Ranjit Kaur Tarntaran

ਮੀਡੀਆ ਪੰਜਾਬ ਦੇ ਸਿਰਨਾਵੇਂ  - ਰਣਜੀਤ ਕੌਰ ਤਰਨ ਤਾਰਨ

ਮੀਡੀਆ ਪੰਜਾਬ ਦੀਆਂ ਕਲਮਾਂ ਦੇ ਕਿਆ ਹੀ ਕਹਿਣੇ, ਕਿਆ ਬਾਤ ਹੈ
ਲਿਖਣ ਵਾਲਿਆਂ ਦੀ।  ਰਸ਼ਕ   ਹੁੰਦਾ ਹੈ ਸੱਤ ਸਮੁੰਦਰ ਪਾਰ ਬੈਠੈ ਵਰ੍ਹਿਆਂ
ਬੱਧੀ ਦੇਸ਼ ਨਹੀਂ ਆਉਂਦੇ ਫਿਰ ਵੀ ਦੇਸ਼ ਲਈ ਇੰਨਾ ਦਰਦ ਰੱਖਦੇ ਨੇ।ਉਹਨਾਂ ਨੂੰ
ਅਹਿਸਾਸ ਹੈ ਕਿ ਜੇ ਉਹ ਬੇਗਾਨੇ ਦੇਸ਼ ਵਿੱਚ ਬੈਠੈ ਹਨ ਤੇ ਆਪਣੇ ਦੇਸ਼ ਵਿਚਲੇ ਕਿੰਨੇ ਕੁ
ਸੁਖੀ ਹਨ।ਪਰਦੇਸੀ ਵੀਰੋ ਇੰਨਾ ਤਾਂ ਕਹਿਣਾ ਬਣਦਾ ਹੈ ਕਿ ਤੁਸੀਂ ਸਾਡੇ ਨਾਲੋਂ ਸੁਖੀ ਹੋ।
ਮੁਨਸਿਫ਼ ਜਦ ਕਤਲ ਕਰੇ ਤਾਂ ਇਨਸਾਫ਼ ਕੌਣ ਕਰੇਗਾ?-
ਰਣਜੀਤ ਸਿੰਘ ਦੂਲ੍ਹੋ ਤਾਇਆ ਬਕਰੀਆ ਵਾਲਾ-ਨਿਕੇ ਜਿਹੇ ਵਾਕ ਵਿੱਚ ਵੱਡਾ ਸਾਰਾ ਅਰਥ ਪਰੋ ਦੇਂਦਾ ਹੈ। ਨਿਰਮਲ ਸਿੰਘ ਕੰਧਾਲਵੀ,ਦੇ ਚੁੰਞਾ ਪੰਚੇ,ਗੁਰਮੀਤ ਪਲਾਹੀ ਦੇ ਡੰਗ ਚੋਭਾਂ,ਬਹੁਤ ਖੁਬ..
ਗੁਰਮੀਤ ਕਡਿਆਲਵੀ,ਦੀਆਂ ਸਿਮਲੀਆਂ,ਜਿਵੇਂ ਸਾਹਵੇਂ ਅੱਖਰ ਬੋਲ ਰਹੇ ਹੋਣ,ਵਿਚਰ ਰਹੀ ਨੀਤੀ ਨੂੰ ਮਿਹਣਾ ਮਾਰ ਰਹੇ ਹੋਣ।
ਜਤਿੰਦਰ ਪੰਨੂੰ ਦਾ ਔਖਾ ਹਜ਼ਮ ਹੋਣ ਵਾਲਾ ਸੱਚ-ਕੇਹਰ ਸ਼ਰੀਫ ਦੇ ਮਸ਼ਕੂਲੇ
ਆਜਾਦੀ ਦੇ ਸੱਤਰ ਸਾਲ ਵਿੱਚ ਸੱਤਰ ਮਿੰਟ ਵੀ ਆਜਾਦੀ ਨਹੀਂ ਮਾਣੀ ਮੱਧ ਵਰਗ ਨੇ।
ਅੇਸ ਸੁਰਿੰਦਰ ਇਟਲੀ ਦੇ ਹਰਫ਼ਾਂ ਵਿਚਲਾ ਹੇਰਵਾ ਅੱਖਾਂ ਨਮ ਕਰ ਦੇਂਦਾ ਹੈ।
ਮੇਰੀ ਮੀਡੀਆ ਪੰਜਾਬ ਦੇ ਪਾਠਕਾਂ ਨੂੰ ਬੇਨਤੀ ਹੈ ਪੜ੍ਹਨ ਦੇ ਨਾਲ ਲਿਖਣ ਦੀ ਆਦਤ ਵੀ ਬਣਾਓ ਤੇ ਲੇਖਕਾ ਦੇ ਨਾਮ ਪੱਤਰ ਲਿਖ ਕੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕਰਿਆ ਕਰੋ।ਖ਼ੱਤ ਲਿਖਣ ਦੀ ਪਿਆਰੀ ਰੁਚੀ ਨੂੰ ਪ੍ਰਜਵਲਤ ਕਰੋ,ਕਿਤੇ ਫੋਨ ਦਾਯੁੱਗ ਇਸਨੂੰ ਨਿਗਲ ਨਾ ਲਵੇ!
ਮੀਡੀਆ ਪੰਜਾਬ ਆਨ ਲਾਈਨ ਪੜ੍ਹਿਆ ਜਾਣ ਵਾਲਾ ਸੱਭ ਤੋਂ ਵੱਧ ਗਿਣਤੀ ਵਾਲਾ ਹੈ।ਇਸਦੇ ਸਾਰੇ ਲੇਖਕ ਕਲਮਾ ਦੇ ਧਨੀ ਹਨ-ਮੇਰਾ ਸਲਾਮ ਹੈ ਇਹਨਾਂ ਕਲਮਾਂ ਨੂੰ।
( ਕਿਰਪਾ ਇਹ ਖੱਤ ਪਾਠਕਾਂ ਦੇ ਪੱਤਰ ਕਾਲਮ ਹੇਠ ਛਾਪਣਾ ਜੀ )

ਰਣਜੀਤ ਕੌਰ ਤਰਨ ਤਾਰਨ 9780282816.....

24 Aug 2016

ਕਹੋ ਕਿਆ ਕਹੋਗੇ  - ਰਣਜੀਤ ਕੌਰ ਤਰਨ ਤਾਰਨ..

   ਕੀ ਇਹ ਅਤਿਵਾਦ/ ਦਹਿਸ਼ਤਗਰਦੀ ਨਹੀਂ ਹੈ  ?--
  ਸਮੁੱਚੀ ਕੌਮ ਦੀ ਨਿਘਰਦੀ ਹਾਲਤ ਨੂੰ ਕੀ ਨਾਮ ਦਿਓਗੇ ?
  ਭੁੱਖੇ ਬਘਿਆੜ ਵਾਂਗ ਮੂੰਹ ਅੱਡੀ ਆਈ ਮਹਿੰਗਾਈ ਨੂੰ ਕੀ ਕਹੋਗੇ?
  ਦਿਨ ਬਦਿਨ ਵਧਦੀ ਜਾਂਦੀ ਬੇਰੁਜਗਾਰੀ ਡੇਂਗੂ ਦੇ ਡੰਗ ਨਹੀਂ ਤਾਂ ਕੀ ਹੈ?
  ਹਰ ਨਿੱਕਾ ਵੱਡਾ ਦੇਸ਼ ਭਾਰਤੀਆਂ ਦਾ ਬਰੇਨ ਗੇਨ ਕਰ ਰਿਹਾ ਹੈ,ਕਿਉਂ?
  ਆਪਣਾ ਦੇਸ਼ ਬੇਗਾਨਾ, ਬੇਗਾਨਾ ਜਿਹਾ ਲਗ ਰਿਹਾ ਹੈ-ਕਿਉਂ?
   ਲ਼ੋਕ ਤੰਤਰ' ਪ੍ਰਲੋਕ ਤੰਤਰ ਵਲ ਵੱਧ ਰਿਹਾ ਹੈ-ਕਿਉਂ?
   ਪੰਜਾਬ ਤੇ ਯੂ ਪੀ,ਬਿਹਾਰ ਵਿੱਚ ' ਖਾਕੀ ਲਾਠੀ' ਰਾਜ ਕਰ ਰਹੀ ਹੈ,?
  ਆਰਥਿਕ ਨਾਂਬਰਾਬਰੀ  ਦਾ ਪਾੜਾ ਇੰਨਾ ਕਿਉਂ ਹੈ ?
   ਕੀ ਜਮ੍ਹਾਖੌਰੀ ਕਰਨ ਵਾਲੇ ਅਤਿਵਾਦੀ ਨਹੀਂ ਹਨ?
ਹਰ ਸਾਂਸਦ ਕੋਲ ਅੱਠ ਤੋਂ ਬਾਰਾਂ ਕੋਠੀਆਂ,ਬੰਗਲੇ ਹਨ ਜਦ ਇਹਨਾਂ ਨੂੰ ਬਣਾਉਣ ਵਾਲੇ ਨਿਛੱਤੇ ਹਨ। ,
 ਅਨਮੋਲ ਤੇ ਬੇਸ਼ਕੀਮਤੀ ਵੋਟ ਨੂੰ ਕੇਵਲ ਇਕ ਪਰਚੀ ਤੇ ਇਕ ਉੱਂਗਲੀ ਦਾ ਟੱਚ ਹੀ ਸਮਝਿਆ ਜਾ ਰਿਹਾ ਹੈ।
ਹਰ ਭਾਰਤ ਵਾਸੀ ਦਾ ਵਜੂਦ ਇਕ ਵੋਟ ਤੋਂ ਵੱਧ ਕੁਝ ਨਹੀਂ ਤੇ ਉਹ ਵੀ ਪੰਜ ਸਾਲ ਲਈ।

