Ranjit Kaur Tarntaran

ਮੈਰਿਜ ਪੈਲੇਸ - ਰਣਜੀਤ ਕੌਰ ਤਰਨ ਤਾਰਨ

ਪੁਰਾਣੇ ਸਮੇ ਵਿੱਚ ਰਾਜ ਮਹਲ ਹੁੰਦੇ ਸਨ,ਬਰਤਾਨੀਆ ਦੀ ਰਾਣੀ ਦਾ ਪੈਲਿਸ ਹਮੇਸ਼ਾਂ ਤੋਂ ਕਾਇਮ ਹੈ,ਪਤਾ ਹੀ ਨਹੀ ਲਗਾ ਕਿ ਕਦੋਂ ਭਾਰਤ ਵਿੱਚਲੇ 'ਜੰਝ ਘਰ;ਮੈਰਿਜ ਪੈਲਸਾਂ ਵਿੱਚ ਤਬਦੀਲ ਹੋ ਗਏ।ਜੰਝ ਘਰ ਨਾਮ ਸਮਝ ਵਿੱਚ ਆਉਂਦਾ ਹੈ ਕਿ ਇਥੇ ਜੰਝ ਦਾ ਠਹਿਰਾੲ ਹੋਵੇਗਾ।ਮੈਰਿਜ ਪੈਲੇਸ ਦੀ ਜੇ ਪੰਜਾਬੀ ਕਰੀਏ ਤਾਂ ਇਹੋ ਸੁਝਦਾ ਹੈਕਿ ਚੋਖੈ ਵਿਆਜ ਤੇ ਕਰਜਾ ਚੁੱਕ ਕੇ ਤਿੰਂਨ ਕੁ ਘੰਟੇ ਲਈ ਸ਼ਹਿਜਾਦਾ ਤੇ ਸਹਿਜਾਦੀ  ਹੋਣ ਦਾ ਭੂਲੇਖਾ ਖਾਧਾ ਜਾਂਦਾ ਹੈ।ਅਗਲੇ ਹੀ ਪਲ " ਉਹੀ ਬੂੜੀ ਗਦੋਂ ਤੇ ਉਹੀ ਰਾਮ ਦਿਆਲ" ਠੰਨ ਠੰਨ ਗੋਪਾਲ ਦਾ ਢੋਲ ਅੰਦਰ ਬਾਹਰ ਸ਼ੋਰ ਪਾਉਣ ਲਗਦਾ ਹੈ ,ਕੰਂਨ ਪਾੜ ਗਿਆ ਡੀ ਜੇ ਸੀਨੇ ਵਿੱਚ ਛੁਰੀਆ ਮਾਰ ਚੀਕਾਂ ਕਢਾਉਣ ਲਗ ਜਾਦਾ ਹੈ।
ਇਕ ਵਕਤ ਸੀ ਮੋਹ ਮਮਤਾ ਨਾਲ ਗੜੁੱਚ ਵਿਆਹ ਹੁੁੰਦੇ ਸਨ,ਧੀਆਂ ਸੱਭ ਦੀਆਂ ਸਾਂਝੀਆਂ ਹੁੰਦੀਆ ਸਨ ਤੇ ਮੁਹੱਲੇ ਵਾਲੇ ਤੇ ਰਿਸ਼ਤੇਦਾਰ ਜੰਝ ਦੀ ਆਓਭਗਤ ਨੂੰ ਜੰਝ ਦੇ ਹੱਥ ਧਵਾਉਣਾ ਕਿਹਾ ਜਾਂਦਾ ਸੀ।ਹਰ ਕੋਈ ਵੱਡਾ ਛੋਟਾ ਜਾਝੀਆਂ ਨੂੰ ਨਰਾਇਣ ਰੂਪੀ ਮਹਿਮਾਨ ਸਮਝਦਾ ਤੇ ਬਰਾਤੀਆ ਦੀ ਇਜ਼ਤ ਮਾਣ ਦਾ ਖਾਸ ਖਿਆਲ ਰੱਖਿਆ ਜਾਂਦਾ।ਜਿਥੇ ਜੰਝ ਘਰ ਨਹੀਂ ਹੁੰਦੇ ਸਨ ਸਰਾਵਾਂ ਵਿੱਚ ਵਿਆਹ ਭੁਗਤਾ ਲਏ ਜਾਦੇ ਸਨ ਤੇ ਫੈਰ ਘਰ ਦੇ ਵਿਹੜੈ ਤੋਂ ਸੜਕ ਰੋਕ ਕੇ ਸ਼ਮਿਆਨੇ ਲਾਉਣ ਦਾ ਰਿਵਾਜ ਵੀ ਆਂਇਆ ,ਵਿਆਹ ਦੀਆ ਰੀਤਾਂ ਤੇ ਰਸਮਾਂ ਨੇ ਆਪਣਾ ਰੂਪ ਨਾਂ ਬਦਲਿਆ।
ਅੱਜ ਆਹ ਮੈਰਿਜ ਪੈਲੇਸ ਨੇਂ ਤਾਂ ਵਿਆਹ ਦੇ ਪਵਿੱਤਰ ਬੰਧਨ ਨੂੰ ਤਾਜਪੋਸ਼ੀ ਬਣਾ ਕੇ ਰੱਖ ਦਿੱਤਾ ਹੈ।ਪੈਲੇਸ ਨੂੰ ਅੰਦਰੋਂ ਬਾਹਰੋਂ ਰਾਜ ਮਹੱਲ ਵਾਗ ਸਜਾਇਆ ਜਾਂਦਾ ਹੈ,ਉਚੈ ਥਾ ਸਟੇਜ ਤੇ ਬੈਠੇ ਲਾਵਾ ਲਾੜੀ ਖੁਦ ਨੂੰ ਰਾਜ ਕੁਮਾਰ ਤੇ ਰਾਜ ਕੁਮਾਰੀ ਤਸੁਵਰ ਕਰਦੇ ਹਨ।ਤਿੰਨ ਚਾਰ ਘੰਟੇ ਲਈ ਤੇ ਰਹਿੰਦੇ ਹੀ ਹਨ ਉਹ ਰਾਜ ਕੰਵਰ ਜਿਹੇ।
ਵੱਡੇ ਤੋਂ ਵੱਡਾ ਮਹਿੰਗਾ ਤੋਂ ਮਹਿੰਗਾ ਪੈਲਸ ਇਕ ਦਿਨ ਲਈ ਕਿਰਾਏ ਤੇ ਲੈਣ ਲਈ ਰੱਜਵਾਂ ਵਕਤ ਤੇ ਪੈਸਾ ਤੇ ਤਾਕਤ ਲਾਈ ਜਾਂਦੀ ਹੈ।
ਇਕ ਸਿਆਣੇ ਨੇ ਕਰਜਾਈ ਹੋ ਰਹੇ ਪਰਿਵਾਰ ਨੂੰ ਸੁਣਾ ਹੀ ਦਿੱਤਾ " ਚਾਰ ਦਿਨ ਸ਼ੌਂਕ ਦੇ ਮਗਰੋਂ ਕੁੱਤੇ ਭੌਂਕਦੇ"।ਆਹ ਜੋ ਰੋਜ਼ ਖੂਦਕਸ਼ੀਆਂ ਦੀਆਂ ਸੁਰਖੀਆਂ ਨਜ਼ਰੀ ਆਂਉਂਦੀਆਂ ਹਨ ਤੇ ਰੋਜ਼ ਬਰੋਜ਼ ਵਿਆਹ ਟੁੱਟ ਭੱਜ ਰਹੇ ਹਨ ਇਸਦਾ ਅਸਿੱਧਾ ਕਾਰਨ ਵਿਆਹਾਂ ਨੂੰ ਮੈਰਿਜ ਪੈਲੇਸ ਵਿੱਚ ਸੰਪਨ ਕਰਕੇ ਆਪਣੇ ਪੈਰੀਂ ਆਪ ਕੁਹਾੜੀ ਮਾਰਨ ਵਾਲੀ ਗਲ ਹੈ।
ਸੰਯੋਗ ਮਿਲਨੇ ਹਨ ਜਾਂ ਨਹੀਂ ਇਹ ਅਜੇ  ਪਤਾ ਨਹੀਂ ਹੁੰਦਾ ਤੇ ਪਹਿਲਾਂ ਸੱਭ ਤੋਂ ਵੱਡਾ ਮੈਰਿਜ ਪੈਲੇਸ ਬੁੱਕ ਕਰਨ ਦਾ ਵਾਅਦਾ ਲਿਆ ਜਾਂਦਾ ਹੈ।ਲਾੜੈ ਵਾਲੇ ਬਦੋ ਬਦੀ ਲਾੜੀ ਵਾਲਿਆਂ ਨੂੰ ਮਨਾ ਲੈਂਦੇ ਹਨ ਕਿ ਬਾਰਾਤ ਮੈਰਿਜ ਪੈਲੇਸ ਵਿੱਚ ਪਧਾਰੇਗੀ।ਫਿਰ ਲਾੜੀ ਵਾਲੇ ਕਿਉਂ ਪਿਛੈ ਰਹਿਣ ਉਹ ਵੀ ਸ਼ਰਤ ਲਾ ਰੱਖਦੇ ਹਨ ਕਿ " ਵੇਖੌ ਜੀ ਸ਼ਗੁਨ ਤਾਂ ਅਸੀਂ ਪੈਲੇਸ ਵਿੱਚ ਹੀ ਲੈ ਕੇ ਅਪੜਾਂਗੇ,ਤੁਸੀ ਸੋਹਣਾ ਜਿਹਾ ਪੈਲੇਸ ਬੁੱਕ ਕਰਨਾਂ ਜੀ"॥ਵਿਆਹ ਦੀ ਰਸਮੀੰ ਤਰੀਕ ਵੀ ਪੈਲੇਸ ਬੁੱਕ ਹੋਣ ਤੇ ਹੀ ਮਿਥੀ ਜਾਂਦੀ ਹੈ
ਫਿਰ ਸੱਦਾ ਪੱਤਰਾਂ ਤੇ ਘਰ ਦਾ ਪਤਾ ਹੁੰਦਾ ਹੀ ਨਹੀਂ ਮੈਰਜ ਪੈਲੇਸ ਦਾਹੀ ਹੁੰਦਾ ਹੈ,ਜੋ ਕਿ ਲਭਣਾ ਬੜਾ ਔਖਖਾ ਹੁੰਦਾ ਹੈ।ਨਾ ਕੋਈ ਨਾਨਕਾ ਮੇਲ ਨਾਂ ਕੋਈ ਦਾਦਕਾ ਮੇਲ।ਸਾਰੇ ਰਿਸ਼ਤੇ ਪੈਲੇਸ ਤੇ ਇਕੱਠੈ ਹੁੰਦੇ ਹਨ,ਬਾਰਾਤੀਆਂ ਮਾਂਜੀਆਂ ਤੇਦੋਸਤਾਂ ਤੇ ਉਚੱਕਿਆਂ ਦੀ ਖਿਚੜੀ ਜਿਹੀ ਬਣ ਜਾਂਦੀ ਹੈ ਤੇ ਉੱਚੱਕੇ ਇਸ ਵਿਚੋ ਲਾਭ ਉਠਾ ਜਾਂਦੇ ਹਨ।ਦੋਨਾਂ ਧਿਰਾਂ ਵਲੋਂ ਡੀ ਜੇ ਉੱਚੇ ਤੋਂ ਉੱਚਾ ਵਜਾਉਣ ਦਾ ਅਹਿਦ ਵੀ ਕੀਤਾ ਜਾਂਦਾ ਹੈ।ਸ਼ੋਰ ਦੇ ਨਾਲ ਸ਼ਰਾਬਾਂ ਦੇ ਦੌਰ ਖੁਲ੍ਹਦੇ ਹਨ।ਬੰਦੂਕਾਂ ਪਿਸਤੌਲਾਂ ਚੋਂ ਅਸਲੀ ਫਾਇਰ ਵੀ ਕੀਤੇ ਜਾਂਦੇ ਹਨ।ਇਸਦੀ ਸਮਝ ਨਹੀਂ ਆਉਂਦੀ ਕਿ ਫੁੱਫੜ ਜੀ ਸਹੁਰਿਆਂ ਨਾਲ ਗੁੱਸੇ ਰਾਜੀ ਹੁੰਦੇ ਹੋਏ ਵੀ ਖੁਸ਼ੀ ਚ ਫਾਇਰ ਕਰੀ ਜਾਂਦੇ ਤੇ ਸ਼ਰਾਬ ਲੇੜ੍ਹੀ ਜਦ ਨੰਗ ਹੋ ਜਾਦੇ ਹਨ ਤੇ ਫੈਰ ਜਾਂਦੇ ਹਨ।ਨਚਾਰਾਂ ਨਾਲ ਨੱਚਦੇ ਨੱਚਦੇ ਫੂੱਫੜ ਤੇ ਮਾਸੜਾਂ ਦਾ ਮੈਚ ਵੀ ਲਗਦਾ ਹੈ।ਦੋਵੇਂ ਨਚਾਰ ਤੋਂ ਇਕ ਦੂਜੇ ਤੋਂ ਵੱਧ ਨੋਟ ਵਾਰਦੇ ਵਾਰਦੇ ਜਦ ਨੰਗ ਹੋ ਜਾਦੇ ਹਨ ਤਾਂ ਫ੍ਰਿਰ ਇਕ ਦੂਜੇ ਤੋਂ ਬੋਤਲਾਂ ਵਾਰਨ( ਮਾਰਨ) ਲਗਦੇ ਹਨ।ਲਾੜੈ ਲਾੜੀ ਨੂੰ ਕੋਈ ਸਿਖਿਆ ਨਹੀਂ ਨਾ ਭਵਿੱਖ ਲਈ ਕੋਈ ਦੁਆ ਮੰਗੀ ਜਾਂਦੀ ਹੈ,ਗਭਰੂ ਮੁਟਿਆਰਾਂ ਅੱਖ ਮਟੱਕੇ ਦਾ ਵੱਖਰਾ ਸੀਨ ਬਣਾਈ ਜਾਦੇ ਹਨ।ਖੁਸ਼ੀ ਦਾ ਮੌਕਾ ਹੁੰਦਾ ਹੈ ਪਰ ਖੁਸ਼ ਕੋਈ ਨਹੀਂ ਹੁੰਦਾ ,ਬਹੁਤੇ ਬੋਰ ਹੋ ਰਹੇ ਹੁੰਦੇ ਹਨ ਤੇ ਬਾਕੀ ਖਾਣੇ ਨੂੰ ਮੱਤ ਦੇਈ ਜਾਦੇ ਹਨ।
ਪਿਛਲ਼ੇ ਸਮੇਂ ਵਿੱਚ ਆਨੰਦ ਕਾਰਜ ਸੁੱਚੇ ਮੂੰਹ ਕੀਤੇ ਜਾਦੇ ਸਨ,ਤੇ ਹੁਣ ਤਾ ਜੰਝ ਹੀ ਦੋ ਵਜੇ ਰੱਜ ਪੁੱਜ ਕੇ ਲੜਖੜਾਉਂਦੀ ਆਉਂਦੀ ਹੈ,ਬੱਸ ਵਿਚਾਰੀ ਲਾੜੀ ਤੇ ਉਹਦੀ ਮਾਂ ਹੀ ਸੁੱਚੇ ਮੂੰਹ ਹੁੰਦੀਆਂ ਹਨ।ਪਿਛੈ ਕੁੜੀ ਦਾ ਬਾਪ ਤੇ ਵੀਰ ਪੀਂਦੇ ਨਹੀਂ ਸਨ ਕਿ ਕਿਤੇ ਕੋਈ ਭੂੱਲ ਨਾ ਹੋ ਜਾਏ ਪਰ ਹੁਣ ਤੇ ਲਾੜੀ ਦਾ ਵੀਰ ਤੇ ਬਾਪ ਕਈ ਦਿਨਾਂ ਤੱਕ ਲੇੜ੍ਹੇ ਰਹਿੰਦੇ ਹਨ।ਪੈਲੇਸ ਚ ਵਜਾਇਆ ਡੀ ਜੇ ਆਉਣ ਵਾਲੀ ਉਮਰ ਦਾ ਵਾਜਾ ਵਜਾ ਜਾਦਾ ਹੈ।
ਪਹਿਲਾਂ ਰੁੱਸਿਆਂ ਨੂ ਆਪ ਘਰ ਜਾ ਕੇ ਵਿਆਹ ਚ ਸ਼ਾਮਲ ਹੋਣ ਲਈ ਘਰ ਪੁਜਣ ਲਈ ਰਾਜੀ ਕਰ ਲਿਆ ਜਾਦਾ ਸੀ, ਤੇ ਰੁੱਸੇ ਮੰਨ ਵੀ ਜਾਂਦੇ ਸਨ ਤੇ ਘਰੇ ਪੁੱਜ ਵਿਆਹ ਦੀ ਸ਼ੋਭਾ ਵਧਾ ਦੇਂਦੇ ਸਨ।ਹੁਣ ਪੈਲੇਸ ਤੇ ਪੁੱਜਣ ਦਾ ਕਾਰਡ ਭੇਜ ਦਿੱਤਾ ਜਾਂਦਾ ਹੈ ਤੇ ਰੁੱਸੇ ਬੇਦਿਲ ਹਾਜਰੀ ਲਾ ਜਾਦੇ ਹਨ।ਮੇਲ ਮਿਲਾਪ ਦੇ ਮੌਕੇ ਨਹੀਂ ਮੁੜਦੇ।ਅਪਨੇ ਸੰਸਕਾਰ ,ਅਪਨੀ ਸੰਕ੍ਰਿਤੀ ਅਲੋਪ ਹੋਣ ਦੀ ਕਗਾਰ ਤੇ ਅਪੜ ਗਈ ਹੈ।ਬਹੁਤ ਰੌਲਾ ਹੈ ਕਿ ਪੱਛਮ ਦੀ ਰੀਸ ਕੀਤੀ ਜਾ ਰਹੀ ਹੈ।ਇਹ ਤੇ ਆਪਣੀ ਕੱਢੀ ਕਾਢ ਹੈ,ਪੱਛੰਮ ਵਾਲੇ ਸਦੀਆਂ ਤੋਂ ਉਸੀ ਇਕ ਹੀ ਰੀਤ ਨਾਲ ਵਿਆਹ ਦੀ ਰਸਮ ਅਦਾ ਕਰ ਰਹੇ ਹਨ ਉਹਨਾਂ ਨੇ ਆਪਣੇ ਸੰਸਕਾਰ ਨਹੀਂ ਤਿਆਗੇ,ਇਹ ਪੂਰਬ ਤੇ ਉੱਤਰ ਵਾਲੇ ਹੀ ਬਹੁਤ ਮਾਡਰਨ ਬਣਨ ਦੀ ਚੂਹਾ ਦੌੜ ਵਿੱਚ ਗੜਗੱਜ ਹਨ ਦੱਖਣ ਵਾਲੇ ਵੀ ਆਪਣੀ ਸਮਸਸਕ੍ਰਿਤੀ ਨੂੰ ਕਾਫ਼ੀ ਹੱਦ ਤੱਕ ਸੰਭਾਲੇ ਹੋਏ ਹਨ।
ਪੈਲੇਸ ਤੇ ਸਿਰਫ਼ ਵਿਆਹ ਹੀ ਨਹੀਂ ਹੁਣ ਤੇ ਦਸਤਾਰਬੰਦੀ ਵੀ ਪੈਲੇਸ ਚ ਕੀਤੀ ਜਾਂਦੀ ਹੈ,ਜਨਮਦਿਨ ਮਨਾਏ ਜਾਦੇ ਹਨ,ਮੁੰਨਣ ਕੀਤੇ ਜਾਦੇ ਹਨ ,ਇਥੇ ਹੀ ਬੱਸ ਨਹੀਂ ਮਰਨੇ ਦਾ ਸੋਗ ਵੀ ਪੈਲੇਸ ਵਿੱਚ ਹੀ ਮਨਾਇਆ ਜਾਦਾ ਹੈ।ਇਥੋਂ ਤਕ ਕੇ ਚਾਰ ਮੰਜਲਾ ਕੋਠੀ ਦਾ ਉਦਘਾਟਨ ਵੀ ਮੈਰਿਜ ਪੈਲੇਸ ਵਿੱਚ ਹੀ ਕੀਤਾ ਜਾਂਦਾ ਹੈ।
ਮੁਕਦੀ ਗਲ ਤਾਂ ਇਹ ਹੈ ਕਿ ਇਹ ਮੈਰਿਜ ਪੈਲੇਸ ਕੇਵਲ ਝੂੱਗਾ ਚੌੜ ਹੀ ਨਹੀਂ ਕਰ ਰਹੇ ਬਲਕਿ ਸਮਾਜ ਵਿੱਚ ਗੁੱਝੀ ਅਦਿੱਖ ਤੋੜ ਫੋੜ ਕਰੀ ਜਾ ਰਹੇ ਹਨ।
ਇਹ ਨਹੀਂ ਕਿ ਮੈਰਿਜ ਪੈਲੇਸ ਵਿੱਚ ਸਮਾਗਮ ਜਾਂ ਵਿਆਹ ਕਰਨ ਵਿੱਚ ਬੁਰਾਈਾਂ ਤੇ ਕਮੀਆ ਹੀ ਹਨ ,ਨਹੀਂ ਜਿਵੇਂ ਕਿ ਘਰ ਬਹੁਤ ਛੋਟੇ ਹੋ ਗਏ ਹਨ ਤੇ ਪਸਾਰੇ ਬਹੁਤ ਪਸਰ ਗਏ ਹਨ ਇਸ ਲਈ ਮੈਰਿਜ ਪੈਲੇਸ ਸਮਾਗਮ ਕਰਨ ਲਈ ਬਹੁਤ ਵੱਡੀ ਸਹੂਲਤ ਹਨ,ਇਹ ਕਮੀਆਂ ਤਾਂ ਸਮਾਜ ਦੀਆਂ ਆਪਣੀਆਂ ਜਗਾਈਆਂ ਹਨ,ਜਿਵੇ ਪੰਜਾਬੀਆਂ ਨੇ ਹਵਾ ਪੂਲਿਟਡ ਕਰ ਦਿੱਤੀ ਹੈ,"ਬੱਸ ਮਨੁੱਖ ਜਿਸ ਟਾਹਣ ਤੇ ਬੈਠਾ ਹੈ ਉਸੀ ਨੂੰ ਕਟਣ ਦੇ ਆਹਰ ਪੈ ਗਿਆ ਹੈ।
ਹਾਂ ਇਹ ਪੈਲੇਸ ਦੇ ਮਾਲਕ ਲਈ ਵਰਦਾਨ ਹਨ।ਇੰਨੀ ਆਮਦਨ ਦਸ ਏਕੜ ਕਣਕ ਬੀਝ ਕੇ ਨਹੀਂ ਹੁੰਦੀ ਜਿੰਨੀ ਇਕ ਏਕੜ ਵਿੱਚ ਬਣੇ ਪੈਲੇਸ ਨੂੰ ਇਕ ਮਹੀਨੇਂੇ ਵਿੱਚ ਹੋ ਜਾਂਦੀ ਹੈ॥
ਤਸਵੀਰ ਦਾ ਦੂਜਾ ਰੁਖ  .............
"    ਆਮਦਨੀ ਅਠੰਨੀ ਖਰਚਾ ਰੁਪਈਆ
ਓ ਭਈਆ-ਨਾ ਪੂਛੌ ਹਾਲ ਨਾ ਪੂਛੌ ਹਾਲ
ਨਤੀਜਾ ਠੰਨ ਠੰਨ ਗੋਪਾਲ
ਸ਼ਾਦੀ ਬੇਹਾਲ,ਜਿਉਣਾ ਮੰਦੇਹਾਲ-----

