਪਏ ਦੀ ਸ਼ਰਾਬ ਪੀ ਕੇ ਆਪਣੀ ਉਮਰ ਦੇ ਬੇਹਤਰੀਨ ਪੰਜ ਸਾਲ ਦੇ ਦਿੰਦੇ ਤੇ ਫੇਰ ਚੋਣਾ ਉਡੀਕਦੇ ਰਹਿੰਦੇ,ਸਸਤਾ ਅਨਾਜ ਮੁਫ਼ਤ ਬਿਜਲੀ ਕੰਮ ਕਰਨ ਤੋਂ ਜੀਅ ਚਰਾਉਂਦੇ,ਭਿਖਾਰੀ ਦੀ ਅੋਕਾਤ ਹੈ ਤੇਰੀ ਜਮੂਰੇ।
ਜਮੂਰਾ-ਜੀ ਉਸਤਾਦ,ਨੀਲੇ ਪੀਲੇ ਕਾਰਡ ਹੀ ਅੋਕਾਤ ਤੇ ਬਸਾਤ ਹੈ ਮੇਰੀ।ਮੈਂ ਬੰਦਾ ਨਹੀ ਨੰਬਰ ਹਾਂ।ਥਾਂ ਥਾਂ ਖੁਲ੍ਹੈ ਸ਼ਰਾਬ ਦੇ ਠੇਕੇ ।ਉਸਤਾਦ ਲਾਕ ਡਾਉਨ ਵਿੱਚ ਸਰਕਾਰੀ ਤੌਰ ਤੇ ਜੋ ਨਕਦੀ ਮਿਲੀ ਉਹਦੇ ਨਾਲ ਸੁਨੇਹਾ ੁਮਿਲਿਆ ਸੀ ਪ੍ਰਸ਼ਾਦੇ ਤੇ ਤੁਹਾਨੂੰ ਦਰਬਾਰੋਂ ਆ ਜਾਣੇ ਤੇ ਇਹ ਨਕਦੀ ਦੀ ਪੀਣੀ ਏਂ ਪੀਣੀ॥ਤੇ ਸਕੂਲ਼ ਨਹੀਂ ਖੋਲੇ ਹਸਪਤਾਲ ਨਹੀਂ ਖੁਲ੍ਹੈ ਸ਼ਰਾਬ ਦੈ ਠੇਕੇ ਖੋਹਲ ਦਿੱਤੇ ਤੇ ਉਥੇ ਦੋ ਗਜ ਦੀ ਦੂਰੀ ਵੀ ਖਤਮ ਆਹ ਲੰਮੀਆਂ ਕਤਾਰਾਂ,ਤੇ ਇਕ ਹੀ ਦਿਨ ਵਿੱਚ ਅਰਬਾਂ ਦੀ ਆਮਦਨ ਹੋ ਗਈ।
     ਕੰਮ ਕਰਨ ਵਾਲੇ ਕਾਮੇ ਨਹੀਂ ਇਕ ਦਿਨ ਵੀ ਬੈਠੈ,ਸਫ਼ਾਈ ਸੇਵਕਾਂ ਨੇ ਇਕ ਦਿਨ ਵੀ ਨਾਗਾ ਨਹੀਂ ਕੀਤਾ  ਆਪਣੀ ਵਰਦੀ ਪਾ ਕੇ ਅਤਿ ਕੋਹਰੇ ਵਿੱਚ ਵੀ ਰੋਜ਼ ਸੇਵਾ ਕੀਤੀ।ਤੇ ਸਰਕਾਰ ਦੀ ਪ੍ਰਾਪਤੀ ਵੇਖੋ ਚਾਰ ਮਹੀਨੇ ਹੋ ਗਏ ਉਹਨਾਂ ਨੂੰ ਭੱਤਾ ਤਨਖਾਹ ਨਹੀਂ ਮਿਲੀ।ਜਹਿਰੀਲੀ ਸ਼ਰਾਬ ਪੀਣ ਵਾਲੇ ਨੂੰ ਤਗਮਾ ਮਿਲਿਆ ਨਕਦ ਪੰਜ ਲੱਖ ਰੁਪਏ।ਦੱਸ ਉਸਤਾਦ ਇਸ ਤੋਂ ਵੱਡੀ ਕੀ ਪ੍ਰਾਪਤੀ ਪ੍ਰਾਪਤ ਕਰ ਸਕਦੀ ਕੋਈ ਸਰਕਾਰ? ਕਰਮਚਾਰੀਆਂ ਅਧਿਕਾਰੀਆਂ ਪੈਨਸ਼ਨਰਾਂ ਦੀ ਕਿਤੇ ਇਕ ਮਹੀਨੇ ਤੇ ਕਿਤੇ ਇਕ ਦਿਨ ਦੀ ਬਗਾਰ ਕੱਟੀ ਇਸ ਲਈ ਕਿ ਜਰੂਰੀ ਸੇਵਾਂਵਾਂ ਨੂੰ ਮੁਆਵਜ਼ਾ ਦਿੱਤਾ ਜਾਏ ਆਪ ਕਿਸੇ ਸੈਨੇਟਰ ਨੇ ਇਕ ਰੁਪਿਆ ਵੀ ਦਾਨ ਨਹੀਂ ਕੀਤਾ ਸਗੋਂ ਢਾਈ ਢਾਈ ਲੱਖ ਮਹੀਨਾ ਵਸੂਲੇ।
 ਜਮੂਰਾ-ਉਸਤਾਦ ਲਾਕ ਡਾਉਨ ਵਿੱਚ ਸੱਭ ਧੰਦੇ ਬੰਦ ਰਹੇ ਪਰ ਖੇਤੀ ਬਾੜੀ ਦਾ ਕੰਮ ਤੇ ਮੌਸਮੀ ਹੁੰਦੈ ਉਹ ਤੇ ਕਰਨਾ ਪੈਂਦਾ ਨਾਲੇ 'ਪੇਟ ਨਾਂ ਪਈਆਂ ਰੋਟੀਆਂ ਤੇ ਸੱਭੈ ਗਲਾਂ ਖੋਟੀਆਂ' ਅਨੁਸਾਰ ਪੇਟ ਦੀ ਅੱਗ ਬੁਝਾਉਣ ਲਈ ਦਾਣੇ ਤੇ ਚਾਹੀਦੇ ਸੀ, ਤੇ ਜਦੋਂ ਸ਼ੈੇਤਾਨ ਦੀ ਛਟੀ ਇਸ਼ਟ ਨੇ ਦਹਾੜ ਮਾਰੀ ਕਿ ਖੇਤੀ ਤੇ ਬਹੁਤ ਤਕੜਾ ਉਦਯੋਗ ਤੇ ਬੜਾ ਲਾਹੇਵੰਦ ਵੀ ਹੈ ਤੇ ਉਸਨੇ ਖੇਤੀ ਹੇਠਲੇ ਪੂਰੇ ਰਕਬੇ ਤੇ ਕਬਜਾ ਕਰਨ ਦਾ ਕਾਨੂੰਨ ਪਾਸ ਕਰ ਦਿੱਤਾ ਤੇ ਉਸਤਾਦ ਅਵਾਮ ਪਹਿਲਾਂ ਤਾ ਭੇਡਾਂ ਬਕਰੀਆਂ ਬਣਿਆ ਰਿਹਾ ਫੇਰ ਕੀੜੈ ਮਕੌੜੈ ਤੇ ਹੁਣ ਜਮੂਰੀ ਬਣ ਸੜਕਾਂ ਕੰਢੇ ਰੁਲ ਰਿਹੈ।
ਉਸਤਾਦ૷ਜਮੂਰੇ ਕਾਹਨੂੰ ਔਖਾ  ਹੁੰਨੈਂ ਹੁਣ ਤੇ ਸਰਕਾਰ ਨੇ ਤੇਰੀ ਜਮੂਰੀਅਤ ਨੂੰ ਸੈਰ ਸਪਾਟਾ ਮੁਫ਼ਤ ਬੱਸ ਕਰਤੀ।
 ਜਮੂਰਾ-ਉਸਤਾਦ ਬੱਸ ਆਉਗੀ ਤੇ ਮੁਫ਼ਤ ਸੈਰਸਪਾਟਾ ਕਰੁਗੀ ਜਮੂਰੀਅਤ।
ਸਰਕਾਰੀ ਤੇ ਸਿਰਫ਼ ਸਰਕਾਰ ਹੀ ਹੈ ਬਾਕੀ ਸਾਰਾ ਨਿਜ਼ਾਮ ਤੇ ਨਿਜੀ ਹੈ।
ਮੁਫ਼ਤ ਬੱਸ ਦੀ ਬਾਤ ਸੁਣ ਲਓ ਪਰਸੋਂ ਜਮੂਰੀਅਤ ਘਰੋਂ 50 ਰੁਪਏ  ਰਕਸ਼ੇ ਦੇ ਲਾ ਕੇ ਉਥੇ ਪੁੱਜੀ ਜਿਥੇ ਬੱਸ ਸਵਾਰੀਆਂ ਲੈਂਦੀ,ਦੋ ਘੰਟੇ ਚ ਦੱਸ ਬਸਾਂ ਆਈਆਂ ਕੰਡਕਟਰ ਆਖੇ ਇਹ ਨੀ੍ਹਂ ਮੁਫ਼ਤ ਆਲੀ,ਮੁਫ਼ਤ ਆਲੀ ਮਗਰ ਆਉਂਦੀ ,ਲੈ ਦੋ ਢਾਈ ਘੰਟੇ ਖਲੋ ਖਲੋ ਜਮੂਰੀਅਤ ਫੇਰ ਪੰਝਾਹ ਰੁਪਈਏ ਦੇ ਕੇ ਮੁੜ ਆਈ।ਸੌ ਨੂੰ ਥੁੱਕ ਲਾ ਗਿਆ ਸਰਕਾਰੀ ਝਾਂਸਾ ਤੇ ਖੱਜਲ ਖੁਆਰੀ ਮੁਫ਼ਤ ਮਿਲੀ।ਅਖੇ ਨਾਂ ਨੌਂ ਮਣ ਤੇਲ ਹੋਵੇ ਤੇ ਨਾਂ ਰਾਧਾ ਨੱਚੇ॥
  ਉਸਤਾਦ ਇਕ ਹੋਰ ਬਾਤ ਦਿਲ ਲੁ੍ਹਹਣ ਵਾਲੀ ਹੈ ਕਿ ਪੀਣ ਵਾਲਾ ਪਾਣੀ-ਜਮੂਰੀਅਤ ਪੀਣਵਾਲੇ ਪਾਣੀ ਨੂੰ ਤਰਸ ਗਈ  25 ਰੁਪਏ ਨੂੰ ਹੋਈ ਪਈ ਬੋਤਲ ।ਮੀਂਹ ਦਾ ਪਾਣੀ ਸੰਭਾਲਣ ਦੀ ਕੋਈ ਵਿਉਂਤ ਨਹੀਂ ਬਣਾਈ ਗਈ ਗੰਦਾ ਪਾਣੀ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਦਫ਼ਤਰਾਂ ਇਦਾਰਿਆਂ ਵਿੱਚ ਸੀਵਰੇਜ ਸਿਸਟਮ ਨਹੀਂ, ਸ਼ੋਚਾਲਯ ਕਾਗਜ਼ੀ ਹਨ।ਰੇਤ ਬਜਰੀ ਤੇ ਧਰਤੀ ਹੇਠਲੇ ਹੋਰ ਖਣਿਜਾਂ ਦੀ ਸਮਗਲਿੰਗ ਅੱਗੇ ਨਾਲੋਂ ਵੱਧ ਹੈ , ਕਾਰਖਾਨਿਆਂ ਦਾ ਗੰਦਾ  ਪਾਣੀ ਪੀਣ ਵਾਲੇ ਪਾਣੀ ਵਿੱਚ ਰਲਿਆ ਪਿਆ,ਕਾਰਖਾਨਿਆਂ ਦਾ ਪ੍ਰਦੂਸ਼ਨ ਹਵਾ ਪ੍ਰਦੂਸ਼ਤ ਕਰ ਰਿਹੈ। ਪਸ਼ੂ ਹਸਪਤਾਲ ਇਮਾਰਤ ਕੋਈ ਨਹੀਂ।750 ਰੁਪਏ ਬੁਢਾਪਾ ਲਾਵਾਰਿਸ ਪੈਨਸ਼ਨ ਤਾਂ ਦਿੱਤੀ ਨਹੀਂ ਸੀ ਗਈ ਤੇ ਹੁਣ 1500/ ਅੇਲਾਨ ਦਿੱਤੀ,ਤੇ ਘਾਟੇ ਵਾਲਾ ਬਜਟ ਦਸ ਕੇ ਬਿਜਲੀ ਦੇ ਬਿਲ ਵਧਾ ਦਿੱਤੇ ਤੇ ਕਈ ਹੋਰ ਟੈਕਸ ਵਧਾ ਦਿੱਤੇ।
 ਥਾਂ ਥਾਂ ਲਗੇ ਕੂੜੇ ਕਚਰੇ ਦੇ ਅੰਬਾਰ,ਮੱਛਰ ਮੱਖੀਆਂ,ਅਤਿਅੰਤ ਅਵਾਰਾ ਕੁੱਤੇ,ਤੇ ਫੰਡਰ ਪਸ਼ੂਆਂ ਨੇ ਬਕੌਲ ਆਪ ਜੀ ਦੇ ਮੇਰੀ ਜਮੂਰੀ ਦਾ ਜਿਉਣਾ ਹਰਾਮ ਕਰ ਕੇ ਆਪਣਾ ਜੀਵਨ ਹਲਾਲ ਕਰ ਰਹੇ ਹਨ।
''ਜੇ ਕਿਸਾਨ ਨਹੀਂ ਤਾਂ ਖਾਣਾ ਨਹੀਂ''-ਕੀ ਇਸ ਕਿਸਾਨ ਤਰਾਸਦੀ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਇਕਜੇੁਟ ਹੋ ਕੇ ਸੱਤਾਧਾਰੀ ਜਾਲਮ ਨੂੰ ਸਬਕ ਨਹੀਂ ਸਿਖਾ ਸਕਦੀਆਂ ਪਰ ਕਾਹਨੂੰ ਹਰੇਕ ਪਾਰਟੀ ਆਪਣੀ ''ਢਾਈ ਪਾ ਖਿਚੜੀ ਅੱਡੋ ਅੱਡ ਪਕਾ ਆਪੋ ਆਪਣਾ ਤਖ਼ਤ ਵਿਛਾਉਣ ਦੀ ਯੋਜਨਾ ਵਿੱਚ ਗਲਤਾਨ ਹੈ।
ਦਸੋ ਉਸਤਾਦ ਕਿਹੜੀ ਕਿਹੜੀ ਪ੍ਰਾਪਤੀ ਦੀ ਵਾਹਵਾ ਕਰੇ ਜਮੂਰੀਅਤ, ਇੰਨੇ ਸੁਖ ਸਹੂਲਤਾਂ ਦਿੱਤੇ ਪਏ ਕਿ ਦਾਮਨ ਵਿੱਚ ਨਹੀਂ ਸਮਾ ਰਹੇ।
  ਉਸਤਾਦ= ਨਾਂ ਉਦਾਸ ਹੌ ਜਮੂਰੇ ਨਾਂ ਨਿਰਾਸ਼ ਹੋ,ਭਲੇ ਦਿਨ ਆਉਣਗੇ।ਪੀਲੇ ਪੁਰਾਣੇ ਪੱਤੇ ਝੱੜਦੇ ਤੇ ਫੇਰ ਨਵੇਂ ਆਉਂਦੇ
ਜਮੂਰਾ- ਉਸਤਾਦ ਕੁਦਰਤ ਦਾ ਨਿਜ਼ਾਮ ਹੈ ਨਵਿਆਂ ਵਾਲਾ,ਭਾਰਤੀ ਨਿਜ਼ਾਮ ਵਿੱਚ ਪੀਲਿਆਂ ਨੂੰ ਹਰਾ ਰੰਗ ਲਾ ਲੈਂਦੇ ਹਨ   
ਉਸਤਾਦ૷ਜਮੂਰੇ ਮੈਂ ਤੇ ਤੈਨੂੰ ਅੇਵੇਂ ਹੀ ਮਖੌਲਾਂ ਕਰਦਾ ਰਿਹਾ ਪਰ ਤੂੰ ਤੇ ਮੈਨੂੰ ਵੀ ਫਿਕਰਾਂ ਚ ਪਾ ਤਾ॥  
       '' ਬਣੇ ਬੈਠੈ ਨੇ ਸਾਡਿਆਂ ਹੱਕਾਂ ਦੇ ਹੱਕਦਾਰ
        ਇਹ ਸਾਡੇ ਚਾਨਣਾਂ ਦਾ ਰਾਹ ਡੱਕਣ ਵਾਲੇ॥
    ਆ ਜਮੂਰੇ ਜਾਂਦੇ ਜਾਂਦੇ ਤਖ਼ਤ ਨੂੰ ਇਕ ਮਸ਼ਵਰਾ ਦੇ ਦਈਏ=
          ''ਕੁਰਸੀ ਹੈ ਤੁਮਹਾਰੀ,ਤੁਮਹਾਰਾ ਜਨਾਜ਼ਾ ਤੋ ਨਹੀਂ ਹੈ,ਜੋ ਉਤਰ ਨਹੀਂ ਸਕਤੇ
            ਕੁਸ਼ ਕਰ ਨਹੀਂ ਸਕਤੇ ਤੋ ਉਤਰ ਕਿਉਂ ਨਹੀਂ ਜਾਤੇ''(ਇਰਤਜਾਹ ਨਿਸ਼ਾਤ)
      
                  ਰਣਜੀਤ ਕੌਰ ਗੁੱਡੀ ਤਰਨ ਤਾਰਨ॥

ਤਿਕੜੀ ਮਸ਼ਾਲ - ਰਣਜੀਤ ਕੌਰ ਗੁੱਡੀ ਤਰਨ ਤਾਰਨ

           ''  ਤਿਕੜੀ ਮਸ਼ਾਲ ''  28 ਸਤੰਬਰ  23 ਮਾਰਚ)
     ਭਗਤ ਸਿੰਘ ,ਸੁਖਦੇਵ ਰਾਜਗੁਰੂ- ਤਿਕੜੀ ਮਸ਼ਲ   ( 23 ਮਾਰਚ ਲਈ ਵਿਸ਼ੇਸ਼
   28 ਸਤੰਬਰ ਦਾ ਭਾਗਾਂਭਰਿਆ ਦਿਨ ਜਦ ਭਗਤ ਸਿੰਘ ਨੇ ਕਿਲਕਾਰੀ ਮਾਰੀ,ਉਹ ਤੇ  ਜਮਾਂਦਰੂ ਦੇਸ਼ਭਗਤ  ਸੀ।
