Ranjit Kaur Tarntaran

ਤੋ ਬਾਤ ਬਨੇ - ਰਣਜੀਤ ਕੌਰ ਗੁੱਡੀ ਤਰਨ ਤਾਰਨ

     ਅਕਸਰ ਕਹਤਾ ਹੈ ਤੂੰ ;ਮੇੈਂ ਔਰ ਮੈਂ,'
      ਬਹੁਤ ਸੁਨ ਲੀ ਤੇਰੀ ਮੈਂ ਮੈਂ ਮੇਰੀ ਮੇਰੀ
      ਆਜ ਕੁਸ ਸਬਰ ਕੀ ਬਾਤ ਕਰੋ ਤੋ ਬਾਤ ਬਨੇ ॥
  ਇਸੀ' ਮੈਂ' ਨੇ ਬਨਾਈ ਮਜ਼ਹਬ ਕੀ ਦੀਵਾਰੇਂ,
   ਪੰਛੀਓਂ ਜੈਸੀ ਪ੍ਰਵਾਜ਼ ਕੀ ਬਾਤ ਕਰੋ ਤੋ ਬਾਤ ਬਨੇ ॥
ਬੇਤਾਬ ਹੈ ਤੂੰ,ੂੰ ਹੋਂ ਬਾਤੇਂ ਤੇਰੀ ਜਵਾਨੀ ਕੇ ਛੋਲੋਂ ਕੀ
ਚਿੰਗਾਰੀ ਜੋੇ ਬਨੀ' ਰਾਖ' ਕੀ ਬਾਤ ਕਰੋ ਤੋ ਬਾਤ ਬਨੇ ॥
   ਜਰਾ ਸੁਨ ਪੀਲੇ ਪੱਤੋਂ ਕੀ ਖਨਕ ਕੋ
   ਕਿਤਨੇ ਉਜੜੈ ਹੈਂ ਚਮਨ
    ਉਂਗਲੀ ਪੇ ਹਿਸਾਬ ਕੀ ਬਾਤ ਕਰੋ ਤੋ ਬਾਤ ਬਨੇ ॥
ਹੈ ਤੋ ਪਾਨੀ ਕੀ ਏਕ ਬੂੰਦ
ਹੰਕਾਰ ਭਰਾ ਹੈ ਸਾਗਰ ਕਾ
ਬੁਲਬਲੇ ਕੀ ਬਾਤ ਕਰੋ ਤੋ ਬਾਤ ਬਨੇ ॥
    ਖੁਨ ਤੇਰਾ ਹੈ ਯਾ ਉਸਕਾ
  ਦੋਨੋ ਮੇਂ ਰਮੀੰ ਹੈ ਸਦਾ-ਏ ਵਤਨ
  ਐਸੇ ਜਜਬਾਤ ਕੀ ਬਾਤ ਕਰੋ ਤੋ ਬਾਤ ਬਨੇ ॥
        ਰੋਜ਼ ਖਾਈ ਹੈਂ ਜਿੰਦਗੀ ਕੇ ਅੰਧੇਰੋਂ ਮੇਂ ਠੋਕਰੇਂ,
        ਵੋ ਸ਼ੁਭ੍ਹ ਸੁਬਹ ਕੀ ਬਾਤ ਕਰੋ ਤੋ ਬਾਤ ਬਨੇ ॥
     ਸਹਿਰਾ ਕੀ ਰੇਤ ਸੇ ਮੋਰ ਪਪੀਹੇ ਕੋ ਕਿਆ ਲੇਨਾ-
     ਬਰਸਾਤ ਕੀ ਬਾਤ ਕਰੋ ਤੋ ਬਾਤ ਬਨੇ ॥
        ਝੌਂਕਾ ਠੰਢੀ ਹਵਾ ਕਾ ਬਨ ਜਾਏਗਾ
        ਉਲਫ਼ਤ ਕੀ ਆਂਧੀ
        ਹਾਥ ਬੜ੍ਹਾਨੇ ਕੀ ਬਾਤ ਕਰੋ ਤੋ ਬਾਤ ਬਨੇ ॥
      ਯੂੰ ਇਛਾਰੋਂ ਮੇਂ ਨਾ ਗੁਜਰ ਜਾਏ ਯੇ ਜਿੰਦਗੀ
       ਦਿਲ ਸੇ ਦਿਲ ਕੀ ਬਾਤ ਕਰੋ ਤੋ ਬਾਤ ਬਨੇ ॥
                ਬਹੁਤ ਸੁਨ ਲਿਏ ਮੈਂ ਨੇ ਤੇਰੇ   
                ਮੈਂ ਔਰ ਮੇਰੀ ਕੇ ਕਿੱਸੇ   
             ਅਬ ਕੁਸ਼ ਇਖਲਾਕ ਕੀ ਬਾਤ ਕਰੋ ਤੋ ਬਾਤ ਬਨੇ ॥  

21 Jan. 2019

ਮੋਬਾਈਲ ਫੋਨ - ਰਣਜੀਤ ਕੌਰ

          ਬੱਲੇ ਬੱਲੇ  ਬਈ ਮੋਬਾਇਲ ਆਇਆ ਸਾਡੇ ਘਰ
      ਫੋਨ ਮੋਬਾਈਲ ਆਇਆ ਸਾਡੇ ਘਰ                   
       ਅੰਨ੍ਹੀ ਹਨੇਰੀ ਵਾਂਗੂ ਨਿਕਲੀ ਖਬਰ                    
          ਦੋ ਇੰਚ ਦੀ ਡੱਬੀ ਵਿੱਚ ਹੈ ਪੂਰਾ ਜਹਾਨ          
           ਦੋਸਤ, ਵੀਰ ਭੈੇਣ,ਮਾਤ ਪਿਤਾ ਆਨ ਬਾਨ        
               ਹਥੋਂ ਖੋਹ ਕੇ ਗੇਂਦ                       
              ਮੋਬਾਇਲ ਫੜਾ ਦਿੱਤਾ                     
        ਨਾਂ ਫੁੱਟਬਾਲ ਨਾਂ ਹਾਕੀ                            
       ਨਾਂ ਖੌ ਖੌ ਨਾਂ ਕੋਟਲਾ ਛਪਾਕੀ
ਬੱਸ ਮੋਬਾਇਲ ਰਹਿ ਗਿਆ ਬਾਕੀ                     

             ਟਿਉਸ਼ਨ ਜਾਣ ਤੋਂ ਛੁੱਟੀ                    
             ਨੇੱਟ ਖੋਲ੍ਹੋ ਕਰ ਲੋ ਪੜਾਈ                 
           ਰੋਟੀ ਪਾਣੀ,ਸੌਣ ਜਾਗਣ
            ਇਸਨੇ ਹੈ ਭੁੱਖ,ਨੀਂਦ ਭੁਲਾਈ
            ਬੋਲਤੀ ਬੰਦ,ਨਾ ਸੁਣੇ ਆਵਾਜ਼
           ਇਸ ਡੱਬੀ ਵਿੱਚ ਦੱਬੇ ਸਾਰੇ ਰਾਜ਼
      ਛੁਟੀਆਂ ਵਿੱਚ ਨਾਂ ਸਪਾਟਾ ਨਾਂ ਸੈਰ
      ਨਾਂ ਗਲੀ ਨਾਂ ਪਾਰਕ ਨਾ ਝੂਲੇ
      ਬੱਸ ਮੋਬਾਇਲ  ਤੇ ਬਾਕੀ ਸੱਭ ਖੇੈਰ
       ਕੰਨਾਂ ਵਿਚ ਟਿਪੀਆਂ ਚੱਤ੍ਹੇ ਪਹਿਰ
       ਮੋਬਾਇਲ ਆਇਆ ਹਾਥ ਮੇਂ
       ਫਰਕ ਰਹਾ ਨਾਂ ਦਿਨ ਰਾਤ ਮੇਂ
    ਉਮਰੇ ਦਰਾਜ਼ ਮਾਂਗ ਕਰ ਲਾਏ ਥੇ ਚਾਰ ਦਿਨ
    ਦੋ ਦੂਰਦਰਸ਼ਨ ਮੇਂ ਕਟੇ ਦੋ ਇੰਨਟਰਨੇਟ ਪੇ...
      ਬੇਰੁਜੁਗਾਰੀ ਪੂਰੀ ਤਰਹ ਖਤਮ ਹੋ ਗਈ
       ਹਰ ਹਾਥ ਮੇਂ ਮੋਬਾਇਲ ਹੈ।
      ਘਰ ਬੈਠੈ ਆਵਾਰਾਗਰਦੀ ਹੋ ਜਾਤੀ ਹੈ। 
    ਪੱਕੇ ਨਾਂ ਪੱਕੇ ਘਰ ਵਿੱਚ ਦਾਲ 
    ਪਰ ਮੋਬਾਇਲ ਰਹੇ ਮਾਾਲਾ ਮਾਲ
     ਲੋੜ ਵੀ ਹੈ ਇਸਦੀ ਅਤੀ ਜਰੂਰੀ
      ਨਾਮ ਹੋ ਗਿਆ ਗੁਮਨਾਮ
      ਨੰਬਰ ਦੀ ਹੋ ਗਈ ਮਸ਼ਹੁਰੀ
      ਅੱਖਾਂ ਸੇਕੇ ਦਿਲ ਨੂੰ ਲਾਵੇ ਅੱਗ
      ਇਹ ਹੈ ਸੱਜਣ ਚੋਰ
      ਇਹ ਹੈ ਸੱਜਣ ਠੱਗ
  ਕਾਕੇ ਲਿਖਿਆ ਕੰਧ ਤੇ-
 ''ਕਾਸ਼! ਮੈਂ ਮੋਬਾਇਲ ਹੁੰਦਾ
ਮੰਮੀ ਦੇ ਗਲ ਲਗ ਰਹਿੰਦਾ
ਡੈਡੀ ਜੇਬ ਵਿੱਚ ਪਾਉਂਦਾ
     ਨਾਂ ਸੂਈ ਚ ਧਾਗਾ,ਉਨ ਨਾ ਸਲਾਈਆਂ
    ਵਟਸ ਅੇਪ ਤੇ ਬੈਠੀਆਂ
    ਬੀਬੀਆਂ ਭੇਣਾਂ ਮਾਈਆਂ
  ਜਬ ਸੇ ਮੋਬਾਇਲ ਆਇਆ ਹਾਥ ਮੇਂ
  ਫ਼ਰਕ ਰਹਾ ਨਾਂ ਦਿਨ ਰਾਤ ਮੇਂ
.,,.,,.,,,....................................,.,.,.,......
  ਚਲਦੇ ਚਲਦੇ...........
( ਅਲਫ਼ਾਜ਼ੋਂ ਕੀ ਮਿੱਟੀ ਸੇ ਖੁਦ ਕੋ ਸਜਾਤਾ ਹੂੰ
ਕੁਸ਼ ਕੋ ਬੇਕਾਰ,ਕੁਸ਼ ਕੋ ਕਲਾਕਾਰ ਨਜ਼ਰ ਆਤਾ ਹੂੰ_)
        