      '' ਜਾਗੋ ਬਈ ਹੁਣ ਜਾਗੋ ਆਈ ਆ ''
    ਪੰਜਾਬ ਦੇ ਨਵਯੁਵਕੋ ਜਾਗੋ,ਸੁਬਹ ਹੋਣ ਵਾਲੀ ਹੈ ਬਸ ਅੱਧਾ ਪਹਿਰ ਹੋਰ ਹੈ।ਅੱਖਾਂ ਤੋਂ ਪੱਲਾ ਹਟਾਓ ਤੇ ਤੇ ਇਕ ਸ਼ੁਭ ਸੁਬਹ ਵੱਲ ਹੱਥ ਵਧਾਓ। ਪੈਂਤੀ ਸਾਲ ਤੋਂ ਘੱਟ ਉਮਰ ਵਾਲੇ ਨੌਂਜਵਾਨੋ,ਅਗਲੀ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਬਣ ਕੇ ਮੈਦਾਨ ਵਿੱਚ ਆ ਜਾਓ।ਉਤਰ ਕਾਟੋ ਮੈਂ ਚੜ੍ਹਾਂ ਦੀ ਖੇਡ ਦਾ ਸਿੱਕਾ ਬਦਲ ਦਿਓ।ਨੌਂਜਵਾਨੋ ਜਮੂਹਰੀਅਤ ਵਿੱਚ ਹਕੂਮਤ ਰਾਜਾਸ਼ਾਹੀ,ਤਾਨਾਸ਼ਾਹੀ ਜਾਂ ਪਿਤਾਪੁਰਖੀ,ਕੁਨਬਾਪਰਵਰੀ ਨਹੀਂ ਹੁੰਦੀ,ਕਾਬਲੀਅਤ ਤੇ ਸਯੋਗਤਾ ਦੇ ਆਧਾਰ ਤੇ ਹੁੰਦੀ ਹੈ।
ਇਹ ਸਵੇਰ ਤੁਹਾਡੀ ਸਲਾਹੀਅਤਾਂ ਦਾ ਮੁਜ਼ਾਹਰਾ ਕਰਨ ਲਈ ਆ ਰਹੀ ਹੈ।
ਪਾਕਿਸਤਾਨ ਦੀ ਤਹਿਰੀਕੇ-ਇਨਸਾਫ਼ ਪਾਰਟੀ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਨਮੁਦਾਰ ਹੋਏ ਹਨ ਜੋ ਪੁਰਾਣੀ ਸਿਆਸਤ ਵਿੱਚ ਨਵਾਂ ਮੋੜ ਲਿਆਉਣ ਦੀ ਇੱਛਾ ਸਮੋਏ ਸਨ ਤੇ ਇਹ ਸਾਰੇ ਬਹੁਤ ਜਿਆਦਾ ਪੜ੍ਹੇ,ਡਾਕਟਰ,ਵਕੀਲ,ਇੰਜਨੀਅਰ ,
ਪਰੋਫੇਸਰ ਹਨ,ਇਹਨਾਂ ਨੂੰ ਆਪਣੇ ਦੇਸ਼ ਦੀ ਨਿਘਰਦੀ ਹਾਲਤ ਨੇ ਹਲੂਣਿਆ ਤੇ ਇਹ ਆਪਣੇ ਪੇਸ਼ੇ ਨੂੰ ਇਮਾਨਦਾਰੀ ਨਾਲ
ਨਿਭਾਉਂਦੇ ਆਪਣੇ ਲੋਕਾਂ ਦੀ ਤਰਾਸਦੀ ਹਟਾਉਣ ਲਈ ਉਹ ਮੈਦਾਨ ਵਿੱਚ ਆ ਗਏ ਤੇ ਵੋਟਰਾਂ ਨੇ ਉਹਨਾਂ ਦਾ ਸ਼ੁਭ ਸੁਆਗਤ ਕੀਤਾ ਤੇ ਉਹ ਕੌਮ ਦੀ ਤਰੱਕਕੀ  ਲਈ ਜੀਅ ਜਾਨ ਨਾਲ ਕੰਮ ਕਰ ਰਹੇ ਹਨ ਖਾਸ ਕਰ ਸਿਖਿਆ ਤੇ ਸਿਹਤ ਦੇ ਖੇਤਰ ਵਿੱਚ।ਯਾਦ ਰਹੇ ਕਿ ਇਸ ਪਾਰਟੀ ਵਿੱਚ ਜਿਆਦਾ ਗਿਣਤੀ ਅਗਾਂਹ ਵਧੂ ਇਸਤ੍ਰੀਆਂ ਦੀ ਹੈ।ਜਿਹਨਾਂ ਨੇ ਮਹਿਸੂਸ ਕੀਤਾ ਕਿ ਉਹ ਪਾਵਰ ਵਿੱਚ ਆਉਣ ਤੋਂ ਬਿਨਾ ਆਪਣੀ ਜਾਤੀ ਦਾ ਕੁਝ ਨਹੀਂ ਸਵਾਰ ਸਕਣਗੀਆਂ,ਤੇ ਉਹ ਨਵੇਂ ਯੁੱਗ ਨਾਲ ਮੇਲ ਖਾਂਦਾ ਹਰ ਯਤਨ ਸਿਰਤੋੜ ਕਰ ਰਹੀਆਂ ਹਨ।
ਨਵਯੁਵਕੋ,ਇਹ ਜਰੂਰੀ ਨਹੀਂ ਕਿ ਸਿਰਫ਼ ਪੈਸੇ ਵਾਲਾ ਹੀ ਚੋਣ ਲੜੈ,ਮੈਡਮ ਲਕਸ਼ਮੀ ਕਾਂਤਾ ਚਾਵਲਾ ਬਹੁਤ ਘੱਟ ਪੈਸੇ ਨਾਲ
ਜਿਤਦੇ ਰਹੇ ਤੇ ਇਸ ਸੁੱਤੀ ਪਈ ਕੌਮ ਨੂੰ ਜਗਾਉਣ ਦਾ ਹਰ ਸੰਭਵ ਯਤਨ ਕੀਤਾ ਹੁਣ ਵੀ ਉਹ ਆਪਣੇ ਲਿਖਤਾਂ ਰਾਂਹੀ ਚੇਤਨਤਾ ਫੈੇਲਾ ਰਹੇ ਹਨ,ਉਹਨਾਂ ਨੇ ਅਸੈਂਬਲੀ ਦਾ ਕੁਸੈਲਾ ਮਜਾ ਵੀ ਚਖਿਆ ਹੈ।ਜਾਗਰੂਕ ਯੁਵਕੋ ਮੈਡਮ ਚਾਵਲਾ ਤੇ ਕੇਜਰੀਵਾਲ ਨੂੰ ਗੁਰੂ ਧਾਰ ਲਓ,ਅੇਸੇ ਹੋਰ ਵੀ ਬੁੱਧਜਿੀਵੀ ਹਨ ਜਿਹਨਾਂ ਤੋਂ ਸਿਖਿਆ ਲਈ ਜਾ ਸਕਦੀ ਹੈ।ਭਗਤ ਸਿੰਘ,
ਸੁਖਦੇਵ,ਰਾਜਗੁਰੂ ਦੀ ਵਿਚਾਰਧਾਰਾ ਨੂੰ ਪ੍ਰਵਾਨ ਚੜ੍ਹਾਉਣ ਦੀ ਵੇਲਾ ਆ ਗਈ ਹੈ।
ਆਪਣਿਆਂ ਤੋਂ ਆਪਣੇ ਹਿੱਸੇ ਦਾ ਆਸਮਾਨ ਲੈ ਕੇ ਆਪਣਿਆਂ ਵਿੱਚ ਵੰਡਣਾ ਹੈ।ਇਕ ਮੁੱਠੀ ਅਸਮਾਨ ਹਰੇਕ ਦਾ ਹੱਕ ਹੈ ਤੇ ਇਸਦੀ ਰੱਖਿਆ ਹਰੇਕ ਦਾ ਫ਼ਰਜ਼ ਹੈ।ਇਹ ਜੀਵਨ ਸਰਹੱਦਾਂ ਤੇ ਬਰਫ਼ਾਂ ਵਿੱਚ ਅਜਾਂਈ,ਅਣਆਈ ਮੌਤੇ ਮਰਨ ਲਈ ਨਹੀਂ ਹੈ,ਇਹ ਅਮੋਲਕ ਜਨਮ ਜੀਓ ਤੇ ਜਿਉਣ ਲਈ ਬਹੁਤ ਕੁਝ ਕਰਨ ਲਈ ਹੈ,ਇਸ ਨੂੰ ਯੂੰ ਹੀ ਜ਼ਾਇਆ ਨਾ ਹੋਣ ਦਿਓ।
ਇਹ ਸਪਸ਼ਟ ਹੈ ਕਿ ਕੁਰਸੀ ਦੀ ਹਵਸ ਵਿੱਚ ਮਿਲਦੀਆਂ ਮੁਫ਼ਤ ਸਹੂਲਤਾਂ ਤੇ ਰਿਆਇਤਾਂ,ਅਗਾਂਹ ਨਹੀਂ ਵਧਣ ਦੇਂਦੀਆਂ
ਪਰ ਇਹਨਾਂ ਤੋਂ ਛੁਟਕਾਰਾ ਪਾਉਣਾ ਵੀ ਤੇ ਜਰੂਰੀ ਹੋ ਗਿਆ ਹੈ।
ਬਹੁਤ ਕਠਨ ਹੈ ਰਾਹ ਪਨਘਟ ਕੀ,ਪਰ ਇਸ ਤੋਂ ਵੀ ਵੱਧ ਕਠਨ ਹੈ ਤੁਹਾਡੇ ਪਿਆਰਿਆਂ ਦੀ ਜਿੰਦਗੀ,ਜਿਹਨਾਂ ਦਾ ਜੀਣਾ ਮੁਹਾਲ ਹੈ।ਪੰਜਾਬ ਅਮੀਰ ਹੋਣ ਕਰਕੇ ਲੁਟਿਆ ਗਿਆ,ਬਤਾਲੀ ਤਰਾਂ ਦੇ ਜਜੀਏ ਲਗ ਗਏ,ਹੁਣ ਦੁੱਲਾਭੱਟੀ ਬਣਨਾ ਪੈਣਾ।
ਸੁੰਦਰ,ਮੁੰਦਰੀ ਦਾ ਸਿਰ ਢੱਕਣਾ,ਹਰ ਹੱਥ ਨੂੰ ਕਿਰਤ ਦੇਣਾ,ਇਹੋ ਹੀ ਨਵੀਂ ਸੁਬਹ ਦਾ ਆਗਾਸ ਹੈ।

ਸੰਦੇਸ਼----ਮੇਰੇ ਮੁਲਕ ਦੇ ਮੇਰੇ ਪਿਆਰੇ ਨੇਤਾ ਤੂੰ ਮੇਰਾ ਮੁਲਕ ਛਡ ਕੇ ਨਾਂ ਜਾਵੀਂ ਤੂੰ ਚਲਾ ਗਿਆ,ਤਾਂ ਘੁਟਾਲੇ ਕੌਣ ਕਰੇਗਾ।ਮੁਲਕ ਨੂੰ ਤਬਾਹ ਕੌਣ ਕਰੇਗਾ?---ਰਣਜੀਤ ਕੌਰ ਤਰਨ ਤਾਰਨ..

21 July 2016

ਮੇਰੀ ਇਕ ਤਮੰਨਾ  - ਰਣਜੀਤ ਕੌਰ  ਤਰਨ ਤਾਰਨ


ਮੇਰੀ ਤਮੰਨਾ ਬੱਸ ਇੰਨੀ ਹੈ----
" ਲਬ ਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ
ਹੇ ਵਾਹਿਗੁਰੂ ਮੇਰੀ ਇਕ ਤਮੰਨਾ ਹੈ,ਮੇਰੇ ਦੇਸ ਵਿੱਚ ਖੁਸਹਾਲੀ ਹੋਵੇ ਆਰਥਿਕ ਬਰਾਬਰੀ ਹੋਵੇ,ਬੱਸ ਇੰਨੀ ਕੁ ਤਮੰਨਾ ਹੈ-
ਹੇ ਸਤਿਗੁਰੂ',ਇਕ ਇਹੋ ਤਮੰਨਾ ਹੈ ਮੇਰੀ, ਮੇਰੇ ਦੇਸ਼ ਦੇ ਕਿਸਾਨਾਂ ਤੇ ਜਵਾਨਾਂ ਦੀ ਸਦਾ ਜੈ ਹੋਵੇ-!
ਹੇ ਰਾਮ, ਬੱਸ ਇੰਨੀ ਤਮੰਨਾ ਹੈ ਮੇਰੀ,ਆਉਣ ਵਾਲੀ ਪੀੜ੍ਹੀ ਨੂੰ ਮਿਆਰੀ ਤੇ ਜੇਬ ਮੁਤਾਬਕ ਸਕੂਲ਼ ਤੇ ਹਸਪਤਾਲ ਮਿਲਣ !
ਹੇ ਰਾਮ ,ਇਕ ਤਮੰਨਾ ਹੈ ਮੇਰੀ ਬੱਸ ਇੰਨੀ ਕੁ ਕਿ,ਹਰੇਕ ਦੇ ਹਿੱਸੇ ਲੋੜੀਂਦੀ ਤਾਲੀਮ / ਹੁਨਰ ਆਵੇ॥
ਹੇ ਅਲਲ੍ਹਾਹ, ਇਕ ਤਮੰਨਾ ਹੈ ਮੇਰੀ,ਮੈਨੂੰ ਇੰਨਾ ਕੁ ਰੁਜ਼ਗਾਰ ਦੇ ਦੇ ਜੋ ਬੱਸ ਰੋਟੀ ਕਪੜਾ ਮਕਾਨ ਦੇ ਦੇਵੇ ॥
ਹੇ ਸੱਚੇ ਪਾਤਸ਼ਾਹ,ਇਕ ਤਮੰਨਾ ਹੈ ਮੇਰੀ, ਸਾਡੀ ਆਉਣ ਵਾਲੀ ਨਸਲਾਂ ਨੂੰ ਫਸਲੀ ਬਟੇਰਿਆਂ ਤੋਂ ਬਚਾ ਕੇ ਰੱਖੀਂ॥
ਹੇ ਈਸ਼ਵਰ,; ਮੇਰੀ ਇੰਨੀ ਕੁ ਤਮੰਨਾ ਹੈ ਕਿਸੁੇ ਨਾਲ ਬੇ ਇਨਸਾਫੀ ਨਾ ਹੋਵੇ ਕੋਈ ਜਿਆਦਤੀ ਨਾਂ ਹੋਵੇ॥
ਸ਼ਾਮਜੀ,ਬੱਸ ਇੰਨੀ ਕੁ ਤੰਮਨਾ ਹੈ ਮੇਰੀ-ਕੌੰਮ ਵਿਚੋਂ ਭ੍ਰਿਸ਼ਟਾਚਾਰ,ਕਮੀਨਗੀ,ਸਵਾਰਥੀ ਤੇ ਸੌੜੀ ਸੋਚ ਦਾ ਬੇੜਾ ਡੁੱਬ ਜਾਵੇ!
ਹੇ ਸੱਚੇ ਪਾਤਸ਼ਾਹ' ਇਕ ਇਹੋ ਤੰਮਨਾ ਹੈ ਮੇਰੀ-ਅੱਜ ਦੇ ਬੱਚੇ ਕਲ ਦੇ ਨੇਤਾ ਹੋਣ !
ਹੇ ਗੁਰੂ ਜੀ,ਇੰਨੀ ਕੁ ਇਕ ਤੰਮਨਾ ਹੈ ਮੇਰੀ-ਘਰ ਘਰ ਭਗਤ ਸਿੰਘ,ਸੁਖਦੇਵ ਰਾਜਗੁਰੂ,ਉਧਮ ਸਿੰਘ,ਕਰਤਾਰ ਸਿੰਘ ਸਰਾਬ੍ਹਾ,ਬਿਸਮਿਲ ਖਾਨ ਚੰਦਰ ਸੇਖਰ,ਸੁਭਾਸ਼ ਚੰਦਰ ਬੋਸ,ਤੇ ਹੋਰ ਯੋਧੇ ਜੋ ਮਿਟ ਕੇ ਨਾਂ ਮਿਟੇ ,ਪੈਦਾ ਹੋਣ।
ਹਰ ਮੁਹੱਲੇ ਵਿੱਚ ਦੁੱਲੇ ਭੱਟੀ ਤੇ ਜੱਗੇ ਤੇ ਮਲੰਗੀ ਹੋਣ,ਸਰਵਣ ਤੇ ਅਰਸਤੂ ਹੋਣ।
ਹੇ ਪ੍ਰਮਾਤਮਾ ਇਕ ਤਮੰਨਾ ਹੈ ਮੇਰੀ-ਇਨਸਾਨ ਕਾ ਹੋ ਇਨਸਾਨ ਸੇ ਭਾਈਚਾਰਾ !
ਵਾੁਹਿਗੁਰੂ ਜੀਓ,ਮੇਰੀ ਇਕ ਬੱਸ ਇੰਨੀ ਕੁ ਤੰਮੰਨਾ ਹੈ ਕਿ ਮੇਰੇ ਸੋਹਣੇ ਪੰਜਾਬ ਦਾ ਰੱਬ ਜੋ ਬਾਪੂ ਦਾ ਗੁਰੂ ਬਣ ਕੇ ਕਿਤੇ ਰੁਸ ਕੇ ਲੁਕਿਆ ਬੈਠਾ ਹੈ, ਜਾਂ ਫਿਰ ਆਪੇ ਬਣੇ ਹਜਾਰਾਂ ਰੱਬਾਂ ਨੇ ਉਸਦੀ ਬੇਆਵਾਜ਼ ਲਾਠੀ ਖੋਹ ਲਈ ਹੈ,ਉਸਨੂੰ ਮਨਾ ਕੇ ਮੁੜ ਪੰਜਾਬ ਵਿੱਚ ਮੋੜ ਲਿਆਓ ਜੀ,ਤੇ ਲਾਠੀ ਵਾਪਸ ਕਰਾਓ ਜੀ।
ਸਤਿਗੁਰੂ ਜੀਓ'ਮੇਰੀ ਇਕ ਤਮੰਨਾ ਹੈ,ਗੋਲਿਆਂ ਨੂੰ ਬੀਬਾ ਬਣਾ ਕੇ, ਬੇਮੁਖ ਹੋ ਚੁੱਕੇ ਸਿਖਾਂ ਨੂੰ ਗੁਰਮੁਖ ਬਣਾ ਘਰ ਮੋੜ ਲਿਆਓ ਜੀ
ਹੇ ਸੱਚੇ ਪਾਤਸ਼ਾਹ ਜੀਓ, ਬੱਸ ਇਕ ਤੰਮੰਨਾ ਹੈ ਕਿ ਮੀਡੀਆ ਗੁਲਾਮੀ,ਅੰਧਵਿਸ਼ਵਾਸ਼,ਇਸ਼ਤਿਹਾਰਬਾਜ਼ੀ,ਨੰਗੇਜ਼,ਗੱਪ ਤੋਂ ਬਾਜ ਆ ਜਾਵੇ!ਮੀਡੀਆ ਚਾਨਣ ਵੰਡੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬੱਚ ਕੇ ਰਹਿਣ ਦਾ ਮਾਰਗ ਦਸਦਾ ਰਹੇ।