06 May 2017

ਪੱਟਰੋਲ ਤੇ ਜਗਦੀ ਕਲਗੀ - ਰਣਜੀਤ ਕੌਰ ਤਰਨ ਤਾਰਨ

ਹੁਕਮ ਹੋਇਆ ਹੈ ਕਿ ਨੇਤਾਵਾਂ ਦੀਆਂ ਗੱਡੀਆਂ ਸੜਕਾਂ ਤੇ ਲਾਲ ਬੱਤੀ ਤੋਂ ਬਿਨਾਂ ਦੌੜਨਗੀਆਂ-ਇਸ ਹੁਕਮ ਤੇ ਕੁਝ ਕੁ ਭੌਲੇ ਲੋਕਾਂ ਨੇ ਤਾੜੀ ਵਜਾਈ ਤੇ ਬਾਕੀਆਂ ਨੇ ਮੱਥਾ ਪਿਟਿਆ ,ਕਈਆਂ ਨੇ ਸਰਕਰੀ ਸੁਧਾਰਾਂ ਦਾ ਪਹਿਲਾ ਕਦਮ ਦਸਿਆ ,ਸਿਆਣਿਆ ਦੇ ਜੇਹਨ ਵਿੱਚ ਪੈਂਤੀ ਸਵਾਲ ਖੌਰੂ ਪਾਉਣ ਲਗੇ-
ਕਿਸ ਕਦਰ ਪ੍ਰਧਾਨ ਮੰਤਰੀ ਨੇ ਵੋਟਰਾਂ ਦਾ ਮਜ਼ਾਕ ਉਡਾਇਆ ਹੈ,ਹਾਸਾ ਵੀ ਆ ਰਹਾ ਹੈ ਤੇ ਰੋਣਾ ਵੀ
ਭੋਲੇ ਭਾਲੇ ਵੋਟਰਾਂ ਨੂੰ ਲੌਲੀਪੋਪ,ਟਾਫ਼ੀਆਂ ਹਨ ਜਾਂ ਅੱਖੀਂ ਘੱਟਾ?
ਨੇਤਾਗਣ ਆਪਣੇ ਆਪ ਨੂੰ ਅਰਸ਼ੋਂ ਉਤਰੇ ਕਿਉਂ ਸਮਝਦੇ ਹਨ,ਤੇ ਅੇੈਸਾ ਸ਼ੋ ਕਿਉਂ ਕਰਦੇ ਹਨ?
ਆਮ ਜਨਤਾ ਨੂੰ ਇਸਦਾ ਕੀ ਲਾਭ ਹੋਵੇਗਾ?
ਕੀ ਨੇਤਾਗਣ ਵੋਟਰ ਨੂੰ ਜਮੂਰਾ ਸਮਝ ਡੁਗਡੁਗੀ ਵਜਾਉਣ ਤੋਂ ਝਿਜਕਣ ਲਗਣਗੇ।
ਕੀ ਨੇਤਾ ਜਨਤਾ ਪ੍ਰਤੀ ਨਰਮ ਗੋਸ਼ਾ ਅਪਨਾਉਣਗੇ?
ਕੀ ਨੇਤਾ ਦੀ ਕਾਰ ਲੰਘਣ ਵੇਲੇ ਟਰੇਫਿਕ ਪੁਲਿਸ ਆਮ ਕਾਰ ਨੂੰ ਰਾਹ ਦੇਵੇਗੀ?
ਕੀ ਲਾਲ ਬੱਤੀ ਲਾਹ ਦੇਣ ਨਾਲ ਨੇਤਾਵਾ ਦੇ ਛੌਕਰੇ ਸੜਕਾਂ ਦੇ ਨਿਯਮ ਉਲੰਘਣਾਂ ਬੰਦ ਕਰ ਦੇਣਗੇ।
ਕੀ ਨੇਤਾਗਣ ਆਮ ਆਦਮੀ ਦੀ ਤਰਾਂ ਟੋਲਟੈਕਸ ਪੇ ਕਰਨਗੇ?
ਵੱਡੀ ਕਾਰ ਦੈ ਥਾਂ ਘੱਟ ਤੇਲ ਖਾਣ ਵਾਲੀ ਛੋਟੀ ਕਾਰ ਵਰਤਣ ਲਗਣਗੇ,ਕਿ ਜਾਂ ਫਿਰ ਪੇਟਰੋਲ ਆਪਣੀ ਜੇਬ ਚੋਂ ਪਵਾਇਆ ਕਰਨਗੇ?
ਕੀ ਕਾਨੂੰਨ ਤੇ ਹੁਕਮ ਨੂੰ ਅੱਖਾਂ ਮਿਲ ਜਾਣਗੀਆਂ?
ਕਾਰ ਤੋਂ ਲਾਲ ਬੱਤੀ ਹਟਾ ਦੇਣ ਨਾਲ ਕਿੰਨੇ ਬੇਰੁਜਗਾਰਾਂ ਨੂੰ ਰੁਜਗਾਰ ਮਿਲੇਗਾ ?
ਕੀ ਨੇਤਾਗਣ ਜਨਤਾ ਦੀ ਸੁਰੱਖਿਆ ਲਈ ਜਰਨੈਲ ਬਣ ਜਾਣਗੇ/?ਖਾਸ ਕਰ ਔਰਤਾਂ ਲਈ?ਤੇ ਰਾਜਨੀਤਕਾਂ ਦੇ ਪੁੱਤ ਜਵਾਈ ਸਰਹੱਦਾਂ ਦੀ ਰਾਖੀ ਕਰਨ ਲਗਣਗੇ?
ਕੀ ਲੋਕ ਤੌਤਰ ਦੀ ਵਾਪਸੀ ਹੋਵੇਗੀ ਤੇ ਰਾਜਨੇਤਾ ਬਿਜਲੀ ਪਾਣੀ ਫੌਨ ਦੇ ਬਿਲ ਆਪਣੇ ਪੱਲੇ ਤੋਂ ਦਿਆ ਕਰਨਗੇ?,
ਕੀ ਕਸ਼ਮੀਰ ਵਿੱਚ ਲੋਥਾਂ ਵਿਛਣੀਆਂ ਬੰਦ ਹੋ ਜਾਣਗੀਆਂ? ਕੀ ਘੱਟ ਗਿਣਤੀ ਕੌਮਾਂ ਦਾ ਜੀਵਨ ਸੁਖਾਲਾ ਹੋ ਜਾਵੇਗਾ? ਕੀ ਮੁਸਲਮਾਨ ਸਿੱਖ ਈਸਾਈ ਪਾਰਸੀ ਨੂੰ ਵੀ ਪਹਿਲੇ ਦਰਜੇ ਦਾ ਵੋਟਰ ਸਮਝਿਆ ਜਾਣ ਲਗੇਗਾ?
ਕੀ ਅੰਧੇਰੇ ਵਿੱਚ ਬੈਠਿਆਂ ਨੂੰ ਵੀ ਰੌਸ਼ਨੀ ਦੀ ਕਿਰਨ ਨਸੀਬ ਹੋਵੇਗੀ?
ਲਾਲ ਬੱਤੀ ਹਟਾ ਦੇਣ ਨਾਲ ਜੋ ਸਰਕਾਰੀ ਫੰਡਾਂ ਦੀ ਬੱਚਤ ਹੋਵੇਗੀ ਕੀ ਉਹ ਸਿਹਤ ਤੇ ਸਿਖਿਆ ਦੇ ਖੇਤਰ ਵਿੱਚ ਲਗਾਏ ਜਾਣਗੇ?
ਲਾਲ ਨੀਲੀ ਪੀਲੀ ਹਰੀ ਬੱਤੀ ਹਟਾ ਦੇਣ ਨਾਲ ਨੇਤਾ ਗਣ ਆਪਣੇ ਦੁਆਲੇ ਤੋਂ ਚਾਲੀ ਚਾਲੀ ਗੰਨ ਮੈਨਾਂ ਦੀ ਸੁਰੱਖਿਆ ਛੱਤਰੀ ਹਟਾ ਕੇ ਪੁਲੀਸ ਫੋਰਸਾਂ ਨੂੰ ਜਨਤਾ ਦੀ ਸੇਵਾ ਲਈ ਖਾਲੀ ਕਰ ਦੇਵੇਗੀ?
ਬੇਸ਼ੱਕ ਲਾਲ ਨੀਲੀ ਕਲਗੀ ਵਾਲਿਆਂ ਦੇ ਵੋਟਰ ਉਹ ਬਾਸ਼ਿੰਦੇ ਹਨ ਹਨ ਜੋ ਨਿਰੇ ਪੁਰੇ ਖੂਹ ਦੇ ਡੱਡੂ ਹਨ ,ਉਹ ਨਹੀਂ ਜਾਣਦੇ ਕਿ ਉਹਨਾਂ ਦੀ ਵੋਟ ਕਿੰਨੀ ਕੀਮਤੀ ਹੈ।ਤੇ ਇਹਨਾਂ ਦੇ ਕਲਗੀਆਂ ਵਾਲਿਆਂ ਨੂੰ ਇਹਨਾਂ ਦਾ ਖੂਹ ਚੋਂ ਨਿਕਲਣਾ ਮਹਿੰਗਾ ਸੌਦਾ ਹੈ।
ਬਾਕੀ ਕੁਝ ਕੁ ਐਸੇ ਹਨ ਜੋ ਘਰੌਂ ਉਠੈ ਤੇ ਖੂਹ ਤੇ ਖੂ੍ਹਹ ਤੋਂ ਉਠੇ ਤੇ ਘਰ।( ਖੂ੍ਹਹ ਜੋ ਹੁਣ ਬੰਬੀ ਬਣ ਗਏ ਹਨ।ਇਹਨਾਂ ਦਾ ਵਾਸਤਾ ਕੇਵਲ ਡੀ ਜੇ ਸੁਣਨ ਵਜਾਉਣ ਤੱਕ ਹੈ।ਇਹ ਵੋਟ ਪਾਉਣ ਨੂੰ ਖਾਣ ਪੀਣ ਤੇ ਸ਼ੁਗਲ ਮੇਲਾ ਸਿਨੇਮਾ ਵੇਖਣ ਤੇ ਚਾਰ ਦਿਨ ਮਜੇ ਕਰਨਾ ਸਮਝਦੇ ਹਨ।ਜਿਹੜਾ ਇਹਨਾ ਨੂੰ ਕਹੇ ਅਕਲ ਕਰੋ ਆਪਣੀ ਅਗਲੀ ਪੀੜ੍ਹੀ ਦੇ ਸੁਰੱਖਿਅਤ ਭਵਿੱਖ ਬਾਰੇ ਸੋਚੋ ਤਾ ਇਹਨਾਂ ਦਾ ਜਵਾਬ ਹੁੰਦਾ ਹੈ,ਆਪੇ ਵੇਖੀ ਜਾਉ ਜਾਂ ਜੋ ਮਾਲਕ ਨੂੰ ਭਾਵੇ,ਖਾਓ ਪੀਓ ਲਓ ਆਨੰਦ,ਕਲ ਕਿੰਨੇ ਵੇਖੀ ਹੈ?ਐਸ਼ ਬਿਨਾਂ ਕੈਸ਼
ਐਮ ਸੀ ਜੇ ਕਾਰ ਤੇ ਬੱਤੀ ਨਹੀਂ ਰੱਖਦਾ ਤਾਂ ਉਹ ਨਗਰ ਸੁਧਾਰ ਫੰਡ ਚੋਂ ਵੱਡੀ ਕਾਰ ਲੈ ਕੇ ਉਤੇ ਅਨਟੀਨਾ ਜਿਹੀ ਕਲਗੀ ਸਜਾ ਕੇ ਨਾਲ ਦੋ ਪੁਲੀਸ ਵਾਲੇ ਸਜਾ ਕੇ ਰੱਖਦਾ ਹੈ।ਭਲਾ ਪੁਛੋ ਕੋਈ ਉਹਨੂੰ ਜੇ ਆਪਣੇ ਮੁਹੱਲੇ/ ਵਾਰਡ ਚੋ ਇੰਨਾ ਹੀ ਡਰ ਸੀ ਤੇ ਫਿਰ ਅੇਮ ਸੀ ਬਣਿਆ ਹੀ ਕਿਉਂ?
ਸਰਪੰਚ ਵੀ ਕਲਗੀ ਬਿਨਾ ਬਾਹਰ ਨਹੀਂ ਜਾਂਦਾ।ਸਰਪੰਚ ਦੀ ਚੋਣ ਵੇਲੇ ਦੰਗੇ ਫਸਾਦ ਹੁੰਦੇ ਹਨ ਪੈਸਾ ਉਡਦਾ ਹੈ।ਕਈ ਧੜੈ ਕਈ ਉਮੀਦਵਾਰ।ਪੁਛਿਆ ਜੇ ਇਹਨਾਂ ਨੂੰ ਕਿ ਤੁਸੀ ਇਸਨੂੰ ਸਰਪੰਚ ਕਿਉਂ ਚੁਣਨਾ ਚਾਹੁੰਦੇ ਹੋ ਕੀ ਇਹ ਵਿਦਿਆ ਹਸਪਤਾਲ,ਤੇ ਸਫ਼ਾਈ ਦਾ ਧਿਆਨ ਰਖੇਗਾ,ਜਵਾਬ ਮਿਲਿਆ,ਨਾਂ ਕਾਹਨੂੰ ਸਾਨੂੰ ਤੇ ਥਾਣੇ ਪਥਾਣੇ ਖਲੋਣ ਜੋਗਾ ਬੰਦਾ ਚਾਹੀਦਾ ਹੈ"॥
ਸਰਪੰਚ ਨੂੰ ਪੁਛੌ 'ਤੂੰ ਕਾਹਦੇ ਲਈ ਮਾਂ ਵਰਗੀ ਜਮੀਨ ਸਰਪੰਚੀ ਦੇ ਲੇਖੈ ਲਾ ਤੀ?ਉਹਦਾ ਜਵਾਬ" ਟੌਹਰ ਟਪੱਕਾ ਵੀ ੋਕੋਈ ਚੀਜ਼ ਹੁੰਦਾ,ਥਾਣੇਦਾਰ ਉਠ ਕੇ ਹੱਥ ਮਿਲਾਉਂਦਾ,ਕਚਹਿਰੀ ਕੁਰਸੀ ਮਿਲਦੀ"-
ਇਕ ਵਾਰ ਪੱਟੀ ਤੋਂ ਇਕ ਸਕੂਲ ਟੀਚਰ ਨੇ ਅਖਬਾਰ ਵਿੱਚ ਆਪਣੇ ਲੇਖ ਵਿੱਚ ਲਿਖਿਆ ਸੀ-ਸ੍ਰ ਪ੍ਰਤਾਪ ਸਿੰਘ ਕੈਰੋਂ ਮੁਖ ਮੰਤਰੀ ਬਣੇ ਤੇ ਉਹਨਾਂ ਵੋਟਰਾਂ ਦੇ ਧੰਨਵਾਦ ਹਿੱਤ ਪੁਛਿਆ,ਕਿ ਆਪਣੀ ਮੁਖ ਲੋੜ ਦਸੋ ਜੋ ਮੈਂ ਪੂਰੀ ਕਰ ਸਕਾਂ-ਪੱਟੀ ਕੈਰੋਂ ਦੇ ਵੋਟਰਾਂ ਨੇ ਮੰਗਿਆ" ਪੱਟੀ ਵਿਚ ਜੇਹਲ ਬਣਾ ਦਿੱਤੀ ਜਾਵੇ ਸਾਨੂੰ ਆਪਣੇ ਕੈਦੀਆਂ ਨਾਲ ਮੁਲਾਕਾਤ ਕਰਨ ਅੰਮ੍ਰਿਤਸਰ ਜਾਣਾ ਪੈਂਦਾ ਹੈ"॥ਮੁੱਖ ਮੰਤਰੀ ਨੇ ਮੱਥੇ ਹੱਥ ਮਾਰਿਆ,ਤੇ ਮੂ੍ਹੰਹ ਚ ਬੁੜਬੜਾਏ,"ਮੈਂ ਸਮਝਿਆ,ਸਕੂਲ਼ ਕਾਲਜ ਹਸਪਤਾਲ ਮੰਡੀ ਮੰਗਣਗੇ"॥
ਇੰਨਾ ਹੀ ਭੌਲਾ ਹੈ ਅੱਜ ਵੀ ਵੋਟਰ,ਮੁਫ਼ਤ ਦਾਣੇ ਬਿਜਲੀ ਤੇ ਵਿਰਚ ਜਾਣ ਵਾਲਾ।ਉਹਨੂੰ ਕੀ ਕਲਗੀ ਆਖੌ ਜਾਂ ਲਾਲ ਨੀਲੀ ਬੱਤੀ। ਜਾਂ ਫਿਰ ਕੰਮਚੋਰ ਕਹਿਣਾ ਵੀ ਅਣਉਚਿਤ ਨਹੀਂ ਹੈ।
ਹੋਣਾ ਚਾਹੀਦਾ ਹੈ ਬਹੁ ਮੱਤ, ਬੇਸ਼ੱਕ ਹੋਵੇ ਪੁੱਠੀ ਮੱਤ,ਅੰਗਰੇਜੀ ਵਿੱਚ ਇਸਨੂੰ ਕਹਿੰਦੇ ਹਨ,"ਮੌਜੁਰਟੀ ਇਜ਼ ਅਥਾਰਟੀ,ਆਲਦੋਹ ਇਟ ਇਜ਼ ਸਟੁਪਿਡ"॥ੱ
ਲਾਲ ਬਹਾਦਰ ਸ਼ਾਸਤਰੀ ,ਏ ਪੀ ਜੇ ਅਬਦੁਲ ਕਲਾਮ ਜਿਹੇ ਨੇਤਾ ਕਿਸੇ ਦੇ ਚਿੱਤ ਚੇਤੇ ਵੀ ਨਹੀਂ।
ਸਿਆਣੇ ਤਾਂ ਕਿਆਸ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਦੇ ਇਸ ਐਲਾਨ ਨਾਲ ਵੀ ਆਈ ਪੀ ਕਲਚਰ ਖ਼ਤਮ ਹੋਣ ਦੇ ਥਾਂ ਸਗੋਂ ਖੰਭਾਂ ਵਾਲਾ ਹੋ ਗਿਆ, ਮੰਤਰੀਆਂ ਦੀਆਂ ਪੰਜੇ ਘਿਓ ਚ,ਤੇ ਦੋਹਾਂ ਹੱਥਾਂ ਚ ਲੱਡੂ ਆ ਗੇ ਹੁਣ ਸਾਡੇ ਮੰਤਰੀ ਕਾਰ ਨੁਕਰੇ ਰੱਖ ਕੇ ਹੇਲੀਕੇਪਟਰ ਚ ਉਡਿਆ ਕਰਨਗੇ।ਲਾਲ ਬੱਤੀ ਉਰਫ਼ ਕਲਗੀ ਸੜਕ ਤੇ ਨਹੀਂ ਅੰਬਰਾਂ ਚ ਲਿਸ਼ਕਾਂ ਮਾਰੇਗੀ।
ਪ੍ਰਧਾਨ ਮੰਤਰੀ ਜੀ,ਮੁਖ ਮੰਤਰੀ ਜੀ,ਬੱਤੀਆਂ /ਕਲਗੀਆਂ ਭਾਂਵੇ ਸੱਤਰੰਗੀਆਂ ਲਾ ਲਓ ਪਰ ਵੋਟਰਾਂ ਦਾ ਧਿਆਨ ਧ੍ਰਰ ਕੇ ।ਸਵੱਲੀ ਨਜ਼ਰ ਜਨਤਾ ਵਲ ਵੀ ਜਰਾ ਟਿਕਾ ਕੇ.....
ਜਾਂਦੇ ਜਾਂਦੇ-ਪੱਗੜੀ ਸੰਭਾਲ ਜੱਟਾ,ਮਸਲਨ ਹੋਸ਼ ਸੰਭਾਲ ਓਇ,ਸ਼ੈਤਾਨ ਨੇ ਲੁਟ ਲਿਆ ਤੇਰਾ ਮਾਲ,ਹੋਸ਼ ਸੰਭਾਲ ਵੋਟਰਾ,ਓਇ ਹੋਸ਼ ਸਭਾਲ;ਯਾਦ ਕਰ ਸਰਦਾਰ ਪਟੇਲ ਨੇ ਕਿਹਾ ਸੀ-
" ਜਿੰਦਾ ਕੌਮਾਂ ਪੰਜ ਸਾਲ ਦਾ ਇੰਤਜ਼ਾਰ ਨਹੀਂ ਕਰਦੀਆਂ।ਯਾਦ ਰਹੇ ਕਿ ਅੱਤ ਦੀ ਵੀ ਇਕ ਹੱਦ ਹੁੰਦੀ ਹੈ ਅੱਤ ਤੇ ਅੱਤ ਦਾ ਵੈਰ ਹੁੰਦਾ ਹੈ॥
ਰਣਜੀਤ ਕੌਰ ਤਰਨ ਤਾਰਨ 9780282816