ਉਹ ਚਲਨ ਲਗਾ ,ਲੋਗ ਮਿਲਦੇ ਗਏ,ਕਾਰਵਾਂ ਬਨ ਗੇਆ।ਬੇਸ਼ੱਕ ਉਸਨੂੰ ਜੰਮਦੇ ਹੀ ਦੇਸ਼ ਭਗਤੀ ਦੀ ਗੁੜ੍ਹਤੀ ਮਿਲ ਗਈ ਸੀ,ਇਸੇ ਗੁੜ੍ਹਤੀ ਨੇ ਉਸਨੂੰ ਜੰਮਦਿਆਂ ਹੀ ਜਵਾਨ ਕਰ ਦਿੱਤਾ।ਉਸਦਾ ਬਚਪਨ ਤਾਂ ਕਿਤੇ ਪਿਛੇ ਰਹਿ ਗਿਆ ਸੀ ਉਹ ਤੇ ਜਿਵੇਂ ਪੈਦਾ ਹੀ 18 ਸਾਲ ਦਾ ਹੋ ਕੇ ਹੋਇਆ ਸੀ।ਗੁਲਾਮੀ ਦੀਆਂ ਬਾਤਾਂ ਸੁਣਨੀਆਂ ਤੇ ਆਪਣੇ ਧੁਰ ਅੰਦਰੋ ਉਹਨਾਂ ਦੇ ਹੱਲ ਲੱਭਣਾ,ਕਾਲਜ ਪਹੁੰਚਦੇ ਪਹੁੰਚਦੇ ਹੀ ਉਹ ਵੱਡਾ ਗੁਣੀ ਗਿਆਨੀ ਹੋ ਗਿਆ ਸੀ।ਇਨਕਲਾਬੀ ਕਿਤਾਬਾਂ ਪੜਨ੍ਹੀਆਂ ਉਸਦਾ ਸ਼ੋਕ ਨਹੀਂ ਸੀ ਉਹ ਅਧਿਅਨ ਸੀ ਜਿਸਦੀ ਉਸ ਵਕਤ ਦੇਸ਼ ਵਾਸੀਆਂ ਨੂੰ ਸਖ਼ਤ ਜਰੂਰਤ ਸੀ।ਉਸੀ ਇਨਕਲਾਬ ਦਾ ਬਿੰਬ ਪੂਰੇ ਭਾਰਤ ਅਤੇ ਅਜੇ ਵੀ ਪਾਕਿਸਤਾਨ ਦੇ ਅਵਚੇਤਨ ਮਨ ਵਿੱਚ ਮਸ਼ਾਲ ਵਾਂਗ ਬਲਦਾ ਹੈ।ਦੇਸ਼ ਦੀ ਵੰਡ ਨੂੰ ਸੱਤਰ ਸਾਲ ਹੋਣ ਨੂੰ ਆਏ ਹਨ,ਜਿਉਂ ਜਿਉਂ ਦਿਨ ਵਧਦੇ ਜਾ ਰਹੇ ਹਨ,ਅਤੇ ਜਿਉਂ ਜਿਉ ਇਤਿਹਾਸ ਦੀਆਂ ਪਰਤਾਂ ਅਸਲ ਖੁਲ੍ਹ ਰਹੀਆਂ ਹਨ, ਹਿੰਦਸਤਾਨ ਤੇ ਪਾਕਿਸਤਾਨ ਦੇ ਵਾਸੀਆਂ ਵਿੱਚ ਖਾਸ ਕਰ ਨਵਯੁਵਕਾਂ ਵਿੱਚ ਭਗਤ ਸਿੰਘ ਦੇ ਵਿਚਾਰਾਂ ਦੀ ਹੋੜ ਲਗ ਰਹੀ ਹੈ।ਉਸ ਵਕਤ ਵੀ ਆਰਥਿਕ ਨਾਬਰਾਬਰੀ ਦਾ ਪਾੜਾ ਸੀ ਜੋ ਅੱਜ ਵੱਧ ਕੇ ਦਰਿਆ ਦੇ ਕਿਨਾਰਿਆਂ ਜੇੱਡਾ ਹੋ ਗਿਆ ਹੈ,ਤੇ ਇਸੇ ਕਰਕੇ ਹਰ ਆਮ ਬਸ਼ਿੰਦਾ ਇਸ ਤਿਕੜੀ ਮਸ਼ਾਲ ਨੂੰ ਹਰ ਪਲ ਜਗਾਊਦਾ ਹੈ।ਆਪਣੇ ਸਾਥੀਆਂ ਵਿੱਚ ਭਗਤ ਸਿੰਘ ਉਮਰ ਵਿੱਚ ਸੱਭ ਤੋਂ ਛੋਟਾ ਸੀ ਪਰ ਇਸਦੇ ਬਾਪ ਚਾਚੇ ਦੀ ਉਮਰ ਵਾਲੇ ਵੀ ਇਸਦੀ ਵਿਚਾਰਧਾਰਾ ਤੇ ਚਲਦੇ ਸਨ।ਇਸਦੀ ਅਵਾਜ਼ ਨਾਲ ਅਵਾਜ਼ ਮਿਲਾਉਂਦੇ ਕਦਮ ਨਾਲ ਕਦਮ ਰਲਾਉਂਦੇ।
ਸਾਲ 1921 ਵਿੱਚ ਦੇਸ਼ ( ਅਣਵੰਡੇ ਦੇਸ) ਅੰਦਰ ਨਾਮਿਲਵਰਤਨ ਦੀ ਲਹਿਰ ਪੈਦਾ ਹੋ ਗਈ।ਚਾਰੇ ਪਾਸੇ ਹਾ ਹਾ ਕਾਰ ਮੱਚੀ ਹੋਈ ਸੀ।ਸਕੂਲਾਂ ਕਾਲਜਾ ਦੇ ਵਿਦਿਆਰਥੀ ਜਮਾਤਾ ਛੱਡ ਇਸ ਲਹਿਰ ਵਿੱਚ ਕੁਦਣ ਲਗੇ,ਭਗਤ ਸਿੰਘ ਉਸ ਵੇਲੇ ਲਹੌਰ ਵਿਖੇ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ,ਐਫ਼.ਏ ਕਰਨ ਤੱਕ ਉਹ ਇਸ ਲਹਿਰ ਵਿੱਚ ਸਰਗਰਮ ਹੋ ਚੁਕਾ ਸੀ,'ਗਨੇਸ ਸ਼ੰਕਰ ਵਿਦਿਆਰਥੀ ਕੋਲ ਇਨਕਲਾਬੀ ਸਾਹਿਤ ਦੀ ਚੋਖੀ ਲਾਇਬ੍ਰੇਰੀ ਸੀ ਤੇ ਇਥੋਂ ਹੀ ਭਗਤ ਸਿੰਘ ਨੇ ਇਨਕਲਾਬ ਦਾ ਅਧਿਅਨ ਕੀਤਾ।ਇਥੋਂ ਹੀ ਉਸਨੇ ਸਾਥੀ ਬੀ.ਕੇ.ਦੱਤ,ਚੰਦਰ ਸ਼ੇਖਰ ਆਜਾਦ,ਜੈਦੇਵ ਕਪੂਰ,ਸ਼ਿਵ ਵਰਮਾ,ਵਿਜੈ ਸਿਨਹਾ ਤੇ ਹੋਰ ਸਾਥੀਆਂ ਨਾਲ ਮਿਲ ਕੇ 'ਹਿੰਦਸਤਾਨ ਰੀਪਬਲਿਕਨ ਅੇਸੋਸੀਏਸ਼ਨ' ਵਿੱਚ ਸ਼ਮੂਲੀਅਤ ਕੀਤੀ,ਇਹ ਹਥਿਆਰ ਬੰਦ ਸੰਗਠਿਤ ਪਾਰਟੀ ਸੀ ਜਿਸਨੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਵਿੱਚੋ ਬਾਹਰ ਕੱਢਣ ਦਾ ਸੁਪਨਾ ਵੇਖਿਆ ਤੇ ਵਿਖਾਇਆ ਤੇ ਫੇਰ ਸੁਪਨੇ ਦੀ ਸਕਾਰਤਾ ਲਈ ਜੂਝ ਗਏ।
ਇਸ ਸਮੇਂ ਤੱਕ ਭਗਤ ਸਿੰਘ ਦੀ ਸੰਘਰਸ਼ ਵਿਚਾਰਧਾਰਾ ਸਰਗਰਮ ਜੋਰ ਫੜ ਗਈ ਸੀ,ਤੇ ਉਸਨੇ ਕਾਮਰੇਡ ਕਿਰਤੀ ਕਿਸਾਨ ਪਾਰਟੀ ਨਾਲ ਲਾਹੌਰ ਵਿਖੇ ਅੱਡਾ ਬਣਾ ਲਿਆ।ਆਪਣੇ ਵਿਚਾਰਾਂ ਨੂੰ ਜਨ ਜਨ ਤੱਕ ਪੁਚਾਉਣ ਲਈ ਕਿਰਤੀ ਅਖਬਾਰ ਵਿੱਚ ਲੇਖ ਲਿਖਣੇ ਸ਼ੁਰੂ ਕਰ ਦਿੱਤੇ।ਪਾਰਟੀ ਕੋਲ ਪੈਸੇ ਦੀ ਘਾਟ ਸੀ,ਜੋ ਭਗਤ ਸਿੰਘ ਨੇ ਸੋਚਿਆ ਹੁਣ ਇਨਕਲਾਬੀਆਂ ਨੂੰ ਅੱਗੇ ਹੋ ਅੱਗਵਾਈ ਦੇਣ  ਦਾ ਵੇਲਾ ਆ ਗਿਆ ਹੈ।ਤੇ ਇਸੇ ਧਾਰਾ ਨੂੰ ਲੈ ਕੇ ਲਾਹੌਰ ਵਿੱਚ,ਸੁਖਦੇਵ,ਭਗਵਤੀਚਰਨ ਵੋਹਰਾ ਤੇ ਯਸ਼ਪਾਲ ਨਾਲ ਮਿਲ ਕੇ 13 ਮਾਰਚ 1926 ਨੂੰ'ਭਾਰਤ ਨੌਜਵਾਨ ਸਭਾ' ਦਾ ਗਠਨ ਕੀਤਾ।ਇਸਦੇ ਕੁਝ ਰਾਜਨੀਤਕ ਨੁਕਤੇ ਮਿਥੇ ਗਏ ਤਾਂ ਜੋ ਹਰ ਥਾਂ ਆਜ਼ਾਦੀ ਲਈ ਮਾਹੌਲ ਪੈਦਾ ਕੀਤਾ ਜਾ ਸਕੇ।ਇਹਨਾਂ ਦੇ ਸਿਰੜ ਸਦਕਾ ਚਿਰ ਹੀ ਨਾਂ ਲਗਾ ਤੇ ਇਹ  ਸਭਾ ਜਗਾਹ ਜਗਾਹ ਫੈੇਲ ਗਈ।ਇਸਦੇ ਚਲਦੇ ਹੀ 1928 ਵਿੱਚ ਭਗਤ ਸਿੰਘ ਨੇ 'ਸਟੂਡੈਂਟ ਯੁਨੀਅਨ ਦੀ ਸਥਪਨਾ ਕਰਾ ਦਿੱਤੀ।ਨਿੱਕੀ ਉਮਰੇ ਵੱਡੇ ਵੱਡੇ ਮਸਲੇ ਗਲ ਪਾ ਲਏ,ਉਹ ਇਕ ਮਿੰਟ ਵੀ ਵਿਹਲਾ ਬਹਿੰਦਾ ਖਲੋਂਦਾ ਨਾਂ ਤੇ ਹਰ ਵਕਤ ਉਸਦੇ ਹੱਥ ਵਿੱਚ ਕਲਮ ਕਾਪੀ ਤੇ ਕਿਤਾਬ ਹੁੰਦੀ ਜੋ ਪੜ੍ਹਦਾ ਆਪਣੇ ਜਿਹਨ ਵਿੱਚ ਨੋਟ ਕਰ ਲਿਖ ਕੇ ਦੂਸਰਿਆਂ ਲਈ ਛਪਵਾ ਕੇ ਪਰਚੇ ਵੰਡ ਦੇਂਦਾ।ਇਹਨਾਂ ਪਰਚਿਆਂ ਵਿੱਚ ਉਹ ਹਮੇਸ਼ਾਂ ਵਿਚਾਰਧਾਰਾ ਵਿੱਚ ਦ੍ਰਿੜ ਰਹਿਣ ਦਾ ਸੰਦੇਸ਼ ਦਿੰਦਾ।ਇਕ ਸੰਦੇਸ਼ ਇਹ ਸੀ ਜੋ 22 ਅਕਤੂਬਰ 1929 ਨੂੰ ਛਾਆ ਹੋਇਆ ਸੀ-
''ਕੌਮੀ ਇਤਿਹਾਸ ਦੇ ਇਸ ਨਾਜ਼ੁਕ ਸਮੇਂ ਨੌਜਵਾਨਾਂ ਦੇ ਸਿਰ ਮਣਾ ਮੂੰਹੀ ਜਿੰਮੇਵਾਰੀਆਂ ਹਨ,ਤੇ ਵਿਦਿਆਰਥੀਆਂ ਨੂੰ ਬੰਬ ਤੇ ਪਿਸਤੌਲ ਚੁਕਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ,ਉਹਨਾਂ ਦੇ ਕਰਨ ਲਈ ਕਈ ਹੋਰ ਵੱਡੇ ਕੰਮ ਹਨ,ਆਜਾਦੀ ਦੀ ਲੜਾਈ ਦੀ ਮੁਹਰਲੀਆਂ ਸਫਾਂ ਵਿੱਚ ਵਿਦਿਆਰਥੀ ਸੱਭ ਤੋਂ ਵੱਧ ਸ਼ਹੀਦ ਹੋਏ ਹਨ,ਤੇ ਹੁਣ ਕੀ ਭਾਰਤੀ ਇਸ ਪ੍ਰੀਖਿਆ ਸਮੇਂ ਵੈਸਾ ਇਰਾਦਾ ਵਿਖਾਉਣ ਤੋਂ ਝਿਜਕਣਗੇ ? ૴.ਉਸਨੇ ਕਿਹਾ,'ਇਨਕਲਾਬ ਖੂਨ ਖਰਾਬੇ ਨਾਲ ਲਿਬੜਿਆ ਸੰਘਰਸ਼ ਨਹੀਂ ਹੈ।
ਸਰਕਾਰੀ ਪੱਖ ਤੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਨਾ ਕਰਤਾ ਗੁਨਾਹ ਲਈ ਡੱਕ ਦਿੱਤਾ ਗਿਆ ਤੇ ਕੇਸ ਚਲਾਉਣ ਦੀ ਪੈਰਵੀ ਵੀ ਕਰਨ ਦੀ ਇਜ਼ਾਜ਼ਤ ਨਾਂ ਦਿੱਤੀ ਗਈ ਕਿਉਂ ਜੋ ਭਗਤਸਿੰਘ ਦੀ ਸ਼ੋਹਰਤ ਤੋਂ ਕੋਝੇ ਤੇ ਸਵਾਰਥੀ ਅੰਸਰ ਬੌਖਲਾਹਟ ਵਿੱਚ ਆ ਗਏ ਸਨ॥ਭਗਤ ਸਿੰਘ ਦੀ ਹਰ ਅਰਜ਼ੀ ਖਾਰਜ ਕਰ ਦਿੱਤੀ ਜਾਦੀ ਰਹੀ।
ਭਗਤ ਸਿੰਘ ਦਾ ਚਿਹਰਾ ਨਿਕੀ ਉਮਰੇ ਹੀ ਵੱਡਾ ਅਭਿਆਸੀ ਜਾਪਦਾ ਸੀ।ਿਿਦਲ ਖਿਚਵਾਂ,ਤੇਜੱਸਵੀ ਨਾਲ ਹੀ ਸ਼ਾਂਤ ਤੇ ਸੰਯਮੀ ਵੀ,ਗਲਬਾਤ ਕਰਨ ਦਾ ਢੰਗ ਬੜਾ ਸਾਊ,ਰੋਸ ਤੇ ਗੁੱਸੇ ਦਾ ਇਜ਼ਹਾਰ ਵੀ ਸਹਿਜਤਾ ਨਾਲ ਕਰਨਾ,ਜੋਸ਼ ਵਿੱਚ ਹੋਸ ਸੰਭਾਲ ਕੇ ਰੱਖਣਾ ।ਮਹਾਤਮਾ ਗਾਂਧੀ ਦਾ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਹਮੇਸ਼ ਇਖਤਲਾਫ ਰਿਹਾ ਫਿਰ ਵੀ ਉਸਨੂੰ ਫਾਂਸੀ ਦਿੱਤੇ ਜਾਣ ਤੋਂ ਬਾਦ ਗਾਂਧੀ ਨੇ ਕਿਹਾ,'ਭਗਤ ਸਿੰਘ ਦੀ ਬਹਾਦਰੀ ਤੇ ਬਲੀਦਾਨ ਸਾਹਮਣੇ ਸਾਡਾ ਸਿਰ ਝੁਕ ਜਾਦਾ ਹੈ''।
ਸੁਭਾਸ ਚੰਦਰ ਬੋਸ ਨੇ ਕਿਹਾ,'ਭਗਤ ਸਿੰਘ ਅੱਜ ਇਕ ਵਿਅਕਤੀ ਨਹੀਂ ਸਗੋ ਇਕ ਚਿਨ੍ਹ ਬਣ ਗਿਆ ਹੈ,ਇਹ ਇਨਕਲਾਬੀ ਭਾਵਨਾ ਦਾ ਚਿਨ੍ਹ ਹੈ ਜਿਹੜੀ ਸਾਰੇ ਦੇਸ਼ ਵਿੱਚ ਛਾ ਗਈ ਹੈ''।ਭਗਤ ਸਿੰਘ ਦੇ ਕਥਨ'ਸੱਚ ਹੋਏ,''ਵਿਵਸਥਾ ਨਹੀਂ ਬਦਲੀ,ਆਰਥਿਕ ਆਜਾਦੀ ਨਹੀਂ ਮਿਲੀ ਚਰੱਤਰ ਸਾਲ ਵਿੱਚ ਵੀ। ਇਸੇ ਲਈ ਹੁਣ ਵੀ ਇਸ ਤਿਕੜੀ ਮਸ਼ਲ ਦੀ ਜਰੂਰਤ ਦੇਸ਼ ਵਾਸੀਆਂ ਨੂੰ ਬੜੀ ਸ਼ਿਦਤ ਨਾਲ ਮਹਿਸੂਸ ਹੋ ਰਹੀ ਹੈ।
ਭਗਤ ਸਿੰਘ ਦੇ ਲਿਖੇ ਅੰਤਿਮ ਸ਼ਬਦ ૶ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ૴.
                                ਮੇਰੀ ਮਿਟੀ ਸੇ ਭੀ ਖੁਸ਼ਬੂ-ਏ ਵਤਨ ਆਏਗੀ।
 ਅਮਰ ਸ਼ਹੀਦ ਯੋਿਧਆਂ ਦੀ ਇਸ ਤਿਕੜੀ ਮਸ਼ਾਲ  ਨੂੰ ਲੱਖ ਵਾਰ ਸਲਊਟ,'
''ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ,
 ਵਤਨ ਪੇ ਮਿਟਨੇ ਵਾਲੋਂ ਕਾ ਯੇ ਹੀ ਬਾਕੀ ਨਿਸ਼ਾਂ ਹੋਗਾ''।

ਢੂੰਢਦੇ  ਰਹਿ ਜਾਓਗੇ ਹੱਥ ਦੀ ਲਿਖਾਈ' - ਰਣਜੀਤ ਕੌਰ ਗੁੱਡੀ ਤਰਨ ਤਾਰਨ 

ਬਹੁਤ ਪਹਿਲੇ ਯਾਨਿ ਸਾਡੀ ਪੀੜ੍ਹੀ ਨੂੰ ਰੋਜ਼ਾਨਾ ਡਾਇਰੀ ਲਿਖਣ ਦੀ ਆਦਤ ਵੀ ਸੀ।ਘੱਟ ਪੜ੍ਹੇ ਵੱਧ ਪੜ੍ਹੇ ਹਰ ਬੰਦੇ ਦੀ ਸਾਹਮਣੀ ਜੇਬ ਨਾਲ ਪੱੈਨ ਜਰੂਰ ਲਗਿਆ ਹੁੰਦਾ ਸੀ ਤੇ ਪਾਰਕਰ ਦੇ ਪੈਨ ਦੀ ਤਾਂ ਸ਼ਾਨ ਹੀ ਵੱਖਰੀ ਸੀ।
                  ਮੈਂ ਇਕ ਬੱਚੇ ਨੁੰ ਪੱੈਨ ਗਿਫ਼ਟ ਕੀਤਾ ਉਹ ਬੋਲਿਆ ਸਾਡੇ ਸਕੂਲ਼ ਵਿੱਚ ਹੋਮਵਰਕ ਨਹੀਂ ਮਿਲਦਾ ਮੈਂ ਡੈਡੀ ਨੂੰ ਦੇ ਦਿਆਂਗਾ।ਪਤਾ ਨਹੀਂ ਡੈਡੀ ਨੇ ਲਿਆ ਕਿ ਨਾਂ?
