Ranjit Kaur Tarntaran

'" ਕਮਲੀ ਰਮਲੀ ਖੁਸ਼ੀ " - ਰਣਜੀਤ ਕੌਰ ਗੁੱਡੀ,  ਤਰਨ ਤਾਰਨ

ਯਮੀਂ  ਯਮੀਂ-ਰਤਾ ਹੱਸ ਕੇ ਅੇਧਰ ਤੱਕ ਸਜਣਾ,ਨਜ਼ਰਾਂ ਰੱਸ ਨੈਣਾਂ ਦਾ ਚੱਖਣਾ.......
ਖੁਸ਼ਗਵਾਰ ਵਾਤਾਵਰਣ ਹੋਵੇ ਤਾ ਬਹੁ ਭਾਤੀ ਖੁਸ਼ੀਆਂ ਬਿਖਰ ਰਹਿੰਦੀਆਂ ਹਨ।ਆਦਮੀ ਦੀ ਜੀਭ ਦੇ ਸੁਆਦ ਦਾ ਮਜਾ ਲਫ਼ਜ਼ਾਂ ਵਿੱਚ ਕਿਵੇਂ ਕੀਤਾ ਜਾਵੇ,ਇਹ ਬਹੁ ਰੰਗ ਤੇ ਬੇਅੰਤ ਹੈ।ਇਸੀ ਤਰਾਂ ਨਿਗਾਹਾਂ ਦੇ ਸੁਆਦ ਦੀ ਖੁਸੀ ਹੈ,ਸਾਰੀ ਦੁਨੀਆਂ ਇਕ ਦਰਸ਼ਨ ਹੈ।
ਬੰਦਾ ਰੰਗ ਨੌਂਰੰਗ,ਅਕਾਸ਼,ਜੰਗਲ,ਪਹਾੜ,ਨਦੀਆਂ ਲਹਿਰਾਂ,ਬਾਰਿਸ਼.ਨੀਲੇ ਪਾਣੀ,ਕਾਲੇ ਅਸਥਾਨ ਵੇਖ ਵੇਖ ਰੱਜਦਾ ਹੀ ਨਹੀਂ।ਅੱਖੀਆਂ " ਅੱਖੀਂ ਦੇਖ ਨਾਂ ਰਾਜੀਆਂ ਬਹ ਰੰਗ ਤਮਾਸ਼ੇ ਜੀ" । ਨਜ਼ਰਾਂ ਦੇ ਰੱਸ ਵੀ ਕਈ ਪ੍ਰਕਾਰ ਦੇ ਹਨ,ਕੁਦਰਤੀ ਨਜ਼ਾਰੇ,ਬਨਾਉਟੀ ਨਜ਼ਾਰੇ, ਮਿੱਠੈ,ਫਿਕੇ,ਖੱਟੇ ਨਜ਼ਾਰੇ,ਮੇਲੇ,ਰੂਹ ਫੁਕਦੇ ਨਜ਼ਾਰੇ,ਰੂਹ ਝੰਜੋੜਦੇ ਨਜ਼ਾਰੇ,ਵੇਖ ਕੇ ਵੀ ਨਜ਼ਰਾਂ ਤ੍ਰਿਪਤ ਨਹੀਂ ਹੁੰਦੀਆਂ,ਪਲ ਦੋ ਪਲ ਦੀ   ਕਮਲੀ ਰਮਲੀ ਖੁਸ਼ੀ ਬਟੋਰਨ ਲਈ ਨਿਗਾਹ ਕਮਲੀ ਰਮਲੀ ਹੋ ਜਾਦੀ ਹੈ।ਇਥੋਂ ਤੱਕ ਕੇ ਉਡਾਰੀਆਂ ਮਾਰਦੇ ਪੰਛੀ ਤੇ ਟਪੂਸੀਆਂ ਮਾਰਦੇ ਜਾਨਵਰ ਬਹੁਤ ਅੱਛੈ ਲਗਦੇ ਹਨ,ਪਰ ਸਿਕਾਰ ਕਰਕੇ ਖੁਸ਼ੀ ਕਮਲੀ ਹੋਣਾ ਲੋਚਦੀ ਹੈ।'ਰੋਮ ਦਾ ਬਾਦਸ਼ਾਹ'ਨੀਰੋ ਨੂੰ ਅੱਗ ਬਹੁਤ ਖੁਸ਼ੀ ਦੇਂਦੀ ਸੀ,ਉਹ ਆਪਣੇ ਸ਼ਹਿਰ ਨੂੰ ਅੱਗ ਲਗਾ ਕੇ ਉੱਚੇ ਬੈਠ ਕੇ ਬੰੰਸਰੀ ਵਜਾਉਣ ਲਗਦਾ'।ਕੋਈ ਸੁੰਦਰ ਪੁਸ਼ਾਕ ਵੇਖ ਖੁਸ ਹੁੰਦਾ ਹੈ ਤੇ ਕੋਈ ਨੰਗੇਜ ਤੋਂ ਲੁਤਫ ਲੈਂਦਾ ਹੈ।ਕੋਈ ਇੰਤਜ਼ਾਰ ਦੀ ਖੁਸ਼ੀ ਲਵੇ ਤੇ ਕੋਈ ਵਸਲ ਦਾ ਆਨੰਦ ਉਠਾਵੇ।ਕੋਈ ਜਹਿਰ ਪੀ ਕੇ ਚੜ੍ਹਦੀ ਕਲਾ ਚ  ਹੈ ਤੇ ਕੋਈ ਮਿਸ਼ਰੀ ਸ਼ਹਿਦ ਪੀ ਨਿਹਾਲ ਹੋ ਰਿਹਾ ਹੈ।ਪਿਆਰ ਮੁਹੱਬਤਾਂ ਵਿੱਚੋਂ ਲੱਬਦਾ ਹੈ ਖੁਸੀ ਉਹ ਤੇ ਦੂਜਾ ਲੜਾਈਆਂ ਘੋਲਾਂ ਚੋਂ,ਤੇ ਤੀਜਾ ਮੋਹ ਮਾਇਆ ਚੋਂ।ਭਾਈ ਲਾਲੋ ਦੀ ਖੁਸ਼ੀ ਵੱਖਰੀ ਤੇ ਮਲਿਕ ਭਾਗੋ ਦਾ ਰੰਗ ਹੋਰ ਹੈ।
ਕੰਨਾਂ ਦੀ ਖੁਸੀ ਦਾ ਰੰਗ ਵੀ ਅੱਖਾਂ ਵਰਗਾ ਹੀ ਹੁੰਦਾ ਹੈ।ਕਿਤੇ ਕਲਾਸੀਕਲ ਤੇ ਲੁਭਾਉਂਦੇ ਨੇ ਕੰਨ ਤੇ ਕਿਤੇ ਲਚਰਤਾ ਲੁਭਾ ਰਹੀ ਹੈ। ਬੁਲੇਸ਼ਾਹ ਜਿਹਾ ਕਦੇ ਮਾਲਿਕ ਨੂੰ ਰਾਂਝਾ ਬਣਾ ਲੈਂਦਾ ਹੈ ਤੇ ਕਦੇ ਆਪ ਉਹਦੀ ਮਹਿਬੂਬਾ ਬਣ ਨਚਣ ਲਗਦਾ ਹੈ।ਕਿਸੇ ਨੂੰ ਇਸਕ ਦੀ ਨਾਕਾਮੀ ਕਾਮਯਾਬੀ ਦੀ ਖੁਸ਼ੀ ਦੇ ਗਈ ਤੇ ਕਿਸੇ ਨੂੰ ਕਮਲਾ ਬਣਾ ਗਲੀਆਂ ਚ ਫੇਰ ਗਈ।ਰਮਲੀ ਨੂੰ ਕਮਲੀ ਕਰਨ ਦਾ ਵੱਲ ਜੋ ਬਹੁਤ ਆਉਂਦੇੈ।ਜਿਵੇਂ ਕਿਸੇ ਨੂੰ ਚਾਹ ਮਲ੍ਹਾਰ ਦੇਂਦੀ ਹੈ ਤੇ ਕਿਸੇ ਨੂੰ ਸ਼ਰਾਬ ਨਾ ਮਿਲੇ ਤੇ ਮਰਨ ਲਗਦਾ ਹੈ।ਕੋਈ ਨਿਲੱਜ ਹੋ ਹੀ.ਹੀ ਹੀ.ਕਰਦਾ ਤੇ ਦੂਜਾ ਲੱਜਾ ਮਹਿਸੂਸ ਕੇ।ਆਪਣੀ ਪਸੰਦ ਸੁਣਨ ਤੋਂ ਕੰਨ ਆਪਣੀ ਮਰਜੀ ਦੀ ਖੁਸ਼ੀ ਖੋਜ ਲੈਂਦੇ ਹਨ,ਤੇ ਕਿਸੇ ਨੂੰ ਆਪਣਾ ਨਾਮ ਸੁਣਨ ਦਾ ਹੀ ਚਾਅ ਚੜ੍ਹਿਆ ਰਹਿੰਦਾ ਹੈ।ਬਦ ਨਾਲੋਂ ਬਦਨਾਮ ਹੋਰ ਵੀ ਖੀਵਾ ਹੋ ਜਾਦਾ ਹੈ।
ਨੱਕ ਵੀ ਖੁਸ਼ ਹੁੰਦੈ,ਆਪਣੀ ਪਸੰਦ ਦੀ ਖੁਸਬੂ ਸਾਹਾਂ ਚ ਭਰ ਕੇ।ਹੱਥ ਪੈਰ ਵੀ ਨਰਮ ਨਰਮ ਛੁਹਾਂ ਦਾ ਮਜ਼ਾ ਲੈ ਲੈਂਦੇ ਹਨ,ਮੂ੍ਹੰਹ ਵੀ ਸਵਾਦਾਂ ਚ ਖੁਸ ਹੁੰਦੈ,ਬਸ ਇਕ ਪੇਟ ਹੀ ਹੈ ਜਿਸਨੂੰ ਖੁਸ ਹੋਣ ਦਾ ਵੱਲ ਨਹੀਂ ਆਉਦਾ।
ਕੋਈ ਜੂਏ ਦੀ ਲੱਤ ਵਿੱਚ ਲੀਨ ਹੈ ਤੇ ਕੋਈ ਸੁੱਖੇ,ਭੰਗ ਵਿੱਚ,ਕੋਈ ਸੋਨਾ,ਚਾਂਦੀ ਇਕੱਠਾ ਕਰਨ ਵਿਚ ਖੁਸ ਹੈ।ਇਕ ਤਾਰੀਆਂ ਲਾ ਕੇ ਤੇ ਦੂਜਾ ਧੁਪੇ ਸੜ ਕੇ ਆਨੰਦਤ ਹੋ ਰਿਹਾ ਹੈ।ਗਮ ਕਿਸ ਨੂੰ ਚਾਹੀਦਾ ਹੈ,ਹਰ ਕੋਈ ਸੰਸਾਰਿਕ ਖੂਸ਼ੀ ਬਟੋਰਨ ਲਈ ਝੱਲਾ ਹੋਇਆ ਫਿਰਦਾ ਹੈ।ਫਰਾਂਸ ਦੀ ਕਹਾਵਤ ਹੈ'ਹਰ ਬੰਦੇ ਨੂੰ ਆਪਣੇ ਆਪਣੇ ਖਿਆਲ ਮਗਰ ਲਗ ਕੇ ਖੂਸ਼ੀ ਪ੍ਰਾਪਤ ਕਰਨ ਦਾ ਸ਼ੁਦਾ ਜਿਹਾ ਹੈ। ਖੁਸ਼ੀ ਬਟੋਰਨ ਦੇ ਇਸ ਰੁਝੇਂਵੇ ਵਿੱਚੋ ਕਿਸੇ ਦੀ ਕੀ ਝੋਲੀ ਭਰਦੀ ਹੈ,ਤੇ ਕਿਸੇ ਵਿਰਲੇ ਦੀ ਤ੍ਰਿਸ਼ਨਾ ਮਿਟਦੀ ਹੈ।ਖੁਸ਼ੀ ਦੀ ਲਾਲਸਾ ਸੀਮਾ ਰਹਿਤ ਹੈ,ਹੱਦ ਹੀਣ ਹੈ।
ਇਸ ਰੰਗਲੀ ਦੁਨੀਆਂ ਦੇ ਰੰਗ ਤੇ ਖੁਸ਼ੀਆਂ ਵਿਅਰਥ ਹਨ ਜਾ ਮਾਣਨ ਯੋਗ?ਇਹਨਾਂ ਤੋਂ ਭੱਜਿਆ ਵੀ ਨਹੀਂ ਜਾ ਸਕਦਾ ਤੇ ਕਈ ਵਾਰ ਅਪਨਾਇਆ ਵੀ ਜਾ ਸਕਦਾ।ਇਹ ਕਿਵੇਂ ਹੋ ਸਕਦਾ ਕਿ ਵਸਦੇ ਹੋਈਏ ਦਰਿਆ ਦੇ ਬਰੇਤੇ ਵਿੱਚ ਤੇ ਫਿਰ ਪਾਣੀ ਨੂੰ ਪੱਲੂ ਨਾਂ ਛੁਹਣ ਦਈਏ।ਦੁਨੀਆਂ ਦੇ ਰੰਗ ਤਮਾਸ਼ੇ ਵੇਖੇ ਬਿਨਾਂ ਹੀ ਤੇ ਖੁਸ਼ੀਆਂ ਦਾ ਸੁਆਦ ਚੱਖੇ ਬਿਨਾਂ ਕਿਵੇਂ ਜੀਵਿਤ ਰਿਹਾ ਜਾ ਸਕਦਾ ਹੈ? ਇੰਜ ਹੁੰਦਾ ਵੀ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ,ਕਿਉਂਕਿ ਜੀਵਨ ਤਾਂ ਮਿੱਠਾ ਲੱਡੂ ਹੈ,ਇਸਦੀਆਂ ਕਮਲੀਆਂ ਰਮਲੀਆਂ ਖੂਸ਼ੀਆਂ ਵਿੱਚ ਹੀ ਜਾਨ ਜਹਾਨ ਹੈ।ਬੱਚਾ ਡਿਗਦਾ ਹੈ,ਚੋਟ ਖਾਂਦਾ ਹੈ ਰੋਂਦਾ ਹੈ,ਫਿਰ ਉਠਦਾ ਹੈ,ਖਰਮਸਤੀਆਂ ਕਰ ਕੇ ਖੁਸ਼ ਹੁੰਦਾ ਹੈ ਤੇ ਇੰਜ ਹੀ ਸਾਲੋ ਸਾਲ ਵੱਡਾ ਹੋ ਕਿ ਬੁਢਾਪੇ ਚ ਜਾ ਪੁਜਦਾ ਹੈ।ਹਰ ਉਮਰ ਦੇ ਲੁਤਫਾਂ ਦੇ ਰੰਗ ਵੱਖੋ ਵੱਖਰੇ ਹੁੰਦੇ ਹਨ।ਮ੍ਰਿਗ ਤ੍ਰਿਸ਼ਨਾ ਚੋਂ ਵੀ ਖੁਸੀ ਤਲਾਸ਼ ਲੈਂਦਾ ਹੈ ਬੰਦਾ।ਖੁਸ਼ੀਆਂ ਸੁਆਦ ਆਪਣੇ ਅੰਦਰ ਹੁੰਦਾ ਹੈ।ਅਸਲ ਪ੍ਰਾਪਤ ਨਾ ਹੋਵੇ ਤਾਂ ਕਲਪਨਾ ਵਿਚੋਂ ਮੁਸਕਰਾਹਟ ਢੂੰਡ ਲੈਣਾ।ੱਬੱਚਾ ਬੇਸਵਾਦ ਦੁੱਧ ਚੁੰਘ ਕੇ ਸਕੂਨ ਦੀ ਨੀਂਦ ਸੁੱਤਾ ਨੀਂਦ ਵਿੱਚ ਮੁਸਕਰਾ ਤੇ ਕਈ ਵਾਰ ਖੁਲ੍ਹ ਕੇ ਹੱਸ ਲੈਣਾ।
ਮਨ ਜੇ ਚਾਹੇ ਹਰ ਹਾਲ ਵਿੱਚ ਖੁਸ ਰਹਿ ਸਕਦਾ ਹੈ,ਬਚਪਨ ਦੀ ਤਰਾਂ ਜਵਾਨੀ ਤੇ ਬੁਢਾਪੇ ਵਿੱਚ ਵੀ।ਮਨ ਨੂੰ ਮਿੱਟੀ ਦੇ ਜ਼ਰੇ ਵਿੱਚ ਉਹ ਆਧਾਰ ਤੇ ਦੌਲਤਾਂ ਦਿਸ ਸਕਦੀਆਂ ਹਨ,ਜੋ ਕੋਈ ਕਾਬਲ ਮਦਾਰੀ ਜਾਂ ਜਾਦੂਗਰ ਵੀ ਨਹੀਂ ਵਿਖਾ ਸਕਦਾ।ਮਨ ਦੀ ਝੱਲ ਵਲਲੀ ਖੁਸ਼ੀ ਵਿੱਚ ਉਹ ਨਿਰਾਲੀ ਬਾਦਸ਼ਾਹੀ ਹੈ,ਜਿਸ ਵਿੱਚ ਤਖ਼ਤਾਂ,ਕੁਰਸੀਆਂ ਦੀ ਲੋੜ ਨਹੀਂ ਹੁੰਦੀ,ਬੱਸ ਤਾਕਤ ਤੇ ਕਮੰਜੋਰੀ ਵਿਚਲੱਾ ਨਕਸ਼ ਚੋਂਦੀ ਕਦੀ ਤੇ ਧੁੱਪ ਚ ਸੜਦੀ ਝੌਂਪੜੀ ਵਿੱਚ ਵੀ ਕਿਲਕਾਰੀਆਂ ਫੁਟਦੀਆਂ ਹਨ।
ਨਿਕੀਆਂ ਨਿਕੀਆਂ ਖੁਸ਼ੀਆਂ ਇਸ ਲਈ ਵੀ ਜਰੂਰੀ ਹਨ ਕਿ 'ਹਸਦਿਆਂ ਨਾਲ ਸਾਰੇ ਹਸਦੇ ਹਨ ਤੇ ਰੋਣ ਵਾਲਾ ਇਕੱਲਾ ਰੋਂਦਾ ਹੈ' ਰੱਸੀ ਦਾ ਸੱਪ ਬਣਾ ਲੇੈਣਾ ਯਾਰ ਦਾ ਸੱਪ ਦੀ ਰੱਸੀ ਬਣ ਖਿੜਕੀ ਚੋਂ ਲੰਘਣਾ,ਤੇ ਆਸ਼ਕ ਦਾ ਘਰ ਫੁਕ ਤਮਾਸ਼ਾ ਵੇਖਣਾ।
" ਘਰ ਸੇ ਮਸਜਿਦ ਹੈ ਬਹੁਤ ਦੂਰ,ਚਲੋ ਅੇੈਸਾ ਕਰੇਂ ਕਿਸੀ ਰੋਤੇ ਹੂਏ ਬੱਚੇ ਕੋ ਹੰਸਾਇਆਂ ਜਾਏ"

 “ਇੰਤਹਾ ਤੋਂ ਇੰਤਹਾ ਤੱਕ” - ਰਣਜੀਤ ਕੌਰ ਗੁੱਡੀ,  ਤਰਨ ਤਾਰਨ

ਸੁਣਿਐ-ਪੰਜਾਬੀ ਦੇ ਹੱਥ ਤੇ ਬੰਗਾਲੀ ਦਾ ਦਿਮਾਗ ਕਦੀ ਨਿਚੱਲੇ ਨਹੀਂ ਰਹਿੰਦੇ।
ਇਹ ਵਾਕ  ਅਕਸਰ ਸੁਣਿਆ ਕਰਦੇ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਹੁਣ ਆ ਕੇ ਸਮਝ ਆਇਆ ਹੈ ਕਿ ਮੌਕੇ ਨੂੰ ਮੋਹਿੰਮ ਇਹ ਆਪ ਬਣਾ ਲੈਂਦੇ ਨੇ, ਮੌਕਾ ਨਾ ਲੱਭੈ ਤਾਂ ਮੁੱਦੇ ਨੂੰ ਮੌਕੇ 'ਚ ਬਦਲ ਲੈਂਦੇ ਨੇ ਤੇ ਫੇਰ ਪੂਰੀ ਸ਼ਿੱਦਤ ਨਾਲ ਜੱਦੋਜਹਿਦ ਕਰਕੇ ਇੰਤਹਾ ਨੂੰ ਜਾ ਹੱਥ ਲਾਉਂਦੇ ਨੇ।
    ਅਛੋਪਲੇ ਹੀ ਪਤਾ ਹੀ ਨਹੀਂ ਲਗਾ ਕਦੋਂ ਰੱਬ ਨੇ ਇਹਨਾਂ ਦੀ ਮੱਤ ਵਜਾ ਦਿੱਤੀ, ਹਾਲ ਸਾਹਮਣੇ ਹੈ -
        ਨਾਂ ਘਸੁੰਨ ਮਾਰਦੈ, ਨਾਂ ਲੱਤ ਮਾਰਦੈ
        ਜਦ ਵੀ ਮਾਰਦੈ ‘ਰੱਬ’ ਮੱਤ ਮਾਰਦੈ ॥
ਬਹੁਤੀ ਦੂਰ ਨਹੀਂ ਜਾਂਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੇਲਾ ਫਿਰ ਬੰਦਾ ਬਹਾਦਰ ਜੀ ਦਾ ਵੇਲਾ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਵੇਲਾ ਤੇ ਫੇਰ ਅੰਗਰੇਜਾਂ ਦਾ ਵੇਲਾ, ਸਾਰੇ ਔਖੇ ਸਮਿਆਂ ਤੇ ਬਿਖੜੈ ਪੈਂਡਿਆਂ ਤੇ ਆਪਣੀ ਪਰਵਾਹ ਨਹੀਂ ਦੇਸ਼ ਕੌੰਮ ਤੋਂ ਜਾਨਾ ਵਾਰਨ ਦੀ ਮੁਹਿੰਮ ਚਲੀ ਤਾਂ ਕੁਰਬਾਨੀਆਂ /ਸ਼ਹੀਦੀਆਂ ਦੀ ਕਸਰ ਬਾਕੀ ਨਾਂ ਰਹਿਣ ਦਿੱਤੀ।
      ਦੇਸ਼ ਵੰਡਿਆ ਗਿਆ ਅੱਤ ਦੀ ਗਰੀਬੀ ਤੇ ਭੁੱਖ ਸਹੀ ।
 ਅਣਥੱਕ ਮਿਹਨਤ ਕੀਤੀ ਖੰਡਰਾਂ ਦੇ ਮਹਿਲ ਬਣਾਏ ਤੇ ਬੰਜਰ ਹਰੇ ਕੀਤੇ, ਅੰਨ ਦੇ ਬੋਹਲ ਲਾਏ, ਭੁੱਖਿਆਂ -ਪਿਆਸਿਆਂ ਨੂੰ ਰਜਾਇਆ। ਪੰਜਾਬ ਮੁੜ ਲੀਹ 'ਤੇ ਪਾਇਆ।
ਜੈ ਜਵਾਨ ਦੀ ਬਾਤ ਪਈ ਤੇ ਧੜਾ ਧੜ ਫੌਜ ਵਿੱਚ ਭਰਤੀ ਹੋਏ।
ਜੈ ਕਿਸਾਨ ਦੀ ਬਾਤ ਹੋਈ ਤਾਂ ਹਰਾ ਚਿੱਟਾ ਇਨਕਲਾਬ ਪੂਰੀ ਦੁਨੀਆ ਤੇ ਭਾਰੂ ਕਰ ਦਿੱਤਾ।
ਚੰਗੇ ਚੰਗੇ ਵੱਡੇ ਵੱਡੇ ਮਾਹਰਕੇ ਮਾਰਦੇ ਮਾਰਦੇ ਹੱਦ ਤੱਕ ਪੁੱਠੇ ਚਲਨ ਫੜ ਲਏ।
ਚਾਪਲੂਸੀ ਕਰਨ ਵੇਲੇ ਲੂੰਬੜ ਚਾਲਾਂ ਨੂੰ ਵੀ ਮਾਤ ਪਾਉਣੀ ਤੇ ਖੁਸ਼ਾਮਦ ਮੁੱਲ ਵੀ ਲੈ ਲੈਂਦੇ ਨੇ।
ਆਪਣੇ ਮੂੰਹ ਮੀਆਂ ਮਿੱਠੂ ਬਣਨ ਵਿੱਚ ਕਾਂ ਤੋਂ ਵੀ ਅੱਗੇ ਤੇ ਬੁਧੂ ਬਣਾਉਣ ਵਿੱਚ ਚਲਾਕ ਲੂੰਬੜੀ।
     ਚੀਥੜਿਆਂ ਵਿਚੋਂ ਰਾਜੇ ਬਣੇ ,ਵੱਡੇ ਅਫਸਰ ਬਣੇ ਤੇ ਡੰਗਰਾਂ ਨਾਲ ਡੰਗਰ ਵੀ ਬਣੇ ਮਿੱਟੀ ਨਾਲ ਮਿੱਟੀ ਵੀ ਹੋਏ। ਚੋਰ, ਡਾਕੂ, ਬਦਮਾਸ਼-ਗੁੰਡੇ ਬਣ ਕੇ ਵੀ ਹੱਦ ਪਾਰ ਕੀਤੀ। ਆਪਣੇ ਹੱਥੀਂ ਆਪਣੇ ਆਲ੍ਹਣੇ ਫੂਕ ਕੇ ਤਮਾਸ਼ਾ ਵੀ ਵੇਖਿਆ ਵਿਖਾਇਆ।
   ਗਲਤੀਆਂ  ਤੇ ਪਛਤਾਉਣਾ  ਨਹੀਂ ਨਾ ਸਬਕ ਸਿਖਣਾ ਤੇਰਾ ਭਾਣਾ ਮੀਠਾ ਲਾਗੈ, ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਆਖ ਕੇ ਹੱਥ ਮੱਲ ਕੇ, ਝੋਲੀ ਝਾੜ ਕੇ ਫਿਰ ਚੜ੍ਹਦੇ ਵੱਲ ਹੀ ਤੁਰ ਪੈਣਾ।
‘ਹਰ ਪੁੱਠੇ ਕੰਮ ਨੂੰ ਆਦਤ ਬਣਾ ਕੇ ਉਸਦਾ ਰਿਵਾਜ ਕਾਇਮ ਕਰਨਾ ਸੁਭਾਅ ਬਣਾ ਲਿਆ।
ਆਪਣੀ ਪਗੜੀ ਦੇ ਟੁਕੜੈ ਕਰ ਧੀਆਂ ਭੈਣਾਂ ਦੀ ਲਾਜ ਬਚਾਉਣ ਵਿੱਚ ਵੀ ਪਿਛੇ ਨਾਂ ਰਹੇ ਤੇ ਹੁਣ ਪਿਛਲੇ ਕਈ ਸਾਲ ਤੋਂ ਪਗੜੀ ਕੇਸ ਵਗਾਹ ਮਾਰਨ ਵਿੱਚ ਵੀ ਕਸਰ ਨਹੀਂ ਛੱਡੀ। ਸਿੰਘਾਂ ਵਾਲੇ ਕਾਰਨਾਮੇ ਅੰਜਾਮ ਦੇਂਦੇ ਆਪਣੇ ਨਾਮ ਨਾਲੌਂ ਸਿੰਘ ਲਾਹ ਕੇ ਔਹ ਮਾਰਿਆ। ਦਸਤਾਰ ਸਜਾਉਣ ਵਾਲੇ ਤੇ ਪੱਗ ਸਜਾਉਣ ਵਾਲੇ ਨੂੰ ਦੇਸੀ ਸਮਝਿਆ ਜਾਂਦਾ ਹੈ।
ਦੁਪੱਟਾ ਕੁੜੀਆਂ ਦੇ ਸਿਰ ਦਾ ਤਾਜ ਤੇ ਰੂਪ ਸ਼ਿੰਗਾਰ ਸੀ ਹੁਣ ਦੁਕਾਨਾਂ ਤੋਂ ਵੀ ਉਡ ਗਿਆ। ਪੜ੍ਹਨ ਲਿਖਣ ਕਿਰਤ ਕਰਨ ਵਿੱਚ ਪਿੱਛੇ ਰਹਿ ਗਏ ਪਰ ਅੰਗਰੇਜ਼ ਬਣਨ ਵਿੱਚ ਪੰਜਾਬੀ ਹੱਦ ਪਾਰ ਕਰ ਗਏ।
ਧਰਮ ਦੀ ਖਾਤਿਰ ਕੁਰਬਾਨ ਹੋਣ ਵਾਲੇ ਆਪਣਾ ਧਰਮ ਵੇਖੋ ਵੇਖੀ ਬਦਲ ਰਹੇ ਹਨ।
   ਆਈਲੈਟਸ ਦੇ ਸੱਤ ਬੈਂਡ ਤਾਂ ਲੈ ਲਏ ਪਰ ਆਪਣੇ ਗੁਰੂਆਂ ਦੇ ਨਾਮ ਵੀ ਯਾਦ ਨਹੀਂ। ਗੁਰੂ ਮਾਨਿਓ ਗ੍ਰੰਥ ਦਾ ਗੁਰਸ਼ਬਦ ਵਿਸਾਰ ਪਖੰਡੀ ਸਾਧਾਂ ਨੂੰ ਪਾਲ ਲਿਆ। ਉਗਰਾਹੀ ਕਰ ਲੰਗਰ ਛਬੀਲਾਂ ਲਾਉਂਦੇ ਇਸ ਲਈ ਨਹੀਂ ਕਿ ਇਹ ਭਗਤ ਹਨ ਇਸ ਲਈ ਕਿ ਡੇਰੇ ਵਿੱਚ ਹਰ ਤਰਾਂ ਦੀ ਆਜ਼ਾਦੀ ਹੁੰਦੀ ਹੈ ਗੁਰੂ ਵਾਲੀ ਰਹਿਤ ਮਰਿਆਦਾ ਦਾ ਕੋਈ ਬੰਧਨ ਨਹੀਂ ਹੁੰਦਾ।
   ਜਿੰਨੇ ਦੇਸ਼ / ਧਰਮ ਦੇ ਹਿੱਤਕਾਰੀ ਉਸ ਤੋਂ ਦੁੱਗਣੇ ਬੇਮੁਖ ਹਨ।
1980 ਤੋਂ 92 ਤੱਕ ਨੂੰ ਭੁੱਲ, ਜਿਹਨਾਂ ਨੂੰ ਕੱਢਣ ਲਈ ਲੱਖਾਂ ਜਾਨ ਮਾਲ ਤੋਂ ਗਏ ਉਹਨਾਂ ਦੇ ਕਦਮਾਂ 'ਚ ਸਾਰਾ ਮਾਲ ਸਮੇਤ ਜਾਨ ਰੱਖਣ ਜਹਾਜ ਭਰ ਰਹੇ ਹਨ। ਏਅਰਪੋਰਟ ਪੁੱਜਦੇ ਹੀ ਆਪਣੀ ਰਵਾਇਤੀ ਪੋਸ਼ਾਕ ਲਾਹ ਜੀਨ ਟਾਪ ਪਾ ਕੇ ਇੰਜ ਫਿਰਨ ਲਗਦੇ ਹਨ ਜਿਵੇਂ ਪਸੂ  ਦਾ ਰੱਸਾ ਟੁੱਟ ਜਾਵੇ ਤੇ ਉਹ ਦੁੜੰਗੇ ਲਾਉਂਦਾ ਹੈ। ਇਹਨਾਂ ਨੂੰ ਵਰਗਲਾ ਕੇ ਠੱਗਣ ਵਾਲੇ ਵੀ ਇਹਨਾਂ ਦੇ ਨੇੜਲੇ ਆਪਣੇ ਹੀ ਹਨ।
    ਇਹ ਜੋ ਨਸ਼ੇ ਦਾ ਅੱਤਵਾਦ ਹੈ ਤੇ ਇਹ ਜੋ ਵਿਦੇਸ਼ ਜਾਣ ਦੀ ਹੋੜ ਹੈ ਇਹ ਆਪਣਿਆਂ ਦਾ ਹੀ ਵਿਛਾਇਆ ਹੋਇਆ ਜਾਲ ਹੈ, ਇਹ ਵੀ ਇਕ ਘਿਨਾਉਣਾ ਘੱਲੂਘਾਰਾ ਹੈ।
    ਭਾਰਤੀਆਂ ਦੀਆਂ ਕੁਰਬਾਨੀਆਂ ਜਾਂ ਇਨਕਲਾਬ ਜਾਂ ਲੀਡਰਾਂ ਦੇ ਆਖਣ ਤੇ ਅੰਗਰੇਜ਼ ਭਾਰਤ ਛੱਡ ਕੇ ਨਹੀਂ ਸੀ ਗਏ ਉਹ ਸਮਝ ਗਏ ਸੀ ਅਸੀਂ ਇਹਨਾਂ ਦੇ ਪੱਲੇ ਕੱਖ ਨਹੀਂ ਛੱਡਿਆ, ਜਮੀਰਾਂ ਤੱਕ ਮਾਰ ਦਿੱਤੀਆ ਆਤਮਾਵਾਂ ਚਾਦਰ ਤਾਣੀ ਪੈ ਗਈਆਂ ਹੁਣ ਇਹਨਾਂ ਨੰ ਲੁੱਟਣ ਖੋਹਣ ਤੇ ਮਾਰਨ ਲਈ ਇਹਨਾਂ ਦੇ ਆਪਣੇ ਸਜੱਗ ਹਨ।
   ਅੱਧੀ ਰਾਤ ਦੇ ਬਾਦ ਘਰੋਂ ਛੁਪ ਛੁਪਾ ਕੇ ਨਿਕਲਣਾ ਤੇ ਚੋਰੀ ਵਿਆਹ ਕਰਨਾ ਇਹ ਫੈਸ਼ਨ ਵੀ ਅਧੁਨਿਕ ਰਿਵਾਜ ਬਣਾ ਲਿਆ ਤੇ ਬੜੇ ਸਾਲ ਜਾਰੀ ਰਿਹਾ ਕੁਝ ਕੁ ਮੁੰਡੇ ਜਾਨ ਤੋਂ ਵੀ ਗਏ ਪਰ ਕੁੜੀਆਂ ਵਿਚਾਰੀਆਂ ਗੈਰਤ ਦੀ ਛੁਰੀ ਨਾਲ ਜਿਬਾਹ ਕੀਤੀਆਂ ਗਈਆਂ। ਇੱਕਾ-ਦੁੱਕਾ ਕਿਤੇ ਕੋਈ ਗ੍ਰਹਿਸਤ ਨਿਭਾ ਰਿਹਾ ਹੋਵੇ ਸ਼ਾਇਦ, ਬਹੁਤੇ ਅੱਡੋ ਪਾਟੀ ਹੋ ਗਏ । ਨਾਂ ਇਧਰ ਕੇ ਰਹੇ ਨਾਂ ਉਧਰ ਕੇ।
ਲਾਡ ਲਾਡ ਵਿੱਚ ਹੀ ਜੋਕਾਂ ਬਣ ਮਾਪਿਆਂ ਦਾ ਲਹੂ ਪੀਤਾ।
ਨਕਲ ਮਾਰਨ ਲੱਗੇ ਤਾਂ ਪੜ੍ਹਾਕੂਆਂ ਨੂੰ ਕੁੱਟਿਆ ਉਸਤਾਦਾਂ ਨੂੰ ਚਾਕੂ ਛੁਰੇ ਮਾਰੇ ।
ਜੇ ਸਟੋਵ ਨਾਲ ਨੂੰਹਾਂ ਸਾੜਨ ਲਗੇ ਤੇ ਕਈ ਸਾਲ ਇਹੋ ਗੁਨਾਹ ਕਰਦੇ ਰਹੇ।
ਜੇ ਕੁੱਖ ਵਿੱਚ ਕੁੜੀਆਂ ਮਾਰਨ ਲਗੇ ਤੇ ਰੱਬ ਨਾਲ ਵੀ ਹੱਥ ਕਰ ਗਏ।
ਇਹ ਜਿੰਨੇ ਚੁਸਤ ਹੁੰਦੇ ਨੇ ਉਸ ਤੋਂ ਵੱਧ ਮਾਸੂਮ ਵੀ ਨਾਦਾਨ ਵੀ।
ਯਾਰ ਲਈ ਜਾਨ ਹਾਜ਼ਰ, ਸ਼ਰੀਕਾ ਵੀ ਪਾਲਦੇ ਹਨ ਹੱਦੋਂ ਪਾਰ ।  ਵੀਰ ਤੇ ਸ਼ਰੀਕ ਹੈਗੇ ਹੀ ਨੇ ਹੁਣ ਮਾਪਿਓ ਨੁੰ ਵੀ ਸ਼ਰੀਕ ਬਣਾ ਬੈਠੈ ਹਨ।
      ਈਮਾਨਦਾਰ ਵੀ ਹੱਦ ਤੱਕ ਤੇ ਬੇਈਮਾਨ ਵੀ ਸਿਰੇ ਦੇ- ਪੈਸੇ ਦੀ ਚੂਹਾ ਦੌੜ ਵਿੱਚ ਮਿਲਾਵਟੀ ਤੇ ਬਨਾਉਟੀ ਦੁੱਧ ਤੇ ਜ਼ਹਿਰੀਲਾ ਖਾਣਾ ਆਪਣਿਆਂ ਨੂੰ ਹੀ ਵੇਚੀ ਜਾ ਰਹੇ ਹਨ। ਦੋ ਨੰਬਰ ਦੀ ਕਮਾਈ ਤੋਂ ਦੱਸ ਨੰਬਰੀ ਸ਼ੋਹਰਤ ਵਾਲੇ ਚੌਧਰੀ ਵੀ ਥੋੜੇ ਜਿਹੇ ਹਨ।
     ਉਪਰ ਰੱਬ ਹੇਠਾਂ ਜੱਜ ਤੇ ਡਾਕਟਰ, ਪਰ ਅਜੋਕੇ ਦੌਰ ਵਿੱਚ ਜੱਜ ਤੇ ਡਾਕਟਰ ਨੇ ਰੱਬ ਨੂੰ ਨੀਂਵੇਂ ਥਾਂ ਬਿਠਾ ਦਿੱਤਾ ਹੈ। ਰੱਬ ਦਾ ਖੌਫ਼ ਤੇ ਰੱਬ ਦੀ ਹਿੰਮਤ ਇਹਨਾਂ ਸਾਹਮਣੇ ਨਾਕਸ ਹੈ।
ਸ਼ੈਤਾਨ ਸਿਆਸਤਦਾਨਾ ਨੂੰ ਇਹਨਾਂ ਦੀ ਨਾਦਾਨੀ ਦਾ ਇਲਮ ਬਹੁਤ ਪਹਿਲੇ ਹੋ ਗਿਆ ਸੀ। ਠੱਗ ਲਏ ਉਹਨਾਂ ਵੀ ਇਹਨਾ ਦੇ ਘਰ ਬਾਰ, ਜਵਾਨੀ, ਬਚਪਨ, ਬੁਢਾਪਾ। ਕੁੱਟਿਆ ਵੀ ਲੁੱਟਿਆ ਵੀ ਸ਼ਰਾਬ ਤੇ ਹੋਰ ਨਸ਼ੇ  ਖਵਾ ਪਿਆ  ਕੇ ਅੰਨ੍ਹੇ ਖੂਹ ਵਿੱਚ ਸੁਟਿਆ ਵੀ ਤੇ ਦਾਤਿਆਂ ਨੂੰ  ਠੂਠੇ ਫੜਾ ਗਲੀਆਂ ਕੂਚਿਆਂ ਦੇ ਭਿਖਾਰੀ ਬਣਾ ਛੱਡਿਆ। ਚੰਗੇ ਭਲੇ ਨੈਣਾਂ ਪਰਾਣਾਂ ਵਾਲੇ ਬੇਗਾਨੇ ਦਰਾਂ ਤੇ ਖੜੇ ਮੁਫਤ ਦਾਣੇ ਲਈ ਝੋਲੀ ਅੱਡੀ ਖੜੇ ਹਨ ਤੇ ਇਹ ਨਿਯਮ ਬਣ ਗਿਆ ਹੈ।ਅਣਖ ਬੋਤਲ ਚ ਘੋਲ ਕੇ ਪੀ ਗਏ।
     ਸਿਆਸਤ ਜਿਧਰ ਲੈ ਜਾਏ ਅਨ੍ਹੇਵਾਹ ਚਲ ਨਿਕਲਦੇ ਹਨ ਤੇ ਫਿਰ ਆਪਣੀ ਹੀ ਜ਼ਿੰਦਗੀ ਵਿੱਚ ਅੰਨ੍ਹੀ ਪਾ ਅੰਨ੍ਹੈ ਕਾਣੇ ਹੋ ਕੇ ਵੀ ਪਛਤਾਉਂਦੇ ਨਹੀਂ।
    “ਸ਼ਾਖ ਸੇ ਗਿਰ ਕਰ ਟੂਟ ਜਾਏਂ ਹਮ ਵੋ ਪੱਤੇ ਨਹੀਂ
     ਹਵਾਓਂ ਸੇ ਕਹਿ ਦੋ ਜ਼ਰਾ ਅਪਨੀ ਅੋਕਾਤ ਮੇਂ ਰਹੇਂ”॥
ਥੋੜੇ ਨਹੀਂ ਪੰਜਾਹ ਪ੍ਰਤੀਸ਼ਤ ਕੇਵਲ ਇਕ ਬੋਤਲ ਸ਼ਰਾਬ ਤੇ ਇਕ ਡੰਗ ਦੇ ਪ੍ਰਸ਼ਾਦਿਆਂ ਬਦਲੇ ਆਪਣੀ ਉਮਰ ਦੇ ਬਿਹਤਰੀਨ ਪੰਜ ਸਾਲ ਸੌੜੀ ਸਿਆਸਤ ਦੇ ਹਵਾਲੇ ਕਰਕੇ ਬਾਕੀ ਪੰਜਾਹ ਦਾ ਭਵਿੱਖ ਲੂਹੀ ਜਾ ਰਹੇ ਹਨ ।
     ਸੌੜੀ ਸਿਆਸਤ ਦੇ ਕਾਬੂ ਆ ਕੇ ਭੇਡ ਬਕਰੀਆਂ ਕੀੜੇ ਮਕੌੜੇ ਬਣਨ ਲਗੇ।
ਜਮੀਨ ਜਿਸਨੂੰ ਇਹ ਸਕੀ ਮਾਂ ਜਨਮ ਦਾਤੀ ਪੁਕਾਰਦੇ ਸੀ ਵੇਚ ਵੱਟ ਹੜੱਪੀ ਜਾ ਰਹੇ ਨੇ। ਜੇ ਵਿਦੇਸ਼ ਦੀ ਰਾਹ ਫੜੀ ਤੇ ਵਹੀਰਾਂ ਘੱਤ ਲਈਆਂ। ਪਿਤਰਾਂ ਦੀ ਜਾਇਦਾਦ ਵੇਚ ਏਜੰਟਾਂ ਦੇ ਢਹੇ ਚੜ੍ਹ ਜਾਨ ਮਾਲ ਗਵਾਉਣ ਦਾ ਫੈਸ਼ਨ ਬਣਾ ਲਿਆ।
   ਸੂਰ ਵੀ ਕੀ ਗੰਦ ਪਾਉਂਦੇ ਨੇ ਜੋ ਇਹਨਾਂ ਲੱਚਰ ਗਾ ਕੇ ਪਾਇਆ। ਜਰਾ ਕੁ ਮੁੱਛ ਫੁੱਟਦੀ ਏ ਤੇ ਐਕਟਰ ਸਿੰਗਰ ਬਣਨ ਤੁਰ ਪੈਂਦੇ ਹਨ ਤੇ ਜ਼ਮੀਨਾਂ ਵੇਚ ਬੇ-ਸਿਰ, ਬੇ-ਪੈਰ ਫਿਲਮਾਂ ਬਣਾਉਣ ਧੜਾ ਧੜ ਬੰਬਈ ਨੂੰ ਤੁਰੇ ਜਾ ਰਹੇ ਹਨ।
ਜੱਗ ਵਿਖਾਲਾ ਵੀ ਬੇ-ਇੰਤਹਾ, ਕਰਜ਼ਾ ਚੁੱਕ ਕੰਗਾਲੀ  ਵੀ ਮੁੱਲ ਲਈ  ਬੇ-ਇੰਤਹਾ।
ਜੇ ਖੁਦਕਸ਼ੀਆਂ ਕਰਨ ਤੇ ਆਏ ਤੇ ਇਥੇ ਵੀ ਸ਼ਿਦੱਤ ਅਖਤਿਆਰ ਕੀਤੀ।
ਇਕ ਦਿਨ ਵਿੱਚ ਦੱਸ ਵਾਰ ਪੜ੍ਹਦੇ ਸੁਣਦੇ ਹਨ, ’ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇ’ ਪਰ ਅਰਥ ਇਸ ਦਾ ਇਹ ਲੈਂਦੇ ਹਨ ਹੱਕ ਪਰਾਇਆ ਨਾਨਕਾ ਸਿੱਧਾ ਜੇਬ ਵਿੱਚ ਆਇ॥
ਗੁਰਬਾਣੀ ਦੀ ਸਿਖਿਆ ਹੈ, ’ਜਿਸ ਕੀ ਬਸਤ ਤਿਸ ਆਗੈ ਰਾਖੈ’ ਇਸ ਤੇ ਵੀ ਅਨਰਥ ਹੋ ਰਿਹਾ ਹੈ।
ਬੇਗਾਨਿਆਂ ਦੀ ਲੱਜ ਪਾਲਣ ਵਾਲੇ ਨਿਲੱਜਤਾ ਦੀ ਇੰਤਹਾ ਕਰ ਗਏ।
ਰੱਬ ਦੀ ਸਹੁੰ ਮੰਜਿਲ ਮਿਲ ਜਾਣੀ ਸੀ
ਜੇ ਇਕ ਪਾਸੇ ਜੋ ਭੱਜਦੇ ਪੰਜਾਬੀ
ਚੰਗੀ ਭਲੀ ਜ਼ਿੰਦਗੀ ਸੀ ਪੰਜਾਬੀਆਂ ਦੀ                         
ਨਾਂ ਬਹੁਤ ਚਮਕੀਲੀ ਨਾਂ ਬਹੁਤ ਸਾਦੀ                        
ਖ਼ਵਰੇ ਕਿਹੜੇ ਘਾਟ ਦਾ ਪਾਣੀ ਪੀ ਲਿਆ                   
ਹੋ ਨਿਬੜੇ ਸਾਰੇ ਪੂਰੇ ਪੁੱਠੇ ਕੰਮਾਂ ਦੇ ਆਦੀ
ਦੀਨ ਵੀ ਨਾਂ ਰਿਹਾ ਤੇ ਈਮਾਨ ਵੀ ਗਿਆ
ਜ਼ਮੀਰ ਵੀ ਨਾਂ ਬਚੀ ਤੇ ਅਭਿਮਾਨ ਵੀ ਗਿਆ ॥-
ਵਕਤ ਨੇ ਚਾਹਿਆਂ ਤਾਂ "ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ" ਵਾਲਾ ਪੰਜਾਬ ਫਿਰ ਬਣ ਜਾਏਗਾ।                   