28 June 2016

' ਕੁਸ਼ਲ / ਸਕੁਸ਼ਲ ' - ਰਣਜੀਤ ਕੌਰ  ਤਰਨ ਤਾਰਨ

ਪਿਆਰੇ ਦੋਸਤ,
ਕਿਤੇ ਚਿੱਤ ਚੇਤਾ ਵੀ ਨਹੀਂ ਸੀ ਕਿ ਕਦੀ ਤੂੰ ਸਾਨੂੰ ਯਾਦ ਕਰੇਂਗਾ  ਤੇ ਤੇਰਾ ਖ਼ਤ ਆਵੇਗਾ।ਸੱਚ ਮੰਨ ਆੜੀ ਮੈਥੋਂ ਖੂਸ਼ੀ ਸੰਭਾਲੀ ਨੀ੍ਹ ਜਾ ਰਹੀ।ਤੇਰੇ ਨਾਲ ਗੁਜਾਰੇ ਉਹ ਸਕੂਲ ਦੇ ਦਿਨ ਫਿਲਮ ਵਾਂਗ ਅੱਖਾਂ ਅੱਗੇ ਘੂੰਮਣ ਲਗੇ।ਕਿਆ ਦਿਨ ਥੇ ਵੋ-    "ਪਤਾ ਨਹੀਂ ਸੀ ਆਪਣੇ ਹਾਲ ਦਾ,ਤੂੰ ਪੁਛਿਆ ਤੇ ਯਾਦ ਆ ਗਿਆ"।
"  ਦਸਤਕ ਸੁਣ ਲਈ ਹੈ ਦੋਸਤਾ, ਰਤਾ ਉਡੀਕ-ਬਰੂਹਾਂ ਚੁੰਮ ਕੇ,ਦਿਲ ਦਾ ਵਿਹੜਾ ਸਜਾ ਲਵਾਂ............. ਅ                          ਤੇਰੇ ਬੈਠਣ ਵਾਸਤੇ, ਮੋਹ ਦਾ ਰੰਗਲਾ ਪਲੰਘ ਡਾਹ ਲਵਾਂ।
ਤੂੰ ਸੋਚੇਂਗਾ ਜਵਾਬ ਵਿੱਚ ਇੰਨੀ ਦੇਰੀ ਕਿਉਂ?   ਇਥੇ ਸੱਭ ਕੁਸ਼ਲ ਹੈ, ਤੇ ਤੇਰੀ ਸਕੁਸ਼ਲਤਾ ਦੀ ਸੋਹਣੇ ਰੱਬ ਕੋਲੋ ਦੁਆ ਮੰਗਦੇ ਹਾਂ।ਂਤੇਰਾ ਇਹ ਖ਼ਤ ਸਾਨੂੰ ਪਰਸੋਂ ਹੀ ਮਿਲਿਆ ਤੇ ਕਲ ਮੈਂ ਤੇਰੇ ਘਰ ਗਿਆ।ਦਰਅਸਲ ਸਾਡੇ ਪੋਸਟ ਆਫਿਸ ਅਲੋਪ ਹੋਣ ਦੀ ਕਗਾਰ ਤੇ ਹਨ ਪਿੰਡਾਂ ਤਸੀਲਾਂ ਵਿਚੋਂ ਤੇ ਖ਼ਤਮ ਹੋ ਹੀ ਗਏ ਹਨ।ਬੱਸ ਉਥੇ ਮਾੜਾ ਮੋਟ ਆਫਿਸ ਹੈ ਜਿਥੇ ਸਰਕਾਰੀ ਦਫ਼ਤਰ ਹਨ,ਤੇ ਇਹਨਾਂ ਵਿੱਚ ਵੀ ਸਟਾਫ਼ ਬਚਿਆ ਖੁਚਿਆ ਹੈ ।ਹੁਣ ਤਾਂ ਕਿਸੇ ਨੂੰ ਡਾਕੀਏ ਦਾ ਇੰਤਜ਼ਾਰ ਹੀ ਨਹੀਂ ਹੁੰਦਾ ਅੱਗੇ ਡਾਕੀਏ ਦੀ ਰਾਹ ਵੇਖੀ ਦੀ ਸੀ,ਡਾਕੀਏ ਦੀ ਵਾਹਵਾ ਆਓਭਗਤ ਵੀ ਹੁੰਦੀ ਸੀ ਮਨੀਆਰਡਰ ਆਉਂਦੇ ਸੀ ਹੁਣ ਸੱਭ ਕੁਝ ਆਨਲਾਈਨ ਹੈ,ਤੇਰੀ ਚਿੱਠੀ ਪਤਾ ਨੀ੍ਹ ਕਿਵੇਂ ਭੂੱਲੀ ਭਟਕੀ ਰੁਲਦੀ ਖੁਲਦੀ ਦੱਸ ਮਹੀਨੇ ਬਾਦ ਮਿਲੀ,ਇਹ ਤਾਂ ਪਤਾ ਸੀ ਕਿ ਤੂੰ ਬਹੁਤ ਸੌਖਾ ਹੈਂ ਉਤੇੇ ਤੇਰੀ ਚਿੱਠੀ ਪਾ ਕੇ ਸਬੂਤ ਮਿਲ ਗਿਆ ਕਿ ਤੇਰੀਆਂ ਜੜ੍ਹਾਂ ਇਥੇ ਹੀ ਹਨ।ਸੱਭ ਰਾਜ਼ੀ ਖੂਸ਼ੀ ਹੈ ਇਥੇ ਬੱਸ ਉਹ ਸਕੂਲ਼ ਜਿਥੇ ਆਪਾਂ ਪੜ੍ਹੇ ਸੀ ਡੰਗਰਵਾੜਾ ਬਣਿਆ ਪਿਆ ਹੈ,ਪੰਦਰਾਂ ਵੀਹ ਨਿਆਣੇ ਮਿਡ ਡੇ ਮੀਲ ਦੀ ਲਾਲਸਾ ਵਿੱਚ ਸਕੂਲ਼ ਆਉਂਦੇ ਹਨ ਦੁਪਹਿਰੇ ਖਾ ਪੀ ਕੇ ਘਰਾਂ ਨੂੰ ਚਲੇ ਜਾਂਦੇ ਹਨ,ਇਕ ਅਧਿਆਪਕ ਹੈ।ਅੰਗਰੇਜੀ ਸਕੂਲਾਂ ਚ ਪੜ੍ਹਦੇ ਹਨ ਇਲਾਕੇ ਦੇ ਬੱਚੇ ਬੱਸ ਦਸਵੀਂ ਬਾਰਵੀਂ ਦਾ ਇਮਤਿਹਾਨ ਸਰਕਾਰੀ ਸਕੂਲ਼ ਵਿੱਚ ਦੇਂਦੇ ਹਨ ਕਿਉਂਕਿ ਉਥੇ ਨਕਲ ਦੀ ਇਜ਼ਾਜ਼ਤ ਹੁੰਦੀ ਹੈ,ਧੱਕੇ ਸ਼ਾਹੀ ਵੀ ਚਲ ਜਾਂਦੀ ਹੈ।ਕੁਸ਼ਲ ਸਕੁਸ਼ਲ ਹੈ ਵੈਸੇ।
ਮੇਰਾ ਹਾਲ ਪੁਛਿਆ-ਪੈਨਸ਼ਨਰ ਹਾਂ।ਸਵੇਰੇ ਛੇ ਵਜੇ ਸੁੱਤੇ ਪੋਤੇ ਤੇ ਪੋਤੀ ਨੂੰ ਚੁੱਕ ਮੋਢੈ ਤੇ ਉਹਨਾਂ ਦੇ ਭਾਰੀ ਸਕੂਲ਼ ਬੈਗ ਲਟਕਾ ਸਕੂਲ਼ ਵੈਂਨ ਵਿੱਚ ਬਹਿ ਜਾਨਾਂ ਹਾਂ,ਰਾਹ ਵਿੱਚ ਨਿਆਣਿਆਂ ਦੇ ਮੂੰਹ ਸਵਾਰ ਕੇਸ ਵਾਹ ਦੇਨਾਂ ਹਾਂ,ਖਾਣ ਨੂੰ ਕੁਝ ਦੇ ਦਿੰਨਾ ਹਾਂ ਸਕੂਲ਼ ਪਹੁੰਚ ਉਹ ਕਲਾਸਾਂ ਚ ਵੜ ਜਾਂਦੇ ਹਨ ਤੇ ਮੈਂ ਆਪਣੇ ਵਰਗੇ ਹੋਰ ਬਾਬੇ ਦਾਦੀਆਂ ਨਾਲ ਇਧਰ ਉਧਰ ਛਾਂ ਲੱਭ ਕੇ ਬਹਿ ਜਾਈਦਾ ਹੈ।ਕਈ ਵਾਰ ਗੁਰਦਵਾਰੇ ਚਲੇ ਜਾਈਦਾ ਹੈ।ਸਕੂਲੋਂ ਛੁਟੀ ਹੋਣ ਤੇ ਘਰੋ ਪੱਲੇ ਬੰਨ੍ਹਿਆ ਮਿੱਸਾ ਰਿੱਸਾ ਨਿਆਣੇ ਤੇ ਮੈਂ ਖਾ ਕੇ ਫੇਰ ਟਿਉਸ਼ਨ ਵਾਲੀ ਮੈਡਮ ਦੇ ਘਰ ਨਿਆਣੇ ਪੁਚਾ ਦੇਨਾਂ ਹਾਂ ਤੇ ਆਪ ਬਾਹਰ ਗਲੀ ਚ ਕੰਧ ਨਾਲ ਲਗ ਜਾਨਾਂ ਹਾਂ।ਛੇ ਵਜੇ ਬੱਚੇ ਬਾਹਰ ਆਉਂਦੇ ਹਨ ਤੇ ਬੱਸ ਅੱਡੇ ਪਹੁੰਚ ਘਰ ਵਲ ਰੁਖ ਕਰੀਦਾ ਹੈ।ਬੱਸ ਇਹੋ ਸਮਝ ਲੈ ਵੀਰਿਆ,ਨੂੰਹਾਂ ਪੁੱਤਾਂ ਨੇ ਮੁੜ ਤੋਂ ਪੜ੍ਹਨੇ ਪਾ ਦਿੱਤੈ,ਊਂ ਵਾਹਵਾ ਵਕਤ ਪਾਸ ਹੋ ਜਾਂਦਾ।ਅੱਜ ਕਲ ਦੀਆਂ ਪੜ੍ਹਾਈਆਂ, ਨਿਆਣਿਆਂ ਤੇ ਤਰਸ ਆੳਂਦੈ,-ਸੱਭ ਠੀਕ ਚਲੀ ਜਾਂਦਾ
ਮੇਰੇ ਬੱਚਿਆਂ ਬਾਰੇ ਪੁਛਦੈਂ...ਬੜਾ ਜੋਰ ਲਾਇਆ ਉਹਨਾਂ ਪੜ੍ਹਾਈ ਤੇ ਡਿਗਰੀਆਂ ਦੇ ਬੰਡਲ ਬਣਾਏ, ਨੌਕਰੀ ਕਿਤੇ ਨਹੀਂ ਠੇਕੇ ਤੇ ਲਗੇ ਤੇ ਠੇਕੇ ਤੇ ਜਾਂਦੇ।ਨਹੀਂ ਸਮਝਿਆ, ਮੈਂ ਸਮਝਾਉਨੈਂ ਤੈਨੂੰ,ਬਈ ਸਰਕਾਰ ਕੋਲ ਕੰਮ ਨਹੀਂ ਹੈ ਸਾਰੇ ਕੰੰਮਾਂ ਲਈ ਕੰਮਪਨੀਆਂ ਬਣਾ ਤੀਆਂ,ਤੇ ਕੰਪਮਨੀ ਨੇ ਅੱਗੋਂ ਠੇਕੇਦਾਰ ਰੱਖੇ,ਉਹ ਆਪ ਤੇ ਕਦੇ ਸਕੂਲ਼ ਗਏ ਨੀ੍ਹ ਸੀ ਪਰ ਪਾੜ੍ਹਿਆਂ ਨੂੰ ਉਹੋ ਕੰੰਮ ਦੇਂਦੇ।ਹਾਂ ਸਰਕਾਰ ਨੇ ਸ਼ਰਾਬ ਦੇ ਠੇਕੇ ਆਪਣੇ ਕੋਲ ਰੱਖੇ ਹਨ,ਪੜ੍ਹੇ,ਅੱਧਪੜ੍ਹੇ,ਕੋਰੇ,ਸਾਰੇ ਜੋ ਵੀ ਠੇਕੇ ਤੋਂ ਕਮਾਉਂਦੇ ਹਨ ਠੇਕੇ ਤੇ ਵਟਾ ਆਉਂਦੇ ਹਨ। ਬਹੁਤੇ ਨਸ਼ਿਆਂ ਚ ਗ੍ਰਸੇ ਹਨ,ਅੋਰਤਾਂ ਬੱਚੇ ਭੁੱਖੇ ਪਿਆਸੇ ਦੜ ਵੱਟ ਦਿਨ ਕਟੀ ਜਾਂਦੇ ਹਨ-ਊਂ ਸੱਭ ਸਹੀ ਹੈ..।