ਬੀ. ਅੇਸ ਸੀ. ਕਰਦੀ ਲੜਕੀ ਨੂੰ ਮੈਂ ਪੱੈਨ ਦਿੱਤਾ,ਉਹ ਬੋਲੀ ''  ਆਂਟੀ ਨੈਟ ਤੋਂ ਨੋਟਸ ਕੱਢ ਲਈਦੇ ਕਦੇ ਘੱਟ ਹੀ ਪੈੱਨ ਦੀ ਲੋੜ ਪੈਂਦੀ ਹੈ।
ਡਾਕੀਆ ਆਇਆ ਪਾਰਸਲ ਤੋਂ ਪਹਿਲੇ ਉਸਨੇ ਆਪਣਾ ਮੋਬਾਇਲ ਫੋਨ ਮੇਰੇ ਅਗੇ ਕੀਤਾ ਤੇ '' ਆਂਟੀ ਸਕਰੀਨ ਤੇ ਉਂਗਲੀ ਨਾਲ ਅਪਨਾ ਨਾਮ ਲਿਖ ਦਿਓ,ਮਤਲਬ ਸਾਇਨ ਕਰ ਦਿਓ।ਮੈਂ ਪੁਛਿਆ ਵੋਚਰ ਕਿਥੇ ਤੇ ਅਕਨੌਲਜਮੈਂਟ ਕਿਥੇ? ਉਹ ਆਂਟੀ ਸੱਭ ਕੁਝ ਫੋਨ ਵਿੱਚ ਹੀ ਹੈ।
     ਸਕੂਲ਼ ਦੇ ਵਿਦਿਆਰਥੀ ਪਹਾੜੇ ਨਹੀਂ ਯਾਦ ਕਰਦੇ।ਹਰੇਕ ਕੋਲ ਸੈੱਲ ਫੋਨ ਹੈ ਤੇ ਉਸ ਵਿੱਚ ਕਲਕੁਲੇਟਰ ਹੈ ।
         ਬੜੀ ਕੁੱਟ ਖਾਧੀ ਕਈਆਂ ਨੇ ਸੁੰਦਰ ਲ਼ਿਖਾਈ  ਬਣਾਉਣ ਲਈ ਤੇ ਉਹਨਾਂ ਨੇ ਹੀ ਸੁੰਦਰ ਲਿਖਾਈ ਦੇ ਪੰਜ ਨੰਬਰ ਵੀ ਹਾਸਲ ਕੀਤੇ।ਜਿਸਦੀ ਲਿਖਾਈ ਨਾ ਸੁਧਰੀ ਉਹਨੂੰ  ਡਾਕਟਰ ਤਖ਼ਲਸ ਦੇ ਦਿਤਾ ਜਾਂਦਾ।ਹੱਥ ਲਿਖਤ ਮੁਕਾਬਲੇ ਵੀ ਹੁੰਦੇ। ਜਿੰਨੀਆਂ ਛੁਟੀਆਂ ਹੁੰਦੀਆਂ ਉਨੇ ਹੀ ਪੰਨੇ ਲਿਖਾਈਆਂ ਦੇ ਸਕੂਲ਼ ਵਿਖਾਉਣੇ ਹੁੰਦੇ।ਤੇ ਹੁਣ ਦੇ ਵਿਦਿਆਰਥੀ ਤਾਂ ਸਾਰੇ ਹੀ ਡਾਕਟਰ ਹਨ।ਨਾਂ ਕਲਮ ਦਵਾਤ ਨਾਂ ਪੱੈਨ,ਨਾਂ ਕੱਚੀ ਪੈਨਸਲ ਦੇ ਪੂਰਨੇ,ਨਾਂ ਸਲੇਟ।
        ਹੁਣ ਤਾਂ ਇਹ ਅਹਿਸਾਸ ਹੀ ਬਾਕੀ ਰਹਿ ਗਿਆ ਹੈ ਕਿ ਲਿਖਤਾਂ ਬਾਤਾਂ ਪਾਉਂਦੀਆਂ ਸਨ।
        ਜਿਥੇ ਤਲਵਾਰ ਦਾ ਵਾਰ ਹਾਰ ਜਾਂਦਾ ਉਥੇ ਕਲਮ ਜਖ਼ਮ ਦੇ ਆਉਂਦੀ ਜਿਥੇ ਦਵਾ ਕੰਮ ਨਾਂ ਆਉਂਦੀ ਉਥੇ ਕਲਮ ਮਲ੍ਹਮ ਲਾ ਆਉਂਦੀ।ਤੇ ਹੁਣ ਜਿਵੇਂ ਕਲਮਾਂ ਖੁੰਢੀਆਂ ਹੋ ਗਈਆਂ ਹੋਣ----     
       ਉਂਜ ਆਇਲਟ ਪੜ੍ਹ ਕੇ ਸਾਰੇ ਇੰਗਲਿਸ਼ ਸਪੋਕਨ ਹੋ ਗਏ ਹਨ।
           ਆਹ ਸਾਡੀ ਆਖਰੀ ਪੀੜ੍ਹੀ ਜਿਸਨੇ ਸਲੇਟ ਸਲੇਟੀ ਵਰਤੀ ਤੇ ਸਲੇਟੀ ਖਾਧੀ ਵੀ।ਈਰਖਾ ਵਿੱਚ ਦੂਜੇ ਦੀ ਸਲੇਟ ਤੇ ਥੁਕਿਆ ਵੀ ਤੇ ਸੁੰਦਰ ਲਿਖਾਈ ਤੇ ਪੂੰਝਾ ਵੀ ਲਾਇਆ ਤੇ ਇਕ ਦੂਜੇ  ਨੁੰ ਹੱਸ ਹੱਸ ਕੁੱਟਿਆ ਵੀ।ਹੁਣ ਨਹੀਂ ਲੱਭਦਾ ਕਿਸੇ ਕਾਪੀ ਚੋਂ ਪੁਰਾਣਾ ਮੋਰ ਪੰਖ। ਇਹ ਲੁਤਫ਼ ਅਜੋਕੇ ਦੌਰ ਨੇ ਨਹੀਂ ਉਠਾਇਆ/ਮਾਣਿਆ॥
           ਦੂਰ ਵਸਦੇ ਰਿਸ਼ਤੇਦਾਰਾਂ ਨੂੰ ਖੱਤ ਲਿਖਣੇ ਤੇ ਪੜ੍ਹਨੇ।ਫੌੋਜਣ ਮਾਸੀ ਮਹੀਨੇ ਦੋ ਮਹੀੇਨੇ ਚ ਖੱਤ ਪੜ੍ਹਾਉਣ ਤੇ ਲਿਖਾਉਣ ਆਉਂਦੀ।ਬੜਾ ਚਾਅ ਚੜ੍ਹਦਾ ਤੇ ਇਸ ਐੇਜ਼ਾਜ਼ ਤੇ ਫ਼ਖ਼ਰ ਵੀ ਹੁੰਦਾ।ਹੁਣ ਅੇਸ ਅੇਮ ਅੇਸ ਤੇ ਵਟਸਐਪ ਪੰਜਾਬੀ ਚ ਲਿਖੀ ਅੰਗਰੇਜੀ,ਨੀਰਸ, ਕਈ ਵਾਰ ਤਾਂ ਮੂ੍ਹੰਹ ਵਿਚਲਾ ਸਵਾਦ ਵੀ ਖਾਰਾ ਹੋ ਜਾਂਦਾ ਹੈ।ਪਰ ਵਕਤ ਨਾਲ ਆਢਾ ਨਹੀਂ ਲਾਇਆ ਜਾਂਦਾ।
         ਛੋਟੀ ਭੇੈਣ ਦੀ ਸੁੰਦਰ ਲਿਖਾਈ ਵਿੱਚ ਮਾਂ ਦੇ ਬੋਲ ਜਦੋਂ ਹੋਸਟਲ ਵਿੱਚ ਪੁੱਜਦੇ ਛੋਲਿਆਂ ਦੀ ਨਿਰਾ ਪਾਣੀ ਦਾਲ ਵੀ ਮੂੰਹ ਵਿੱਚ ਮਾਂ ਦੀ  ਭੜੌਲੀ ਦੀ ਦਾਲ ਦਾ ਸਵਾਦ ਬਣਾ ਦੇਂਦੀ। ਸਹੁਰੇ ਗਈ ਸਹੇਲੀ ਭੈੇਣ ਨਾਲ ਕਦੇ ਗਮ ਕਦੇ ਖੁਸ਼ੀ ਦੇ ਪੱਤਰ ਵਿਹਾਰ ਦਾ ਅਦਾਨ ਪ੍ਰਦਾਨ ਵੀ ਅਸੀਂ ਮਾਣਿਆ।
    ਹੱਥ ਨਾਲ ਲਿਖੀ ਅਰਜ਼ੀ/ ਦਰਖਾਸਤ ਸਰਕਾਰੇ ਦਰਬਾਰੇ ਮੰਨਜੂਰ ਹੀ ਨਹੀਂ ਕੀਤੀ ਜਾਂਦੀ ,ਕਿ ਜਾਓ ਟਾਈਪ ਕਰਾ ਕੇ ਲਿਆਓ।ਛੁਟੀ ਦੀ ਅਰਜ਼ੀ ਇਥੋਂ ਤੱਕ ਕਿ ਵਿਦਿਆਰਥੀ ਦੀ ਛੁਟੀ ਦੀ ਅਰਜ਼ੀ ਵੀ ਟਾਈਪ ਕਰਕੇ ਈਮੇਲ ਕੀਤੀ ਜਾਂਦੀ ਹੈ।ਹੱਥ ਨਾਲ ਲਿਖੀ ਵਸੀਅਤ ਲਈ ਕਿਸੇ ਵਜਾਹਤ ਜਾਂ ਗਵਾਹੀ ਦੀ ਜਰੂਰਤ ਹੀ ਨਹੀਂ ਸੀ ਹੁੰਦੀ ਤੇ ਅੱਜ ਕਲ ਵਸੀਅਤਾਂ ਟਾਈਪ ਕਰ ਜਿਸਨੂੰ ਪੱਕੀ ਵਸੀਅਤ ਕਿਹਾ ਜਾਂਦਾ ਹੈ ਦਸਖ਼ਤ ਬੇਸ਼ੱਕ ਜਾਅ੍ਹਲੀ ਹੋਣ,ਕੋਈ ਬਾਤ ਨਹੀਂ।
   ਹੱਥ ਦੀ ਲਿਖਾਈ ਤਾਂ ਹੁਣ ਅਜਾਇਬ ਘਰ ਦਾ ਸ਼ਿੰਗਾਰ ਬਣੀ ਮਿਲੇਗੀ ਜੋ ਕਿ ਮੁੱਲ ਦੀ ਟਿਕਟ ਲੈ ਕੇ ਵੇਖਣੀ ਹੋਵੇਗੀ-ਢੂੰਢਦੇ ਰਹਿ ਜਾਵਾਂਗੇ ਹੱਥ ਲਿਖਤ।ਇਹ ਵੀ ਪੁਰਾਤਤਵ ਵਿਭਾਗ ਦਾ ਪੀਸ ਬਣ ਜਾਵੇਗੀ-ਕਦੋਂ ਕਿਸੇ ਨੇ ਸੋਚਿਆ ਹੋਵੇਗਾ?ਸ਼ਿਵ ਕੁਮਾਰ ਬਟਾਲਵੀ ਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸੁੰਦਰ ਸ਼ੈਲੀ ਦੇ ਖਰੜੈ ਵੀ ਛਾਪੇਖਾਨੇ ਚੋਂ ਪੰਿਰੰਟ ਬਣ ਕੇ ਰੱਦੀ ਦੀ ਟੋਕਰੀ ਵਿੱਚ ਦਫ਼ਨ ਹੋ ਗਏ।
         ਬਸ ਉਹ ਸਾਡੀ ਉਹ ਆਖਰੀ ਪੀੜ੍ਹੀ ਸੀ ਜਿਸਨੇ ਹੱਥ ਨਾਲ ਜਾਂ ਕਹਿ ਲਓ ਪੈਂਨ ਨਾਲ ਲਿਖਿਆ ਪੜ੍ਹਿਆ।ਹੱਥ ਦੀ ਲਿਖਾਈ ਤਾਂ ਹੁਣ ਬੇਰਿਵਾਜ/ ਬੀਤੇ ਦੀ ਗਲ ਹੋ ਨਿਬੜੀ ਹੈ।
         ਸਮਾਰਟ ਫੋਨ ਤੇ ਇਕ ਐੇਪ ਹੈ ਬੋਲਦੇ ਜਾਓ ਟਾਈਪ ਹੁੰਦਾ ਜਾਏਗਾ ਤੇ ਫਿਰ ਉਸਨੂੰ ਜਿਹੜੀ ਭਾਸ਼ਾ ਵਿੱਚ ਚਾਹੋ ਢਾਲ ਲਓ ਤੇ ਕੌਮੇ,ਡੰਡੀਆਂ ਆਪ ਪਾ ਦਿਓ ਤੇ ਜਿਥੇ ਚਾਹੋ ਈਮੇਲ ਦੇ ਜਰੀਏ ਤੀਹ ਸਕਿੰਟ ਵਿੱਚ ਪੁਚਾ ਲਓ।ਬਹੁ ਗਿਣਤੀ ਲੋਕ ਇਹੀ ਪ੍ਰਣਾਲੀ ਵਰਤਦੇ ਹਨ ਬੜੀ ਵੱਡੀ ਸਹੂਲਤ ਹੈ ,ਨਾ ਪੈਨਸਲ ਮੁੱਕੇ ਨਾਂ ਸਿਆਹੀ ਤੇ ਨਾਂ ਹੱਥ ਲਿਬੜਨ ਤੇ ਨਾ ਕਾਗਜ਼ ਫਾਈਲਾਂ ਕਾਪੀਆਂ ਸੰਭਾਲਣ ਦਾ ਝੰਜਟ।ਸੱਭ ਉਮਰਾਂ ਲਈ ਸੇਵ(ਜਮਾਂ) ਹੋ ਜਾਂਦਾ ਹੈ।ਵਿਆਹ ਦਾ ਸੱਦਾ ਪੱਤਰ ਵੀ ਵਟਸਐਪ ਹੋ ਜਾਂਦੈ
ਆਤਮਹੱਤਿਆ ਨੋਟ ਵੀ ਫੋਨ ਤੇ ਜਾਂ ਤਾਂ ਕਿਸੇ ਅਜ਼ੀਜ਼ ਨੂੰ ਵਟਸਐਪ ਜਾਂ ਫਿਰ ਕਿਸੇ ਨਜ਼ਦੀਕੀ ਨੂੰ ਅੇਸ ਅੇਮ ਅੇਸ,  ਬੀਵੀ ਮੀਆਂਜੀ ਦੇ ਫੋਨ ਨੰਬਰ ਤੇ ਬਾਏ ਲਿਖ ਕੇ ਸੜਕੇ ਸੜਕ ਪੈ ਕੇ ਮਾਂ ਦੇ ਨੰਬਰ ਤੇ ਹਾਏ',ਮੰਮ ਮੈਂ ਦੋ ਘੰਟੇ ਤੱਕ ਆ ਰਹੀ ਹਾਂ।
      ਪਰ..ਤੇ ਪਰ..ਜਿਸ ਤਰਾਂ ਜੀਵ ਜੰਤੂ ਪੇੜ ਪੌਦੇ ਦੀਆਂ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ ਉਸੀ ਤਰਾਂ ਮਨੁੱਖ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਨੇਹਮਤਾਂ ,ਨਫ਼ਾਸਤਾਂ ਵੀ ਸਾਡੀ ਪੀੜ੍ਹੀ ਦੇ ਨਾਲ ਹੀ ਅਲੋਪ ਹੋ ਜਾਣਗੀਆਂ।
            ਡਾਕਟਰ  ਵੀ ਲੈਪਟਾਪ ਵਰਤਦੇ ਹਨ,ਪੱੈਨ ਨਹੀਂ ਕੀਬੋਰਡ ਵਰਤਦੇ ਹਨ।ਟੈਸਟ ਦੀ ਰਿਪੋਰਟ ਵੀ ਕੰਪਿਉਟਰ ਤਿਆਰ ਕਰਦਾ ਹੈ।ਹੁਣ ਇਹ ਸ਼ਰਤ ਵੀ ਖਤਮ ਹੋ ਗਈ ਹੈ ਕਿ ਡਾਕਟਰੀ ਪਾਸ ਕਰਨ ਲਈ ਦਵਾਈਆਂ ਦੇ ਨਾਮ ਲਿਖਣੇ ਪੜ੍ਹਨੇ ਆਉਣੇ ਲਾਜ਼ਿਮ ਹਨ। ਇਕ ਹੋਰ ਤੱਥ ਵੀ ਪ੍ਰਤੱਖ ਹੈ ਕਿ ਜਿਹਨਾਂ ਦੀ ਲਿਖਾਈ ਨਾਂ ਸੁਧਰੀ ਉਹ ਬਾਰਾਂ ਪੜ੍ਹ ਕੇ ਕਿਸੇ ਡਾਕਟਰ ਦੀ ਦੁਕਾਨ ਤੇ ਦੋ ਸਾਲ ਲਾ ਕੇ ਅਟੋਮੈਟਿਕ ਡਾਕਟਰ ਬਣੇ ਵਾਹਵਾ ਨਾਵਾਂ ਕਮਾ ਰਹੇ ਹਨ ਜਾਂ ਕਹਿ ਲਓ ਬੋਲੀ ਪੁਗਾ ਗਏ ਹਨ।ਭਾਵੇਂ ਮੂਸਾ ਲਿਖ ਕੇ ਖੁਦਾ ਹੀ ਪੜ੍ਹਦੇ ਹਨ,ਪਰ ਲੋਕ ਮਾਨਤਾ ਚੋਖੀ ਖੱਟ ਲੀ ਹੈ।
         ਸਾਖਰਤਾ ਨਿਯਮ ਦੀ ਸ਼ਤ ਪ੍ਰਤੀਸ਼ਤਤਾ ਇਹ ਹੈ ਕਿ 'ਰਾਜ ਰਾਣੀ ਅੰਗੂਠਾ ਨਹੀਂ ਠੱਪਦੀ ਪਰ ਉਸਨੂੰ ਰ,ਜ,ਣ ਦੀ ਪਹਿਚਾਣ ਨਹੀਂ ਹੈ।
           ਘਰ ਘਰ ਲਿਖਾਰੀ ਜੰਮ ਪਏ ਹਨ,ਧੜਾ ਧੜ ਕਿਤਾਬਾਂ ਛਪ ਰਹੀਆਂ ਹਨ,ਪਰ ਲਿਖਣ ਤੇ ਪੜ੍ਹਨ ਦੀ ਰੁਚੀ ਟੁਰ ਗਈ ਹੈ।ਲਿਖਾਵਟ ਇਬਾਰਤ ਬਣਦੀ ਹੈ ਤੇ ਇਬਾਰਤ ਬਾਤ ਬਣ ਜਾਂਦੀ ਹੈ,ਜਿਸਦੀ ਉਮਰ ਅਟਕ ਗਈ ਹੈ।ਅੇਮ.ਬੀ.ਡੀ. ਖੁਲਾਸਿਆਂ ਨੇ  ਬਲੈਕ ਬੋਰਡ ਦੀ ਲਿਖਾਈ ਵੀ ਲਗਭਗ ਖਤਮ ਕਰ ਦਿੱਤੀ ਹੈ।
      ਪੰਜ ਕੁ ਸਾਲ ਪਹਿਲਾਂ ਤੱਕ ਪ੍ਰੇਮ ਰੁੱਕੇ ਤੇ ਪ੍ਰੇਮ ਪੱਤਰ ਹੱਥ  ਦੀ ਲਿਖਾਈ ਹੁੰਦੇ ਸਨ ਜਿਹਨਾਂ ਚੋਂ ਮਹਿਬੂਬ ਦੀ ਖੁਸ਼ਬੂ ਆਉਂਦੀ ਸੀ,ਹੁਣ ਤੇ ਖੁਸ਼ਕ ਜਿਹੇ ਅੇਸ .ਅੇਮ ਅੇਸ।ਨਾਂ ਪ੍ਰੇਮ ਨਾਂ ਵਲਵਲਾ ਨਾਂ ਜਜ਼ਬਾ ਤੇ ਨਾਂ ਰਿਸ਼ਤੇ ਦੀ ਖਿੱਚ।ਲਿਖ ਕੇ ਗੁਸਤਾਖੀ ਦੀ ਮਾਫ਼ੀ ਮੰਗਣੀ ਖਿਮਾ ਦਾ ਯਾਚਕ ਸਿੱਧ ਹੋ ਜਾਣਾ,ਇਸਦੀ ਜਗਾਹ ਵਿੰਗਾ ਜਿਹਾ ਮੂੰਹ ਬਣਾ ਸੌਰੀ ਕਹਿ ਕੇ ਕਹਾਣੀ ਖ਼ਤਮ ਕੀਤੀ ਜਾਂਦੀ ਹੈ।