4 May 2017

ਦਹੇਜ - ਰਣਜੀਤ ਕੌਰ ਤਰਨ ਤਾਰਨ

ਦਹੇਜ ਦੇਣਾ ਤੇ ਲੈਣਾ" ਲਾਹਨਤ ਹੈ ਜਾਂ ਅੱਛੀ ਰਵਾਇਤ-?
ਦਹੇਜ ਬੇਟੀਆਂ ਦੇ ਵਸੇਬੇ ਦੀ ਰਿਸ਼ਵਤ ਹੈ ਜਾਂ ਸ਼ਰਾਇਤ।?
ਦਹੇਜ ਦੇਣਾ ਤੇ ਲੈਣਾ ਸਹੂਲਤ ਹੈ ਜਾਂ ਅਜ਼ੀਅਤ?
ਵਿਆਹ ਦੇ ਪਵਿੱਤਰ ਦਸਤੂਰ ਨੂੰ ਨਿਭਾਉਣ ਸਮੇਂ ਦੱਸ ਬਾਰਾਂ ਸਗੁਨ ਕੀਤੇ ਜਾਂਦੇ ਹਨ ਆਉਣ ਵਾਲੇ ਸਮੇਂ ਦੀਆਂ ਆਫ਼ਤਾਂ ਤੋਂ ਸੁਰੱਖਿਆ ਵਜੋਂ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਦੇ ਨਾਲ ਲਾੜੈ ਲਾੜੀ ਦੇ ਸ਼ੁਭ ਭਵਿੱਖ ਦੀਆ ਦੁਆਵਾਂ ਮੰਗੀਆ ਜਾਂਦੀਆ ਹਨ ਇਹਨਾਂ ਸ਼ਗੁਨਾ ਨੂੰ ਨਿਭਾਉਣ ਵੇਲੇ ਦੇਵਤਿਆ ਨੁੰ ਤੋਹਫ਼ਿਆ ਨਾਲ ਨਿਵਾਜਣ ਦੇ ਨਾਲ ਨਾਲ ਬੰਧੇ ਜਾ ਰਹੇ ਜੋੜੇ ਨੂੰ ਵੀ ਤੋਹਢੈ ਤਹਾਇਫ਼ ਇਨਾਇਤ ਕੀਤੇ ਜਾਂਦੇ ਹਨ।ਇਹ ਨਕਦੀ ਦੇ ਰੂਪ ਵਿੱਚ ਵੀ ਹੋ ਸਕਦੇ ਹਨ ਤੇ ਜਰ ਜਮੀਂ ਦੇ ਰੂਪ ਵਿੱਚ ਵੀ।
ਮਾਨਤਾ ਇਹ ਵੀ ਸੀ ਕਿ' ਜੇ ਦਾਜ ਵਿਹੂਣੀ ਜਾਵੇਂਗੀ ਤਾਂ ਕਿਸੇ ਭਲੀ ਨਾਂ ਭਾਵੇਂਗੀ'।ਕਿਉਂ ਜੋ ਇਸ ਕਿਰਤ/ਭਗਤੀ ਭਾਵਨਾ ਨੂੰ ਰਵਾਇਤ ਪਾਲ ਲਿਆਾ ਗਿਆ ਤੇ ਇਹ ਛੋਟੀਆ ਬਚਤਾਂ ਵਿੱਚ ਸਹਾਈ ਵੀ ਹੋਇਆ।ਦਿਨੋ,ਮਹੀਨੇ ਵਰ੍ਹੇ ਦਾਜ ਵਿੱਚ ਦਿੱਤੇ ਜਾਣੇ ਤੋਹਫਿਆਂ ਦੀ ਤਿਆਰੀ ਕੀਤੀ ਜਾਂਦੀ ਸੀ।
ਇਕ ਦਮ ਓਪਰੇ ਘਰ ਜਾ ਰਹੀ ਧੀ ਦੀਆਂ ਜਰੂਰੀ ਤੇ ਅਹਿਮ ਲੋੜਾਂ ਦੇ ਮੱਦੇ ਨਜ਼ਰ ਮਾਪੇ ਧੀਆ ਨੂੰ ਕੁਝ ਅਹਿਮ ਤੇ ਰੋਜ਼ ਦੀ ਵਰਤੋਂ ਵਾਲੀਆਂ ਚੀਜ਼ਾ ਦੇਂਦੇ ਹਨ ਤਾਂ ਕਿ ਨਵੈਂ ਜਨਮ ਵਰਗੇ ਇਸ ਨਵੇਂ ਘਰ ਵਿੱਚ ਧੀ ਨੂੰ ਕਿਸੇ ਤੋਂ ਕੁਝ ਮੰਗਣ ਦੀ ਤਕਲੀਫ਼ ਨਾਂ ਹੋਵੇ।ਨਵੈਂ ਮਾਹੌਲ਼ ਤੋਂ ਅਣਜਾਣ ਤੇ ਇਕ ਝਿਜਕ ਵੀ ਤੇ ਹੁੰਦੀ ਹੈ।ਰੋਜ਼ਾਨਾ ਦੀਆਂ ਮੁੱਖ ਲੋੜਾ ਦੀ ਪ੍ਰਤੀ ਪੂਰਤੀ ਲਈ ਦਿੱਤੇ ਗਏ ਤੋਹਫ਼ੇ ਜਾਂ ਜਰੂਰੀ ਆਈਟਮਾਂ ਨੂੰ ਦਾਜ ਦਾ ਨਾਮ ਦਿੱਤਾ ਗਿਆ, ਇਹ ਦਾਜ ਲਾਲਚ  ਦੇ ਵੱਸ ਪੈ ਕੇ  ਲਾਹਨਤ ਬਣ ਕੇ ੇਸਾਹਮਣੇ ਆ ਗਿਆ ਤੇ ਜਾਣਦੇ ਬੁੱਝਦੇ ਹੋਏ ਦੈਂਤ ਦਾ ਰੂਪ ਧਾਰ ਗਿਆ।ਅਚਾਨਕ ਹੀ ਇਹ ਆਦਮ ਖੌਰ ਦੈਂਤ ਧੀਆਂ ਨੂੰ ਨਿਗਲਣ ਲਗਾ ਤੇ ਮਾਪਿਆਂ ਦੀ ਮੌਤ ਦਾ ਵਸੀਲ਼ਾ ਵੀ ਸਿੱਧ ਹੋਣ ਲਗਾ।
ਕੰਨਿਆ ਪੂਜਣ ਲਾਂਬੇ ਕਰਕੇ ਕੰਨਿਆ ਭਰੂਣ ਹੱਤਿਆ ਦੀ ਰੀਤ ਆਮ ਹੋ ਗਈ ਤੇ ਹੱਦ ਪਾਰ ਕਰਦੀ ਹੋਈ ਫੈੇਸ਼ਨ ਦਾ ਰੂਪ ਹੋ ਨਿਬੜੀ।ਇਥੇ ਵੀ ਹਤਿਆਰੇ ਦੀ ਸ਼ਨਾਖ਼ਤ ਦਹੇਜ ਵਜੋਂ ਹੋਈ।ਜੋ ਕਿ ਖਾਨਾ ਪੂਰਤੀ ਹੈ, ਦਹੇਜ ਭਰੂਣ ਹੱਤਿਆ ਦਾ ਇਕ ਕਾਰਨ ਮਾਤਰ ਹੈ ਇਕੱਲਾ ਹਤਿਆਰਾ ਨਹੀਂ ਹੈ
ਮੁਡਿਆ ਦੇ ਵਿਆਹ ਤਾਂ ਕੁੜੀਆ ਨਾਲ ਹੀ ਹੋ ਸਕਦੇ ਹਨ ਇਸ ਲਈ ਜੋੜ ਅਣਜੋੜ ਵਿਆਹ ਹੋਣ ਲਗੇ ਤੇ ਤੋਹਫ਼ੇ ਰੂਪੀ ਦਾਜ ਬੰਦਸ਼ੀ ਰਿਵਾਜ ਬਣ ਗਿਆ।
ਉਪਰੋਕਤ ਦਰਸਾਏ ਅਨੁਸਾਰ ਦਾਜ ਰੋਜਾਨਾ ਵਰਤੋ ਦੀਆਂ ਚੀਜ਼ਾਂ ਤੱਕ ਦੇਣਾ  ਅੱਛੀ ਰਵਾਇਤ ਸੀ, ਤੇ ਹੈ,ਪਰ ਲੜਕੇ ਵਾਲਿਆਂ ਵਲੋਂ ਰਾਤੋ ਰਾਤ ਅਮੀਰ ਹੋ ਜਾਣ ਦੀ ਲਾਲਸਾ ਵਿੱਚ ਲਾਹਨਤ ਹੋ ਨਿਬੜਿਆ ਹੈ।ਨੌਬਤ ਇਥੋਂ ਤੱਕ ਆ ਚੁੱਕੀ ਹੈ ਕਿ ਲੜਕੇ ਵਾਲੈ ਪਾਸੇ ਤੋਂ ਬਿਨਾ ਝਿਜਕ ਨਕਦੀ ਅਤੇ ਕਾਰ ਕੋਠੀ ਜੈਸੀ ਮੰਗਾਂ ਦਾਜ ਵਜੋਂ ਰੱਖੀਆਂ ਜਾਂਦੀਆਂ ਹਨ,ਜਿਸਨੂੰ ਸਗਨ ਦਾ ਨਾਮ ਦਿੱਤਾ ਗਿਆ ਹੈ।
ਲਾਲਸਾ ਤੇ ਲਾਲਚ ਦੀ ਪੂਰਤੀ ਲਈ ਅਪਰਾਧ ਵਧੇ ਤਾਂ ਨਿਜ਼ਾਮ ਦੀ ਅੱਖ ਰੜਕੀ ਤੇ ਦਾਜ ਤੇ ਪਾਬੰਦੀ ਲਗਾਈ ਗਈ।ਪਰ ਸਾਡੇ ਸਮਾਜ ਦੀ ਤਰਾਸਦੀ ਹੈ ਕਿ ਕਾਨਨੂੰਂ ਜਿਸ ਵਰਤਾਰੇ ਤੇ ਪਾਬੰਦੀ ਲਗਾਵੇ ਉਹ ਸਗੋਂ ਪ੍ਰਫੁਲਤ ਹੋ ਜਵਾਨ ਹੋ ਜਾਦਾ ਹੈ।ਇਹੀ ਹਾਲ ਦਾਜ ਦੇਣ ਲੈਣ ਤੇ ਕਾਨੂੰੰਨ ਦ ਪਾਬੰਦੀ ਦਾ ਹੋਇਆ।ਕੁਝ ਸਾਲ ਪਹਿਲਾਂ ਇਹ ਛੂਪਾ ਕੇ ਦਿੱਤਾ ਜਾਣ ਲਗਾ ਤੇ ਨੂੰਹਾਂ ਪਹਿਲਾ ਨਾਲੋਂ ਵੀ ਵੱਧ ਦਾਜ ਦੀ ਭੈਟ ਬਲੀ ਹੋਣ ਲਗੀਆਂ ਤੇ ਅੱਜ ਕਲ ਇਹ ਕਾਨੂੰੰਨ ਨੂੰ ਮਸਖ਼ਰੀਆਂ ਕਰਦਾ ਬਹੁਤ ਅਗਾਂਹ ਲੰਘ ਗਿਆ ਹੈ।ਮੁੰਡਾ ਹੋਰ ਅਮੀਰ ਹੋਰ ਅਮੀਰ ਹੋਣ ਲਈ ਇਕ ਤੋਂ ਵੱਧ ਵਿਆਹ ਕਰਨ ਲਗਾ ਹੈ,ਅਦਾਲਤਾਂ ਵਿੱਚ ਅਜਿਹੇ ਕੇਸਾ ਦੀ ਗਿਣਤੀ ਰੋਜ਼ ਬ ਰੋਜ਼ ਵੱਧ ਰਹੀ ਹੈ।
ਕਲਮਾਂ ਲਿਖ ਰਹੀਆਂ ਹਨ ਖਬਰਾਂ ਛੱਪ ਰਹੀਆ ਹਨ ਵਿਆਹ ਟੁੱਟ ਰਹੇ ਹਨ ।ਅਧੁਨਿਕਤਾ ਦਾ ਅਸਰ ਵੀ ਪ੍ਰਤੱਖ ਹੈ,ਕੁੜੀਆਂ ਹੁਣ ਤਲਾਕ ਤੋਂ ਨਹੀਂ ਡਰਦੀਆਂ ਮਾਪੈ ਹੁਣ ਮੁੰਡੇ ਅੱਗੇ ਨਹੀਂ ਨਿਆਂਉਂਦੇ,ਸਗੋਂ ਆਕੜ ਕੇ ਕੇਸ ਲੜ ਕੇ ਮੁੰਡੇ ਤੋਂ ਕੁੜੀ ਦੇ ਵਿਆਹ ਤੇ ਕੀਤੇ ਗਏ ਖਰਚ ਤੋਂ ਕਈ ਗੁਣਾ ਵੱਧ ਬਟੋਰ ਲੈਂਦੇ ਹਨ,ਇਹ ਵਰਤਾਰਾ ਵੀ ਵਪਾਰ ਸਾਬਤ ਹੋ ਗਿਆ ਹੈ।ਲਾੜੈ ਦੇ ਘਰੋਂ ਮਿਲੀ ਰਕਮ ਨਾਲ ਭੈਣ ਆਪਣੇ ਵੀਰ ਦਾ ਕਾਰੋਬਾਰ ਸੇਟ ਕਰਨ ਵਿੱਚ ਸਹਾਈ ਹੋਣ ਲਗੀ ਹੈ।ਰੁਪਈਏ ਦੇ ਪਹੀਏ ਨੂੰ ਖੰਭ ਲਗ ਗਏ ਹਨ ਉਹ ਹੁਣ ਤੁਰਦਾ ਘੱਟ ਤੇ ਉਡਦਾ ਵੱਧ ਹੈ।
ਪ੍ਰਚਾਰ ਕੀਤਾ ਜਾਂਦਾ ਹੈ"ਦੁਲਹਨ ਹੀ ਦਹੇਜ ਹੈ" "ਦਾਜ ਲੈਣਾ ਤੇ ਦੇਣਾ ਜੁਰਮ ਹੈ"-ਮਗਰ ਦਾਜ ਦੇ ਲੋਭੀਆਂ ਨੇ ਵਿਚਕਾਰ ਜੋੜ ਦਿੱਤਾ ਹੈ-ਜੁਰਮ ਨਹੀਂ ਹੈ ਤੇ ਇਹ ਜੁਰਮ ਤਰੱਕੀ ਦੇ ਅੰਬਰ ਤੇ ਹੈ,ਸਿਆਣੇ ਕਹਿੰਦੇ ਹਨ " ਖੜੀ ਖੈਤੀ ਨਹੀਂ ਖਾਣੀ'ਇਹ ਸਿਆਣੀ ਅਖਾਉਤ ਵੀ ਉਲਟੀ ਹੋ ਗਈ ਹੈ,ਹੁਣ ਤੇ 'ਕਣਕ ਖੈਤ ਕੁੜੀ ਪੇਟ ਆ ਜਵਾਈ ਮੰਡੇ ਖਾ ਹੋ ਗਿਆ ਹੈ'। ਦਹੇਜ ਦੀ ਇਹ ਬੰਦਿਸ਼ ਇਸ ਕਦਰ ਆਪਣੀ ਪਕੜ ਮਜਬੂਤ ਕਰ ਚੁਕੀ ਹੈ ਕਿ ਕਣਕ /ਝੌਨਾ ਅਜੇ ਪੁੰਗਰਨ ਹੀ ਲਗਦੇ ਹਨ ਕਿ ਪੱਕੇ ਖੇਤ ਤੇ  ਕਰਜਾ ਚੁੱਕ ਵਿਆਹ ਰਚਾ ਲਿਆ ਜਾਂਦਾ ਹੈ,ਫਸਲ ਤੇ ਕੁਦਰਤੀ ਆਫ਼ਤ ਆਣ ਡਿਗੇ ਤਾਂ ਵਿਆਜੀ ਕਰਜੇ ਦਾ ਬੋਝ ਪਰਿਵਾਰ ਨੂੰ ਹੀ ਲੈ ਡੁਬਦਾ ਹੈ।
ਤੇਲ ਪਾਉਣ ਦੀ ਕਫ਼ਾਇਤ ਵੀ ਨਾ ਹੋਵੇ ਕਾਰ ਖੜੀ ਕਰਨ ਦੀ ਜਗਾਹ ਵੀ ਨਾ ਹੋਵੇ ਤਦ ਵੀ ਮੋਟਰਬਾਇਕ ਤੇ ਕਾਰ ਮੰਗੇ ਤੇ ਦਿੱਤੇ ਜਾਂਦੇ ਹਨ।
ਬੀਤੇ ਸਮਿਆਂ ਵਿੱਚ ਧੀ ਨੁੰ ਆਪਣੇ ਤੋਂ ਨੀਵੇਂ ਘਰ ਵਿਆਹਿਆ ਜਾਂਦਾ ਸੀ,ਫੇਰ ਵੀ ਬਾਬੁਲ ਨੀਵਾ ਹੋ ਕੇ ਵਿਚਰਦਾ ਸੀ,ਅੱਜ ਕਲ ਆਪਣੇ ਤੋਂ ਕਈ ਗੁਣਾ ਉੱਚੇ ਘਰ ਧੀ ਦਾ ਰਿਸ਼ਤਾ ਕੀਤਾ ਜਾਂਦਾ ਹੈ ਤੇ ਚਾਦਰ ਤੋਂ ਬਾਹਰੀ ਦਹੇਜ ਦਿੱਤਾ ਜਾਂਦਾ ਹੈ,ਇਹ ਦਸਤੂਰ ਨਹੀਂ ਕਾਰੋਬਾਰ ਹੈ।ਨਾਤਾ ਤਾਂ ਬਰਾਬਰੀ ਦਾ ਹੀ ਜੁੜ ਸਕਦਾ ਹੈ ਨਾ ਤੇ ਇਹ ਸਮਾਜ ਦਾ ਅਸੂਲ ਵੀ ਹੈ ।ਉੱਚੇ ਘਰ ਵਿੱਚ ਹੁੰਦੀ ਊਚ ਨੀਚ ਦਾ ਸਰਾਸਰ ਕਾਰਨ ਦਹੇਜ ਹੀ ਹੁੰਦਾ ਹੈ।ਕਿਉਂਕਿ ਘਰ ਵਾਲਿਆਂ ਨੂੰ ਜੇ ਸਟੇਟਸ ਮੁਤਾਬਕ ਸਮਾਨ ਨਾ ਮਿਲੇ ਤਾ ਉਹਨਾਂ ਦੀ ਨੱਕ ਨਹੀਂ ਰਹਿੰਦੀ,ਤੇ ਫੈਰ ਧੀ ਵਾਲਾ ਪਾਸਾ ਵੱਲੋ ਤਾਂ ਸ਼ੀਸੇ ਤੇ ਪੱਥਰ ਦਾ ਕੀ ਮੇਲ ?
ਦਾਜ ਵਿੱਚ ਮਿਲੇ ਜਰੂਰੀ ਸਮਾਨ ਨਾਲ ਸ਼ੂਰੂਆਤੀ ਸਾਲ ਸੁਖਾਲੇ ਗੁਜਰ ਜਾਂਦੇ ਹਨ।ਪਰ ਉਮਰ ਤਾਂ ਨਹੀਂ ਲੰਘਦੀ ਕਰ ਕੇ ਖਾਣੀ ਪੈਂਦੀ ਹੈ।ਤੇ ਫਿਰ ਇਥੋਂ ਹੀ ਤਾਹਨੇ ਮਿਹਣੇ ਦਾ ਜੰਜਾਲ ਤੇ ਮਕਾਲ ਸ਼ੁਰੂ ਹੋ ਜਾਂਦਾ ਹੈ।ਮੁੰਡੇ ਵਾਲੇ ਬੋਲ ਕਬੋਲ ਕੱਢਦੇ ਹਨ,"ਉੱਡ ਗਈ ਦਾਤ ਤੇ ਰਹਿ ਗਈ ਕੰਮਜਾਤ"॥
ਕੁਝ ਬੁੱਧੀਮਾਨ ਕਹਿੰਦੇ ਹਨ ਜੇ ਨੌਜੁਆਨ ਤਹੱਈਆ ਕਰ ਲੈਣ ਤਾਂ ਇਹ ਲਾਹਨਤ ਤੋਂ ਅੱਛੀ ਰਵਇਤ ਵਾਲੀ ਆਪਣੀ ਅਸਲੀ ਪੁਸ਼ਾਕ ਵਿੱਚ ਆ ਸਕਦਾ ਹੈ।ਪਰ ਵੇਖਣ ਸੁਣਨ ਵਿੱਚ ਆਉਂਦਾ ਹੈ ਇਸ ਵਿੱਚ ਵੱਡਿਆਂ ਦਾ ਹੱਥ ਜਿਆਦਾ ਹੁੰਦਾ ਹੈ।ਕਿਉਂਕਿ ਨੱਕ ਲਾਲਾਸਾ  ਤੇ ਲਾਲਾਚ ਉਤੋਂ ਹੀ ਸ਼ੁਰੂ ਹੁੰਦੇ ਹਨ।
ਦਹੇਜ ਤੋਹਫ਼ਾ ਹੈ,ਜਾਇਦਾਦ ਵਿਚੋਂ ਬੇਟੀ ਦਾ ਬਣਦਾ ਹਿੱਸਾ ਹੇੈ ਜਾਂ ਰੋਜਾਨਾ ਲੋੜਾਂ ਦੀ ਪ੍ਰਤੀ ਪੂਰਤੀ ਹੈ ਅੱਛੀ ਰਵਇਤ ਹੈ ਜਾਂ ਲਾਹਨਤ ਹੈ ਇਹ ਫ਼ਰਕ ਕੱਢਣਾ ਵੱਡੀ ਕਸ਼ਮਕਸ ਹੈ।
ਬੱਸ ਸੱਚ ਤੱਥ ਇਹ ਹੈ ਕਿ "ਜੇ ਦਾਜ ਵਿਹੂਣੀ ਜਾਵੇਂਗੀ ਤਾਂ ਕਿਸੇ ਭਲੀ ਨਾਂ ਭਾਵੇਂਗੀ"॥