ਦੇਸ਼ ਕੌੰਮ ਦਾ ਹਾਲ ਪੁਛਿਆ ਈ-ਤੇਰੇ ਤੱਕ ਸੱਭ ਖਬਰਾਂ ਪੁਜਦੀਆਂ ਹਨ,ਬੜਾ ਖੁਸ਼ਹਾਲ ਹੈ ਤੇਰਾ ਮੁਲਕ,ਕਰਮਾ ਵਾਲਾ ਹੈਂ ਤੂੰ,ਬੱਸ ਭਰਾ,''ਮੈਂ ਬੋਲਾਂ ਤੇ ਕੁਪੱਤੀ,'ਬਾਈ ਕਾਰਪੋਰੇਟਾਂ ਦੇ ਹੱਥ ਸਵਾ ਕਰੋੜ ਦੀ ਡੋਰ ਹੈ।ਵੋਟਰ ਦਾ ਦੀਨ ਈਮਾਨ ਪੈਸਾ,ਆਸ,ਸਵਾਸ ਸੱਭ ਇਹਨਾਂ ਦੀ ਜੇਬ ਵਿੱਚ ਹੈ।ਆਜ਼ਾਦ ਦੇਸ਼ ਦੇ ਗੁਲਾਮ ਵਸਨੀਕਾਂ ਦਾ ਲੋਕ ਤੰਤਰ,ਅੰਂਨ੍ਹਾ ਕਾਨੂੰਂਨ,ਬੋਲਾ ਹਾਕਮ,ਯਕੀਨ ਜਾਣ ਹਕੂਮਤ ਕਾਰਪੋਰੇਟ ਦੀ ਜ਼ਰ ਖਰੀਦ ਹੈ ਤੇ ਨਜ਼ਰਬੰਦ ਹੈ,ਵੋਟਰ ਤੇ ਬਤਾਲੀ ਤਰਾਂ ਦੇ ਟੈਕਸ ਠੁਕੇ ਹਨ,ਮਹਿੰਗਾਈ ਨੇ ਅੰਬਰ ਛੂ੍ਹਹ ਲਿਆ ਹੈ। ਤੈਨੂੰ ਸ਼ਾਇਦ ਯਾਦ ਹੋਵੇਗਾ ਆਪਣਾ ਸਾਇੰਸ ਦਾ ਮਾਸਟਰ ਦਸਿਆ ਕਰਦਾ ਸੀ,'ਕਿਸੇ ਕੋੰਮ ਦੀ ਤਬਾਹੀ ਲਈ ਬਾਰੂਦ ਦੀ ਲੋੜ ਨਹੀਂ ਬੱਸ ਕੌਮ ਨੂੰ ਤਾਲੀਮ ਤੋਂ ਦੂਰ ਰੱਖੋ'.ਚੇਤਨਤਾ ਦੇ ਨੇੜੇ ਨਾਂ ਜਾਣ ਦਿਓ'ਕਿਰਤ ਖੋਹ ਕੇ ਮੁਫ਼ਤ ਸਹੂਲਤਾਂ ਦੇ ਆਹਰੇ ਲਾ ਦਿਓ।ਭਾਰਤ ਮਾਤਾ ਦੇ ਸਪੂਤ ਇਸ ਵੇਲੇ ਬਾਬਿਆ, ਜੋਤਸ਼ੀਆਂ,ਤਾਂਤਰਿਕਾਂ,ਗੈਂਗਸਟਰਾਂ ਦੀਆਂ ਜਾਹਲਸਾਜ਼ੀਆਂ ਦੇ ਅਧੀਨ ਗ੍ਰਸੇ ਹਨ,ਸੱਚ ਪੁਛੈਂ ਤਾਂ ਦੇਸ਼ ਨੂੰ ਇਹੋ ਚਲਾਈ,ਕੀ ਨਚਾਈ ਫਿਰਦੇ ਹਨ,ਤੇ ਬੋਲਿਆ ਸੋ ਮਰ ਗਿਆ'।ਸੱਭ ਅੱਛਾ ਹੈ।
ਇੰਨੇ ਵਰ੍ਹਿਆਂ ਬਾਦ ਤੇਰਾ ਖ਼ਤ ਮਿਲਿਆ ਤੇ ਮੈਂ ਕਲ ਤੇਰੇ ਘਰ ਗਿਆ,ਤੇਰੇ ਮਾਂ ਤੇ ਪਿਤਾ ਮਿਲੇ,ਬੜਾ ਚਿਰ ਲਗਾ ਉਹਨਾਂ ਨੂੰ ਮੈਂਨੂੰ ਪਛਾਣਨ ਚ,ਚਲੋ ਖੇੈਰ,ਵੀਰਿਆ ਬਹੁਤ ਉਦਾਸ ਨੇ ਉਹ,ਆਖਣ ਲਗੇ ਜੇ ਕਿਤੇ ਸਾਡੇ ਪੁੱਤਰ ਵੀ ਤੇਰੀ ਤਰਾਂ ਸਕੂਲ਼ ਟੀਚਰ ਬਣਦੇ ਤੇ ਸਾਡੇ ਕੋਲ ਰਹਿੰਦੇ ਅਸਾਂ ਤੇ ਅੇਵੇਂ ਡਾਕਟਰ ਬਣਾ ਲਏ,ਤੇਰੀ ਮਾਂ ਤੇ ਤੁਹਾਡੀ ਵਾਜ਼ ਸੁਣਨ ਲਈ ਮੰਜਾ ਵੀ ਫੋਨ ਸਰਾਹਣੇ ਡਾਹੂੰਦੀ ਹੈ। ਆਖਣ ਲਗੀ ਤੇਰੇ ਮਾਂ ਬਾਪ ਤਾਂ ਪੋਤੇ ਪੋਤੀਆਂ ਵੇਖਣ ਤੋਂ ਪਹਿਲਾਂ ਤੁਰ ਗਏ,ਸਾਡੀ ਨਸਲ ਨੂੰ ਤੇ ਸਾਡੀ ਜਾਣਕਾਰੀ ਹੀ ਨਹੀਂ।ਮੈਂ ਤੁਰਨ ਲਗਾ ਤੇ ਉਸ ਮੇਰੇ ਸਿਰ ਤੇ ਹੱਥ ਰੱਖ ਕਿਹਾ,ਮੇਰੇ ਪੁੱਤਾਂ ਨੂੰ ਕਹੀਂ ਮੂੰਹ ਤੇ ਵੇਖ ਜਾਣ' ਸ਼ਾਮ ਹੋਣ ਵਾਲੀ ਹੈ।ਸਾਡੇ ਦੋ ਪੁੱਤ ਵੱਡੇ ਡਾਕਟਰ ਨੇ ਤੇ ਅਸੀਂ ਤਰਸਦੇ ਹਾਂ ਕੋਈ ਸਾਨੂੰ ਡਾਕਟਰ ਨੂੰ ਦਿਖਾ ਲਿਆਵੇ,।ਵੈਸੇ ਸੁਖ ਸ਼ਾਂਦ ਹੈ,ਵੀਰਿਆ ਕਿਤੇ ਗੇੜੀ ਲਾ ਜਾਓ!
ਹਾਂ ਹੈਗੇ ਨੇ ਇਥੇ ਵੀ ਓਲਡ ਏਜ ਹੋਮ,ਸਰਕਾਰੀ ਕੋਈ ਨਹੀਂ ਨਾਂ ਸਰਕਾਰੀ ਬੁਢਾਪਾ ਜਨਸ਼ਾਧਨ ਹਨ,ਸਵੈ ਸੇਵੀ ਸੰਸਥਾਂਵਾਂ ਨੇ ਇਸ ਖੇਤਰ ਵਿੱਚ ਵੀ ਆਪਣਾ ਰੰਗ ਜਮਾਇਆ ਹੈ,ਤੇ ਕਈ ਬ੍ਰਿਧ ਘਰ ਤਾਂ ਖੁਸ਼ਹਾਲ ਹਨ,ਪੈਸੇ ਵਾਲੇ ਤੇ ਪੈਨਸ਼ਨਰਾਂ ਦਾ ਉਥੇ ਚੰਗਾ ਵਕਤ ਲੰਘ ਰਿਹਾ ਹੈ,ਪਰ ਤੇਰੇ ਮਾਤਾ ਪਿਤਾ ਆਪਣੀ ਮਿੱਟੀ ਚ ਜਿਉਣਾ ਮਰਨਾ ਲੋਚਦੇ ਹਨ।ਤਰਨ ਤਾਰਨ ਵਿੱਚ ਚੀਫ਼ ਕਾਲਸਾ ਦੀਵਾਨ ਨੇ ਇਕ ਸਦੀ ਪਹਿਲਾਂ ਭਾਈ ਵੀਰ ਸਿੰਘ ਬ੍ਰਿਧ ਘਰ ਬਨਾਇਆ ਸੀ,ਪਰ ਅੰਦਰਲੀ ਸਰਦ ਜੰਗ ਦੇ ਦਖ਼ਲ ਨੇ ਉਹ ਵਿਕਸਿਤ ਨਹੀਂ ਹੋਣ ਦਿੱਤਾ।ਖਾਲੀ ਜੇਬ ਨੂੰ ਉਥੇ ਦਾਖਲਾ ਨਹੀਂ ਮਿਲਦਾ। ਤੂੰ ਚਿੱਤ ਮਾੜਾ ਨਾ ਕਰ ਸੱਭ ਸਹੀ ਹੈ,ਮੈਂ ਧਿਆਨ ਰੱਖਾਂਗਾ ਤੇਰੇ ਮਾਤਾ ਪਿਤਾ ਦਾ,ਉਹਨਾਂ ਨੂੰ ਤਾ ਹੇਰਵਾ ਹੈ ਤੁਹਾਡਾ,ਉਹ ਨਹੀਂ ਜਾਣਦੇ ਕਿ ਜੇ ਤੁਸੀਂ ਵਿਦੇਸ਼ ਨਾ ਨਿਕਲਦੇ ਤੇ ਅੱਜ ਤੁਹਾਡੇ ਬੱਚੇ,ਸਾਡੇ ਬੱਚਿਆਂ ਵਾਂਗ ਇਸ ਦੇਸ਼ ਵਿੱਚ ਜਿਉਣ ਯੋਗ ਨਾਂ ਹੁੰਦੇ।ਮੰਨ ਲੈ ਤੂੰ ਵੀ ਕਿ ਸੱਭ ਸਹੀ ਹੈ।
" ਕੋਈ ਮਰੇ ਕੋਈ ਜੀਵੇ,ਸੁਥਰਾ ਘੋਲ ਪਤਾਸੇ ਪੀਵੇ'  ਅਨੁਸ਼ਾਸਨ ਚੀਕ ਰਿਹਾ ਹੈ,ਪ੍ਰਸ਼ਾਸਨ ਬੰਸੀ ਵਜਾ ਰਿਹਾ ਹੈ"ਸਕਾ ਘਰ ਫੁਕ ਤਮਾਸ਼ਾ ਵੇਖ ਰਹਾ ਹੈ'।ਗੁਰੂ ਘਰ ਮਲਕ ਭਾਗੋ ਦੇ ਮਾਲ ਬਣ ਚੁਕੇ ਹਨ,
" ਜਿੰਦਗੀ ਐ ਜਿੰਦਗੀ ਕਹਾਂ ਖੋ ਗਈ ਹੈ ਤੂੰ,ਯਹਾਂ ਡਸ ਰਹਾ ਹੈ ਇੰਨਸਾਂ,ਇੰਨਸਾਂ ਕੋ """
ਨਸ਼ਿਆਂ ਬਾਰੇ ਤੂੰ ਸੱਭ ਸਹੀ ਸੁਣਿਆ,ਇਹ ਵੀ ਸਿਆਸੀ ਕੌਢੀ ਹੈ, ਪੰਜਾਬ ਵਿੱਚ ਫੈਸ਼ਨਪ੍ਰਸਤੀ ਵਿੱਚ ਕਿਸਾਨ ਕਰਜੇ ਚ ਗ੍ਰਸਿਤ ਹੈ ਨੌਜਵਾਨ ਤੇ ਛੋਟਾ ਕਿਸਾਨ ਤੇ ਇਸਤ੍ਰੀਜਾਤੀ ਤਿੰਨੇ ਕੋਝੀ ਰਾਜਨੀਤੀ ਦੇ ਸ਼ਿਕੰਜੇ ਚ ਹਨ,ਘਰਾਂ ਦੀਆਂ ਦੀਵਾਰਾਂ ਚ ਦਰਾਰਾਂ ਪਾ ਦਿਤੀਆਂ ਹਨ,ਕੋਈ ਚਮਤਕਾਰੀ ਸੂਈ ਹੀ ਇਹ ਦਰਾਰ ਸੀ ਸਕਦੀ ਹੈ।ਪੰਜਾਬ ਚੋਣਾਂ ਦਾ ਬਿਗਲ ਵੱਜ ਗਿਆ ਹੈ ਇਧਰ ਅੋਰਤਾਂ ਦਾ ਦਿਲ ਵੱਜ ਗਿਆ ਹੈ,ਕਿਵੇ ਬਚਣਾ ਹੈ ਚੋਣ ਨਸ਼ਾ ਅੱਤਵਾਦ ਤੋਂ।ਨਸ਼ਿਆਂ ਦਾ ਅੱਤਵਾਦ ਅੱਤ ਪਾਰ ਕਰ ਗਿਆ ਹੈ।ਪੂਰੇ ਸੂਬੇ ਵਿੱਚ ਇਸਦੀ ਸੁਰੰਗ ਵਿਛ ਗਈ ਹੈ।ਅੋਰਤ ਜਾਤ ਚੱਕੀ ਦੇ ਪੁੜਾਂ ਵਿੱਚ ਫਸੀ ਹੈ,ਉਪਰ ਨਸ਼ੇ ਨੀਚੇ ਕੂਟਨੀਤੀ।ਬੇਰੁਜਗਾਰੀ ਦਾ ਕੋਬਰਾ ਸਰੇਰਾਹ ਜਾਨਾਂ ਲਈ ਜਾਂਦਾ। ਉਂਜ ਸਕੁਸ਼ਲ ਹੈ........ਲੈ ਸੁਣ ਤੈਨੂੰ ਸੱਭ ਸਮਝ ਆਜੇਗਾ---
ਟੀਚਰ ਇਕ ਵਿਦਿਆਰਥੀ ਨੂੰ-ਕਿਟੂ ਤੂੰ ਕਲ ਸਕੂਲ਼ ਕਿਉਂ ਨਹੀਂ ਆਇਆ ਸੀ?
ਵਿਦਿਆਰਥੀ-ਮੈਡਮ ਜਿਹੜੈ ਆਏ ਸੀ ਉਹਨਾਂ ਨੂੰ ਤੁਸੀਂ ਸਰਕਾਰੀ ਨੌਕਰੀ ਲਵਾ ਦਿੱਤੈ? ----ਸੱਭ ਸਹੀ ਹੈ ।
ਮਿਲਾਵਟ,ਕਾਲਾ ਧਨ,ਬੇਈਮਾਨੀ,ਭਰਸ਼ਿਟਾਚਾਰੀ,ਜੋ ਤੂੰ ਨੇੱਟ ਤੇ ਵੇਖਿਆ ਜਾ ਸੁਣਿਐ-ਮਿਤਰਾ ਈਮਾਨਦਾਰ,ਭੂੱਖੇ ਪਿਆਸੇ ਕੋਲ ਕਿਥੇ ਵਿਹਲ ਹੈ ਇਹ ਸੱਭ ਜਾਣਨ ਦੀ,ਚੁੱਪ ਭਲੀ ਤੇ ....ਊਂ ਇਹ ਵੀ ਪਤਾ ਲਗਾ ਕਿ -ਵੱਡੇ ਘਰੋਂ ਬਿੱਲੀ ਰੋਂਦ ਰੋਂਦੀ ਆਈ,ਕੁੱਤੇ ਪੁਛਿਆ, ਕੀ ਹੋਇਆ,ਆਖਣ ਲਗੀ ਨਾਲੇ  ਇਹਨਾਂ ਮੇਰਾ ਚੂਹਾ ਖੋਹ ਲਿਆ ਨਾਲੇ ਮੈਨੂੰ ਕੁਟਿਆ-ਸੱਚੀਂ ਸਹੀ ਹੈ ਸੱਭ..।
ਸਦਾ ਸੁਖੀ ਰਹੋ ਦੂਰ ਵਸੇਂਦੇ ਵੀਰ..........ਰੱਬ ਰਾਖਾ
ਹਸਦ ਨਹੀਂ ਹੈ ਦੋਸਤਾ,ਪਰ ਖ਼ਤ ਤੇਰਾ ਚੋਟ ਗਹਿਰੀ ਦੇ ਗਿਆ
ਵਕਤ ਦੀ ਮਾਰ ਡਾਢੀ,ਇਸ ਲਈ ਦਿਲ ਰੋ ਪਿਆ।।।।