ਰਣਜੀਤ ਕੌਰ .ਗੁੱਡੀ ਤਰਨ ਤਾਰਨ   9780282816

ਹਲੂਣਾ - ਰਣਜੀਤ ਕੌਰ ਗੁੱਡੀ ਤਰਨ ਤਾਰਨ

 ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ( ਹਿਸਟਰੀ ਰਪੀਟਸ ਇਟਸੇਲਫ) ਭਾਰਤ ਵਿੱਚ ਤਾਂ ਇਤਿਹਾਸ ਖੁਦ ਨੂੰ ਅਕਸਰ ਦੁਹਰਾਉਂਦਾ ਰਹਿੰਦਾ ਹੈ। ਅਤੇ ਸ਼ੁਰੂ ਵਿੱਚ ਹੁਲਣਾ ਵੀ ਦੇਂਦਾ ਹੈ ਪਰ ਭਾਰਤੀਆਂ ਨੂੰ ਨੀਂਦ ਜਿਆਦਾ ਪਿਆਰੀ ਹੈ।ਸ਼ਹੀਦ ਭਗਤ ਸਿੰਘ ਦਾ ਖ਼ਦਸ਼ਾ ਵੀ ਸਹੀ ਸਾਬਤ ਹੋਇਆ,'ਗੋਰੇ ਅੰਗਰੇਜ ਚਲੇ ਗਏ ਤੇ ਕਾਲੇ ਅੰਗਰੇਜਾਂ ਦੇ ਗੁਲਾਮ ਹੋ ਜਾਣਗੇ ਭਾਰਤੀ''।
    ਚੌਂਤੀ ਸਾਲ ਪਹਿਲੇ ਘੱਟ ਗਿਣਤੀ ਸਿਖਾਂ ਨਾਲ ਜੋ ਅਣਮਨੁੱਖੀ ਵਰਤਾਰਾ ਵਰਤਾਇਆ ਗਿਆ ਉਸ ਤੇ ਪੂਰੀ ਦੁਨੀਆ ਦੀ ਅੱਖ ਡੁਲ੍ਹੀ,ਪਰ ਸ਼ੇੈਤਾਨ ਦੀ ਬੇਹਿਸੀ ਨੂੰ ਸੱਟ ਨਾ ਵਜੀ।ਸੁੱਤੀ ਜਮੀਰ ਵਾਲੇ ਅਮਨੁੱਖ ਸਜਣ ਕੁਮਾਰ,ਜਗਦੀਸ਼ ਟਾਈਟਲਰ ਕਮਲ ਨਾਥ ਤੇ ਉਹਨਾ ਦੇ ਹੋਰ ਸਾਥੀਆਂ ਦੀ ਕਰੂਰਤਾ ਤੇ ਸ਼ੇੈਤਾਨ ਦੀ ਰੂਹ ਵੀ ਕੰਬ ਗਈ।
         ਅਫਸੋਸ ਇਸ ਗਲ ਦਾ ਵੀ ਬਹੁਤ ਹੈ ਕਿ ਸਿੱਖ ਨੇਤਾਵਾਂ ਨੇ ਚਾਰ ਦਿਨਾਂ ਤਕ ਆਪਣੀ ਸ਼੍ਰੈਣੀ ਦੀ ਖਬਰ ਨਾ ਲਈ,ਤੇ ਚੌਤੀ ਸਾਲ ਤਕ ਉਹਨਾਂ ਨਾਲ ਦੋ ਸਬਦ ਹਮਦਰਦੀ ਦੇ ਵੀ ਨਾਂ ਬੋਲੇ ਸਹਾਰਾ ਤਾਂ ਕੀ ਦੇਣਾ ਸੀ?।ਸਿੱਖਾਂ ਦੀ ਨਸਲਕੁਸ਼ੀ ਵਿੱਚ ਸਿੱਖ ਲੀਡਰਾਂ ਦਾ ਕੋਝਾ ਹੱਥ ਰਿਹਾ।ਸਿਖਾਂ ਦਾ ਹੁਲੀਆ ਬਦਲ ਗਿਆ ਨਾਮ ਨਾਲੋਂ ਸਿੰਘ ਉਤਰ ਗਿਆ ਪੱਗਾਂ ਉਤਰ ਗਈਆਂ,ਗੁਰੂ ਇਤਿਹਾਸ ਬਦਲ ਕੇ ਲਚਰ ਕਿਤਾਬਚੇ ਛਾਪ ਕੇ ਵੇਚੇ।ਕੁਰਸੀਆਂ ਦੇ ਲੋਭੀ ਭੋਲੀ ਭਾਲੇ ਵੋਟਰ ਨੂੰ ਠਗਦੇ ਰਹੇ।
        ਸ਼ੁਕਰੀਆ  ਅਰਵਿੰਦ ਕੇਜਰੀਵਾਲ ਤੇ ਹ.ਸ.ਫੂਲਕਾ ਅਤੇ ਸੰਨੀ ਵਰਮਾ ਜਗਰਾਉਂ ਦਾ,ਜਿਹਨਾਂ ਨੇ ਚੁਰਾਸੀ ਪੀੜਤਾਂ ਦੀ ਬਾਤ ਸੁਣੀ ਤੇ ਆਪਣੀ ਵਿੱਤ ਮੁਤਾਬਕ ਬਾਂਹ ਫੜੀ। ਧਿਆਨ ਗੋਚਰ ਹੈ ਕਿ ਇਹ ਤਿੰਨੋ ਸਖ਼ਸ਼ ਚੌਂਤੀ ਸਾਲ ਪਹਿਲੇ ਨਾਬਾਲਗ ਸਨ ਤੇ ਰਾਹੁਲ ਗਾਂਧੀ ਨਾਲੋਂ ਥੋੜੇ ਹੀ ਵੱਡੇ ਛੋਟੇ ਸਨ। ਅਸ਼ਕੇ ਮਾਨਯੋਗ ਜੱਜ ਸਹਿਬਾਨ ਦੇ ਜਿਹਨਾਂ ਨੇ ਮਿੱਟੀ ਵਿਚੋਂ ਸਬੂਤ ਇਕੱਠੇ ਕਰਕੇ ਸ਼ੇੈਤਾਨਾਂ ਦੇ ਦੋਸ਼ ਗਿਣਾਏ।ਲਾਹਨਤ ਹੈ ਮਰੀ ਜਮੀਰ ਵਾਲੇ ਲੀਡਰਾਂ ਨੂੰ ਜੋ ਚੌਤੀ ਵਰ੍ਹੈ ਤੋਂ ਰੁਤਬੇ ਤੇ ਤਖ਼ਤ ਮਲ੍ਹੀ ਬੈਠੇ ਹਨ।ਸਿਆਣੇ ਕਹਿੰਦੇ ਹਨ 'ਜੁਲਮ ਦਾ ਸਾਥ ਦੇਣ ਵਾਲਾ ਵੀ ਜਾਲਮ ਹੁੰਦਾ ਹੈ,ਇਸ ਲਈ ਸਿੱਖ ਲੀਡਰ ਵੀ ਚੁਰਾਸੀ ਪੀੜਤਾਂ ਦੇ ਮੁਜਰਮ ਹਨ।
        ਮਾਨਯੋਗ ਜੱਜ ਸਹਿਬਾਨ ਨੇ ਸਜਣ ਕੁਮਾਰ ਨੂੰ ਬਹੁਤ ਸੌਖੀ ਤੇ ਸਸਤੀ ਸਜਾ ਕਿਉਂ ਦਿੱਤੀ,ਇਹ ਸਾਡੀ ਸਮਝ ਤੋਂ ਬਾਹਰ ਹੈ।ਸ਼ਾਇਦ ਕਾਨੂੰਨ ਦੇ ਲੰਬੇ ਹੱਥ ਬੰਨ੍ਹੇ ਹੁੰਦੇ ਹਨ।
       ਅੇਨੇ ਚੰਡਾਲ,ਦੰਗਈ ,ਇਹਨਾਂ ਵਹਿਸ਼ੀ ਦਰਿੰਦਿਆਂ ਨੂੰ ਚੌਂਕ ਵਿੱਚ ਦੁੜਾ ਕੇ ਬਲਦੇ ਟੈਰਾਂ ਵਿੱਚੋਂ ਲੰਘਣ ਦੀ ਸਜਾ ਹੋਣੀ ਚਾਹੀਦੀ ਸੀ।ਉਮਰਕੈਦ ਨਾਲ ਤਾਂ ਇਹਨਾਂ ਦੀ ਮੌਜ ਬਣ ਗਈ,ਇਹਨਾਂ ਦੀ ਜੇਹਲ ਸਵਰਗ ਵਰਗੀ ਹੁੰਦੀ ਹੈ।ਪਿਛਲੇ ਚੌਂਤੀ ਸਾਲ ਵਿੱਚ ਇਹਨਾਂ ਦੀ ਸੁਰੱਖਿਆ ਤੇ ਅਰਬਾਂ ਰੁਪਏ ਖਰਚ ਹੋ ਗਏ ਤੇ ਹੁਣ ਤਾਅ ਉਮਰ ਇਹਨਾਂ ਦੀ ਸੁਰੱਖਿਆ ਦਾ ਆਰਥਿਕ ਬੋਝ ਫਿਰ ਕੌਮ ਤੇ ਹੀ ਆਣ ਪਿਆ।ਇਹ ਫੇੈਸਲਾ ਸੱਚ ਨੂੰ ਫਾਂਸੀ ਵਰਗਾ ਹੈ,ਹਾਂ ਸੁੱਤੀ ਜਮੀਰ ਨੂੰ ਹਲੂਣਾ ਜਰੂਰ ਹੈ।
      ਯੁਨਾਨ ਦਾ ਕਨੂੰਨ ਹੈ='ਅਪਰਾਧੀ ਨੂੰ ਫਾਂਸੀ ਨਾਂ ਲਾਓ ਉਸਦੀ ਜਮੀਰ ਨੂੰ ਇੰਜ ਹਲੂਣਾ ਦਿਓ ਕਿ   ਉਹ ਜਿਉਣਾ ਨਾਂ ਚਾਹਵੇ ਤੇ ਖੁਦ ਮੌਤ ਮੰਗੇ''ਉਸਦੇ ਦੁਆਲੇ ਜਿੰਦਗੀ ਤੰਗ ਕਰ ਦਿਓ''।
        ਸੂਰਜ ਰੂਪੀ 'ਮਾਨਯੋਗ ਜੱਜ ਸਾਹਿਬ ਜੀ ਚੁਰਾਸੀ ਦੇ ਦੋਸ਼ੀਆਂ ਨੂੰ ਸੂਲੀ ਤੇ ਲਟਕਾਉਣ ਦੀ ਸਜਾ ਨਾਂ ਦੇਣਾ ਤੁਹਾਡੀ ਮਜਬੂਰੀ ਹੈ ਤਾਂ ਇਹਨਾਂ ਦੀ ਬਹਾਦਰੀ ਨੂੰ ਤਗਮੇ ਲਾ ਦਿਓ,ਇਹਨਾਂ ਨੂੰ ਕਾਰਗਿਲ ਦੇ ਬਾਡਰ,ਚੀਨ ਦੇ ਬਾਡਰ ਤੇ ਲਾਈਨ ਆਫ ਕੰਟਰੋਲ ਤੇ ਉਮਰ ਭਰ ਲਈ ਤੈਨਾਤ ਕਰਾ ਦਿਓ।ਇਹਨਾਂ ਦੀ ਜਮੀਰ ਨੂੰ ਇੰਨਾ ਕੁ ਜਗਾ ਦਿਓ ਕਿ ਇਹ ਖੁਦ ਮੌਤ ਮੰਗਣ,ਤੇ ਇਹਨਾਂ ਦੇ ਪੁੱਤਰ ਜੋ ਉਦੋਂ ਕੁਝ ਨਾਂ ਬੋਲੇ ਹੁਣ ਚੀਕਣ ਜਿਵੇਂ ਚੁਰਾਸੀ ਪੀੜਤ ਚੀਕਦੇ ਰਹੇ। ਇਹਨਾਂ ਦੀ ਸਾਰੀ ਦੌਲਤ ਕੁਰਕ ਕਰਕੇ ਉਦਯੋਗ ਖੋਲ੍ਹ ਕੇ ਪੀੜਤਾਂ ਨੂੰ ਰੁਜਗਾਰ ਦਿੱਤਾ ਜਾਏ ਤੇ ਉਹਨਾਂ ਦਾ ਜਿਉਣਾ ਸੌਖਾ ਕੀਤਾ ਜਾਏ ਜੀ।
     : ''ਸੂਰਜ ਰੇ ਤੂੰ ਜਲਤੇ ਰਹਨਾ ਕਰੋੜੌਂ ਕੇ ਜੀਵਨ ਦੇਨੇ ਕੇ ਲਿਏ''॥