15 April 2017

ਮੌਜਾਂ ਹੀ ਮੌਜਾਂ - ਰਣਜੀਤ ਕੌਰ ਤਰਨ ਤਾਰਨ

ਹਰ ਪੰਜ ਸਾਲ ਬਾਦ ਚੋਣਾਂ ਆਉਂਦੀਆਂ ਹਨ,ਵਿਧਾਨ ਸਭਾ,ਲੋਕ ਸਭਾ,ਰਾਜ ਸਭਾਂ,ਨਗਰ ਪਾਲਿਕਾ ਦੀਆਂ।
ਹਰ ਵਾਰ ਉਹੀ ਨੁਮਾਂਇੰਦੇ,ਉਹੀ ਉਮੀਦਵਾਰ,ਉਹੀ ਨੇਤਾ,ਉਹੀ ਜਿੱਤ ਕੇ ਹਾਕਮ ਬਣ ਕੁਰਸੀਆਂ ਸਸ਼ੋਭਿਤ ਕਰਦੇ ਹਨ।ਬਸ ਫਿਰ ਪੰਜ ਸਾਲ ਮੌਜਾਂ ਹੀ ਮੌਜਾਂ।ਜੇ ਇਤਬਾਰ ਨਹੀ ਆਉਂਦਾ ਤੇ ਇਸ ਵਾਰ ਨੇਤਾ ਬਣ ਚੋਣ ਲੜ ਤੇ ਫਿਰ ਵੇਖ ਕਿਵੇਂ ਸੱਤ ਪੀੜ੍ਹੀਆਂ ਨੀਂਹ ਪੱਥਰਾਂ ਵਾਂਗੂ ਪੱਕੀਆਂ ਹੋ ਜਾਣਗੀਆਂ।ਚਾਰ ਚੁਫੇਰੇ ਸੁੱਰਖਿਆ ਗਾਰਡ ਤੇ ਅੱਗੇ ਪਿਛੇ ਝੰਡੀ ਵਾਲੀਆਂ,ਬੱਤੀ ਵਾਲੀਆਂ ਕਾਰਾਂ ਹੀ ਕਾਰਾਂ,ਕਦੇ ਕਦੇ ਹੈਲ਼ੀਕੈਪਟਰ।
ਬੱਸ ਇਕ ਵਾਰ ਹੱਥ ਜੋੜਨੇ ਪੈਣੇ ਤੇ ਫਿਰ ਪੰਜ ਸਾਲ ਜਨਤਾ ਦੇ ਹੱਥ ਤੇਰੇ ਪੈਰਾਂ ਥੱਲੇ।ਕਿਸਾਨ ਰੈਲੀ- ਗਲਹਿਰੀ ਵਾਂਗ ਮੂੰਹ ਚਿੜਾਏਗੀ,ਫਾਰਗ ਅਧਿਆਪਕ ਦਰੀਆਂ ਝਾੜ ਘੱਟਾ ਉਡਾਉਣਗੇ ਤੇ ਆਪਣੇ ਸਿਰ ਪਾਉਣਗੇ।ਬੇ ਰੁਜ਼ਗਾਰ ਟੈਂਕੀਆਂ ਤੇ ਚੜ੍ਹ ਕੇ ਰੱਬ ਨੂੰ ਹੇਠਾਂ ਲਾਹ ਲਿਆਂਉਣ ਦੀਆਂ ਦੁਹਾਈਆਂ ਪਾਉਣਗੇ।
ਜਿੰਨੇ ਮਰਨ ਵਰਤ ਹੋਣਗੇ,ਓਨਾ ਤੇਰਾ ਸਿਰ ਫਖਰ ਨਾਲ ਬੁਲ਼ੰਦ ਹੋਵੇਗਾ।ਵੇਖੀਂ ਕਿਵੈਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਿਵੇਂ ਹੁੰਦੀ,ਪਰ ਤੂੰ ਕਿਵੇਂ ਵੇਖੈਂਗਾ ਤੂੰ ਤੇ ਬੰਗਲੇ ਚੌਂ ਉਦੋਂ ਹੀ ਬਾਹਰ ਨਿਕਲਣਾ ਜਦੋਂ ਤੂੰ ਅਮਰੀਕਾ ਦੀ ਫਲਾਈਟ ਫੜਨੀ ਹੋਣੀ ਫਿਰ ਤੇਰੀ ਇਥੇ ਫੋਟੋ ਹੀ ਰਹਿ ਜਾਣੀ।ਫਿਰ ਪੰਜ ਸਾਲਾਂ ਬਾਦ ਤੂੰ ਆਕੇ ਸਹੁੰਆਂ ਖਾਵੇਂਗਾ ਕਿ ਹੁਣ ਕਿਸੇ ਨੂੰ ਟੈਂਕੀ ਤੇ ਚੜ੍ਹ ਕੇ ਮਰਨਾਂ ਨਹੀ ਪਏਗਾ ਕਿਉਂਕਿ ਟੈਂਕੀ ਹੀ ਉੜਾ ਦਿੱਤੀ ਗਈ ਹੈ)।ਹੁਣ ਅਧਿਆਪਕ ਫਾਰਗ ਨ੍ਹਹੀ ਕੀਤੇ ਜਾਣਗੇ,(ਠੇਕੇ ਤੇ ਬਿਠਾ ਦਿੱਤੇ ਜਾਣਗੇ) ਕਿਸਾਨ ਨਹੀਂ ਰੁਲਣਗੇ(ਖੇਤੀ ਪੁੱਟ ਕੇ ਰਿਫੈਨਰੀ ਲਾਂ ਦੇਣੀ)ਸੱਭ ਕੰਮ ਵਿਦੇਸ਼ੀ ਕੰਪਨੀਆਂ ਨੂੰ ਸੌਪ ਦੇਣੇ,ਨਾਂ ਰਹੇਗਾ ਬਾਂਸ ਨਾਂ ਬਜੇਗੀ ਬੰਸਰੀ)।ਬੱਸ ਤੁਸੀ ਆਪਣਾ ਕੀਮਤੀ ਵੱਟ ਮੈਂਨੂੰ ਪਾਉਣਾ ਨਾਂ ਭੁਲਿਓ,ਤੇ ਇੰਜ ਹੀ ਗੋਰੀ ਦੀਆਂ ਝਾਂਜਰਾਂ ਵਾਂਗ ਪੈਰ ਧੋ ਕੇ ਲਿਸ਼ਕਾ ਪੁਸ਼ਕਾ ਕੇ ਵੋਟਾਂ ਫੇਰ ਲੈ ਲੈਣੀਆਂ।ਫਿਰ ਕੰਨ ਤੇ ਕੀੜੀ ਲੜ ਜਾਣੀ ਜਾਂ ਛਿੱਕ ਆ ਜਾਣੀ ਤੈਂਨੂੰ ਤੇ ਡਾਕਟਰਾਂ ਲਿਖ ਦੇਣਾ,ਇੰਡੀਆ ਵਿਚ ਨੇਤਾ ਦੀ ਛਿੱਕ ਦਾ ਇਲਾਜ ਹੈ ਨਹੀ, ਕਿਉਂਕਿ ਇਹ ਪਾਕਿਸਤਾਨ ਵਲੋਂ ਆਈ ਹੈ,ਇਸ ਲਈ ਅਮਰੀਕਾ ਨੂੰ ਰੈਫਰ ਕਰ ਦਿੰਨੇ,ਤੁੰਰੰਤ ਨਿਕਲ ਜਾਓ ਕਿਸੇ ਨੂੰ ਪਤਾ ਨਾਂ ਲਗੇ।ਫਿਰ ਤੂੰ ਅਮਰੀਕਾ ,ਤੇਰੀਆਂ ਮੌਜਾਂ ਹੀ ਮੌਜਾਂ"ਜਨਤਾ ਭੁੱਖੀ ਮਰੇ ਜਾਂ ਜੀਵੇ,ਨੇਤਾ ਘੋਲ ਪਤਾਸੇ ਪੀਵੇ"।ਮੌਜਾਂ ਹੀ ਮੌਜਾਂ,ਸਰਕਾਰੀ ਫੰਡ,ਬੰਗਲੇ,ਕੋਠੀਆਂ,ਕਾਰਾਂ,ਛੱਪਰ ਪਾੜ ਆਉਂਦੀਆਂ ਬਹਾਰਾਂ।
ਰਰੱਬ ਝੂਠ ਨਾਂ ਬੁਲਾਏ ਇਹੋ ਜਿਹੀ ਜਿੰਦਗੀ ਦੇ ਮੌਤ ਵੀ ਲਾਗੇ ਨਾਂ ਆਏ।ਪੂਰੀ ਜਨਤਾ ਦੀ ਉਮਰ ਲਗ ਜਾਏ। ਅੱਖ ਮੀਟੀ ਪੰਜ ਸਾਲ ਲੰਘ ਜਾਣੇ ਤੇ ਫੇਰ ਆਪਾਂ ਹੀ ਜਿੱਤਣਾ ਭਾਵੇਂ ਚੋਰ ਮੋਰੀ ਰਾਹੀ ਹੀ-ਅਜੇ ਅੱਠਵੀ ਪੀੜ੍ਹੀ ਦਾ ਵੀ ਅੇਤਮਾਮ ਕਰਨਾਂ ਆਪਾਂ।ਪੁਲੀਸ ਨੂੰ ਫੀਤੀਆਂ ਲਾਂ ਡੰਡੇ ਫੜਾ ਦੇਣੇ,ਨਾਂ ਚੋਣਾਂ ਨਾਂ ਵੋਟਾਂ ਨਾਂ ਹਿੰਗ ਲਗੇ ਨਾਂ ਫਟਕੜੀ,ਖਾਕੀ ਲਾਠੀ ਜਿੰਦਾਬਾਦ"ਖਾਓ ਪੀਓ ਲਓ ਆਨੰਦ,ਖੂਹ ਚ ਪੈਣ ਲੋਕ ਭਲਾਈ ਦੇ ਕੰਮ"।
2. ਆਪਾਂ ਤਾਂ ਰੱਬ ਵੀ ਖੀਸੇ ਪਾ ਰੱਖੀਦਾ ਹੈ।ਗਲ ਚ ਤਿੰਨ ਚਾਰ ਮਾਲਾ,ਹੱਥਾਂ ਚ ਦਸ ਵੱਡੇ ਵੱਡੇ ਮੁੰਦਰ,ਕੰਨਾਂ ਚ ਮੁੰਦਰਾਂ ਬਨਾਉਟੀ ਵੈਰਾਗ ਲੈ ਕੇ ਅਸਲੀ ਨੋਟ ਛਾਪੀ ਜਾਣੇ,ਬੱਸ ਮੌਜਾਂ ਤਾਂ ਰੱਬ ਦਾ ਹੱਥ ਫੜ ਕੇ ਮੱਥੇ ਚ ਲਿਖਾ ਲਈਦੀਆਂ।ਉਦਾਸ ਉਚਾਟ ਸੰਗਤਾਂ ਢੇਰ ਲਾਈ ਆਉਦੀਆਂ,ਇਕ ਨੇਤਾ ਲਾਲ ਬੱਤੀ ਵਾਲੀ ਕਾਰ ਦੇ
ਜਾਂਦਾ,ਦੂਜਾ ਠੇਕੇਦਾਰ ਲਾ ਕੇ ਆਲੀਸ਼ਾਨ ਕੁਟੀਆ ਪਵਾ ਦੇਂਦਾ,ਦਿਨੇ ਰਾਤ ਸਵਰਗ ਹੀ ਸਵਰਗ।ਐਂਵੇ ਕਹਿੰਦੇ ਮਾਂ ਦੇ ਪੈਰਾਂ ਤਲੇ ਜੰਨਤ,ਹੁਣ ਬਾਬਿਆ ਦੇ ਚਰਨਾਂ ਤਲੇ ਜੰਨਤ।ਬਾਬਾ ਜੀ ਕਰਨ ਮੌਜਾ,ਸਾਡੇ ਲਈ ਕੱਠੀਆਂ ਕਰਨ ਵੋਟਾਂ।ਬਾਬਾ ਤੇ ਨੇਤਾ ਉਂਜ ਵੇਖਣ ਨੂੰ ਇਹ ਦੋ,ਕਿ ਇਹਨਾਂ ਦੀ ਇਕ ਜਿੰਦੜੀ"।ਸਰਕਾਰ ਰੂਪੀ ਗੱਡੀ
ਦੇ ਦੋ ਪਹੀਏ,ਉਹ ਵੀ ਸਿੱਕਿਆ ਦੇ, ਨਾਂ ਟੁਟਣ ਨਾਂ ਫੁਟਣ,ਬੱਸ ਮੌਜਾਂ ਹੀ ਮੌਜਾ।

18 Jan. 2017

ਉਠ ਜਾਗ ਮੁਸਾਫਿਰ ਭੋਰ ਭਈ - ਰਣਜੀਤ ਕੌਰ ਤਰਨ ਤਾਰਨ


ਮਿਹਰਬਾਨ,ਕਦਰਦਾਨ,ਵੋਟਰ ਸਹਿਬਾਨ,ਵੋਟ ਪਾਉਣ ਜਾ ਰਹੇ ਹੋ,ਜਰਾ ਠਹਿਰੋ।
ਇਕ ਨਜ਼ਰ ਏਧਰ ਜ਼ਰਾ ਧਿਆਨ ਹੇੈਠਾਂ ਦੌੜਾਓ ਕਿ ਜਿਸ ਨੂੰ ਤੁਸੀਂ ਵੋਟ ਪਾਉਣ ਜਾ ਰਹੇ ਹੋ,ਕੀ ਉਹ ਤੁਹਾਡੇ
ਪੈਮਾਨੇ ਤੇ ਪੂਰਾ ਉਤਰੇਗਾ?ਹਰ ਵਾਰ ਤੁਸੀਂ ਓਸੀ ਪੜੋਸੀ ਦੇ ਕਹਿਣ ਤੇ ਜਾਂ ਸ਼ਰੀਕੇ ਬਾਜ਼ੀ ਦੇ ਵਿਖਾਲੇ ਤੇ ਜਾਂ
ਪਾਰਟੀ ਮੈਂਬਰ ਜਾ ਸਰਪੰਚ ਦੇ ਕਹਿਣ ਤੇ ਜਾਂ ਡੰਡੇ ਦੇ ਡਰ ਤੋਂ ਜਾਂ ਗਲਾਸੀ ਦੇ ਬਦਲੇ ਜਾਂ ਫਿਰ ਚੰਦ ਸਿੱਕਿਆਂ
ਬਦਲੇ ਜਾਂ ਫੋਕੇ ਬਿਆਨਾਂ ਜਾਂ ਝੂਠੇ ਵਾਅਦਿਆਂ ਦਾ ਸਹਾਰਾ ਲੈ ਕੇ ਆਪਣਾ ਕੀਮਤੀ ਵੋਟ ਤੂੜੀ ਤੋਂ ਵੀ ਸਸਤਾ
ਸੁੱਟ ਆਉਂਦੇ ਹੋ ਤੇ ਫਿਰ ਪੰਜ ਸਾਲ ਤੜਪਦੇ ਰਹਿੰਦੇ ਹੋ,ਕਿਉਂ ਨਾ ਇਸ ਵਾਰ ਬਾ ਹੋਸ਼ ਹਵਾਸ ਆਪਣੀ ਮਰਜ਼ੀ-
ਦੀ ਮਰਜ਼ੀ ਕਰ ਲਈਏ।ਵੋਟ ਜਰੂਰ ਦੇਣਾ ਹੈ ਪਰ ਕਿਸ ਨੂੰ ?,ਵੇਖੋ,ਸੁਣੋ,ਪੜ੍ਹੋ,ਇਸ ਨੂੰ ਸਿਰਫ ਇਸ ਨੂੰ;-
ਜੋ ਪਹਿਲਾਂ ਕਦੇ ਅਜ਼ਮਾਇਆ ਨਹੀਂ।
ਉਹ ਪੜ੍ਹਿਆ ਹੈ,ਤੇ ਕਾਨੂੰਨ ਤੇ ਸੰਵਿਧਾਨ ਦਾ ਆਦਰ ਕਰਨਾ ਜਾਣਦਾ ਹੈ।
ਉਹ ਮਨੁੱਖਤਾ ਦਾ ਹਾਮੀ ਹੈ।ਸ੍ਰਿੀ ਲਾਲ ਬਹਾਦਰ ਸ਼ਾਸਤਰੀ ਜੀ ਵਾਂਗ॥੍ਰ
ਉਸ ਦੀ ਉਮਰ ਪੈਂਤੀ ਸਾਲ ਤੋਂ ਘੱਟ ਤੇ ਅੱਠਵੰਜਾ ਸਾਲ ਤੋਂ ਵੱਧ ਨਹੀਂ ਹੈ।
ਉਸ ਨੂੰ ਗਰੀਬੀ ਅਮੀਰੀ,ਮਹਿੰਗਾਈ ਦਾ ਅਹਿਸਾਸ ਹੈ।
ਉਸ ਦੀ ਨੀਅਤ ਰੱਜੀ ਪੁਜੀ ਹੈ।( ਨੀਅਤ ਠੀਕ ਹੋਵੇ ਤਾਂ ਚਾਲਚਲਣ ਖੁਦ ਬ ਖੁਦ ਸਹੀ ਰਹਿੰਦਾ ਹੈ।॥
ਉਸ ਨੂੰ ਕੋਈ ਬੀਮਾਰੀ ਤਾਂ ਨਹੀਂ?(
ਉਸ ਨੂੰ ਵਿਦੇਸ਼ੀ ਦੌਰੇ ਤਾਂ ਨਹੀਂ ਪੈਂਦੇ?
ਉਹ ਕੁਨਬਾ ਪਰਵਰ ਤਾਂ ਨਹੀਂ?
ਉਸ ਦਾ ਪੁੱਤਰ ਜਾਂ ਜਵਾਈ ਫੋਜ ਵਿਚ ਹੋਵੇ ਜਾਂ ਦੇਸ਼ ਕੌਮ ਦੀ ਭਲਾਈ ਚ ਸ਼ਹੀਦ ਹੋ ਚੁਕਾ ਹੋਵੇ।
ਤਬਦੀਲੀ ਜਬਾਨ ਦੇ ਸਵਾਦ ਦੀ ਤਰਾਂ ਲਾਜ਼ਮੀ ਹੈ,ਉਹ ਇਕੀਵੀ ਸਦੀ ਦੀ ਤਬਦੀਲੀ ਚਾਹੁੰਦਾ ਹੋਵੇ।
ਨੈਤਿਕਤਾ ਅਤੇ ਇਖਲਾਕ ਦਾ ਗੁਣ ਰੱਖਦਾ ਹੈ।
ਅਵਾਮ ਵਿਚ ਆਮ ਘੁੰਮ ਸਕਦਾ ਹੈ।
ਪੁਲੀਸ ਫੋਰਸਾਂ ਦੀ ਮਦਦ ਤੋਂ ਬਿਨਾਂ ਸੰਵਿਧਾਨਕ ਤੇ ਸਮਾਜਿਕ ਤੌਰ ਤੇ ਹਾਕਮ ਬਣਨ ਦੇ ਕਾਬਲ ਹੈ,
ਜਾਂ ਚੋਰ ਦਰਵਾਜ਼ੇ ਰਾਹੀ ਸਨ੍ਹ ਲਾਉਣ ਦਾ ਖਿਆਲ ਤੇ ਨਹੀਂ ਰੱਖਦਾ।
ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਰੱਖਦਾ ਹੈ।
ਜਦ ਜਰੂਰਤ ਆਣ ਪਵੇ,ਕੁਦਰਤ ਜੰਗਲ ਵਿਚ ਤਬਦੀਲੀ ਲੈ ਆਉਂਦੀ ਹੈ,ਫਿਰ ਪੌਣੀ ਸਦੀ ਦੀ ਕਰੁਣਾ
ਸਹਿ ਜਾਣ ਬਾਦ ਮਨੁੱਖ ਯੁੱਗ ਬਦਲੀ ਦਾ ਹੱਕ ਤੇ ਬਲ ਕਿਉਂ ਨਾਂ ਵਰਤੇ?
ਅਗਰ ਤੁਹਾਂਨੂੰ ਕੋਈ ਉਮੀਦਵਾਰ ਐਸਾ ਨਜ਼ਰ ਆਵੇ ਜੋ ਆਪਣੇ ਪਰਿਵਾਰਿਕ ਹਿੱਤਾਂ ਤੋਂ ਉਪਰ ਉਠ ਕੇ
ੰਮਨੁੱਖਤਾ ਦਾ ਹਾਮੀ ਹੋਵੇ ਤਾਂ ਬੇ ਖੌਫ ਹੋ ਕੇ ਵੋਟ ਪਾ ਦਿਓ।ਬੇਸ਼ ਕੀਮਤੀ ਹੈ ਵੋਟ ,ਇਸ ਦਾ ਪੂਰਾ ਪੂਰਾ
ਮੁੱਲ ਵਸੂਲ ਕਰਨਾਂ ਹੈ।ਬਹੁਤ ਸੌਂ ਲਿਆ ਹੁਣ ਜਾਗੋ ਭੋਰ ਹੋ ਗਈ ਹੈ।ਯਾਦ ਰੱਖੋ ਬਹੁਤ ਅਹਿਮੀਅਤ ਹੈ ਇਕ
ਇਕ ਵੋਟ ਦੀ-ਅਮੁਲ ਖਜ਼ਾਨਾਂ ਹੈ।ਸਰਦਾਰ ਪੰਛੀ ਦਾ ਕਹਿਣਾ ਹੈ,
ਹਾਕਮ ਕੇ ਚਿਹਰੇ ਪਰ ਦਯਾ ਧਰਮ ਕਾ ਪਰਦਾ ਸਾ ਹੈ,
ਕੁਰਸੀ ਖਤਰੇ ਮੇਂ ਹੋ ਤੋ,ਯੇ ਸ਼ਹਿਰ ਕੇ ਸ਼ਹਿਰ ਜਲਾ ਦੇਤਾ ਹੈ।-
ਇਹ ਖੁਲ੍ਹ ਹੁਣ ਨਹੀ ਦੇਣੀ। ਬਾਕੀ ਸਾਰੀਆਂ ਰੀਸਾਂ ਜਿਵੇਂ ਪੱਛਮ ਦੀਆਂ ਕਰ ਲਈਆਂ,ਤਿਵੇਂ ਨੇਤਾ ਚੁਣਨ ਲਈ ਵੀ ਪੱਛਮ ਦੀ ਰੀਸ
ਬਹੁਤ ਫਾਇਦੇਮੰਦ ਰਹੇਗੀ।ਸਰਕਾਰੀ ਰਿਆਇਤਾਂ ਦੀ ਭੀਖ ਮੰਗਣ ਨਾਲੋਂ ਰੁਜ਼ਗਾਰ ਦੀ ਮੰਗ ਰੱਖੋ ਤੇ ਆਪਣੀ
ਕਿਰਤ ਦੀ ਕਮਾਈ ਤੇ ਭਰੋਸਾ ਕਰੋ।ਮਿਹਨਤ ਵਿਚ ਬਰਕਤ ਹੈ।ਸੱਭ ਤੋਂ ਜਰੁ੍ਰਰੀ ਹੈ ਸਵਾਰਥ ਛਡਣਾ ਤੇ ਏਕਤਾ
ਦੇ ਹੱਥ ਵਧਾਉਣਾ।ਏਕੇ ਵਿਚ ਬਲ ਹੈ ਇਹ ਸੱਭ ਜਾਣਦੇ ਹਨ।ਮੌਜੂਦਾ ਦੌਰ ਜਨਤਾ ਲਈ ਹਨੇਰੇ ਹੀ ਖਿੰਡਾਉਂਦਾ ਗਿਆ।
ਸਫੇਦ ਪੌਸ਼ ਮੱਧ ਵਰਗ ਚੱਕੀ  ਵਿਚ ਪਿੀੀਸਣ ਵਾਂਗ ਜੀ ਰਿਹਾ ਹੈ ਤੇ ਹੁਣ ਰੱਤ ਆਈ ਹੈ ਯੁੱਗ ਬਦਲੀ ਦੇ ਪਹਾੜ ਸਰ ਕਰਨ ਦੀ।
   