        ਜਦ ਚਲਦੀ ਸੀ  ਕਾਲੇ ਕਾਗਜ਼ ਦੀ ਤੋਪ
        ਬਾਰੂਦ ਦੇ ਢੇਰ ਠੁਸ ਹੋ ਜਾਂਦੇ ਸੀ।
      ਮੁਕਦੀ ਗਲ ਹੈ ਕਿ  ਆੳਣ ਵਾਲੇ ਸਮੇਂ ਵਿੱਚ ਹੱਥ ਲਿਖਤਾਂ ਅਜਾਇਬ ਘਰ ਦਾ ਘੱਟਾ ਫੱਕਣ ਤਕ ਹੀ ਸੀਮਤ ਰਹਿਣਗੀਆਂ ਤੇ ਕਦੀ ਰੱਦੀ ਦੀ ਟੋਕਰੀ ਦੀ ਭੇਂਟ ਸਮਾ ਜਾਣਗੀਆਂ।
ਅੱਜ ਕਲ ਦਾ ਆਨਲਾਈਨ ਪੜ੍ਹਾਈ ਦਾ ਚਲਨ ਬਾਕੀ ਜੋ ਕਸਰ ਰਹਿ ਗਈ ਸੀ ਪੂਰੀ ਕਰ ਗਿਆ।
     ਰਚਨਹਾਰੇ ਨੂੰ ਆਪਣੀ ਹਰ ਹਥਲੀ ਰਚਨਾ ਆਪਣੇ ਧੀਆਂ ਪੁੱਤਾਂ ਦੀ ਨਿਸਬਤ ਲਗਦੀ ਹੈ,ਪਰ ਟਾਈਪ ਹੋਣ ਤੇ ਬੱਸ ਦੀ ਟਿਕਟ ਵਰਗੀ।
       ਸਾਡੀ ਉਮਰ ਦੇ ਨਾਲ ਜੋ ਖਤਮ ਹੋ ਜਾਏਗੀ,ਢੂੰਢਦੇ ਰਹਿ ਜਾਓਗੇ ਹੱਥ ਦੀ ਲਿਖਾਈ।
          '' ਸੁਰਮੇਂ ਰੰਗੀ ਰਾਤ ਦੀ ਗੱਲ੍ਹ ਤੇ ਤਾਰਿਆ ਨਹੁੰਦਰ ਮਾਰ-
            ਉਥੋਂ ਤੱਕ ਚਾਨਣ ਜਾਵੇ ਜਿਥੋਂ ਤੱਕ ਝਰੀਟ''॥

ਸਾਨੂੰ ਕੀ ,ਮੈਨੂੰ ਕੀ , ਤੈਨੂੰ ਕੀ - ਰਣਜੀਤ ਕੌਰ ਗੁੱਡੀ  ਤਰਨ ਤਾਰਨ

        ਕੀ ਕੇ ਕਿਉਂ ਕਿਵੇਂ ਕਿਥੇ ਕਿਹਨੂੰ ਕਾਹਦਾ, ਕਾਨੂੰਨ, ਕੁਕਰਮ, ਕੁਲਹਿਣਾ, ਕੁਲੱਛਣਾ, ਕੁਰਪਸ਼ਨ , ਕਾਲ, ਕਾਸ਼, ਕਮੀਨਗੀ, ਕਸ਼ਮਕਸ਼, ਕਲ੍ਹੇ ਕਲੇਸ਼, ਕੁਸ਼ਾਸਨ, ਕੂਟਨੀਤੀ, ਕਾਰਨ, ਕੂੜ, ਕੂੜਾ, ਕਚਰਾ.ਕੋਰਾ, ਕੱਕਰ , ਕੱਲਰ.ਕਾਣੋ, ਕਾਵਾਂ ਰੌਲੀ, ਕਾਂ ਕਾਂ, ਕੂ ਕੂ, , ਕਾਰਖਾਨੇ, ਕੰਕਰੀਟ, ਕਾਮ, ਕ੍ਰੌਧ, ਕਾਂਗਰਸ, ਕਿਸਾਨ, ਕੰਵਲ, ਕਰੋਨਾ, ਕੈਂਸਰ, ਕੋਹੜ, ਕੋਹਝ, ਕੌੜਾ, ਕਸੈਲਾ,
 ,    ਇੰਨੇ ਸਾਰੇ ਬਦ ਕੱਕਿਆਂ ? ਕਵਸਚਨ ਮਾਰਕਾਂ ਨੇ ਸਾਨੂੰ ਕੀ , ਮੈਨੁੰ ਕੀ, ਤੈਨੂੰ ਕੀ ਦੀ ਤਾਣੀ  ਵਿੱਚ ਐੇਸੀ ਗੰਢ ਪਾਈ ਕਿ ਜਿਹਨੇ ਸਾਨੂੰ ਚੱਜ ਨਾਲ ਜਿਉਣ ਹੀ ਨਹੀਂ ਦਿੱਤਾ।
      ਕੁਝ ਕੱਕੇ ਬੜੈ ਚੰਗੇ ਤੇ ਬੜੇ ਕੰਮ ਦੇ ਹਨ-ਕਰਮ, ਕਹੀ, ਕੁਹਾੜੀ, ਕਿਰਤ, ਕਿਰਪਾ, ਕੁਰਬਾਨੀ , ਕੋਸ਼ਿਸ਼, ਕਾਰੋਬਾਰ, , ਕੋਧਰਾ, ਕਚਹਿਰੀ, ਕਲਮ ਕਿਤਾਬ, ਕਾਰ, ਕਿਰਸਾਨੀ, ਕਿਸਮਤ, ਕੁਦਰਤ ਕਾਦਰ, ਕਾਰਖਾਨੇ, ਕਿਸਾਨ..ਕਾਇਦਾ, ਕਰੇਲਾ, ਕੌੜਤੁੰਬਾ, ਕਰੀਰ, ਕਿੱਕਰ, ਕਿਬਲਾ,
   ਅਜੋਕੀ ਪੀੜ੍ਹੀ ਨੁੂੰ ਇਹਨਾਂ ਕੱਕਿਆਂ ਦੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਜਰੂਰੀ ਹੋ ਗਿਆ ਹੈ।
     ਇਸ ਲਈ ਕਿ ਅਜੋਕੇ ਨਿਜ਼ਾਮ ਵਿੱਚ ਸੱਭ ਕਾਇਦੇ ਕਾਨੂੰਨ ਛਿੱਕੇ ਟੰਗ ਰੱਖੇ ਹਨ।
          ਮਚਲਤੀ ਹੈਂ ਸੀਨੇ ਮੇਂ ਲਾਖ ਆਰਜ਼ੂਏਂ
          ਤੜਪਤੀ ਹੈਂ ਆਂਖੋਂ ਮੇਂ ਲਾਖ ਇਲਤਜ਼ਾਏਂ॥
ਗੁਰੂ ਸਹਿਬਾਨ ਨੇ ਫਰਮਾਇਆ ਸੀ , ''ਚੰਗੇ ਮੰਦੇ ਕੱਕਿਆਂ ਵਿਚੋਂ ਤੁਸਾਂ ਪੰਜ ਕਕਾਰ ਸੰਵਾਰ ਸੰਭਾਲ ਕੇ ਰੱਖਣੇ ਹਨ ਤੇ ਛੇਵੇਂ ਦਸਾਂ ਨਹੂੰਆਂ ਦੀ ਕਿਰਤ ਕਮਾਈ ਚ ਵਿਸਵਾਸ ਰੱਖਣਾ ਹੈ।
      ਨਕਾਰਤਮਕ ਕੱਕੇ ਥੋੜੈ ਹੋਣ ਦੇ ਬਾਵਜੂਦ ਵੀ ਬਦ ਹੋਣ ਕਾਰਨ ਸਕਾਰਤਮਕ ਕੱਕਿਆਂ ਨੂੰ ਦਬਾਈ ਚਲੇ ਆ ਰਹੇ ਹਨ।ਕਈ ਵਰ੍ਹਿਆਂ ਤੋਂ ਸਾਊ ਵਿਅਕਤੀ ਇਸ ਬਦ ਦੇ ਵਜ਼ਨ ਹੇਠੌਂ ਨਿਕਲਣ ਦੀ ਕੋਸ਼ਿਸ਼ ਵਿੱਚ ਉਲਝਿਆ ਪਿਆ ਹੈ।
      ਜਿਵੇੰ ਮੁੱਢ ਤੋਂ ਰੀਤ ਚਲੀ ਆਈ ਹੈ ਕਿ ਬਦੀ ਨੇਕੀ ਨੂੰ ਵਖ਼ਤ ਪਾਈ ਰੱਖਦੀ ਹੈ, ਝੂਠ ਸੱਚ ਨੂੰ  ਸਰੇਰਾਹ ਭਜਾਈ ਫਿਰਦਾ ਹੈ।ਵਿਗਿਆਨ ਦੀ ਤਰੱਕੀ ਨਾਲ ਇਹ ਥਮ੍ਹ ਜਾਣਾ ਚਾਹੀਦਾ ਸੀ ਪਰ ਹੋਇਆ ਇਸਦੇ ਉਲਟ ਹੈ।
      ਪੱਥਰਾਂ ਦੇ ਸ਼ਹਿਰਾਂ ਵਿੱਚ ਕੰਕਰੀਟ ਦੇ ਜੰਗਲ ਵਿੱਚ ਮਨੁੱਖ ਤੇ ਕਿਤੇ ਚਿਣਿਆ ਹੀ ਗਿਆ ਸੀ , ਕਿੰਨੇ ਵਰ੍ਹਿਆਂ ਬਾਦ, ਕਿਸਾਨ ਸੰਯੁਕਤ ਮੋਰਚਾ ਦੀ ਬਦੌਲਤ ਮਨੁੱਖਤਾ ਦਾ ਚਿਹਰਾ ਨਜ਼ਰੀ ਪਿਆ।
    ਕਰੇ ਵੀ ਤਾਂ ਕੀ? ਕਾਮਯਾਬ ਹੋਵੇ ਵੀ ਤਾਂ ਕਿਵੇਂ?ਕੂਟਨੀਤਕਾਂ ਨੇ ਦੇਸ਼ ਤੇ ਗਲਬਾ ਪਾ ਕੇ 136 ਕਰੋੜ ਨੂੰ ਚੰਦ ਕੁ ਦਾਨਵਾਂ ਦੀ ਬੁਰਕੀ ਬਣਾ ਕੇ ਰੱਖ ਦਿੱਤਾ ਹੈ। ਆਮ ਵਿਅਕਤੀ ਆਪਣੇ ਆਪ ਨੂੰ  ਅੰਦਰ ਸੰਯਮ ਵਿੱਚ ਰੱਖੇ ਤਾਂ ਸਾਹ ਨਹੀਂ ਆਉਂਦਾ ਬਾਹਰ ਨਿਕਲੇ ਤਾਂ ਰਾਹ ਨਹੀਂ ਆਉਂਦਾ।
ਜਨਤਾ ਦੀ ਖੂਨ ਪਸੀਨੇ ਦੀ ਕਮਾਈ ਬੈਂਕ ਵਿਚੋਂ ਚੁਰਾ ਕਈ ਰਾਖਸ਼ ਉਡ ਗਏ ਹਨ ਤੇ ਆਰ ਬੀ ਆਈ ਨੋਟ ਛਾਪਣ ਵਾਲੀ ਮਸ਼ੀਨ ਬਣ ਕੇ ਇਕ ਸਵਿਚ ਬਣ ਗਈ ਹੈ।
ਕੋਈ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਜੋ ਕਿ ਬੰਦਾ ਪੂਰੇ ਸਾਲ ਵਿੱਚ ਕੇਵਲ ਦੋ ਲੱਖ ਆਪਣੀ ਹੀ ਜਮ੍ਹਾ ਰਕਮ ਵਿਚੋਂ ਨਹੀਂ ਲੈ ਸਕਦਾ, ਤੇ ਨਾਂ ਹੀ ਸਾਲ ਵਿੱਚ ਦੋ ਲੱਖ ਜਮ੍ਹਾ ਕਰਾ ਸਕਦਾ ਹੈ, ਪੈਸਾ ਪੈਸੇ ਨੂੰ ਖਿਚਦਾ ਹੈ, ਰੁੋਪਈਏ ਨੂੰ ਪਹੀਏ ਲਗੇ ਹਨ ਰੁਪਈਆ ਤੁਰਦਾ ਹੈ ਤਾਂ ਬਜਾਰ ਚਲਦਾ ਹੈ ਮੰਡੀ ਚਲਦੀ ਹੈ ਬੰਦਾ ਚਲਦਾ ਹੈ। ਪਹਿਲਾਂ ਬਾਰਟਰ ਸਿਸਟਮ ਹੁੰਦਾ ਸੀ ਜਿਵੇਂ ਅਨਾਜ ਦੇ ਬਦਲੇ ਲੂਣ ਤੇਲ ਖੰਡ૷ਨਕਦੀ ਤਾਂ ਹੁੰਦੀ ਹੀ ਘੱਟ ਸੀ, ਕਾਣੋ ਬੇਈਮਾਨੀ ਬਹੁਤ ਘੱਟ ਸੀ।ਤੇ ਹੁਣ ਕੈਸ਼ਲੈਸ ਦੇ ਨਾਮ  ਤੇ ਹੇਰਾ ਫੇਰੀ ਚੋਰੀ ਦੀ ਲਗਾਮ ਖੁਲ੍ਹੀ ਛਡ ਦਿੱਤੀ ਗਈ ਹੈ।
    ਜੇ ਜੀਓ, ਰੀਲਾਂਇੰਸ  ਪੰਤਾਜਲੀ, ਤੇ ਹੋਰ ਕੁਝ ਕੁ ਬਾਈਕਾਟ ਕੀਤੇ ਹਨ ਤਾਂ ਸ਼ਰਾਬ, ਸਿਗਰਟ, ਬੀੜੀ, ਤੇ ਹੋਰ ਨਸ਼ਿਆਂ ਦਾ ਬਾਈਕਾਟ ਕਰਨਾ ਲਾਜਿਮ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸਾਰੇ ਕਾਰਖਾਨੇ ਸੱਤਾਧਾਰੀਆਂ ਕੂਟਨੀਤਕਾਂ ਦੇ ਹੀ ਹਨ।ਮਨੁੱਖ ਇਹਨਾਂ ਕਾਰਖਾਨਿਆਂ ਵਿੱਚ ਆਪਣੀ ਲੁੱਟ ਕਰਾ ਕੇ ਆਪਣੇ ਘਰ ਪਰਿਵਾਰਾਂ ਨੂੰ ਕੁੱਟ ਕੇ ਕੰਗਾਲ ਕਰਕੇ ਉਹਨਾਂ ਨੁੰ ਰਾਜੇ ਬਣਾ ਚੁਕਾ ਹੈ।
ਧਿਆਨ ਦੇਣ ਯੋਗ-ਸਿੰਥਟਿਕ ਤੇਲ ਕੰਪਨੀਆਂ ਤੋਂ ਪੈਸਾ ਲੈ ਕੇ  ਡਾਕਟਰਾਂ ਨੇ ਖਾਲਸ ਘਰ ਦੇ ਘਿਉ ਨੂੰ ਹਾਨੀਕਾਰਕ ਪ੍ਰਚਾਰ ਕੇ ਆਪਣੇ ਘਰ ਨਕਦੀ ਨਾਲ ਭਰ ਲਏ।
      ਡਾਕਟਰਾਂ ਨੇ ਹਰੇਕ ਨੁੰ ਹਦਾਇਤ ਕੀਤੀ ਲੂਣ ਨਾਂ ਖਾਓ ਮਿਰਚ ਮਸਾਲੇ ਨਾ ਖਾਓ।ਦੇਸੀ ਸਾਧਾਰਨ ਭੋਜਨ ਥਾਲੀ ਵਿਚੌਂ ਨਕਾਰ ਦਿੱਤਾ, ਨਤੀਜਾ ਸੱਭ ਜਾਣਦੇ ਹਨ, ਪਰ ਡਾਕਟਰਾਂ ਨੇ ਇਹ ਇਕ ਵਾਰ ਵੀ ਨਾ ਵਿਚਾਰਿਆ ਕਿ, 'ਪਾਣੀ ਵਾਲੀ ਟੈਕੀ ਵਿੱਚ ਭਰੇ ਕਰੰਸੀ ਨੋਟਾਂ ਨੇ ਪਿਆਸ ਨਹੀਂ ਬੁਝਾਉਣੀ।
  ਪੰਜ ਤੱਤਵ ਜਿਹਨਾਂ ਤੋਂ ਜੀਵ ਬਣਿਆ ਹੈ, ਪਾਣੀ, ਮਿੱਟੀ, ਹਵਾ, ਅਗਨੀ ਆਕਾਸ਼, ਪਹਿਲਾਂ ਪੂੰਜੀਪਤੀ ਨੇ ਪਾਣੀ ਦਾ ਉਦਯੋਗੀਕਰਣ ਕੀਤਾ ਤੇ ਫੇਰ ਰਸਾਇਣ ਪਾ ਕੇ ਮਿੱਟੀ ਦਾ ।
     ਪੈਸਾ ਜਹਿਰ ਬਣਾ ਸਕਦਾ ਹੈ, ਤੇ ਜਹਿਰ ਜੀਵਨ ਖੋਂਹਦੀ ਹੈ।
    ਅੰਬਰ ਛੂੰਂਹਂਦੇ ਨੋਟਾਂ ਦੇ ਅੰਬਾਰ ਨਾਂ ਤਾਂ ਮਿੱਟੀ ਦਾ ਜਰਾ ਤੇ ਨਾਂ ਹੀ ਪਾਣੀ ਦਾ ਤੁਪਕਾ ਬਣਾ ਸਕਦੇ ਹਨ।
  ਪੂੰਜੀਪਤੀ ਨੂੰ ਅਕਲ ਕਰਨੀ ਚਾਹੀਦੀ ਹੈ ਕਿ ਪੂੰਜੀ ਭੁਮੀ ਨਹੀ ਉਪਜਾ ਸਕਦੀ, ਭੁਮੀ ਪੂੰਜੀ ਉਪਜਾ ਸਕਦੀ ਹੈ।ਕਾਦਰ ਦੀ ਕੁਦਰਤ ਨੇ ਜੀਵਨ ਦੀਆਂ ਸਾਰੀਆਂ ਸ਼ਕਤੀਆਂ ੋਪੰਜ ਤਤਵਾਂ ਨੁੰ ਬਖ਼ਸ਼ੀਆਂ ਹਨ।ਪੂੰਜੀ ਸੱਭ ਕੁਝ ਖ੍ਰੀਦ ਸਕਦੀ ਹੈ ਪਰ ਪੰਜ ਤੱਤਵ ਖ੍ਰੀਦਣ ਦੇ ਸਮਰੱਥ ਨਹੀਂ।
   '' ਪੂੰਜੀ ਹਵਸ ਹੈ ਭੋਜਨ ਨਹੀਂ, ਲਾਲਸਾ ਹੈ ਗਜਾ ਨਹੀਂ  
      ਜਿਸ ਸੀਰੀਅਲ ਕਿਲਰ ਲਹੂ ਪੀਣੇ ਸੱਪ ਨੂੰ ਪਾਗਲਖਾਨੇ ਬੰਦ ਕਰਨਾ ਚਾਹੀਦਾ ਸੀ ਉਸਨੂੰ  ਸੱਭ ਤੋਂ ਵੱਡਾ ਪ੍ਰਧਾਨ ਬਣਾ ਦਿਤਾ ।ਉਹ ਆਦਮਖੌਰ ਸ਼ੈਤਾਨ  ਜੋ ਜਿਸ ਟਾਹਣੀ ਤੇ ਬੈਠਾ ਹੈ ਉਸੀ ਨੂੰ ਕੱਟੀ ਜਾ ਰਿਹਾ ਹੈ।
 ਅਤੇ ਜਨਤਾ ਤੋਂ ਂਇਹ ਸੱਭ ਸਾਨੂੰ ਕੀ ਮੈਂਨੂੰ ਕੀ ਤੈਨੂੰ ਕੀ ਦੇ ਰਿਵਾਜ ਨੇ ਕਰਾਇਆ।
       ਕੂੜ ਰਾਜਾ -ਅੰਧੀ ਰਈਅਤ૴૴.ਰਾਜੇ ਸ਼ੀਂਹ ਮੁਕੱਦਮ ਕੁੱਤੇ૴૴.