ਰਣਜੀਤ ਕੌਰ   ਤਰਨ ਤਾਰਨ    9780282816

7 June 2016

ਆਸ ਟੈਕਸ   ਸਵਾਸ ਟੈਕਸ - ਰਣਜੀਤ ਕੌਰ ਤਰਨ ਤਾਰਨ

ਸਿਆਣਿਆਂ ਦਾ ਕਹਿਣਾ ਹੈ ਕਿ ਆਸ ਹੈ ਤੇ ਸਵਾਸ ਹੈ।'
ਇਸ ਦਮ ਦਾ ਕੀ ਭਰਵਾਸਾ ਆਵੇ,ਆਵੇ, ਨਾ ਆਵੇ।
ਆਸ ਉਮੀਦ ਦੀਆਂ ਵਹਿੰਗੀਆਂ ਸਹਾਰੇ ਚਲਦੇ ਨੇ ਸਾਹ ਤੇ ਸਾਹ ਨਾਲ ਤੁਰਦੀ ਹੈ ਉਮਰ।
ਇਹ ਸੱਭ ਸਿਆਣੀਆਂ ਗਲਾਂ ਪੁਰਾਣੀਆਂ ਹੋ ਗਈਆਂ ਜਾਂ ਆਪਣੀ ਉਮਰ ਹੰਢਾ ਚੁਕੀਆਂ ਹਨ,ਜਿਸਨੂੰ ਅੰਗਰੇਜੀ ਵਿੱਚ ਆਉਟਡੇਟ ਕਹਿੰਦੇ ਹਨ।ਹੁਣ ਤੇ ਸਵਾਸ ਮੁੱਲ ਮਿਲਦਾ ਹੈ ਤੇ ਮੁੱਲ ਵਿੱਚ ਵੀ ਜਮ੍ਹਾ ਟੈਕਸ ਤੇ ਕੀਮਤ ਤਾਰ ਕੇ ਵੀ ਟੈਕਸ ਅਦਾ ਕਰਨਾ ਪੈਂਦਾ ਹੈ।
ਜਨਾਬ ਜਰਾ ਸੰਭਲ ਕੇ,,ਅਗਲਾ ਸਾਹ ਲੈਣ ਤੋਂ ਪਹਿਲਾਂ ਚੈਕ ਕਰ ਲੋ ਕਿ ਤੁਹਾਡੇ ਵਲੋਂ ਆਸ ਟੈਕਸ ਦਿੱਤਾ ਜਾ ਚੁਕਾ ਹੈ,?ਪਿਛਲੇ ਸਾਹ ਦੇ ਟੈਕਸ ਦੀ ਅਦਾਇਗੀ ਕਾਰਵਾਈ ਮੁਕੰਮਲ ਹੋ ਚੁਕੀ ਹੈ?ਯਾਦ ਰਹੇ ਟੈਕਸ ਦਾ ਆਡਿਟ ਵੀ ਹੁੰਦਾ ਹੈ ਤੇ ਆਡਿਟ ਵਾਲੇ ਦੂਤ ਜੁਰਮਾਨਾ ਵੀ ਪਰ ਸਵਾਸ ਪਾਉਂਦੇ ਹਨ।ਇਕ ਪਲ ਦੀ ਵੀ ਕੀਤੀ ਗਈ ਦੇਰੀ ਨਾਲ  ਜਾਨ ਜਾ ਸਕਦੀ ਹੈ।
ਧਰਮਰਾਜ ਨੇ ਆਪਣੇ ਦੋ ਦੂਤਾਂ ਨੂੰ ਇਕ ਮਨੁੱਖ ਨੂੰ ਲੈਣ ਭੇਜਿਆ,ਦੂਤ ਕਿਸੇ ਹੋਰ ਨੂੰ ਲੈ ਕੇ ਧਰਮਰਾਜ ਦੇ ਦਰਬਾਰ ਖੁਸ਼ੀ ਖੁਸੀ ਜਾ ਹਾਜਰ ਹੋਏ।ਧਰਮਰਾਜ ਨੇ ਬੰਦਾ ਵੇਖਿਆ ਤਾਂ ਗੁੱਸੇ ਵਿੱਚ ਅੱਗ ਬਗੁਲਾ ਹੋ ਗਿਆ,ਸੱਤੀਂ ਕਪੜੀਂ ਅੱਗ ਲਗ ਗਈ ਧਰਮਰਾਜ ਨੂੰ,ਉਹ ਕੜਕ ਕੇ ਬੋਲਿਆ," ਸਦੀਆਂ ਤੋਂ ਮੇਰੇ ਅਧੀਨ ਕੰਮ ਕਰ ਰਹੇ ਹੋ ,ਬੰਦਾ ਕੁਬੰਦੇ ਦੀ ਪਛਾਣ ਨੀ੍ਹ ਤੁਹਾਨੂੰ,ਇਸ ਸ਼ਰੀਫ਼ ਨਾਲ ਅਣਹੋਣੀ ਕਰ ਆਏ ਹੋ।
ਦੂਤ-ਮਹਾਰਾਜ ਅਸੀਂ ਤਾਂ ਪੰਜਾਬ ਉਸੀ ਨੂੰ ਲੈਣ ਗਏ ਸੀ ਉਥੇ ਸਾਹ ਟੈਕਸ ਦਾ ਆਡਿਟ ਚਲ ਰਿਹਾ ਸੀ,ਤੇ ੁੳਸਦਾ ਸਾਰਾ ਟੈਕਸ ਪੂਰਾ ਸੀ ਉਸਨੇ ਅਗਲਾ ਸਾਹ ਲੇੈ ਲਿਆ ਇਸ ਸਰੀਫ਼ ਨੇ ਟੈਕਸ ਪੇ ਹੀ ਨਹੀਂ ਕੀਤਾ ਤੇ ਉਥੇ ਹੀ ਲੁੜਕ ਗਿਆ,ਇਸਦਾ ਉਥੇ ਕੋਈ ਟਿਕਾਣਾ ਨਹੀਂ ਸੀ,ਇਸ ਲਈ ਮਹਾਰਾਜ ਸਾਨੂੰ ਇਹਨੂੰ ਆਪ ਜੀ ਦੀ ਪਨਾਹ ਵਿੱਚ ਲਿਆਉਣਾ ਪਿਆ।
ਇਸ ਨੇ ਟੈਕਸ ਦਿੱਤਾ ਕਿਉਂ ਨਹੀਂ ਸੀ? ਪਤਾ ਕਰਾਉਣਾ ਸੀ,-ਧਰਮਰਾਜ ਨੇ ਪੁਛਿਆ,।
( ਧ੍ਰਮਰਾਜ ਨੂੰ ਆਪਣੇ ਦੁਤਾਾਂ ਦੇ ਭ੍ਰਸ਼ਿਟ ਜਾਣ ਦਾ ਖਤਰਾ ਦਿੱਸ ਰਹਾ ਸੀ)-
ਦੂਤ-ਮਹਾਰਾਜ ਇਸਨੇ ਨੌਕਰੀ ਦੀ ਆਸ ਵਿੱਚ ਬਾਈ ਚੌਵੀ ਸਾਲ ਪੜ੍ਹਾਈ ਕੀਤੀ,ਪੜ੍ਹਾਈ ਦੇ ਖਰਚੇ ਵਿੱਚ ਅਦਿੱਖ ਕਈ ਟੈਕਸ ਦਿੱਤੇ,ਇਸਦੇ ਬਾਪ ਨੂੰ ਪੱਕੀ ਆਸ ਸੀ ਕਿ ਇਹ ਵੱਡਾ ਆਦਮੀ ਬਣ ਕੇ ਮੇਰਾ ਸਾਰਾ ਲਗ ਲਗਾ ਵਿਆਜ ਸਮੇਤ ਮੋੜ ਦੇਵੇਗਾ। ਇਸਦੇ ਬਾਪ ਨੇ  ਆਸ ਟੈਕਸ ਵੀ ਕਈ ਵਾਰ ਦਿੱਤਾ।ਆਖਰ ਉਸਦੀ ਆਸ / ਉਮੀਦ ਆਖਰੀ ਸਾਹ ਲੈ ਤੁਰ ਗਈ।ਇਸਨੇ ਆਪਣੇ ਪਿਆਰੇ ਨੇਤਾ ਦਾ ਬਿਆਨ ਪੜ੍ਹ ਲਿਆ ਕਿ ਅਗਲੇ ਚੁਨਾਵ ਤੋਂ ਪਹਿਲਾਂ ਸੱਭ ਨੂੰ ਰੁਜਗਾਰ ਦਿੱਤਾ ਜਾਵੇਗਾ।ਇਸਨੇ ਸਾਹ ਲੈਣ ਲਈ ਆਸ ਟੈਕਸ ਭਰ ਦਿੱਤਾ ਤੇ ਆਸ ਪੂਰੀ ਹੋਣ ਦੀ ਉਡੀਕ ਵਿੱਚ ਲੰਬੇ ਲੰਬੇ ਸਾਹ ਲੈਣ ਲਗਾ,ਧਰਨੇ ਜਲਸੇ ਜਲੂਸ,ਰੈਲੀ,ਟੈਂਕੀ ਤੇ ਵੀ ਚੜ੍ਹਿਆ,ਸਾਹ ਚੜ੍ਹ ਗਿਆ ਪਰ ਆਸ ਨਾਂ ਚੜ੍ਹੀ,ਤੇ ਫਿਰ ਮਹਾਰਾਜ ਆਪ ਜਾਣੀ ਜਾਣ ਹੋ ਆਸ ਨਾਲ ਸਵਾਸ ਹੈ।
ਧਰਮਰਾਜ ਉਦਾਸ ਹੋ ਗਿਆ ਪਰ ਉਸਨੂੰ ਇਹ ਤਸੱਲੀ ਹੋ ਗਈ ਕਿ ਉਸਦੇ ਦੂਤਾਂ ਨੂੰ ਭਾਰਤੀ ਭ੍ਰਿਸ਼ਟਾਚਾਰੀ ਨੇ ਵੱਸ ਨਹੀਂ ਕੀਤਾ। ਉਸਨੂੰ ਬੜਾ ਦੁੱਖ ਹੋਇਆ ਕਿ ਇਕ ਭਾਰਤੀ ਨੂੰ ਸਰਵਿਸ ਟੈੇਕਸ,ਸਵੱਛ ਭਾਰਤ ਟੈੇਕਸ,ਏਜੁਕੇਸ਼ਨ ਸੈਸ,ਆਮਦਨ ਟੈਕਸ,ਚੁਲਾ ਟੈਕਸ, ਸਵਾਹ ਟੈਕਸ,ਨਾਲੀ ਟੈਕਸ,ਰੋਡ ਟੈਕਸ,ਗੁੰਡਾ ਟੈਕਸ,,ਸੁਰੱਖਿਆ ਟੈਕਸ,ਟੋਲ ਟੈਲਸ ,ਚੁੰਗੀ ਨਹੀਂ ਚੁੰਗੀ ਟੈਕਸ, ਜਾਤੀ ਟੈਕਸ,ਰੇਤ ਬਜਰੀ,ਸੀਮੈਂਟ ਟੈਕਸ ਸਮੇਤ ਮਕਾਨ ਟੈਕਸ,ਗਊ ਸ਼ਾਲਾ ਟੈਕਸ ਥੋੜੈ ਸ਼ਬਦਾਂ ਵਿੱਚ : ਰੋਟੀ ਜੁੱੱਤੀ ਕਪੜਾ ਮਕਾਨ ਟੈਕਸ"ਤੇ ਫਿਰ ਵੀ ਪਰੇਸ਼ਾਨੀ,ਉਦਾਸੀ,ੳਡੀਕ,ਉਮੀਦ,ਬੇਰੁਜਗਾਰੀ ਰੂਪੀ ਟੈਕਸ ਦੇ ਕੇ ਵੀ ਅੰਤਿਮ ਸਵਾਸ ਤੇ ਅੰਤਿਮ ਆਸ ਟੈਕਸ ਤੋਂ ਕੋਈ ਛੋਟ ਨਹੀਂ ਹੈ।
ਮੈਨੂੰ ਵੀ ਇਕ ਆਸ ਲਗੀ ਹੈ ਕਿ ਆਮ ਆਦਮੀ  ਆਉਣ ਵਾਲੇ ਸਮੇਂ ਦੌਰਾਨ ਭਾਰਤ ਵਿੱਚ ਪੈਦਾ ਹੋਣ ਤੋਂ ਪਹਿਲਾਂ ਸ਼ੀਸ਼ੇ ਮੂਹਰੇ ਬੈਠ ਕੇ ਦੱਸ ਵਾਰ ਸੋਚੇਗਾ ਜਰੂਰ ।
ਸਾਡੇ ਦੇਸ਼ ਵਿੱਚ ਆਸ ਟੈਕਸ ਹੈ ਤੇ ਸਵਾਸ ਟੈਕਸ ਕਿਵੇਂ ਬਾਕੀ ਰਹੇ,ਕਿਉਂਕਿ ਆਸ ਹੈ ਤੇ ਸਵਾਸ ਹੈ।
ਧਿਆਨ ਹਿੱਤ ਹੈ ਕਿ ਸਾਡੇ ਪਿਆਰੇ ਨੇਤਾਵਾਂ ਨੂੰ ਕਿਸੇ ਤਰਾਂ ਦਾ ਕੋਈ ਟੈਕਸ ਅਦਾ ਨਹੀਂ ਕਰਨਾ ਪੈਂਦਾ,ਉਹ ਪੈਦਾ ਹੀ ਮੋਤੀ ਦਾਨ ਕਰਕੇ ਹੁੰਦੇ ਹਨ, ਕੋਈ ਦੂਤ ਤਾਂ ਕੀ ਧਰਮਰਾਜ ਬਕਲਮ ਖੁਦ,ਹੜ੍ਹ ਤੂਫਾਨ,ਸੋਕਾ,ਸੁਨਾਮੀ,ਭੁਚਾਲ ਦੀ ਕੀ ਮਜਾਲ ਜੋ ਅੱਖ ਚੁੱਕ ਕੇ ਵੀ ਇਹਨਾਂ ਦਾਨੀਆਂ ਵਲ ਵੇਖ ਸਕੇ।ਚਾਂਦੀ ਦਾ ਚਮਚਾ ਮੂੰਹ ਚ ਲੈ ਕੇ ਪੈਦਾ ਹੁੰਦੇ ਹਨ ਤੇ ਸੋਨਾ ਦੇ ਕੇ ਲੰਬੀ ਸਾਹ ਲੈਂਦੇ ਹਨ।
ਚਲਦੇ ਚਲਦੇ -ਨਕਲ ਬਾਰੂਦੀ ਸੁਰੰਗ ਹੈ---ਕੌਮ ਦੀ ਤਬਾਹੀ ਲਈ ਕਿਸੇ ਬਾਰੂਦ / ਬੰਬ ਦੀ ਲੋੜ ਨਹੀਂ ਹੁੰਦੀ,ਬੱਸ ਕੌਮ ਨੂੰ ਤਾਲੀਮ ਤੋਂ ਵਿਰਵਾ ਕਰ ਦਿਓ।ਕਿਰਤੀ ਹੱਥਾਂ ਨੂੰ ਮੁਫ਼ਤ ਸਹੂਲਤਾਂ ਦੇ ਲਾਰੇ ਲਾ ਕੇ ਅਪੰਗ / ਉਚੱਕੇ ਬਨਾ ਦਿਓ ।