ਉਮੀਦ ਵੀ ਉਸੀ ਤੋਂ ਹੈ।,"
" ਮਾਨਾ ਆਜ ਕੀ ਰਾਤ ਹੈ ਭਾਰੀ ,ਕਲ ਕਾ ਜਬ ਸੂਰਜ ਨਿਕਲੇਗਾ,
ਚਮਕੇਗੀ   ਤਕਦੀਰ ਹਮਾਰੀ।
ਉਠੋ ਹਿੰਮਤ ਕੇ ਦੀਪ ਜਲਾਓ।ਏਕ ਹੋ ਜਾਓ। "


ਰਣਜੀਤ ਕੌਰ ਤਰਨ ਤਾਰਨ 9780282816

18 Jan. 2017

ਚੇਤਨਾ - ਰਣਜੀਤ ਕੌਰ ਤਰਨ ਤਾਰਨ

ਸਵੇਰਾ==ਚੇਤਨਾ ਉਠੌ ਅੜੀਏ ਉਠੀ ਨਹੀਂ ਅਜੇ ਪਤਾ ਸੂਰਜ ਕਿੰਨੀ ਅੱਗੇ ਆ ਗਿਆ।
ਚੇਤਨਾ- ਮੈਨੂੰ ਸੌਣ ਦੇ ਸਵੇਰਾ ਮੈਂ ਉਠ ਕੇ ਕੀ ਕਰਨਾ ?
ਸਵੇਰਾ- ਉਠ ਭੈਣੇ ਕਿੰਨੇ ਵੀਰ ਤੇ ਭੈਣਾਂ ਬਾਹਰ ਤੇਰੀ ਰਾਹ ਵੇਖ ਰਹੇ ਨੇ।ਵੱਡੇ ਵਡੇਰੇ ਚਾਹ ਰਹੇ ਨੇ ਤੂੰ ਆਵੇਂ ਤੇ ੳੇਹਨਾਂ ਦੇ ਲਾਡਲਿਆਂ ਦੇ ਨਾਲ ਤੁਰੇਂ।
ਚੇਤਨਾ- ਮੇਰੀ ਕੌਣ ਸੁਣਦਾ ਹੈ?ਮੈਨੂੰ ਤੇ ਅਧੁਨਿਕਤਾ ਨੇ ਨੁਕਰੇ ਲਾ ਕੇ ਰੱਖ ਤਾ।,
ਸਵੇਰਾ-- ਜਾਗਰੂਕਤਾ ਬੇਗਾਨੇ ਮੁਲਕਾਂ ਚ ਜਾ ਕੇ ਛਾ ਗਈ ਤੇ ਤੂੰ ਆਪਨੇ ਮੁਲਕ ਵਿੱਚ ਸੁੱਤੀ ਹੀ ਰਹੀ-ਭੈਣੇ
ਸੁਣ ਛਵੇਤਾ ਦੇ ਬੋਲ, ਸੁਣ ਅੰੰਿਮ੍ਰਤ ਵੇਲੇ ਦੀ ਗੁਹਾਰ ਸੁਣ ਅੜੀਏ, ਜਿਹੜੈ ਸੁੱਤੇ ਰਹੇ, ਸੌਂ ਹੀ ਗਏ, ਤੂੰ ਉਠ,-ਛੇ ਮਹੀਨੇਂੇ ਬਾਦ ਤੇ ਕੁੰਭਕਰਨ ਵੀ ਉਠ ਪਿਆ ਸੀ ਤੇ ਤੂੰ ਸੱਤਰ ਸਾਲ ਤੋਂ ਨੀ੍ਹ ਉਠੀ।
ਚੇਤਨਾ - ਅੜੀਏ ਦੱਸ ਕੀ ਕਰਾਂ,ਮੈਂ ਜਦ ਵੀ ਇਸ ਮਹਾਨ ਦੇਸ਼ ਵਿੱਚ ਉਠੀ ਹਾਂ ਰਸੂਖ ਵਾਲਿਆਂ ਨੇ ਮੈਨੂੰ ਉਹ ਭੰਨਿਆ ਕਿ ਮੈਂ ਉਠਣਾ ਚਾਹੁੰਦੀ ਵੀ ਸ਼ਹਿ ਕੇ ਰਹਿ ਗਈ। ਤੂੰ ਜਾਗਰੂਕਤਾ ਦੀ ਗਲ ਕਰਨੀ ਏਂ ਉਹ ਮੇਰੀ ਜੁੜਵਾਂ ਹੈ,ਉਹਨੂੰ ਵੀ ਮੇਰੇੇ ਨਾਲ ਹੀ ਕੁੱਟ ਪਈ ਸੀ ਉਹ ਵੀ ਮੇਰੇ ਨਾਲ ਹੀ ਜੁਲਮ ਵੇਖਦੀ ਰਹੀ,ਪਰ ਉਹਨੇ ਜਦ ਵੇਖਿਆ ਇਥੇ ਭੈਂਸ਼ ਵੱਡੀ ਹੈ ਅਕਲ ਛੋਟੀ ਹੈ,ਤੇ ਉਸ ਸੂਝ ਦੀ ਬਾਂਹ ਫੜੀ ਤੇ ਬਾਹਰ ਨਿਕਲ ਗਈ,ਬਾਹਰਲਿਆਂ ਨੇ ਉਸ ਦੀ ਕਦਰ ਕੀਤੀ ਉਸਨੂੰ ਆਪਣੇ ਦਰਾਂ ਤੇ ਦਿਲਾਂ ਵਿੱਚ ਪਨਾਹ ਦਿੱਤੀ,ਬਲਕਿ ਪੂਜਾ ਕੀਤੀ।
ਮੈਂ ਦੇਸ਼ ਪ੍ਰੇਮ ਵਿੱਚ ਅੰਨ੍ਹੀ ਹੋਈ ਰਹੀ,ਇਹੋ ਸੋਚਦੀ ਸ਼ਾਂ ਕਿ ਇਕ ਦਿਨ ਤੇ ਮੇਰੀ ਵੀ ਕੋਈ ਸੁਣੇਗਾ,ਇਕ ਦਿਨ ਤੇ ਪਛਤਾਉਣਗੇ।ਮੈਨੂੰ ਲਗਾ ਇਹਨਾਂ ਬਹੁਤੇ ਸਿਆਣਿਆ ਦਾ ਸਾਥ ਦੇਣਾ ਮੇਰਾ ਧਰਮ ਹੈ।ਇਥੇ ਤੇ ਤੈਨੂੰ ਪਤਾ "
" ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ " ਉਦੋਂ ਵੇਲਾ ਸੀ ਮੈਂ ਵੀ ਜਾਗਰੂਕਤਾ ਨਾਲ ਨਿਕਲ ਜਾਂਦੀ।
ਸਵੇਰਾ- ਕਮਲੀ ਨਾਂ ਹੋਵੇ ਤੇ ਇੰਜ ਨਾ ਸੋਚ ਉਠ ਅਜੇ ਵੀ ਵੇਲਾ ਹੈ ਕਰ ਹਿੰਮਤ ਤੇ ਅਪਨੇ ਪਿਆਰਿਆਂ ਨੂੰ ਆਵਾਜ਼ ਦੇ,ਲਾ ਗੁਹਾਰ" ਜਾਗੋ ਭਾਈ ਮੈਂਂ ਉਠ ਗਈ,"ਆਵਾਜ਼ ਦੋ ਹਮ ਏਕ ਹੈਂ" ਸਾਰੇ ਤੇਰੇ ਨਾਲ ਨੇ।
ਚੇਤਨਾ- ਮੈਂਂ ਹਰ ਪੰਜ ਸਾਲ ਬਾਦ ਉਠਦੀ ਹਾਂ,ਬਸਤੀ ਬਸਤੀ,ਗਲੀ ਗਲੀ ਗੇੜੀ ਵੀ ਦੇਨੀ ਹਾਂ।ਸਮਝਣ ਵਾਲੇ ਸਮਝ ਜਾਂਦੇ ਹਨ,ਤੇ ਅਨਾੜੀ ਜਿਹਨਾਂ ਨੂੰੰ ਦੋ ਬੋਤਲਾਂ ਉਮਰ ਭਰ ਦੀ ਕਮਾਈ ਦਿਸਣ ਲਗਦੀ ਹੈ,ਉਹ ਮੈਨੂੰ ਭਜਾ ਦੇਂਦੇ ਹਨ।ਤੇ ਕੋਈ ਸਾਜਿਸ਼ੀ ਮੇਰੀ ਸੰਘੀ ਨੱਪ ਦੇਂਦਾ ਤੇ ਕੋਈ ਮੇਰੀ ਪੂਛ ਦੱਬ ਦੇਂਦਾ।
ਸਵੇਰਾ-ਕਮਲੀਏ ਸੂਰਜ ਨੂੰ ਲੋਕ ਕਿੰਨਾ ਕੁਝ ਕਹਿੰਦੇ,ਸਾਰੇ ਸ਼ਾਇਰ ਤੇ ਸਾਰੇ ਆਸ਼ਕ ਦੁਆਵਾਂ ਮੰਗਦੇ 'ਸੂਰਜ ਬਦਲੀ ਚ ਵੜਿਆ ਰਹੇ' ਕਿਸਾਨ ਕਹਿੰਦੈ'ਰੱਬਾ ਰੱਬਾ ਮੀਂਹ ਵਸਾ ਸਾਡੀ ਕੋਠੀ ਦਾਣੇ ਪਾ। ਸਿਆਣੇ ਦੁਆ ਮੰਗਦੇ ਨੇ 'ਸੂਰਜਾ ਤੂੰ ੰਮਘਦਾ ਰਹੀਂ"ਸੂਰਜ ਨੂੰ ਪਤਾ ਮੇਰੇ ਬਿਨਾਂ ਇਹਨਾਂ ਬੁਧੂਆਂ ਦਾ ਗੁਜਾਰਾ ਨਹੀਂ ਮੈਂ ਇਹਨਾਂ ਦਾ ਸਾਥ ਜਰੂਰ ਦੇਣਾ,ਇਸ ਤਰਾਂ ਤੇਰੇ ਬਿਨਾਂ ਵੀ ਇਹਨਾਂ ਦਾ ਗੁਜਾਰਾ ਨਹੀਂ,ਤੂੰ ਉਠ ਜਾ-ਧਰਤੀ ਮਾਂ ਦੀ ਰੀਸ ਕਰ,ਕਿੰਨੀ ਲਤੜਦੀ ਹੈ ਫਿਰ ਵੀ ਬੰਦੇ ਦੇ ਪੈਰਾਂ ਹੇਠੋਂ ਨਹੀਂ ਨਿਕਲਦੀ।
ਚੋਣਾਂ ਦਾ ਵੇਲਾ ਨੇੜੈ ਨੇੜੇ ਆ ਰਿਹੈ ੈਤੇ ਵੇਖ ਅਮਰੀਕਾ ਵਿੱਚ ਵੀ ਚੋਣਾਂ ਨੇ ਤੇ ਜਾਗਰੂਕਤਾ ਤੇ ਸੂਝ ਨੇ ਕਿਵੇਂ ਵੋਟਰਾਂ ਦੇ ਸਿਰਾਂ ਨੂੰੰ ਘੁਮਾਉਣੀ ਲਾਈ ਐ।ਤੇ ਤੂੰ ਸੁੱਤੀ ਪਈ ਐਂ,ਉਠ ਚਲ ਦਿਲ ਤੋਂ ਦਿਲ ਤੱਕ....ਸਿਰ ਤੋਂ ਸਿਰ ਤੱਕ....
ਚੇਤਨਾ-ਕਿਵੇਂ ਜਾਵਾਂ ਅੜੀਏ ਇਥੇ ਤੇ ਮੈਨੂੰੰ ਦਕੀਆਨੂਸੀ,ਬੁੱਢੀ,ਸਮਝਿਆ ਜਾਂਦੈ।
ਸਵੇਰਾ-ਮੈਂ ਤੈਨੂੰ ਦਸਿਆ ਹੁਣੇ ਸੂਰਜ ਤੇ ਧਰਤੀ ਦੀ ਮਿਸਾਲ ਤੇਰੇ ਸਾਹਮਣੇ,ਚਲ ਉਠ ਮੈਂਂ ਵੀ ਤੇਰੇ ਨਾਲ ਚਲਦੀ ਹਾਂ॥
ਚੇਤਨਾ= ਭੈਣ ਚਲ ਫੇਰ ਮੇਰਾ ਹੱਥ ਫੜ ਕੇ ਰਖੀੀਂ।ਪਰ ਗੱਲ ਸੁਣ ਮੈਨੂੰ ਤੇ ਤੂੰ ਉਠਾ ਲਿਐ,ਵੋਟਰਾਂ ਨੂੰ ਕਿਵੇ ਉਠਾਵੇਗੀ ? ਉਹ ਤੇ ਕੜਕਦੇ ਹਾਰਨ ਸੁਣ ਕੇ ਨਹੀਂ ਤ੍ਰਭਕਦੇ,ਸਵੇਰੇ ਸ਼ਾਮ ਚਾਰੇ ਪਾਸੇ ਲਾਉਡ ਸਪੀਕਰ ਚਲਦੇ,ਅੱਗਾਂ ਲਗੀਆਂ ਰਹਿੰਦੀਆਂ,ਉਹਨਾਂ ਦੇ ਕੰਨਾਂ ਤੇ ਖਾਰਿਸ਼ ਵੀ ਨ੍ਹੀ ਹੁੰਦੀ,ਮੇਰੀ ਮੱਧਮ ਵਾਜ਼ ਕਿਵੇਂ ਸੁਣ ਜੂ?
ਭੈਣੇ ਜਦੋਂ ਤੱਕ ਭੁੱਖ ਤੇ ਪੁਲਿਸ ਜਿੰਦਾ ਨੇ ਚੇਤਨਤਾ ਨਹੀਂ  ਟਿਕ ਸਕਦੀ ਬਲਕਿ ਜੰਮ ਹੀ ਨਹੀਂ ਸਕਦੀ ਤੇ ਇਹੋ       ਮੇਰੀ ਮੌਤ ਹੈ।
ਸਵੇਰਾ-ਤੂੰ ਚਲ ਮੇਰੇ ਨਾਲ' ਮੈਂਂ ਜਾਣਾ ਮੇਰਾ ਕੰਮ,'' ਬੱਸ ਤੂੰ ਡਰਨਾ ਨਹੀਂ।
ਚੇਤਨਾ- ਚਲ ਫਿਰ ਹੁਣ ਨਹੀਂ ਮੈਂ ਡਰਦੀ' ਡਰਿਆ ਸੋ ਮਰਿਆ,ਜੇ ਹੁਣ ਵੀ ਲੋਕ ਚੇਤੰਂਨ ਨਾਂ ਹੋਏ ਤੇ ਫਿਰ ਜਾਣ ਭਾੜ ਵਿੱਚ। "" ਸੁਣੋ -ਅਣਹੋਣੀ' ' ਹੋਣੀ' ਤੋਂ ਜਿਆਦਾ ਤਕੜੀ ਤੇ ਜਾਲਿਮ ਹੁੰਦੀ ਐ।॥
ਛਵੇਤਾ----"  ਤੁਝੈ ਦੁਸ਼ਮਣੋਂ ਕੀ ਖ਼ਬਰ ਨਹੀਂ ਮੁਝੈ ਦੋਸਤੋਂ ਕਾ ਪਤਾ ਨਹੀਂ-ਕਾਹੇ ਕੀ ਦੁਸ਼ਮਨੀ
ਸਰੇ ਆਇਨਾ ਕੋਈ ਔਰ ਹੈ,ਪਸੇ ਆਇਨਾ ਕੋਈ ਔਰ ਹੈੈ-ਸੋ ਤੋਲੋ,ਸੋਚੋ ਕਰੋ,॥ਸਮਝੈ......