"  ਕਰਮਾਂ ਵਾਲੀ " - ਰਣਜੀਤ ਕੌਰ ਗੁੱਡੀ ਤਰਨ ਤਾਰਨ"

ਕਰਮਾ ਵਾਲੜੀਏ ਭਾਗਾਂ ਵਾਲੜੀਏ ਕਦੇ ਹੋਵੀਂ ਨਾਂ ਅੱਖੀਆਂ ਤੋਂ ਓਝਲ "ਭਾਗ ਭਰੀ ( ਭਾਗੀ ) ਤੀਸਰੀ ਧੀ ਨੇ ਜਨਮ ਲਿਆ ਤਾਂ ਦਾਦੇ ਦਾਦੀ ਨੇ ਉਸਦਾ ਇਹ ਨਾਮ' ਭਾਗਾਂ ਵਾਲੀ ਭਾਗ ਭਰੀ ਅੇੈਲਾਨ ਦਿੱਤਾ।ਉਹ ਜਾਣਦੇ ਸੀ ਸ਼ਰੀਕਾ ਬਰਾਦਰੀ ਵਾਲੇ ਚਿਲਾਉਣ ਗੇ ਫਿਰ ਪੱਥਰ ਆਣ ਵੱਜਾ।ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੇ ਘਰ ਆਈ ਰਹਿਮਤ ਨੁੰ ਕੋਈ ਮੰਦਾ ਬੋਲੇ।ਇਕ ਇਹੋ ਠੇਕਾ ਤੇ ਉਪਰ ਵਾਲੇ ਦੇ ਹੱਥਾਂ ਹੇਠ ਰਹਿ ਗਿਆ ਹੈ ਕਿ ਕੁੜੀ ਹੋਵੇ ਜਾਂ ਮੁੰਡਾ।ਤੇ ਦੁਨੀਆ ਨੇ ਇਸ ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ।ਪਿਛਲੇ ਕਈ ਸਾਲ ਤੋਂ ਲੋਕ ਲਿੰਗ ਟੈਸਟ ਕਰਾ ਕੇ ਕੁੜੀਆਂ ਮਾਰੀ ਜਾ ਰਹੇ ਸਨ।ਆਸ ਪਾਸ ਦੀਆ ਸਵਾਣੀਆਂ ਨੇ ਭਾਗਾਂ ਵਾਲੀ ਕਰਮਾ ਵਾਲੀ ਦਾ ਟੈਸਟ ਵੀ ਕਰਾਉਣ ਲਈ ਘਰ ਵਿੱਚ ਭਸੂੜੀ ਪਾਈ ਪਰ 'ਨਿਹਾਲ 'ਪਰਿਵਾਰ ਨੇ ਸੱਭ ਦੀ ਸੁਣੀ ਤੇ ਕੀਤੀ ਆਪਣੇ ਮਨ ਦੀ।ਉਹਨਾਂ ਨੇ ਉਪਰਵਾਲੇ ਦੀ ਮਨਸ਼ਾ ਵਿੱਚ ਅੜਿਕਾ ਪਾਉਣ ਤੋਂ ਪ੍ਰਹੇਜ਼ ਹੀ ਰੱਖਿਆ।ਉਹਨਾ ਦਾ ਕਹਿਣਾ ਹੈ ਕਿ ਇਕ ਤੇ ਇਸ ਵਿੱਚ ਸੋਹਣੇ ਰੱਬ ਦੀ ਰਜ਼ਾ ਹੈ ਤੇ ਦੂਜਾ ਨਿਰਦੋਸ਼ ਦਾ ਕਤਲ  ਕਿਉਂ? ਇਹ ਕਿਧਰ ਦੀ ਮਰਦਾਨਗੀ ਜਾਂ ਬਹਾਦਰੀ ਹੈ ਕਿ ਇਕ ਜੀਅ ਨੁੰ ਤੁਸੀਂ ਆਪ ਬੁਲਾਓ ਕਈ ਮਹੀਨੇ ਸੀਨੇ ਵਿੱਚ ਪਾਲੋ ਤੇ ਫੇਰ ਉਸਨੂੰ ਨਾਂ ਪਸੰਦ ਕਰ ਕੇ ਵਾਪਸ ਮੋੜ ਦਿਓ।ਇਹ ਕੋਈ ਬਜ਼ਾਰ ਦਾ ਸੌਦਾ ਨਹੀਂ ਕਾਦਰ ਦਾ ਕੁਦਰਤੀ ਵਰਤਾਰਾ ਹੈਭਾਗੀ ਦੇ ਜਨਮ ਦੀ ਖਬਰ ਬਦਬੋ ਵਾਂਗ ਫੇੈਲ ਗਈ।ਕੋਈ ਕਹੇ ਇਹਨਾਂ ਨੂੰ ਪਹਿਲੀ ਕੁੜੀ ਹੋਣ ਤੇ ਆਖਿਆ ਵੀ ਸੀ ਇਉਂ ਕੁੜੀ ਦੀ ਲੋਹੜੀ ਵੰਡਣ ਨਾਲ ਕੁੜੀਆਂ ਘਰ ਕਰ ਲੈਂਦੀਆਂ,ਮੂ੍ਹੰਹ ਕਰ ਲੈਂਦੀਆਂ ਤੇ ਵੇਖ ਲੋ ਦੂਜੀ ਵੀ ਆਈ ਤੇ ਹੁਣ ਤੀਜੀ ਵੀ-ਸੰਤਾ ਦਾ ਕਿਹਾ ਕਿਤੇ ਗਲਤ ਹੁੰਦੈ।ਸੋਭਤੀ ਹੁਣੀਂ ਬੇਔਲਾਦ ਹਨ ਇਹ ਕੁੜੀ ਉਹਨਾਂ ਦੀ ਝੋਲੀ ਪਾ ਦੇਣੀ ਚਾਹੀਦੀ,-ਨੀਰੋ ਬੋਲਿਆ-ਤਾਈ ਦੇ ਤਿੰਨ ਮੁੰਡੇ ਹਨ ਕੁੜੀ ਤਾਈ ਲੈ ਲਵੇ ਤੇ ਮੁੰਡਾ ਚਾਚੀ ਲੈ ਲਵੇ ਦੋਵੇਂ ਟੱਬਰ ਸੋਹਣੇ ਸਜ ਜਾਣਗੇ-ਦੀਪ ਤਾਇਆ ਬੋਲਿਆ।ਨਿਹਾਲ ਵਾਲਿਆਂ ਨੇ ਕਿਸੇ ਨੂੰ ਵੀ ਭਾਗੀ ਦੀ ਮਾਂ ਨੂੰ ਮਿਲਣ ਨਹੀਂ ਦਿੱਤਾ।ਉਹ ਆਖਦੇ ਸ਼ਰੀਕਾਂ ਦੇ ਬੋਲ ਤੇ ਪੱਥਰ ਪਾੜ ਦੇਂਦੇ ਜੇ ਨਾਂ ਕਿਤੇ ਸਾਡੀ ਨੂੰਹ ਦਿਲ ਦਿਮਾਗ ਤੇ ਸੱਟ ਖਾ ਲਵੇ।ਸਾਡੀ ਭਾਗੀ ਕਰਮਾ ਵਾਲੀ ਭਾਗਾਂ ਵਾਲੀ ਰੱਬ ਨਾ ਕਰੇ ਕਿਤੇ ਸਾਡੀਆਂ ਅੱਖੀਆਂ ਤੋਂ ਦੂਰ ਹੋਵੇ।ਦਾਦੀ ਨੇ ਸੱਭ ਨੂੰ ਕਿਹਾ 'ਧੀਆ ਉਥੇ ਆਉਂਦੀਆਂ ਹਨ ਜਿਥੇ ਉਹਨਾਂ ਦੀ ਕਦਰ ਹੋਵੇ ਤੇ ਜਦ ਖੁਦਾ ਖੁਸ਼ ਹੁੰਦਾ ਹੈ ਤਾਂ ਧੀਆਂ ਦੀ ਰਹਿਮਤ ਤੇ ਨੇਹਮਤ ਛਾਵਰ ਕਰਦਾ ਹੈ'।ਨਾਂ ਤਾਂ ਪੁੱਤ ਜਗੀਰਾਂ ਲੈ ਕੇ ਜੰਮਦੇ ਹਨ ਤੇ ਨਾਂ ਹੀ ਧੀਆਂ ਜਗੀਰਾਂ ਖੋਹ ਲੈਂਦੀਆਂ ਹਨ।ਧੀ ਦੇ ਮੱਥੇ ਤੇ ਪ੍ਰਭੂ ਜੀ ਸੱਤ ਭਾਗ ਲਿਖ ਕੇ ਦੁਨੀਆਂ ਤੇ ਭੇਜਦਾ ਹੈ ਤੇ ਜੇ ਇਸ ਤਰਾਂ ਲੋਕ ਦੁਰਕਾਰਨ ਲਗ ਜਾਣ ਤਾਂ ਮਾਪਿਆਂ ਦੇ ਛੇ ਭਾਗ ਖੁਸ ਜਾਂਦੇ ਹਨ ਤੇ ਸੱਤਵਾਂ ਬੇਗਾਨੇ ਘਰ ਜੋਗਾ ਰਹਿ ਜਾਂਦਾ ਹੈ।ਰੱਬ ਦੀਆ ਰਹਿਮਤਾਂ ਨਿਹਮਤਾਂ ਬਰਕਤਾਂ ਪਰਿਵਾਰ ਵਿਚੋਂ ਹਵਾ ਹੋ ਜਾਂਦੀਆਂ ਹਨ।ਸੋ ਲੱਛਮੀ ਨੂੰ ਜੀਆਇਆਂ ਕਹੋ-ਦਾਦੀ ਜੀ ਨੇ ਬੜੇ ਰੋਹਬ ਨਾਲ ਕਿਹਾ।ਇਥੇ ਬਿਜਲੀ ਨਹੀਂ ਹੁੰਦੀ ਕਈ ਕਈ ਘੰਟੇ ਆਪਣਾ ਜਰੂਰੀ ਸਮਾਨ ਬੰਨ੍ਹੋ ਆਪਾਂ ਸਾਰੇ ਕਲ ਸ਼ਹਿਰ ਵਾਲੇ ਘਰ ਜਾਣੈ ਗਰਮੀ ਦੇ ਤਿੰਨ ਚਾਰ ਮਹੀਨੇ ਉਥੇ ਰਹਾਂਗੇ।ਦਾਦਾ ਜੀ ਨੇ ਹੁਕਮ ਕੀਤਾ।ਬਿਜਲੀ ਦਾ ਤੇ ਬਹਾਨਾ ਸੀ ਉਹਨਾਂ ਦਾ ਮਂੰਨਣਾ ਸੀ ਕਿ ਇੰਨੇ ਕੁ ਵਕਤ ਵਿੱਚ ਲੋਕ ਬੋਲ ਬੋਲ ਥੱੱਕ ਜਾਣਗੇ ਤੇ ਸਾਡੀ ਭਾਗੀ ਦੀ ਪਹਿਲੀ ਦੇਖ ਭਾਲ, ਪਾਲਣਾ ਸੁਖਾਂਵੀਂ ਹੋ ਸਕੇਗੀ।ਦਾਦੀ ਜੀ ਨੇ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਈ।

" ਮਾਨਾ ਕਿ ਜਮੀਂ ਕੋ ਗੁਲਜ਼ਾਰ ਨਾ ਕਰ ਸਕੇਕੁਸ਼ ਖਾਰ ਤੋ ਕੰਮ ਕਇਏ ਗੁਜਰੇ ਜਿਧਰ ਸੇ ਹਮ" ॥ਰਣਜੀਤ ਕੌਰ ਗੁੱਡੀ ਤਰਨ ਤਾਰਨ