     ਪੀੜਿਤ ਵੋਟਰ ਹਾਕਮ ਵਲੋਂ ਦਰਪੇਸ਼ ਚਣੌਤੀਆਂ ਦਾ ਮੁਕਾਬਲਾ ਕਰਨ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਪਾਸੇ ਰੱਖ ਕੇ , ਸ਼ਰੀਕ, ਰਫੀਕ, ਰਕੀਬ, ਹਬੀਬ, ਰਈਸ, ਮੁਫਲਿਸ, ਸੱਭ ਖੁਲ੍ਹੇ ਆਸਮਾਨ ਤਲੇ ਇਕ ਪਲੇਟਫਾਰਮ ਤੇ ਆਣ ਜੁੜੈ ਹਨ।
ਉਹ ਜਾਣ ਗਏ ਹਨ ਕਿ '' ਪਿਆਰ ਦਾ ਸਮਾਂ ਘੱਟ ਹੈ ਨਫ਼ਰਤਾਂ ਵਿੱਚ ਬਹੁਤ ਸਮਾਂ ਗਵਾ ਲਿਆ।
    ਗਲਤੀ ਮੰਨ ਲੈਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ, ਰੁਕੇ ਹੋਏ ਕਦਮ ਉਠ ਚਲਦੇ ਹਨ ਤੇ ਵਿਕਾਸ ਲੀਹ ਤੇ ਆਉਣ ਲਗਦਾ ਹੈ।
     ਕੁਸ਼ ਲੋਗ ਹੈਂ ਜੋ ਇਸ ਦੌਲਤ ਪਰ ਪਰਦੇ ਲਟਕਾਤੇ ਫਿਰਤੇ ਹੈਂ
     ਹਰ ਪਰਬਤ ਕੋ ਹਰ ਸਾਗਰ ਕੋ ਨੀਲਾਮ ਚੜ੍ਹਾਤੇ ਫਿਰਤੇ ਹੈਂ।-
     ਕੁਸ਼ ਵੋ ਭੀ ਹੈਂ ਜੋ ਲੜ-ਭਿੜ ਕਰ
     ਯੇੋ ਪਰਦੇ ਨੋਚ ਗਿਰਾਤੇ ਹੈਂ
     ਹਸਤੀ ਕੋ ਉਠਾਈਗੀਰੋਂ ਕੀ
     ਹਰ ਚਾਲ ਉਲਝਾਏ ਜਾਤੇ ਹੈਂ }
     ਐ 'ਖਾਕ ਨਸ਼ੀਨੋ, ਉਠ ਬੈਠੋ ਵੋ ਵਕਤ ਕਰੀਬ ਆ ਪਹੁੰਚਾ ਹੈ
      ਜਬ ਤਖ਼ਤ ਗਿਰਾਏ ਜਾਏਂਗੇ, ਜਬ ਤਾਜ ਉਛਾਲੇ ਜਾਏਂਗੇ-
        ਨਿਸਾਰ ਮੈਂ ਤੇਰੀ ਗਲੀਓਂ ਪੇ ਐ ਵਤਨ ਕਿ ਜਹਾਂ
        ਚਲੀ ਹੈ ਰਸਮ ਕਿ ਕੋਈ ਨਾ ਸਰ ਉਠਾ ਕੇ ਚਲੇ
         ਜੇ ਕੋਈ ਚਾਹਨੇ ਵਾਲਾ ਤਵਾਫ਼ ਕੇ ਚਲੇ
         ਨਜ਼ਰ  ਚੁਰਾ ਕੇ ਚਲੇ, ਜਿਸਮੋੰ-ਜਾਂ ਬਚਾ ਕੇ ਚਲੇ૷ਫੇਜ਼ ਅਹਿਮਦ ਫੇਜ਼
       ਮੁੱਕਦੀ ਗਲ ਤਾਂ ਇਹ ਹੈ ਕਿ ਹੁਣ 'ਮੈਂ' ਦਾ ਜਮਾਨਾ ਨਹੀਂ ਰਿਹਾ, ਸੋ ਸਾਨੂੰ ਕੀ ਮੈਨੂੰ ਕੀ, ਤੈਨੂੰ ਕੀ, ਦੀ ਵਿਚਾਰਧਾਰਾ ਨੂੰ ਬਦਲ ਕੇ ਸਾਡਾ ਹੈ ਸਾਡੇ ਲਈ ਹੈ ਤੇ ਅਸੀਂ ਹੀ ਸਂਭਾਲਨਾ ਹੈ ਦੀ ਤਰਜ਼ ਤੇ ਆ ਕੇ ਇਸ ਬਦਨਿਜ਼ਾਮ ਨੂੰ ਸੱਭ ਲਈ ਖੁਸ਼ਨੁਮਾ ਬਣਾਉਣ ਦਾ ਹੰਭਲਾ ਮਾਰਨਾ ਹੈ।ਇਹ ਜੋ ਨਕਾਰਾ ਕੱਕੇ  (ਕਾਇਦੇ ਕਾਨੂੰਨ)ਸਾਡੇ ਸਾਹਮਣੇ ਆਣ ਖੜੇ ਹਨ ਇਹਨਾਂ ਦਾ ਸਫ਼ਾਇਆ ਕਰਨਾ ਹੈ।
       ਨੀਲ਼ੇ ਪੀਲੇ ਗੁਲਾਬੀ, ਅੇਸ ਸੀ ਬੀ ਸੀ. ਅੇਸ ਟੀ. ਦੇ ਟੈਗ ਲਵਾ ਕੇ ਪੰਜ ਰੁਪਏ ਦੀ ਮੁਫ਼ਤ ਸ਼ਰਾਬ ਪੀ ਕੇ ਜਾਨ ਲੇਵਾ ਨਸ਼ਾ ਮੁਫ਼ਤ ਦੇ ਕਾਰਡਾਂ ਵਿੱਚ ਆਪਣੀ ਹਸਤੀ ਨੀਵੀਂ ਕਰ ਕੇ ਜੋ ਲੋਕ ਭਿੱਖ ਮੰਗਿਆਂ ਦੀ ਕਤਾਰ ਵਿੱਚ ਆ ਖੜੈ ਹਨ ਉਹਨਾਂ ਨੂੰ ਆਪਣੀ ਮਨੁੱਖੀ ਹੋਂਦ ਦਾ ਅਹਿਸਾਸ ਕਰਨਾ ਹੈ ਤੇ ਮੰਗ ਘੁਣ ਖਾਧੇ  ਪੰਜ ਕਿਲੋ ਅਨਾਜ ਦੀ ਨਹੀਂ ਪੱਕੇ ਰੁਜਗਾਰ ਦੀ ਕਰਨੀ ਚਾਹੀਦੀ ਹੈ।
           ਰੋਜਾਨਾ ਦੀਆਂ ਜਰੂਰੀ ਸੇਵਾਵਾਂ ਜਿਵੇਂ ਸਕੂਲ਼, ਹਸਪਤਾਲ, ਰੇਲ, ਬੱਸ, ਤੇ ਅਨਾਜ ਹਰ ਏਕ ਦੀ ਪਹੁੰਚ ਵਿੱਚ ਹੋਵੇ-ਲਈ ਤਰੁਦਦ ਕਰਨਾ ਹੈ ਤੇ ਇਹ ਕੇਵਲ ਤਦ ਹੀ ਮੁਮਕਿਨ ਹੈ ਜੇ ਇਹ ਵਿਵਅਸਥਾ ਪ੍ਰੀਵਰਤਨ ਹੋਵੇ ਨਿਜ਼ਾਮ ਵਿੱਚ ਪੂਰਨ ਤਬਦੀਲੀ ਆਵੇ, , ਆਪਣੇ ਕੁਝ ਦਿਨਾਂ ਦਾ ਜੀਵਨ ਨਹੀਂ ਆਪਣੀ ਅਗਲੀ ਨਸਲ ਦੇ ਜੀਵਨ ਦਾ ਆਹਰ ਵੀ ਕਰਨਾ ਪੈਣਾ ਹੈ, ਸੋ ਕਿਰਤ ਕਰਨ ਦੀ ਭਾਵਨਾ ਪ੍ਰਬਲ ਕਰਨਾ ਤੇ ਇਕਜੁਟਤਾ ਨਾਲ ਜਦੋਜਹਿਦ ਕਰਨਾ ਹੀ ਇਸ ਪੇਚੀਦਾ ਦੌਰ ਨੂੰ ਪਾਰ ਲੰਘਣ ਲੰਘਾਉਣ ਦਾ ਹੱਲ ਹੈ।
      ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ,
     ਰਣਜੀਤ ਕੌਰ ਗੁੱਡੀ  ਤਰਨ ਤਾਰਨ

ਅਪੀਲ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਪੂਰਾ ਦੇਸ਼  ਕਿਸਾਨਾ/ ਜਿੰਮੀਦਾਰਾ ਸੰਕਟ ਨਾਲ ਜੂਝ ਰਿਹਾ ਹੈ।ਜੋ ਜਨ ਜਿਸਮਾਨੀ ਤੌਰ ਤੇ ਬਾਰਡਰ ਤੇ ਨਹੀਂ ਹਨ ਉਹ ਮਾਨਸਿਕ ਤੌਰ ਤੇ ਦਿੱਲੀ ਵੱਲ ਦਿਲ ਤੇ ਅੱਖਾਂ ਲਗਾਏ ਦੁਆਵਾਂ ਮੰਗ ਰਹੇ ਹਨ,ਨੀਲੀ ਛੱਤਰੀ ਵਾਲੇ ਨੂੰ ਅਰਦਾਸਾਂ ਕਰ ਰਹੇ ਹਨ,ਸੁੱਖਣਾ,ਮੰਨਤਾਂ ਸੁੱਖ ਰਹੇ ਹਨ।
    ਕੁਲ ਆਲਮ ਦੀ ਨੀਤ ਤੇ ਨੀਝ ਇਸਦੀ ਜਲਦ ਸਫ਼ਲਤਾ ਵੱਲ ਲਗੀ ਹੋਈ ਹੈ।
     ਸਾਡੀ ਬੇਨਤੀ ਭਰੀ ਅਪੀਲ਼ ਹੈ 'ਜੁਝਾਰਓ' ਮਰਨ ਦੀਆਂ ਸਿਫ਼ਤਾਂ ਨਾ ਕਰੋ,ਲੜਨ ਲਈ ਤਿਆਰ ਬਰ ਤਿਆਰ ਰਹੋ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਕਮਰ ਕੱਸ ਲਓ।ਸਿਆਣਿਆਂ ਨੇ ਦਸਿਆ ਸੀ-
    ''' ਲੜਨ ਰਾਤ ਹੋਵੇ-
       ਵਿਛੜਨ ਰਾਤ ਨਾਂ ਹੋਵੇ ''॥
    ਧਿਆਨ ਕਰੋ ਉਹਨਾਂ ਦਾ ਜੋ ਤੁਹਾਡੇ ਪਿਆਰੇ ਤੁਹਾਡੇ ਇੰਤਜ਼ਾਰ ਵਿੱਚ ਪਲਕਾਂ ਵਿਛਾਈ ਬੈਠੇ ਹਨ।
    ਧਿਆਨ ਕਰੋ ਜੁਆਕਾਂ, ਜੁਆਨਾਂ ਦਾ ਭਵਿੱਖ ਆਪ ਜੀ ਦੀ ਸਫ਼ਲਤਾ ਤੇ ਨਿਰਭਰ ਹੈ।
         ਮਰਨ ਵਾਲਾ ਤਾਂ ਅੱਧਵਾਟੇ ਛੱਡ ਆਪ ਛੁੱਟ ਜਾਂਦਾ ਹੈ ,ਪਿਛੇ ਰਹਿ ਗਏ ਪਿਆਰਿਆਂ ਨੂੰ ਇਸ ਸਵਾਰਥੀ ਨਿਜ਼ਾਮ ਤੇ ਸੌੜੀ ਸਿਆਸਤ ਦਾ ਸੰਤਾਪ ਭੋਗਣਾ ਪੈਂਦਾ ਹੈ।ਦੂਸਰੇ ਦੇਸ਼ਾਂ ਵਿੱਚ ਲਾਵਾਰਿਸ ਵੋਟਰ ਦਾ ਇਲਾਕੇ ਦਾ ਮੋਹਤਬਰ ਵਾਰਿਸ ਬਣਦਾ ਹੈ ਸਾਡੇ ਦੇਸ਼ ਵਿੱਚ ਇਲਾਕੇ ਦਾ ਨੁਮਾਇੰਦਾ ਉਸਦੇ ਰੁਪਏ ਪੇਸੇ ਸੰਪਤੀ ਤੇ ਕਬਜਾ ਕਰ ਵਾਰਸਾਂ ਨੂੰ ਵੀ ਲਾਵਾਰਿਸ ਕਰ ਛਡਦਾ ਹੈ।
     ਬੇਸ਼ੱਕ ਇਹ ਪੱਲ ਅਤਿ ਸੰਕਟਮਈ ਤੇ ਅਤਿਅੰਤ ਨਿਰਾਸ਼ਾਜਨਕ ਹਨ,ਫੇਰ ਵੀ ਇਤਿਹਾਸ ਗਵਾਹ ਹੈ ਕਿ ਮਨੁੱਖਤਾ ਦੀ ਇਕਜੁੱਟਤਾ ਨੇ  ਅਸਮਾਨ  ਛੇਦ ਲਿਆ ਸੀ।
      ਬਿਖੜੈ ਪੈਂਡੇ ਤਹਿ ਕਰਨ ਵਿੱਚ ਵਕਤ ਤਾਂ ਲਗਦਾ ਹੈ।
   ਇਹ ਵੀ ਪਤਾ ਹੈ ਕਿ ਮਸ਼ਵਰੇ ਤੇ ਨਸੀਹਤਾਂ ਦੇਣੀਆਂ ਸੌਖੀਆਂ ਹਨ ਤੇ ਸ਼ੇੈਤਾਨ ਨਾਲ ਟਾਕਰਾ ਔਖਾ
          ਜੰਗ ਜਿੱਤ ਕੇ ਜਦ ਸਿਪਾਹੀ  ਘਰ ਆਉਣਗੇ
          ਸੋਹਣੇ ਸੋਹਣੇ ਚਿਹਰਿਆਂ ਤੇ ਚੰਦ ਲਿਸ਼ਕਾਉਣਗੇ
          ਵਿਹੜੇ ਵਿੱਚ ਠਾਂਠਾਂ ਮਾਰੂ ਖੁਸ਼ੀ ਸੰਸਾਰ ਦੀ
        ਇਹੋ ਚਾਅ੍ਹ ਹੈ ਹਾੜੀ ਸਾਉਣੀ ਬਸੰਤ ਬਹਾਰ ਦੀ॥
    ਸ਼ਹੀਦ ਭਗਤ ਸਿੰਘ ਨੇ ਆਪਣੀ ਮਾਂ ਨੂੰ ਕਿਹਾ ਸੀ,'ਇਕ ਭਗਤ ਮਰੇਗਾ ਹਜਾਰਾਂ ਪੈਦਾ ਹੋਣਗੇ। ਫਿਰ ਕੋਈ ਭਗਤ ਸਿੰਘ ਪੈਦਾ ਹੀ ਨਹੀਂ ਹੋਣ ਦਿੱਤਾ ਗਿਆ।1984 ਤੋਂ 92 ਤੱਕ ਸਵਾ ਲੱਖ ਜੁਆਨਾਂ  ਦਾ ਘਾਣ ਕੀਤਾ ਗਿਆ ਇਹ ਘਾਟਾ ਕਦੀ ਵੀ ਪੂਰਾ ਨਹੀਂ ਹੋਣਾ।ਤੇ ਹੁਣ ਤੁਸੀਂ૴૴૴૴૴૴
      1984 ਦੀ ਸਿੱਖ ਨਸਲਕੁਸ਼ੀ ਦੇ ਜਖ਼ਮ ਅਜੇ ਕਿਥੇ ਭਰੇ ਨੇ?
      ਸ੍ਰਿੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ-;ਚਾਰ ਮੋਇ ਤੋ ਕਿਆ ਹੂਆ ਜਬ ਜੀਵਿਤ ਕਈ ਹਜਾਰ'
  ਸੁਭਾਸ਼ ਚੰਦਰ ਬੋਸ ਨੇ ਕਿਹਾ,'' ਤੁਸੀ ਮੈਨੂੰ ਖੁਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ'ਉਸਨੂੰ ਮਰਵਾ ਦਿੱਤਾ ਗਿਆ।ਨਾਮ ਦੇ ਸੁਭਾਸ਼ ਤਾਂ ਬਹੁਤ ਹੋਏ ਪਰ ਆਜ਼ਾਦ ਹਿੰਦ ਫੋਜ ਦਾ ਸਰਬਰਾਹ ਕੋਈ ਨਾ ਹੋਇਆ।ਸੁਖਦੇਵ,ਰਾਜਗੁਰੂ,ਬਿਸਮਿਲ ਖਾਨ ਮਦਨ ਲਾਲ ਢੀਂਗਰਾ,ਉਧਮ ਸਿੰਘ,ਕਰਤਾਰ ਸਿੰਘ ਸਰਾਭਾ ਦੁੱਲਾ ਭੱਟੀ ਬਾਬਾ ਸੋਹਣ ਸਿੰਘ ਭਕਨਾ,ਸ਼ਾਮ ਸਿੰਘ ਅਟਾਰੀ ਅੇਸੇ ਅਨੇਕਾਂ ਹੀ ਨਾਮ ਹਨ ਜੋ ਕਿਤਾਬਾਂ ਵਿੱਚ ਹੀ ਦਫ਼ਨ ਹਨ।
      ਰਾਜ ਕਰੇ ਮਹਿਲੋਂ ਮੇਂ ਮਕਾਰੀ,ਦਰ ਦਰ ਫਿਰੇ ਸਚਾਈ ਬਨ ਕੇ ਭਿਖਾਰੀ-
     ਅੰਤਿਕਾ---
     1    ਨ੍ਹੇਰੀਆਂ ਨੂੰ ਜੇ ਭੁਲੇਖਾ ਹੈ ਨ੍ਹੇਰੇ ਪਾਉਣ ਦਾ
         ਨ੍ਹੇਰੀਆਂ ਨੂੰ ਰੋਕ ਪਾਉਂਦੇ ਰਹੇ ਨੇ ਲੋਕ
        ਜਿੰਦਗੀ ਦਾ ਜਦੋਂ ਕਦੇ ਅਪਮਾਨ ਕੀਤਾ ਹੈ ਕਿਸੇ
        ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਨੇ ਲੋਕ
        ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦਿ ਤੋਂ
        ਜੁਲਮ ਦੇ ਗਲ ਸੰਗਲੀ ਪਾਉਂਦੇ ਰਹੇ ਨੇ ਲੋਕ૷'ਪਾਸ਼'
 2   ਨੇਰ੍ਹੇ ਨੂੰ ਹੁਣ ਦੋਸਤਾ,ਉਸ ਦਿਨ ਵਿੱਚ ਕਿਦਾਂ ਥਾਂ ਮਿਲੂ
      ਹੋ ਗਿਆ ਹੈ ਜੋ ਉਮਰ ਭਰ ਲਈ ਰੌਸ਼ਨੀ ਦੇ ਰੂਬਰੂ
      ਫਸਲ ਰੀਝਾਂ ਵਾਲੜੀ ਫਿਰ ਵੇਖਣਾ ਲਹਿਰਾਏਗੀ
    ਦਿਲ ਦੇ ਸੁੰਨੇ ਖੇਤ ਨੂੰ ਤੂੰ ਕਰ ਨਦੀ ਦੇ ਰੂਬਰੂ---ਸੁਰਜੀਤ ਯੁ,ਅੇਸ, ਏ.