ਰਣਜੀਤ ਕੌਰ/ ਗੁੱਡੀ ਤਰਨ ਤਾਰਨ 9780282816
24 Dec. 2018

ਅੱਤ ਤੇ ਅੱਤ - ਰਣਜੀਤ ਕੌਰ

ਸਾਡੀ ਪੰਜਾਬੀਆਂ ਦੀ  ਮੱਤ ਹੈ ਕੇ ਅਸੀਂ ਹਰ ਨਵੀਂ ਲੀਹ ਨੂੰ ਬਿਨਾਂ ਪਰਖੇ ਆਦਤ ਬਣਾ ਲੈਂਦੇ ਹਾਂ,ਬਹੁਤੀ ਵਾਰ ਇਹ ਆਦਤ ਸ਼ੁਗਲ ਵਜੋਂ ਹੀ ਪੱਕੀ ਹੋ ਜਾਂਦੀ ਹੈ ਤੇ ਫਿਰ ਥੋੜੇ ਸ਼ਬਦਾਂ ਵਿੱਚ ਕਹਾਂ ਤਾਂ ਰੀਤ ਰਿਵਾਜ ਬਣ ਜਾਂਦੀ ਹੈ।ਬੇਬੇ ਇਸਨੂੰ ਭੇਡ ਚਾਲ ਦਾ ਦਰਜਾ ਦਿੰਦੀ ਹੈ।
      ਇਹ  ਲੀਹਾਂ ਪੰਜਾਬੀਆਂ ਨੂੰ ਗੁੜ੍ਹਤੀ ਵਿੱਚ ਵੀ ਮਿਲ ਜਾਂਦੀਆਂ ਹਨ।
ਪਹਿਲਾਂ ਸ਼ੁਗਲ ਫਿਰ ਸੁਭਾਅ ਫਿਰ ਆਦਤ ਤੇ ਫਿਰ ਭੇਡਚਾਲ ਬਣੀ ਇਹ ਗੁੜ੍ਹਤੀ ਸਹਿਜ ਤੋਂ ਅੱਤ ਤਕ ਪੁਜਣ ਤਕ ਅਸੀਂ ਅਵੇਸਲੇ ਹੀ ਰਹਿੰਦੇ ਹਾਂ ''ਪਾਣੀ ਸਿਰੋਂ ਲੰਘਣ ਤੱਕ' ਸਿਆਣਿਆਂ ਦੀ ਹਾਅਕ ਸੁਣਨੀ ਵੀ ਗਵਾਰਾ ਨਹੀਂ ਕਰਦੇ।
       ਬਜੁਰਗ ਫਰਮਾ ਗਏ ਸੀ ਕਿ '' ਬੁਰਾਈ ਨੂੰ ਸ਼ੁਰੂ ਵਿੱਚ ਨੱਪ ਦਿਓ'॥ਚਾਲੀ ਸਾਲ ਪਹਿਲਾਂ ਵਾਲੀ ਪੀੜ੍ਹੀ ਬਜੁਰਗਾਂ ਨੂੰ ਬੇਰਿਵਾਜੇ ਜਿਸਨੂੰ ਅੰਗਰੇਜੀ ਵਿੱਚ ਆਉਟਡੇਟਡ ਕਹਿੰਦੇ ਹਨ,ਤੇ ਕਈ ਤਾਂ ਸਿੱਧਾ ਹੀ ਕਹਿੰਦੇ ਹਨ ਡੈਡੀ ਐਂਟੀਕ ਪੀਸ ਹੈ ਇਹਨੂੰ ਨਵੇਂ ਜਮਾਨੇ ਦਾ ਨਹੀਂ ਪਤਾ'॥1980 ਤੋਂ ਧਰਮ ਦੇ ਠੇਕੇਦਾਰਾਂ ਨੇ ਧਰਮ ਦੇ ਹਿੱਤ ਵਿੱਚ ਜੋ ਲਹਿਰ ਕੱਢੀ ਉਹ ਅੱਤ ਦੀ ਹੱਦ ਪਾਰ ਕਰ ਅੱਤਵਾਦ ਹੋ ਨਿਬੜੀ।
     ਇਸ ਤੋਂ ਹੀ ਪੈਦਾ ਹੋਈ ਕੰਮ ਨਾਂ ਕਰਨ ਦੀ ਭੇਡਚਾਲ,ਜੋ ਅਗਵਾ ,ਫਿਰੌਤੀ,ਤੈਵਾਨ,ਦੀ ਅੱਤ ਬਣੀ
     ਫਿਰ ਰਾਤੋ ਰਾਤ ਅਮੀਰ ਹੋ ਜਾਣ ਦੀ ਰੀਤ ਨੇ ਦਾਜ/ਦਹੇਜ ਲੈਣ ਦੀ ਅੱਤ ਲੈ ਆਂਦੀ।
    ਤੇ ਇਸ ਅੱਤ ਨੇ ਸਟੋਵ ਫਟਣ ਤੇ ਸਿਲੰਡਰ ਫਟਣ ਦੀ ਅੱਤ ਨੂੰ ਜਨਮ ਦਿੱਤਾ।
     ਇਹਦੇ ਵਿਚੋਂ ਧੀਆਂ ਨੂੰ ਕੁੱਖ ਵਿੱਚ ਮਾਰ ਦੇਣ ਦਾ ਰਿਵਾਜ ਚਲਿਆ ਤੇ' ਭਰੂਣ ਹੱਤਿਆ ' ਅੱਤਵਾਦ ਆ ਗਿਆ।
     ਮਾਤ ਭਾਸ਼ਾ ਪੰਜਾਬੀ ਨੂੰ ਪੰਜਾਬ ਵਿਚੋਂ ਬਾਹਰ ਕੱਢ ਦੇਣ ਦੀ ਲਹਿਰ ਆਈ ਤੇ ਵੱਧ ਫੁੱਲ ਕੇ ਅੱਤਵਾਦ ਬਣੀ।ਫਿਰ ਪੰਜਾਬੀ ਦੇ ਚਹੇਤੇ ਉਠੇ,ਉਹਨਾਂ ਦੇ ਯਤਨਾਂ ਦੀ ਚਾਲ ਨੂੰ ਲਚਰਤਾ/ਅਸਲੀਲਤਾ ਨੇ  ਮੰਦੀ ਦੇ ਰਾਹ ਪਾ ਕੇ ਗੰਧਲੀ ਪੰਜਾਬੀਅਤ ਦਾ ਅੱਤਵਾਦ ਲੈ ਆਂਦਾ।
          ਇਸ ਲਚਰਤਾ ਨੇ ਸ਼ੋਰ ਸ਼ਰਾਬੇ ਦੇ ਅੱਤਵਾਦ ਨੂੰ ਜਨਮ ਦਿੱਤਾ।ਦੋ ਸੌ ਡੇਸੀਮਲ ਤੇ ਡੀ ਜੇ ਤੇ ਅਸਲੀਲ ਪੰਜਾਬੀ ਗਾ ਕੇ ਅਪਰਾਧ ਰੂਪੀ ਅੱਤਵਾਦ ਫੈੇਲਾਇਆ।ਘਰੋਂ ਚੋਰੀ ਵਿਆਹ ਕਰਾਉਣੇ,ਗੈਰਤ ਦੇ ਕਤਲ ਹੋਣੇ ਇਸੇ ਦਾ ਹੀ ਫਲ ਸਵਰੂਪ ਹਨ।ਇਸ ਅੱਤ ਨੇ ਮਧੋਲ ਸੁਟੀ ਹੈ ਤਹਿਜ਼ੀਬ ਤੇ ਕੱਖ ਨਹੀਂ ਛਡਿਆ ਪੱਲੇ ਤਮੀਜ਼ ਦੇ,ਘਾਣ ਕੀਤਾ ਸੂ ਸੰਸ ਕਿਰਿਤੀ ਦਾ॥ਇਹ ਹੈ ਸਭਿਆਚਾਰ ਅੱਤਵਾਦ।
ਪੰਜਾਬੀਆਂ ਦੀ ਮੱਤ ਚੜ੍ਹਦੇ ਨੂੰ ਝੱਟ ਚੜ੍ਹ ਜਾਂਦੀ ਹੈ,ਤੇ ਇਸ ਪੁੱਠੀ ਮੱਤ ਦਾ ਨਜ਼ਾਇਜ਼ ਫਾਇਦਇਸਾ ਨਸ਼ੇ ਵੇਚਣ ਵਾਲਿਆਂ ਉਠਾਇਆ,ਨਸ਼ਾ ਸ਼ੁਗਲ ਮੇਲੇ ਤੋਂ ਫੈਸ਼ਨ ਬਣਿਆ ਤੇ ਫਿਰ ਆਦਤ ਤੇ ਫਿਰ ਭੇਡਚਾਲ ਬਣ ਗਿਆ।ਅਜਕਲ ਇਹਨੂੰ ਨਸ਼ਿਆਂ ਦਾ ਛੇਵਾਂ ਦਰਿਆ ਤੇ ਨਸ਼ਿਆਂ ਦਾ ਹੜ੍ਹ ਕਹਿੰਦੇ ਹਨ,ਇਹ ਤਾਂ ਨਸ਼ਿਆਂ ਦਾ ਅੱਤਵਾਦ ਹੈ।ਤੇ ਅੱਤ ਤੇ ਅੱਤ ਆਪਸ ਵਿੱਚ ਭਿੜ ਰਹੇ ਹਨ।
ਨਸੇ ਦੇ ਅੱਤਵਾਦ ਤੇ ਲਚਰ ਗੀਤਾਂ ਦੇ ਅੱਤਵਾਦ ਚੋਂ ਇਕ ਹੋਰ ਅੱਤ ਜਨਮੀ-ਪੜ੍ਹਨਾ ਨਹੀ ਨਕਲ ਮਾਰਨੀ ਹੈ ਤੇ ਕਿਸੇ ਵੀ ਤਰੀਕੇ ਜਮਾਤ ਪਾਸ ਕਰਨੀ ਹੈ।ਅਲੜ੍ਹ ਉਮਰ ਦੀ ਬੁੱਧੀ ਇਸ ਰਾਹ ਵਲ ਝੱਟ ਦੌੜ ਪਈ,ਤੇ ਦਸਵੀਂ ਬਾਰਵੀਂ ਨਕਲ ਮਾਰ ਕੇ ਪਾਸ ਕਰਨ ਦਾ ਅੱਤਵਾਦ ਆ ਗਿਆ।ਅੱਤਵਾਦ ਦਾ ਅਧੁਨਿਕ ਨਾਮ ' ਗੈਂਗ / ਗੈਂਗਸਟਰ ਵੀ ਹੈ।
    ਜਾਣਦੇ ਹੋ? ਇਹ ਸਾਰੇ ਅੱਤਵਾਦਾਂ ਦੀ ਮਾਂ ਕੌਣ ਹੈ? ''ਫੋਕੀ ਟੌਹਰ ਦਾ ਵਿਖਾਲਾ।
    ਜਾਣਦੇ ਹੋ? ਇਸਦਾ ਬਾਪ ਕੌਣ ਹੈ?' ਦੋ ਨੰਬਰ ਦਾ ਪੈਸਾ'
ਇਥੋਂ ਹੀ ਪਨਪ ਰਹੀ ਹੈ 'ਖੁਦਕੁਸ਼ੀਆਂ ਦੀ ਅੱਤ'।
      ਉਪਰੋਕਤ ਦਰਸਾਏ ਰਿਵਾਜਾਂ ਦੇ ਨਾਸੂਰਾਂ ਦੀ ਤਾਬ ਨਾਂ ਝਲਦਿਆ ਕੁਝ ਸੁਹਿਰਦ ਜਨ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਗਏ ਤੇ ਫੇਰ ਵੇਖੌ ਵੇਖੀ ਵਿਦੇਸ਼ ਜਾਣ ਦਾ ਪੈਸਨ ਵੀ ਅੱਤਵਾਦ ਦੇ ਰੂਪ ਵਿੱਚ ਸਿੰਮਲ ਬਣ ਪਸਰ ਗਿਆ। ਅਜਕਲ ਪਲੱਸ ਟੂ ਪਾਸ ਕੁੜੀਆਂ ਖ੍ਰੀਦ ਕੇ ਉਹਨਾਂ ਨੂੰ ਆੲਲੇਟ ਕਰਾ ਆਸਟਰੇਲੀਆ ਕੈੇਨੇਡਾ ਉਡਾਉਣ ਦਾ ਚਸਕਾ ਚਰਮ ਸੀਮਾ ਨੂੰ ਛੁਹਣ ਵਾਲਾ ਹੈ ਤੇ 'ਉਡਣ ਅੱਤਵਾਦ' ਦੀ ਸੁਚੀ ਵਿੱਚ ਆ ਚੁੱਕਾ ਹੈ।
          ਖੋਜੀ ਕਹਿੰਦੇ ਨੇ ਹਰੇ ਇਨਕਲਾਬ ਨੇ ਪੰਜਾਬ ਦੀ ਹਵਾ ਪ੍ਰਦੁਸ਼ਤ ਕਰ ਛੱਡੀ ਹੈ,ਪਰ ਸੂਝਵਾਨ ਦੀ ਸੋਚ ਕਹਿੰਦੀ ਹੈ ਪੰਜਾਬ ਦੀ ਹਵਾ ਦਹਿਸ਼ਤਗਰਦ ਹੋ ਗਈ ਹੈ।ਇਹੀ ਕਾਰਨ ਹਨ ਕਿ ਪੰਜਾਬ ਪੂਰੇ ਭਾਰਤ ਨਾਲੋਂ ਚਾਲੀ ਸਾਲ ਪਿਛਾਂਹ ਰਹਿ ਗਿਆਹੈ( ਬੈਕ ਬੈਂਚਰ) ਤੇ ਪੂਰੀ ਦੁਨੀਆ ਨਾਲੋਂ ਅਲਗ૷ਥਲਗ-ਰਸਾਇਣਕ ਅੱਤਵਾਦ ਨੇ ਹਰੇ ਚਿੱਟੇ ਇਨਕਲਾਬ ਨੂੰ ਖੋਰਾ ਲਾ ਦਿੱਤਾ।
  ਬੇਸ਼ੱਕ ਪੰਜਾਬ ਦੀ ਆਬਾਦੀ ਨਾਲੋਂ ਡੇਢ ਗੁਣਾ ਵੱਧ ਮੋਬਾਇਲ ਫੋਨ ਹੋ ਗਏ ਹਨ।ਲਾਇਸੈਂਸੀ ਤੋਂ ਪੰਜ ਗੁਣਾ ਵੱਧ ਹਥਿਆਰ ਹਨ।ਬੇਰੁਜਗਾਰੀ ਦੀ ਇੰਤਹਾ ਹੈ ਫਿਰ ਵੀ ਭੁੱਖਾ ਕੋਈ ਨਹੀਂ ਸੌਂਦਾ।ਤੋਸ਼ੇਖਾਨੇ ਭਰਪੂਰ ਹਨ ,ਜਬਰੀ ਉਗਰਾਹੀ ਵਾਲੇ ਅਟੁੱਟ ਲੰਗਰ ਹਨ।ਪ੍ਰਸ਼ਾਸਨ ਦਸ ਨੰਬਰੀ ਹੋਣ ਕਰਕੇ ਪੰਜਾਬੀਅਤ ਪਲੀਤੀ ਗਈ ਹੈ।
      ਅੰਤਿਕਾ-ਪੰਜਾਬ ਢਾਹ ਕੇ ਮੁੜ ਬਣਾਉਣ ਦੀ ਅਵੱਸ਼ਕਤਾ ਹੈ।
     '' ਮਾਂਗਤਾ ਹੂੰ ਮੈਂ 'ਮੁਨੀਰ' ਇਸ ਉਮਰ ਕੇ ਅੰਜਾਮ ਪਰ-
      ਇਕ ਐੇਸੀ ਜਿੰਦਗੀ ਦੇ ਜੋ ਇਸ ਕਦਰ ਮੁਸ਼ਕਿਲ ਨਾ ਹੋ॥''