ਜੀ ਹਾਂ ਅਸੀਂ ਹਾਂ -  ਰਣਜੀਤ ਕੌਰ  ਗੁੱਡੀ ਤਰਨ ਤਾਰਨ।

        ਜੀ ਜੀ ਹਾਂ ਜੀ ਅਸੀਂ ਹਾਂ ਉਹ ਆਖਿਰੀ ਪੀੜ੍ਹੀ-  
ਜੀ ਅਸੀਂ ਹਾਂ ਉਹ ਆਖਿਰੀ ਪੀੜ੍ਹੀ ਦੇ ਬਾਸ਼ਿੰਦੇ ਜਿਹਨਾਂ ਨੇ ਕੱਚੇ ਘਰ ਵਿੱਚ ਅਲ੍ਹਾਾਣੇ ਮੰਜਿਆਂ ਤੇ ਲੇਟ ਕੇ ਪਰੀਆਂ,ਰਾਜਕੁਮਾਰੀਆਂ,ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣੀਆਂ ਸੁਣਾਈਆਂ।
   ਚੁਲ੍ਹੇ ਲਾਗੇ ਗੋਹੇ ਮਿੱਟੀ ਦੇ ਪੋਚੇ ਤੇ ਬੋਰੀ ਤੇ ਬੈਠ ਕੇ ਮਾਂ ਦੀਆਂ ਪੱਕੀਆਂ ਗਰਮਾ ਗਰਮ ਰੋਟੀਆਂ ਖਾਧੀਆਂ ਤੇ ਕਦੇ ਕਦੇ ਜਮੀਨ ਤੇ ਲੱਤਾਂ ਪਸਾਰ ਪੈਰ ਫੇੈਲਾਅ ਕੇ ਬਾਟੀ ਵਿੱਚ ਗੁੜ ਵਾਲੀ  ਚਾਹ ਦੇ ਸੂਟਿਆਂ ਦਾ ਸਵਾਦ ਚਖਿਆ- ਜੀ ਅਸਾਂ ਨੇ-ਉਹ ਹਰੇ ਪੱਤੇ ਤੇ ਸੰਦੂਕੜੀ ਵਾਲੀ ਮਲਾਈ ਬਰਫ਼. ਅਹਾ ਅਹਾ૴..
  ਜੀ ਹਾਂ ਅਸੀਂ ਹੀ ਹਾਂ ਉਹ ਆਖਿਰੀ ਪੀੜ੍ਹੀ ਦੇ ਲੋਕ ਜਿਹਨਾਂ ਨੇ ਗਲੀ ਮੁਹੱਲੇ ਵਿੱਚ ਆਪਣੇ ਹਾਣੀਆਂ ਨਾਲ ਗੁੱਲੀ ਡੰਡਾ, ਖਿਦੋ ਖੂੰਡੀ,ਬੰਟੇ ਕੰਚੇ, ਕੌਡੀ,ਛੁਣ ਛਪਾਹੀ,ਚੋਰ ਸਿਪਾਹੀ, ਕੋਟਲਾ ਛਪਾਤੀ , ਚੀਚੋ ਚੀਚ ਗਨੇਰੀਆਂ ਖੇਡੇ,ਗੁੱਡਾ ਗੁੱਡੀ ਦੇ ਵਿਆਹ ਰਚਾਏ,ਤਾਰ ਨਾਲ ਸੈਕਲ ਦਾ ਪਹੀਆ ਰੇੜ੍ਹਿਆ,ਮੌਜਾਂ ਲੁਟੀਆਂ।
      ਤੇ ਨਲਕਾ ( ਜਿਸਦੀ ਕਿਤੇ ਨਿਸ਼ਾਨੀ ਵੀ ਬਾਕੀ ਨਹੀਂ ਹੈ) ਗੇੜ ਗੇੁੜ ਖੁਲ੍ਹੇ ਅਸਮਾਨ ਤਲੇ ਗਰਮੀ ਹੋਵੇ ਸਰਦੀ ਹੋਵੇ ਨਹਾਤੇ,ਸਾਵਣ ਦੀਆਂ ਛਹਿਬਰਾਂ ਵਿੱਚ ਪਿੱਤ ਮਾਰਨ ਦਾ  ਨਹਾਉਣ ਦਾ ਲੁਤਫ਼ ਮਾਣਿਆ ।
  ਅਸੀਂ ਹੀ ਹਾਂ ਉਹ ਪੀੜ੍ਹੀ ਜਿਹਨਾਂ ਨੇ ਦੀਵੇ ਦੇ ਚਾਨਣ ਵਿੱਚ ਪੜ੍ਹ ਕੇ ਦਸਵੀਂ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ।ਲੋਟ ਪੋਟ,ਜਾਦੂ ਮੰਤਰ,ਜਾਸੂਸੀ ਨਾਵਲ,ਬਾਲ ਕਹਾਣੀਆਂ ਪੜ੍ਹੇ।
      ਦੀਵੇ ਚ ਤੇਲ ਦਾ ਮੁੱਕਣਾ,ਚੰਨ ਦੀ ਚਾਨਣੀ ਸ਼ੀਸੇ ਵਾਂਗ ਸਾਫ ਹੋਣੀ ਤੇ ਉਸੇ ਚਾਨਣੀ ਵਿੱਚ ਇਮਤਿਹਾਨ ਦੀ ਪੜ੍ਹਾਈ ਕਰਨੀ।ਉਹ ਸਾਡਾ ਹੀ ਵੇਲਾ ਸੀ।
ਹਾਂ ਜੀ ਅਸੀਂ ਉਸ ਆਖਿਰੀ ਪੀੜ੍ਹੀ ਦੇ ਲੋਗ-ਜਿਹਨਾਂ ਨੇ ਆਪਣਿਆਂ ਲਈ ਆਪਣੇ ਜਜਬਾਤ ਖਤਾਂ ਰਾਹੀਂ ਅਦਾਨ ਪ੍ਰਦਾਨ ਕੀਤੇ,ਕਦੇ ਰੋਏ ਕਦੇ ਹੱਸੇ ਤੇ ਕਦੇ ਗੁੱਸਾ ਹੋਏ,ਤੇ ਕਦੇ ਖਿਮਾ ਮੰਗੀ ,ਰਾਜ਼ੀ ਹੋਏ।
ਜੀ ਹਾਂ ਅਸੀਂ ਹਾਂ ਜਿਹਨਾਂ ਨੇ ਖੱਦਰ ਦੇ ਬਿਨਾਂ ਪਰੈੱਸ ਵਸਤਰ ਪਹਿਨ ਸਿਰ ਦੇ ਵਾਲ ਸਰਹੋਂ ਦੇ ਤੇਲ ਨਾਲ ਚਮਕਾ ਕੇ ਵਿਆਹ ਵੇਖੇ । ਚੱਪਲ ਟੁਟ ਜਾਣੀ ਤੇ ਸਕੂਲ ਵੀ ਬਹੁਤੀ ਵਾਰ ਨੰਗੇ ਪੈਰੀਂ ਜਾਣਾ।
ਅਸੀਂ ਹੀ ਸੀ ਉਸ ਇਕ ਦਿਨ ਦੇ ਬਾਦਸ਼ਾਹ ਜਿਸ ਦਿਨ ਸਾਡੇ ਬੋਝੇ ਵਿੱਚ ਪੰਜੀ ਦਸੀ ਚਵਾਨੀ ਆਉਂਦੀ ਸੀ।ਦੋ ਪੈਸੇ ਦੀ ਕਿਸਮਤ ਪੁੜੀ ਚੋਂ ਪੰਜੀ ਨਿਕਲ ਆਉਣੀ ૶ਇਹ ਆਲਮ ਸਿਰਫ਼ ਅਸੀਂ ਮਾਣਿਆ।
ਹਾਂ ਅਸੀਂ ਹਾਂ ਉਹ ਆਖਿਰੀ  ਵਿਦਿਆਰਥੀ ਜਿਹਨਾਂ ਪ੍ਰਇਮਰੀ ਵਿੱਚ ਫੱਟੀ ਤੇ ਲਿਖਿਆ ਤੇ ਸਕੂਲ਼ ਲਾਗਲੇ ਛੱਪੜ ਤੋਂ ਫੱਟੀ ਧੋਤੀ ਤੇ  ਪੀਲੀ ਗਾਚੀ ਲਾ ਕੇ ਪੋਚੀ।ਥੁੱਕ ਲਾ ਕੇ ਸਲੇਟ ਪੂੰਝੀ।ਕਲਮ ਦਵਾਤ ਨਾਲ ਹੱਥ ਪੈਰ ਝੱਗੇ ਕਾਲੇ ਨੀਲੇ ਲਾਲ ਕੀਤੇ ।ਮਾਪਿਆਂ ਅਧਿਆਪਕਾਂ ਤੋਂ ਕੁੱਟ ਖਾ ਕੇ ਅੇਸ ਜੂਨ ਵਿੱਚ ਆਏ।
 ਸਕੂਲ ਦੀ ਵਰਦੀ ਦੇ ਚਿੱਟੇ ਕਪੜੇ ਦੇ ਬੂਟ ਮੈਲੇ ਹੋਣ ਤੇ ਸਕੂਲੋਂ ਹੀ ਚਾਕ ਚੁੱਕ ਕੇ ਚਿੱਟੇ ਕੀਤੇ।
   ਅਸੀਂ ਹਾਂ ਉਹ ਆਖਿਰੀ ਨਿਆਣੇ ਜਿਹਨਾਂ ਨੇ ਕੱਚੇ ਕੋਲੇ ਦਾ ਦੰਦਾਸਾ( ਟੁਥ ਪੇਸਟ) ਰਗੜ ਦੰਦ ਸਾਫ ਕੀਤੇ।
   ਬਜੁਰਗਾਂ ਨੂੰ ਸਾਹਮਣੇ ਆਉਂਦੇ ਵੇਖ ਨੀਂਵੇ  ਨੀਂਵੇ ਹੋ ਘਰਾਂ ਵੱਲ ਨੂੰ ਭੱਜਣ ਵਾਲੇ ਅਸੀਂ ਹੀ ਹਾਂ ਉਹ ਸੰਗਾਊ ਅੱਖ ਵਾਲੇ  ਸਿਧਰੇ ਜਵਾਕ।
  ਅਸੀਂ ਹਾਂ ਉਸ ਆਖਿਰੀ ਪੀੜ੍ਹੀ ਦੇ ਲੋਕ ਜਿਹਨਾਂ ਨੇ ਰਜਾਈ ਵਿੱਚ ਬੀ.ਬੀ. ਸੀ,ਬਿਨਾਕਾ,ਸੀਲੋਨ,ਵਿਵਿਧ ਭਾਰਤੀ ਰੇਡੀਓ ਸੁਣਿਆ ਤੇ ਅਕਲ ਲਈ।
  ਸ਼ਾਮ ਹੋਏ ਤੇ ਛੱਤ ਤੇ ਪਾਣੀ ਛਿੜਕ ਮੰਜੇ ਡਾਹ ਕੇ ਦਰੀਆਂ ਚਾਦਰਾਂ ਵਿਛਾਉਣੀਆਂ ਤੇ ਘੂੰਮਣ ਵਾਲੇ ਇਕ ਹੀ ਪੱਖੇ ਅੱਗੇ ਸਾਰੇ ਟੱਬਰ ਨੇ ਘੂਕ ਸੌਂ ਜਾਣਾ।
  ਆਪਣੀ ਨੀਂਦ ਸੌਣਾ ਤੇ ਆਪਣੀ ਮਰਜੀ ਨਾਲ ਉਠਣਾ,ਸੂਰਜ ਸਿਰ ਤੇ ਆ ਜਾਣਾ ,ਕਾਲੀ ਹਨੇਰੀ,ਮੋਹਲੇਧਾਰ ਮੀੰਹ,ਮਾਂ ਨੇ ਚਿਲਾਉਣਾ 'ਉਠ ਕੇ ਅੰਦਰ ਚਲੋ'ਅਸਾਂ ਢੀਠ ਚਾਦਰ ਨਾਲ ਮੂੰਹ ਸਿਰ ਵਲ੍ਹੇਟ ਪਏ ਰਹਿਣਾ ਵਿਚਾਰੇ ਮੀਂਹ ਹਨੇਰੀ ਨੂੰ ਹੀ ਮੂੰਹ ਦੀ ਖਾਣੀ ਪੈਂਦੀ।ਕਿਆ ਜਮਾਨਾ ਸੀ ਸਾਡਾ ਮਜੇ ਹੀ ਮਜੇ।
      ਜੀ ਹਾਂ ਅਸੀਂ ਹਾਂ ਉਹ ਆਖਿਰੀ ਪੀੜ੍ਹੀ ਜਿਹਨਾਂ ਨੇ ਰਿਸ਼ਤੇ ਨਿਭਾਏ,ਰਿਸ਼ਤਿਆਂ ਦੀ ਮਿਠਾਸ ਮਾਣੀ ਤੇ ਵੰਡੀ।
     ਹਾਂ ਜੀ ਸਾਡੀ ਹੀ ਉਹ ਆਖਿਰੀ ਪੀੜ੍ਹੀ ਬਾਕੀ ਹੈ ਜਿਸਨੇ ਆਪਣੇ ਮਾਪਿਆਂ ਦੀ ਆਗਿਆ ਪਾਲਣ ਕੀਤੀ ਤੇ ਅੱਜ ਕਲ ਆਪਣੇ ਅੋਲਾਦ ਦੀ ਹੁਕਮ ਹਜੂਰੀ ਕਰ ਰਹੇ ਹਾਂ।
    ਸਾਡੇ ਹੀ ਪਾਲੇ ਪੜ੍ਹਾਏ ਸਾਡੇ ਬੱਚੇ ਸਾਨੂੰ ਪੁਰਾਣੀ ਪੀੜ੍ਹੀ ਜਨਰੇਸ਼ਨ ਗੈਪ  ਪਿਛਲਾ ਜਮਾਨਾ ਕਹਿੰਦੇ ਹਨ ਤਾਂ ਸੁਣ ਕੇ ਖਾਮੋਸ਼ ਸਿਰ ਨੀਂਵਾਂ ਕਰ ਲਈਦਾ ਹੈ।
   ਜਮੀਨ ਉਹੀ ਹੈ,ਅਸਮਾਨ ਉਹੀ ਹੈ ,ਸੂਰਜ ਉਹੀ ਹੈ ਚੰਦਰਮਾ ਉਹੀ ਹੈ,ਪਰ ਹਵਾ ਉਹ ਨਹੀਂ ਰਹੀ,ਪਾਣੀ ਬਦਲ ਗਿਆ ਹੈ,ਹੁਣ ਨਹੀਂ ਮੰਨਦੇ ਨਿਆਣੇ ਚੰਦਰਮਾ ਨੂੰ ਚੰਦਾ ਮਾਮਾ,ਚੰਨ ਤੋਂ ਪਰੀਆਂ ਕਿਤੇ ਦੂਰ ਚਲੇ ਗਈਆਂ ਹਨ।ਸੂਰਜ ਮਿਹਰਬਾਨ ਨਹੀਂ ਰਿਹਾ,ਇੰਦਰ 'ਦੇਵਤਾ ਨਹੀਂ ਰਿਹਾ।ਪੀੜ੍ਹੀ ਪਾੜਾ ਸ਼ਰੀਕ ਬਣ ਗਿਆ ਹੈ।
   ਜੀ ਹਾਂ ਜੀ ਅਸੀਂ ਹੀ ਹਾਂ ਆਖਿਰੀ ਪੀੜ੍ਹੀ  ਦੇ ਲੋਕ ਜੋ ਬਹੁਤ ਕੁੱਝ ਗਵਾ ਕੇ ਬਹੁਤ  ਥੋੜਾ ਪਾ ਕੇ ਆਖਿਰੀ ਸਾਹ ਦੇ ਇੰਤਜ਼ਾਰ ਵਿੱਚ ਸਾਹੋ ਸਾਹੀ ਹੋ ਰਹੇ ਹਾਂ।
      .,,,,,,,,,,,,,,,,,,,,,,,,,,,,,,,,,,,,,,,,,,,,,
      '' ਉਮਰ ਦਾ ਤਕਾਜ਼ਾ ਹੈ-ਗੰਭੀਰਤਾ ਰੱਖੌ
         ਦਿਲ ਚਾਹਵੇ ਕੁਸ਼ ਹੋਰ ਖਰਮਸਤੀ''।
       '' ਇਕੱਲੇ ਹੱਸਣਾ,ਇਕੱਲੇ ਰੋਣਾ ਸਿੱਖ ਲਿਆ ਹੈ ਅਸੀਂ
          ਸਾਨੂੰ ਵਕਤ ਨੇ  ਬਰੋ ਬਰੋਬਰ ਰੱਖ ਲਿਆ ਹੈ''।

                 ਰਣਜੀਤ ਕੌਰ  ਗੁੱਡੀ ਤਰਨ ਤਾਰਨ।

ਘਰ ਦੀ ਅੱਧੀ ਚੰਗੀ   - ਰਣਜੀਤ ਕੌਰ ਗੁੱਡੀ ਤਰਨ ਤਾਰਨ

          ' ਬਾਹਰ ਦੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ ' ਵੱਡ ਵਡੇਰੇ ਇਹੋ ਸਲਾਹ ਦੇਂਦੇ ਸਨ ਤੇ ਇਹੋ ਨਸੀਹਤ ਕਰਿਆ ਕਰਦੇ ਸਨ ,ਤੇ ਇਹ ਆਮ ਜੀਵਨ ਦੀ ਕਹਾਵਤ ਵੀ ਬਣ ਗਿਆ ਸੀ ਕਿਉਂਕਿ ਇਹ ਸਫ਼ਲ ਪਰਿਵਾਰਿਕ ਗੁਜਰ ਬਸਰ ਲਈ ਰਾਮ ਬਾਣ ਸਾਬਤ ਹੋਇਆ ਤੇ ਲੰਬੇ ਸਮੇਂ ਤੱਕ ਲਾਗੂ ਰਿਹਾ।ਇਹ ਉਹ ਵਕਤ ਸੀ ਜਦ ਰੋਜਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਸੀਮਤ ਸਾਧਨ ਸਨ ਤੇ ਲੋਕ ਵੀ ਦੋ ਡੰਗ ਦੀ ਹੱਕ ਹਲਾਲ ਦੀ ਕਮਾਈ ਤੇ ਤਨ ਢੱਕਣ ਨੂੰ ਕਪੜਾ ਤੇ ਮੀਂਹ ਕਣੀ ਧੁੱਪ ਤੋਂ ਬਚਣ ਲਈ ਇਕ ਛੱਤ ਦੀ ਖਾਹਿਸ਼ ਰੱਖਦੇ ਸਨ ਜਿਸਨੂੰ ਥੋੜੈ ਸ਼ਬਦਾਂ ਵਿੱਚ ਕੁੱਲੀ ਗੁੱਲੀ ਜੁੱਲ਼ੀ ਕਿਹਾ ਜਾਂਦਾ ਸੀ  ਤੇ ਇਸੀ ਦੀ ਪ੍ਰਤੀ ਪੂਰਤੀ ਦਾ ਆਹਰ ਕੀਤਾ ਜਾਂਦਾ ਸੀ ਦੂਰ ਨੇੜੈ ਮਿਹਨਤ ਮਜਦੂਰੀ ਕਰ ਰਾਤ ਕੁੱਲੀ ਵਿੱਚ ਆ ਮਾਂ ਬਾਪ ਦਾਦੇ ਭਰਾਵਾਂ ਭੇੈਣਾ ਨਾਲ ਬੈਠ ਰੁੱਖੀ ਮਿੱਸੀ ਪੇਟ ਪੂਜਾ ਕਰ ਰੱਜ ਕੇ ,ਕਿੱਸੇ ਕਹਾਣੀਆਂ ਬੁਝਾਰਤਾਂ ਸੁਣ ਸੁਣਾ ਜੁੱਲੀ ਵਿੱਚ ਸੁੱਖ ਦੀ ਨੀਂਦ ਲਈ ਜਾਂਦੀ ਸੀ।ਮਾਨਸਿਕ ਦਬਾਓ ਕੇਵਲ ਰੋਜ਼ੀ ਦਾ ਹੁੰਦਾ ਸੀ ਜੋ ਇੰਨੀ ਕੁ ਮਿਲ ਹੀ ਜਾਂਦੀ ਸੀ ਕਿ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਹੋ ਜਾਣ।
        ਦੇਸ਼ ਦੀ ਵੰਡ ਤੋਂ ਬਾਦ ਕਈ ਸਾਲਾਂ ਤੱਕ ਜਨਤਾ ਨੂੰ ਗੁੱਲੀ ਜੁੱਲੀ ਕੁੱਲੀ ਦੀ ਦੀ ਥੋੜ ਦਾ ਸੰਤਾਪ ਸਹਿਣਾ ਪਿਆ।
    ਕੁਦਰਤ ਤੇ ਵਕਤ ਦੇ ਨਾਲ ਚਲਣ ਵਾਲੇ ਭਲੇ ਲੋਕ ਸਨ ਉਹ ਜੋ ਉਨੀ ਹੀ ਇੱਛਾ ਕਰਦੇ ਸਨ ਜਿੰਨੀ ਉਹਨਾਂ ਦੀ ਅੋਕਾਤ ਹੁੰਦੀ ਸੀ ਜਾਂ ਫਿਰ ਰੱਬ ਦੀ ਰਜ਼ਾ ਹੁੰਦੀ ਸੀ।
     ਚਾਲੀ ਕੁ ਸਾਲ ਹੋਏ ਵਕਤ ਨੇ ਉਲਟਬਾਜ਼ੀ ਮਾਰੀ ਪੂੰਜੀਵਾਦ ਨੇ ਪਦਾਰਥਵਾਦ ਦਾ ਅੇੈਸਾ ਖਿਲਾਰਾ ਪਾਇਆ ਕਿ ਜਨ ਦਾ ਜਨ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਬੇਸ਼ੱਕ ਇਹ ਦੇਸ਼ਾਂ ਦੇ ਮੁਕਾਬਲੇ ਦਾ ਹੀ ਨਤੀਜਾ ਸੀ।ਆਪਣੇ ਹੀ ਲਾਗਲੇ ਨੂੰ ਪਛਾੜਨ ਦੀਆਂ ਸਾਜਿਸ਼ਾਂ ਘੜ ਕੇ ਚਲਾਈਆਂ ਜਾਣ ਲਗੀਆਂ ਦੂਜੇ ਤੋਂ ਵੱਧ ਪੈਸਾ ਬਣਾ ਕੇ ਉਸਨੂੰ ਨੀਚਾ ਦਿਖਾਉਣ ਦੀ ਰੀਤ ਆਮ ਹੋ ਗਈ।ਅੱਜ ਇਹ ਹਾਲਾਤ ਹੈ ਕਿ ਮਨੁੱਖ ਇਕ ਜੀਵਨ ਨਹੀਂ ਹਰ ਰੋਜ਼ ਨਵਾਂ ਜੀਵਨ ਜਿਉਂਦਾ ਤੇ ਇਕੋ ਵੇਲੇ ਕਈ ਜੀਵਨ ਜਿਉਣ ਲਗ ਪਿਆ ਹੈ,ਗੁਰੂ ਸਿਖਿਆ ਦੇ ਉਲਟ ਉਹ ਮਾਯਾਵੀ ਹੋ ਗਿਆ ਹੈ,ਉਸਨੂੰ ਲਗਦਾ ਹੈ ਕਿ ਉਹ ਮੌਤ ਤੋਂ ਬਾਦ ਵੀ ਜਿਉਂਦਾ ਰਹੇਗਾ ਹੱਸ ਕੇ ਇਹ ਵੀ ਆਖਦਾ ਹੈ ਕਿ ਧਰਮਰਾਜ ਨੂੰ ਮੂੰਹ ਵੀ ਤੇ ਵਿਖਾਉਣਾ ਹੈ,ਧਰਮਰਾਜ ਨਾਲ ਕੋਈ ਗਿਲਾ ਸ਼ਿਕਵਾ ਤੇ ਨਹੀਂ ਹੋਵੇਗਾ।ਬੇਸ਼ੱਕ ਅਜੋਕੇ ਜਨ ਦੇ ਇਕ ਸਿਰ ਨਹੀਂ ਕਈ ਸਿਰ ਉਗ ਆਏ ਹਨ ਤੇ ਉਹ ਸਾਰੇ ਸਿਰਾਂ ਦਾ ਇਸਤਮਾਲ ਕਿਸੇ ਵੀ ਵਕਤ ਕਰ ਸਕਦਾ ਹੈ।ਜਿਸ ਕੋਲ ਇਹ ਤਕਨੀਕ ਨਹੀਂ ਪਹੁੰਚੀ ਉਹ ਸਮਾਜਿਕ ਢਾਚੇ ਤੋਂ ਪਛੜ ਗਿਆ ਹੈ।ਉਸ ਨਾਲ   ਕੋਈ ਹੋਰ ਦੂਸਰਾ ਭਾਈਚਾਰਾ ਰੱਖਣ ਨੂੰ ਵੀ ਤਿਆਰ ਨਹੀਂ।
    ਸੰਤਾਲੀ ਤੋਂ ਪਹਿਲਾਂ ਤਾਲੀਮ ਬਹੁਤ ਕੀਮਤੀ ਤੇ ਆਲ੍ਹਾ ਸੀ ਉਸ ਵਕਤ ਦਾ ਪ੍ਰਾਇਮਰੀ  ਪਾਸ ਆਲਮ ਫਾਜ਼ਲ ਹੋ ਨਿਬੜਦਾ ਸੀ ਅਧਿਆਪਕ ਲਗ ਕਈਆਂ ਨੂੰ ਪ੍ਰਾਇਮਰੀ ਪਾਸ ਕਰਵਾ ਦੇਂਦਾ ਸੀ ਤੇ ਦਸਵੀਂ ਪਾਸ ਅੱਜ ਦੇ ਪੀਐਚ ਡੀ ਨਾਲੋਂ ਕਿਤੇ ਵੱਧ ਗਿਆਨਵਾਨ ਹੂੰਦਾ ਸੀ ਉਸ ਵਕਤ ਵਿਦਿਆਰਥੀ ਪੜ੍ਹਦੇ ਨਹੀਂ ਗੁੜ੍ਹਦੇ ਸਨ ਦਸਵੀਂ ਪਾਸ ਉਰਦੂ ਅੰਗਰੇਜੀ ਹਿੰਦੀ ਪੰਜਾਬੀ ਫਾਰਸੀ ਅਰਬੀ ਹਿਸਾਬ ਤੇ ਹੋਰ ਕਈ ਵਿਸ਼ਿਆਂ ਵਿੱਚ ਨਿਪੁੰਨਤਾ ਹਾਸਲ ਕਰਦਾ ਸੀ।ਉਸ ਵਕਤ ਜੋ ਡਾਕਟਰੀ ਪਾਸ ਕਰ ਜਾਂਦਾ ਸੀ ਰੱਬ ਤੋਂ ਦੂਜਾ ਦਰਜਾ ਹਾਸਲ ਕਰ ਲੈਂਦਾ ਸੀ।
   ਇਹ ਯੁੱਗ ਜਿਸਨੂੰ ਕੰਪਿੳਟਰ ਤੇ ਡਰੌਨ ਯੁੱਗ ਕਹਿੰਦੇ ਹਨ ਇਸ ਵਿੱਚ ਵਿਦਿਆ ਨਹੀਂ ਪੜ੍ਹੀ ਜਾਂਦੀ ਕਿਸੇ ਨਾਂ ਕਿਸੇ ਤਰੀਕੇ ਸੰਨਦ ਹਾਸਲ ਕਰ ਲਈ ਜਾਂਦੀ ਹੈ ਅੱਜ ਦੇ ਡਾਕਟਰ ਨੂੰ ਸਟੇਸਥਕੋਪ ਸੁਣਨੀ ਹੀ ਨਹੀਂ ਆਉਂਦੀ ਥੲਮਾਮੀਟਰ ਨਹੀਂ ਵਰਤਦਾ ਮਰੀਜ਼ ਨੂੰ ਛੁਹ ਕੇ ਨਹੀਂ ਵੇਖਦਾ ਕੰਪਿਉਟਰ ਜੋ ਕਹੇ ਉਹ ਮਰੀਜ਼ ਤੇ ਠੋਸ ਦੇਂਦਾ ਹੈ।ਕੀ ਡਾਕਟਰ ,ਕੀ ਇੰਜਨੀਅਰ , ਤੇ ਕੀ ਦਸਵੀਂ ਪਾਸ ਸੱਭ ਘਰੋਂ ਦੂਰ ਭੱਜਣ ਦੀ ਦੌੜ ਵਿੱਚ ਹਨ।
ਮਾਂਬਾਪ ਦਾਦਾ ਦਾਦੀ ਬੱਚਿਆਂ ਨੂੰ ਜੋ ਸਮਝਾਉਂਦੇ ਸਨ ਬਾਹਰ ਦੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ ਹੁਣ ਉਹ ਆਪ ਕਰਜਾ ਚੁੱਕ ਜਮੀਂਨ ਜਾਇਦਾਦ ਵੇਚ ਅੋਲਾਦ ਨੁੰ ਬੈਗ ਚੁਕਾ ਆਪਣੇ ਹੱਥੀਂ ਦੂਰ ਦੁਰਾਡੇ ਤੋਰ ਰਹੇ ਹਨ।ਹੁਣ ਸੱਭ ਨੂੰ ਬਾਹਰ ਦੀ ਸਾਰੀ ਨਹੀਂ ਦੁਗਣੀ ਚੌਗਣੀ ਦੇ ਲਾਲੇ ਪੈ ਗਏ ਹਨ ।ਜਿਹਨਾਂ ਦੇ ਪੈਰ ਰਾਜਨੀਤੀ ਵਿੱਚ ਟਿਕ ਜਾਂਦੇ ਹਨ ਉਹ ਮੰਤਰਾਲਾ ਮਲ ਲੈਂਦੇ ਹਨ ਬਾਕੀਆਂ ਦੀ ਘਰੇ ਸਿਆਸਤ ਚਲ ਜਾਂਦੀ ਹੈ ਜਾਂ ਕਿ ਫਿਰ ਚਲਾਉਣੀ ਪੈਂਦੀ ਹੈ ਤੇ ਕੁਝ ਨੁੰ ਸਹਿਣੀ ਪੈਂਦੀ ਹੈ।ਇਹ ਸੱਭ ਇਸ ਲਈ ਕਿ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣ ਦੀ  ਚੂਹਾ ਦੌੜ ਲਗੀ ਹੋਈ ਹੈ।ਜੋ ਇਸ ਦੌੜ ਵਿੱਚ ਸ਼ਾਮਲ ਨਹੀਂ ਹੈ ਉਸ ਨੂੰ ਬਰਾਦਰੀ ਚੌਂ ਛੇਕ ਦਿਤਾ ਜਾਂਦਾ ਹੈ।ਇਮਾਨਦਾਰੀ ਮਿਹਨਤ ਲਗਨ ਗੁਣਵੱਤਾ ਉਸਦਾ ਫੇਲੀਅਰ ਗਰਦਾਨਿਆ ਜਾਂਦਾ ਹੈ। ਕਾਬਲ ਹੁੰਦੇ ਹੋਏ ਵੀ ਉਹ ਸਿਰ ਨਹੀਂ ਉਠਾ ਸਕਦਾ।
     '' ਇਹ ਦੌਰ ਏ ਤਰੱਕੀ ਨਹੀਂ  ਦੌਰ ਏ ਤਬਾਹੀ ਹੈ-
        ਸ਼ੀਸ਼ੇ ਕੀ ਅਦਾਲਤ ਮੇਂ ਪੱਥਰ ਕੀ ਗਵਾਹੀ ਹੈ ''॥
     ਅੰਗਰੇਜ਼ ਦੇ ਵੇਲੇ ਤਾਲੀਮ ਕਲਰਕ ਪੈਦਾ ਕਰਦੀ ਸੀ ।ਉਸ ਵਕਤ ਇਕ ਖਾਨਦਾਨ ਵਿੱਚ ਇਕ ਸਰਕਾਰੀ ਬਾਊ ਜਰੂਰ ਹੁੰਦਾ ਸੀ ।ਬਾਰਟਰ ਸਿਸਟਮ ਦੇ ਨਾਲ ਦੁਕਾਨ ਤੋਂ ਲੂਣ ਖੰਡ ਲੈਣ ਲਈ ਘਰਾਂ ਵਿੱਚ ਤਨਖਾਹ ਦੇ ਰੂਪ ਵਿੱਚ ਥੋੜੀ ਜਿਹੀ ਨਕਦੀ ਆਂ ਜਾਂਦੀ ਸੀ ਜੋ ਸਾਂਝੈ ਪਰਿਵਾਰਾਂ ਲਈ ਵਰਦਾਨ ਹੁੰਦੀ ਸੀ ।ਪਰ ਅੱਜ ਸਾਂਝ ਨਹੀਂ ਹੈ ਤਾਲੀਮ ਵੀ ਜਾਹਲੀ ਹੈ ਪਰ ਨੋਟਾਂ ਦੇ ਢੇਰ ਕਮਾਏ ਜਾ ਰਹੇ ਹਨ।ਵੱਧ ਤੋਂ ਵੱਧ ਪੈਸੇ ਦਾ ਭੁਤ ਸਵਾਰ ਹੈ।ਸਾਦਗੀ ਤੇ ਇਮਾਨਦਾਰੀ ਪੁਰਾਣਾ ਜਮਾਨਾ ਹੋ ਗਈ ਹੈ ਬਿਨਾਂ ਹੱਥ ਹਿਲਾਏ ਰਾਤੋ ਰਾਤ ਅਮੀਰਾਂ ਦੀ ਕਤਾਰ ਵਿੱਚ ਖਲੋਣ ਦੇ ਗੁਰ ਆ ਗਏ ਹਨ।ਬੰਦਾ ਹੁਣ ਸਮਾਜਿਕ ਪ੍ਰਾਣੀ ਨਹੀ ਆਰਥਿਕ ਤੇ ਰਾਜਨੀਤਕ ਪ੍ਰਾਣੀ ਹੋ ਨਿਬੜਿਆ ਹੈ।ਸਹਿਜਤਾ ਵਿਰਲੀ ਟਾਂਵੀ ਹੋ ਗਈ ਹੈ,ਬੱਸ ਰੁਤਬਾ ਪਾਉਣ ਦੀ ਹੋੜ ਵਿੱਚ ਵੇਲੇ ਦੀ ਮੰਗ ਨਾਲ ਆਢਾ ਲਾਈ ਰੱਖਦਾ ਹੈ।
     ਆਪਣਾ ਸਥਾਨ ਬਣਾਈ ਰੱਖਣ ਲਈ ਹਰ ਵਕਤ ਜਿਹਨੀ ਸੰਘਰਸ਼ ਕਰਨਾ ਪੈਂਦਾ ਹੈ।ਈਰਖਾ ਇੰਨੀ ਹੈ ਕਿ ਦੋਸਤੀ ਨਾਯਾਬ ਹੈ ਕਿਉਂਕਿ ਹਰ ਦੂਜਾ ਬੰਦਾ ਨਿੱਕਾ ਜਿਹਾ ਖੁਦਾ ਬਣੀ ਬੈਠਾ ਹੈ।ਇਹ ਪੂੰਜੀਵਾਦ ਤੇ ਪਦਾਰਥਵਾਦ ਲਹੂ ਪੀਣਾ ਨਾਗ ਹੈ ਜਿਸਨੇ ਲਹੂ ਦਾ ਰੰਗ ਵੀ ਓਪਰਾ ਕਰ ਦਿੱਤਾ ਹੈ।
      ਜਮਾਨੇ ਦੀ ਚਾਲ ਨਾਲ ਚਲਣਾ ਤੇ ਵੇਲੇ ਦੀ ਮੰਗ ਨਾਲ ਆਢਾ ਲਾਉਣਾ ਚਾਹੇ ਮਹੱਤਵ ਪੂਰਨ ਹੈ,ਪਰ  ਵਕਤ ਦੀ ਹੋਣੀ ਦੇ ਰਸਾਇਣ ਦੀ ਮਾਯਾ ਨੇ ( ਜਾਦੂ) ਉਮਰ ਤੇ ਲੰਬੀ ਜਰੂਰ ਕਰ ਦਿੱਤੀ ਹੈ ਉਥੇ ਹੀ ਹੱਡੀਆਂ ਖੋਖਲਾ ਕਰ ਦਿੱਤੀਆਂ ਹਨ।ਵੱਡੇ ਤੋਂ ਵੱਡੇ ਡਾਕਟਰ ਕੋਲ ਜਾਣਾ ਦਵਾਈਆਂ ਦੇ ਢੇਰ ਬੋਝੇ ਚ ਰੱਖਣੇ ਹਰ ਘਰ ਵਿੱਚ ਨਿਕੀ ਜਿਹੀ ਡਿਸਪੇਂਸਰੀ ਬਣਾ ਕੇ ਰੱਖਣਾ ਸਟੇਟਸ ਸਿੰਬਲ ਹੋ ਗਿਆ ਹੈ
      ਤਸਵੀਰ ਦਾ ਦੂਸਰਾ ਰੁੱਖ ਵੀ ਵੇਖੌ ਸ਼ਤਰੰਜ ਤੇ ਜੂਆ ਖੇਡ ਨੂੰ ਟੀਸੀ ਦਾ ਰੁਤਬਾ ਮਿਲ ਗਿਆ ਹੈ।ਸੂਟਡ ਬੂਟਡ ਜੇਬ ਕਤਰੇ ਨੂੰ ਸਲਿਉਟ ਵੱਜਦੇ ਹਨ।
    ਸ਼ਤਰੰਜ ਦੀ ਖੇਡ ਨੂੰ ਵਿਹਲੜਾਂ ਤੇ ਬੁੱਢਿਆਂ ਦਾ ਟਾਈਮ ਪਾਸ ਆਖਿਆ ਜਾਂਦਾ ਸੀ।ਜੁਆਰੀਏ ਨੁੰ ਹਿਕਾਰਤ ਦੀ ਨਿਗਾਹ ਨਾਲ ਵੇਖਿਆ ਜਾਦਾ ਸੀ ਤੇ ਅੱਜ ਜੁਆਰੀਆ ਸਮਾਜ ਵਿੱਚ ਹੁਸ਼ਿਆਰ,ਚੰਗਾ ਖਿਡਾਰੀ ਤੇ ਰਈਸ ਮੰਨਿਆ ਜਾਂਦਾ ਹੈ ।ਸ਼ਾਨਦਾਰ ਕੈਸੀਨੋ ਵਿੱਚ ਜੂਆ ਤੇ ਸ਼ਤਰੰਜ ਖੇਡੀ ਜਾਂਦੀ ਹੈ ਮਹਿੰਗੇ ਦਾਅ ਲਗਦੇ ਹਨ ਰੰਗ ਵੀ ਚੋਖਾ ਚੜ੍ਹਦਾ ਹੈ,ਦਰੋਪਦੀ ਆਪ ਦਾਅ ਖੇਡਦੀ ਹੈ ਤੇ ਬੜਿਆਂ  ਬੜਿਆਂ ਨੂੰ ਜਿਤਦੀ ਹੈ।ਬਾਹਰ ਦੀ ਕਮਾਈ ਵਾਲਿਆਂ ਵਿੱਚ ਇਕ ਸ਼ਰੇਣੀ ਸਫੇਦ ਸੂਟ ਜੇਬ ਕਤਰਿਆਂ ਦੀ ਵੀ ਹੇੈ ਆਮ ਆਦਮੀ ਨੂੰ ਆਪਣੇ ਹੱਥੀਂ ਆਪਣੀ ਜੇਬ ਇਹਨਾਂ ਕੂਟਨੀਤੀ ਰਾਜਨੇਤਾਵਾਂ ਦੇ ਹਵਾਲੇ ਕਰਨੀ ਪੈਂਦੀ ਹੈ ਜਿਸਨੁੂੰ ਟੈਕਸ ਦਾ ਨਾਮ ਦੇ ਕੇ ਆਪਣੀ ਜੇਬ ਵਿੱਚ ਰਲਾ ਲੈਂਦੇ ਹਨ।
      ਹੋਣੀ ਦੀ ਡਾਢੀ ਮਾਯਾ ਨੇ ਬੱਚੇ ਵੀ ਕੀਲ਼ ਲਏ ਹਨ।ਅਲੜ੍ਹ ਉਮਰ ਦੇ ਨਿਆਣੇ ਵੀ ਮੋਬਾਇਲ ਫੋਨ ਤੇ ਕਈ ਤਰਾਂ ਦੀ ਗੇਮ ਖੇਡ ਕੇ ਲੱਖਾਂ ਰੁਪਏ ਕਮਾ ਰਹੇ ਹਨ ਕਦੇ ਗਵਾ ਵੀ ਲੈਂਦੇ ਹਨ ਫਿਰ ਕਮਾ ਲੈਂਦੇ ਹਨ।ਉਹ ਕਹਿੰਦੇ ਹਨ ਕੌਣ ਛੱਬੀ ਵਰ੍ਹੈ ਕਿਤਾਬਾਂ ਨਾਲ ਮੱਥਾ ਮਾਰੇ ਇਮਤਿਹਾਨ ਚੌਂ ਫੇਲ ਪਾਸ ਹੋਵੇ ਤੇ ਫੇਰ ਕੰਧਾਂ ਨਾਲ ਲਗਦਾ ਫਿਰੇ ਜੀਵਨ ਲਈ ਪੈਸਾ ਹੀ ਤੇ ਸੱਭ ਤੋਂ ਪ੍ਰਮੁਖ ਲੋੜ ਹੈ ਜੋ ਆ ਰਿਹਾ ਹੈ।ਘਰ ਵਿੱਚ ਕੀ ਹੈ ૶'ਭੁੱਖ'ਖੇਤੀ ਬਾੜੀ ਕੀ ਹੈ ਅਸਮਾਨ ਵਲ ਵੇਖਦੇ ਰਹੋ ਦੁਕਾਨਦਾਰੀ ਕੀ ਹੈ-ਗਾਹਕ ਉਡੀਕਦੇ ਭੁੱਖੇ ਮਰੋ।ਛੱਡੋ ਇਹ ਦਕੀਆਨੂਸੀੇ ਕਿ ਘਰ ਦੀ ਅੱਧੀ ਚੰਗੀ,ਬਾਹਰ ਨਿਕਲੋ ਸਾਰੀ ਦੀ ਸਾਰੀ ਬਲਕਿ ਦੁਗਣੀ ਚੌਗਣੀ ਠੱਗੋ ਤੇ ਜੋ ਚਾਹੇ ਖਰੀਦੋ ਬੰਦਾ ਵੀ ਮਾਯਾ ਨਾਲ ਮਿਲ ਜਾਂਦਾ ਹੈ।
      ਹਾਲਾਤ ਨੇ ਵਖ਼ਤ ਇਹ ਪਾਇਆ ਹੋਇਆ ਹੈ ਕਿ ૶
           '' ਕਿਤਨਾ ਮਹਿਰੂਮ ਹੂੰ ਮੈਂ ?
              ਕਿਤਨਾ ਮੁਅੱਸਰ ਹੈ ਮੁਝੇ  ?
              ਜ਼ਰਾ-ਸਹਿਰਾ ਹੈ ਮੁਝੇ
             ਕਤਰਾ ਸਮੁੰਦਰ ਹੈ ਮੁਝੇ ''॥