ਰਣਜੀਤ ਕੌਰ  ਤਰਨ ਤਾਰਨ  9780282816

14 Jan. 2017

ਨੋਟਬੰਧਕ  ਦੇ ਨਾਮ - ਨੋਟ - ਰਣਜੀਤ ਕੌਰ ਤਰਨ ਤਾਰਨ

ਪਿਆਰੇ ਮੋਦੀ ਜੀ।
ਬਹੁਤ ਬਹੁਤ ਪਿਆਰ॥
ਪਿਆਰੇ ਮੋਦੀ ਜੀ ਆਪਜੀ ਉਤੋਂ ਵੇਖਣ ਨੂੰ ਤਾਂ ਬਹੁਤ ਕੁਸ਼ਲ ਦਿਖਾਈ ਦੇ ਰਹੇ ਹੋ ਪਰ ਗਲਤ ਫੈਸਲਾ ਲੈਣ ਦੀ ਜਿੰਮੇਵਾਰੀ ਆਪਜੀ ਨੂੰ ਤੜਫਾ ਰਹੀ ਹੈ।
ਆਪਜੀ ਦੇ ਚਮਚਿਆਂ ਨੇ ਆਪਜੀ ਨੂੰ ' ਬਰਾਕ ਓਬਾਮਾ'ਨਾਲ ਤੋਲ ਛਡਿਆ ਹੈ।ਅੰਦਰੋਂ ਉਹ ਵੀ ਜਾਣਦੇ ਹਨ ਕਿ ਉਹਨਾਂ ਦੇ ਪਿਆਰੇ ਮੋਦੀ ਜੀ ਉਸਦੇ ਪਾਸਕੂ ਵੀ ਨਹੀਂ।
ਬਰਾਕ ਓਬਾਮਾ ਸਰਕਾਰੀ ਸ਼ਨਾਖ਼ਤ ਛੱਡ ਕੇ ਬੜੈ ਆਰਾਮ ਨਾਲ ਆਪਣੇ ਨਿਜੀ ਨਿਕੇ ਜਿਹੇ ਘਰ ਵਿੱਚ ਜਾ ਵਸਣਗੇ  ਉਥੇ ਉਹ ਹਥੀਂ ਕਿਰਤ ਕਰਕੇ ਆਪਣਾ ਡੰਗ ਟਪਾਉਣਗੇ,ਹੁਣ ਤੋਂ ਉਹ ਕੋਈ ਸਰਕਾਰੀ ਲਾਹਾ ਨਹੀਂ ਲੈਣਗੇ।ਆਪਣੇ ਅੱਠ ਸਾਲ ਦੇ ਸਮੇਂ ਵਿੱਚ ਉਨ੍ਹਾ ਅੱਠ ਡਾਲਰ ਵੀ ਸਰਕਾਰੀ ਖਜਾਨੇ ਚੋਂ ਆਪਣੇ ਨਿੱਜ ਵਾਸਤੇ ਨਹੀਂ ਖਰਚੇ,ਤੇ ਨਾਂ ਹੀ ਉਹਨਾਂ ਨੂੰ ਵਿਦੇਸ਼ੀ ਦੌਰੇ ਪਏ ਹਨ,ਨਾ ਹੀ ਉੁਹ ਬੀਮਾਰੀ ਦੇ ਬਹਾਨੇ ਬਣਾਉਂਦੇ ਸਨ।
ਦੂਸਰੇ ਦੇਸ਼ਾਂ ਵਿੱਚ ਕਿਤੇ ਵੀ ਭਾਰਤ ਵਾਲਾ ਰਿਵਾਜ ਨਹੀਂ ਹੈ,ਫਿਰ ਅਮਰੀਕਾ ਤਾਂ ਸੁਪਰੀਮੋ ਹੈ।
ਪਿਆਰੇ ਮੋਦੀ ਜੀ ਜਰਾ ਦਸਣਾ ਕੀ ਨੋਟਬੰਦੀ ਤੋਂ ਸੰਤੁਸ਼ਟ ਹੋ ਕੇ ਆਪਜੀ ਦੇ ਮੰਤਰੀਆਂ ਦਾ ਪੈਸੇ ਤੋਂ ਜੀ ਭਰ ਗਿਆ ਹੈ।ਕੀ ਆਪਜੀ ਦੇ ਮੰਤਰੀ ਹੁਣ ਤੋਂ ਤੇਲ, ਬਿਜਲੀ ਪਾਣੀ,ਫੋਨ ਦਾ ਬਿਲ ਦੇਣ ਲਗ ਪਏ ਹਨ,ਕੀ ਮੰਤਰੀ ਆਪਣਾ ਪੇਟ ਆਪਣੀ ਤਨਖਾਹ ਚੋਂ ਭਰਨਗੇ? ਕੀ ਸਾਰੇ ਮੰਤਰੀ ਇਸ ਸਾਲ ਤੋਂ ਇਨਕਮ ਟੈਕਸ ਦੇਣਗੇ ਜਾਂ ਫਿਰ ਵਿੱਤ ਮੰਤਰੀ ਇਨਕਮ ਟੈਕਸ ਕੱਟ ਕੇ ਉਹਨਾਂ ਨੂੰ ਤਨਖਾਹ ਨਵਾਜਣਗੇ।
ਪਿਆਰੇ ਮੋਦੀ ਜੀ ਕੀ ਹੁਣ ਤੋਂ ਮੰਤਰੀ ਲਾਲ ਨੀਲੀ ਬੱਤੀਆਂ ਲਾ ਕੇ ਸਿਗਨਲ ਨਹੀਂ ਤੋੜਨਗੇ,? ਕੀ ਹੁਣ ਤੋਂ ਉਹ ਟੌਲ ਟੈਕਸ ਦੇ ਕੇ ਸੜਕਾਂ ਵਰਤਣਗੇ?
ਮੋਦੀਜੀ ਕੀ ਮੰਤਰੀ ਤੇ ਮੰਤਰੀਆਂ ਦੇ ਛੋਕਰੇ ਹੁਣ ਤੋਂ ਕਾਨੂੰਨ ਦੀਆਂ ਧੱਜੀਆਂ ਨਹੀਂ ਉਡਾਉਣਗੇ ?
ਪਿਆਰੇ ਮੋਦੀਜੀ ਨੋਟਬੰਦੀ ਹੋਈ ਹੈ,ਗੋਲਾਬੰਦੀ,ਗੁੰਡਾਗੰਦੀ ਵੱਧੀ ਹੈ।
ਸੱਚੋ ਸੱਚ ਦਸਣਾ ਮੋਦੀ ਜੀ ਆਪਜੀ ਦਾ ਕਿਹੜਾ ਮੰਤਰੀ ਲਾਇਨ ਚ ਪੂਰਾ ਦਿਨ ਖਲੋ ਕੇ ਨੋਟ ਵਟਾ ਕੇ ਲਿਆਇਆ ਹੈ। ਰਾਹੁਲ ਜੀ ਤੋਂ ਸਿਵਾ ਕੌਣ ਜਨਤਾ ਦਾ ਦੁੱਖ ਸਮਝ ਸਕਿਆ ਹੈ।
ਨਿਤਿਨ ਗਡਕਰੀ ਆਪਣੇ ਲਾਡਲੇ ਦੇ ਵਿਆਹ ਤੇ 50 ਜਹਾਜ ਦਾ ਪੈਸਾ ਕਿਥੋਂ ਲਿਆ ਰਹਾ ਹੈ ,ਜਰਾ ਦਸੋਗੇ ਮੋਦੀਜੀ।
ਪਿਆਰੇ ਮੋਦੀਜੀ ਅਮਰੀਕਾ ਦੀ ਜਨਤਾ ਕਿਸੇ ਅੰਬਾਨੀ ਅੰਡਾਨੀ ਨੂੰ,ਮਾਲੀਆਨੂੰੰ ਕੰਧਿਆਂ ਤੇ ਬਿਠਾ ਕੇ ਸਰਕਾਰ ਨਹੀਂ ਚਲਾਉਂਦੇ,ਨਾਂ ਹੀ ਇਕ ਵਪਾਰੀ ਨੂੰ ਖੁਸ਼ ਰੱਖਣ ਲਈ ਉਸਦੇ ਦਾਮਾਦ ਨੂੰ 'ਰਿਜ਼ਰਵ ਬੈਂਕ'ਦਾ ਗਵਰਨਰ ਬਣਾ ਦੇਂਦੀੇ ਹੈ।
ਪਿਆਰੇ ਮੋਦੀ ਜੀ ਨੋਟਬੰਦੀ ਤੇੇ ਮਾੜੈ ਲਈ ਹੋਈ ਹੈ ਆਪਜੀ ਦੇ ਲਈ ਤੇ ਨੋਟਖੁਲ੍ਹੀ,ਖੂੌਲੀ੍ਹਨੋਟ ਹੋਈ ਹੈ,ਰੱਜਵਾਂ ਪੈਸਾ ਆ ਗਿਆ ਹੈ ਕੇਂਦਰ ਕੋਲ - ਕੀ ਮੋਦੀ ਜੀ ਇਸ ਪੈਸੇ ਨਾਲ ਬੇਟੀਆਂ ਤੇ ਨਾਰੀਆਂ ਨੂੰ ਸੁਰੱਖਿਆ ਮਿਲੇਗੀ।ਕੀ ਇਸ ਪੈਸੇ ਨਾਲ ਹਰ ਇਕ ਨੂੰ ਯੋਗਤਾ ਅਨੁਸਾਰ ਨੌਕਰੀ ਮਿਲੇਗੀ? ਕੀ ਇਸ ਪੈਸੇ ਨਾਲ ਭਾਰਤ ਵਿੱਚ ਸਵੱਛਤਾ ਆ ਜਾਏਗੀ?
ਕੀ ਦੇਸ਼ ਵਿੱਚ ਤਾਲੀਮ ਅਤੇ ਸਿਹਤ ਸੇਵਾਂਵਾਂ ਆਮ ਆਦਮੀ ਦੀ ਪਹੁੰਚ ਵਿੱਚ ਆ ਜਾਣਗੀਆਂ।
ਕੀ ਹੁਣ ਕੇਂਦਰ ਸਰਕਾਰ ਅੰਬਾਨੀ, ਅੰਡਾਨੀ, ਮਾਲੀਆਂ,ਬਾਬਾਰਾਮਦੇਵ ਦੇ ਚੰਗਲ ਚੋਂ ਬਾਹਰ ਆ ਜਾਏਗੀ।
ਕੀ ਹੁਣ ਤੌਂ ਪਿਆਰੇ ਮੋਦੀ ਜੀ ਜਨਤਾ ਦੇ ਮਨ ਦੀ ਬਾਤ ਕਰਿਆ ਕਰਨਗੇ ?ਤੇ ਨਾਲੇ ਚੈਨਲਾਂ ਨੂੰ ਪੈਸਾ ਆਪਣੀ ਤਨਖਾਹ ਚੋਂ ਦਿਆ ਕਰਨਗੇ ?
ਪਿਆਰੇ ਮੋਦੀਜੀ ਇਹ ਭਾਰਤ ਦੇਸ਼ ਅਵਿਕਸਤ ੍ਹੈ ਹੈ ਤੇ ਇਸਨੂੰ ਕੰਮ ਕਰਨ ਵਾਲੇ ਕਾਮੇ ਚਾਹੀਦੇ ਹਨ ਕੁਰਸੀਆਂ ਦੇ ਚਿਪਕੂ ਤੇ ਕੁਨਬਾ ਪਰਵਰ ਬਲੈਕੀਆਂ ਦੀ ਇਸਨੂੰ ਲੋੜ ਨਹੀਂ ਹੈ। ਬਲਕਿ ਵਿਚਾਰੇ ਭਾਰਤ ਨੂੰ  ਰਾਸ਼ਰਪਤੀ ਪ੍ਰਧਾਨ ਮੰਤਰੀ,ਰਾਜਪਾਲਾਂ ਮੁੱਖਮੰਤਰੀਆਂ ,ਸਰਕਾਰੀ ਅਧਿਕਾਰੀਆਂ ਦਾ ਬੋਝ ਉਠਾਉਣਾ ਕਠਨ ਹੈ।
ਮੋਦੀ ਜੀ ਅਗਰ ਵਿਆਹਾਂ ਤੇ ਖਰਚ ਦੀ ਸੀਲਿੰਗ ਲਾਈ ਜਾਂਦੀ ਤੇ ਜਾਇਦਾਦਾਂ ਰੱਖਣ ਤੇ ਸੀਲਿੰਗ ਲਾਈ ਜਾਂਦੀ  ਜੇਕਰ ਨਵੇਂ ਉਦਯੋਗ ਖੋਲ ਕੇ ਬੇਰੁਜਗਾਰੀ ਦੂਰ ਕੀਤੀ ਜਾਂਦੀ ਜੇ ਜਮ੍ਹਖੋਰਾਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾਂਦਾ, ਜੇ ਮੰਦਰਾਂ ਗੁਰਦਵਾਰੇ ਮੱਠਾਂ ਵਿੱਚ ਪਏ ਧਨ ਨੂੰ ਜਨਤਾ ਦੇ ਭਲਾਈ ਕੰਮਾਂ ਤੇ ਵਰਤਿਆ ਜਾਂਦਾ ਤਾਂ ਨੋਟਬੰਦੀ ਦੀ ਲੋੜ ਨਾਂ ਪੈਂਦੀ।
ਪਿਆਰੇ ਮੋਦੀ ਜੀ 'ਤਿੰੰਲਾਗਾਨਾ ਦੇ ਮੁੱਖਮੰਤਰੀ ਨੇ ਨੋਟਬੰਦੀ ਤੋਂ ਇਕ ਮਹੀਨਾ ਪਹਿਲਾਂ ਸਾਢੇ ਤਿੰਨ ਕਰੋੜ ਦਾ ਸੋਨੇ ਦਾ ਮੁਕਟ ਪੱਥਰ ਦੀ ਮੂਰਤੀ ਨੂੰ ਪਹਿਨਾਇਆ,ਤੇ ਨੋਟਬੰਦੀ ਤੋਂ ਫੌਰਨ ਬਾਦ ਉਸੀਨੇ ਆਪਣੇ ਪੰਜਾਹ ਕਰੋੜ ਦੇ ਨਵੇਂ ਬਣੇ ਬੰਗਲੇ ਦਾ ਕਰੋੜਾਂ ਰੁਪਏ ਚ ਗ੍ਰਹਿ ਪ੍ਰਵੇਸ਼ ਕੀਤਾ।ਕੀ ਤੁਸੀਂ ਤਿਲੰਗਾਨਾ ਦੀ ਗਰੀਬ ਜਨਤਾ ਨੂੰ ਦਸੋਗੇ ਕਿ ਉਹਨਾਂ ਦੇ ਚੁਣੇ ਹੋਏ ਮੁਖਮੰਤਰੀ ਨੇ ਉਹਨਾਂ ਨਾਲ ਇਹ ਵਿਸਾਹਘਾਤ ਕਿਉਂ ਕੀਤਾ?ਤੇ ਤੁਸੀਂ ਇਸਦਾ ਕੀ ਐਕਸ਼ਨ ਲਿਆ ?
ਪਿਆਰੇ ਮੋਦੀ ਜੀ ਆਮ ਆਦਮੀ ਨੂੰ ਦਸੋਗੇ ਕਿ ਇਹ ਜੋ ਰੋਜ਼ ਨੋਟ ਲੁਟੇ ਜਾ ਰਹੇ ਹਨ ਜਾਹਲੀ ਬਣ ਰਹੇ ਹਨ,ਇਸਦੇ ਪਿਛੈ ਕਿਸਦਾ ਹੱਥ ਹੈ ਤੇ ਇਹ ਧਨ ਕਿਹੜਾ ਹੈ? ਆਪਜੀ ਦੇ ਮੰਤਰੀਆਂ ਕੋਲ ਅੱਠ ਅੱਠ ਕੋਠੀਆਂ ਹਨ ਆਮ ਆਦਮੀ ਨੂੰ ਕੇਵਲ ਇਕ ਕਮਰਾ ਦਿਵਾ ਦੋ।
ਮੋਦੀਜੀ ਸ਼ਰਾਬ ਤੇ ਹੋਰ ਨਸ਼ੇ ਵੇਚਣ ਵਾਲੇ ਪੁਰਾਣੇ ਨੋਟ ਧੜੱਲੇ ਨਾਲ ਲੈ ਰਹੇ ਹਨ ਮੈਰਿਜ ਪੈਲੇਸ ਵਾਲੇ ਵੀ ਵਿਆਜ ਲਾ ਕੇ ਲੈ ਰਹੇ ਹਨ,ਕੀ ਤੁਸੀ ਇਹਨਾ ਤੇ ਕੈਂਚੀ ਮਾਰੋਗੇ?
ਮੋਦੀ ਜੀ ਕਰਿਕਟਰ, ਐਕਟਰ,ਡਾਕਟਰ ਤੇ ਮਨਿਸਟਰਾਂ ਕੋਲ ਤਾਂ ਵਕਤ ਹੀ ਨਹੀ ਹੁੰਦਾ ਬੈਂਕ ਜਾਣ ਦਾ ਤੇ ਨਾਲੇ ਇਹ ਤਬਕਾ ਜਨਤਾ ਵਿੱਚ ਸ਼ਰੇ ਆਮ ਨਹੀਂ ਜਾ ਸਕਦਾ ਇਹਨਾਂ ਕੋਲ ਧਨ ਵੀ ਬੇਸ਼ੁਮਾਰ ਹੈ,ਤੁਸੀਂ ਇਸ ਧਨ ਨੂੰ ਸੁਰਖਿਅਤ ਕਿਵੇਂ ਕੀਤਾ,ਕੀ ਜਨਤਾ ਸਾਹਮਣੇ ਇਸ ਘੁਟਾਲੇ ਦਾ ਪੋਲ ਖੌਲੋਗੇ-ਇਹਨਾਂ ਵਿਚੋਂ ਕੋਈ ਵੀ ਟੈਕਸ ਨਹੀਂ ਅਦਾ ਕਰਦਾ।ੇ
ਪਿਆਰੇ ਮੋਦੀਜੀ ਤੁਸੀਂ ਦਰਬਾਰ ਸਾਹਬ ਆਏ,ਕਾਹਦਾ ਖਤਰਾ ਸੀ ਜੋ ਕਰਫਿਉ ਲਾ ਛਡਿਆ ਤੇ ਆਮ ਸੰਗਤ ਨੂੰ ਅੰਦਰ ਨਹੀਂ ਜਾਣ ਦਿੱਤਾ,ਜੋ ਸ਼ਰਧਾਲੂ ਸਰਾਂ ਵਿੱਚ ਠਹਿਰੇ ਸੀ ਉਹਨਾਂ ਨੂੰ ਵੀ ਪਰਕਰਮਾ ਵਿੱਚ ਆਉਣ ਤੋਂ ਰੋਕਿਆ  ਗਿਆ,ਹਜੂਰੀ ਵਿੱਚ ਆਪਜੀ ਨੇ ਦੋ ਵਾਰ ਸਿਰ ਝੂਕਾੋਇਆ ।ਕੀਰਤਨ ਕਿਉਂ ਬੰਦ ਕਰਵਾ ਦਿੱਤਾ ਗਿਆ,ਕੀ ਆਪਜੀ ਨੂੰ ਗੁਰਬਾਣੀ ਦੇ ਸ਼ਬਦ ਕੰਨ ਕਾਲੇ ਕਰਦੇ ਸਨ ਜਾਂ ਫਿਰ ਕੋਈ ਚੰਗੀ ਗਲ ਸੁਣਨ ਤੋਂ ਪ੍ਰਹਹੇਜ਼ ਹੈ।
ਓ ਹੋ ਪਿਆਰੇ ਮੋਦੀਜੀ ਗਲਤੀ ਆਪਜੀ ਦੀ ਨਹੀਂ ਹੈ,ਉ ਜੋ ਦਰਬਾਰ ਸਾਹਬ ਦੇ ਕਾਬਜ਼ ਆਪਜੀ ਨੂੰ ਨਾਲ ਲੇ ਕੇ ਗਏ ਸਨ ਉਹਨਾ ਨੂੰ ਅਕਲ ਹੀ ਨਹੀਂ।ਅਕਾਲ ਤਖ਼ਤ ਦਾ ਹੁਕਮ ਹੈ ਦਰਬਾਰ ਸਾਹਬ ਟੋਪੀ ਪਾ ਕੇ ਨਹੀਂ ਜਾ ਸਕਦੇ ਤੇ ਤੁਸੀ ਟੋਪੀ ਸਜਾ ਕੇ ਹਜੂਰੀ ਵਿੱਚ ਹਾਜਰ ਹੋਏ,ਤੇ ਫਿਰ ਆਪਜੀ ਨੂੰ ਸਿਰੋਪਾ ਵੀ ਦੇ ਦਿੱਤਾ ਗਿਆ ਉਹ ਆਪਜੀ ਦੇ ਕਿਸ ਕੰਮ ਹੈ ਜਿਸਦੇ ਕੰਨੀਂ ਗੁਰੂ ਜੀ ਦਾ ਪਵਿਤਰ ਸੰਦੇਸ ਹੀ ਨਹੀਂ ਪਹੁੰਚਿਆ। ਇਕ ਹੀ ਪਹਿਰਾਵੇ ਵਿੱਚ ਆਪਜੀ ਦੇ ਸੈਂਕੜੈ ਬੱਡੀਗਾਰਡ ਵੀ ਨਤਮਸਤਕ ਹੋਏ ਉਹਨਾ ਨੇ ਚਿੱਟੇ ਪਟਕੇ ਪਾਏ ਸਨ,ਫਿਰ ਵੀ ਠੀਕ ਹੈ,ਪਰ ਦਰਬਾਰ ਸਾਹਬ ਖਤਰਾ ਕਾਹਦਾ ਸੀ ਜੋ ਇੰਨੇ ਬਾਡੀਗਾਰਡ ਨਾਲ ਲੈ ਕੇ ਗਏ,ਸ਼ਾਇਦ ਉਹਨਾਂ ਕੋਲ ਅਸਲਾ ਵੀ ਹੋਵੇ?ਗਲਤੀ ਤੁਹਾਡੀ ਨਹੀਂ ਪੰਥ ਦੇ ਅਖਾਉਤੀ ਕਾਬਜਾਂ ਦੀ ਹੈ। ਹਾਂ ਇਕ ਹੋਰ ਚੀਜ਼ ਵੇਖਣ ਵਿੱਚ ਆਈ ਨੋਟ ਬੰਦੀ ਸੀ ਤੇ ਆਪਜੀ ਦੇ ਲਈ ਦਰਬਾਰ ਸਾਹਬ ਵਿੱਚ ਰੇਡ ਕਾਰਪੇਟ ਦਾ ਵਿਛੋਣਾ ਕਿਉਂ ਵਿਛਾਇਆ ਗਿਆ ? ਕੀ ਦਰਬਾਰ ਸਾਹਬ ਸੱਭ ਦਾ ਸਾਂਝਾ ਨਹੀਂ ਹੈ?
ਪਿਆਰੇ ਮੋਦੀ ਜੀ ਪੇਟੀਅੇਮ ਦਾ ਫਾਇਦਾ ਜਨਤਾ ਨੂੰ ਤਾਂ ਨਹੀਂ ਆਪਜੀਦੀ ਫੌਨ ਕੰਪਨੀਆਂ ਨੂੰ ਹੋ ਰਿਹਾ ਹੈ। ਆਪਜੀ ਨੇ ਦਸਿਆ ਇਕ ਆਰਬ ਕੋਲ ਮੱਬਾਇਲ ਫੌਨ ਹਨ,ਚੰਗਾ ਹੁੰਦਾ ਜੇ ਦਸ ਦੇਂਦੇ ਕਿ ਇਕ ਅਰਬ ਦੀ ਥਾਲੀ ਵਿੱਚ ਰੋਟੀ ਨਹੀਂ ਹੈ।ਪਹਿਲਾਂ ਗੈਸ ਬੁਕਿੰਗ ਫੋਨ ਤੇ ਕਰਨ ਦਾ ਨਾਟਕ ਖੇਡਿਆ,ਸੇਟ / ਸਿਮਾਂ ਵਿਕੇ ਕੁਝ ਦੇਰ ਬਾਦ ਪੁਰਾਣੀ ਰੀਤ ਹੀ ਮੁੜ ਆਈ।ਆਪਜੀ ਨੇ ਦਸਿਆ ਤੀਹ ਲੱਖ ਲੋਕਾਂ ਨੇ ਗੈਸ ਦੀ ਸਬਸਿਡ ਿਛੱਡ ਿਹੈ,ਇਹ ਤੀਹ ਲੱਖ ਹੁਣ ਕਿਧਰ ਗਏ?
ਪਿਆਰੇ ਮੋਦੀ ਜੀ ਕੀ ਆਪ ਗਰੰਟੀ ਦੇਂਦੇ ਹੋ ਪੰਜ ਰਾਜਾ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਪੈਸਾ ਨਹੀ ਵੰਡਿਆ ਜਾਵੇਗਾ। ਕੀ ਇਹ ਪੈਸਾ ਮੋਬਾਇਲ ਫੋਨ ਰਾਹੀਂ ਆਵੇਗਾ ਜਾ ਜਨਧਨ ਅਕਾਉਂਟ ਵਿੱਚ?
ਪਿਆਰੇ ਮੋਦੀਜੀ ਸੜਕਾਂ 4, 6 ਲੇਨ ਬਣਾਈਆਂ ਪਰ ਲਿਂਕ ਸੜਕ ਕੋਈ ਨਹੀਂ ਬਣਾਈਆਂ ਗਲੀ ਕੋਈ ਨਹੀ
ਸੀਵਰੇਜ ਕਿਤੇ ਕਿਤੇ ਹੈ-ਸਪਸ਼ਟ ਹੈ ਕਿ ਇਹ ਸੜਕਾਂ ਟਰੱਕ ਕੰਪਨੀਆ,ਟਰਾਂਸਪੋਰਟ ਕੰਮਪਨੀਆ ਲਈ ਹਨ ਤੇ ਰੇਲਵੇ ਖ਼ਤਮ ਕਰਨ ਦੀ ਰਾਹ ਹੈ।ਮਾਲ ਗੱਡੀ ਅਲੋਪ ਹੋ ਚੁਕੀ ਹੈ।
ਨੋਟਬੰਦੀ ਨੇ ਆਮ ਆਦਮੀ ਦੇ ਹੱਥ ਚੋਂ ਬੁਰਕੀ ਖੋਹ ਲਈ ਹੈ,ਜੱਚਾ ਬੱਚਾ ਨੂੰ ਦੁੱਧ ਦੀ ਬੂੰਦ ਨਹੀਂ ਮਿਲੀ।ਲਾਅ / ਆਰਡਰ ਦੀ ਸਥਿਤੀ ਹੋਰ ਵੀ ਵਿਗੜ ਗਈ ਹੈ, ਮਹਿੰਗਾਈ ਨੇ ਤੋਬਾ ਕਰਵਾ ਦਿੱਤੀ ਹੈ।ਆਪਜੀ ਦੇ ਵੱਸ ਤੋਂ ਬਾਹਰ ਨੇ ਆਪ ਹੀ ਦੇ ਬੰਦੇ। ਧਨ ਵਾਲਾ ਸ਼ਾਹ ਹੀ ਹੁੰਦਾ ਹੈ,ਬੇਸ਼ੱਕ ਮਹੇਸ ਸ਼ਾਹ ਜਾਂ ਅਮਿਤ ਸ਼ਾਹ,ਹੈ ਤਾਂ ਪੈਸੇ ਵਾਲਾ ਤੇ ਪੈਸੇ ਬਿਨਾਂ ਸਾਹ ਵੀ ਔਖਾ ਹੋ ਜਾਦਾ ਹੈ।
ਪਿਆਰੇ ਮੋਦੀਜੀ ਇਕਸੌ ਤੀਹ ਕਰੋੜ ਬੰਦੇ  ਕੇਵਲ ਇਕ ਬੰਦੇ ਦੇ ਕਦਮਾਂ ਚ ਨਜ਼ਰਾਂ ਵਿਛਾਏ ਹਨ,ਰਾਜਾ ਦੁਨੀ ਚੰਦ ਇਹੀ ਤਾਂ ਚਾਹੁੰਦਾ ਸੀ ਇਹ ਉਹ ਲੋਕ ਹਨ ਜੋ ਆਪਜੀਦੇ ਵੋਟਰ ਹਨ,ਭਿਖਾਰੀ ਬਣਾ ਕੇ ਰੱਖ ਦਿੱਤੇ ਜਾ ਵੇ ਬੇਕਦਰਾ।
ਸਬਰ ਦੀ ਨਸੀਹਤ ਵੋਟਰ ਨੂੰ ਤਾਂ ਬਹੁਤ ਹੋ ਗਈ,,ਕੁਝ ਸਬਰ ਆਪ ਵੀ ਕਰ ਲੋ ਜੀ=
"  ਜੋ ਤੇਰੇ ਐਬ ਦਿਖਾਤਾ ਹੈ,ਉਸੇ ਮੱਤ ਖੋਨਾ-ਅਬ ਕਹਾਂ ਮਿਲਤੇ ਹੈਂ ਆਇਨਾ ਦਿਖਾਨੇ ਵਾਲੇ"॥
ਰਣਜੀਤ ਕੌਰ ਤਰਨ ਤਾਰਨ  9780282816