ਰਣਜੀਤ ਕੌਰ /ਗੁੱਡੀ- ਤਰਨ ਤਾਰਨ 9780282816

ਅੇੈਸਾ- 7 - ਰਣਜੀਤ ਕੌਰ ਗੁੱਡੀ ਤਰਨ ਤਾਰਨ

ਇਹ ਕਲ ਹੀ ਦਾ ਯਾਨੀ 21-11 ਦਾ ਵਾਕਿਆ ਹੈ-

ਸਾਡੇ ਵੱਡੇ ਭੇੈਣ ਜੀ ਤੇ ਭਾਜੀ ਜੋ ਰਿਸ਼ਤੇ ਵਿੱਚ ਮੇਰੀ ਸਗੀ ਨਣਦ ਤੇ ਨਣਦੋਈ ਹਨ।ਇਹਨਾਂ ਨੇ ਆਾਪਣੀ ਉਮਰ ਦੇ ਸਾਰੇ ਮੌਸਮ ਬਾਹਿੰਮਤ ਹੰਡਾਏ ਹਨ,ਸਾਬਕਾ ਸੈਨਿਕ ਹਨ।65 ਤੇ 71 ਦੀ ਜੰਗ ਵਿੱਚ ਮੈਦਾਨ-ਏ ਜੰਗ ਵੀ ਜੂਝੈ ਹਨ।ਅਤੇ ਮੇਰੇ ਮਾਂਬਾਪਫ਼ਸੱਸ ਸਹੁਰੇ ਦਾ ਰੁਤਬਾ ਰਖਦੇ ਹਨ।  ਇਹਨਾਂ ਦੇ ਘਰ ਦੀ ਸਟੀਲ ਅਲਮਾਰੀ ਦਾ ਲਾਕ ਖਰਾਬ ਸੀ।ਗਲੀ ਵਿੱਚ ਦੋ ਬੰਦੇ ਹੌਕਾ ਲਗਾ ਰਹੇ ਸਾਨ " ਹੈਂਡਲ ਠੀਕ ਕਰਾ ਲਓ ਤਾਲੇ ਠੀਕ ਕਰਾ ਲਓ।ਭਾਜੀ ਨੇ ਉਹਨਾਂ ਨੂੰ ਅੰਦਰ ਬੁਲਾਇਆ ਤੇ ਅਲਮਾਰੀ ਦਾ ਲਾਕ ਠੀਕ ਕਰਨ ਲਈ ਕਿਹਾ।ਕਾਰੀਗਰਾਂ ਨੇ ਚਾਬੀ ਖ਼ਰਸ਼ ਤੇ ਘਸਾਈ ਤੇ ਲਗਾਈ ਤੇ ਬੋਲੇ ਕੇ ਲਾਕ ਠੀਕ ਹੋ ਗਿਆ ,ਆਹ ਲਾਕਰ ਵੀ ਵੇਖ ਲਈਏ ਫੇਰ ਤੁਹਾਨੂੰ ਮੁਸਕਲ ਆਊਗੀ" ਭਾਜੀ ਨੇ ਲਾਕਰ ਦੀ ਚਾਬੀ ਵੀ ਦੇ ਦਿਤੀ-ਉਹਨਾਂ ਚਾਬੀ ਲਗਾਈ ਲਾਕਰ ਸਹੀ ਸੀ ਪਰ ਉਹਨਾਂ ਨੂੰ ਸਾਹਮਣੇ ਪਏ ਨੋਟਾਂ ਦਾ ਬੰਡਲ ਦਿਖਾਈ ਦੇ ਗਿਆ।ਇਹ ਕੁਝ 29000 ਰੁਪਏ ਸਨ।ਭਾਜੀ ਬਿਲਕੁਲ ਸਾਹਮਣੇ ਬੈਠੇ ਹਨ ਤੇ ਧਿਆਨ ਪੂਰਾ ਕਾਰੀਗਰ ਵਲ ਵੀ ਸੀ ਪਤਾ ਹੀ ਨਾਂ ਲਗਾ ਉਹਨਾਂ ਨੇ ਰੁਪਏ ਕਿਵੇਂ ਖਿਸਕਾ ਲਏ ਜਾਂ ਕਹਿ ਲਓ ਉੜਾ ਲਏ,ਤੇ ਤਾਲਾ ਲਾ ਕੇ ਚਾਾਬੀ ਖ਼ਰਸ਼ ਤੇ ਥੋੜੀ ਘਸਾ ਕੇ ਬੋਲ ੇਅਸੀਂ ਦੁਕਾਨ ਤੋਂ ਮਸ਼ੀਨ ਨਾਾਲ ਠੀਕ ਕਰਾ ਲਿਆਉੇਨੇ ਹਾਂ ਭਾਜੀ ਨੇ ਕਿਹਾ,ਕੋਈ ਨੀਂ ਮੈਂ ਕਰਾ ਲੂੰਗਾ ਅਜੇ ਕੰਮ ਚਲਦਾ ਐ।ਉਸ ਬੰਦੇ ਨੇ 500 ਦਾ ਨੋਟ ਭਾਜੀ ਨੂੰ ਫੜਾਾ ਕੇ ਕਿਹਾ-"ਤੁਸੀਂ ਸਾਡੇ ਪੰਜ ਸੌ ਰੁਪਏ ਰੱਖ ਲਓ ਜੇ ਤੁਹਾਨੂੰ ਸਾਡੇ ਤੇ ਤਬਾਰ ਨੀ*(ਇਤਬਾਰ ਨਹੀਂ) ਭਾਜੀ ਨੇ ਕਿਹਾ ਕਾਹਨੂੰ ਇਤਬਾਰ ਨਾਲ ਹੀ ਦੁਨੀਆ ਚਲਦੀ"। 

ਬਹੁਤ ਵਕਤ ਗੁਜਰ ਗਿਆ,ਭਾਜੀ ਨੇ ਸੋਚਿਆਾ ਕਿਸੇ ਹੋਰ ਥਾਂ ਚਿਰ ਲਗ ਗਿਆ ਆ ਜਾਣਗੇ!ਉਹਨਾਂ ਨੂੰ ਕੁਝ ਜਰੂਰੀ ਕੰਮ ਲਈ ਡੁਪਲੀਕੇਟ ਚਾਬੀ ਨਾਲ ਲਾਕਰ ਖੋਲਿਆ,ਤੇ ਉਹਨਾ ਦੀ ਖਾਨਿਊਂ ਗਈ। ਅਸਾਂ ਉਹਨਾਂ ਨੂੰ ਹੌਂਸਲਾ ਦਿਤਾ ਕੇ ਇਸ ਤੋਂ ਮਾੜਾ ਵੀ ਹੋ ਸਕਦਾ ਸੀ। ਪਰ ਅਜੇ ਤਕੱ ਸਮਝ ਨਹੀਂ ਆ ਰਹੀ ਕੇ ਮਨੁਖਤਾ ਇੰਨੀ ਸਸਤੀ ਕਿਉਂ ਹੋ ਗਈ ਹੈ?

ਰਣਜੀਤ ਕੌਰ ਗੁੱਡੀ ਤਰਨ ਤਾਰਨ

ਐੇਸਾ=6 - ਰਣਜੀਤ ਕੌਰ ਤਰਨ ਤਾਰਨ

ਸਚੀਂ ਮੁਚੀਂ ਦਾ ਵਾਕਿਆ---

   ਸ਼ਨਾ ਦੀ ਸ਼ਾਦੀ ਤਹਿ ਹੋ ਗਈ ਲੜਕੇ ਵਾਲਿਆਂ ਨੇ ਕਾਰ ਦੀ ਮੰਗ ਰੱਖ ਦਿੱਤੀ,ਲੜਕਾ ਕੁਝ ਨਹੀਂ ਬੋਲਿਆ- 

ਸ਼ਨਾ ਨੇ ਲੜਕੇ ਨਾਲ ਮੁਲਾਕਾਤ ਕੀਤੀ ਤੇ ਪੁਛਿਆ,ਕਿ ਜਦ ਆਪਾਂ ਇਹ ਫੇਸਲਾ ਕੀਤਾ ਸੀ ਇਹ ਆਦਰਸ਼ ਵਿਆਹ ਹੋਵੇਗਾ ਇਸ ਵਿੱਚ ਵਰੀ ਦਾਜ  ਤੇ ਹੋਰ ਪਖੰਡ ਨਹੀਂ ਹੋਣਗੇ,ਇਹ ਤੂੰ ਆਪਣੇ ਮਾਂਬਾਪ ਨੂੰ ਕਿਉਂ ਨਹੀਂ ਦਸਿਆ? ਲੜਕਾ-ਸਨਾ ਮੈਂ ਆਪਣੇ ਮਾਂਬਾਪ ਦਾ ਇਕੋ ਇਕ ਬੇਟਾ ਹਾਂ ਉਹਨਾਂ ਦੇ ਕੁਝ ਅਰਮਾਨ ਤੇ ਚਾਅ ਹਨ। ਸਨਾ ਅੱਛਾ -ਤੂੰ ਅੱਛੀ ਕਮਾਈ ਕਰਦੈਂ,ਮੇਰੀ ਅੱਛੀ ਤਨਖਾਹ ਹੈ ਤੇਰੇ ਕੋਲ ਕਾਰ ਹੈ ਤਾਂ ਸਹੀ ਲੜਕਾ-ਫਿਰ ਵੀ ਸਮਾਜਿਕ ਰਸਮ ਹੈ ਪੂਰੀ ਤਾਂ ਕਰਨੀ ਹੈ। ਸਨਾ ਦੇ ਡੈਡੀ ਸਮਝ ਗਏ ਕੇ ਲੜਕੇ ਦੀ ਅੋੌੌਕਾਾਤ ਕਿਆ ਹੈ।ਉਹਨਾਂ ਨੇ ਲੜਕੇ ਵਾਲਿਆਂ ਨੂੰ ਫੋਨ ਤੇ ਕਹਿ ਦਿੱਤਾ ' ਮੈਂ ਤੁਹਾਨੂੰ ਕਾਰ ਦੇ ਦਿਆਂਗਾ ਕੁੜਮ ਬਹੁਤ ਖੂਸ਼ ਹੋਏ ਤੇ ਬੋਲੇ 'ਭਾ ਜੀ ਫਾਰਚੂਨ ਲੈਣਾ ਸਾਡੇ ਦੀਪ ਨੂੰ ਫਾਰਚੂਨ ਬਹੁਤ ਪਸੰਦ ਹੈ। ਸਨਾ ਦੇ ਡੈਡੀ ਨੇ ਉਤਰ ਦਿੱਤਾ ਜੀ ਹਾਂ ਮੈਂ ਤੁਹਾਨੂੰ ਤੁਹਾਡੀ ਪਸੰਦ ਦੀ ਕਾਰ ਲੈ ਕੇ ਦਿਆਂਗਾ ਪਰ ਮੈਂ ਤੁਹਾਨੂੰ ਆਪਣੀ ਪਿਆਰੀ ਬੇਟੀ ਨਹੀਂ ਦਿਆਂਗਾ।   ਜੀ ਹਾਂ ਬਿਲਕੁਲ ਅੇਸਾ ਹੀ ਹੋਇਆ ਸੀ।
 