ਭੋਲਾ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਉਹ ਮਕਾਨ ਜਿਸਨੂੰ ਅਸੀਂ ਆਪਣਾ ਘਰ ਬਣਾ ਲਿਆ ਸੀ ਸਾਡੇ ਪਿਤਾ ਨੂੰ ਕਲੇਮ ਵਿੱਚ ਅਲਾਟ ਹੋਇਆ ਸੀ। ਪੰਜ ਛੇ ਕਮਰੇ ਅੱਗੇ ਸੁਫਾ ਤੇ ਬਰਸਾਤੀ ਤੇ ਕਿੰਨਾ ਵੱਡਾ ਦਲਾਨ ਕਿ ਇੰਨੇ ਹੀ ਤਿੰਨ ਮਕਾਨ ਹੋਰ ਬਣ ਸਕਦੇ ਸੀ। ਦੇਸ਼ ਦੀ ਵੰਡ ਵੇਲੇ ਆਮ ਜਨਤਾ ਨਾਲ ਇਸ ਤਰਾਂ ਦੀ ਹੀ ਕਾਣੀ ਵੰਡ ਹੋਈ ਸੀ।ਜਿਹਨਾਂ ਰੀਝ ਨਾਲ ਮਕਾਨ ਬਣਾਏ ਸੀ ਉਹਨਾਂ ਦੇ ਨਸੀਬਾਂ ਵਿੱਚ ਨਾਂ ਹੋਇਆ ਕਿ ਵੱਸ ਰਸ ਕੇ ਘਰ ਤਿਆਰ ਕਰ ਲੈਂਦੇ।ਖ਼ਵਰੇ ਕਿੰਨੇ ਭਾਈਵਾਲਾਂ ਨੇ ਮਿਲ ਕੇ ਇਮਾਰਤ ਬਣਾਉਣੀ ਹੋਵੇਗੀ ਪਰ ਰਾਜਨੀਤਿਕ ਗੋਲੀ ਆਣ ਵੱਜੀ।
ਮੈਨੂੰ ਨਹੀਂ ਪਤਾ ਸਾਡਾ ਉਧਰ ਰਹਿ ਗਿਆ ਘਰ ਕਿਹੋ ਜਿਹਾ ਸੀ ਤੇ ਉਸ ਵਿੱਚ ਕੌਣ ਵੱਸਦਾ ਸੀ।ਪਰ ਅਸੀਂ ਤੇ ਇਸੀ ਘਰ ਵਿੱਚ ਹੋਸ਼ ਸੰਭਾਲੀ ਸੀ,ਤੇ ਸਾਨੂੰ ਇਹ ਬੜਾ ਪਿਆਰਾ ਲਗਦਾ ਸੀ।
ਸਾਡੇ ਗਵਾਂਢੀ ਥੋੜੀ ਜਿਹੀ ਜਮੀਨ ਦੇ  ਬਹੁਤੇ ਜਿਹੇ ਹਿੱਸੇਦਾਰ ਸਨ।ਉਹਨਾਂ ਕੋਲ ਰਹਿਣ ਵਾਸਤੇ ਛੱਤੀ ਜਗਾਹ ਥੋੜੀ ਸੀ ਤੇ ਹੋਰ ਛੱਤਣ ਦੀ ਗੁੰਜਇਸ਼ ਵੀ ਹੈ ਨਹੀਂ ਸੀ।ਗਵਾਂਢੀ ਬਾਪੂ  ਨੇ ਮੇਰੇ ਪਿਤਾ ਨੁੰ ਧਰਮ ਦਾ  ਪੁੱਤਰ ਬਣਾ ਲਿਆ ਤੇ ਮਿੱਠਾ ਪਿਆਰਾ ਹੋ ਅੱਧਾ ਘਰ ਵਰਤਣ ਲਈ ਲੈ ਲਿਆ।ਫਿਰ ਉਹ ਉਸ ਤੇ ਕਾਬਜ਼ ਹੋ ਗਿਆ ਤੇ ਆਪਣੀ ਧੀ ਦਾ ਟੱਬਰ ਵਾੜ ਦਿੱਤਾ।
ਸਾਡੇ ਤੇ ਦੂਜਾ ਪਹਾੜ ਡਿੱਗ ਪਿਆ ਕਿ ਸਾਡੇ ਪਿਤਾ ਅਚਾਨਕ ਦੁਨੀਆ ਛੱਡ ਗਏ।ਅਸੀਂ ਦੋ ਭੈਣਾਂ ਤੇ ਸਾਡੀ ਮਾਂ ।ਸਮਾਜ ਵਿੱਚ ਸਾਡੇ ਪਰਿਵਾਰ ਨੂੰ ਵਿਚਾਰਾ ਕਿਹਾ ਜਾਣ ਲਗਾ।ਹਾਲਾਂ ਕਿ ਅਸੀਂ ਪਿਤਾ ਦੀ ਪੈਨਸ਼ਨ ਨਾਲ ਚੰਗਾ ਗੁਜਾਰਾ ਕਰ ਰਹੇ ਸੀ।ਇਕ ਗਊ ਵੀ ਰੱਖੀ ਸੀ ।ਉਦੋਂ ਵੇਲਾ ਇਹੋ ਜਿਹਾ ਸੀ ਕਿ ਥੋੜੇ ਪੈਸੇ ਨਾਲ ਚੋਖਾ ਗੁਜਾਰਾ ਹੋ ਜਾਂਦਾ ਸੀ।ਮਾਂ ਕਿਰਸ ਕਰਕੇ ਬਚਾਅ ਵੀ ਲੈਂਦੀ ਸੀ।
ਬਾਪੂ ਦੀ ਨਗਾਹ ਸਾਡੇ ਮਕਾਨ ਤੇ ਪਹਿਲਾਂ ਤੋਂ ਹੀ ਸੀ।ਹੁਣ ਸਾਨੂੰ ਆਪਣਾ ਹਿੱਸਾ ਬਾਪੂ ਤੋਂ ਵਾਪਸ ਲੈਣਾ ਨਾਮੁਮਕਿਨ ਹੀ ਸੀ।ਬਾਪੂ ਵਿਚਲਾ ਸ਼ੈਤਾਨ ਜਾਗ ਪਿਆ ਤੇ ਪਤਾ ਨਹੀਂ ਕਿਵੇਂ ਉਸਨੇ ਅੱਧ ਤੇ ਕਬਜ਼ਾ ਕਰ ਵਿੱਚੋਂ ਕੰਧ ਕਰ ਲਈ।ਮਾਂ ਬਾਪੂ ਦੇ ਪੈਰੀਂ ਪੈ ਗਈ ਪਰ ਉਹ ਤੇ ਉਲਟਾ ਆਖੇ,' ਮੈਂ ਤੇਰੇ ਆਦਮੀ ਨੂੰ ਪਨਾਹ ਦਿੱਤੀ ਸੀ ਮਕਾਨ ਵਿਹਲਾ ਆਪੇ ਕਰੇਂ ਤਾਂ ਚੰਗਾ ਨਹੀਂ ਤੇ ਮੈਂ ਕਰਾ ਲੂੰ'।ਕਾਗਜ਼ ਮਾਂ ਕੋਲ ਹੈਗੇ ਸੀ।ਮਾਂ ਨੇ ਮਾਮੇ ਨੂੰ ਬੁਲਾ ਕੇ ਸਾਰੀ ਗਲ ਦੱਸੀ।ਕਈ ਮਹੀਨੇ ਲਗ ਗਏ ਮਾਮੇ ਨੂੰ ਇਹ ਸੱਭ ਦੀ ਸਚਾਈ ਲਿਆਉਣ ਵਿੱਚ।
ਬਾਪੂ ਤੇ ਉਸਦੀ ਇਕ ਛੁੱਟੜ ਧੀ ਦੋਵੇਂ ਇਕ ਪਾਸੇ ਸਨ ਤੇ ਬਾਕੀ ਦੇ ਸਾਰੇ ਮੈਂਬਰ ਸਾਡੇ ਹੱਕ ਵਿੱਚ ਸਨ।ਭੋਲਾ ਬਾਪੂ ਦਾ ਵੱਡਾ ਪੋਤਰਾ,ਬਾਪੂ ਉਸਨੂੰ ਬਹੁਤ ਪਿਆਰ ਕਰਦਾ ਸੀ।ਭੋਲਾ ਸਾਡੇ ਨਾਲ ਬਹੁਤ ਪਿਆਰ ਕਰਦਾ ਸੀ।ਭੌਲੇ ਦੇ ਘਰ ਵਿੱਚ ਕੋਈ ਵੀ ਭੋਲੇ ਨੂੰ ਜੀ ਕਹਿ ਕੇ ਨਹੀ ਸੀ ਬੁਲਾਉਂਦਾ।ਉਸਨੂੰ ਭੋਲਿਆ ਵੇ ਭੋਲਿਆ ਜਾਂ ਓਏ ਕਰ ਪੁਕਾਰਦੇ।ਇਥੌਂ ਤੱਕ ਕਿ ਭੋਲੇ ਦੀ ਪਤਨੀ ਵੀ ਉਸਨੂੰ 'ਤੁਸੀਂ' ਨਾਂ ਆਖ ਤੂੰਜੀ ਨਾਲ ਸੰਬੋਧਨ ਕਰਦੀ।ਉੰਝ ਉਹ ਜਿੰਨੀ ਸਾਧਾਰਨ ਸੀ ਉਨੀ ਹੀ ਗੁਣਵੰਤੀ।ਘਰ ਵਿੱਚ ਜਦੋਂ ਸਾਨੂੰ ਕੱਢਣ ਦੀ ਚਰਚਾ ਹੁੰਦੀ ਉਹ ਮਨ ਮਸੋਸ ਕੇ ਰਹਿ ਜਾਂਦੀ,ਪਰ ਉਹ ਭੋਲੇ ਨੂੰ ਇਹੋ ਸਮਝਾਉਂਦੀ,' ਤੂੰਜੀ ਕਿਸੇ ਦੀ ਬਦਦੁਆ ਨਾ ਲਵੀਂ,ਬਥੇਰੀ ਉਮਰ ਪਈ ਆਪਾਂ ਆਪੇ ਬਣਾ ਲਵਾਂਗੇ,ਜੀਅ ਰਾਜ਼ੀ ਰਹਿਣੇ ਚਾਹੀਦੇ ਬੱਸ,ਰੱਬ ਭਲੀ ਕਰੇ"।
ਭੋਲਾ ਅਕਸਰ ਸਾਡੇ ਘਰ ਆ ਜਾਂਦਾ।ਉਹ ਕੰਧ ਤੇ ਚੜ੍ਹ ਸਾਡੇ ਵਾਲੇ ਪਾਸੇ ਉਤਰ ਆਉਂਦਾ।ਅਸੀਂ ਉਸਨੂੰ ਵੀਰਜੀ ਪੁਕਾਰਦੀਆਂ ਉਹ ਵੀ ਨਿਕੀਆਂ ਭੈਣਾ ਦਾ ਪਿਆਰ ਦੇਂਦਾ।ਕਿਸੇ ਚੀਜ਼ ਵਸਤ ਦੀ ਲੋੜ ਹੁੰਦੀ ਦੁਕਾਨ ਤੋਂ ਲਿਆ ਦੇਂਦਾ।ਆਟਾ ਵੀ ਪਿਸਾ ਦੇਂਦਾ। ਜੋ ਬਣਿਆ ਹੁੰਦਾ ਸਾਡੇ ਨਾਲ ਖਾ ਲੈਂਦਾ।ਖੇਤ ਤੋਂ ਆਕੇ ਆਪਣੇ ਕਾਕੇ ਨੂੰ ਖਿਡਾਉਂਦਾ ਉਸਨੂੰ ਕੰਧ ਤੇ ਬਿਠਾ ਛਾਲ ਮਾਰ ਸਾਡੇ ਵਾਲੇ ਪਾਸੇ ਆ ਜਾਂਦਾ।ਮਾਂ ਰੋਟੀਆਂ ਪਕਾਉਂਦੀ ਤਾਂ ਉਹ ਚੰਗੇਰ ਵਿਚੋਂ ਫੁਲਕਾ ਚੁੱਕ ਮੱਖਣ ਲਾ ਲੂਣ ਪਾ ਵਲ੍ਹੇਟ ਕੇ ਖਾ ਜਾਂਦਾ।ਉਹਨੂੰ ਬਾਪੁੂ ਬੜਾ ਚੰਗਾ ਲਗਦਾ ਸੀ ਪਰ ਜਦੋਂ ਬਾਪੂ ਸਾਨੁੰ ਬੇਘਰ ਦਰ ਬਦਰ ਕਰਨ ਦੀ ਗਲ ਕਰਦਾ ਤਾਂ ਉਹ ਬਾਪੂ ਕੋਲੋਂ ਉਠ ਜਾਂਦਾ।ਬਾਪੂ ਉਹਨੂੰ ਬਥੇਰੇ ਲਾਲਚ ਦੇਂਦਾ,ਭਈ ਮੈਂ ਜੋ ਕੁਝ ਵੀ ਕਰਦੈਂ ਤੇਰੇ ਲਈ ਕਰਦੈਂ,ਤੈਥੋਂ ਕਿਹੜਾ ਕੋਠੈ ਪੈ ਜਾਣੈ,ਨਿਆਣੇ ਸਿਆਣੇ ਹੋ ਜਾਣਗੇ ਤੇ ਕਿਦਾਂ ਪੂਰੀ ਪਾਏਂਗਾ?"
ਭੋਲੇ ਦਾ ਪਿਤਾ ਵੀ ਭਲਾ ਪੁਰਸ਼ ਸੀ ਉਹਨੂੰ ਵੀ ਆਪਣੇ ਪਿਓ ਦੀ ਇਹ ਸ਼ੈਤਾਨੀ ਚੰਗੀ ਨਾ ਲਗਦੀ।ਅਸੀਂ ਉਹਨੂੰ ਮਾਮਾਜੀ ਪੁਕਾਰਦੀਆਂ ਸੀ।
ਭੈਣ ਤਾਂ ਕਦੇ ਕੁਝ ਨਾ ਬੋਲਦੀ ।ਘਰ ਦਾ ਕੰਮ ਕਰ ਸਕੂਲ਼ੋਂ ਆ ਸਕੂਲ ਦਾ ਕੰੰਮ ਕਰ ਵਿਹਲ ਵੇਲੇ ਕਸ਼ੀਦਾਕਾਰੀ ਕਰਦੀ,ਉਸ ਕੋਲ ਫੁਰਸਤ ਹੀ ਨਾਂ ਹੁੰਦੀ ਵਿਹਲੀਆਂ ਚੁਗਲੀਆਂ ਦੀ। ਭੋਲੇ ਵੀਰਜੀ  ਦੀ ਵਹੁਟੀ ਭਾਬੀ ਨਾਲ ਕੰਧ ਤੋਂ ਦੁਆ ਸਲਾਮ ਕਰ ਲੈਂਦੀ।ਭਾਬੀ ਕੋਲ ਤੇ ਇੰਨੇ ਟੱਬਰ ਦਾ ਕੰਮ ਸਿਰ ਖੁਰਕਣ ਦੀ ਵਿਹਲ ਵੀ ਕਦੀ ਮਿਲਦੀ ਉਹਨੂੰ।
ਕੰਕਰੀਟ ,ਇੱਟਾਂ ਦੀ ਦੀਵਾਰ ਭੋਲਾ ਅਕਸਰ ਟੱਪਦਾ
ਪਰ ਮਨੁੱਖਤਾ ਦਾ ਭਰਮ ਹਮੇਸ਼ ਬਾਕੀ ਰੱਖਿਆ।
ਮੈਂ ਹੀ ਇਕ ਦਿਨ ਹੌਂਸਲਾ ਕਰ ਭੌਲ਼ੇ ਨਾਲ ਗਲ ਕੀਤੀ।'ਵੀਰਜੀ ਤੁਸੀਂ ਕੰਧ ਟੱਪ ਕੇ ਨਾ ਆਇਆ ਕਰੋ ਦਰਵਾਜੇ ਤੋਂ ਲੰਘ ਆਇਆ ਕਰੋ'।ਉਸ ਪੁਛਿਆ ਕਿਉਂ? ਮੈਂ ਕਿਤੇ ਡਿੱਗ ਚਲਿਆਂ?
ਰੱਬ ਨਾ ਕਰੇ ਤੁਸੀਂ ਡਿੱਗ ਚਲੋ,ਪਰ ਤੁਹਾਡੇ ਘਰੋਂ ਹੋਰ ਵੀ ਜੇ ਇੰਜ ਹੀ ਟੱਪਣ ਲਗ ਗਏ ਤਾਂ ਇਹ ਚੰਗਾ ਨਹੀਂ ਹੋਵੇਗਾ।ਅੰਬੋ ਵੀ ਟੱਪ ਲੈਂਦੀ।ਇਸ ਤਰਾਂ ਰੌਲਾ ਵੀ ਪੈ ਸਕਦਾ,ਝਗੜੇ ਵੀ ਹੋ ਸਕਦੇ।ੁੳਸ ਵਕਤ ਤਾਂ ਭੋਲੇ ਨੂੰ ਮੇਰੀ ਗਲ ਸਮਝ ਆਈ ਜਾਂ ਨਾ ਪਰ ਅਗਲੇ ਦਿਨ ਉਸ ਬੂਹਾ ਖੜਕਾਇਆ ਤੇ ਵਾਜ ਦੇ ਅੰਦਰ ਆਇਆ।ਉਸਨੇ ਭਾਬੀ ਨੂੰ ਕਿਹਾ ,'ਆਹ ਗੁੱਡੀ ਨੂੰ ਤੇ ਮੈਂ ਐਂਵੇ ਹੀ ਸਮਝਦਾ ਸੀ ਇਹ ਤੇ ਬਾਹਲੀ ਸਿਆਣੀ ਆ, ਤੂੰ ਗੋਹੇ ਵਾਲੀ ਨੂੰ ਕਹਿ ਪਾਥੀਆਂ ਕੰਧ ਤੇ ਲਾ ਦਿਆ ਕਰੇ,ਫਿਰ ਕਿਤੇ ਮਿਸਤਰੀ ਲੱਗਾ ਤੇ ਕੱਚ ਲਵਾ ਦਿਆਂਗੇ"।
ਭਾਬੀ ਦਾ ਪਿਤਾ ਸਾਡੇ ਪਿਤਾ ਦਾ ਪੱਕਾ ਆੜੀ ਸੀ;ਤੇ ਕੁੱਝ ਕੁੱਝ ਭਾਬੀ ਤੇ ਭੋਲੇ ਦਾ ਵਿਚੋਲਾ ਵੀ।ਭਾਬੀ ਨੇ ਆਪਣੇ ਪਿਤਾ ਨੂੰ ਬਾਪੂ ਦੀ ਬੁਰੀ ਨੀਅਤ ਬਾਰੇ ਦਸਿਆ ਤਾਂ ਉਹ ਵੀ ਰੋਣ ਹਾਕਾ ਹੋ ਗਿਆ।'ਅੱਗੇ ਸਾਡੇ ਨਾਲ ਘੱਟ ਹੋਈ ਜੋ ਹੁਣ ਇਹ ਵੀ ਕਰਨ ਲਗਾ।ਪੁੱਤ ਤੂੰ ਫਿਕਰ ਨਾਂ ਕਰ,ਮੈਂ ਯਾਰ ਮਾਰ ਨੀ੍ਹ ਹੋਣ ਦੇਂਦਾ।ਮੇਰੀ ਧੀ ਤੇ ਬਥੇਰੀ ਰੱਬ ਦੀ ਮਿਹਰ ਐ'।ਉਸ ਤੋਂ ਰਿਹਾ ਨਾਂ ਗਿਆ ਤੇ ਉਹ ਸਾਡੇ ਘਰ ਵੀ ਆਇਆ,ਮਾਂ ਨੂੰ ਤਸੱਲੀ ਦਿੱਤੀ,ਭਾਬੀ ਦੇ ਸਹੁਰੇ ਨਾਲ ਵੀ ਗਲਬਾਤ ਦਾ ਜਾਇਜ਼ਾ ਲਿਆ।ਬਾਪੂ ਤੇ ਉਹਦੀ ਧੀ ਹੈਂਕੜੈ ਹੋਏ ਸਨ।
ਰੱਬ ਵੀ ਤੇ ਵੇਖਦਾ ਸੀ ,ਜਿਹਦਾ ਕੋਈ ਨਾਂ ਹੋਵੇ ਉਹਦਾ ਰੱਬ।ਰੱੱੱੱੱੱਬ ਦੀ ਕਰਨੀ ਬਾਪੂ ਨੂੰ ਅੱੱੱਧਰੰਗ ਹੋ ਗਿਆ ਉਹ ਮੰਜੇ ਨਾਲ ਲਗ ਗਿਆ।ਬੇਬੇ ਆਖੇ ਆਪਣੀ ਕੀਤੀ ਪਾ ਗਿਆ ।ਬੇਬੇ ਦੋ ਵੇਲੇ ਗੁਰਦਵਾਰੇ ਜਾ ਦੁਆ ਮੰਗਦੀ,'ਮੇਰੇ ਪੁੱਤਾਂ ਨੂੰ ਨਾਂ ਰੱਬਾ ਕੁਸ਼ ਆਖੀਂ,ਇਹਨੂੰ ਬਥੇਰਾ ਆਖੀਦਾ ਸੀ ਨਾਂ  ਜਿਆਦਤੀ ਕਰ ਮਸਕੀਨਾਂ ਨਾਲ ਨਰਕਾਂ ਦਾ ਭਾਗੀ ਬਣੇਂਗਾ,ਪਰ ਏਸ ਇਕ ਨਾਂ ਸੁਣੀ ਹੁਣ ਨਰਕ ਭੋਗਦਾ।ਬੇਬੇ ਆਪਣੀ ਕੁੜੀ ਨੁੰ ਵੀ ਨਸੀਹਤਾਂ ਕਰਦੀ 'ਸੰਭਲ ਜਾ ਡਰ ਰੱੱਬ ਤੋਂ"।ਨੈਣਾਂ ਪਰਾਣਾਂ ਦੀ ਸਲਾਮਤੀ ਮੰਗਿਆ ਕਰ ਰੱਬ ਤੈਨੂੰ ਆਵਦਾ ਘਰ ਦੇਵੇਗਾ।
ਤੇ ਭੋਲੇ ਨੇ ਬੇਬੇ ਤੇ ਆਪਣੇ ਪਿਤਾ ਦੀ ਸਹਿਮਤੀ ਨਾਲ ਉਹ ਕੰਧ ਢਾਹ ਸਾਡਾ ਬਣਦਾ ਹੱਕ ਸਾਨੂੰ ਮੋੜ ਦਿੱਤਾ।ਮਾਂ ਨੇ ਭੋਲੇ ਨੂੰ ਕਿਹਾ,'ਪੁੱਤ ਤੂੰ ਮੇਰਾ ਸਕਾ ਪੁੱਤ ਐਂ ਕੁੜੀਆਂ ਨੇ ਘਰੋ ਘਰੀ ਚਲੀ ਜਾਣਾ ਮੈਂ ਇੰਨਾ ਥਾਂ ਕੀ ਕਰਨਾ ਤੂੰ ਮੈਨੂੰ ਬਣਦੀ ਰਕਮ ਦੇ ਦਵੀਂ ਇਹਨਾਂ ਦੇ ਵਿਆਹ ਸ਼ਾਦੀਆਂ ਵੇਲੇ ਤੇ ਮੈਂ ਥਾਂ ਤੈਨੂੰ ਲਿਖ ਦਊਂ"।
.,,...,,.....,.,,,,,,,,,,,,,,,,,,,,,,,,,,,,,,,,,,,,,,,,,,,,
" ਐਸੇ ਆਏ ਹੋ ਜੈਸੇ ਖੁਸ਼ਬੂ
ਜਾਤੇ ਹੋ ਤੋ ਵਤਨ ਭੀ ਛੌੜ ਜਾਤੇ ਹੋ
" ਹਮ ਤੋ ਦਰਖ਼ਤ ਹੈਂ ਕਿਆ ਜਾਨੇ ਹਿਜਰਤ ਕਰਨਾ
ਤੁਮ ਤੋ ਪਰਿੰਦੇ ਥੇ ਮੌਸਮ ਬਦਲੇ ਤੋ ਛੋੜ ਗਏ"॥॥
ਰਣਜੀਤ ਕੌਰ ਗੁੱਡੀ ਤਰਨ ਤਾਰਨ