13 Dec. 2016

ਡੈਡੀ ਜੀ ਦੇ ਨਾਮ ਖ਼ੱਤ - ਰਣਜੀਤ ਕੌਰ ਤਰਨ ਤਾਰਨ

ਮਾਨਯੋਗ ਡੈਡੀ ਜੀ ,
ਸਤਿਕਾਰ ਸਾਹਿਤ ਪ੍ਰਨਾਮ ।
ਉਸ ਵਕਤ ਡੈਡੀ ਜੀ ਜਦ ਤੁਸੀਂ ਵੀਰ ਦੇ ਕਾਰਨ ਪਰੇਸ਼ਾਂਨ ਹੁੰਦੇ ਸੀ ਤਾਂ ਮੇਰਾ ਮਨ ਉਬਲ ਉਬਲ ਪੈਂਦਾ ਸੀ,ਤੁਹਾਡੇ ਨਾਲ ਸਵਾਲ ਜਵਾਬ ਕਰਾਂ ਤੇ ਤੁਹਾਨੂੰ ਅਹਿਸਾਸ ਕਰਾਵਾਂ ਕਿ ਇਹ ਦੁੱਖ ਤੁਸੀਂ ਲੱਖਾਂ ਕਰੋੜਾਂ ਦੇ ਇਵਜ਼ ਆਪ ਸਹੇੜਿਆ ਹੈ। ਪਰ ਤੁਸੀਂ ਕਦੇ ਧੀਆਂ ਨੂੰ ਇੰਨਾ ਦਰਜਾ ਹੀ ਨਹੀਂ ਦਿੱਤਾ ਸੀ ਕਿ ਉਹ ਆਪਣੀ ਹੋਂਦ ਦਾ ਅਹਿਸਾਸ ਤੱਕ ਵੀ ਕਰਾ ਸਕਣ।
ਦੋ ਧੀਆਂ ਤੇ ਤੀਜੀ ਵਾਰ ਤੁਸੀਂ.....ਕੋਈ ਓਹੜ ਪੋਹੜ ਨਾਂ ਛੱਡਿਆ,ਕੋਈ ਅਲੀ ਔੋਲੀਆ,ਕੋਈ ਪੀਰ ਪੈਗੰਬਰ,ਮੜ੍ਹੀ ਮਸਾਣੀ,ਜਿਥੇ ਕਿਤੇ ਵੀ ਮੁੰਡੇ ਪੁੱਤਰ ਦੀ ਦਾਤ ਪੁੜੀਆਂ ਤਵੀਤਾਂ ਚ ਬੰਂ੍ਹਨ ਕੇ ਵੰਡਣ ਦੀ ਦੱਸ ਪਾਈ ਜਾਂਦੀ ਤੁਸੀਂ ਨੰਗੇ ਪੈਰ ਨਿਰਆਹਾਰ ਤੁਰ ਪੈਂਦੇ,ਦੁਪਹਿਰਾਂ ਦੀ ਆਨੇ ਕੱਢਣੀ ਧੁੱਪ ਚਾਹੇ ਸਾਉਣ ਭਾਦੋਂ ਦੀ ਲੰਮੀ ਝੜੀ,ਤੇ ਚਾਹੇ ਪੋਹ ਦਾ ਕੱਕਰ ਕੁਝ ਵੀ ਤੁਹਾਡੇ ਆੜੈ ਆਉਣ ਦੀ ਹਿੰਮਤ ਨਾਂ ਕਰ ਸਕਦਾ।ਤੇ ਖ਼ਵਰੇ ਕਿੰਨੀਆਂ ਧੀਆਂ ਦੀ ਬਲੀ।ਤੇ ਫੇਰ ਤੁਹਾਨੂੰ ਉਪਰਵਾਲੇ ਨੇ ਇਸ ਅਣਮੁੱਲੀ ਦਾਤ ਨਾਲ ਨਿਵਾਜ ਹੀ ਦਿੱਤਾ।
ਕਾਕੇ ਦੇ ਸਿਰ ਤੇ ਜਿੰਨੇ ਵਾਲ ਸਨ ਉਤਨੀਆਂ ਤੁਹਾਡੇ ਸਿਰ ਸੁਖਣਾ ਸਨ,ਜੋ ਤੁਸੀਂ ਅੱਜ ਤੱਕ ਵੀ ਪੂਰੀਆਂ ਨਹੀਂ ਲਾਹ ਸਕੇ। ਡੈਡੀ ਜੀ ਕਾਕੇ ਦੇ ਜਨਮ ਤੇ ਤੁਸੀਂ ਆੜ੍ਹਤੀਏ ਕੋਲੋਂ ਜੋ ਕਰਜਾ ਲਿਆ ਸੀ ਜਸ਼ਨ ਮਨਾਉਣ ਲਈ,ਉਹ ਵੀ ਦੂਣ ਸਵਾਇਆਂ ਹੋ ਤੁਹਾਡੇ ਗਲ ਦਾ ਤੌਖ਼ ਬਣ ਗਿਆ।ਅੱਧਾ ਕਿੱਲਾ ਗਹਿਣੇ ਪਾ ਉਹ ਕਰਜਾ ਉਤਰਿਆ,ਤੇ ਗਹਿਣੇ ਦੀ ਰਕਮ ਪੂਰੀ ਨਾਂ ਹੋਈ ਤੇ ਉਹ ਤੂੜੀ ਦੇ ਭਾੳ ਬੈਅ ਹੋ ਗਿਆ,ਇੰਨੇ ਨੂੰ ਕਾਕਾ ਵੱਡਾ ਹੋ ਗਿਆ,ਖਰਚ ਤੇ ਉਹਦੇ ਪਹਿਲਾਂ ਵੀ ਵਿਤੋਂ ਵੱਧ ਸੀ ਜਿਉਂ ਹੀ ਉਹ ਥੋੜਾ ਹੋਸ਼ ਸੰਭਲਿਆ ਤੇ ਉਹਦੇ ਖਰਚੇ ਤੁਹਾਡੀ ਚਾਦਰ ਤੋਂ ਵੀ ਬਾਹਰ ਨਿਕਲਣ ਲਗੇ।
ਅਸੀਂ ਦੋਵੇਂ ਭੇੈਣਾਂ ਤੰਗੀ ਤੁਰਸ਼ੀ ਵਿੱਚ ਮਰਦੀਆਂ ਜਿਉਂਦੀਆਂ ਦਸਵੀਂ ਜਮਾਤ ਚੰਗੇ ਨੰਬਰਾਂ ਵਿੱਚ ਪਾਸ ਕਰ ਹੀ ਗਈਆਂ। ਹੁਣ ਮਸਲਾ ਸੀ ਅਗੋਂ ਪੜ੍ਹਨ ਦਾ,ਤਸਾਂ ਤੇ ਕਦੀ ਸਾਨੂੰ ਏਨਾ ਹੱਕ ਹੀ ਨਹੀਂ ਸੀ ਦਿੱਤਾ ਕਿ ਅਸੀਂ ਤੁਹਾਡੇ ਸਾਹਮਣੇ ਉੱਚ ਸਿਖਿਆ ਦੀ ਗਲ ਵੀ ਕਰ ਸਕਦੇ,ਮੁੱਖ ਅਧਿਆਪਕ ਦਾ ਘਰ ਭਰ ਕੇ ਤੁਸੀਂ ਕਾਕੇ ਦਾ ਪ੍ਰਾਇਮਰੀ ਪਾਸ ਦਾ ਸਰਟੀਫੀਕੇਟ ਲੈ ਲਿਆ।ਉਹਨੂੰ ਛੇਵੀਂ ਜਮਾਤ ਚ ਦਾਖਲ ਕਰਾਉਣ ਲਈ ਤੁਹਾਨੂੰ ਦਿਨੇ ਤਾਰੇ ਦਿਸੇ ਪਰ ਤੁਸੀਂ ਬਿਲ ਆਖਰ ਦੋ ਨੰਬਰ ਚ ਕਾਕੇ ਦਾ ਦਾਖਲਾ ਵੱਡੇ ਸਕੂਲੇ ਕਰਾ ਹੀ ਲਿਆ।
ਅੱਜ ਜਦੋਂ ਤੁਹਾਡਾ ਲਾਡਲਾ ਪੁੱਤ ਜਿਉਣ ਦੀ ਜੰਗ ਲੜ ਰਿਹਾ ਹੈ,ਤੇ ਮੈਨੂੰ ਅਕਸਰ ਯਾਦ ਅਉਂਦੈ,' ਕਾਕਾ ਥੌੜਾ ਥੋੜਾ ਤੁਰਨ ਲਗਾ ਸੀ ਤੇ ਦਾਦੀ ਉਹਨੂੰ ਡੰਡਾ ਚੁੱਕ ਲਿਆਉਣ ਲਈ ਕਹਿੰਦੀ,ਉਹਨੂੰ ਬਹਾਦਰ ਬਣਾਉਣ ਲਈ ਇਹ ਡੰਡਾ ਭੈੇਣਾਂ ਨੂੰ ਮਾਰਨ ਲਈ ਉਕਸਾਇਆ ਜਾਂਦਾ,ਉਹਦੇ ਕੋਲੋਂ ਜਿਥੇ ਵੱਜਦਾ ਉਹ ਸਾਡੇ ਡੰਡਾ ਲਾ ਦੇਂਦਾ ਅਸੀਂ ਚੀਖਦੀਆਂ ਤੇ ਸਾਰੇ ਹੱਸ ਹੱਸ ਲੋਟ ਪੋਟ ਹੁੰਦੇ ਸਾਡੀਆਂ ਗੁੱਤਾਂ ਪੁਟਦਾ ਵਾਲ ਖੋਹ ਛੱਡਦਾ,ਉਹ ਬੋਲਣਾ ਸਿਖਿਆ ਤਾਂ ਉਹਨੂੰ ਮੋਟੀਆਂ ਗਾਲਾਂ ਕੱਢਣ ਤੋਂ ਕਿਸੇ ਨਾਂ ਟੋਕਿਆ ਸਗੋਂ ਖੁਸ਼ੀ ਮਨਾਈ ਜਾਂਦੀ,ਕਿ ਉਹ ਥੱਥਾ ਨਹੀਂ ਹੈ।ਉਹਦੇ ਕਾਰਨਾਮਿਆਂ ਦੇ ਉਲ੍ਹਾਂਭੈ ਆਂਢੌਂ ਗਵਾਂਢੌਂ ਤੇ ਸਕੂਲੋਂ ਆਉਣ ਲਗੇ,ਤੇ ਤੁਸਾਂ ਉਹਨੂੰ ਰਾਹੇ ਰਾਹ ਲਾਉਣ ਦੇ ਥਾਂ ਗਵਾਂਢ ਨਾਲ ਹੀ ਥਾਣੇ ਪਥਾਣੇ ਹੋ ਜਾਂਦੇ,ਸਕੂਲ ਦੇ ਮੁਖੀ ਦੀ ਸ਼ਕਾਇਤ ਲਾ ਉਹਨੂੰ ਘਰੋ ਬੇਘਰ ਕਰਵਾ ਦਿੱਤਾ।ਕਾਕੇ ਦੀ ਕਰਤੂਤ ਨੂੰ ਤੁਸੀਂ ਬਹਾਦਰੀ ਦਾ ਅਹੁਦਾ ਦੇਂਦੇ ਤੇ ਉਹਨੂੰ ਇਨਾਮਾਂ ਨਾਲ ਨਵਾਜਦੇ।
ਬਾਰਾਂ ਸਾਲ ਦਾ ਵੀ ਨਹੀਂ ਸੀ ਕਿ ਤੁਸੀਂ ਚਾਅ ਵਿੱਚ ਹੀ ਉਹਨੂੰ ਟਰੇਕਟਰ ਦਾ ਸਟੇਰਿੰਗ ਫੜਾ ਦਿੱਤਾ,ਤੇ ਉਸ ਟਰੇਕਟਰ, ਸੱਜਰ ਗਾਂ ਵਛੜੇ ਸਮੇਤ ਚੜਾ੍ਹ ਦਿੱਤਾ ਬਾਜੀ ਲਗੀ ਉਹ ਵੀ ਥਲੇ ,ਕਿੰਨਾ ਚਿਰ ਮੰਜੇ ਤੇ ਰਿਹਾ ਤੇ ਕਿੰਨਾ ਪੈਸਾ ਲਗਾ,ਜੋ ਮਾਂ ਵਰਗੀ ਜਮੀਨ ਨੂੰ ਬੈਅ ਕਰਕੇ ਪੂਰਾ ਕੀਤਾ।ਉਸ ਵਕਤ ਨਾ ਤੁਹਾਨੂੰ ਤੇ ਨਾਂ ਦਾਦੀ ਨੂੰ ਮਾਂ ਨੂੰ ਇਹ ਖਿਆਲ ਆਇਆ ਕਿ ਜਮੀਨ ਹੀ ਸੱਭ ਦਾ ਪੇਟ ਭਰਦੀ ਹੈ,ਤੁਸਾਂ ਇਹੋ ਕਿਹਾ ਪੁੱਤ ਤੋਂ ਵਾਰ ਦਿੱਤਾ ਸੱਭ ਇਹਦਾ ਹੀ ਹੈ ਅੱਜ ਲੈ ਲਿਆ ਤਾਂ ਕੀ।ਉਹ ਮਸਾਂ ਉਠਿਆ ਹੀ ਸੀ ਕਿ ਉਸ ਮੋਟਰਬਾਈਕ ਮੰਗ ਲਿਆ।
ਮਾਂ ਨੇ ਕਿਹਾ ਮੈਨੂੰ ਬੜਾ ਚਾਅ ਮੇਰਾ ਪੁੱਤ ਮੋਟਰਸੈਕਲ ਤੇ ਮੈਨੂੰ ਚੜ੍ਹਾ ਕੇ ਲਜਾਵੇ ਤੇ ਵਿਆਜੀ ਕਿਸ਼ਤਾਂ ਤੇ ਓਦਣ ਹੀ ਮੋਟਰਸੈਕਲ ਵੀ ਤੁਸਾਂ ਲੈ ਦਿੱਤਾ।ਮੋਟਰਬਾਈਕ ਲੈਂਦੇ ਹੀ ਉਸਦੀ ਸੰਗਤ ਵੀ ਬਦਲ ਗਈ ਤੇ ਉਹ ਢਾਣੀਆਂ ਚ ਬਹਿ ਕੇ ਲੁਟਾਂ ਖੋਹਾਂ ਦੀ ਜੁਗਤ ਵੀ ਸਿੱਖ ਗਿਆ,ਤੇ ਇਸ ਤਰਾਂ ਉਸਦੇ ਐੇਬ ਵਧਦੇ ਗਏ ਉਹ ਕਦੇ ਸਕੂਲ਼ ਨਾਂ ਵੜਦਾ।
ਤੁਹਾਨੂੰ ਆਪਣੀਆਂ ਧੀਆਂ ਦੀ ਗੈਰਤ ਅਣਖ ਤਾਂ ਪਤਾ ਸੀ ਪਰ ਪਰਾਈਆਂ ਧੀਆਂ ਤੁਹਾਨੂੰ ਪੱਥਰ ਦੀਆਂ ਲਗਦੀਆਂ। ਕਾਕਾ ਨਾਬਾਲਗ ਵੀ ਬਾਲਗਾਂ ਵਾਲ਼ੀਆਂ ਹਰਕਤਾ ਕਰਨ ਲਗਾ।ਤੁਸੀਂ ਕਦੇ ਉਸਨੂੰ ਨਾਂ ਟੋਕਿਆ,ਨਾਂ ਕਿਸੇ ਧੀ ਤੋਂ ਮਾਫ਼ੀ ਮੰਗੀ।ਤੁਸਾਂ ਕਦੇ ਨਾਂ ਉਸ ਨੂੰ ਉਹਨਾਂ ਸੁਖਣਾ ਦਾ ਵਾਸਤਾ ਪਾਇਆ ਜੋ ਅੱਜ ਵੀ ਉਤਾਰ ਰਹੇ ਹੋ।ਕਿਸਾਨ ਬੀਜ ਬੋਂਦਾ ਹੈ ਤਾਂ ਬੂਟਾ ਬਣਨ ਤੱਕ ਉਸਦੀ ਨਿਗਰਾਨੀ ਕਰਦਾ ਹੈ,ਪਰ ਤੁਸੀਂ ......
ਜਿਸ ਜਮੀਨ ਦਾ ਤੁਹਾਨੂੰ ਵਾਰਸ ਚਾਹੀਦਾ ਸੀ ਉਹ ਲਾਵਾਰਸ ਹੋ ਰਹੀ ਸੀ,ਤੇ ਵਾਰਸ ਉਹਦੀ ਕਬਰ ਤੇ ਅਯਾਸ਼ੀ ਮਾਣ ਰਿਹਾ ਸੀ।ਤੁਹਾਨੂੰ ਫੇਰ ਵੀ ਕੁਝ ਨਾਂ ਖੁੜਕੀ।