ਰਣਜੀਤ ਕੌਰ ਤਰਨ ਤਾਰਨ  9780282816

ਕਿਵਾੜ ਖੁਲਾ ਰੱਖਣਾ - ਰਣਜੀਤ ਕੌਰ ਤਰਨ ਤਾਰਨ

ਇਕ ਦਿਨ  ਵਿਚ ਸੈਂਕੜੈ ਵਾਰ ਗੁਰੂ ਨੂੰ ਅਰਦਾਸ ਕੀਤੀ ਜਾਂਦੀ ਹੈ -
"ਜਿਹਨਾਂ ਗੁਰਧਾਮਾਂ ਨੂੰ ਪੰਥ ਨਾਲੋਂ ਵਿਛੋੜਿਆ ਗਿਆ ਹੈ ਤਿਨਾਂ ਦੇ ਦਰਸ਼ਨ ਦੀਦਾਰ ਤੇ
ਸ਼ੇਵਾ ਸੰਭਾਲ ਦਾ ਦਾਨ ਬਖ਼ਸ਼ਣਾ ਜੀ,ਵਾਹਿਗੁਰੂ ਜੀ"॥
ਵੰਡ ਤੋਂ ਜਲਦੀ ਬਾਦ ਹੀ ਸਿਖ ਪੰਥ ਨੇ ਇਸ ਇਛਾ ਨੂੰ ਭਰੇ ਮਨ ਨਾਲ ਅਰਦਾਸ ਵਿੱਚ ਸ਼ਾਮਲ ਕਰ ਲਿਆ ਸੀ।ਲੇਕਿਨ ਇਸ ਲਈ ਯਤਨ ਕਦੇ ਨਾਂ ਕੀਤਾ,ਕਿਉਂਕਿ ਇਹ ਯਤਨ ਤਾਂ ਕੇਵਲ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਹੀ ਕਰਨਾ ਸੀ।
ਵਿਦੇਸ਼ ਵਸਦੀਆਂ ਸਿਖ ਸੰਗਤਾਂ ਨੇ ਨਨਕਾਣਾ ਸਾਹਿਬ ਦੀ ਕਾਰ ਸੇਵਾ ਲਈ ਆਵਾਜ਼ ਉਠਾਈ ਤਾਂ ਇਹ ਸੇਵਾ ਤਰਨ ਤਾਰਨ ਦੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਨੂੰ ਸਪੁਰਦ ਕੀਤੀ ਗਈ,ਲੋਹੇ ਲਕੜੀ ਸੀਮੈਂਟ ਤੇ ਹੋਰ ਸ਼ਿਲਪਕਾਰੀ ਦੇ ਕਾਰੀਗਰ ਨਨਕਾਣਾ ਸਾਹਿਬ ਪਿਛਲੇ ਕਈ ਸਾਲਾਂ ਤੋ ਉਥੇ ਸੇਵਾ ਕਰ ਰਹੇ ਹਨ,ਪਰ ਕਰਤਾਰਪੁਰ ਤੋਂ ਇਲਾਵਾ ਹੋਰ ਵੀ ਕਈ ਗੁਰਦਵਾਰੇ ਜੋ ਪਾਕਿਸਥਾਨ ਸਥਿਤ ਹਨ,ਸੇਵਾ ਵਿਹੂਣੇ ਹਨ ਤੇ ਫੌਰੀ ਤਵੱਜੋ ਮੰਗਦੇ ਹਨ।ਇਹ ਤਾਂ ਹੀ ਹੋ ਸਕਦਾ ਹੈ ਜੇ ਦਿਲ ਅਤੇ ਰਾਜਨੀਤੀ ਦੇ ਦਰ ਸੁਖਾਲੇ ਕੀਤੇ ਜਾਣ।
ਮੰਤਰੀ ਨਵਜੋਤ ਸਿੰਘ ਸਿਧੂ ਨੇ ਜੇ ਇਹ ਆਵਾਜ਼ ਉਠਾਈ ਹੈ ਤਾਂ ਇਸਦੀ ਪੁਰਜ਼ੋਰ ਸ਼ਲਾਘਾ ਬਣਦੀ ਸੀ,"ਡੇਰਾ ਬਾਬਾ ਨਾਨਕ'ਦੇ ਇਕ ਪਿੰਡ ਅਲਾਵਲਪੁਰ ਦਾ ਵਸਨੀਕ'ਭਬਿਸ਼ਨ ਸਿੰਘ' ਅਤੇ ਉਸਦੇ ਸਾਥੀ ਪਿਛਲੇ 24 ਸਾਲ ਤੋਂ ਇਸ ਕਿਵਾੜ ਨੂੰ ਖੋਲਣ ਲਈ ਖਤੋ ਖਿਤਾਬਤ ਕਰ ਰਹੇ ਹਨ,ਤੇ ਉਹ ਵੀ ਯਤਨਸ਼ੀਲ ਹਨ ਕਿ ਗੁਰੂ ਨਾਨਕਦੇਵਜੀ ਦੈ 550 ਸਾਲਾ ਗੁਰਪੁਰਬ ਤੇ ਇਹ ਰਾਹ ਜਰੂਰ ਬਣ ਜਾਵੇ।ਕਮੇਟੀ ਦੇ ਪ੍ਰਧਾਨ ਨੂੰ ਇਸ ਤੇ ਪਾਰਟੀਬਾਜੀ ਟੀਕਾ ਟਿਪਣੀ ਅਤੇ ਸੌੜੀ ਸਿਆਸਤ ਨੂੰ ਪਾਸੇ ਰੱਖ ਕੇ ਇਸ ਤੇ ਨੇਤਾਵਾਂ ਨਾਲ ਵਾਰਤਾਲਾਪ ਕਰਕੇ ਸ਼ਰਧਾਲੂਆਂ ਦੇ ਹਿਰਦੇ ਠੰਢਕ ਵਰਤਾਉਣ ਦੇ ਉਪਰਾਲੇ ਤੁਰੰਤ ਕਰਨੇ ਬਣਦੇ ਹਨ।ਦਿਲ ਦਿਮਾਗਾਂ ਵਿਚ ਬੰਦ ਹੋ ਚੁਕੇ ਸਿਖ ਮਰਿਆਦਾ ਦੇ ਕਿਵਾੜ ਖੋਲ੍ਹਣੇ ਬਣਦੇ ਹਨ,ਵਿਰਲੀਆ ਟਾਂਵੀਆਂ ਪੱਗਾਂ ਨੇ ਉਹ ਵੀ ਸਰੇਸ਼ਰ ਉਛਲ ਉਛਲ ਰਹੀਆਂ ਹਨ।
ਅੱਜ ਤਕ ਜੋ ਵੇਖਣ ਵਿੱਚ ਆਇਆ ਹੈ,ਸ਼ਰੋ ਗੁ.ਪ੍ਰੰ.ਕਮੇਟੀ ਨੇ ਗੁਰਮੱਤ,ਸਿੱਖਮੱਤ ਨੂੰ ਪ੍ਰਫੁਲਤ ਕਰਨ ਦੇ ਥਾਂ ਪਤਿਤ ਕਰ ਦਿੱਤਾ ਹੈ।ਸਿਖਾਂ ਵਿਚੋਂ ਸਿਖ ਰਹਿਤ ਮਰਿਆਦਾ ਬੜੀ ਤੇਜ਼ੀ ਨਾਲ ਮਨਫ਼ੀ ਹੋ ਰਹੀ ਰੈ।ਕਿਵੇਂ ਕੋਸਦੀ ਹੋਵੇਗੀ ਸਿਖੀ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਆਤਮਾ ਇਹ ਘਾਣ ਵੇਖ  ਪਾਕਿਸਤਾਨਕੇ।ਦੇ
ਜਲਿਆਂ ਵਾਲੇ ਬਾਗ ਦੀ ਦੇਖ ਰੇਖ ਬਾਰੇ -2019 ਵਿੱਚ ਸਾਕਾ ਜਲਿਆਂ ਵਾਲਾ ਬਾਗ ਨੂੰ ਇਕ ਸਦੀ ਗੁਜਰ ਜਾਵੇਗੀ।ਇਹ  ਬਾਗ ਹਰਮੰਦਰ ਸਾਹਿਬ ਦੇ ਬਿਲਕੁਲ ਨੇੜੈ ਹੈ।ਇਸਦੇ ਰੱਖ ਰਖਾਓ ਵਲ ਸ਼ਾਇਦ ਹੀ ਕਦੇ ਧਿਆਨ ਦਿਤਾ ਗਿਆ ਹੋਵੇ,ਰਾਜ ਮੰਤਰੀ ਸ਼ਾਇਦ ਸ੍ਰ. ਉਧਮ ਸਿੰਘ ਨੂੰ ਉਡੀਕ ਰਹੇ ਹਨ ਕੇ ਉਹ ਆਵੇ ਤੇ ਆਪਣੀ ਯਾਦ ਨੂੰ ਆਪ ਸਾਕਾਰ ਕਰੇ,ਬਹੁਤ ਚੰਗਾ ਲਗਿਆ ਜਦ ਸ੍ਰ.ਸਿਧੂ ਨੇ ਇਸਦੇ ਸੌ ਸਾਲਾ ਦਿਵਸ ਨੂੰ ਸ਼ਾਹਕਾਰ ਕਰਨ ਲਈ ਕੇਂਦਰ ਤੋਂ ਪੈਸਾ ਮੰਗਿਆ ਹੈ,ਕੇਂਦਰ ਪੈਸਾ ਨਹੀਂ ਦੇਵੇਗਾ ਇਹ ਤਾਂ ਪਤਾ ਹੀ ਹੈ,ਇਸ ਲਈ ਪੰਜਾਬ ਸਰਕਾਰ ਨੂੰ ਇਹ ਸੋਗ ਦਿਨ ਜਰੂਰ ਮਨਾਉਣਾ ਚਾਹੀਦਾ ਹੈ ਤਾਂ ਜੋ ਅਜੋਕੀ ਪੀੜ੍ਹੀ ਨੂੰ ਇਸ ਕਰੂਰਤਾ ਦਾ ਗਿਆਨ ਹੋ ਸਕੇ,ਬੇਸ਼ੱਕ 1984 ਤੇ 2002 ਵਿੱਚ ਆਪਣਿਆਂ ਨੇ ਹੀ ਐੇਸਾ ਹੀ ਭਾਣਾ ਵਰਤਾਇਆ ਸੀ।
ਇਕੱਤਰ ਸਾਲ ਤੋਂ ਕਸ਼ਮੀਰ ਤਿਲ ਤਿਲ ਮਰ ਰਿਹਾ ਹੈ,ਕਸ਼ਮੀਰ ਵਾਸੀਆਂ ਨੂੰ ਨਾਂਕਰਤਾ ਗੁਨਾਹ ਦੀ ਸਜ਼ਾ ਮਿਲ ਰਹੀ ਹੈ।ਸਿਆਸਤਦਾਨ ਜੀ ਹੁਣ ਕਸ਼ਮੀਰ ਵਿੱਚ ਸ਼ਹੀਦਾਂ ਦੇ ਮਜ਼ਾਰਾਂ ਤੇ ਯਤੀਮਾਂ ਦੇ ਵਲੂੰਦਰੇ ਚਿਹਰੇ ਤੇ ਤਰਲੇ ਕਰਦੇ ਮਾਪਿਆਂ ਤੋਂ ਸਿਵਾ ਕੁਝ ਨਹੀਂ ਰਹਿ ਗਿਆ,ਨਹੀਂ ਆਉਂਦੇ ਅਜਕਲ ਕਸ਼ਮੀਰ ਦੇ ਹੁਸਨ ਦੇ ਆਸ਼ਕ,ਇਹ 'ਜੰਨਨਤ' ਜਹੰਨਮ ਦੇ ਬਿਲਕੁਲ ਕਰੀਬ ਆ ਚੁਕੀ ਹੈ। ਜਿਹੜੀ ਵੀ ਹਕੂਮਤ ਰਹੀ ਇਸਦੇ ਇਸ ਹਾਲ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਉਂਦੀ ਰਹੀ,ਲੋਕ ਕਦੇ ਨਾਂ ਸੋਚੇ ਕੇ 'ਇਕ ਹੱਥ ਨਾਲ ਤਾੜੀ ਵੱਜੀ ਹੈ ਕਦੇ"?
ਚੰਦਰਾ ਗਵਾਂਢ ਨਾਂ ਹੋਵੇ ,ਲਾਈ ਲੱਗ ਨਾਂ ਹੋਵੇ ਮਾਹੀ ਮੇਰਾ-
ਜਹੰਨਮ ਬਣਦੇ ਜਾ ਰਹੇ ਕਸ਼ਮੀਰ ਨੂੰ ਵੇਖ ਕਾਦਰ ਦੇ ਹੰਝੂ ਵੀ ਖੁਸ਼ਕ ਹੋ ਚੱਕੇ ਹਨ,ਹਾਕਮੋ ਹੁਣ ਤੇ ਬੱਸ ਕਰ ਦਿਓ.......
ਵੀਅਤਨਾਮ,ਕੋਰੀਆ,ਬਰਲਿਨ ਦੀ ਦੀਵਾਰ,ਰੁੂਸ ਦੇ ਟੁਕੜਿਆਂ ਤੋਂ ਸਬਕ ਸਿਖ ਕੇ ਦਹਿਸ਼ਤ,ਵਹਿਸ਼ਤ,ਦਰਿੰਦਗੀ ਦੀ ਰਾਹ ਤਿਆਗ ਕੇ ਇਨਸਾਨੀਅਤ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਵੇਲਾ ਹੈ॥ਚਲੋ ਫਰਜ਼ ਕਰ ਲਿਆ ਕੇ ਗਵਾਂਢੀ ਵਧੀਕੀ ਕਰਦਾ ਹੈ,ਗਵਾਂਢੀ ਨੂੰ ਸ਼ਹਿ ਤਾਂ ਅਪਨੇ ਘਰੋਂ ਹੀ ਮਿਲਦੀ ਹੈ ਨਾਂ।ਪਾਕਿਸਤਾਨ ਦੀ ਜਵਾਨ ਆਬਾਦੀ ਤੋਂ ਵੱਧ ਭਾਰਤ ਕੋਲ ਫੋਜ ਹੈ,ਉਸਨੂੰ ਡਰ ਕਿਉਂ ਨਹੀਂ ਲਗਦਾ-,ਸਪਸ਼ਟ ਹੈ ਕਿ ਅਪਨੇ ਸਿੱਕੇ ਵਿੱਚ ਖੋਟ ਹੈ।ਹਰ ਗਲ ਪਾਕਿਸਤਾਨ ਸਿਰ ਮੜ੍ਹਨਾ ਜਨਤਾ ਨੂੰ ਬੁਧੂ ਬਣਾਉਣ ਵਾਲਾ ਕੋਝਾ ਸਿਆਸੀ ਹੱਥਕੰਡਾ ਹੈ।
"ਬਾਹਰ ਕੀ ਤੂੰ ਮਾਟੀ ਫਾਂਕੇ, ਮਨ ਕੇ ਭੀਤਰ ਕਿਉਂ ਨਾਂ ਝਾਂਕੇ "
ਵੱਡੇ ਸਫ਼ੀਰ ਨੂੰ ਸ਼ਾਂਤੀ ਦਾ ਪੁੰਜ ਬਣੇ ਰਹਿਣ ਲਈ ਕੁਸ਼ ਅਲੱੱਗ ਕਰ ਕੇ ਵੱਡਪਣ ਦਾ ਸਬੂਤ ਦੇਣਾ ਚਾਹੀਦਾ ਹੈ। ਸਵਾਰਥੀ ਸੋਚ,ਗੰਧਲੀ ਸਿਆਸਤ ਅਤੇ ਤਖ਼ਤਾਂ ਦੇ ਲਾਲਚ ਨੂੰ ਪਾਸੇ ਰੱਖਣਾ ਹੋਵੇਗਾ ( ਸਿਆਣੇ ਕਹਿੰਦੇ ਹਨ-
"ਇਕ ਸਫ਼ਲ ਵਿਅਕਤੀ ਉਹ ਹੈ ਜੋ ਸ਼ਰੀਕਾਂ ਦੇ ਸੁੱਟੇ ਪੱਥਰਾਂ ਨਾਲ ਆਪਣੀ ਨੀਂਹ
ਮਜਬੂਤ ਕਰ ਲੈਂਦਾ ਹੈ "॥
ੈ :" ਸੈਂਕੜੈ ਫਰਿਸ਼ਤੋਂ ਨੇ ਉਸ ਹਾਥ ਕੋ ਚੂਮਾ ਜੋ ਹਾਥ ਦੂਸਰੋਂ ਕੀ ਮਦਦ ਕੇ ਲਇਏ ਉਠਾ,ਅਤੇ
ਜਿਸ ਹਾਥ ਨੇ ਗਿਰੇ ਹੂਏ ਕੋ ਸਹਾਰਾ ਦੀਆ"॥


ਣਜੀਤ ਕੌਰ/ ਗੁੱਡੀ ਤਰਨ ਤਾਰਨ   9780282816
19 Sep 2018

          