ਗੋਰੀ - ਰਣਜੀਤ ਕੌਰ ਗੁੱਡੀ  ਤਰਨ ਤਾਰਨ

ਗੋਰੀ ਚੌਥੀ ਜਮਾਤ ਵਿੱਚ ਪੜ੍ਹਦੀ ਸੀ ਕਿ ਉਸਦੀ ਮੰਮੀ ਦੀਆਂ ਅੱਖਾਂ ਦੀ ਰੌਸ਼ਨੀ ਹਮੇਸ਼ਾਂ ਲਈ ਚਲੀ ਗਈ ।ਗੋਰੀ ਨੂੰ ਨਹੀਂ ਸਮਝ ਆ ਰਹੀ ਸੀ ਕਿ ਕਲ ਤਾਂ ਬੀਜੀ ਸੱਭ ਕੁਝ ਦੇਖ ਸਕਦੀ ਸੀ ਅੱਜ ਇਕ ਦਮ ....ਉਸਦੇ ਨੰਨ੍ਹੇ ਜੇਰੇ ਨੂੰ ਧਜਕਾ ਜਿਹਾ ਲਗਾ।
ਗੋਰੀ ਦੀਆਂ ਭੈਣਾਂ ਰੋ ਰਹੀਆਂ ਸਨ ਸਾਰੇ ਘਰ ਵਾਲੇ ਪ੍ਰੇਸ਼ਾਂਨ ਸਨ।ਗੋਰੀ ਨੂੰ ਕੋਈ ਕੁਝ ਨਹੀਂ ਦੱਸ ਰਿਹਾ ਸੀ।
ਅਗਲੇ ਦਿਨ ਉਹ ਸਕੂਲ ਗਈ ਕਲਾਸ ਵਿੱਚ ਉਸਨੇ ਇਕ ਨੇਤਰ ਹੀਨ ਦੀ ਕਹਾਣੀ ਪੜ੍ਹੀ।ਕਲ ਤਕ ਜੋ ਹੰਝੂ ਉਸ ਦੀਆ ਅੱਖਾਂ ਵਿੱਚੋਂ ਬਾਹਰ ਆਉਣ ਲਈ ਕਾਹਲੇ ਸਨ ਪਰ ਬੇਯਕੀਨੀ ਤੇ ਯਕੀਨ ਦੇ ਵਿਚਕਾਰ ਅੜੈ ਰਹਿ ਗਏ ਉਹ ਅੱਜ ਛਲਕ ਪਏ ਉਸਦੀ ਬਕਾਟੀ ਨਿਕਲ ਗਈ।ਟੀਚਰ ਦੌੜੀ ਆਈ ਤੇ ਉਸਨੇ ਕਲਾਵੇ ਚ ਲੈ ਲਿਆ,ਹੌਲੀ ਜਿਹਾ ਉਸ ਕੋਲੋਂ ਕਾਰਨ ਜਾਣਨਾ ਚਾਹਿਆ ਪਰ ਗੋਰੀ ਕੁਝ ਬੋਲਣ ਦੇ ਸਮੱਰਥ ਨਹੀਂ ਸੀ    ।
ੱ   ਵਕਤ ਦੀ    ਇਹ ਵੱਡੀ ਸਿਫ਼ਤ ਹੈ ਕਿ ਇਹ ਆਪਣੀ ਚਾਲੇ ਤੁਰਿਆ ਜਾਂਦਾ ਹੈ ਵੇਲਾ ਕੈਸਾ ਵੀ ਹੋਵੇ ੋ ਚੰਗਾ ਜਾਂ  ਮੰਦਾ ਇਹ ਪਿਛੇ ਮੁੜ ਕੇ ਨਹੀਂ ਵੇਖਦਾ। ਤੇ ਫੇਰ ਉਹ ਵਕਤ ਆ ਗਿਆ ਜਦ ਗੋਰੀ ਦੀ ਵੱਡੀ ਭੇਣ ਦੀ ਸ਼ਾਦੀ ਦੀ ਤਿਆਰੀ ਹੋਣ ਲਗੀ।ਵੱਡੀ ਨੂੰ ਬੀਬੀ ਦੀਆਂ ਅੱਖਾਂ ਜਾਣ ਕਰਕੇ ਪੜ੍ਹਨ ਤੋਂ ਹਟਾ ਲਿਆ ਗਿਆ ਸੀ    ।ਵੱਡੀ ਆਪਣੇ ਨਿੱਕੇ ਭੇਣ ਤੇ ਵੀਰ ਨੂੰ ਸਕੂਲ਼ ਭੇਜਦੀ ਉਹਨਾਂ ਦੀ ਪੜ੍ਹਾਈ ਤੇ ਹੋਰ ਜਰੂਰਤਾਂ ਦਾ ਖਿਆਂਲ ਰੱਖਦੀ ਤੇ ਬੀਬੀ ਦੀ ਪੂਰੀ ਮਦਦ ਕਰਦੀ।
ਬੀਬੀ ਨੇ ਬਾਂਸ ਦੀ ਡੰਗੋਰੀ ਨੂੰ ਆਪਣੀ ਅੱਖੀਆਂ ਬਣਾ ਲਿਆ ਸੀ ਤੇ ਉਹ ਉਸੀਦੇ  ਸਹਾਰੇ ਸਾਰੇ ਘਰ ਵਿੱਚ ਇਧਰ ਉਧਰ ਜਾ ਆ ਸਾਰੇ ਕੰਮ ਕਰ ਲੈਂਦੀ ਤੇ ਚੌਂਕਾ ਚੁਲ੍ਹਾ ਵੀ ਬੈਠੀ ਬੈਠੀ ਵੱਡੀ ਦੀ ਮਦਦ ਨਾਲ ਨਿਪਟਾ ਲੈਂਦੀ।ਵੱਡੀ ਨੇ ਆਪ ਪ੍ਰਾਈਵੇਟਲੀ ਬੀ.ਏ. ਕਰ ਲਈ ਸੀ ਤੇ ਛੋਟੀ ਨੂੰ ਉਸਨੇ  ਜੇ.ਬੀ.ਟੀ. ਵਿੱਚ ਡੈਡੀ ਨੂੰ ਆਂਖ ਦਾਖਲਾ ਦਿਵਾ ਦਿੱਤਾ ਸੀ।ਉਸਦੀ ਮਨਸ਼ਾ ਸੀ ਕਿ ਜਦ ਜੇ.ਬੀ.ਟੀ. ਕਰ ਲਵੇਗੀ ਤੇ ਫਿਰ ਉਹ ਬੀ ਐੱਡ ਕਰਨ ਚਲੀ ਜਾਵੇਗੀ।ਪਰ ਦਾਦੀ ਨੇ ਉਸਦਾ ਵਿਆਹ ਤਹਿ ਕਰ ਦਿੱਤਾ।ਹੁਣ ਗੋਰੀ ਦੀ ਵਾਰੀ ਸੀ ਘਰ ਸੰਭਾਲਣ ਦੀ ਸੀ ਸੋ ਉਸਨੂੰ ਵੱਡੀ ਦਾ ਚਾਰਜ ਮਿਲ ਗਿਆ।
ਗੋਰੀ ਨੇ ਵੀ ਘਰ ਦੇ ਕੰਮ ਨਾਲ ਪ੍ਰਾਈਵੇਟ ਪੜ੍ਹਾਈ ਸ਼ੁਰੂ ਕਰ ਲਈ।ਛੋਟੀ ਜੇ.ਬੀਟੀ. ਕਰ ਟੀਚਰ ਲਗ ਗਈ ਤੇ ਉਸਦਾ ਵਿਆਹ ਵੀ ਹੋ ਗਿਆ।
ਬੀਬੀ ਨੂੰ ਗੋਰੀ ਦਾ ਰੰਗ ਰੂਪ ਪੂਰਾ ਯਾਦ ਸੀ ਤੇ ਉਸਨੂੰ ਲਗਦਾ ਸੀ ਕਿ ਗੋਰੀ ਬੜੀ ਸਮਾਰਟ ਨਿਕਲੇਗੀ।
ਇਕ ਦਿਨ ਗੋਰੀ ਦੀ ਮਾਸੀ ਆਈ ਤੇ ਬੀਬੀ ਨੇ ਉਹਨੁੰ ਹੌਲੀ ਦੇਣੇ ਪੁਛਿਆ,'ਜੀਤੋ ਗੋਰੀ ਜਵਾਨ ਹੋ ਕੇ ਕਿਹੋ ਜਿਹੀ ਲਗਦੀ ਹੈ'?
ਭੇੈਣ  ਗੋਰੀ ਪੂਰੀ ਦੀ ਪੂਰੀ ਆਪਣੀ ਨਾਨੀ ਤੇ ਗਈ ਹੈ।ਬਿਲਕੁਲ ਵੈਸਾ ਰੰਗ ਰੂਪ ,ਵੈਸਾ ਕੱਦ ਕਾਠ ਬਹੁਤੀ ਸੋਹਣੀ ਜਿਵੇਂ ਕੋਹਕਾਫ਼ ਦੀ ਪਰੀ ਵੀ ਕੀ ਮੁਕਾਬਲਾ ਕਰੇ ਸਾਡੀ ਗੋਰੀ ਦਾ'। ਚੰਦ ਨਾਲੋਂ ਗੋਰੀ,ਸੁੱਚਾ ਕੱਚ ਹੈ ਆਪਣੀ ਗੋਰੀ।
ਬੀਬੀ ਖੁਸੀ ਚ ਮੁਸਕਰਾ ਦਿੱਤਾ।
ਗੋਰੀ ਸਾਡੀ ਵਰਲਡ ਬਿਉਟੀ ਕੁਈਨ ਹੈ।
ਵਾਰਿਸ ਸ਼ਾਹ ਦੀ ਭਾਗਭਰੀ ( ਹੀਰ) ਨਾਲੋਂ ਵੀ ਸੋਹਣੀ ਹੈ ਆਪਣੀ ਗੋਰੀ।ਰੱਬ ਨਜ਼ਰ ਏ ਬਦ ਤੋਂ ਬਚਾਵੇ! ਤੇ ਜੈਸੀ ਸੂਰਤ ਹੈ ਵੈਸੀ ਸੀਰਤ ਵੀ ਹੈ।ਹਰ ਕੰਮ ਚ ਸਚਿਆਰੀ।ਪੜੀ੍ਹ ਵੀ ਜਾਂਦੀ ਹੈ।
ਜੀਤੋ ਗੋਰੀ ਵਾਸਤੇ ਮੁੰਡਾ ਵੀ ਇਹੋ ਜਿਹਾ ਲੱਭੇ ਤੇ ਫੇਰ ਹੀ ਗਲ ਬਣੇ।
ਗੋਰੀ ਸਕੂਲ ਵਿੱਚ ਸੀ ਤਾਂ ਟੀਨਏਜਰਾਂ ਦੇ ਦਿਲ ਦੀ ਧੜਕਣ ਬਣ ਗਈ ਸੀ।ਬੀ.ਏ ਦੇ ਇਮਤਿਹਾਨ ਦੇਣ ਸੈਂਟਰ ਵਿੱਚ ਜਾਂਦੀ ਤੇ ਉਥੇ  ਹੀ ਉਹਦੇ ਕਈ ਦੀਵਾਨੇ ਹੋ ਗਏ।ਦੋ ਤਿੰਨ ਜਣਿਆਂ ਨੇ ਗੋਰੀ ਦੇ ਖਾਬ ਆਪਣੀਆਂ ਅੱਖਾਂ ਵਿੱਚ ਸਜਾ ਲਏ ਸਨ।ਘਰੇ ਪੜ੍ਹਦੀ ਹੋਣ ਕਰਕੇ ਗੋਰੀ ਦੀ ਕੋਈ ਦੋਸਤ ਸਹੇਲੀ ਵੀ ਨਹੀਂ ਸੀ।ਸੈਂਟਰ ਵਿੱਚ ਹੀ ਉਹ ਸਾਲ ਬਾਦ ਕੁੜੀਆਂ ਨੂੰ ਪੰਜ ਦੱਸ ਮਿੰਟ ਲਈ ਮਿਲਦੀ।ਮੁੰਡੇ ਤਾਂ ਕੀ ਕੁੜੀਆਂ ਵੀ ਗੋਰੀ ਦੇ ਹੁਸਨ ਤੇ ਮਰਦੀਆਂ ਸਨ ਕੁੜੀਆਂ ਵੀ ਆਂਸ਼ਾ ਕਰਦੀਆਂ ,'ਗੋਰੀ ਸਾਡੀ ਭਾਬੀ ਬਣੇ'। ਗੋਰੀ ਆਪਣੇ ਹੁਸਨ ਤੋਂ ਅਣਜਾਣ ਸੀ।
ਸੁੰਦਰਤਾ ਅਕਸਰ ਹੀ ਨਖਰੇਲੀ ਹੁੰਦੀ ਹੈ,ਮਗਰੂਰ ਹੁੰਦੀ ਹੈ,ਪਰ ਗੋਰੀ ਤਾਂ ਮਾਸੂਮ ਅਲੜ੍ਹ ਸੀ।
ਉਂਝ ਰੱਬ ਜਦ ਹੁਸਨ ਦੇਂਦੈੈ,ਨਜ਼ਾਕਤ ਆ ਹੀ ਜਾਂਦੀ ਹੈ।
ਕਵੀ ਦੀ ਗਜ਼ਲ ਵਰਗੀ,ਮੁਸੱਵਰ ਦੀ ਮਰਿਅਮ ਵਰਗੀ ਤੇ ਇਸ ਦੁਨੀਆਂ ਦੀ ਮੋਨਾਲਿਜ਼ਾ ।
ਕਮਸਿਨ,ਨਾਦਾਨ-
ਬੀਬੀ ਦੀ ਬਰਾਦਰੀ ਵਿੱਚ ਦੂਰ ਦੇ ਰਿਸ਼ਤੇ ਚ ਇਕ ਭੇਣ ਲਗਦੀ ਸੀ ਉਸਦੀ ਇਕੋ ਇਕ ਅੋਲਾਦ ਇਕ ਪੁੱਤਰ ਸੀ 'ਕਾਲਾ'।ਕਾਲੇ ਦੇ ਪਿਓ ਨੇ ਪੁਲਿਸ ਮਹਿਕਮੇ ਦੀ ਨੌਕਰੀ ਦੌਰਾਨ ਰੱਜ ਕੇ ਦੌਲਤ ਜਾਇਦਾਦ ਬਣਾਈ ਸੀ ਤੇ ਉਹਦਾ ਮਾਲਿਕ ਇਕੱਲਾ ਕਾਲਾ ਸੀ।ਉਂਝ ਕਾਲਾ ਕੁਦਰਤੀ ਰੰਗ ਦਾ ਕਾਲਾ ਬਾਕੀ ਹਰ ਪੱਖੌਂ ਨਿਰਾ ਸਫੇਦ।ਕੋਈ ਅੇੈਬ ਨਹੀਂ ,ਪਿਓ ਦੀ ਬੇਈਮਾਨੀ ਦੀ ਕਮਾਈ ਨੇ ਉਸਦਾ ਕੁਝ ਨਹੀਂ ਸੀ ਵਿਗਾੜਿਆ।ਦਿਮਾਗ ਦਾ ਸਾਧਾਰਨ ਜੋ ਸੀ,ਫੇਰ ਵੀ ਡਿਗਦੇ ਢਹਿੰਦੇ ਬੀ.ਏ ਕਰ ਗਿਆ ਸੀ।ਆਪਣਾ ਜਿੰਮੀਦਾਰਾ ਉਸ ਵਾਹਵਾ ਸੰਭਾਲਿਆ ਸੀ।ਕਿਸੇ ਬੁਰੀ ਢਾਣੀ ਵਿੱਚ ਉਸਦਾ ਬਹਿਣ ਖਲੋਣ ਨਹੀਂ ਸੀ।ਬੱਸ  ਕੰਮ ਕਾਰ ਤੇ ਹੋਰ ਨਾਂ ਕੋਈ ਬੇਲੀ ਯਾਰ।
ਮਾਸੀ ਜੀਤੋ ਨੇ ਬੀਬੀ ਨਾਲ ਕਾਲੇ ਬਾਰੇ ਗਲ ਕੀਤੀ ਤੇ ਸਾਰਾ ਹਾਲ ਵੇਰਵੇ ਸਾਹਿਤ ਬਿਆਨ ਕਰ ਦਿੱਤਾ। ਬੀਬੀ ਕੁਝ ਦੇਰ ਚੁਪ ਰਹੀ ਫਿਰ ਬੋਲੀ-'ਜੀਤੋ ਉਹ ਤੇ ਗੂੜ੍ਹੇ ਕਾਲੇ ਰੰਗ ਦਾ ਗੋਰੀ ਨਾਲ ਕਿਵੇਂ ਜਚੇਗਾ'?
ਜੀਤੋ-ਬੀਬੀ ਉਹ ਕਾਲਾ ਰੂਪ ਤੋਂ ਕਾਲਾ ਹੈ ਬਾਕੀ ਪੂਰੇ ਦਾ ਪੂਰਾ ਆਫ਼ਤਾਬ ਹੈ ਨਿਰਾ ਨੂਰ।ਇਹ ਤਾਂ ਅਜ਼ਲਾਂ ਤੋਂ ਹੁੰਦਾ ਆਇਆ ਹੈ ਇਕ ਜਣਾ ਗੋਰਾ ਤੇ ਇਕ ਕਾਲਾ।ਗੁਣਾਂ ਦੀ ਗੁਣਾਂ ਦੀ ਗੁਥਲੀ ਹੈ ਕਾਲਾ
ਅੱਛਾ ਕਾਹਲੀ ਨਾਂ ਕਰ ਮੈਨੂੰ ਸੋਚਣ ਦੇ ਦੋ ਚਾਰ ਦਿਨ ,ਬੀਬੀ ਨੇ ਕਿਹਾ।
ਬੀਬੀ ਦੇ ਮਨ ਵਿੱਚ ਕਈ ਵਸਵਸੇ ਆਉਣ ਲਗੇ।ਉਹ ਗੋਰੀ ਦਾ ਭਵਿੱਖ ਉਜਲਾ ਵੀ ਚਾਹੁੰਦੀ ਸੀ ਤੇ ਗੋਰੀ ਨੂੰ ਨਿਰਾਸ਼ ਵੇਖਣਾ ਵੀ ਨਹੀਂ ਸੀ ਚਾਹੁੰਦੀ।ਉਸਨੇ ਗੋਰੀ ਨੂੰ ਸੱਭ ਸੱਚ ਦੱਸ ਦਿੱਤਾ ਤੇ ਇਹ ਵੀ ਡਰ ਵਿਖਾ ਦਿੱਤਾ ਕਿ ਮਰਦ ਜਾਤ ਕੰਮਜਾਤ ਹੁੰਦੀ ਹੈ ਝੱਟ ਬਾਹਰਲੀਆਂ ਖੂਰਲੀਆਂ ਤੇ ਮੂ੍ਹੰਹ ਮਾਰਨ  ਤੁਰ ਪੈਂਦੀ ਹੈ।ਕਾਲਾ ਇੰਜ ਤੇ ਨਹੀਂ ਕਰ ਸਕੇਗਾ-ਮੈਨੂੰ  ਯਕੀਨ ਹੈ ਤੇ ਬੀਬੀ ਨੇ ਗੋਰੀ ਦਾ ਦਿਮਾਗ ਵਾਸ਼ ਕਰਕੇ ਤਸੱਲੀ ਕਰਾ  ਦਿੱਤੀ ਤੇ ਜੀਤੋ ਨੂੰ ਰਿਸ਼ਤਾ ਪੱਕਾ ਕਰਨ ਲਈ ਨਾਇਣ ਘਲਾ ਦਿੱਤੀ।
ਗੋਰੀ ਤੇ ਕਾਲੇ ਦਾ ਵਿਆਹ ਹੋ ਰਿਹਾ ਸੀ ।ਇਕ ਮੇਲਣ ਬੋਲੀ,'ਗੋਰੀ ਤੇਰੀ ਜੋੜੀ ਬੜੀ ਸੋਹਣੀ ਬਣੀ ਹੈ'ਦੂਜੀ ਬੋਲੀ ਨੀ ਕੋਈ  ਨੀ੍ਹ 'ਗੋਰਿਆਂ ਨੂੰ ਦਫਾ ਕਰੋ ਮੇਰਾ ਕਾਲਾ ਈ ਸਰਦਾਰ'
ਤੀਜੀ ਬੋਲੀ ਕਾਲਾ ਹੈ ਪਰ ਦਿਲ ਵਾਲਾ ਹੈ,ਕਾਲਾ ਹੈ ਪਰ ਪੈਸੇ ਵਾਲਾ ਹੈ।ਚੌਥੀ ਬੋਲੀ ਕਾਲਾ ਹੈ ਕੋਠੀ ਕਾਰ ਵਾਲਾ ਹੈ'।ਉਦੋਂ ਕਾਰ ਕਿਸੇ ਕਿਸੇ ਕੋਲ ਹੁੰਦੀ ਸੀ ਤੇ ਕਾਲੇ ਕੋਲ ਵੱਡੀ ਕਾਰ ਸੀ।
ਗੋਰੀ ਨੂੰ ਇਹ ਤਾਂ ਪਤਾ ਸੀ ਲਾੜੈ ਦਾ ਰੰਗ ਰੂਪ ਘਸਮੈਲਾ ਹੈ ਪਰ ਬਹੁਤਾ ਕਾਲਾ ਹੈ ਇਹ ਵੇਖ ਉਹ ਨਿਰਾਸ਼ ਤੇ ਉਦਾਸ ਹੋ ਗਈ।
ਦਿਨ ਗੁਜਰੇ ਗੋਰੀ ਕਾਲੇ ਦੇ ਘਰ ਚੰਨ ਜਿਹਾ ਪੁੱਤਰ ਆ ਗਿਆ।
ਗੋਰੀ ਦਾ ਸ਼ਰੀਕ ਜੇਠ ਸਾਹਮਣੇ ਕੁਰਸੀ ਡਾਹ ਗੋਰੀ ਨੂੰ ਨਿਹਾਰਦਾ ਰਹਿੰਦਾ,ਇਸ ਗਲ ਨੂੰ ਤਾੜ ਕਾਲੇ ਨੇ ਬਾਤ ਵਧਾਉਣ ਦੇ ਥਾਂ ਵਿੱਚਕਾਰ ਆਦਮ ਕੱਦ ਕੰਧ ਕਢਾ ਲਈ।
ਇਸ ਤੋਂ ਪਹਿਲਾਂ ਕਿ ਗੋਰੀ ਦੀ ਖਾਹਿਸ਼ / ਇੱਛਾ ਭੁੰਞੇ ਡਿਗ ਜਾਵੇ ,ਕਾਲਾ ਪੂਰੀ ਕਰ ਦਿੰਦਾ।ਗੋਰੀ ਨੇ ਕਿਹਾ ਉਹ ਬੀ ਅੇਡ ਕਰਨਾ ਚਾਹੁੰਦੀ ਹੈ,ਕਾਲੇ ਢੇਰ ਨੋਟ ਦੇ ਕੇ ਉਸਨੂੰ ਬੀ.ਅੇਡ ਵੀ ਕਰਾ ਦਿੱਤੀ।ਕਾਲੇ ਦੇ ਬਾਪ ਦੀ ਸਿਫਾਰਸ਼ ਨਾਲ ਗੋਰੀ ਨੂੰ ਸਰਕਾਰੀ ਸਕੂਲ਼ ਵਿੱਚ ਨੌਕਰੀ ਵੀ ਮਿਲ ਗਈ। ਕਾਲਾ ਰੋਜ਼ ਗੋਰੀ ਨੂੰ ਛੱਡਣ ਲੈਣ ਆਪ ਜਾਂਦਾ।
ਮਿਡਲ ਸਕੂਲ ਵਿੱਚ ਦੱਸ ਕੁ ਅਧਿਆਪਕ ਸਨ।ਜਿਹਨਾਂ ਵਿੱਚ ਮੀਆਂ ਬੀਵੀ ਜੋੜੇ ਸਨ।ਹਿੰਦੀ ਵਾਲਾ ਮਾਸਟਰ ਸ਼ਰਮਾ ਕੁਝ ਖੁਲ੍ਹੀ ਤਬੀਅਤ ਦਾ ਸੀ।ਉਹ ਗੋਰੀ ਦੇ ਫਰੀ ਪੀਰੀਅਡ ਵੇਲੇ ਆਪਣੀ ਕਲਾਸ ਨੂੰ ਟੈਸਟ ਪਾ ਕੇ ਸਟਾਫਰੂਮ ਵਿੱਚ ਆ ਬਹਿੰਦਾ ਤੇ ਇਧ੍ਰਰ ਉਧਰ ਦੀਆਂ ਮਾਰਨ ਲਗਦਾ।.......
ਸਕੂਲ਼ ਤੋਂ ਡੇਢ ਕੁ ਕਿਲੋਮੀਟਰ ਪਰੇ ਅਖਾਉਤੀ ਬਾਬੇ ਦਾ ਆਲੀਸ਼ਾਨ ਡੇਰਾ ਸੀ।ਸਾਇੰਸ ਵਾਲੀ ਅਧਿਆਪਕਾ  'ਰਾਧਾ 'ਉਸ ਬਾਬੇ ਦੀ ਉਪਾਸਕ ਸੀ,ਉਹ ਅਕਸਰ ਸਕੂਲੋਂ ਭੱਜ ਡੇਰੇ ਜਾ ਵੜਦੀ।ਉਹ ਅਕਸਰ ਆਪਣੇ ਸਾਥੀਆਂ ਨੂੰ ਬਾਬੇ ਦੀਆਂ ਸਿਫ਼ਤਾਂ ਸੁਣਾਉਂਦੀ ਰਹਿੰਦੀ।
ਬਾਬੇ ਦੀਆਂ ਸਿਫ਼ਤਾਂ ਸੁਣ ਗੋਰੀ ਦਾ ਮਨ ਹੋਇਆ ਬਾਬੇ ਨੂੰ ਵੇਖਣ ਸੁਣਨ ਦਾ ਤੇ ਉਸਨੇ ਰਾਧਾ ਨੂੰ ਕਿਹਾ ਮੈਨੂੰ ਵੀ ਨਾਲ ਲੈ ਜਾਵੀਂ ਇਸ ਵਾਰ।
ਚਾਰੇ ਪੰਜੇ ਅਧਿਆਪਕਾਵਾਂ ਸਕੂਲ਼ ਛੁਟੀ ਹੋਣ ਤੇ ਬਾਬੇ ਦੇ ਡੇਰੇ ਵੱਲ ਤੁਰ ਗਈਆਂ।ਬਾਬੇ ਨੂੰ ਸੂਹ ਲਗ ਗਈ ਸੀ ਕਿ ਇੰਨੀਆਂ ਅੋਰਤਾਂ ਆ ਰਹੀਆਂ ਉਹ ਟਿਸ਼ਨ ਬਿਸ਼ਨ ਲਾ ਕੇ ਆਸਨ ਜਮਾ ਬੈਠਾ।ਜਦੋਂ ਉਹ ਉਹਦੇ ਤਖ਼ਤ ਦੇ ਨੇੜੇ ਆ ਮੱਥਾ ਟੇਕਿਆ,ਬਾਬੇ ਨੇ ਹੱਥ ਉੱਚਾ ਕਰ ਸੱਭ ਦੇ ਸਿਰ ਪਟੋਕੀ ਮਾਰ ਸਵਾਗਤ ਕੀਤਾ ਤੇ ਬੋਲਿਆ ਸਾਨੂੰ ਪਤਾ ਸੀ ਅੱਜ ਸਾਡੇ ਡੇਰੇ ਨਵੇਂ ਮਹਿਮਾਨ ਆਉਣਗੇ,ਡੇਰੇ ਦੀ ਖੁਸ਼ਬੂ ਹੀ ਦੱਸ ਰਹੀ ਸੀ।ਤੇ ਉਹ ਲਗਾਤਾਰ ਗੋਰੀ ਵੱਲ ਟਿਕਟਿਕੀ ਲਾਏ ਵੇਖ ਰਿਹਾ ਸੀ।
ਕਿਆ ਨੂ੍ਰਰ ਚਮਕਦਾ ਮੱਥੇ ਤੇ ਯਾ ਰੱਬ ਤੇਰੀ ਕੁਦਰਤ ਵਹਿਗੁਰੂ ਵਾਹਿਗੁਰੂ-ਬਾਬਾ ਗੋਰੀ ਤੋਂ ਪਲਕ ਨਹੀਂ ਸੀ ਝਮਕ ਰਿਹਾ ਤੇ ਅਲਾਪ ਰਿਹਾ ਸੀ।ਮਨੋਂ ਉਹ ਕਹਿ ਰਿਹਾ ਸੀ,---
" ਦਿਲਾ ਠਹਿਰ ਜਾ ਯਾਰ ਦਾ ਨਜ਼ਾਰਾ ਕਰ ਲੈਣ ਦੇ ,ਅੱਖੀਆਂ ਨੂੰ ਅੱਖੀਆਂ ਨਾਲ ਖਹਿਣ ਦੇ"॥
ਗੋਰੀ ਵੀ ਜਿਵੇਂ ਸਮੋਹਨ ਹੋ ਗਈ ਸੀ।ਉਸਨੂੰ ਵੀ ਬਾਬਾ ਪਹਿਲੀ ਨਜ਼ਰੇ ਹੀ ਭਾਅ ਗਿਆ।ਕਿੰਨਾ ਸਮਾਰਟ ਹੈ ਬਾਬਾ'ਜੇ ਕਿਤੇ ਇਹ ਬਾਬਾ ਨਾ ਬਣਿਆ ਹੁੰਦਾ ,ਮੇਰੇ ਦਿਲ ਦਾ ਰਾਜਾ ਹੁੰਦਾ',ਗੋਰੀ ਨੇ ਆਪਣੇ ਮਨ ਵਿੱਚ ਕਿਹਾ।
"ਮੇਰੇ ਰਸ਼ਕੇ ਕਮਰ ਤੂੰ ਨੇ ਪਹਿਲੀ ਨਜ਼ਰ ,ਯੂੰ ਨਜ਼ਰ ਸੇ ਮਿਲਾਈ ਮਜਾ ਆ ਗਿਆ"।
ਬਰਫ਼ ਸੀ ਗਿਰ ਗਈ ਕਾਮ ਹੀ ਕਰ ਗਈ,ਆਗ ਅੇੈਸੀ ਲਗਾਈ ਮਜਾ ਆ ਗਿਆ"॥
ਗੋਰੀ ਪੂਰੀ ਦੀ ਪੂਰੀ ਸਮਰਪਣ ਹੋ ਗਈ ਡੇਰੇ ਨੂੰ ਜਾਂ ਕਹਿ ਲਓ ਬਾਬੇ  ਨੂੰ।-ਦੀਵਾਨੀ
ਹੋ ਗਈ।ਸਾਹਮਣੇ ਕਾਲਾ ਹੁੰਦਾ ਤੇ ਉਹਨੂੰ ਬਾਬਾ ਦਿਸਦਾ ਉਸਨੂੰ ਉਹ ਗੁਰੂ ਪੁਕਾਰਦੀ ਸੀ।ਉਹ ਸ਼ੀਸ਼ੇ ਵਿੱਚ ਵੇਖਦੀ ਤਾਂ ਉਹ ਵਾਲ ਨਾਂ ਵਾਹ ਸਕਦੀ ਸ਼ੀਸ਼ੇ ਵਿੱਚ ਉਸਨੂੰ ਗੁਰੂ ਦਾ ਚਿਹਰਾ ਦਿਸਦਾ।ਗਲ ਕੋਈ ਕਰਦੀ  ,ਸੁਣਦੀ ਕੁੱਝ ਹੋਰ,ਸਵਾਲ ਕੁੱਝ ਹੁੰਦਾ ਤੇ ਜਵਾਬ ਕੋਈ ਹੋਰ ਦੇਂਦੀ।ਵਿਦਿਅਰਥੀ ਪ੍ਰੇਸ਼ਾਨ।ਰਾਧਾ ਜੋ ਉਸਨੂੰ ਨਾਲ ਲੈ ਕੇ ਗਈ ਸੀ ਉਹ ਵੀ ਹੈਰਾਨ ਤੇ ਪ੍ਰੇਸ਼ਾਨ ਇਹ ਇਹਨੂੰ ਕੀ ਹੋ ਗਿਆ।ਬੱਸ ਉਹ ਵਾਹਿਗੁਰੂ ਹੀ ਬੋਲਦੀ।ਉਸਨੂੰ ਦੀਨ ਦੁਨੀਆ ਦੀ ਕਾਲੇ ਦੀ ਆਪਣੇ ਬੱਚਿਆਂ ਦੀ ਕੋਈ ਫਿਕਰ ਨਾ ਰਹੀ
"ਜਮਾਨਾ ਕਿਆ ਬਿਗਾੜੈਗਾ ਉਸਕਾ-
ਮੁਹੱਬਤ ਮੇਂ ਜੋ ਹੋ ਗਿਆ ਕਿਸੀ ਕਾ "॥
ਠਾਠਾਂ ਮਾਰਦੇ ਇਸ਼ਕ ਜਵਾਲਾ ਸਮੁੰਦਰ ਵਿੱਚ ਗੋਰੀ ਤੇ ਬਾਬਾ ਠਿੱਲ੍ਹ ਪਏ।ਸੇਕ ਬਹੁਤ ਤੇਜ਼ ਸੀ ਤੇ ਸਾਹਿਲ ਕੋਹਾਂ ਦੂਰ।
ਗੋਰੀ ਨੇ ਬੜੀ ਹਿੰਮਤ ਕੀਤੀ ਤੇ ਸਕੂਟਰ ਚਲਾਉਣਾ ਸਿਖ ਲਿਆ।ਉਹ ਸਕੂਲ ਜਾਣ ਤੋਂ ਪਹਿਲਾਂ ਡੇਰੇ ਜਾਂਦੀ ਤੇ ਸਕੂਲ ਛੁੱਟੀ ਤੋਂ ਬਾਦ ਸੂਰਜ ਢਲਣ ਤੱਕ ਡੇਰੇ ਹੀ ਰਹਿੰਦੀ।ਅੰਨ੍ਹਾ ਕੀ ਭਾਲੇ ਦੋ ਅੱਖਾਂ-ਬਾਬਾ ਵੀ ਤੇ ਪਹਿਲੀ ਨਜ਼ਰ ਹੀ ਮਰ ਮਿਟਿਆ ਸੀ ਤੇ ਹੁਣ ਉਸਦੀ ਮੁਰਾਦ ਪੁੱਗ ਗਈ ਸੀ।ਕਹਿਣ ਸੁਣਨ ਨੂੰ   ਤੇ ਉਹ ਗੋਰੀ ਨਾਲ ਗੁਰਬਾਣੀ ਗਿਆਨ ਦੀਆਂ ਗਲਾਂ ਕਰਦਾ ਸੀ,ਪਰ ਬੁਲੇ ਸ਼ਾਹ ਦਾ ਕਹਿਣਾ-
ਨੀ ਮੈਂ ਕਮਲੀ ਯਾਰ ਦੀ ਕਮਲੀ'
ਤੇਰੇ ਇਸ਼ਕ ਨਚਾਇਆ ਕਰ ਥ੍ਹਈਆ ਥ੍ਹਈਆ"॥
ਕਾਲੇ ਨੂੰ ਦਿਲੋਂ ਇਹ ਸੱਭ ਬਹੁਤ ਚੁੱਭਦਾ।ਪਰ ਉਸਨੂੰ ਗੋਰੀ ਦੀ ਵਫ਼ਾ ਤੇ ਸ਼ੱਕ ਨਾਂ ਹੁੰਦਾ ਕਿਉਂ ਜੋ ਗੁਰੂਘਰ ਜਾਣ ਤੇ ਕੋਈ ਇਲਜ਼ਾਮ ਵੀ ਤੇ ਨਹੀਂ ਸੀ ਲਗਾਇਆ ਜਾ ਸਕਦਾ।ਪਰ ਸੱਚ ਤਾਂ ਉਸਨੂੰ ਵੀ ਪਤਾ ਸੀ," ਮੈਂ ਤੁਝ ਸੇ ਮਿਲਨੇ ਆਈ ਮੰਦਿਰ ਜਾਨੇ ਕੇ ਬਹਾਨੇ"।
ਅਖਾਉਤੀ ਬਾਬਿਆਂ ਦੇ ਡੇਰੇ ਤੇ ਜਾਣ ਵਾਲੇ ਪ੍ਰਭੂ ਦੇ ਸ਼ਰਧਾਲੂ ਨਹੀਂ ਹੁੰਦੇ ਜਿਆਦਾਤਰ ਹੁਸੜੈ ਹੋਏ ਲੋਕ ਹੁੰਦੇ ਨੇ ਤੇ ਬਾਕੀ ਮਨਚਲੇ ਤੇ ਤਮਾਸ਼ਬੀਨ ਹੀ ਹਾਜਰ ਹੁੰਦੇ ਨੇ।ਇਹ ਮਨਚਲੇ ਗੋਰੀ ਨੂੰ ਲੱਕੀ ਕਬੂਤਰੀ ਕਹਿੰਦੇ,ਤਮਾਸ਼ਬੀਨ ਘੁੱਗੀ ਕਹਿੰਦੇ।ਕਾਲੇ ਦੇ ਕੰਨੀ ਵੀ ਪੈ ਜਾਂਦਾ ।
ਅਖਾਉਤੀ ਬਾਬੇ ਅਕਸਰ ਸਮੂਹਕ ਸ਼ਾਦੀਆਂ ਕਰਾਂਉਂਦੇ ਹਨ।ਉਹ ਸ਼ਾਦੀਆਂ ਦਾ ਦਿਨ ਸੀ ਡੇਰੇ ਵਿੱਚ।ਗੋਰੀ ਨੂੰ ਸਹੁਰਿਆਂ ਨੇ ਗਹਿਣਿਆਂ ਦਾ ਛੱਜ ਢੋਇਆ ਸੀ।ਸੈਂਕੜੈ ਘੁੰਗਰੂਆਂ ਵਾਲੀਆਂ ਪੰਜੇਬਾਂ ਜਿਹਨਾਂ ਨੂੰ ਉਦੋਂ ਸ਼ਕੁੰਤਲਾ ਕਿਹਾ ਜਾਂਦਾ ਸੀ ਦੱਸ ਤੋਲੇ ਖਾਲਸ ਚਾਂਦੀ ਦੀਆਂ ਢੋਈਆਂ। ਗੋਰੀ ਚਮਕਦਾ ਦਮਕਦਾ ਸੂਟ ਪਹਿਨਿਆ ਢੇਰ ਗਹਿਣੇ ਪਾਏ ਤੇ ਸ਼ਕੁੰਤਲਾ ਪਾਈਆਂ।ਸਕੂਲ਼ ਵਿੱਚ ਸਾਰੇ ਹੈਰਾਨ ਇਹ ਕੀ ? ਹਿੰਦੀ ਮਾਸਟਰ ਬੋਲਿਆ ਅੱਜ ਮੈਡਮ ਦੀ ਵਿਆਹ ਦੀ ਵਰ੍ਹੇੇ ਗੰਢ ਹੋਵੇਗੀ?
ਗੋਰੀ ਨੇ ਜਦ ਦਸਿਆ ਡੇਰੇ 21 ਸ਼ਾਦੀਆਂ ਨੇ,ਸਾਰੇ ਟੀਚਰ ਖਾਣ ਪੀਣਦਾ ਅਨੰਦ ਲੈਣ ਡੇਰੇ ਨੂੰ ਤਿਆਰ ਹੋ ਗਏ।ਰਾਧਾ ਘਰ ਵਲ ਦੌੜੀ  ਤੇ ਘੰਟੇ ਕੁ ਬਾਦ ਉਹ ਵੀ ਗੋਰੀ ਦੇ ਮੁਕਾਬਲੇ ਗਹਿਣਾ ਗੱਟਾ ਲੱਦ ਕੇ ਆਣ ਪਹੁੰਚੀ।ਗੁਰਮੀਤ ਬਾਵਾ ਦੀ ਗਾਈ ਘੋੜੀ ਵੱਜਣ ਲਗੀ।ਗੋਰੀ ਸਰੂਰ ਵਿੱਚ ਆ ਕੇ ਨੱਚਣ ਲਗੀ.
ਉਸ ਗੀਤ ਸ਼ੁਰੂ ਕੀਤਾ," ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਣ ਦੇ'ਸਾਰੇ ਭੁੱਲ ਗਏ ਕਿ ਇਹ ਗੁਰਦਵਾਰਾ ਹੈ,ਡੇਰਾ ਜੰਞ ਘਰ ਬਣ ਗਿਆ,ਫਿਰ ਗੋਰੀ ਨੇ ਗੀਤ ਗਾਇਆ ,'ਮੇਰੀ ਝਾਂਜਰ ਤੇਰਾ ਨਾਂ ਲੈਂਦੀ,ਕਰੇ ਛੰਂਨ,ਛੰਨ,ਛੰਨ,ਮੂੰਹੋਂ ਚੰਨ ਕਹਿੰਦੀ"॥ਬਾਬਾ ਸੱਭ ਸੁਣ ਵੇਖ ਆਨੰਦ ਲੈ ਰਿਹਾ ਸੀ।ਨੱਚਦੀ ਗੋਰੀ ਦਾ ਜੂੜਾ ਖੁਲ੍ਹ ਗਿਆ,ਕਾਲੀਆਂ ਜੁਲਫ਼ਾਂ ਉਸਦੇ ਮੁਖੜੇ ਤੇ ਕਹਿਰ ਕਮਾਉਣ ਲਗੀਆਂ।ਬਾਬਾ ਆਪਾ ਗਵਾ ਬੈਠਾ।ਸਕੇ ਚੇਲੇ ਨੇ ਕੰਨ ਵਿੱਚ ਕੁੱਝ ਕਿਹਾ ਤੇ ਬਾਬਾ ਨਿੰਮੋਝੂਣਾ ਹੋ ਅੰਦਰ ਜਾ ਸਾਹਮਣੀ ਖਿੜਕੀ ਚ ਖਲੋ ਗਿਆ।ਪੰਡਾਲ ਵਿੱਚ ਸੀਟੀਆਂ ਵੱਜਣ ਲਗੀਆਂ,ਲੱਕੀ ਕਬੂਤਰੀ ਦੀ ਟੌਹਰ ਵੱਜਣ ਲਗੀ।ਸੰਗਤਾਂ ਨੇ ਗੋਰੀ ਨੂੰ ਰੌਣਕਾਂ ਲਾਉਣ ਤੇ ਬਹੁਤ ਪਿਆਰ ਦਿੱਤਾ।ਸਾਥੀ ਅਧਿਆਂਪਕਾਂ ਨੇ ਛੱਤੀ ਪਦਾਰਥਾਂ ਦਾ ਆਨੰਦ ਲਿਆ।ਕਾਲਾ ਘੂਰੀਆਂ ਵੱਟ ਰਿਹਾ ਸੀ ਪਰ ਗੋਰੀ ਅਣਜਾਣ ਬਣੀ ਰਹੀ।
ਮਰਦਾ ਕੀ ਨਾਂ ਕਰਦਾ-ਕਾਲਾ ਵੀ ਡੇਰੇ ਬਹਿਣ ਲਗ ਪਿਆ,ਬੱਚੇ ਸਵੇਰ ਦੇ ਨਿਕਲੇ ਰਾਤ ਟਿਉਸ਼ਨ ਪੜ੍ਹ ਘਰ ਆ ਜਾਂਦੇ।ਦਿਨ ਗੁਜਰਦੇ ਗਏ ਬੱਚੇ ਵੱਡੇ ਹੋ ਗਏ ਤੇ ਨਾ ਉਹਨਾਂ ਨੂੰ ਵੇਲੇ ਸਿਰ ਖਾਣਾ ਮਿਲੇ ਨਾਂ ਉਹ ਵੇਲੇ ਸਿਰ ਸਕੂਲ ਜਾ ਪਾਉਂਦੇ।ਮੁੰਡਾ ਛੋਟੀ ਭੇੈਣ ਦਾ ਖਿਆਲ ਰੱਖਦਾ ਉਸਦੀ ਹਰ ਲੋੜ ਪੂਰੀ ਕਰਦਾ,ਪਰ ਫਿਰ ਵੀ ਇਹ ਨਾਕਾਫ਼ੀ ਸੀ।ਉਸਨੇ ਮਾਂ ਬਾਪ ਨਾਲ ਗਲ ਕਰਨ ਦਾ ਹੌਂਸਲਾ ਕਰ ਹੀ ਲਿਆ,
ਬੇਟਾ ਰਾਜੂ-ਮੰਮੀ ਇਹ ਕਿਹੜੈ ਗ੍ਰੰਥ ਵਿੱਚ ਲਿਖਿਆ ਕਿ ਸਾਰਾ ਦਿਨ ਗੁਰਦਵਾਰੇ ਗੁਜਾਰੋ,ਬਾਬੇ ਦਾ ਤਾਂ ਘਰ ਪਰਿਵਾਰ ਨਹੀਂ ਨਾਂ ਕੋਈ ਕਾਰਖਾਨਾ ਕਾਰੋਬਾਰ,ਸਾਡੇ ਵੱਲ ਵੀ ਧਿਆਨ ਦਿਓ ਅਸੀਂ ਤੁਹਾਡੀ ਜਿੰਮੇਵਾਰੀ ਹਾਂ'।
ਕਾਲੇ ਨੇ ਬੇਟੇ ਦੀ ਹਾਂ ਚ ਹਾਂ ਮਿਲਾਈ,ਗੋਰੀ ਨੇ ਜਿਵੇਂ ਕੁਝ ਨਾ ਸੁਣਿਆ ਹੋਵੇ।
ਪ੍ਰਿੰਸੀਪਲ ਵੀ ਗੋਰੀ ਤੋਂ ਦੁਖੀ ਸੀ,ਭੇੈਣਾਂ ਵੀਰ ਵੀ ਪ੍ਰੇਸ਼ਾਨ ਸੀ ਉਸਨੂੰ ਸਮਝਾਉਂਦੇ ਵੀ..ਇੰਨਾ ਹੀ ਕੀਤਾ ਉਹਨੇ,ਉਹ ਦੋਨਾਂ ਬੱਚਿਆਂ ਨੂੰ ਵੀ ਡੇਰੇ ਨਾਲ ਲੈ ਜਾਣ ਲਗ ਪਈ।
"ਔਖੇ ਪੈਂਡੇ ਲੰਮੀਆਂ ਰਾਹਾਂ ਇਸ਼ਕ ਦੀਆਂ "----
ਵਕਤ ਤੁਰਿਆ ਗਿਆ ਮੁੰਡਾ ਹੋਸਟਲ ਚਲਾ ਗਿਆ ਦੋ ਸਾਲ ਬਾਦ ਕੁੜੀ ਵੀ ਆਪਣੀ ਇਕ ਸਹੇਲੀ ਨਾਲ ਉਹਨਾਂ ਦੇ ਘਰ ਹੀ ਰਹਿਣ ਲਗ ਪਈ ਤੇ ਅਗੋਂ ਉੱਚ ਵਿਦਿਆ ਲਈ ਯੁਨੀਵਰਸਿਟੀ ਚਲੀ ਗਈ।
ਬਿਖੜਾ ਪੈਂਡਾ ਤੇ ਬੜਾ ਲੰਮਾ ਰਸਤਾ ਸੀ ਗੁਰੂ ਚੇਲੀ ਦੇ ਇਕ ਮਿਕ ਹੋਣ ਦਾ ਪਰ ਗੋਰੀ ਵਾਹਿਗੁਰੂ ਜਪਦੀ ਨਿਕਲ ਗਈ ਸੀ ਹੁਣ ਉਹਨੂੰ  ਘਰ ਦਾ ਫਿਕਰ ਕੋਈ ਨਹੀਂ ਸੀ ਉਹ ਦੇਰ ਰਾਤ ਤੱਕ ਡੇਰੇ ਹੀ ਬੈਠੀ ਰਹਿੰਦੀ ਕਾਲਾ ਵੀ ਉਹਦੇ ਨਾਲ ਹੁੰਦਾ।ਲੰਗਰ ਬਣਾਉਂਦੇ ਤੇ ਛਕਦੇ ਛਕਾਉਂਦੇ।ਗੋਰੀ ਗੁਰੂ ਲਈ ਥਾਲ ਪਰੋਸ ਲੈ ਜਾਂਦੀ ਤੇ ਉਹ ਉਸ ਵਿਚੋਂ ਅੱਧਾ ਖਾਣਾ ਗੋਰੀ ਨੂੰ ਪਰੋਸ ਦਿੰਦਾ,ਇੰਝ ਉਹ ਪੇਟ ਦੇ ਰਸਤੇ ਇਕ ਦੂਜੇ ਦੇ ਦਿਲ ਦੇ ਨੇੜੇ ਰਹਿੰਦੇ।
ਮੁੰਡੇ ਤੇ ਕੁੜੀ ਨੇ ਡਿਗਰੀ ਕਰ ਲਈ ਸੀ । ਬਾਬੇ ਨੇ ਦੋਹਾਂ ਨੂੰ ਡੇਰੇ ਵਿੱਚ ਹੀ ਨੌਕਰੀ ਦੇ ਦਿੱਤੀ।ਗੋਰੀ ਰਿਟਾਇਰ ਹੋ ਗਈ ਤੇ ਉਸਨੇ ਆਪਣਾ ਅੱਧਾ ਘਰ ਡੇਰੇ ਦੀਆਂ ਬੇਘਰੀਆਂ ਬੀਬੀਆਂ ਨੂੰ ਦੇ ਦਿੱਤਾ ਤੇ ਅੱਧੇ ਨੂੰ ਤਾਲਾ ਲਾ ਡੇਰੇ ਜਾ ਬੈਠ ਗਈ ਕਾਲਾ ਤੇ ਗੋਰੀ ਡੇਰੇ ਦੇ ਪੱਕੇ ਹੋ ਗਏ,ਗੋਰੀ ਨੇ ਜੋਗਨ ਦਾ ਲਿਬਾਸ ਧਾਰ ਲਿਆ।ਗੁਰੂ ਨੂੰ ਜੋਗਨ ਗੋਰੀ ਹੋਰ ਵੀ ਪਿਆਰੀ ਲਗਦੀ।ਕਾਲਾ ਜਿਵੇਂ ਮੰਦਬੁੱਧੀ ਹੋ ਗਿਆ ਸੀ।ਮੁੰਡੇ ਨੇ ਬਾਬੇ ਨੂੰ ਵਿਦੇਸ਼ ਜਾਣ ਦੀ  ਫਰਮਾਇਸ਼ ਕੀਤੀ।ਬਾਬੇ ਲਈ ਇਹ ਬੜਾ ਸੌਖਾ ਕੰਮ ਸੀ ਉਹਨੇ ਮੁੰਡੇ ਨੂੰ ਆਸਟਰੇਲੀਆ ਭਿਜਵਾ ਦਿੱਤਾ।ਦੋ ਵਰ੍ਹੇੇ ਬਾਦ ਮੁੰਡੇ ਨੇ ਭੇੈਣ ਨੂੰ ਆਸਟਰੇਲੀਆ ਬੁਲਾ ਲਿਆ।ਦੋਨੋਂ ਭੇਣ ਭਰਾ ਬਾਬੇ ਦੇ ਚੁੰਗਲ ਚੋਂ ਨਿਕਲ ਵਿਦੇਸ਼ ਸੈਟਲ ਹੋ ਗਏ।
ਗੋਰੀ ਤੇ ਗੁਰੂ ਬਾਬਾ ਹੁਣ ਉਮਰ  ਦੀ ਉਸ ਸਟੇਜ ਤੇ ਸਨ ਜਿਸਨੂੰ ਮਾਲਾ ਫੇਰਨ ਦੀ  ਉਮਰ ਕਹਿੰਦੇ ਹਨ।ਕਾਲੇ ਨੇ ਆਪਣੀ ਜਮੀਨ ਡੇਰੇ ਨੂੰ ਠੇਕੇ ਤੇ ਦੇ ਦਿੱਤੀ।ਉਹ ਜਿਆਦਾ ਵਕਤ ਜਮੀਨ ਤੇ ਰਹਿੰਦਾ ਤੇ ਗੁਰੂ ਚੇਲੀ  ਇਕ ਮਿਕ ਹੋਏ ਰਹਿੰਦੇ।
ਜਵਾਨੀ ਨਾ ਸਹੀ ਬੁਢਾਪਾ ਗੋਰੀ ਨੇ ਆਪਣੈ ਮਨ ਪਸੰਦ ਸਾਥੀ ਨਾਲ ਗੁਜਾਰਨ ਦਾ ਮਨ ਭਰ ਲਿਆ। ਹੁਣ ਗੋਰੀ ਨੂੰ ਧਰਮਰਾਜ ਤੇ ਕੋਈ ਗਿਲਾ ਨਹੀਂ ਸੀ।
     