12 May 2016

ਪਾਣੀ ਵਿਚਾਰਾ - ਰਣਜੀਤ ਕੌਰ ਤਰਨ ਤਾਰਨ

'ਜਦ ਪਾਣੀ ਨੂੰ ਪਾਣੀ ਪਾਣੀ ਹੋਣਾ ਪਿਆ,ਚੁਲੂ ਭਰ ਪਾਣੀ ਨਾ ਲੱਭਾ ਪਾਣੀ ਨੂੰ ਨੱਕ ਡੋਬਣ ਲਈ"
ਅੱਜ ਦੀ ਤਾਜ਼ਾ ਖਬਰ ਕਹਿੰਦੀ ਹੈ,'ਪੰਜਾਬ ਸਰਕਾਰ ਨੇ ਕਾਰ ਧੋਣ ਤੇ ਫ਼ਰਸ਼ ਧੋਣ ਤੇ ਗਲੀ/ਗੇਟ ਧੋਣ ਲਈ ਪਾਣੀ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ।ਇਹ ਸਾਧਾਰਨ ਖਬਰ ਹੈ ਇਸਦੀ ਤਫ਼ਸੀਲ ਗਹਿਰੀ ਤੇ ਲੰਬੀ ਹੈ।ਭਾਂਡੇ ਧੋਣ,ਕਪੜੇ ਧੋਣ ਲਈ ਇਸ ਖਬਰ ਵਿੱਚ ਤਾਂ ਨਹੀ ਲਿਖਿਆ ਗਿਆ ਕਿ ਦਾਲ 165 ਰੁਪਏ ਕਿਲੋ ( ਚੰਗੀ ਦਾਲ ਜਿਹੜੀ ਸਦਾ ਨਿਭੈ ਨਾਲ) ਦਾਲ ਵਾਅਦਾ ਖਿਲਾਫੀ ਕਰ ਗਈ ਹੈ,ਗੈਸ ਬੋਝੇ ਤੇ ਬੋਝ ਹੈ,ਆਟਾ ਵੀ 28 ਰੁਪਏ ਹੈ,ਸਭਜੀਆਂ ਵੀ ਸੌ ਦਾ ਪੱਤਾ ਹਨ,ਸਹੀ ਹੈ ਖਾਣ ਲਈ ਡੱਬੇ ਵਿੱਚ ਕੁਝ ਨਹੀਂ ਪਕਾਉਣਾ ਨਹੀਂ ਖਾਣਾ ਨਹੀਂ ਭਾਂਡੇ ਧੋਣੇ ਨਹੀਂ ਸਾਬਣ ਕਿਥੇ ਹੈ ਕਪੜੇ ਧੋਣ ਲਈ,ਦੰਦ ਵੀ ਪੇਸਟ ਕਰਨ ਦੀ ਲੋੜ ਨਹੀਂ ਪੈਣੀ-ਸੋ ਪਾਣੀ ਵਿਚਾਰਾ ਮਰਨੋਂ ਬੱਚ ਗਿਆ,ਜਾਂ ਕਹਿ ਲਓ ਬਚਾਅ ਲਿਆ ਗਿਆ।ਉਮਰ ਤਾਂ ਬੱਚ ਗਈ ਪਰ ਸ਼ਰਮ ਨਾਲ ਮਰ ਗਿਆ ਵਿਚਾਰਾ ਪਾਣੀ ਚੁਲੂ ਭਰ ਪਾਣੀ ਚ ਨੱਕ ਡੋਬ ਗੋਡਿਆਂ ਚ ਸਿਰ ਦੇ ਰੋਣ ਲਗਾ ਉਦੋਂ ਜਦੋਂ ਮੁਖ ਮੰਤਰੀ 100 ਕਿਲੋਮੀਟਰ ਦੀ ਦੂਰੀ ਕਾਰ ਬੱਸ ਦੇ ਰਸਤੇ ਕਿਰਾਏ ਦਾ ਹੈਲੀਕੇਪਟਰ ਲੈ ਉਡਿਆ ਤੇ ਉਦੇ ਉੜਨ ਖਟੋਲੇ ਦੇ ਪੰਦਰਾਂ ਮਿੰਟ ਖੜੇ ਕਰਨ ਲਈ ਬਾਰਾਂ ਹਜਾਰ /ਲੀਟਰ ਪਾਣੀ ਲਾ ਦਿੱਤਾ ਗਿਆ।
ਮੰਤਰੀ ਜੀ ਦਾ ਪੁੱਤ ਲਾੜਾ ਬਣ ਸਹੁਰੇ ਗਿਆ ਤੇ ਪੰਝੀ ਕਿਲੋਮੀਟਰ ਦੀ ਦੂਰੀ ਤੇ ਲਾੜਾ ਜੀ ਦਾ ਹੈਲੀਕੇਪਟਰ ਖੜਾ ਕਰਨ ਲਈ ਕੱਦੂ ਵੱਢ ਕੇ ਵੀਹ ਹਜਾਰ ਲੀਟਰ ਪਾਣੀ ਛਿੜਕਾਇਆ ਗਿਆ।ਮੰਤਰੀ ਜੀ ਦਾ ਜਵਾਬ ਸੀ'ਜਦ ਮੈਂ ਮੰਤਰੀ ਬਣਿਆ ਸੀ,ਮੈਂ ਖਵਾਬ ਪਾਲਿਆ ਸੀ ਕਿ ਮੈਂ ਬੇਟੇ ਦੀ ਬਰਾਤ ਹੈਲ਼ੀਕਪਟਰ ਤੇ ਲੈ ਕੇ ਜਾਵਾਂ ਮੇਰਾ ਸਪਨਾ ਪੂਰਾ ਹੋ ਗਿਆ'।ਇੰਜ ਟੁਟੇ ਸੌ ਕਰੌੜ ਦੇ ਸਪਨੇ।ਦੋ ਹਜਾਰ ਬਰਾਤੀਆਂ ਤੇ ਕਿੰਨਾ ਪਾਣੀ ਲਗੇਗਾ?
ਖੈੇਰ ਛਡੋ-ਸਾਡੇ ਲਾਡਲੇ ਮੰਤਰੀਆਂ ਨੂੰ ਤੇ ਸੱਤ ਖੂੁਨ ਮਾਫ ਨੇ ਤੇ ਪਾਣੀ ਦੇ ਕਤਲ ਦਾ ਤਾਂ ਸਬੂਤ ਹੀ ਨਹੀਂ ਲਭਦਾ / ਦਿਸਦਾ।ਭਾਰਤ ਮਹਾਨ ਦੇ ਨੇਤਾ ਤਾਂ ਮੌਤ ਨੂੰ ਮਾਰ ਕੇ ਸੌ ਦਾ ਅੰਕੜਾ ਉਮਰ ਪਾਰ ਕਰ ਜਾਂਦੇ ਹਨ।
ਸੋਚੋ ਪਾਣੀ ਵਿਚਾਰਾ ਕੀ ਕਰੇ ,ਠੰਢਾ ਪਾਣੀ ਪੀ ਮਰੇ, ਮਰੇ ਕਿ ਨਾਂ ਮਰੇ।ਅੱਖ ਨੀ੍ਹ ਚੁੱਕ ਸਕਦਾ ਆਮ ਬੰਦੇ ਸਾਹਮਣੇ,ਜਿਸਨੇ ਇਹਨੂੰ ਆਪਣਾ ਪਿਤਾ ਮੰਨਿਆ ਹੈ,ਉਸੇ ਲਈ ਮਤਰੇਆ ਹੋ ਗਿਆ।
ਪਾਬੰਦੀ ਨਹੀਂ ਲਗੀ ਮੈਰਿਜ ਪੈਲੇਸਾਂ ਵਿੱਚ,ਹੋਟਲਾਂ ਵਿੱਚ,ਕਰਿਕਟ ਪਿਚ ਬਣਾਉਣ ਤੇ ਸ਼ਰਾਬ ਬਣਾਉਣ ਲਈ ਹਰ ਰੋਜ਼ ਲੱਖਾਂ ਲੀਟਰ ਪਾਣੀ ਵਰਤਿਆ/ਖਰਾਬ ਕੀਤਾ ਜਾਂਦਾ ਹੈ ਤੇ ਫਿਰ ਸ਼ਰਾਬ ਪੀ ਕੇ ਚਿਕੜ ਧੋਣ ਲਈ ਕਿੰਨਾ ਪਾਣੀ ਲਗਦਾ ਹੈ। ਕਿੰਨਾ ਪਾਣੀ ਲਗੇਗਾ ਸ਼ਰਾਬੀਆਂ ਦੀਆਂ ਉਲਟੀਆਂ ਵਾਲੇ ਫਰਸ਼ ਧੋਣ ਤੇ ਗਲੀਜੇ ਕਪੜੇ ਧੋਣ ਤੇ।ਹੋਲੀ ਤੇ ਪਾਣੀ ਦੇ ਦਰਿਆ ਮੁੱਕ ਜਾਂਦੇ ਹਨ,ਮਈ ਜੂਨ ਜੁਲਾਈ ਤਿੰਨ ਮਹੀਨੇ ਰੰਗਦਾਰ ਪਾਣੀ ਦੀ ਛਬੀਲ ਲਾ ਕੇ ਕਿੰਨਾ ਪਾਣੀ ਸੜਕਾਂ ਕੰਢੇ ਪੈਰਾਂ ਤੇ ਹੀ ਪਾਇਆ ਜਾਂਦਾ ਹੈ।
ਇਕ ਕਿਲੋ ਝੋਨਾ ਉਗਾਉਣ ਲਈ ਚਾਰ ਹਜਾਰ ਲੀਟਰ ਪਾਣੀ ਚਾਹੀਦਾ ਹੈ ਤੇ ਇਕ ਕਿਲੋ ਖੰਡ ਬਣਾਉਣ ਲਈ 2067 ਲੀਟਰ ਪਾਣੀ ਲਗਦਾ ਹੈ।
ਵਡੇਰੇ ਸਮਝਾਉਂਦੇ ਸਨ, ਕਲੇ ਕਲੇਸ਼ ਤੋਂ ਬਚੋ,''ਜਿਥੇ ਕਲਾ ਕਲੰਦਰ ਵਸੇ,ਉੇਥੇ ਘੜਿਓਂ ਪਾਣੀ ਨਸੇ"।
ਪਾਣੀ ਦਾ ਰੰਗ ਤੇ ਕੋਈ ਨ੍ਹੀ ਹੁੰਦਾ ਪਰ 'ਰੱਬ ਜੀ'ਤੇਰੇ ਰੰਗ ਨਿਆਰੇ ਨੇ-ਆਮ ਆਦਮੀ ਨੂੰ ਨਿਵਾਲਾ ਤੇ ਦੁਰਲੱਭ ਕੀਤਾ  ਹੀ ਸੀ ਮੁਫ਼ਤ ਮਿਲਣ ਵਾਲਾ ਪਾਣੀ ਵੀ ਦੂਰ ਦੀ ਨਿਆਮਤ ਬਣਾ ਤਾ,ਪਾਣੀ ਨੂੰ ਵੇਖ ਜਦ ਮਨ ਲਲਚਾਏ ਤੇ ਇਹੋ ਕਹੀਦਾ,'ਅੰਗੂਰ ਖੱਟੇ ਹਨ'।ਪਾਣੀ ਦੇ ਸਾਥੀ ਪਿੱਪਲ,ਬੋਹੜ,ਨਿੱਮ,ਕਿੱਕਰ ਟਾਹਲੀ,ਦਾ ਬੀਜ ਨਾਸ ਮਾਰ ਦਿੱਤਾ ਹੈ।ਅਜੋਕੀ ਪੀੜ੍ਹੀ ਨੂੰ ਤੇ ਇਹਨਾਂ ਦੀ ਪਹਿਚਾਣ ਕਰਾਉਣ ਲਈ ਨਮੂਨਾ ਵੀ ਨੀਂ ਲੱਭਦਾ।ਇਹ ਸਾਰੇ ਰੁੱਖ ਬਾਬਿਆਂ ਤੋਂ ਵਢੱਾ ਲਏ ਹਨ।ਡੇਰਿਆਂ ਚ ਹਜਾਰਾਂ ਲੀਟਰ ਪਾਣੀ ਰੋਜ਼ ਨਸ਼ਟ ਹੁੰਦਾ ਹੈ।ਫਰਸ਼ ਧੋਣ ਤੇ ਪਾਬੰਦੀ ਹੈ ਤੇ ਫਰਸ਼ ਬਣਾਉਣ ਤੇ ਕਿਉਂ ਨਹੀਂ? ਉੱਚੀਆਂ ਉਚੀਆਂ ਇਮਾਰਤਾਂ ਧੜਾਧੜ ਬਣ ਰਹੀਆਂ ਹਨ ਇਹ ਪਾਣੀ ਤੋਂ ਬਿਨਾਂ ਤੇ ਨਹੀਂ ਬਣਦੀਆਂ।ਇਮਾਰਤਸਾਜ਼ੀ ਵਨਸਪਤੀ ਵੱਖ ਖਤਮ ਕਰ ਰਹੀ ਹੈ।
.,.,....,.,.,.,....
ਪਾਣੀ ਨੂੰ ਰੀਸਾਈਕਲ ਕਰਨ ਤੇ ਪਾਣੀ ਸੰਭਾਲਣ ਦੀ ਮਸ਼ੀਨਰੀ ਲਾਉਣ ਲਈ ਵੀ ਪੰਜਾਬ ਸਰਕਾਰ ਨੂੰ ਕਾਨੂੰਨ ਪਾਸ ਕਰਨਾ ਚਾਹੀਦਾ ਹੈ।ਨਵੀਆਂ ਨਹਿਰਾਂ ਕੱਢਣੀਆਂ ਪੁਰਾਣੀਆਂ ਦੀ ਸਫਾਈ ਕਰਨੀ ਵੱਲ ਵੀ ਧਿਆਂਨ ਦੇਣਾ ਬਣਦਾ ਹੈ।ਇਸ ਵਕਤ ਰਾਜਸਥਾਨ ਵੀ ਪੰਜਾਬ ਨਾਲੋਂ ਜਿਆਦਾ ਹਰਿਆ ਹੈ,ਬਾਕੀ ਰਾਜਾਂ ਵਿੱਚ ਤਾਂ ਜਾਗਰੂਕਤਾ ਹੈ ਹੀ।
" ਪਾਣੀ ਰੇ ਪਾਣੀ ਤੇਰਾ ਰੰਗ ਕੈਸਾ ,ਹਰ ਪਿਆਸੇ ਕੀ ਉਮੰਗ ਜੈਸਾ"।
ਰਣਜੀਤ ਕੌਰ ਤਰਨ ਤਾਰਨ.....9780282816