  ਇਕ ਬੇਨਤੀ ਸੁਸਰੀ ਨੂੰ ਘੁਣ ਨੂੰ ਚਿੜੀਆਂ ਨੂੰ ਕਾਵਾਂ ਨੂੰ ਮੱਝੀਆਂ ਗਾਵਾਂ ਨੂੰ ਤੇ ਪੂਰੀ ਚੁਰਾਸੀ ਨੂੰ ਕਿਰਪਾ, ਤੋਨੋਂ ਮਨੋਂ ਜਿੰਮੀੰਦਾਰਾਂ  ਕਿਸਾਨਾਂ ਦਾ ਸਾਥ ਦਿਓ ਜੇ ਜਮੀਨ ਨਹੀਂ ਤਾਂ ਜੀਵਨ ਨਹੀਂ॥ਂ
ਤੇ ਆਓ ਮਿਲ ਕੇ ਦੁਆ ਕਰੀਏ ਰੱਬ ਸੋਹਣੇ ਨੂੰ ਇਹ ਔਖੀ ਘੜੀ ਜਲਦੀ ਗੁਜਰ ਜਾਏ।
      ਰਣਜੀਤ ਕੌਰ ਗੁੱਡੀ ਤਰਨ ਤਾਰਨ   

' ਇਕ ਹੋਰ ਪੈਂਤੜਾ ' - ਰਣਜੀਤ ਕੌਰ ਗੁੱਡੀ ਤਰਨ ਤਾਰਨ

      ਜਨਮ ਦੇਣ ਵਾਲੀ ਮਾਂ ਨਾਲੋਂ ਪਾਲਣ ਵਾਲੀ ਮਾਂ ਦਾ ਯੋਗਦਾਨ ਜਿਆਦਾ ਹੁੰਦਾ ਹੈ।ਸਕੀ ਮਾਂ ਤਾਂ ਉਹੀ ਹੈ ਜੋ ਜੀਵਨ ਦੇਂਦੀ ਹੈ ।ਸੱਭ ਦੀ ਪਾਲਣਹਾਰੀ ਮਾਂ ਮਿੱਟੀ ਹੈ ਜਮੀਨ ਹੈ।ਇਸਨੂੰ ਜਿੰਨਾ ਵੀ ਮਧੋਲ ਲਈਏ ਬਿਨਾਂ ਸੀਅ ਕੀਤੇ ਸਗੋਂ ਹਰ ਪ੍ਰਾਣੀ ਨੂੰ ਉਸਦੇ ਹਿੱਸੇ ਮੁਤਾਬਕ ਖਾਣ ਪਾਣ ਕਰਕੇ ਜੀਵਨਦਾਤਾ ਬਣਦੀ ਹੈ।
         ਇਹ ਅਨਮੋਲ ਹੈ ਇਸਦਾ ਤੋਲ ਮੋਲ ਰੁਪਈਆਂ ਵਿੱਚ ਨਹੀਂ ਪਾਇਆ ਜਾ ਸਕਦਾ।ਇਸਦੀ ਕੁੱਖ ਵਿੱਚ ਹੀਰੇ ਜਵਾਹਰਾਤ,ਪਾਣੀ  ਸੋਨਾ ਚਾਂਦੀ ਲੋਹਾ ਤੇ ਹੋਰ ਖਣਿਜ ਪਦਾਰਥ ਹਨ।
ਪਸ਼ੂ ਪੰਛੀ ਕੀੜੈ ਮਕੌੜੈ,ਗਲ ਕੀ ਸਾਰੀ ਚੁਰਾਸੀ ਦਾ ਤਿਆਰ ਬਰ ਤਿਆਰ ਢਾਬਾ ਹੈ।ਜਿਉਂਦਿਆਂ ਵੀ ਢੱਕਦੀ ਰੱਖਦੀ ਹੈ ਤੇ ਮੋਇਆਂ ਵੀ ਆਪਣੀ ਗੋਦ ਵਿੱਚ ਪਨਾਹ ਦੇਂਦੀ ਹੈ।
    '' ਫਰੀਦਾ ਖਾਕ ਨਾਂ ਨਿੰਦੀਏ ( ਮਿਟਾਈੲੈ{ ਖਾਕ ਜੇਡ ਨਾਂ ਕੋਇ
       ਜਿਉਂਦਿਆਂ ਪੈਰਾਂ ਤਲੇ,ਮੋਇਆਂ ਉਪਰ ਹੋਇ''॥
  ਧਰਤੀ ਸਕੀ ਮਾਂ ਹੈ ਤੇ ਪਾਣੀ ਸਕਾ ਪਿਤਾ ਹੈ।
       ਅੰਦਰੋਂ ਖਬਰ ਆਈ ਹੈ ਕਿ ਜੇ ਕਿਸਾਨ ਜਿੰਮੀਦਾਰ ਇਸ ਤਰਾਂ ਆਪਣੀ ਜਮੀਨ ਨਹੀਂ ਖੋਹਣ ਦੇਂਦਾ ਤਾਂ ਦੂਜੇ ਤਰੀਕੇ ਖੋਹ ਲਈ ਜਾਵੇ।
       ਇਹ ਨਵਾਂ ਪੈਂਤੜਾ ਉਲੀਕਿਆ ਜਾ ਚੁੱਕਾ ਹੈ,ਜਮੀਨ ਹਥਿਆਉਣ ਦਾ।
ਮਸਲਨ-ਬਟਾਲਾ ਤੋਂ ਦਿਲੀ ਤੇ ਦਿਲੀ ਤੋਂ ਜੰਮੂ ਕਟੜਾ ਢਾਈ ਸੌ ਫੁੱਟ ਚੌੜੀ ਸੜਕ ਬਣਾਈ ਜਾਣੀ ਹੈ ਤੇ ਅੰਮ੍ਰਿਤਸਰ ਤੋਂ ਜੈਪੁਰ,ਅਜਮੇਰ ਸ਼ਰੀਫ਼ ਤਕ ਇਹੋ ਜਿਹੀ ਚੌੜੀ ਲੰਬੀ ਸੜਕ ਬਣਾਈ ਜਾਵੇਗੀ।ਇਹਨਾਂ  ਸੜਕਾਂ ਲਈ ਕਿਸਾਨਾਂ ਤੇ ਜਮੀਨ ਮਾਲਕਾਂ ਤੋਂ ਖੇਤੀ ਹੇਠਲੀ ਜਮੀਨ ਮੁੱਲ ਲਈ ਜਾਵੇਗੀ।ਰਾਹ ਚ ਆਉਂਦੇ ਬਹੁਤ ਸਾਰੇ ਰੁੱਖ ਕਤਲ ਕੀਤੇ ਜਾਾਣਗੇ,ਜੰਗਲਾਂ ਨੂੰ ਅੱਗ ਲਗਾਈ ਜਾਵੇਗੀ।
 ਪਹਿਲਾਂ ਵੀ ਫਲਾਈਓਵਰ ਤੇ ਸੜਕਾਂ ਬਣਾ ਬਣਾ ਕੇ ਖੇਤੀ ਅਤੇ ਜੰਗਲ ਹੇਠ ਰਕਬਾ ਬਹੁਤ ਘੱਟ ਰਹਿ ਗਿਆ ਹੈ,ਚਰਾਗਾਹਾਂ ਉਜੜ ਗਈਆਂ ਹਨ,ਤੇ ਜੰਗਲ ਵਿੱਚ ਪਲਣ ਵਾਲੇ ਜਾਨਵਰ ਨਸਲ ਦਰ ਨਸਲ ਖਤਮ ਹੋ ਰਹੇ ਹਨ।ਧਰਤੀ ਬਾਂਝ ਤੇ ਬੰਜਰ ਹੋ ਰਹੀ ਹੈ।ਮਿੱਤਰ ਕੀੜਿਆਂ ਦਾ ਬੀ ਵੀ ਨਾਸ ਹੋ ਰਿਹਾ ਹੈ।ਹੋਰ ਸੜਕਾਂ ਕਾਹਦੇ ਲਈ ਬਣਾਈਆਂ ਜਾ ਰਹੀਆਂ ਹਨ ਸਿਰਫ਼ ਤੇ ਸਿਰਫ਼ ਉਹਨਾਂ ਲਈ ਜਿਨ੍ਹਾਂ ਦਾ ਧਰਤੀ ਹੇਠਲੀ ਸਤਹ ਤੇ ਕਬਜ਼ਾ ਹੈ ਤੇ ਉਹ ਉਪਰਲੀ ਸਤਹ ਤੇ ਵੀ ਕਾਬਜ਼ ਹੋਣਾ ਲੋੜਦੇ ਹਨ,ਤਾਂ ਜੋ ਮਾਲਕਾਂ ਨੂੰ ਗੁਲਾਮ ਬਣਾ ਸਕਣ।ਇਸਦਾ ਸਿੱਧਾ ਫਇਦਾ ਸੀਮੈਂਟ,ਰੇਤ ਬਜਰੀ,ਪਾਣੀ,ਲੁੱਕ ਆਦਿ ਮਾਫ਼ੀਆਂ ਗਰੁੱਪ ਨੂੰ ਹੈ ਜਿਹਨਾਂ ਦੀ ਮੌਜੂਦਾ ਹਕੂਮਤ ਜਰ ਖ੍ਰੀਦ ਗੁਲਾਮ ਹੈ।
      ਚੰਡੀਗੜ੍ਹ ਬਣਾਉਣ ਲਈ ਬਹੁਤ ਪਿੰਡ ਬੇਆਬਾਦ ਕਰ ਦਿਤੇ ਗਏ ਸਨ ਜੋ ਉਹਨਾਂ ਪਿੰਡਾਂ ਦੇ ਵਾਸੀ ਇੰਨੇ ਵਰ੍ਹਿਆਂ ਬਾਦ ਵੀ ਮੰਦਹਾਲ ਜਿੰਦਗੀ ਗੁਜਾਰ ਰਹੇ ਹਨ।ਉਹਨਾਂ ਨੂੰ ਜਮੀਨ ਅਤੇ ਘਰਾਂ ਦੇ ਬਦਲੇ ਅਜੇ ਤੱਕ ਵੀ ਨਾਂ ਤਾਂ ਬਣਦਾ ਮੁਆਵਜ਼ਾ ਤੇ ਨਾ ਹੀ ਉਹਨਾਂ ਦਾ ਮੁੜ ਵਸੇਬਾ ਕਰਨ ਵਿੱਚ ਸਹਿਯੋਗ ਦਿੱਤਾ ਗਿਆ ਹੈ।
ਇਕ ਖਬਰ ਸੁਣੀ ਹੈ ਕਿ ਪਾਨੀਪੱਤ ਦੇ ਨੇੜਲੇ ਇਕ ਪਿੰਡ ਦੇ ਕਿਸਾਨ ਦੀ ਖੇਤੀ ਹੇਠਲੀ ਜਮੀਨ ਸੜਕ ਵਿੱਚ ਆਉਂਦੀ ਸੀ ਉਸਨੇ ਜਮੀਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਕਿਸੇ ਵੀ ਕੀਮਤ ਤੇ ਆਪਣੀ ਕਿਸਾਨੀ ਨਹੀਂ ਦੇਵੇਗਾ।ਉਸਦੀ ਜਮੀਨ ਜਬਰੀ ਹਥਿਆ ਕੇ ਸੜਕ ਬਣਾ ਦਿੱਤੀ ਗਈ,ਕਈ ਵਰ੍ਹਿਆਂ ਬਾਦ ਉਹ ਅਦਾਲਤ ਚੋਂ ਕੇਸ ਜਿੱਤ ਗਿਆ ਹੈ ਤੇ ਸੜਕ ਖਤਮ ਕਰਕੇ ਉਸ ਨੇ ਮੁੜ ਤੋਂ ਉਹ ਰਕਬਾ ਖੇਤੀ ਹੇਠ ਲੈ ਆਂਦਾ ਹੈ।
      ਇਹ ਸਾਰੀ ਭੁਮਿਕਾ ਬੰਨਣ ਤੌਂ ਸਾਡੀ ਜਮੀਨ ਮਾਲਕਾਂ ਨੂੰ ਇੰਂਨੀ ਅਪੀਲ ਹੈ ਕਿ ਹੁਣ ਅੱਗੇ ਤੋਂ ਸੜਕ ਬਣਾਉਣ ਲਈ ਖੇਤੀ ਵਾਲੀ ਜਮੀਨ ਕਿਸੇ ਵੀ ਕੀਮਤ ਤੇ ਨਾਂ ਦੇਣਾ ਜੀ,ਤੇ ਨਾਂ ਹੀ ਹੁਣ ਹੋਰ ਰੁੱਖ ਕੱਟਣ ਦੇਣਾ।
ਪੈਸੇ ਕਿੰਂਨਾ ਵੀ ਹੋਵੇ ਝੱਟ ਖ਼ਤਮ ਹੋ ਜਾਏਗਾ,ਤੇ ਆਉਣ ਵਾਲੀ ਪੀੜ੍ਹੀ ਰੋਟੀ ਰੋਜ਼ੀ ਤੋਂ ਵਾਂਞੀ ਹੋ ਜਾਏਗੀ।ਜਿਹਨਾਂ ਨੇ ਪਹਿਲਾਂ ਸੜਕਾਂ ਲਈ ਜਮੀਨ ਦੇ ਕੇ ਕਰੋੜਾਂ ਵੱਟੇ ਸਨ ਉਹ ਕੁਝ ਦਿਨ ਐਸ਼ ਕਰਕੇ ਹੁਣ ਕਰਜ਼ਾਈ ਹਨ ਤੇ ਜੀਵਨ ਤੋਂ ਨਿਰਾਸ਼ ਹਨ।
     ਸੌ ਹੱਥ ਰੱਸਾ ਸਿਰੇ ਤੇ ਗੰਢ,' ਹੋਰ ਰੇਲਵੇ ਲਾਈਨਾਂ ਵਿਛਾ ਕੇ ਰੇਲ ਗੱਡੀਆਂ,ਮਾਲ ਗੱਡੀਆਂ ਕਿਉ ਨਹੀਂ ਚਲਾਈਆਂ ਜਾਂਦੀਆਂ ਜੋ ਕਿ ਹਰ ਅਮੀਰ ਗਰੀਬ ਲਈ ਵਧੀਆ ਆਾਵਾਜਾਈ ਦਾ ਸਾਧਨ ਹੈ,ਤੇ ਇਸਦੀ ਆਪਣੀ ਵੱਖਰੀ ਸ਼ਾਨ ਹੈ।ਸਰਕਾਰੀ ਬੱਸ ਸਰਵਿਸ ਨਾਮਾਤਰ ਹੈ,ਰੋਡਵੇਜ਼ ਪਹਿਲਾਂ ਤੋਂ ਹੀ ਨਿਜੀ ਮਲਕੀਅਤ ਬਣ ਗਈ ਹੈ,ਤੇ ਸੜਕਾਂ ਬਣਾ ਕੇ ਟਰੱਕ ਚਲਾ ਕੇ ਆਮ ਪਬਲਿਕ ਨੂੰ ਲਾਭ ਨਹੀਂ ਨੁਕਸਾਨ ਹੋਵੇਗਾ।
       ਅੰਤ ਵਿੱਚ ਅਪੀਲ ਹੈ ਬੇਨਤੀ ਹੈ ਮਾਲਕਾਂ ਨੂੰ ਆਪਣਾ ਖੇਤੀ ਹੇਠਲਾ ਰਕਬਾ ,ਵਨਸਪਤੀ ਹੇਠਲਾ ਰਕਬਾ ਕਰੋੜਾਂ ਦੇ ਇਵਜ਼ ਵੀ ਨਹੀਂ ਖੁਰਦ ਬੁਰਦ ਕਰਨਾ ਚਾਹੀਦਾ।
     ਆਓ ਮਿਲ ਕੇ ਦੁਆ ਕਰਦੇ ਹਾਂ ਇਹ ਵਰ੍ਹਾ ਜੋ ਚੜ੍ਹਿਆ ਹੈ,ਇਸ ਵਰ੍ਹੇ ਕਾਦਰ ਦੀ ਕੁਦਰਤ ਸੱਭ ਦੀਆਂ ਆਸਾਾਂ ਉਮੀਦਾਂ ਤੇ ਮੁਢਲੀਆਂ ਲੋੜਾਂ ਪੂਰੀਆਂ ਕਰੇ। ਰੱਬ ਰਾਖਾ॥॥॥॥
     ਰਣਜੀਤ ਕੌਰ ਗੁੱਡੀ ਤਰਨ ਤਾਰਨ।

''ਜਦੋਂ ਜਾਗੋ ਉਦੋਂ ਸਵੇਰਾ '' - ਰਣਜੀਤ ਕੌਰ ਗੁੱਡੀ ਤਰਨ ਤਾਰਨ

          ''ਮਿਲੇ ਜੋ ਕੜੀ ਸੇ ਕੜੀ ਏਕ ਜੰਜੀਰ ਬਨੇ
           ਪਿਆਰ ਕੇ ਰੰਗ ਭਰੋ ਜਿੰਦਾ ਤਸਵੀਰ ਬਨੇ''
 ਪੰਜਾਬ ਵਾਸੀਆਂ ਨੇ ਬੜੀ ਕੁੱਟ ਖਾਾਧੀ ਹੈ,ਕੋਈ ਮਹਿਕਮਾ ਹੱਥ ਖੜਾ ਕਰ ਕੇ ਇਹ ਨਹੀ ਕਹਿ ਸਕਦਾ ਕਿ ਉਸਨੇ ਆਪਣੇ ਹੀ ਵੀਰ ਭੇੈਣ ਨੂੰ ਕੁੱਟ ਕੇ ਲੁਟਿਆ ਨਹੀਂ।ਬੁੱਧੂ ਬਣਾਉਣ ਦਾ ਹਰ ਹਰਬਾ ਵਰਤਿਆ ਗਿਆ ਤੇ ਹੁਣ ਤੇ ਪੂਰਾ ਦੇਸ਼ ਇਸ ਲਪੇਟ ਵਿੱਚ ਆ ਚੁੱਕਾ ਹੈ।ਭਾਰਤ ਦੇ ਕੁਝ ਹਿਸਿਆਂ ਨੂੰ ਮਹੰਜੋਦੜੌ ਤੇ ਹੜੱਪਾ ਦੀ ਹਾਲਤ ਵਿੱਚ ਪੁਚਾ ਦਿੱਤਾ ਗਿਆ ਹੈ ।
  ਕਾਲੇ ਕਾਨੂੰਨਾਂ ਦੀਆਂ ਮਿਜ਼ਾਇਲਾਂ ਦੇ ਸਾਹਮਣੇ ਪ੍ਰਮਾਣੂ ਨਿਉਕਲੀਅਰ ਬੰਬ ਵੀ ਠੁਸ ਹਨ।
  ਉੱਠ ਜਿੰਦੇ ਉੱਠ'ਉਹਨਾਂ ਮਜਲੂਮਾਂ ਦੀ ਮਦਦ ਲਈ ਉਠ,ਜਿਹਨਾਂ ਥਾਵਾਂ ਤੇ ਬਿਜਲੀ ਨਹੀਂ ਮੀਡੀਆ ਦਾ ਕੋਈ ਰਾਹ ਨਹੀਂ ਉਹ ਨਾਦਾਨ ਕਿਰਤੀ ਬੰਜਰ ਕਰ ਦਿੱਤੇ ਗਏ ਹਨ।