ਬਾਲਪਨ ਦਾ ਹੁਸਨ - ਰਣਜੀਤ ਕੌਰ ਗੁੱਡੀ  ਤਰਨ ਤਾਰਨ

ਆਟਾ ਦਿਓ ਆਟਾ ਮੁੱਕ ਗਿਆ,ਸੱਤ ਅੱਠ ਸਾਲ ਦਾ ਬਾਲਕ ਕਾਹਲੀ ਕਾਹਲੀ ਬੋਲਿਆ।ਨਾਂ ਸੱਤ ਨਾ ਸਲਾਮ ਦੁਆ।
ਮੈਂ ਜਾਣਦੀ ਸੀ ਉਹਨੂੰ ਸਾਡੀ ਗਲੀ ਵਿੱਚ ਉਹ ਸਤਵੇਂ ਅੱਠਵੇਂ ਘਰ ਵਿੱਚ ਰਹਿੰਦੇ ਹਨ।ਬਾਲਕ ਦਾ ਭਾਪਾ ਦਿਹਾੜੀ ਤੇ ਕਦੇ ਟਰੱਕ ਤੇ ਕਦੇ ਦਾਣਾ ਮੰਡੀ ਕੰੰਮ ਕਰਦਾ ਹੈ। ਦਾਣਾ  ਮੰਡੀ ਵਿੱਚ ਕੰਮ ਕਰਨ ਕਰਕੇ ਦਾਣਾ ਵਾਧੂ ਹੁੰਦਾ ਹੈ ਉਹਨਾਂ ਕੋਲ ਹੋਰ ਰਸਦ ਲੈਣ ਲਈ ਉਹ ਵੇਚ ਵੀ ਲੈਂਦੇ
ਮੈਂ ਸੋਚਿਆ ਆਟਾ ਪੀਸਿਆ ਨਹੀਂ ਗਿਆ ਹੋਣਾ ਇਸ ਲਈ ਲੈਣ ਆ ਗਿਆ।ਸਾਡੇ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਬੱਸ ਕਰੋਨਾ ਵਿੱਚ ਦੋ ਕੁ ਵਾਰ ਰਾਸ਼ਨ ਲੈ ਦਿੱਤਾ ਸੀ।ਉਹ ਆਂਢੀਆਂ ਗਵਾਂਢੀਆਂ ਨੂੰ ਛੱਡ ਸਾਡੇ ਘਰ ਹੀ ਕਿਉਂ ਆਇਆ।ਮੈਨੂੰ ਇਹ ਤੌਖਲਾ ਸੀ,ਪਰ ਬੱਚਾ ਸੀ ਪੁਛਣਾ ਵੀ ਮੁਸ਼ਕਿਲ ਸੀ ਤੇ ਦੂਜੀ ਮੁਸ਼ਕਿਲ ਇਹ ਸੀ ਕਿ ਆਟਾ ਸਾਡੇ ਪੀਪੇ ਵਿੱਚ ਵੀ ਇਕ ਡੰਗ ਦਾ ਸੀ ਤੇ ਚੱਕੀ ਤੋਂ ਚੁੱਕਣਾ ਸੀ।ਪਰ ਉਸਨੂੰ ਨਾਂਹ ਕਰਨਾ ਵੀ ਔਖਾ ਲਗ ਰਿਹਾ ਸੀ,ਕਿਤੇ ਇਹ ਨਾਂ ਸਮਝ ਲੈਣ ਕਿ ਮੈਂ ਜਾਣ ਕੇ ਦੇਣਾ ਨਹੀਂ ਚਾਹੁੰਦੀ।ਕੀ ਕਰਾਂ? ਮੈਂ ਸ਼ਸ਼ੋਪੰਜ ਵਿੱਚ ਸੀ।
ਜੇ ਆਟਾ ਨਹੀਂ ਦੇਣਾ ਤੇ ਸੌ ਰੁਪਏ ਦੇ ਦਿਓ ਹੱਟੀ ਤੋਂ ਲੈ ਲੈਨੇ ਆ ਬਾਲਕ ਨੇ ਰਟਿਆ ਜਾਂ ਰਟਾਇਆ ਵਾਕ ਬੋਲ ਦਿੱਤਾ।ਬਾਲਕ ਦੇ ਚਿਹਰੇ ਤੇ ਲਾਪ੍ਰਵਾਹ ਸ਼ੈਤਾਨੀ ਦਾ ਰੰਗ ਸੀ।ਮੇਰੇ ਮਨ ਨੇ ਕਿਹਾ,'ਬੱਚਾ ਮਨ ਦਾ ਝੂਠਾ'"।
ਅਕਸਰ ਗਲੀ ਵਿੱਚ ਕੁਲਫੀਆਂ ਵੇਚਣ ਵਾਲਾ ਆਉਂਦਾ ਹੈ।ਮੈਂ ਇਤਫਾਕੀਆ ਹੀ ਇਕ ਦਿਨ ਗਲੀ ਵਿੱਚ ਖੜੀ ਸੀ ਕਿ ਉਕਤ ਬਾਲਕ ਤੇ ਇਕ ਹੋਰ ਬੱਚਾ ਕੁਲਫੀ ਵਾਲੇ ਵੱਲ ਤ੍ਰਿਸ਼ਨ ਨਜ਼ਰਾਂ ਨਾਲ ਲਲਚਾ ਰਹੇ ਸਨ।ਮੈਂ ਭਾਈ ਨੂੰ ਬਾਲਾਂ ਨੂੰ ਇਕ ਇਕ ਕੁਲਫੀ ਦੇ ਦੇਣ ਲਈ ਆਖ ਦਿੱਤਾ ਤੇ ਉਸਨੂੰ ਦੱਸ ਰੁਪਏ ਦੇ ਦਿੱਤੇ ਬਾਲ ਖੁਸ਼ ਭੱਜ ਗਏ।
ਬਾਰਾਂ ਤੇਰਾਂ ਵਰ੍ਹਿਆ ਦਾ ਇਕ ਮੁੰਡਾ ਦੁਪਹਿਰ ਬਾਦ ਗਲੀ ਵਿੱਚ ਰੰਗ ਬਰੰਗਾ 'ਮਾਈ ਬੁੱਢੀ ਦਾ ਝਾਟਾ ਵੇਚਣ ਆਉਂਦਾ ਹੈ।ਉਹ ਆਵਾਜ਼ ਜਾਂ ਹੌਕਾ ਨਹੀਂ ਦੇਂਦਾ ਡੰਡੇ ਨਾਲ ਬੰਨ੍ਹੀ ਟੱਲੀ ਖੜਕਾਉਂਦਾ ਹੈ।ਮੈਨੂੰ ਉਸਦਾ ਝਾਟਾ ਅਤੇ ਟੱਲੀ ਦਾ ਸਾਜ਼ ਦੋਨੋ ਖਿੱਚ ਪਾਉਂਦੇ ਹਨ ਆਪਣਾ ਬਾਲਪਨ ਜੋ ਯਾਦ ਆ ਜਾਂਦਾ ਹੈ।ਇਕ ਦਿਨ ਮੈਂ ਉਸ ਨੂੰ ਰੋਕ ਕੇ ਝਾਟਾ ਵੀ ਚਾਰਾਂ ਰੰਗਾ ਵਿੱਚ ਲਿਆ ਤੇ ਉਸਨੂੰ ਮੈਂ ਕਿਹਾ ਕਿ ਉਹ ਸਕੂਲ ਛੁੱਟੀ ਵੇਲੇ ਆਇਆ ਕਰੇ ।ਐਸ ਵੇਲੇ ਤੇ ਨਿਆਣੇ ਸਿਆਣੇ ਅੰਦਰ ਬਹਿ ਜਾਂਦੇ ਹਨ।
ਬੀਬੀ ਜੀ ਮੈਂ ਸਕੂਲ਼ ਤੋਂ ਦੋ ਵਜੇ ਘਰ ਆ ਕੇ ਰੋਟੀ ਖਾ ਕੇ ਫੇਰ ਆਉਨਾ।ਉਸਦੇ ਮੁਖੜੇ ਤੇ ਪੜ੍ਹਾਈ ਦੀ ਲਗਨ ਤੇ ਮਿਹਨਤ ਦੀ ਰੌਣਕ ਦਿਸੀ।ਮੇਰੀ ਮਾਂ ਤੇ ਭਾਪਾ ਮੇਰੇ ਸਕੂਲ਼ ਜਾਣ ਤੋਂ ਬਾਦ ਝਾਟਾ ਬਣਾਉਂਦੇ ਹਨ ਤੇ ਭਾਪਾ ਸਕੂਲਾਂ ਅੱਗੇ ਛੁੱਟੀ ਵੇਲੇ ਲੈ ਜਾਂਦਾ ਹੈ ਤਾਂ ਮੈਂ ਐਸ ਵੇਲੇ..
ਇਕ ਭਾਈ ਗੱਟਾ ਲਾਚੀਆਂ ਵਾਲਾ ਲਾਚੀ ਦਾਣਿਆਂ ਵਾਲਾ ਆਉਂਦਾ ਉਸ ਨਾਲ ਉਹਦਾ ਮੁੰਡਾ ਵੀ ਕਦੇ ਕਦੇ ਹੁੰਦਾ।
ਮੈਂ ਉਸਨੂੰ ਇਕ ਮੋਰ ਇਕ ਚਿੜੀ ਬਣਾ ਕੇ ਦੇਣ ਲਈ ਕਿਹਾ,ਪਹਿਲਾਂ ਤਾਂ ਉਸਨੇ ਹੈਰਾਨੀ ਨਾਲ ਮੇਰੇ ਵਲ ਤੱਕਿਆ ਕਿ ਇਸਦੇ ਨਾਲ ਕੋਈ ਨਿਆਣਾ ਨਹੀਂ ਪਰ ਗਾਹਕ ਮਿਲਣ ਦੀ ਖੁਸ਼ੀ ਵੀ ਉਹਦੇ ਚਿਹਰੇ ਤੋਂ ਝਲਕਦੀ ਦਿਸੀ।
ਭਾਅ ਮੇਰੇ ਵਰਗੇ ਹੀ ਗੱਟਾ ਲੈਂਦੇ ਹੋਣਗੇ ਅੱਜ ਕਲ ਦੇ ਨਿਆਣੇ ਤੇ ਆਈਸ ਕਰੀਮ ਚਾਕਲੇਟ ਟਾਫੀ ਤੇ ਲਗੇ ਹਨ ਉਹ  ਕੀ ਜਾਣਨ ਗੱਟੇ ਦਾ ਸਵਾਦ।
ਸਹੀ ਆਖਿਆ ਭੈਣਜੀ ਤੁਸਾਂ ਜਮਾਨਾ ਬਦਲ ਗਿਆ।
ਮੈਂ ਆਪਣੇ ਹੱਥ ਵਿੱਚ ਗੱਟੇ ਦੀ ਚਿੜੀ ਤੇ ਮੋਰ ਫੜ ਬਾਲਪਨ ਦਾ ਹੁਸਨ ਮਾਣ ਰਹੀ ਸੀ।
ਇਹਨਾਂ ਮਿਹਨਤੀ ਬਾਲਾਂ ਵਲ ਵੇਖ ਉਕਤ ਬਾਲ ਦੇ ਗਲਤ ਰਾਹ ਪੈ ਜਾਣ ਦਾ ਮੇਰਾ ਤੌਖਲਾ ਹੋਰ ਵੀ ਵੱਧ ਗਿਆ।ਉਸਦੇ ਮਾਂ ਪਿਓ ਉਸਨੂੰ ਕਿਸ ਰਾਹ ਵਲ ਧੱਕ ਰਹੇ ਸਨ।
ਗੱਟੇ ਵਰਗੇ ਨਰਮ ਰਸੀਲੇ ਤੇ ਮਾਈ ਬੁੱਢੀ ਦੇ ਰੰਗ ਬਰੰਗੇ ਝਾਟੇ ਵਾਲੇ ਬਚਪਨ ਦਾ ਹੁਸਨ ਕਿਤੇ ਖੋਹਿਆ ਗਿਆ ਉਸ ਕੋਲੋਂ ,ਬੱਚੇ ਮਨ ਦੇ ਸੱਚੇ ਭੁਲਾ ਕੇ ਠੱਗੀ ਠੋਰੀ ਦੇ ਰਾਹ ਪੈਣ ਲਗੇ।
ਵੇ ਨਾਂ ਕਰ ਇੰਝ
ਬਾਲਪਨ ਦਾ ਹੁਸਨ,ਜਵਾਨੀ ਦੇ ਰੰਗ ਥੁੜ ਚਿਰੇ ਹੁੰਦੇ ਹਨ ਇਹਨਾ ਦਾ ਭਰਪੂਰ ਲੁਤਫ ਮਾਪਿਆਂ ਤੋਂ ਹੀ ਮਿਲਦਾ ਹੈ।
ਤਿੰਨ ਰੰਗ ਨਹੀਂਓਂ ਲੱਭਣੇ ਬਚਪਨ ,ਜਵਾਨੀ, ਮਾਪੇ।
ਨਹੀਂਓਂ ਲੱਭਣੇ ਲਾਲ ਗਵਾਚੇ॥
ਰਣਜੀਤ ਕੌਰ ਗੁੱਡੀ  ਤਰਨ ਤਾਰਨ

ਕੀ ਬਨੇਗਾ ? ( 21—05 –2021 )- ਰਣਜੀਤ ਕੌਰ ਗੁੱਡੀ ਤਰਨ ਤਾਰਨ

 ਕੀ ਬਨੇਗਾ ?( 21—05 –2021 )
ਤੇ ਫੇਰ ਹੁਣ ਕੀ ਬਣੇਗਾ ਗੁੱਡੀ ਦਾ ?
ਪੀੜ ਤੇਰੇ ਜਾਣ ਦੀ ਕਿਦਾਂ ਜਰੇ ਗੁੱਡੀ
ਤੇਰੀ ਅੱਖੌਂ ਪਰੋਖੈ ਕਿਦਾਂ ਰਹੇ ਗੁੱਡੀ
ਬਹੁਤੀ ਬੀਤ ਗਈ ਤੇ ਥੋੜੀ ਰਹਿ ਗਈ
ਪੋਟਿਆਂ ਤੇ ਗਿਣਤੀ ਮਿਣਤੀ ਕਰੇ ਗੁੱਡੀ
ਗੁੱਡੌੀ ਬੇਲੋੜਾ ਬੱਚਾ ੇਤੇ ਫਾਲਤੂ ਨੱਗ ਸੀ ਪਰਿਵਾਰ ਦਾ। ਬੱਸ ਇਕ ਭੇੈਣਜੀ ਸੀ ਜਿਸਨੇ ਗੁੱਡੀ ਦੀਆਂ ਹਸਰਤਾਂ ਨੂੰ ਆਂਚਲ ਦਾ ਪਿਆਰ ਦਿੱਤਾ।
ਯਕੀਨ ਹੀ ਨਹੀਂ ਆਉਂਦਾ ਭੇੈਣਜੀ ਇਸ ਕਦਰ ਅਲੋਪ ਹੋ ਗਈ ਹੈ ਕਿ ਹੁਣ ਗੁੱਡੀ ਨੂੰ ਤਾਂ ਕੀ ਕਿਸੇ ਨੂੰ ਵੀ ਨਜ਼ਰ ਨਹੀਂ ਆ ਰਹੀ ਤੇ ਨਾਂ ਆਵੇਗੀ।ਉਹ ਜੋ ਸੱਭ ਨੂੰ ਜਿਉਣ ਵੱਲ ਪ੍ਰ੍ਰੇਰਦੀ ਸੀ ਖੁਦ ਜੀਵਨ ੋਂਤੋਂ ਬੇਮੁੱਖ ਹੋ ਕਿਵੇਂ ਗਈ? ਭੇੈਣਜੀ ਦੀ ਜਿਉਣ ਦੀ ਲੋਚਾ ਅੇੈਨ ਜੀਵਨ ਕੰਢੇ ਆ ਕੇ ਕੰਨੀ ਕਿਉਂ ਖਿਸਕਾ ਗਈ।
ਇਕ ਕਰਾਰਾ ਥੱਪੜ ਪਿਆ ਸੀ ਮਾਂ ਕੋਲੋਂ ਭੇੈਣਜੀ ਨੂੰ ਜਦ ਉਸਨੇ ਗੁਰਦਵਾਰੇ ਮੱਥਾ ਟੇਕ ਨਿਕੇ ਨਿਕੇ ਦੋ ਹੱਥ ਜੋੜ ਰੱਬ ਨੂੰ ਕਿਹਾ ਸੀ,'' ਬਾਬਾ ਜੀ ਮੈਂਨੂੰ ਇਕ ਨਿਕੀ ਜਿਹੀ ਭੇੈਣ ਦੇ ਦਿਓ'।ਮਾਂ ਨੇ ਭੇਣਜੀ ਨੂੰ ਰੋਟੀ ਵੀ ਨਹੀਂ ਸੀ ਦਿੱਤੀ ਉਸ ਦਿਨ।ਮਾਂ ਨੇ ਹੋਰ ਵੀ ਬੜਾ ਕੁਝ ਕਿਹਾ ਨਹਿਸ ਮਨਹੂਸ ,'ਰੱਬ ਬੱਚਿਆਂ ਦੀ ਜਲਦੀ ਸੁਣ ਲੈਂਦਾ ਹੈ ਤੇ ਬੱਚਿਆਂ ਦੀ ਮੰਗੀ ਹਰ ਮੁਰਾਦ ਪੂਰੀ ਕਰ ਦੇਂਦਾ ਹੈ,ਤੂੰ ਫਿਰ ਘਰ ਵਿੱਚ ਕੁੜੀ ਮੰਗ ਲਈ ਅੱਗੇ ਕੀ ਘਾਟਾ ਹੈ'।
ਸ਼ਾਇਦ ਉਹ ਕਬੂਲੀਅਤ ਦੀ ਘੜੀ ਸੀ ਜਾਂ ਬੱਚੇ ਦੀ ਮੰਗ ਸੀ ਸੱਚ ਹੀ ਨਿਕੀ ਜਿਹੀ ਭੇਣ ਗੁੱਡੀ ਆ ਗਈ।ਜਿਥੇ ਸਾਰੇ ਟੱਬਰ ਦਾ ਮੱਥਾ ਭੁੱਜ ਗਿਆ ਸੀ ਉਥੇ ਭੇਣਜੀ ਦੀ ਖੂਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ।ਗੁੱਡੀ ਨਾਮ ਭੇੈਣਜੀ ਨੇ ਉਹਦੇ ਜਨਮ ਤੋਂ ਪਹਿਲੇ ਹੀ ਰੱਖ ਦਿੱਤਾ,ਤੇ ਫੇਰ ਕੋਈ ਹੋਰ ਨਾਮ ਨਾਂ ਪੱਕਿਆ।
ਭੇੈਣਜੀ ਦੇ ਵਿਆਹ ਤੱਕ ਗੁੱਡੀ ਭੇੈਣਜੀ ਦੀ ਉਂਗਲੀ ਫੜ ਵਿਚਰਦੀ ਰਹੀ।ਭਾਵੇ ਅੱਜ ਗੁੱਡੀ ਦੇ ਵੀ ਗਿਣਤੀ ਦੇ ਸਾਹ ਹੀ ਬਾਕੀ ਰਹਿ ਗਏ ਹਨ।ਪਰ ਜਿੰਨਾ ਵੀ ਜੀਵੀ ਗੁੱਡੀ ਉਹ ਜਿੰਦਗੀ ਭੇੈਣਜੀ ਦੀ ਦਿੱਤੀ ਹੋਈ ਜੀਵੀ। ਗੁੱਡੀ ਤੇ ਭੇੈਣਜੀ ਦੇ ਸਾਹ ਮੀਲਾਂ ਦੇ ਫਾਸਲੇ ਤੋਂ ਵੀ ਇਕੱਠੈ ਹੀ ਚਲਦੇ ਤੇ ਫੇਰ ਅੱਜ ਗੁੱਡੀ ਦਾ ਸਾਹ ਪਿਛੈ ਅਟਕਿਆ ਕਿਵੇਂ ਰਹਿ ਗਿਆ?,
ਥੋੜੀ ਜਿਹੀ ਵੱਡੀ ਹੋਈ ਭੇੈਣਜੀ ਤੇ ਕਸ਼ੀਦਾਕਾਰੀ ਸਿੱਖੀ ਤਾਂ ਸਿਰਹਾਣਾ ਕੱਢਿਆ ਤੇ ਉਸ ਤੇ ਸੁਈ ਧਾਗੇ ਨਾਲ ਨਾਮ ਕੱਢ ਦਿੱਤਾ'ਸੁਖਜੀਤ' ਫਿਰ ਕੁੱਟ ਪਈ ਇਹ ਸੁਖਜੀਤ ਕੌਣ ਹੈ ਤੇ ਬੀਜੀ ਨੇ ਖੋਹ ਕੇ ਸਿਰਹਾਣਾ ਦੂਰ ਡੂੰਘਾ ਲੁਕਾ ਦਿੱਤਾ ਪਰ ਜੋ ਰੱਬ ਨੂੰ ਮਨਜੂਰ ਸੀ,ਵੀਰ ਜੰਮ ਪਿਆ ਤੇ ਉਹਦਾ ਨਾਮ ਸੁਖਜੀਤ ਸਿੰਘ ਰੱਖ ਦਿੱਤਾ।ਕੁਝ ਅਰਸੇ ਬਾਦ ਭੇੈਣਜੀ ਨੇ ਇਕ ਹੋਰ ਸਿਰਹਾਣਾ ਕੱਢਿਆ ਤੁੇ ਉਸ ਤੇ 'ਦਵਿੰਦਰਜੀਤ' ਨਾਮ ਕੱਢ ਦਿਤਾ,ਫਿਰ ਮਾ ਤੋਂ ਕੁੱਟ ਪਈ ਮਾ ਹਾਰ ਗਈ ਨਿਕਾ ਵੀਰ ਆ ਗਿਆ ਤੇ ਉਸਦਾ ਨਾਮ ਦਵਿੰਦਰਜੀਤ ਸਿੰਘ ਰੱਖਿਆ ਗਿਆ।ਬੜੈ ਸਾਲ ਤੱਕ ਇਹ ਸਿਰਹਾਣੇ ਚਰਚਾ ਵਿੱਚ ਤੋਹਫੇ ਵਜੋਂ ਰਹੇ,ਕਿਸੇ ਨੂੰ ਵੀ ਸਮਝ ਨਾਂ ਆਈ ਕਿ ਭੇੈਣਜੀ ਨੂੰ ਨਿਕਿਆਂ ਦਾ ਇਲਅਹਾਮ ਕਿਵੇਂ ਹੋਇਆ ਸੀ।
ਭੈਣਜੀ ੈ ਜਦੋਂ ਸਹੁਰਿਆਂ ਤੋਂ ਆਉਂਦੀ ਗੁੱਡੀ ਤੇ ਵੀਰਾਂ ਨੂੰ ਚੋਖਾ ਚਾਅ ਚੜ੍ਹ ਜਾਂਦਾ।ਬੱਸ ਆਏ ਨੂੰ ਗਰਮਾ ਗਰਮ ਚਾਹ ਪਿਆ ਦੇਣੀ ਤੇ ਫਿਰ ਗੁੱਡੀ ਵਿਹਲੀ ਹੀ ਵਿਹਲੀ।ਭੇਣਜੀ ਨੇ ਆਪਣੀਆ ਸਹੇਲੀਆਂ ਦੇ ਘਰ ਆਪਣੀ ਆਮਦ ਦਾ ਸੁਨੇਹਾ ਦੇਣਾ ਹੁੰਦਾ ਸੀ। ਗੁੱਡੀ ਨਿਕੇ ਵੀਰ ਦਾ ਹੱਥ ਫੜ ਭੇੈਣਜੀ ਦੀਆਂ ਸਖੀਆਂ ਨੂੰ ਬੁਲਾਵਾ ਦੇਣ ਜਾਂਦੀ ।ਉਦੋਂ ਘਰਾਂ ਵਿੱਚ ਟੇਲੀਫੋਨ ਨਹੀਂ ਸੀ ਹੁੰਦੇ।