29 April 2016

' ਜਾਣੈ , ਤੇਰੇ ਨਾਲ ਬੰਬਈ ਤੋਂ ਗੋਆ ' - ਰਣਜੀਤ ਕੌਰ ਤਰਨ ਤਾਰਨ

ਕੋਈ ਬੋਲਦਾ ਮੈੰ ਗੋਆ ਜਾ ਰਿਹਾਂ ਕੋਈ ਕਹਿੰਦੈ ਮੈਂ ਹਰ ਸਾਲ ਗੋਆ ਜਾਨੈ, ਰੋਜ਼ ਹੀ ਸੈਂਕੜੈ ਹਨੀਮੂਨ ਲਈ ਗੋਆ ਜਾ ਰਹੇ ਹਨ।ਮੈਂ ਵੀ ਜਾਣੈ ਬੰਬਈ ਤੇ ਗੋਆ ਤੇ ਜਾਣੈ ਤੇਰੇ ਨਾਲ ਆ ਜਾ ਆ ਜਾ ਚਲੀਏ ,ਚਲਾਂਗੇ ਤੇ ਪਹੁੰਚਾਗੇ।
ਰਾਜਾ ਸਾਂਸੀ ਅੰਮ੍ਰਿਤਸਰ,ਸੀ ਗੁਰੂ ਰਾਮ ਦਾਸ ਇੰਟਰਨੇਸ਼ਨਲ ਹਵਾਈ ਅੱਡੇ ਪੁਜ ਸਮਾਨ ਜਮ੍ਹਾ ਕਰਾ ਕੇ ਵਿਹਲੇ ਹੋ ਇਧਰ ਉਧਰ ਝਾਕਣ ਲਗੀ,ਹਵਾਈ ਅੱਡੇ ਤੇ ਹਰਿਮੰਦਿਰ ਸਾਹਿਬ ਦਾ ਮਾਡਲ ਬਣਾਇਆ ਗਿਆ ਹੈ,ਇਹ ਮਾਡਲ ਚਾਰੇ ਪਾਸੇ ਤੋਂ ਗਰਿਲਡ ਹੈ,ਮੈਂ ਦੇਖਿਆ ਨੇੜੇ ਜਾ ਕੇ ਇਕ ਜਗਾਹ ਤੋਂ ਇਕ ਫੁੱਟ ਪਲਾਈਵੁੱਡ ਤੋੜ ਕੇ ਪਾਸੇ ਰੱਖੀ ਪਈ ਸੀ,ਕਿਉਂ?-ਨਕਦੀ ਦੇ ਰੂਪ ਵਿੱਚ ਮੱਥਾ ਟੇਕਣ ਲਈ,ਬਣਾਏ ਗਏ ਥੋੜੇ ਜਿਹੇ ਰਾਹ ਤੋਂ ਭਗਤਾਂ (ਬਗਲੇ) ਨੇ ਨੋਟ ਸੁਟ ਕੇ ਦਰਬਾਰ ਸਾਹਿਬ ਦੇ ਮਾਡਲ ਨੂੰ ਮੰਗਤਾ ਬਣਾ ਕੇ ਰੱਖ ਦਿੱਤਾ ਹੈ।ਮਾਡਲ ਦੀ ਇਹ ਕਸ਼ਕੋਲ ਕੋਣ ਖਾਲੀ ਕਰਦਾ ਹੈ ਇਹ ਪਤਾ ਨਹੀਂ ਲਗ ਸਕਿਆ।ਪਰ ਅਫਸੋਸ ਜਰੂਰ ਹੋਇਆ ਕਿ ਇਹ ਕੈਸੀ ਸ਼ਰਧਾ ਹੈ ਜਾਂ ਫਿਰ ਪੈਸੇ ਦਾ ਦਿਖਾਵਾ ਜਾਂ ਫਿਰ ਦਿਖਾਵੇ ਦੀ ਭਗਤੀ।
ਕਾਲਾ ਧੂੰਆ ਮਾਰਦੀ ਡੀਜ਼ਲ ਦੀ ਬਦਬੋ ਛੱਡਦੀ ਇਕ ਬੱਸ ਹਵਾਈ ਜਹਾਜ ਦੇ ਨੇੜੇ ਲੈ ਗਈ।ਜਹਾਜ ਤਾਂ ਬੁਹੁਤ ਖੁਬਸੂਰਤ ,ਵਾਹੋ..ਅ ਉਡਿਆ ਤੇ ਦੋ ਘੰਟੇ ਚ ਜਾ ਪੁਜਾ ਬੰਬਈ ਹਵਾਈ ਅੱਡੇ।ਵੀ੍ਹਹ ਮਿੰਟ ਪਹਿਲਾਂ ਪੁਜ ਕੇ  ਪਾਇਲਟ ਨੇ ਮਾਹਰਕਾ ਮਾਰ ਲਿਆ ਸੀ,ਤਦੇ ਹੀ ਤੇ ਉਸ ਅਨਾਉਂਸ ਕੀਤਾ'ਸਪਾਈਸਜੇਟ ਕੋ ਬੀਸ ਮਿੰਟ ਅਡਵਾਂਸ ਪਹੁੰਚਨੇ ਪੇ ਗਰਵ ਹੈ''।ਪਾਇਲਟ ਜਹਾਜ ਭਜਾ ਰਿਹਾ ਸੀ ਤਾਂ ਮੈਨੂੰ ਲਗ ਰਿਹਾ ਸੀ,:'ਚਲ ਛੇਤੀ ਚਲ ਗੱਡੀਏ ਨੀ ਗੱਡੀਏ ਮੈਨੂੰ ਯਾਰ ਸੇ ਮਿਲਨਾ ਏ''।
ਬੰਬਈ ਹਵਾਈ ਅੱਡੇ ਤੇ ਕਿਆ ਸਫ਼ਾਈ,ਜਿਵੇਂ ਉਪਰ ਨੀਚੇ ਦਾਏਂ ਬਾਏਂ ਸ਼ੀਸ਼ੇ ਲਗੇ ਹੋਣ,ਤਿਣਕਾ ਡਿਗਦੇ ਹੀ ਸਫ਼ਾਈ ਸੇਵਕ ਭੱਜ ਕੇ ਬੋਚ ਲੈਂਦੈ।ਵਿਦੇਸ਼ੀ ਯਾਤਰੂਆਂ ਨੂੰ ਪੂਰੇ ਭਾਰਤ ਦੇ ਸਾਫ ਹੋਣ ਦਾ ਭੁਲੇਖਾ ਪਰਪੱਕ ਹੋ ਜਾਂਦਾ ਹੈ।ਸ਼ਿਵਾ ਜੀ ਇੰਟਰਨੇਸ਼ਨਲ ਹਵਾਈ ਅੱਡੇ ਤੇ ਸੰਬਾਲੇ ਹੋਏ ਇਤਿਹਾਸਕ ਦਰਵਾਜੇ,ਘੜੇ ਘੜਵੰਜੀਆਂ,ਕਿਸੇ ਪੁਰਾਣੇ ਕਿਲ੍ਹੇ ਦੀ ਯਾਦ ਦਿਵਾਉਂਦੇ ਹਨ। ਦਰਵਾਜਿਆਂ ਦੀ ਤਸਵੀਰਾਂ ਲੈਂਦੇ ਮੈਂ ਕੰਧਾਂ ਫਰੋਲੀਆਂ ਕਿਤੇ ਇਹਨਾਂ ਦਾ ਇਤਿਹਾਸ ਲਿਖਿਆ ਹੋਵੇ ਪਰ ਨਹੀਂ ਮਿਲਿਆ,ਘੜੇ ਤਾਂ ਮੇਰੇ ਘਰ ਦੇ ਨੇੜੇ ਤਰਨ ਤਾਰਨ ਬਣਦੇ ਹਨ ਤੇ ਮੈਂ ਦੇਖੈ ਵੀ ਹਨ ਬਣਦੇ, ਪਰ ਉਹ ਇਤਿਹਾਸਕ ਵਿਰਾਸਤੀ ਘੜਿਆਂ ਦੀ ਬਾਤ ਹੀ ਕੁਝ ਹੋਰ ਬਣਦੀ ਹੈ।ਘੜਵੰਜੀਆਂ ਤੇ ਰੱਖੇ ਘੜੇ ਤੇ ਉਪਰ ਕੁੱਜੇ ਢੱਕਣ ਦਿੱਤੇ ਹੋਏ,ਕਿਰਮਚੀ ਰੰਗ ਨਾਲ ਸ਼ਿੰਗਾਰੇ ਇਹ ਘੜੇ ਹੱਥ ਕਲਾ ਦਾ ਨਮੂਨਾ ਹਨ।ਬਹੁਤ ਸਾਰੇ ਯਾਤਰੀ ਤੇ ਲੋੜ ਜੋਗਾ ਸੁਖਾਂਵਾ ਸ਼ੋਰ।ਕੋਈ ਖਲਬਲੀ ਨਹੀਂ।ਬਹੁਤ ਖੁਬਸੂਰਤ ਹਵਾਈ ਅੱਡਾ ਬੰਬਈ।
ਸਮੁੰਦਰ ਕੰਢੇ ਬਣੀਆਂ ਉਚੀਆਂ ਇਮਾਰਤਾਂ ਵਿੱਚੋਂ ਇਕ ਇਮਾਰਤ ਵਿੱਚ ਸਾਡੇ ਦੋਸਤ ਦੇ ਬੱਚਿਆਂ ਦਾ ਨਿਵਾਸ ਹੈ ਤੇ ਉਸੀ ਘਰ ਵਿੱਚ ਬੱਚਿਆਂ ਨੇ ਸਾਡੇ ਠਹਿਰਨ ਦਾ ਇੰਤਜ਼ਾਮ ਕੀਤਾ ਸੀ,ਇਹਨਾਂ ਦੀ ਦੋਸਤ ਸਾਡੀ ਬੇਟੀ ਆਪਣੇ ਕੰਮ ਅਮਰੀਕਾ ਤੋਂ ਆਈ ਸੀ ਤੇ ਇਥੇ ਉਹ ਵੀ ਸਾਡੇ ਨਾਲ ਹੀ ਸੀ ਫਿਰ ਕਹਾਂ ਤਾਂ ਇਹ ਸਾਰਾ ਅੇਤਮਾਮ ਸਾਡੀ ਲਾਡੋ ਬੇਟੀ ਨੇ ਕੀਤਾ ਸੀ।ਬੱਚਿਆਂ ਨੇ ਤਿੰਨ ਦਿਨ ਤੱਕ ਸਾਨੂੰ ਬੰਬਈ ਚ ਖੂਬ ਘੁੰਮਾਇਆ ਤੇ ਬਹੁਤ ਸਾਰੇ ਮਸ਼ਹੂਰ ਸਥਾਨ ਦਿਖਾਏ।'ਗੇਟ ਵੇ ਆਫ਼ ਇੰਡੀਆ ਦੇ ਬਿਲਕੁਲ ਸਾਹਮਣੇ ਤਾਜ ਹੋਟਲ,ਤੇ ਅੇਨ ਸਮੁੰਦਰ ਕੰਢੇ ਬਣੇ ਦੂਜਾ ਤਾਜ ਹੋਟਲ।ਸਟੇਜ ਥੇਟਰ ਵਿੱਚ ਇਕ ਪਲੇਅ ਦੇਖਿਆ ਜੋ ਪੰਜਾਬ ਚ ਹੁੰਦੇ ਸ਼ੋਰ ਸ਼ਰਾਬੇ ਵਾਲੇ ਤੇ ਪਾਣੀ ਖਰਾਬ ਕਰਨ ਵਾਲੇ ਵਿਆਹਾਂ,ਅਤੇ ਦੇਸ਼ ਦੀ ਸੌੜੀ ਸਿਆਸਤ ਤੇ, ਟਕੋਰ ਮਾਰਦਾ ਸੀ।ਲੁਤਫ਼ ਦੀ ਗਲ ਹੈ ਕਿ ਬੰਬਈ ਵਿੱਚ ਇਕ ਵੀ ਮੈਰਿਜ ਪੈਲੇਸ ਨਹੀਂ ਹੈ।ਬੰਬਈ ਅੱਧੀ ਰਾਤ ਦੇ ਸੂਰਜ ਦਾ ਸ਼ਹਿਰ ਹੈ,ਹਮੇਸ਼ ਜਾਗਦਾ,ਇਥੇ ਹਾਜਰ ਦਿਮਾਗ ਬੰਦਾ ਹੀ ਬਚ ਬਚਾਅ ਸਕਦਾ ਹੈ।ਜੇ ਇਹ ਬੱਚੇ ਸਾਡੀ ਅਗਵਾਈ ਤੇ ਨਾਂ ਹੁੰਦੇ ਤਾਂ ਅਸੀਂ ਤਾਂ ਮਹਾਂਨਗਰ ਦੀਆਂ ਭੂਲਭਲਈਆਂ ਵਿੱਚ ਗਵਾਚ ਹੀ ਜਾਣਾ ਸੀ।ਸਮੁੰਦਰ ਦੇ ਨੇੜੇ ਬਣੀ ਚੰਨ ਨੂੰ ਚੁੰਮਦੀ ਅੰਬਾਨੀ 27 ਮੰਜਲਾ ਇਮਾਰਤ-ਬਾਹਰੋ ਇਕ ਦਮ ਸਾਧਾਰਨ ਤੇ ਅੰਦਰੋਂ ਸ਼ਾਹੀ ਮਹੱਲ।ਜਿਧਰ ਵੀ ਦੇਖੌ ਇਹ ਇਮਾਰਤ ਜਰੂਰ ਦਿਖ ਪੈਂਦੀ ਹੈ।ਸਮੁੰਦਰ ਕੰਢੇ ਕਮਲਾ ਨਹਿਰੂ ਪਾਰਕ ਹੈ ਤੇ ਇਸਦੇ ਸਾਹਮਣੇ ਇਕ ਹੋਰ ਦਿਲਕਸ਼ ਪਾਰਕ ਹੈ।ਕਮਲਾ ਨਹਿਰੂ ਪਾਰਕ ਦੇ ਦਾਖਲੇ ਤੇ ਬਾਹਰ ਇਕ ਵੱਡਾ ਬੂਟ ਬਣਿਆ ਹੈ,ਇਹ ਨਿਸ਼ਾਨ ਕਿਉਂ ਬਣਾਇਆ ਗਿਆ ਇਹ ਪਤਾ ਨਹੀ ਲਗ ਸਕਿਆ।ਇਥੇ ਇਕ ਚਬੂਤਰਾ ਹੈ ਜਿਥ ਬੈਠ ਕੇ ਸਕੂਨ ਮਿਲਦਾ ਹੈ।
ਧਿਆਨ ਦੇਣ ਯੋਗ ਹੈ ਕਿ ਬੰਬਈ,ਗੋਆ,ਤੇ ਪੂਨੇ ਵਿੱਚ ਮੱਖੀ ਮੱਛਰਾਂ ਨੇ ਤੰਗ ਨਹੀਂ ਕੀਤਾ ਬਲਕਿ ਕਿਤੇ ਨਜ਼ਰ ਹੀ ਨਹੀਂ ਆਏ,ਸਮੁੰਦਰ ਕੰਢੈ ਬਣੇ ਫੁਡ ਪਾਰਕ ਜੋ ਖੁਲੇ ਮੈਦਾਨ ਵਿੱਚ ਹਨ ਉਥੇ ਵੀ ਇਕ ਵੀ ਮੱਖੀ ਨਹੀਂ ਸੀ।ਜਿਵੇਂ ਅਲਹੂਦਗੀ ਦੇ ਕਾਰਨ ਕਈ ਪ੍ਰਜਾਤੀਆਂ ਖਤਮ ਹੋ ਗਈਆਂ ਹਨ,ਸ਼ਾਇਦ ਉਸੀ ਕਰਕੇ ਇਥੇ ਮੱਖੀ ਖਤਮ ਹੋ ਗਈ ਹੈ।(ਰੱਬ ਕਰੇ ਅੇੈਸਾ ਪੰਜਾਬ ਵਿੱਚ ਵੀ ਹੋ ਜਾਵੇ।)ਹਾਂ ਕੱਕੀ ਕੀੜੀ ਬਹੁਤ ਸੀ।