  ਡਾਢੇ ਦਾ ਸੱਤੀਂ ਵੀਹੀਂ ਸੌ ਅੱਜ ਵੀ ਚਲ ਰਿਹੈ।ਪੁਲੀਸ,ਬਿਜਲੀ ਮਾਲ ਸਕੂਲ ਹਸਪਤਾਲ ਹਰ ਮਹਿਕਮੇ ਨੇ ਮੱਧ ਵਰਗ ਨੂੰ ਕੁੱਟਿਆ ਤੇ ਲੁੱਟਿਆ,ਦੌਲਤ ਤੇ ਚੌਧਰ ਦੇ ਘਮੰਂਡ ਵਿੱਚ ਇਹ ਯਾਦ ਹੀ ਨਹੀਂ ਰੱਖਿਆ ਕਿ ਇਹ ਤਾਂ ਸਾਡੇ ਹੀ ਪੁਰਖੇ ਤੇ ਮਾਈ ਭਾਈ  ਹਨ।  
  ਨਿਜੀ ਸਕੂਲਾਂ ਦੀ ਦੁਕਾਨਦਾਰੀ ਨੇ ਜੁਆਕ ਪੜ੍ਹਾਏ ਨਹੀਂ ਗਵਾਏ ਹਨ।ਡੇਰੇਦਾਰਾਂ ਨੇ ਧਰਮ ਦੀਆਂ ਧਮਕੀਆਂ ਦੇ ਕੇ ਲੁਟਿਆ ਤੇ ਆਪਣੇ ਆਲੀਸ਼ਾਨ ਮਹਿਲ ਉਸਾਰੇ।ਗੁਰੂ ਦੀ ਗੋਲਕ ਨਿਜੀ ਤੰਜੌਰੀ ਬਣਾ ਲਈ,ਡਾਕਟਰ ਜੋ ਰੱਬ ਤੋਂ ਬਾਦ ਦੂਜੇ ਦਰਜੇ ਜੀਵਨ ਦਾਤਾ ਹੈ ਛੱਬੀਆਂ ਬਣਾਉਣ ਵਿੱਚ ਲੁਤਫ਼ ਉਠਾਉਂਦਾ ਰਿਹੈ।ਪੀੜਤ ਦੀਆਂ ਦੁਆਵਾਂ,ਅਰਦਾਸਾਂ,ਪ੍ਰਾਰਥਨਾਵਾਂ ਨਹੀਂ ਕਬੂਲ ਹੋ ਰਹੀਆਂ,ਜਿਵੇਂ ਰੱਬ ਵੀ ਰਿਸ਼ਵਤਖੌਰ ਹੋ ਗਿਆ ਹੋਵੇ।
  ਰਾਮ ਮੰਦਿਰ,ਨੋਟਬੰਦੀ, ਜੀ ਅੇਸ ਟੀ.ਨਾਗਰਿਕਤਾ ,ਸ਼ਹਿਰਾਂ ਤੇ ਸੜਕਾਂ ਦੇ ਨਾਮ ਬਦਲਨੇ,ਬੇਗੁਨਾਹਾਂ ਨੂੰ ਸ਼ਰੇਸ਼ਰ ਮਾਰਨਾ,ਬੈਂਕਾ ਸਮੇਤ ਕਈ ਇਦਾਰੇ ਮੂਲੋਂ ਹੀ ਖਤਮ ਕਰ ਦੇਣਾ,ਇਤਿਹਾਸ ਦਾ ਹਸ਼ਰ ਨਸਰ ਕਰਨਾ,ਮੀਡੀਆ ਤੇ ਕਬਜ਼ਾ ਕਰਨਾ. ਚੰਦਰਮਾ ਤੇ ਨਾਂ ਮੁਕੰਮਲ ਰਾਕਟ ਭੇਜਣਾ, ਬਦੋਬਦੀ ਕਰਜੇ ਦੇਣਾ,ਹੋਰ ਤੇ ਹੋਰ ਬੈਂਕ ਵਿੱਚ ਮੱਧ ਵਰਗ ਵਲੋਂ ਔਖੀ ਵੇਲੇ ਲਈ ਜਮ੍ਹਾ ਕਰਾਈ ਪੂੰਜੀ ਨੂੰ ਆਪਣੇ ਚਹੇਤਿਆਂ ਤੋਂ ਚੋਰੀ ਕਰਾ ਦੇਣਾ।ਆਮ ਆਦਮੀ ਤੇ ਬੰਦਸ਼ ਹੈ ਕਿ ਉਹ ਪੂਰੇ ਸਾਲ ਵਿੱਚ ਦੋ ਲੱਖ ਰੁਪਏ ਨਕਦ ਨਾਂ ਕਢਾ ਸਕਦਾ ਹੈ ਨਾਂ ਜਮ੍ਹਾ ਕਰਾ ਸਕਦਾ ਹੈ।ਗਾਂ ਗਊ ਮਾਤਾ ਟੈਕਸ ਏਜੁਕੇਸ਼ਨ ਟੈਕਸ ਰੋਡ
   ਆਪਣੀ ਕਮਾਈ ਨਾਲ ਖ੍ਰੀਦੀਆਂ ਗੱਡੀਆਂ ਤੇ ਜਨਤਾ ਦੇ ਪੈਸੇ ਨਾਲ ਬਣੀਆਂ ਸੜਕਾਂ ਤੇ ਚਲਣ ਲਈ ਨਿੱਤ ਨਵੈਂ ਹੁਕਮ-ਕਦੇ ਆਾਹ ਨੰਬਰ ਪਲੇਟ ਲਾਓ ਇਥੇ ਹਜਾਰ ਰੁਪਏ ਜਮ੍ਹਾ ਕਰਾਓ ਉਥੇ ਦੋ ਹਜਾਰ ਰੁਪਏ ਜਮ੍ਹਾ ਕਰਾਓ,ਫਾਸਟ ਟੈਗ ਲਵਾਓ,ਟੋਲ ਬੂਥ ਤੇ ਜੇਬ ਲੁਟਾਓ,1500 ਰੁਪਏ ਦੇ ਕੇ ਡੁਬ ਚੁਕੇ ਬੈਂਕ ਵਿੱਚ ਖਾਤਾ ਖੁਲਵਾਓ ,ਗਾਂ ਗਊ ਮਾਤਾ ਟੈਕਸ,ਏਜੂਕੇਸ਼ਨ ਟੈਕਸ,ਕਰੋਨਾ ਟੈਕਸ,ਚੁਲ੍ਹਾ ਟੈਕਸ,ਸਾਹ ਟੈਕਸ , ਮੁਰਦਾ ਟੈਕਸ,ਅਕਾਰਨ ਸੜਕ ਤੇ ਚਲਾਨ ਕੱਟੇ ਜਾਂਦੇ ਹਨ ਜਦ ਕਿ ਇਹ ਸ਼ਰਤਾਂ ,ਦੁਕੀ ਮੰਤਰੀਆਂ ਤੇ ਉਹਨਾਂ ਦੇ ਕਰਿੰਦਿਆ ਤੇ ਲਾਗੂ ਨਹੀਂ ਹਨ।
   ਸਮਝਣ ਵਾਲੇ ਸਮਝ ਗਏ ਹਨ ਕਿ ਇਹ ਢਕੌਂਸਲੇ ਆਰਥਿਕ ਗੁਲਾਮੀ ਕਰਾਉਣ ਲਈ ਹਨ।
       ਕਾਰੂੰ ਦਾ ਰਾਜਾ ਫੇਰ ਜੰਮ ਪਿਆ ਹੈ ਭਾਰਤ ਵਿੱਚ ਜੋ ਜਨਤਾ ਤੋਂ ਨਕਦੀ ਦੇ ਨਾਲ ਪੈਰਾਂ ਤਲੇ ਤੋਂ ਜਮੀਨ ਵੀ ਖੋਹ ਲੈਣ ਦੇ ਮਨਸੂਬੇ ਪਕਾਈ ਜਾ ਰਹਾ ਹੈ।
ਤਿੰਨ ਸੌ ਤਿੰਨ ਮਨੁੱਖ ਮਿਲ ਕੇ ਇਕ ਸੌ ਪੈਂਤੀ ਕਰੋੜ ਨੂੰ ਮਾਨਸਿਕ ਤੌਰ ਤੇ ਸਿੱਧਾ ਜਹਰ ਦੇਈ ਜਾ ਰਹੇ ਹਨ ਤੇ ਅਸੀਂ ਨਿਗਲੀ ਜਾ ਰਹੇ ਹਾਂ।
   ਸੁਰੱਖਿਆ ਮਹਿਕਮੇ ਨੇ ਡੰਡੇ ਤੇ ਗੰਢੇ ਦੀ ਕਸਰ ਪੂਰੀ ਕੀਤੀ।ਸੁਵਿਧਾ ਕੇਂਦਰ ਦੁਬਿਧਾ ਕੇਂਦਰ ਬਣ ਕੇ ਰਹਿ ਗਏ।
     ਬੇਨਤੀ ਸਹਿੱਤ ਅਪੀਲ ਹੈ ਹਰ ਮਹਿਕਮੇ ਦੇ ਅਧਿਕਾਰੀਆਂ-ਆਈ ਏ ਅੇਸ ਅਫ਼ਸਰਾਂ,ਡਿਪਟੀ ਕਮਿਸ਼ਨਰਾਂ, ਚੋਣ ਕਮਿਸ਼ਨਰ,ਯੁਨੀਵਰਸਿਟੀ ਵਾਈਸ ਚਾਸਲਰਾਂ ,ਪ੍ਰਿੰਸੀਪਲਾਂ,ਪੁਲੀਸ ਅਫ਼ਸਰਾਂ,ਬਿਜਲੀ ਅਧਿਕਾਰੀਆਂ,ਤਸੀਲਦਾਰਾਂ,ਪਟਵਾਰੀਆਂ,ਠੇਕੇਦਾਰਾਂ,ਡਾਕਟਰਾਂ,ਇਨਕਮਟੈਕਸ ਅਫ਼ਸਰਾਂ,ਮੰਤਰੀਆਂ,ਜੱਜਾਂ ਨੂੰ,- ਬਹੁਤ ਹੋ ਗਿਆ ਮਾਇਆ ਮੋਹ ਹੁਣ ਥੋੜਾ ਜਿਹਾ ਮਨੁੱਖਤਾ ਪ੍ਰਤੀ ਮੋਹ ਵਿਖਾ ਦਿਓ।
    ਗੁਰਦਵਾਰਿਆਂ ਦੀ ਗੋਲਕ ਜੋ ਨਿਜੀ ਤਿੰਜੌਰੀ ਬਣ ਗਈ ਹੈ ਉਹ ਉਸ ਤਰਾਂ ਹੀ ਹੈ ਜਿਵੇਂ ਕੁਝ ਮੈਂਬਰ ਕਮੇਟੀ ਪਾ ਕੇ ਆਪਣੀ ਵੱਡੀ ਲੋੜ ਪੂਰੀ ਕਰ ਲੈਂਦੇ ਹਨ।ਗੁਰੂ ਦੀ ਗੋਲਕ ਗਰੀਬ ਦਾ ਮੂੰਂਹ॥
ਇੰਨੀ ਕੁ ਮਾਇਆ ਤੁਹਾਡੇ ਸੱਭ ਕੋਲ ਇਕੱਠੀ ਹੋ ਚੁੱਕੀ ਹੈ ਕਿ ਤੁਹਾਡੀ ਔੋਲਾਦ ਵਿਹਲੀ ਬਹਿ ਕੇ ਖਾ ਸਕਦੀ ਹੈ।
  ਚੀਫ਼ ਮਾਰਸ਼ਲ ਨੂੰ ਉਚੇਚੇ ਤੌਰ ਤੇ ਬੇਨਤੀ ਹੈ ਕਿ ਜਾਗ ਜਾਵੇ ਪੂਰਾ ਦੇਸ਼ ਉਸਦੀ ਛਾਇਆ ਹੇਠ ਹੈ,ਜੁਆਨਾਂ ਨੂੰ ਅੱਛੇ ਖਾਣੇ ਤੇ ਲੋੜ ਮੁਤਾਬਕ ਸਹੂਲਤਾਂ ਦਾ ਪ੍ਰਬੰਧ ਕਰੇ,ਤੇ ਕੌੰਮ ਤੇ ਹੋ ਰਹੇ ਜੁਲਮ ਨੂੰ ਵੇਖ ਕਬੂਤਰ ਵਾਂਗ ਅੱਖਾਂ ਮੀਟੀ ਨਾਂ ਪਿਆ ਰਹੇ।ਅੱਤ ਤੇ ਅੱਤ ਦਾ ਵੈਰ ਹੁੰਦਾ ਹੈ ਉਦੋਂ ਤਲਵਾਰ ਮਿਆਨ ਚੋਂ ਬਾਹਰ ਆਉਂਦੀ ਹੈ।
   ਕੁਰਸੀ ਮਾਲਕੋ ਪੂਰਾ ਦੇਸ਼ ਗਹਿਣੇ ਪੈ ਚੁਕਾ ਹੈ ਤੁਹਾਡੀ ਕੁਰਸੀ ਵੀ ਖਤਰਾ ਜੋਨ ਵਿੱਚ ਗਰਕਣ ਵਾਲੀ ਹੈ,ਇਸ ਲਈ ਸਾਰੇ ਮਿਲ ਕੇ ਇਕ ਦਿਨ ਦੀ ਅਚਨਚੇਤ ਛੁੱਟੀ ਜਾਂ ਰਾਖਵੀਂ ਛੁੱਟੀ ਲੈ ਕੇ ਇਸ ਸੌੜੀ ਤੇ ਸਾਜਿਸ਼ੀ ਸਿਆਸਤ ਦਾ ਬਾਈਕਾਟ ਕਰੋ।ਤੇ ਅਗੋਂ ਤੋਂ ਆਪਣੇ ਅਹੁਦਿਆਂ ਦਾ ਇਹਤਰਾਮ ਕਰਦੇ ਹੋਏ ਹਰ ਇਕ ਕੰਮ ਜਨਤਾ ਦੀ ਭਲਾਈ ਚ ਕਰਨ ਦਾ ਹੌਸਲਾ ਬਣਾਓ।ਅੰਤ ਭਲਾ ਸੋ ਭਲਾ।
   ਕਮੀਨੀ ਸਿਆਸਤ ਦੇਸ਼ ਦਾ ਮਲੀਆ ਮੇਟ ਕਰਨ ਤੇ ਤੁਲੀ ਹੈ,ਏਸ ਸਿਆਸਤ ਨੂੰ ਭੰਗ ਕਰਾਉਣ ਲਈ ਭਰਪੂਰ ਮੰਗ ਕਰੋ।ਸਵੇਰਾ ਹੋ ਗਿਆ ਹੈ ਹਨੇਰਾ ਡੁੱਬ ਗਿਐ ਰਾਸ਼ਟਰਪਤੀ ਤੇ ਜੋਰ ਪਾਓ ਮੁੜ ਤੋਂ ਲੋਕ ਸਭਾ ਚੋਣ ਕਰਾਈ ਜਾਵੇ।
ਤਖ਼ਤਾਂ ਕੁਰਸੀਆਂ ਤੇ ਬੈਠਿਓ ਨਾ ਸੋਚੋ ਕਿ ਕਿਹੜਾ ਮੂੰਹ ਲੈ ਕੇ ਸਾਥ ਦਿਓਗੇ ਹਾਲਾਤ ਦੇ ਮਾਰਿਆਂ ਦਾ-ਬੱਸ ਇਹ ਸੋਚੋ 'ਜਦੋਂ ਜਾਗੋ  ਉਦੋਂ ਸਵੇਰਾ'।
     ਉਤੇ ਰੱਬ ਤੇ ਹੇਠਾਂ ਜੱਜ-ਸਾਰੇ ਜੱਜ ਸਹਿਬਾਨ ਤਕੜੈ ਹੋ ਜਾਓ ਤੇ ਸਾਜਸ਼ੀ ਮੰਤਰਾਲੇ ਨੂੰ ਆਪਣੀ ਯੋਗਤਾ ਦੀ ਤਾਕਤ ਵਿਖਾਓ,ਨਹੀਂ ਤੇ ਕੌਡੀ ਦੇ ਹੋ ਕੇ ਰਹਿ ਜਾਓਗੇ ਰੱਬ ਨੂੰ ਕੀ ਜਵਾਬ ਦਿਓਗੇ?ਸੋਚੋ૴
   ਪੰਜਾਬ ਵਾਸੀ ਤੇ ਅਪਨਾ ਘਰ ਫੂਕ ਤਮਾਸ਼ਾ ਵੇਖਣ ਵਾਲੇ ਹਨ,ਭੱਜਦਿਆਂ ਨੂੰ ਵਾਹਣ ਇਕੋ ਜਿਹੇ॥
     ਆਪਣੇ ਘਰ ਜਲਾ ਕੇ ਦੂਜਿਆਂ ਦੇ ਘਰ ਰੁਸ਼ਨਾਉਂਣਾ ਪੰਜਾਬੀ ਫ਼ਿਤਰਤ ਹੈ।
    ਗਦਾਫ਼ੀ ਸਦਾਮ ਹੁਸੈਨ,ਹਿਟਲਰ,ਕਿਮ ਯੌਂਗ ਇਹਨਾਂ ਨੇ ਵੀ ਕੌੰਮਾਂ ਨੂੰ ਜਰ ਖ੍ਰੀਦ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ,ਆਪ ਹੀ ਰਾਖ ਹੋ ਗਏ।ਸਿਕੰਦਰ ਯੁਨਾਨ ਤੋਂ ਆਇਆ ਸੀ ਭਾਰਤ ਜਿੱਤਣ ਤੇ ਉਹ ਸਾਰੀ ਦੁਨੀਆ ਤੇ ਰਾਜ ਕਰਨਾ ਚਾਹੁੰਦਾ ਸੀ ,ਇਕ ਪੰਜਾਬੀ 'ਪੋਰਸ' ਨੇ ਉਸਦੇ ਖਾਬ ਖਾਕ ਹੀ ਨਹੀਂ ਸੀ ਕੀਤੇ ਸਗੋਂ ਉਸਨੂੰ ਪੇਤਲੀ ਗਲੀ ਦੀ ਰਾਹੇ ਵੀ ਪਾਇਆ।
  ਉਠੋ,ਵੇਲਾ ਬੰਧਨ ਦੀ ਵੇਲਾ ਹੈ ਜੇ ਇਸ ਵੇਲੇ ਨੇ ਕੰਨੀ ਖਿਸਕਾ ਲਈ ਤਾਂ ਜੰਮੂ ਕਸ਼ਮੀਰ ਵਾਲੀ ਹਾਲਤ ਹੋ ਨਿਬੜੇਗੀ।ਆਸਾਮ ਤੇ ਦਾਰਜੀਲਿੰਗ ਦੇ ਚਾਹ ਦੇ ਬਾਗ ਮਾਲਕਾਂ ਵਾਂਗ ਆਪਣੀ ਹੀ ਜਮੀਨ ਦੇ ਮੁਜ਼ਾਰੇ ਬਣ ਕੇ ਰਹਿ ਜਾਵਾਂਗੇ।
       ਦਹਿਕਦੇ ਅੰਗਾਰਿਆਂ ਤੇ  ਸੌਂਦੇ ਰਹੇ ਨੇ ਲੋਕ
       ਇਸ ਤਰਾਂ ਵੀ ਰਾਤਾਂ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ॥
      ૴૴૴.