       
ਅਸੀਂ ਜਿਵੇਂ ਨਾ ਕਿਵੇਂ ਜੇ ਬੀ ਟੀ ਕਰ ਲੀ ਤੇ ਨੌਕਰੀ ਵੀ ਲਗ ਗਈਆਂ ਜਿਥੇ ਤੁਸੀਂ ਵਿਆਹ ਦਿੱਤਾ ਤੁਹਾਡੀ ਰਜ਼ਾ ਵਿੱਚ ਰਾਜ਼ੀ ਹਾਂ।
ਕਾਕਾ ਸਿੰਘ ਨੇ ਇਕ ਹੋਰ ਰੱਟ ਲਾ ਦਿੱਤੀ ਕਿ ਉਹ ਵਿਦੇਸ਼ ਜਾ ਕੇ ਆਪਣੀ ਗੀਤਾਂ ਦੀ ਅਲਬਮ ਕੱਢੇਗਾ।ਤਸਾਂ ਭੱਜ ਨੱਸ ਕਰਕੇ ਤੇ ਪੈਸਾ ਲਾ ਕੇ ਉਸਦੀ ਦੇਸ਼ ਵਿੱਚ ਇਕ ਅੇਲਬਮ ਤਾਂ ਕਢਵਾ ਦਿੱਤੀ ਪਰ ਉਸਨੇ ਬਾਹਰ ਜਾਣ ਦੀ ਜਿੱਦ ਫੜ ਲਈ।ਫਿਰ ਤੁਸਾਂ ਏਜੰਟ ਦੇ ਝਾਂਸੇ ਵਿੱਚ ਆ ਕੇ ਇਕ ਆਈਲਟ ਪਾਸ ਕੁੜੀ ਦੇ ਮਾਪਿਆਂ ਨਾਲ ਪੰਦਰਾਂ ਸੋਲਾਂ ਲੱਖ ਵਿੱਚ ਸੌਦਾ ਕਰ ਲਿਆ,ਪੜ੍ਹਿਆ ਤਾ ਹੈ ਨਹੀਂ ਸੀ ਕਦੇ ਉਹ ਪਰ ਬਾਰਾਂ ਜਮਾਤਾਂ ਪਾਸ ਦੀ ਸੰਨਦ ਵੀ ਲੈ ਦਿੱਤੀ ਤੁਸੀਂ।
ਇਹ ਜੋ ਕੁਝ ਮੈਂ ਕਿਹੈ,ਇਹ ਸੱਭ ਤੁਸੀਂ ਜਾਣਦੇ ਹੋ,ਤੇ ਸੱਭ ਜਾਣਦੇ ਹੋਏ ਇਸ ਵਾਰ ਵੀ ਤੁਸੀਂ ਆਪਣੇ ਲਾਡਲੇ ਨੂੰ ਰਾਹੇ ਨਾਂ ਪਾ ਸਕੇ ਉਹ ਤੇ ਆਪਣੀ ਜੁੰਡਲੀ ਤੇ ਏਜੰਟ ਨੂੰ ਹੀ ਆਪਣਾ ਖੇਰਖਵਾਹ ਸਮਝਦਾ ਸੀ ਤੇ ਤੁਹਾਡੇ ਇੰਨੀ ਕੁਰਬਾਨੀ ਨੂੰ ਉਸ ਮਿੱਟੀ ਵੀ ਨਾ ਜਾਣਿਆ ਤੇ ਜੋ ਟੋਟਾ ਜਮੀਨ ਦਾ ਬਚਿਆ ਸੀ ਉਹ ਬੈਂਕ ਦੇ ਹਵਾਲੇ ਕਰ ਕੁੜੀ ਵਾਲਿਆਂ ਤੇ ਏਜੰਟ ਦਾ ਘਰ ਭਰ ਦਿੱਤਾ ਤੇ ਫੇਰ ਸੱਭ ਟੂਮ ਛੱਲਾ ਵੇਚ ਧੁਮ ਧਾਮ ਨਾਲ ਕਾਕਾ ਸਿੰਘ ਦਾ ਵਿਆਹ ਹੋ ਗਿਆ।
ਜਿਸਨੂੰ ਤੁਸੀਂ ਸਿਕਿਆਂ ਨਾਲ ਤੋਲ ਕੇ ਨੂ੍ਹੰਹਰਾਣੀ ਬਣਾ ਕੇ ਲਿਆਂਦਾ ਸੀ,ਉਹਦਾ ਤੇ ਖ਼ਵਰੇ ਤੁਸੀਂ ਪਿਛਲੇ ਜਨਮ ਦਾ ਕਰਜ਼ਾ ਦੇਣਾ ਸੀ।ਉਹ ਕਾਕਾ ਸਿੰਘ ਨੂੰ ਬੁਲਾਉਣ ਦਾ ਦਿਲਾਸਾ ਦੇ ਕੇ ਫਲਾਈ ਕਰ ਗਈ।
ਕਾਕਾਸਿੰਘ ਬਾਹਰ ਜਾਂਦਾ ਜਾਂਦਾ ਅੰਦਰ ਚਲਾ ਗਿਆ,ਸ਼ਾਇਦ ਹੀ ਹੁਣ ਉਹ ਇਸ ਵਿਹੜੇ ਖੁਲੀ ਹਵਾ ਵਿੱਚ ਮੁੜ ਸਕੇ।
ਬੈਂਕ ਦੇ ਕਰਜੇ ਵਿੱਚ ਪੰਦਰਾਂ ਕਿਲੇ ਕੁਰਕ ਹੋ ਗਏ ।
ਸਾਡਾ ਅਰਸ਼ਾਂ ਦਾ ਰਾਜਾ ਬਾਬਲ ਫਰਸ਼ ਤੇ ਆਣ ਪਿਆ।
ਡੈਡੀ ਅਸੀਂ ਤੁਹਾਨੂੰ ਰੋਟੀ ਤੋਂ ਆਤੁਰ ਤਾਂ ਨਹੀਂ ਸੀ ਰਹਿਣ ਦੇਣਾ ਤੁਹਾਨੂੰ ਕੀ ਲੋੜ ਸੀ ਜਹਿਰ ਖਾਣ ਦੀ।ਤੁਹਾਡੀ ਅੋਲਾਦ ਹਾਂ ਅਸੀਂ।ਜਮੀਂਨ ਛੁਡਾਉਣ ਦੀ ਹੈਸੀਅਤ ਨਹੀਂ ਹੈ ਸਾਡੀ ਪਰ ਅਸੀਂ ਤੁਹਾਡੀ ਦੇਖ ਰੇਖ ਪੂਰੈ ਇਜ਼ਤ ਮਾਣ ਨਾਲ ਕਰਾਂਗੀਆਂ,ਰੱਬ ਨੇ ਤੁਹਾਨੂੰ ਨਵਾਂ ਜਨਮ ਦਿੱਤਾ,ਅਸੀਂ ਤੁਹਾਨੂੰ ਅੱਜ ਤੋਂ ਨਵੀਂ ਜਿੰਦਗੀ ਦੇਵਾਂਗੀਆਂ।ਵਾਹਿਗੁਰੂ ਦੀ ਮਿਹਰ ਹੋਵੇਗੀ ਤੇ ਵੀਰ ਵੀ ਘਰ ਆਜੇਗਾ।
ਡੈਡੀ ਜੀ , ਕਲ ਦੀ ਰਾਤ ਕਾਲੀ ਸੀ,ਪਰ ਰਾਤ ਹੀ ਤਾਂ ਸੀ "॥

ਆਪ ਜੀ ਦੀਆਂ ਧੀਆਂ
ਸੁਸ਼ਮਾ ਤੇ ਸਵੇਰਾ.........
ਚਲਦੇ ਚਲਦੇ-ਅਧੁਨਿਕਤਾ ਦੀ ਅੰਨ੍ਹੀ ਹਨੇਰੀ ਉੜਾ ਲੈ ਗਈ-
ਪੁੱਤਾਂ ਦੀ ਤੋਤਲੀ ਕਵਿਤਾ,ਧੀਆਂ ਦੇ ਅਲ੍ਹੜ ਹਾਸੇ॥.........
ਰਣਜੀਤ ਕੌਰ   ਤਰਨ ਤਾਰਨ 9780282816

18 Nov. 2016

ਐਂਤਕੀ ਵਾਰ - ਰਣਜੀਤ ਕੌਰ ਤਰਨ ਤਾਰਨ

ਆਓ ਇਸ ਵਾਰ ਦੀਵਾਲੀ ਅਪਨੇ ਘਰ  ਮਨਾਈਏ
ਕਲੀ, ਚੂਨਾ, ਭਿਗੋ ਕੇ ਵਿੱਚ ਨੀਲ ਮਿਲਾਈਏ
ਪੀਲੀ ਮਿੱਟੀ ਦੀ ਕੂਚੀ ਮਾਰ
ਅਪਨਾ ਘਰ ਸਜਾਈਏ
ਛੱਤ ਤੇ ਗੋਹਾ ਮਿੱਟੀ ਫੇਰ ,
ਬਨੇਰਿਆਂ ਤੇ ਦੀਵੀਆਂ ਦੀਆਂ ਪਾਲਾਂ ਲਾਈਏ,
ਭੱਜ ਭੱਜ  ਘਰ ਦੇ ਕੰੰਮ ਨਿਪਟਾਈਏ
ਸੌਦੇ ਪੱਤੇ ਚੋਂ ਦਸੀ,ਪੰਜੀ ਚਵਨੀ,ਅਠਨੀ,ਬਚਾਈਏ
ਤੇ ਫਿਰ ਉਹਦੀ ਕਿਸਮਤ ਪੁੜੀ ਲਾਈਏ
ਫੁੱਲਝੜੀ ਜਲਾ,ਘੁਮਾ ਘੁਮਾ
ਨਿੱਕੀ ਭੈਣ ਨੂੰ ਅੱਗੇ ਅੱਗੇ ਭਜਾਈਏ
ਆ ਅੱਜ ਅਪਨੇ ਘਰ ਦੀਵਾਲੀ ਮਨਾਈਏ
ਦਾਦੀ ਦੇ ਕੰਨ ਕੋਲ ਜਾ ਭੁਕਾਨਾ ਫਟਾਈਏ
ਬੀਜੀ ਭਾਪਾ ਜੀ ਦੀ ਮੰਜੀ ਤੇ ਬਹਿ
ਉਹ ਨਿੱਕਾ ਮਾਸੂਮ ਬੱਚਾ ਬਣ ਜਾਈਏ
ਉਸ ਅਨਭੋਲ ਜਵਾਨੀ ਚ ਝਾਤੀ ਪਾਈਏ
ਮਾਂ ਕੋਲੋਂ ਜੋ ਪੁਛਣਾ ਸੀ,ਪੁਛ ਲਈਏ
ਜੋ ਦਸਣਾ ਸੀ ਅੱਜ ਦੱਸ ਦਈਏ
ਭੁੱਲ ਗਈ ਕਹਾਣੀ ਦਾਦੀ ਦੀ ਅੱਜ ਸੁਣਨੀ ਏ
ਫੇਰ ਅੱਜ ਤਕਲੇ ਦੀ ਮਾਹਲ ਤੋੜਨੀ ਏਂ
ਨਾਂ ਪੈਸੇ ਧੇਲੇ ਦੀ ਗੱਲ,ਨਾਂ ਕੋਈ ਵੰਡ ਵੰਡਾਈ
ਤੂੰ ਮੇਰਾ ਵੱਡਾ ਵੀਰ
ਮੈਂ ਨਿੱਕੀ ਭੈਣ, ਤੇਰੀ ਮਾਂਜਾਈ
ਇਕ ਦੀਵੇ ਨਾਲ ਦੱਸ ਦੀਵੇ ਬਾਲ
ਮੋਹ ਪਿਆਰ ਦਾ ਨਿੱਘ ਵਧਾਈਏ
ਆ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ
ਕੁਝ ਪਲਾਂ ਲਈ ਗਵਾਚੇ ਚ ਗੁਮ ਜਾਈਏ...
ਆ ਇਕ ਦੀਵਾ ਦਿਲ ਵਿੱਚ ਜਗਾਈਏ
ਆਓ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ-----ਚਲਦੇ ਚਲਦੇ-ਹਮ ਨੇ ਦੇਖਾ ਹੈ ਐਸੇ ਖੁਦਾਓਂ ਕੋ
ਜਿਨ ਕੇ ਸਾਮਨੇ "ਵੋ ਖੁਦਾ" ਕੁਛ ਭੀ ਨਹੀਂ

25 Oct. 2016

ਬਾਈਕਾਟ - ਰਣਜੀਤ ਕੌਰ ਤਰਨ ਤਾਰਨ

ਬਾਈਕਾਟ-ਬਾਬਾ ਰਾਮਦੇਵ ਦੇ ਬੋਲਣ ਦਾ ਅਸਰ ਕਹਿ ਲਓ ਜਾਂ ਆਪਣਾ ਮਨ ਬਦਲ ਗਿਆ.ਕਲਾਕਾਰਾਂ ਤੇ ਫਿਲਮ ਪ੍ਰੋਡਸਰਾਂ ਨੇ ਖਿਡਾਰੀਆਂ ਨੇ ਪਾਕਿਸਤਾਨ ਦਾ ਕੁਝ ਦਿਨਾਂ ਲਈ ਬਾਈਕਾਟ ਕਰ ਦਿੱਤਾ ਹੈ,ਇਹ ਸੁਣਨ ਵਿੱਚ ਆਇਆ ਹੈ।
ਸਿਰਫ਼ ਕਲਾਕਾਰ ਹੀ ਨਹੀਂ ਪੂਰੇ ਵਪਾਰ ਦਾ ਬਾਈਕਾਟ ਕਰਨਾ ਬਣਦਾ ਹੈ।ਨੇਤਾ ਲੋਕ ਆਪਸ ਵਿੱਚ ਇਕ ਮੱਤ ਹਨ ਤੇ ਬੇਚਾਰੇ ਵੋਟਰਾਂ ਤੇ ਨਿਸ਼ਾਂਨਾ ਬੰਨ੍ਹਿਆ ਜਾਂਦਾ ਹੈ।ਕਲਾਕਾਰ ਤੇ ਆਮ ਲੋਕ ਹੀ ਹਨ।
ਭਾਰਤ ਵਾਸੀਆਂ ਨੇ ਕਿਥੇ ਕਿਥੇ ਬਾੲਕਾਟ ਕਰਨਾ ਹੈ ਇਹ ਉਹਨਾਂ ਨੂੰ ਯਾਦ ਕਰਾਉਣ ਦੀ ਲੋੜ ਹੈ।
ਆਰ ਪਾਰ ਅੱਤਵਾਦ ਦੀ ਪੁਸ਼ਤਪਨਾਹੀ ਕਰਨ ਵਾਲੇ ਨੇਤਾਵਾਂ ਦਾ ਬਾਈਕਾਟ ਕਰਨਾ ਹੈ।
ਮਿਹਨਤਕਸ਼ ਦੀ ਥਾਲੀ ਵਿਚੋਂ ਦਾਲ ਤੇ ਪਿਆਜ਼ ਚੁੱਕੇ ਜਾਣ ਲਈ ਬਾਈਕਾਟ ਕਰਨਾ ਹੈ।
ਰਿਸ਼ਵਤ ਖੋਰੀ ,ਬੇਈਮਾਨੀ,ਮਿਲਾਵਟ, ਅਨਿਆਏ,ਜਿਆਦਤੀਆਂ ਲਈ ਬਾਈਕਾਟ ਕਰਨਾ ਹੈ।
ਸਰਕਾਰੀ ਤੰਤਰ ਦੀਆਂ ਬੇਨਿਯਮੀਆਂ ਦੇ ਖਿਲਾਫ ਇਕ ਆਵਾਜ਼ ਬਾਈਕਾਟ ਕਰਨਾ ਜਰੂਰੀ ਹੈ।
ਸੋਨੇ ਚਾਂਦੀ ਦੇ ਤਖ਼ਤ-ਏ ਤਾਉਸ ਤੇ ਸਜੇ ਮੰਤਰੀਆਂ ਵਲੋਂ ਵੋਟਰਾਂ ਦੇ ਹੱਕਾਂ ਤੇ ਡਾਕੇ ਦੇ ਖਿਲਾਫ਼ ਸਾਧਾਂ,ਬਾਬਿਆਂ,ਪਖੰਡੀਆਂ ਦੇ ਖਿਲਾਫ ਇਕ ਜੁਟ  ਹੋ ਬਾਈਕਾਟ ਕਰਨਾ ਜਰੂਰੀ ਹੈ।
ਜਾਤੀਵਾਦ, ਰਿਜ਼ਵਰਵੇੇਸਨ ਖਿਲਾਫ਼  ਟੈਂਕੀਆਂ ਤੇ ਚੜ੍ਹਦੇ ਸੜਕਾਂ ਤੇ ਭੁੱਜਦੇ ਬੇਰੁਜਗਾਰਾਂ ਦੇ ਹੱਕਾਂ ਲਈ,ਬਾਈਕਾਟ ਕਰਨਾ ਬਣਦਾ ਹੈ।,,,,,,,,,,,,,,,,,,,,,,,,,,,
ਸਕੂਲ਼ਾਂ ਕਾਲਜਾਂ ਹਸਪਤਾਲਾਂ ਵਿੱਚ ਹੁੰਦੀ ਕਸਾਈ ਲੁਟ ਲਈ,,,,,,,,,,,,,,,,,,
ਸੱਤਰ ਸਾਲ ਤੋਂ ਕਸ਼ਮੀਰ ਲਈ ਮਰ ਰਹੇ ਆਮ ਸ਼ਹਿਰੀਆਂ ਤੇ ਸੈਨਕਾਂ ਦੀਆਂ ਕਬਰਾਂ ਤੇ ਕਸ਼ਮੀਰ ਧਰ ਦੇਣ ਲਈ ਬਾਈਕਾਟ ਕਰਨਾ ਹੈ।ਕਸ਼ਮੀਰ ਲਈ ਹੁਣ ਬੇਗੁਨਾਹਾਂ ਦਾ ਖੂਨ ਅਜ਼ਾਂਈ ਨਹੀਂ ਜਾਣ ਦੇਣਾ।
ਗੈਰਾਂ ਦੇ ਖਿਲਾਫ਼ ਤਾਂ ਬਾੲਕਾਟ ਹੋ ਗਿਆ,ਸਕੇ ਜੋ ਸੱਟਾਂ ਮਾਰ ਰਹੇ ਹਨ ਉਹਨਾਂ ਦਾ ਵੀ ਕੁਝ ਕਰਨਾ ਹੈ
ਤਿਲੰਗਾਨਾ ਦੇ ਸੀ ਅੇਮ ਵਲੋਂ ਸਾਢੇ ਤਿੰਨ ਕਰੋੜ ਦਾ ਮੁਕਟ ਚੜਾਉਣ ਦਾ ਬਾਈਕਾਟ ਕਰਨਾ ਬਣਦਾ ਹੈ।
ਪਿਛਲੇ ਬੱਤੀ ਸਾਲ ਤੋਂ ਸੱਜਣ ਕੁਮਾਰ,ਜਗਦੀਸ਼ ਟਾਈਟਲਰ ਦੀ ਜਮੀਰ ਨੂੰ ਜਗਾਉਣ ਲਈ ਬਾਈਕਾਟ ਕਰਨਾ ਹੈ।ਲਾਲ ਬੱਤੀ ਨੀਲੀ ਬੱਤੀ ਤੇ ਬਿਨ ਬੱਤੀ ਦੇ ਪਾੜੈ ਦਾ ਬਾਈਕਾਟ ਕਰਨਾ ਹੈ।
ਨਾਰੀ ਜਾਤੀ ਦੀ ਸੁਰੱਖਿਆ ਲਈ ਪ੍ਰਸ਼ਾਸਨ ਫੇਲ੍ਹ ਹੈ,ਨਾਰੀ ਸੋਸ਼ਣ ਦਾ ਬਾਈਕਾਟ ਕਰਨਾ ਬਣਦਾ ਹੈ।
ਅਸਮਾਨ ਛੂੰਹਦੀਆਂ ਕੀਮਤਾਂ ਨੂੰ ਜੇਬ ਤੱਕ ਲਿਆਉਣ ਲਈ ਬਾਈਕਾਟ ਕਰਨਾ ਹੈ।
ਆਰਥਿਕ,ਸਮਾਜਿਕ ਬਰਾਬਰੀ  ਸਹੀ ਅਧਿਕਾਰ ਤੇ ਫਰਜ਼ ਬਰਾਬਰ ਲਿਆਂਉਣ ਲਈ........
95% ਲੋਕਾਂ ਦੇ ਸਿਰਾਂ ਤੋਂ 5% ਦਾ ਗਲਬਾ ਉਤਾਰਨ ਲਈ ਹੱਥ ਵਧਾਉਣਾ ਹੈ।
ਸੁਰੱਖਿਆ ਦਸਤੇ,( ਫੌਜ,ਪੁਲੀਸ) ਨੂੰ ਦੂਸਰੇ ਦੇਸ਼ਾਂ ਵਾਂਗ ਜਨਤਾ ਦੀ ਮਦਦ ਲਈ ਨੇੜੈ ਲਿਆਉਣਾ ਹੈ।
ਅੱਤਵਾਦ ਦਾ ਕਾਲਾ ਨਾਗ ਜੋ ਪ੍ਰਸ਼ਾਸਨ ਦੀ ਕੂਟਨੀਤੀ ਨਾਲ ਫੁੰਕਾਰ ਰਹਾ ਹੈ ਇਸਦਾ ਸਿਰ ਕੁਚਲਨਾ ਹੈ
ਜਿਸਕੀ ਲਾਠੀ ਉਸਕੀ ਭੈਂਸ ਵਾਲਾ ਮੰਤਰ ਉਡਾਉਣਾ ਹੈ।
ਸਿਆਣੇ ਕਹਿੰਦੇ ਹਨ ਜੁਲਮ ਦਾ ਸਾਥ ਦੇਣ ਵਾਲਾ ਵੀ ਜਾਲਮ ਹੁੰਦਾ ਹੈ ਤੇ ਫੈਰ ਪੰਜ ਸਾਲ ਜੁਲਮ ਦਾ ਸਾਥ ਹੁਣ ਨਹੀਂ ਦੇਣਾ ਹੈ।ਲੂੰਬੜ ਕੁਰਸੀ ਚਾਲ ਦਾ ਬਾਈਕਾਟ ਕਰਨਾ ਬਣਦਾ ਹੈ।
ਨੇਤਾਵਾਂ ਦੇ ਬੱਚੇ ਸੱਤ ਪੀੜ੍ਹੀਆਂ ਤੱਕ ਸੁਰਖਿਅਤ ਹਨ ਤੇ ਵੋਟਰਾਂ ਦੇ ਬੱਚੇ ਹੀ ਯਤੀਮ ਕਿਉਂ ਹੁੰਦੇ ਹਨ। ਲਹੂ ਪੀਣੇ ਜੋਂਕ ਤੰਤਰ ਦਾ ਬਾਈਕਾਟ ਕਰਨਾ ਬਣਦਾ ਹੈ।
ਰਣਜੀਤ ਕੌਰ ਤਰਨ ਤਾਰਨ  9780282816

21 Oct. 2016