  ਇਥੋਂ ਹੀ ਪੂਣੇ ਵਰਗੇ ਸੋਹਣੇ ਸ਼ਹਿਰ ਨੂੰ ਵੇਖਣ ਦਾ ਮੌਕਾ ਵੀ ਹਾਸਲ ਹੋਇਆ।
ਬੰਬਈ ਗੋਆ ਤੇ ਪੂਣੇ ਵਿੱਚ ਕੰਨ ਪਾੜਵੇਂ ਹਾਰਨ ਨਹੀਂ ਵਜਦੇ।ਡਰਾਈਵਰ ਸਮੂਥ ਡਰਾਈਵਿੰਗ ਕਰਦੇ ਹਨ ਤੇ ਟਰੇਫਿਕ ਨਿਯਮਾਂ ਦਾ ਪਾਲਨ ਕਰਦੇ ਹਨ।
ਬੰਬਈ ਤੋਂ ਉਡ ਗੋਆ ਜਾ ਪੁਜੇ,ਪੰਜਾਹ ਮਿੰਟ ਦੀ ਇਸ ਉੜਾਨ ਤੇ ਵੀ ਪਾਇਲਟ ਨੇ ਚਾਲੀ ਮਿੰਟ ਵਿੱਚ ਪੁਚਾ ਕੇ ਦੁਨੀਆਂ ਦੇ ਸਮੇਂ ਨਾਲ ਚਲਨ ਦਾ ਮੁਜ਼ਾਹਰਾ ਕੀਤਾ ਤੇ ਇੰਡੀਅਨ ਏਅਰਲਾਈਨਜ਼ ਨੂੰ ਝਕਾਨੀ ਦਿੱਤੀ ਜਾਂ ਸ਼ਾਇਦ ਇਥੇ ਵੀ ਪਾਇਲਟ ਨੂੰ ਆਪਣੇ ਮਹਿਬੂਬ ਨੂੰ ਮਿਲਣ ਦੀ ਸਿੱਕ ਸੀ ਗੋਆ ਵਿੱਚ ਸਾਡਾ ਤਿੰਨ ਦਿਨ ਦਾ ਸਟੇਅ ਸੀ।ਜੇਟ ਤੇ ਸਪਾਈਸਜੇਟ ਏਅਰਲਾਇਨਜ਼ ਵਿੱਚ ਕੋ-ਪਾਇਲਟ ਭਾਰਤੀ ਲੜਕੀਆਂ ਸਨ ਜੋ ਕਿ ਬੜੈ ਫ਼ਖ਼ਰ ਵਾਲੀ ਗਲ ਹੈ। ਗੋਆ ਸ਼ਹਿਰ ਚ ਘੁੰਮਣ ਲਈ ਹੋਟਲ ਦੀ ਹੀ ਵੈਨ ਬੁਕ ਕਰਾ ਲਈ,ਇਸ ਵਿਚ ਭੁਪਾਲ ਤੋਂ ਆਏ ਬਹੁਤ ਰੌਣਕੀ ਜਿੰਦਾਦਿਲ ਪਰਿਵਾਰ ਵੀ ਸਾਡੇ ਨਾਲ ਸਨ,ਹਸਦੇ ਖੇਡਦੇ ਸਹਿਰ ਦੇਖਦੇ ਰਹੇ ਪਰ ਕੁਝ ਯਾਤਰੂ ਤਾਂ ਜਿਵੇਂ ਹਫ਼ਤੋ ਤੋਂ ਭੁੱਖੇ ਸਨ ਹਰ ਥਾਂ ਖਾਣ ਖਲੋ ਜਾਂਦੇ।ਪੈਰਾਂ ਦੀ ਸੋਜ ਕਾਰਨ ਮੇਰਾ ਸਫ਼ਰ ਅੰਗਰੇਜੀ ਵਾਲਾ ਸਫ਼ਰ ਬਣ ਗਿਆ ਤਾਂ ਹਮਸਫ਼ਰਾਂ ਨੇ ਗੱਡੀ ਕਮਰੇ ਵਲ ਮੁੜਵਾ ਦਿੱਤੀ।ਅਫ਼ਸੋਸ ਰਿਹਾ ਕੇ ਮੈਂ ਸੈਰ ਦਾ ਆਨੰਦ ਨਾ ਲੈ ਸਕੀ।ਇਕ ਚੀਜ਼ ਜਿਨ੍ਹੇ ਮੈਨੂੰ ਬੜਾ ਮਜ਼ਾ ਦਿੱਤਾ,'' ਪੀ ਲੋ ਬਾਬੂ ਪੀ ਲੇ ਨਾਰੀਅਲ ਪਾਨੀ''-ਮੈਂ ਜੀਅ ਭਰ ਕੇ ਨਾਰੀਅਲ ਪਾਣੀ ਪੀਤਾ ਮਲਾਈ ਵਾਲਾ ਪਾਣੀ ਵੀ ਖੂਬ ਪੀਤਾ।ਇਹ ਇਲਾਕਾ ਬਹੁਤ ਗਰਮ ਹੋਣ ਦੇ ਬਾਵਜੂਦ ਬਹੁਤ ਹਰਿਆਲਾ ਹੈ।ਇਥੋਂ ਦੇ ਵਸਨੀਕਾਂ ਨੇ ਆਪਣੇ ਸ਼ਹਿਰਾਂ ਨੂੰ ਯਾਤਰੂਆਂ ਲਈ ਵਾਤਾਨਕੂਲ਼ ਬਣਾ ਕੇ ਰੱਖਿਆ ਹੈ।ਨਰੋਏ ਪਾਣੀ ਤੇ ਹਵਾ ਲਈ ਕੁਦਰਤ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ।ਪੰਜਾਬ ਚੋਂ ਅਲੋਪ ਹੋ ਰਹੀ ਵਨਸਪਤੀ ਤੇ ਨਿਰਾਸ਼ਾ ਹੁੰਦੀ ਹੈ।ਬੰਬਈ ਅਤੇ ਗੋਆ ਵਿਚ ਵਿਦੇਸ਼ੀ ਦਰਸ਼ਕ ਬਹੁਤ ਆਉਂਦੇ ਹਨ,ਇਕਾ ਦੁਕਾ ਹਰਿਮੰਦਰ ਸਾਹਬ ਵੀ ਆ ਜਾਂਦੇ ਹਨ।ਪਰ ਬੰਬਈ ਜਾਗਦਿਆਂ ਦਾ ਨਗਰ ਹੈ,ਇਥੇ ਕਰੋੜਾਂ ਦੀ ਆਬਾਦੀ ਹੋਣ ਦੇ ਬਾਵਜੂਦ ਇਹ ਸ਼ਹਿਰ ਜਿਨਾਂ ਮੈਂ ਦੇਖਿਆ ਬਹੁਤ ਸਾਫ਼ ਹੈ,ਤੇ ਸਵੱਛ ਭਾਰਤ ਦੀ ਕਤਾਰ ਵਿੱਚ ਆ ਸਕਦਾ ਹੈ।ਯੋਗਤਾ ਅਨੁਸਾਰ ਹਰੇਕ ਨੂੰ ਕੰਮ ਮਿਲ ਜਾਂਦਾ ਹੈ।ਰੁਜਗਾਰ ਦੀ ਤਲਾਸ਼ ਵਿੱਚ ਦੂਸਰੇ ਰਾਜਾਂ ਵਿਚੋਂ ਵੀ ਬਹੁਤ ਜਨਤਾ ਇਥੇ ਪਸਰੀ ਹੋਈ ਹੈ।ਗਣੇਸ਼ ਵਿਸਰਜਨ ,ਹੋਲੀ,ਹਾਂਡੀ ਫੋੜ ਦੇ ਤਿਉਹਾਰਾਂ ਤੇ ਖੂਬ ਹੱਲਾ ਗੁੱਲਾ ਸ਼ੋਰ ਹੁੰਦਾ ਹੈ ਵਰਨਾ ਇਥੇ ਸੋਰ ਪ੍ਰਦੂਸ਼ਨ ਨਹੀਂ ਹੈ।ਹਾਰਨ ਵੀ ਬਹੁਤ ਘੱਟ ਵਜਾਏ ਜਾਂਦੇ ਹਨ।ਹਾਂ ਜਿਸ ਰਾਤ ਭਾਰਤ ਨੇ ਟਵੰਟੀ ਟਵੰਟੀ ਚ ਨਿਉਜ਼ੀਲੈਂਡ ਨੂੰ ਹਾਰ ਦਿੱਤੀ ਉਸ ਰਾਤ ਕੇਵਲ ਦੋ ਮਿੰਟ ਲਈ ਪਟਾਕਿਆਂ ਦਾ ਸ਼ੋਰ ਕੀਤਾ ਗਿਆ।
ਜੋ ਕੁਝ ਵੀ ਹੈ ਅਸਲੀਅਤ ਤਾਂ ਇਹ ਹੈ ਕੁਦਰਤ ਨੇ ਸਾਡੇ ਦੇਸ਼ ਨੂੰ ਆਪਣੇ ਹੱਥਾਂ ਨਾਲ ਸਿੰਗਾਰਿਆ ਹੈ,ਇਥੇ ਬਹੁਤ ਕੁਝ ਆਕਰਸ਼ਕ ਹੈ , ਦਿਲਕਸ਼ ਹੈ,ਪਰ ਅਫ਼ਸੋਸ-ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ..................
ਵਾਪਸੀ ਤੇ ਆਖਰੀ ਹੋਲੀ ਸੀ।ਇਕ ਸਖ਼ਸ਼ ਜਹਾਜ ਦੀ ਐਂਟਰੈਸ ਤੇ ਖੜਾ ਹੋ ਕੇ ਹਰੇਕ ਨੂੰ ਕੇਸਰ ਦੇ ਰੰਗ ਦਾ ਟਿੱਕਾ ਲਗਾ ਰਿਹਾ ਸੀ,ਇਹ ਭਾਈਚਾਰੇ ਦਾ ਨਜ਼ਾਰਾ ਸੀ ਬੜਾ ਅੱਛਾ ਲਗ ਰਿਹਾ ਸੀ।ਆਪਣੀ ਮੰਜਿਲ ਤੇ ਪਹੁੰਚ ਸਪਾਈਸਜੈਟ ਏਅਰਲਾਈਨਜ਼ ਨੇ ਹੈਪੀ ਹੋਲੀ ਦੀ ਦੁਆ ਦਿੱਤੀ ਤੇ ਨਸੀਹਤ ਕੀਤੀ ਕਿ 'ਵਾਟਰ ਲੈਸ' ਹੋਲੀ ਮਨਾਓ।ਇਹ ਚਿਤਾਵਨੀ ਸੀ ਕਿ ਅਸੀਂ ਹੋਲੀ ਤੇ ਕਿੰਨਾ ਪਾਣੀ ਖਰਾਬ ਕਰਦੇ ਹਾਂ।ਉਹ ਇਕ ਦੂਸਰੇ ਦੀ ਸ਼ਰਟ ਤੇ ਕਾਗਜ਼ ਦੇ ਬਣੇ ਰੰਗ ਬਰੰਗੇ ਸਟਿਕਰ ਲਗਾ ਰਹੇ ਸਨ ਜਿਹਨਾਂ ਨੂੰ ਹੱਥ ਨਾਲ ਆਸਾਨੀ ਨਾਲ ਉਤਾਰਿਆ ਜਾ ਸਕਦਾ ਹੈ ਤੇ ਕੋਈ ਪਾਣੀ ਜ਼ਾਇਆ ਨਹੀਂ ਹੁੰਦਾ।ਹਰੇਕ ਯਾਤਰੂ ਨੂੰ ਉਤਰਣ ਵੇਲੇ ਹੈਪੀ ਹੋਲੀ ਕਹਿ ਕੇ ਖੂਬਸੁਰਤ ਸ਼ੋਖ਼ ਰੰਗਾਂ ਦੇ ਸਟਿਕਰ ਦਿੱਤੇ ਗਏ।ਜੋ ਕਿ ਯਾਦ ਨਿਸ਼ਾਨੀ ਦੇ ਤੌਰ ਤੇ ਸੰਭਾਲ ਕੇ ਰੱਖੇ ਜਾ ਸਕਦੇ ਹਨ,ਤੇ ਮੈਂ ਰੱਖ ਲਏ ਹਨ, '' ਨਾ ਜਾਨੇ ਹੁਣ ਦੁਬਾਰਾ ਕਦੀ ਅੇੈਸਾ ਮੌਕਾ ਆਵੇੱ! '' ਨਦੀ ਨਾਮ ਸੰਯੋਗੀ ਮੇਲੇ ''।ਫਿਰ ਵੀ ਯਾਦ ਰੱਖਣਾ ਹੈ---
'' ਫਾਸਲੇ ਕਭੀ ਰਿਸ਼ਤੇ ਕੰਮ ਨਹੀਂ ਕਰਤੇ,ਅੋੌਰ ਨਜ਼ਦੀਕੀਆਂ ਰਿਸ਼ਤੇ ਬਨਾਤੀ ਨਹੀਂ-
  ਖਲੂਸ-ਏ ਨੀਅਤ ਕਾ ਅਹਿਸਾਸ ਹੀ ਰਿਸ਼ਤੇ ਬਨਾਤਾ ਅੋੌਰ ਨਿਭਾਤਾ ਹੈ ''।॥
ਚਲਦੇ ਚਲਦੇ-'' ਆਪ ਸੇ ਹਮਾਰਾ ਰਾਬਤਾ ਹੋ ਗਿਆ ਦੇਖੈ ਬਗੈਰ..ਇਸ ਤਰਹ
               ਹਵਾ ਗਲੇ ਮਿਲਤੀ ਹੈ ਦੇਖੇ ਬਗੈਰ,.ਜਿਸ ਤਰਹ''॥  
ਚਲਦੇ ਚਲਦੇ---ਭੀਗੇ ਹੂਏ ਸਪਨੋਂ ਕੋ  ਧੂਪ ਲਗਨੇ ਦੀਜੀਏ,ਅੰਕ੍ਰਿਤ ਹੋਂਗੇ ਅੋਰ ਸਾਕਾਰ ਭੀ ਹੋ ਜਾਏਂਗੇ।

8 April 2016