ਬਹੁੜੀ ਵੇ ਤਬੀਬਾ  - ਰਣਜੀਤ ਕੌਰ ਤਰਨ ਤਾਰਨ

ਮੇਰੀ ਆਵਾਜ਼ ਸੁਣੋ  "
ਮੇਰੀ ਪੁਕਾਰ ਸੁਣੋ
ਮੈਂ ਕੇਰਲਾ ਫਰਿਆਦ ਕਰਦਾ ਹਾਂ
ਮੇਰੀ ਧਰਤੀ  ਨੂੰ,ਕੁਦਰਤ ਨੇ ਆਪਣੇ ਹੱਥਾਂ ਨਾਲ ਗੁਲਸਤਾਂ ਬਣਾਇਆ ਸੀ॥
ਇਹ ਕਾਦਰ ਦੇ ਤੇਤੀ ਕਰੋੜ ਦੇਵਤਿਆਂ ਦਾ ਦੇਸ਼ ਹੈ।
ਅੇੈਸ ਵੇਲੇ ਬਹੁਤ ਵੱਡੀ ਕਰੋਪੀ ਦਾ ਸ਼ਿਕਾਰ ਹੋ ਗਿਆ ਹੈ,ਆਫ਼ਤਾਂ ਨੇ ਘੇਰਾ ਪਾ ਲਿਆ ਹੈ
ਮੈਂ ਸਨਿਮਰ ਵਿਨਤੀ ਕਰਦਾ ਹਾਂ ਮੇਰੀ ਮਦਦ ਕਰਕੇ ਮੈਨੂੰ ਇਕ ਵਾਰ ਖੜਾ ਕਰ ਦਿਓ ਬੱਸ
ਫਿਰ ਮੈਂ ਤੁਰਨ ਜੋਗਾ ਆਪੇ ਹੋ ਜਾਵਾਂਗਾ ਤੇ ਕਿਰਤ ਕਮਾਈ ਕਰਕੇ ਇਸ ਆਫ਼ਤ ਨੂੰ ਭਜਾ ਦੇਵਾਂਗਾ
ਮੇਰੇ ਸਾਥੀ ਰਾਜਕੁਮਾਰੋ-
"ਮਨਿਸਟਰ,ਕੰਨਟੇਰਕਟਰ,ਕ੍ਰਕਿਟਰ,ਅੇਕਟਰ,ਗੈਂਗਸਟਰ,ਲੂਟਰ,ਮਾਲੀਆ,ਡਾਲਮੀਆ,ਮੋਦੀ,ਚੌਕਸੀ     ,ਅੰਬਾਨੀ,ਅਡਾਨੀ,"( ਇਹ ਭੁੱਲਾਂ ਬਖਸ਼ਵਾਉਣ ਦਾ ਵੇਲਾ ਹੈ)
ਜੋ ਤੁਸੀਂ ਆਪਣੀ ਇਕ ਸਾਲ ਦੀ ਕਮਾਈ ਮੈਨੂੰ ਦੇ ਦਿਓ ਜੀ ਤਾਂ ਮੈਂ ਆਪਣੇ ਰੱਬ ਵਲੋਂ ਵਾਅਦਾ ਕਰਦਾ ਹਾਂ ਕਿ ਉਹ ਤੁਹਾਡੇ ਸਾਰੇ ਗੁਨਾਹ ਮਾਫ਼ ਕਰ ਦੇਵੇਗਾ,ਤੁਹਾਡਾ ਕਾਲਾ ਧਨ ਚਿੱਟਾ ਕਰ ਦੇਵੇਗਾ।ਤੁਹਾਡਾ ਕਰਜ਼ਾ ਮਾਫ ਹੋ ਜਾਵੇਗਾ।
ਮਹਾਂਦਾਨੀਓ'ਗੁਰੂ ਦੀ ਗੋਲਕ ਗਰੀਬ ਦਾ ਮੂੰਹ" ਮੰਦਰਾਂ ਵਿੱਚ ਪਏ ਧਨ ਨੂੰ ਵਰਤਣ ਦੀ ਵੇਲਾ ਹੈ,ਜੋ ਹੀਰੇ ਮੋਤੀ ਜਵਾਹਰਾਤ,ਸੋਨਾ ਕਰੰਸੀ,ਮੰਦਰਾਂ ਵਿੱਚ ਪਿਆ ਹੈ,ਕਿਰਪਾ ਕਰਕੇ ਇਸ ਔਖੀ ਘੜੀ ਵੇਲੇ ਮੇਰੀ ਕੌਮ ਦੀ ਬੇਹਤਰੀ ਲਈ ਲਾ ਦਿਓ।"ਤੁਮ ਏਕ ਪੈਸਾ ਦੋਗੇ,ਵੋ ਦਸ ਲਾਖ ਦੇਗਾ"॥
ਸਾਰੇ ਸਰਕਾਰੀ ਕਰਮਚਾਰੀ ਆਪਣੀ ਇਕ ਮਹੀਨੇ ਦੀ ਤਨਖਾਹ ਮੇਰੇ ਲੇਖੇ ਲਾ ਦਿਓ ਜੀ।
ਸਾਰੇ ਆਦਰਨੀਯ ਮੰਤਰੀ ਸਹਿਬਾਨ ਆਪਣੇ ਤਖ਼ਤਾਂ ਦਾ ਮਾਨ ਰਖਦੇ ਹੋਏ ਮੇਰੀ ਵੋਟ ਤੇ ਮੇਰੀ ਸੇਵਾ ਦਾ ਮੁੱਲ ਚੁਕਾ ਦਿਓ ਜੀ,ਮੈੰ ਪਹਿਲਾਂ ਕਦੀ ਵੀ ਤੁਹਾਡੇ ਅੱਗੇ ਹੱਥ ਨਹੀਂ ਅਡਿਆ ਜੀ,ਬਸ ਸਿਰਫ ਇਕ ਸਾਲ ਵਾਸਤੇ ਤੁਸੀਂ ਆਪਣਾ ਨਕਦੀ ਭੱਤਾ ਤੇ ਹੋਰ ਸਾਰੀਆਂ ਸਬਸਿਡੀਆਂ /ਸਹੂਲਤਾਂ ਮੇਰੇ ਖਾਤੇ ਲਾ ਦਿਓ ਜੀ।
ਸਵਿਸ ਬੈਂਕ ਖਾਤਿਆਂ ਵਾਲੇ ਤੇ ਪਨਾਮਾ ਵਾਲਿਓ ਨੇਕੀ ਕਰ ਲਓ ਤੇ ਦਰਿਆ ਵਿੱਚ ਪਾ ਦਿਓ ਜੀ,ਅਲਲਾਹ,ਵਾਹਿਗੁਰੂ,ਰਾਮ,ਸ਼ਾਮ ਭਗਵਾਨ,ਗੌਡ ਆਪਜੀ ਨੂੰ ਇਸਦਾ ਅਜ਼ਰ ਦੇਵੇਗਾ।
ਬੁੱਤ ਜੇ ਕੁਝ ਸਵਾਰ ਸਕਦੇ ਹੁੰਦੇ ਤਾਂ ਸੋਹਣਾ ਕੇਰਲਾ ਇੰਜ ਨਾਸ਼ ਨਾਂ ਹੁੰਦਾ,ਇਸ ਲਈ ਮੇਰੇ ਹਮਦਰਦ ਵੀਰੋ ਇਹ ਬੁੱਤ ਤੇ ਮੂਰਤੀਆਂ ਚਾਰ ਸਾਲ ਬਾਦ ਬਣਾ ਲੈਣਾ,ਇਸ ਵਕਤ ਸਿਰਫ਼ ਮੌਤ ਤੇ ਜਿੰਦਗੀ ਨਾਲ ਲੜ ਰਹੀਆਂ ਜਿੰਦਾਂ ਦਾ ਸਾਥ ਦਿਓ ਜੀ।
ਐ ਪੱਥਰੋ ਆਜ ਮੇਰੇ ਸਰ ਪੇ ਬਰਸਤੇ ਹੋ ਮੈਂ ਨੇ ਬਰਸੋਂ ਤੁਮਹੇਂਂ ਖੁਦਾ ਬਨਾ ਰਖਾ ਹੈ"॥
ਜਦ ਸਵਦੇਸ਼ ਵਿੱਚ ਸੱਭ ਕੁਸ ਹੈ ਤਾਂ ਵਿਦੇਸ਼ ਤੇ ਟੇਕ ਕਿਉਂ ਟਿਕਾਈਏ।ਆਓ ਵੀਰੋ ਆਓ ਮੈਨੂੰ ਡੁਬ ਰਹੇ ਨੂੰ ਸਹਾਰਾ ਦੇ ਕੇ ਕੱਢ ਲਓ ਜੀ।
ਮਨੁੱਖ ਹੀ ਮਨੁੱਖ ਦਾ ਦਾਰੂ ਹੁੰਦਾ ਹੈ-
ਬਹੁੜੀਂ ਵੇ ਤਬੀਬਾ.. ਛੇਤੀ ਬਹੁੜੀਂ ਵੇ ਤਬੀਬਾ........
ਰਣਜੀਤ ਕੌਰ / ਗੁੱਡੀ ਤਰਨ ਤਾਰਨ 9780282816
21 Aug. 2018

ਭਾਰਤ ਛੱਡੋ - ਰਣਜੀਤ ਕੌਰ ਤਰਨ ਤਾਰਨ

9 ਅਗਸਤ ਨੂੰ ਮਨਾਇਆ ਜਾ ਰਿਹਾ ਹੈ
ਕਿ ਇਸ ਦਿਨ " ਅੰਗਰੇਜੋ  ਭਾਰਤ ਛੱਡੋ
ਲਹਿਰ ਉਠੀ ਸੀ " ਕੁਇਟ ਇੰਡੀਆ'
ਸੌ ਸਾਲ ਹੋ ਜਾਣ ਤੇ ਅੱਜ ਵੀ ਇਹੀ ਲਹਿਰ ਹੈ
ਤੇ ਇਹੋ ਨਾਹਰਾ ਹੈ ," ਭਾਰਤ ਛੱਡੋ" ਸੱਭ ਦੇ
ਅੰਦਰੋਂ ਹੂਕ ਉਠਦੀ ਹੈ,ਫਰਕ ਕੇਵਲ ਇਕ
ਸ਼ਬਦ ਦਾ ਰਹਿ ਗਿਆ ਹੈ-'ਉਦੋਂ ਸੀ
'ਅੰਗਰੇਜੋ ਭਾਰਤ ਛੱਡੋ' ਤੇ ਹੁਣ ਹੈ-
" ਭਾਰਤੀਓ ਭਾਰਤ ਛੱਡੋ "। ਤੇ
ਨਂਕੋ ਨਕ ਭਾਰਤੀ ਭਰੇ ਜਹਾਜ ਉਡ ਰਹੇ ਹਨ
ਜਿਹਨਾ ਨੂੰ ਕੱਢਿਆ ਸੀ ਉਹਨਾ ਦੇ ਕਦਮਾਂ ਚ॥
ਰਣਜੀਤ ਕੌਰ/ ਗੁੱਡੀ ਤਰਨ ਤਾਰਨ
09 Aug. 2018