ਭੇੈਣਜੀ ਬਹੁਤ ਡਰਪੋਕ ਸੀ ਗੋਭੀ ਵਿਚੋਂ ਸੁੰਡੀ ਨਿਕਲੇ ਤਾਂ ਵੇਖ ਦੂਰ ਦੌੜ ਜਾਂਦੀ ਥੋੜਾ ਜਿਹਾ ਹਨੇਰਾ ਹੋ ਜਾਣ ਤੇ ਇਕੱਲੀ ਉਤੇ ਛੱਤ ਤੇ ਵੀ ਨਾਂ ਜਾਂਦੀ,ਬਾਹਰ ਬੂਹਾ ਖੜਕਦਾ ਤੇ ਲੁੱਕ ਜਾਂਦੀ।ਮਾੜਚੂ ਜਿਹੀ ਗੁੱਡੀ ਦਾ ਪਤਾ ਨਹੀ ਕਿਉਂ ਉਹਨੂੰ ਇੰਨਾ ਤਕੜਾ ਹੌਂਸਲਾ ਮਿਲ ਜਾਂਦਾ ਸੀ। ਬੱਸ ਹਨੇਰ ਸਵੇਰ ਉਹ ਉਹਦਾ ਹੱਥ ਫੜ ਇਧ੍ਰਰ ਉਧਰ ਉਪਰ ਨੀਚੇ ਕੰਮ ਕਰਦੀ। ਤੇ ਸੌਂਦੀ ਵੀ ਗੁੱਡੀ ਨੂੰ ਨਾਲ ਲਾ ਕੇ।ਬਹੁਤ ਡਰਪੋਕ ਕਾਗਜ਼ ਦੇ ਖੜਕੇ ਨਾਲ ਵੀ ਤ੍ਰਭਕ ਜਾਂਦੀ ਤੇ ਕਿੰਨਾ ਚਿਰ ਘਬਰਾਈ ਰਹਿੰਦੀ।ਉਂਜ ਮਾਸੂਮ ਜਿਹੀ ਭੇੈਣਜੀ ਆਪਣੀ ਲੋੜ ਵੇਲੇ ਸ਼ੇਤਾਨੀ ਵੀ ਕਰ ਜਾਂਦੀ।ਅਗੋਂ ਪਿਛੌਂ ਕਦੀ ਪਿਆਰ ਨਹੀਂ ਕਰਨਾ ਤੇ ਆਪਣੇ ਕੰਮ ਭੇਜਣ ਵੇਲੇ ਆਖਣਾ ਗੁੱਡਸ਼ੌ,ਗੁੱਡ ਗਰਲ, ਗੁੱਡਾਂ ૴ਚੰਗਾ ਚੋਖਾ ਮੱਖਣ ਲਾ ਸਾਰਾ ਕੰਮ ਕਰਾ ਲੈਣਾ,ਤੇ ਉਂਜ ਖਾਣ ਵਾਲੀ ਚੀਜੀ ਵੀ ਇਸ ਤਰਾਂ ਹੀ ਵਿਸ਼ੇਸਣ ਲਾ ਡੀਕ ਜਾਣੀ।ਤੇ ਜਦ ਭੇਣਜੀ ਨੂੰ ਕੋਈ ਗਰਜ਼ ਨਹੀਂ ਸੀ ਹੁੰਦੀ ੇ ਆਖਣਾ,'ਅੰਂਨੀ੍ਹ,ਦੁੱਥੀ,ਗੁੱਡੀ ਸੜੁਡੀ,ਹਵਾ ਚ ਉਡੀ, ਅੰਨੀ੍ਹ ਮਾਰੀ,ਇਹਨੂੰ ਸਵਾਹ ਅਕਲ।
ਭੇੈਣਜੀ ਦੀਆਂ ਸਾਰੀਆਂ ਚੀਜ਼ਾ ਮੈਂਨੂੰ ਖਿੱਚ ਪਾਉਂਦੀਆਂ,ਮੈਂ ਚੋਰੀ ਨੇਲ ਪਾਲਿਸ਼ ਲਾਉਂਦੀ,ਸੋਹਣੀ ਚੁੰਨੀ ਲੈ ਬਾਹਰ ਭੱਜ ਜਾਂਦੀ।ਕਾਬੂ ਆਉਣ ਤੇ ਬੜੀ ਕੁੱਟ ਪੈਂਦੀ,ਪਰ ਫਿਰ ਭੇਣਜੀ ਉਸ ਵੇਲੇ ਤਰਸ ਵੀ ਖਾ ਲੈਂਦੀ,ਨਾਦਾਨ ਅਲੜ੍ਹ ਮਾਸੂੰਮ ਗੁੱਡੀ ਨੂੰ ਉਹ ਝੱਟ ਆਂਚਲ ਵਿੱਚ ਲਕੋ ਲੈਂਦੀ।
ਨਾਂ ਨੀਰ ਮੁੱਕਦਾ ਏ ਨਾਂ ਅੱਖ ਹੁੰਦੀ ਏ ਪੱਥਰ
ਚੁਣ ਚੁਣ ਪਾਵਾਂ ਸੀਨੇ ਦੇ ਵਿੱਚ ਇਕ ਇਕ ਅੱਥਰ॥
ਭੇੈਣਜੀ ਦੀ ਸਹੇਲੀ ਤ੍ਰਿਪਤਾ ਦੀਆਂ ਪੰਜ ਭੇੈਣਾ ਸਨ ਤੇ ਦੋ ਭਰਜਾਈਆਂ।ਉਹ ਵਰਤ ਬਹੁਤ ਰੱਖਦੀਆਂ ਤੇ ਹੋਰ ਤਿੱਥ ਤਿਉਹਾਰ ਅਕਸਰ ਮਨਾਉਂਦੀਆਂ ਰਹਿੰਦੀਆਂ ।ਰੋਜ਼ ਹੀ ਉਹਨਾ ਦੇ ਘਰੋਂ ਕੋਈ ਨਾ ਕੋਈ ਖੱਟਾ ਮਿੱਠਾ ਆ ਜਾਂਦਾ।ਜਿੰਨੇ ਦਿਨ ਭੇੈਣਜੀ ਪੇਕੇ ਰਹਿੰਦੀ ਸਾਡੀਆਂ ਵੀ ਮੌਜਾਂ ਬਣੀਆਂ ਰਹਿੰਦੀਆਂ।ਅੰਮਪਾਪੜ,ਅੰਮਚੂਰਨ,ਇਮਲੀ ਚਟਨੀ,ਖੱਟਾ ਮਿੱਠਾ ਅਚਾਰ,ਮਿਸੀਆਂ ਰੋਟੀਆਂ,ਗੁੜ ਟਿੱਕੀਆ,ਆਲੂ ਟਿੱਕੀਆਂ,ਤੇ ਪਤਾ ਨਹੀਂ ਕੀ ਕੀ,ਬੱਸ ૴૴ਭੇੈਣਜੀ ਪਕੌੜੈ ਤਲਦੀ ਤੇ ਮੈਨੂੰ ਉਹਨਾਂ ਦੇ ਘਰ ਦੇਣ ਜਾਣਾ ਪੈਂਦਾ।ਤਿੰਨੇ ਸਹੇਲੀਆਂ ਇਕੋ ਘਰ ਬੈਠ ਦੇਰ ਰਾਤ ਤੱਕ ਮਹਿੰਦੀ ਲਾ ਕੇ ਸੁਕਾਉਂਦੀਆਂ ਗਾਣੇ ਗਾਉਂਦੀਆਂ ਹੱਸਦੀਆਂ ਖੇਡਦੀਆਂ।ਕਦੀ ਡੈਡੀ ਕਦੀ ਵੀਰ ਘਰੋ ਘਰੀ ਪੁਚਾ ਦੇਂਦੇ।ਸੱਭੇ ਸਖੀਆਂ ਖੁਲ੍ਹੀ ਫਿਜ਼ਾ ਵਿੱਚ ਪਿੱਪਲ ਬੋਹੜਾਂ ਹੇਠਾਂ ਤ੍ਰਿੰਞਣ,ਤੀਆਂ ਮਨਾਉਂਦੀਆਂ।
੍ਰੱਰੱਖੜੀ ਲੋਹੜੀ ਅਸੀਂ ਦੋਵੇਂ ਭੇੈਣਾ ਆਪਸ ਵਿੱਚ ਮਨਾਉਂਦੀਆਂ।ਭੇੈਣਜੀ ਆਖਿਆ ਕਰੇ ਰੱਖੜੀ ਲੋਹੜੀ ਤੇ ਹੁੰਦੇ ਹੀ ਧੀਆਂ ਭੇਣਾ ਦੇ ਤਿਉਹਾਰ ਹਨ,ਅਸੀਂ ਇਕ ਦੂਜੇ ਨੂੰ ਰੱਖੜੀ ਬੰਨ੍ਹ ਲੋਹੜੀ ਵੰਡ ਵਟਾ ਲੈਂਦੀਆਂ।
ੇਭੈਣਜੀ ਤੇਰੇ ਬਾਝੌਂ ਕੌਣ ਂ ਭੇਜੇ ਸੂਹੇ''
ਜਦ ਭੇੈਣਜੀ ਨੂੰ ਜੀਜਾ ਜੀ ਲੈਣ ਆਉਂਦੇ ਸਾਨੂੰ ਬੜਾ ਗੁੱਸਾ ਆਉਂਦਾ ।ਅਸੀਂ ਉਹਨਾ ਨਾਲ ਬੋਲਦੇ ਵੀ ਨਾਂ।ਪਰ ਭੇੈਣਜੀ ਨੇ ਤਾਂ ਤੁਰ ਜਾਣਾ ਹੁੰਦਾ ਸੀ ਆਪਣੇ ਸਹੁਰੇ ਸਾਡੀ ਪੇਸ਼ ਨਾਂ ਜਾਂਦੀ।ਤੇ ਗੁੱਡੀ ਰੋ ਰੋ ਕੰਧਾਂ ਗਿਲੀਅਂਾਂ ਕਰ ਦਿੰਦੀ। ਅੱਜ ਜਦ ਭੇੈਣਜੀ ਆਪਣੇ ਪੱਕੇ ਸਹੁਰੇ ਜਾ ਕੇ ਗੂੜ੍ਹੀ ਨੀਂਦ ਸੌਂ ਗਈ ਹੈ,ਗੁੱਡੀ ਵਿਚਾਰੀ ਕੀ ਕਰੇ ਕਿਵੇਂ ਜੀਏ ਕਿਵੇਂ ਮਰੇ?
ਪਿਛਲੇ ਦਿਨਾ ਵਿੱਚ ਹਰ ਰੋਜ਼ ਭੇਣਜੀ ਗੁੱਡੀ ਨੂੰ ਨਸੀਹਤਾਂ ਕਰਦੇ ,'ਜਦ ਇਕੱਲੀ ਘਰ ਹੋਵੇਂ ,ਛੱਤ ਤੇ ਕਪੜੇ ਸੁਕਣੇ ਪਾਉਣ ਨਾਂ ਜਾਇਆ ਕਰ ,ਕਿਤੇ ਪੌੜੀਆਂ ਤੋਂ ਡਿਗ ਪਵੇਂ ?ਵਿਹੜਾ ਗਿਲਾ ਹੋਵੇ ਤਾਂ ਸੋਟੀ ਨਾਲ ਗੇਟ ਖੋਲਣ ਜਾਇਆ ਕਰ ਪੈਰ ਤਿਲਕ ਗਿਆ ਤੇ ਤੈਨੂੰ ਕਿਹਨੇ ਸੰਭਾਲਣਾ,ਆਪਣਾ ਧਿਆਨ ਆਪੇ ਰੱਖਿਆ ਕਰ।
ੰਮਰ ਕੇ ਜਿਉਣ ਦਾ ਇਰਾਦਾ ਕਰ ਲਿਆ ਭੇੈਣਜੀ ੇਨੇ ਬਿਨਾਂ ਇਹ ਵਿਚਾਰ ਕੀਤੇ ਕਿ ਕੋਈ ਉਹਨਾਂ ਦਾ ਆਪਣਾ ਪਿਆਰਾ ਸਹਿਮਤ ਹੈ ਵੀ ਕਿ ਨਹੀਂ।
'' ਤੂੰ ਤੇ ਸੌਂ ਗਈਓਂ ਗੂੜ੍ਹੀ ਨੀਂਦਰੇ ਭੇੈਣਜੀ ਗੁੱਡੀ ਤੇਰੀ ਲਾਡਲੀ ਕੀ ਕਰੇ ''॥?
ਇੰਨੀਆਂ ਸਿਆਣਪਾਂ ਵੰਡਣ ਵਾਲੀ ਦੇ ਆਪਣੇ ਜਾਂਦੀ ਵਾਰ ਇਕ ਵੀ ਸਿਆਣਪ ਕੰਮ ਨਾ ਆਈ।

'' ਜਾਨ ਸੇ ਜਾਨੇ ਵਾਲੇ ਜਾਨੇ ਚਲੇ ਜਾਤੇ ਹੈਂ ਕਹਾਂ
ਜਾਨੇ ਕੌਨ ਹੈ ਵੋ ਨਗਰੀਆ
ਕੋਈ ਖਤ ਨਾਂ ਖਬਰੀਆ
ਢੂੰਢੈ ਕਹਾਂ ਉਨਹੇਂ ਕੋਈ,ਨਹੀਂ ਕੋਈ ਕਦਮੋੰਂ ਕੇ ਨਿਸ਼ਾਂਂ
ਵੇਖਦੇ ਹੀ ਵੇਖਦੇ ਬੋਲਦੇ ਹੀ ਬੋਲਦੇ ਸੁਣਦੇ ਹੀ ਸੁਣਦੇ ਭੇੈਣਜੀ ਵਕਤ ਵਾਂਗ ਹੱਥਾਂ ਚੋਂ ਕਿਰ ਗਈ,ਤੇ ਇਕ ਮਹੀਨੇ ਦਾ ਗੁਜਰਿਆ ਵਕਤ ਬਣ ਗਈ।ਵਕਤ ਤੁਰਿਆ ਜਾਵੇਗਾ ਛੇ ਮਹੀੇਂਨੇ ਹੋ ਜਾਣਗੇ ਫਿਰ ਵਰ੍ਹਾ ਹੋ ਜਾਵੇਗਾ ਬਰਸੀ ਮਨਾ ਕੇ ਵਕਤ ਨੂੰ ਸੀਨੇ ਵਿੱਚ ਦੂਰ ਕਿਤੇ ਦਫ਼ਨ ਕਰ ਲਵਾਂਗੇ।
ਭੇਣਜੀ ਦਾ ਅਰਮਾਨ ਸੀ ਹਵਾਈ ਜਹਾਜ਼ ਦੀ ਸਵਾਰੀ।ਸੋਫੀਆ ਨੂੰ ਕਹਿੰਦੇ ਮੈਨੂੰ ਅਮਰੀਕਾ ਵਿਖਾ ਦੇ। ਉਸਨੇ ਕਿਹਾ ਆਜੋ ਆਜੋ। ਤੇ ਭੇਣਜੀ ਨੇ ਫਟਾਫਟ ਪਾਸਪੋਰਟ ਬਣਾ ਲਿਆ।ਮਨੋ ਫੁੱਲ ਤਿਆਰੀ ਕਰ ਲਈ ਜਾਣ ਦੀ।ਮੈਨੂੰ ਪਤਾ ਸੀ ਵੀਜ਼ਾ ਲਵਾਉਣ ਦਾ ਤਸੀਹਾ ਕਟਣਾ ਭੇਣਜੀ ਦੇ ਵੱਸ ਦੀ ਗਲ ਨਹੀਂ ਸੀ ਕਿੰਨੇ ਗੇੜੇ ਦਿਲੀ ਦੇ ਲਗਦੇ? ਇਸ ਤਰਾਂ ਜਕੋ ਤਕੀ ਵਿੱਚ ਚਾਰ ਪੰਜ ਸਾਲ ਲੰਘ ਗਏ ਤੇ ਫੇਰ ਭੇਣਜੀ ਨੇ ਗੋਡੇ ਬਣਾਉਟੀ ਪਵਾ ਲੇੈ।ਪਰ ਫੇਰ ਵੀ ਜਹਾਜ਼ ਚੜ੍ਹਨ ਦਾ ਹੌਂਸਲਾ ਕਾਇਮ ਰਿਹਾ।ਭੇਣਜੀ ਦੀ ਪੋਤਰੀ ਨੇ ਵੀ ਆਸਟਰੇਲੀਆਂ ਤੋਂ ਹੌਸਲਾ ਅਫਜ਼ਾਈ ਕੀਤੀ ਕਿ ਵੱਡੀ ਮੰਮੀ ਮੇਰੇ ਕੋਲ ਚੱਕਰ ਲਾਉਣਾ। ਮੈਂ ਕਿਹਾ ਪਹਿਲਾਂ ਤੁਸੀਂ ਦਿਲੀ ਤੱਕ ਦਾ ਸਫ਼ਰ ਕਰ ਲਓ ਬੰਗਲਾ ਸਾਹਬ ਮੱਥਾ ਟੇਕਣਾ ਫਿਰ ਹਜੂਰ ਸਾਹਬ ਜਾਵਾਂਗੇ ਜੇ ਤੁਸੀ ਸਹਿ ਗਏ ਫੇਰ ਅਮਰੀਕਾ ਆਸਟਰੇਲੀਆ ਵੀ ਚਲੇ ਜਾਣਾ।
ਗਰਮੀ ਸਰਦੀ ਦੀ ਹੂੰ ਹਾਂ ਤੇ ਮੇਰੀ ਅੱਜ ਕਲ ਵਿੱਚ ਭੇੈਣਜੀ ਆਪਣੇ ਪੱਕੇ ਵੱਡੇ ਜਹਾਜ਼ ਤੇ ਸਵਾਰ ਹੋ ਉਡ ਗਏ।
'' ਸਗੁਲ ਦੁਆਰ ਕੋ ਛੋੜ ਕੈ ਗਯੋ ਤੁਆਰੋ ਦੁਆਰ ''
ਰਹਿ ਗਿਆ ਮੇਰੀ ਬਾਕੀ ਉਮਰ ਲਈ ਅਫਸੋਸ ਤੇ ਪਛਤਾਵਾ।
ਚਾਰ ਕੁ ਦਿਨ ਪਹਿਲਾਂ ਭੇੈਣਜੀ ਨੇ ਕਿਹਾ ਸੀ ਮੈਨੂੰ ਬਿਨਾਂ ਟਿਕ ਟਿਕ ਫੋਨ ਭੇਜ ਦੇ ਗੁਰਦਵਾਰੇ ਆਉਂਦੀਆਂ ਸਾਰੀਆਂ ਅੋਰਤਾਂ ਉਂਗਲ ਹਿਲਾ ਕੇ ਫੋਨ૴૴.ਮੇਰਾ ਵੀ ਜੀ ਕਰਦੈ। ਮੈਂ ਕਿਹਾ ਤੁਸੀਂ ਭੁਲੱਕੜ ਹੋ ਬੰਦ ਕਰਨਾ ਜੇ ਯਾਦ ਨਾ ਰਿਹਾ ਤੇ ਇਕ ਹੀ ਕਾਲ ਵਿੱਚ ਸਾਰੇ ਪੈਸੇ ਮੁੱ ਕ ਜਾਣਗੇ। ਭੇਣਜੀ ਨੇ ਕਿਹਾ ਕਾਕਾ ਚਲਾ ਲੈਂਦਾ ਮੈਂ ਵੀ ਸਿਖ ਲਉਂ ਮੈਂ ਲੈਣਾ ਹੈ ਤੂੰ ਦੇ ਮੈਂਨੂੰ ਆਪਣਾ ਪੁਰਾਣਾ ਦੇ ਦੇ ਨਵਾਂ ਨਾ ਸਹੀ।
ਸੂੰਨੇ ਘਰ ਵਿੱਚ ਯਾਦਾਂ ਦਾ ਇਕ ਮੇਲਾ ਜਿਹਾ ਲਗਦਾ ਹੈ
ਦੀਵਾਰਾਂ ਨਾਲ ਬਾਤਾਂ ਪਾਉਣਾ ਚੰਗਾ ਚੰਗਾ ਲਗਦਾ ਏ॥
ਪਿਛਲੇ ਡੇਢ ਸਾਲ ਵਿੱਚ ਅਣਗਿਣਤ ਬੱਚੇ ਮਾਪਿਓ ਮਹਿਟਰ ਹੋ ਗਏ ਤੇ ਕਿੰਨੇ ਮਾਂ ਬਾਪ ਲਾਵਾਰਸ / ਯਤੀਮ ਹੋ ਗਏ।ਹਰ ਕਿਸੇ ਦਾ ਆਪਣਾ ਆਪਣਾ ਗਮ ਹੈ ਜੋ ਉਸ ਨੂੰ ਕਿਸੇ ਦੂਜੇ ਦੇ ਗਮ ਨਾਲੋਂ ਵੱਡਾ ਲਗਦਾ ਹੈ।ਤੇ ਗੁੱਡੀ ਤੇ ਫੇਰ ਇਕ ਵਾਰ ਯਤੀਮ ਹੋ ਗਈ ਸੀ।ਦਿਨ ਚ ਦੋ ਵਾਰ ਤਾਂ ਜਰੂਰ ਭੇੈਣਜੀ ਫੋਨ ਕਰਦੇ ਕਦੇ ਵੱਧ ਵੀ ਹੋ ਜਾਂਦਾ ਪਰ ਹੁਣ ਤੇ ਕੰਨ ਤਰਸ ਗਏ ਕਿ ਭੇੈਣਜੀ ਦੀ ਕਾਲ ਆਵੇ।ਜਿਹਨ ਨਹੀਂ ਮੰਨ ਰਿਹਾ ਕਿ ਭੇੈਣਜੀ ਨਹੀਂ ਹੈ,ਕਿਤੇ ਨਹੀਂ ਹੈ।
ਭੇੈਣਜੀ ਜਦ ਵੀ ਆਪਣਾ ਸੂਟ ਸਿਲਾਉਂਦੇ ਮੇਰਾ ਨਾਲ ਹੀ ਲੈ ਲੈਂਦੇ।ਹੁਣ ਕੌਣ ਅਹਿਸਾਸ ਕਰੇਗਾ ਮੇਰੀ ਗਰਮੀ ਸਰਦੀ ਦਾ।ਤੁਰਨ ਤੋਂ ਪਹਿਲਾਂ ਖਿਆਲ ਤਾਂ ਆਇਆ ਹੋਵੇਗਾ ਤੜਪਨ ਵੀ ਲਗੀ ਹੋਵੇਗੀ ਜਾਲਿਮ ਹੋਣੀ ਨੂੰ ਵਾਸਤਾ ਵੀ ਪਾਇਆ ਹੋਵੇਗਾ,ਪਰ ਹਾਏ ਯਮਰਾਜ ਦਾ ਘੇਰਾ ਤੋੜਿਆਂ ਵੀ ਨਾਂ ਟੁਟਿਆ, 'ਡਾਢਾ ਤੇ ਹਮੇਸ਼ ਜਿਤਦਾ ਆਇਆ ਹੈ'' ।
ਉਦੋਂ ਰੇਡੀਓ ਹੀ ਹੁੰਦਾ ਸੀ ਟੇਲੀਫੌਨ ਸਿਰਫ ਡਾਕਘਰ ਵਿੱਚ ਹੁੰਦਾ ਸੀ ਸਿਨੇਮਾ ਤੇ ਹੁੰਦਾ ਸੀ ਫਿਲਮਾਂ ਵੀ ਲਗਦੀਆਂ ਸੀ ਪਰ ਟੇਲੀਵਿਜ਼ਨ ਨਹੀਂ ਸੀ ਹੁੰਦਾ। ਭੇੈਣਜੀ ਨੂੰ ਰੇਡੀਓ ਸੁਣਨਾ ਬਹੁਤ ਚੰਗਾ ਲਗਦਾ ਸੀ।ਭੇਣਾਂ ਦਾ