           ਮੰਜਰ ਸਾਰਾ ਬਦਲ ਰਹਾ ਹੈ,ਅਬ ਤੋ ਜਾਗੋ
           ਹਾਥੋਂ ਸੇ ਸਬ ਨਿਕਲ ਰਹਾ ਹੈ,ਅਬ ਤੋ ਜਾਗੋ
           ਸੱਤਾ ਕੀ ਸ਼ਹਿ ਪਰ ਅਬ ਹਰ ਰੋਜ਼ ਦਰਿੰਦਾ
          ਚੁਨ ਚੁਨ ਕਲੀਆਂ ਮਸਲ ਰਹਾ ਹੈ,ਅਬ ਤੋ ਜਾਗੋ
         ਨਿਆਇ ਕੀ ਦੇਵੀ ਚੀਰ ਹਰਣ ਕੀ ਵੇਦੀ ਪਰ ਹੈ
         ਏਕ ਏਕ ਲਮਹਾ ਫਿਸਲ ਰਹਾ ਹੈ,ਅਬ ਤੋ ਜਾਗੋ
         ਜਿਸ ਭਾਰਤ ਕਾ ਖ਼ਵਾਬ ਸ਼ਹੀਦੋਂ ਨੇ ਦੇਖਾ ਥਾ
         ਹਾਕਮ ਉਸਕੋ ਕੁਚਲ ਰਹਾ ਹੈ, ਅਬ ਤੋ ਜਾਗੋ ( ਅਜੀਤ ਅਖਬਾਰ ਚੋਂ)

ਮਾਂ ਵਿਦਿਆਵਤੀ ਜੀ ( ਸ਼ਕਤੀ ਰੂਪਾ) - ਰਣਜੀਤ ਕੌਰ ਗੁੱਡੀ ਤਰਨ ਤਾਰਨ

    ਪੰਜਾਬ ਮਾਤਾ ਸ਼ਹੀਦ ਭਗਤ ਸਿੰਘ ਦੀ ਮਾਤਾ ਜੀ ਨਾਰੀ ਸ਼ਕਤੀ ਦਾ ਲਾਸਾਨੀ ਰੂਪ--
 ਸ਼ਹੀਦੇ ਆਜ਼ਮ ਭਗਤ ਸਿੰਘ ਦੀ ਪੂਜਨੀਕ ਮਾਂ ਵਿਦਿਆਵਤੀ ਦਾ ਜਨਮ 1889 ਵਿੱਚ ਪਿੰਡ 'ਮੋਰਾਂਵਾਲੀ'ਵਿਖੇ ਹੋਇਆ।ਮਾਤਾਜੀ ਦਾ ਪਹਿਲਾ ਨਾਮ 'ਇੰਦਰ ਕੌਰ' ਸੀ।ਮਾਤਾਜੀ ਉੱਚੇ ਕੱਦਵਾਲੀ,ਪ੍ਰਭਾਵਸ਼ਾਲੀ ਵਿਅਕਤੀਤਵ ਤੇ ਵੱਡੇ ਦਿਲ ਦਿਮਾਗ ਵਾਲੀ ਸਖ਼ਸ਼ੀਅਤ ਸਨ।ਉਹਨਾਂ ਵਿੱਚ ਨਿੱਕੇ ਹੁੰਦੇ ਤੋਂ ਹੀ ਹਰ ਸੰਕਟ ਦਾ ਦ੍ਰਿੜ ਇਰਾਦੇ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਸੀ।ਇੰਦਰ ਕੌਰ ਦਾ ਵਿਆਹ ਸ੍ਰ.ਕਿਸ਼ਨ ਸਿੰਘ ਸੰਧੂ ਨਾਲ 1903 ਵਿੱਚ ਹੋਇਆ ਤੇ ਉਦੋਂ ਇਹਨਾਂ ਦਾ ਨਾਮ ਵਿਦਿਆਵਤੀ ਕਰ ਦਿੱਤਾ ਗਿਆ। ਕਿਸ਼ਨ ਸਿੰਘ ਦੇ ਪਿਤਾ ਖਟਕੜ ਕਲਾਂ ਦੇ ਉੱਘੈ ਹਕੀਮ ਸਨ।ਹਿਕਮਤ ਦੇ ਨਾਲ ਨਾਲ ਉਹ ਆਪਣੇ ਪਿੰਡ ਤੇ ਨਾਲ ਲਗਦੇ ਪਿੰਡਾਂ ਦੇ ਵਸਨੀਕਾਂ ਦੀ ਸਮਾਜਭਲਾਈ ਵਿੱਚ ਵੀ ਸਰਗਰਮ ਰਹਿੰਦੇ।ਇਸ ਪਰਿਵਾਰ ਨੂੰ ਆਰੀਆਂ ਦਾ ਪਰਿਵਾਰ ਵੀ ਕਿਹਾ ਜਾਂਦਾ ਸੀ।
        ਮਾਤਾ ਵਿਦਿਆਵਤੀ ਦੇ ਪਹਿਲੇ ਪੁੱਤਰ ਜਗਤ ਸਿੰਘ ਦਾ ਜਨਮ 1904 ਵਿੱਚ ਹੋਇਆ ਤੇ ਭਗਤ ਸਿੰਘ ਦਾ ਜਨਮ 28 ਸਤੰਬਰ 1907 ਵਿੱਚ ਹੋਇਆ।ਇਹਨਾਂ ਦੇ ਜਨਮ ਵੇਲੇ ਹੀ ਇਹਨਾਂ ਦੇ ਦਾਦਾਜੀ ਨੇ ਭਵਿੱਖ ਬਾਣੀ ਕਰ ਦਿੱਤੀ ਸੀ ਕਿ ਇਹ ਦੋਨੋਂ ਘਰ ਗ੍ਰਹਿਸਤੀ ਵਿੱਚ ਨਹੀਂ ਪੈਣਗੇ ਤੇ ਆਜ਼ਾਦੀ ਦੀ ਲੜਾਈ ਵਿੱਚ ਵੱਡੀ ਕੁਰਬਾਨੀ ਦੇਣ ਲਈ ਹਾਜ਼ਰ ਰਹਿਣਗੇ।ਮਾਂ ਵਿਦਿਆਵਤੀ ਨੇ ਆਜ਼ਾਦੀ ਸੰਘਰਸ਼ ਵਿੱਚ ਖੁਦ ਸਰਗਰਮ ਹਿੱਸਾ ਨਹੀਂ ਲਿਆ ਪਰ ਇਕ ਸੁਘੜ ਗ੍ਰਹਿਣੀ ਵਾਂਗ ਅਪਨਾ ਘਰ ਚਲਾਇਆ।ਇਹਨਾਂ ਦਾ ਘਰ ਇਨਕਲਾਬੀਆਂ ਦਾ ਗੜ੍ਹ ਹੋਣ ਕਰਕੇ ਆਉਣਾ ਜਾਣਾ ਲਗਿਆ ਰਹਿੰਦਾ ਸੀ ਅਤੇ ਤਿਆਗਸ਼ੀਲ ਸੁਭਾਅ ਹੋਣ ਕਰਕੇ ਖਿੜੇ ਮੱਥੇ ਇਨਕਲਾਬੀਆਂ ਦੀ ਆਓ ਭਗਤ ਕਰਦੇ  ਇਕ ਬੰਗਾਲੀ ਇਨਕਲਾਬੀ ਦੇ ਸਬਦਾਂ ਵਿੱਚ ਮਾਤਾ ਜੀ,''ਮਾਤਾਜੀ ਤੁਸੀਂ ਦਿਲ ਖੋਲ੍ਹ ਕੇ ਸਾਨੂੰ ਭੋਜਨ ਪ੍ਰੋਸਦੇ ਹੋ ਤੇ ਆਪਣੇ ਪੁਤਰਾਂ ਨੁੰ ਦੇਸ਼ ਦੇ ਲਈ ਕੁਰਬਾਨ ਹੋਣ ਲਈ ਪ੍ਰੇਰਦੇ ਰਹਿੰਦੇ ਹੋ''।
        23,19, 20 ਸਾਲ ਦੀ ਉਭਰਦੀ ਜਵਾਨੀ ਵਿੱਚ ਭਗਤ ਸਿੰਘ,ਸੁਖਦੇਵ,ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਗਈ।ਉਹਨਾਂ ਨੇ ਦੂਜੇ ਪੁੱਤਰ ਕੁਲਬੀਰ ਸਿੰਘ ਅਤੇ ਕੁਲਤਾਰ ਸਿੰਘ ਨੂੰ ਜਦ ਨਜ਼ਰਬੰਦ ਕੀਤਾ ਤਾਂ ਮਾਤਾ ਜੀ ਨੇ ਹਉਕਾ ਤੱਕ ਨਾਂ ਭਰਿਆ ਅਤੇ ਨਾਂ ਮੱਥੇ ਤੇ ਕੋਈ ਸ਼ਿਕਨ ਆਈ।ਇਕ ਮਾਂ ਦੇ ਇਕ ਪੁੱਤਰ ਨੂੰ ਫਾਂਸੀ ਤੇ ਲਟਕਾ ਦੇਣਾ ਤੇ ਦੋ ਪੁੱਤਰਾਂ ਨੂੰ ਅੰਗਰੇਜ ਸਾਮਰਾਜ ਵਲੋਂ ਨਜ਼ਰਬੰਦ ਕਰ ਦੇਣਾ,ਸ਼ਾਇਦ ਹੀ ਦੁਨੀਆ ਵਿੱਚ ਕਿਤੇ  ਇੰਨੇ ਵਿਸ਼ਾਲ ਜਿਗਰੇ ਵਾਲੀ ਮਾਂ ਕੋਈ ਹੋਰ ਹੋਵੇ।ਹਾਂ- ਮਾਂ 'ਗੁਜਰੀ' ਤੇ ਮਾਤਾ ਜੀਤਾਂ ਜਿਹੀਆਂ ਦੈਵੀ ਸ਼ਕਤੀਰੂਪਾ ਜਰੂਰ ਹੋਈਆਂ ਹਨ।ਪੁੱਤਰ ਹੀ ਨਹੀਂ ਮਾਤਾਜੀ ਨੇ ਆਪਣੀ ਵੱਡੀ ਧੀ 'ਅਮਰ ਕੌਰ'ੰ ਅਵਿਵਾਹਤ ਮੁਟਿਆਰ ਨੂੰ ਇਨਕਲਾਬੀ ਸਰਗਰਮੀਆਂ ਵਿੱਚ ਜਾਣ ਤੋਂ ਕਦੇ ਰੋਕ ਟੋਕ ਨਾਂ ਕੀਤੀ।ਪਰਿਵਾਰ ਤੇ ਅੋਕੜਾਂ ਵਾਰ ਵਾਰ ਆਉਂਦੀਆਂ ਰਹੀਆਂ ਪਰ ਮਾਤਾਜੀ ਹਰ ਸੰਕਟ ਦਾ ਮੁਕਾਬਲਾ ਦਲੇਰੀ ਤੇ ਹੋਸ਼ ਹਵਾਸ ਨਾਲ ਕਰਦੇ ਹੋਏ ਪਰਿਵਾਰ ਵਿੱਚ ਚੜ੍ਹਦੀ ਕਲਾ ਬਣਾਈ ਰਖਦੇ।ਉਹਨਾਂ ਦੇ ਪਰਿਵਾਰਕ ਹਾਲਾਤ ਇਸ ਤਰਾਂ ਦੇ ਵੀ ਸਨ-ਸ੍ਰ.ਕਿਸ਼ਨ ਸਿੰਘ ਦੇ ਛੋਟੇ ਭਰਾ ਸ੍ਰ. ਸਵਰਨ ਸਿੰਘ ਦੀ ਚਿਤਾ ਵਾਂਗ ਸੁਲਗਦੀ ਹੋਈ ਜਵਾਨ ਵਿਧਵਾ'ਹੁਕਮ ਕੌਰ' -ਸਵਰਨ ਸਿੰਘ 23 ਸਾਲ ਦਾ ਛੀਂਹ ਜਵਾਨ ਸੀ,ਉਸਨੂੰ ਜੇਹਲ ਦੀ ਭੈੜੀ ਖੁਰਾਕ ਸਿਲ੍ਹੀ ਰਿਹਾਇਸ਼ ਤੇ ਲੱਕ ਤੋੜਨ ਵਾਲੀ ਕੋਹਲੂ ਦੀ ਮੁਸ਼ੱਕਤ ਨੇ ਉਸਦੇ  ਫੇਫੜਿਆਂ ਦੀ ਨਸ਼ਟੀ ਕਰ ਦਿੱਤੀ,ਤੇ ਜਾਲਮ ਮੌਤ ਉਹਨੂੰ ਆਪਣੇ ਨਾਲ ਲੈ ਗਈ।ਹੁਕਮ ਕੌਰ ਨੁੰ ਮਾਤਾਜੀ ਨੇ ਕਦੇ ਆਪਣੇ ਤੋਂ ਵੱਖ ਨਾਂ ਹੋਣ ਦਿੱਤਾ
        ਮਾਤਾਜੀ ਹਮੇਸ਼ਾਂ ਦਸਮ ਪਾਤਸ਼ਾਹ ਦੇ ਸਤਾਰਵੇਂ ਸਵਈਏ ਦਾ ਉਚਾਰਣ ਕਰਦੇ ਤੇ ਗੁਰੂ ਨਾਲ ਇਕ ਮਿਕ ਹੋ ਜਾਂਦੇ।''ਦੇਹਿ ਸ਼ਿਵਾ ਵਰ ਮੋਹਿੲ ਇਹੇ'',ਸ਼ੁਭ ਕਰਮਨ ਤੇ ਕਬਹੂੰ ਨਾਂ ਡਰੋਂ''॥ਭਗਤ ਸਿੰਘ ਦੇ ਜਨਮ ਤੇ ਦਾਦਾਜੀ ਦਾ ਕੀਤਾ ਬਚਨ ਭਗਤ ਸਿੰਘ ਦੀ ਫਾਂਸੀ ਤੇ ਸੱਚ ਸਾਬਤ ਹੋਇਆ।
       ਦੇਸ਼ ਦੀ ਵੰਡ ਹੋ ਜਾਣ ਤੇ ਪੰਜਾਬ ਦੇ ਮੁਖ ਮੰਤਰੀ ਨੇ ਮਾਤਾਜੀ ਨੂੰ 150 ਰੁਪਏ ਮਹੀਨਾ ਦੀ ਪੈਨਸ਼ਨ ਲਾ ਦਿੱਤੀ।1964 ਤੋਂ ਬਾਦ ਦੇਸ਼ ਦੇ ਨੌਜਵਾਨਾਂ ਵਿੱਚ ਰਾਜਨੀਤਕ ਤੇ ਆਰਥਿਕ ਹਾਲਾਤ ਠੀਕ ਨਾਂ ਹੋਣ ਕਰਕੇ ਨੌਜਵਾਨ ਵਰਗ ਵਿੱਚ ਨਿਰਾਸ਼ਾ ਤੇ ਬੇਚੈਨੀ ਵੱਧ ਰਹੀ ਸੀ।ਮਾਤਾਜੀ ਹਿੰਦਸਤਾਨ ਸ਼ੋਸਲਿਸਟ ਰਿਪਬਲਿਕ ਅੇਸੋਸੀਏਸ਼ਨ ਦੇ ਇਨਕਲਾਬੀਆਂ ਦਾ ਸੰਦੇਸ਼ ਯਾਦ ਕਰਵਾਉਣ ਲਈ ਨੌਜਵਾਨ ਰੈਲੀਆਂ ਵਿੱਚ ਹਾਜਰ ਹੁੰਦੇ ਤੇ ਦਸਦੇ,ਕਿ ਰਾਜਨੀਤਕ ਆਜ਼ਾਦੀ ਤੇ ਸੰਵਿਧਾਨ ਰਾਹੀਂ ਦਿੱਤੀ ਸਮਾਜਿਕ ਬਰਾਬਰੀ ਬੇਅਰਥ ਹਨ,ਜਿੰਨੀ ਦੇਰ ਤੱਕ ਆਰਥਿਕ ਬਰਾਬਰੀ ਨਹੀਂ ਹੋ ਜਾਂਦੀ,ਅਤੇ ਆਰਥਿਕ ਆਜ਼ਾਦੀ ਉਨੀ ਦੇਰ ਤੱਕ ਨਹੀਂ ਮਿਲ ਸਕਦੀ,ਜਿੰਨੀ ਦੇਰ ਤੱਕ ਮੌਕਾਪ੍ਰਸਤ ਜਿਹੜੇ ਕਿ ਦੇਸ਼ ਦੇ ਰਾਜਨੀਤਕ ਸਿਸਟਮ ਵਿੱਚ ਘੁਸ ਚੁਕੇ ਹਨ-ਨੂੰ ਕੱਢਿਆ ਨਹੀਂ ਜਾਂਦਾ'',ਨੌਜਵਾਨ ਵਰਗ ਨੂੰ ਜਾਗਣਾ ਪਵੇਗਾ,ਇਹ ਇਕ ਐੇਸਾ ਵਰਗ ਹੈ ਜੋ ਇਕ ਉੱਚੇ ਸੁੱਚੇ ਸਮਾਜ ਨੂੰ ਸਿਰਜਣ ਲਈ ਸਹਾਈ ਹੁੰਦਾ ਹੈ''।
         ਉਹ ਰੈਲੀਆਂ ਵਿੱਚ ਸਵਦੇਸ਼ੀ ਦੀ ਭਾਵਨਾ ਨੂੰ ਉਜਾਗਰ ਕਰਨ ਲਈ ਵੀ ਯਤਨ ਕਰਦੇ ਰਹਿੰਦੇ ਤੇ ਸਮਝਾਉਂਦੇ ਕਿ ਵਿਦੇਸ਼ੀ ਦੀ ਭਾਵਨਾ ਰਖਣ ਨਾਲ ਚੋਰ ਬਜਾਰੀ ਤੇ ਸਮਗਲਿੰਗ ਨੂੰ ਪਰੋੜ੍ਹਤਾ ਮਿਲਦੀ ਹੈ।ਉਹ ਦਸਦੇ ਕਿ ਜਦ ਤੱਕ ਕਿਸਾਨ ਅਤੇ ਮਜਦੁਰ ਦੀ ਆਵਾਜ਼ ਸੁਣਵਾਈ ਨਹੀਂ ਹੁੰਦੀ ਤਦ ਤੱਕ ਦੇਸ਼ ਦੀ ਤਰੱਕੀ ਨਾਮੁਮਕਿਨ ਹੈ,ਅਤੇ ਇਹ ਆਜ਼ਾਦੀ ਨਾਮੁਕੰਮਲ ਹੈ।
1ਜਨਵਰੀ 1973 ਨੂੰ ਆਜ਼ਾਦੀ ਦੀ ਸਿਲਵਰ ਜੁਬਲੀ ਮਨਾਉਣ ਵੇਲੇ ਉਸ ਵਕਤ ਦੇ ਮੁਖਮੰਤਰੀ ਗਿਆਨੀ ਜੈਲ ਸਿੰਘ ਨੇ ਮਾਤਾ ਵਿਦਿਆਵਤੀ ਨੂੰ 'ਪੰਜਾਬ ਮਾਤਾ'ਦਾ ਖਿਤਾਬ ਦੇ ਕੇ ਸਨਮਾਨਿਆ।ਸਰਬੰਸ ਵਾਰ ਕੇ ਮਾਤਾਜੀ ਨੂੰ ਜੋ ਮਿਲਿਆ ਬਸ ਇਹੋ ਕੁਝ ਹੈ।ਇਸ ਸਮਾਰੋਹ ਵਿੱਚ ਸ਼ਹੀਦ ਸ੍ਰੀ ਜਤਿੰਦਰਨਾਥ ਦੇ ਛੋਟੇ ਭਰਾ ਕਿਰਨ ਦਾਸ ਕਲਕੱਤਾ ਉਚੇਚੇ ਤੌਰ ਤੇ ਸ਼ਾਮਲ ਹੋਏ।ਇਸੀ ਵਕਤ ਮਾਤਾ ਜੀ ਨੂੰ ਇਕ ਕਾਰ ਭੇਂਟ ਕਰ ਪੈਨਸ਼ਨ ਇਕ ਹਜਾਰ ਰੁਪਏ ਕਰ ਦਿੱਤੀ ਗਈ।ਮਾਤਾ ਜੀ ਕਾਰ ਭੇਂਟ ਲਈ ਸੁਭਾਵਕ ਹੀ ਬੋਲ ਪਏ,'ਹੁਣ ਤਾਂ ਮੈਂ ਕਾਰ ਵਿੱਚ ਬੈਠਣ ਯੋਗ ਹੀ ਨਹੀਂ ਰਹੀ'।
   1 ਜੂਨ 1975 ਨੂੰ ਪੰਜਾਬ ਮਾਤਾ ਵਿਦਿਆਵਤੀ ਜੀ ਦਿਲੀ ਵਿਖੇ ਸਦੀਵੀ ਵਿਛੋੜਾ ਦੇ ਗਏ।ਮਾਤਾਜੀ ਦੀ ਇੱਛਾ ਸੀ ਕਿ ਉਹਨਾਂ ਦਾ ਸਸਕਾਰ ਭਗਤ ਸਿੰਘ,ਸੁਖਦੇਵ ਰਾਜਗੁਰੂ ਦੀ ਸਮਾਧੀ ਲਾਗੇ ਕੀਤਾ ਜਾਵੇ,ਇਸ ਲਈ ਮਾਤਾਜੀ ਦੀ ਦੇਹ ਨੂੰ ਪੂਰਨ ਸਰਕਾਰੀ ਸਨਮਾਨਾਂ ਨਾਲ  ਖੜਕਲ ਕਲਾਂ ਹੁੰਦੇ ਹੋਏ ਹੁਸੈਨੀਵਾਲਾ ਫਿਰੋਜਪੁਰ ਵਿਖੇ ਲਿਆਂਦਾ ਗਿਆ।ਇਥੇ ਹੀ ਸ੍ਰੀ ਬੀ. ਕ.ੇ ਦੱਤ ਦਾ ਜੁਲਾਈ 1965 ਵਿੱਚ ਸਸਕਾਰ ਕੀਤਾ ਗਿਆ ਸੀ।ਉਸ ਵੇਲੇ ਦੇ ਗਵਰਨਰ ਅੇਮ ਐਮ ਚੌਧਰੀ ਤੇ ਮੁਖ ਮੰਤਰੀ ਗਿਆਨੀ ਜੈਲ ਸਿੰਘ ਤੇ ਮਾਤਾਜੀ ਦੇ ਪੁੱਤਰਾਂ ਨੇ ਸ਼ਮੂਲੀਅਤ ਕੀਤੀ।
      ਮਾਨਸਿਕ ਤੌਰ ਤੇ ਇੰਨੀ ਸ਼ਕਤੀਸ਼ਾਲੀ ਤੇ ਦੇਸ਼ ਭਗਤੀ ਵਿੱਚ ਲੀਨ ਤਿਆਗਸ਼ੀਲ ਸੁਭਾਅ ਵਾਲੀ ਸਰਬੰਸ ਦੇਸ਼ ਤੋਂ ਵਾਰ ਦੇਣ ਵਾਲੀ ਮਾਤਾਜੀ ਦਾ ਇਤਿਹਾਸ ਵਿੱਚ ਬਹੁਤ ਘੱਟ ਦਰਜਾ ਹੈ,ਅਜੋਕੀ ਪੀੜ੍ਹੀ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਜੋਕਿ ਪੰਜਾਬ ਮਾਤਾ ਦੀ ਜੀਵਨੀ ਪ੍ਰਸਤਾਵ ਸਿਲੇਬਸ ਵਿੱਚ ਸ਼ਹੀਦਾਂ ਦੀ ਕਤਾਰ ਵਿੱਚ ਲਗਾਇਆ ਜਾਣਾ ਚਾਹੀਦਾ ਹੈ।ਇੰਨੀ ਮਹਾਨ ਮਾਂ ਕੋਈ ਦੂਜੀ ਨਹੀਂ ਹੋਈ,ਜਿਸਦੇ ਜਿਕਰ ਤੇ ਸਿਰ ਝੁਕ ਜਾਏ।
        ਰਿਗ੍ਹਵੇਦ ਵਿੱਚ ਦਰਜ ਹੈ ਕਿ,'' ਮਾਂ ਤੇ ਮਾਤਰ ਭੁਮੀ ਦਾ ਦਰਜਾ ਸਵਰਗ ਜਿੰਨਾ ਉੱਚਾ ਤੇ ਸੁੱਚਾ ਹੈ''।ਮਾਤਾਜੀ ਵਿਦਿਆਵਤੀ'ਪੰਜਾਬ ਮਾਤਾ' ਦੀ ਹਸਤੀ ਇਸਦੀ ਜਿੰਦਾ ਮਿਸਾਲ ਹੈ।
        ਸਜਦਾ ਹੈ ਇਸ ਬੇਨਜੀਰ ਮਾਂ ਨੂੰ।
       = '' ਕਿਸੀ ਕੋ ਰਾਹ ਦਿਖਲਾਈ
         ਕਿਸੀ ਕਾ ਜਖ਼ਮ ਸਹਿਲਾਯਾ
         ਕਿਸੀ ਕੇ ਅਸ਼ਕ ਪੂੰਛੈ
         ਤੋ ਇਬਾਦਤ ਕਾ ਮਜਾ ਆਯਾ ''॥
              ਰਣਜੀਤ ਕੌਰ/ ਗੁੱਡੀ  ਤਰਨ ਤਾਰਨ ૴