ਹੰਝੂ ਬਣ ਗਏ ਮੋਤੀ - ਰਣਜੀਤ ਕੌਰ ਤਰਨ ਤਾਰਨ

'ਪਹਾੜ ਵੀ ਕਦੇ ਹਿਲਦੈਅ'? ਜੀ ਹਾਂ ਪਹਾੜ ਵੀ ਹਿੱਲ ਜਾਂਦੈ,ਬਸ਼ਰਤੇ ਕਿ 'ਦਸ਼ਰਥ ਮਾਂਝੀ 'ਜੈਸਾ ਫੌਲਾਦੀ ਸੀਨਾ ਤੇ ਫੋਲਾਦੀ ਬਾਹਾਂ ਹੋਣ,ਤੇ ਦਿਲ ਵਿੱਚ ਮੁਹੱਬਤ ਦੀ ਚਿੰਗਾਰੀ ਮੱਘਦੀ ਹੋਵੇ।
ਚਟਾਨੀ ਪਹਾੜ ਦੇ ਸਾਏ ਤਲੇ ਵਸਿਆ ਬਿਹਾਰ ਦਾ ਨਿਕਾ ਜਿਹਾ ਪਿੰਡ 'ਗੇਹਲੋਰ'ਹੈ,' ਦਸ਼ਰਥ ਮਾਂਝੀ ਇਸੀ ਪਿੰਡ ਦਾ ਬਾਸਿੰਦਾ ਸੀ ,ਸੀ ਨਹੀਂ ਬਲਕਿ ਹੈ ਕਿਉਂਕਿ ਉਹ ਹਮੇਸ਼ਾਂ ਇਸ ਸੜਕ ਦੇ ਰੂਪ ਵਿੱਚ ਸਦੀਆਂ ਜਿੰਦਾ ਰਹੇਗਾ।
ਫਰਿਹਾਦ ਨੇ ਸ਼ੀਰੀ ਦੀ ਮੁਹੱਬਤ ਵਿੱਚ ਪਹਾੜਾਂ ਚੋਂ ਨਦੀ ਖੋਦ ਲਈ ਸੀ,ਇੰਨੇ ਵਰ੍ਹਿਆਂ ਬਾਦ ਉਸਦਾ ਲਾਸਾਨੀ ਪੈਦਾ ਹੋਇਆ,ਜਿਸਨੇ ਆਪਣੀ ਬੇਗਮ ''ਫਾਲਗੁਣੀ' ਦੀ ਮੁਹੱਬਤ ਵਿੱਚ ਪਹਾੜ ਚੀਰ ਚੀਰ ਕੇ ਚੂਰਾ ਕਰ ਦਿੱਤੇ ਤੇ ਉਹ ਰਾਹ ਬਣਾ ਲਈ ਜੋ ਫਿਰ ਕਦੀ ਕੋਈ ਜਾਲਮ ਪਹਾੜ ਪ੍ਰੇਮ ਦੀ ਰਾਹ ਵਿੱਚ ਅੜਨ ਦੀ ਹਿੰਮਤ ਨਹੀਂ ਕਰ ਸਕੇਗਾ।
ਦਸ਼ਰਥ ਮਾਂਝੀ ਜਿੰਮੀਦਾਰ ਨਾਲ ਖੇਤੀ ਦਾ ਸੇਪੀ ਸੀ।ਫਾਲਗੁਣੀ ਹਰ ਰੋਜ਼ ਉਸ ਲਈ ਖੇਤਾਂ ਵਿੱਚ ਭੱਤਾ ਲੈ ਕੇ ਜਾਂਦੀ ਸੀ।ਮਟਕੀ ਵਿੱਚ ਲੱਸੀ ਪਾਣੀ ਸਿਰ ਤੇ ਟਿਕਾ,ਰੋਜ਼ ਕੋਹ ਪੈੰਡਾ ਮਾਰਦੀ ਤੇ ਘਰ ਦੀ ਵਰਤੋਂ ਲਈ ਪਾਣੀ ਦੇ ਘੜੇ ਵੀ ਭਰ ਲਿਆਉਂਦੀ। ਰੋਜ਼ ਵਾਂਗ ਉਸ ਦਿਨ ਵੀ ਉਹ ਆਪਣੇ ਪੀਆ ਲਈ ਭੱਤਾ ਲਿਜਾ ਰਹੀ ਸੀ,ਪਤਾ ਨਹੀਂ ਕਿਵੇਂ ਉਸਨੂੰ ਠੇਡਾ ਲਗਾ ਤੇ ਉਹ ਪੱਥਰ ਨਾਲ ਜਾ ਵੱਜੀ,ਉਹ ਬੇਹੋਸ਼ ਹੋ ਗਈ ।ਇਹ 1959 ਦਾ ਸਾਲ ਸੀ ਜਦ ਕਿ ਸੰਚਾਰ ਤੇ ਆਵਾਜਾਈ ਦੇ ਸਾਧਨ ਅੱਜ ਵਾਂਗ ਨਹੀਂ ਸਨ।ਦਸ਼ਰਥ ਨੂੰ ਬਹੁਤ ਭੁੱਖ ਲਗੀ ਸੀ,ਉਹ ਮਨ ਹੀ ਮਨ ਬੀਵੀ ਨੂੰ ਕੋਸ ਰਿਹਾ ਸੀ,ਕੇ ਇੰਨੀ ਦੇਰ ਕਿਉਂ ਲਾਈ-ਉਹ ਘਰ ਵਲ ਨੂੰ ਤੁਰ ਪਿਆ ਤੇ ਉਹਨੂੰ ਟੁੱਟੀ ਮਟਕੀ ਦੀਆਂ ਚਿਪਰਾਂ ਤੇ ਡੁਲ੍ਹੀ੍ਹ ਲੱਸੀ ਵੇਖ ਉਸਦਾ ਮੱਥਾ ਠਣਕਿਆ ਕਿ ਕੋਈ ਭਾਣਾ ਵਰਤ ਗਿਆ।ਅਗਾਂਹ ਤੱਕਿਆ ਤੇ ਫਾਲਗੁਣੀ ਜਖ਼ਮੀ ਪਈ ਸੀ।ਉਹ ਤੜਪਨ ਲਗਾ ਕੇ ਕਿਸੇ ਵਸੀਲੇ ਉਹ ਆਪਣੀ ਪਿਆਰੀ ਨੂੰ ਹਸਪਤਾਲ ਪੁਚਾ ਸਕੇ।ਹਸਪਤਾਲ ਉਥੋਂ 70 ਕਿਲੋਮੀਟਰ ਦੀ ਦੁਰੀ ਤੇ ਸੀ ,ਜੋ ਉਸਦਾ ਤੜਪਨਾ ,ਉਸਦੀ ਦੁਆ  ਕੁਸ਼ ਵੀ ਕੰਮ ਨਾਂ ਆਇਆ,ਤੇ ਫਾਲਗੁਣੀ ਇਕ ਬੱਚੀ ਨੂੰ ਜਨਮ ਦੇ ਕੇ,ਇਸ ਨਿਰਦਈ ਜਹਾਨ ਨੂੰ ਅਲਵਿਦਾ ਕਹਿ ਗਈ।
"ਤੂੰ ਤੇੇ ਸੌਂਂ ਗਈਓਂ ਗੂੜ੍ਹੀ ਨੀਂਦਰੇ=
ਮਾਂਝੀ ਤੇਰਾ ਕਿਵੇਂ ਜੀਏ ਕੀ ਕਰੇ?
ਦਸਰਥ ਮਾਂਝੀ ਨੂੰ ਇਸ ਮਾਜੂਰੀ ਨੇ ਇਕ ਚੇਟਕ ਲਾ ਦਿੱਤੀ ਕਿ ਹੁਣ ਕੋਈ ਹੋਰ ਫਾਲਗੁਣੀ ਨਹੀਂ ਮਰੇਗੀ। ਮਾਂਝੀ ਨੇ ਰਗਾਂ ਵਿੱਚ ਹੰਝੂਆਂ ਦੇ ਮੋਤੀ ਪਰੋ ਲਏ।ਉਸ ਨੇ ਆਪਣੀਆਂ ਪਿਆਰੀਆਂ ਬਕਰੀਆਂ ਵੇਚੀਆਂ,ਸੰਦ ਖਰੀਦੇ।ਅੱਠ ਵਜੇ ਤੋਂ ਇਕ ਵਜੇ ਤੱਕ ਉਹ ਖੇਤ ਿਿਵੱਚ ਕੰੰਮ ਕਰਦਾ ਤੇ ਬਾਕੀ ਸਾਰਾ ਵਕਤ ਉਹ ਛੇੈਣੀ ਹਥੌੜੀ ਨਾਲ ਪਹਾੜੀ ਦੇ ਪੱਥਰ ਕਟਦਾ ਰਹਿੰਦਾ।ਚੂਰ ਹੋ ਚੁਕੇ ਪੱਥਰਾਂ ਨੂੰ ਕੰਧਾਲੀ ਨਾਲ ਪਾਸੇ ਕਰੀ ਜਾਂਦਾ।ਉਹਦੀ ਭੁੱਖ ਪਿਆਸ,ਓੜਨਾ ਬਿਛੋਣਾ ਸੱਭ ਉਹ ਅੜੀਅਲ ਪਹਾੜੀ ਸੀ।ਉਸਨੇ ਜਿੱਦ ਲਾ ਲਈ ਕੇ ਜਾਂ ਪਹਾੜ ਨਹੀਂ ਜਾਂ ਦਸ਼ਰਥ ਨਹੀਂ।
ਉਸਦੇ ਇਲਾਕੇ ਦੇ ਲੋਕ ਬੋਲਦੇ 'ਪਗਲਾ ਗਿਆ ਹੈ'।ਉਹ ਯਮਲਾ ਪਗਲਾ ਸ਼ੁਦਾਈ,ਆਪਣੀ ਦੀਵਾਨਗੀ ਸੰਭਾਲੇ ਆਪਣੀ ਧੁਨ ਵਿੱਚ ਆਪਣਾ ਇਸ਼ਟ ਮਨਾਉਂਦਾ ਰਿਹਾ।ਪਿੰਡ ਵਾਲੇ ਉਸਦਾ ਸਿਰੜ ਵੇਖ ਉਹਨੂੰ ਖਾਣ ਨੂੰ ਕੁਝ ਨਾਂ ਕੁਝ ਦੇ ਦੇਂਦੇ।ਉਸਦੇ ਤਨ ਦੇ ਵਸਤਰ ਵੀ ਚੀਥੜੈ ਹੋ ਗਏ ਪਰਿਵਾਰ ਵਿੱਚ ਕੋਈ ਇੰਨੀ ਸਾਖ ਵਾਲਾ ਨਹੀਂ ਸੀ ਕੇ ਉਸ ਦਾ ਪਹਿਨਣ ਬਣਵਾ ਦਿੰਦਾ।ਹੁਣ ਤੱਕ ਉਹਨੇ ਪਹਾੜ ਦਾ ਕਾਫੀ ਹਿੱਸਾ ਢਾਹ ਲਿਆ ਸੀ।ਤੇ ਲੋਕ ਉਸਨੂੰ ਬਾਬਾ ਕਰਕੇ ਜਾਣਨ ਲਗ ਗਏ ਸਨ।
ਕੌਨ ਕਹਤਾ ਹੈ ਆਸਮਾਂ ਮੇਂ ਛੇਦ ਨਹੀਂ ਹੋਤਾ
ਏਕ ਪੱਥਰ ਤੋ ਦਿਲ ਸੇ ਉਛਾਲੋ ਯਾਰੋ=
ਦਸ਼ਰਥ ਮਾਂਝੀ' ਵਨ ਮੈਂਨ ਆਰਮੀ'  ਉਸਦਾ ਇਸ਼ਟ ਹੀ  ਉਸਦੀ ਆਕਸੀਜਨ।ਦੋ ਦੋ ਦਿਨ ਖਾਣ ਨੂੰ ਕੁਝ ਵੀ ਨਾਂ ਮਿਲਦਾ ਤਦ ਵੀ ਉਹਦੀ ਹਥੌੜੀ ਛੈੇਣੀ ਖੜਕਦੀ ਰਹਿੰਦੀ।ਫਿਰ ਉਸਨੂੰ ਦੀਵਾਨਾ ਬਾਬਾ ਸਮਝ ਪਿੰਡ ਦੇ ਪਰਿਵਾਰਾਂ ਨੇ ਵਾਰੀ ਬੰਨ੍ਹ ਲਈ ਤੇ ਉਸਨੂੰ ਰੋਜ ਖਾਣ ਨੂੰ ਮਿਲਣ ਲਗਾ।
ਪਹਾੜ ਚੋਂ ਰਾਹ ਕੱਢਣ ਦਾ ਵਿਰੋਧ ਕਰਨ ਵਾਲੇ ਵੀ ਘੱਟ ਨਹੀਂ ਸਨ।ਸਰਪੰਚ ਨੇ ਸਹਾਇਤਾ ਕਰਨ ਦੇ ਥਾਂ ਦਸ਼ਰਥ ਨੂੰ ਜੇਹਲ ਭਿਜਵਾ ਦਿਤਾ।ਉਹ ਗੁਮਸੁਮ ਰਿਹਾ ਕੋਈ ਉਹਦੀ ਹਮਾਇਤ ਲਈ ਅਗੇ ਨਾ ਆਇਆ।ਉਹ ਜਾਣ ਗਿਆ ਸੀ ਕਿ 'ਮੁਰਦੇ ਨੂੰ ਪੂਜਣ ਵਾਲੀ ਖੁਦਾਈ ਚੋਂ ਜਿਉਂਦੇ ਨੂੰ ਕੋਈ ਉਮੀਦ ਲੱਭਣੀ ਫ਼ਜ਼ੂਲ ਹੈ। ਲਗਾਤਾਰ 22 ਸਾਲ ਤਕ ਚਲਿਆ ਸੱਬਲ,ਛੈੇੇਣੀ, ਹਥੌੜੀ ਤੇ ਆਖਰ ਦਸ਼ਰਥ ਦਾ ਬਾਹੂਬਲ ਜਿਤਿਆ,70 ਕਿਲੋਮੀਟਰ ਦਾ ਫਾਸਲਾ ਕੇਵਲ 7 ਕਿਲੋਮੀਟਰ ਬਣ ਗਿਆ।
ਯੇ ਸਹੀ ਹੈ ਕਿ ਹਮ ਫੁਲੋਂ ਸੇ ਕਰਤੇ ਹੈਂ ਕਮਾਲ,
ਵਖ਼ਤ ਪੜ ਜਾਏ ਤੋ ਪੱਥਰ ਭੀ ਤੋੜਾ ਕਰਤੇ ਹੈਂ-
ਸਿਖਰ ਦੁਪਹਿਰੇ ਮੁਹੱਬਤ ਦੇ ਡੁਬ ਗਏ ਸੂਰਜ ਨੇ ਉਸਦੇ ਅੰਦਰ ਹਸਪਤਾਲ ਬਣਾਉਣ ਤੇ ਸਕੂਲ ਖੋਲਣ ਦੀ ਚੇਟਕ ਦਾ ਦੀਵਾ ਜਗਾ ਦਿੱਤਾ। ਉਹ ਡਾਂਡੇ ਮੀਂਡੇ ਨੰਗੇ ਪੈਰ ਤੁਰਦਾ ਸਿਹਤ, ਸਿਖਿਆ ਵਿਭਾਗਾਂ ਦੇ ਅਫ਼ਸਰਾਂ ਕੋਲ ਮੰਗ ਲੈ ਕੇ ਜਾਂਦਾ ਰਿਹਾ।ਪਰ ਉਸ, ਦੀ ਗਲ ਸੁਣਨ ਦੀ ਤੌਫ਼ੀਕ ਕਿਸੇ ਕੋਲੋਂ ਨਾਂ ਹੋਈ।ਮਨ ਨੂੰ ਸਮਝਾ ਉਹ ਹਥੌੜੀ ਸੱਬਲ ਚਲਾਉਂਦਾ ਰਿਹਾ ਤੇ 22 ਸਾਲ ਦੀ ਅਣਥੱਕ ਮਿਹਨਤ ਰੰਗ ਲੈ ਆਈ ।ਗਹਿਲੋਰ ਤੋਂ ਵਜ਼ੀਰਗੰਜ ਤੱਕ ਦੇ 70 ਕਿਲੋਮੀਟਰ ਦੇ ਵਿੰਗੇ ਟੇਢੇ ਵਲਾਂਵੇਦਾਰ ਫਾਸਲੇ ਨੂੰ ਉਸਨੇ ਪੱਥਰ ਚੂਰਾ ਕਰ ਕੇ 7 ਕਿਲੋਮੀਟਰ ਬਣਾ ਦਿਤਾ।22 ਸਾਲ ਤੱਕ ਚੋਣਾ ਵੀ ਹੋਈਆਂ ਨੇਤਾ ਵੋਟਾਂ ਬਟੋਰਦੇ ਰਹੇ ਗਹਿਲੋਰ ਚ ਹਰ ਕਿਸੇ ਨੂੰ ਵੋਟਾਂ ਦਾ ਸੱਦਾ ਦੇਣ ਵੀ ਆਉਂਦੇ ਰਹੇ ਪਰ ਕਿਸੇ ਨੇਤਾ ਨੇ ਦਸ਼ਰਥ ਨੂੰ ਇਸ ਅਰਸੇ ਦੌਰਾਨ ਸਲਾਮ ਨਾਂ ਕੀਤੀ।
ਰਸਤਾ ਬਣ ਗਿਆ-ਮਕਬੂਲ ਅੇੈਕਟਰ ਆਮਿਰ ਖਾਨ ਆਪਣੇ ਸੀਰਿਅਲ ਸਤਿਅ ਮੇਵ ਜਿਉਤੇ ਵਿੱਚ ਦਸ਼ਰਥ ਦੇ ਕਾਰਨਾਮੇ ਨੂੰ ਪਰੋਮੋਟ ਕਰਨ ਲਈ ਗਹਿਲੋਰ ਗਿਆ।ਸਾਡੀ ਜਹਿਨੀਅਤ ਵੇਖੌ,ਆਮਿਰ ਖਾਨ ਨੂੰ ਵੇਖਣ ਲਈ ਇੰਨੀ ਭੀੜ ਇਕੱਠੀ ਹੋ ਗਈ ਕਿ ਸਕਿਉਰਟੀ ਪੱਖ ਤੋਂ ਉਸਨੂੰ ਪਿੰਡ ਨਾਂ ਵੜਨ ਦਿਤਾ ਗਿਆ।ਕਿੰਨਾ ਫਰਕ ਹੈ ਇਕ ਦੇਸ਼ ਸੇਵਕ ਤੇ ਇਕ ਫਿਲਮੀ ਅੇਕਟਰ ਦੀ ਕੀਮਤ ਵਿੱਚ!
ਇਕ ਸਰਕਾਰੀ ਮਹਿਕਮੇ ਦੇ ਫਜ਼ੂਲ ਅੜਿਕੇ ਕਾਰਨ ਦਸ਼ਰਥ ਮਾਂਝੀ ਨੂੰ 'ਭਾਰਤ ਰਤਨ' ਦੇਣ ਦੀ ਸਿਫ਼ਰਸ਼ ਵੀ ਰੱਦ ਹੌ ਗਈ।ਕਾਗਜ਼ਾਂ ਤੇ ਕਲਮ ਝਰੀਟਣ ਵਾਲਿਆਂ ਨੂੰ ਪਦਮ ਭੂਸ਼ਣ ਨਾਲ ਨਿਵਾਜਿਆ ਜਾਂਦਾ ਹੈ।ਇਹ ਹੈ ਭਾਰਤ ਮਾਤਾ ਦਾ ਸੇਕੁਲਰ ਹੋਣ ਦਾ ਨਮੂਨਾ।
ਹਾਂ ,'ਜੀਤਨ ਰਾਮ ਮਾਂਝੀ' ਜਦੌ ਕੁਝ ਅਰਸੇ ਲਈ ਮੁਖ ਮੰਤਰੀ ਬਣਿਆ ਤਾਂ ਉਸ ਨੇ ਗਹਿਲੋਰ ਆ ਕੇ ਦਸ਼ਰਥ ਮਾਂਝੀ ਦੇ ਨਾਮ ਦਾ ਸਮਾਗਮ ਕਰਾਇਆ,ਇਹ ਉਸਦੀ ਮੋਤ ਤੋਂ ਬਾਦ ਦਾ ਵਕਤ ਸੀ।
'ਨਿਤੀਸ਼ ਕੁਮਾਰ' ਦੇ ਜਨਤਾ ਦਰਬਾਰ ਵਿੱਚ ਮਾਂਝੀ ਇਕ ਵਾਰੀ ਪਟਨਾ ਗਿਆ ਸੀ ਤਾਂ ਨਿਤੀਸ਼ ਕੁਮਾਰ ਨੇ ਉਸਨੂੰ ਆਪਣੀ ਕੁਰਸੀ ਤੇ ਬੈਠਣ ਦਾ ਅੇਜ਼ਾਜ਼ ਬਖ਼ਸ਼ਿਆ।
73 ਸਾਲ ਦੀ ਉਮਰ ਵਿੱਚ 2007 ਵਿੱਚ ਮਾਂਝੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਬਿਹਾਰ ਸਰਕਾਰ ਨੇ ਸਰਕਾਰੀ ਸਨਮਾਨਾ ਨਾਲ ਉਸਨੂੰ ਅੰਤਿਮ ਵਿਦਾਇਗੀ ਦਿੱਤੀ।
ਬੱਸ ਇਹੀ ਸੀ ਜੋ ਉਸਨੂੰ ਮੁਆਵਜ਼ਾ ਨਸੀਬ ਹੋੲਆ।ਉਹ ਰਾਹ ਜੋ ਉਸਨੇ ਬਣਾਈ ਸੀ ਪੱਕੀ ਸੜਕ ਬਣ ਗਈ ਤੇ ਉਸੇਦੇ ਇਕ ਪਾਸੇ ਮਾਂਝੀ ਦਾ ਬੁੱਤ ਲਗਾ ਦਿਤਾ ਗਿਆ ਹੈ,ਸੜਕ ਦਾ ਨਾਮ ਮਾਂਝੀ ਮਾਰਗ ਲਿਖਿਆ ਹੈ,ਉਸਦਾ ਪਰਿਵਾਰ ਗਹਿਲੋਰ ਤੋਂ ਇਕ ਕਿਲੋਮੀਟਰ ਦੀ ਵਿੱਥ ਤੇ ਵਸਦਾ ਹੈ ਤੇ ਇਸ ਜਗਾਹ ਦਾ ਨਾਮ 'ਦਸ਼ਰਥ ਨਗਰ' ਰੱਖ ਦਿੱਤਾ ਗਿਆ ਹੈ।ਗਹਿਲੋਰ ਸਮਾਧੀ ਵਾਲੀ ਥਾਂ ਕੋਲ 'ਮਾਂਝੀ ਦੁਆਰ' ਬਣਿਆ ਹੈ।ਸਮਾਧੀ ਉਤੇ 'ਪਰਬਤ ਪੁਰਸ਼''ਦਸ਼ਰਥ ਉਕਰਿਆ ਸੀ,ਜਿਸ ਵਿਚੋ ਕੁਝ ਅੱਖਰ ਭੁਰ ਗਏ ਹਨ ਤੇ ਦੁਬਾਰਾ ਲਿਖਣੇ ਬਣਦੇ ਹਨ।
ਇਹ ਸੱਭ ਦਾ ਉਸਦੇ ਪੁੱਤਰ 'ਭਾਗੀਰਥ ਮਾਝੀ' ਨੂੰ ਹੇਰਵਾ ਹੈ ਕਿ ਉਸਦੇ ਬਾਬਾ ਨੂੰ ਜਿਉਂਦੇ ਜੀਅ ਕਿਸੇ ੇ ਗੌਲਿਆ ਹੀ ਨਹੀਂ ਬੇਸ਼ੱਕ ਹੁਣ ਉਹ ਅਮਰ ਹੈ।
ਦਸ਼ਰਥ ਮਾਂਝੀ ਦੇ ਦੋਸਤ 'ਰਾਮਚਰਿਤ ਪ੍ਰਸ਼ਾਦ'ਤੇ ਹੋਰ ਹਮਦਰਦਾਂ ਦੀ ਕੋਸ਼ਿਸ਼ ਸਦਕਾ ਗਹਿਲੋਰ ਵਿੱਚ ਇਕ ਸਕੂਲ ਖੁਲ੍ਹ ਗਿਆ ਹੈ,ਤੇ ਇਹ ਪਿੰਡ ਸੈਲਾਨੀ ਸਥਾਨ ਵਜੋ ਉਭਰ ਰਿਹਾ ਹੈ।ਇਕ ਅਤਿ ਸ਼ਲਾਘਾਯੋਗ ਉਪਰਾਲਾ ਇਹ ਕੀਤਾ ਗਿਆ ਹੈ ਕਿ ਹਰ ਸਾਲ 17 ਅਗਸਤ ਨੂੰ'ਦਸ਼ਰਥ ਮਾਂਝੀ ਉਤਸਵ  ਮਨਾ ਕੇ ਫੌੋਲਾਦੀ ਸੀਨਾ 'ਪਰਬਤ ਪੁਰਸ਼' ਦੀ ਯਾਦ ਤਾਜ਼ਾ ਕੀਤੀ ਜਾਂਦੀ ਹੈ।
ਇਸ ਤੇ ਇਕ 'ਬਾਇਓਪਿਕ' ਨਾਮ ਦੀ ਫਿਲਮ ਵੀ ਬਣ ਕੇ ਹਿਟ ਹੋ ਚੁਕੀ ਹੈ।ਪਰ ਮਾਂਝੀ ਦੇ ਪਰਿਵਾਰ ਤੇ ਗਹਿਲੋਰ ਦੇ ਕਿਰਤੀਆਂ ਦੀ ਹਾਲਤ ਵਿੱਚ ਬਹੁਤਾ ਫਰਕ ਨਹੀਂ ਪਿਆ।
ਦਸ਼ਰਥ ਮਾਂਝੀ ਦੀ ਇਬਾਦਤ ਬਾਬਾ ਨਜ਼ਮੀ ਦੇ ਸ਼ਬਦਾਂ ਵਿੱਚ-
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁੱਕਦਰਾਂ ਦਾ
ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ  ॥