ਪਰੋਗਰਾਮ 'ਤ੍ਰਿੰਞਣ,ਨਾਰੀ ਸੰਸਾਰ 'ਬੜੇ ਧਿਆਨ ਨਾਲ ਸੁਣਨਾ ਤੇ ਫਿਰ ਉਹਨਾਂ ਵਲੋਂ ਦਸੀਆਂ ਕੰਮ ਦੀਆਂ ਗਲਾਂ ਤੇ ਪਕਵਾਨ ਵਗੈਰਾ ਕਾਪੀ ਤੇ ਨੋਟ ਕਰ ਲੈਣੇ,ਸਵੈਟਰ ਬੁਣਤੀ ਵੀ ਨੋਟ ਕਰਕੇ ਬੁਣ ਕੇ ਦਮ ਲੈਣਾ।ਉਹ ਸੱਭ ਤੋਂ ਵੱਡੇ ਹੋਣ ਕਰ ਕੇ ਕੋਈ ਨਹੀਂ ਸੀ ਜੋ ਭੇੈਣਜੀ ਨੂੰ ਕਢਾਈ ਸਿਲਾਈ ਸਿਖਾਂਉਂਦਾ ਪਰ ਹੁਸ਼ਿਆਰ ਦਿਮਾਗ ਦੀ ਕੁਦਰਤੀ ਬਲ਼ਸ਼ਿਸ ਹੋਣ ਕਰ ਕੇ ਸੱਭ ਸਿਖ ਲਿਆ।ਸਹੇਲੀਆਂ ਭੇੈਣਾ ਤੋਂ ਵੀ ਜੋ ਗੁਣ ਮਿਲਦਾ ਝੱਟ ਗ੍ਰਹਿਣ ਕਰ ਲੈਂਦੇ।ਪੜ੍ਹਾਈ ਲ਼ਿਖਾਈ ਵਿੱਚ ਤੇ ਇੰਨੀ ਰੁਚੀ ਸੀ ਕਿ ਜਿਥੋਂ ਜੋ ਵੀ ਪੜ੍ਹਨ ਨੂੰ ਮਿਲਦਾ ਪੜ੍ਹ ਲੈਂਦੇ,ਇਥੋਂ ਤੱਕ ਕਿ ਉਦੌਂ ਕਾਗਜ਼ ਦੇ ਲਿਫਾਫਿਆਂ ਵਿੱਚ ਸੌਦਾ ਆਇਆ ਕਰਦਾ ਸੀ ਲਿਫਾਫਾ ਖਾਲੀ ਕਰ ਨਜ਼ਰ ਦੁੜਾਉਣੀ ਜੇ ਉਸ ਵਿਚੋਂ ਵੀ ਕੁਝ ਚੰਗਾ ਪੜ੍ਹਨ ਨੂੰ ਮਿਲ ਜਾਣਾ ੇ ਪੜ੍ਹ ਕੇ ਸੰਭਾਲ ਲੈਣਾ।ਨਿਕੇ ਭੇੈਣ ਵੀਰਾਂ ਦੀ ਵੀ ਦੇਖਭਾਲ ਕਰਨੀ ਘਰ ਦਾ ਕੰਮ ਵੀ ਕਰਨਾ ਫੇਰ ਵੀ ਹਰ ਸਾਲ ਫਸਟ ਡਵੀਜ਼ਨ ਜਮਾਤੇ ਚੜ੍ਹਨਾ। ਬਸ ਹਾਲਾਤ ਨੇ ਸਾਥ ਨਾ ਦਿੱਤਾ ਤੇ ਦਸਵੀ ਪਾਸ ਕਰਦੇ ਹੀ ਭੇੈਣਜੀ ਦਾ ਵਿਆਹ ਹੋ ਗਿਆ।ਸਹੁਰਿਆਂ ਨੇ ਲਾਰਾ ਲਾ ਕੇ ਘਰੇਲੂ ਕੰਮਾਂ ਤੋਂ ਕਦੇ ਪੜ੍ਹਨ ਦੀ ਵਿਹਲ ਹੀ ਨਾ ਲਗਣ ਦਿੱਤੀ।ਚੰਗੇ ਪਿਆਰ ਮੁਹੱਬਤ ਵਾਲੇ ਰਿਸ਼ਤੇ ਹੋਣ ਕਰ ਕੇ ਭੇੈਣਜੀ ਵੀ ਘਰੇ ਰੁਝ ਗਏ ਫਿਰ ਆਉਂਦੇ ਵਰ੍ਹੇ ਬੇਟੀ ਪਟੋਲੀ ਜੰਮ ਪਈ ਤੇ ਸੱਭ ਖਾਵਾਬ ਪਟੋਲੀ ਦੀ ਸੇਵਾ ਸੰਭਾਲ ਵਿੱਚ ਰੰਗ ਹੋ ਗਏ ਪਰ ਆਖਰੀ ਪਹਿਰ ਤੱਕ ਉਹ ਹੋਰ ਪੜ੍ਹਨਾ ਲੋਚਦੀ ਰਹੇ। ਮੈਂ ਸਲਾਹ ਦਿੱਤੀ ਸੰਨਦਾ ਦਾ ਹੋਣਾ ਕੋਈ ਜਰੂਰੀ ਨਹੀਂ ਤੁਸੀ ਉਂਜ ਹੀ ਕੁਝ ਨਾ ਕੁਝ ਪੜ੍ਹਦੇ ਰਿਹਾ ਕਰੋ ਤੇ ਕਿਤਾਬਾਂ ਵੀ ਭਿਜਵਾ ਦੇਣੀਆਂ,ਅਖਬਾਰ ਵੀ ਲਵਾ ਲਈ ਹੋਰ ਰਸਾਲੇ ਜੋ ਵੀ ਸਾਹਿਤ ਜਾ ਹੋਰ ਜਾਣਕਾਰੀ ਲੱਭਦੀ ਸਿਰ ਚ ਪਾ ਲੈਂਦੇ ਤੇ ਇਸ ਤਰਾਂ ਅੱਛਾ ਖਾਸਾ ਇਲਮ ਹਾਸਲ ਕਰ ਲਿਆ,ਕੀ ਸਮਾਜਿਕ ਕੀ ਘਰੇਲੂ ਕੀ ਰਾਜਸੀ ਆਲੇ ਦੁਆਲੇ ਰੋਜ਼ ਦੀਆਂ ਘਟਨਾਵਾਂ ਸੱਭ ਤੋਂ ਜਾਣੁ ਰਹਿਣਾ।
ਹਿਸਾਬ ਕਿਤਾਬ ,ਘਰੇਲੂ ਬਜਟ ਥੋੜੈ ਜਿਹੇ ਰੁਪਈਆਂ ਨਾਲ ਸਾਰੀਆ ਸੁਖ ਸਹੂਲਤਾਂ ਬਣਾ ਕੇ ਹੰਢਾਈਆਂ,ਇਹ ਗੁਣ ਰੁਪਈਆਂ ਦੇ ਅੰਬਾਰਾ ਤੇ ਬੈਠਿਆਂ ਚ ਨਹੀਂ ਮਿਲਦਾ।
ਦਿਲ ਨਹੀਂ ਮੰਨਦਾ ਕਿ ਭੇੈਣਜੀ ਨਹੀਂ૴૴ਇਹੀ ਅਹਿਸਾਸ ਹੈ ਕਿ ੁਤੁਸੀਂ ਇਥੇ ਹੋ ਇਥੇ ਹੀ ਕਿਤੇ ਹੋ, ਹਾਲਾਂ ਕਿ ਮੈਂਨੂੰ ਬਾਖੂਬੀ ਪਤਾ ਹੈ ਕਿ ਕਬਰਿਸਤਾਨ ਚੋਂ ਹੋ ਕੇ ਜਿੰਦਗੀ ਨਹੀਂ ਗੁਜਰਦੀ।
ਦੁਨੀਆਂਦਾਰੀ ਦੀ ਗੱਡੀ ਚਲਾਉਂਦੇ ਕਦੇ ਭੈਣਜੀ ਨੂੰ ਜਿਉਣ ਦੀ ਵਿਹਲ ਹੀ ਨਹੀਂ ਸੀ ਮਿਲੀ ਜਦ ਵਿਹਲ ਮਿਲੀ ਤਾਂ ਜਾਨ ਦਾ ਸਾਥ ਛੁੱਟ ਗਿਆ। ਦੋਹਤੇ ਪੋਤੇ ਦੇ ਵਿਆਹਾਂ ਦੀਆਂ ਸਕੀਮਾਂ ਘੜਦੇ ,ਸੂਟਾਂ ਦੇ ਰੰਗ ਰਲਾਉਂਦੇ ਦੱਸ ਸਾਲਾ ਯੋਜਨਾਵਾਂ ਬਣਾ ਕੇ ਮਨ ਹੀ ਮਨ ਖੁਸ਼ ਹੋ ਰਹੇ ਸਨ ਕਿ ਅਚਿੰਤੇ ਬਾਜ ਆਣ ਪਏ।
ਉਦੋਂ ਫੋਨ ਨਹੀਂ ਸੀ ਹੁੰਦੇ ਪਰ ਡਾਕ ਸਿਸਟਮ ਇੰਨਾ ਤੇਜ਼ ਸੀ ਕਿ ਚਿੱਠੀ ਅਗਲੇ ਦਿਨ ਮਿਲ ਜਾਂਦੀ ਸੀ।ਮੇਰੇ ਵਿਆਹ ਤੋਂ ਕੁਝ ਚਿਰ ਪਹਿਲਾਂ ਭੇਣਜੀ ਨੇ ਖੱਤ ਭੇਜਿਆ'ਸਾਡੇ ਮਾਸੀਜੀ ਨੇ ਮੇਰੇ ਲਈ ਕੁਝ ਸਮਾਨ ਬਰਤਨ ਵਗੈਰਾ ਲਏ ਹਨ ਤੇ ਮੈਂ ਜਾ ਕੇ ਲੈ ਆਵਾਂ।ਸੀ ਤਾਂ ਇਹ ਮਹਿੰਗਾ ਸੌਦਾ ਪਰ ਭੇੈਣਜੀ ਨੇ ਕਿਹਾ ਸੀ ਤੇ ਮੈਂ ਤੇ ਛੋਟਾ ਵੀਰ ਦਿੰਦੂ ਅਸੀਂ ਭੇਣਜੀ ਨੂੰ ਖੱਤ ਲਿਖ ਗੱਡੀ ਚੜ੍ਹ ਗਏ ।ਕਦੀ ਇਕੱਲਿਆਂ ਬਾਹਰ ਜਾਣ ਦਾ ਮੌਕਾ ਵੀ ਪਹਿਲਾ ਸੀ।ਜਦ ਗੱਡੀ ਲੁਧਿਆਣੇ ਪਹੁੰਚੀ ਤਾਂ ਭੇੈਣਜੀ ਤੇ ਵੀਰਜੀ (ਜੀਜਾ ਜੀ ) ਸਾਡੇ ਦੋਨਾ ਲਈ ਖਾਣਾ ਲੈ ਕੇ ਸਾਡਾ ਕੋਚ ਲੱਭ ਕੇ ਸਟੇਸ਼ਨ ਤੇ ਹਾਜਰ ਸਨ।ਗੱਡੀ ਲੁਧਿਆਣੇ ਅੱਧਾ ਘੰਟਾ ਰੁਕੀ ਤੇ ਉਹ ਸਾਨੂੰ ਖਾਣਾ ਖਵਾ ਕੇ ਗੱਡੀ ਦੇ ਚਲਣਾ ਦੀ ਵਿਸਲ ੱ ਹੋਈ ਤੇ ਉਹ ਉਤਰ ਗਏ ਤੇ ਜਦੋਂ ਤੱਕ ਅਸੀਂ ਅੱਖੌਂ ਓਹਲੇ ਹੋ ਗਏ ਉਦੋਂ ਉਥੋ ਤੁਰੇ।ਭੇਣਜੀ ਦਾ ਉਹ ਨਿਕੇ ਭੇਣ ਭਰਾਵਾਂ ਨਾਲ ਪਿਆਰ ਤੇ ਧਿਆਨ ਚੇਤੇ ਤਾਂ ਪਹਿਲਾ ਵੀ ਸੀ ਹੁਣ ਤੇ ਦਿਲ ਦਿਮਾਗ ਵਿਚੋਂ ਨਿਕਲਦਾ ਹੀ ਨਹੀਂ।
ਭੇੈਣਜੀ ਨਾਲੋਂ ਵੱਖ ਹੋ ਕੇ ਗੁੱਡੀ ਮਰ ਜਾਏਗੀ , ਉਂਜ ਵੀ ਗੁੱਡੀ ਦਾ ਆਖਰੀ ਪਹਿਰ ਚਲ ਰਿਹਾ ਹੈ।
ਕਹਿੰਦੇ ਨੇ ਬੌਦਾ ਜਿਵੇਂ ਜਿਵੇਂ ਬੁੱਢਾ ਹੁੰਦਾ ਜਾਂਦਾ ਹੈ ਜਿੰਮੇਵਾਰੀਆਂ ਜਵਾਨ ਹੁੰਦੀਆਂ ਜਾਂਦੀਆਂ ਹਨ ਪਰ ਭੇੈਣਜੀ ਦੀ ਨੇਕ ਅੋੌਲਾਦ ਨੇ ਮਾਂ ਨੁੰ ਜਿੰਮੇਵਾਰੀਆਂ ਤੋਂ ਫਾਰਗ ਕਰ ਦਿੱਤਾ ਬੱਚੇ ਸੱਭ ਆਪ ਹੀ ਸੰਭਾਲ ਲੈਂਦੇ।ਫਿਰ ਵੀ ਖ਼ਵਰੇ ਕਿਉਂ ਭੇੈਣਜੀ ਨੂੰ ਅਜੀਬ ਅਚਵੀ ਜਿਹੀ ਲਗੈੀ ਰਹਿੰਦੀ।ਸਾਂਝੇ ਪਰਿਵਾਰ ਚ ਪੋਤੇ ਪੋਤੀਆਂ ਦੀ ਭਰਪੂਰ ਰੌਣਕ ਵਿੱਚ ਵੀ ਕਿਸੇ ਵੇਲੇ ਖੁਦ ਨੂੰ ਤਨਹਾ ਪਾਉਂਦੇ ਉਠ ਕੇ ਗੁਰਦਵਾਰੇ ਤੁਰ ਪੈਂਦੇ,ਭਾਰੀ ਮਨ ਹਲਕਾ ਹੋ ਜਾਂਦਾ ਤੇ ਬੱਚਿਆਂ ਦੀ ਰੌਣਕ ਵਿੱਚ ਖਿੜ ਖਿੜ ਹੱਸਦੇ,ਨਾਂ ਈਰਖਾ ਨਾ ਦਵੈਤ।ਕਿਸੇ ਨਾਲ ਗੁੱਸਾ ਗਿਲਾ ਹੋ ਜਾਂਦਾ ਤਾਂ ਪੱਕੀਆਂ ਗੰਢਾਂ ਨਾ ਮਾਰਦੇ ਗਲਬਾਤ ਮਜ਼ਾਕਰਾਤ ਨਾਲ ਸਹੀ ਕਰ ਲੈਂਦੇ,ਭੇਣਜੀ ਦੀ ਸੋਚ ਸੀ ਗੰਢਾਂ ਮਾਰਨੀਆਂ ਹੱਥਾਂ ਨਾਲ ਤੇ ਖੌਲਣੀਆਂ ਮੂੰਹ ਨਾਲ ਪੈਂਦੀਆਂ ਹਨ ਇਸ

ਲਈ ਇਸ ਲਈ ਇਸ ਤੋਂ ਪਹਿਲਾਂ ਕਿ ਗੰਢ ਪੀਚੀ ਜਾਏ ਢਿੱਲੀ ਕਰ ਦਿਓ।ਸਹੁਰੇ ਪੇਕਿਆਂ ਵਿੱਚ ਤਾਲ ਮੇਲ ਬਣਾਏ ਰੱਖਣਾ,ਰਿਸ਼ਤਿਆਂ ਦਾ ਤਵਾਜ਼ਨ ਕਦੇ ਡੋਲਣ ਨਾ ਦੇਣਾ।ਗੁੱਡੀ ਇਹ ਗੁਣ ਗ੍ਰਹਿਣ ਨਾ ਕਰ ਸਕੀ।
ਭੇੈਣਜੀ ਜਿੰਂਨਾ ਆਪਣੇ ਲਈ ਜਿਉਂਦੇ ਸੀ ਠੀਕ ਉਤਨਾ ਹੀ ਦੂਜਿਆਂ ਲਈ ਜਿਉਂਦੇ ਸੀ,ਥੋੜਾ ਜਿਹਾ ਵੱਧ ਆਪਣੇ ਬੱਚਿਆਂ ਲਈ।ਭੇੈਣਜੀ ਦੀ ਹਸਰਤ ਹੀ ਰਹੀ ਕਿ ਉਹਨਾਂ ਦਾ ਇਕ ਬੱਚਾ ਵੱਡਾ ਅਫਸਰ ਬਣੇ।ਪਿੰਸੀਪਲ ਦੀ ਕੁਰਸੀ ਤੇ ਬੈਠੀ ਪਟੋਲੀ ਨੂੰ ਵੇਖਣ ਦਾ ਮੌਕਾ ਵੀ ਰੱਬ ਨੇ ਨਾਂ ਦਿੱਤਾ ਅਚਾਨਕ ਬੁਲਾਵਾ ਜੋ ਆ ਗਿਆ।
ਉਹਨਾਂ ਦੇ ਜੀਵਨ ਤੋਂ ਅੱਜ ਅਹਿਸਾਸ ਹੁੰਦਾ ਹੈ'ਮਾਂ ਆਪਣੀ ਜਿੰਦਗੀ ਵਿੱਚ ਕਿੰਨੀਆਂ ਹੋਰ ਜਿੰਦਗੀਆਂ ਜਿਉਂਦੀ ਹੈ।'ਸਾਡੀ ਜਿੰਦਗੀ ਸਿਰਫ਼ ਸਾਡੀ ਨਹੀਂ ਹੁੰਦੀ,ਨਾਲ ਜੁੜੈ ਹੋਏ ਰਿਸ਼ਤਿਆਂ ਦਾ ਹੱਕ ਸਾਡੀ ਜਿੰਦਗੀ ਤੇ ਸਾਡੇ ਨਾਲੋਂ ਜਿਆਦਾ ਹੁੰਦਾ ਹੈ ,ਪੂਰੀ ਉਮਰ ਦਾ ਅੱਧੇ ਨਾਲੋਂ ਵੱਧ ਹਿੱਸਾ ਆਪਾਂ ਆਪਣੇ ਪਿਆਰਿਆਂ ਲਈ ਜਿਉਂਦੇ ਹਾ।
ਗੁੱਡੀ ਦੇ ਵਿਆਹ ਵੇਲੇ ਭੇੈਣਜੀ ਦਾ ਗਿਆਰਾਂ ਤੋਲੇ ਸੋਨੇ ਦਾ ਜੇਵਰ ਚੋਰੀ ਹੋ ਗਿਆ ਸੀ।ਗਹਿਣੇ ਵਿੱਚ ਹਰ ਅੋਰਤ ਦੀ ਜਾਨ ਅੜੀ ਹੁੰਦੀ ਹੈ।ਭੇੈਣਜੀ ਦੀ ਜਾਨ ਵੀ ਉਸ ਵਕਤ ਤਿਲ ਤਿਲ ਕੁਸ ਰਹੀ ਸੀ।ਭੇਣਜੀ ਦੇ ਸਸੁਰਾਲ ਵਾਲੇ ਜੇ ਉਸ ਔਖੀ ਘੜੀ ਵੇਲੇ ਉਹਨਾਂ ਦਾ ਸਾਥ ਨਾਂ ਦਿੰਦੇ ਤਾਂ ਸ਼ਾਇਦ ਭੇੈਣਜੀ ਉਦੋਂ ਹੀ ਰੱਬ ਕੋਲ ਚਲੀ ਜਾਂਦੀ। ਪਰ ਅਸਕੇ ਉਹਨਾਂ ਸਬਰ ਸੰਤੋਖ ਵਾਲੇ ਪਿਆਰੇ ਰਿਸ਼ਤੇਦਾਰਾਂ ਦੇ।ਇਸੇ ਲਈ ਭੇੈਣਜੀ ਨੇ ਜਿੰਦਗੀ ਦਾ ਬਹੁਤਾ ਹਿੱਸਾ ਦੂਜਿਆਂ ਲਈ ਜੀਵਿਆ।ਇਕ ਵਾਰ ਵੀ ਕਦੇ ਗੁੱਡੀ ਨੂੰ ਨਹੀਂ ਕੋਸਿਆ ਕਿ 'ਨਿੱਜ ਨੂੰ ਹੁੰਦਾ ਤੇਰਾ ਵਿਆਹ ਜਿੰਨੇ ਮੈਨੂੰ ਕੰਗਾਲ ਕਰ ਦਿੱਤਾ'ਕਦੇ ਵੀ ਨਹੀਂ ਗੁੱਡੀ ਤੇ ਗਿਲਾ ਕੀਤਾ।ਮੇਰੇ ਸਿਰ ਭੇੈਣਜੀ ਦਾ ਇਹ ਬਹੁਤ ਵੱਡਾ ਅਹਿਸਾਨ ਰਿਹਾ ,ਕਰਜਾ ਰਿਹਾ ਜੋ ਮੈਂ ਉਤਾਰ ਨਹੀਂ ਸਕੀ ਅੱਜ ਵੀ ਭੇੈਣਜੀ ਦੇ ਵੱਡਪਣ ਤਲੇ ਦਬੀ ਹੋਈ ਹਾਂ।
ਖਾਣਾ ਬਣਾਉਣ ਦੀ ਮਾਹਰ ਭੈੇਣਜੀ ਤੜਕੇ ਭੂੰਨ ਭੁੰਨ ਖੂਸ਼ਬੂਆਂ ਖਿਲਾਰ ਐਸੀ ਲਜ਼ੀਜ਼ ਸਭਜੀ ਭਾਜੀ ਬਣਾਉਣੀ ਕਿ ਖਾਣ ਵਾਲੇ ਉਂਗਲੀਆਂ ਚੱਟ ਜਾਂਦੇ।ਵੀਰਜੀ ਬਹੁਤ ਯਾਦ ਕਰਦੇ ਹਨ ਭੇੈਣਜੀ ਦੇ ਬਣੇ ਖਾਣੇ ਨੂੰ,।
ਪੰਜਵੀ ਜਮਾਤ ਦੇ ਮੇਰੇ ਇਮਤਿਹਾਨ ਵਿੱਚ ਇਕ ਰੁਮਾਲ ਤੇ ਫੁੱਲ ਕੱਢ ਕੇ ਵੀ ਦਿਖਾੳਣਾ ਸੀ ਤੇ ਮੈਨੂੰ ਸੂਈ ਧਾਗਾ ਵੀ ਪਤਾ ਨਹੀਂ ਸੀ , ਮੈਂ ਭੇੈਣਜੀ ਨੂੰ ਕਿਹਾ ਮੈਂਨੂੰ ਫੁੱਲ ਕੱਢਣਾ ਸਿਖਾ ਦਿਓ ।ਵੇਖੀ ਜਾ ਆ ਜੇਗਾ ਭੇੈਣਜੀ ਨੇ ਕਿਹਾ૷ਮੈਨੂੰ ਨਾ ਆਇਆ ਤੇ ਭੇੈਣਜੀ ਨੇ ਇਕ ਚਪੇੜ ਲਾ ਦਿੱਤੀ। ਅਗਲੇ ਦਿਨ ਮੇਰੇ ਇਮਤਿਹਾਨ ਵੇਲੇ ਭੇੈਣਜੀ ਆਪਣੀ ਸਹੇਲੀ ਨਾਲ ਮੇਰੇ ਸਕੂਲ਼ ਆ ਕੇ ਫੁੱਲ ਕੱਢ ਕੇ ਦੇ ਗਏ,ਮੈਨੂੰ ਪੂਰੇ ਨੰਬਰ ਮਿਲੇ।
ਕਸ਼ੀਦਾਕਾਰੀ ਦੀ ਇਕ ਹੋਰ ਯਾਦ-ਭੇਣਜੀ ਨੇ ਇਕ ਚਾਦਰ ਬਣਾਈ ਸੀ ਨੀਲੇ ਰੰਗ ਦੀ ਖੱਦਰ ਦੀ ਚਾਦਰ ਉਤੇ ਭੇੈਣਜੀ ਨੇ ਰੰਗ ਬਰੰਗੇ ਧਾਗਿਆਂ ਸੂਈ ਨਾਲ ਆਹਮੋ ਸਾਹਮਣੀ ਦੋ ਕੁਰਸੀਆਂ ਵਿੱਚਕਾਰ ਮੇਜ਼ ਤੇ ਮੇਜ ਤੇ ਦੋ ਪਿਰਚ ਪਿਆਲੀਆਂ ਤੇ ਕੇਤਲੀ ਵਿੱਚ ਚਾਹ-ਕੁਰਸੀਆਂ ਤੇ ਬਿਰਾਜਮਾਨ ਇਕ ਮੇਮ ਇਕ ਸਾਹਬ ਹੱਥਾਂ ਵਿੱਚ ਕੱਪ ਤੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ, ਇਕ ਦੁਸਰੇ ਵਲ ਵੇਖ ਮੁਸਕਰਾਉਂਦੇ ਹੋਏ ਮੇਜ ਦੇ ਇਕ ਪਾਸੇ ਉਹਨਾਂ ਦਾ ਪਿਆਰਾ ਕੁੱਤਾ ਬੈਠਾ ਬਿਸਕੁਟ ਖਾ ਰਿਹਾ । ਇਹ ਸਾਰਾ ਚਿੱਤਰ ਭੈਣਜੀ ਨੇ ਬਿਨਾਂ ਸਕੈੱਚ / ਛਾਪੇ ਆਪਣੇ ਦਿਮਾਗ ਨਾਲ ਰੱੰਗ ਬਰੰਗੇ ਧਾਗਿਆਂ ਨਾਲ ਕਸ਼ੀਦਿਆ ਸੀ।ਮੈਂ ਜਦ ਵੀ ਉਸ ਚਿੱਤਰ ਵਲ ਦੇਖਦੀ ਬਲਕਿ ਕੋਈ ਵੀ ਦੇਖਦਾ ਤਾਂ ਉਸਨੂੰ ਲਗਦਾ ਇਹ ਮੇਮ ਤੇ ਸਾਹਬ ਚਾਹ ਪੀ ਕੇ ਹੁਣੇ ਅੰਦਰ ਵਲ ਤੁਰ ਪੈਣਗੇ ਤੇ ਪਿਛੈ ਪਿਛੇ ਕੁੱਤਾ ਵੀ ਤੁਰੇਗਾ।
ਮਾਂ ਵਾਲੀ ਆਪਣੀ ਮਮਤਾ ਦਾ ਬਹੁਤਾ ਹਿੱਸਾ ਭੇਣਜੀ ਨੇ ਆਪਣੇ ਗੋਲਡੀ ਪੁੱਤਰ ਤੋਂ ਵਾਰਿਆ।
ਜੇ ਆਹ ਤੂਫਾਨ ਭੇੈਣਜੀ ਨੂੰ ਨਾਂ ਘੇਰਦਾ ਤਾਂ ਭੇੈਣਜੀ ਨੇ ਹਮੇਸ਼ਾਂ ਵਾਗ ਮੈਰਾ ਹੱਥ ਫੜ ਮੈਨੂੰ ਨਾਲ ਲੈ ਜਾਣਾ ਸੀ।
ਵਕਤ ਜੋ ਕਦੇ ਕਿਸੇ ਨਾਲ ਨਾਂ ਖਲੋਇਆ
ਅੱਜ ਮੇਰੇ ਕੋਲ ਬਹਿ ਕੇ ਜ਼ਾਰ ਜ਼ਾਰ ਰੋਇਆ॥
ਨੀੰਮ ਪਾਗਲਾਂ ਤਰਾਨ ਫਿਰੇ ਇਧਰ ਉਧਰ

ਡਿਗੂੰ ਡਿਗੂੰ ਕਰੇ ਮੇਰੇ ਵਾਂਗ ਅੱਧਮੋਇਆ॥--------
..ਗੁੱਡੀ ਅੰਟੀ

ਆਸਰੇ ਨੂੰ ਆਸਰਾ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਬੀਬੀ ਜੀ ਲੋਹੜਾ ਵਜਿਆ ਪਿਆ ਕਲ ਯੁੱਗ  ਹੋਰ ਕੀ ਹੁੰਦੈ?ੱਹੱਥ ਤੇ ਹੱਥ ਮਾਰਦੀ ਸਫਾਈ ਵਾਲੀ ਕਰਮੀ ਬੋਲੀ ਜਾ ਰਹੀ ਸੀ ।
ਅੱਜ ਫੇਰ ਤੈਨੂੰ ਕੀ ਦਿੱਸ ਗਿਆ ? ਮੈਂ ਪੁਛਿਆ।
ਬੀਬੀ ਜੀ ਮੈਨੂੰ ਕੀ ਦਿਸਣਾ,ਅੋਹ ਮਿਲੀ ਸੀ ਦੀਪੋ ਕਾਰਖਾਨੇ ਜਿਹੜੀ ਲਗੀ ਆ 'ਅਖੇ ਕਾਰਖਾਨੇ ਵਾਲਾ ਸੇਠ ਬੁੜੀ ਲੈ ਆਇਆ ਮੱਦਿਰ ਚੋਂ ਵਿਆਹ ਕੇ,ਅਜੇ ਡੂਢ ਮਹੀਨਾ ਨੀਂ ਹੋਇਆ ਉਹਦੀ ਵਿਆਹੁੜ ਨੂੰ ਮਰੇ।ਧੌਲਾ ਝਾਟਾ ਆਟਾ ਖਰਾਬ''।
ਤੇ ਫੇਰ ਤੈਨੂੰ ਤੇ ਦੀਪੋ ਨੂੰ ਕੀ ਘਾਟਾ ਪਿਆ ਜੋ ਇੰਨੀ ਔਖੀ ਹੋਈ ਜਾਨੀਐਂ।
ਗੱਲ ਤਾਂ ਤੇਰੀ ਵੀ ਵਾਹਵਾ ਬਈ ਸਾਨੂੰ ਕੀ ਲਗੇ?
ਸ਼ਾਡੇ ਘਰ ਤੋਂ ਸੱਤ ਕੁ ਘਰ ਪਰੇ ਕਾਰਖਾਨੇ ਵਾਲਾ ਸੇਠ ਤੇ ਉਹਦੀ ਘਰ ਵਾਲੀ ਰਹਿੰਦੇ ਸੀ।ਸੇਠਾਣੀ ਸਕੂਲ਼ ਅਧਿਆਪਕਾ  ਸੇਵਾ ਨਵਿਰਿਤੀ ਤੋਂ ਦੋ ਕੁ ਸਾਲ ਬਾਦ ਹੀ ਕੁਝ ਮਹੀਨੇ ਪਹਿਲਾਂ ਰੱਬ ਨੂੰ ਪਿਆਰੀ ਹੋ ਗਈ ਸੀ ।ਉਹਨਾਂ ਦੀ ਇਕੋ ਇਕ ਅੋਲਾਦ ਇਕ ਧੀ ਕਵਿਤਾ ਨੇੜੈ ਤਸੀਲੇ ਵਿਆਹੀ ਸੀ ਤੇ ਉਸਦੇ ਦੋ ਨਿਕੇ ਨਿਆਣੇ।ਕਵਿਤਾ ਦੀ ਜਮਾਤਣ ਤੇ ਗੂੜ੍ਹੀ ਸਹੇਲੀ ਰਸ਼ਮੀ ਦੇ ਮਾਂ ਡੈਡੀ ਦਾ ਸਾਡੇ ਘਰ ਵੀ ਆਉਣ ਜਾਣ ਹੈਗਾ।ਪਿਛਲੇ ਹਫ਼ਤੇ ਉਹ ਆਏ ਤੇ ਉਹਨਾਂ ਦਸਿਆ૷
ਸੇਠ ਜੀ ਇਕਲੇ ਰਹਿ ਗਏ ਸਨ ਤੇ ਕਵਿਤਾ ਪਿਤਾ ਨੂੰ ਦੁਖੀ ਛੱਡ ਕੇ ਕਿਵੇਂ ਸਹੁਰੇ ਚਲੀ ਜਾਂਦੀ ਲਿਹਾਜ਼ਾ ਉਹ ਇਥੇ ਹੀ ਰਹਿੰਦੀ ਕਦੇ ਬੱਚੇ ਛੱਡ ਆਉਂਦੀ ਤੇ ਕਦੇ ਨਾਲ ਰੱਖਦੀ ,ਨਾਲ ਹੀ ਉਹਦੀ ਮਦਦ ਨੂੰ ਉਹਦੀ ਸਕੀ ਮਾਸੀ ਜੋ ਕਿ ਵਿਧਵਾ ਸੀ ਤੇ ਆਪਣੀਆਂ ਜਿੰਮੇਵਾਰੀਆਂ ਤੋਂ ਫਾਰਗ ਸੀ ਨਾਲ ਰਹਿ ਪਈ ਦੋਨੋ ਇਕੋ ਤਸੀਲ ਵਿੱਚ ਰਹਿੰਦੀਆ ਸਨ।ਦੋ ਢਾਈ ਮਹੀਨੇ ਨਿਕਲੇ ਤੇ ਫਿਰ ਕਵਿਤਾ ਦੇ ਸਹੁਰੇ ਵੀ ਘੁਸਰ ਮੁਸਰ ਹੋਣ ਲਗੀ ਉਸਦੀ ਸੱਸ ਵੀ ਕਹੇ ਸਾਥੋਂ ਨਹੀਂ ਹੁੰਦਾ ਆ ਕੇ ਆਵਦਾ ਘਰ ਵੀ ਤੇ ਵੇਖ ਸੰਭਾਲ।ਏਦਾਂ ਹੀ ਇਕ ਦਿਨ ਦੋਵੇਂ ਸਹੇਲੀਆਂ ਪਰੇਸ਼ਾਂਨੀ ਚ ਗਲੀਬਾਤੀਂ ਲਗੀਆਂ ਤਾਂ ਰਸ਼ਮੀ ਨੇ ਸਰਸਰੀ ਆਖ ਦਿੱਤਾ 'ਕਵਿਤਾ ਆਪਾਂ ਡੈਡੀ ਦਾ ਦੂਜਾ ਵਿਆਹ ਕਰ ਦੇਈਏ'।
ਪਹਿਲਾਂ ਤਾ ਦੋਵੇ ਹੱਸ ਪਈਆਂ ਫੇਰ ਉਹਨਾਂ ਇਕ ਕਲਿਪ ਵੇਖੀ ਜਿਹਦੇ ਵਿੱਚ ਬ੍ਰਿਧ ਘਰ ਵਿੱਚ ਇਕ ਬ੍ਰਿਧ ਜੋੜੇ ਦਾ ਵਿਆਹ ਸੀ।ਰਸ਼ਮੀ ਨੇ ਕਿਹਾ ਮਾਸੀ ਵੀ ਕੱਲੀ ਤੇ ਅੰਕਲ ਵੀ ।ਜੇ ਇਹ ਜੋੜ ਬਣ ਜਾਏ ਤੇ ਦੋਵਾਂ ਨੂੰ ਆਸਰੇ ਦਾ ਆਸਰਾ ਹੋ ਜਾਏ।ਗਲ ਅੱਗੇ ਚਲਾਉਣੀ ਬਹੁਤ ਔਖੀ ਸੀ ਪਰ ਕੋਿਵਤਾ ਨੇ ਹਿੰਮਤ ਕਰ ਕੇ ਆਪਣੀ ਸੱਸ ਤੇ ਪਤੀ ਨਾਲ ਗਲ ਕਰ ਦਿੱਤੀ।ਉਹਨਾਂ ਆਖਿਆ ਹਰਜ਼ ਤੇ ਕੋਈ ਨਹੀਂ ਲੋਕਾਂ ਦਾ ਕੀ ਹੈ ,ਆਪੇ ਦੋ ਚਾਰ ਦਿਨ ਬਾਦ ਚੁੱਪ ਹੋ ਜਾਣਗੇ ਉਂਝ ਵੀ ਅੱਜ ਕਲ ਸਾਰੇ ਫੋਨ ਤੇ ਬੈਠੇ ਹਨ ਕੋਈ ਅੱਖ ਚੁੱਕ ਕੇ ਨੀਂ ਤੱਕਦਾ।
ਕਵਿਤਾ ਦੀ ਸੱਸ ਨੇ ਮਾਸੀ ਦੀਆਂ ਨੂੰਹਾਂ ਨਾਲ ਗਲ ਕਰ ਹੀ ਦਿੱਤੀ ਉਹ ਤੇ ਝੱਟ ਰਾਜ਼ੀ ਹੋ ਗੀਆਂ ਜਿਵੇਂ ਮਾਸੀ ਗਲੋਂ ਲਾਹੁਣੀ ਸੀ ਪੁੱਤਰਾਂ ਨੇ ਥੋੜਾ ਰੌਲਾ ਪਾਇਆ ਤੇ ਮਾਸੀ ਤਾਂ ਬਿਲਕੁਲ ਹੜਤਾਲ ਕਰਕੇ ਬਹਿ ਗਈ ।ਨੂੰਹਾਂ ਨੂੰ ਮਾਲ ਆਉਂਦਾ ਦਿਸਦਾ ਸੀ ਉਹਨਾਂ ਵੀ ਆਪਣੀ ਪੂਰੀ ਵਾਹ ਲਾਈ ਤੇ ਮਾਸੀ ਨੂੰ ਨੁਕਰੇ ਲਾ ਛੱਡਿਆ ।ਮਾਸੀ ਇੰਨਾ ਤੰਗ ਕੀਤੀ ਕਿ ਉਹ ਮੰਨ ਹੀ ਗਈ।ਸਾਰੇ ਰਾਮ ਨੌੰਮੀ ਵਾਲੇ ਦਿਨ ਮੰਦਿਰ ਇਕੱਠੇ ਹੋਏ ਤੇ ਪੁਜਾਰੀ ਨੂੰ ਆਖ ਕੇ ਦੋਹਾਂ ਦੇ ਗਲਾਂ ਵਿੱਚ ਹਾਰ ਪਵਾ ਦਿੱਤੇ।
ਤੇ ਦੋਵੇਂ ਜੋ ਬੇ ਸਹਾਰਾ ਸਨ ਇਕ ਦੂਜੇ ਦਾ ਸਹਾਰਾ ਬਣ ਇਕ ਹੋ ਗਏ।
ਆਸਰੇ ਨੂੰ ਆਸਰਾ ਮਿਲ ਗਿਆ।
'' ਅਗਰ ਬੇਸਹਾਰਾ ਹੋ ਤੁਮ ਤੋ ਕਿਸੀ ਕਾ ਸਹਾਰਾ ਬਨ ਜਾਓ
   ਤੁਮ ਕੋ ਆਪਨੇ ਆਪ ਸਹਾਰਾ ਮਿਲ ਜਾਏਗਾ''
   ਕਸ਼ਤੀ ਡੂਬਤੀ ਕੋਈ ਪੁਚਾ ਦੋ ਕਿਨਾਰੇ
  ਤੁਮ ਕੋ ਆਪਣੇ ਆਪ ਕਿਨਾਰਾ ਮਿਲ ਜਾਏਗਾ
 ਰਾਹ ਮੇਂ ਚਲਤੇ ਤੁਮ ਕੋ ਕੋਈ ਤੁਮਹਾਰਾ ਮਿਲ ਜਾਏਗਾ''॥
ਰਣਜੀਤ ਕੌਰ ਗੁੱਡੀ ਤਰਨ ਤਾਰਨ