ਕੁਝ ਗਿਆਨਵਾਨ ਦਸ਼ਰਥ ਦੀ ਤੁਲਨਾ ਸ਼ਾਹਜਹਾਂ ਨਾਲ ਕਰਦੇ ਹਨ,ਪਰ ਮੇਰੀ ਨਜ਼ਰ ਵਿੱਚ ਸ਼ਾਹਜਹਾਂ ਦਸ਼ਰਥ ਦੇ ਮੁਕਾਬਲੇ ਬੌਣਾ ਹੈ।ਦਸ਼ਰਥ ਦੀ ਮੁਹੱਬਤ ਚਾਲੀ ਪੰਜਾਹ ਲਾਗਲੇ ਪਿੰਡਾਂ ਲਈ ਰੰਗ ਲੈ ਕੇ ਆਈ ਜਦ ਕੇ ਸ਼ਾਹਜਹਾਂ ਨੇ ਜਨਤਾ ਦੇ ਪੈਸੇ ਤੇ ਵੀਹ ਹਜਾਰ ਕਾਮਿਆਂ ਦਾ ਘਾਣ ਕੀਤਾ। ਹਾਂ ਫਰਿਹਾਦ ਦਾ ਕੱਦ  ਮਾਂਝੀ ਦੇ ਬਰਾਬਰ ਹੋ ਜਾਂਦਾ ਹੈ।
" ਫੌਲਾਦੀ ਹੈਂ ਸੀਨੇ ਅਪਨੇ,ਫੌਲਾਦੀ ਹੈਂ ਬਾਹੇਂ-
ਹ੍ਹਮ ਚਾਹੇਂ ਤੋ ਪੈਦਾ ਕਰਦੇਂ ਚਟਾਨੋਂ ਮੇਂ ਰਾਹੇਂ"॥॥॥
ਸੋਚਣ ਯੋਗ--------
ਕਿਨਾ ਚੰਗਾ ਹੁੰਦਾ ਜੇ ਸਰਕਾਰ ਪਹਾੜੀ ਨੂੰ ਵੱਜੀ ਪਹਿਲੀ ਚੋਟ ਸੁਣ ਲੈਂਦੀ
ਆਮਿਰ ਖਾਨ ਨੂੰ ਵੇਖਣ ਇਨੀ ਜਨਤਾ ਉਮੜ ਪਈ ਕਿ ਉਹ ਦਸਰਥ ਮਾਂਝੀ ਨੂੰ ਵੇਖ ਵੀ ਨਾ ਸਕਿਆ
ਅਸੀਂ ਕਿੰਨੀ ਸੌੜੀ ਸੋਚ ਦੇ ਮਾਲਕ ਹਾਂ ਕਿ ਸੇਲਬਿਰਿਟੀ ਨੂੰ ਵੇਖਣ ਲਈ ਮਹਿੰਗੀ ਟਿਕਟ ਵੀ ਲੈ ਲੈਂਦੇ ਹਾਂ ਤੇ ਲੋਕ ਸੇਵਕ ਦੇ ਪਾਸੇ ਤੋਂ ਲੰਘ ਜਾਂਦੇ ਹਾਂ ਕਿਤੇ ਉਹ ਕੁਝ ਮੰਗ ਨਾ ਲਵੇ ਜਾਂ ਫਿਰ ਉਹ ਪਾਗਲ ਹੇੈ।  ਮਰੇ ਨੂੰ ਪੰਜ ਲੱਖ ਤੇ ਜਿਉਂਦੇ ਨੂੰ ਪੰਜਾਹ ਹਜਾਰ।ਜਿਉਂਦੇ ਮਨ ਹੀ ਮਨ   ਦੁਆ ਮੰਗਦੇ ਹਨ ਕੇ ਉਹਨਾਂ ਨੂੰ ਅਗਲਾ ਸਾਹ ਆਖਰੀ ਹੋ ਜਾਵੇ ਤੇ ਪੰਜ ਲੱਖ ਖਰਾ ਹੋ ਜਾਵੇ।

ਰਣਜੀਤ ਕੌਰ ਗੁੱਡੀ ਤਰਨ ਤਾਰਨ
28 June 2018